Atmosphere - Sach Kahoon Punjabi
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੋਨੀਟਰਿੰਗ ਸਟੇਸ਼ਨ ਦਰਸ਼ਾ ਰਹੇ ਨੇ ਹਵਾ ਦੀ ਬਹੁਤ ਵਧੀਆ ਮਾਤਰਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਰੋਨਾ ਕਾਰਨ ਲੱਗੇ ਕਰਫਿਊ ਨੇ ਨਾ ਰੁਕਣ ਵਾਲੀ ਦੁਨੀਆਂ ਅਤੇ ਸਾਧਨਾਂ ਦੀ ਪੈੜ-ਚਾਲ ਕੀ ਰੋਕੀ ਸਮੁੱਚੇ ਵਾਤਾਵਰਨ ਦੀ ਆਬੋ ਹਵਾ ਹੀ ਅੰਮ੍ਰਿਤ ਬਣ ਗਈ। ਪੰਜਾਬ ਦੇ ਜਿਹੜੇ ਸ਼ਹਿਰ ਅੱਜ ਤੱਕ ਪ੍ਰਦੂਸ਼ਣ ਦੀ ਮਾਰ ਹੇਠ ਰਹੇ ਸਨ, ਹੁਣ ਉਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਾਏ ਗਏ ਮੋਨੀਟਰਿੰਗ ਸਟੇਸ਼ਨ ਹਵਾ ਦੀ ਮਾਤਰਾ ਬਹੁਤ ਵਧੀਆ (ਟਾਪ ਕੁਆਲਟੀ) ਦਰਸਾ ਰਹੇ ਹਨ ਜਿਹੜਾ ਅੱਜ ਤੱਕ ਕਦੇ ਦਰਜ਼ ਨਹੀਂ ਕੀਤਾ ਗਿਆ। ਉਂਜ ਸਰਕਾਰਾਂ ਅਤੇ ਆਮ ਲੋਕਾਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਸਨ, ਪਰ ਇਹ ਹੀਲੇ ਵਸੀਲੇ ਵੀ ਵਾਤਾਵਰਣ ਦੀ ਸ਼ੁੱਧਤਾ ਨਾ ਬਣਾ ਸਕੇ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਆਫ਼ਤ ਕਾਰਨ ਦੇਸ਼ ਅੰਦਰ ਲੱਗੇ ਕਰਫਿਊ ਕਾਰਨ ਭਾਵੇਂ ਜਨ ਜੀਵਨ ਅਸਤ ਵਿਅਸਤ ਹੋਇਆ ਪਿਆ ਹੈ, ਪਰ ਇਸ ਨਾਲ ਪੰਜਾਬ ਦੇ ਵਾਤਾਵਰਣ ਨੂੰ ਵੱਖਰੀ ਹੀ ਰਾਹਤ ਮਿਲੀ ਹੈ। ਸੂਬੇ ਅੰਦਰ ਲੱਖਾਂ ਵਾਹਨਾਂ, ਫੈਕਟਰੀਆਂ ਅਤੇ ਉਦਯੋਗਾਂ ਦੇ ਖਤਰਨਾਕ ਧੂੰਏ ਕਾਰਨ ਪਲੀਤ ਹੋਇਆ ਵਾਤਾਵਰਣ ਇੱਕ-ਦਮ ਸ਼ੁੱਧ ਹੋ ਗਿਆ ਹੈ ਅਤੇ ਸੂਬੇ ਦੀ ਹਵਾ ਮਨੁੱਖ ਲਈ ਅੰਮ੍ਰਿਤ ਵੰਡ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਅੰਦਰ ਵੱਖ-ਵੱਖ ਸ਼ਹਿਰਾਂ ਅੰਦਰ ਹਵਾ ਦੀ ਕੁਆਲਟੀ ਦਰਸਾਉਣ ਲਈ ਆਪਣੇ ਮੋਨੀਟਰਿੰਗ ਸਟੇਸ਼ਨ ਲਗਾਏ ਗਏ ਹਨ, ਜੋ ਕਿ ਅੱਜ ਕੱਲ੍ਹ ਪੰਜਾਬ ਦੀ ਅਜਿਹੀ ਆਬੋ ਹਵਾ ਦਰਸ਼ਾ ਰਹੇ ਹਨ, ਜਿਸ ਦੀ ਕਦੇ ਕਲਪਨਾ ਹੀ ਨਹੀਂ ਕੀਤੀ ਗਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਫੈਕਟਰੀਆਂ ਦਾ ਗੜ੍ਹ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਖੰਨਾ ਆਦਿ ਵਿੱਚ ਹਵਾ ਦੀ ਮਾਤਰਾ ਗੰਧਲੀ ਦੀ ਥਾਂ ਸ਼ੁੱਧਤਾ ਵਿੱਚ ਬਦਲ ਗਈ ਹੈ। ਮੰਡੀ ਗੋਬਿੰਦਗੜ੍ਹ ਦੇ ਏਕਿਊਆਈ 37 (ਏਅਰ ਕੁਆਇੰਲਟੀ ਇਨਡੈਕਸ) ਦਰਜ਼ ਕੀਤਾ ਗਿਆ ਹੈ ਜੋ ਕਿ ਬਹੁਤ ਵਧੀਆ ਸ੍ਰੇਣੀ ਵਿੱਚ ਆਉਂਦਾ ਹੈ।
ਇਸ ਤੋਂ ਇਲਾਵਾ ਲੁਧਿਆਣਾ ਵਿਖੇ ਏਕਿਊਆਈ 35 ਅਤੇ ਖੰਨਾ ਵਿੱਚ ਵੀ ਏਕਿਊਆਈ 35 ਦਰਜ ਕੀਤਾ ਗਿਆ ਹੈ। ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵਾਤਾਰਣ ਦੀ ਵਧੇਰੇ ਸ਼ੁੱਧਤਾ ਪਾਈ ਗਈ ਹੈ। ਪ੍ਰਦੂਸ਼ਨ ਕੰਟਰੋਲ ਬੋਰਡ ਅਨੁਸਾਰ ਇੱਥੇ ਅੱਜ ਦਾ ਏਕਿਊਆਈ 21 ਦਰਜ਼ ਕੀਤਾ ਗਿਆ ਹੈ ਜੋ ਕਿ ਪਹਿਲਾਂ ਇੱਥੋਂ ਤੱਕ ਕਦੇ ਨਹੀਂ ਪੁੱਜਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਏਕਿਊਆਈ 60 ਜਦਕਿ ਜਲੰਧਰ ਦਾ ਏਕਿਊਆਈ 39 ਦਰਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦਾ ਏਕਿਊਆਈ 97 ਜਦਕਿ ਰੋਪੜ ਦਾ ਏਕਿਊਆਈ 28 ਦਰਜ਼ ਕੀਤਾ ਗਿਆ ਹੈ। ਉਂਜ ਜੇਕਰ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਅੰਦਰ ਰੂਟੀਨ ਦੇ ਏਕਿਊਆਈ ਦੀ ਗੱਲ ਕੀਤੀ ਜਾਵੇ ਤਾਂ ਇਹ 150 ਤੋਂ 200 ਦੇ ਵਿਚਕਾਰ ਹੁੰਦਾ ਹੈ। ਇੱਥੋਂ ਤੱਕ ਕਿ ਝੋਨੇ ਦੇ ਸੀਜ਼ਨ ਮੌਕੇ ਜਦੋਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਸ ਮੌਕੇ ਪੰਜਾਬ ਦਾ ਏਕਿਊਆਈ 400 ਦੇ ਕਰੀਬ ਪੁੱਜ ਜਾਂਦਾ ਹੈ ਜੋਕਿ ਅਤਿ ਖਤਰਨਾਕ ਸਥਿਤੀ ਬਿਆਨਦਾ ਹੈ।
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸੂਬੇ ਅੰਦਰ ਏਅਰ ਕੁਆਲਟੀ ਇਨਡੈਕਸ ਅੱਜ ਕੱਲ੍ਹ ਬਹੁਤ ਹੀ ਵਧੀਆ ਸਥਿਤੀ ‘ਤੇ ਹੈ ਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਨੁੱਖੀ ਭੱਜ ਦੌੜ ਅਤੇ ਤਰੱਕੀ ਦੀ ਲਾਲਸਾ ਵੱਧਣ ਨੇ ਵਾਤਾਰਵਣ ਦੀ ਸਥਿਤੀ ਨੂੰ ਵਿਗਾੜਿਆ ਹੈ। ਅੱਜ ਜੇਕਰ ਮਨੁੱਖ ਘਰ ‘ਚ ਕੈਦ ਹੈ ਤਾਂ ਵਾਤਾਵਰਨ ਦੀ ਆਬੋ ਹਵਾ ਮਹਿਕਾਂ ਵੰਡ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਨਾਲ ਹੀ ਪੂਰੇ ਭਾਰਤ ਦੀ ਹੀ ਆਬੋਹਵਾ ਵਿੱਚ ਵੱਡਾ ਫਰਕ ਪਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਤਿਮ ਸਸਕਾਰ ਮੌਕੇ ਮੰਤਰੀ, ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਰਹੇ ਮੌਜ਼ੂਦ
ਏਜੰਸੀ/ਉਨਾਵ। ਉੱਤਰ ਪ੍ਰਦੇਸ਼ ‘ਚ ਉਨਾਵ ਦੇ ਬਿਹਾਰ ਖੇਤਰ ‘ਚ ਅੱਜ ਸਖ਼ਤ ਸੁਰੱਖਿਆ ਬੰਦੋਬਸਤ ਦਰਮਿਆਨ ਦੁਰਾਚਾਰ ਪੀੜਤਾ ਦੀ ਲਾਸ਼ ਨੂੰ ਭੂ-ਸਮਾਧੀ ਦੇ ਦਿੱਤੀ ਗਈ ਇਸ ਮੌਕੇ ਯੋਗੀ ਸਰਕਾਰ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਤੇ ਕਮਲ ਰਾਣੀ ਵਰੁਣ ਤੋਂ ਇਲਾਵਾ ਡਿਵੀਜਨ ਕਮਿਸ਼ਨਰ  ਮੁਕੇਸ਼ ਮੇਸ਼੍ਰਾਮ ਸਮੇਤ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਜ਼ੂਦ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੱਦਣ ਦੀ ਮੰਗ ‘ਤੇ ਅੜੇ ਪੀੜਤਾ ਦੇ ਪਰਿਵਾਰਾਂ ਨੇ ਲਾਸ਼ ਦਾ ਅੰਤਿਮ ਸਸਕਾਰ ਕਰਨ ਤੋਂ ਮਨ੍ਹਾ ਕਰ ਦਿਤਾ ਸੀ ਪਰ ਬਾਅਦ ‘ਚ ਡਿਵੀਜਨ ਕਮਿਸ਼ਨਰ ਦੇ ਸਮਝਾਉਣ  ਮਨਾਉਣ ‘ਤੇ ਉਹ ਰਾਜ਼ੀ ਹੋ ਗਏ ਪੀੜਤਾ ਦੀ ਲਾਸ਼ ਨੂੰ ਪਿੰਡ ਦੇ  ਬਾਹਰ ਉਸਦੇ ਪੁਸ਼ਤੈਨੀ ਖੇਤ ‘ਚ ਦਾਦਾ, ਦਾਦੀ ਦੀ ਸਮਾਧੀ ਨੇੜੇ ਦਫ਼ਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਬਲ ਤੇ ਕੁਝ ਪਿੰਡ ਵਾਸੀ ਮੌਜ਼ੂਦ ਸਨ ਬਾਅਦ ‘ਚ ਸਮਾਧੀ ਸਥਾਨ ‘ਤੇ ਯੋਗੀ ਸਰਕਾਰ ਦੇ ਦੋ ਮੰਤਰੀਆਂ ਨੇ ਵੀ ਆਪਣੀ ਮੌਜ਼ੂਦਗੀ ਦਰਜ ਕਰਵਾਈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ‘ਚ ਬਿਹਾਰ ਥਾਣਾ ਖੇਤਰ ਦੇ ਹਿੰਦੂਨਗਰ ਭਾਟਨ ਖੇੜਾ ਪਿੰਡ ‘ਚ ਦੁਰਾਚਾਰ ਦੀ ਪੀੜਤਾ ਨੂੰ ਵਹਿਸ਼ੀ ਦਰਿੰਦਿਆਂ ਨੇ ਵੀਰਵਾਰ ਸਵੇਰੇ ਉਸ ਸਮੇਂ ਅੱਗ ਦੇ ਹਵਾਲ ਕਰ ਦਿੱਤਾ ਸੀ ਜਦੋਂ ਉਹ ਆਪਣੇ ਵਕੀਲ ਨੂੰ ਮਿਲਣ ਰਾਏਬਰੇਲੀ ਜਾਣ ਲਈ ਘਰੋਂ ਰੇਲਵੇ ਸਟੇਸ਼ਨ ਲਈ ਨਿਕਲੀ ਸੀ ਪੀੜਤਾ ਨੂੰ ਗੰਭੀਰ ਹਾਲਤ ‘ਚ ਪਹਿਲਾਂ ਲਖਨਊ ਤੇ ਬਾਅਦ ‘ਚ ਏਅਰਲਿਫਟ ਕਰਕੇ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਸ਼ੁੱਕਰਵਾਰ ਦੇਰ ਰਾਤ ਉਸਨੇ ਅੰਤਿਮ ਸਾਹ ਲਈ ਪੀੜਤਾ ਦੀ ਲਾਸ਼ ਸ਼ਨਿੱਚਰਵਾਰ ਰਾਤ ਦਿੱਲੀ ਤੋਂ ਸੜਵ ਮਾਰਗ ਰਾਹੀਂ ਉਸਦੇ ਜੱਦੀ ਸਥਾਨ ਉਨਾਵ ਲਿਆਂਦੀ ਗਈ ਸੀ ਇਸ ਮਾਮਲੇ ‘ਚ ਪੁਲਿਸ ਨੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਦੀ ਵਿਕਾਸ ਦਰ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲਾਏ ਰਗੜੇ
-ਕਿਹਾ, ਅਰਥਵਿਵਸਥਾ ‘ਤੇ ਹੈਰਾਨ ਕਰਨ ਵਾਲੀ ਹੈ ਮੋਦੀ ਦੀ ਚੁੱਪ
-ਚਿਦੰਬਰਮ ਨੇ ਪਹਿਲੇ ਹੀ ਦਿਨ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਜਾਵੜੇਕਰ
ਏਜੰਸੀ/ਨਵੀਂ ਦਿੱਲੀ। ਕਰੀਬ ਸਾਢੇ ਤਿੰਨ ਮਹੀਨਿਆਂ ਬਾਅਦ ਜ਼ਮਾਨਤ ‘ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਸਮਾਜ ‘ਚ ਡਰ ਦਾ ਮਾਹੌਲ ਹੈ ਤੇ ਮੀਡੀਆ ਵੀ ਇਸ ਤੋਂ ਵਾਂਝਾ ਨਹੀਂ ਹੈ ਆਈਐੱਨਐਕਸ ਮਾਮਲੇ  ‘ਚ 106 ਦਿਨਾਂ ਤੱਕ ਤਿਹਾੜ ਜੇਲ੍ਹ ‘ਚ ਰਹਿਣ ਤੋਂ ਬਾਅਦ ਚਿਦੰਬਰਮ ਨੇ ਅੱਜ ਪਾਰਟੀ ਦਫ਼ਤਰ ‘ਚ ਆਪਣੇ ਪਹਿਲੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੇਸ਼ ‘ਚ ਡਰ ਦਾ ਮਾਹੌਲ ਹੈ ਤੇ ਮੀਡੀਆ ‘ਚ ਵੀ ਇਹ ਡਰ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਮੁੱਖ ਉਦਯੋਗਪਤੀ ਨੇ ਵੀ ਹਾਲ ‘ਚ ਇਸ ਡਰ ਦਾ ਜਨਤਕ ਤੌਰ ‘ਤੇ ਜ਼ਿਕਰ ਕੀਤਾ ਹੈ ਉਨ੍ਹਾਂ ਕਿਹਾ ਕਿ ਉਹ ਬੁੱਧਵਾਰ ਰਾਤ ਅੱਠ ਵਜੇ ਜਦੋਂ ਜੇਲ੍ਹ ‘ਚੋਂ ਰਿਹਾਅ ਹੋਏ ਤੇ ਖੁੱਲ੍ਹੇ ‘ਚ ਸਾਹ ਲਈ ਤਾਂ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੇ 75 ਲੱਖ ਲੋਕਾਂ ਦਾ ਖਿਆਲ ਆਇਆ, ਜਿਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਚਾਰ ਅਗਸਤ ਤੋਂ ਨਕਾਰਾ ਗਿਆ ਹੈ ਉੱਥੋਂ ਦੇ ਮੁੱਖਧਾਰਾ ਦੇ ਲੋਕਾਂ ਨੂੰ ਬੇਵਜ੍ਹਾ ਹਿਰਾਸਤ ‘ਚ ਰੱਖਿਆ ਗਿਆ ਹੈ ਦੇਸ਼ ਦੀ ਆਰਥਿਕ ਸਥਿਤੀ ਨੂੰ ਬਹੁਤ ਖਰਾਬ ਦੱਸਦਿਆਂ ਚਿਦੰਬਰਮ ਨੇ ਕਿਹਾ ਕਿ ਇਹ ਸਭ ਕੁਝ ਸਰਕਾਰ ਦੀਆਂ ਗਲਤ ਨੀਤੀਆਂ ਤੇ ਉਸਦੇ ਆਰਥਿਕ ਮਾੜੇ ਪ੍ਰਬੰਧਾਂ ਕਾਰਨ ਹੋਇਆ ਹੈ ।
ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਬੰਧੀ ਚੁੱਪ ਬੈਠੇ ਹਨ  ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀ ਰੇਟਿੰਗ ਏਜੰਸੀਆਂ ਦੇਸ਼ ਦੀ ਅਰਥਵਿਵਸਥਾ ਸਬੰਧੀ ਨਕਾਰਾਤਮਕ ਗੱਲਾਂ ਕਰ ਰਹੀਆਂ ਹਨ ਪਰ ਮੋਦੀ ਸਰਕਾਰ ਆਪਣੇ ਸੱਤ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਵੀ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ ਤੇ ਮੰਦੀ ਨੂੰ ਹਲਕੇ ‘ਚ ਲੈ ਰਹੀ ਹੈ ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜ਼ਮਾਨਤ ‘ਤੇ ਰਿਹਾਅ ਹੋਏ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪੀ. ਚਿਦੰਬਰਮ ਨੇ ਅਦਾਲਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਕਾਂਗਰਸ ਨੇ ਉਨ੍ਹਾਂ ਦੀ ਰਿਹਾਈ ‘ਤੇ ਇੰਜ ਜਸ਼ਨ ਮਨਾਇਆ ਜਿਵੇਂ ਉਹ ਕੋਈ ਅਜ਼ਾਦੀ ਘੁਲਾਟੀਏ ਹੋਣ।
ਮੋਦੀ ਸਰਕਾਰ ਨੇ ਬੰਦੀਆਂ ਦੀ ਪੂਰੀ ਜਾਣਕਾਰੀ ਸੰਸਦ ਨੂੰ ਦਿੱਤੀ
ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਚਿਦੰਬਰਮ ਨੇ ਸਾਰੇ ਮੁੱਦਿਆਂ ‘ਤੇ ਆਪਣੀ ਰਾਇ ਰੱਖੀ ਤੇ ਕਿਹਾ ਕਿ ਜੰਮੂ ਕਸ਼ਮੀਰ ‘ਚ ਅਜ਼ਾਦੀ ਨਹੀਂ ਹੈ ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਸਮਝਣਾ ਚਾਹੀਦਾ ਹੈ ਕਿ ਅਜ਼ਾਦੀ ਨਹੀਂ ਸੀ, 1975 ‘ਚ, ਜਦੋਂ ਲੱਖਾਂ ਲੋਕਾਂ ਨੂੰ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਸੀ ਤੇ ਸੰਸਦ ਨੂੰ ਉਨ੍ਹਾਂ ਦੀ ਗਿਣਤੀ ਤੱਕ ਨਹੀਂ ਦੱਸੀ ਗਈ ਸੀ ਜਦੋਂਕਿ ਮੋਦੀ ਸਰਕਾਰ ਨੇ ਬੰਦੀਆਂ ਦੀ ਪੂਰੀ ਜਾਣਕਾਰੀ ਸੰਸਦ ਨੂੰ ਦਿੱਤੀ ਹੈ ਦੇਸ਼-ਵਿਦੇਸ਼ ਦੇ ਪੱਤਰਕਾਰ ਜਾ ਰਹੇ ਹਨ ਸਾਰੇ ਅਖਬਾਰ ਛਪ ਰਹੇ ਹਨ ਤੇ ਮਨਮਰਜ਼ੀ ਨਾਲ ਕੁਝ ਵੀ ਛਾਪ ਰਹੇ ਹਨ ਤੇ ਸਥਾਨਕ ਟੀਵੀ ਚੈੱਨਲ ਵੀ ਚੱਲ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਗਰ ਕੌਸਲ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁੱਕਣ ਸਮੇਂ ਮਾਹੌਲ ਹੋਇਆ ਗਰਮ
ਤਪਾ (ਸੁਰਿੰਦਰ ਮਿੱਤਲ) ਸਥਾਨਕ ਸਹਿਰ ਵਿਖੇ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਵੱਲੋਂ ਅਪਣਾ ਸਮਾਨ ਸੜਕ ਦੇ ਰੱਖ ਕੇ ਕੀਤੇ ਕਬਜੇ ਹਟਾਉਣ ਲਈ ਮੁਹਿੰਮ ਚਲਾਈ ਗਈ।  ਅੱਜ ਨਗਰ ਕੌਸਲ ਦੇ ਅਧਿਕਾਰੀਆਂ ਵਲੋਂ ਤਪਾ ਦੇ ਸਦਰ ਬਾਜਾਰ ਅੰਦਰ ਦੁਕਾਨਾਂ ਅੱਗੇ ਪਏ ਸਮਾਨ ਨੂੰ ਚੁੱਕਿਆ ਗਿਆ। ਇਸ ਮੌਕੇ ਦੁਕਾਨਦਾਰਾਂ ਵਿੱਚ ਤਿਉਹਾਰਾਂ ਦੇ ਚਲਦੇ ਰੋਸ ਪਾਇਆ ਗਿਆ।
ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਦਾਰ ਤਾਂ ਪਹਿਲਾਂ ਹੀ ਮਹਿੰਗਾਈ ਅਤੇ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਬਾਜਾਰਾਂ ਅੰਦਰ ਪਹਿਲਾਂ ਤੋਂ ਹੀ ਕੋਈ ਗਾਹਕ ਨਹੀਂ ਆ ਰਿਹਾ। ਦੂਜੇ ਪਾਸੇ ਨਗਰ ਕੌਸਲ ਵੱਲੋਂ ਦੁਕਾਨਦਾਰਾਂ  ਨੂੰ ਬਿਨਾਂ ਕੋਈ ਸੂਚਨਾਂ ਦਿੱਤੇ ਹੀ ਦੁਕਾਨਦਾਰਾਂ ਦਾ ਸਮਾਨ ਚੁੱਕਿਆ ਗਿਆ। Municipal
ਇਸ ਸਮੇਂ ਦੁਕਨਦਾਰਾਂ ਅਤੇ ਕੌਸਲ ਦੇ ਅਧਿਕਾਰੀਆਂ ਦਰਮਿਆਨ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਨਗਰ ਕੌਸਲ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪਤਾ ਲੱਗਿਆ ਹੈ ਕਿ ਨਗਰ ਕੌਸਲ ਵਲੋਂ ਦੁਕਾਨਦਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਤੰਗ ਦੁਕਾਨਦਾਰਾਂ ਵਲੋਂ ਨਗਰ ਕੌਸਲ ਦੇ ਟਰੈਕਟਰ ਟਰਾਲੀ ਜਿਸ ਵਿੱਚ ਸਮਾਨ ਚੁੱਕਿਆ ਜਾ ਰਿਹਾ ਸੀ ਦੀ ਚਾਬੀ ਵੀ ਕੱਢ ਲਈ ਜਿਸ ਕਾਰਨ ਬਾਜਾਰ ਵਿੱਚ ਵਹੀਕਲਾਂ ਦਾ ਜਾਮ ਲੱਗਿਆ ਰਿਹਾ। Municipal
ਦੁਕਾਨਦਾਰਾਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਪਰ ਨਗਰ ਕੋਸਲ ਦੇ ਅਧਿਕਾਰੀ ਦੁਕਾਨਦਾਰਾਂ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਇਸ ਮੌਕੇ ਕੁੱਝ ਮੁਹਤਬਰ ਦੁਕਾਨਦਾਰਾਂ ਵੱਲੋਂ ਵਿੱਚ ਵਿਚਾਲੇ ਹੋਕੇ ਮਾਮਲੇ ਨੂੰ ਰਫਾ ਦਫਾ ਕਰਵਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਾਲ ਇਸ ਵੇਲੇ ਰਾਜਨੀਤਕ ਦੁਸ਼ਮਣੀਆਂ ਪਾਲਣ ਵਾਲਾ ਦੂਜਾ ਸੂਬਾ ਬਣ ਗਿਆ ਹੈ ਇਸ ਤੋਂ ਪਹਿਲਾਂ ਕੇਰਲ ਵੀ ਅਜਿਹੀ ਹੀ ਮਿਸਾਲ ਸੀ ਬੰਗਾਲ ਦੀ ਮਮਤਾ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੱਲ ਰਿਹਾ ਤਕਰਾਰ ਦੇਸ਼ ਲਈ ਖਤਰਨਾਕ ਹੈ ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜ੍ਹਦਾ ਹੈ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਹੋਰ ਸੂਬਿਆਂ ‘ਚ ਵੀ ਖਾਸ ਕਰਕੇ ਖੇਤਰੀ ਪਾਰਟੀਆਂ ਦਾ ਰਵੱਈਆ ਖਤਰਨਾਕ ਹੋ ਸਕਦਾ ਹੈ ਬੰਗਾਲ ‘ਚ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਆਰ-ਪਾਰ ਦੀ ਲੜਾਈ ਲੜ ਰਹੇ ਹਨ ਇਸ ਗੱਲ ਦਾ ਅੰਦਾਜ਼ਾ ਪਹਿਲਾਂ ਸੀ ਕਿ ਦੋਵੇਂ ਪਾਰਟੀਆਂ ਇਸ ਵਾਰ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਤਿੱਖੇ ਤੇਵਰ ਲਈ ਜਾਣੇ ਜਾਂਦੇ ਹਨ ਉੱਤੋਂ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਯੋਗੀ ਦੇ ਬਿਆਨ ਵੀ ਮਾਹੌਲ ਗਰਮਾ ਰਹੇ ਹਨ ਓਧਰ ਮਮਤਾ ਬੈਨਰਜੀ ਵੀ ਸਖਤ ਰਵੱਈਏ ਵਾਲੀ ਆਗੂ ਮੰਨੀ ਜਾਂਦੀ ਹੈ ਮਮਤਾ ਨੇ ਅਮਿਤ ਸ਼ਾਹ, ਅਦਿੱਤਿਆਨਾਥ ਯੋਗੀ ਤੇ ਸਮ੍ਰਿਤੀ ਇਰਾਨੀ ਨੂੰ ਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਅਮਿਤ ਸ਼ਾਹ ਵੱਲੋਂ ਮਮਤਾ ਸਰਕਾਰ ਨੂੰ ਲਲਕਾਰਿਆ ਗਿਆ ਤਾਂ ਦੋਵੇਂ ਧਿਰਾਂ ਇੱਕ ਕਿਸਮ ਦੀ ਜੰਗ ਲਈ ਤਿਆਰ ਹੋ ਗਈਆਂ ਸੰਵਿਧਾਨ ਵੱਲੋਂ ਦਿੱਤੀ ਗਈ ਅਜ਼ਾਦੀ ਮੁਤਾਬਕ ਭਾਜਪਾ ਆਗੂਆਂ ਨੂੰ ਬੰਗਾਲ ‘ਚ ਰੈਲੀਆਂ ਕਰਨ ਦਾ ਅਧਿਕਾਰ ਹੈ ਤੇ ਮਮਤਾ ਦਾ ਕਾਨੂੰਨ ਦੇ ਨਾਂਅ ‘ਤੇ ਰੁਕਾਵਟ ਬਣਨਾ ਤਾਨਾਸ਼ਾਹ ਰਵੱਈਆ ਹੈ ਪਰ ਇਸ ਮਾਮਲੇ ‘ਚ ਭਾਜਪਾ ਆਗੂਆਂ ‘ਤੇ ਵੀ ਸਵਾਲ ਉੱਠ ਰਹੇ ਹਨ ਦਰਅਸਲ ਭਾਜਪਾ ਵੱਲੋਂ ਵੀ ਜਾਣ-ਬੁੱਝ ਕੇ ਇਸ ਮਾਮਲੇ ਨੂੰ ਗਰਮਾਇਆ ਗਿਆ ਅਦਾਲਤ ਰਾਹੀਂ ਮਾਮਲੇ ਦਾ ਕੋਈ ਹੱਲ ਕੱਢਣ ਦੀ ਬਜਾਇ ਭਾਜਪਾ ਆਗੂਆਂ ਨੇ ਤਿੱਖੇ ਸ਼ਬਦਾਂ ਨਾਲ ਲਬਰੇਜ਼ ਚਿਤਾਵਨੀ ਵੀ ਦਿੱਤੀ ਭਾਜਪਾ ਆਗੂ ਮੀਡੀਆ ‘ਚ ਆਪ ਨੂੰ?ਹੀਰੋ ਸਾਬਤ ਕਰਨ ‘ਚ ਜੁਟੇ ਰਹੇ ਦਰਅਸਲ ਭਾਜਪਾ ਆਗੂਆਂ ਦਾ ਮਕਸਦ ਬੰਗਾਲ ਦੇ ਨਾਂਅ ‘ਤੇ ਹੋਰਨਾਂ ਸੂਬਿਆਂ ‘ਚ ਆਪਣਾ ਪ੍ਰਭਾਵ ਵਧਾਉਣਾ ਸੀ ਪਰ ਟਕਰਾਓ ਕਿਸੇ ਵੀ ਮਸਲੇ ਦਾ ਹੱਲ ਨਹੀਂ ਸੰਵਿਧਾਨ ‘ਚ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਸੰਵਿਧਾਨ ਦੇ ਢੰਗ-ਤਰੀਕਿਆਂ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਉਂਜ ਵੀ ਬੰਗਾਲ ਕਿਸੇ ਹੋਰ ਮੁਲਕ ਦਾ ਹਿੱਸਾ ਨਹੀਂ ਜਿੱਥੇ ਸੁਪਰੀਮ ਕੋਰਟ ਦੀ ਪਹੁੰਚ ਨਾ ਹੋਵੇ ਇਸ ਮਾਮਲੇ ‘ਚ ਮਮਤਾ ਬੈਨਰਜੀ ਵੀ ਸੂਬੇ ਦੀ ਜਨਤਾ ਦੀਆਂ ਖੇਤਰੀ ਭਾਵਨਾਵਾਂ ਨੂੰ ਭੁਨਾਉਣ ‘ਚ ਕਾਮਯਾਬ ਰਹੀ ਹੈ ਸਿਆਸੀ ਟਕਰਾਓ ਦੇ ਲੁਕੇ ਹੋਏ ਅਰਥ ਬੜੇ ਵੱਡੇ ਹੁੰਦੇ ਹਨ ਤੇ ਪਾਰਟੀਆਂ ਆਪਣੇ-ਆਪਣੇ ਮਕਸਦ ਹੱਲ ਕਰਦੀਆਂ ਹਨ ਪਰ ਅਜਿਹਾ ਰੁਝਾਨ ਏਨੀ ਜਿਆਦਾ ਨਫ਼ਤਰ ਪੈਦਾ ਕਰ ਦਿੰਦਾ ਹੈ, ਜਿਵੇਂ ਉਹ ਦੋ ਵੱਖ-ਵੱਖ ਮੁਲਕਾਂ ਦੇ ਬਾਸ਼ਿੰਦੇ ਹੋਣ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਹੋਕੇ ਦੇਣ ਵਾਲੇ ਆਗੂ ਲੋਕਾਂ ਨੂੰ ਸਿਆਸੀ ਤੌਰ ‘ਤੇ ਨਾ ਵੰਡਣ ਸਿਆਸੀ ਪਾਰਟੀਆਂ ਨੂੰ ਕੁਰਸੀ ਖਾਤਰ ਲੋਕਾਂ ਨੂੰ ਰਾਜਨੀਤਕ ਦੁਸ਼ਮਣੀ ਦੀ ਅੱਗ ‘ਚ ਝੋਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੋਟਾਂ ਦਾ ਮਾਹੌਲ ਠੰਢਾ ਪਰ ਤਨਾਅ ਪੂਰਾ
ਚੰਡੀਗੜ੍ਹ। ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਹੋਵਿੰਗ ਪਰਕਿਰਿਆ ਸੁਸਤ ਢੰਗ ਨਾਲ ਅੱਗੇ ਵਧਰਹੀ ਹੈ। ਹਾਲਾਂਕਿ, ਮੁੱਠੀ ਵੋਟਿੰਗ ਦੌਰਾਨ ਵੀ ਕਈ ਥਾਵਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਹਨ,ਦੁਪਿਹਰ 12 ਵਜੇ ਤਕ ਪੂਰੇ ਪੰਜਾਬ ਦੇ ਜ਼ਿਆਦਾਤਰ ਜਿਲਹਿਆਂ ਵਿੱਚ 30 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਜਾਣਕਾਰੀ ਮੁਤਾਬਕ ਮੁਹਾਲੀ ਦੇ ਪਿੰਡਾਂ ‘ਚ ਹੁਣ ਤੱਕ 38 ਫੀਸਦੀ ਵੋਟਾਂ ਪਈਆਂ ਹਨ, ਅੰਮ੍ਰਿਤਸਰ ‘ਚ 25.4 ਫੀਸਦੀ ਵੋਟਾਂ ਪਈਆਂ ਹਨ, ਤਰਨ ਤਾਰਨ ‘ਚ 27 ਫੀਸਦੀ, ਗੁਰਦਾਸਪੁਰ ‘ਚ 30 ਫੀਸਦੀ, ਜਲੰਧਰ ‘ਚ 26.34 ਫੀਸਦੀ, ਹੁਸ਼ਿਆਰਪੁਰ ‘ਚ 30 ਫੀਸਦੀ, ਫਰੀਦਕੋਟ ‘ਚ 32 ਫੀਸਦੀ, ਸੰਗਰੂਰ ‘ਚ 32 ਫੀਸਦੀ, ਬਰਨਾਲਾ ‘ਚ 38 ਫੀਸਦੀ, ਲੁਧਿਆਣਾ ‘ਚ 33 ਫੀਸਦੀ, ਪਠਾਨਕੋਟ ‘ਚ 25 ਫੀਸਦੀ, ਬਠਿੰਡਾ ‘ਚ 28 ਫੀਸਦੀ, ਸ੍ਰੀ ਮੁਕਤਸਰ ਸਾਹਿਬ ‘ਚ 40 ਫੀਸਦੀ, ਸ੍ਰੀ ਫਤਹਿਗੜ੍ਹ ਸਾਹਿਬ ‘ਚ 37 ਫੀਸਦੀ, ਮੋਗਾ ‘ਚ 27 ਫੀਸਦੀ ਵੋਟਾਂ ਪਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਿਵਾਰ ਤੋਂ ਵੀਹ ਲੱਖ ਰੁਪਏ ਦੀ ਫਰੌਤੀ ਦੀ ਮੰਗ
ਪਾਰਸਲ ‘ਚ ਮਿਲੀ ਸ਼ੱਕੀ ਵਸਤੂ ਦੀ ਜਾਂਚ ਕਰ ਰਹੀ ਹੈ ਪੁਲਿਸ
ਬੁਢਲਾਡਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਇੱਕ ਘਰ ‘ਚ ਪਹੁੰਚੇ ਪਾਰਸਲ ‘ਚੋਂ ਸੱਕੀ ਵਸਤੂ ਮਿਲਣ ਤੋਂ ਬਾਅਦ ਸ਼ਹਿਰ ‘ਚ ਭਾਰੀ ਸਹਿਮ ਦਾ ਮਾਹੌਲ ਹੈ । ਸ੍ਰੀ ਮਾਤਾ ਮਹਾਕਾਲੀ ਮੰਦਿਰ ਦੇ ਨੇੜੇ ਵਾਰਡ ਨੰ 11 ‘ਚ ਹੋਈ ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਚਰਚਾ ਦਾ ਬਜ਼ਾਰ ਗਰਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਦੀ ਪਤਨੀ ਜਦ ਆਪਣੇ ਘਰ ਦੇ ਬਾਹਰ ਬੈਠੀ ਸੀ । ਤਦ ਇੱਕ ਲੜਕਾ ਉਸ ਕੋਲ ਆਇਆ ਤੇ ਪੁੱਛਣ ਲੱਗਾ ਕਿ ਇਹ ਬੈਂਕ ਵਾਲਿਆਂ ਦਾ ਘਰ ਹੈ।
ਉਸ ਦੇ ਹਾਂ ਕਹਿਣ ‘ਤੇ ਉਸ ਨੇ ਇੱਕ ਪਾਰਸਲ ਦਿੰਦੇ ਹੋਏ ਕਿਹਾ ਕਿ ਇਹ ਗਿਫਟ ਆਇਆ ਹੈ ਤੇ ਨਾਲ ਹੀ ਹਿੰਦੀ ‘ਚ ਲਿਖਿਆ ਹੋਇਆ ਇੱਕ ਪੱਤਰ ਵੀ ਫੜਾ ਦਿਤਾ। ਉੁਨ੍ਹਾਂ ਦੇ ਪੁੱਤਰ ਸੋਨੂ ਬਾਂਸਲ ਨੇ ਦੱਸਿਆ ਜਦ ਉਸ ਦੀ ਪਤਨੀ ਨੇ ਇਹ ਪੱਤਰ ਪੜ੍ਹਿਆ ਤਾਂ ਘਬਰਾ ਕੇ ਉਸ ਨੇ ਤਰੁੰਤ ਉਸ ਨੂੰ ਫੋਨ ਕੀਤਾ। ਪੱਤਰ ਵਿਚ ਲਿਖਿਆ ਹੈ ਕਿ ਇਸ ਪਾਰਸਲ ਵਿਚ ਬੰਬ ਹੈ ਜਿਸ ਦਾ ਰਿਮੋਟ ਉਹਨਾਂ ਕੋਲ ਹੈ। ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਸ਼ਨਿੱਚਰਵਾਰ ਸ਼ਾਮ 4 ਵਜੇ ਤੱਕ ਸਰਕਾਰੀ ਹਸਪਤਾਲ ਰਤਿਆ (ਹਰਿਆਣਾ) ਦੇ ਗੇਟ ਕੋਲ ਵੀਹ ਲੱਖ ਰੁਪਏ ਲੈ ਕੇ ਪਹੁੰਚ ਜਾਓ।
ਕਿਸੇ ਕਿਸਮ ਦੀ ਹੁਸ਼ਿਆਰੀ ਕਰਨ ‘ਤੇ ਰਿਮੋਟ ਦਾ ਵਟਨ ਦਬਾ ਦਿਤਾ ਜਾਵੇਗਾ । ਸੋਨੂੰ ਨੇ ਇਸ ਦੀ ਸੂਚਨਾ ਥਾਣਾ ਸਿਟੀ ਬੁਢਲਾਡਾ ਵਿਖੇ ਦਿਤੀ ਸੂਚਨਾ ਮਿਲਦੇ ਹੀ ਐੱਸਐੱਚਓ ਮੋਹਨ ਲਾਲ ਦੀ ਅਗਵਾਈ ਹੇਠ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲੋਕਾਂ ਨੂੰ ਇਸ ਤੋਂ ਦੂਰ ਕੀਤਾ । ਇਸ ਤੋਂ ਬਾਅਦ ਐੱਸਐੱਸਪੀ ਮਨਧੀਰ ਸਿੰਘ ਅਤੇ ਡੀ ਐੱਸਪੀ ਬੁਢਲਾਡਾ ਜਸਪ੍ਰੀਤ ਸਿੰਘ ਮੌਕੇ ‘ਤੇ ਪਹੁੰਚ ਗਏ। ਬੰਬ ਨਿਰੋਧੀ ਦਸਤੇ ਨੂੰ ਬੁਲਾਉਣ ‘ਤੇ ਪਾਰਸਲ ਖੋਲ੍ਹਿਆ ਗਿਆ ਤਾਂ ਇਸ ‘ਚੋਂ ਸ਼ੱਕੀ ਵਸਤੂ ਮਿਲੀ ਜਿਸ ਨੂੰ ਟੀਮ ਆਪਣੇ ਨਾਲ ਲੈ ਗਈ । ਜ਼ਿਕਰਯੋਗ ਹੈ ਕਿ ਪਾਰਸਲ ‘ਚ ਬੰਬ ਹੋਣ ਦੀ ਗੱਲ ਨੂੰ ਮਜਾਕ ਸਮਝਦੇ ਰਹੇ ਪ੍ਰੰਤੂ ਸ਼ੱਕੀ ਵਸਤੂ ਮਿਲਣ ‘ਤੇ ਸ਼ਹਿਰ ਦਾ ਮਾਹੌਲ ਇੱਕਦਮ ਬਦਲ ਗਿਆ ਤੇ ਲੋਕਾਂ ‘ਚ ਡਰ ਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ
ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ‘ਵਰਸਿਟੀ ਕੀਤੀ ਬੰਦ
ਕੈਂਪਸ ‘ਚ ਏਆਰਪੀ ਸਮੇਤ ਪੰਜਾਬ ਪੁਲਿਸ ਤਾਇਨਾਤ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਬਣੀ ਪੰਜਾਬੀ ਯੂਨੀਵਰਸਿਟੀ ਦਾ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਬਣਿਆ ਹੋਇਆ ਹੈ। ਯੂਨੀਵਰਸਿਟੀ ਅੰਦਰ ਏਆਰੀਪੀ ਸਮੇਤ ਪੰਜਾਬ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਆਲਮ ਇਹ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰਦਿਆਂ ਯੂਨੀਵਰਸਿਟੀ ਕੈਂਪਸ ਅੰਦਰ 11 ਤੇ 12 ਅਕਤੂਬਰ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸੁਲਝਾਉਣ ‘ਚ ਬੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਇੱਧਰ ਦੇਰ ਰਾਤ ਧਰਨੇ ‘ਤੇ ਬੈਠੇ ਵਿਦਿਆਰਥੀਆਂ ‘ਤੇ ਦੂਜੀ ਧਿਰ ਵੱਲੋਂ ਕੀਤੇ ਹਮਲੇ ਨੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਧਰਨੇ ‘ਤੇ ਬੈਠੇ ਵਿਦਿਆਥਰੀਆਂ ਦਾ ਕਹਿਣਾ ਹੈ।
ਕਿ ਉਨ੍ਹਾਂ ਦੇ ਧਰਨੇ ਨੂੰ ਖਤਮ ਕਰਵਾਉਣ ਲਈ ‘ਵਰਸਿਟੀ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਹੀ ਦੂਜੇ ਵਿਦਿਆਰਥੀਆਂ ਨੂੰ ਥਾਪੜਾ ਦੇ ਕੇ ਇਹ ਹਮਲਾ ਕਰਵਾਇਆ ਗਿਆ ਹੈ। ਅੱਜ ਜਦੋਂ ਇਸ ਪੱਤਰਕਾਰ ਵੱਲੋਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਤਾਂ ਵੀਸੀ ਦਫ਼ਤਰ ਦਾ ਇਹ ਹਾਲ ਸੀ ਕਿ ਉਸਦੀਆਂ ਟੁੱਟੀਆਂ ਖਿੜਕੀਆਂ, ਭੰਨੇ ਸ਼ੀਸ਼ੇ, ਫੁੱਲਾਂ ਵਾਲੇ ਗਮਲੇ ਆਦਿ ਚੀਜ਼ਾਂ ਇਹ ਬਿਆਨ ਕਰ ਰਹੀਆਂ ਸਨ ਕਿ ਇੱਥੇ ਜਿਵੇਂ ਕਿਸੇ ਵੱਡੇ ਧਾੜਵੀਆਂ ਵੱਲੋਂ ਆਤੰਕ ਮਚਾਇਆ ਗਿਆ ਹੈ।
ਇੱਕ ਵਿਦਿਆਰਥੀ ਆਗੂ ਅਨੁਸਾਰ ਇਸ ਖਿੱਚ ਧੂਹ ਮੌਕੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਗਈਆਂ ਹਨ। ਧਰਨਾਕਾਰੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਹਮਲਾਵਰਾਂ ਖਿਲਾਫ਼ ਕਾਰਵਾਈ ਕਰਵਾਉਣ ਦੀ ਥਾਂ 11 ਤੇ 12 ਅਕਤੂਬਰ ਨੂੰ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਜਦਕਿ 13 ਤੇ 14 ਅਕਤੂਬਰ ਨੂੰ ਸ਼ਨੀਵਾਰ ਤੇ ਐਤਵਾਰ ਹੋਣ ਕਾਰਨ ਯੂਨੀਵਰਸਿਟੀ ਚਾਰ ਦਿਨਾਂ ਲਈ ਬੰਦ ਹੋ ਗਈ ਹੈ। ਇਸ ਤੋਂ ਪਹਿਲਾਂ 20 ਤੇ 21 ਸਤੰਬਰ ਨੂੰ ਵੀ ਝੜਪ ਕਾਰਨ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ ਸੀ। ਇੱਧਰ ਪੰਜਾਬੀ ਯੂਨੀਵਰਸਿਟੀ ਅੰਦਰ ਪੈਦਾ ਹੋਏ ਇਸ ਮਾਹੌਲ ਨੂੰ ਲੈ ਕੇ ਵਾਈਸ ਚਾਂਸਲਰ ਵੀ. ਐੱਸ. ਘੁੰਮਣ ਤੇ ਰਜਿਸਟਰਾਰ ਡਾ. ਮਨਜੀਤ ਸਿੰਘ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ ਹੈ।
ਵਿਦਿਆਰਥੀਆਂ ਨਾਲ ਧਰਨੇ ‘ਤੇ ਆਈਆਂ ਭਰਾਤਰੀ ਜਥੇਬੰਦੀਆਂ
ਹਮਲੇ ਤੋਂ ਬਾਅਦ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਹੱਕ ‘ਚ ਭਾਰਤੀ ਕਿਸਾਨ ਯੂਨੀਅਨ ਢਕੌਂਦਾ, ਲੋਕ ਸੰਗਰਾਮ ਮੰਚ, ਇਸਤਰੀ ਜਾਗ੍ਰਿਤੀ ਮੰਚ, ਇਨਕਲਾਬੀ ਲੋਕ ਮੋਰਚਾ ਦੇ ਆਗੂ ਡਟ ਗਏ ਹਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਤਾ ਅੱਜ ਵਿਦਿਆਰਥੀਆਂ ਨਾਲ ਧਰਨਾ ਵੀ ਦਿੱਤਾ ਗਿਆ। ਕਿਸਾਨ ਅਵਤਾਰ ਸਿੰਘ ਕੋਰਜੀਵਾਲਾ, ਹਰਭਰਨ ਸਿੰਘ ਬੁੱਟਰ, ਸੁੱਚਾ ਸਿੰਘ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਵਿੱਦਿਅਕ ਮਾਹੌਲ ਨੂੰ ਖੁਦ ਮੈਨੇਜਮੈਂਟ ਹੀ ਭੰਗ ਕਰ ਰਹੀ ਹੈ ਕਿਉਂਕਿ ਇਹ ਹਮਲੇ ਇਨ੍ਹ੍ਹਾਂ ਦੀ ਸ਼ਹਿ ‘ਤੇ ਹੀ ਹੋ ਰਹੇ ਹਨ। ਇਸ ਮੌਕੇ ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟੀ ਮੈਂਬਰ ਲੋਕਰਾਜ ਮਹਿਰਾਜ, ਇਨਕਲਾਬੀ ਲੋਕ ਮੋਰਚਾ ਦੇ ਸਤਵੰਤ ਸਿੰਘ ਵਜੀਦਪੁਰ ਸਮੇਤ ਹੋਰ ਜੇਬੰਦੀਆਂ ਦੇ ਆਗੂ ਹਾਜ਼ਰ ਸਨ।
ਅਸਤੀਫਿਆਂ ਦਾ ਦੌਰ ਸ਼ੂਰੂ ਹੋਇਆ
ਪੰਜਾਬੀ ਯੂਨੀਵਰਸਿਟੀ ‘ਚ ਤਣਾਅਪੂਰਨ ਮਾਹੌਲ ਦਾ ਅਸਰ ਅਹੁਦੇਦਾਰਾਂ ‘ਤੇ ਵੀ ਦਿਸਣਾ ਸ਼ੁਰੂ ਹੋ ਗਿਆ ਹੈ ਬੁੱਧਵਾਰ ਦੇਰ ਸ਼ਾਮ ਐਡੀਸ਼ਨਲ ਡੀਨ ਵਿਦਿਆਰਥੀ ਭਲਾਈ ਲੜਕੀਆਂ ਡਾ. ਅੰਮ੍ਰਿਤਪਾਲ ਕੌਰ, ਐਡੀਸ਼ਨਲ ਪ੍ਰਬੋਸਟ ਲੜਕੀਆਂ ਡਾ. ਰਵਨੀਤ ਕੌਰ, ਸੀਨੀਅਰ ਵਾਰਡਨ ਲੜਕੀਆਂ ਡਾ. ਜਸਪਾਲ ਕੌਰ ਦਿਓਲ, ਵਾਰਡਨ ਸੀਸੀ ਸਪੋਰਟ ਡਾ. ਅਵਨੀਸ਼ ਕੌਰ, ਵਾਰਡਨ ਅਮ੍ਰਿਤਾ ਸ਼ੇਰਗਿੱਲ ਹੋਸਟਲ, ਡਾ ਰਿਚਾ ਸ਼ਰਮਾ ਨੇ ਉਨ੍ਹਾਂ ਨੂੰ ਮਿਲੀਆਂ ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਤਿਆਗ ਪੱਤਰ ਪੀਯੁ ਦੇ ਵੀਸੀ ਨੂੰ ਭੇਜ ਦਿੱਤਾ ਹੈ ਇਸ ਦੀਆਂ ਕਾਪੀਆਂ ਰਜਿਸਟਰਾਰ ਤੇ ਡੀਨ ਅਕਾਦਮਿਕ ਨੂੰ ਵੀ ਭੇਜੀਆਂ ਹਨ ਤਿਆਗ ਪੱਤਰ ਦਾ ਕਾਰਨ ਸਾਰਿਆਂ ਨੇ 7 ਅਕਤੁਬਰ ਨੂੰ ਯੂਨੀਵਰਸਿਟੀ ਗੈਸਟ ਹਾਊਸ ‘ਚ ਹੋਈ ਘਟਨਾ ‘ਚ ਖੁਦ ਨੂੰ ਅਸੁਰੱਖਿਅਤ ਤੇ ਤ੍ਰਿਸਕਾਰਿਤ ਹੋਣਾ ਦੱਸਿਆ ਹੈ।
ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ਼
ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੀਤੀ ਰਾਤ ਧਰਨੇ ‘ਤੇ ਬੈਠੇ ਵਿਦਿਆਰਥੀਆਂ ਉਪਰ ਕੀਤੇ ਹਮਲੇ ਨੂੰ ਲੈ ਕੇ ਪੁਲਿਸ ਵੱਲੋਂ ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਥਾਣਾ ਅਰਬਨ ਸਟੇਟ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਦਿਆਰਥੀ ਆਗੂ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ਼ ਕੀਤਾ ਗਿਆ ਹੈ।
ਸਿਆਸੀ ਚਿੰਤਨਹੀਣਤਾ ਦਾ ਮਾਹੌਲ
ਪੰਜਾਬ ਵਿਧਾਨ ਸਭਾ ‘ਚ ਬੀਤੇ ਦਿਨੀਂ ਜਿਸ ਤਰ੍ਹਾਂ ਘਮਸਾਣ ਪਿਆ ਉਸ ਤੋਂ ਅਜਿਹਾ ਜਾਪਦਾ ਹੈ ਕਿ ਸੂਬੇ ਸਿਆਸੀ ਚਿੰਤਨ ‘ਚ ਨਾਂਅ ਦਾ ਕੋਈ ਮਾਹੌਲ ਨਹੀਂ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਖੱਪ ਹੀ ਖੱਪ ਪੈਂਦੀ ਰਹੀ ਕਿਸਾਨਾਂ ਦਾ ਕਰਜ਼ਾ, ਖੁਦਕੁਸ਼ੀਆਂ, ਉਦਯੋਗ ਵਰਗੇ ਮੁੱਦਿਆਂ ‘ਤੇ ਨਿੱਗਰ ਬਹਿਸ ਹੀ ਨਹੀਂ ਹੋ ਸਕੀ
ਸਪੀਕਰ ਵੱਲੋਂ ਮੁਅੱਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਜਬਰੀ ਸਦਨ ਦੇ ਅੰਦਰ ਦਾਖ਼ਲ ਹੋਣ ਦੇ ਜਤਨ ਕਰ ਰਹੇ ਸਨ ਇਸ ਦੌਰਾਨ ਮਾਰਸ਼ਲਾਂ ਵੱਲੋਂ ਵਿਧਾਇਕਾਂ ਨੂੰ ਬਾਹਰ ਕੱਢਣ ਵੇਲੇ 2 ਵਿਧਾਇਕ ਜ਼ਖ਼ਮੀ ਹੋ ਗਏ ਇਸ ਦੌਰਾਨ ਇੱਕ ਵਿਧਾਇਕ ਦੀ ਪੱਗ ਵੀ ਲੱਥ ਗਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਪੀਕਰ ਨੂੰ ਗੁੰਡਾ ਕਰਾਰ ਦੇ ਰਹੇ ਹਨ
ਆਪ ਵਿਧਾਇਕ ਵੱਲੋਂ ਜਬਰੀ ਅੰਦਰ ਵੜਨ ਦੀ ਕੋਸ਼ਿਸ਼ ਨਾਲ ਹੀ ਇਹ ਹਾਲਾਤ ਪੈਦਾ ਹੋਏ ਵਿਧਾਇਕਾਂ ਨੂੰ ਆਪਣੀ ਮੁਅੱਤਲੀ ਖਿਲਾਫ਼ ਇਤਰਾਜ਼ ਸੀ ਤਾਂ ਉਹ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਕੇ ਆਪਣਾ ਰੋਸ ਜਾਹਿਰ ਕਰ ਸਕਦੇ ਸਨ ਅਕਾਲੀ ਭਾਜਪਾ ਸਰਕਾਰ ਦੌਰਾਨ ਵੀ ਅਜਿਹਾ ਹੁੰਦਾ ਆਇਆ ਹੈ ਸਿਆਸਤ ‘ਚ ਸ਼ੁਹਰਤ ਹਾਸਲ ਕਰਨ ਤੇ ਮੀਡੀਆ ਦੀਆਂ ਸੁਰਖੀਆਂ ਹਾਸਲ ਕਰਨ ਦਾ ਇੱਕ ਫਾਰਮੂਲਾ ਇਹੀ ਬਣ ਗਿਆ ਹੈ ਕਿ ਜਿੰਨਾਂ ਵੱਧ ਰੌਲ਼ਾ ਪਾਓਗੇ, ਓਨੀ ਵੱਧ ਚਰਚਾ ਮਿਲੇਗੀ ਜਿਹੜਾ ਅਕਾਲੀ ਦਲ ਅੱਜ ਪੱਗ ਲੱਥਣ ਦੀ ਦੁਹਾਈ ਦਿੰਦਾ ਰਿਹਾ ਹੈ
ਉਸੇ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਪੱਗਾਂ Àੁੱਤਰਦੀਆਂ ਰਹੀਆਂ ਹਨ ਨਵਜੋਤ ਸਿੰਘ  ਸਿੱਧੂ ‘ਤੇ ਇਤਰਾਜ਼ਯੋਗ ਸ਼ਬਦ ਬੋਲਣ ਦੇ ਦੋਸ਼ ਲੱਗ ਰਹੇ ਹਨ, ਪਰ ਅਕਾਲੀ ਦਲ ਉਸੇ ਵੇਲੇ ਚੁੱਪ ਰਿਹਾ ਜਦੋਂ ਉਸ ਦੇ ਆਪਣੇ ਇੱਕ ਮੰਤਰੀ ‘ਤੇ ਗਾਲ਼ ਕੱਢਣ ਦੇ ਦੋਸ਼ ਲੱਗੇ ਸਨ ਕਾਂਗਰਸ ਕੋਲ ਬਕਾਇਦਾ ਇਸ ਦੀ ਸੀਡੀ ਵੀ ਇਹ ਸਿਆਸੀ ਨਿਘਾਰ ਦਾ ਸਬੂਤ ਹੈ ਕਿ ਗਾਲ਼ ਕੱਢਣ ਤੇ ਹੋਰ ਤਰ੍ਹਾਂ ਦਾ ਨੀਵਾਂ ਵਿਹਾਰ ਇੱਕ ਪਾਰਟੀ ਤੱਕ ਸੀਮਤ ਨਹੀਂ ਰਹਿ ਗਿਆ ਚੰਗਾ ਹੁੰਦਾ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਮੁਅੱਤਲ ਹੋਣ ‘ਤੇ ਧਰਨਾ ਦੇਂਦੇ ਜਾਂ ਆਪਣੇ-ਆਪਣੇ ਹਲਕਿਆਂ ‘ਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਵਿਰੋਧ ਸਿਰਫ਼ ਸਦਨ ‘ਚ ਨਾਅਰੇਬਾਜ਼ੀ ਨਾਲ ਨਹੀਂ ਹੁੰਦਾ ਸਗੋਂ ਲੋਕਾਂ ਤੱਕ ਪਹੁੰਚ ਬਣਾ ਕੇ ਵੀ ਵਿਰੋਧੀਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਪਹਿਲੀ ਵਾਰ 20 ਸੀਟਾਂ  ਜਿੱਤ ਕੇ ਰਵਾਇਤੀ ਗਠਜੋੜ ਅਕਾਲੀ ਭਾਜਪਾ ਨੂੰ ਪਛਾੜ ਦਿੱਤਾ ਸੀ ਆਪ ਦੀ ਇਹ ਜਿੱਤ ਨਾਅਰੇਬਾਜ਼ੀ ਕਰਕੇ ਨਹੀਂ ਹੋਈ ਸੀ ਕਾਂਗਰਸ ਵੱਲੋਂ ਇਸ ਰੌਲ਼ੇ ਨੂੰ ਸਮੇਟਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜੋਸ਼ੀਲੇ ਰਵੱਈਏ ‘ਚ ਹੋਸ਼ ਦੀ ਘਾਟ ਰੜਕਦੀ ਰਹੀ ਸਪੀਕਰ ਦੇ ਫੈਸਲੇ ਦੀ ਉਲੰਘਣਾ ਕਰਕੇ ਆਪ ਵਿਧਾਇਕ ਵੀ ਉਸੇ ਸਦਨ ਦੀ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ ਜਿਸ ਸਦਨ ਤੋਂ ਉਹ ਸਨਮਾਨ ਦੀ ਤੇ ਬਰਾਬਰ ਅਧਿਕਾਰ ਦੀ ਆਸ ਰੱਖਦੇ ਹਨ
ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਨੂੰ ਸੰਜਮ ਤੋਂ ਕੰਮ ਲੈਂਦਿਆਂ ਸੰਸਦੀ ਪ੍ਰਣਾਲੀ ਦੀ ਮਰਿਆਦਾ ਨੂੰ ਬਹਾਲ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕਾਂ ਨੇ ਉਹਨਾਂ ‘ਤੇ ਵਿਸ਼ਵਾਸ ਕਰਕੇ ਵਿਧਾਇਕ ਬਣਾਇਆ ਉਹਨਾਂ ਦਾ ਵਿਸ਼ਵਾਸ ਬਣਿਆ ਰਹਿ ਸਕੇ ਮਾਰਸ਼ਲਾਂ ਦੀ ਕਾਰਵਾਈ ‘ਚ ਸੁਧਾਰ ਦੀ ਲੋੜ ਹੈ ਉਹ ਵਿਧਾਇਕ ਬਾਹਰ ਲਿਆਉਣ ਲਈ ਬਲ ਵਰਤਣ ਨਾ ਕਿ ਬਾਹਰ ਸੁੱਟਣ ਲਈ ਵਿਰੋਧ ਸਿਰਫ਼ ਰੌਲਾ ਹੀ ਨਹੀਂ ਹੁੰਦਾ