Rajindra Hospital - Sach Kahoon Punjabi
Rajindra Hospital Doctors Strike: ਰਾਜਿੰਦਰਾ ਹਸਪਤਾਲ ਦੇ ਡਾਕਟਰ ਹੜਤਾਲ ’ਤੇ, ਅੱਜ ਓਪੀਡੀ ਵੀ ਬੰਦ, ਮਰੀਜ਼ ਪਰੇਸ਼ਾਨ
ਮੰਗਾਂ ਸਬੰਧੀ ਡਾਕਟਰ 3 ਦਿਨਾਂ ਦੀ ਹੜਤਾਲ ’ਤੇ
ਅੱਜ ਸਿਰਫ ਐਮਰਜੈਂਸੀ ਮਰੀਜ਼ਾਂ ਨੂੰ ਵੀ ਵੇਖਣਗੇ ਡਾਕਟਰ
ਓਪੀਡੀ, ਓਟੀ ਆਦਿ ਸੇਵਾਵਾਂ ਠੱਪ, ਐਮਰਜੈਂਸੀ, ਜੱਚਾ ਬੱਚਾ ਅਤੇ ਜ਼ਰੂਰੀ ਸੇਵਾਵਾਂ ਰਹੀਆਂ ਬਹਾਲ
ਮਰੀਜ਼ਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Rajindra Hospital Doctors Strike: ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਸਬੰਧੀ ਰਜਿੰਦਰਾ ਹਸਪਤਾਲ ਅੰਦਰ ਓਪੀਡੀ, ਓਟੀ ਅਤੇ ਹੋਰ ਸੇਵਾਵਾਂ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਦੌਰਾਨ ਡਾਕਟਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਸਰਕਾਰ ਵੱਲੋਂ ਐੱਮਬੀਬੀਐੱਸ ਤੋਂ ਬਾਅਦ 2 ਸਾਲ ਦੀ ਲਾਜ਼ਮੀ ਸਰਵਿਸ ਬਾਂਡ ਅਤੇ ਐੱਮਡੀ, ਐੱਮਐੱਸ ਰੈਜ਼ੀਡੈਂਟਸ ਲਈ ਘੱਟ ਸਟੀਪੈਂਡ ਦੀ ਮੰਗ ਸ਼ਾਮਲ ਹੈ। ਇਹ ਸਟੀਪੈਂਡ ਕਈ ਮਹੀਨਿਆਂ ਤੋਂ ਵਧਾਇਆ ਨਹੀਂ ਗਿਆ ਹੈ ਹਾਲਾਂਕਿ ਕਈ ਵਾਰੀ ਸਰਕਾਰ ਨੂੰ ਇਹ ਮੰਗ ਪੇਸ਼ ਕੀਤੀ ਗਈ।
ਇਹ ਖਬਰ ਵੀ ਪੜ੍ਹੋ : Punjab Weather Update: ਮੌਸਮ ਸਬੰਧੀ ਨਵਾਂ ਅਪਡੇਟ ਜਾਰੀ
ਇਸ ਮੌਕੇ ਡਾ. ਰਮਨਦੀਪ ਸਿੰਘ, ਡਾ. ਮਿਲਨ, ਡਾ. ਮਹਤਾਬ ਸਿੰਘ, ਡਾ. ਅਕਸ਼ੈ ਅਤੇ ਡਾ. ਗੁਰਭਗਤ ਸਿੰਘ ਨੇ ਕਿਹਾ ਕਿ ਹੋਰ ਨਰਾਜ਼ਗੀ ਦਾ ਕਾਰਨ ਇਹ ਵੀ ਹੈ ਕਿ ਐੱਮਬੀਬੀਐੱਸ ਇੰਟਰਨ ਅਤੇ ਐੱਮਡੀ, ਐੱਮਐੱਸ ਰੈਜ਼ੀਡੈਂਟਸ ਲਈ ਪੰਜਾਬ ਵਿੱਚ ਦਿੱਤਾ ਜਾਣ ਵਾਲਾ ਸਟੀਪੈਂਡ ਦੇਸ਼ ਵਿੱਚ ਸਭ ਤੋਂ ਘੱਟ ਹੈ, ਜੋ ਕਿ ਰਾਸ਼ਟਰੀ ਮਾਪਦੰਡਾਂ ਤੋਂ ਕਾਫੀ ਘੱਟ ਹੈ ਅਤੇ ਮਹਿੰਗਾਈ ਦੀ ਦਰ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਇਹ ਹਾਲਾਤ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਦੇ ਜੀਵਨ ਨੂੰ ਚਲਾਉਣ ਵਿੱਚ ਮੁਸ਼ਕਿਲ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਹਾਲ ਹੀ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀ ਫੀਸ 10 ਲੱਖ ਕਰ ਦਿੱਤੀ ਗਈ ਹੈ, ਜੋ ਕਿ ਵਿਦਿਆਰਥੀਆਂ ’ਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ। ਇੱਕ ਪਾਸੇ ਵਧੀਆਂ ਹੋਈਆਂ ਫੀਸਾਂ ਤੇ ਦੂਜੇ ਪਾਸੇ ਘੱਟ ਸਟੀਪੈਂਡ ਇਹ ਮਾਮਲਾ ਪੰਜਾਬ ਵਿੱਚ ਚਿਕਿਤਸਾ ਵਿਭਾਗ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ। Rajindra Hospital Doctors Strike
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਬਾਬਤ ਕਈ ਵਾਰ ਭਰੋਸਾ ਦਿੱਤਾ ਗਿਆ ਹੈ, ਜੋ ਕਿ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜਿਸ ਕਰਕੇ ਡਾਕਟਰਾਂ ਨੂੰ ਮੁੜ ਇਹ ਕਦਮ ਚੁੱਕਣਾ ਪਿਆ ਹੈ। ਡਾਕਟਰਾਂ ਨੇ ਦਾਅਵਾ ਕੀਤਾ ਕਿ ਇਸ ਰੋਸ ਪ੍ਰਦਰਸ਼ਨ ਵਿੱਚ 500 ਤੋਂ ਵੱਧ ਰੈਜ਼ੀਡੈਂਟ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੇ ਹਿੱਸਾ ਲਿਆ। ਹੜਤਾਲੀ ਡਾਕਟਰਾਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ, ਮਾਤਾ-ਬੱਚਾ ਸੰਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਰਹੀਆਂ। ਡਾਕਟਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੋਮਵਾਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਜਦ ਤੱਕ ਸਰਕਾਰ ਵੱਲੋਂ ਲਿਖਤੀ ਭਰੋਸਾ ਨਹੀਂ ਮਿਲਦਾ, ਤਦ ਤੱਕ ਹੜਤਾਲ ਜਾਰੀ ਰਹੇਗੀ।
ਸਰਕਾਰੀ ਰਜਿੰਦਰਾ ਹਸਪਤਾਲ ਅੰਦਰੋਂ ਦਵਾਈਆਂ ਖਤਮ, ਪੈਰਾਸੀਟਾਮੋਲ ਤੱਕ ਵੀ ਨਹੀਂ
ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਲਿਆਉਣ ਲਈ ਹੋਣਾ ਪੈ ਰਿਹਾ ਮਜ਼ਬੂਰ
ਸਿਹਤ ਮੰਤਰੀ ਦੇ ਦੌਰੇ ਤੋਂ ਬਾਅਦ ਵੀ ਨਹੀਂ ਬਦਲੇ ਹਾਲਾਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਰਜਿੰਦਰਾ ਹਸਪਤਾਲ  (Rajindra Hospital) ਪਟਿਆਲਾ ਦੇ ਹਾਲਾਤ ਅਜੇ ਵੀ ਲੀਹ ’ਤੇ ਨਹੀਂ ਆ ਰਹੇ। ਆਲਮ ਇਹ ਹੈ ਕਿ ਹਸਪਤਾਲ ਅੰਦਰ ਦਵਾਈਆਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ ਬਾਹਰ ਤੋਂ ਦਵਾਈਆਂ ਲਿਆਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇੱਧਰ ਸਿਹਤ ਮੰਤਰੀ ਵੱਲੋਂ ਸੂਬੇ ਭਰ ਦੇ ਹਸਪਤਾਲਾਂ ਦੇ ਅਧਿਕਾਰੀਆਂ ਤੋਂ ਹਸਪਤਾਲਾਂ ਅੰਦਰ ਪਣਪ ਰਹੀਆਂ ਘਾਟਾਂ ਅਤੇ ਲੋੜੀਦੇ ਸਾਜੋਂ ਸਮਾਨ ਦੀ ਰਿਪੋਰਟ ਜ਼ਰੂਰ ਮੰਗ ਗਈ ਹੈ।
ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ (Rajindra Hospital) ਵਿਖੇ ਰੋਜ਼ਾਨਾ ਹੀ ਦੂਰ-ਦੁਰਾਡੇ ਤੋਂ ਸੈਕੜੇ ਮਰੀਜ਼ਾਂ ਆਪਣੇ ਇਲਾਜ਼ ਲਈ ਪੁੱਜਦੇ ਹਨ। ਇਸ ਹਸਪਤਾਲ ਅੰਦਰੋਂ ਦਵਾਈਆਂ ਨਾ ਮਿਲਣ ਦੀ ਸਮੱਸਿਆ ਪਿਛਲੇ ਕਈ ਸਾਲਾ ਤੋਂ ਬਣੀ ਹੋਈ ਹੈ, ਉਸ ਵਿੱਚ ਅਜੇ ਵੀ ਸੁਧਾਰ ਨਹੀਂ ਹੋਇਆ। ਪਤਾ ਲੱਗਾ ਹੈ ਕਿ ਰਜਿੰਦਰਾ ਹਸਪਤਾਲ ਅੰਦਰ ਪੈਰਾਸੀਟਾਮੋਲ ਤੱਕ ਦੀਆਂ ਦਵਾਈਆਂ ਵੀ ਖਤਮ ਹਨ। ਹਰੇਕ ਮਰੀਜ਼ ਨੂੰ ਬਾਹਰ ਤੋਂ ਦਵਾਈ ਲਿਆਉਣ ਲਈ ਲਿਖਿਆ ਜਾ ਰਿਹਾ ਹੈ। ਰਜਿੰਦਰਾ ਹਸਪਾਤਲ ਅੰਦਰ ਸਸਤੀਆਂ ਦਵਾਈਆਂ ਦਾ ਖੁੱਲਿਆ ਜਨ ਔਸਧੀ ਕੇਂਦਰ ਵੀ ਮਰੀਜ਼ਾਂ ਲਈ ਮੱਲਮ ਸਾਬਤ ਨਹੀਂ ਹੋ ਰਿਹਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰਜਿੰਦਰਾ ਹਸਪਤਾਲ ਅੰਦਰ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਵੀ ਦੌਰਾ ਕੀਤਾ ਗਿਆ ਸੀ ਅਤੇ ਇੱਥੇ ਪ੍ਰਬੰਧ ਸੁਧਾਰਨ ਦੀ ਗੱਲ ਆਖੀ ਗਈ ਸੀ, ਪਰ ਅਜੇ ਵੀ ਸਥਿਤੀ ਜਿਓ ਦੀ ਤਿਓ ਬਣੀ ਹੋਈ ਹੈ। ਕਈ ਮਰੀਜ਼ਾਂ ਨੇ ਦੱਸਿਆ ਕਿ ਛੋਟੀ ਮੋਟੀਆਂ ਦਵਾਈਆਂ ਵੀ ਹਸਪਤਾਲ ਅੰਦਰੋਂ ਨਹੀਂ ਮਿਲ ਰਹੀਆਂ, ਅਪਰੇਸ਼ਨ ਆਦਿ ਦਾ ਸਾਰਾ ਸਮਾਨ ਹੀ ਬਾਹਰ ਤੋਂ ਹੀ ਲਿਆਉਣਾ ਪੈ ਰਿਹਾ ਹੈ।
ਕਈ ਡਾਕਟਰਾਂ ਨੇ ਦੱਸਿਆ ਕਿ ਜਦ ਅੰਦਰ ਦਵਾਈਆਂ ਹੀ ਮੌਜੂਦ ਨਹੀਂ ਹਨ ਤਾ ਉਹ ਕਿੱਥੋਂ ਦੇਣਗੇ। ਉਨ੍ਹਾਂ ਕਿਹਾ ਕਿ ਮਰੀਜ਼ ਲਈ ਦਵਾਈਆਂ ਤਾ ਜ਼ਰੂਰੀ ਹਨ, ਚਾਹੇ ਉਹ ਕਿੱਥੋਂ ਵੀ ਲਿਆਉਣ। ਇੱਧਰ ਸਿਹਤ ਮੰਤਰੀ ਵੱਲੋਂ ਸਾਰੇ ਹਸਪਤਾਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ 1 ਅਪਰੈਲ ਤੱਕ ਹਸਪਤਾਲਾਂ ਅੰਦਰ ਟੈਸਟ ਆਦਿ ਵੱਖ ਵੱਖ ਮਸ਼ੀਨਾਂ ਬਾਰੇ ਰਿਪੋਰਟ ਭੇਜੀ ਜਾਵੇ ਕਿ ਕਿੰਨੀਆਂ ਦੀ ਜ਼ਰੂਰਤ ਹੈ ਅਤੇ ਕਿੰਨੀਆਂ ਮੌਜੂਦ ਹਨ। ਜਾਰੀ ਹੋਏ ਇਸ ਪੱਤਰ ਅਨੁਸਾਰ ਹਸਪਤਾਲਾਂ ਅੰਦਰ ਅਲਟਰਾਸਾਊਡ ਮਸ਼ੀਨ, ਸੀਟੀ ਸਕੈਨ ਮਸ਼ੀਨ, ਐਮ.ਆਰ. ਆਈ, ਲੈਬ ਟੈਸਟ ਸਮੇਤ ਪੀ.ਪੀ ਮੋਡ ਤੇ ਕਿੰਨੀਆਂ ਮਸ਼ੀਨਾਂ ਇਸ ਸਮੇਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਕਿੰਨੀਆਂ ਮਸ਼ੀਨਾਂ ਲੋੜੀਦੀਆਂ ਹਨ, ਦੇ ਬਾਰੇ ਅੱਜ ਤੱਕ ਜਾਣਕਾਰੀ ਮੁਹੱਈਆਂ ਕਰਵਾਉਣੀ ਸੀ। ਦੱਸਣਯੋਗ ਹੈ ਕਿ ਆਮ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਲੀਹੋਂ ਲੱਥੀਆਂ ਸਿਹਤ ਸਹੂਲਤਾਂ ਦੇ ਮੁੜ ਪੈਰਾ ਸਿਰ ਹੋਣ ਦੀ ਆਸ ਜ਼ਰੂਰ ਜਾਗੀ ਹੈ।
ਇੰਤਜਾਮ ਕੀਤਾ ਜਾ ਰਿਹੈ : ਡਾਇਰੈਕਟਰ ਪ੍ਰਿੰਸੀਪਲ
ਇਸ ਸਬਧੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਦਵਾਈਆਂ ਸਮੇਤ ਹੋਰ ਘਾਟਾਂ ਦੀ ਲਿਸਟ ਬਣਾਈ ਜਾ ਰਹੀ ਹੈ ਅਤੇ ਜਲਦੀ ਹੀ ਹਸਪਤਾਲ ਅੰਦਰ ਘਾਟਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਹਸਪਤਾਲਾਂ ਅੰਦਰ ਆਮ ਲੋਕਾਂ ਨੂੰ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਦਵਾਈਆਂ ਦੀ ਘਾਟ ਦਾ ਮਾਮਲਾ ਦਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਤਾ ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੋਰੋਨਾ ਖਿਲਾਫ਼ ਜੰਗ : ਸਰਕਾਰੀ ਰਜਿੰਦਰਾ ਹਸਪਤਾਲ ਇੱਕੋ ਸਮੇਂ 600 ਮਰੀਜਾਂ ਦੇ ਇਲਾਜ ਲਈ ਤਿਆਰ
ਮੌਜ਼ੂਦਾ ਸਮੇਂ ਸਿਰਫ਼ ਦੋ ਮਰੀਜ਼ ਹੀ ਜੇਰੇ ਇਲਾਜ਼
ਪਟਿਆਲਾ,(ਖੁਸ਼ਵੀਰ ਸਿੰਘ ਤੂਰ) ਕੋਰੋਨਾ ਵਾਇਰਸ ਖਿਲਾਫ਼ ਵਿੱਢੀ ਜੰਗ ‘ਚ ਸਰਕਾਰੀ ਰਜਿੰਦਰਾ ਹਸਪਤਾਲ 600 ਮਰੀਜਾਂ ਦਾ ਇੱਕੋ ਸਮੇਂ ਇਲਾਜ ਕਰਨ ਲਈ ਸਾਰੀਆਂ ਅਤਿਆਧੁਨਿਕ ਸਹੂਲਤਾਂ ਤੇ ਸਾਜੋ-ਸਮਾਨ ਨਾਲ ਲੈਸ ਹੋ ਕੇ ਪੂਰੀ ਤਰ੍ਹਾਂ ਤਿਆਰ ਹੈ। ਉਂਜ ਮੌਜ਼ੂਦਾ ਸਮੇਂ ਕੋਵਿਡ-19 ਤੋਂ ਪੀੜਤ ਕੇਵਲ ਦੋ ਮਰੀਜ ਜ਼ੇਰ-ਏ-ਇਲਾਜ ਹਨ, ਪਰੰਤੂ ਸਰਕਾਰ ਵੱਲੋਂ ਇੱਥੇ ਅਜਿਹੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਕਿ ਇੱਥੇ ਦੀਆਂ ਤਿੰਨ ਇਮਾਰਤਾਂ ‘ਚ ਸੈਂਕੜੇ ਮਰੀਜਾਂ ਦਾ ਇੱਕੋ ਸਮੇਂ ਸਿੱਕੇਬੰਦ ਇਲਾਜ ਸੰਭਵ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਬਿਮਾਰੀ ਤੇ ਜਿੱਤ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਾਤਲ ਅੰਦਰ ਹੀ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ਼ ਹੁੰਦਾ ਹੈ।  ਇਸ ਸਮੇਂ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਐਮ.ਸੀ.ਐਚ. ਇਮਾਰਤ ਦੀ 7ਵੀਂ ਮੰਜ਼ਿਲ ਨੂੰ ਸਕਰੀਨਿੰਗ ਲਈ ਅਤੇ 8ਵੀਂ ਮੰਜ਼ਿਲ ਨੂੰ ਆਈ.ਸੀ.ਯੂ. ਤੇ ਕੋਰੋਨਾ ਪਾਜ਼ਿਟਿਵ ਮਰੀਜਾਂ ਲਈ ਵਰਤਿਆ ਜਾ ਰਿਹਾ ਹੈ। ਜਦੋਂਕਿ ਮਰੀਜਾਂ ਦੀ ਗਿਣਤੀ ਵਧਣ ‘ਤੇ ਤੀਜੀ ਮੰਜਿਲ ਨੂੰ ਸਕਰੀਨਿੰਗ ਲਈ ਅਤੇ ਬਾਕੀ ਮੰਜ਼ਿਲਾਂ ਨੂੰ ਕੋਰੋਨਾ ਮਰੀਜਾਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਸਥਿਤੀ ਜਿਆਦਾ ਗੰਭੀਰ ਹੋਣ ‘ਤੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਬਲਾਕ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ।
ਰਜਿੰਦਰਾ ਹਸਪਤਾਲ ਦੇ ਡਾਕਟਰ ਵੀ 24 ਘੰਟੇ ਆਪਣੀ ਡਿਊਟੀਆਂ ਤੇ ਡਟੇ ਹੋਏ ਹਨ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵੀ.ਕੇ. ਡਾਂਗਵਾਲ ਦੀ ਦੇਖ-ਰੇਖ ਹੇਠ ਛਾਤੀ, ਸਾਂਹ ਤੇ ਟੀ.ਬੀ. ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਮੈਡੀਸਨ ਮਾਹਰ ਡਾ. ਰਮਿੰਦਰ ਪਾਲ ਸਿੰਘ ਸਿਬੀਆ ਅਤੇ ਕੋਵਿਡ-19 ਦੇ ਨੋਡਲ ਅਫ਼ਸਰ ਡਾ. ਸਚਿਨ ਕੌਸ਼ਲ ਦੀ ਅਗਵਾਈ ਹੇਠ ਡੇਢ ਦਰਜਨ ਤੋਂ ਵਧੇਰੇ ਡਾਕਟਰਾਂ ਦੀ ਟੀਮ, 70 ਦੇ ਕਰੀਬ ਨਰਸਿੰਗ ਸਟਾਫ਼ ਸਮੇਤ ਹੋਰ ਅਮਲਾ ਕੋਰੋਨਾ ਵਾਇਰਸ ਨੂੰ ਹਰਾਉਣ ਲਈ  24 ਘੰਟੇ ਆਪਣੀਆਂ ਡਿਊਟੀਆਂ ਪੂਰੇ ਜਜ਼ਬੇ ਨਾਲ ਨਿਭਾ ਰਿਹਾ ਹੈ।
ਇਸ ਸਮੇਂ ਡਾਕਟਰਾਂ ਦੀ ਟੀਮ ਵਿੱੱਚ ਡਾ. ਵਿਕਾਸ ਸ਼ਰਮਾ, ਡਾ. ਲਵਲੀਨ ਭਾਟੀਆ, ਡਾ. ਐਮ.ਐਸ. ਮਾਨ, ਡਾ. ਸੰਜੀਵ ਭਗਤ, ਡਾ. ਸੰਜੇ ਗੋਇਲ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਐਚ.ਕੇ.ਐਸ. ਚਾਵਲਾ, ਡਾ. ਰੁਪਿੰਦਰਜੀਤ ਕੌਰ, ਡਾ. ਐਚ.ਐਸ. ਰੇਖੀ, ਡਾ. ਡੀ.ਐਸ. ਵਾਲੀਆ, ਡਾ. ਪਰਮੋਦ ਕੁਮਾਰ, ਡਾ. ਲਲਿਤ ਗਰਗ ਤੇ ਹੋਰ ਸ਼ਾਮਲ ਹਨ। ਇਸ ਦੇ ਨਾਲ ਹੀ ਨਰਸਿੰਗ ਸਟਾਫ਼ ਇੰਚਾਰਜ ਸਿਸਟਰ ਗੁਰਕਿਰਨ ਕੌਰ ਅਤੇ 3 ਹੋਰ ਨਰਸਿੰਗ ਇੰਚਾਰਜ ਸਿਸਟਰਜ ਦੀ ਅਗਵਾਈ ਹੇਠ 67 ਜਣਿਆਂ ਦਾ ਨਰਸਿੰਗ ਸਟਾਫ਼ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਇਸ ਸਮੁੱਚੇ ਸਟਾਫ਼ ਦੀਆਂ ਡਿਊਟੀਆਂ ਰੋਸਟਰ ਵਿੱਚ ਲੱਗ ਰਹੀਆ ਹਨ ਅਤੇ ਪੂਰੇ ਸਾਜੋ ਸਮਾਨ ਨਾਲ ਲੈਸ ਮੈਡੀਕਲ ਅਮਲਾ ਪੂਰੇ ਹੌਂਸਲੇ ਵਿੱਚ ਕੋਰੋਨਾ ਮਰੀਜਾਂ ਦੇ ਇਲਾਜ ਲਈ ਤਿਆਰ-ਬਰ-ਤਿਆਰ ਹੈ।
ਸ਼ਹਿਰ ਦੇ ਹਸਪਤਾਲਾਂ ਅੰਦਰ 100 ਦੇ ਕਰੀਬ ਵੈਟੀਲੇਂਟਰ
ਰਜਿੰਦਰਾ ਹਸਪਤਾਲ ਵਿਖੇ 27 ਵੈਟੀਲੇਟਰ, ਸਰਕਾਰੀ ਮਾਤਾ ਕੁਸੱਲਿਆ ਹਸਪਤਾਲ ਵਿਖੇ 7 ਵੈਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਅਮਰ ਹਸਪਤਾਲ ਵਿਖੇ 22, ਕੋਲੰਬੀਆ ਹਸਪਤਾਲ ਵਿਖੇ 10 ਵੱਡੇ ਵਿਅਕਤੀਆਂ ਲਈ ਜਦਕਿ 10 ਨਵ ਜਨਮੇ ਬੱਚਿਆਂ ਲਈ, ਸਦਭਾਵਨਾ ਹਸਪਤਾਲ ਵਿਖੇ 6 ਵੈਟੀਲੇਟਰ, ਪਟਿਆਲਾ ਹਾਰਟ ਵਿਖੇ 5 ਸ਼ਾਮਲ ਹਨ। ਰਜਿੰਦਰਾ ਹਸਪਤਾਲ ਦੇ ਨੋਡਲ ਅਫ਼ਸਰ ਸਚਿਨ ਕੌਂਸਲ ਦਾ ਕਹਿਣਾ ਹੈ ਕਿ 14 ਵੈਟੀਲੇਟਰ ਨਿੱਜੀ ਹਸਪਤਾਲਾਂ ਚੋਂ ਲੈਣ ਦੀ ਗੱਲ ਹੋ ਚੁੱਕੀ ਹੈ। ਸਰਕਾਰ ਵੱਲੋਂ ਵੀ ਹੋਰ ਵੈਟੀਲੇਟਰ ਖਰੀਦੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਜਿੰਦਰਾ ਹਸਪਤਾਲ ਦਾ ਕਾਰਨਾਮਾ
ਜਦੋਂ ਸੰਗਰੂਰ ਦੇ ਬੰਦੇ ਦੀ ਲਾਸ ਪ੍ਰਵਾਸੀ ਪਰਿਵਾਰ ਹਵਾਲੇ ਕੀਤੀ, ਉਹ ਸੰਸਕਾਰ ਲਈ ਉੱਤਰ ਪ੍ਰਦੇਸ਼ ਲੈ ਗਏ
ਸੰਗਰੂਰ ਨਾਲ ਸਬੰਧਿਤ ਫੌਜੀ ਸਿੰਘ ਦੀ ਲਾਸ਼ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡੇ
ਮ੍ਰਿਤਕ ਫੌਜੀ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਲਾਇਆ ਹਸਪਤਾਲ ‘ਤੇ ਅਣਗਹਿਲੀ ਦਾ ਦੋਸ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਜਿੰਦਰਾ ਹਸਪਤਾਲ (rajindra hospital) ਆਪਣੀਆਂ ਅਣਗਹਿਲੀਆਂ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ। ਹੁਣ ਰਜਿੰਦਰਾ ਹਸਪਤਾਲ ਦੇ ਸਟਾਫ਼ ਵੱਲੋਂ ਸੰਗਰੂਰ ਦੇ ਵਿਅਕਤੀ ਦੀ ਲਾਸ਼ ਬਦਲ ਕੇ ਪ੍ਰਵਾਸੀ ਮਜ਼ਦੂਰ ਦੀ ਸਮਝਦਿਆਂ ਉੱਤਰ ਪ੍ਰਦੇਸ਼ ਦੇ ਇੱਕ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ, ਜੋ ਕਿ ਸੰਸਕਾਰ ਕਰਨ ਲਈ ਉੱਥੇ ਲੈ ਗਏ। ਇਸ ਸਾਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਅੱਜ ਦੂਜਾ ਪਰਿਵਾਰ ਆਪਣੇ ਮੈਂਬਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪੁੱਜਾ ਅਤੇ ਉੱਥੇ ਆਪਣੇ ਵਿਅਕਤੀ ਦੀ ਲਾਸ ਨਾ ਦੇਖ ਕੇ ਉਨ੍ਹਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਉਕਤ ਸਟਾਫ਼ ਖਿਲਾਫ਼ ਪੁਲਿਸ ਸ਼ਿਕਾਇਤ ਦਰਜ਼ ਕਰਵਾਉਣਗੇ।
ਇਕੱਤਰ ਜਾਣਕਾਰੀ ਅਨੁਸਾਰ ਸੰਗਰੂਰ ਵਾਸੀ 30 ਸਾਲਾ ਫੌਜੀ ਸਿੰਘ ਦੀ ਜਹਿਰੀਲੀ ਵਸਤੂ ਖਾਣ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ ਅਤੇ ਉਹ ਰਜਿੰਦਰਾ ਹਸਪਤਾਲ ਵਿਖੇ ਪੁੱਜੇ ਸਨ। ਇਸ ਦੌਰਾਨ ਬੀਤੇ ਦੇਰ ਸ਼ਾਮ ਨੂੰ ਉਕਤ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਹੋਇਆ ਅਤੇ ਉਸ ਦੀ ਲਾਸ ਮੋਰਚਰੀ ਵਿਖੇ ਜਮ੍ਹਾ ਕਰ ਲਈ ਗਈ। ਅੱਜ ਸਵੇਰੇ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਸੰਗਰੂਰ ਤੋਂ ਪੁਲਿਸ ਪਾਰਟੀ ਨਾਲ ਪੋਸਟਮਾਰਟਮ ਕਰਵਾਉਣ ਸਬੰਧੀ ਪੁੱਜੇ ਤਾਂ ਇੱਥੇ ਇੱਕ ਹੋਰ ਮ੍ਰਿਤਕ 32 ਸਾਲਾ ਰਾਮ ਕੁਮਾਰ ਜੋ ਯੂ.ਪੀ. ਪ੍ਰਦੇਸ ਨਾਲ ਸਬੰਧਿਤ ਸੀ, ਉਸ ਦੀ ਲਾਸ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਜਦੋਂ ਪਰਿਵਾਰ ਦੇ ਮੈਂਬਰਾਂ ਨੇ ਦੇਖਿਆ ਤਾ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਮੈਂਬਰ ਦੀ ਲਾਸ਼ ਨਹੀਂ ਹੈ ਅਤੇ ਪਰਿਵਾਰ ਨੇ ਰੌਲਾ ਪਾ ਦਿੱਤਾ ਕਿ ਹਸਪਤਾਲ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਲਾਸ਼ ਗਾਇਬ ਕਰ ਦਿੱਤੀ ਹੈ।
ਇਸੇ ਦੌਰਾਨ ਹੀ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਬਦਲ ਕੇ ਯੂ.ਪੀ. ਦੇ ਜ਼ਿਲ੍ਹਾ ਗੋਡਾ ਚਲੀ ਗਈ ਹੈ, ਜੋ ਕਿ ਰਾਮ ਕੁਮਾਰ ਦੀ ਲਾਸ ਸਮਝ ਕੇ ਫੌਜੀ ਸਿੰਘ ਦੀ ਲਾਸ਼ ਹੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਲਾਸ ਦੇ ਅੰਗ ਆਦਿ ਕੱਢ ਲਏ ਹਨ, ਜਿਸ ਕਾਰਨ ਇੱਥੋਂ ਲਾਸ਼ ਗਾਇਬ ਹੈ। ਉਨ੍ਹਾਂ ਕਿਹਾ ਕਿ ਬਿਨਾ ਜਾਂਚੇ-ਪਰਖੇ ਲਾਸ਼ ਕਿਸੇ ਹੋਰ ਨੂੰ ਦੇਣੀ ਇਹ ਸਿੱਧਾ ਹੀ ਹਸਪਾਤਲ ਦੇ ਮੋਰਚਰੀ ਦੇ ਡਾਕਟਰਾਂ ਅਤੇ ਸਟਾਫ਼ ਦੀ ਅਣਗਹਿਲੀ ਹੈ। ਇਸ ਦੌਰਾਨ ਹਸਪਤਾਲ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂ.ਪੀ. ਵਿਖੇ ਉਕਤ ਵਿਅਕਤੀਆਂ ਨੂੰ ਫੋਨ ਕਰ ਦਿੱਤਾ ਗਿਆ ਹੈ ਕਿ ਇਹ ਲਾਸ ਉਨ੍ਹਾਂ ਦੀ ਨਹੀਂ ਹੈ।
ਇਸ ਲਈ ਉਹ ਇੱਥੋਂ ਲਾਸ ਬਦਲ ਕੇ ਆਪਣੀ ਲੈ ਕੇ ਜਾਣ। ਇਸ ਅਣਗਹਿਲੀ ‘ਤੇ ਹਸਪਤਾਲ ਤੇ ਸੁਆਲ ਖੜ੍ਹੇ ਹੋ ਰਹੇ ਹਨ। ਥਾਣਾ ਸਿਟੀ ਵੰਨ ਸੰਗਰੂਰ ਤੋਂ ਪੁੱਜੇ ਏਐਸਆਈ ਜਸਵੀਰ ਸਿੰਘ ਨੇ ਕਿਹਾ ਕਿ ਉਹ ਪੋਸਟਮਾਰਟਮ ਲਈ ਪੁੱਜੇ ਸਨ, ਪਰ ਇੱਥੇ ਲਾਸ਼ ਹੀ ਬਦਲ ਦਿੱਤੀ ਗਈ।
ਪਰਿਵਾਰ ਵੱਲੋਂ ਗਲਤ ਸ਼ਨਾਖਤ ਕੀਤੀ ਗਈ : ਮੈਡੀਕਲ ਸੁਪਰਡੈਂਟ
ਇਸ ਸਬੰਧੀ ਜਦੋਂ ਰਜਿੰਦਰਾ ਹਸਪਤਾਲ ਦੇ ਮੈਂਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯੂਪੀ ਨਾਲ ਸਬੰਧਿਤ ਪਰਿਵਾਰ ਵੱਲੋਂ ਹੀ ਗਲਤ ਸ਼ਨਾਖਤ ਕੀਤੀ ਗਈ, ਜਿਸ ਕਾਰਨ ਹੀ ਉਕਤ ਲਾਸ਼ ਦੀ ਬਦਲੀ ਹੋਈ। ਉਂਜ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪੱਜੀ। ਉਨ੍ਹਾਂ ਦੱਸਿਆ ਕਿ ਯੂਪੀ ਦੇ ਸਬੰਧਿਤ ਪਰਿਵਾਰ ਨਾਲ ਰਾਬਤਾ ਹੋ ਗਿਆ ਹੈ ਅਤੇ ਉਹ ਲਾਸ ਵਾਪਸ ਲੈ ਕੇ ਚੱਲੇ ਹੋਏ ਹਨ ਅਤੇ ਅੱਜ ਰਾਤ ਤੱਕ ਲਾਸ ਪੁੱਜ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਦੇ ਵੀ ਦੇ ਸਕਦੇ ਨੇ ਦਰਦ
ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਤੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਆਲਮ ਇਹ ਹੈ ਕਿ ਅਵਾਰਾ ਘੁੰਮ ਰਹੇ ਇਹ ਕੁੱਤੇ ਵਾਰਡਾਂ ਅੰਦਰ ਵੀ ਦਸਤਕ ਦੇ ਰਹੇ ਹਨ, ਪਰ ਇਨ੍ਹਾਂ ਨੂੰ ਹਟਾਉਣ ਜਾਂ ਭਜਾਉਣ ਵਾਲਾ ਕੋਈ ਨਹੀਂ ਹੈ। ਇਹ ਕੁੱਤੇ ਹਸਪਤਾਲ ਅੰਦਰ ਹੀ ਸੁੱਤੇ ਪਏ ਰਹਿੰਦੇ ਹਨ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦੇ ਹਨ। ਰਜਿੰਦਰਾ ਹਸਪਤਾਲ ਅੰਦਰ ਪਹਿਲਾਂ ਚੂਹਿਆਂ ਦਾ ਵੀ ਬੋਲਬਾਲਾ ਸੀ, ਪਰ ਚੂਹਿਆਂ ਦੀ ਦਵਾਈ ਪਾਉਣ ਤੋਂ ਬਾਅਦ ਇੱਥੇ ਇਨ੍ਹਾਂ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਮਰੀਜ਼ ਵੀ ਇਲਾਜ ਲਈ ਆਉਂਦੇ ਹਨ। ਇੱਥੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਹੈ।
ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਦੀ ਥਾਂ ਖਾਮੀਆਂ ਲਈ ਜ਼ਿਆਦਾ ਚਰਚਾ ‘ਚ ਰਿਹਾ ਹੈ, ਪਰ ਹੁਣ ਇੱਥੇ ਹਾਲਾਤ ਕੁਝ ਬਦਲਣ ਲੱਗੇ ਹਨ। ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਕਰੋੜਾਂ ਰੁਪਏ ਦੇ ਕੰਮ ਚੱਲ ਰਹੇ ਹਨ, ਜੋ ਕਿ ਮਰੀਜ਼ਾਂ ਲਈ ਚੰਗੀ ਗੱਲ ਹੈ। ਹਸਪਤਾਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਇੱਥੇ ਅਵਾਰਾ ਕੁੱਤੇ ਬਹੁ ਗਿਣਤੀ ਵਿੱਚ ਘੁੰਮ ਰਹੇ ਸਨ। ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ ਕਿ ਇਹ ਕੁੱਤੇ ਹਸਪਤਾਲ ਦੇ ਅੰਦਰ ਵਾਰਡਾਂ ਵਿੱਚ ਵੀ ਆਰਾਮ ਫਰਮਾ ਰਹੇ ਸਨ। ਸਿਟੀ ਸਕੈਂਨ ਵਾਲੇ ਵਾਰਡ ਅੰਦਰ ਕੁੱਤਿਆਂ ਦਾ ਵਾਸਾ ਦੇਖਿਆ ਗਿਆ ਅਤੇ ਇਹ ਕੁੱਤੇ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ ‘ਤੇ ਨੇੜੇ ਹੀ ਬੇਖੋਫ਼ ਸੁੱਤੇ ਪਏ ਸਨ ਤੇ ਨਾਲ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੈਠੇ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਅੰਦਰ ਵਰਾਡਿਆਂ ਅਤੇ ਮਰੀਜ਼ਾਂ ਦੇ ਆਉਣ ਜਾਣ ਵਾਲੀਆਂ ਥਾਵਾਂ ਉੱਪਰ ਵੀ ਕੁੱਤਿਆਂ ਦਾ ਬੋਲਬਾਲਾ ਦੇਖਿਆ ਗਿਆ। ਹਸਪਤਾਲ ਦੇ ਗ੍ਰਾÀੂਂਡ ਜਾਂ ਖੁੱਲੀਆਂ ਥਾਵਾਂ ‘ਤੇ ਕੁੱਤਿਆਂ ਦੀ ਡਾਰਾਂ ਹੀ ਫਿਰਦੀਆਂ ਦੇਖੀਆਂ ਗਈਆਂ। ਹਸਪਤਾਲ ਦਾ ਸਬੰਧਿਤ ਪ੍ਰਸ਼ਾਸਨ ਤਾ ਭਾਵੇਂ ਇਨ੍ਹਾਂ ਕੁੱਤਿਆਂ ਤੋਂ ਅੱਖਾਂ ਹੀ ਮੀਚੀ ਬੈਠਾ ਹੈ, ਪਰ ਕੁੱਤਿਆਂ ਨੂੰ ਫੜਨ ਵਾਲੇ ਨਗਰ ਨਿਗਮ ਦੇ ਮੁਲਾਜ਼ਮ ਵੀ ਕੋਈ ਧਿਆਨ ਨਹੀਂ ਦੇ ਰਹੇ। ਇੱਕ ਮਰੀਜ ਨਾਲ ਪੁੱਜੇ ਮੈਂਬਰ ਨੇ ਕਿਹਾ ਕਿ ਕੁੱਤਿਆਂ ਨੂੰ ਬਾਹਰ ਕੱਢਣ ਦੀ ਇੱਥੇ ਕੋਈ ਖੇਚਲ ਨਹੀਂ ਕਰਦਾ ਅਤੇ ਇਹ ਹਸਪਤਾਲ ਅੰਦਰ ਹੀ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਕੁੱਤੇ ਦੇ ਤਾਂ ਜੀਅ ਪਏ ਹੋਏ ਹਨ ਜੋ ਕਿ ਅੰਦਰ ਹੀ ਬੈਠਾ ਰਹਿੰਦਾ ਹੈ। ਉਨ੍ਹਾਂ ਤੋਖਲਾ ਪ੍ਰਗਟਾਉਂਦਿਆਂ ਆਖਿਆ ਕਿ ਜੇਕਰ ਕਿਸੇ ਕੁੱਤੇ ਨੇ ਚਾਣਚੱਕ ਕੱਟ ਲਿਆ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਘੁੰਮ ਰਹੇ ਕੁੱਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ਼ ਦੀ ਥਾਂ ਬਿਮਾਰੀਆਂ ਦਾ ਹੀ ਸੱਦਾ ਦੇ ਰਹੇ ਹਨ। ਹਸਪਤਾਲ ਅੰਦਰ ਆਏ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਇੱਥੇ ਘੁੰਮ ਰਹੇ ਕੁੱਤਿਆਂ ਦਾ ਬੰਦੋਬਸਤ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਕਰਕੇ ਚੁੱਕਿਆ ਕਦਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ) |
ਰਜਿੰਦਰਾ ਹਸਪਤਾਲ ਦੀ ਛੇਵੀਂ ਮੰਜ਼ਿਲ ਦੀ ਛੱਤ ‘ਤੇ ਚੜ੍ਹੀਆਂ ਦੋ ਨਰਸਾਂ ਵੱਲੋਂ ਅੱਜ ਸ਼ਾਮ ਨੂੰ ਛਾਲ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਛਾਲ ਮਾਰਨ ਨਾਲ ਜ਼ਖ਼ਮੀ ਹੋਈਆਂ ਨਰਸਾਂ ਨੂੰ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ ਹੈ
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਇਲਾਕਿਆਂ ਦੇ ਦੌਰਿਆਂ ‘ਤੇ ਹੋਣ ਕਾਰਨ ਅੱਜ ਦੀ ਮੀਟਿੰਗ ਮੁਲਤਵੀ ਹੋ ਗਈ ਸੀ ਛੱਤ ਉੱਪਰ ਚੜ੍ਹੀਆਂ ਨਰਸਾਂ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਜੇਕਰ 28 ਫਰਵਰੀ ਨੂੰ ਮੀਟਿੰਗ ਦੌਰਾਨ ਉਨ੍ਹਾਂ ਦੀ ਨੌਕਰੀ ਰੈਗੂਲਰ ਕਰਨ ਸਬੰਧੀ ਕੋਈ ਗੱਲ ਨਾ ਬਣੀ ਤਾਂ ਉਹ ਛੱਤ ਤੋਂ ਹੇਠਾਂ ਛਾਲ ਮਾਰਨਗੀਆਂ ਦੱਸ ਦਈਏ ਕਿ ਨਰਸਾਂ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੀ ਛੱਤ ਉਪਰ ਚੜ੍ਹੀਆਂ ਹੋਈਆਂ ਸਨ ਉਂਜ ਪੁਲਿਸ ਪ੍ਰਸ਼ਾਸਨ ਵੱਲੋਂ ਹੇਠਾਂ ਜਾਲ ਲਾਇਆ ਗਿਆ ਸੀ ਤਾਂ ਜੋ ਅਜਿਹੀ ਅਣਹੋਣੀ ਨਾ ਵਾਪਰ ਸਕੇ ਅੱਜ ਜਦੋਂ ਉਕਤ ਨਰਸਾਂ ਨੇ ਛਾਲ ਮਾਰੀ ਗਈ ਤਾਂ ਇੱਕ ਨਰਸ ਤਾਂ ਜਾਲ ਦੇ ਉੱਪਰ ਡਿੱਗ ਗਈ ਜਦਕਿ ਦੂਜੀ ਨਰਸ ਥੋੜ੍ਹੀ ਜਾਲ ਤੋਂ ਪਰ੍ਹਾਂ ਡਿੱਗੀ ਜਿਸ ਕਾਰਨ ਉਹ ਜ਼ਿਆਦਾ ਜਖ਼ਮੀ ਹੋਈ ਹੈ ਇਸ ਘਟਨਾ ਤੋਂ ਬਾਅਦ ਇਨ੍ਹਾਂ ਦੋਹਾਂ ਨਰਸਾਂ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਦੋਵਾਂ ਦਾ ਇਲਾਜ ਚੱਲ ਰਿਹਾ ਹੈ ਉਂਜ ਦੋਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਇੱਧਰ ਨਰਸਿੰਗ ਐਸੋਸੀਏਸ਼ਨ ਦੀਆਂ ਆਗੂਆਂ ਸੰਦੀਪ ਕੌਰ ਬਰਨਾਲਾ ਅਤੇ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਹ ਸਭ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਹੈ ਕਿਉਂਕਿ ਅੱਜ ਸਰਕਾਰ ਵੱਲੋਂ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਦਾ ਵਾਅਦਾ ਕੀਤਾ ਗਿਆ ਸੀ ਪਰ ਮੀਟਿੰਗ ਨਾ ਹੋਣ ਕਾਰਨ ਇਨ੍ਹਾਂ ਨਰਸਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਜਿਸ ਕਾਰਨ ਹੀ ਇਨ੍ਹਾਂ ਵੱਲੋਂ ਅੱਜ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਲਗਾਤਾਰ ਭੱਜ ਰਹੀ ਹੈ ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪ੍ਰਨੀਤ ਕੌਰ ਵੱਲੋਂ ਉਨ੍ਹਾਂ ਦੇ ਧਰਨੇ ਵਿੱਚ ਆ ਕੇ ਉਨ੍ਹਾਂ ਦੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਸਰਕਾਰ ਦੇ ਦੋ ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਰੈਗੂਲਰ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਰਮਜੀਤ ਕੌਰ ਅਤੇ ਬਲਜੀਤ ਕੌਰ ਖਾਲਸਾ ਪਿਛਲੇ ਤਿੰਨ ਹਫਤਿਆਂ ਤੋਂ ਹਸਪਤਾਲ ਦੀ ਛੇਵੀਂ ਮੰਜ਼ਿਲ ‘ਤੇ ਚੜ੍ਹੀਆਂ ਹੋਈਆਂ ਸਨ ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਉਨ੍ਹਾਂ ਕਿਹਾ ਕਿ ਅੱਜ ਮੀਟਿੰਗ ਦਾ ਵਾਅਦਾ ਕੀਤਾ ਹੋਣ ਦੇ ਬਾਵਜ਼ੂਦ ਮੀਟਿੰਗ ਨਾ ਹੋਣ ਕਾਰਨ ਇਨ੍ਹਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੋ ਗਈ ਜਿਸ ਕਾਰਨ ਇਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰੈਗੂਲਰ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਇਸ ਦੇ ਹੋਰ ਵੀ ਭਿਆਨਕ ਸਿੱਟੇ ਨਿੱਕਲਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰਾਜਿੰਦਰਾ ਹਸਪਤਾਲ ਦਾ ਦੋਸ਼, ਪਾਵਰਕੌਮ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਆਪਣੀ ਡਿਊਟੀ
ਖੁਸ਼ਵੀਰ ਸਿੰਘ ਤੂਰ,ਪਟਿਆਲਾ:
ਉੱਤਰੀ ਭਾਰਤ ਦੇ ਪ੍ਰਸਿੱਧ ਰਜਿੰਦਰਾ ਹਪਸਪਤਾਲ ਅੰਦਰ ਗੁੱਲ ਹੋ ਰਹੀ ਬਿਜਲੀ ਨੂੰ ਲੈ ਕੇ ਰਜਿੰਦਰਾ ਮੈਨੇਜਮੈਂਟ ਅਤੇ ਪਾਵਰਕੌਮ ਦੇ ਅਧਿਕਾਰੀਆਂ ਵਿੱਚ ਤਣਾਤਣੀ ਹੋ ਗਈ ਹੈ। ਰਜਿੰਦਰਾ ਹਸਪਤਾਲ ਦਾ ਦੋਸ਼ ਹੈ ਕਿ ਪਾਵਰਕੌਮ ਵੱਲੋਂ ਇੱਥੇ ਬਿਜਲੀ ਸਪਲਾਈ ਸਬੰਧੀ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਈ ਜਾ ਰਹੀ ਜਦਕਿ ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਜਿੰਦਰਾ ਹਸਪਤਾਲ ਆਪਣੇ ਅੰਦਰ ਜਾ ਰਹੇ ਬਿਜਲੀ ਉਪਕਰਨਾਂ ਦੀ ਦੇਖਭਾਲ ਦਾ ਕੰਮ ਉਨ੍ਹਾਂ ਦਾ ਹੈ ਜਦਕਿ ਪਾਵਰਕੌਮ ਵੱਲੋਂ ਆਪਣੀ ਬਿਜਲੀ ਸਪਲਾਈ ਠੀਕ ਢੰਗ ਨਾਲ ਦਿੱਤੀ ਜਾ ਰਹੀ ਹੈ।
ਪਾਵਰਕੌਮ ਮੈਨੇਜਮੈਂਟ ਨੇ ਬਿਜਲੀ ਉਪਕਰਨਾਂ ਦੀ ਦੇਖਭਾਲ ਲਈ ਹਸਪਤਾਲ ਮੈਨੇਜਮੈਂਟ ਨੂੰ ਦੱਸਿਆ ਜਿੰਮੇਵਾਰ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਪਾਵਰਕੌਮ ਦੇ ਸਬੰਧਤ ਐਕਸੀਅਨ ਦੀ ਆਪਸੀ ਮੀਟਿੰਗ ਹੋਈ ਜਿਸ ਵਿੱਚ ਪਾਵਰਕੌਮ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਬਿਜਲੀ ਬਿਨਾ ਕਿਸੇ ਕੱਟ ਤੋਂ ਆ ਰਹੀ ਹੈ ਜਦਕਿ ਹਸਪਤਾਲ ਅੰਦਰ ਦੀਆਂ ਤਾਰਾਂ ਅਤੇ ਹੋਰ ਉਪਰਕਨਾਂ ਦੀ ਖਰਾਬੀ ਨੂੰ ਠੀਕ ਕਰਨ ਦਾ ਕੰਮ ਹਸਪਤਾਲ ਦੇ ਲੋਕ ਨਿਰਮਾਣ ਵਿਭਾਗ ਦਾ ਹੈ।ਇੱਧਰ ਅੱਜ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਵੱਲੋਂ ਇਸ ਜਵਾਬ ‘ਤੇ ਇਤਰਾਜ਼ ਪ੍ਰਗਟਾਇਆ ਗਿਆ। ਐਸੋਸੀਏਸ਼ਨ ਦੇ ਰਾਜਸੀ ਸਕੱਤਰ ਡਾ. ਡੀ. ਐਸ. ਭੁੱਲਰ ਦਾ ਕਹਿਣਾ ਹੈ ਕਿ ਐਕਸੀਅਨ ਦੇ ਬਿਆਨ ਅਨੁਸਾਰ ਹਸਪਤਾਲ ਦੇ ਪ੍ਰਬੰਧਕ ਜੋ ਕਿ ਡਾਕਟਰ ਹੀ ਹੁੰਦੇ ਹਨ, ਹੁਣ ਆਪਣੀ ਪ੍ਰਬੰਧਕੀ ਅਤੇ ਡਾਕਟਰੀ ਡਿਊਟੀਆਂ ਦੇ ਨਾਲ ਨਾਲ ਬਿਜਲੀ ਦੀਆਂ ਤਾਰਾਂ ਕਸਣ ਦਾ ਕੰਮ ਵੀ ਕਰਨਗੇ ਜੋ ਕਿ ਇੱਕ ਹਾਸੋਹੀਣਾ ਅਤੇ ਗੈਰ ਜਿੰਮੇਵਾਰਾਨਾ ਬਿਆਨ ਹੈ। ਕਿਉਂਕਿ ਹਸਪਤਾਲ ਵਿੱਚ ਬਿਜਲੀ ਦੇ ਕੰਮਕਾਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਪੈਸ਼ਲ ਬਿਜਲੀ ਵਿੰਗ ਕੰਮ ਕਰ ਰਿਹਾ ਹੈ ਅਤੇ ਬਿਜਲੀ ਸਪਲਾਈ ਅਤੇ
ਇਸ ਦੀ ਦੇਖ ਰੇਖ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਬਿਜਲੀ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੀ ਬਣਦੀ ਹੈ।
ਜਦਕਿ ਐਕਸੀਅਨ ਅਨੁਸਾਰ ਹਸਪਤਾਲ ਵਿੱਚ ਬਿਜਲੀ ਕੁਨੈਕਸ਼ਨ ਤੋਂ ਬਾਅਦ ਲਾਈਨਾਂ, ਟਰਾਂਸਫਾਰਮਰਾਂ ਅਤੇ ਹੋਰ ਢਾਂਚੇ ਦੀ ਦੇਖਭਾਲ ਦੀ ਜਿੰਮੇਵਾਰੀ ਹਸਪਤਾਲ ਪ੍ਰਬੰਧ ਦੀ ਹੈ। ਇੱਧਰ ਮੈਡੀਕਲ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹੀਆਂ ਸਮੱਸਿਆਵਾਂ ਨੂੰ ਹਸਪਤਾਲ  ਪ੍ਰਬੰਧਕਾਂ ਦੇ ਨੋਟਿਸ ਵਿੱਚ ਲਿਆਉਣਾ ਇਥੇ ਡਿਊੇਟੀ ‘ਤੇ ਤਾਇਨਤ ਬਿਜਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹੀ ਹੁੰਦੀ ਹੈ ਜਿਨ੍ਹਾਂ ਦੀ ਇਸ ਸਬੰਧੀ ਦਿਨ-ਰਾਤ ਡਿਊਟੀ ਲੱਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਬੰਧੀ ਹਸਪਤਾਲ ਵਿੱਚ ਪਿਛਲੇ  ਸਮੇਂ ਦੌਰਾਨ ਹੋਈਆਂ ਘਟਨਾਵਾਂ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਿਜਲੀ ਵਿਭਾਗ ਆਪਣਾ ਪੱਲਾ ਝਾੜਨਾ ਚਾਹੁੰਦਾ ਹੈ ਪ੍ਰੰਤੂ ਮੈਡੀਕਲ ਐਸੋਸੀਏਸ਼ਨ ਵੱਲੋਂ ਬਿਜਲੀ ਵਿਭਾਗ ਦਾ ਅਜਿਹਾ ਰਵੱਈਆ ਹਜਮ ਨਹੀਂ ਕੀਤਾ ਜਾ ਸਕਦਾ।
ਉਪਕਰਨਾਂ ‘ਚ ਖਰਾਬੀ ਲਈ ਹਸਪਤਾਲ ਪ੍ਰਬੰਧਕ ਜਿੰਮੇਵਾਰ: ਐਕਸੀਅਨ
ਇਸ ਸਬੰਧੀ ਜਦੋਂ ਪਾਵਰਕੌਮ ਦੇ ਐਕਸੀਅਨ ਗੁਰਪੀ੍ਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ 1965 ਤੋਂ ਰਜਿੰਦਰਾ ਹਸਪਤਾਲ ਨੂੰ ਆਪਣੀ ਸਿੰਗਲ ਫੇਸ ਸਪਲਾਈ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਸਪਲਾਈ ਪੂਰੀ ਠੀਕ ਤਰੀਕੇ ਨਾਲ ਜਾ ਰਹੀ ਹੈ ਅਤੇ ਕਦੇ 5 ਮਿੰਟ ਲਈ ਕੋਈ ਕੱਟ ਲੱਗਿਆ ਹੋਵੇਗਾ ਜਦਕਿ ਹਸਪਤਾਲ ਅੰਦਰ ਜੋਂ ਤਾਰਾਂ ਆਦਿ ਦੀ ਸਪਲਾਈ ਜਾਂ ਉਪਰਕਨ ਹਨ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਰੱਖਣਾ ਜਾ ਚੈੱਕ ਕਰਨਾ ਹਸਪਤਾਲ ਵਿਭਾਗ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਇਸ ਮਾਮਲੇ ਸਬੰਧੀ ਸਾਰੀ ਜਿੰਮੇਵਾਰੀ ਪਾਵਰਕੌਮ ‘ਤੇ ਸੁੱਟੀ ਜਾ ਰਹੀ ਹੈ।