Management - Sach Kahoon Punjabi
ਮਾੜੇ ਪ੍ਰਬੰਧਾਂ ਦਾ ਖਮਿਆਜ਼ਾ ਭੁਗਤਦੇ ਲੋਕ
ਪੂਰਬੀ ਦਿੱਲੀ ’ਚ ਮਾਂ-ਬੇਟੇ ਦਾ ਨਾਲੇ ’ਚ ਡਿੱਗ ਕੇ ਮਰ ਜਾਣਾ ਬਹੁਤ ਹੀ ਦੁਖਦਾਈ ਤੇ ਸੰਵੇਦਨਸ਼ੀਲ ਘਟਨਾ ਹੈ। ਇਹ ਘਟਨਾ ਜਿੱਥੇ ਮਾਂ ਦੀ ਮਮਤਾ ਨੂੰ ਦਰਸਾਉਂਦੀ ਹੈ, ਉੱਥੇ ਇਹ ਵੀ ਸਾਬਤ ਕਰਦੀ ਹੈ ਕਿ ਮਾੜੇ ਪ੍ਰਬੰਧਾਂ ਦਾ ਸੰਤਾਪ ਸਭ ਤੋਂ ਵੱਧ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਮੀਂਹ ਕਾਰਨ ਇੱਕ ਖੁੱਲ੍ਹਾ ਨਾਲਾ ਤੇ ਸੜਕ ਦਾ ਪਾਣੀ ਬਰਾਬਰ ਹੋ ਗਿਆ ਸੀ।
Management
ਔਰਤ ਨਾਲੇ ਨੂੰ ਹੀ ਸੜਕ ਸਮਝ ਕੇ ਅੱਗੇ ਵਧੀ ਅਤੇ ਨਾਲੇ ’ਚ ਰੁੜ੍ਹ ਗਈ ਪਰ ਮਾਂ ਦੀ ਮਮਤਾ ਇਸ ਕਦਰ ਸੀ ਕਿ ਮਰਦੇ ਦਮ ਤੱਕ ਮਾਂ ਨੇ ਬੇਟੇ ਨੂੰ ਸੀਨੇ ਨਾਲ ਲਾਈ ਰੱਖਿਆ। ਇਹ ਘਟਨਾ ਮਾੜੇ ਪ੍ਰਬੰਧਾਂ ’ਤੇ ਵੱਡੀ ਚੋਟ ਹੈ। ਇਸ ਮਾਮਲੇ ’ਚ ਆਮ ਆਦਮੀ ਪਾਰਟੀ ਨੇ ਉਪ ਰਾਜਪਾਲ ਖਿਲਾਫ ਪ੍ਰਬੰਧਾਂ ’ਚ ਲਾਪਰਵਾਹੀ ਦੇ ਦੋਸ਼ ਲਾਏ। ਇਸ ਘਟਨਾ ਲਈ ਜਿੰਮੇਵਾਰ ਕੌਣ ਹੈ ਇਸ ਦਾ ਪਤਾ ਤਾਂ ਆਉਣ ਵਾਲੇ ਦਿਨਾਂ ’ਚ ਹੀ ਲੱਗੇਗਾ ਪਰ ਹਕੀਕਤ ਇਹ ਹੈ ਕਿ ਅਜਿਹੀਆਂ ਘਟਨਾਵਾਂ ਦਿੱਲੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਰਾਜਾਂ ’ਚ ਹੋ ਰਹੀਆਂ ਹਨ, ਜਿਨ੍ਹਾਂ ਦੀ ਅਵਾਜ਼ ਦੱਬ ਕੇ ਰਹਿ ਜਾਂਦੀ ਹੈ। ਆਮ ਬੰਦਾ ਦੁਖਾਂਤ ਭੋਗਦਾ ਹੈ।
Read Also : Sunam Police: ਸੁਨਾਮ ਪੁਲਿਸ ਵੱਲੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
ਸੁਧਾਰ ਦੇ ਯਤਨ ਘੱਟ ਤੇ ਸਿਆਸਤ ਦੇ ਯਤਨ ਤੇਜ਼ ਹੁੰਦੇ ਹਨ। ਆਮ ਬੰਦੇ ਨਾਲ ਹੋਇਆ ਹਾਦਸਾ ਸਿਰਫ ਪਾਰਟੀਆਂ ਦੀ ਸਿਆਸੀ ਖੇਡ ਦੀ ਖੁਰਾਕ ਹੁੰਦੀ ਹੈ। ਗੱਲ ਸਿਰਫ ਨਾਲੇ ’ਚ ਡਿੱਗੀ ਔਰਤ ਦੀ ਹੀ ਨਹੀਂ ਸਗੋਂ ਲੁੱਟਾਂ-ਖੋਹਾਂ ’ਚ ਰੋਜ਼ਾਨਾ ਮਰ ਰਹੇ ਬੱਚਿਆਂ, ਬਜ਼ੁਰਗਾਂ, ਔਰਤਾਂ ਦੀ ਵੀ ਹੈ। ਦਿਨ-ਦਿਹਾੜੇ ਕਤਲ ਹੋ ਰਹੇ ਹਨ ਪਰ ਹਮਲਾਵਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਤਕੜੇ ਦੇ ਕੁੱਤੇ ਨੂੰ ਵੀ ਕੋਈ ਵੱਟਾ ਮਾਰ ਜਾਵੇ ਤਾਂ ਗ੍ਰਿਫਤਾਰੀ ਤੁਰੰਤ ਹੁੰਦੀ ਹੈ ਦੂਜੇ ਪਾਸੇ ਆਮ ਬੰਦੇ ਦੇ ਕਾਤਲ ਸ਼ਰ੍ਹੇਆਮ ਘੁੰਮਦੇ ਹਨ। ਸਿਸਟਮ ਦੀ ਉੱਤਮਤਾ ਆਮ ਬੰਦੇ ਦੀ ਹਿਫਾਜ਼ਤ ਨਾਲ ਪਰਖੀ ਜਾਂਦੀ ਹੈ। ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੇਠਲੇ ਪੱਧਰ ’ਤੇ ਸਰਗਰਮੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਲੋਕਾਂ ਦੀ ਸਲਾਮਤੀ ਹੀ ਪ੍ਰਬੰਧ ਦੀ ਉੱਤਮਤਾ ਦੀ ਨਿਸ਼ਾਨੀ ਹੈ।
ਮਾਰਕੀਟਿੰਗ ਮੈਨੇਜ਼ਮੈਂਟ ’ਚ ਕਰੀਅਰ
ਮਾਰਕੀਟਿੰਗ ਮੈਨੇਜ਼ਮੈਂਟ ਇੱਕ ਅਜਿਹਾ ਖੇਤਰ ਹੈ ਜਿੱਥੇ ਕੁਝ ਨਵਾਂ ਹੋਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਅਤੇ ਬਜ਼ਾਰ ਵਿਚ ਮੌਜ਼ੂਦ ਕਈ ਉਤਪਾਦਾਂ ਵਿਚ ਹਮੇਸ਼ਾ ਮੁਕਾਬਲਾ ਬਣਿਆ ਰਹਿੰਦਾ ਹੈ ਇਸ ਲਈ ਮਾਰਕੀਟਿੰਗ ਮੈਨੇਜ਼ਮੈਂਟ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ ਚੁਣੌਤੀਪੂਰਨ ਵਿਚਾਰਾਂ ਦੀ ਉਮੀਦ ਹੈ ਅਤੇ ਜੋ ਉਸਨੂੰ ਸਵੀਕਾਰਦੇ ਹਨ।
ਮਾਰਕੀਟਿੰਗ ਮੈਨੇਜ਼ਮੈਂਟ ਕੀ ਹੈ?
ਮਾਰਕੀਟਿੰਗ ਮੈਨੇਜ਼ਮੈਂਟ (ਵਿਪਣਨ ਪ੍ਰਬੰਧਨ) ਮਾਰਕੀਟਿੰਗ ਤਕਨੀਕਾਂ ਅਤੇ ਸੰਗਠਨ ਦੀਆਂ ਰਣਨੀਤੀਆਂ ਦੀ ਮੈਨੇਜ਼ਮੈਂਟ ਸਬੰਧੀ ਕਾਰੋਬਾਰੀ ਅਧਿਐਨ ਹੈ ਇਸ ਵਿਚ ਲੋਕਾਂ ਦੁਆਰਾ ਕਿਸੇ ਖਾਸ ਉਤਪਾਦ ਨੂੰ ਪਸੰਦ ਕਰਨ ਦੇ ਪਿੱਛੇ ਦੀ ਵਜ੍ਹਾ ਜਾਣਨਾ ਅਤੇ ਫਿਰ ਆਪਣੇ ਉਤਪਾਦ ’ਤੇ ਵਧੇਰੇ ਮੁਨਾਫ਼ਾ ਕਮਾਉਣ ਲਈ ਮਾਰਕੀਟਿੰਗ ਰਣਨੀਤੀ ਦੀ ਯੋਜਨਾ ਬਣਾਉਣਾ ਸ਼ਾਮਲ ਹੈ ਕੋਈ ਵੀ ਟੀ. ਵੀ. ਇਸ਼ਤਿਹਾਰ, ਸੋਸ਼ਲ ਮੀਡੀਆ ਪ੍ਰਚਾਰ, ਛਪਿਆ ਇਸ਼ਤਿਹਾਰ ਆਦਿ ਲੰਮੀਆਂ ਮਾਰਕੀਟਿੰਗ ਰਣਨੀਤੀਆਂ ਦਾ ਹੀ ਨਤੀਜਾ ਹੈ।
ਮਾਰਕੀਟਿੰਗ ਮੈਨੇਜ਼ਮੈਂਟ ਦੀਆਂ ਸੰਭਾਵਨਾ
ਡੇਲਾਈਟ ਰਿਸਰਚ ਡੇਟਾ ਮੁਤਾਬਿਕ ਇਸ਼ਤਿਹਾਰ ਉਦਯੋਗ ਆਪਣੇ ਸਿਖਰ ’ਤੇ ਹੈ ਅਤੇ ਨੇੜਲੇ ਭਵਿੱਖ ’ਚ ਇਸ ਵਿਚ ਰੁਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਹੋਣਗੇ ਇਸਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਬਜ਼ਾਰ ਵਿਚ ਕੋਈ ਵੀ ਉਤਪਾਦ ਜਦੋਂ ਲੋਕਾਂ ਲਈ ਲਿਆਂਦਾ ਜਾਂਦਾ ਹੈ ਤਾਂ ਮਾਰਕੀਟਿੰਗ ਮੈਨੇਜ਼ਮੈਂਟ ਦੇ ਜ਼ਰੀਏ ਹੀ ਉਸ ਤੋਂ ਵਧੇਰੇ ਮੁਨਾਫ਼ਾ ਕਮਾਇਆ ਜਾਂਦਾ ਹੈ ਦੂਜੇ ਸ਼ਬਦਾਂ ਵਿਚ, ਬਜ਼ਾਰ ਵਿਚ ਹਮੇਸ਼ਾ ਕੁਝ ਨਾ ਕੁਝ ਨਵਾਂ ਤੇ ਨਵੇਂ ਉਤਪਾਦ ਆਉਂਦੇ ਰਹਿੰਦੇ ਹਨ ਪਰ ਮਾਰਕੀਟਿੰਗ ਤੋਂ ਬਿਨਾ ਨਹੀਂ ਉਨ੍ਹਾਂ ਲਈ ਜਿਨ੍ਹਾਂ ਨੂੰ ਚੁਣੌਤੀਆਂ ਪਸੰਦ ਹਨ ਮਾਰਕੀਟਿੰਗ ਮੈਨੇਜ਼ਮੈਂਟ ਇੱਕ ਅਜਿਹਾ ਖੇਤਰ ਹੈ ਜਿੱਥੇ ਕੁਝ ਨਵਾਂ ਹੋਣ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ ਅਤੇ ਬਜ਼ਾਰ ਵਿਚ ਮੌਜ਼ੂਦ ਕਈ ਉਤਪਾਦਾਂ ਵਿਚ ਹਮੇਸ਼ਾ ਮੁਕਾਬਲਾ ਬਣਿਆ ਰਹਿੰਦਾ ਹੈ ਇਸ ਲਈ ਮਾਰਕੀਟਿੰਗ ਮੈਨੇਜ਼ਮੈਂਟ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ ਚੁਣੌਤੀਪੂਰਨ ਵਿਚਾਰਾਂ ਦੀ ਉਮੀਦ ਹੈ ਅਤੇ ਜੋ ਉਸਨੂੰ ਸਵੀਕਾਰਦੇ ਹਨ।
ਤਨਖ਼ਾਹ
ਮਾਰਕੀਟਿੰਗ ਐਗਜ਼ੀਕਿਊਟਿਵ ਦੇ ਤੌਰ ’ਤੇ ਸ਼ੁਰੂਆਤ ਕਰਨ ਵਾਲਿਆਂ ਨੂੰ ਸਾਲਾਨਾ 2 ਤੋਂ 3 ਲੱਖ ਰੁਪਏ ਤੱਕ ਤਨਖ਼ਾਹ ਮਿਲਦੀ ਹੈ ਅਸਿਸਟੈਂਟ ਮਾਰਕੀਟਿੰਗ ਮੈਨੇਜ਼ਰ ਨੂੰ ਲਗਭਗ 4.5 ਲੱਖ ਰੁਪਏ ਸਾਲਾਨਾ ਅਤੇ ਮਾਰਕੀਟਿੰਗ ਮੈਨੇਜ਼ਰ ਨੂੰ ਲਗਭਗ 6 ਲੱਖ ਰੁਪਏ ਸਾਲਾਨਾ ਤਨਖ਼ਾਹ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ : ਜੀਓ ਨੇ ਦਿੱਲੀ, ਮੁੰਬਈ ਸਮੇਤ 8 ਵੱਡੇ ਸ਼ਹਿਰਾਂ ’ਚ ‘ਏਅਰ ਫਾਈਬਰ ਸੇਵਾ’ ਕੀਤੀ ਲਾਂਚ
ਕਿੱਦਾਂ ਬਣੀਏ ਮਾਰਕੀਟਿੰਗ ਪੇਸ਼ੇਵਰ?
ਮਾਰਕੀਟਿੰਗ ਵਿਚ ਕਰੀਅਰ ਬਣਾਉਣ ਲਈ ਕਈ ਕੋਰਸ ਹਨ ਇਸ ਵਿਚ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਦੋਵੇਂ ਹੀ ਪੱਧਰ ’ਤੇ ਕੋਰਸ ਹੁੰਦੇ ਹਨ ਗ੍ਰੈਜ਼ੂਏਟ ਕੋਰਸ ਵਿਚ ਦਾਖ਼ਲਾ ਤੁਸੀਂ 12ਵੀਂ ਪਾਸ ਕਰਨ ਤੋਂ ਬਾਅਦ ਹੀ ਲੈ ਸਕਦੇ ਹੋ ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ, ਜੇਕਰ ਤੁਸੀਂ ਮਾਰਕੀਟਿੰਗ ਮੈਨੇਜ਼ਮੈਂਟ ਵਿਚ ਚੁਣੌਤੀਪੂਰਨ ਅਤੇ ਨਵਾਂ ਕਰੀਅਰ ਬਦਲ ਲੱਭ ਰਹੇ ਹੋ ਤਾਂ ਪ੍ਰਸਿੱਧ ਸੰਸਥਾਨ ਤੋਂ ਮਾਰਕੀਟਿੰਗ ਵਿਚ ਐਮਬੀਏ ਨਿਸ਼ਚਿਤ ਰੂਪ ਨਾਲ ਤੁਹਾਨੂੰ ਸਫ਼ਲਤਾ ਦੁਆਵੇਗਾ।
ਮਾਰਕੀਟਿੰਗ ਨਾਲ ਜੁੜੇ ਕੋਰਸ | Marketing
ਡਿਪਲੋਮਾ ਅਤੇ ਐਗਜ਼ੀਕਿਊਟਿਵ ਡਿਪਲੋਮਾ ਕੋਰਸ
ਸਰਟੀਫਿਕੇਟ ਕੋਰਸ
ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਚਲਰ ਕੋਰਸ
ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਮਾਰਕੀਟਿੰਗ) ਅਤੇ ਐਗਜ਼ੀਕਿਊਟਿਵ ਐਮਬੀਏ (ਮਾਰਕੀਟਿੰਗ)
ਪੋਸਟ ਗ੍ਰੈਜ਼ੂਏਟ ਸਰਟੀਫਿਕੇਟ ਕੋਰਸ
ਮਾਰਕੀਟਿੰਗ ਮੈਨੇਜ਼ਰ ਪ੍ਰੋਫਾਈਲ | Marketing
ਮਾਰਕੀਟਿੰਗ ਮੈਨੇਜ਼ਰ ਉਹ ਵਿਅਕਤੀ ਹੁੰਦਾ ਹੈ ਜੋ ਇਹ ਯਕੀਨੀ ਕਰਦਾ ਹੈ ਕਿ ਸੰਵਾਦ ਸਥਾਪਤ ਕਰਨ ’ਤੇ ਗ੍ਰਾਹਕ ਉਤਪਾਦ ਨੂੰ ਪਸੰਦ ਕਰੇ ਜਾਂ ਲੋੜ ਪੈਣ ’ਤੇ ਉਤਪਾਦ ਨੂੰ ਪਸੰਦ ਕਰੇ ਇਸ ਪ੍ਰੋਫਾਈਲ ਨਾਲ ਜੁੜੀਆਂ ਕੁਝ ਹੋਰ ਜਿੰਮੇਵਾਰੀਆਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ।
ਬਜ਼ਾਰ ਦੀ ਪਹਿਚਾਣ : ਮਾਰਕੀਟਿੰਗ ਮੈਨੇਜ਼ਰ ਦੇ ਸਭ ਤੋਂ ਪਹਿਲੇ ਕੰਮ ’ਚੋਂ ਇੱਕ ਹੈ ਉਤਪਾਦ ਲਈ ਸੰਭਾਵਿਤ ਬਜ਼ਾਰ ਦੀ ਪਹਿਚਾਣ ਕਰਨਾ ਟੀਚਾ ਬਜ਼ਾਰ ਦੀ ਪਹਿਚਾਣ ਕਰਨਾ ਵੀ ਜ਼ਰੂਰੀ ਹੈ।
ਪ੍ਰਤੀਯੋਗੀ ਦਾ ਵਿਸ਼ਲੇਸ਼ਣ : ਮਾਰਕੀਟਿੰਗ ਮੈਨੇਜ਼ਰ ਕੋਲ ਪ੍ਰਤੀਯੋਗੀਆਂ, ਉਨ੍ਹਾਂ ਦੇ ਉਤਪਾਦ ਅਤੇ ਪ੍ਰਦਰਸ਼ਨ ਨੂੰ ਮਾਪਣ ਦੀ ਚੰਗੀ ਸਮਰੱਥਾ ਹੋਣੀ ਚਾਹੀਦੀ ਹੈ ਵੱਖ-ਵੱਖ ਪ੍ਰਤੀਯੋਗੀਆਂ ਦੀ ਰਣਨੀਤੀ ਦੇ ਨਾਲ ਆਪਣੀ ਰਣਨੀਤੀ ਦਾ ਤੁਲਨਾਤਮਕ ਅਧਿਐਨ ਅਤੇ ਵਿਸ਼ਲੇਸ਼ਣ ਕਰਨਾ ਵੀ ਮਾਰਕੀਟਿੰਗ ਮੈਨੇਜ਼ਰ ਦੀ ਜਿੰਮੇਵਾਰੀ ਹੁੰਦੀ ਹੈ।
ਗ੍ਰਾਹਕ ਸੰਬੰਧ : ਮਾਰਕੀਟਿੰਗ ਮੈਨੇਜ਼ਰ ਉਤਪਾਦ ਨੂੰ ਗ੍ਰਾਹਕਾਂ ਦੇ ਬਹੁਤ ਕਰੀਬ ਲਿਆਉਣ ਵਿਚ ਮੱਦਦ ਕਰਦਾ ਹੈ ਇਨ੍ਹਾਂ ਦੀਆਂ ਜਿੰਮੇਵਾਰੀਆਂ ਵਿਚ ਉਤਪਾਦ ਬਾਰੇ ਗ੍ਰਾਹਕਾਂ ਦੀ ਰਾਇ ਅਤੇ ਗ੍ਰਾਹਕ ਉਤਪਾਦ ਨੂੰ ਕਿੰਨਾ ਪਸੰਦ ਕਰਦੇ ਹਨ ਅਤੇ ਕਿਉਂ, ਇਹ ਜਾਣਨਾ ਵੀ ਸ਼ਾਮਲ ਹੁੰਦਾ ਹੈ।
ਇਹ ਵੀ ਪੜ੍ਹੋ : ਆਈਲੈਟਸ ਸੈਂਟਰ ਚਲਾਉਣ ਵਾਲਿਆਂ ਲਈ ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ
ਮੁੱਲ ਤੈਅ ਕਰਨ ਦੀ ਰਣਨੀਤੀ: ਉਤਪਾਦ ਦਾ ਮੁੱਲ ਤੈਅ ਕਰਨਾ ਇੱਕ ਹੋਰ ਜਿੰਮੇਵਾਰੀ ਹੋ ਸਕਦਾ ਹੈ ਪ੍ਰਤੀਯੋਗੀਆਂ ਦੇ ਮੁੱਲ ਦੀ ਸਮਝ, ਉਨ੍ਹਾਂ ਦੇ ਉਤਪਾਦ ਦੀ ਗੁਣਵੱਤਾ ਅਤੇ ਉਸਦਾ ਗ੍ਰਾਹਕਾਂ ਦੀ ਖਰੀਦ ਸਮਰੱਥਾ ’ਤੇ ਅਸਰ ਦੀ ਸਮਝ ਮਾਰਕੀਟਿੰਗ ਮੈਨੇਜ਼ਰ ਨੂੰ ਆਪਣੇ ਉਤਪਾਦ ਦੀ ਕੀਮਤ ਤੈਅ ਕਰਨ ਵਿਚ ਮੱਦਦ ਕਰ ਸਕਦਾ ਹੈ ਕੀਮਤ ਵਿਚ ਬਦਲਾਅ ਨੂੰ ਗ੍ਰਾਹਕ ਕਿਸ ਤਰ੍ਹਾਂ ਲੈਂਦੇ ਹਨ, ਇਹ ਆਖ਼ਰਕਾਰ ਮੁਨਾਫ਼ੇ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ ਹੋਰ ਕੰਮਾਂ ਵਿਚ ਗ੍ਰਾਹਕਾਂ ਨੂੰ ਸਮਝਣ ਲਈ ਸਰਵੇ ਕਰਨਾ, ਸੇਲਜ਼ ਜਿਵੇਂ ਦੂਜੇ ਵਿਭਾਗਾਂ ਦੇ ਨਾਲ ਤਾਲਮੇਲ, ਟੀਚੇ ਨੂੰ ਹਾਸਲ ਕਰਨ ਵਾਲੀ ਟੀਮ ਦੀ ਅਗਵਾਈ ਆਦਿ ਸ਼ਾਮਲ ਹਨ।
ਕੀ ਪੜ੍ਹਦੇ ਹਨ ਮਾਰਕੀਟਿੰਗ ਪੇਸ਼ੇਵਰ? | Marketing
ਮਾਰਕੀਟਿੰਗ ਰਣਨੀਤੀਆਂ
ਵੰਡ, ਟੀਚਾ ਨਿਰਧਾਰਨ ਅਤੇ ਪੋਜੀਸ਼ਨਿੰਗ
ਮਾਰਕੀਟਿੰਗ ਮਿਕਸ
ਗ੍ਰਾਹਕ ਸਬੰਧੀ ਮੈਨੇਜ਼ਮੈਂਟ
ਬ੍ਰਾਂਡ ਇਕਵਿਟੀ
ਮੁੱਲ ਨਿਰਧਾਰਨ ਨੈੱਟਵਰਕ ਅਤੇ ਚੈਨਲ
ਕੁਆਂਟੀਟੇਟਿਵ ਰਿਸਰਚ ਮੈਥਡ (ਮਾਤਰਾਤਮਕ ਖੋਜ ਵਿਧੀਆਂ)
ਕੁਆਲੀਟੇਟਿਵ ਰਿਸਰਚ ਮੈਥਡ (ਗੁਣਾਤਮਕ ਖੋਜ ਵਿਧੀਆਂ)
ਸੰਸਥਾਨ ਅਤੇ ਪ੍ਰੀਖਿਆਵਾਂ | Marketing
ਐਮਬੀਏ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਆਈਆਈਐਮ ਸਭ ਤੋਂ ਪਸੰਦੀਦਾ ਜਗ੍ਹਾ ਹੈ ਅਤੇ ਕੈਟ ਵਿਚ ਚੰਗਾ ਸਕੋਰ ਅਤੇ ਬਿਹਤਰੀਨ ਸਾਫ਼ਟ ਸਕਿੱਲਸ, ਐਮਬੀਏ ਵਿਚ ਤੁਹਾਡਾ ਦਾਖ਼ਲਾ ਅਸਾਨੀ ਨਾਲ ਕਰਵਾ ਸਕਦਾ ਹੈ ਆਈਆਈਐਮ ਵਿਚ ਤੁਸੀਂ ਜੀਮੈਟ ਦੇ ਜ਼ਰੀਏ ਵੀ ਦਾਖ਼ਲਾ ਲੈ ਸਕਦੇ ਹੋ ਮਾਰਕੀਟਿੰਗ ਮੈਨੇਜ਼ਮੈਂਟ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਐਮਬੀਏ ਕਰਨ ਲਈ ਤੁਹਾਡੇ ਕੋਲ ਜੀਮੈਟ ਸਕੋਰ ਦੇ ਨਾਲ ਟਾੱਫੇਲ-ਆਈਈਐਲਟੀਐਸ ਸਕੋਰ ਵੀ ਹੋਣਾ ਚਾਹੀਦਾ ਹੈ, ਜਿਸ ਵਿਚ ਬਾਅਦ ’ਚ ਅੰਗਰੇਜ਼ੀ ਵਿਚ ਮੁਹਾਰਤ ਦੀ ਪ੍ਰੀਖਿਆ ਹੁੰਦੀ ਹੈ ਪੈਸਿਆਂ ਦੀ ਸਮੱਸਿਆ ਸਿੱਖਿਆ ਕਰਜ਼ੇ ਦੇ ਜ਼ਰੀਏ ਹੱਲ ਕੀਤੀ ਜਾ ਸਕਦੀ ਹੈ ਕਈ ਹੋਰ ਮੁੱਖ ਸੰਸਥਾਨ ਵੀ ਹਨ ਜੋ ਕੈਟ ਦੇ ਸਕੋਰ ਦੇ ਆਧਾਰ ’ਤੇ ਦਾਖ਼ਲਾ ਦਿੰਦੇ ਹਨ ਜਾਂ ਖੁਦ ਦੀ ਪ੍ਰੀਖਿਆ ਲੈ ਕੇ ਵਿਦਿਆਰਥੀਆਂ ਨੂੰ ਸੰਸਥਾਨ ਦਾ ਹਿੱਸਾ ਬਣਨ ਦਾ ਮੌਕਾ ਦਿੰਦੇ ਹਨ।
ਹੋਮਿਓਪੈਥਿਕ ਕਾਲਜ ਦੇ ਵਿਦਿਆਰਥੀਆਂ ਨੇ ਮੈਨੇਜਮੈਂਟ ਸਮੇਤ ਆਪਣੇ ਆਪ ਨੂੰ ਬਣਾਇਆ ਬੰਦੀ
ਪੁਲਿਸ ਅਧਿਕਾਰੀਆਂ ਨੇ ਆ ਕੇ ਛੁਡਵਾਇਆ | Homoeopathic College
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਪਿਛਲੇ ਦਿਨੀਂ ਕਰਜਾ ਨਾ ਮੋੜਨ ਕਾਰਨ ਬੈਂਕ ਵੱਲੋਂ ਹੋਮਿਓਪੈਥਿਕ ਕਾਲਜ ਸੀਲ ਕੀਤੇ ਜਾਣ ਨਾਲ ਹਨ੍ਹੇਰੇ ‘ਚ ਡੁੱਬ ਰਹੇ ਭਵਿੱਖ ਨੂੰ ਫਿਰ ਤੋਂ ਰੌਸ਼ਨ ਕਰਨ ਲਈ ਸੰਘਰਸ਼ ਕਰ ਰਹੇ ਕਰੀਬ 200 ਵਿਦਿਆਰਥੀਆਂ ਨੇ ਅੱਜ ਰੋਸ ਵਜੋਂ ਅਬੋਹਰ ਦੇ ਹੋਮਿਓਪੈਥਿਕ ਹਸਪਤਾਲ ਪੁੱਜ ਕੇ ਕਾਲਜ ਮੈਨੇਜਮੈਂਟ ਅਧਿਕਾਰੀਆਂ, ਸਟਾਫ ਤੇ ਖ਼ੁਦ ਨੂੰ ਕਰੀਬ 2 ਘੰਟੇ ਤੱਕ ਕਾਲਜ ‘ਚ ਬੰਦ ਕਰ ਲਿਆ ਵਿਦਿਆਰਥੀਆਂ ਨੇ ਜੰਮ ਕੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਨੂੰ ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛੁਡਵਾਇਆ ਤੇ ਆਪਣੇ ਨਾਲ ਥਾਣੇ ਲੈ ਗਏ। (Homoeopathic College)
ਇਹ ਵੀ ਪੜ੍ਹੋ : ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ
ਜਾਣਕਾਰੀ ਅਨੁਸਾਰ ਸਿੱਖਿਆ ਸਮੇਤ ਹੋਰ ਸਹੂਲਤਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਕਾਲਜ ਮੈਨੇਜਮੈਂਟ ਕਮੇਟੀ ਨੇ ਬੰਦ ਹੋਏ ਕਾਲਜ ਨੂੰ ਕਿਸੇ ਹੋਰ ਕਾਲਜ ‘ਚ ਮਰਜ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਮੈਨੇਜਮੈਂਟ ਦੇ ਚੇਅਰਮੈਨ ਮਨਮੋਹਨ ਸਿੰਘ, ਸੀਐੱਫਓ ਜਸਵਿੰਦਰ ਸਿੰਘ ਤੇ ਸਕੱਤਰ ਭੁਪਿੰਦਰ ਸਿੰਘ ਹੋਮਿਓਪੈਥਿਕ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰ ਲਿਆ ਤੇ ਉਨ੍ਹਾਂ ਨੂੰ ਬੰਦ ਹੋਏ ਕਾਲਜ ਨੂੰ ਫਿਰ ਤੋਂ ਖੁੱਲ੍ਹਵਾ ਕੇ ਉਸ ਦੀ ਪੜ੍ਹਾਈ ਤੇ ਰਹਿਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਕਰੀਬ ਦੋ ਘੰਟਿਆਂ ਤੱਕ ਬੰਦ ਕਮਰਿਆਂ ‘ਚ ਬੈਠੇ ਅਧਿਕਾਰੀਆਂ ਬਾਰੇ ਜਿਵੇਂ ਹੀ ਥਾਣਾ ਨੰਬਰ 1 ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਕਰਮਚਾਰੀ ਮੌਕੇ ‘ਤੇ ਪੁੱਜੇ ਤੇ ਕਾਲਜ ਦੇ ਤਾਲੇ ਖੁੱਲ੍ਹਵਾਏ ਤੇ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਗਏ ਇੱਧਰ ਸਾਰੇ ਵਿਦਿਆਰਥੀ ਤੇ ਕਾਲਜ ਸਟਾਫ ਵੀ ਥਾਣੇ ‘ਚ ਪੁੱਜੇ ਤੇ ਕਾਲਜ ਨੂੰ ਸੰਚਾਲਿਤ ਕਰਨ ਵਾਲੀ ਭਾਈ ਘਨਈਆ ਸੇਵਾ ਸੋਸਾਇਟੀ ਦੇ ਸੰਚਾਲਕਾਂ, ਕਾਲਜ ਪ੍ਰਬੰਧਕ ਕਮੇਟੀ ਤੇ ਬੈਂਕ ਅਧਿਕਾਰੀਆਂ ਦੇ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰਦੇ ਹੋਏ ਕਾਲਜ ਖੁੱਲ੍ਹਵਾਉਣ ਦੀ ਮੰਗ ਕੀਤੀ ਖ਼ਬਰ ਲਿਖੇ ਜਾਣ ਤੱਕ ਨਗਰ ਥਾਣਾ 1 ਤੇ 2 ਦੀ ਪੁਲਿਸ ਅਧਿਕਾਰੀ ਦੋਵਾਂ ਪੱਖਾਂ ਦੇ ਬਿਆਨ ਕਲਮਬੱਧ ਕਰ ਬਣਦੀ ਕਾਰਵਾਈ ਕਰ ਰਹੇ ਸਨ ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਦੀਆਂ ਸਹੂਲਤਾਂ ਲਈ ਕਾਲਜ ਖੁੱਲ੍ਹਵਾਉਣ ਦਾ ਯਤਨ ਕੀਤਾ ਸੀ ਜੋ ਅਜੇ ਤੱਕ ਸਾਰਥਕ ਹੁੰਦਾ ਨਜ਼ਰ ਨਹੀਂ ਆ ਰਿਹਾ ਜ਼ਿਕਰਯੋਗ ਹੈ ਕਿ ਕਾਲਜ ਬੰਦ ਹੋਣ ਨਾਲ ਕਾਲਜ ਦੇ ਜ਼ਿਆਦਾਤਰ ਵਿਦਿਆਰਥੀ ਦਰਾਜ ਦੇ ਪੀਜੀ ‘ਚ ਤੇ ਵਿਦਿਆਰਥੀ ਹੋਟਲਾਂ ਤੇ ਧਰਮਸ਼ਾਲਾਵਾਂ ‘ਚ ਰਹਿਕੇ ਕਾਲਜ ਦੇ ਖੁੱਲ੍ਹਣ ਦਾ ਇੰਤਜਾਰ ਕਰ ਰਹੇ ਹਨ।
ਕਾਤਲ ਬਣ ਚੁੱਕਿਐ ਦੇਸ਼ ਦਾ ਟਰੈਫ਼ਿਕ ਪ੍ਰਬੰਧ
ਥੋੜ੍ਹਾ-ਜਿਹਾ ਲਾਲਚ ਕਿਸ ਤਰ੍ਹਾਂ ਕਿਸੇ ਦੀ ਜਾਨ ਲੈ ਸਕਦਾ ਹੈ, ਇਸਦੀ ਇੱਕ ਵੰਨਗੀ ਹੈ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ‘ਚ ਬਨਾਸ ਨਦੀ ‘ਤੇ ਵਾਪਰੀ ਦੁਖਦਾਈ ਘਟਨਾ ਇੱਕ ਅਣ-ਸਿੱਖੇ ਨਾਬਾਲਗ ਬੱਸ ਡਰਾਈਵਰ ਕਾਰਨ 33 ਬੇਗੁਨਾਹ ਜਾਨਾਂ ਚਲੀਆਂ ਗਈਆਂ।ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਬੱਸ ਡਰਾਈਵਰ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ ਜਾਂ ਉਹ ਬਚ ਗਿਆ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਡਰਾਈਵਰ ਆਖਿਰ ਸੜਕ ‘ਤੇ ਕਿਉਂ ਵਹੀਕਲ ਭਜਾ ਰਹੇ ਹਨ? ਹਰ ਤਰ੍ਹਾਂ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਜਿਹੇ ਡਰਾਈਵਰ ਆਮ ਵੇਖੇ ਜਾ ਸਕਦੇ ਹਨ  ਇਸ ਤਰ੍ਹਾਂ ਦੇ ਨਾਬਾਲਗ ਤੇ ਅਣ-ਸਿੱਖੇ ਆਟੋ ਰਿਕਸ਼ਾ ਡਰਾਈਵਰ ਤਾਂ ਦੇਸ਼ ‘ਚ ਅਣਗਿਣਤ ਹੋਣਗੇ, ਪਰ ਟ੍ਰੈਫਿਕ ਪੁਲਿਸ ਇਸ ਮਾਮਲੇ ‘ਚ ਜਿਵੇਂ ਅੱਖਾਂ ਬੰਦ ਕਰ ਬੈਠੀ ਰਹਿੰਦੀ ਹੈ (Traffic Management)
Drone Taxi: ਇਕ ਡਰੋਨ ਨਾਲ ਇੰਨੇ ਲੋਕ ਸਫਰ ਕਰ ਸਕਣਗੇ, ਨਿਤਿਨ ਗਡਕਰੀ ਨੇ ਦਿੱਤੀ ਜਾਣਕਾਰੀ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ ‘ਚ ਲਾਪ੍ਰਵਾਹ ਡਰਾਈਵਰ ਨੇ ਇੰਨੀ ਵੱਡੀ ਗਲਤੀ ਕੀਤੀ ਹੋਵੇ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਕਦੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਰੇਲ ਗੱਡੀ ਦੀ ਲਪੇਟ ‘ਚ ਆ ਜਾਂਦੀ ਹੈ, ਕਦੇ ਓਵਰਲੋਡ ਆਟੋ ਰਿਕਸ਼ਾ ਜਾਂ ਸਵਾਰੀ ਵਹੀਕਲ ਹੋਰ ਵਹੀਕਲਾਂ ਨਾਲ ਜਾ ਭਿੜਦੇ ਹਨ, ਕਦੇ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਤੇ ਪਹਿਲਾਂ ਸਵਾਰੀ ਭਰਨ ਦੇ ਲਾਲਚ ‘ਚ ਤੇਜ਼ ਰਫ਼ਤਾਰ ਹਾਦਸਿਆਂ ਦਾ ਕਾਰਨ ਬਣਦੀ ਹੈ। (Traffic Management)
ਅਜਿਹੇ ਮਾਮਲੇ ‘ਚ ਆਖਿਰਕਾਰ ਨੁਕਸਾਨ ਚੁੱਕਣਾ ਪੈਂਦਾ ਹੈ ਆਮ ਬੇਗੁਨਾਹ ਲੋਕਾਂ ਨੂੰ, ਜੋ ਖੁਸ਼ੀ-ਖੁਸ਼ੀ ਆਪਣੀ ਮੰਜ਼ਿਲ ਵੱਲ ਜਾ ਰਹੇ ਹੁੰਦੇ ਹਨ, ਪਰ ਅਜਿਹੇ ਨਾਸਮਝ ਡਰਾਈਵਰਾਂ ਦੀ ਲਾਪ੍ਰਵਾਹੀ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ ਇਸ ਮੌਕੇ ਸਿਆਸੀ ਆਗੂ ਸਿਰਫ ਦੁੱਖ ਪ੍ਰਗਟ ਕਰਕੇ ਆਪਣੇ ਫਰਜ਼ਾਂ ਅਦਾ ਕਰ ਦਿੰਦੇ ਹਨ ਕਾਰਵਾਈ ਦੇ ਨਾਂਅ ‘ਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਮੁਆਵਜ਼ੇ ਦੇ ਨਾਂਅ ‘ਤੇ ਕੁਝ ਧਨ ਰਾਸ਼ੀ ਪਰਿਵਾਰਾਂ ਨੂੰ ਸੌਂਪ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ਜ਼ਿੰਦਗੀਆਂ ਦਾ ਕੀ ਕਸੂਰ ਸੀ, ਜੋ ਅਚਾਨਕ ਹੀ ਕਾਲ ਦਾ ਸ਼ਿਕਾਰ ਬਣ ਗਈਆਂ? (Traffic Management)
ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਟ੍ਰੈਫਿਕ ਨਿਯਮਾਂ ਨਾਲ ਸਬੰਧਿਤ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ, ਪਰ ਬਹੁਤੇ ਲਾਪ੍ਰਵਾਹ ਲੋਕ ਸਾਰੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਦੇਸ਼ ਭਰ ‘ਚ ਅਜਿਹੇ ਨਾ ਜਾਣੇ ਕਿੰਨੇ ਹੀ ਨਾਬਾਲਗ ਹਨ, ਜੋ ਵਹੀਕਲ ਚਲਾਉਂਦੇ ਹਨ ਇਸ ਤੋਂ ਇਲਾਵਾ ਜੋ ਬਾਲਗ ਹਨ, ਜਿਨ੍ਹਾਂ ਵਹੀਕਲ ਡਰਾਈਵਰ ਨੂੰ ਲਾਇਸੈਂਸ ਵੀ ਮਿਲਿਆ ਹੁੰਦਾ ਹੈ। ਬਹੁਤ ਵਾਰ ਉਹ ਵੀ ਲਾਪ੍ਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਅਤੇ ਹਾਦਸਾਗ੍ਰਸਤ ਹੋ ਜਾਂਦੇ ਹਨ ਅਜਿਹੇ ‘ਚ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਦੇਸ਼  ਦੀ ਟ੍ਰੈਫਿਕ ਵਿਵਸਥਾ ਇੱਕ ਬਹੁਤ ਵੱਡੀ ਕਤਲੇਆਮ ਵਿਵਸਥਾ ਬਣ ਚੁੱਕੀ ਹੈ, ਜਿਸ ਤੋਂ ਕਿ ਦੇਸ਼ ਵਾਸੀਆਂ ਨੂੰ ਬਚਾਇਆ ਜਾਣਾ ਚਾਹੀਦਾ ਹੈ।
ਰਾਜਿੰਦਰਾ ਹਸਪਤਾਲ ਦਾ ਦੋਸ਼, ਪਾਵਰਕੌਮ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਆਪਣੀ ਡਿਊਟੀ
ਖੁਸ਼ਵੀਰ ਸਿੰਘ ਤੂਰ,ਪਟਿਆਲਾ:
ਉੱਤਰੀ ਭਾਰਤ ਦੇ ਪ੍ਰਸਿੱਧ ਰਜਿੰਦਰਾ ਹਪਸਪਤਾਲ ਅੰਦਰ ਗੁੱਲ ਹੋ ਰਹੀ ਬਿਜਲੀ ਨੂੰ ਲੈ ਕੇ ਰਜਿੰਦਰਾ ਮੈਨੇਜਮੈਂਟ ਅਤੇ ਪਾਵਰਕੌਮ ਦੇ ਅਧਿਕਾਰੀਆਂ ਵਿੱਚ ਤਣਾਤਣੀ ਹੋ ਗਈ ਹੈ। ਰਜਿੰਦਰਾ ਹਸਪਤਾਲ ਦਾ ਦੋਸ਼ ਹੈ ਕਿ ਪਾਵਰਕੌਮ ਵੱਲੋਂ ਇੱਥੇ ਬਿਜਲੀ ਸਪਲਾਈ ਸਬੰਧੀ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਈ ਜਾ ਰਹੀ ਜਦਕਿ ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਜਿੰਦਰਾ ਹਸਪਤਾਲ ਆਪਣੇ ਅੰਦਰ ਜਾ ਰਹੇ ਬਿਜਲੀ ਉਪਕਰਨਾਂ ਦੀ ਦੇਖਭਾਲ ਦਾ ਕੰਮ ਉਨ੍ਹਾਂ ਦਾ ਹੈ ਜਦਕਿ ਪਾਵਰਕੌਮ ਵੱਲੋਂ ਆਪਣੀ ਬਿਜਲੀ ਸਪਲਾਈ ਠੀਕ ਢੰਗ ਨਾਲ ਦਿੱਤੀ ਜਾ ਰਹੀ ਹੈ।
ਪਾਵਰਕੌਮ ਮੈਨੇਜਮੈਂਟ ਨੇ ਬਿਜਲੀ ਉਪਕਰਨਾਂ ਦੀ ਦੇਖਭਾਲ ਲਈ ਹਸਪਤਾਲ ਮੈਨੇਜਮੈਂਟ ਨੂੰ ਦੱਸਿਆ ਜਿੰਮੇਵਾਰ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਪਾਵਰਕੌਮ ਦੇ ਸਬੰਧਤ ਐਕਸੀਅਨ ਦੀ ਆਪਸੀ ਮੀਟਿੰਗ ਹੋਈ ਜਿਸ ਵਿੱਚ ਪਾਵਰਕੌਮ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਬਿਜਲੀ ਬਿਨਾ ਕਿਸੇ ਕੱਟ ਤੋਂ ਆ ਰਹੀ ਹੈ ਜਦਕਿ ਹਸਪਤਾਲ ਅੰਦਰ ਦੀਆਂ ਤਾਰਾਂ ਅਤੇ ਹੋਰ ਉਪਰਕਨਾਂ ਦੀ ਖਰਾਬੀ ਨੂੰ ਠੀਕ ਕਰਨ ਦਾ ਕੰਮ ਹਸਪਤਾਲ ਦੇ ਲੋਕ ਨਿਰਮਾਣ ਵਿਭਾਗ ਦਾ ਹੈ।ਇੱਧਰ ਅੱਜ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਵੱਲੋਂ ਇਸ ਜਵਾਬ ‘ਤੇ ਇਤਰਾਜ਼ ਪ੍ਰਗਟਾਇਆ ਗਿਆ। ਐਸੋਸੀਏਸ਼ਨ ਦੇ ਰਾਜਸੀ ਸਕੱਤਰ ਡਾ. ਡੀ. ਐਸ. ਭੁੱਲਰ ਦਾ ਕਹਿਣਾ ਹੈ ਕਿ ਐਕਸੀਅਨ ਦੇ ਬਿਆਨ ਅਨੁਸਾਰ ਹਸਪਤਾਲ ਦੇ ਪ੍ਰਬੰਧਕ ਜੋ ਕਿ ਡਾਕਟਰ ਹੀ ਹੁੰਦੇ ਹਨ, ਹੁਣ ਆਪਣੀ ਪ੍ਰਬੰਧਕੀ ਅਤੇ ਡਾਕਟਰੀ ਡਿਊਟੀਆਂ ਦੇ ਨਾਲ ਨਾਲ ਬਿਜਲੀ ਦੀਆਂ ਤਾਰਾਂ ਕਸਣ ਦਾ ਕੰਮ ਵੀ ਕਰਨਗੇ ਜੋ ਕਿ ਇੱਕ ਹਾਸੋਹੀਣਾ ਅਤੇ ਗੈਰ ਜਿੰਮੇਵਾਰਾਨਾ ਬਿਆਨ ਹੈ। ਕਿਉਂਕਿ ਹਸਪਤਾਲ ਵਿੱਚ ਬਿਜਲੀ ਦੇ ਕੰਮਕਾਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਪੈਸ਼ਲ ਬਿਜਲੀ ਵਿੰਗ ਕੰਮ ਕਰ ਰਿਹਾ ਹੈ ਅਤੇ ਬਿਜਲੀ ਸਪਲਾਈ ਅਤੇ
ਇਸ ਦੀ ਦੇਖ ਰੇਖ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਬਿਜਲੀ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੀ ਬਣਦੀ ਹੈ।
ਜਦਕਿ ਐਕਸੀਅਨ ਅਨੁਸਾਰ ਹਸਪਤਾਲ ਵਿੱਚ ਬਿਜਲੀ ਕੁਨੈਕਸ਼ਨ ਤੋਂ ਬਾਅਦ ਲਾਈਨਾਂ, ਟਰਾਂਸਫਾਰਮਰਾਂ ਅਤੇ ਹੋਰ ਢਾਂਚੇ ਦੀ ਦੇਖਭਾਲ ਦੀ ਜਿੰਮੇਵਾਰੀ ਹਸਪਤਾਲ ਪ੍ਰਬੰਧ ਦੀ ਹੈ। ਇੱਧਰ ਮੈਡੀਕਲ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹੀਆਂ ਸਮੱਸਿਆਵਾਂ ਨੂੰ ਹਸਪਤਾਲ  ਪ੍ਰਬੰਧਕਾਂ ਦੇ ਨੋਟਿਸ ਵਿੱਚ ਲਿਆਉਣਾ ਇਥੇ ਡਿਊੇਟੀ ‘ਤੇ ਤਾਇਨਤ ਬਿਜਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹੀ ਹੁੰਦੀ ਹੈ ਜਿਨ੍ਹਾਂ ਦੀ ਇਸ ਸਬੰਧੀ ਦਿਨ-ਰਾਤ ਡਿਊਟੀ ਲੱਗੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਬੰਧੀ ਹਸਪਤਾਲ ਵਿੱਚ ਪਿਛਲੇ  ਸਮੇਂ ਦੌਰਾਨ ਹੋਈਆਂ ਘਟਨਾਵਾਂ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਿਜਲੀ ਵਿਭਾਗ ਆਪਣਾ ਪੱਲਾ ਝਾੜਨਾ ਚਾਹੁੰਦਾ ਹੈ ਪ੍ਰੰਤੂ ਮੈਡੀਕਲ ਐਸੋਸੀਏਸ਼ਨ ਵੱਲੋਂ ਬਿਜਲੀ ਵਿਭਾਗ ਦਾ ਅਜਿਹਾ ਰਵੱਈਆ ਹਜਮ ਨਹੀਂ ਕੀਤਾ ਜਾ ਸਕਦਾ।
ਉਪਕਰਨਾਂ ‘ਚ ਖਰਾਬੀ ਲਈ ਹਸਪਤਾਲ ਪ੍ਰਬੰਧਕ ਜਿੰਮੇਵਾਰ: ਐਕਸੀਅਨ
ਇਸ ਸਬੰਧੀ ਜਦੋਂ ਪਾਵਰਕੌਮ ਦੇ ਐਕਸੀਅਨ ਗੁਰਪੀ੍ਰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ 1965 ਤੋਂ ਰਜਿੰਦਰਾ ਹਸਪਤਾਲ ਨੂੰ ਆਪਣੀ ਸਿੰਗਲ ਫੇਸ ਸਪਲਾਈ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਸਪਲਾਈ ਪੂਰੀ ਠੀਕ ਤਰੀਕੇ ਨਾਲ ਜਾ ਰਹੀ ਹੈ ਅਤੇ ਕਦੇ 5 ਮਿੰਟ ਲਈ ਕੋਈ ਕੱਟ ਲੱਗਿਆ ਹੋਵੇਗਾ ਜਦਕਿ ਹਸਪਤਾਲ ਅੰਦਰ ਜੋਂ ਤਾਰਾਂ ਆਦਿ ਦੀ ਸਪਲਾਈ ਜਾਂ ਉਪਰਕਨ ਹਨ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਰੱਖਣਾ ਜਾ ਚੈੱਕ ਕਰਨਾ ਹਸਪਤਾਲ ਵਿਭਾਗ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵੱਲੋਂ ਇਸ ਮਾਮਲੇ ਸਬੰਧੀ ਸਾਰੀ ਜਿੰਮੇਵਾਰੀ ਪਾਵਰਕੌਮ ‘ਤੇ ਸੁੱਟੀ ਜਾ ਰਹੀ ਹੈ।