Benefits - Sach Kahoon Punjabi
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹਲਦੀ ਦੀ ਵਰਤੋਂ ਆਮ ਤੌਰ ‘ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ ‘ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ‘ਤੇ ਹਲਦੀ ਦਾ ਸੇਵਨ ਦੁੱਧ ‘ਚ ਮਿਲਾ ਕੇ ਹੀ ਕੀਤਾ ਜਾਂਦਾ ਹੈ ਹਲਦੀ ‘ਚ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਉੱਥੇ ਦੁੱਧ ‘ਚ ਮੌਜ਼ੂਦ ਕੈਲਸ਼ੀਅਮ ਹਲਦੀ ਦੇ ਨਾਲ ਮਿਲ ਕੇ ਸਰੀਰ ਨੂੰ ਫਾਇਦਾ ਪਹੁੰਚਾਉਂਦਾ ਹੈ ਇਸ ਲੇਖ ਜਰੀਏ ਅਸੀਂ ਤੁਹਾਨੂੰ ਦੱਸਾਂਗੇ ਹਲਦੀ ਦਾ ਸੇਵਨ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ।
ਹਲਦੀ ਦਾ ਸੇਵਨ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਰੋਜ਼ਾਨਾ ਇੱਕ ਗਲਾਸ ਦੁੱਧ ‘ਚ ਸਵੇਰੇ ਅੱਧਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਮਜ਼ਬੂਤ ਹੋ ਜਾਂਦਾ ਹੈ ਕੋਸੇ ਦੁੱਧ ਦੇ ਨਾਲ ਹਲਦੀ ਦੇ ਸੇਵਨ ਨਾਲ ਸਰੀਰ ‘ਚ ਜਮ੍ਹਾ ਵਾਧੂ ਫੈਟ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ ਇਸ ‘ਚ ਮੌਜ਼ੂਦ ਕੈਲਸ਼ੀਅਮ ਅਤੇ ਹੋਰ ਤੱਤ ਭਾਰ ਘੱਟ ਕਰਨ ‘ਚ ਵੀ ਮੱਦਦਗਾਰ ਹੁੰਦੇ ਹਨ।
ਆਯੁਰਵੈਦ ‘ਚ ਹਲਦੀ ਦੇ ਫਾਇਦੇ
ਆਯੁਰਵੈਦ ‘ਚ ਹਲਦੀ ਨੂੰ ਖੂਨ ਸੋਧਣ ‘ਚ ਮਹੱਤਵਪੂਰਨ ਦੱਸਿਆ ਗਿਆ ਹੈ ਹਲਦੀ ਦੇ ਸੇਵਨ ਨਾਲ ਖੂਨ ਸ਼ੁੱਧ ਹੁੰਦਾ ਰਹਿੰਦਾ ਹੈ ਇਸ  ਨੂੰ ਖਾਣ ਨਾਲ ਖੂਨ ‘ਚ ਮੌਜ਼ੂਦ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ ਤੇ ਇਸ ਨਾਲ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ ਪਤਲਾ ਹੋਣ ਤੋਂ ਬਾਅਦ ਖੂਨ ਦਾ ਨਾੜੀਆਂ ‘ਚ ਵਹਾਅ ਵਧ ਜਾਂਦਾ ਹੈ, ਜਿਸ ਨਾਲ ਵਿਅਕਤੀ ਨੂੰ ਦਿਲ ਸਬੰਧੀ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ।
ਸਰਦੀ, ਜ਼ੁਕਾਮ ਜਾਂ ਕਫ਼ ਦੀ ਸਮੱਸਿਆ ਹੋਣ ‘ਤੇ ਹਲਦੀ ਮਿਲੇ ਦੁੱਧ ਦਾ ਸੇਵਨ ਲਾਭਕਾਰੀ ਸਾਬਤ ਹੁੰਦਾ ਹੈ ਇਸ ਨਾਲ ਸਰਦੀ, ਜ਼ੁਕਾਮ ਤਾਂ ਠੀਕ ਹੁੰਦਾ ਹੀ ਹੈ, ਨਾਲ ਹੀ ਗਰਮ ਦੁੱਧ ਦੇ ਸੇਵਨ ਨਾਲ ਫੇਫੜਿਆਂ ‘ਚ ਜੰਮਿਆ ਹੋਇਆ ਕਫ਼ ਵੀ ਨਿੱਕਲ ਜਾਂਦਾ ਹੈ।
ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਦੁੱਧ ‘ਚ ਮੌਜ਼ੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ ਤੇ ਹਲਦੀ ਦੇ ਗੁਣਾਂ ਕਾਰਨ ਰੋਗ ਰੋਕੂ ਸਮਰੱਥਾ ਦਾ ਵਿਕਾਸ ਹੁੰਦਾ ਹੈ।
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤੇ ਤੁਸੀਂ ਰਾਤ ਭਰ ਵਿਚਾਰਾਂ ‘ਚ ਗੁਆਚੇ ਰਹਿੰਦੇ ਹੋ ਤਾਂ ਹਲਦੀ ਵਾਲਾ ਦੁੱਧ ਤੁਹਾਡੇ ਲਈ ਚੰਗੀ ਨੀਂਦ ‘ਚ ਸਹਾਇਕ ਹੋ ਸਕਦਾ ਹੈ ਰਾਤ ਦਾ ਭੋਜਨ ਕਰਨ ਤੋਂ ਬਾਅਦ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀਓ ਫਿਰ ਵੇਖੋ ਤੁਹਾਨੂੰ ਰਾਤ ਨੂੰ ਕਿੰਨੀ ਵਧੀਆ ਨੀਂਦ ਆਉਂਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਸੁਆਲ ਪੁੱਛਣ ਤੋਂ ਬਾਅਦ ਹੁਣ ਹੋਣ ਆਸਾਂ ਮੱਧਮ ਪਈਆਂ
ਪੰਜਾਬ ਸਰਕਾਰ ਨੇ ਰੋਕੀ ਨਿਯਮਾਂ ਤੇ ਸ਼ਰਤਾਂ ਦੀ ਫਾਈਲ, ਫਿਲਹਾਲ ਸਿਰਫ਼ ਸਟੇਟਸ ਹੀ ਮਿਲਿਆ
ਅਸ਼ਵਨੀ ਚਾਵਲਾ/ਚੰਡੀਗੜ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਨਾਲ ਤੈਨਾਤ ਕੀਤੇ 6 ਸਲਾਹਕਾਰਾਂ ਦੇ ਅਰਮਾਨ ਧਰੇ ਧਰਾਏ ਹੀ ਰਹਿ ਗਏ ਹਨ, ਕਿਉਂਕਿ ਉਨ੍ਹਾਂ ਨੂੰ ਹੁਣ ਨਾ ਸਿਰਫ਼ ਮੰਤਰੀਆਂ ਵਰਗੀ ਸਹੂਲਤ ਮਿਲੇਗੀ, ਸਗੋਂ ਚੰਡੀਗੜ੍ਹ ਵਿਖੇ ਮੰਤਰੀਆਂ ਵਾਲੀ ਕੋਠੀ ਵੀ ਉਨ੍ਹਾਂ ਨੂੰ ਨਹੀਂ ਮਿਲਣੀ। ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਸਲਾਹਕਾਰਾਂ ਦੀ ਉਸ ਫਾਈਲ ਨੂੰ ਹੀ ਰੋਕ ਕੇ ਰੱਖਿਆ ਹੋਇਆ ਹੈ, ਜਿਸ ਰਾਹੀਂ ਨਿਯਮ ਤੇ ਸ਼ਰਤਾਂ ਤੈਅ ਕਰਕੇ ਇਹ ਫਾਈਨਲ ਹੁੰਦਾ ਕਿ ਉਨ੍ਹਾਂ ਨੂੰ ਕਿਹੜੀ ਕਿਹੜੀ ਸਹੂਲਤ ਮਿਲੇਗੀ।
ਇੱਧਰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਵਿਧਾਇਕਾਂ ਨੂੰ ਚੇਅਰਮੈਨ ਬਣਾਉਣ ਲਈ ਪ੍ਰਵਾਨਗੀ ਦੇਣ ਵਾਲੇ ਬਿੱਲ ਨੂੰ ਰੋਕ ਕੇ ਕਾਫ਼ੀ ਸੁਆਲ ਪੁੱਛੇ ਹਨ, ਜਿਸ ਤੋਂ ਬਾਅਦ ਹੁਣ ਇਨ੍ਹਾਂ ਸਲਾਹਕਾਰਾਂ ਨੂੰ ਸਹੂਲਤਾਂ ਦੇਣ ਬਾਰੇ ਕੋਈ ਵੀ ਐਲਾਨ ਕਰਨਾ ਸਰਕਾਰ ਲਈ ਸਿਰ ਦਰਦੀ ਪੈਦਾ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 9 ਸਤੰਬਰ 2019 ਨੂੰ 6 ਵਿਧਾਇਕਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਜਿਸ ਵਿੱਚੋਂ 4 ਸਿਆਸੀ ਸਲਾਹਕਾਰ ਲਾਏ ਗਏ ਸਨ ਤੇ 2 ਸਲਾਹਕਾਰ ਪਲੈਨਿੰਗ ਲਈ ਲਗਾਏ ਗਏ ਸਨ। ਇਨ੍ਹਾਂ ਵਿਧਾਇਕਾਂ ਨੂੰ ਸਲਾਹਕਾਰ ਲਗਾਉਣ ਤੋਂ ਬਾਅਦ ਸਿਆਸੀ ਤੌਰ ‘ਤੇ ਕਾਫ਼ੀ ਜਿਆਦਾ ਹੰਗਾਮਾ ਹੋਇਆ ਸੀ ਤਾਂ ਇਨ੍ਹਾਂ ਵਿਧਾਇਕਾਂ ਨੂੰ ਕੋਈ ਨੁਕਸਾਨ ਨਾ ਹੋਏ।
ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਕੋਠੀ ਦੇਣ ਤੋਂ ਵੀ ਸਾਫ਼ ਇਨਕਾਰ, 2 ਸਲਾਹਕਾਰਾਂ ਨੇ ਅਪਲਾਈ ਕੀਤੀ ਹੋਈ ਐ ਕੋਠੀ
ਇਸ ਲਈ ਬਕਾਇਦਾ ਐਕਟ ਵਿੱਚ ਸੋਧ ਲਈ ਆਰਡੀਨੈਂਸ ਵੀ ਜਾਰੀ ਕੀਤਾ ਗਿਆ ਸੀ ਪਰ ਰਾਜਪਾਲ ਸ੍ਰੀ ਬਦਨੌਰ ਵੱਲੋਂ ਆਰਡੀਨੈਂਸ ‘ਤੇ ਮੋਹਰ ਨਾ ਆਉਣ ਕਰਕੇ ਪਿਛਲੇ ਮਹੀਨੇ ਨਵੰਬਰ ਦੇ ਪਹਿਲੇ ਹਫ਼ਤੇ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਸਬੰਧੀ ਬਿੱਲ ਪੇਸ਼ ਕੀਤਾ ਗਿਆ ਸੀ, ਜਿਹੜਾ ਕਿ ਇਸ ਸਮੇਂ ਰਾਜਪਾਲ ਵੀ. ਪੀ. ਸਿੰਘ ਬਦਨੌਰ ਕੋਲ ਪੈਂਡਿੰਗ ਪਿਆ ਹੈ।ਇਨ੍ਹਾਂ ਸਲਾਹਕਾਰਾਂ ਨੂੰ ਕੈਬਨਿਟ ਤੇ ਰਾਜ ਮੰਤਰੀ ਦਾ ਦਰਜ਼ਾ ਦਿੰਦੇ ਹੋਏ ਮੰਤਰੀਆਂ ਵਾਲੀ ਸਾਰੀ ਸਹੂਲਤ ਮਿਲਣ ਦਾ ਵੀ ਕਿਹਾ ਜਾ ਰਿਹਾ ਸੀ।
ਪਰ ਹੁਣ ਤੱਕ 4 ਮਹੀਨੇ ਬੀਤਣ ਦੇ ਬਾਵਜੂਦ ਇਨ੍ਹਾਂ 6 ਸਲਾਹਕਾਰਾਂ ਸਬੰਧੀ ਨਿਯਮ ਤੇ ਸ਼ਰਤਾਂ ਹੀ ਤਿਆਰ ਨਹੀਂ ਕੀਤੀ ਗਈਆਂ ਹਨ, ਜਿਹੜੀਆਂ ਕਿ ਇਹ ਦੱਸ ਸਕਣ ਕਿ ਇਨ੍ਹਾਂ ਵਿਧਾਇਕਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਤੋਂ ਬਾਅਦ ਕਿਹੜੀਆਂ ਕਿਹੜੀਆਂ ਸਹੂਲਤਾਂ ਤੇ ਕਿੰਨੀ ਤਨਖਾਹ ਮਿਲੇਗੀ।ਨਿਯਮਾਂ ਤੇ ਸ਼ਰਤਾਂ ਤੈਅ ਕਰਨ ਵਾਲੀ ਫਾਈਲ ਫਿਲਹਾਲ ਪੰਜਾਬ ਸਰਕਾਰ ਵੱਲੋਂ ਰੋਕੀ ਹੋਈ ਹੈ। ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਸਲਾਹਕਾਰ ਸੰਗਤ ਸਿੰਘ ਗਿਲਚੀਆ ਤੇ ਕੁਲਜੀਤ ਸਿੰਘ ਨਾਗਰਾ ਦੀ ਉਸ ਅਰਜ਼ੀ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਜਿਸ ਰਾਹੀਂ ਉਨ੍ਹਾਂ ਨੇ ਮੰਤਰੀਆਂ ਵਾਲੀ ਕੋਠੀ ਦੇਣ ਦੀ ਮੰਗ ਕੀਤੀ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ (ਅਸ਼ਵਨੀ ਚਾਵਲਾ) | ਫਗਵਾੜਾ ਸੀਟ ਤੋਂ ਟਿਕਟ ਹਾਸਲ ਕਰਨ ਦੀ ਲੜਾਈ ‘ਚ ਮੌਜ਼ੂਦਾ ਕੇਂਦਰੀ ਰਾਜ ਮੰਤਰੀ ਨੂੰ ਮੂੰਹ ਦੀ ਖਾਣੀ ਪਈ ਹੈ। ਮੌਜ਼ੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਆਪਣੀ ਧਰਮ ਪਤਨੀ ਅਨੀਤਾ ਰਾਣੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਦੇ ਆੜੇ ਇੱਕ ਪਰਿਵਾਰ ‘ਚ ਇੱਕ ਟਿਕਟ ਦੀ ਕੇਂਦਰੀ ਨੀਤੀ ਆੜੇ ਆ ਗਈ ਓਧਰ ਵਿਜੇ ਸਾਂਪਲਾ ਦੇ ਪੁੱਤਰ ਸਾਹਿਲ ਸਾਂਪਲਾ ਲਈ ਕੁਝ ਨਹੀਂ ਕਰ ਸਕੇ। ਸਾਹਿਲ ਸਾਂਪਲਾ ਨੂੰ ਟਿਕਟ ਨਾ ਮਿਲਣ ਪਿੱਛੇ ਆਪਣੀ ਗੁੱਟ ਬਾਜ਼ੀ ਰਹੀ ਹੈ, ਜਿਸ ਕਾਰਨ ਸਾਂਪਲਾ ਤੇ ਸੋਮ ਪ੍ਰਕਾਸ਼ ਗੁੱਟ ਦੀ ਆਪਸੀ ਜੰਗ ‘ਚ ਰਾਜੇਸ਼ ਬਾਘਾ ਮੋਰਚਾ ਮਾਰ ਗਏ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਤੱਕ ਤਾਂ ਰਾਜੇਸ਼ ਬਾਘਾ ਬਾਰੇ ਕੋਈ ਚਰਚਾ ਤੱਕ ਨਹੀਂ ਸੀ।
ਰਾਜੇਸ਼ ਬਾਘਾ ਨੂੰ ਟਿਕਟ ਇਸੇ ਕਰਕੇ ਮਿਲੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗੁੱਟਬਾਜੀ ਕਰਨ ਦੀ ਥਾਂ  ਸੰਘ ਦੇ ਜ਼ਿਆਦਾ ਨਜ਼ਦੀਕ ਰਹੇ ਹਨ। ਰਾਜੇਸ਼ ਬਾਘਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਐੱਸਸੀ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਤੇ ਭਾਜਪਾ ਦੇ ਵੱਖ-ਵੱਖ ਅਹੁਦਿਆਂ ‘ਤੇ ਬਿਰਾਜਮਾਨ ਰਹਿੰਦੇ ਹੋਏ ਹੁਣ ਸੂਬਾ ਮੀਤ ਪ੍ਰਧਾਨ ਹਨ। ਰਾਜੇਸ਼ ਬਾਘਾ ਕਿਸੇ ਗੁੱਟ ਦੇ ਨਾ ਹੋਣ ਕਾਰਨ ਭਾਜਪਾ ਦੀ ਪਹਿਲੀ ਪਸੰਦ ਬਣੇ ਹਨ ਫਗਵਾੜਾ ਸੀਟ ਤੋਂ ਜੇਕਰ ਵਿਜੇ ਸਾਂਪਲਾ ਤੇ ਸੋਮ ਪ੍ਰਕਾਸ਼ ਦਾ ਗੁੱਟ ਮਿਲ ਕੇ ਰਾਜੇਸ਼ ਬਾਘਾ ਦੀ ਮਦਦ ਕਰ ਦੇਵੇ ਤਾਂ ਇਸ ਸੀਟ ਨੂੰ ਭਾਜਪਾ ਆਸਾਨੀ ਨਾਲ ਹੀ ਜਿੱਤ ਸਕਦੀ ਹੈ
ਉਨ੍ਹਾਂ ਮੁਕੇਰੀਆ ਸੀਟ ਤੋਂ ਜੰਗੀ ਲਾਲ ਮਹਾਜਨ ਉਹ ਵਿਅਕਤੀ ਹਨ, ਜਿਹੜੇ ਕਿ ਕਈ ਵਿਧਾਨ ਸਭਾ ਚੋਣਾਂ ਤੱਕ ਅਰੁਣੇਸ਼ ਸ਼ਾਕਿਰ ਲਈ ਨਾ ਸਿਰਫ਼ ਚੋਣ ਰਣਨੀਤੀ ਘੜਦੇ ਆ ਰਹੇ ਸਨ, ਸਗੋਂ ਹਰ ਵਾਰ ਸੀਟ ਜਿਤਾਉਂਦੇ ਹੋਏ ਓਧਰ ਤੱਕ ਵੀ ਭੇਜਣ ‘ਚ ਉਨ੍ਹਾਂ ਦਾ ਕਾਫ਼ੀ ਵੱਡਾ ਹੱਥ ਰਿਹਾ ਹੈ ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਜੰਗੀ ਲਾਲ ਮਹਾਜਨ ਦੀ ਅਰੁਣੇਸ਼ ਸ਼ਾਕਿਰ ਨਾਲ ਕਾਫ਼ੀ ਜ਼ਿਆਦਾ ਵਿਗੜ ਗਈ ਸੀ ਤੇ ਉਹ ਭਾਜਪਾ ਤੋਂ ਟਿਕਟ ਵੀ ਮੰਗ ਰਹੇ ਸਨ
ਜੰਗੀ ਲਾਲ ਮਹਾਜਨ ਨੇ ਨਗਰ ਕੌਂਸਲ ਦਾ ਪ੍ਰਧਾਨ ਰਹਿੰਦੇ ਹੋਏ ਲੋਕਾਂ ‘ਚ ਮਜ਼ਬੂਤ ਪਕੜ ਬਣਾ ਕੇ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਮੁਕੇਰੀਆ ਤੋਂ ਆਮ ਲੋਕਾਂ ਦੇ ਬਹੁਤ ਹੀ ਜ਼ਿਆਦਾ ਕੰਮ ਕਰਵਾਏ ਸਨ, ਜਿਸ ਕਾਰਨ ਉਨ੍ਹਾਂ ਨੇ 2017 ‘ਚ ਖ਼ੁਦ ਲਈ ਟਿਕਟ ਵੀ ਮੰਗੀ ਸੀ ਤਾਂ ਕਿ ਉਹ ਵੀ ਵਿਧਾਨ ਸਭਾ ਦੇ ਮੈਂਬਰ ਬਣ ਸਕਣ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਜਿਸ ਕਾਰਨ ਉਹ ਆਜ਼ਾਦ ਦੇ ਤੌਰ ‘ਤੇ ਖੜ੍ਹੇ ਹੋ ਗਏ ਸਨ ਤੇ ਪਹਿਲੀਵਾਰ ਖ਼ੁਦ ਚੋਣ ਲੜ ਰਹੇ ਜੰਗੀ ਲਾਲ ਮਹਾਜਨ ਨੇ ਵਿਰੋਧ ਦੇ ਬਾਵਜ਼ੂਦ ਵੀ 20 ਹਜ਼ਾਰ 542 ਵੋਟਾਂ ਪ੍ਰਾਪਤ ਕਰਦੇ ਹੋਏ ਖੁਦ ਤਾਂ ਹਾਰ ਗਏ ਸਨ ਪਰ ਆਪਣੇ ਨਾਲ ਅਰੁਣੇਸ਼ ਸ਼ਾਕਿਰ ਨੂੰ ਵੀ ਹਰਾ ਦਿੱਤਾ ਸੀ, ਕਿਉਂਕਿ ਵੋਟਾਂ ਦੀ ਵੰਡ ਹੋਣ ਕਾਰਨ 22 ਹਜ਼ਾਰ ਵੋਟਾਂ ਨਾਲ ਕਾਂਗਰਸੀ ਉਮੀਦਵਾਰ ਰਜਨੀਸ਼ ਬੱਬੀ ਨੇ ਜਿੱਤ ਹਾਸਲ ਕਰ ਲਈ ਸੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਗੀ ਲਾਲ ਮਹਾਜਨ ਨੇ ਮੁੜ ਤੋਂ ਭਾਜਪਾ ‘ਚ ਵਾਪਸੀ ਕਰਦੇ ਹੋਏ ਭਾਜਪਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਜਿਮਨੀ ਚੋਣ ਵਿੱਚ ਭਾਜਪਾ ਨੇ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋਸ਼ਲ ਮੀਡੀਆ ਫਾਇਦਿਆਂ ਦੇ ਨਾਲ-ਨਾਲ ਕਰ ਰਿਹੈ ਵੱਡੇ ਨੁਕਸਾਨ
ਮਨਪ੍ਰੀਤ ਸਿੰਘ  ਮੰਨਾ
ਸੋਸ਼ਲ ਮੀਡੀਆ ਅੱਜ-ਕੱਲ੍ਹ ਹਰ ਵਰਗ ਲਈ ਇੱਕ ਜਰੂਰੀ ਅੰਗ ਬਣ ਚੁੱਕਿਆ ਹੈ। ਇਸਦਾ ਪ੍ਰਯੋਗ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸਦਾ ਲਾਭ ਵੀ ਹਰ ਵਰਗ ਉਠਾ ਰਿਹਾ ਹੈ ਉਹ ਵਿਦੇਸ਼ਾਂ ਵਿੱਚ ਬੈਠੇ ਆਪਣਿਆਂ ਨਾਲ ਗੱਲਬਾਤ ਹੋਵੇ ਜਾਂ ਕੰਮ ਦੇ ਪ੍ਰਮੋਸ਼ਨ ਲਈ ਇਸਦਾ ਪ੍ਰਯੋਗ ਬੜੇ ਸੌਖੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਸਦੇ ਨਾਲ-ਨਾਲ ਸੋਸ਼ਲ ਮੀਡੀਆ ਦਾ ਪ੍ਰਯੋਗ ਸ਼ਰਾਰਤੀ ਲੋਕਾਂ ਵੱਲੋਂ ਵੀ ਕਰ ਲਿਆ ਜਾਂਦਾ ਹੈ।
ਯੂ ਟਿਊਬ ਚੰਗੀਆਂ ਚੀਜਾਂ ਤੇ ਭੜਕਾਊ ਚੀਜਾਂ ਦੇ ਪ੍ਰਚਾਰ ‘ਚ ਸਭ ਤੋਂ ਅੱਗੇ:
ਯੂ ਟਿਊਬ ਚੰਗੀ ਚੀਜਾਂ ਅਤੇ ਭੜਕਾਊ ਚੀਜਾਂ ਦੇ ਪ੍ਰਚਾਰ ਵਿੱਚ ਸਭ ਤੋਂ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ ਇਸ ਉੱਤੇ ਹਰ ਤਰ੍ਹਾਂ  ਦੇ ਫਿਲਮੀ ਗੀਤ, ਧਾਰਮਿਕ ਗੀਤ ਆਦਿ ਸਮੇਤ ਕਿਸੇ ਵੀ ਘਟਨਾ ਨੂੰ ਇਸ ਉੱਤੇ ਵੇਖਿਆ ਜਾ ਸਕਦਾ ਹੈ ਦੂਜੇ ਪਾਸੇ ਇਸ ਉੱਤੇ ਧਾਰਮਿਕ ਕੱਟੜਤਾ, ਇੱਕ-ਦੂਜੇ ਦੇ ਪ੍ਰਤੀ ਦੂਸ਼ਣਬਾਜੀ ਵੀ ਵੇਖੀ ਜਾ ਸਕਦੀ ਹੈ,  ਜਿਸਨੂੰ ਲੈ ਕੇ ਕਈ ਵਾਰ ਚਰਚਾ ਹੁੰਦੀ ਰਹਿੰਦੀ ਹੈ।   ਇਸ ਉੱਤੇ ਕੰਟਰੋਲ ਕਰਨ ਲਈ ਵਿਭਾਗ ਵੱਲੋਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਣ ਦੀ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਇਸ ਉੱਤੇ ਕੋਈ ਕਾਰਜ ਸ਼ੁਰੂ ਹੁੰਦਾ ਹੈ ਤੱਦ ਤੱਕ ਕਈ ਵਾਰ ਕਾਫ਼ੀ ਦੇਰ ਹੋ ਜਾਂਦੀ ਹੈ ।
ਨਿਊਜ਼ ਚੈਨਲਜ਼ ਵਿਊਵਰਸ਼ਿਪ ਵਧਾਉਣ ਲਈ ਯੂ ਟਿਊਬ,  ਫੇਸਬੁੱਕ ਤੇ ਹੋਰ ਸਾਧਨਾਂ ਦਾ ਕਰ ਰਹੇ ਪ੍ਰਯੋਗ:
ਇਸਦਾ ਪ੍ਰਯੋਗ ਜਿੱਥੇ ਆਮ ਲੋਕ ਕਰਦੇ ਹਨ, ਉੱਥੇ ਹੀ ਨਿਊਜ਼ ਚੈਨਲਜ ਯੂ ਟਿਊਬ, ਫੇਸਬੁੱਕ ਅਤੇ ਹੋਰ ਸਾਧਨਾਂ ਦਾ ਜੰਮਕੇ ਪ੍ਰਯੋਗ ਕਰ ਰਹੇ ਹਨ ਨਿਊਜ ਚੈਨਲਜ਼ ਆਪਣੀ ਬਿਊਵਰਸ਼ਿਪ ਵਧਾਉਣ ਲਈ ਇਸਦਾ ਪ੍ਰਯੋਗ ਕਰ ਰਹੇ ਹਨ  ਨਿਊਜ ਚੈਨਲਜ ਵਾਲੇ ਇਸਦਾ ਲਾਭ ਲੈਂਦੇ-ਲੈਂਦੇ ਕਈ ਵਾਰ ਆਪਣੀ ਲਿਮਿਟ ਤੋਂ ਬਾਹਰ ਜਾ ਕੇ ਕੰਮ ਕਰਦੇ ਹਨ, ਜਿਸਦਾ ਉਨ੍ਹਾਂ ਨੂੰ ਤਾਂ ਲਾਭ ਹੁੰਦਾ ਹੈ ਪਰ ਉੱਥੇ ਹੀ ਕਈ ਵਾਰ ਉਸਦਾ ਨੁਕਸਾਨ ਵੀ ਚੁੱਕਣਾ ਪੈ ਜਾਂਦਾ ਹੈ।
ਪਰਿਵਾਰਕ ਫੋਟੋਜ਼ ਅਤੇ ਚੰਗੀ ਵੀਡੀਓ ਫੇਸਬੁੱਕ ਉੱਤੇ ਪਾ ਕੇ ਦਿੰਦੇ ਹਨ ਚੰਗਾ ਸੁਨੇਹਾ:
ਫੇਸਬੁੱਕ ਦਾ ਜਿੱਥੇ ਲੋਕਾਂ ਵੱਲੋਂ ਚੰਗੀਆਂ ਅਤੇ ਪਰਿਵਾਰਕ ਫੋਟੋਜ਼ ਪੋਸਟ ਕਰਕੇ ਜਾਂ ਚੰਗੀ ਵੀਡੀਓ ਪਾਉਣ ਲਈ ਪ੍ਰਯੋਗ ਕਰਨ ਦਾ ਸਭ ਤੋਂ ਵਧੀਆ ਢੰਗ ਮੰਨਿਆ ਗਿਆ ਹੈ ਇਸ ਉੱਤੇ ਕਈ ਵਾਰ ਕਈ ਫੋਟੋਜ ਅਤੇ ਚੰਗੀ ਵੀਡੀਓ ਪਾ ਕੇ ਚੰਗਾ ਸੁਨੇਹਾ ਦੇਣ ਲਈ ਇਸਦਾ ਚੰਗੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਚੰਗੇ ਸਮਾਜ ਦੀ ਉਸਾਰੀ ਵਿੱਚ ਆਪਣਾ ਯੋਗਦਾਨ  ਦੇ ਸਕਦਾ ਹੈ।
ਪਰਿਵਾਰਕ ਮੈਬਰਾਂ ਦਾ ਰਿਸ਼ਤਾ ਕਾਇਮ ਰੱਖਣ ਵਿੱਚ ਚੰਗੀ ਭੂਮਿਕਾ ਨਿਭਾਉਂਦਾ ਹੈ ਫੇਸਬੁੱਕ ਅਤੇ ਵਟਸਅਪ:
ਪਰਿਵਾਰਕ ਮੈਬਰਾਂ ਦੇ ਨਾਲ ਰਿਸ਼ਤਾ ਕਾਇਮ ਰੱਖਣ ਵਿੱਚ ਫੇਸਬੁੱਕ ਅਤੇ ਵਟਸਅਪ ਚੰਗੀ ਭੂਮਿਕਾ ਅਦਾ ਕਰਦਾ ਹੈ ਫੇਸਬੁੱਕ ਉੱਤੇ ਜਿਵੇਂ ਪਰਿਵਾਰਕ ਮੈਬਰਾਂ ਅਤੇ ਦੋਸਤਾਂ ਦੇ ਜਨਮਦਿਨ ਵਾਲੇ ਦਿਨ ਿਹਲਾਂ ਹੀ ਤੁਹਾਨੂੰ ਸੂਚਨਾ ਮਿਲ ਜਾਂਦੀ ਹੈ ਕਿ ਕਿਸਦਾ ਜਨਮਦਿਨ ਹੈ, ਕਿਸਦੀ ਵਰ੍ਹੇਗੰਢ ਹੈ,  ਕਿਸਦੇ ਬੇਟੇ ਦਾ ਜਨਮਦਿਨ ਹੈ ਇਸ ਨਾਲ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਹਿੰਦੀ ਹੈ ਇਸਦੇ ਨਾਲ ਫੇਸਬੁੱਕ ਵੱਲੋਂ ਪਿਛਲੀਆਂ ਪੋਸਟਾਂ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਈਕ ਮਿਲੇ ਹੋਣ ਜਾਂ ਸੋਹਣੀਆਂ ਫੋਟੋਆਂ ਨੂੰ ਸ਼ੇਅਰ ਕੀਤਾ ਜਾਂਦਾ ਹੈ,  ਜਿਸਦੇ ਨਾਲ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਹਿੰਦੀ ਹੈ  ਵਟਸਅਪ ਵੀ ਆਪਣੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਅਪਰਾਧਿਕ ਲੋਕ ਕਰਦੇ ਹਨ ਧਮਕੀਆਂ ਦੇਣ ਲਈ ਫੇਸਬੁੱਕ ਦਾ ਪ੍ਰਯੋਗ:
ਇਸਦੇ ਨਾਲ-ਨਾਲ ਇੱਕ ਪਹਿਲੂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅਪਰਾਧਿਕ ਲੋਕ ਇੱਕ-ਦੂਜੇ ਨੂੰ ਧਮਕੀਆਂ ਦੇਣ ਲਈ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ ਧਮਕੀਆਂ ਦਾ ਜਵਾਬ ਦੇਣ ਲਈ ਇਸਨੂੰ ਸਾਧਨ ਬਣਾ ਲਿਆ ਗਿਆ ਹੈ   ਗੈਂਗਵਾਰ ਜਾਂ ਹੋਰ ਘਟਨਾਵਾਂ ਵਿੱਚ ਵਾਧੇ ਦੇ ਪਿੱਛੇ ਇਸਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ ।
ਚੰਗਿਆਈ ਵਿਚ ਵਾਧਾ ਕਰਕੇ ਹੀ ਮਿਲ ਸਕਦੈ ਸੋਸ਼ਲ ਮੀਡੀਆ ਦੇ ਅਸਮਾਜਿਕ ਨੁਕਸਾਨ ਤੋਂ ਛੁਟਕਾਰਾ:
ਸੋਸ਼ਲ ਮੀਡੀਆ ਤੋਂ ਹੋ ਰਹੇ ਅਸਮਾਜਿਕ ਨੁਕਸਾਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਉਸਦੇ ਲਈ ਇਸਦਾ ਠੀਕ ਪ੍ਰਯੋਗ ਅਤੇ ਚੰਗਿਆਈ ਨੂੰ ਵਧਾਉਣਾ ਜਰੂਰੀ ਹੋਵੇਗਾ ਉਦੋਂ ਜਾ ਕੇ ਇਸਦੀ ਅਹਿਮੀਅਤ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਸਿਆਣਿਆਂ ਦੇ ਕਹਿਣ  ਅਨੁਸਾਰ ਬੁਰਾਈ ਨਾਲ ਲੜ ਕੇ ਬੁਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਚੰਗਿਆਈ ਵਿਚ ਵਾਧਾ ਕਰਕੇ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ ।
ਵਾਰਡ ਨੰਬਰ 5, ਗੜਦੀਵਾਲਾ,
ਹੁਸ਼ਿਆਰਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਲਿਤਾਂ ਨੂੰ ਮਿਲੇਗਾ ਹੁਣ ਮੁਫ਼ਤ ਬਿਜਲੀ ਦਾ ਪੂਰਾ ਲਾਭ
ਪੰਜਾਬ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਫੈਸਲਾ
ਚੰਡੀਗੜ੍ਹ |  ਪੰਜਾਬ ਵਿੱਚ ਹੁਣ ਦਲਿਤਾਂ ਨੂੰ ਆਪਣੀ ਬਿਜਲੀ ਨੂੰ ਖ਼ਰਚ ਕਰਨ ਮੌਕੇ ਇਸ ਗੱਲ ਦਾ ਡਰ ਨਹੀਂ ਰਹੇਗਾ ਕਿ ਜ਼ਿਆਦਾ ਬਿਜਲੀ ਖ਼ਰਚ ਹੋਣ ‘ਤੇ ਉਨ੍ਹਾਂ ਨੂੰ ਮੁਫ਼ਤ ਮਿਲਣ ਵਾਲੀ ਬਿਜਲੀ ਖ਼ਤਮ ਤਾਂ ਨਹੀਂ ਹੋ ਜਾਵੇਗੀ। ਸਰਕਾਰ ਨੇ 200 ਯੂਨਿਟ ਤੋਂ ਵੱਧ ਬਿਜਲੀ ਖਪਤ ‘ਤੇ ਸਬਸਿਡੀ ਨਾ ਦੇਣ ਦੀ ਸ਼ਰਤ ਹਟਾ ਦਿੱਤੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੈਬਨਿਟ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਐਸ.ਸੀ. ਵਰਗ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀਂ ਹੈ ਪਰ ਜਿਹੜੇ ਪਰਿਵਾਰ 201 ਯੂਨਿਟ ਤੋਂ ਜ਼ਿਆਦਾ ਬਿਜਲੀ ਖ਼ਰਚ ਕਰ ਦਿੰਦੇ ਸਨ ਤਾਂ ਉਨਾਂ ਨੂੰ ਮਿਲਣ ਵਾਲੀ 200 ਬਿਜਲੀ ਦੇ ਯੂਨਿਟ ਦੀ ਛੋਟ ਖ਼ਤਮ ਹੋ ਜਾਂਦੀ ਸੀ। ਜਿਸ ਕਾਰਨ ਐਸ.ਸੀ. ਪਰਿਵਾਰਾਂ ਨੂੰ ਪੂਰੇ ਯੂਨਿਟ ਦਾ ਬਿੱਲ ਭਰਨਾ ਪੈਂਦਾ ਸੀ। ਇਹ ਵੱਧ ਤੋਂ ਵੱਧ ਬਿਜਲੀ 200 ਯੂਨਿਟ ਦੀ ਹੱਦ ਤੈਅ ਹੋਣ ਦੇ ਕਾਰਨ ਸੀ ਪਰ ਕੈਬਨਿਟ ਮੀਟਿੰਗ ਵਿੱਚ ਇਸ ਹੱਦ/ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਐਸ.ਸੀ.ਵਰਗ ਦੇ ਪਰਿਵਾਰ ਜਿੰਨੀ ਮਰਜ਼ੀ ਬਿਜਲੀ ਖ਼ਰਚ ਕਰਨ ਉਨ੍ਹਾਂ ਨੂੰ ਹਰ ਹਾਲਤ ਵਿੱਚ 200 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲਦਾ ਰਹੇਗਾ। ਉਨਾਂ ਅੱਗੇ ਦੱਸਿਆ ਕਿ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡਾ ਉਪਰਾਲਾ ਕਰਦਿਆਂ ਮੰਤਰੀ ਮੰਡਲ ਨੇ 384.40 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦਾ ਸਰਬ-ਪੱਖੀ ਵਿਕਾਸ ਕਰਨ ਲਈ ‘ਸਮਾਰਟ ਪਿੰਡ ਮੁਹਿੰਮ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਮਾਰਟ ਪਿੰਡ ਮੁਹਿੰਮ ਤਹਿਤ ਕੀਤੇ ਜਾਣ ਵਾਲੇ ਕੰਮਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਨਾਂ ਵਿੱਚ ਜ਼ਰੂਰੀ ਅਤੇ ਇੱਛੁਕ ਕੰਮ ਰੱਖੇ ਗਏ ਹਨ। ਇਸ ਸਕੀਮ ਤਹਿਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਨਾਲ-ਨਾਲ ਸਬੰਧਿਤ ਵਿਭਾਗਾਂ ਤੋਂ ਕੰਮਾਂ ਦੇ ਪ੍ਰਸਤਾਵ ਡਿਪਟੀ ਕਮਿਸ਼ਨਰ ਵੱਲੋਂ ਹਾਸਲ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ 25 ਲੱਖ ਰੁਪਏ ਤੱਕ ਦੇ ਵਿਅਕਤੀਗਤ ਕਾਰਜਾਂ ਨੂੰ ਵਿਚਾਰਿਆ ਅਤੇ ਪ੍ਰਵਾਨਗੀ ਦਿੱਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਇਸ ਕਮੇਟੀ ਦੇ  ਮੈਂਬਰ ਸਕੱਤਰ ਹੋਣਗੇ। ਇਸ ਕਮੇਟੀ ਵਿੱਚ ਸ਼ਾਮਲ ਬਾਕੀ ਮੈਂਬਰਾਂ ਵਿੱਚ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ, ਡਿਪਟੀ ਚੀਫ਼ ਐਗਜੈਕਟਿਵ ਅਫਸਰ, ਜ਼ਿਲਾ ਪ੍ਰੀਸ਼ਦ ਅਤੇ ਕਾਰਜਕਾਰੀ ਇੰਜੀਨੀਅਰ (ਪੰਚਾਇਤੀ ਰਾਜ) ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।