Strong - Sach Kahoon Punjabi
ਹਰੀ ਰਸ ਨਾਲ ਹੁੰਦੀ ਹੈ ਆਤਮਾ ਬਲਵਾਨ : Saint Dr MSG
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਕਈ ਵਾਰ ਆਪਣੇ ਪਿਛਲੇ ਬੁਰੇ ਕਰਮਾਂ ਕਾਰਨ ਦੁਖੀ ਰਹਿੰਦਾ ਹੈ ਇਹਨਾਂ ਸਾਰੀਆਂ ਪਰੇਸ਼ਾਨੀਆਂ ਦਾ ਜਵਾਬ ਸਤਿਸੰਗ ‘ਚ ਆ ਕੇ ਮਿਲਦਾ ਹੈ ਸਤਿਸੰਗ ‘ਚ ਜਦੋਂ ਜੀਵ ਚੱਲ ਕੇ ਆਉਂਦਾ ਹੈ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਇਆ ਕਰਦੇ ਹਨ। (Saint Dr MSG)
ਸਿਮਰਨ ਨਾਲ ਮਿਲਦੈ ਹਰੀ ਰਸ | Saint Dr MSG
ਇਨਸਾਨ ਜਦੋਂ ਸਤਿਸੰਗ ‘ਚ ਮਾਲਕ ਦਾ ਨਾਮ ਲੈਂਦਾ ਹੈ ਅਤੇ ਨਾਮ ਲੈ ਕੇ ਉਸਦਾ ਸਿਮਰਨ ਕਰਦਾ ਹੈ ਤਾਂ ਉਸ ਅੰਦਰ ਦਾ ਹਰੀ ਰਸ ਆਤਮਾ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਅਤੇ ਜਿਵੇਂ ਜਿਵੇਂ ਆਤਮਾ ਹਰੀ ਰਸ ਚੱਖਣਾ ਸ਼ੁਰੂ ਕਰਦੀ ਹੈ ਤਾਂ ਉਹ ਬਲਵਾਨ ਹੋਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਹੀ ਥੋੜ੍ਹਾ ਜਿਹਾ ਵੀ ਆਤਮਾ ਨੂੰ ਹਰੀ ਰਸ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਆਤਮਾ ਮਨ ਨੂੰ ਦਬਾਉਣਾ ਸ਼ੁਰੂ ਕਰ ਦਿੰਦੀ ਹੈ ਜਿਓਂ-ਜਿਓਂ ਆਤਮਾ ਦੀ ਸ਼ਕਤੀ ਵਧਦੀ ਜਾਂਦੀ ਹੈ ਤਿਓਂ-ਤਿਓਂ ਸਤਿਗੁਰੂ ਨਾਲ ਪ੍ਰੇਮ ‘ਚ ਇਨਸਾਨ ਅੱਗੇ ਵਧਦਾ ਹੈ ਅਤੇ ਮਾਲਕ ਦੀਆਂ  ਖੁਸ਼ੀਆਂ ਦਾ ਹੱਕਦਾਰ ਬਣਦਾ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਾ ਦੀ ਆਵਾਜ  ਨੂੰ ਸੁਣੋ ਆਤਮਬਲ ਪੈਦਾ ਕਰੋ। (Saint Dr MSG)
ਤਾਂ ਕਿ ਉਸ ਪਰਮਾਤਮਾ ਦੀਆਂ ਖੁਸ਼ੀਆਂ ਦੇ ਲਾਇਕ ਬਣ ਸਕੋ, ਉਸਦੀਆਂ ਤਮਾਮ ਬਰਕਤਾਂ ਨੂੰ ਹਾਸਲ ਕਰ ਸਕੋ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਸਿਮਰਨ ਕਰੋ, ਸੇਵਾ ਕਰੋ, ਸਤਿਸੰਗ ਸੁਣ ਕੇ ਅਮਲ ਕਰੋ। ਜਦੋਂ ਤੱਕ ਇਨਸਾਨ ਸਤਿਸੰਗ ਸੁਣ ਕੇ ਅਮਲ ਨਹੀਂ ਕਰਦਾ ਉਹ ਚਤੁਰ ਰਹਿੰਦਾ ਹੈ, ਉਸਦਾ ਮਨ ਸ਼ਰਾਰਤੀ ਚਾਲਾਂ ਚਲਦਾ ਰਹਿੰਦਾ ਹੈ ਸਤਿਸੰਗ ਸੁਣਿਆ ਅਤੇ ਅਮਲ ਕਰ ਲਿਆ ਤਾਂ ਮਨ ਦੀਆਂ ਸਾਰੀਆਂ ਚਾਲਾਂ ਨਾਕਾਮ ਹੋ ਜਾਂਦੀਆਂ ਹਨ ਇਸ ਲਈ ਆਤਮਾ ਦੀ ਆਵਾਜ਼ ਸੁਣ ਕੇ ਅਮਲ ਕਰੋ, ਸੰਤ ਪੀਰ ਫਕੀਰ ਆਤਮਬਲ ਵਧਾਉਣ ਦਾ ਤਰੀਕਾ, ਗੁਰੂ ਮੰਤਰ ਜੀਵ ਨੂੰ ਦੱਸਦੇ ਹਨ ਜੋ ਸੁਣ ਕੇ ਅਮਲ ਕਰਦੇ ਹਨ ਉਹਨਾਂ ਨੂੰ ਅੰਦਰੋਂ ਬਾਹਰੋਂ ਕਿਸੇ ਦੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ। (Saint Dr MSG)
ਰਾਂਚੀ (ਏਜੰਸੀ)। ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਅਤੇ ਅਜਿੰਕਿਹਾ ਰਹਾਣੇ ਦੇ ਜਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਚਾਹ ਦੇ ਸਮੇਂ ਤੱਕ 9 ਵਿਕਟਾਂ ‘ਤੇ 497 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਭਾਰਤੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਅਤੇ ਅਜਿੰਕਿਆ ਰਹਾਣੇ ਨੇ 115 ਦੌੜਾਂ ਦੀ ਪਾਰੀਆਂ ਖੇਡੀਆਂ ਜਦੋਂਕਿ ਰਵਿੰਦਰ ਜਡੇਜਾ ਨੇ 51 ਦੌੜਾਂ ਬਣਾਈਆਂ ਭਾਰਤ ਨੇ ਟੀ ਬ੍ਰੇਕ ‘ਤੇ 116.3 ਓਵਰਾਂ ‘ਚ 9 ਵਿਕਟਾਂ ‘ਤੇ 497 ਦੌੜਾਂ ਬਣਾਉਣ ਦੇ ਨਾਲ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਮਹਿਮਾਨ ਟੀਮ ਲਈ ਗੇਂਦਬਾਜ਼ ਜਾਰਜ ਲਿੰਡੇ ਨੇ 133 ਦੌੜਾਂ ਦੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ ਜਦੋਂਕਿ ਕੈਗਿਸੋ ਰਬਾਡਾ ਨੂੰ 85 ਦੌੜਾਂ ‘ਤੇ ਤਿੰਨ ਵਿਕਟਾਂ ਮਿਲੀਆਂ ਐਨਰਿਚ ਨੋਰਤਜੇ ਨੇ 79 ਦੌੜਾਂ ‘ਤੇ ਡੈਨ ਪਿਏਟ ਨੂੰ ਇੱਕ-ਇੱਕ ਵਿਕਟ ਮਿਲੀ ਭਾਰਤੀ ਪਾਰੀ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ‘ਚ ਪੰਜ ਓਵਰਾਂ ‘ਚ 9 ਦੌੜਾਂ ‘ਤੇ ਦੋ ਵਿਕਟਾਂ ਗਵਾ ਦਿੱਤੀਆਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੀਨ ਐਲਗਰ (ਸਿਫਰ) ਅਤੇ ਉਮੇਸ਼ ਯਾਦਵ ਨੇ ਕਵਿੰਟਨ ਡੀ ਕਾਕ (4) ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾਇਆ ਜੁਬਾਏਰ ਹਮਜਾ ਹਾਲੇ ਸਿਫਰ ਅਤੇ ਕਪਤਾਨ ਡੂ ਫਲੇਸਿਸ ਇੱਕ ਦੌੜ ਬਣਾ ਕੇ ਨਾਬਾਦ ਹਨ ਜਦੋਂਕਿ ਟੀਮ ਹਾਲੇ ਭਾਰਤ ਦੇ ਸਕੋਰ ਤੋਂ 488 ਦੌੜਾਂ ਪਿੱਛੇ ਹੈ। (Rohit Sharma)
ਰਾਂਚੀ ਦੇ ਜੇਐਸਸੀਏ ਕੌਮਾਂਤਰੀ ਸਟੇਡੀਅਮ ‘ਚ ਹੋ ਰਹੇ ਮੈਚ ‘ਚ ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਖੇਡ ਨੂੰ ਤੈਅ ਸਮੇਂ ਤੋਂ ਪਹਿਲਾਂ ਖਰਾਬ ਰੋਸ਼ਨੀ ਕਾਰਨ ਰੋਕਣਾ ਪਿਆ ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਵੀ ਰੋਹਿਤ ਅਤੇ ਰਹਾਣੇ ਦੇ ਨਾਂਅ ਰਹੀ ਜਿਨ੍ਹਾਂ ਨੇ ਚੌਥੀ ਵਿਕਟ ਲਈ 267 ਦੌੜਾਂ ਦੀ ਦੂਹਰੀ ਸੈਂਕੜੇ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ ਰਿਧੀਮਾਨ ਸ਼ਾਹਾ ਨੇ 24 ਦੌੜਾਂ, ਰਵੀਚੰਦਰਨ ਅਸ਼ਵਿਨ ਨੇ 14 ਦੌੜਾਂ ਅਤੇ ਉਮੇਸ਼ ਯਾਦਵ ਨੇ 31 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹਬਾਜ਼ ਨਦੀਮ (1 ਦੌੜ) ਅਤੇ ਮੁਹੰਮਦ ਸ਼ਮੀ (ਨਾਬਾਦ 10) ਦੌੜਾਂ ‘ਤੇ ਪਰਤੇ ਜਿਸ ਦੇ ਨਾਲ ਪਾਰੀ ਐਲਾਨ ਕਰ ਦਿੱਤੀ ਗਈ। (Rohit Sharma)
ਰੋਹਿਤ ਦੱਖਣੀ ਅਫਰੀਕਾ ਖਿਲਾਫ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ
ਰੋਹਿਤ ਦੱਖਣੀ ਅਫਰੀਕਾ ਖਿਲਾਫ ਇੱਕ ਲੜੀ ‘ਚ ਸਭ ਤੋਂ ਜ਼ਿਆਦਾ 500 ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਮੋ. ਅਜਹਰੂਦੀਨ ਨੇ 1996-97 ‘ਚ ਘਰੇਲੂ ਲੜੀ ‘ਚ ਹੀ 388 ਦੌੜਾਂ ਬਣਾਈਆਂ ਸਨ ਰੋਹਿਤ ਕਿਸੇ ਵੀ ਇੱਕ ਟੈਸਟ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣੇ ਇਸ ਤੋਂ ਪਹਿਲਾਂ ਵੀਨੂੰ ਮਾਂਕੜ, ਬੁਧੀ ਕੁੰਦਰਨ, ਸੁਨੀਲ ਗਵਾਸਕਰ ਅਤੇ ਵੀਰੇਂਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ ਇਸ ਦੇ ਨਾਲ ਹੀ ਭਾਰਤ ਲਈ ਕਿਸੇ ਇੱਕ ਟੈਸਟ ਲੜੀ ‘ਚ ਪਹਿਲੀ ਵਾਰ ਤਿੰਨ ਖਿਡਾਰੀਆਂ ਨੇ ਦੂਹਰੇ ਸੈਂਕੜੇ ਲਾਏ ਹਨ ਇਸ ਲੜੀ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ‘ਚ ਮਅੰਕ ਅਗਰਵਾਲ ਨੇ 215, ਦੂਜੇ ਟੈਸਟ ‘ਚ ਕਪਤਾਨ ਵਿਰਾਟ ਕੋਹਲੀ ਨੇ 254 ਅਤੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਦੀ ਪਾਰੀ ਖੇਡੀ।
ਸਚਿਨ ਅਤੇ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋਏ ਰੋਹਿਤ
ਰਾਂਚੀ ਭਾਰਤੀ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ‘ਚ ਭਾਰਤ ਲਈ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਲਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ, ਜੋ ਉਨ੍ਹਾਂ ਦੇ ਟੈਸਟ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ ਰੋਹਿਤ ਨੇ ਆਪਣੇ ਕਰੀਅਰ ਦੇ 30ਵੇਂ ਟੈਸਟ ਮੈਚ ‘ਚ 249 ਗੇਂਦਾਂ ‘ਚ 28 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 200 ਦੌੜਾਂ ਬਣਾਈਆਂ ਉਨ੍ਹਾਂ ਦੇ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ ‘ਚ 255 ਗੇਂਦਾ ‘ਚ 28 ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ ਕੁੱਲ 212 ਦੌੜਾਂ ਦੀ ਜਬਰਦਸਤ ਪਾਰੀ ਖੇਡੀ 32 ਸਾਲਾਂ ਬੱਲੇਬਾਜ਼ ਦੇ ਕਰੀਅਰ ਦਾ ਇਹ ਛੇਵਾਂ ਅਤੇ ਟੈਸਟ ਕ੍ਰਿਕਟ ‘ਚ ਪਹਿਲਾ ਦੂਹਰਾ ਸੈਂਕੜਾ ਹੈ ਇਸ ਦੇ ਨਾਲ ਉਹ ਸਾਬਕਾ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਟੈਸਟ ਅਤੇ ਵਨਡੇ ਦੋਵਾਂ ਫਾਰਮੇਟਾਂ ‘ਚ ਦੂਹਰੇ ਸੈਂਕੜੇ ਲਾਏ ਹਨ ਮੁੰਬਈ ਦੇ ਰੋਹਿਤ ਨੇ ਵਨਡੇ ਫਾਰਮੇਟ ‘ਚ ਤਿੰਨ ਦੂਹਰੇ ਸੈਂਕੜੇ ਲਾਏ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ : ਕੈਨੇਡਾ ਵੱਲ ਘਟੀ ਪੰਜਾਬੀ ਵਿਦਿਆਰਥੀਆਂ ਦੀ ਰੁਚੀ
ਪਲਾਸਟਿਕ ਤੋਂ ਮੁਕਤੀ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦੀ ਲੋੜ
ਅੱਜ ਸੰਪੂਰਨ ਵਿਸ਼ਵ ਵਿਚ ਪਲਾਸਟਿਕ ਦਾ ਉਤਪਾਦਨ 30 ਕਰੋੜ ਟਨ ਹਰ ਸਾਲ ਕੀਤਾ ਜਾ ਰਿਹਾ ਹੈ ਅੰਕੜੇ ਦੱਸਦੇ ਹਨ ਕਿ ਹਰ ਸਾਲ ਸਮੁੰਦਰ ਵਿਚ ਜਾਣ ਵਾਲਾ ਪਲਾਸਟਿਕ ਦਾ ਕੂੜਾ 80 ਲੱਖ ਟਨ ਹੈ ਅਰਬਾਂ ਟਨ ਪਲਾਸਟਿਕ ਧਰਤੀ ਦੇ ਜਲ ਸਰੋਤਾਂ ਖਾਸ ਸਮੁੰਦਰਾਂ-ਨਦੀਆਂ ਵਿਚ ਪਿਆ ਹੋਇਆ ਹੈ ਲਗਭਗ 15 ਹਜ਼ਾਰ ਟਨ ਪਲਾਸਟਿਕ ਰੋਜ਼ਾਨਾ ਇਸਤੇਮਾਲ ਵਿਚ ਲਿਆਂਦੀ ਜਾਂਦੀ ਹੈ ਸਾਲ 1950 ਤੋਂ ਹੁਣ ਤੱਕ ਵਿਸ਼ਵ ਪੱਧਰ ‘ਤੇ 8.3 ਤੋਂ 9 ਅਰਬ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਹੋ ਚੁੱਕਾ ਹੈ ਇਹ ਕੂੜਾ ਢੇਰ ਚਾਰ ਤੋਂ ਜ਼ਿਆਦਾ ਮਾਊਂਟ ਐਵਰੇਸਟ ਦੇ ਬਰਾਬਰ ਹੈ ਹੁਣ ਤੱਕ ਬਣੀ ਕੁੱਲ ਪਲਾਸਟਿਕ ਦੀ ਲਗਭਗ 44 ਫੀਸਦੀ ਸਾਲ 2000 ਤੋਂ ਬਾਅਦ ਬਣਾਈ ਗਈ ਹੈ ਉੱਥੇ ਭਾਰਤ ਵਿਚ ਰੋਜ਼ਾਨਾ 9 ਹਜ਼ਾਰ ਏਸ਼ੀਆਈ ਹਾਥੀਆਂ ਦੇ ਵਜ਼ਨ ਜਿੰਨਾ 25,940 ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ ਇੱਕ ਭਾਰਤੀ ਇੱਕ ਸਾਲ ਵਿਚ ਔਸਤਨ 11 ਕਿੱਲੋ ਪਲਾਸਟਿਕ ਦਾ ਇਸਤੇਮਾਲ ਕਰਦਾ ਹੈ ਖੋਜਕਾਰਾਂ ਮੁਤਾਬਿਕ 41 ਲੱਖ ਟਨ ਤੋਂ 1.27 ਕਰੋੜ ਟਨ ਦਰਮਿਆਨ ਪਲਾਸਟਿਕ ਹਰ ਸਾਲ ਕੂੜਾ ਬਣ ਕੇ ਸਮੁੰਦਰ ਵਿਚ ਦਾਖ਼ਲ ਹੁੰਦਾ ਹੈ ਇਹ ਸਾਲ 2025 ਤੱਕ ਦੁੱਗਣਾ ਹੋ ਜਾਏਗਾ ਸੰਯੁਕਤ ਰਾਸ਼ਟਰ ਮੁਤਾਬਿਕ ਹਰ ਸਾਲ ਲਗਭਗ 5 ਟ੍ਰਿਲੀਅਨ ਪਲਾਸਟਿਕ ਦੀਆਂ ਥੈਲੀਆਂ ਦੁਨੀਆਂ ਭਰ ਵਿਚ ਵਰਤੀਆਂ ਜਾਂਦੀਆਂ ਹਨ ਪਲਾਸਟਿਕ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਵਿਚ 500 ਤੋਂ 1000 ਸਾਲ ਤੱਕ ਲੱਗਦੇ ਹਨ 50 ਪ੍ਰਤੀਸ਼ਤ ਪਲਾਸਟਿਕ ਦੀਆਂ ਵਸਤੂਆਂ ਅਸੀਂ ਸਿਰਫ਼ ਇੱਕ ਵਾਰ ਕੰਮ ਵਿਚ ਲਿਆ ਕੇ ਸੁੱਟ ਦੇਂਦੇ ਹਾਂ ਇਹ ਅੰਕੜੇ ਪਲਾਸਟਿਕ ਦੇ ਖ਼ਤਰਿਆਂ ਨੂੰ ਚੀਕ-ਚੀਕ ਕੇ ਬਿਆਨ ਕਰ ਰਹੇ ਹਨ ਪਲਾਸਟਿਕ ਕੂੜੇ ਨੇ ਅੱਜ ਸਮੁੰਦਰਾਂ, ਨਦੀਆਂ, ਜ਼ਮੀਨ, ਪਹਾੜਾਂ ਆਦਿ ਸਾਰੀਆਂ ਕੁਦਰਤੀ ਥਾਵਾਂ ਦੇ ਨਾਲ ਹੀ ਜਨਤਕ ਮਨੁੱਖੀ ਸੱਭਿਅਤਾ ਨੂੰ ਬੇਰੰਗ ਅਤੇ ਸੜਾਂਦ ਵਿਚ ਬਦਲ ਦਿੱਤਾ ਹੈ ਮਾਈਕ੍ਰੋਪਲਾਸਟਿਕ, ਅਜਿਹੇ ਕਣ ਹਨ, ਜੋ 5 ਮਿਲੀ ਤੋਂ ਵੀ ਘੱਟ ਅਕਾਰ ਦੇ ਹੁੰਦੇ ਹਨ ਭਾਰਤ ਵਿਚ ਪਲਾਸਟਿਕ ਕੂੜੇ ਦੀ ਸਮੱਸਿਆ ਇੱਕ ਚੁਣੌਤੀ ਬਣੀ ਹੋਈ ਹੈ ਇੱਥੋਂ ਦੇ ਬਜ਼ਾਰਾਂ ਵਿਚ ਮੁਹੱਈਆ ਪਲਾਸਟਿਕ ਦੀਆਂ ਥੈਲੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੀਆਂ ਹਨ ਪਲਾਸਟਿਕ ਦੇ ਉਤਪਾਦਨ ਅਤੇ ਸਪਲਾਈ ‘ਕੇ ਕਾਬੂ ਰੱਖਣਾ ਪਹਿਲਾ ਯਤਨ ਹੋਣਾ ਚਾਹੀਦਾ ਹੈ ਸਿੰਗਲ-ਯੂਜ਼ ਪਲਾਸਟਿਕ ਬੈਗ ਦੀ ਥਾਂ ਅਜਿਹੇ ਬੈਗ ਬਣਾਏ ਜਾਣ, ਜੋ ਕਈ ਵਾਰ ਵਰਤੋਂ ਕਰਨ ਲਾਇਕ ਹੋਣ ਠੋਕ ਕੂੜਾ ਪ੍ਰਬੰਧਨ ਨਿਯਮ, 2016 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਇਸਦੇ ਅੰਤਰਗਤ ਕੂੜੇ ਨੂੰ ਸੁੱਕੇ ਅਤੇ ਗਿੱਲੇ ਵਿਚ ਵੱਖ-ਵੱਖ ਰੱਖਿਆ ਜਾਵੇ ਇਸ ਨਾਲ ਵਾਤਾਵਰਨ ਨੂੰ ਹੀ ਰਹੇ ਨੁਕਸਾਨ ਨੂੰ ਰੋਕਦੇ ਹੋਏ ਰੁਜ਼ਗਾਰ ਦੇ ਮੌਕੇ ਵੀ ਵਧਾਏ ਜਾ ਸਕਦੇ ਹਨ ਭਾਰਤ ਨੇ ਪਲਾਸਟਿਕ ਦੇ ਵਿਰੁੱਧ 20 ਅਗਸਤ ਨੂੰ ਭਾਰਤੀ ਸੰਸਦ ਵਿਚ ਜੰਗ ਛੇੜੀ ਹੈ ਪਲਾਸਟਿਕ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਵਿਚ ਭਾਰਤ ਦੁਨੀਆਂ ਦੇ 20 ਸਿਖ਼ਰਲੇ ਦੇਸ਼ਾਂ ਵਿਚ ਸ਼ਾਮਲ ਹੈ ਪਲਾਸਟਿਕ ਦੇ ਬਹੁਤ ਜ਼ਿਆਦਾ ਇਸਤੇਮਾਲ ਨਾਲ ਵਾਤਾਵਰਨ ਲਈ ਬਹੁਤ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ ਸਭ ਜਾਣਦੇ ਹਨ ਕਿ ਪਲਾਸਟਿਕ ਲੋਕਾਂ ਦੀ ਜਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਪਰ ਉਸਦੇ ਨੁਕਸਾਨ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੈ ਇਨ੍ਹਾਂ ਖ਼ਤਰਿਆਂ ਦੌਰਾਨ ਭਾਰਤ ਸਰਕਾਰ ਨੇ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਨੂੰ ਸਾਲ 2022 ਤੱਕ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਇਰਾਦਾ ਕੀਤਾ ਹੈ ਇੱਕ ਵਾਰ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਪਲਾਸਟਿਕ ਦਾ ਬਦਲ ਵੀ ਲੱÎਭਿਆ ਜਾਣਾ ਜ਼ਰੂਰੀ ਹੈ ਜੂਟ-ਕੱਪੜੇ ਆਦਿ ਦੇ ਥੈਲਿਆਂ-ਕੈਰੀ ਬੈਗਸ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਹ ਤਾਂ ਹੀ ਸੰਭਵ ਹੈ ਜਦੋਂ ਸਰਕਾਰਾਂ ਦੇ ਨਾਲ-ਨਾਂਲ ਆਮ ਜਨਤਾ ਵੀ ਇਸ ਮੁਹਿੰਮ ਨਾਲ ਜੁੜੇ ਸਾਨੂੰ ਛੇਤੀ ਤੋਂ ਛੇਤੀ ਸਰਕਾਰੀ ਅਤੇ ਸਮੁਦਾਇਕ ਪੱਧਰ ‘ਤੇ ਇਸ ਲਈ ਯਤਨ ਕਰਨੇ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਿੱਥ ਸੈਂਕੜੇ ਤੋਂ ਖੁੰਝੇ, ਅਸਟਰੇਲੀਆ ਮਜ਼ਬੂਤ
ਇੰਗਲੈਂਡ ਸਾਹਮਣੇ ਜਿੱਤ ਲਈ ਰੱਖਿਆ 383 ਦੌੜਾਂ ਦਾ ਟੀਚਾ | Steve Smith
ਚੌਥੇ ਦਿਨ ਦੀ ਖੇਡ ਸਮਾਪਤੀ ਤੱਕ  ਇੰਗਲੈਂਡ ਨੇ ਦੋ ਵਿਕਟਾਂ ‘ਤੇ ਬਣਾਈਆਂ 18 ਦੌੜਾਂ | Steve Smith
ਮੈਨਚੇਸਟਰ (ਏਜੰਸੀ)। ਜਬਰਦਸਤ ਫਾਰਮ ‘ਚ ਚੱਲ ਰਹੇ ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਸਟੀਵਨ ਸਮਿੱਥ (82) ਏਸ਼ੇਜ਼ ਲੜੀ ‘ਚ ਚੌਥਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਉਨ੍ਹਾਂ ਦੀ ਬਿਹਤਰੀਨ ਪਾਰੀ ਨਾਲ ਅਸਟਰੇਲੀਆ ਨੇ ਚੌਥੇ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ‘ਤੇ ਐਲਾਨ ਕਰਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਇੰਗਲੈਂਡ ਨੇ ਦੋ ਵਿਕਟਾਂ ਗਵਾ ਕੇ 18 ਦੌੜਾਂ ਬਣਾ ਲਈਆਂ ਸਨ ਅਤੇ ਉਸ ਨੂੰ ਜਿੱਤ ਲਈ ਹਾਲੇ ਵੀ 365 ਦੌੜਾਂ ਦੀ ਜ਼ਰੂਰਤ ਹੈ।
ਓਪਨਰ ਰੋਰੀ ਬਰਨਸ ਅਤੇ ਕਪਤਾਨ ਜੋ ਰੂਟ ਖਾਤਾ ਖੋਲ੍ਹੇ ਬਿਨਾ ਆਊਟ ਹੋਏ ਦੋਵੇਂ ਵਿਕਟਾਂ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਹਾਸਲ ਕੀਤੀਆਂ ਸਟੰਪ ਸਮੇਂ ਜੋ ਡੇਨਲੀ 10 ਅਤੇ ਜੇਸਨ ਰਾਏ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਅਸਟਰੇਲੀਆ ਨੇ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ਬਣਾ ਕੇ ਐਲਾਨ ਕੀਤੀ ਪਹਿਲੀ ਪਾਰੀ ‘ਚ 211 ਦੌੜਾਂ ਬਣਾਉਣ ਵਾਲੇ ਸਮਿੱਥ ਨੇ ਦੂਜੀ ਪਾਰੀ ‘ਚ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 92 ਗੇਂਦਾਂ ‘ਚ 11 ਚੌਕਿਆਂ ਦੀ ਮੱਦਦ ਨਾਲ 82 ਦੌੜਾਂ ਬਣਾਈਆਂ ਅਤੇ ਇਸ ਲੜੀ ‘ਚ ਚੌਥਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਮੈਥਿਊ ਵੇਡ ਨੇ 34 ਅਤੇ ਕਪਤਾਨ ਟਿਮ ਪੇਨ ਨੇ ਨਾਬਾਦ 23 ਦੌੜਾਂ ਬਣਾਈਆਂ। (Steve Smith)
ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ
ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਤਿੰਨ ਅਤੇ ਸਟੁਅਰਟ ਬ੍ਰਾਡ ਨੇ ਦੋ ਵਿਕਟਾਂ ਲਈਆਂ ਇਸ ਤੋਂ ਪਹਿਲਾਂ ਇੰਗਲੈਂਡ ਨੇ 200 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਹਿਲੀ ਪਾਰੀ 301 ਦੌੜਾਂ ‘ਤੇ ਸਮਾਪਤ ਹੋਈ ਅਸਟਰੇਲੀਆ ਨੇ ਪਹਿਲੀ ਪਾਰੀ ‘ਚ 497 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਇਸ ਤਰ੍ਹਾਂ ਅਸਟਰੇਲੀਆ ਨੂੰ ਪਹਿਲੀ ਪਾਰੀ ‘ਚ 196 ਦੌੜਾਂ ਦਾ ਵੱਡਾ ਵਾਧਾ ਹਾਸਲ ਹੋਇਆ ਸੀ ਅਸਟਰੇਲੀਆ ਵੱਨੋਂ ਜੋਸ਼ ਹੇਜਲਵੁੱਡ ਨੇ ਚਾਰ, ਮਿਸ਼ੇਲ ਸਟਾਰਕ ਨੇ ਤਿੰਨ ਅਤੇ ਕਮਿੰਸ ਨੇ ਤਿੰਨ ਵਿਕਟਾਂ ਲਈਆਂ। (Steve Smith)
ਸਿੱਧੂ ਬਾਰੇ ਫੈਸਲਾ ਕਰਕੇ ਅਮਰਿੰਦਰ ਬਣੇ ਮਜ਼ਬੂਤ ਮੁੱਖ ਮੰਤਰੀ
ਦਰਬਾਰਾ ਸਿੰਘ ਕਾਹਲੋਂ
ਅਨੁਸ਼ਾਸਨਹੀਣਤਾ ਅਤੇ ਆਪ-ਹੁਦਰੀ ਮਾਨਸਿਕਤਾ ਦੇ ਮਾਲਿਕ ਸ: ਨਵਜੋਤ ਸਿੰਘ ਸਿੱਧੂ, ਜੋ ਕ੍ਰਿਕਟ ਖਿਡਾਰੀ ਤੋਂ ਕੁਮੈਂਟੇਟਰ, ਕੁਮੈਂਟੇਟਰ ਤੋਂ ਰਾਜਨੀਤੀਵਾਨ, ਚਾਰ ਵਾਰ ਭਾਰਤੀ ਜਨਤਾ ਪਾਰਟੀ ‘ਚ ਮੈਂਬਰ ਪਾਰਲੀਮੈਂਟ, ਦਲਬਦਲੀ ਕਰਕੇ ਕਾਂਗਰਸ ਵਿਚ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ, ਆਖ਼ਰ ਢਾਈ ਸਾਲ ਦਾ ਕੈਬਨਿਟ ਮੰਤਰੀ ਵਜੋਂ ਕਰੀਅਰ ਪੂਰਾ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਤਾਕਤਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ। ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਅਤੇ ਇਸੇ ਪਰਿਵਾਰ ਦੀ ਧੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ, ਜਨਰਲ ਸਕੱਤਰ ਦੇ ਅਤਿ ਨੇੜੇ ਹੋਣ ਦੇ ਬਾਵਜੂਦ ਪੰਜਾਬ ਕੈਬਨਿਟ ‘ਚੋਂ ਬਾਹਰ ਵਗਾਹ ਮਾਰੇ ਸਿੱਧੂ ਦੀ ਅਲਹਿਦੀ ‘ਤੇ ਕਿਸੇ ਕਾਂਗਰਸ ਆਗੂ ਜਾਂ ਪੰਜਾਬ ਅੰਦਰ ਵਿਰੋਧੀ ਪਾਰਟੀਆਂ ਦੇ ਕਿਸੇ ਆਗੂ ਨੇ ਇੱਕ ਅੱਥਰੂ ਵੀ ਨਾ ਵਹਾਇਆ।
ਨਵਜੋਤ ਸਿੰਘ ਨਾਲ ਵਾਪਰੇ ਇਸ ਰਾਜਨੀਤਿਕ ਦੁਖਾਂਤ ਬਾਰੇ ਸਭ ਤੋਂ ਸਟੀਕ ਅਤੇ ਸੂਝ ਭਰੀ ਟਿੱਪਣੀ ਸ਼੍ਰੋਮਣੀ ਅਕਾਲੀ ਦਲ ‘ਚੋਂ ਦਲ ਬਦਲ ਕੇ ਆਏ ਹਾਕੀ ਕਪਤਾਨ ਰਹੇ ਸ: ਪ੍ਰਗਟ ਸਿੰਘ ਕਾਂਗਰਸ ਵਿਧਾਇਕ, ਜੋ ਉਸਦੇ ਮਿੱਤਰ ਵਜੋਂ ਵੀ ਜਾਣੇ ਜਾਂਦੇ  ਹਨ, ਨੇ ਕੀਤੀ ਕਿ ਸਿੱਧੂ ਕਿਸੇ ਦੀ ਗੱਲ ਨਹੀਂ ਸੁਣਦੇ। ਰਾਜਨੀਤੀ ਵਿਚ ਐਸਾ ਵਰਤਾਰਾ ਪ੍ਰਵਾਨ ਕਰਨ ਯੋਗ ਨਹੀਂ ਹੁੰਦਾ। ਮੈਂ ਉਸ ਨੂੰ ਬਦਲੇ ਹੋਏ ਹਲਾਤਾਂ ਅਨੁਸਾਰ ਆਪਣੇ-ਆਪ ਨੂੰ ਬਦਲਣ ਲਈ ਜ਼ੋਰ ਦਿੰਦਿਆਂ ਬਹੁਤ ਯਤਨ ਕੀਤੇ ਪਰ ਉਹ ਜ਼ਰਾ ਵੀ ਸੁਣਨ ਲਈ ਤਿਆਰ ਨਹੀਂ ਸਨ। ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਸਿੱਧੂ ਘਟਨਾਕ੍ਰਮ ਨਹੀਂ ਸੀ ਵਾਪਰਨਾ ਚਾਹੀਦਾ। ਇਸ ਨੇ ਪੰਜਾਬ ਸਰਕਾਰ, ਕਾਂਗਰਸ ਪਾਰਟੀ ਅਤੇ ਸਿੱਧੂ ‘ਤੇ ਮਾੜਾ ਪ੍ਰਭਾਵ ਪਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਸ:ਸਿੱਧੂ ਨੂੰ ਰਾਜਨੀਤੀ ਦੇ ਅਯੋਗ ਦੱਸਿਆ ਕਿਉਂਕਿ ਉਹ ਮਨੋਵੇਗੀ, ਉੱਚ ਇੱਛਾਵਾਂ ਰੱਖਦੇ ਤੇਜ਼ੀ ਨਾਲ ਉੱਚੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹਨ। ਰਾਜਨੀਤੀ ਵਿਚ ਹਰ ਇੱਕ ਨੂੰ ਆਪਣੇ ਆਗੂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੇ ਬੇਸਬਰੇ ਵਤੀਰੇ ਕਰਕੇ ਪੰਜਾਬ ਨੇ ਇੱਕ ਚੰਗਾ ਆਗੂ ਗੁਆ ਦਿੱਤਾ ਹੈ।
ਸਿੱਧੂ ਦੇ ਬੜਬੋਲੇਪਣ, ਸਨਮਾਨਿਤ ਆਗੂਆਂ ਲਈ ਭੱਦੀ ਸ਼ਬਦਾਵਲੀ ਵਰਤਣ ਅਤੇ ਕਿਸੇ ਦੀ ਨੇਕ ਸਲਾਹ ਨਾ ਸੁਣਨ ਕਰਕੇ ਉਹ ਕਾਮਯਾਬੀਆਂ ਨੇੜੇ ਪਹੁੰਚਦੇ ਮੂੰਹ ਪਰਨੇ ਡਿੱਗਦੇ ਰਹੇ। ਸੰਨ 1996 ਵਿੱਚ ਕ੍ਰਿਕਟ ਟੀਮ ਦੇ ਕਪਤਾਨ ਮੁਹਮੰਦ ਅਜ਼ਹਰੁਦੀਨ ਦੇ ਅਪਮਾਨਜਨਕ ਵਰਤਾਰੇ ਤੋਂ ਨਰਾਜ਼ ਹੋ ਕੇ ਇੰਗਲੈਂਡ ਦਾ ਟੂਰ ਵਿੱਚੇ ਛੱਡ ਕੇ ਵਾਪਸ ਭਾਰਤ ਪਰਤ ਆਏ ਸਨ।
ਜਦੋਂ ਉਹ ਭਾਜਪਾ ਵਿਚ ਹੁੰਦੇ ਸਨ ਤਾਂ ਸ੍ਰੀ ਨਰਿੰਦਰ ਮੋਦੀ ਦੇ ਕਸੀਦੇ ਕੱਢਦਾ ਹੁੰਦੇ ਸੀ। ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਯੂ. ਪੀ. ਏ. ਗਠਜੋੜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਮੋਨੀ ਬਾਬਾ’, ‘ਨਾ ਸਰਦਾਰ-ਨਾ ਅਸਰਦਾਰ’, ਰਾਹੁਲ ਗਾਂਧੀ ਨੂੰ ‘ਪੱਪੂ’ ਤੇ ਸੋਨੀਆ ਗਾਂਧੀ ਲਈ ਭੱਦੇ ਸ਼ਬਦ ਬੋਲਦੇ ਹੁੰਦੇ ਸੀ। ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪ ਤੇ ਫਿਰ ਕਾਂਗਰਸ ਵਿਚ ਜਾਣ ਬਾਅਦ ਅਨਾਪ-ਸ਼ਨਾਪ ਬੋਲਦੇ ਰਹੇ। ਇਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਭੱਦੇ ਸ਼ਬਦ, ਰਾਜਨੀਤਕ ਗੁਰੂ ਅਰੁਣ ਜੇਤਲੀ ਨੂੰ ‘ਵਿਅਰਥ ਸ਼ਾਸਤਰੀ’ ਵਜੋਂ ਅਪਮਾਨਿਤ ਕਰਦੇ ਰਹੇ ਹਨ ਸੰਨ 2004 ਵਿਚ ਜਦੋਂ ਭਾਜਪਾ ਵਿਚ ਦਾਖਲੇ ਬਾਅਦ ਪਹਿਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਤਾਂ ਕਿਹਾ ਕਿ ਸ੍ਰੀ ਅਟਲ ਜੀ (ਪ੍ਰਧਾਨ ਮੰਤਰੀ) ਨੇ ਮੈਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਹੁਕਮ ਦਿੱਤੇ ਹਨ। ਸਿਪਾਹੀ ਸਵਾਲ ਨਹੀਂ ਕਰਦੇ। ਪਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੈਬਨਿਟ ਮੰਤਰੀ ਹੁੰਦੇ ਹੋਏ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਹਿੰਦਾ ‘ਕੌਣ ਕੈਪਟਨ? ਹਾਂ… ਉਹ ਫੌਜ ਦੇ ਕੈਪਟਨ ਸਨ। ਮੇਰੇ ਕੈਪਟਨ ਰਾਹੁਲ ਗਾਂਧੀ ਹਨ।’ ਸੰਨ 2007 ਵਿਚ ਪਟਿਆਲਾ ਹਾਦਸੇ ਤੇ ਇੱਕ ਵਿਅਕਤੀ ਦੀ ਮੌਤ ਸਬੰਧੀ ਜਦੋਂ ਉਸ ਨੂੰ ਸਜ਼ਾ ਸੁਣਾਈ ਤਾਂ ਉਸ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਉਸ ਨੂੰ ਉਪ ਚੋਣ ਵੇਲੇ ਫਿਰ ਉਮੀਦਵਾਰ ਬਣਾਇਆ। ਸੰਨ 2009 ਵਿਚ ਫਿਰ ਤੀਸਰੀ ਵਾਰ ਲੋਕ ਸਭਾ ਉਮੀਦਵਾਰ ਬਣਾਇਆ ਪਰ ਉਹ ਮਸਾਂ 6900 ਵੋਟ ‘ਤੇ ਜਿੱਤੇ। ਸੰਨ 2014 ਦੀਆਂ ਚੋਣਾਂ ਵਿਚ ਉਸ ਨੂੰ ਟਿਕਟ ਨਾ ਦੇਣ ‘ਤੇ ਉਹ ਨਰਾਜ਼ ਹੋ ਗਏ। ਫਿਰ ਵੀ 2016 ਵਿਚ ਰਾਜ ਸਭਾ ਮੈਂਬਰ ਬਣਾਇਆ ਪਰ ਉਨ੍ਹਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿਚ ਜਾਣ ਲਈ ਮਹੀਨੇ-ਡੇਢ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਵਿਚ ਉਸਨੂੰ ਮੁੱਖ ਮੰਤਰੀ ਪਦ ਦੇਣ ਦੀ ਸਹਿਮਤੀ ਨਾ ਬਣਨ ਕਰਕੇ ਉਹ ਬੈਂਸ ਭਰਾਵਾਂ, ਪਰਗਟ ਸਿੰਘ ਆਦਿ ਨੂੰ ਛੱਡ ਕੇ ਕਾਂਗਰਸ ਵਿਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਰਾਹੀਂ ਜਾ ਰਲੇ। ਉਨ੍ਹਾਂ ਦੇ ਅਸ਼ੀਰਵਾਦ ਨਾਲ ਪਹਿਲੀ ਵਾਰ ਵਿਧਾਇਕ ਬਣਨ ਦੇ ਬਾਵਜੂਦ ਇਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਹਾਲਾਂਕਿ ਇਹ ਉੱਪ ਮੁੱਖ ਮੰਤਰੀ ਦੇ ਸੁਪਨੇ ਸਜਾਈ ਬੈਠੇ ਸਨ।
ਜਦੋਂ ਇਹ ਭਾਜਪਾ ਵਿਚ ਸਨ ਤਾਂ ਇਨ੍ਹਾਂ ਨਾਲ ਇੱਕ ਵੀ ਸਾਂਸਦ ਨਹੀਂ ਸੀ ਹੁੰਦਾ। ਇਨ੍ਹਾਂ ਨੇ ਪਰਿਵਾਰਵਾਦ ਦੀਆਂ ਲੀਹਾਂ ‘ਤੇ ਚਲਦੇ ਪਤਨੀ ਡਾ. ਨਵਜੋਤ ਕੌਰ ਸਿੱਧ ਨੂੰ ਭਾਜਪਾ ਵਿਧਾਇਕ ਬਣਾਇਆ। ਬਾਦਲ ਸਰਕਾਰ ਵਿਚ ਉਨ੍ਹਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ।
ਕਾਂਗਰਸ ਪਾਰਟੀ ਵਿਚ ਇਨ੍ਹਾਂ ਨਾਲ ਨਾ ਇੱਕ ਸਾਂਸਦ, ਨਾ ਵਿਧਾਇਕ ਜਾਂ ਹੇਠਲੇ ਪੱਧਰ ਦਾ ਸਥਾਪਤ ਅਹੁਦੇਦਾਰ ਰਿਹਾ ਹੈ। ਰਾਜ ਅੰਦਰ ਮੁੱਖ ਮੰਤਰੀ ਨਾਲ ਜਾਂ ਸੂਬਾ ਪ੍ਰਧਾਨ ਨਾਲ ਆਢਾ ਉਹੀ ਲਾ ਸਕਦਾ ਜਿਸ ਨਾਲ ਵੱਡੀ ਗਿਣਤੀ ਵਿਚ ਸਾਂਸਦ, ਵਿਧਾਨਕਾਰ, ਮੰਤਰੀ ਜਾਂ ਅਹੁਦੇਦਾਰ ਹੋਣ।  ਸ੍ਰੀ ਸਿੱਧੂ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਵਿਚ ਉਨ੍ਹਾਂ ਕੋਲ ਅਜਿਹੀ ਹਮਾਇਤ ਨਹੀਂ ਹੈ। ਉਹ ਤਾਂ ਆਪਣੀ ਪਤਨੀ ਲਈ ਚੰਡੀਗੜ੍ਹ ਤੋਂ ਟਿਕਟ ਨਹੀਂ ਲੈ ਸਕੇ। ਨਾ ਉਨ੍ਹਾਂ ਨੂੰ ਸ੍ਰੀ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਉੱਥੋਂ ਟਿਕਟ ਦੇ ਸਕੇ ਕਿਉਂਕਿ ਉੱਥੇ ਤਾਕਤਵਰ ਬਜ਼ੁਰਗ ਕਾਂਗਰਸ ਉਮੀਦਵਾਰ ਪਵਨ ਬਾਂਸਲ ਮੌਜੂਦ ਸਨ।
ਸਿੱਧੂ ਵੱਲੋਂ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਨਾਲ ਮੇਲ-ਜੋਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਕ ਆਢਾ ਲਾਉਣਾ ਵੱਡੀ ਰਾਜਨੀਤਕ ਭੁੱਲ ਸੀ। ਕੈਪਟਨ ਪੰਜਾਬ ਕਾਂਗਰਸ ਅੰਦਰ ਸਥਾਪਿਤ ਹੋ ਚੁੱਕੇ ਹਨ ਤੇ ਦੂਸਰੀ ਵਾਰ ਮੁੱਖ ਮੰਤਰੀ ਬਣੇ ਹਨ। ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ‘ਚੋਂ 77 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਕੇਰਲ ਦੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਓਮਨ ਚੈਂਡੀ, ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਦੀ ਸਲਾਹ ਬਗੈਰ ਸ੍ਰੀ ਸੁਧੀਰਨ ਨੂੰ ਸੂਬਾ ਕਾਂਗਰਸ ਪ੍ਰਧਾਨ ਥਾਪਣ ਕਰਕੇ ਸੰਨ 2014 ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਹ ਨਹੀਂ ਸੀ ਕੀਤੀ ਜਦੋਂ ਰਾਜ ਦੇ ਇੱਕ ਰੋਜ਼ਾ ਚੋਣ ਮੁਹਿੰਮ ਦੇ ਦੌਰੇ ‘ਤੇ ਗਏ ਸਨ। ਨਾ ਉਹ ਹਵਾਈ ਅੱਡੇ ‘ਤੇ ਉਨ੍ਹਾਂ ਦੀ ਅਗਵਾਨੀ ਕਰਨ, ਨਾ ਹੀ ਅਲਵਿਦਾ ਕਹਿਣ ਆਏ। ਓਮਨ ਚੈਂਡੀ ਨੂੰ ਪ੍ਰਦੇਸ਼ ਕਾਂਗਰਸ ਅੰਦਰ ਵੱਡੇ ਬਹੁਮਤ ਦੀ ਹਮਾਇਤ ਹਾਸਲ ਸੀ। ਇਹੀ ਸਥਿਤੀ ਅੱਜ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਹੈ। ਕੈਬਨਿਟ ਸੰਗਠਿਤ ਕਰਨਾ, ਉਸ ਵਿਚ ਫੇਰ-ਬਦਲ ਕਰਨਾ, ਵਿਭਾਗਾਂ ਦੀ ਵੰਡ ਦਾ ਸੰਵਿਧਾਨਕ ਅਧਿਕਾਰ ਪਾਰਲੀਮਾਨੀ ਲੋਕਤੰਤਰੀ ਵਿਵਸਥਾ ਵਿਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਲ ਹੁੰਦਾ ਹੈ। ਸਿੱਧੂ ਨੇ ਸ਼ੂਰੁ ਤੋਂ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣੀ ਲੋਕਤੰਤਰੀ ਤਾਕਤ ਦੀ ਥਾਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਸਬੰਧਾਂ ਦੇ ਬਲਬੂਤੇ ਅੱਖ ਰੱਖੀ ਕੈਪਟਨ ਅਮਰਿੰਦਰ ਨਾਲ ਆਢਾ ਲਾਈ ਬੈਠਾ ਸੀ। ਹਾਲਾਂਕਿ ਕਈ ਵਾਰ ਅਜਿਹਾ ਕਰਨ ਕਰਕੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਨ੍ਹਾਂ ‘ਤੇ ਹਮਲਾਵਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਝ ਨਾ ਆਈ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਸਿੱਧੂ ਹਰ ਮੌਕੇ ਬਲਦੀ ‘ਤੇ ਤੇਲ ਪਾਉਂਦੀ ਰਹੇ। ਕੈਪਟਨ ਅਮਰਿੰਦਰ ਸਿੰਘ ਏਨੇ ਉਦਾਰਵਾਦੀ ਆਗੂ ਨਹੀਂ ਹਨ ਜੋ ਇਨ੍ਹਾਂ ਦੀ ਲਗਾਤਾਰ ਆਲੋਚਨਾ ਨੂੰ ਪਚਾਉਂਦੇ ਰਹਿੰਦੇ।
ਅਗਸਤ, 2018 ਵਿਚ ਸ੍ਰੀ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁਖੀ ਕੁਮਰਜਾਵੇਦ ਬਾਜਵਾ ਨਾਲ ਬਗਲਗੀਰ ਹੋਣ ਅਤੇ ਸ੍ਰੀ ਕਰਤਾਰਪੁਰ ਲਾਂਘੇ ਦੀ ਗੱਲ ਹੋਣ, ਨਵੰਬਰ 28, 2018 ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਲਾਂਘਾ ਸਮਾਰੋਹ ਵਿਚ ਮੁੱਖ ਮੰਤਰੀ ਦੀ ਇੱਛਾ ਉਲਟ ਜਾਣ, ਨਵੰਬਰ 30 ਨੂੰ ਕੈਪਟਨ ਸਾਹਿਬ ਦੀ ਬਜਾਏ ਰਾਹੁਲ ਗਾਧੀ ਨੂੰ ਆਪਣਾ ਕੈਪਟਨ ਮੰਨਣ ਆਦਿ ਨੇ ਕੈਪਟਨ ਸਾਹਿਬ ਨੂੰ ਉਨ੍ਹਾਂ ਦੇ ਰਾਜਨੀਤਕ ਖੰਭ ਕੁਤਰਨ ਲਈ ਮਜ਼ਬੂਰ ਕੀਤਾ। ਮਾਰਚ 7, 2019 ਨੂੰ ਮੋਗਾ ਰੈਲੀ ਵੇਲੇ ਸ੍ਰੀ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਸਿੱਧੂ ਨੂੰ ਬੋਲਣ ਦਾ ਮੌਕਾ ਨਾ ਦਿੱਤਾ। ਪਰ ਸਮਝੇ ਫਿਰ ਨਾ। ਮਈ 17, 2019 ਨੂੰ ਉਨ੍ਹਾਂ ਨੇ ਬਠਿੰਡਾ ਚੋਣ ਰੈਲੀ ਵਿਚ ਕੈਪਟਨ ‘ਤੇ ਸਿੱਧਾ ਹੱਲਾ ਬੋਲਿਆ ਕਿ ਉਹ ਬਾਦਲ ਪਰਿਵਾਰ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਪੰਜਾਬ ਅੰਦਰ ਕਾਂਗਰਸ 13 ਲੋਕ ਸਭਾ ਸੀਟਾਂ ‘ਚੋਂ 8 ਜਿੱਤ ਗਈ ਜਦਕਿ ਸਾਰੇ ਦੇਸ਼ ਵਿਚ 51 ਸੀਟਾਂ ਜਿੱਤੀ ਸੀ। ਕੈਪਟਨ ਸਾਹਿਬ ਨੇ ਮਈ 19 ਨੂੰ ਸੰਕੇਤ ਦਿੱਤਾ ਸੀ ਕਿ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ। ਜੂਨ 6, 2019 ਨੂੰ ਹੋਰਨਾਂ ਮੰਤਰੀਆਂ ਨਾਲ ਉਸਦਾ ਵਿਭਾਗ ਬਦਲ ਦਿੱਤਾ। ਸਥਾਨਕ ਸਰਕਾਰਾਂ ਦੀ ਥਾਂ ਬਿਜਲੀ ਮੰਤਰਾਲਾ ਦਿੱਤਾ ਗਿਆ। ਉਹ ਅੱੜ ਬੈਠੇ ਜੋ ਸਰਾਸਰ ਗਲਤ ਅਤੇ ਗੈਰ-ਸੰਵਿਧਾਨਕ ਸੀ। 10 ਜੂਨ ਨੂੰ ਰਾਹੁਲ ਗਾਂਧੀ ਸਾਬਕਾ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਸੌਂਪ ਕੇ ਉਨ੍ਹਾਂ ਵੱਲੋਂ ਕੈਪਟਨ ‘ਤੇ ਦਬਾਅ ਨੂੰ ਉਡੀਕਦੇ ਰਹੇ। ਉਨ੍ਹਾਂ ਵੱਲੋਂ ਅਹਿਮਦ ਪਟੇਲ ਨੂੰ ਸਥਿਤੀ ਸੁਲਝਾਉਣ ਦੀ ਵੀ ਜਦੋਂ ਕੈਪਟਨ ਸਾਹਿਬ ਨੇ ਕੋਈ ਪ੍ਰਵਾਹ ਨਾ ਕੀਤੀ ਤਾਂ ਉਨ੍ਹਾਂ ਨੂੰ ਇੱਕ ਸਤਰ ਦਾ ਅਸਤੀਫਾ ਉਨ੍ਹਾਂ ਨੂੰ ਸੌਂਪਣਾ ਪਿਆ। ਉਨ੍ਹਾਂ ਇਸ ‘ਤੇ ਕਾਰਵਾਈ ਕਰਦਿਆਂ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ
ਇਸ ਸਮੁੱਚੇ ਘਟਨਾਕ੍ਰਮ ਨੇ ਕੈਪਟਨ ਦੀ ਰਾਜਨੀਤਕ ਪੁਜ਼ੀਸ਼ਨ ਅਜੋਕੇ ਸਮੇਂ ਵਿਚ ਦੇਸ਼ ਦੇ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਮੁੱਖ ਮੰਤਰੀ ਵਜੋਂ ਸਥਾਪਿਤ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਏ. ਡੀ. ਜੀ. ਪੀ. ਨੂੰ ਨਸ਼ੀਲੇ ਪਦਾਰਥਾਂ ਦੀ ਰਾਜ ਅੰਦਰ ਵਿਕਰੀ ਰੋਕਣ ਲਈ ਐਸ. ਟੀ. ਐਫ. ਦੇ ਮੁੜ ਮੁਖੀ ਥਾਪਣ ਬਾਅਦ ਉਨ੍ਹਾਂ ਪੂਰੇ ਪ੍ਰਸ਼ਾਸਨ ਨੂੰ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਵਿਚ ਉਹੀ ਹੋਵੇਗਾ ਜੋ ਉਹ ਚਾਹੁਣਗੇ। ਜੋ ਅਫਸਰ ਕੋਈ ਇਤਰਾਜ ਰੱਖਦੇ ਹਨ, ਰਾਜ ਛੱਡ ਕੇ ਕੇਂਦਰ ਜਾਂ ਹੋਰ ਥਾਂ ਡੈਪੂਟੇਸ਼ਨ ‘ਤੇ ਚਲੇ ਜਾਣ। ਉਨ੍ਹਾਂ ਨੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਵਧੀਆ ਸਬੰਧ ਬਣਾ ਰੱਖੇ ਹਨ।
ਕੈਪਟਨ ਦੀ ਮੌਜ਼ੂਦਾ ਮਜ਼ਬੂਤ ਰਾਜਨੀਤਕ ਸਥਿਤੀ ‘ਤੇ ਸਟੀਕ ਟਿੱਪਣੀ ਕਰਦਿਆਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਪੰਜਾਬ ਦੇ ਸਰਵੇ-ਸਰਵਾ ਆਗੂ ਹਨ। ਪੂਰੇ ਦੇਸ਼ ਵਿਚ ਉਨ੍ਹਾਂ ਬਰਾਬਰ ਕੋਈ ਨਹੀਂ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਜ਼ਬੂਤ ਪਰਿਵਾਰ ਨਾਲ ਹੀ ਨਸ਼ਾਮੁਕਤੀ ਸੰਭਵ
ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ ।
26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਸਰਕਾਰੀ ਪੱਧਰ ‘ਤੇ ਕਾਫੀ ਸਰਗਰਮੀਆਂ?ਵੇਖੀਆਂ ਗਈਆਂ ਸੈਮੀਨਾਰਾਂ ਤੇ ਸੰਮੇਲਨਾਂ ‘ਚ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ ਪਰ ਨਸ਼ਾ ਵਿਰੋਧੀ ਇਹ ਮੁਹਿੰਮ ਸਿਰਫ ਇੱਕ ਦਿਨ ਤੱਕ ਸੀਮਤ ਹੁੰਦੀ ਹੈ ਸਰਕਾਰਾਂ ਦਾ ਜ਼ਿਆਦਾ ਜ਼ੋਰ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੇ ਸਜਾਵਾਂ ਦਿਵਾਉਣ ‘ਤੇ ਹੁੰਦਾ ਹੈ ਨਸ਼ਿਆਂ ਬਾਰੇ ਸਖ਼ਤੀ ਦੀ ਇਹ ਰਣਨੀਤੀ ਨਾਸ਼ਾ ਵਿਰੋਧੀ ਮੁਹਿੰਮ ਦਾ ਇੱਕ ਹਿੱਸਾ ਹੈ, ਨਾ ਕਿ ਇਹ ਆਪਣੇ-ਆਪ ‘ਚ ਸੰਪੂਰਨ ਮੁਹਿੰਮ ਹੈ ਅੱਜ ਰੋਜ਼ਾਨਾ ਸੈਂਕੜੇ ਨਸ਼ਾ ਤਸਕਰੀ ਦੇ ਮਾਮਲੇ ਦਰਜ਼ ਹੁੰਦੇ ਹਨ ਤੇ ਰੋਜ਼ਾਨਾ ਹੀ ਨਸ਼ਿਆਂ ਕਾਰਨ ਮੌਤਾਂ ਦੀਆਂ ਖਬਰਾਂ ਆਉਂਦੀਆਂ ਹਨ ਖਾਸਕਰ ਪੰਜਾਬ ‘ਚ ਪਿਛਲੇ ਦਸ ਦਿਨਾਂ ਤੋਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਵਧਿਆ ਹੋਇਆ ਹੈ।
ਬਠਿੰਡਾ ‘ਚ ਤਾਂ ਇੱਕ ਲੜਕੀ ਦੀ ਮੌਤ ਵੀ ਹੈਰੋਇਨ ਦੇ ਸੇਵਨ ਨਾਲ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਦਰਅਸਲ ਨਸ਼ੇ ਦਾ ਖਾਤਮਾ ਨਸ਼ੇ ਦੇ ਸਾਰੇ ਕਾਰਨਾਂ ਨੂੰ ਸਮਝਣ ਤੇ ਦੂਰ ਕੀਤੇ ਬਿਨਾ ਨਹੀਂ ਹੋਣ ਵਾਲਾ ਪੁਰਾਣੇ ਜ਼ਮਾਨੇ ਅੰਦਰ ਕੁਝ ਪਰੰਪਰਿਕ ਨਸ਼ੇ ਸਨ ਜੋ ਅੱਜ ਦੇ ਨਸ਼ਿਆਂ ਜਿੰਨੇ ਖਤਰਨਾਕ ਵੀ ਨਹੀਂ ਸਨ ਫਿਰ ਵੀ ਸਮਾਜ ਅੰਦਰ ਨਸ਼ੇ ਨੂੰ ਬੁਰਾਈ ਦੇ ਪ੍ਰਤੀਕ ਦੇ ਰੂਪ ‘ਚ ਵੇਖਿਆ ਜਾਂਦਾ ਸੀ ਉਸ ਜਮਾਨੇ ‘ਚ ਮਾਤਾ-ਪਿਤਾ ਤੇ ਸਮਾਜ ਦੀ ਬਹੁਤ ਸ਼ਰਮ ਹੁੰਦੀ ਸੀ ਤੇ ਕੋਈ ਵਿਰਲਾ ਵਿਅਕਤੀ ਹੀ ਚੋਰੀ-ਚੋਰੀ ਨਸ਼ਾ ਕਰਦਾ ਸੀ।
ਅੱਜ ਮਾਤਾ-ਪਿਤਾ ਬੱਚਿਆਂ?ਨੂੰ ਖੁਦ ਹਸਪਤਾਲਾਂ ‘ਚ ਚੁੱਕੀ ਫਿਰਦੇ ਹਨ ਬੱਚੇ ਲੜ-ਲੜ ਕੇ ਘਰੋਂ ਪੈਸਾ ਲਿਜਾਂਦੇ ਹਨ ਕਈ ਤਾਂ?ਮਾਤਾ-ਪਿਤਾ ਨੂੰ ਮਾਰਨ ਤੱਕ ਵੀ ਜਾਂਦੇ ਹਨ ਅਜਿਹੇ ਹਾਲਾਤਾਂ ‘ਚ ਨਸ਼ਿਆਂ ਦੀ ਰੋਕਥਾਮ ਲਈ ਗੰਭੀਰ ਵਿਚਾਰ ਕਰਨਾ ਤੇ ਠੋਸ ਕਦਮ ਚੁੱਕਦੇ ਪੈਣਗੇ ਦਰਅਸਲ ਵਧ ਰਹੀ ਬੇਰੁਜ਼ਗਾਰੀ ਤੇ ਮਨੋਰੰਜਨ ਦੇ ਸਾਧਨਾਂ ਟੀਵੀ ਚੈਨਲ, ਮੋਬਾਇਲ ਫੋਨ ਨੇ ਨਸ਼ਿਆਂ?ਦਾ ਪ੍ਰਚਾਰ-ਪ੍ਰਸਾਰ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ।
ਵਿਲਾਸਤਾ ਭਰੀ ਜ਼ਿੰਦਗੀ ਜਿਉਣ ਦੀ ਚਾਹ ਤੇ ਨਸ਼ਿਆਂ ਨੂੰ ਸਟੇਟਸ ਸਿੰਬਲ ਮੰਨਣ ਦੀ ਗਲਤੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਿਆ ਹੈ ਮਾਤਾ-ਪਿਤਾ ਅਤੇ ਬੱਚਿਆਂ ਦਰਮਿਆਨ ਵਧ ਰਹੀ ਦੂਰੀ ਨੇ ਬੱਚਿਆਂ ਨੂੰ ਦਿਸ਼ਾਹੀਣ ਕਰ ਦਿੱਤਾ ਹੈ ਸਰਕਾਰਾਂ ਇਸ ਸੰਦਰਭ ਨੂੰ ਸਮਾਜਿਕ ਮਸਲਾ ਕਹਿ ਕੇ ਪਿੱਛਾ ਛੁਡਾ ਲੈਂਦੀਆਂ ਹਨ ਪਰ ਇਹ ਪੱਖ ਵਿਚਾਰਨ ਤੋਂ ਬਿਨਾ ਮਸਲਾ ਹੱਲ ਹੋਣ ਵਾਲਾ ਨਹੀਂ ਪਰਿਵਾਰਿਕ ਮਜ਼ਬੂਤੀ ਤੋਂ ਬਿਨਾ ਸਮਾਜ ਮਜ਼ਬੂਤ ਨਹੀਂ ਹੋ ਸਕਦਾ ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ ਸੋ ਨਸ਼ਾ ਤਸਕਰਾਂ ਦੀ ਸਿਰਫ਼ ਗ੍ਰਿਫਤਾਰੀ ਨਸ਼ਾਖੋਰੀ ਦਾ ਹੱਲ ਨਹੀਂ ਸਗੋਂ ਉਸ ਵਿਰਾਸਤੀ ਦੀਵਾਰ ਨੂੰ ਵੀ ਮਜ਼ਬੂਤ ਕਰਨਾ ਪਵੇਗਾ ਜੋ ਹਜ਼ਾਰਾਂ?ਸਾਲ ਤੋਂ ਭਾਰਤੀ ਸਮਾਜ ਦੀ ਰਖਵਾਲੀ ਕਰਦੀ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਰਨੇਵਾਰ ਦੇ ਪਹਿਲੇ ਸੈਂਕੜੇ ਨਾਲ ਵਿਦਰਭ ਮਜ਼ਬੂਤ
ਕਾਰਨੇਵਾਰ ਨੇ ਬਣਾਈਆਂ 102 ਦੌੜਾਂ, ਸ਼ੇਸ਼ ਭਾਰਤ ਨੇ ਦੂਜੀ ਪਾਰੀ ‘ਚ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾਈਆਂ
ਨਾਗਪੁਰ | ਅਕਸ਼ੈ ਕਾਰਨੇਵਾਰ (102) ਦੇ ਪਹਿਲੇ ਫਸਟ ਕਲਾਸ ਸੈਂਕੜੇ ਨਾਲ ਰਣਜੀ ਚੈਂਪੀਅਨ ਵਿਦਰਭ ਨੇ ਸੇਸ਼ ਭਾਰਤ ਖਿਲਾਫ ਇਰਾਨੀ ਕੱਪ ਮੈਚ ਦੇ ਤੀਜੇ ਦਿਨ ਵੀਰਵਾਰ ਨੂੰ ਪਹਿਲੀ ਪਾਰੀ ‘ਚ 425 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਸ਼ੇਸ਼ ਭਾਰਤ ਨੇ ਪਹਿਲੀ ਪਾਰੀ ‘ਚ 330 ਦੌੜਾਂ ਬਣਾਈਆਂ ਸਨ, ਜਦੋਂਕਿ ਵਿਦਰਭ ਨੇ 425 ਦੌੜਾਂ ਬਣਾ ਕੇ 95 ਦੌੜਾਂ ਦਾ ਵਾਧਾ ਹਾਸਲ ਕੀਤਾ ਕਾਰਨੇਵਾਰ ਨੇ 133 ਗੇਂਦਾਂ ‘ਤੇ 102 ਦੌੜਾਂ ‘ਤੇ 13 ਚੌਕੇ ਅਤੇ ਦੋ ਛੱਕੇ ਲਾਏ ਉਨ੍ਹਾਂ ਨੈ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਅਸਰਦਾਰ ਸਾਂਝੇਦਾਰੀ ਕਰਦਿਆਂ ਰਣਜੀ ਚੈਂਪੀਅਨ ਵਿਦਰਭ ਨੂੰ ਛੇ ਵਿਕਟਾਂ ‘ਤੇ 226 ਦੌੜਾ ਦੀ ਨਾਜ਼ੁਕ ਸਥਿਤੀ ਤੋਂ ਉਭਾਰ ਲਿਆ ਵਿਦਰਭ ਨੇ ਕੱਲ੍ਹ ਦੀਆਂ ਛੇ ਵਿਕਟਾਂ ‘ਤੇ 245 ਦੌੜਾ ਤੋਂ ਅੰਗੇ ਖੇਡਣਾ ਸ਼ੁਰੂ ਕੀਤਾ ਅਕਸ਼ੈ ਵਾਡਕਰ ਨੇ 50 ਤੇ ਕਾਰਨੇਵਾਰ ਨੇ 15 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ
ਵਾਡਕਰ 139 ਗੇਂਦਾਂ ‘ਚ 14 ਚੌਕਿਆਂ ਦੀ ਮੱਦਦ ਨਾਲ 73 ਦੌੜਾਂ ਬਣਾ ਕੇ ਲੈੱਗ ਸਪਿੱਨਰ ਰਾਹੁਲ ਚਾਹਰ ਦੀ ਗੇਂਦ ‘ਤੇ ਬੋਲਡ ਹੋਏ ਵਿਦਰਭ ਦੀ ਸੱਤਵੀਂ ਵਿਕਟ 305 ਦੌੜਾ ਦੇ ਸਕੋਰ ‘ਤੇ ਡਿੱਗੀ ਵਾਡਕਰ ਤੇ ਕਾਰਨੇਵਾਰ ਨੇ ਸੱਤਵੀਂ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ ਕਾਰਨੇਵਾਰ ਨੇ ਫਿਰ ਅਕਸ਼ੈ ਵਖਾਰੇ (20) ਨਾਲ ਅੱਠਵੀਂ ਵਿਕਟ ਲਈ 76 ਦੌੜਾਂ ਜੋੜੀਆਂ ਕਾਰਨੇਵਾਰ ਆਪਣੇ 12ਵੇਂ ਪਹਿਲੇ ਸ਼੍ਰੇਣੀ ਮੈਚ ‘ਚ ਸੈਂਕੜਾ ਪੂਰਾ ਕਰਨ ਤੋਂ ਬਾਦਅ ਰਹੁਲ ਚਾਹਰ ਦੀ ਗੇਂਦ ‘ਤੇ ਲੱਤ ਅੜਿੱਕਾ ਹੋਏ ਕਾਰਨੇਵਾਰ ਦੀ ਵਿਕਟ 381 ਦੌੜਾਂ ਦੇ ਸਕੋਰ ‘ਤੇ ਡਿੱਗੀ ਕਾਰਨੇਵਾਰ ਨੂੰ ਆਊਟ ਕਰਨ ਤੋਂ ਬਾਅਦ ਚਾਹਰ ਨੇ ਅਕਸ਼ੈ ਵਖਾਰੇ ਨੂੰ ਵੀ ਬੋਲਡ ਕੀਤਾ
ਵਖਾਰੇ ਨੇ 75 ਗੇਂਦਾਂ ‘ਤੇ 20 ਦੌੜਾਂ ‘ਚ ਦੋ ਚੌਕੇ ਲਾਏ ਰਜਨੀਸ਼ ਗੁਰਬਾਨੀ ਤੇ ਯਸ਼ ਠਾਕੁਰ ਨੇ ਆਖਰੀ ਵਿਕਟ ਲਈ 39 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਦਰਭ ਨੂੰ 425 ਦੌੜਾਂ ਤੱਕ ਪਹੁੰਚਾਇਆ ਅੰਕਿਤ ਰਾਜਪੂਤ ਨੇ ਠਾਕੁਰ ਨੂੰ ਲੱਤ ਅੜਿੱਕਾ ਕਰਕੇ ਵਿਦਰਭ ਦੀ ਪਾਰੀ 142.1  ਓਵਰਾਂ ‘ਚ ਸਮਾਪਤ ਕੀਤੀ ਠਾਕੁਰ ਨੇ 28 ਗੇਂਦਾਂ ‘ਤੇ 10 ਦੌੜਾਂ ਬਣਾਈਆਂ ਜਦੋਂਕਿ ਰਜਨੀਸ਼ 49 ਗੇਂਦਾਂ ‘ਤੇ 28 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ ਸ਼ੇਸ਼ ਭਾਰਤ ਵੱਲੋਂ ਚਾਹਰ 40 ਓਵਰਾਂ ‘ਓ 112 ਦੌੜਾਂ ‘ਤੇ ਚਾਰ ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਰਾਜਪੂਤ ਨੇ 84 ਦੋੜਾਂ ‘ਤੇ ਦੋ ਵਿਕਟਾਂ, ਕ੍ਰਿਸ਼ਨੱਪਾ ਗੌਤਮ ਨੇ 33 ਦੌੜਾਂ ‘ਤੇ ਦੋ ਵਿਕਟਾਂ ਤੇ ਧਰਮਿੰਦਰ ਸਿੰ ਜਡੇਜਾ ਨੇ 111  ਦੌੜਾਂ ‘ਤੇ ਦੋ ਵਿਕਟਾਂ ਲਈਆਂ
ਸ਼ੇਸ਼ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 102 ਦੌੜਾਂ ਬਣਾ ਲਈਆਂ ਹਨ ਤੇ ਉਸ ਕੋਲ ਹੁਣ ਸੱਤ ਦੌੜਾਂ ਦਾ ਵਾਧਾ ਹੈ ਅਨਮੋਲਪ੍ਰੀਤ ਸਿੰਘ ਛੇ ਤੇ ਮਿਅੰਕ ਅਗਰਵਾਲ 27 ਦੌੜਾਂ ਬਣਾ ਕੇ ਆਊਟ ਹੋਏ ਪਹਿਲੀ ਪਾਰੀ ਦੇ ਸੈਂਕੜੇਧਾਰੀ ਹਨੁਮਾ ਵਿਹਾਰੀ 85 ਗੇਂਦਾਂ ‘ਚ ਚਾਰ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 40 ਦੌੜਾਂ ਅਤੇ ਕਪਤਾਨ ਅਜਿੰਕਿਆ ਰਹਾਨੇ 65 ਗੇਂਦਾਂ ‘ਚ ਇੱਕ ਚੌਕੇ ਦੇ ਸਹਾਰੇ 25 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਹਨੁਮਾ ਤੇ ਰਹਾਨੇ ਨੇ ਤੀਜੀ ਵਿਕਟ ਲਈ ਅਜਿੱਤ ਸਾਂਝੇਦਾਰੀ ‘ਚ 56 ਦੌੜਾਂ ਜੋੜ ਦਿੱਤੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚਾੜ੍ਹੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼
ਚੰਡੀਗੜ੍ਹ | ਠਲੀ ਸਾਰੀ ਅਫ਼ਸਰਸ਼ਾਹੀ ਮਾਣ ਸਨਮਾਨ ਦੇਵੇ, ਇਸ ਦੀ ਜਿੰਮੇਵਾਰੀ ਖ਼ੁਦ ਡਿਪਟੀ ਕਮਿਸ਼ਨਰਾਂ ਦੀ ਹੋਵੇਗੀ। ਇਸ ਨਾਲ ਹੀ ਵਿਕਾਸ ਕਾਰਜਾਂ ਲਈ ਭੇਜੇ ਜਾ ਰਹੇ ਫੰਡ ਦੀ ਵਰਤੋਂ ਵਿਧਾਇਕਾਂ ਅਨੁਸਾਰ ਜਲਦ ਤੋਂ ਜਲਦ ਹੋਵੇ। ਇਹ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਦੇ ਹੋਏ ਦਿੱਤੇ ਹਨ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਚੁਣੇ ਹੋਏ ਨੁਮਾਇੰਦਿਆਂ ਦੇ ਸਤਿਕਾਰ ਨੂੰ ਹਰ ਕੀਮਤ ‘ਤੇ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਵਿਧਾਇਕ ਜਾਂ ਸਰਪੰਚ ਸਮੇਤ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਨੂੰ ਬਣਦਾ ਸਤਿਕਾਰ ਦੇਣ ਦੇ ਹੁਕਮ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਚੁਣੇ ਹੋਏ ਨੁਮਾਇੰਦੇ ਜਮਹੂਰੀਅਤ ਵਿੱਚ ਲੋਕਾਂ ਦੀ ਨੁਮਾਇੰਗੀ ਕਰਦੇ ਹਨ ਅਤੇ ਉਨ੍ਹਾਂ ਨਾਲ ਸਾਡਾ ਵਤੀਰਾ ਸਨੇਹਪੂਰਨ ਹੋਣਾ ਚਾਹੀਦਾ ਹੈ।” ਸਰਕਾਰੀ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਕਤੱਰਾਂ ਨੂੰ ਡਿਪਟੀ ਕਮਿਸ਼ਨਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਕਿ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨ ਅਤੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਲਾਭ ਮੁਹੱਈਆ ਕਰਵਾਉਣ ਵਿੱਚ ਕੋਈ ਪਾੜਾ ਨਾ ਰਹੇ।
ਅਮਰਿੰਦਰ ਸਿੰਘ ਨੇ ਇਥੇ ਹੀ ਸਾਰੇ ਡਿਪਟੀ ਕਮਿਸ਼ਨ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਅਤੇ ਲੋਕਾਂ ਨਾਲ ਰਾਬਤਾ ਵਧਾਉਣ ਲਈ ਸਖ਼ਤ ਮਿਹਨਤ ਕਰਨ ਅਤੇ ਪੂਰੀ ਤਾਕਤ ਨਾਲ ਜੁਟ ਜਾਣ ਦੇ ਹੁਕਮ ਦਿੱਤੇ ਹਨ। ਉਨਾਂ ਕਿਹਾ ਕਿ ਇਨ੍ਹਾਂ ਵਾਅਦਿਆਂ ਸਦਕਾ ਹੀ ਉਨ੍ਹਾਂ ਦੀ ਸਰਕਾਰ 22 ਮਹੀਨੇ ਪਹਿਲਾਂ ਸੱਤਾ ਵਿੱਚ ਆਈ ਸੀ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ‘ਤੇ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕਾਂਗਰਸੀ ਵਿਧਾਇਕਾਂ ਪਾਸੋਂ ਹਾਸਲ ਕੀਤੀ ਫੀਡਬੈਕ ਤੋਂ ਬਾਅਦ ਮੁੱਖ ਮੰਤਰੀ ਨੇ ਸੂਬੇ ਦੇ ਪ੍ਰਸ਼ਾਸਨ ਨੂੰ ਲੋਕ ਸੇਵਾ ਲਈ ਪੱਬਾਂ ਭਾਰ ਹੋਣ ਦਾ ਸਖ਼ਤ ਸੁਨੇਹਾ ਦਿੰਦਿਆਂ ਸਰਕਾਰ ਦੇ ਵਿਕਾਸ ਏਜੰਡੇ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਅਗਲੇ ਦੋ ਮਹੀਨੇ ਹੋਰ ਸਖ਼ਤ ਮਿਹਨਤ ਤੇ ਵਚਨਬੱਧਤਾ ਨਾਲ ਕੰਮ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਕਿ ਉਹ ਆਪਣੇ ਸਟਾਫ ਦੀ ਅਨੁਸ਼ਾਸਨਬੱਧਤਾ ਯਕੀਨੀ ਬਣਾਉਣ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਵਿਕਾਸ ਕੰਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੰਮ ਦੀ ਗਤੀ ਹੌਲੀ ਹੋਣ ਬਾਰੇ ਲੋਕਾਂ ਪਾਸੋਂ ਮਿਲੀਆਂ ਰਿਪੋਰਟਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਫ਼ ਤੌਰ ‘ਤੇ ਆਖਿਆ ਕਿ ਹੁਣ ਬਹੁਤ ਹੋ ਗਿਆ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜ਼ਿਲ੍ਹਿਆਂ ਦੇ ਦਫ਼ਤਰਾਂ ਅਤੇ ਹੋਰ ਹੇਠਲੇ ਸਟਾਫ ਦੇ ਕੰਮ ਦੀ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਬੇਘਰੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ 5-5 ਮਰਲਿਆਂ ਦੇ ਇਕ ਲੱਖ ਪਲਾਟ ਦਿੱਤੇ ਜਾਣਗੇ ਅਤੇ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਮੌਜੂਦ ਹੈ, ਉੱਥੇ ਪਹਿਲੇ ਪੜਾਅ ਵਿੱਚ ਹਰੇਕ ਪਿੰਡ ‘ਚ ਘੱਟੋ-ਘਟ 10 ਪਲਾਟ ਦਿੱਤੇ ਜਾਣਗੇ। ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਮੌਜੂਦ ਨਹੀਂ ਹੈ ਅਤੇ ਉਸ ਦਾ ਪ੍ਰਬੰਧ ਕੀਤਾ ਜਾਣਾ ਹੈ, ਅਜਿਹੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ ਦੂਜੇ ਪੜਾਅ ਵਿੱਚ ਵਿਚਾਰਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਹਾੜੀ ਦੀ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਕਰਨ ਲਈ ਆਖਿਆ ਕਿਉਂ ਜੋ ਇਸ ਵਾਰ ਕਣਕ ਦੀ ਖਰੀਦ ਦੌਰਾਨ ਲੋਕ ਸਭਾ ਚੋਣਾਂ ਹੋਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੀਂਦ ‘ਚੋਂ ਅਚਾਨਕ ਜਾਗੀ ਸਰਕਾਰ ਨੇ ਲੋਕਾਂ ਦੀ ਧਾਰਮਿਕ ਆਸਥਾ ‘ਤੇ ਸੱਟ ਮਾਰੀ : ਚੀਮਾ
ਰਾਖਵੇਂਕਰਨ ਸੰਬੰਧੀ ਨੋਟੀਫ਼ਿਕੇਸ਼ਨ ਨੂੰ ਵੀ ਨਹੀਂ ਦਿੱਤਾ ਸਮਾਂ
ਚੰਡੀਗੜ| ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਲੋਕਤੰਤਰ ਪ੍ਰਣਾਲੀ ਦਾ ਮੁੱਢਲਾ ਆਧਾਰ ਮੰਨੀਆਂ ਜਾਣ ਵਾਲੀਆਂ ਪੰਚਾਇਤਾਂ ਦੀ ਚੋਣ ਦੇ ਐਲਾਨ ਨੂੰ ਲੈ ਕੇ ਸਖ਼ਤ ਇਤਰਾਜ਼ ਕੀਤਾ ਹੈ।
‘ਆਪ’ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਲਈ 30 ਜੂਨ ਦੀ ਤਾਰੀਖ਼ ਮੁਕੱਰਰ ਕਰਨ ਮੌਕੇ ਨਾ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਰੱਖਿਆ ਅਤੇ ਨਾ ਹੀ ਪੰਚਾਇਤੀ ਚੋਣਾਂ ਐਲਾਨ (ਨੋਟੀਫਾਈਡ) ਕਰਨ ਤੋਂ ਪਹਿਲਾਂ ਲੋੜੀਂਦੇ ਸੰਵਿਧਾਨਿਕ ਕਦਮ ਚੁੱਕੇ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੁੱਛਿਆ ਕਿ ਨਿਯਮ-ਕਾਨੂੰਨਾਂ ਅਨੁਸਾਰ ਜੇਕਰ ਪਹਿਲੀ ਜਨਵਰੀ 2019 ਜਾਂ ਉਸ ਉਪਰੰਤ ਪੰਚਾਇਤੀ ਚੋਣਾਂ ਐਲਾਨੀਆਂ ਜਾਂਦੀਆਂ ਤਾਂ ਪਹਿਲਾਂ 1 ਜਨਵਰੀ 2019 ਨੂੰ 18 ਸਾਲ ਦੀ ਉਮਰ ਯੋਗਤਾ ਪੂਰੀ ਕਰਨ ਵਾਲੇ ਸਾਰੇ ਨੌਜਵਾਨ ਲੜਕੇ-ਲੜਕੀਆਂ ਦੀ ਵੋਟ ਬਣਾਉਣੀ ਲਾਜ਼ਮੀ ਹੁੰਦੀ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਤੱਕ ਪੰਚਾਇਤੀ ਚੋਣ ਭੰਗ ਕਰਨ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਦੋਬਾਰਾ ਚੋਣਾਂ ਕਰਾਉਣ ਦੀ ਭਾਰਤੀ ਸੰਵਿਧਾਨ ਵੱਲੋਂ ਤਹਿ ਮਹੋਲਤ ਲੰਘ ਜਾਂਦੀ ਅਤੇ ਕੈਪਟਨ ਸਰਕਾਰ ‘ਤੇ ਸੰਵਿਧਾਨਕ ਉਲੰਘਣਾ ਦੀ ਕਾਨੂੰਨੀ ਤਲਵਾਰ ਲਟਕ ਜਾਣੀ ਸੀ। ਸੁੱਤੀ ਪਈ ਸਰਕਾਰ ਅਚਾਨਕ ਉੱਭੜਵਾਹੇ ਜਾਗੀ ਅਤੇ ਹੜਬੜਾਹਟ ‘ਚ 30 ਦਸੰਬਰ ਨੂੰ ਚੋਣ ਘੋਸ਼ਿਤ ਕਰ ਦਿੱਤੀ। ਇਹ ਵੀ ਨਹੀਂ ਦੇਖਿਆ ਕਿ ਪੰਚਾਇਤੀ ਚੋਣਾਂ ਦੀ ਸਾਰੀ ਪ੍ਰਕਿਰਿਆ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸਹੀਦੀ ਨੂੰ ਸਮਰਪਿਤ ਸੋਗਮਈ ਪੰਦਰਵਾੜੇ ‘ਚ ਹੋਵੇਗੀ। ਇਹ ਵੀ ਖ਼ਿਆਲ ਨਹੀਂ ਰੱਖਿਆ ਕਿ ਈਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਕ੍ਰਿਸਮਸ ਵੀ ਪੰਚਾਇਤੀ ਚੋਣਾਂ ਦੌਰਾਨ ਆ ਰਿਹਾ ਹੈ ਅਤੇ ਨਾ ਹੀ ਨਵੇਂ ਸਾਲ ਮੌਕੇ ਜੋੜੀਆਂ ਜਾਂਦੀਆਂ ਛੁੱਟੀਆਂ ਅਤੇ ਵਿਦਿਆਰਥੀਆਂ ਦੇ ਨਵੇਂ ਸਮੈਸਟਰਜ਼ ਦਾ ਧਿਆਨ ਰੱਖਿਆ ਗਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨੀ ਤੌਰ ‘ਤੇ ਅਨੁਸੂਚਿਤ ਜਾਤੀ, ਪਛੜੇ ਵਰਗ ਅਤੇ ਮਹਿਲਾ ਰਾਖਵੇਂਕਰਨ ਸਮੇਤ ਹਰ ਤਰ੍ਹਾਂ ਦੇ ਰਾਖਵੇਂਕਰਨ ਬਾਰੇ ਕੀਤਾ ਜਾਂਦਾ ਨੋਟੀਫ਼ਿਕੇਸ਼ਨ ਪੰਚਾਇਤੀ ਚੋਣਾਂ ਦੇ ਨੋਟੀਫ਼ਿਕੇਸ਼ਨ ਤੋਂ 15 ਦਿਨ ਪਹਿਲਾਂ ਕਰਨਾ ਜ਼ਰੂਰੀ ਹੁੰਦਾ ਹੈ ਪਰੰਤੂ ਪੰਜਾਬ ਸਰਕਾਰ ਨੇ ਦਲਿਤਾਂ, ਪਛੜਿਆਂ ਅਤੇ ਮਹਿਲਾਵਾਂ ਦੇ ਇਸ ਸੰਵਿਧਾਨਿਕ ਹੱਕ ‘ਤੇ ਇੱਕ ਸੋਧ ਤਹਿਤ ਡਾਕਾ ਮਾਰਿਆ ਅਤੇ ਉਨਾਂ ਇੱਕ ਦਾ ਮੌਕਾ ਵੀ ਨਹੀਂ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਪਹਿਲਾ ਟੈਸਟ:ਭਾਰਤ ਦੀ ਪਕੜ ਮਜ਼ਬੂਤ
ਦੂਸਰੀ ਪਾਰੀ ‘ਚ 3 ਵਿਕਟਾਂ ‘ਤੇ 151 ਦੌੜਾਂ
166 ਦੌੜਾਂ ਦਾ ਲਿਆ ਵਾਧਾ
ਐਡੀਲੇਡ, 8 ਦਸੰਬਰ
ਐਡੀਲੇਡ, 8 ਦਸੰਬਰ ਭਾਰਤ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੰਤੁਲਿਤ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਦੂਸਰੀ ਪਾਰੀ ‘ਚ ਦਿਨ ਦੀ ਸਮਾਪਤੀ ਤੱਕ 3 ਵਿਕਟਾਂ ਗੁਆ ਕੇ 166 ਦੌੜਾਂ ਦਾ ਵਾਧਾ ਬਣਾ ਕੇ ਸਥਿਤੀ ਮਜ਼ਬੁਤ ਕਰ ਲਈ ਐਡੀਲੇਡ ਓਵਲ ‘ਚ ਤੀਸਰੇ ਦਿਨ ਦੀ ਖੇਡ ਮੀਂਹ ਤੋਂ ਪ੍ਰਭਾਵਿਤ ਰਹੀ ਪਰ ਭਾਰਤ ਨੇ ਦੂਸਰੀ ਪਾਰੀ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ 61 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਸਨ ਚੇਤੇਸ਼ਵਰ ਪੁਜਾਰਾ 40 ਦੌੜਾਂ ਅਤੇ ਅਜਿੰਕਾ ਰਹਾਣੇ ਇੱਕ ਦੌੜ ਬਣਾ ਕੇ ਨਾਬਾਦ ਕ੍ਰੀਜ਼ ‘ਤੇ ਹਨ ਜਦੋਂਕਿ ਟੀਮ ਦੀਆਂ ਅਜੇ ਸੱਤ ਵਿਕਟਾਂ ਸੁਰੱਖਿਅਤ ਹਨ ਦੂਸਰੀ ਪਾਰੀ ‘ਚ ਲੋਕੇਸ਼ ਰਾਹੁਲ ਨੇ 44, ਮੁਰਲੀ ਵਿਜੇ ਨੇ 18 ਅਤੇ ਕਪਤਾਨ ਵਿਰਾਟ ਕੋਹਲੀ ਨੇ 34 ਦੌੜਾਂ ਬਣਾਈਆਂ
ਆਸਟਰੇਲੀਆ ਦੀ ਪਹਿਲੀ ਪਾਰੀ 98.4 ਓਵਰਾਂ ‘ਚ 235 ਦੌੜਾਂ ‘ਤੇ ਢੇਰ
ਸਵੇਰ ਦੇ ਸੈਸ਼ਨ ‘ਚ ਭਾਰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 98.4 ਓਵਰਾਂ ‘ਚ 235 ਦੌੜਾਂ ‘ਤੇ ਢੇਰ ਕਰ ਦਿੱਤਾ ਭਾਰਤ ਨੂੰ ਆਖ਼ਰੀ ਦੋ ਗੇਂਦਾਂ ‘ਤੇ ਦੋ ਵਿਕਟਾਂ ਹੱਥ ਲੱਗੀਆਂ ਅਤੇ ਉਸਨੂੰ ਪਹਿਲੀ ਪਾਰੀ ‘ਚ 15 ਦੌੜਾਂ ਦਾ ਵਾਧਾ ਮਿਲਿਆ ਪਰ ਭਾਰਤ ਦੀ ਦੂਸਰੀ ਪਾਰੀ ‘ਚ ਬੱਲੇਬਾਜ਼ਾਂ ਨੇ ਮੁਸ਼ਕਲ ਪਿੱਚ ‘ਤੇ ਸੰਤੁਲਿਤ ਬੱਲੇਬਾਜ਼ੀ ਨਾਲ ਤੀਸਰੇ ਦਿਨ ਸਟੰਪਸ ਤੱਕ ਇਸ ਵਾਧੇ ਨੂੰ 166 ਦੌੜਾਂ ਤੱਕ ਪਹੁੰਚਾ ਦਿੱਤਾ
ਪਹਿਲੀ ਪਾਰੀ ਦੇ ਮੁਕਾਬਲੇ ਭਾਰਤ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਬਿਹਤਰ ਰਹੀ ਅਤੇ ਰਾਹੁਲ ਅਤੇ ਮੁਰਲੀ ਨੇ ਪਹਿਲੀ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਕੀਤੀ ਪਾਰੀ ਦੇ 19ਵੇਂ ਓਵਰ ‘ਚ ਮਿਸ਼ੇਲ ਸਟਾਰਕ ਨੇ ਮੁਰਲੀ ਦੀ ਵਿਕਟ ਨਾਲ ਇਸ ਭਾਈਵਾਲੀ ਨੂੰ ਤੋੜਿਆ ਹਾਲਾਂਕਿ ਰਾਹੁਲ ਨੇ ਇਸ ਵਾਰ ਪਿਛਲੀ ਪਾਰੀ ਤੋਂ ਬਿਹਤਰ 44 ਦੌੜਾਂ ਜੋੜੀਆਂ ਇਸ ਤੋਂ ਬਾਅਦ ਪਹਿਲੀ ਪਾਰੀ ਦੇ ਸੈਂਕੜਾਧਾਰੀ ਪੁਜਾਰਾ ਨੇ ਕਪਤਾਨ ਵਿਰਾਟ ਨਾਲ ਤੀਸਰੀ ਵਿਕਟ ਲਈ 71 ਦੌੜਾਂ ਦੀ ਭਾਈਵਾਲੀ ਕਰਕੇ ਰਨ ਗਤੀ ਨੂੰ ਵਧਾਇਆ
ਆਸਟਰੇਲੀਆਈ ਆਫ਼ ਸਪਿੱਨਰ  ਨਾਥਨ ਲਿਓਨ ਨੇ ਮੈਚ ਦੇ 58ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਵਿਰਾਟ ਨੂੰ ਫਿੰਚ ਹੱਥੋਂ ਕੈਚ ਕਰਾਕੇ ਖ਼ਤਰਨਾਕ ਹੁੰਦੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਹਾਲਾਂਕਿ ਸਟੰਪਸ ਤੱਕ ਪੁਜਾਰਾ ਇੱਕ ਪਾਸਾ ਸੰਭਾਲੀ ਖੜੇ ਰਹੇ
ਆਸਟਰੇਲੀਆਈ ਆਫ਼ ਸਪਿੱਨਰ  ਨਾਥਨ ਲਿਓਨ ਨੇ ਮੈਚ ਦੇ 58ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਵਿਰਾਟ ਨੂੰ ਫਿੰਚ ਹੱਥੋਂ ਕੈਚ ਕਰਾਕੇ ਖ਼ਤਰਨਾਕ ਹੁੰਦੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਹਾਲਾਂਕਿ ਸਟੰਪਸ ਤੱਕ ਪੁਜਾਰਾ ਇੱਕ ਪਾਸਾ ਸੰਭਾਲੀ ਖੜੇ ਰਹੇ ਅਤੇ ਉਪਕਪਤਾਨ ਰਹਾਣੇ ਨਾਲ ਫਿਲਹਾਲ ਕ੍ਰੀਜ਼ ‘ਤੇ ਹਨ
ਮੇਜ਼ਬਾਨ ਟੀਮ ਨੇ ਆਖ਼ਰੀ ਤਿੰਨ ਵਿਕਟਾਂ 44 ਦੌੜਾਂ ਜੋੜ ਕੇ ਗੁਆ ਦਿੱਤੀਆਂ
ਇਸ ਤੋਂ ਪਹਿਲਾਂ ਸਵੇਰ ਦੇ ਸ਼ੇਸ਼ਨ ਦੀ ਸ਼ੁਰਆਤ ‘ਚ ਆਸਟਰੇਲੀਆ ਨੇ ਕੱਲ ਦੇ 191 ਦੌੜਾਂ ‘ਤੇ ਸੱਤ ਵਿਕਟਾਂ ਨਾਲ ਪਾਰੀ ਨੂੰ ਅੱਗੇ ਵਧਾਇਆ ਉਸ ਸਮੇਂ ਤੱਕ ਦੋਵੇਂ ਟੀਮਾਂ ਬਰਾਬਰੀ ‘ਤੇ ਦਿਸ ਰਹੀਆਂ ਸਨ ਪਰ ਮੇਜ਼ਬਾਨ ਟੀਮ ਨੇ ਆਪਣੀਆਂ ਆਖ਼ਰੀ ਤਿੰਨ ਵਿਕਟਾਂ ਦੂਜੇ ਦਿਨ ਦੇ ਸਕੋਰ ‘ਚ ਸਿਰਫ਼ 44 ਦੌੜਾਂ ਜੋੜ ਕੇ ਗੁਆ ਦਿੱਤੀਆਂ ਜਿਸ ਨਾਲ ਵਿਰੋਧੀ ਟੀਮ ਭਾਰਤ ਨੂੰ 15 ਦੌੜਾਂ ਦਾ ਵਾਧਾ ਮਿਲ ਗਿਆ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੇ ਸਟਾਰਕ ਨੂੰ ਆਊਟ ਕਰ ਕੇ ਆਸਟਰੇਲੀਆ ਦੀ ਅੱਠਵੀਂ ਵਿਕਟ ਕੱਢੀ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 99ਵੇਂ ਓਵਰ ਦੀ ਤੀਸਰੀ ਅਤੇ ਚੌਥੀ ਦੋ ਗੇਂਦਾਂ ‘ਤੇ ਹੇਡ(72) ਅਤੇ ਹੇਜ਼ਲਵੁਡ ਦੋਵਾਂ ਨੂੰ ਪੰਤ ਹੱਥੋਂ ਕੈਚ ਕਰਾਕੇ ਆਸਟਰੇਲੀਆ ਦੀ ਪਾਰੀ 235 ਦੌੜਾਂ ਦੇ ਸਕੋਰ ‘ਤੇ ਸਮੇਟ ਦਿੱਤੀ
ਆਸਟਰੇਲੀਆ ਪਹਿਲੀ ਪਾਰੀ 191\7 ਵਿਕਟਾਂ ਤੋਂ ਅੱਗੇ
ਟੀ ਹੈਡ ਕਾ ਪੰਤ ਬੋ ਸ਼ਮੀ             72   167   6   0
ਸਟਾਰਕ ਕਾ ਪੰਤ ਬੋ ਬੁਮਰਾਹ      15     34   1   0
ਨਾਥਨ ਲਿਓਨ ਨਾਬਾਦ             24     28   2   1
ਜੋਸ਼ ਹੇਜ਼ਲਵੁਡ ਕਾ ਪੰਤ ਬੋ ਸ਼ਮੀ   0        1    0  0
ਵਾਧੂ 19, ਕੁੱਲ 98.4 ਓਵਰਾਂ ‘ਚ 235 ਦੌੜਾਂ, ਵਿਕਟ ਪਤਨ: 0-1, 45-2, 59-3, 87-4, 120-5, 127-6, 177-7, 204-8, 235-9, ਗੇਂਦਬਾਜ਼ੀ: ਇਸ਼ਾਂਤ 20-6-47-2, ਬੁਮਰਾਹ 24-9-47-3, ਸ਼ਮੀ 16.4-6-58-2, ਅਸ਼ਵਿਨ 34-9-57-3, ਵਿਜੇ 4-1-10-0
ਭਾਰਤ ਦੂਸਰੀ ਪਾਰੀ
ਰਾਹੁਲ ਕਾ ਪੇਨ ਬੋ ਹੇਜ਼ਲਵੁਡ                 44   67   3   1
ਵਿਜੇ ਕਾ ਹੈਂਡਸਕੋਂਬ ਬੋ ਸਟਾਰਕ              18   53   0  0
ਚੇਤੇਸ਼ਵਰ ਪੁਜਾਰਾ ਖੇਡ ਰਹੇ                   40 127  4   0
ਕੋਹਲੀ ਕਾ ਫਿੰਚ ਬੋ ਲਿਓਨ                     34 104 3   0
ਅਜਿੰਕੇ ਰਹਾਣੇ ਖੇਡ ਰਹੇ                          1    15  0   0
ਵਾਧੂ 14, ਕੁੱਲ 61 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ, ਵਿਕਟ ਪਤਨ: 63-1, 76-2, 147-3, ਗੇਂਦਬਾਜ਼ੀ: ਸਟਾਰਕ 10-3-18-1, ਹੇਜ਼ਲਵੁਡ 16-9-25-1, ਕਮਿੰਸ 11-4-33-0, ਲਿਓਨ 22-3-48-1, ਹੇਡ 2-0-13-0
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
No Title
ਪੰਜਾਬ 3 ਵਿਕਟਾਂ ‘ਤੇ 136 ਦੌੜਾਂ ਬਣਾ ਕੇ  ਮਜ਼ਬੂਤ ਸਥਿਤੀ ‘ਚ
ਯੁਵਰਾਜ ਨੇ ਕੀਤੀ ਵਾਪਸੀ, ਗੰਭੀਰ ਰਹੇ ਨਾਕਾਮ
ਨਵੀਂ ਦਿੱਲੀ, 28 ਨਵੰਬਰ
ਪੰਜਾਬ ਦੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 32 ਦੌੜਾਂ ‘ਤੇ 6 ਵਿਕਟਾਂ ਲੈ ਕੇ ਦਿੱਲੀ ਨੂੰ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਇੱਥੇ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਪਹਿਲੀ ਪਾਰੀ ‘ਚ ਸਿਰਫ਼ 107 ਦੌੜਾਂ ‘ਤੇ ਢੇਰ ਕਰ ਦਿੱਤਾ
ਪੰਜਾਬ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਤਿੰਨ ਵਿਕਟਾਂ ਬ’ਤੇ 136 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਪੰਜਾਬ ਦੇ ਕੋਲ ਹੁਣ 29 ਦੌੜਾਂ ਦਾ ਵਾਧਾ ਹੋ ਗਿਆ ਹੈ ਜੀਵਨਜੋਤ ਸਿੰਘ 39 ਅਤੇ ਅਨਮੋਲਪ੍ਰੀਤ ਸਿੰਘ 22 ਦੌੜਾਂ ਬਣਾ ਕੇ ਆਊਟ ਹੋਏ ਸਟੰਪਸ ਸਮੇਂ ਕਪਤਾਨ ਮਨਦੀਪ ਸਿੰਘ 103 ਗੇਂਦਾਂ ‘ਤੇ 6 ਚੌਕਿਆਂ ਦੀ ਮੱਦਦ ਨਾਲ 54 ਅਤੇ ਯੁਵਰਾਜ ਸਿੰਘ 47 ਗੇਂਦਾਂ ‘ਤੇ ਤਿੰਨ ਚੌਕਿਆਂ ਦੇ ਸਹਾਰੇ 16 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਦਿੱਲੀ ਵੱਲੋਂ ਵਿਕਾਸ ਮਿਸ਼ਰਾ ਨੇ 27 ਦੌੜਾਂ ‘ਤੇ ਦੋ ਵਿਕਟਾਂ ਅਤੇ ਸਿਮਰਜੀਤ ਸਿੰਘ ਨੇ 17 ਦੌੜਾਂ ‘ਤੇ ਇੱਕ ਵਿਕਟ ਲਈ
ਦਿੱਲੀ ਦੇ ਕਪਤਾਨ ਨਿਤੀਸ਼ ਰਾਣਾ ਨੇ ਸਵੇਰੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਪੰਜਾਬ ਦੇ ਗੇਂਦਬਾਜ਼ਾਂ ਖ਼ਾਸ ਤੌਰ ‘ਤੇ ਸਿਧਾਰਥ ਨੇ ਤੇਜ਼ ਗੇਂਦਬਾਜ਼ੀ ਲਈ ਮਾਫ਼ਕ ਹਾਲਾਤਾਂ ਦਾ ਪੂਰਾ ਫ਼ਾਇਦਾ ਲੈਂਦਿਆਂ ਦਿੱਲੀ ਨੂੰ ਬੱਲੇਬਾਜ਼ੀ ਨੂੰ ਢੇਰ ਕਰ ਦਿੱਤਾ
ਪਿਛਲੇ ਮੁਕਾਬਲੇ ‘ਚ ਨਾ ਖੇਡਣ ਵਾਲੇ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ ਇਸ ਮੈਚ ‘ਚ ਪਰਤੇ ਪਰ ਸਿਰਫ਼ 1 ਦੌੜ ਬਣਾ ਕੇ ਦੂਸਰੇ ਓਵਰ ਦੀ ਪਹਿਲੀ ਗੇਂਦ ‘ਤੇ ਲੱਤ ਅੜਿੱਕਾ ਆਊਟ ਹੋ ਗਏ ਪੰਨੂ ਨੇ ਗੰਭੀਰ ਨੂੰ ਆਊਟ ਕੀਤਾ ਸਿਧਾਰਥ ਨੇ ਧਰੁਵ ਸ਼ੌਰੀ ਨੂੰ ਬੋਲਡ ਕਰਕੇ ਆਪਣਾ ਪਹਿਲਾ ਸ਼ਿਕਾਰ ਕੀਤਾ ਕਪਤਾਨ ਨੀਤੀਸ਼ ਰਾਣਾ 17 ਦੌੜਾਂ ਬਣਾਉਣ ਤੋਂ ਬਾਅਦ ਸਿਧਾਰਥ ਦੀ ਗੇਂਦ ‘ਤੇ ਬੋਲਡ ਹੋ ਗਏ ਦਿੱਲੀ ਨੇ ਆਪਣੇ ਆਖ਼ਰੀ ਪੰਜ ਵਿਕਟ 6 ਦੌੜਾਂ ਜੋੜ ਕੇ ਗੁਆ ਦਿੱਤੇ ਅਤੇ ਉਸਦੀ ਪਾਰੀ 42.5 ਓਵਰਾਂ ‘ਚ 107 ਦੌੜਾਂ ‘ਤੇ ਸਿਮਟ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ-ਬਾਜਵਾ ਦੇ ਕਲੋਨੀ ਵਿਵਾਦ ਨੇ ਡੀਸੀ ਕੀਤੇ ਤਕੜੇ
ਡਿਪਟੀ ਕਮਿਸ਼ਨਰਾਂ ਨੂੰ ਮਿਲੇਗੀ ਪਾਵਰ, ਖ਼ੁਦ ਕਰ ਸਕਣਗੇ ਕਲੋਨੀ ਪਾਸ
ਪੰਜਾਬ ਸਰਕਾਰ 2005 ਦੀ ਪਾਲਿਸੀ ਨੂੰ ਮੁੜ ਕਰਨ ਜਾ ਰਹੀ ਐ ਬਹਾਲ
ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਨਾਜਾਇਜ਼ ਕਲੋਨੀਆਂ ਸਬੰਧੀ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ (Sidhu, Bajwa) ਦੇ ਵਿਵਾਦ ਦੌਰਾਨ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸ਼ਕਤੀਸ਼ਾਲੀ ਹੋਣ ਜਾ ਰਹੇ ਹਨ। ਪੰਜਾਬ ਸਰਕਾਰ ਕਲੋਨੀਆਂ ਨੂੰ ਪਾਸ ਕਰਨ ਜਾਂ ਫਿਰ ਨਾ ਕਰਨ ਸਬੰਧੀ ਸਾਰੀਆਂ ਪਾਵਰਾਂ ਚੰਡੀਗੜ• ਤੋਂ ਖਤਮ ਕਰਦੇ ਹੋਏ ਜਿਲ•ਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਨੂੰ ਦੇਣ ਜਾ ਰਹੀ ਹੈ।
ਇਸ ਸਬੰਧੀ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਾਲਿਸੀ ਤਿਆਰ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸਨੂੰ ਕਿ ਅਗਲੀ ਕੈਬਨਿਟ ਮੀਟਿੰਗ ਵਿੱਚ ਪਾਸ ਕਰਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਤਾਕਤਵਰ ਬਣਾ ਦਿੱਤਾ ਜਾਵੇਗਾ। ਇਸ ਪਾਵਰ ਨੂੰ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਹਰ ਛੋਟੀ ਤੋਂ ਛੋਟੀ ਕਲੋਨੀ ਨੂੰ ਪਾਸ ਕਰ ਸਕੇਗਾ। ਡਿਪਟੀ ਕਮਿਸ਼ਨਰਾਂ ਨੂੰ ਇਹ ਪਾਵਰ 13 ਸਾਲ ਪਹਿਲਾਂ ਕਾਂਗਰਸ ਦੀ ਹੀ ਸਰਕਾਰ ਨੇ 2005 ਵਿੱਚ ਦਿੱਤੀ ਸੀ ਪਰ 2007 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਇਸਨੂੰ ਵਾਪਸ ਲੈ ਲਿਆ ਸੀ।
ਜਾਣਕਾਰੀ ਅਨੁਸਾਰ 30 ਜੁਲਾਈ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਵਿਚਕਾਰ ਕਾਫ਼ੀ ਜਿਆਦਾ ਤਰਕਾਰ ਹੋਈ ਸੀ। ਜਿੱਥੇ ਕਿ ਇਹ ਵੀ ਚਰਚਾ ਹੋਈ ਕਿ ਭਵਿੱਖ ਵਿੱਚ ਨਾਜਾਇਜ਼ ਕਲੋਨੀਆਂ ਨਾ ਬਣਨ ਅਤੇ ਹਰ ਕੋਈ ਜਾਇਜ਼ ਕਲੋਨੀ ਹੀ ਬਣਾਏ, ਇਸ ਦਾ ਕੀ ਹੱਲ਼ ਹੋ ਸਕਦਾ ਹੈ। (Sidhu, Bajwa)
ਪਿਛਲੀ ਕਾਂਗਰਸ ਸਰਕਾਰ ਨੇ ਦਿੱਤੇ ਸਨ ਅਧਿਕਾਰ, ਅਕਾਲੀਆਂ ਨੇ ਕੀਤੇ ਸਨ ਖ਼ਤਮ
ਜਿੱਥੇ ਇਹ ਫੈਸਲਾ ਕੀਤਾ ਗਿਆ ਕਿ ਵੱਡੀ ਕਲੋਨੀਆਂ ਨੂੰ ਛੱਡ ਕੇ ਛੋਟੀ ਕਲੋਨੀਆਂ ਦੀ ਪ੍ਰਵਾਨਗੀ ਡਿਪਟੀ ਕਮਿਸ਼ਨਰ ਦੇ ਪੱਧਰ ‘ਤੇ ਹੀ ਦੇ ਦਿੱਤੀ ਜਾਵੇ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਚੰਡੀਗੜ• ਦੇ ਪੱਧਰ ‘ਤੇ ਫਾਈਲ ਪਾਸ ਹੋਣ ਦੌਰਾਨ ਨਾ ਸਿਰਫ਼ ਭ੍ਰਿਸ਼ਟਾਚਾਰ ਫੈਲ ਰਿਹਾ ਹੈ, ਸਗੋਂ ਇਸ ਤਰ•ਾਂ ਨਜਾਇਜ਼ ਕਲੋਨੀਆਂ ਬਣ ਰਹੀਆਂ ਹਨ। ਜੇਕਰ ਡਿਪਟੀ ਕਮਿਸ਼ਨਰਾਂ ਨੂੰ ਕਲੋਨੀ ਪਾਸ ਕਰਨ ਦੀ ਪਾਵਰ ਦੇ ਦਿੱਤੀ ਜਾਂਦੀ ਹੈ ਤਾਂ ਇਹ ਦਿੱਕਤ ਨਹੀਂ ਆਵੇਗੀ, ਉਂਜ ਵੀ ਸਰਕਾਰ ਆਪਣੇ ਵੱਲੋਂ ਕਲੋਨੀਆਂ ਕੱਢਣ ਵਰਗਾ ਕੋਈ ਕੰਮ ਵੀ ਨਹੀਂ ਕਰ ਰਹੀ ਹੈ।
ਇਸ ਕੈਬਨਿਟ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਕਿ ਉਹ ਡਿਪਟੀ ਕਮਿਸ਼ਨਰਾਂ ਨੂੰ ਇਸ ਤਰ•ਾਂ ਦੀਆਂ ਸਾਰੀਆਂ ਸ਼ਕਤੀਆਂ ਦੇਣ ਸਬੰਧੀ ਏਜੰਡਾ ਤਿਆਰ ਕਰਦੇ ਹੋਏ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਤਾਂ ਕਿ ਇਸ ਨੂੰ ਪਾਸ ਕਰਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਪਾਵਰ ਦੇ ਦਿੱਤੀ ਜਾਵੇ। (Sidhu, Bajwa)
ਇਥੇ ਇਹ ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੱਲੋਂ ਸਾਲ 2005 ਦੌਰਾਨ ਵੀ ਇਹ ਪਾਲਿਸੀ ਤਿਆਰ ਕੀਤੀ ਗਈ ਸੀ ਅਤੇ ਇਹ ਪਾਵਰਾਂ ਡਿਪਟੀ ਕਮਿਸ਼ਨਰਾਂ ਨੂੰ ਦਿੱਤੀ ਗਈਆਂ ਸਨ ਪਰ 2007 ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਇਸ ਪਾਲਿਸੀ ਨੂੰ ਖਤਮ ਕਰਦੇ ਹੋਏ ਸਰਕਾਰੀ ਪਾਵਰਾਂ ਆਪਣੇ ਕੋਲ ਲੈ ਲਈਆਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।