knowledge - Sach Kahoon Punjabi
ਡਿਗਰੀਆਂ ’ਤੇ ਵਿਵਾਦ ਅਤੇ ਗਿਆਨ ਦੀ ਮਹਿਮਾ
ਅਕਸਰ ਤਰਕ ਹੰਕਾਰ ਨੂੰ ਜਨਮ ਦਿੰਦਾ ਹੈ, ਜੋ ਅਪਰਿਪੱਕ ਗਿਆਨ (Knowledge) ’ਤੇ ਆਧਾਰਿਤ ਹੁੰਦਾ ਹੈ। ਸਾਡੇ ਦੇਸ਼ ’ਚ ਸਰਟੀਫਿਕੇਟ ਅਤੇ ਡਿਗਰੀ ਆਧਾਰਿਤ ਸਿੱਖਿਆ ਇਹੀ ਕਰ ਰਹੀ ਹੈ। ਭਾਰਤ ’ਚ ਪ੍ਰਤਿਭਾਵਾਂ ਦੀ ਕਮੀ ਨਹੀਂ, ਪਰ ਸਕੂਲੀ ਸਿੱਖਿਆ, ਕੁਸ਼ਲ-ਅਕੁਸ਼ਲ ਦੀਆਂ ਭਰਿਭਾਸ਼ਾਵਾਂ ਨਾਲ ਗਿਆਨ ਨੂੰ ਰੇਖਾਂਕਿਤ ਕੀਤੇ ਜਾਣ ਕਾਰਨ ਮਹਿਜ਼ ਕਾਗਜ਼ੀ ਕੰਮ ਨਾਲ ਜੁੜੇ ਡਿਗਰੀਧਾਰੀ ਨੂੰ ਹੀ ਗਿਆਨ ਦਾ ਅਧਿਕਾਰੀ ਮੰਨ ਲਿਆ ਹੈ। ਜਦੋਂਕਿ ਪਰੰਪਰਾ ਅਤੇ ਕੰਮ ਪ੍ਰਤੀ ਸਮੱਰਪਣ ਦੇ ਬਲਬੂਤੇ ਕੌਸ਼ਲ-ਮੁਹਾਰਤ ਹਾਸਲ ਕਰ ਲੈਣ ਵਾਲੇ ਸਿਆਸੀ ਆਗੂ, ਸਮਾਜਸੇਵੀ, ਫ਼ਿਲਮ, ਟੀ.ਵੀ. ਅਤੇ ਲੋਕ-ਕਲਾਕਾਰ, ਸ਼ਿਲਪਕਾਰ, ਵਪਾਰੀ ਅਤੇ ਕਿਸਾਨ ਨੂੰ ਅਨਪੜ੍ਹ ਅਤੇ ਅਗਿਆਨੀ ਮੰਨਿਆ ਜਾਂਦਾ ਹੈ। ਡਿਗਰੀ ਬਨਾਮ ਯੋਗਤਾ ਵਰਗੇ ਵਿਵਾਦਪੂਰਨ ਮੁੱਦੇ ਨਾਲ ਜੁੜੇ ਅਜਿਹੇ ਮਾਮਲੇ ਹਾਲ ਹੀ ’ਚ ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦਰਭ ’ਚ ਸਾਹਮਣੇ ਆਏ ਹਨ।
ਫਰਜੀ ਯੂਨੀਵਰਸਿਟੀਆਂ
ਇਸ ਸਮੇਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ 23 ਫਰਜੀ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਦੀ ਸੂਚੀ ਜਾਰੀ ਕੀਤੀ ਹੈ। ਕੀ ਅਸੀਂ ਇਨ੍ਹਾਂ ਸੰਸਥਾਵਾਂ ਤੋਂ ਉਮੀਦ ਰੱਖ ਸਕਦੇ ਹਾਂ ਕਿ ਉਨ੍ਹਾਂ ਦਾ ਡਿਗਰੀ ਵੰਡਣ ਦਾ ਆਧਾਰ ਯੋਗਤਾ ਰਿਹਾ ਹੋਵੇਗਾ। ਜਿਨ੍ਹਾਂ ਕੇਂਦਰੀ ਯੂਨੀਵਰਸਿਟੀਆਂ ਨੂੰ ਉੱਤਮ ਸਿੱਖਿਆ ਦੇਣ ਲਈ ਖੜ੍ਹਾ ਕੀਤਾ ਗਿਆ ਸੀ, ਉਨ੍ਹਾਂ ’ਚ ਬੀਤੇ ਪੰਜ ਸਾਲਾਂ ਅੰਦਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਪੱਛੜਾ ਵਰਗ ਦੇ 19 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਵਿਚਾਲਿਓਂ ਹੀ ਸੰਸਥਾਨ ਛੱਡ ਗਏ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਹਾਲ ਹੀ ’ਚ ਰਾਜ ਸਭਾ ’ਚ ਇਹ ਜਾਣਕਾਰੀ ਦਿੱਤੀ ਹੈ। ਜਿਸ ਦੇਸ਼ ’ਚ ੳੱੁਚ ਸਿੱਖਿਆ ਦੇ ਅਜਿਹੇ ਬਦਤਰ ਹਾਲਾਤ ਹੋਣ, ਉੱਥੋਂ ਦੇ ਸੱਤਾ ਦੇ ਸੂਤਰਧਾਰ ਉਨ੍ਹਾਂ ਲੋਕਾਂ ਦੀਆਂ ਡਿਗਰੀਆਂ ’ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ, ਜੋ ਦੇਸ਼-ਦੁਨੀਆ ’ਚ ਆਪਣੀ ਮਹਾਨਤਾ ਦੇ ਮੁਕਾਮ ਸਥਾਪਤ ਕਰ ਚੁੱਕੇ ਹਨ। ਇਸ ਨੂੰ ਉੱਚ ਡਿਗਰੀਧਾਰੀਆਂ ਦੀ ਸੋਚ ਦੀ ਬਿਡੰਬਨਾ ਹੀ ਕਿਹਾ ਜਾਵੇਗਾ।
ਚੁੱਕਿਆ ਗਿਆ ਸਵਾਲ
ਸਫਲ ਟੀ. ਵੀ. ਕਲਾਕਾਰ ਅਤੇ ਸਿਆਸੀ ਆਗੂ ਸਮਿ੍ਰਤੀ ਇਰਾਨੀ ਦੇ ਸੰਦਰਭ ’ਚ ਵੀ ਇਸ ਸਵਾਲ ਨੇ ਉਸ ਸਮੇਂ ਤੂਲ ਫੜਿਆ ਸੀ, ਜਦੋਂ ਸਿਰਫ਼ ਬਾਰ੍ਹਵੀਂ ਜਮਾਤ ਹੋਣ ਦੇ ਬਾਵਜ਼ੂਦ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸਿੱਖਿਆ ਦੀਆਂ ਸਾਰੀਆਂ ਸੰਭਾਵਨਾਵਾਂ ਨਾਲ ਸਬੰਧਿਤ ਮਨੁੱਖੀ ਵਸੀਲੇ ਵਿਕਾਸ ਮੰਤਰੀ ਬਣਾ ਦਿੱਤਾ ਸੀ। ਉੱਚ ਸਿੱਖਿਆ ਸਬੰਧੀ ਸਾਰੇ ਭਾਰਤੀ ਤਕਨੀਕੀ ਸੰਸਥਾਨ ਇਸ ਮੰਤਰਾਲੇ ਦੇ ਅਧੀਨ ਹਨ। ਇਸ ਲਈ ਸਵਾਲ ਉਠਾਇਆ ਗਿਆ ਸੀ ਕਿ ਜੋ ਵਿਅਕਤੀ ਖੁਦ ਇੰਟਰ ਤੱਕ ਪੜ੍ਹਿਆ ਹੈ, ਉਹ ਸਿੱਖਿਆ ਦੇ ਉੱਚੇ ਮਾਪਦੰਡਾਂ ਨੂੰ ਕਿਵੇਂ ਸਮਝੇਗਾ। ਇਸ ਸੋਚ ’ਚ ਡਿਗਰੀ ਆਧਾਰਿਤ ਮਾਨਸਿਕਤਾ ਰਹੀ ਸੀ। ਆਧੁਨਿਕ ਅਤੇ ਅੰਗਰੇਜ਼ੀ ਸਿੱਖਿਆ ਦੀ ਇਸ ਦੇਣ ਨੇ ਸਾਡੇ ਦਿਮਾਗ ਦੇ ਦਾਇਰੇ ਨੂੰ ਸੌੜਾ ਕੀਤਾ ਹੈ।
ਸਵਾਲਾਂ ’ਤੇ ਗਰਮਾਇਆ ਮੁੱਦਾ
ਇਸ ਤੋਂ ਉੱਭਰੇ ਬਿਨਾ ਕਲਪਨਾਸ਼ੀਲ ਪ੍ਰਤਿਭਾਵਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਸਥਾਨ ਮਿਲਣਾ ਮੁਸ਼ਕਲ ਹੈ। ਹੁਣ ਇਹ ਮੁੱਦਾ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਨ੍ਹਾ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਰਿੰਦਰ ਮੋਦੀ ਦੀ ਡਿਗਰੀ ’ਤੇ ਉਠਾਏ ਸਵਾਲਾਂ ’ਤੇ ਗਰਮਾਇਆ ਹੋਇਆ ਹੈ। ਸਿੰਨ੍ਹਾ ਨੇ ਆਈਟੀਐਮ ਗਵਾਲੀਅਰ ’ਚ ਡਾ. ਰਾਮਮਨੋਹਰ ਲੋਹੀਆ ਯਾਦਗਾਰ ਪ੍ਰੋਗਰਾਮ ’ਚ ਭਾਸ਼ਣ ਦੌਰਾਨ ਬਿਨਾ ਵਜ੍ਹਾ ਮਹਾਤਮਾ ਗਾਂਧੀ ਦੀ ਸਿੱਖਿਆ ਯੋਗਤਾ ’ਤੇ ਗੱਲ ਕਰਦਿਆਂ ਕਿਹਾ ਕਿ ‘ਉਨ੍ਹਾਂ ਕੋਲ ਇੱਕ ਵੀ ਯੂਨੀਵਰਸਿਟੀ ਦੀ ਡਿਗਰੀ ਨਹੀਂ ਸੀ। ਉਨ੍ਹਾਂ ਕੋਲ ਸਿਰਫ਼ ਹਾਈ ਸਕੂਲ ਦਾ ਡਿਪਲੋਮਾ ਸੀ। ਉਨ੍ਹਾਂ ਨੇ ਵਕਾਲਤ ਕਰਨ ਲਈ ਕੁਆਲੀਫਾਈ ਕੀਤਾ ਸੀ, ਕੋਈ ਕਾਨੂੰਨੀ ਡਿਗਰੀ ਉਨ੍ਹਾਂ ਕੋਲ ਨਹੀਂ ਸੀ।’ ਹਾਲਾਂਕਿ ਦੇਸ਼ ਅਤੇ ਦੁਨੀਆ ਨੇ ਉਨ੍ਹਾਂ ਦਾ ਲੋਹਾ ਕਿਸੇ ਕਥਿਤ ਡਿਗਰੀ ਨਾਲ ਨਹੀਂ ਅਜ਼ਾਦੀ ਦੇ ਸੰਘਰਸ਼ ਅਤੇ ਸੱਚ ਅਤੇ ਅਹਿੰਸਾ ਦੇ ਸਿਧਾਂਤ ਨਾਲ ਮੰਨਿਆ।
ਗਣਪਤੀ ਭੱਟ ਦੀ ਚਰਚਾ | Knowledge
ਇਸ ਸਿਧਾਂਤ ਦੇ ਆਦਰਸ਼ ਕਿਸੇ ਪਾਠਕ੍ਰਮ ਦੀ ਕਿਤਾਬ ’ਚੋਂ ਨਹੀਂ, ਸਗੋਂ ਭਾਰਤੀ ਦਰਸ਼ਨ ਦੇ ਮੂਲ ਤੋਂ ਉਨ੍ਹਾਂ ਨੇ ਧਾਰਨ ਕੀਤੇ ਸਨ। ‘ਗੀਤਾ’ ਉਨ੍ਹਾਂ ਦੀ ਪ੍ਰੇਰਨਾ ਦਾ ਮੁੱਖ ਆਧਾਰ ਰਹੀ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਮੰਗਲੁਰੂ ਦੇ ਕਿਸਾਨ ਗਣਪਤੀ ਭੱਟ ਨੇ ਨਾਰੀਅਲ ਅਤੇ ਸੁਪਾਰੀ ਦੇ ਰੁੱਖਾਂ ’ਤੇ ਚੜ੍ਹਨ ਵਾਲੀ ਮੋਟਰ ਸਾਈਕਲ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਦੁਆਰਿਕਾ ਪ੍ਰਸ਼ਾਦ ਚੌਰਸੀਆ ਨਾਂਅ ਦੇ ਇੱਕ ਨੌਜਵਾਨ ਨੇ ਪਾਣੀ ’ਤੇ ਚੱਲਣ ਲਈ ਜੁੱਤੇ ਬਣਾਏ ਹਨ।
ਉੱਤਰ ਪ੍ਰਦੇਸ਼ ਦੇ ਇਸ ਨੌਜਵਾਨ ਦੀ ਇਸ ਖੋਜ ਦੇ ਪਿੱਛੇ ਕਹਾਣੀ ਸੀ ਕਿ ਉਸ ਨੇ ਸੁਣਿਆ ਸੀ, ਸਾਧੂ-ਸੰਤ ਸਾਧਨਾ ਤੋਂ ਬਾਅਦ ਪਾਣੀ ’ਤੇ ਚੱਲ ਸਕਦੇ ਹਨ। ਇੱਥੋਂ ਹੀ ਉਹ ਆਪਣੀ ਕਲਪਨਾ ਨੂੰ ਖੰਭ ਲਾ ਕੇ ਇੱਕ ਅਜਿਹੇ ਜੁੱਤੇ ਬਣਾਉਣ ’ਚ ਜੁਟ ਗਿਆ, ਜੋ ਪਾਣੀ ’ਤੇ ਚੱਲ ਸਕਣ। ਇਸ ਤਕਨੀਕ ਨੂੰ ਇਜ਼ਾਦ ਕਰਨ ’ਚ ਉਹ ਸਫ਼ਲ ਵੀ ਹੋਇਆ ਤੇ ਪਾਣੀ ’ਤੇ ਚੱਲਣ ਵਾਲੇ ਇੱਕ ਜੋੜੀ ਜੁੱਤਿਆਂ ਦੀ ਖੋਜ ਕਰ ਲਈ। ਇਨ੍ਹਾਂ ਦੋਵਾਂ ਖੋਜਾਂ ਨੂੰ ‘ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ’ ਨੇ ਮਾਨਤਾ ਵੀ ਦਿੱਤੀ ਹੈ। ਇਸ ਅਦਾਰੇ ਦੇ ਪ੍ਰੋਫੈਸਰ ਅਨਿਲ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੇਸ਼ ’ਚ ਮੌਜੂਦ ਅਜਿਹੇ ਲੋਕਾਂ ਨੂੰ ਭਾਲ ਰਹੇ ਹਨ, ਜੋ ਘੱਟ ਮੁੱਲ ਦੇ ਜ਼ਿਆਦਾ ਉਪਯੋਗੀ ਉਪਕਰਨ ਬਣਾਉਣ ’ਚ ਮਾਹਿਰ ਹਨ।
ਕੀਤੀਆਂ ਗਈਆਂ ਖੋਜਾਂ | Knowledge
ਇਸ ਅਨੋਖੀ ਖੋਜ ਯਾਤਰਾ ਦੇ ਜ਼ਰੀਏ ਇਹ ਟੀਮ ਦੇਸ਼ ਭਰ ’ਚ 25 ਹਜ਼ਾਰ ਅਜਿਹੀਆਂ ਖੋਜਾਂ ਭਾਲ ਚੁੱਕੇ ਹਨ, ਜੋ ਗਰੀਬ ਲੋਕਾਂ ਦੀ ਮੱਦਦ ਲਈ ਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਫੋਬਰਸ ਪੱਤਿ੍ਰਕਾ ਵੀ ਅਜਿਹੇ 7 ਭਾਰਤੀਆਂ ਦੀ ਸੂਚੀ ਜਾਰੀ ਕਰ ਚੁੱਕੀ ਹੈ, ਜਿਨ੍ਹਾਂ ਨੇ ਪੇਂਡੂ ਪਿੱਠਭੂਮੀ ਤੇ ਮਾਮੂਲੀ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਜਿਹੀਆਂ ਨਵੀਆਂ ਤਕਨੀਕਾਂ ਈਜਾਦ ਕੀਤੀਆਂ ਹਨ, ਜੋ ਸਮੁੱਚੇ ਦੇਸ਼ ’ਚ ਲੋਕਾਂ ਦੇ ਜੀਵਨ ’ਚ ਆਰਥਿਕ ਪੱਧਰ ’ਤੇ ਕ੍ਰਾਂਤੀਕਾਰੀ ਬਦਲਾਅ ਲਿਆ ਰਹੀਆਂ ਹਨ। ਪਰ ਡਿਗਰੀ ਨੂੰ ਗਿਆਨ ਦਾ ਆਧਾਰ ਮੰਨਣ ਵਾਲੀਆਂ ਸਾਡੀਆਂ ਸਰਕਾਰਾਂ ਅਜਿਹੀਆਂ ਜਕੜਬੰਦੀ ’ਚ ਰਹੀਆਂ ਹਨ ਕਿ ਉਹ ਇਨ੍ਹਾਂ ਅਨੋਖੀਆਂ ਖੋਜਾਂ ਨੂੰ ਖੋਜ ਹੀ ਨਹੀਂ ਮੰਨਦੀਆਂ, ਕਿਉਂਕਿ ਇਨ੍ਹਾਂ ਲੋਕਾਂ ਨੇ ਅਕਾਦਮਿਕ ਅਰਥਾਤ ਡਿਗਰੀਧਾਰੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੈ।
ਡਿਗਰੀ ਹੀ ਯੋਗਤਾ ਦੀ ਗਰੰਟੀ | Knowledge
ਡਿਗਰੀ ਹੀ ਯੋਗਤਾ ਦੀ ਗਾਰੰਟੀ ਹੋਵੇ, ਇਹ ਗਿਆਨ ਨੂੰ ਮਾਪਣ ਦਾ ਪੈਮਾਨਾ ਹੀ ਗਲਤ ਹੈ। ਦੇਸ਼ ’ਚ ਅਜਿਹੇ ਬਹੁਤ ਸਾਰੇ ਪੀਐਚਡੀ ਅਤੇ ਡੀ ਲਿਟ ਹਨ, ਜੋ ਪ੍ਰਾਇਮਰੀ-ਮਿਡਲ ਸਕੂਲਾਂ ’ਚ ਪੜ੍ਹਾ ਰਹੇ ਹਨ। ਸਰਕਾਰੀ ਨੌਕਰੀ ਲੈਣ ’ਚ ਨਾਕਾਮ ਰਹੇ, ਅਜਿਹੇ ਵੀ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੇ ਕੋਚਿੰਗ ਸੰਸਥਾਵਾਂ ਖੋਲ੍ਹ ਕੇ ਲੱਖਾਂ ਡਾਕਟਰ ਅਤੇ ਇੰਜੀਨੀਅਰ ਬਣਾ ਦਿੱਤੇ। ਦੂਜੇ ਪਾਸੇ ਸਾਡੇ ਇੱਥੇ ਉੱਚ ਤਕਨੀਕੀ ਸਿੱਖਿਆ ਦੇ ਅਜਿਹੇ ਵੀ ਸੰਸਥਾਨ ਹਨ, ਜੋ ਬਤੌਰ ਲੱਖਾਂ ਰੁਪਏ ਕੈਪੀਟੇਸ਼ਨ ਫੀਸ, ਭਾਵ ਅਨਿਯਮਿਤ ਦਾਖ਼ਲਾ ਫੀਸ ਲੈ ਕੇ ਹਰ ਸਾਲ ਹਜ਼ਾਰਾਂ ਡਾਕਟਰ ਇੰਜੀਨੀਅਰ ਬਣਾਉਣ ’ਚ ਲੱਗੇ ਹਨ। ਇਨ੍ਹਾਂ ਦੀ ਯੋਗਤਾ ਨੂੰ ਕਿਸ ਪੈਮਾਨੇ ਨਾਲ ਨਾਪਿਆ ਜਾਵੇ।
ਮੱਧ ਪ੍ਰਦੇਸ਼ ’ਚ ਵੱਡੇ ਪੈਮਾਨੇ ’ਤੇ ਕਾਰੋਬਾਰੀ ਪ੍ਰੀਖਿਆ ਮੰਡਲ (ਵਿਆਪਮ) ਦਾ ਘਪਲਾ ਸਾਹਮਣੇ ਆਇਆ ਹੈ। ਇਸ ਜ਼ਰੀਏ ਨਾਲ ਹਜ਼ਾਰਾਂ ਲੋਕ ਰਿਸ਼ਵਤ ਦੇ ਦਮ ’ਤੇ ਡਾਕਟਰ, ਇੰਜੀਨੀਅਰ ਅਤੇ ਪੁਲਿਸ ਇੰਸਪੈਕਟਰ ਬਣ ਗਏ। ਇਸ ਘਪਲੇ ’ਚ ਭਾਰਤੀ ਪ੍ਰਸ਼ਾਸਨਿਕ ਅਤੇ ਪੁਲਿਸ ਸੇਵਾ ਦੇ ਉੱਚ ਅਧਿਕਾਰੀ ਅਤੇ ਉਨ੍ਹਾਂ ਦੀਆਂ ਔਲਾਦਾਂ ’ਤੇ ਵੀ ਮਾਮਲੇ ਦਰਜ ਹੋਏ ਹਨ। ਇਨ੍ਹਾਂ ’ਚ ਕਈ ਤਾਂ ਅਜਿਹੇ ਹਨ ਜੋ ਡਿਗਰੀਆਂ ਲੈ ਕੇ ਸਰਕਾਰੀ ਨੌਕਰੀ ’ਚ ਵੀ ਆ ਗਏ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਮ ਨੇ ਰਿਲੀਜ਼ ਹੁੰਦੇ ਹੀ ਤੋੜ ਰਿਕਾਰਡ
ਰਿਸ਼ਵਤ ਦੇ ਦਮ ’ਤੇ ਹਾਸਲ ਇਸ ਯੋਗਤਾ ਨੂੰ ਕਿਸ ਕਸੌਟੀ ’ਤੇ ਪਰਖਿਆ ਜਾਵੇ। ਇਹ ਤੈਅ ਹੈ, ਸੱਤਾ ਤੰਤਰ ਨਾਲ ਜੁੜੇ ਲੋਕਾਂ ਲਈ ਅਸਲ ਯੋਗਤਾ ਨੂੰ ਨਕਾਰਨ ਦੇ ਉਪਾਅ ਹਮੇਸ਼ਾ ਹੁੰਦੇ ਰਹੇ ਹਨ। ਡਿਗਰੀਧਾਰੀ ਸਿੱਖਿਆ ਦੀ ਸਾਜ਼ਿਸ ਇਸ ਲਈ ਵੀ ਰਚੀ ਗਈ, ਜਿਸ ਨਾਲ ਪਰੰਪਰਾ ਤੋਂ ਗਿਆਨ ਹਾਸਲ ਕਰਨ ਵਾਲੇ ਲੋਕ ਸਰਕਾਰੀ ਨੌਕਰੀਆਂ ਤੋਂ ਵਾਂਝੇ ਬਣੇ ਰਹਿਣ। ਅੱਜ ਫ਼ਿਲਮ ਅਤੇ ਟੀ. ਵੀ. ਨਾਲ ਜੁੜੇ ਜਿਆਦਾਤਰ ਕਲਾਕਾਰਾਂ ਦੀ ਸਿੱਖਿਆ ਯੋਗਤਾ ਘੱਟ ਹੈ, ਪਰ ਕਲਾਕਾਰ ਬਹੁਤ ਵਧੀਆ ਹਨ। ਜੇਕਰ ਫ਼ਿਲਮ ’ਚ ਅਦਾਕਾਰੀ ਨੂੰ ਅਕਾਦਮਿਕ ਸਿੱਖਿਆ ਦੀ ਮਜ਼ਬੂਰੀ ਨਾਲ ਜੋੜ ਦਿੱਤਾ ਜਾਵੇ ਤਾਂ ਸਿਨੇਮਾ ਜਗਤ ’ਚੋਂ ਕਲਾ ਤਾਂ ਉਂਜ ਹੀ ਅਲੋਪ ਹੋ ਜਾਵੇਗੀ, ਜਿਵੇਂ ਸਿੱਖਿਆ ’ਚੋਂ ਗੁਣਵੱਤਾ ਅਲੋਪ ਹੋ ਗਈ ਹੈ। ਸਾਡੇ ਪ੍ਰਸਿੱਧ ਗਾਇਕ ਅਤੇ ਖਿਡਾਰੀ ਵੀ ਉੱਚ ਡਿਗਰੀ ਧਾਰਕ ਨਹੀਂ ਹਨ।
ਮੌਲਿਕ ਕਲਪਨਾਸ਼ੀਲਤਾ ਨੂੰ ਖੁੰਢੀ ਕਰਨ ਦਾ ਕੰਮ | Knowledge
ਦਰਅਸਲ ਆਧੁਨਿਕ ਸਿੱਖਿਆ ਅਤੇ ਸਿੱਖਿਆ ’ਚ ਅੰਗਰੇਜ਼ੀ ਮੀਡੀਅਮ ਨੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਮੌਲਿਕ ਕਲਪਨਾਸ਼ੀਲਤਾ ਨੂੰ ਖੁੰਢੀ ਕਰਨ ਦਾ ਕੰਮ ਕੀਤਾ ਹੈ। ਮਾਈਕ੍ਰੋਸਾਫਟ ਕੰਪਨੀ ਦੇ ਮਾਲਕ ਅਤੇ ਦੁਨੀਆ ਦੇ ਧਨਾਢ ਬਿੱਲ ਗੇਟਸ ਗਣਿਤ ’ਚ ਬੇਹੱਦ ਕਮਜ਼ੋਰ ਸਨ ਅਤੇ ਇਸ ਵਿਸ਼ੇ ’ਚ ਮੁਹਾਰਤ ਹਾਸਲ ਕਰਨ ਦੀ ਬਜਾਇ ਗੈਰਾਜ ’ਚ ਇਕੱਲੇ ਬੈਠ ਕੇ ਕੁਝ ਨਵਾਂ ਸੋਚਿਆ ਕਰਦੇ ਸਨ। ਉਦੋਂ ਉਨ੍ਹਾਂ ਕੋਲ ਕੰਪਿਊਟਰ ਨਹੀਂ ਸੀ, ਪਰ ਵਿਲੱਖਣ ਸੋਚ ਸੀ, ਜਿਸ ਨੇ ਕੰਪਿਊਟਰ ਦੇ ਬਨਾਉਟੀ ਬੁੱਧੀ ਦੇ ਰੂਪ ’ਚ ਮਾਈਕ੍ਰੋਸਾਫਟ ਨੂੰ ਜਨਮ ਦਿੱਤਾ। ਜੇਕਰ ਬਿੱਲ ਗਣਿਤ ’ਚ ਉੱਚ ਸਿੱਖਿਆ ਹਾਸਲ ਕਰਨ ’ਚ ਆਪਣੀ ਪ੍ਰਤਿਭਾ ਨੂੰ ਖਪਾ ਦਿੰਦੇ ਤਾਂ ਸਾਫਟਵੇਅਰ ਦੀ ਕਲਪਨਾ ਮੁਸ਼ਕਲ ਸੀ।
ਜਾਹਿਰ ਹੈ, ਸੰਕਲਪ ਦੇ ਧਨੀ ਅਤੇ ਪੱਛਮੀ ਲੋਕ ਰਸਮੀ ਸਿੱਖਿਆ ਤੋਂ ਬਿਨਾਂ ਵੀ ਆਪਣੀ ਯੋਗਤਾ ਸਾਬਤ ਕਰ ਸਕਦੇ ਹਨ। ਡਿਗਰੀ ਪੜ੍ਹਾਈ-ਲਿਖਾਈ ਨਿਰਧਾਰਿਤ ਸਟਰੀਮ ਦਾ ਸਬੂਤ ਜ਼ਰੂਰ ਹੁੰਦੀ ਹੈ, ਪਰ ਉਹ ਵਿਅਕਤੀ ਦੀ ਸਮੁੱਚੀ ਪ੍ਰਤਿਭਾ, ਅੰਤਰਦਿ੍ਰਸ਼ਟੀ ਅਤੇ ਬਹੁ-ਮੁਕਾਮੀ ਯੋਗਤਾ ਦਾ ਪੈਮਾਨਾ ਨਹੀਂ ਹੋ ਸਕਦੀ। ਇਸ ਲਈ ਮਹਾਤਮਾ ਗਾਂਧੀ ਅਤੇ ਨਰਿੰਦਰ ਮੋਦੀ ਦੀ ਡਿਗਰੀ ਅਧਾਰਿਤ ਯੋਗਤਾ ’ਤੇ ਸਵਾਲ ਉਠਾਉਣ ਵਾਲੇ ਵੱਡੇ ਡਿਗਰੀਧਾਰੀ ਆਪਣੀ ਯੋਗਤਾ ਦੇ ਸਿਰਫ਼ ਦਮਗਜੇ ਮਾਰ ਰਹੇ ਹਨ। ਘੱਟ ਪੜ੍ਹੇ-ਲਿਖੇ ਹੋਣ ਦੇ ਨਾਤੇ ਜਨਮਜਾਤ ਪ੍ਰਤਿਭਾ ਨੂੰ ਨਕਾਰਨਾ ਅਸਲ ਯੋਗਤਾ ਦੇ ਅਨਾਦਰ ਤੋਂ ਇਲਾਵਾ ਕੁਝ ਨਹੀਂ ਹੈ।
ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਲ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ ਇਲਮ
ਅਮਲ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ ਇਲਮ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਪਿਆਰ ਬੜੇ ਨਸੀਬਾਂ ਨਾਲ ਇਨਸਾਨ ਨੂੰ ਮਿਲਦਾ ਹੈ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ, ਉਹ ਸਤਿਸੰਗ ’ਚ ਚੱਲ ਕੇ ਆਉਦੇ ਹਨ ਅਤੇ ਜੋ ਸਤਿਸੰਗ ਸੁਣ ਕੇ ਅਮਲ ਕਰਦੇ ਹਨ, ਉਹ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਜਦੋਂ ਸੰਤ, ਪੀਰ-ਫ਼ਕੀਰ ਦੀ ਸੋਹਬਤ ਨਸੀਬ ਹੋ ਜਾਵੇ ਤਾਂ ਬਚਨਾਂ ’ਤੇ ਅਮਲ ਕਰਨਾ ਚਾਹੀਦਾ ਹੈ ਅਮਲ ਤੋਂ ਬਿਨਾਂ ਇਲਮ ਕਿਸੇ ਕੰਮ ਦਾ ਨਹੀਂ ਹੁੰਦਾ ਇਲਮ (Knowledge) ਜ਼ਰੂਰੀ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਅਮਲ, ਕਿਉਕਿ ਇਲਮ ਨਹੀਂ ਹੈ ਤਾਂ ਅਮਲ ਕਿਸ ’ਤੇ ਕਰੋਗੇ ਅਤੇ ਜੇਕਰ ਅਮਲ ਨਹੀਂ ਕਰਦੇ ਤਾਂ ਉਹ ਇਲਮ, ਗਿਆਨ ਕੋਰਾ ਹੈ ਇਸ ਲਈ ਸੁਣੋ ਅਤੇ ਅਮਲ ਕਰੋ ਜੋ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ।
ਅਮਲ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ ਇਲਮ (Knowledge)
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਹਰ ਜੀਵ ਲਈ ਜ਼ਰੂਰੀ ਹੈ ਇਨਸਾਨ ਜੇਕਰ ਬਚਨਾਂ ’ਤੇ ਅਮਲ ਕਰੇ ਤਾਂ ਉਸ ਦੇ ਗ਼ਮ, ਚਿੰਤਾ, ਪਰੇਸ਼ਾਨੀ ਖ਼ਤਮ ਹੋ ਜਾਂਦੀ ਹੈ ਅੰਦਰ ਆਤਮਿਕ ਸ਼ਾਂਤੀ ਆਉਦੀ ਹੈ ਅਤੇ ਉਹ ਖੁਸ਼ੀ ਮਿਲਦੀ ਹੈ, ਜਿਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਉਹ ਆਨੰਦ ਮਿਲਦਾ ਹੈ ਜਿਸ ਦੇ ਬਰਾਬਰ ਦੁਨੀਆਂ ’ਚ ਕੋਈ ਦੂਜਾ ਆਨੰਦ ਨਹੀਂ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣਾ ਮਨ ਸੇਵਾ-ਸਿਮਰਨ ’ਚ ਲਾ ਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਮਨ ਸ਼ੈਤਾਨ ਦਾ ਚਰਖ਼ਾ ਹੈ ਇਸ ਦਾ ਕੋਈ ਭਰੋਸਾ ਨਹੀਂ ਹੈ ਕਿ ਕਿਸ ਪਾਸੇ ਚੱਲ ਪਵੇ ਮਨ ਅਜਿਹੇ-ਅਜਿਹੇ ਸਬਜ਼ਬਾਗ ਵਿਖਾਉਦਾ ਹੈ ਕਿ ਇਨਸਾਨ ਹੈਰਾਨ ਰਹਿ ਜਾਂਦਾ ਹੈ ਇਹ ਮਨ ਆਪਣੇ ਆਪ ਹੀ ਸਭ ਕੁਝ ਜਾਇਜ਼ ਬਣਾ ਦਿੰਦਾ ਹੈ ਬੁਰਾਈਆਂ ਕਰਵਾ ਦਿੰਦਾ ਹੈ ਪਰ ਜੋ ਚੀਜ਼ ਗਲਤ ਹੈ ਤਾਂ ਭਾਵੇਂ ਉਹ ਕੋਈ ਵੀ ਕਿਉ ਨਾ ਹੋਵੇ,ਉਹ ਗਲਤ ਹੀ ਹੁੰਦੀ ਹੈ ਇਸ ਲਈ ਮਨ ਬੜੀ ਸ਼ੈਤਾਨੀ ਤਾਕਤ ਹੈ ਤੇ ਇਸ ਤੋਂ ਇਨਸਾਨ ਨੂੰ ਬਚਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੁੱਪ ਰਹਿਣ ਦੀ ਕਲਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ
ਚਮਨਦੀਪ ਸ਼ਰਮਾ
ਸਮਾਜ ਵਿੱਚ ਵਿਚਰਦੇ ਹੋਏ ਚੁੱਪ ਰਹਿਣ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੁੱਝ ਨਾ ਬੋਲਣਾ ਜਾਂ ਮੌਨ ਰਹਿਣਾ ਇੱਕ ਕਲਾ ਹੈ, ਜਿਸਦੀ ਬਾਖੂਬੀ ਜਾਣਕਾਰੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਮਾਨ ‘ਚੋਂ ਨਿੱਕਲਿਆ ਹੋਇਆ ਤੀਰ ਅਤੇ ਜ਼ੁਬਾਨ ‘ਚੋਂ ਇੱਕ ਵਾਰ ਨਿੱਕਲੇ ਹੋਏ ਸ਼ਬਦ ਮੁੜ ਵਾਪਸ ਨਹੀਂ ਆਉਂਦੇ ਹਨ ਜੇਕਰ ਤੀਰ ਆਪਣੇ ਨਿਸ਼ਾਨੇ ਤੋਂ ਭਟਕ ਕੇ ਕੋਈ ਹੋਰ ਨਿਸ਼ਾਨਾ ਸਿੰਨ੍ਹ ਦਿੰਦਾ ਹੈ ਤਾਂ ਨਤੀਜੇ ਭਿਅੰਕਰ ਹੋ ਸਕਦੇ ਹਨ ਇਸੇ ਤਰ੍ਹਾਂ ਹੀ ਜ਼ੁਬਾਨ ‘ਚੋਂ ਨਿੱਕਲੇ ਸ਼ਬਦ ਸਹੀ ਨਾ ਹੋਣ ਦੀ ਸੂਰਤ ਵਿੱਚ ਖਾਮਿਆਜਾ ਮਨੁੱਖ ਨੂੰ ਭੁਗਤਣਾ ਪੈਂਦਾ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਪਹਿਲਾਂ ਤੋਲੋ, ਫਿਰ ਬੋਲੋ।
ਕਿਸੇ ਵਿਸ਼ਾ ਵਸਤੂ ਬਾਰੇ ਘੱਟ ਗਿਆਨ ਹੋਣ ‘ਤੇ ਖਾਮੋਸ਼ ਹੋਣਾ ਹੀ ਉੱਤਮ ਵਿਧੀ ਹੈ ਘੱਟ ਗਿਆਨ ਹੋਣ ‘ਤੇ ਬੋਲਣਾ ਸਦਾ ਹੀ ਖ਼ਤਰਨਾਕ ਮੰਨਿਆ ਜਾਂਦਾ ਹੈ ਕਈ ਵਾਰ ਅਸੀਂ ਬਿਨਾ ਕਹੇ ਸਲਾਹ ਦੇਣ ਲੱਗ ਜਾਂਦੇ ਹਾਂ ਅਜਿਹੀ ਹਾਲਤ ਵਿੱਚ ਅਸੀਂ ਜਿੱਥੇ ਆਪਣੀ ਊਰਜਾ ਅਤੇ ਸਮੇਂ ਦੀ ਬਰਬਾਦੀ ਕਰ ਰਹੇ ਹੁੰਦੇ ਹਾਂ, ਉੁੱਥੇ ਮਜ਼ਾਕ ਦੇ ਪਾਤਰ ਵੀ ਬਣਦੇ ਹਾਂ ਸੋ ਚੇਤੇ ਰੱਖਣ ਵਾਲੀ ਗੱਲ ਹੈ ਕਿ ਆਪਣੀ ਇੱਜਤ ਆਪਣੇ ਹੱਥ ਵਿੱਚ ਹੀ ਹੁੰਦੀ ਹੈ।
ਮਨੁੱਖੀ ਵਿਵਹਾਰ ਦੀ ਇਹ ਕਮਜ਼ੋਰੀ ਹੈ ਕਿ ਇਹ ਕਿਸੇ ਵੀ ਕਿਰਿਆ ‘ਤੇ ਤੁਰੰਤ ਪ੍ਰਤੀਕਿਰਿਆ ਕਰਦਾ ਹੈ ਆਪਣੇ ਇਸ ਵਰਤਾਰੇ ਕਾਰਨ ਮਾਨਵ ਆਪਣੇ ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਆਦਿ ਤੋਂ ਹੱਥ ਧੋ ਬੈਠਦਾ ਹੈ ਇਹ ਸਭ ਕੁੱਝ ਗਲਤ ਸ਼ਬਦਾਂ, ਚੁਭਵੀਂ ਗੱਲਬਾਤ, ਬੇਲੋੜੀ ਦਖਲਅੰਦਾਜ਼ੀ ਕਾਰਨ ਵਾਪਰਦਾ ਹੈ ਕਈ ਸਿਆਣੇ ਮਨੁੱਖ ਸਾਹਮਣੇ ਵਾਲੇ ਵਿਅਕਤੀ ਨੂੰ ਗੁੱਸੇ ਵਿੱਚ ਬੋਲਦਾ ਵੇਖ ਕੇ ਕੁੱਝ ਨਹੀਂ ਆਖਦੇ ਹਨ ਇੱਕ ਵਾਰ ਤਾਂ ਗੁੱਸੇ ਵਿੱਚ ਆਇਆ ਵਿਅਕਤੀ ਬਹੁਤ ਕੁੱਝ ਬੋਲ ਜਾਂਦਾ ਹੈ ਪਰ ਤੁਹਾਨੂੰ ਬੋਲਦਾ ਨਾ ਵੇਖ ਕੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਜਲਦੀ ਹੀ ਹੋ ਜਾਂਦਾ ਹੈ ਇਸ ਤਰ੍ਹਾਂ ਚੁੱਪ ਰਹਿ ਕੇ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਹੈ ਕਿ ਜਿੱਥੇ ਬੋਲਣ ਦਾ ਮੁੱਲ ਨਾ ਹੋਵੇ ਉੱਥੇ ਚੁੱਪ ਰਹਿਣ ਦੇ ਵਿੱਚ ਹੀ ਭਲਾਈ ਹੁੰਦੀ ਹੈ।
ਕਈ ਵਾਰ ਵਿਅਕਤੀ ਆਪਣੀ ਗੱਲ ਨੂੰ ਧੱਕੇ ਨਾਲ ਰੱਖਣ/ਮਨਾਉਣ ਦਾ ਯਤਨ ਕਰਦਾ ਹੈ ਤਾਂ ਵਿਰੋਧਤਾ ਹੋਣ ਕਰਕੇ ਵਾਦ-ਵਿਵਾਦ ਉਤਪੰਨ ਹੁੰਦੇ ਹਨ ਜੋ ਕਿ ਦੋਵੇਂ ਧਿਰਾਂ ਲਈ ਚਿੰਤਾ ਦਾ ਕਾਰਨ ਬਣਦੇ ਹਨ ਚਿੰਤਾ ਨੂੰ ਚਿਤਾ ਸਮਾਨ ਮੰਨਿਆ ਗਿਆ ਹੈ ਇਸ ਕਾਰਨ ਮਨੁੱਖ ਤਨਾਅ ਵਿੱਚ ਆ ਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਲੱਖਾਂ ਰੁਪਏ ਡਾਕਟਰਾਂ ਨੂੰ ਦੇਣ ਤੋਂ ਬਾਅਦ ਵੀ ਠੀਕ ਹੋਣ ਦੇ ਆਸਾਰ ਨਹੀਂ ਹੁੰਦੇ ਹਨ ਇਸ ਮੌਕੇ ‘ਤੇ ਡਾਕਟਰਾਂ ਵੱਲੋਂ ਅਜਿਹੇ ਮਰੀਜ਼ਾਂ ਨੂੰ ਘੱਟ ਬੋਲਣ ਦੀ ਹੀ ਸਲਾਹ ਦਿੱਤੀ  ਜਾਂਦੀ ਹੈ ਗੁੱਸੇ ਦਾ ਮਾਰਿਆ ਇਨਸਾਨ ਨਰਕ ਨੂੰ ਚਲਾ ਜਾਂਦਾ ਹੈ ਮਨੁੱਖੀ ਵਿਵਹਾਰ ਲਈ ਸਬਰ-ਸੰਤੋਖ ਦੀ ਲੋੜ ਹੁੰਦੀ ਹੈ ਤਾਂ ਜੋ ਅਗਲੇਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਸਾਨੂੰ ਉਹਨਾਂ ਲੀਡਰਾਂ ਤੋਂ ਸੇਧ ਲੈਣ ਦੀ ਜਰੂਰਤ ਜੋ ਕਿ ਕਿਸੇ ਕੰਮ ਦੀ ਪੂਰੀ ਜਾਣਕਾਰੀ ਨਾ ਹੋਣ ‘ਤੇ ਚੁੱਪੀ ਧਾਰ ਲੈਂਦੇ ਹਨ ਇਸਦੇ ਉਲਟ ਕਈ ਲੀਡਰਾਂ ਨੂੰ ਜਿਆਦਾ ਬੋਲਣ ਨਾਲ ਕਚਹਿਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ  ਇਸਤਰੀਆਂ ਦੇ ਜ਼ਿਆਦਾ ਬੋਲਣ ਕਰਕੇ ਉਹਨਾਂ ਉੱਪਰ ਅਕਸਰ ਚੁਟਕਲੇ ਬਣਾਏ ਜਾਂਦੇ ਹਨ ਕਿਸੇ ਨੇ ਪੁੱਛਿਆ ਕਿ ਸੰਸਾਰ ਦਾ ਸਭ ਤੋਂ ਅਸੰਭਵ ਕੰਮ ਕਿਹੜਾ ਹੈ? ਇਸਦਾ ਉੱਤਰ ਸੀ ਕਿ ਤਿੰਨ ਇਸਤਰੀਆਂ ਇਕੱਠੀਆਂ ਕਿਤੇ ਜਾ ਰਹੀਆਂ ਹੋਣ ਤੇ ਉਹ ਆਪਸ ਵਿੱਚ ਗੱਲਾਂ ਨਾ ਕਰਦੀਆਂ ਹੋਣ।
ਧਾਰਮਿਕ ਪੱਖ ਤੋਂ ਵੀ ਚੁੱਪ ਦੀ ਕਾਫੀ ਮਾਨਤਾ ਹੈ ਸਾਡੇ ਰਿਸ਼ੀਆਂ-ਮੁਨੀਆਂ ਨੇ ਧਿਆਨ ਲਗਾਉਣ ਦੀ ਕਿਰਿਆ ਰਾਹੀਂ ਹੀ ਗਿਆਨ ਦੀ ਪ੍ਰਾਪਤੀ ਕੀਤੀ ਹੈ ਕਰਮਚਾਰੀ ਆਪਣੇ ਅਫਸਰ ਅੱਗੇ, ਵਿਦਿਆਰਥੀ ਆਪਣੇ ਅਧਿਆਪਕ, ਬੱਚੇ ਆਪਣੇ ਮਾਪਿਆਂ ਦੇ ਅੱਗੇ ਬੇਲੋੜਾ ਨਾ ਬੋਲਦੇ ਹੋਏ ਆਪਣੀਆਂ ਮੁਸੀਬਤਾਂ ਨੂੰ ਕਾਫੀ ਹੱਦ ਘਟਾ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਕਰ ਸਕਦੇ ਹਨ ਇੱਥੇ ਚੁੱਪ ਰਹਿਣ ਦਾ ਮਤਲਬ ਕੇਵਲ ਉੱਥੇ ਹੀ ਹੈ ਜਿੱਥੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੋਵੇ ਕਿ ਉਸਦੇ ਬੋਲਣ ਨਾਲ ਕੋਈ ਝਗੜਾ ਜਨਮ ਲੈ ਸਕਦਾ ਹੈ ਜਿੱਥੇ ਤੁਸੀਂ ਤਰਕ ਨਾਲ ਗੱਲ ਕਰਨੀ ਹੋਵੇ, ਆਪਣੇ ਹੱਕਾਂ ਲਈ ਲੜਨਾ ਹੋਵੇ ਤਾਂ ਫਿਰ ਖਾਮੋਸ਼ ਬੈਠਣਾ ਵੀ ਇੱਕ ਅਪਰਾਧ ਹੈ ਅਸੀਂ ਸਿਰਫ ਇਹ ਯਾਦ ਰੱਖਣਾ ਹੈ ਕਿ ਲੰਮੀ ਜੁਬਾਨ ਅਤੇ ਲੰਮਾ ਧਾਗਾ ਹਮੇਸਾ ਹੀ ਉਲਝਿਆ ਰਹਿੰਦਾ ਹੈ ਇਸ ਤਰ੍ਹਾਂ ਚੁੱਪ ਰਹਿਣ ਦੇ ਮਹੱਤਵ ਨੂੰ ਅਣਗੌਲਿਆਂ ਨਹੀਂ ਕਿਤਾ ਜਾ ਸਕਦਾ ਹੈ ਹੁਣ ਦੇਖਣਾ ਇਹੋ ਬਾਕੀ ਹੈ ਕਿ ਕਿੰਨੇ ਕੁ ਵਿਅਕਤੀ ਚੁੱਪ ਦੇ ਮਹੱਤਵ ਨੂੰ ਸਮਝਦੇ ਹੋਏ ਇਸਨੂੰ ਆਪਣੀ ਜਿੰਦਗੀ ਵਿੱਚ ਧਾਰਨ ਕਰਦੇ ਹਨ?
ਮਹਾਰਾਜਾ ਯਾਦਵਿੰਦਰਾ ਇਨਕਲੇਵ,
ਪਟਿਆਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ ‘ਵਰਸਿਟੀ ‘ਚ ਕਿਤਾਬਾਂ ਦੀ ਸਟਾਲ ਬਣੀ ਹੋਈ ਐ ਨੌਜਵਾਨਾਂ ਲਈ ਖਿੱਚ ਦਾ ਕੇਂਦਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਲੱਗੇ ਪੁਸਤਕ ਮੇਲੇ ਵਿੱਚ ‘ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ’ ਪੁਸਤਕ ਪ੍ਰੇਮੀਆਂ ਦਾ ਧਿਆਨ ਖਿੱਚ ਰਹੀ ਹੈ। ਇਹ ‘ਠੇਕਾ ਕਿਤਾਬਾਂ ਦਾ’ ਨਸ਼ੇ ਤੇ ਕਰਾਰੀ ਚੋਟ ਕਰ ਰਿਹਾ ਹੈ। ਠੇਕੇ ਦਾ ਨਾਮ ਲੈਂਦਿਆਂ ਹੀ ਸ਼ਰਾਬ ਸਾਹਮਣੇ ਆਉਂਦੀ ਹੈ, ਪਰ ਇਸ ਸਟਾਲ ਨੇ ਠੇਕੇ ਸ਼ਬਦ ਨੂੰ ਵੱਖਰਾ ਨਾਂਅ ਦਿੰਦਿਆਂ ਕਿਤਾਬਾਂ ਨਾਲ ਜੋੜ ਦਿੱਤਾ ਹੈ। ਇਸ ਕਿਤਾਬਾਂ ਦੇ ਠੇਕੇ ‘ਤੇ ਆਪ-ਮੁਹਾਰੇ ਨੌਜਵਾਨ ਆ ਰਹੇ ਹਨ ਅਤੇ ਇੱਥੋਂ ਮਨ-ਭਾਉਂਦੀਆਂ ਕਿਤਾਬਾਂ ਖਰੀਦ ਕੇ ਸਾਹਿਤ ਦੇ ਨਸ਼ੇ ਨਾਲ ਜੁੜ ਰਹੇ ਹਨ। Young People
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ 21 ਅਕਤੂਬਰ ਤੋਂ ਪੁਸਤਕ ਮੇਲਾ ਲੱਗਿਆ ਹੋਇਆ ਹੈ ਅਤੇ ਇੱਥੇ ਪੁਸਤਕਾਂ ਦੀਆਂ 86 ਸਟਾਲਾਂ ਸਜੀਆਂ ਹੋਈਆਂ ਹਨ। ਇਸ ਮੇਲੇ ਵਿੱਚ ਦੂਰੋਂ-ਦੂਰੋਂ ਸਾਹਿਤਕ ਪ੍ਰੇਮੀ ਆਪਣੀਆਂ ਪਸੰਦੀਦਾ ਕਿਤਾਬਾਂ ਖਰੀਦ ਰਹੇ ਹਨ। ਇਸ ਮੇਲੇ ਵਿੱਚ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਸਭ ਤੋਂ ਵੱਧ ਤੋਂ ਧਿਆਨ ਖਿੱਚ ਰਹੀ ਹੈ ਅਤੇ ਇਸ ਠੇਕੇ ਵਿੱਚ ਕਿਤਾਬਾਂ ਦੇ ਅਨੇਕਾਂ ਬਰਾਂਡ ਮਿਲ ਰਹੇ ਹਨ, ਜਿਨ੍ਹਾਂ ਵਿੱਚ ਕਵਿਤਾ ਅਤੇ ਕਹਾਣੀਆਂ ਵਾਲੀਆਂ ਕਿਤਾਬਾਂ ਤੋਂ ਇਲਾਵਾ ਨਾਵਲ, ਨਾਟਕ, ਗਜ਼ਲ, ਵਾਰਤਕ, ਸਫਰਨਾਮਾ, ਜੀਵਨੀ ਅਤੇ ਆਲੋਚਨਾ ਵਾਲੇ ਬਰਾਂਡ ਸ਼ਾਮਲ ਹਨ। Young People
ਪਿਛਲੇ ਤਿੰਨ ਦਿਨਾਂ ਤੋਂ ਇਸ ਸਟਾਂਲ ਤੇ ਵੱਡੀ ਗਿਣਤੀ ਨੌਜਵਾਨਾਂ ਅਤੇ ਕਿਤਾਬ ਪ੍ਰੇਮੀ ਪੁੱਜ ਰਹੇ ਹਨ। ਠੇਕਾ ਕਿਤਾਬ ਦੇਸੀ ਅਤੇ ਅੰਗਰੇਜੀ ਦੇ ਕਰਤਾ ਧਰਤਾ ਪਗਰਟ ਸਿੰਘ ਡੱਲੇਵਾਲ ਅਤੇ ਲਵਪ੍ਰੀਤ ਸਿੰਘ ਫੇਰੋਕੇ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਵਿਖੇ ਠੇਕਾਂ ਕਿਤਾਬਾਂ ਦਾ ਲੈ ਕੇ ਪੁੱਜੇ ਹਨ। ਉਂਜ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਾਬਾ ਫਰੀਦ ਮੇਲੇ ਤੇ ਵੀ ਅਜਿਹੀ ਸਟਾਲ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਾਲਜ਼ਾਂ ਅਤੇ ਪਿੰਡਾਂ ਵਿੱਚ ਵੀ ਆਪਣਾ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਨੂੰ ਲਗਾ ਰਹੇ ਹਨ। ਠੇਕੇ ਸਬਦ ਸਬੰਧੀ ਪਰਗਟ ਸਿੰਘ ਦਾ ਕਹਿਣਾ ਹੈ ਕਿ ਜਦੋਂ ਅਸੀਂ ਠੇਕੇ ਦਾ ਨਾਮ ਲੈਂਦੇ ਹਨ ਤਾ ਸਾਡੀਆਂ ਅੱਖਾਂ ਸਾਹਮਣੇ ਸ਼ਰਾਬ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਠੇਕੇ ਸ਼ਬਦ ਨੂੰ ਕਿਤਾਬਾਂ ਨਾਲ ਜੋੜ ਰਹੇ ਹਾਂ ਤਾ ਜੋਂ ਸਾਡੀ ਨੌਜਵਾਨ ਪੀੜੀ ਸ਼ਰਾਬ ਦੇ ਠੇਕੇ ਦੀ ਥਾਂ ਕਿਤਾਬਾਂ ਦੇ ਠੇਕੇ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਸ਼ਰਾਬ ਦੇ ਨਸ਼ੇ ਦੀ ਥਾਂ ਕਿਤਾਬਾਂ ਦੇ ਨਸ਼ੇ ਨਾਲ ਜੁੜਨ। ਆਉਣ ਵਾਲੇ ਸਮੇਂ ਵਿੱਚ ਇਸ ਕਿਤਾਬਾਂ ਦੇ ਠੇਕੇ ਦੀ ਮੁਹਿੰਮ ਨੂੰ ਹੋਰ ਜੰਗੀ ਪੱਧਰ ਤੇ ਵਿੱਢਾਗੇ। ਇੱਧਰ ਇਸ ਸਟਾਲ ਤੇ ਪੁੱਜੇ ਪੁਸਤਕ ਪ੍ਰੇਮੀ ਗੁਰਵਿੰਦਰ ਸਿੰਘ ਅਤੇ ਮਨਜੋਤ ਕੌਰ ਦਾ ਕਹਿਣਾ ਸੀ ਕਿ ਇਸ ਠੇਕੇ ਚੋਂ ਉਨ੍ਹਾਂ ਨੇ ਆਪਣੀਆਂ ਮਨ ਭਾਉਂਦੇ ਬਰਾਂਡ ਖਰੀਦੇ ਹਨ ਅਤੇ ਇਹ ਸਟਾਲ ਨਸ਼ੇ ਤੇ ਕਰਾਰੀ ਚੋਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਾਵਨ ਇਸ ਠੇਕੇ ਨਾਲ ਜੁੜਨ ਤਾ ਉਨ੍ਹਾਂ ਦਾ ਜੀਵਨ ਰੋਸ਼ਨ ਹੋ ਸਕਦਾ ਹੈ। ਉਨ੍ਹਾਂ ਇਸ ਸਟਾਲ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆ ਪੁਸਤਕਾਂ ਦੇ ਠੇਕੇ ਨੂੰ ਚੰਗਾਂ ਕਦਮ ਦੱਸਿਆ। ਦੱਸਣਯੋਗ ਹੈ ਕਿ 24 ਅਕਤੂਬਰ ਤੱਕ ਚੱਲਣ ਵਾਲੇ ਇਸ ਪੁਸਤਕ ਮੇਲੇ ਵਿੱਚ 30 ਲੱਖ ਤੋਂ ਵੱਧ ਦੀਆਂ ਕਿਤਾਬਾਂ ਵਿਕ ਚੁੱਕੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਾਬਰੀ ਦਾ ਗਿਆਨ
ਮਹਾਂਰਿਸ਼ੀ ਕਣਵ ਨੇ ਇੱਕ ਵਾਰ ਆਪਣੇ ਸ਼ਿਸ਼ਾਂ ਨੂੰ ਇਹ ਸਮਝਾਇਆ ਕਿ ਵਿਅਕਤੀ ਨੂੰ ਕਦੇ ਵੀ ਆਪਣੇ ਵੱਡੇਪਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਦ੍ਰਿਸ਼ਟਾਂਤ ਦੇ ਰੂਪ ‘ਚ ਉਨ੍ਹਾਂ ਨੂੰ ਇਹ ਛੋਟੀ ਜਿਹੀ ਕਥਾ ਸੁਣਾਈ ਜੰਗਲ ‘ਚ ਇੱਕ ਦਰੱਖਤ ਦੇ ਨਾਲ ਲਿਪਟੀ ਇੱਕ ਵੇਲ ਵੀ ਹੌਲੀ-ਹੌਲੀ ਵਧ ਕੇ ਦਰੱਖਤ ਦੇ ਬਰਾਬਰ ਹੋ ਗਈ ਦਰੱਖਤ ਦਾ ਆਸਰਾ ਲੈ ਕੇ ਉਸ ਨੇ ਵਧਣਾ-ਫੁੱਲਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਦਿਨ ਲੰਘਣ ਲੱਗੇ ਇੱਕ ਦਿਨ ਵੇਲ ਨੂੰ ਵਧਦੇ-ਫੁੱਲਦੇ ਵੇਖ ਕੇ ਦਰੱਖਤ ਨੂੰ ਹੰਕਾਰ ਹੋ ਗਿਆ ਤੇ ਉਹ ਸੋਚਣ ਲੱਗਾ ਕਿ ਜੇਕਰ ਮੈਂ ਨਾ ਹੁੰਦਾ ਤਾਂ ਇਹ ਵੇਲ ਕਦੋਂ ਦੀ ਖਤਮ ਹੋ ਗਈ ਹੁੰਦੀ ਫਿਰ ਕੀ ਸੀ, ਉਸ ਨੇ ਆਪਣੇ ਆਸਰੇ ਨੂੰ ਵੇਲ ਦੀ ਕਮਜ਼ੋਰੀ ਸਮਝ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਬੋਲਿਆ, ‘ਐ ਵੇਲ, ਮੈਂ ਜੋ ਕਹਾਂ ਤੂੰ ਉਸ ਦਾ ਪਾਲਣ ਕਰਿਆ ਕਰ, ਨਹੀਂ ਤਾਂ ਮੈਂ ਤੈਨੂੰ ਆਪਣੇ ਨਾਲੋਂ ਹਟਾ ਦਿਆਂਗਾ’ ਅਜੇ ਉਹ ਵੇਲ ਨੂੰ ਝਿੜਕ ਹੀ ਰਿਹਾ ਸੀ ਕਿ ਦੋ ਰਾਹੀ ਉੱਧਰੋਂ ਲੰਘੇ ਉਨ੍ਹਾਂ ਵਿੱਚੋਂ ਇੱਕ ਬੋਲਿਆ, ‘ਭਰਾ ਵੇਖ ਇਹ ਦਰੱਖਤ ਕਿੰਨਾ ਠੰਢਾ ਤੇ ਸੁੰਦਰ ਹੈ ਇਸ ‘ਤੇ ਕਿੰਨੇ ਵਧੀਆ ਵੇਲ ਨੂੰ ਫੁੱਲ ਲੱਗ ਰਹੇ ਹਨ ਆਓ, ਇੱਥੇ ਕੁਝ ਦੇਰ ਬੈਠ ਕੇ ਅਰਾਮ ਕਰੀਏ’ ਆਪਣਾ ਸਾਰਾ ਮਹੱਤਵ ਵੇਲ ਦੇ ਨਾਲ ਹੈ, ਇਹ ਸੁਣ ਕੇ ਹੰਕਾਰੀ ਦਰੱਖਤ ਦਾ ਹੰਕਾਰ ਪਲ ‘ਚ ਖ਼ਤਮ ਹੋ ਗਿਆ ਉਸ ਦਿਨ ਤੋਂ ਉਸ ਨੇ ਵੇਲ ਨੂੰ ਧਮਕਾਉਣਾ ਬੰਦ ਕਰ ਦਿੱਤਾ ਕਥਾ ਦਾ ਭਾਵ ਸਮਝਾਉਂਦਿਆਂ ਮਹਾਂਰਿਸ਼ੀ ਬੋਲੇ, ‘ਮੁਰੀਦੋ, ਔਰਤ ਨਾਲ ਹੀ ਆਦਮੀ ਦਾ ਮਹੱਤਵ ਹੈ ਦੋਵੇਂ ਇੱਕ-ਦੂਜੇ ਦੇ ਸਹਿਯੋਗੀ ਹਨ ਇਸ ਤਰ੍ਹਾਂ ਕਿਸੇ ਇੱਕ ਨੂੰ ਛੋਟਾ ਜਾਂ ਵੱਡਾ ਨਹੀਂ ਮੰਨਿਆ ਜਾਣਾ ਚਾਹੀਦਾ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।