Lohri - Sach Kahoon Punjabi
Punjab News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਲੋਹੜੀ ਦੇ ਤਿਉਹਾਰ ’ਤੇ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਿਤ ਹੋਟਲ ਰਣਬਾਸ ਦ ਪੈਲੇਸ, ਅੱਜ (ਸੋਮਵਾਰ) ਨੂੰ ਲੋਹੜੀ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: PM Modi Jammu Visit: ਪੀਐੱਮ ਮੋਦੀ ਨੇ ਕੀਤਾ ਜੈੱਡ-ਮੋਡ ਸੁਰੰਗ ਦਾ ਉਦਘਾਟਨ, ਗੰਦਰਬਲ ਤੋਂ ਲੇਹ ਤੱਕ ਸੁਚਾਰੂ ਯਾਤਰਾ ਦਾ…
ਲੋਹੜੀ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਸਿੱਖ ਪੈਲੇਸ ਹੋਟਲ ਰੈਨਬਾਸ ਦਾ ਉਦਘਾਟਨ ਕਰਨਗੇ। ਇਹ ਹੋਟਲ ਦੁਨੀਆ ਦਾ ਇਕਲੌਤਾ ਸਿੱਖ ਪੈਲੇਸ ਹੋਟਲ ਹੋਵੇਗਾ। ਇਸ ਦਾ ਨਿਰਮਾਣ ਕਿਲਾ ਮੁਬਾਰਕ, ਪਟਿਆਲਾ ਵਿੱਚ ਕੀਤਾ ਗਿਆ ਹੈ। ਇਹ ਲੋਹੜੀ ਵਾਲੇ ਦਿਨ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਕਿਲਾ ਮੁਬਾਰਕ ਵਿੱਚ ਖੁੱਲ੍ਹਣ ਵਾਲਾ ਇਹ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਪਸੰਦੀਦਾ ਸਥਾਨ ਬਣ ਜਾਵੇਗਾ। ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੈਲੇਸ ਹੋਟਲ ਦਾ ਨਿਰਮਾਣ ਕੀਤਾ ਗਿਆ ਹੈ। ਹੁਣ, ਰਾਜਸਥਾਨ ਦੀ ਤਰਜ਼ ‘ਤੇ ਇੱਥੇ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਹੁਲਾਰਾ ਮਿਲੇਗਾ। ਇਸ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। Punjab News
Punjab: ਲੋਹੜੀ ਮੌਕੇ ਪੰਜਾਬ ਨੂੰ ਮਿਲੇਗਾ ਵੱਡਾ ਤੋਹਫ਼ਾ, ਸਰਕਾਰ ਨੇ ਲਿਆ ਫ਼ੈਸਲਾ
Punjab ’ਚ ਖੋਲ੍ਹਿਆ ਜਾਵੇਗਾ ਪਹਿਲਾ ਬੁਟੀਕ ਹੋਟਲ
ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਬਣਿਆ ਹੋਟਲ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ | Punjab
Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਸੂਬੇ ’ਚ ਪਹਿਲਾ ਬੁਟੀਕ ਹੋਟਲ ਲੋਕ ਅਰਪਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੋਹੜੀ (Lohri) ਦੇ ਤਿਉਹਾਰ ਤੋਂ ਬਾਅਦ ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਹੋਟਲ ਲੋਕਾਂ ਨੂੰ ਸਮਰਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇੱਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਸੈਰ-ਸਪਾਟਾ ਤੇ ਸੱਭਿਆਚਾਰਕ ਪ੍ਰਮੋਸ਼ਨ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੀ.ਪੀ.ਪੀ. ਮੋਡ ’ਤੇ ਬਣਾਏ ਗਏ ਇਸ ਹੋਟਲ ਦਾ ਸੁਹਜ-ਸੁੰਦਰਤਾ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਇਹ ਆਪਣੇ ਆਰਾਮ, ਮਹਿਮਾਨ ਨਿਵਾਜੀ ਤੇ ਸੁੰਦਰਤਾ ਨਾਲ ਨਵਾਂ ਮਾਪਦੰਡ ਸਥਾਪਤ ਕਰੇਗਾ। Punjab
Read Also : Punjab Explosion: ਤੜਕੇ-ਤੜਕੇ ਪੰਜਾਬ ਦੇ ਥਾਣੇ ’ਚ ਹੋਇਆ ਧਮਾਕਾ, ਦਹਿ+ਸ਼ਤ ਦਾ ਮਾਹੌਲ
ਉਨ੍ਹਾਂ ਅੱਗੇ ਕਿਹਾ ਕਿ ਇਹ ਡੈਸਟੀਨੇਸ਼ਨ ਵੈਂਡਿੰਗ ਤੇ ਹੋਰ ਪ੍ਰੋਗਰਾਮਾਂ ਲਈ ਇੱਕ ਪਸੰਦੀਦਾ ਸਥਾਨ ਬਣੇਗਾ। ਉਨ੍ਹਾਂ ਕਿਹਾ ਕਿ ਇਹ ਹੋਟਲ ਸੂਬੇ ’ਚ ਖਾਸ ਕਰਕੇ ਸ਼ਹਿਰ ਪਟਿਆਲਾ ’ਚ ਸੈਰ-ਸਪਾਟਾ ਨੂੰ ਵੱਡਾ ਹੁਲਾਰਾ ਦੇਵੇਗਾ। ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਸੈਲਾਨੀਆਂ ਨੂੰ ਹੋਟਲ ’ਚ ਆਰਾਮਦਾਇਕ ਠਹਿਰਾਅ ਦੀ ਸਹੂਲਤ ਮਿਲੇਗੀ ਤੇ ਉਹ ਆਪਣੇ ਠਹਿਰਾਅ ਦੌਰਾਨ ਸੂਬੇ ਦੀ ਨਿੱਘੀ ਮਹਿਮਾਨ ਨਿਵਾਜੀ ਦਾ ਅਨੰਦ ਮਾਣਨਗੇ। Punjab Government News
ਸੂਬੇ ’ਚ ‘ਰੰਗਲਾ Punjab’ ਤਿਉਹਾਰ ਫਰਵਰੀ ਮਹੀਨੇ ’ਚ ਮਨਾਇਆ ਜਾਵੇਗਾ
ਇਸ ਮੌਕੇ ਇੱਕ ਹੋਰ ਏਜੰਡੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੂਬੇ ਭਰ ’ਚ ਸਮਾਗਮਾਂ ਦੀ ਲੜੀ ਕਰਵਾਈ ਜਾਵੇਗੀ ਤੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਸਥਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਇਆ ਜਾਵੇਗਾ।
ਭਗਵੰਤ ਸਿੰਘ ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ ਮਹਾਨ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਲੜੀਵਾਰ ਸਮਾਗਮ ਕਰਵਾਉਣ ਲਈ ਵਿਸਥਾਰਤ ਪ੍ਰੋਗਰਾਮ ਉਲੀਕਣ ਲਈ ਕਿਹਾ। ਪੰਜਾਬ ’ਚ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀ ਦਿ੍ਰੜ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਫਰਵਰੀ ’ਚ ਸੂਬੇ ’ਚ ‘ਰੰਗਲਾ ਪੰਜਾਬ’ ਤਿਉਹਾਰ ਮਨਾਉਣ ਦੀ ਪ੍ਰਵਾਨਗੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦਾ ਮਕਸਦ ਪੰਜਾਬ ਨੂੰ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਪਸੰਦੀਦਾ ਸੈਰ-ਸਪਾਟਾ ਸਥਾਨ ਵਜੋਂ ਪੇਸ਼ ਕਰਨਾ ਹੈ। Punjab Government News
Lohri | ਲੋਹੜੀ ਦੇ ਤਿਉਹਾਰ ’ਤੇ ਪੜ੍ਹੋ ਪੂਜਨੀਕ ਗੁਰੂ ਜੀ ਦੇ ਬਚਨ
Saint Dr MSG
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਸਾਧ-ਸੰਗਤ ਨੂੰ ਵਧਾਈਆਂ ਦਿੰਦੇ ਹੋਏ ਫਰਮਾਉਂਦੇ ਹਨ ਕਿ ਇਸ ਤਿਉਹਾਰ ਨੂੰ ਰਾਮ ਦਾ ਨਾਮ ਜਪ ਕੇ ਮਨਾਓ। ਪਰ ਇਸ ਦਿਨ ਅਸੀਂ ਦੇਖਿਆ ਹੈ ਕੁਝ ਲੋਕ ਜੂਆ ਖੇਡਦੇ ਹਨ, ਗੰਦਗੀ ਫੈਲਾਉਂਦੇ ਹਨ, ਮਾੜੇ ਕੰਮ ਕਰਦੇ ਹਨ। ਜਦੋਂਕਿ ਸਾਡੇ ਸਾਰੇ ਤਿਉਹਾਰ ਚਾਹੇ ਹਿੰਦੂ ਧਰਮ ਦੇ ਹੋਣ ਜਾਂ ਕੋਈ ਹੋਰ ਧਰਮ ਦੇ, ਸਭ ਚੰਗਿਆਈ ਦੇ ਪ੍ਰਤੀਕ ਹਨ, ਉਨ੍ਹਾਂ ਵਿੱਚ ਕੇਵਲ ਚੰਗਿਆਈ ਦਾ ਹੀ ਉਪਦੇਸ਼ ਦਿੱਤਾ ਜਾਂਦਾ ਹੈ। ਇਸ ਦਿਨ ਬੁਰਾਈ ਨੂੰ ਸਾੜਿਆ ਗਿਆ। (Lohri)
Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ
ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀਆਂ ਬੁਰਾਈਆਂ ਨੂੰ ਸਾੜ ਸਕਦੇ ਹੋ, ਆਪਣੀਆਂ ਬੁਰਾਈਆਂ ਛੱਡੋ ਅਤੇ ਪ੍ਰਣ ਲਵੋ ਕਿ ਮੈਂ ਜੀਵਨ ਵਿੱਚ ਕਦੇ ਵੀ ਇਹ ਬੁਰਾਈਆਂ ਨਹੀਂ ਕਰਾਂਗਾ, ਜਿਵੇਂ ਅੱਜ ਸੰਗਤ ਨੇ ਪ੍ਰਣ ਕੀਤਾ। ਇਹ ਹੈ ਤਿਉਹਾਰ ਮਨਾਉਣ ਦਾ ਸਹੀ ਤਰੀਕਾ। ਘਰ ਵਿੱਚ ਰਹੋ, ਖ਼ੁਸ਼ੀਆਂ ਮਨਾਓ, ਪਰਿਵਾਰ ਅਤੇ ਬੱਚਿਆਂ ਨੂੰ ਸਮਾਂ ਦਿਓ, ਘਰ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮਾਲਕ ਨੂੰ ਪ੍ਰਾਰਥਨਾ ਕਰੋ, ਅਰਦਾਸ ਕਰੋ ਅਤੇ ਮਨਾਓ ਇਹ ਤਿਉਹਾਰ ਜਿਸ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ‌ ਪਰ ਜ਼ਰੂਰੀ ਹੈ ਕਿ ਸਮਾਜ ਨੂੰ ਇਸ ਤਿਉਹਾਰ ਦੇ ਅੰਦਰ ਦਾ ਸਬਕ ਲੈਣਾ ਚਾਹੀਦਾ ਹੈ, ਮਾੜੀਆਂ ਗੱਲਾਂ ਨੂੰ ਛੱਡ ਕੇ ਚੰਗੀਆਂ ਚੀਜ਼ਾਂ ਨੂੰ ਅਪਣਾਉਣਾ ਚਾਹੀਦਾ ਹੈ।
ਸੱਚ ਕਹੂੰ ਵੱਲੋਂ ਸਾਰੇ ਪਾਠਕਾਂ ਨੂੰ ਲੋਹੜੀਆਂ ਦੀਆਂ ਬਹੁਤ ਬਹੁਤ ਵਧਾਈਆਂ | Lohri
ਸੱਚ ਕਹੂੰ ਦੇ ਸਾਰੇ ਪਾਠਕਾਂ ਨੂੰ ਵੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਸ਼ੁਭ ਮੌਕੇ ‘ਤੇ ਸੱਚ ਕਹੂੰ ਦੀ ਟੀਮ ਤੁਹਾਨੂੰ ਅਪੀਲ ਕਰਦੀ ਹੈ ਕਿ ਤੁਸੀਂ ਲੋਹੜੀ ਦਾ ਆਨੰਦ ਮਾਣੋ ਅਤੇ ਜਿਹੜੇ ਲੋਕ ਆਰਥਿਕ ਤੰਗੀ ਕਾਰਨ ਇਹ ਤਿਉਹਾਰ ਮਨਾਉਣ ਤੋਂ ਅਸਮਰੱਥ ਹਨ, ਤੁਸੀਂ ਉਨ੍ਹਾਂ ਨੂੰ ਗਰਮ ਕੱਪੜੇ, ਭੋਜਨ ਦੇ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਉਣ ਵਿੱਚ ਮਦਦ ਕਰੋ ਤਾਂ ਕਿ ਉਹ ਵੀ ਇਸ ਤਿਓਹਾਰ ਤੇ ਖ਼ੁਸ਼ੀਆਂ ਮਾਣ ਸਕਣ।
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਸ ਤਿਉਹਾਰ ਨੂੰ ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਸਮੁੱਚੇ ਭਾਰਤੀਆਂ ਅਤੇ ਪੰਜਾਬੀਆਂ ਵੱਲੋਂ ਦੇਸ਼-ਪ੍ਰਦੇਸ਼ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਹੜੀ ਤਿਉਹਾਰ ਪੋਹ ਮਹੀਨੇ ਦੀ ਆਖਰੀ ਸ਼ਾਮ ਭਾਵ ਮਾਘ ਮਹੀਨੇ ਦੀ ਪੂਰਵ ਸ਼ਾਮ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਰਦੀਆਂ ਦੇ ਖਤਮ ਹੋਣ ਅਤੇ ਹਾੜੀ ਫਸਲਾਂ ਦੇ ਪ੍ਰਫੁੱਲਤ ਹੋਣ ਤੇ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਗਲੀ ਮੁਹੱਲੇ ਦੇ ਲੋਕ ਸ਼ਾਮ ਨੂੰ ਇਕੱਠੇ ਹੁੰਦੇ ਹਨ ਅਤੇ ਲੋਹੜੀ ਬਾਲਦੇ ਹਨ।
ਪਿਛਲੇ ਸਾਲ ਜਿਸ ਘਰ ਵਿਚ ਪੁੱਤਰ ਪੈਦਾ ਹੁੰਦਾ ਹੈ ਜਾਂ ਮੁੰਡੇ ਦਾ ਵਿਆਹ ਹੋਇਆ ਹੁੰਦਾ ਹੈ, ਉਸ ਘਰ ਵਿਚ ਪਹਿਲੀ ਲੋਹੜੀ ਖੁਸ਼ੀ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੇ ਲੋਹੜੀ ਬਾਲੀ ਜਾਂਦੀ ਹੈ ਅਤੇ ਸੱਦੇ ਗਏ ਲੋਕਾਂ ਨੂੰ ਗੁੜ, ਪਤਾਸੇ, ਮੂੰਗਫਲੀ ਆਦਿ ਵੰਡੇ ਜਾਂਦੇ ਹਨ। ਕੁਝ ਪਿੰਡਾਂ/ਕਸਬਿਆਂ/ਮੁਹੱਲਿਆਂ ਵਿੱਚ ਲੋਹੜੀ ਇੱਕ ਥਾਂ ਤੇ ਇਕੱਠੇ ਹੋ ਕੇ ਮਨਾਈ ਜਾਂਦੀ ਹੈ।
ਅੱਜ੍ਹ-ਕੱਲ੍ਹ ਤਾਂ ਲੋਹੜੀ ਤੇ ਡੀਜੇ ਲਾ ਕੇ ਗਿੱਧੇ-ਭੰਗੜੇ ਵੀ ਪਾਏ ਜਾਂਦੇ
ਲੋਹੜੀ ਦੀ ਸ਼ਾਮ ਨੂੰ ਨਵੇਂ ਜੰਮੇ ਮੁੰਡੇ ਜਾਂ ਨਵੇਂ ਵਿਆਹੇ ਜੋੜੇ ਦੇ ਪਰਿਵਾਰ ਦੇ ਸੱਦੇ ਤੇ ਇਕ ਖੁੱਲ੍ਹੀ ਜਗ੍ਹਾ ਵਿਚ ਲੱਕੜਾਂ ਅਤੇ ਪਾਥੀਆਂ ਦਾ ਢੇਰ ਲਗਾ ਕੇ ਅੱਗ ਬਾਲ ਲਈ ਜਾਂਦੀ ਹੈ। ਔਰਤਾਂ ਵਲੋਂ ਗੀਤ ਗਾਏ ਜਾਂਦੇ ਹਨ। ਸਾਰੇ ਲੋਕ ਬਲਦੀ ਅੱਗ ਦਾ ਚੱਕਰ ਲਾਉਂਦੇ ਅਤੇ ਤਿਲ ਅੱਗ ਵਿਚ ਸੁਟਦੇ ਹੋਏ ਕਹਿੰਦੇ ਹਨ ‘ਈਸ਼ਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁਲ੍ਹੇ ਪਾ’। ਮੇਜ਼ਬਾਨ ਪਰਿਵਾਰ ਦੁਆਰਾ ਲੋਹੜੀ ਦੇ ਆਸ ਪਾਸ ਬੈਠੇ ਲੋਕਾਂ ਵਿੱਚ ਗੁੜ, ਪਤਾਸੇ, ਮੂੰਗਫਲੀ, ਮਿਠਾਈਆਂ ਆਦਿ ਵੰਡਿਆ ਜਾਂਦਾ ਹੈ। ਅੱਜ੍ਹ-ਕੱਲ੍ਹ ਤਾਂ ਲੋਹੜੀ ਤੇ ਡੀਜੇ ਲਾ ਕੇ ਗਿੱਧੇ-ਭੰਗੜੇ ਵੀ ਪਾਏ ਜਾਂਦੇ ਹਨ।
ਲੋਹੜੀ ਦੇ ਤਿਉਹਾਰ ਦੇ ਸ਼ੁਰੂ ਹੋਣ ਦੀ ਪ੍ਰਥਾ ਬਾਰੇ ਵੀ ਵੱਖ-ਵੱਖ ਵਿਚਾਰ ਹਨ। ਪੰਜਾਬੀ ਵਿਸ਼ਵ ਲੋਕਧਾਰਾ ਕੋਸ਼ ਅਨੁਸਾਰ ਲੋਹੜੀ ਸੂਰਜ ਦੇਵਤਾ ਦੀ ਪੂਜਾ ਦਾ ਤਿਉਹਾਰ ਹੈ। ਕੱਤਕ ਮਹੀਨੇ ਵਿਚ ਸੂਰਜ ਧਰਤੀ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਅਤੇ ਇਸ ਦੀਆਂ ਕਿਰਨਾਂ ਧਰਤੀ ਤੱਕ ਬਹੁਤੀ ਤਪਸ਼ ਨਾਲ ਨਹੀਂ ਪਹੁੰਚਦੀਆਂ। ਇਸ ਕਾਰਨ ਪ੍ਰਾਚੀਨ ਕਬੀਲਿਆਂ ਦੁਆਰਾ ਸੂਰਜ ਦੀ ਤਪਸ਼ ਅਤੇ ਰੌਸ਼ਨੀ ਨੂੰ ਮੁੜ ਜੀਵਿਤ ਕਰਨ ਲਈ ਲੋਹੜੀ ਬਾਲੀ ਜਾਂਦੀ ਸੀ। ਇਸ ਦਿਨ ਸੂਰਜ ਦੱਖਣਆਨ ਤੋਂ ਉੱਤਰਾਆਨ ਵਿਚ ਦਾਖਲ ਹੁੰਦਾ ਹੈ।ਇਸ ਲਈ ਲੋਹੜੀ ਤਿਉਹਾਰ ਦੀ ਸ਼ੁਰੂਆਤ ਨੂੰ ਸੂਰਜ ਪੂਜਾ ਨਾਲ ਸਬੰਧਿਤ ਮੰਨਿਆ ਜਾ ਸਕਦਾ ਹੈ। ਬਾਅਦ ਵਿਚ ਇਸ ਤਿਉਹਾਰ ਨੂੰ ਕਈ ਹੋਰ ਲੋਕ ਕਥਾਵਾਂ ਨਾਲ ਵੀ ਜੋੜ ਦਿੱਤਾ ਗਿਆ।
ਭਾਈਚਾਰੇ ਦੇ ਸੰਦੇਸ਼ ਦਾ ਤਿਉਹਾਰ ਲੋਹੜੀ
ਇੱਕ ਹੋਰ ਵਿਚਾਰਧਾਰਾ ਅਨੁਸਾਰ ਲੋਹੜੀ ਦਾ ਤਿਉਹਾਰ ਯੱਗਾਂ ਦੇ ਆਰੰਭ ਦਾ ਸੂਚਕ ਮੰਨਿਆ ਜਾਂਦਾ ਹੈ। ਪੁਰਾਤਨ ਮਾਨਤਾ ਅਨੁਸਾਰ ਸਾਰੇ ਦੇਵੀ ਦੇਵਤਿਆਂ ਵਿੱਚੋਂ ਅਗਨੀ ਦੇਵਤੇ ਨੂੰ ਦੇਵਤਿਆਂ ਦੀ ਜੀਭ ਮੰਨਿਆ ਗਿਆ ਹੈ। ਇਸ ਲਈ ਲੋਹੜੀ ਵਾਲੇ ਦਿਨ ਅਗਨੀ ਦੇਵਤੇ ਨੂੰ ਅਨਾਜ ਦੇ ਰੂਪ ਵਿੱਚ ਰਿਉੜੀ, ਫੁੱਲੇ, ਮੂੰਗਫਲੀ ਆਦਿ ਦੀ ਆਹੂਤੀ ਦਿਤੀ ਜਾਂਦੀ ਹੈ ਅਤੇ ਫਿਰ ਉਸਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਉੱਤਰੀ ਭਾਰਤ ਵਿੱਚ ਮਾਘੀ ਦੀ ਸੰਗਰਾਂਦ ਤੱਕ ਲਗਭਗ ਸਾਰੀਆਂ ਫਸਲਾਂ ਦੀ ਬਿਜਾਈ ਹੋ ਜਾਂਦੀ ਹੈ।। ਇਸ ਵਾਸਤੇ ਇਸ ਤਿਉਹਾਰ ਰਾਹੀਂ ਸੰਬੰਧਤ ਦੇਵਤਿਆਂ ਦੀ ਪ੍ਰਸੰਨਤਾ ਹਾਸਲ ਕੀਤੀ ਜਾਂਦੀ ਹੈ। ਯੂਪੀ ਵਿਚ ਇਸੇ ਤਿਉਹਾਰ ਨੂੰ ਖਿਚੜੀ ਦੇ ਤਿਉਹਾਰ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਅਤੇ ਗੋਰਖ ਨਾਥ ਦੇ ਨਾਮ ਉਪਰ ਖਿੱਚੜੀ ਚੜ੍ਹਾ ਕੇ ਫਸਲਾਂ ਦੀ ਪ੍ਰਫੁਲਤਾ ਦੀ ਕਾਮਨਾ ਕੀਤੀ ਜਾਂਦੀ ਹੈ।
ਲੋਹੜੀ ਦੇ ਤਿਉਹਾਰ ਨੂੰ ਇਕ ਹੋਰ ਪੁਰਾਣੀ ਪ੍ਰੰਪਰਾ ਨਾਲ ਵੀ ਜੋੜਿਆ ਜਾ ਸਕਦਾ ਹੈ। ਪੁਰਾਣੇ ਸਮਿਆਂ ਵਿੱਚ ਅੱਗ ਬਾਲਣ ਲਈ ਮਾਚਿਸ ਜਾਂ ਹੋਰ ਪ੍ਰਬੰਧ ਨਾ ਹੋਣ ਕਾਰਨ ਹਰ ਘਰ ਵਿਚ ਰਾਤ ਨੂੰ ਅੱਗ ਸੁਆਹ ਵਿੱਚ ਦੱਬ ਕੇ ਰੱਖੀ ਜਾਂਦੀ ਸੀ ਅਤੇ ਸਵੇਰੇ ਦੱਬੀ ਅੱਗ ਨੂੰ ਸੁਆਹ ਚੋਂ ਕੱਢ ਕੇ ਅੱਗ ਬਾਲ ਲਈ ਜਾਂਦੀ ਸੀ। ਘਰ ਵਿਚ ਅੱਗ ਦਾ ਨਾ ਹੋਣਾ ਜਾਂ ਅੱਗ ਦਾ ਬੁਝਣਾ ਇੱਕ ਅਪਸ਼ਗੁਨ ਸਮਝਿਆ ਜਾਂਦਾ ਸੀ। ਇਸ ਲਈ ਹਰ ਸਾਲ ਨਵੀਂ ਅੱਗ ਬਣਾਉਣ ਲਈ ਲੋਹੜੀ ਵਾਲੇ ਦਿਨ ਹਰ ਘਰ ਵਿੱਚੋਂ ਲਕੜੀਆਂ ਅਤੇ ਪਾਥੀਆਂ ਇਕੱਠੀਆਂ ਕਰ ਕੇ ਇੱਕ ਥਾਂ ’ਤੇ ਅੱਗ ਬਾਲ ਦਿੱਤੀ ਜਾਂਦੀ ਸੀ। ਲੋਕ ਇਸ ਲੋਹੜੀ ਦੀ ਅੱਗ ਵਿੱਚੋਂ ਨਵੀਂ ਅੱਗ ਨੂੰ ਆਪਣੇ ਘਰ ਲੈ ਜਾਂਦੇ ਸਨ। ਲੋਹੜੀ ਦੀ ਬਲਦੀ ਹੋਈ ਅੱਗ ਨੂੰ ਆਪਣੇ ਘਰ ਲੈ ਕੇ ਜਾਣ ਦਾ ਰਿਵਾਜ ਅਜੇ ਵੀ ਕੁਝ ਥਾਵਾਂ ਤੇ ਪ੍ਰਚਲਿਤ ਹੈ।
ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਬਣਿਆ
ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਜੀ ਦੇ ਨਾਮ ਨਾਲ ਵੀ ਜੋੜਦੇ ਹਨ। ਕੁਝ ਵਿਦਵਾਨਾਂ ਅਨੁਸਾਰ ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ ਰੌਸ਼ਨੀ ਅਤੇ ਤਪਸ਼। ਕੁਝ ਲੋਕ ਮੰਨਦੇ ਹਨ ਕਿ ਲੋਹੜੀ ਸ਼ਬਦ ਤਿਲ ਅਤੇ ਰਿਓੜੀ ਦੇ ਜੋੜ ਤੋਂ ਬਣੇ ਸ਼ਬਦ ‘ਤਿਲੋਹੜੀ’ ਤੋਂ ਬਣਾਇਆ ਗਿਆ ਹੈ।ਲੋਹੜੀ ਮੰਗਣ ਲਈ ਔਰਤਾਂ ਅਤੇ ਬੱਚਿਆਂ ਵੱਲੋਂ ਲੋਹੜੀ ਦੇ ਗੀਤ ਵਜੋਂ ‘ਦੁੱਲਾ ਭੱਟੀ’ ਦੇ ਇਤਿਹਾਸ ਨੂੰ ਗਾਇਆ ਜਾਂਦਾ ਹੈ।ਸਮਰਾਟ ਅਕਬਰ ਦੇ ਰਾਜ ਦੌਰਾਨ ‘ਦੁੱਲਾ ਭੱਟੀ’ ਨਾਂ ਦਾ ਇਕ ਨੌਜਵਾਨ ਸੀ, ਜੋ ਅਮੀਰ ਲੋਕਾਂ ਤੋਂ ਧਨ ਅਤੇ ਹੋਰ ਚੀਜ਼ਾਂ ਦੀ ਲੁੱਟ ਕਰਕੇ ਗਰੀਬਾਂ ਵਿਚ ਵੰਡ ਦਿੰਦਾ ਸੀ। ਪ੍ਰਸਿਧ ਪੰਜਾਬੀ ਨਾਵਲਕਾਰ ਬਲਦੇਵ ਸਿੰਘ ‘ਸੜਕਨਾਮਾ’ ਦੇ ਨਾਵਲ ‘ਢਾਹਵਾਂ ਦਿੱਲੀ ਦੇ ਕਿੰਗਰੇ’ ਅਨੁਸਾਰ ‘ਦੇਬੂ’ ਨਾਂਅ ਦੇ ਇੱਕ ਗ਼ਰੀਬ ਬ੍ਰਾਹਮਣ ਦੀ 15-16 ਸਾਲ ਦੀ ਲੜਕੀ ‘ਸੁੰਦਰੀ’ ਤੇ ਸ਼ਾਸਕਾਂ ਦੀ ਭੈੜੀ ਨਜ਼ਰ ਸੀ।ਪਰ ਦੁੱਲੇ ਭੱਟੀ ਨੇ ਸੁੰਦਰੀ ਨੂੰ ਆਪਣੀ ਧੀ ਬਣਾ ਕੇ ਆਪਣੇ ਹੱਥੀ ਉਸਦਾ ਵਿਆਹ ਕੀਤਾ ਸੀ। ਦੁੱਲਾ ਭੱਟੀ ਦੀ ਬਹਾਦਰੀ ਦੇ ਕਿੱਸੇ ਇੰਨੇ ਮਸ਼ਹੂਰ ਹੋ ਗਏ ਸਨ ਕਿ ਅੱਜ ਵੀ ਜਦੋਂ ਔਰਤਾਂ ਤੇ ਬੱਚੇ ਘਰਾਂ ਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਗਾਉਂਦੇ ਹਨ:-
ਸੁੰਦਰ ਮੁੰਦਰੀਏ, ਹੋ। ਤੇਰਾ ਕੌਣ ਵਿਚਾਰਾ, ਹੋ।
ਦੁੱਲਾ ਭੱਟੀ ਵਾਲਾ, ਹੋ। ਦੁੱਲੇ ਧੀ ਵਿਆਹੀ, ਹੋ।
ਸੇਰ ਸ਼ਕਰ ਪਾਈ, ਹੋ । ……
ਲੋਹੜੀ ਦੇ ਤਿਉਹਾਰ ਦੀਆਂ ਤਿਆਰੀਆਂ ਲਗਭਗ ਇਕ ਮਹੀਨਾ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਪਿੰਡ ਦੇ ਮੁੰਡੇ-ਕੁੜੀਆਂ ਘਰ-ਘਰ ਜਾ ਕੇ ਲੱਕੜਾਂ ਅਤੇ ਦਾਣੇ ਮੰਗਦੇ ਹਨ। ਲੋਹੜੀ ਮੰਗਣ ਵਾਲਿਆਂ ਨੂੰ ਖਾਲੀ ਹੱਥ ਵਾਪਸ ਭੇਜਣਾ ਅਪਸ਼ਗੁਨ ਮੰਨਿਆ ਜਾਂਦਾ ਹੈ। ਲੋਹੜੀ ਵਾਲੀ ਸ਼ਾਮ ਨੂੰ ਸਾਰੇ ਇੱਕਠੇ ਹੋ ਕੇ ਲੋਹੜੀ ਬਾਲ ਕੇ ਗੀਤ ਗਾਉਂਦੇ ਹਨ। ਕੁਝ ਲੋਕਾਂ ਵੱਲੋਂ ਲੋਹੜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਲੋਹੜੀ ਨੂੰ ਦੇਵੀ ਮੰਨਦਿਆਂ ਪੁੱਤਰ ਦੇ ਜਨਮ ਲਈ ‘ਸੁੱਖਨਾ’ ਵੀ ਸੁੱਖੀ ਜਾਂਦੀ ਹੈ। ਕੁਝ ਲੋਕਾਂ ਦੁਆਰਾ ਪੁੱਤਰ ਦੇ ਜਨਮ ਤੇ ‘ਲੋਹੜੀ ਦੇਵੀ’ ਨੂੰ ਚਰਖਾ ਵੀ ਚੜ੍ਹਾਇਆ ਜਾਂਦਾ ਹੈ, ਜਿਸ ਨੂੰ ਬਾਲਣ ਦੇ ਨਾਲ ਹੀ ਅਗਨੀ ਭੇਂਟ ਕਰ ਦਿੱਤਾ ਜਾਂਦਾ ਹੈ।ਲੋਹੜੀ ਬਾਲ ਕੇ ਸਾਰੇ ਜਣੇ ਉਸਦਾ ਗੇੜਾ ਲਗਾਉਂਦੇ ਹਨ ਅਤੇ ਲੋਹੜੀ ਦੀ ਅੱਗ ਵਿੱਚ ਗੁੜ, ਤਿਲ, ਰਿਓੜੀ ਅਤੇ ਅਨਾਜ ਭਂੇਟ ਕਰਦੇ ਹਨ। ਇਸਤਰੀਆਂ ਦੁਆਰਾ ‘ਜਿਤਨੇ ਜਠਾਣੀ ਤਿਲ ਸੁਟੇਗੀ, ਉਤਨੇ ਦਰਾਣੀ ਪੁੱਤ ਜਣੇਸੀ’ ਆਦਿ ਗੀਤ ਗਾਏ ਜਾਂਦੇ ਹਨ। ਲੋਹੜੀ ਦਾ ਅਗਲਾ ਦਿਨ ਮਾਘ ਮਹੀਨੇ ਦੀ ਸੰਗਰਾਂਦ ਦਾ ਦਿਨ ਹੁੰਦਾ ਹੈ, ਇਸ ਦਿਨ ਧਾਰਮਿਕ ਲੋਕ ਤੀਰਥ ਸਥਾਨਾਂ ‘ਤੇ ਇਸ਼ਨਾਨ ਕਰਦੇ ਹਨ ਅਤੇ ਪੁੰਨ ਦਾਨ ਕਰਦੇ ਹਨ।
ਪੰਜਾਬ ’ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ
ਲੋਹੜੀ ਦਾ ਤਿਉਹਾਰ ਖ਼ਾਸਕਰ ਉਨ੍ਹਾਂ ਘਰਾਂ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਥੇ ਪਿਛਲੇ ਸਾਲ ਪੁੱਤਰ ਦਾ ਜਨਮ ਜਾਂ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ, ਉਸ ਘਰ ਦੀਆਂ ਔਰਤਾਂ ਪੂਰੇ ਪਿੰਡ/ਇਲਾਕੇ ਵਿਚ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿਚ ਲੋਹੜੀ ਵੰਡਦੀਆਂ ਹਨ। ਅੱਜ ਕੱਲ੍ਹ ਕੁਝ ਪਰਿਵਾਰਾਂ ਵੱਲੋਂ ਘਰ ਵਿੱਚ ਧੀ ਦੇ ਜਨਮ ਸਮੇਂ ਵੀ ਲੋਹੜੀ ਮਨਾਈ ਜਾਂਦੀ ਹੈ, ਜੋ ਕਿ ਇੱਕ ਚੰਗੀ ਪ੍ਰੰਪਰਾ ਦੀ ਸ਼ੁਰੂਆਤ ਹੈ। ਇਹ ਪ੍ਰੰਪਰਾ ਮੁੰਡੇ-ਕੁੜੀ ਦੇ ਵਿਤਕਰੇ ਨੂੰ ਖ਼ਤਮ ਕਰਦੀ ਹੈ। ਸਾਨੂੰ ਵੀ ਇਸ ਦਿਨ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਘਰ ਵਿਚ ਪੈਦਾ ਹੋਈ ਧੀ ਦਾ ਪਾਲਣ ਪੋਸ਼ਣ ਪੁੱਤਰਾਂ ਵਾਂਗ ਪਿਆਰ ਅਤੇ ਸਤਿਕਾਰ ਨਾਲ ਕਰਾਂਗੇ। ਸਾਨੂੰ ਕੁੜੀਆਂ ਦੇ ਜਨਮ ’ਤੇ ਵੀ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਹਨ। ਸਮਾਜ ਵਿਚ ਸਾਨੂੰ ਕੁੜੀ ਅਤੇ ਮੁੰਡੇ ਨੂੰ ਬਰਾਬਰ ਦਾ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਦੋਹਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ, ਤਾਂ ਜੋ ਇੱਕ ਬੇਹਤਰ ਸਮਾਜ ਦੀ ਸਿਰਜਣਾ ਹੋ ਸਕੇ। ਸਮੁੱਚੀ ਲੋਕਾਈ ਨੂੰ ਲੋਹੜੀ ਅਤੇ ਮਾਘੀ ਦੀਆਂ
ਲੱਖ-ਲੱਖ ਵਧਾਈਆਂ।
ਡਾ. ਸੰਦੀਪ ਸਿੰਘ ਮੁੰਡੇ, ਪ੍ਰਧਾਨ, ਰਾਜਸਥਾਨ ਪੰਜਾਬੀ ਐਸੋਸੀਏਸ਼ਨ (ਸੰ.),
ਪ੍ਰਿੰਸੀਪਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ
ਸੀਸੀ ਹੈਡ, ਸ਼੍ਰੀਗੰਗਾਨਗਰ (ਰਾਜਸਥਾਨ)
ਮੋ : 94136-52646
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋਹੜੀ ਦੇ ਗੀਤਾਂ ਵਾਲਾ ਲੋਕ ਨਾਇਕ, ਦੁੱਲਾ ਭੱਟੀ
ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ (Who is Dulla Bhatti) ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਈ. ਦੇ ਕਰੀਬ ਅਕਬਰ ਮਹਾਨ ਦੇ ਸ਼ਾਸ਼ਨ ਕਾਲ ਵਿੱਚ ਹੋਇਆ ਸੀ। ਉਸ ਦੀ ਮਾਂ ਦਾ ਨਾਂਅ ਲੱਧੀ ਅਤੇ ਬਾਪ ਦਾ ਨਾਂਅ ਰਾਏ ਫਰੀਦ ਖਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ। ਫਰੀਦ ਖਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਲਹਿੰਦੇ ਪੰਜਾਬ ਦੇ ਮੌਜੂਦਾ ਜਿਲ੍ਹੇ ਹਾਫੀਜ਼ਾਬਾਦ ਤੋਂ ਲੈ ਕੇ ਮੁਲਤਾਨ ਤੱਕ ਸੀ।
ਪਿੰਡੀ ਭੱਟੀਆਂ ਦਾ ਇਲਾਕਾ ਅੱਜ-ਕੱਲ੍ਹ ਪਾਕਿਸਤਾਨ ਦੇ ਜਿਲ੍ਹਾ ਫੈਸਲਾਬਾਦ ਦੇ ਆਸ-ਪਾਸ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਧਾਂਦਲੀ ਚੱਲਦੀ ਸੀ। ਪਰ ਅਕਬਰ ਨੇ ਆਪਣੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮੱਦਦ ਨਾਲ ਸਾਰੇ ਰਾਜ ਵਿੱਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿੱਤਾ। ਮਾਮਲਾ ਉਗਰਾਹੁਣਾ ਜਿੰਮੀਦਾਰ ਆਪਣਾ ਰੱਬੀ ਹੱਕ ਸਮਝਦੇ ਸਨ। ਪਰ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜਿੰਮੀਦਾਰ ਭੜਕ ਗਏ ਤੇ ਆਪਣੇ ਅਧਿਕਾਰਾਂ ਵਿੱਚ ਦਖਲ ਸਮਝ ਕੇ ਬਗਾਵਤਾਂ ਸ਼ੁਰੂ ਕਰ ਦਿੱਤੀਆਂ। ਬਾਰਾਂ ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ।
ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ (Who is Dulla Bhatti)
ਮਹਿਮੂਦ ਗਜ਼ਨਵੀ ਤੇ ਬਾਬਰ ਨੂੰ ਵੀ ਇਸ ਇਲਾਕੇ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੜਨ-ਭਿੜਨ ਤੇ ਲੁੱਟਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ। ਇੱਥੋਂ ਤੱਕ ਕਿ ਆਪਣੇ ਇਲਾਕੇ ’ਚੋਂ ਲੰਘਣ ਵਾਲੇ ਕਾਫਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਵੀ ਲੁੱਟ ਲੈਂਦੇ ਸਨ। ਫਰੀਦ ਖਾਨ ਭੱਟੀ ਨੇ ਵੀ ਬਗਾਵਤ ਕਰ ਦਿੱਤੀ, ਪਰ ਮੁਗਲ ਸੈਨਾ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ।
ਫਰੀਦ ਖਾਨ ਤੇ ਉਸ ਦੇ ਬਾਪ ਸਾਂਦਲ ਖਾਨ ਭੱਟੀ ਨੂੰ ਫਾਂਸੀ ਲਾ ਦਿੱਤਾ ਗਿਆ ਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਫਰੀਦ ਖਾਨ, ਸਾਂਦਲ ਖਾਨ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲ੍ਹਾ ਲਾਹੌਰ ਦੇ ਦਰਵਾਜ਼ੇ ’ਤੇ ਲਟਕਾ ਦਿੱਤੀਆਂ ਗਈਆਂ।
ਦੁੱਲੇ ਦਾ ਜਨਮ ਫਰੀਦ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਹੋੲਆ ਸੀ। ਦੁੱਲੇ ਨੂੰ ਬਚਪਨ ਵਿੱਚ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਹੈ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿੱਚ ਪੜ੍ਹ ਕੇ ਤੇ ਖੇਡ-ਕੁੱਦ ਕੇ ਬੀਤਿਆ।
ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ
ਉਹ ਬਚਪਨ ਤੋਂ ਹੀ ਬੜਾ ਦਲੇਰ ਤੇ ਬਾਗੀ ਕਿਸਮ ਦਾ ਸੀ। ਜਦੋਂ ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ। ਉਹ ਬਚਪਨ ਤੋਂ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਗੁਲੇਲ ਨਾਲ ਔਰਤਾਂ ਦੇ ਘੜੇ ਭੰਨ੍ਹ ਦੇਂਦਾ ਤਾਂ ਲੱਧੀ ਉਸ ਨੂੰ ਡਾਂਟਣ ਦੀ ਬਜਾਏ ਆਪਣੇ ਸਵਰਗਵਾਸੀ ਪਤੀ ਦੀ ਇੱਕੋ-ਇੱਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦੇਂਦੀ। ਜਦੋਂ ਉਸ ਨੂੰ ਆਪਣੇ ਬਾਪ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ।
ਉਸ ਨੇ ਅਕਬਰ ਅਤੇ ਮੁਗਲ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਖਰਚੇ ’ਤੇ ਗਰੀਬ ਘਰਾਂ ਦੀਆਂ ਅਨੇਕਾਂ ਲੜਕੀਆਂ ਦੇ ਵਿਆਹ ਕੀਤੇ। ਮੁਗਲਾਂ ਦੇ ਕਈ ਅਹਿਲਕਾਰਾਂ ਤੇ ਸੈਨਿਕਾਂ ਨੂੰ ਕਤਲ ਕਰ ਦਿੱਤਾ ਗਿਆ। ਇੱਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰ੍ਹਾਂ ਅਜ਼ਾਦ ਹੀ ਹੋ ਗਿਆ ਸੀ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਇੱਕ ਵਾਰ ਅਕਬਰ ਲਈ ਖਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਨੂੰ ਲੁੱਟ ਲਿਆ ਸੀ।
ਲੁੱਟਿਆ ਸਾਮਾਨ ਗਰੀਬਾਂ ਵਿੱਚ ਵੰਡਣ ਕਾਰਨ ਸਨ ਹਰਮਨਪਿਆਰੇ
ਇਸ ਤੋਂ ਇਲਾਵਾ ਉਸ ਨੇ ਸ਼ਾਹ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫੇ ਲੁੱਟ ਕੇ ਤਰਥੱਲੀ ਮਚਾ ਦਿੱਤੀ ਸੀ। ਲੁੱਟਿਆ ਸਾਮਾਨ ਗਰੀਬਾਂ ਵਿੱਚ ਵੰਡਣ ਕਾਰਨ ਲੋਕ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸਹਿਣਸ਼ੀਲ ਸੀ।
ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਹਾਰ ਬਹੁਤ ਹੀ ਪਿਆਰ ਭਰਿਆ ਸੀ। ਉਹ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮਕ ਦੋ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਤੇ ਬਾਪ ਬਣ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ ਤੇ ਸਾਰਾ ਦਹੇਜ਼ ਖੁਦ ਦਿੱਤਾ ਸੀ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਅੱਜ ਤੱਕ ਹਰ ਸਾਲ ਲੋਕ ਉਸ ਨੂੰ ਲੋਹੜੀ ਦੇ ਤਿਉਹਾਰ ’ਤੇ- ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਗਾ ਕੇ ਯਾਦ ਕਰਦੇ ਹਨ।
ਚੜ੍ਹਾਈ ਬਰਦਾਸ਼ਤ ਨਾ ਹੋਈ
ਦੁੱਲੇ ਨੂੰ ਲੋਕ ਬਹੁਤ ਚਾਹੁਣ ਲੱਗੇ ਸਨ। ਪਰ ਦੁੱਲੇ ਦੀ ਚੜ੍ਹਾਈ ਉਸ ਦੇ ਸਕੇ ਚਾਚੇ ਜਲਾਲੂਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗਲਾਂ ਦਾ ਮੁਖਬਰ ਬਣ ਗਿਆ ਤੇ ਖਬਰਾਂ ਸਰਕਾਰ ਤੱਕ ਪਹੁੰਚਾਉਣ ਲੱਗਾ। ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜ਼ੂਦ ਲਾਹੌਰ ਦਾ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ ਤੇ ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਤੋਂ ਖਿਝ ਕੇ ਅਕਬਰ ਨੇ ਸਾਂਦਲ ਬਾਰ ਦੀ ਬਗਾਵਤ ਦਬਾਉਣ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਊਦੀਨ ਅਤੇ ਮਿਰਜ਼ਾ ਜ਼ਿਆਊਦੀਨ ਖਾਨ 15000 ਸੈਨਿਕ ਦੇ ਕੇ ਲਾਹੌਰ ਭੇਜ ਦਿੱਤੇ।
ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖਤ ਹੁਕਮ ਭੇਜੇ ਗਏ ਕਿ ਜੇ ਬਗਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ-ਮਿਲੀ ਫੌਜ ਹੱਥ ਧੋ ਕੇ ਦੁੱਲੇ ਦੇ ਪਿੱਛੇ ਪੈ ਗਈ। ਦੁੱਲੇ ਦਾ ਘਰ-ਘਾਟ ਤਬਾਹ ਕਰ ਦਿੱਤਾ ਗਿਆ ਤੇ ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ।
ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ
ਕਈ ਮਹੀਨੇ ਝੜਪਾਂ ਚੱਲਦੀਆਂ ਰਹੀਆਂ, ਦੁੱਲੇ ਅਤੇ ਸਾਥੀਆਂ ਨੇ ਛਾਪਾਮਾਰ ਯੁੱਧ ਨਾਲ ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ। ਕਹਿੰਦੇ ਹਨ ਕਿ ਜਦੋਂ ਮੁਗਲ ਉਸ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਹਨਾਂ ਨੇ ਛਲ-ਕਪਟ ਦਾ ਸਹਾਰਾ ਲਿਆ। ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਉਣ ਦਾ ਢੋਂਗ ਰਚਿਆ ਗਿਆ। ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗਿ੍ਰਫਤਾਰ ਕਰ ਲਿਆ ਤੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਆਖਰ 1599 ਈ. ਨੂੰ ਸਿਰਫ 30 ਸਾਲ ਦੀ ਭਰ ਜਵਾਨੀ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਾ ਦਿੱਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋਹੜੀ ’ਤੇ ਵਿਸ਼ੇਸ਼ : ਲੋਹੜੀ ’ਤੇ ਬਦਲ ਰਹੇ ਸੰਕਲਪ
ਲੋਹੜੀ ’ਤੇ ਵਿਸ਼ੇਸ਼ : ਲੋਹੜੀ ’ਤੇ ਬਦਲ ਰਹੇ ਸੰਕਲਪ
ਲੋਹੜੀ ਉੱਤਰੀ ਭਾਰਤ ਦਾ,ਖਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸਹੂਰ ਤਿਉਹਾਰ ਹੈ ਅਤੇ ਪੰਜਾਬ ‘ਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ।
ਜਨਵਰੀ ਦਾ ਮਹੀਨਾ ਚੜਦੇ ਹੀ ਪਿੰਡਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ, ਮਿੱਠੀ-ਮਿੱਠੀ ਧੁੱਪ, ਛੁੱਟੀਆਂ ਦਾ ਮਾਹੌਲ, ਸਾਂਝਾਂ – ਮੁਹੱਬਤਾਂ ਤੇ ਏਕੇ ਦੀਆਂ ਧੂਣੀਆਂ ਦੇ ਨਿੱਘ ਨਾਲ ਦਿਨ ਲੰਘਣੇ। ਗੁੱਡੀਆਂ ਉਡਦਿਆਂ ’ਤੇ ਲੱੁਟਦਿਆਂ ਜੁਆਂਕਾਂ ਦੀ ਕਾਵਾਂ-ਰੌਲੀ ਦੇ ਨਾਲ-ਨਾਲ ਸ਼ਾਮਾਂ ਪੈਦਿਆਂ ਹੀ ਪਿੰਡਾਂ ਦੀਆਂ ਗਲੀਆਂ-ਮੋੜਾਂ ਤੇ ਲੋਹੜੀ ਦੇ ਗੀਤਾਂ ਦੀ ਅਵਾਜ ਆਉਣੀ ਸੁਰੂ ਹੋ ਜਾਂਦੀ ਹੈ, ਕੀ ਨਿੱਕੇ ਕੀ ਵੱਡੇ ਬੱਚੇ ਵਹੀਰਾਂ ਘੱਤ ਲੋਹੜੀ ਮੰਗਣੀ ਸੁਰੂ ਕਰ ਦਿੰਦੇ ਹਨ ‘ ਤੇ ਲੋਹੜੀ ਦੇ ਗੀਤਾਂ ਦੀ ਅਵਾਜ ਗੂੰਜਣੀ ਸੁਰੂ ਹੋ ਜਾਂਦੀ ਹੈ :-
ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ, ਦੇ ਮਾਈ ਗੁੜ, ਤੇਰਾ ਗੁੜ ਮਿੱਠਾ, ਦੇ ਰੁਪਈਆ ਚਿੱਟਾ ।
ਪੰਜਾਬ ਗੀਤਾਂ-ਮੇਲਿਆਂ, ਤੇ ਤਿੱਥਾਂ-ਤਿਓਹਾਰਾਂ ਦਾ ਦੇਸ ਹੈ, ਹਰ ਰੁੱਤ-ਮੌਸਮ ਨਾਲ ਸਬੰਧਤ ਤਿਓਹਾਰ ਸਾਲ ਵਿਚ ਗੇੜਾ ਲਾਉਦੇ ਰਹਿੰਦੇ ਹਨ ਤੇ ਇੱਥੋਂ ਦੇ ਵਸਨੀਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸੀਆਂ, ਆਪਸੀ ਏਕਤਾ ਤੇ ਸਰਬ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਨੇ, ਗੀਤ ਕਿਸੇ ਲੋਕਾਈ, ਖਿੱਤੇ ਦੇ ਇਤਿਹਾਸਕ, ਸਮਾਜਿਕ ਰਹਿਤਲ ਤੇ ਭਾਈਚਾਰਕ ਸਾਂਝਾਂ ਦੀ ਸਾਫ ਸੁਥਰੀ, ਰੰਗਲੀ ਤੇ ਮੂੰਹੋਂ ਬੋਲਦੀ ਤਸਵੀਰ ਹੁੰਦੇ ਹਨ। ਲੋਹੜੀ ਦਾ ਤਿਓਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ :-
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ,
ਦੁੱਲੇ ਧੀ ਵਿਆਹੀ, ਸੇਰ ਸੱਕਰ ਪਾਈ,
ਕੁੜੀ ਦਾ ਲਾਲ ਦੁਪੱਟਾ, ਕੁੜੀ ਦਾ ਸਾਲੂ ਪਾਟਾ,
ਸਾਲੂ ਕੋਣ ਸਮੇਟੇ , ਚਾਚਾ ਗਾਲਾਂ ਦੱਸੇ,
ਚਾਚੇ ਚੂਰੀ ਕੁੱਟੀ, ਜਿੰਮੀਦਾਰਾਂ ਲੁੱਟੀ,
ਜਿਮੀਦਾਰ ਸਧਾਏ, ਗਿਣ ਗਿਣ ਪੌਲੇ ਲਾਏ,
ਇੱਕ ਪੌਲਾ ਰਹਿ ਗਿਆ, ਸਿਪਾਹੀ ਫੜ੍ਹ ਕੇ ਲੈ ਗਿਆ।
ਲੋਹੜੀ ਦਾ ਹਰ ਗੀਤ ਇਕ ਇਤਿਹਾਸਕ, ਸਮਾਜਿਕ ਤੇ ਧਾਰਮਿਕ ਰੰਗ -ਤੱਥ ਤੇ ਕਹਾਣੀ ਨੂੰ ਸਮੋਈ ਬੈਠਾ ਹੈ। ਜਿਵੇਂ ਕਿ ਉਪਰੋਕਤ ਲੋਹੜੀ ਦੇ ਮਸ਼ਹੂਰ ਗੀਤ ਵਿਚ ਦੁੱਲਾ ਭੱਟੀ ਦੀ ਕਹਾਣੀ ਦਰਸਾਈ ਗਈ ਹੈ। ਜੋ ਸਮਕਾਲੀ ਮੁਗਲ ਸਾਮਰਾਜ ਦੇ ਸਾਸ਼ਨ ਨੂੰ ਟੱਕਰ ਦੇਣ ਕਾਰਨ ਡਾਕੂ ਗਰਦਾਨਿਆ ਗਿਆ ਹੁੰਦਾ ਹੈ ਪਰ ਆਪਣੇ ਸਮਾਜ ਦੇ ਗਰੀਬਾਂ ਦੀ ਦੁੱਲਾ ਮਸੀਹਾ ਬਣ ਮੱਦਦ ਕਰਦਾ ਹੈ। ਇਸ ਗੀਤ ਵਿਚ ਦੁੱਲੇ ਭੱਟੀ ਦੀ ਤਾਰੀਫ ਕੀਤੀ ਗਈ ਹੈ ਕਿ ਕਿਵੇਂ ਇਕ ਗਰੀਬ ਪਰਿਵਾਰ ਦੀ ਸੁੰਦਰੀ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਕੇ ਉਸ ਦਾ ਕਾਜ ਰਚਾਉਣ ਵਿਚ ਦੁੱਲਾ ਆਰਥਕ ਤੇ ਸੁੱਰਿਖਆਤਮਕ ਪੱਖੋਂ ਮੱਦਦ ਲਈ ਸਾਹਮਣੇ ਆਉਂਦਾ ਹੈ, ਇਹ ਗੀਤ ਦੁੱਲੇ ਨੂੰ ਇੱਕ ਵੀਰ – ਨਾਇਕ ਤੇ ਬਹਾਦਰ ਯੋਧੇ ਦੇ ਰੂਪ ਵਿੱਚ ਦਰਸਾਉਂਦਾ ਹੈ।
ਇਤਿਹਾਸ ਤੋਂ ਬਾਦ ਅੱਜ ਦੀ ਗੱਲ ਕਰਦੇ ਹਾਂ। ਲੋਹੜੀ ਦਾ ਤਿਓਹਾਰ ਕਾਫੀ ਪੁਰਾਣੇ ਸਮੇਂ ਤੋ ਮਨਾਇਆ ਜਾਂਦਾ ਹੈ ਤੇ ਪੰਜਾਬ ਦਾ ਇੱਕ ਖਾਸ ਸਭਿਆਚਾਰਕ ਰੰਗਤ ਵਾਲਾ ਤਿਉਹਾਰ ਹੈ। ਲੋਹੜੀ ਦਾ ਤਿਓਹਾਰ ਘਰ ਵਿੱਚ ਮੁੰਡਾ ਜੰਮਣ ਦੀ ਖੁਸੀ ਵਿੱਚ ਮਨਾਇਆ ਜਾਦਾ ਹੈ, ਜਿਸ ਘਰ ਲੜਕਾ ਹੋਇਆ ਹੁੰਦਾ ਹੈ ਉਸ ਘਰ ਵੱਲੋਂ ਆਪਣੇ ਵਿਹੜੇ, ਗੁਆਂਢੀਆਂ, ਸਕੇ ਸਬੰਧੀਆਂ ਵਿੱਚ, ਲੋਹੜੀ ਵੰਡੀ ਜਾਂਦੀ ਹੈ। ਘਰ ਵਿਚ ਰੌਣਕਾਂ ਖੁਸ਼ੀਆਂ ਦਾ ਮਹੌਲ ਸੁਰੂ ਹੋ ਜਾਂਦਾ ਹੈ। ਸਾਰਿਆਂ ਨੂੰ ਮੂੰਗਫਲੀ ,ਗੁੜ , ਰਿਓੜੀਆਂ ਤੇ ਚਿੜਵੜੇ ਵੰਡੇ ਜਾਂਦੇ ਹਨ। ਰਾਤ ਨੂੰ ਸਾਰੇ ਇਕੱਠੇ ਹੋ ਕੇ ਪਾਥੀਆਂ ਤੇ ਲੱਕੜੀਆਂ ਦਾ ਭੁੱਗਾ ਬਾਲਦੇ ਹਨ। ਪੁਰਾਣੇ ਸਮੇਂ ਵਿੱਚ ਮੁੰਡੇ-ਕੁੜੀਆ ਲੋਹੜੀ ਦੇ ਗੀਤ ਬੋਲਦੇ , ਘਰ ਘਰ ਤੋਂ ਲੋਹੜੀ ਮੰਗਦੇ ਤੇ ਮਿਲਦੀਆਂ ਸੌਗਾਤਾਂ ਮੂੰਗਫਲੀ , ਫੁੱਲੇ , ਗੁੜ, ਰਿਓੜੀਆਂ, ਚਿਰਵੜੇ, ਇਕੱਠੀਆਂ ਕਰਦੇ ਹੋਏ, ਲੱਕੜੀਆਂ ਤੇ ਪਾਥੀਆਂ ਮੰਗ ਕੇ ਭੁੱਗਾ ਬਾਲਦੇ ਸਨ। ਮੁੰਡਾ ਹੋਣ ਵਾਲੇ ਘਰ ਵਿਚ ਪ੍ਰਾਹੁਣਿਆਂ ਦਾ, ਗਲੀ ਗਵਾਂਢ ਦੇ ਸੱਜਣਾਂ-ਮਿੱਤਰਾਂ ਦਾ, ਭੰਡਾਂ ਦਾ, ਖੁਸਰਿਆਂ ਦਾ ਤਾਂਤਾਂ ਲੱਗਾ ਰਹਿੰਦਾ ਹੈ। ਗਿੱਧੇ-ਭੰਗੜੇ ਦੇ ਦੌਰ ਚੱਲਦੇ ਹਨ। ਗੱਲ ਕੀ ਘਰ ਵਿੱਚ ਚਾਰੇ ਪਾਸੇ ਖੁਸ਼ੀਆਂ ਦੇ ਰੰਗ ਬਿਖਰਦੇ ਹਨ।
ਭੁੱਗਾ ਬਾਲਣ ਨਾਲ ਇੱਕ ਤਾਂ ਠੰਡਾ ਮੌਸਮ ਹੋਣ ਕਾਰਨ ਇਕੱਠ ‘ ਤੇ ਪਿਆਰ ਦੇ ਨਿੱਘ ਨਾਲ , ਅੱਗ ਸੇਕ ਕੇ ਨਿੱਘ ਮਾਣਿਆ ਜਾਂਦਾ ਹੈ ਅਤੇ ਮਨਾਂ ਦੀ ਈਰਖਾ, ਦਵੇਸ, ਰੋਸੇ ਗਿਲਿਆਂ ਨੂੰ ਇਸ ਭੁੱਗੇ ਦੀ ਅੱਗ ਵਿਚ ਸਾੜ ਕੇ ਭੁਲਾਇਆ ਜਾਂਦਾ ਹੈ। ਲੋਹੜੀ ਦੇ ਦਿਨ ਬੱਚੇ ਪਤੰਗਾਂ ਵੀ ਉਡਾਉਂਦੇ ਹਨ ਤੇ ਚਾਈਨਾ ਦੀ ਡੋਰ ਦੇ ਰੁਝਾਨ ਕਾਰਨ ‘ ਤੇ ਕੰਧਾਂ ਕੋਠੇ ਟੱਪ ਕੇ ਪਤੰਗਾਂ ਲੁੱਟਣ ਕਾਰਨ ਕਈ ਵਾਰ ਸੱਟ ਫੇਟ ਲੱਗ ਜਾਣ ਕਾਰਨ ਕਈ ਅਣਹੋਏ ਹਾਦਸੇ ਵੀ ਵਾਪਰ ਜਾਂਦੇ ਹਨ। ਸੋ ਅਜਿਹੇ ਕੰਮਾਂ ਤੋਂ ਬਚਣਾਂ ਚਾਹੀਦਾਂ ਜੋ ਮਾਪਿਆਂ ਲਈ ਦੁੱਖ ਤਕਲੀਫ ਦਾ ਕਾਰਨ ਬਣਨ।
ਪਰ ਅਫ਼ਸੋਸ ! ਅੱਜ ਵੀ ਬਹੁਤ ਸਾਰੇ ਅਜਿਹੇ ਘਰ ਹਨ, ਜਿੱਥੇ ਲੜਕੀ ਜੰਮਣ ਤੇ ਅਜਿਹੀ ਖੁਸ਼ੀ ਦੀ ਅਣਹੋਂਦ ਪਾਈ ਜਾਂਦੀ ਹੈ, ਪਰ! ਜੇ ਧੀਆਂ ਨਾ ਹੁੰਦੀਆਂ ਪੁੱਤਰ ਕਿੱਥੋਂ ਆਉਣੇ ਸੀ। ਅੱਜ ਵੀ ਲੜਕੀਆਂ ਨਾਲੋਂ ਲੜਕਿਆਂ ਦੀ ਪੜਾਈ-ਲਿਖਾਈ ਤੇ ਖਾਣ -ਪਹਿਨਣ ਦਾ ਜਿਆਂਦਾ ਧਿਆਨ ਰੱਖਿਆ ਜਾਂਦਾ ਹੈ। ਹਰ ਚਾਅ-ਸ਼ੌਂਕ ਪੂਰਾ ਕਰਨ ਲਈ ਲੜਕਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹਾ ਕਿਉਂ ? ਲੜਕੀ ਨੂੰ ਭਾਰ , ਬੇਗਾਨਾਧਨ , ਚਿੰਤਾ ਦਾ ਵਿਸ਼ਾ ਕਿਉਂ ਸਮਝਿਆ ਜਾਂਦਾ ਹੈ ? ਕੀ ਸਾਡੇ ਸੰਸਕਾਰ, ਸਾਡੀ ਸੋਚ ਇੱਥੋਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ, ਕਿ ਲੜਕੀਆਂ ਨੂੰ ਭਾਰ ਸਮਝਿਆ ਜਾਵੇ , ਸਾਡਾ ਇਖਲਾਕ, ਈਮਾਨ, ਇੰਨੇ ਸੌੜੇ ਕਿਉਂ ਹੋ ਗਏ ਹਨ ? ਇਹ ਸਭ ਰੂੜ੍ਹੀਵਾਦੀ-ਪਿਛਾਹ ਖਿੱਚੂ ਸੋਚ ਦਾ ਨਤੀਜਾ ਹੈ, ਹੋਰ ਕੁਝ ਨਹੀ, ਸਾਡੇ ਪਰਮ ਪਿਤਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਔਰਤ ਨੂੰ ਬਹੁਤ ਮਹਾਨਤਾ ਸਹਿਤ ਵਡਿਆਇਆ ਹੈ। ਦੱਸੋ ਭਲਾ, ਅੱਜ ਕੱਲ ਲੜਕੀਆਂ ਕਿਸ ਕਿਸ ਖੇਤਰ ਵਿੱਚ ਕਾਮਯਾਬੀ ਹਾਸਲ ਨਹੀ ਕਰ ਰਹੀਆਂ। ਕੀ ਖੇਡ ਦੇ ਮੈਦਾਨ, ਵਿਗਿਆਨ, ਗਿਆਨ, ਅਤੇ ਸਰਕਾਰ-ਦਰਬਾਰ, ਫਿਲਮ-ਸੰਸਾਰ, ਆਦਿ ਸਭ ਖੇਤਰਾਂ ਵਿੱਚ ਨਾਮ ਰੌਸ਼ਨ ਕਰ ਰਹੀਆਂ ਹਨ।
ਇਤਿਹਾਸ ਵੀ ਤਾਂ ਇਸ ਦੀ ਗਵਾਹੀ ਸਦੀਆ ਤੋ ਭਰਦਾ ਆਇਆ ਹੈ। ਛੋਟੀਆਂ ਬੱਚੀਆਂ ਜਦੋਂ ਛੋਟੇ-ਛੋਟੇ ਨੰਨੇ ਕਦਮਾਂ ਨਾਲ ਭੱਜੀਆਂ ਆਉੱਦੀਆਂ ਹਨ ਤੇ ਦਫਤਰ, ਜਾਂ ਕੰਮ ਕਾਜ ਤੋਂ ਥੱਕੇ ਮਾਪਿਆਂ ਦੀਆ ਲੱਤਾਂ ਨੂੰ ਚਿੰਬੜਦੀਆਂ ਹਨ ਤਾਂ ਸਾਰੀ ਦੀ ਸਾਰੀ ਦਿਨ ਭਰ ਦੀ ਥਕਾਨ ਦੂਰ ਹੋ ਜਾਦੀ ਹੈ। ਉਨਾਂ ਦੇ ਫੁੱਲਾਂ ਸਮਾਨ ਚਿਹਰਿਆਂ ਨੂੰ ਮੁਸਕਰਾਉੱਦੇ ਦੇਖ ਕੇ ਸਾਰੀਆਂ ਚਿੰਤਾਵਾਂ -ਫਿਕਰਾਂ ਉੱਡ-ਪੁੱਡ ਜਾਂਦੀਆਂ ਹਨ। ਅੰਤਾਂ ਦੀ ਖੁਸ਼ੀ ਮਿਲਦੀ ਹੈ ਜਦੋਂ ਉਨਾਂ ਦੀ ਘੁੱਟਵੀਂ ਗਲਵੱਕੜੀ ਨੂੰ ਮਾਨਣ ਦਾ ਅਨੰਦ ਮਿਲਦਾ ਹੈ, ਜਾਂ ਉਨਾਂ ਦੇ ਨੰਨੇ ਪੈਰਾਂ ਨੂੰ ਮੰਮੀ – ਡੈਡੀ ਦੀ ਵੱਡੀ ਜੁੱਤੀ ਪਾ ਕੇ ਚੱਲਣ ਦੀ ਨਕਲ ਕਰਦੇ ਵੇਖੀਦਾ ਹੈ, ਮਨ ਚਾਅ ਨਾਲ ਭਰ ਜਾਂਦਾ ਹੈ, ਜਦੋਂ ਨੰਨੇ ਹੱਥ ਮਾਂ ਵਾਂਗ ਆਟਾ ਗੁੰਨਣ ਦੀ ਨਕਲ ਕਰਦੇ ਦੇਖੀਦੇ ਹਨ। ਧੀਆਂ ਦਾ ਰੋਲ-ਮਹਾਨਤਾ, ਰਿਸ਼ਤੇਦਾਰੀਆਂ, ਇੱਜਤ-ਸਤਿਕਾਰ ਆਦਿ ਪੱਖੋਂ ਹਰ ਪਰਿਵਾਰ, ਸਮਾਜ, ਕੁੰਨਬੇ ਵਿੱਚ ਬੜੀ ਉੱਚੀ-ਸੁੱਚੀ ਜਗਾ ਰੱਖਦਾ ਹੈ। ਧੀਆਂ ਦਾ ਪਰਮਾਤਮਾ ਨੇ ਰੋਲ ਹੀ ਐਸਾ ਬਣਾਇਆ ਹੈ ਕਿ ਇੱਕ ਘਰ ਛੱਡ ਕੇ ਦੂਜੇ ਨੂੰ ਵਸਾਉਣ ਤੇ ਇਕ ਨਵੀਂ ਦੁਨੀਆਂ ਦੀ ਸੁਰੂਆਤ ਕਰਦੀਆਂ ਹਨ।
ਜਿੱਥੇ ਦੇ ਲੇਖ ਲਿਖੇ ਹੋਣ ਮਾਲਕ ਨੇ ਉਸ ਬੇਗਾਨੇ ਘਰ, ਪਰਿਵਾਰ, ਵਿਹੜੇ ਨੂੰ ਆਪਣੀ ਸੋਭਾ, ਪਿਆਰ, ਏਕਤਾ ਬਖਸ ਇੱਕ ਨਵੀ ਦੁਨੀਆ, ਇਕ ਨਵਾਂ ਸੰਸਾਰ ਸਿਰਜਦੀਆਂ ਹਨ। ਧੀਆਂ ਹੀ ਹਨ ਜੋ ਹਰ ਹਾਲ ਸੁਖੀ ਹੋਣ ਜਾਂ ਦੁਖੀ ਹਮੇਸਾਂ ਮਾਂ ਤੇ ਪਿਓ ਦੀ ਸੁੱਖ ਹਰ ਸਾਹ ਮੰਗਦੀਆਂ ਹਨ। ਧੀਆਂ ਦੇ ਹੀ ਹਿੱਸੇ ਆਇਆ ਹੈ ਕਿ ਇਹਨਾਂ ਨੂੰ ਧਰੇਕਾਂ ਜਿਹੀਆਂ ਠੰਢੜੀ ਛਾਂ ਹੋਣ ਦਾ ਦਰਜਾ ਦੇ ਕੇ ਵਡਿਆਇਆ ਜਾਂਦਾ ਹੈ। ਧੀਆਂ ਹਰ ਘਰ ਦੀ ਵਿਹੜੇੇ ਦੀ ਛਾਂ, ਸਾਨ ਤੇ ਮਾਣ ਨੇ, ਇਹਨਾ ਦੇ ਪੈਰਾਂ ਪਿੱਛੇ ਹੀ ਰੱਬ ਹਰ ਘਰ ਸਾਰੀਆਂ ਬਰਕਤਾਂ ਦੀ ਮਿਹਰ ਕਰਦਾ ਹੈ, ਤਾਂ ਹੀ ਤਾਂ ਧੀਆਂ ਰੱਬ ਅੱਗੇ ਵੀ ਵੀਰੇ ਦੀ ਅਰਦਾਸ ਜੋਦੜੀਆਂ ਕਰਦੀਆਂ ਹਨ, ਕਿ :-
ਇੱਕ ਵੀਰ ਦੇਈਂ ਵੇ ਰੱਬਾ, ਚਿੱਤ ਰੱਖੜੀ ਬੰਨਣ ਨੂੰ ਕਰਦਾ।
ਧੀਆਂ ਹਰ ਪਲ, ਹਰ ਦਿਨ, ਹਰ ਸਾਹ ਪੇਕਿਆਂ ਦੀ ਸੁੱਖ ਮੰਗਦੀਆਂ ਏਹੋ ਕਾਮਨਾ ਕਰਦੀਆਂ ਹਨ ਕਿ ਉਨਾਂ ਨੂੰ ਜਦ ਵੀ ਮਿਲੇ ਪੇਕਿਆਂ ਘਰੋਂ ਸੁੱਖਾਂ ਤੇ ਖੁਸ਼ੀਆਂ ਦੀ ਹੀ ਖਬਰ ਮਿਲੇ। ਜੇ ਕਿਧਰੇ ਕੋਈ ਦੁੱਖ ਦੇ ਪਲ ਜਾਂ ਕੋਈ ਢਿੱਲ ਮੱਠ ਵੀ ਪਤਾ ਲੱਗ ਜਾਵੇ ਤਾਂ ਪਹਿਲੀਆਂ ਵਿੱਚ ਹੀ ਪਹੁੰਚਦੀਆਂ ਹਨ, ਤੇ ਦਿਨ ਤੋਂ ਰਾਤ ਵੀ ਨਹੀ ਹੋਣ ਦਿੰਦੀਆਂ। ਸਹੀ ਹੀ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਧੀਆਂ ਹਮੇਸਾਂ ਮਾਪਿਆਂ ਦੀ ਖੁਸ਼ੀ ਹੀ ਲੋਚਦੀਆਂ ਹਨ। ਸਾਡੇ ਪੰਜਾਬੀ ਗੀਤਾਂ ਦੇ ਕਈ ਮਹਾਨ ਗਾਇਕਾਂ ਨੇ ਆਪਣਿਆਂ ਗੀਤਾਂ ਰਾਹੀਂ ਵੀ ਧੀਆਂ ਦੀ ਮਹਾਨਤਾ ਦਾ ਜਿਕਰ ਕੀਤਾ ਹੈ, ਪਦਮਸ਼੍ਰੀ ਹੰਸ ਰਾਜ ਹੰਸ ਜੀ ਦੇ ਗਾਏ ਗੀਤ ਦਾ ਹਵਾਲਾ ਦੇਣਾਂ ਬਣਦਾ ਹੈ, ਜਿਸ ਵਿੱਚ ਉਨਾਂ ਕਿਹਾ ਹੈ ਕਿ :- ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵੰਡਾਉਦੀਆਂ ਨੇ।  ਏਸੇ ਤਰਾਂ ਪੰਜਾਬੀ ਦੇ ਮਹਾਨ ਮਰਹੂਮ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੇ ਵੀ ਬੜਾ ਉਮਦਾ ਗਾਇਆ ਹੈ :- ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ।
ਸਾਨੂੰ ਲੋਹੜੀ ਦੇ ਭੁੱਗੇ ਦੀ ਅੱਗ ਵਿੱਚ ਆਪਸੀ ਰਿਸਤਿਆਂ ਵਿੱਚ ਆਈ ਕੁੜੱਤਣ , ਰੋਸੇ – ਈਰਖਾ, ਗੁੱਸੇ – ਗਿਲੇ ਨੂੰ ਜਲਾ ਕੇ ਸਾੜ ਦੇਣਾ ਚਾਹੀਦਾ ਹੈ ਤੇ ਨਵੀਂ ਸੁਰੂਆਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਅਤੇ ਮੁਹੱਬਤਾਂ – ਪਿਆਰਾਂ ਦੀ ਖੁਸਬੋ ਦੀ ਮਹਿਕ ਖਿਲਾਰਨੀ ਚਾਹੀਦੀ ਹੈ । ਸੋ ਆਓ ਅੱਜ ਨਾਲ ਹੀ ਮਿਲ ਕੇ ਪ੍ਰਣ ਕਰੀਏ, ਕਿ ਅਸੀਂ ਆਪਣੀਆਂ ਧੀਆਂ – ਰਾਜ ਕੁਮਾਰੀਆਂ ਨੂੰ , ਪੁੱਤਰਾਂ ਵਾਂਗ ਹੀ ਪਾਲੀਏ, ਪਿਆਰ ਕਰੀਏ, ਤੇ ਸਤਿਕਾਰ ਦੇਈਏ, ਉਨਾਂ ਦੀ ਵੀ ਲੋਹੜੀ ਮਨਾਈਏ, ਤੇ ਖੁਸ਼ੀਆਂ ਤੇ ਚਾਵਾਂ ਦੇ ਤੋਹਫੇ ਦੇਈਏ, ਤਾਂ ਕਿ ਉਹ ਪੂਰੀ ਖੁੱਲਦਿਲੀ ਨਾਲ ਜੀ ਸਕਣ, ਪੜ੍ਹ-ਲਿਖ ਕੇ ਅੱਗੇ ਵਧ ਸਕਣ , ਸਾਡੇ ਤੇ ਮਾਣ ਕਰਨ ‘ ਤੇ ਸਾਡਾ, ਪਰਿਵਾਰ, ਦੇਸ-ਕੌਮ ਦਾ ਨਾਮ ਰੌਸ਼ਨ ਕਰਨ।
ਹਰਜੀਤ ‘ਕਾਤਿਲ’
ਸ਼ੇਰਪੁਰ
ਮੋ: 9680795479
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋਹੜੀ
ਲੋਹੜੀ
ਗੁਆਂਢੀਆਂ ਦੇ ਘਰ ਡੀ. ਜੇ. ਲੱਗੇ ਵੇਖ ਕੇ ਕਰਤਾਰ ਕੁਰ ਦੀ ਵੱਡੀ ਪੋਤੀ ਪ੍ਰੀਤੀ ਭੱਜੀ-ਭੱਜੀ ਆਪਣੀ ਦਾਦੀ ਕੋਲ ਆਈ ਤੇ ਕਹਿਣ ਲੱਗੀ, ‘‘ਬੇਬੇ ਆਪਾਂ ਨੀ ਮਨਾਉਂਦੇ ਛੋਟੀ ਭੈਣ ਦੀ ਲੋਹੜੀ? ਬੇਬੇ ਆਪਾ ਨੀ ਲਾਉਂਦੇ ਡੀ….’’ ਪ੍ਰੀਤੀ ਦੀ ਗੱਲ ਅਜੇ ਪੂਰੀ ਨਹੀਂ ਹੋਈ ਸੀ, ਕਿ ਕੜਾਕ ਕਰਦਾ ਥੱਪੜ ਓਹਦੀ ਗੱਲ ’ਤੇ ਆਣ ਵੱਜਿਆ । ਕਿਉਂਕਿ ਉਹਦੀ ਦਾਦੀ ਤਾਂ ਪਹਿਲਾਂ ਈ ਤਪੀ ਬੈਠੀ ਸੀ ਕਿ ਹੁਣ ਤੀਜੀ ਵਾਰ ਫਿਰ ਕੁੜੀ ਜੰਮ ਪਈ।
ਪ੍ਰੀਤੀ ਨੂੰ ਰੋਂਦੀ ਸੁਣ ਓਹਦੀ ਮਾਂ ਭੱਜੀ ਆਈ ਤੇ ਉਸਨੂੰ ਅੰਦਰ ਲਿਜਾ ਕਿ ਰੋਣ ਦਾ ਕਾਰਨ ਪੁੱਛਦੀ ਹੋਈ ਚੁੱਪ ਕਰਾਉਣ ਲੱਗੀ । ਪ੍ਰੀਤੀ ਨੇ ਸਾਰੀ ਗੱਲ ਦੱਸੀ ਤੇ ਫਿਰ ਕਹਿਣ ਲੱਗੀ, ‘‘ਮੰਮੀ ਮੇਰਾ ਕੀ ਕਸੂਰ ਸੀ ਭਲਾ?’’ ‘‘ਲਾਡੋ ਮੇਰੀਏ ਇਹ ਸਮਾਜ ਦੇ ਲੋਕ ਮੁੰਡਿਆਂ ਦੀ ਲੋਹੜੀ ਮਨਾਉਂਦੇ ਨੇ।’’ ਪ੍ਰੀਤੀ ਦੀ ਮਾਂ ਨੇ ਉਹਨੂੰ ਪਿਆਰ ਨਾਲ ਸਮਝਾਇਆ । ‘‘ਪਰ ਮੰਮੀ ਅੱਜ ਸਾਡੇ ਸਕੂਲ ਦੇ ਪ੍ਰੋਗਰਾਮ ਵਿੱਚ ਤਾਂ ਕਹਿੰਦੇ ਸੀ ਕਿ ਕੁੜੀਆਂ-ਮੁੰਡੇ ਬਰਾਬਰ ਹੁੰਦੇ ਨੇ….!’’ ਐਨਾ ਕਹਿ ਕੇ ਪ੍ਰੀਤੀ ਪਤਾ ਨੀ ਕੀ ਸੋਚਣ ਲੱਗ ਪੈਂਦੀ ਹੈ ਅਤੇ ਓਹਦੀ ਮਾਂ ਰਸੋਈ ਵਿੱਚ ਚਲੀ ਜਾਂਦੀ ਹੈ।
ਕਾਂਤਾ ਕੌਰ, ਧਰਮਪੁਰਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋਹੜੀ ਵਾਲੀ ਸ਼ਾਮ ਹੋਈ ਵੱਡੀ ਵਾਰਦਾਤ
ਸਕੇ ਭਰਾ ਨੇ ਭਰਾ ਦਾ ਕੀਤਾ ਕਤਲ
ਭਿੰਡੀ ਸੈਦਾ। ਪੁਲਸ ਥਾਣਾ ਭਿੰਡੀ ਸੈਦਾ ਦੇ ਅਧੀਨ ਆਉਂਦੇ ਪਿੰਡ ਸੈਦਪੁਰ ਕਲਾਂ ਵਿਖੇ ਡੇਢ ਮਰਲਾ ਜ਼ਮੀਨ ਖਾਤਰ ਸਕੇ ਭਰਾ ਵੱਲੋਂ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਵਰਨੋ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੇ ਪਤੀ ਧਰਮ ਸਿੰਘ ਤੇ ਜੇਠ ਨਾਨਕ ਸਿੰਘ ਦਾ ਡੇਢ ਮਰਨਾ ਜ਼ਮੀਨ ਦਾ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੀ ਰੰਜਿਸ਼ ਤਹਿਤ ਬੀਤੀ ਸ਼ਾਮ ਜੇਠ ਨਾਨਕ ਸਿੰਘ ਤੇ ਉਸਦਾ ਪਰਿਵਾਰ ਆ ਕੇ ਮੇਰੇ ਪਤੀ ਨਾਲ ਝਗੜਨ ਲੱਗੇ ਤੇ ਨਾਨਕ ਸਿੰਘ ਨੇ ਗੁੱਸੇ ਵਿੱਚ ਆ ਕੇ ਮੇਰੇ ਪਤੀ ਦੀ ਛਾਤੀ ਵਿਚ ਕਿਰਚ ਨਾਲ ਦੋ ਵਾਰ ਕਰ ਦਿੱਤੇ। ਸਵਰਨੋ ਕੌਰ ਨੇ ਦੱਸਿਅ ਕਿ ਕਿਰਚ ਲੱਗਣ ਕਾਰਨ ਗੰਭਰੀ ਜ਼ਖਮੀ ਹੋਇਆ ਧਰਮ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਅ, ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ