Membership - Sach Kahoon Punjabi
ਅਸ਼ੋਕ ਤੰਵਰ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਪਾਣੀਪਤ। ਹਰਿਆਣਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਸ਼ਨਿੱਚਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟਰ ਤੇ ਅਸਤੀਫਾ ਪੋਸਟ ਕੀਤਾ ਹੈ। ਦੋ ਦਿਨ ਪਹਿਲਾਂ ਤੰਵਰ ਨੇ ਹਰਿਆਣਾ ਕਾਂਗਰਸ ਦੀ ਸਾਰੀਆਂ ਚੋਣਾਂ ਸਮੀਤੀਆਂ ਤੋਂ ਅਸਤੀਫਾ ਦੇ ਦਿੱਤਾ ਸੀ। Ashok Tanwar
ਉਹ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਦੀ ਚੋਣ ਨੂੰ ਲੈਕੇ ਨਾਰਾਜ਼ ਹਨ ਅਤੇ ਟਿਕਟਾਂ ਨੂੰ ਖਰੀਦਣ ਦਾ ਦੋਸ਼ ਲਾ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕਾਂਗਰਸ ਨੂੰ ਇੱਕ ਆਦਮੀ ਨੇ ਹਾਈਜੈਕ ਕਰ ਲਿਆ ਹੈ। ਹਰਿਆਣਾ ਕਾਂਗਰਸ ਹੁਣ ਹੁੱਡਾ ਕਾਂਗਰਸ ਬਣ ਗਈ ਹੈ।
ਹਰਿਅਣਾ ‘ਚ ਵਿਧਾਨ ਸਭਾ ਲਈ 21 ਅਕਤੂਬਰ ਨੂੰ ਵੋਟਾਂ ਹੋਣੀਆਂ ਹਨ, ਨਤੀਜੇ 24 ਤਰੀਕ ਨੂੰ ਆਉਣਗੇ। ਤੰਵਰ ਨੇ ਕਿਹਾ ਕਿ ਉਨ੍ਹਾਂ ਨੇ ਉਮੀਦਵਾਰ ਚੋਣ ਲਈ 13 ਸੁਝਾਅ ਭੇਜੇ ਸਨ। ਇਨ੍ਹਾਂ ‘ਚ ਦਲਿਤ, ਮੁਸਲਿਮ, ਅਤੇ ਸਿੱਖਾਂ ਨੂੰ ਸਹੀ ਅਨੁਪਾਤ ‘ਚ ਟਿਕਟਾਂ ਦੇਣ ਲਈ ਕਿਹਾ ਗਿਆ ਸੀ। ਇਸ ਇਲਾਵਾ ਕਰਮਚਾਰ ਨੇਤਾ ਅਤੇ ਟ੍ਰੇਡ ਯੂਨੀਅਨ ਦੇ ਕਿਸੇ ਆਗੂ ਨੂੰ ਟਿਕਟ ਦੇਣ ਦੀ ਮੰਗ ਕਹੀ ਗਈ ਸੀ। ਜੇਜੇਪੀ ਅਤੇ ਇਨੈਲੋ ਤੋਂ ਆਏ ਨੇਤਾਵਾਂ ਨੂੰ ਟਿਕਟ ਨਾ ਦੇਣ ਦੇ ਸੁਝਾਅ ਸਨ ਪਰ ਟਿਕਟ ਵੰਡ ‘ਚ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਮੰਨਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ
ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ
ਨਵੀਂ ਦਿੱਲੀ, ਏਜੰਸੀ। 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀਮੰਡਲ ਦੇ ਸਾਰੇ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਅਸਥਾਈ ਪ੍ਰਧਾਨ ਡਾ. ਵੀਰੇਂਦਰ ਕੁਮਾਰ ਨੇ ਰਾਸ਼ਟਰਗਾਨ ਤੋਂ ਬਾਅਦ ਆਪਣੇ ਸੰਬੋਧਨ ‘ਚ 17ਵੀਂ ਲੋਕ ਸਭਾ ‘ਚ ਨਵੇਂ ਚੁਣੇ ਮੈਂਬਰਾਂ ਦਾ ਸਦਨ ‘ਚ ਸਵਾਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਪਰੰਪਰਾ ਦੇ ਅਨੁਸਾਰ ਸਦਨ ਦੀ ਕਾਰਵਾਈ ਦੇ ਸੁਚਾਰੂ ਸੰਚਾਲਨ ‘ਚ ਸਪੀਕਰ ਬੈਂਚ ਦੀ ਸਹਾਇਤਾ ਕਰਨਗੇ।
ਇਸ ਤੋਂ ਬਾਅਦ ਜਨਰਲ ਸਕੱਤਰ ਡਾ. ਸਨੇਹਲਤਾ ਸ੍ਰੀਵਾਸਤਵ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਪਟਲ ‘ਤੇ ਰੱਖੀ। ਇਸ ਤੋਂ ਬਾਅਦ ਡਾ. ਵੀਰੇਂਦਰ ਕੁਮਾਰ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਲਈ ਸਦਨ ਦੇ ਨੇਤਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨਾਂਅ ਲਿਆ। ਪ੍ਰਧਾਨ ਮੰਤਰੀ ਦੇ ਖੜ੍ਹੇ ਹੁੰਦੇ ਹੀ ਸਾਂਸਦਾਂ ਨੇ ਮੇਜ ਥਪਥਪਾਕੇ ਸਵਾਗਤ ਕੀਤਾ। ਸ੍ਰੀ ਮੋਦੀ ਨੇ ਹਿੰਦੀ ‘ਚ ਸਹੁੰ ਚੁੱਕੀ ਅਤੇ ਮੈਂਬਰਸ਼ਿਪ ਰਜਿਸਟਰ ‘ਤੇ ਦਸਤਖ਼ਤ ਕਰਨ ਤੋਂ ਬਾਅਦ ਸਪੀਕਰ ਦੇ ਆਸਨ ‘ਤੇ ਜਾ ਕੇ ਉਹਨਾਂ ਨਾਲ ਭੇਂਟ ਕੀਤੀ ਅਤੇ ਆਸਨ ਦੀ ਪਰਿਕ੍ਰਮਾ ਕਰਕੇ ਅਗਲੀ ਲਾਇਨ ‘ਚ ਬੈਠੇ ਨੇਤਾਵਾਂ ਦਾ ਸਵਾਗਤ ਕਬੂਬਲਦਿਆਂ ਆਪਣੇ ਸਥਾਨ ‘ਤੇ ਬੈਠ ਗਏ। ਪ੍ਰਧਾਨ ਮੰਤਰੀ ਤੋਂ ਬਾਅਦ ਕਾਂਗਰਸ ਦੇ ਕੋਡੀਕੁਨਿਲ ਸੁਰੇਸ਼ ਨੇ ਹਿੰਦੀ ‘ਚ ਸਹੁੰ ਚੁੱਕੀ। ਇਸ ਤੋਂ ਬਾਅਦ ਬੀਜੂ ਜਨਤਾ ਦਲ ਦੇ ਭਰਤੁਹਰੀ ਮੇਹਤਾਬ ਨੇ ਉਡੀਸ਼ਾ ‘ਚ ਸਹੁੰ ਚੁੱਕੀ। ਸ੍ਰੀ ਮੇਹਤਾਬ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਸਹੁੰ ਚੁੱਕੀ।
ਸਮ੍ਰਿਤੀ ਦਾ ਨਾਂਅ ਲਏ ਜਾਣ ‘ਤੇ ਸਾਰੇ ਮੈਂਬਰਾਂ ਨੇ ਮੇਜ ਥਪਥਪਾਏ
ਇਹ ਸਾਰੇ ਸਦਨ ਦੇ ਪੀਠਾਸੀਨ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਹਨਾਂ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀਵੀ ਸਦਾਨੰਦ ਗੌੜਾ, ਨਰਿੰਦਰ ਸਿੰਘ ਤੋਮਰ, ਰਵੀਸ਼ੰਕਰ ਪ੍ਰਸਾਦ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਸ੍ਰੀ ਅਰਜੁਨ ਮੁੰਡਾ ਨੇ ਸਹੁੰ ਚੁੱਕੀ। ਸ੍ਰੀਮਤੀ ਸਮ੍ਰਿਤੀ ਇਰਾਨੀ ਦਾ ਨਾਂਅ ਲਏ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ, ਸ੍ਰੀ ਸ਼ਾਹ ਸਮੇਤ ਸਾਰੇ ਮੈਂਬਰਾਂ ਨੇ ਜੋਰ-ਜ਼ੋਰ ਨਾਲ ਮੇਜ ਥਪਥਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਡਾ. ਹਰਸ਼ਵਰਧਨ ਨੇ ਸੰਸਕ੍ਰਿਤ ‘ਚ ਸਹੁੰ ਚੁੱਕੀ। ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ, ਡਾ. ਮਹਿੰਦਰ ਨਾਥ ਪਾਂਡੇ, ਅਰਵਿੰਦ ਗਣਪਤ ਸਾਵੰਤ, ਗਿਰੀਰਾਜ ਸਿੰਘ, ਗਜਿੰਦਰ ਸਿੰਘ ਸ਼ੇਖਾਵਤ ਅਤੇ ਸੰਤੋਸ਼ ਗੰਗਵਾਰ ਨੇ ਸਹੁੰ ਚੁੱਕੀ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ‘ਚ ਸਰਕਾਰ ਦੇ ਮੰਤਰੀ ਅਤੇ ਨਵੇਂ ਬਣੇ ਮੈਂਬਰ ਆ ਗਏ ਸਨ। ਜੋ ਪਹਿਲਾਂ ਵੀ ਮੈਂਬਰ ਰਹਿ ਚੁੱਕੇ ਹਨ, ਉਹ ਇੱਕ ਦੂਜੇ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦੇ ਰਹੇ ਸਨ। ਵਿਦੇਸ਼ ਮੰਤਰੀ ਜੈ ਸ਼ੰਕਰ ਵੀ ਸਦਨ ‘ਚ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਰਸੀ ਦਾ ਮੋਹ ਨਹੀਂ ਤਿਆਗ ਰਹੇ ਹਨ ਦੂਲੋ, ਨਹੀਂ ਛੱਡਣਗੇ ਰਹਿਣਗੇ ਰਾਜ ਸਭਾ ਮੈਂਬਰਸ਼ਿਪ
ਕਾਂਗਰਸ ਪਾਰਟੀ ਨੇ ਬਣਾਇਆ ਸੀ ਰਾਜ ਸਭਾ ਮੈਂਬਰ, ਹੁਣ ਕਾਂਗਰਸ ਦੇ ਖ਼ਿਲਾਫ਼ ਬੋਲ ਰਹੇ ਹਨ ‘ਮਾੜੇ ਬੋਲ’
ਕਦੇ ਨਹੀਂ ਛੱਡਣਗੇ ਰਾਜ ਸਭਾ ਮੈਂਬਰ, ਟਕਸਾਲੀ ਕਾਂਗਰਸੀ ਸੀ ਅਤੇ ਰਹਾਂਗਾ: ਦੂਲੋ
ਚੰਡੀਗੜ (ਅਸ਼ਵਨੀ ਚਾਵਲਾ)। ਹਰ ਵਾਰ ਪਾਰਟੀ ਵਿਰੋਧੀ ਸੁਰ ਅਲਾਪਣ ਵਾਲੇ ਸ਼ਮਸ਼ੇਰ ਸਿੰਘ ਦੂਲੋ ਕੁਰਸੀ ਮੋਹ ਵਿੱਚ ਰਾਜ ਸਭਾ ਸੀਟ ਨੂੰ ਨਹੀਂ ਤਿਆਗਣਗੇ ਅਤੇ ਕਾਂਗਰਸ ਪਾਰਟੀ ਨੂੰ ਮਾਫ਼ੀਆ ਅਤੇ ਗੁੰਡਿਆਂ ਦੀ ਪਾਰਟੀ ਕਰਾਰ ਦਿੰਦੇ ਹੋਏ ਕਾਂਗਰਸ ਖ਼ਿਲਾਫ਼ ਜੰਮ ਕੇ ਸ਼ਬਦੀ ਤੀਰ ਵੀ ਚਲਾਉਣਗੇ। ਸ਼ਮਸ਼ੇਰ ਸਿੰਘ ਦੂਲੋ ਹਮੇਸ਼ਾ ਤੋਂ ਹੀ ਕਾਂਗਰਸ ਪਾਰਟੀ ਦੇ ਖ਼ਿਲਾਫ਼ ਹਰ ਫ੍ਰੰਟ ‘ਤੇ ਬੋਲਦੇ ਆਏ ਹਨ ਪਰ ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ 3 ਸਾਲ ਪਹਿਲਾਂ ਰਾਜ ਸਭਾ ਵਿੱਚ ਭੇਜ ਦਿੱਤਾ ਸੀ ਤਾਂ ਕਿ ਦੂਲੋ ਦੇ ਪਾਰਟੀ ਪ੍ਰਤੀ ‘ਮਾੜੇ ਬੋਲ’ ਬੰਦ ਕਰਵਾਏ ਜਾ ਸਕਣ । ਉਨਾਂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਖ਼ਿਲਾਫ਼ ਫ੍ਰੰਟ ਖੋਲਦੇ ਹੋਏ ਨਾ ਸਿਰਫ਼ ਪਾਰਟੀ ਨੂੰ ਗੁੰਡੀਆਂ ਦੀ ਪਾਰਟੀ ਕਰਾਰ ਦੇ ਦਿੱਤਾ ਹੈ, ਸਗੋਂ ਅਮਰਿੰਦਰ ਸਿੰਘ ਅਤੇ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ ਹੈ।
ਕਾਂਗਰਸ ਪਾਰਟੀ ਦੇ ਬਤੌਰ ਪ੍ਰਧਾਨ ਅਮਰਿੰਦਰ ਸਿੰਘ ਨੇ ਸਾਲ 2016 ਵਿੱਚ ਪਾਰਟੀ ਵੱਲੋਂ ਸੁਨੀਲ ਜਾਖੜ ਨੂੰ ਰਾਜ ਸਭਾ ਭੇਜਣ ਦੀ ਸਿਫ਼ਾਰਸ਼ ਕਾਂਗਰਸ ਪਾਰਟੀ ਨੂੰ ਕੀਤੀ ਸੀ, ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਬਾਜਵਾ ਵੀ ਰਾਜ ਸਭਾ ਦੀ ਟਿਕਟ ਮੰਗ ਰਹੇ ਹਨ। ਇਸ ਦੌਰਾਨ ਅਮਰਿੰਦਰ ਸਿੰਘ ਵੱਲੋਂ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਖ਼ਿਲਾਫ਼ਤ ਕੀਤੀ ਗਈ ਸੀ ਪਰ ਆਲ ਇੰਡੀਆ ਕਾਂਗਰਸ ਪਾਰਟੀ ਸ਼ਮਸ਼ੇਰ ਸਿੰਘ ਦੂਲੋਂ ਦੀ ਬਗਾਵਤੀ ਸੁਰਾਂ ਨੂੰ ਦੇਖਦੇ ਹੋਏ ਉਨਾਂ ਨੂੰ ਰਾਜ ਸਭਾ ਦੀ ਟਿਕਟ ਦੇ ਦਿੱਤੀ ਸੀ ਅਤੇ 10 ਅਪਰੈਲ 2016 ਨੂੰ ਕਾਂਗਰਸ ਪਾਰਟੀ ਵੱਲੋਂ ਸ਼ਮਸ਼ੇਰ ਦੂਲੋ ਨੂੰ ਰਾਜ ਸਭਾ ਮੈਂਬਰ ਬਣਾਉਂਦੇ ਹੋਏ ਦਿੱਲੀ ਭੇਜ ਦਿੱਤਾ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਮਸ਼ੇਰ ਦੂਲੋਂ ਹੁਣ ਬਾਅਦ ਆਪਣੀ ਪਾਰਟੀ ਦੇ ਖ਼ਿਲਾਫ਼ ਮਾੜੇ ਬੋਲ ਨੂੰ ਬੰਦ ਕਰ ਦੇਣਗੇ ਪਰ ਇਸ ਦੇ ਉਲਟ ਪਿਛਲੇ 3 ਸਾਲਾਂ ਤੋਂ ਹੀ ਸ਼ਮਸ਼ੇਰ ਦੂਲੋਂ ਵੱਲੋਂ ਸਮੇਂ ਸਮੇਂ ‘ਤੇ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੀ ਗਈ ਹੈ।
ਪਿਛਲੇ ਦਿਨੀਂ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਅਤੇ ਉਨ੍ਹਾਂ ਦਾ ਪੁੱਤਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹੋਏ ਫਤਿਹਗੜ ਸਾਹਿਬ ਤੋਂ ਉਮੀਦਵਾਰ ਬਣ ਗਿਆ ਹੈ। ਫਤਿਹਗੜ ਸਾਹਿਬ ਤੋਂ ਆਪਣੇ ਪੁੱਤਰ ਨੂੰ ਜਿਤਾਉਣ ਲਈ ਭਾਵੇਂ ਸ਼ਮਸ਼ੇਰ ਦੂਲੋਂ ਕੋਈ ਪ੍ਰਚਾਰ ਨਹੀਂ ਕਰ ਰਹੇ ਹਨ ਪਰ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹੋਏ ਉਸ ਦੀ ਮੁਖ਼ਾਲਫ਼ਤ ਜਰੂਰ ਕਰ ਰਹੇ ਹਨ। ਜਿਸ ਨੂੰ ਦੇਖ ਕੇ ਕਾਂਗਰਸ ਪਾਰਟੀ ਨੇ ਨਰਾਜ਼ ਹੁੰਦੇ ਹੋਏ ਉਨਾਂ ਤੋਂ ਬਤੌਰ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਤੱਕ ਮੰਗ ਲਿਆ ਹੈ।
ਇਸ ਮੰਗ ਤੋਂ ਬਾਅਦ ਸ਼ਮਸ਼ੇਰ ਦੂਲੋ ਵਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਗੁੰਡਿਆਂ ਅਤੇ ਮਾਫ਼ੀਆ ਰਾਜ ਦੀ ਪਾਰਟੀ ਕਰਾਰ ਦੇ ਦਿੱਤਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਕਲਚਰ ਕਾਫ਼ੀ ਜਿਆਦਾ ਦੂਸ਼ਿਤ ਹੋ ਚੁੱਕਾ ਹੈ ਅਤੇ ਸਿਰਫ਼ ਗੁੰਡਿਆਂ ਅਤੇ ਮਾਫੀਆ ਦੀ ਹੀ ਪਾਰਟੀ ਵਿੱਚ ਪੁੱਛ ਪੜਤਾਲ ਹੋ ਰਹੀਂ ਹੈ। ਉਨਾਂ ਕਿਹਾ ਕਿ ਪਟਿਆਲਾ ਤੋਂ ਜੇਕਰ ਪਰਨੀਤ ਕੌਰ ਨੂੰ ਟਿਕਟ ਨਾ ਮਿਲਦੀ ਤਾਂ ਉਹ ਵੀ ਬਗਾਵਤ ‘ਤੇ ਉੱਤਰਦੇ ਹੋਏ ਕਿਸੇ ਹੋਰ ਪਾਰਟੀ ਵਿੱਚ ਚਲੀ ਜਾਂਦੀ। ਇਸੇ ਤਰਾਂ ਲਾਲ ਸਿੰਘ ਦੇ ਪਰਿਵਾਰ ਵਿੱਚ ਵੀ ਮੁੰਡੇ ਦੀ ਟਿਕਟ ਨੂੰ ਲੈ ਕੇ ਕਲੇਸ਼ ਹੁੰਦਾ ਰਿਹਾ ਹੈ।
ਸ਼ਮਸ਼ੇਰ ਸਿੰਘ ਦੂਲੋ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਸੀਟ ਤੋਂ ਕਿਸੇ ਵੀ ਹਾਲਤ ਵਿੱਚ ਅਸਤੀਫ਼ਾ ਨਹੀਂ ਦੇਣਗੇ। ਉਹ ਰਾਜ ਸਭਾ ਵਿੱਚ ਪਹਿਲਾਂ ਵਾਂਗ ਹੀ ਬਣੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਪੇਜ਼ ਦੇ ਅਸਤੀਫ਼ੇ ਵਿੱਚ ਸੁਣਾ ਦਿੱਤੀ ਆਪਣੀ ਸਾਰੀ ਮਹਾਂਭਾਰਤ , ਕੇਜਰੀਵਾਲ ‘ਤੇ ਲਾਏ ਗੰਭੀਰ ਦੋਸ਼
ਚੰਡੀਗੜ(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਨੇ ਐਤਵਾਰ ਨੂੰ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਪਾਲ ਖਹਿਰਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਬਣਾਉਣ ਦਾ ਰਸਤਾ ਸਾਫ਼ ਹੋ ਗਿਆ ਹੈ ਇਸਦੇ ਨਾਲ ਹੀ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਵਿੱਚ ਬਤੌਰ ਵਿਧਾਇਕ ਮੈਂਬਰਸ਼ਿਪ ਖ਼ਤਰੇ ਵਿੱਚ ਪੈ ਗਈ ਹੈ। ਆਮ ਆਦਮੀ ਪਾਰਟੀ ਦੇ ਇੱਕ ਪੱਤਰ ਤੋਂ ਬਾਅਦ ਵਿਧਾਨ ਸਭਾ ਸਪੀਕਰ ਉਨ੍ਹਾਂ ਦਾ ਮੈਂਬਰਸ਼ਿਪ ਨੂੰ ਬਰਖ਼ਾਸਤ ਕਰ ਸਕਦੇ ਹਨ।
ਸੁਖਪਾਲ ਖਹਿਰਾ ਨੇ ਐਤਵਾਰ ਨੂੰ ਦਿੱਤੇ ਗਏ ਆਪਣੇ 2 ਸਫਿਆਂ ਦੇ ਅਸਤੀਫ਼ੇ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਰੱਖ ਕੇ ਭੜਾਸ ਕੱਢੀ ਗਈ ਹੈ, ਜਿਸ ਵਿੱਚ ਅਸਤੀਫ਼ਾ ਦੇਣ ਬਾਰੇ ਜਾਣਕਾਰੀ ਸਿਰਫ਼ ਇੱਕ ਸਤਰ ਵਿੱਚ ਹੈ, ਜਦੋਂ ਕਿ ਸਾਰੇ ਅਸਤੀਫ਼ੇ ਵਿੱਚ ਆਪਣੀ ਪਾਰਟੀ ਦੀ ਮਹਾਂਭਾਰਤ ਤੋਂ ਲੈ ਕੇ ਕਈ ਤਰ੍ਹਾਂ ਦੇ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਗਾਏ ਗਏ ਹਨ।
ਸੁਖਪਾਲ ਖਹਿਰਾ ਨੇ ਆਪਣੇ ਅਸਤੀਫ਼ੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਮੌਕਾਪ੍ਰਸਤ ਅਤੇ ਭ੍ਰਿਸ਼ਟਾਚਾਰੀ ਲੀਡਰਾਂ ਦੀ ਪਾਰਟੀ ਤੱਕ ਕਰਾਰ ਦੇ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੂੰ ਇੱਕ ਫੇਲ ਲੀਡਰ ਕਰਾਰ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਲੰਟੀਅਰਾਂ ਦੀ ਭਾਵਨਾਵਾਂ ਦੀ ਕਦਰ ਨਾਂ ਕਰਦੇ ਹੋਏ ਉਨਾਂ ਦੀ ਸੁਣਵਾਈ ਤੱਕ ਨਹੀਂ ਕੀਤੀ ਹੈ, ਜਦੋਂ ਕਿ ਹਰ ਮੁੱਦੇ ‘ਤੇ ਪੰਜਾਬ ਲਈ ਅਰਵਿੰਦ ਕੇਜਰੀਵਾਲ ਫੇਲ੍ਹ ਸਾਬਤ ਹੋਏ ਹਨ।
ਖਹਿਰਾ ਨੇ ਆਪਣੇ ਅਸਤੀਫ਼ੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਜੀਠੀਆ ਤੋਂ ਮੰਗੀ ਮੁਆਫ਼ੀ ਦੀ ਯਾਦ ਕਰਵਾਉਂਦੇ ਹੋਏ ਇਸ ਨੂੰ ਕਾਇਰਤਾ ਵਾਲਾ ਫੈਸਲਾ ਕਰਾਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।