Eyes - Sach Kahoon Punjabi
ਅੱਖਾਂ ਅਣਮੋਲ ਹਨ, ਇਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ
ਵਿਸ਼ਵ ਦ੍ਰਿਸ਼ਟੀ ਦਿਵਸ ’ਤੇ ਵਿਸ਼ੇਸ਼ | World Sight Day
ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਸਾਲ ਅੰਨ੍ਹੇਪਣ ਤੇ ਨੇਤਰਹੀਣਤਾ ਦੇ ਮੁੱਦੇ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਸਾਲ 2023 ਵਿੱਚ 12 ਅਕਤੂਬਰ ਨੂੰ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਜਾ ਰਿਹਾ ਹੈ। 1970 ਦੇ ਦਹਾਕੇ ਦੇ ਅੱਧ ਵਿੱਚ ਸਰ ਜੌਹਨ ਵਿਲਸਨ, ਇੱਕ ਨੇਤਰਹੀਣ ਕਾਰਕੰੁਨ, ਨੇ ਕਈ ਡਾਕਟਰਾਂ ਦੇ ਨਾਲ, ਵਿਸ਼ਵ-ਵਿਆਪੀ ਅੰਨ੍ਹੇਪਣ ਦੀ ਸਮੱਸਿਆ ਵੱਲ ਅੰਤਰਰਾਸ਼ਟਰੀ ਧਿਆਨ ਖਿੱਚਿਆ।
ਇਹ ਵੀ ਪੜ੍ਹੋ : ਸਵਾਰਥਾਂ ’ਚ ਨਜ਼ਰਅੰਦਾਜ਼ ਇਨਸਾਨੀਅਤ
ਇਨ੍ਹਾਂ ਲੋਕਾਂ ਦੀ ਪਹਿਲਕਦਮੀ ਕਾਰਨ 1 ਜਨਵਰੀ 1975 ਨੂੰ ਅੰਨ੍ਹੇਪਣ ਦੀ ਰੋਕਥਾਮ ਲਈ ਅੰਤਰਰਾਸ਼ਟਰੀ ਏਜੰਸੀ (ਆਈਏਪੀਬੀ) ਇੰਟਰਨੈਸ਼ਨਲ ਏਜੰਸੀ ਫਾਰ ਪ੍ਰੀਵੈਂਸ਼ਨ ਆਫ ਬਲਾਇੰਡਨੈੱਸ ਦਾ ਗਠਨ ਕੀਤਾ ਗਿਆ ਸੀ। ਸਰ ਜੌਹਨ ਵਿਲਸਨ ਨੂੰ ਇਸ ਦਾ ਪਹਿਲਾ ਸੰਸਥਾਪਕ ਪ੍ਰਧਾਨ ਬਣਾਇਆ ਗਿਆ ਸੀ। ਵਰਲਡ ਬਲਾਈਂਡ ਯੂਨੀਅਨ (ਡਬਲਯੂ.ਬੀ.ਯੂ.) ਅਤੇ ਇੰਟਰਨੈਸ਼ਨਲ ਕਾਊਂਸਲ ਆਫ਼ ਓਫਥਲਮੋਲੋਜੀ (ਆਈਸੀਓ) ਇਸ ਦੇ ਸੰਸਥਾਪਕ ਮੈਂਬਰ ਸਨ। ਪਹਿਲਾ ਵਿਸ਼ਵ ਦ੍ਰਿਸ਼ਟੀ ਦਿਵਸ 8 ਅਕਤੂਬਰ 1998 ਨੂੰ ਮਨਾਇਆ ਗਿਆ ਸੀ। (World Sight Day)
ਵਿਸ਼ਵ ਦ੍ਰਿਸ਼ਟੀ ਦਿਵਸ ਪਹਿਲੀ ਵਾਰ ਲਾਇਨਜ਼ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਦੀ ‘ਸਾਈਟ ਫਸਟ ਮੁਹਿੰਮ’ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਸੰਸਥਾ ਅੱਖਾਂ ਦੀ ਦੇਖਭਾਲ ਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਦੇ ਖਤਰਿਆਂ ਬਾਰੇ ਦੁਨੀਆ ਭਰ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦੀ ਹੈ। ਇਸ ਨੂੰ ਉਦੋਂ ਤੋਂ ਵਿਜ਼ਨ 2020 ਦੀ ‘ਰਾਈਟ ਟੂ ਸਾਈਟ’ ਯੋਜਨਾ ਵਿੱਚ ਜੋੜ ਦਿੱਤਾ ਗਿਆ। ਵਿਸ਼ਵ ਦਿ੍ਰਸ਼ਟੀ ਦਿਵਸ 2023 ਦਾ ਥੀਮ ਹੈ ‘ਕੰਮ ’ਤੇ ਆਪਣੀਆਂ ਅੱਖਾਂ ਨੂੰ ਪਿਆਰ ਕਰੋ’ ਕੰਮ ਵਾਲੀ ਥਾਂ ’ਤੇ ਅੱਖਾਂ ਦੀ ਦੇਖਭਾਲ! ਇਹ ਥੀਮ ਸਮੁੱਚੀ ਤੰਦਰੁਸਤੀ ਦੇ ਬੁਨਿਆਦੀ ਪਹਿਲੂ ਵਜੋਂ ਕੰਮ ਵਾਲੀ ਥਾਂ ’ਤੇ ਦਿ੍ਰਸ਼ਟੀ ਦੀ ਸਿਹਤ ਨੂੰ ਤਰਜ਼ੀਹ ਦੇਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।
ਇਹ ਵੀ ਪੜ੍ਹੋ : ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ
ਮਹੱਤਵ : ਇਹ ਦਿਨ ਬਹੁਤ ਮਹੱਤਵਪੂਰਨ ਹੈ, ਦੁਨੀਆ ਭਰ ਵਿੱਚ ਇੱਕ ਅਰਬ ਤੋਂ ਵੱਧ ਲੋਕ ਹਨ ਜੋ ਸਹੀ ਢੰਗ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਹਨਾਂ ਕੋਲ ਐਨਕਾਂ ਤੱਕ ਦੀ ਪਹੁੰਚ ਨਹੀਂ ਹੈ। ਇਨ੍ਹਾਂ ਵਿੱਚੋਂ ਇੱਕ ਅਰਬ ਲੋਕ ਨਜ਼ਰ ਦੀ ਕਮਜ਼ੋਰੀ ਤੋਂ ਪੀੜਤ ਹਨ। ਅੰਨ੍ਹੇਪਣ ਦੇ ਜੀਵਨ ਦੇ ਹਰ ਪਹਿਲੂ ’ਤੇ ਲੰਬੇ ਸਮੇਂ ਤੱਕ ਪ੍ਰਭਾਵ ਹੁੰਦੇ ਹਨ ਜਿਵੇਂ ਕਿ ਰੋਜ਼ਾਨਾ ਨਿੱਜੀ ਗਤੀਵਿਧੀਆਂ, ਸਕੂਲੀ ਪੜ੍ਹਾਈ ਤੇ ਕੰਮ, ਰੋਜ਼ਾਨਾ ਰੁਟੀਨ ਅਤੇ ਸਮਾਜਿਕ ਆਪਸੀ ਪ੍ਰਭਾਵ ਤੇ ਸਮਾਜ ਵਿੱਚ ਵਿਚਰਨ ਸਬੰਧੀ ਗੱਲਬਾਤ। ਹੁਣ ਗੱਲ ਕਰੀਏ ਵੱਖ-ਵੱਖ ਦਿ੍ਰਸ਼ਟੀ ਦੋਸ਼ ਜੋ ਮਨੁੱਖੀ ਅੱਖ ਵਿੱਚ ਅਕਸਰ ਹੁੰਦੇ ਹਨ ਭਾਵ ਵੱਖ-ਵੱਖ ਨਜ਼ਰ ਦੇ ਨੁਕਸ ਕੀ ਹਨ?
ਮਾਇਓਪਿਆ ਜਾਂ ਨਿਕਟ ਦ੍ਰਿਸ਼ਟੀ ਦੋਸ਼ : ਇਸ ਸਥਿਤੀ ਵਿੱਚ ਵਿਅਕਤੀ ਨੇੜੇ ਦੀਆਂ ਵਸਤੂਆਂ ਨੂੰ ਦੇਖ ਸਕਦਾ ਹੈ ਪਰ ਦੂਰ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੇਖ ਸਕਦਾ। ਇਸ ’ਚ ਦੂਰ ਦੀਆਂ ਚੀਜ਼ਾਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ ਤੇ ਵਿਅਕਤੀ ਉਨ੍ਹਾਂ ਨੂੰ ਦੇਖਣ ’ਚ ਅਸਹਿਜ਼ ਮਹਿਸੂਸ ਕਰਦਾ ਹੈ। ਅੱਖ ਦੀ ਪੁਤਲੀ ਲੰਬੀ ਹੋ ਜਾਣ ’ਤੇ ਮਾਇਓਪੀਆ ਹੁੰਦਾ ਹੈ। ਇਸ ਕਾਰਨ ਅੱਖਾਂ ਵਿਚ ਆਉਣ ਵਾਲੀ ਰੌਸ਼ਨੀ ਠੀਕ ਤਰ੍ਹਾਂ ਫੋਕਸ ਨਹੀਂ ਹੁੰਦੀ, ਜਿਸ ਕਾਰਨ ਪ੍ਰਤੀਬਿੰਬ ਰੈਟੀਨਾ ਤੋਂ ਥੋੜ੍ਹਾ ਅੱਗੇ ਫੋਕਸ ਹੋ ਜਾਂਦੇ ਹਨ। ਮਾਇਓਪਿਕ ਅੱਖਾਂ ਦੇ ਨੁਕਸ ਨੂੰ ਕੰਨਕੇਵ ਜਾਂ ਅਵਤਲ ਲੈਂਸ ਦੀ ਵਰਤੋਂ ਕਰਕੇ ਠੀਕ ਕੀਤਾ ਜਾ ਸਕਦਾ ਹੈ।
ਹਾਈਪਰਮੈਟਰੋਪੀਆ ਜਾਂ ਦੂਰ ਦ੍ਰਿਸ਼ਟੀ : ਹਾਈਪਰਮੇਟਰੋਪੀਆ ਨੂੰ ਆਮ ਤੌਰ ’ਤੇ ਦੂਰਦਰਸ਼ਿਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਇਲਾਜ ਲਈ ਕਨਵੈਕਸ ਜਾਂ ਉੱਤਲ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਥਿਤੀ ਵਿੱਚ ਵਿਅਕਤੀ ਦੂਰ ਦੀਆਂ ਵਸਤੂਆਂ ਨੂੰ ਦੇਖ ਸਕਦਾ ਹੈ ਪਰ ਨੇੜੇ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਨਹੀਂ ਦੇਖ ਸਕਦਾ। ਆਮ ਤੌਰ ’ਤੇ ਇਸ ਵਿਗਾੜ ਤੋਂ ਪੀੜਤ ਵਿਅਕਤੀ ਨੂੰ ਨੇੜਲੀਆਂ ਵਸਤੂਆਂ ਧੁੰਦਲੀਆਂ ਨਜ਼ਰ ਆਉਂਦੀਆਂ ਹਨ। ਹਾਈਪਰਮੇਟਰੋਪੀਆ ਉਦੋਂ ਵਾਪਰਦਾ ਹੈ ਜਦੋਂ ਕਿਸੇ ਨੇੜਲੀ ਵਸਤੂ ਤੋਂ ਪ੍ਰਕਾਸ਼ ਦੀਆਂ ਕਿਰਨਾਂ ਰੈਟੀਨਾ ਦੇ ਪਿੱਛੇ ਕਿਸੇ ਬਿੰਦੂ ’ਤੇ ਕੇਂਦਰਿਤ ਹੁੰਦੀਆਂ ਹਨ।
ਇਹ ਵੀ ਪੜ੍ਹੋ : ਲਾਰੈਂਸ ਬਿਸਨੋਈ ਦੇ ਭਾਣਜੇ ਸਚਿਨ ਬਿਸਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦੱਸੇ ਗੁੱਝੇ ਭੇਦ
ਪ੍ਰੈਸ ਬਾਇਓਪਿਆ : ਇਸ ਸਥਿਤੀ ਵਿੱਚ ਨੇੜਲੀਆਂ ਵਸਤੂਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਦਾ ਹੌਲੀ-ਹੌਲੀ ਘਟਣਾ ਸ਼ੁਰੂ ਹੁੰਦਾ ਹੈ। ਪ੍ਰੈਸ ਬਾਇਓਪੀਆ ਦੇ ਲੱਛਣ ਆਮ ਤੌਰ ’ਤੇ 40 ਸਾਲ ਦੀ ਉਮਰ ਦੇ ਆਸ-ਪਾਸ ਸ਼ੁਰੂ ਹੁੰਦੇ ਹਨ ਅਤੇ 65 ਸਾਲ ਦੀ ਉਮਰ ਤੱਕ ਗੰਭੀਰ ਹੋ ਜਾਂਦੇ ਹਨ। ਇਸ ਬਿਮਾਰੀ ਨੂੰ ਠੀਕ ਕਰਨ ਲਈ ਬਾਇਫੋਕਲ ਲੈਂਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਦੋਨੋਂ ਕਿਸਮ ਦੇ ਲੈਂਸ ਹੁੰਦੇ ਹਨ- ਕਨਵੈਕਸ ਅਤੇ ਕਨਕੇਵ।
ਮੋਤੀਆਬਿੰਦ : ਇਸ ਵਿੱਚ, ਇੱਕ ਵਿਅਕਤੀ ਦੀ ਅੱਖ ਦਾ ਲੈਂਜ਼ ਹੌਲੀ-ਹੌਲੀ ਬੱਦਲਵਾਈ ਵਰਗਾ ਚਿੱਟਾ ਹੋ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਨਜ਼ਰ ਧੁੰਦਲੀ ਹੋ ਜਾਂਦੀ ਹੈ। ਇਸ ਦਾ ਇਲਾਜ ਸਰਜਰੀ ਦੁਆਰਾ ਕੀਤਾ ਜਾ ਸਕਦਾ ਹੈ। ਮੋਤੀਆਬਿੰਦ ਵਿੱਚ ਇੱਕ ਵਿਅਕਤੀ ਦੀ ਅੱਖ ਦੇ ਲੈਂਸ ਉੱਤੇ ਇੱਕ ਫਿਲਮ ਬਣ ਜਾਂਦੀ ਹੈ (ਜਾਂ ਧੁੰਦਲਾ ਹੋ ਜਾਂਦਾ ਹੈ)। ਮੋਤੀਆਬਿੰਦ ਕਾਰਨ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ।
ਆਓ! ਹੁਣ ਅੱਖਾਂ ਦੀ ਦੇਖਭਾਲ ਸਬੰਧੀ ਅਪਣਾਏ ਜਾਣ ਵਾਲੇ ਤੌਰ-ਤਰੀਕਿਆਂ ਬਾਰੇ ਵਿਚਾਰ ਕਰੀਏ | World Sight Day
ਅੱਖਾਂ ਦੀ ਚੰਗੀ ਸਿਹਤ ਕਿਵੇਂ ਬਣਾਈ ਰੱਖੀਏ?
ਅੱਖਾਂ ਦੀ ਸਿਹਤ ਚੰਗੀ ਬਣਾਈ ਰੱਖਣ ਲਈ ਕੁਝ ਉਪਾਅ ਸਾਂਝੇ ਕੀਤੇ ਜਾ ਰਹੇ ਹਨ।
ਚੰਗੀ ਨਜ਼ਰ ਲਈ ਸਿਹਤਮੰਦ ਭੋਜਨ ਖਾਓ। ਸੰਤੁਲਿਤ ਖੁਰਾਕ ਖਾਓ। ਆਪਣੀ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਫਲੀਆਂ ਅਤੇ ਗਾਜਰਾਂ ਨੂੰ ਵੱਧ ਤੋਂ ਵੱਧ ਮਾਤਰਾ ਵਿੱਚ ਸ਼ਾਮਲ ਕਰੋ।
ਸਿਗਰਟਨੋਸ਼ੀ ਛੱਡੋ : ਸਿਗਰਟਨੋਸ਼ੀ ਨਾਲ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਵਿੱਚ ਮੋਤੀਆਬਿੰਦ, ਆਪਟਿਕ ਤੇ ਨਸਾਂ ਦਾ ਨੁਕਸਾਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਸੂਰਜ ਦੀ ਰੌਸ਼ਨੀ ਦੇ ਸਿੱਧੇ ਸੰਪਰਕ ਨੂੰ ਰੋਕਣ ਲਈ ਅਲਟ੍ਰਾ ਵਾਇਲਟ ਪਰਾ ਬੈਂਗਣੀ ਵਿਕਰਨਾਂ ਤੋਂ ਬਚਾਅ ਲਈ ਸੁਰੱਖਿਅਤ ਸਨਗਲਾਸ ਪਹਿਨੋ, ਜੋ ਤੁਹਾਡੀਆਂ ਅੱਖਾਂ ਦੀ ਸੁਰੱਖਿਆ ਲਈ ਬਿਹਤਰ ਹੈ। ਜੇਕਰ ਤੁਸੀਂ ਕੰਮ ਵਾਲੀ ਥਾਂ ’ਤੇ ਖਤਰਨਾਕ ਸਮੱਗਰੀਆਂ ਨਾਲ ਕੰਮ ਕਰਦੇ ਹੋ, ਤਾਂ ਤੁਹਾਨੂੰ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਸੁਰੱਖਿਆ ਐਨਕਾਂ ਜ਼ਰੂਰ ਪਹਿਨਣੀਆਂ ਚਾਹੀਦੀਆਂ ਹਨ।
ਜੇ ਤੁਸੀਂ ਲੰਬੇ ਸਮੇਂ ਲਈ ਕੰਪਿਊਟਰ ’ਤੇ ਕੰਮ ਕਰਦੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਲਗਾਤਾਰ ਕੰਪਿਊਟਰ ਸਕਰੀਨ ਵੱਲ ਨਾ ਦੇਖੋ । ਅੱਖਾਂ ਦੀ ਖੁਸ਼ਕੀ ਨੂੰ ਘਟਾਉਣ ਲਈ ਆਪਣੀਆਂ ਅੱਖਾਂ ਨੂੰ ਜ਼ਿਆਦਾ ਵਾਰ ਝਪਕੋ ਤੇ ਤਾਜੇ ਪਾਣੀ ਦੇ ਛਿੱਟੇ ਮਾਰੋ। ਟੈਲੀਵਿਜ਼ਨ ਦੇਖਦੇ ਸਮੇਂ ਜਾਂ ਕੰਪਿਊਟਰ ’ਤੇ ਕੰਮ ਕਰਦੇ ਸਮੇਂ ਐਂਟੀ-ਗਲੇਅਰ ਗਲਾਸ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਮੱਧਮ ਰੌਸ਼ਨੀ ਵਿੱਚ ਨਾ ਪੜ੍ਹੋ। ਇਹ ਅੱਖਾਂ ਦੀਆਂ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਹੈ। ਅੱਖ ਵਿੱਚ ਕੋਈ ਕਣ ਜਾਂ ਜੀਵ-ਜੰਤੂ ਪੈ ਜਾਣ ’ਤੇ ਅੱਖ ਨੂੰ ਨਾ ਮਲ਼ੋ ਬਲਕਿ ਤਾਜੇ ਪਾਣੀ ਦੇ ਛਿੱਟੇ ਮਾਰੋ। ਬਿਨਾਂ ਡਾਕਟਰ ਦੀ ਸਲਾਹ ਦੇ ਅੱਖ ਵਿੱਚ ਕੋਈ ਵੀ ਦਵਾਈ ਨਾ ਪਾਓ। ਅੱਖਾਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਓ। ਕੰਪਿਊਟਰ ਵਿੰਡੋਜ਼ ਤੇ ਲਾਈਟਾਂ ਦੀ ਚਮਕ ਤੋਂ ਬਚਣ ਦੀ ਕੋਸ਼ਿਸ਼ ਕਰੋ। ਜੇ ਜਰੂਰੀ ਹੋਵੇ, ਐਂਟੀ-ਗਲੇਅਰ ਸਕ੍ਰੀਨਾਂ ਦੀ ਵਰਤੋਂ ਕਰੋ। (World Sight Day)
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਵੱਲੋਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੱਦਾ
ਜੇਕਰ ਤੁਸੀਂ ਕੰਟੈਕਟ ਲੈਂਸ ਪਹਿਨਦੇ ਹੋ ਤਾਂ ਉਹਨਾਂ ਨੂੰ ਲੰਬੇ ਸਮੇਂ ਤੱਕ ਪਹਿਨਣ ਤੋਂ ਪਰਹੇਜ਼ ਕਰੋ। ਕੰਟੈਕਟ ਲੈਂਸ ਪਹਿਨਣ ਵੇਲੇ ਤੈਰਾਕੀ ਤੇ ਸੌਣ ਤੋਂ ਬਚੋ। ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਹਰ ਵੀਹ ਮਿੰਟਾਂ ਬਾਅਦ ਵੀਹ ਸਕਿੰਟਾਂ ਲਈ ਵੀਹ ਫੁੱਟ ਦੂਰ ਦੇਖੋ। ਅੱਖਾਂ ਦੀ ਸਿਹਤ ਨੂੰ ਬਣਾਈ ਰੱਖਣਾ ਕੇਵਲ ਇੱਕ ਵਿਅਕਤੀ ਦਾ ਫਰਜ਼ ਨਹੀਂ ਹੈ ਸਗੋਂ ਇਹ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ। ਨੇਤਰਦਾਨ ਖੂਨਦਾਨ ਦੀ ਤਰ੍ਹਾਂ ਹੀ ਮਹਾਂਦਾਨ ਹੈ। ਸਮਾਜ ਵਿੱਚ ਕਿਸੇ ਵਿਅਕਤੀ ਦੇ ਮਰਨ ਤੋਂ ਬਾਅਦ ਉਸਦੀਆਂ ਅੱਖਾਂ ਦਾਨ ਕਰਕੇ ਵੱਡੀ ਗਿਣਤੀ ਵਿੱਚ ਲੋਕ ਲਾਭ ਉਠਾ ਸਕਦੇ ਹਨ। ਕਿਸੇ ਨੂੰ ਬਿਹਤਰ ਦਿ੍ਰਸ਼ਟੀ ਪ੍ਰਦਾਨ ਕਰਨ ਲਈ ਅੱਜ ਹੀ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਓ।
ਭਾਰਤ- ਦੱਖਣੀ ਅਫਰੀਕਾ ‘ਚ ਦੂਜਾ ਮੁਕਾਬਲਾ ਅੱਜ, ਸਿੱਧਾ ਪ੍ਰਸਾਰਣ ਸੁਬ੍ਹਾ 9 : 30 ਵਜੇ ਤੋਂ
ਏਜੰਸੀ/ਪੂਨੇ। ਭਾਰਤ ਅਤੇ ਦੱਖਣੀ ਅਫਰੀਕਾ ‘ਚ ਵੀਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ‘ਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਦੀਆਂ ਨਜ਼ਰਾਂ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ ‘ਤੇ ਹੋਣਗੀਆਂ ਭਾਰਤ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ ਪਹਿਲੇ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੂੰ 203 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਸੀ ਅਤੇ ਹੁਣ ਟੀਮ ਇੱਥੇ ਹੋਣ ਵਾਲੇ ਦੂਜੇ ਮੁਕਾਬਲੇ ‘ਚ ਵੀ ਆਪਣਾ ਪ੍ਰਦਰਸ਼ਨ ਬਰਕਰਾਰ ਰੱਖ ਮੈਚ ਅਤੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਮੈਚ ‘ਚ ਉਤਰੇਗੀ ਭਾਰਤ ਲਈ ਚੰਗੀ ਗੱਲ ਹੈ ਕਿ ਉਸ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗਰਵਾਲ ਨੇ ਪਹਿਲੇ ਮੁਕਾਬਲੇ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਖਾਸਕਰ ਰੋਹਿਤ ਜੋ ਆਪਣੇ ਟੈਸਟ ਕਰੀਅਰ ‘ਚ ਪਹਿਲੀ ਵਾਰ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਬੱਲੇਬਾਜ਼ੀ ਕਰਨ ਉਤਰੇ ਸਨ।
ਭਾਰਤੀ ਟੀਮ ਨੂੰ ਹਾਲਾਂਕਿ ਥੋੜ੍ਹੀ ਸਾਵਧਾਨੀ ਵਰਤਨੀ ਹੋਵੇਗੀ ਪਹਿਲੇ ਮੁਕਾਬਲੇ ਦੀ ਪਹਿਲੀ ਪਾਰੀ ਮਜ਼ਬੂਤ ਸਾਂਝੇਦਾਰੀ ਤੋਂ ਬਾਅਦ ਲੜਖੜਾ ਗਈ ਸੀ ਪਰ ਟੀਮ ਲਈ ਰਾਹਤ ਦੀ ਗੱਲ ਹੈ ਕਿ ਚੇਤੇਸ਼ਵਰ ਪੁਜਾਰਾ ਜੋ ਪਹਿਲੀ ਪਾਰੀ ‘ਚ ਨਾਕਾਮ ਰਹੇ ਸਨ ਅਤੇ ਉਨ੍ਹਾਂ ਨੇ ਦੂਜੀ ਪਾਰੀ ‘ਚ ਆਪਣੀ ਫਾਰਮ ਵਾਪਸ ਹਾਸਲ ਕੀਤੀ।  ਕਪਤਾਨ ਵਿਰਾਟ ਕੋਹਲੀ, ਆਜਿੰਕਾ ਰਹਾਣੇ, ਹਨੁਮਾ ਵਿਹਾਰੀ ਅਤੇ ਵਿਕਟ ਕੀਪਰ ਬੱਲੇਬਾਜ ਰਿਦਿਮਾਨ ਸਾਹਾ ਨੂੰ ਵੀ ਆਪਣੀ ਭੂਮੀਕਾ ਅਦਾ ਕਰਨੀ ਹੋਵੇਗੀ ਗੇਂਦਬਾਜੀ ‘ਚ ਭਾਰਤੀ ਟੀਮ ਦਾ ਮਜ਼ਬੂਤ ਪੱਖ ਰਿਹਾ ਹੈ ਅਤੇ ਪਹਿਲੀ ਪਾਰੀ ‘ਚ ਜਿਸ ਤਰ੍ਹਾਂ ਆਫ ਸਪਿੱਨਰ ਰਵੀਚੰਦ੍ਰਨ ਅਸ਼ਵਿਨ ਨੇ ਆਪਣੀ ਫਿਰਕੀ ਦੇ ਜਾਦੂ ਨਾਲ ਦੱਖਣੀ ਅਫਰੀਕਾ ਦੀ ਟੀਮ ਨੂੰ ਬੰਨ੍ਹਿਆ ਉਸ ਨਾਲ ਭਾਰਤੀ ਗੇਂਦਬਾਜੀ ਹੋਰ ਮਜ਼ਬੂਤ ਵਿਖਾਈ ਦੇ ਰਹੀ ਹੈ ਜਦੋਂਕਿ ਦੂਜੀ ਪਾਰੀ ‘ਚ ਤੇਜ ਗੇਂਦਬਾਜ ਮੋਹੰਮਦ ਸ਼ਮੀ ਨੇ ਪੰਜ ਵਿਕਟਾਂ ਕੱਢ ਕੇ ਮਿਹਮਾਨ ਟੀਮ ਦੀ  ਕਮਰ ਤੋੜ ਦਿੱਤੀ ਸੀ ਜਿਸ ਨਾਲ ਭਾਰਤੀ ਟੀਮ ਨੇ ਇੱਕ ਤਰਫਾ ਅੰਦਾਜ ਨਾਲ ਇਹ ਮੁਕਾਬਲਾ ਜਿੱਤ ਲਿਆ ਸੀ।
ਦੱਖਣੀ ਅਫਰੀਕਾ ਕੋਲ ਸੀਰੀਜ਼ ਬਚਾਉਣ ਦਾ ਇਹ ਅੰਤਿਮ ਮੌਕਾ ਹੈ ਜੇਕਰ ਉਹ ਭਾਰਤੀ ਬੱਲੇਬਾਜਾਂ ਨੂੰ ਘੱਟ ਸਕੋਰ ‘ਤੇ ਰੋਕਣ ‘ਚ ਸਫਲ ਰਹਿੰਦੀ ਹੈ ਤਾਂ ਉਨ੍ਹਾਂ ਕੋਲ ਮੌਕਾ ਬਣਿਆ ਰਹਿ ਸਕਦਾ ਹੈ
ਦੱਖਣੀ ਅਫਰੀਕਾ ਦੀ ਟੀਮ ਨੂੰ ਭਾਵੇਂ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਨੇ ਪਹਿਲੀ ਪਾਰੀ ‘ਚ ਭਾਰਤੀ ਗੇਂਦਬਾਜਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਇਸ ਮੈਦਾਨ ‘ਚ ਖੇਡੀਆਂ ਗਈਆਂ 26 ਪਹਿਲੀਆਂ ਸ਼੍ਰੇਣੀਆਂ ‘ਚੋਂ 150 ਤੋਂ ਜਿਆਦਾ ਦੇ 10 ਸਕੋਰ, ਤਿੰਨ ਦੋਹਰੇ ਸੈਂਕੜੇ ਅਤੇ ਦੋ ਤਿਹਰੇ ਸੈਂਕੜੇ ਬਣੇ ਹਨ ਇਨ੍ਹਾਂ 26 ਮੈਚਾਂ ‘ਚ 13 ਡ੍ਰਾਂ ਰਹੇ ਹਨ।
ਪੁਣੇ ਦਾ ਮੌਸਮ ਵੀ ਰੰਗ ਬਦਲ ਰਿਹਾ ਹੈ ਕਿਸੇ ਸਮੇਂ ਧੁੱਪ ਰਹਿੰਦੀ ਹੈ ਤਾਂ ਕਦੇ ਕਾਲੇ ਬੱਦਲ ਛਾ ਜਾਂਦੇ ਹਨ ਵਿਸ਼ਾਖਾਪਟਨਮ ‘ਚ ਪੰਜ ਦਿਨ ਮੀਂਹ ਦੀ ਭਵਿੱਖਵਾਣੀ ਸੀ ਪਰ ਮੌਸਮ ਲਗਭਗ ਸਾਫ ਰਿਹਾ ਸੀ ਕੁਝ ਅਜਿਹੀ ਹੀ ਭਵਿੱਖਵਾਣੀ ਪੁਣੇ ਲਈ ਵੀ ਹੈ ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੌਸਮ ਮੈਚ ਦੇ ਰਾਹ ‘ਚ ਰੁਕਾਵਟ ਨਹੀਂ ਬਣੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ ਮੈਚ
ਏਜੰਸੀ, ਲੀਡਸ
ਆਈਸੀਸੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਸ਼ਨਿੱਚਰਵਾਰ ਨੂੰ ਦੌੜ ‘ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ੍ਰੀਲੰਕਾ ਖਿਲਾਫ ਆਪਣੀ ਲੈਅ ਕਾਇਮ ਰੱਖਣ ਦੇ ਨਾਲ-ਨਾਲ ਅੰਕ ਸੂਚੀ ‘ਚ ਬਿਹਤਰ ਸਥਿਤੀ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤ ਦੇ ਅੱਠ ਮੈਚਾਂ ‘ਚ 13 ਅੰਕ ਹਨ ਅਤੇ ਉਹ ਅੰਕ ਸੂਚੀ ‘ਚ ਦੂਜੇ ਨੰਬਰ ‘ਤੇ ਹੈ ਸੈਮੀਫਾਈਨਲ  ‘ਚ ਉਸ ਦਾ ਸਥਾਨ ਪੱਕਾ ਹੋ ਚੁੱਕਾ ਹੈ ਇਸ ਲਈ ਨਤੀਜੇ ਦੇ ਹਿਸਾਬ ਨਾਲ ਭਾਵੇਂ ਹੀ ਇਹ ਮੈਚ ਅਹਿਮ ਨਾ ਹੋਵੇ ਪਰ ਜੇਕਰ ਉਹ ਜਿੱਤਦਾ ਹੈ ਤਾਂ ਉਸ ਕੋਲ ਅਸਟਰੇਲੀਆ ਨੂੰ ਹਟਾ ਕੇ ਟਾਪ ਸਥਾਨ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦਾ ਮੌਕਾ ਰਹੇਗਾ, ਹਾਲਾਂਕਿ ਇਹ ਉਦੋਂ ਸੰਭਵ ਹੈ ਜਦੋਂ ਅਸਟਰੇਲੀਆ ਆਪਣੇ ਅਗਲੇ ਗਰੁੱਪ ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾ ਦੇਵੇ
ਅਸਟਰੇਲੀਆ ਟੀਮ ਦੇ ਅੱਠ ਮੈਚਾਂ ‘ਚ 14 ਅੰਕ ਹਨ ਸ੍ਰੀਲੰਕਾਈ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਆਖਰੀ ਗਰੁੱਪ ਮੈਚ ਨੂੰ ਜਿੱਤ ਕੇ ਵਿਸ਼ਵ ਕੱਪ ਤੋਂ ਸੁਖਦ ਵਿਦਾਈ ਲਵੇ ਸ੍ਰੀਲੰਕਾ ਦਾ ਟੂਰਨਾਮੈਂਟ ‘ਚ ਸਫਰ ਉਤਰਾਅ-ਚੜਾਅ ਭਰਿਆ ਰਿਹਾ ਹੈ ਅਤੇ ਉਹ ਆਪਣੇ ਅੱਠ ਮੈਚਾਂ ‘ਚ ਤਿੰਨ ਹੀ ਜਿੱਕ ਸਕੀ ਹੈ ਉਸ ਨੇ ਆਖੀਰੀ ਵਾਰ ਆਈਸੀਸੀ ਚੈਂਪੀਅਨ ਟਰਾਫੀ 2017 ‘ਚ ਵੀ ਇੰਗਲੈਂਡ ਦੀ ਧਰਤੀ ‘ਤੇ ਹੀ ਭਾਰਤ ਦਾ ਸਾਹਮਣਾ ਕੀਤਾ ਅਤੇ 321 ਦੌੜਾਂ ਦੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ ਸ੍ਰੀਲੰਕਾ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸੇ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਵਾਪਸ ਭਾਰਤ ਨੂੰ ਹੈਰਾਨ ਕਰੇ ਦੂਜੇ ਪਾਸੇ ਵਿਰਾਟ ਦੀ ਅਗਵਾਈ ‘ਚ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਦੀਆਂ ਖਾਮੀਆਂ ਅਤੇ ਖਾਸ ਤੌਰ ‘ਤੇ ਮੱਧਕ੍ਰਮ ਦੀ ਸਿਰਦਰਦੀ ਨੂੰ ਦੂਰ ਕਰ ਲਵੇ
ਆਲਰਾਊਂਡਰ ਵਿਜੈ ਸ਼ੰਕਰ ਦੇ ਸੱਟ ਕਾਰਨ ਬਾਹਰ ਹੋ ਜਾਣ ਤੋਂ ਬਾਅਦ ਟੀਮ ‘ਚ ਮਅੰਕ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਸਾਫ ਹੈ ਕਿ ਟੀਮ ਇੱਕ ਹੋਰ ਬੱਲੇਬਾਜ਼ ਦੇ ਬਦਲ ‘ਤੇ ਕੰਮ ਕਰ ਰਿਹਾ ਹੈ ਜਦੋਂਕਿ ਲੋਕੇਸ਼ ਰਾਹੁਲ ਦੇ ਕ੍ਰਮ ‘ਚ ਵੀ ਬਦਲਾਅ ਕੀਤਾ ਜਾ ਸਕਦਾ ਹੈ ਭਾਰਤੀ ਟੀਮ ਪ੍ਰਬੰਧ ਹੇਡਿੰਗਲੇ ‘ਚ ਕਈ ਨਵੇਂ ਪ੍ਰਯੋਗ ਕਰ ਸਕਦਾ ਹੈ ਮੱਧਕ੍ਰਮ ‘ਚ ਪਿਛਲੇ ਕੁਝ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਦੀ ਫਾਰਮ ਸਬੰਧੀ ਵੀ ਸਵਾਲ ਉੱਠ ਰਹੇ ਹਨ ਜਿਨ੍ਹਾਂ ਦੀ ਧੀਮੀ ਬੱਲੇਬਾਜ਼ੀ ਵੀ ਕਈ ਮੌਕਿਆਂ ‘ਤੇ ਪ੍ਰੇਸ਼ਾਨੀ ਦਾ ਕਾਰਨ ਬਣੀ ਹੈ ਉੱਥੇ ਕੇਦਾਰ ਜਾਧਵ ਵੀ ਹੇਠਲੇ ਕ੍ਰਮ ‘ਤੇ ਖਾਸ ਯੋਗਦਾਨ ਨਹੀਂ ਦੇ ਸਕੇ ਜਿਨ੍ਹਾਂ ਦੀ ਜਗ੍ਹਾ ਪਿਛਲੇ ਮੈਚ ‘ਚ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ ਜਡੇਜਾ ਨੂੰ ਇਸ ਵਿਸ਼ਵ ਕੱਪ ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਜਿਨ੍ਹਾਂ ਨੇ ਅਭਿਆਸ ਮੈਚ ‘ਚ ਕਾਫੀ ਪ੍ਰਭਾਵਿਤ ਕੀਤਾ ਸੀ ਭਾਰਤ ਕੋਲ ਚੰਗਾ ਗੇਂਦਬਾਜ਼ੀ ਕ੍ਰਮ ਹੈ ਅਤੇ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਹਮਲਾਵਰ ਤਿਕੜੀ ਟੀਮ ਲਈ ਸਭ ਤੋਂ ਉਪਯੋਗੀ ਹੈ ਉੱਥੇ ਸਪਿੱਨਰ ਯੁਜਵੇਂਦਰ ਚਹਿਲ ਵੀ ਕਾਫੀ ਕਿਫਾਇਤੀ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰੱਖਿਆ ਤੇ ਖੁਫ਼ੀਆ ਏਜੰਸੀਆਂ ਨੂੰ ਮਿਲੇ ਨਿਗਰਾਨੀ ਦੇ ਅਧਿਕਾਰ
ਨਵੀਂ ਦਿੱਲੀ, ਕੇਂਦਰ ਸਕਰਾਰ ਨੇ 10 ਕੇਂਦਰੀ ਏਜੰਸੀਆਂ ਨੂੰ ਕਿਸੇ ਵੀ ਕੰਪਿਊਟਰ ਸਿਸਟਮ ‘ਚ ਰੱਖੇ ਗਏ ਸਾਰੇ ਡਾਟਾ ਦੀ ਨਿਗਰਾਨੀ ਕਰਨ ਤੇ ਉਨ੍ਹਾਂ ਨੂੰ ਦੇਖਣ ਦੇ ਅਧਿਕਾਰ ਦਿੱਤੇ ਹਨ
ਕੇਂਦਰੀ ਗ੍ਰਹਿ ਮੰਤਰਾਲੇ ਦੇ ਸਾਈਬਰ ਤੇ ਸੂਚਨਾ ਸੁਰੱਖਿਆ ਵਿਭਾਗ ਵੱਲੋਂ ਵੀਰਵਾਰ ਦੇਰ ਰਾਤ ਗ੍ਰਹਿ ਸਕੱਤਰ ਰਾਜੀਵ ਗਾਬਾ ਰਾਹੀਂ ਇਹ ਆਦੇਸ਼ ਕੀਤਾ ਗਿਆ ਆਦੇਸ਼ ਅਨੁਸਾਰ 10 ਕੇਂਦਰੀ ਜਾਂਚ ਤੇ ਖੂਫ਼ੀਆ ਏਜੰਸੀਆਂ ਨੂੰ ਹੁਣ ਸੂਚਨਾ ਤਕਨੀਕੀ ਕਾਨੂੰਨ ਤਹਿਤ ਕਿਸੇ ਕੰਪਿਊਟਰ ‘ਚ ਰੱਖੀ ਗਈ ਜਾਣਕਾਰੀ ਦੇਖਣ, ਉਨ੍ਹਾਂ ‘ਤੇ ਨਜ਼ਰ ਰੱਖਣ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦਾ ਅਧਿਕਾਰ ਹੋਵੇਗਾ ਇਨ੍ਹਾਂ 10 ਏਜੰਸੀਆਂ ‘ਚ ਖੁਫ਼ੀਆ ਬਿਊਰੋ (ਆਈਬੀ) ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ), ਮਾਲਿਆ ਖੁਫ਼ੀਆ ਡਾਇਰੈਕਟਰ (ਡੀਆਰਆਈ), ਕੇਂਦਰੀ ਜਾਂਚ ਬਿਊਰੋ (ਸੀਬੀਆਈ), ਕੌਮੀ ਜਾਂਚ ਏਜੰਸੀ (ਐਨਆਈਏ), ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ), ਸਿਗਨਲ ਖੁਫ਼ੀਆ ਡਾਇਰੈਕਟੋਰੇਟ (ਜੰਮੂ ਕਸ਼ਮੀਰ, ਪੂਰਬ-ਉਤਰ ਤੇ ਅਸਾਮ ‘ਚ ਸਰਗਰਮ) ਤੇ ਦਿੱਲੀ ਪੁਲਿਸ ਸ਼ਾਮਲ ਹਨ  ਆਦੇਸ਼ ‘ਚ ਕਿਹਾ ਗਿਆ, ਉਕਤ ਐਕਟ (ਸੂਚਨਾ ਤਕਨੀਕੀ ਕਾਨੂੰਨ, 2000 ਦੀ ਧਾਰਾ 69) ਤਹਿਤ ਸੁਰੱਖਿਆ ਤੇ ਖੁਫ਼ੀਆ ਏਜੰਸੀਆਂ ਨੂੰ ਕਿਸੇ ਕੰਪਿਊਟਰ ਸਿਸਟਮ ‘ਚ ਤਿਆਰ, ਪਾਰੇਸ਼ਿਤ, ਪ੍ਰਾਪਤ ਜਾਂ ਭੰਡਾਰਿਤ ਕਿਸੇ ਵੀ ਪ੍ਰਕਾਰ ਦੀ ਸੂਚਨਾ ਦੇ ਅੰਤਰਾਵਰੋਧਨ (ਇੰਟਰਸਪੇਸ਼ਨ), ਨਿਗਰਾਨੀ (ਮਾਨੀਟਰਿੰਗ) ਤੇ ਵਿਰੂਪਣ (ਡੀਕ੍ਰਿਪਸ਼ਨ) ਲਈ ਤਜਵੀਜ਼ ਕਰਦਾ ਹੈ ਸੂਚਨਾ ਤਕਨੀਕੀ ਕਾਨੂੰਨ ਦੀ ਧਾਰਾ 69 ਕਿਸੇ ਕੰਪਿਊਟਰ ਸੰਸਾਧਨ ਰਾਹੀਂ ਕਿਸੇ ਸੂਚਨਾ ‘ਤੇ ਨਜ਼ਰ ਰੱਖਣ ਜਾਂ ਉਨ੍ਹਾਂ ਨੂੰ ਦੇਖਣ ਲਈ ਨਿਰਦੇਸ਼ ਜਾਰੀ ਕਰਨ ਦੀਆਂ ਸ਼ਕਤੀਆਂ ਨਾਲ ਜੁੜੀ ਹੈ ਪਹਿਲਾਂ ਦੇ ਇੱਕ ਆਦੇਸ਼ ਦੇ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭਾਰਤੀ ਟੈਲੀਗ੍ਰਾਫ ਕਾਨੂੰਨ ਦੀਆਂ ਤਜਵੀਜ਼ਾਂ ਤਹਿਤ ਫੋਨ ਕਾਲਾਂ ਦੀ ਟੈਪਿੰਗ ਤੇ ਉਨ੍ਹਾਂ ਦੇ ਵਿਸ਼ਲੇਸ਼ਣ ਦੇ ਲਈ ਖੁਫ਼ੀਆ ਤੇ ਸੁਰੱਖਿਆ ਏਜੰਸੀਆਂ ਨੂੰ ਰਜਿਸਟਰਡ ਕਰਨ ਜਾਂ ਮਨਜ਼ੂਰੀ ਦੇਣ ਦਾ ਵੀ ਅਧਿਕਾਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਟਲ ਜੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਾਨ ‘ਤੇ ਹੋਇਆ ਅੰਤਿਮ ਸਸਕਾਰ, ਲੱਖਾਂ ਦੀ ਗਿਣਤੀ ‘ਚ ਪੁੱਜੇ ਲੋਕ | Atal Bihari Vajpayee
ਪ੍ਰਸਿੱਧ ਹਸਤੀਆਂ ਨੇ ਕੌਮੀ ਆਗੂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, (ਏਜੰਸੀ)। ਭਾਰਤੀ ਸਿਆਸਤ ਦੇ ਯੁਗ ਪੁਰਸ਼ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਪਾਰੰਪਰਿਕ ਵਿਧੀ ਵਿਧਾਨ ਤੇ ਮੰਤੋਕਚਾਰ ਤੇ ਆਸਮਾਨ ਗੁੰਜਾਊ ਨਾਅਰਿਆਂ ਦਰਮਿਆਨ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਦੇ ਨਾਲ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਪੰਜ ਤੱਤਾਂ ‘ਚ ਵਿਲੀਨ ਹੋ ਗਈ। ਰਾਜਧਾਨੀ ਦੇ ਸ਼ਾਂਤੀਵਨ ਦੇ ਨੇੜੇ ਕੌਮੀ ਯਾਦ ਸਥਾਨ ‘ਤੇ ਭਾਰਤ ਰਤਨ ਵਾਜਪਾਈ ਦੀ ਗੋਦ ਲਈ ਪੁੱਤਰੀ ਨਮਿਤਾ ਭੱਟਾਚਾਰੀਆ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ ਤੇ ਵਿਧੀ ਵਿਧਾਨ ਗਵਾਲੀਅਰ ਤੋਂ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਪੰਡਿਤਾਂ ਨੇ ਕਰਵਾਇਆ। ਹਥਿਆਰਾਂ ਨਾਲ ਵਾਜਪਾਈ ਨੂੰ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ, ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਸਮੁੰਦਰੀ ਫੌਜ ਮੁਖੀ ਜਨਰਲ ਬਿਪਨ ਰਾਵਤ, ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਤੇ ਸਮੁੰਦਰੀ ਫੌਜ ਐਡਮਿਰਲ ਸੁਨੀਲ ਲਾਂਬਾ ਨੇ ਵਾਜਪਾਈ ਦੀ ਮ੍ਰਿਤਕ ਦੇਹ ‘ਤੇ ਪੁਸ਼ਪ ਚੱਕਰ ਭੇਂਟ ਕੀਤੇ।
ਅੰਤਿਮ ਯਾਤਰਾ ‘ਚ ਜਨ ਸੈਲਾਬ | Atal Bihari Vajpayee
ਭਾਰਤੀ ਸਿਆਸਤ ਦੇ ਯੁਗ ਪੁਰਸ਼ ਅਟਲ ਬਿਹਾਰੀ ਵਾਜਪਾਈ ਦੀ ਭਾਰਤੀ ਜਨਤਾ ਪਾਰਟੀ ਦਫ਼ਤਰ ਤੋਂ ਸ਼ੁਰੂ ਹੋਈ। ਅੰਤਿਮ ਯਾਤਰਾ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਦੇ ਨੇੜੇ ਕੌਮੀ ਯਾਦਗਾਰ ਸਥਾਨ ਤੱਕ ਦੀ ਯਾਤਰਾ ਪੈਦਲ ਹੀ ਪੂਰੀ ਕੀਤੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮੋਦੀ ਨੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਹੁੰਮਸ ਤੇ ਤਿੱਖੀ ਧੁੱਪ ‘ਚ ਲਗਭਗ ਅੱਠ ਕਿਲੋਮੀਟਰ ਦੀ ਇਹ ਯਾਤਰਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਪੂਰੀ ਕੀਤੀ। (Atal Bihari Vajpayee)
ਇਸ ਦੌਰਾਨ ਪੂਰੇ ਰਸਤੇ ਭਰ ਵੱਡੀ ਗਿਣਤੀ ‘ਚ ਲੋਕ ਸੜਕ ਦੇ ਕਿਨਾਰੇ ਖੜ੍ਹੇ ਸਨ ਤੇ ਉਹ ਆਪਣੇ ਪਿਆਰੇ ਆਗੂ ਨੂੰ ਗਮਗੀਨ ਭਾਵ ਨਾਲ ਵਿਦਾਈ ਦੇ ਰਹੇ ਸਨ। ਸਫੈਦ ਕੁਰਤਾ ਤੇ ਪਜਾਮਾ ਪਹਿਨੇ ਮੋਦੀ ਪਸੀਨੇ ਨਾਲ ਤਰਬਤਰ ਹੋਣ ‘ਤੇ ਰੁਮਾਲ ਨਾਲ ਵਾਰ-ਵਾਰ ਆਪਣੇ ਚਿਹਰੇ ਨੂੰ ਸਾਫ਼ ਕਰ ਰਹੇ ਸਨ। ਇਸ ਅਸਾਧਾਰਨ ਦ੍ਰਿਸ਼ ਨੂੰ ਦੇਖ ਕੇ ਸੜਕਾਂ ਦੇ ਕਿਨਾਰੇ ਖੜੇ ਲੋਕ ਵਿਸਮਿਤ ਸਨ। ਮੋਦੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਾਜਪਾਈ ਉਨ੍ਹਾਂ ਲਈ ਪਿਤਾ ਸਨਮਾਨ ਸਨ। (Atal Bihari Vajpayee)
ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਅੰਤਿਮ ਯਾਤਰਾਂ ਦੇ ਸ਼ੁਰੂਆਤ ‘ਚ ਪੈਦਲ ਚਲੇ ਪਰ ਬਾਅਦ ‘ਚ ਉਹ ਮੋਦੀ ਦੇ ਨਾਲ ਨਹੀਂ ਦਿਸੇ। ਪੈਦਲ ਚੱਲਣ ਵਾਲਿਆਂ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਵਿਜੈ ਗੋਇਲ, ਸਾਂਸਦ ਅਨੁਰਾਗ ਠਾਕੁਰ ਤੇ ਮਨੋਜ ਤਿਵਾਰੀ ਵੀ ਸ਼ਾਮਲ ਸਨ। ਇਸ ਯਾਤਰਾ ਦੌਰਾਨ ਸੜਕ ਕਿਨਾਰੇ ਖੜੇ ਲੋਕ ਗੁਲਾਬ ਦੀ ਵਰਸਾ ਕਰ ਰਹੇ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਜ਼ਾਰਾਂ ਲੋਕਾਂ ਨੇ ਪੈਦਲ ਹੀ ਇਹ ਯਾਤਰਾ ਪੂਰੀ ਕੀਤੀ।
ਮੋਗਾ ਜ਼ਿਲ੍ਹੇ ਦੀ ਪਹਿਲੀ ਸਕਿੱਨਦਾਨੀ ਬਣੀ ਅਮਰ ਦੇਵੀ ਰੌਂਤਾ
ਪੱਪੂ ਗਰਗ, ਨਿਹਾਲ ਸਿੰਘ ਵਾਲਾ: ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਅੱਜ ਮੋਗਾ ਜ਼ਿਲ੍ਹਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਨਿਵਾਸੀ ਸੱਚਖੰਡ ਵਾਸੀ ਮਾਤਾ ਅਮਰ ਦੇਵੀ ਇੰਸਾਂ ਪਤਨੀ ਮੁਨਸ਼ੀ ਰਾਮ ਰੌਂਤਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਉਹਨਾਂ ਦੇ ਪਰਿਵਾਰ ਵੱਲੋਂ ਮਾਤਾ ਦੇ ਮ੍ਰਿਤਕ ਸਰੀਰ ਤੋਂ ਇਲਾਵਾ ਸਕਿੱਨ ਅਤੇ ਅੱਖਾਂ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਮਾਤਾ ਅਮਰ ਦੇਵੀ ਦੀ ਸਕਿੱਨ, ਸਰੀਰ ਅਤੇ ਅੱਖਾਂ ਵੀ ਮਾਨਵਤਾ ਦੇ ਲੇਖੇ ਲੱਗੀਆਂ
ਡੇਰਾ ਸੱਚਾ ਸੌਦਾ ਦੇ ਅਣਥੱਕ ਸ਼ਰਧਾਲੂ ਕੰਟੀਨ ਸੰਮਤੀ ਦੇ ਸੇਵਾਦਾਰ ਮਦਨ ਲਾਲ ਇੰਸਾਂ ਅਤੇ ਜਸਵੀਰ ਲਾਲ ਇੰਸਾਂ ਦੀ ਮਾਤਾ ਅਮਰ ਦੇਵੀ (85) ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਇਸ ਮੌਕੇ ਪਰਿਵਾਰ ਨੇ ਮਾਤਾ ਅਮਰ ਦੇਵੀ ਵੱਲੋਂ ਕੀਤੇ ਪ੍ਰਣ ਅਤੇ ਉਹਨਾਂ ਦੀ ਆਖਰੀ ਇੱਛਾ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਮ੍ਰਿਤਕ ਦੇਹ ਨੂੰ ਮਨੁੱਖਤਾ ਭਲਾਈ ਨੂੰ ਸਮਰਪਿਤ ਕਰਦਿਆਂ ਜਿੱਥੇ ਸਕਿੱਨ ਦਾਨ ਕੀਤੀ, ਉੱਥੇ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਵੀ ਦਾਨ ਕੀਤੀ
ਇਸ ਮੌਕੇ ਸਕਿੱਨ ਬੈਂਕ ਡੇਰਾ ਸੱਚਾ ਸੌਦਾ ਸਰਸਾ ਤੋਂ ਡਾ. ਬਲਵੀਰ ਸਿੰਘ ਇੰਸਾਂ ਦੀ ਟੀਮ ਵੱਲੋਂ ਮਾਤਾ ਅਮਰ ਦੇਵੀ ਦੀ ਸਕਿੱਨ ਲਈ ਗਈ ਜਦਕਿ ਉਹਨਾਂ ਦੀਆਂ ਦੋਵੇਂ ਅੱਖਾਂ ਆਈ ਕੇਅਰ ਸੈਂਟਰ ਵਿਖੇ ਭੇਜੀਆਂ ਗਈਆਂ ਇਸ ਦੌਰਾਨ ਮਾਤਾ ਅਮਰ ਦੇਵੀ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਤੇਰਥਾਕੁਰ ਮਹਾਵੀਰ ਮੈਡੀਕਲ ਐਂਡ ਰਿਸਰਚ ਕਾਲਜ ਮੁਰਾਬਾਦਾਬਾਦ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ।
ਪਰਿਵਾਰਿਕ ਔਰਤਾਂ ਨੇ ਦਿੱਤਾ ਅਰਥੀ ਨੂੰ ਮੋਢਾ
ਸਰੀਰ ਦਾਨ ਤੋਂ ਪਹਿਲਾਂ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਵੱਲੋਂ ਮਾਤਾ ਅਮਰ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਇਕਾਈ ਨਿਹਾਲ ਸਿੰਘ ਵਾਲਾ ਦੇ ਸੇਵਾਦਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਫੁੱਲਾਂ ਲੱਦੀ ਗੱਡੀ ਵਿੱਚ ਰੱਖ ਕੇ ‘ਮਾਤਾ ਅਮਰ ਦੇਵੀ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਉਂਦੇ ਹੋਏ ਰਵਾਨਾ ਕੀਤਾ
ਇਸ ਮੌਕੇ  ਲੇਖਕ ਰਾਜਵਿੰਦਰ  ਰੌਂਤਾ, ਸਮਾਜ ਸੇਵੀ ਬਲਜੀਤ ਗਰੇਵਾਲ ਅਤੇ ਸਮਾਜ ਸੇਵੀ ਗੁਰਮੇਲ ਸਿੰਘ ਬਿਲਾਸਪੁਰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਮਦਨ ਲਾਲ ਇੰਸਾਂ ਅਤੇ ਜਸਵੀਰ ਲਾਲ ਇੰਸਾਂ ਦੇ ਪਰਿਵਾਰ ਨੇ ਆਪਣੀ ਮਾਤਾ ਦੀਆਂ ਅੱਖਾਂ, ਚਮੜੀ , ਹੱਡੀਆਂ ਤੇ ਸਮੁੱਚੀ ਦੇਹ ਦਾਨ ਕਰਕੇ ਚੰਗੀ ਪਿਰਤ ਨੂੰ ਅੱਗੇ ਤੋਰਿਆ ਹੈ।
ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਵਿੱਚ ਪਹਿਲੀ ਵਾਰ ਕਿਸੇ ਮ੍ਰਿਤਕ ਦੇਹ ਦੀ ਸਕਿੱਨ ਦਾਨ ਹੋਈ, ਜੋ ਬਲਾਕ ਨਿਹਾਲ ਸਿੰਘ ਵਾਲਾ ਲਈ ਬਹੁਤ ਹੀ ਮਾਣ ਦੀ ਗੱਲ ਹੈ। ਇਸ ਮੌਕੇ ਬਲਾਕ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ  ਸਰਪੰਚ ਸਰਬਜੀਤ ਕੌਰ, ਦਿਨੇਸ਼ ਇੰਸਾਂ, ਜਿੰਮੇਵਾਰ ਸੇਵਾਦਾਰ ਸੁਦਾਗਰ ਸਿੰਘ ਆਦਮਪੁਰਾ, ਜਿੰਮੇਵਾਰ ਸੇਵਾਦਾਰ ਅਮਰਜੀਤ ਸਿੰਘ ਸੈਦੋਕੇ, ਗੁਰਮੇਲ ਸਿੰਘ ਬਿਲਾਸਪੁਰ, ਬੇਅੰਤ ਸਿੰਘ ਪੱਖਰਵੱਢ ਆਦਿ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ ਤੇ ਵੀਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਖਾਂ ਵਿੱਚ ਮਿਰਚਾਂ ਪਾ ਕੇ ਡੇਢ ਕਿੱਲੋ ਸੋਨਾ ਤੇ 470 ਚਾਂਦੀ ਲੁੱਟੀ
ਰਾਜ ਵਿੱਚ ਨਾਕਾਬੰਦੀ, ਟੋਲ ਨਾਕਿਆਂ ‘ਤੇ ਫੜੋਫੜੀ
ਜੈਪੁਰ: ਰਾਜਕੋਟ ਤੋਂ ਸੋਨਾ-ਚਾਂਦੀ ਲੈਕੇ ਆਗਰਾ ਜਾ ਰਹੇ ਸਰਾਫ਼ ਕੰਪਨੀ ਦੇ ਕਰਮਚਾਰੀਆਂ ਨੂੰ ਵੀਰਵਾਰ ਰਾਤ ਨੂੰ ਉਦੈਪੁਰ ਦੇਟੀਡੀ ਦੀ ਨਾਲ ਖੇਤਰ ਵਿੱਚ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਤਿੰਨ ਕਰੋੜ ਦਾ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਦੋ ਵੱਖ-ਵੱਖ ਕਾਰਾਂ ਵਿੱਚ ਆਏ ਤਕਰੀਬਨ ਅੱਠ ਬਦਮਾਸ਼ਾਂ ਨੇ ਕੰਪਨੀ ਦੀ ਗੰਡੀ ਦੇ ਅੱਗੇ-ਪਿੱਛੇ ਗੱਡੀ ਲਾ ਕੇ ਤਿੰਨ ਕਰਮਚਾਰੀਆਂ ਨੂੰ ਹਥਿਆਰ ਵਿਖਾਉਂਦੇ ਹੋਏ ਅੱਖਾਂ ਵਿੱਚ ਮਿਰਚਾਂ ਪਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸੂਚਨਾ ਮਿਲਣ ‘ਤੇ ਉਦੈਪੁਰ ਤੇ ਅਜਮੇਰ ਰੇਂਜ ਦੇ ਪੰਜ ਜ਼ਿਲ੍ਹਿਆਂ ਦੀ ਪੁਲਿਸ ਲੁਟੇਰਿਆਂ ਦੀ ਭਾਲ ਵਿੱਚ ਲੱਗੀ ਹੇ।
ਪੁਸ਼ਪਕ ਕੰਪਨੀ ਦੇ ਤਿੰਨ ਕਰਮਚਾਰੀ ਚਾਂਦੀ ਅਤੇ  ਕਿੱਲੋ ਲੈ ਕੇ ਜਾ ਰਹੇ ਸਨ ਆਗਰਾ
ਪੁਲਿਸ ਮੁਤਾਬਕ ਰਾਜਕੋਟ ਗੁਜਰਾਤ ਦੀ ਪੁਸ਼ਪਕ ਕੰਪਨੀ ਜੋ ਸੋਨਾ-ਚਾਂਦੀ ਦੀ ਸਪਲਾਈ ਕਰਦੀ ਹੈ। ਇਸ ਦੇ ਤਿੰਨ ਕਰਮਚਾਰੀ, ਯੋਗੇਸ਼, ਉਸ ਦੇ ਪਿਤਾ ਸੋਮਦੱਤ ਤੇ ਰਾਕੇਸ਼ ਵਰਮਾ ਵੀਰਵਾਰ ਰਾਤ ਨੂੰ ਹਮੇਸ਼ਾ ਵਾਂਗ ਕੰਪਨੀ ਦੀ ਲੋਡਿੰਗ ਗੱਡੀ ਵਿੱਚ 470 ਕਿੱਲੋ (ਚਾਰ ਕੁਇੰਟਲ 70 ਕਿੱਲੋ) ਚਾਂਦੀ ਅਤੇ ਡੇਢ ਕਿੱਲੋ ਸੋਨਾ ਲੈ ਕੇ ਉਦੈਪੁਰ ਤੇ ਜੈਪੁਰ ਹੁੰਦੇ ਹੋਏ ਆਗਰਾ ਜਾਣ ਲਈ ਨਿੱਕਲੇ ਸਨ। ਉਦੈਪੁਰ-ਅਹਿਮਦਾਬਾਦ ਹਾਈਵੇ ‘ਤੇ ਟੀਡੀ ਦੀ ਨਾਲ ਕੋਲ ਰਾਤ ਢਾਈ ਵਜੇ ਕਰਮਚਾਰੀਆਂ ਦੇ ਪਿੱਛੋਂ ਆਈਆਂ ਦੋ ਕਾਰਾਂ ਵਿੱਚ ਇੱਕ ਡਰਾਈਵਰ ਨੇ ਗੱਡੀ ਟਕਰਾਉਣ ਦੀ ਗੱਲ ਕਰਕੇ ਉਨ੍ਹਾਂ ਦੀ ਗੱਡੀ ਦੇ ਅੱਗੇ ਤੇ ਪਿੱਛੇ ਦੋ ਕਾਰਾਂ ਲਾ ਦਿੱਤੀਆਂ।
ਕਰਮਚਾਰੀ ਕੁਝ ਸਮਝ ਸਕਦੇ, ਇਸ ਤੋਂ ਪਹਿਲਾਂ ਕਾਰਾਂ ‘ਚੋਂ ਹਥਿਆਰ ਲੈ ਕੇ ਨਿੱਕਲੇ ਸੱਤ-ਅੱਠ ਲੋਕਾਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸ ਤੋਂ ਬਾਅਦ ਗੰਨ ਪੁਆਇੰਟ ਲੈ ਕੇ ਉਨ੍ਹਾਂ ਦੇ ਡਰਾਈਵਰ ਨੂੰ ਅਗਵਾ ਕਰਕੇ ਆਪਣੀ ਗੱਡੀ ਵਿੱਚ ਬਿਠਾ ਲਿਆ। ਬਾਅਦ ਵਿੱਚ ਕਰੀਬ ਪੰਜ-ਚਾਰ ਕਿਲੋਮੀਟਰ ਤੱਕ ਬੰਦੀ ਰੱਖਣ ਤੋਂ ਬਾਅਦ ਬਾਰਪਾਲ ਜਗ੍ਹਾ ‘ਤੇ ਹਾਈਵੇ ਕਿਨਾਰੇ ਗੱਡੀ ਰੋਕ ਕੇ ਉਨ੍ਹਾਂਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਮੋਬਾਇਲ ਤੇ ਰੁਪਏ ਲੈ ਕੇ ਸੁੰਨਸਾਨ ਜਗ੍ਹਾ ਸੁੱਟ ਦਿੱਤੇ ਅਤੇ ਉਨ੍ਹਾਂ ਦੀ ਗੱਡੀ ਵਿੱਚੋਂ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਸਵੇਰੇ ਪੀੜਤ ਕਰਮਚਾਰੀਆਂ ਨੇ ਸੜਕ ‘ਤੇ ਰਾਹਗੀਰਾਂ ਤੋਂ ਮੱਦਦ ਲੈ ਕੇ ਪੁਲਿਸ ਨੂੰ ਵਾਰਦਾਤ ਦੀ ਸੂਚਨਾ ਦਿੱਤੀ।
ਉੱਧਰ ਉਦੈਪੁਰ ਆਈਜੀ ਅਨੰਦ ਸ੍ਰੀਵਾਸਤਵ ਦੀ ਸੂਚਨਾ ‘ਤੇ ਉਦੈਪੁਰ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ ਤੇ ਅਜਮੇਰ ਪੁਲਿਸ ਨਾਲ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦਰਮਿਆਨ ਹਾਈਵੇਲ ਦੇ ਟੋਲ ਨਾਕਿਆਂ ‘ਤੇ ਕੈਮਰੇ ਦੀ ਫੁਟੇਜ ਵੇਖੀ ਗਈ ਹੈ।