Seized - Sach Kahoon Punjabi
ਪਾਕਿਸਤਾਨ ਤੋਂ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ 2700 ਕਰੋੜ ਦੀ ਹੈਰੋਇਨ ਬਰਾਮਦ
ਲੂਣ ਵਾਲੇ ਤੋੜਿਆਂ ਵਿੱਚ ਬੰਦ ਕਰਕੇ ਲਿਆਂਦੀ ਜਾ ਰਹੀ ਸੀ ਹੈਰੋਇਨ
ਰਾਜਨ ਮਾਨ
ਅੰਮ੍ਰਿਤਸਰ,30 ਜੂਨ
ਕਸਟਮ ਵਿਭਾਗ ਵੱਲੋਂ ਅੱਜ ਅਟਾਰੀ ਸਰਹੱਦ ‘ਤੇ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 532 ਕਿਲੋਗ੍ਰਾਮ ਹੈਰੋਇਨ ਜਿਸਦੀ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੀਮਤ 2700 ਕਰੋੜ ਰੁਪਏ ਬਣਦੀ ਹੈ ਅਤੇ 52 ਕਿੱਲੋ ਹੋਰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ, ਹੁਣ ਤੱਕ ਦੀ ਇਹ ਦੇਸ਼ ਵਿੱਚ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕਨਿਸ਼ਕ ਇੰਟਰਪਰਾਈਜਜ ਨਾਂਅ ਦੀ ਕੰਪਨੀ ਵੱਲੋਂ ਪਾਕਿਸਤਾਨ ਤੋਂ ਉਥੋਂ ਦੀ ਗਲੋਬਲ ਵਿਜ਼ਨ ਇੰਮਪੈਕਸ ਲਾਹੌਰ ਨਾਮੀ ਕੰਪਨੀ ਤੋਂ 600 ਬੋਰੀ ਲੂਣ ਮੰਗਵਾਇਆ ਗਿਆ ਸੀ ਅਤੇ ਇਹ ਲੂਣ ਦੋ ਦਿਨ ਪਹਿਲਾਂ ਭਾਰਤ ਪਾਕਿਸਤਾਨ ਦੀ ਅਟਾਰੀ ਸਰਹੱਦ ‘ਤੇ ਬਣੀ ਸਾਂਝੀ ਚੈਕ ਪੋਸਟ ‘ਤੇ ਪਹੁੰਚ ਗਿਆ ਸੀ ਕੱਲ੍ਹ  ਜਦੋਂ ਕਨਿਸ਼ਕ ਕੰਪਨੀ ਦਾ ਵਪਾਰੀ ਆਪਣਾ ਆਇਆ ਸਮਾਨ ਲੈਣ ਲਈ ਗਿਆ ਤਾਂ ਕਸਟਮ ਪਾਕਿਸਤਾਨ ਤੋਂ ਆਈ ਵਿਭਾਗ ਵੱਲੋਂ ਇਸਦੀ ਰੁਟੀਨ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਲੂਣ ਦੀਆਂ ਬੋਰੀਆਂ ਜਿਸਦੀ ਪੈਕਿੰਗ 50 ਕਿਲੋ ਦੀ ਸੀ, ਵਿੱਚੋਂ ਹੈਰੋਇਨ ਦੇ ਪੈਕਟ ਮਿਲੇ ਸਾਰੀਆਂ ਬੋਰੀਆਂ ਦੀ ਜਾਂਚ ਕਰਨ ‘ਤੇ ਇਹਨਾਂ ਵਿੱਚੋਂ 532 ਕਿਲੋ ਹੈਰੋਇਨ ਤੇ 52 ਕਿੱਲੋ ਦੂਸਰੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ
ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਖੇਪ ਸਬੰਧੀ ਉਹਨਾਂ ਨੇ ਬੀਤੇ ਕੱਲ੍ਹ ਡੇਢ ਵਜੇ ਤੋਂ ਓਪਰੇਸ਼ਨ ਸ਼ੁਰੂ ਕੀਤਾ ਤੇ ਇਹ ਵੱਡੀ ਖੇਪ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਉਹਨਾਂ ਕਿਹਾ ਕਿ ਹੁਣ ਤੱਕ ਦੇਸ਼ ਅੰਦਰ ਨਸ਼ੀਲੇ ਪਦਾਰਥਾਂ ਦੀ ਫੜੀ ਜਾਣ ਵਾਲੀ ਇਹ ਸਭ ਤੋਂ ਵੱਡੀ ਖੇਪ ਹੈ ਉਹਨਾਂ ਕਿਹਾ ਕਿ ਇਹ ਹੈਰੋਇਨ ਪੈਕਟਾਂ ਵਿੱਚ ਪਾ ਕੇ ਲੂਣ ਦੀਆਂ ਬੋਰੀਆਂ ਵਿੱਚ ਛੁਪਾਈ ਗਈ ਸੀ ਉਹਨਾਂ ਕਿਹਾ ਕਿ ਜਦੋਂ ਇਹਨਾਂ ਬੋਰੀਆਂ ਦੀ ਆਮ ਵਾਂਗ ਚੈਕਿੰਗ ਕੀਤੀ ਗਈ ਤਾਂ ਇਹ ਸਾਰੇ ਨਸ਼ੀਲੇ ਪਦਾਰਥ ਉਹਨਾਂ ਦੇ ਹੱਥ ਲੱਗ ਗਏ ਉਹਨਾਂ ਕਿਹਾ ਕਿ 52 ਕਿਲੋ ਦੇ ਹੋਰ ਨਸ਼ੀਲੇ ਪਦਾਰਥ ਵੀ ਇਹਨਾਂ ਬੋਰੀਆਂ ਵਿੱਚ ਹੀ ਛੁਪਾ ਕੇ ਲਿਆਂਦੇ ਗਏ ਸਨ ਉਹਨਾਂ ਕਿਹਾ ਕਿ ਫੜੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਵਿੱਚ ਲੋੜੀਂਦੇ ਦੂਸਰੇ ਵਿਅਕਤੀਆਂ ਬਾਰੇ ਪਤਾ ਲਾਇਆ ਜਾ ਸਕੇ ਉਹਨਾਂ ਕਿਹਾ ਕਿ ਇਹਨਾਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ ਸਬੰਧ ਵਿੱਚ ਕਨਿਸ਼ਕ ਕੰਪਨੀ ਦੇ ਵਪਾਰੀ ਬਲਵਿੰਦਰ ਅਤੇ ਇਸ ਖੇਪ ਦੇ ਮਾਸਟਰ ਮਾਈਂਡ ਤੇ ਮੁੱਖ  ਮੁਲਜਮ ਤਾਰਿਕ ਵਾਸੀ ਹੰਦਵਾੜਾ  ਜੰਮੂ ਕਸ਼ਮੀਰ ਨੂੰ ਜੰਮੂ ਕਸ਼ਮੀਰ ਦੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2700 crores, Heroin, Seized, Pakistan
ਗਾਂਧੀ ਦਾ ਨਹੀਂ ਚੱਲੇਗਾ ਹੁਣ ਮਾਈਕ, ਖਹਿਰੇ ਦੀ ਕੁੰਜੀ ਖੋਹੀ, ਬੈਂਸਾਂ ਦਾ ਲੈਟਰ-ਬਾਕਸ ਵੀ ਹੋਇਆ ਜ਼ਬਤ
ਪੰਜਾਬ ਡੈਮੋਕ੍ਰੇਟਿਕ ਅਲਾਇੰਸ ‘ਚ ਸ਼ਾਮਲ ਤਿੰਨ ਪਾਰਟੀਆਂ ਦਾ ਖੋਹਿਆ ਚੋਣ ਨਿਸ਼ਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੀ ਸਿਆਸਤ ਵਿੱਚ ਹੁਣ ਨਾ ਹੀ ਧਰਮਵੀਰ ਗਾਂਧੀ ਦਾ ਮਾਈਕ ਕੁਝ ਬੋਲ ਸਕੇਗਾ ਤੇ ਨਾ ਹੀ ਸੁਖਪਾਲ ਦੀ ਕੁੰਜੀ ਕਿਸੇ ਤਾਲੇ ਨੂੰ ਖੋਲ੍ਹ ਸਕੇਗੀ। ਸਿਮਰਜੀਤ ਸਿੰਘ ਬੈਂਸ ਦਾ ਲੈਟਰ-ਬਾਕਸ ਵੀ ਕੋਈ ਚਿੱਠੀ ਪੱਤਰ ਨਹੀਂ ਲੈ ਸਕੇਗਾ, ਕਿਉਂਕਿ ਇਨ੍ਹਾਂ ਤਿੰਨਾਂ ਪਾਰਟੀਆਂ ਦੇ ਸਿੰਬਲ ਨੂੰ ਚੋਣ ਕਮਿਸ਼ਨ ਨੇ ਜ਼ਬਤ ਕਰਨ ਦੀ ਕਾਰਵਾਈ ਉਲੀਕ ਦਿੱਤੀ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਿਸੇ ਵੀ ਨਵੀਂ ਪਾਰਟੀ ਨੂੰ ਮਾਨਤਾ ਪ੍ਰਾਪਤ ਕਰਵਾਉਣ ਤੇ ਸਿੰਬਲ ਨੂੰ ਪੱਕੇ ਤੌਰ ‘ਤੇ ਰੱਖਣ ਲਈ 6 ਫੀਸਦੀ ਵੋਟ ਲੈਣਾ ਜਰੂਰੀ ਹੁੰਦਾ ਹੈ ਪਰ ਇਹ ਤਿੰਨੇ ਪਾਰਟੀਆਂ 6-6 ਫੀਸਦੀ ਵੋਟ ਪ੍ਰਾਪਤ ਕਰਨ ਵਿੱਚ ਅਸਫ਼ਲ ਹੋਈਆਂ ਹਨ, ਜਿਸ ਕਾਰਨ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਉਲੀਕ ਦਿੱਤੀ ਗਈ ਹੈ ਹਾਲਾਂਕਿ ਲੋਕ ਇਨਸਾਫ਼ ਪਾਰਟੀ ਇਸ ਫੈਸਲੇ ਖ਼ਿਲਾਫ਼ ਚੋਣ ਕਮਿਸ਼ਨ ‘ਚ ਅਰਜ਼ੀ ਦਾਖ਼ਲ ਕਰਨ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਲੈਟਰ ਬਾਕਸ ਬਚਿਆ ਰਹੇ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ‘ਚ ਭਾਗ ਲੈਣ ਵਾਲੀ ਪੰਜਾਬ ਦੀਆਂ ਤਿੰਨ ਨਵੀਂ ਪਾਰਟੀਆਂ ਨੇ ਆਪਣੇ ਆਪ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਉਂਦੇ ਹੋਏ ਚੋਣ ਨਿਸ਼ਾਨ ਹਾਸਲ ਕੀਤਾ ਸੀ। ਲੋਕ ਇਨਸਾਫ਼ ਪਾਰਟੀ ਨੂੰ ਸਿਮਰਜੀਤ ਸਿੰਘ ਬੈਂਸ ਨੇ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਰਜਿਸਟਰਡ ਕਰਵਾਈ ਸੀ, ਜਦੋਂ ਕਿ ਸੁਖਪਾਲ ਖਹਿਰਾ ਤੇ ਧਰਮਵੀਰ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਆਪਣੀ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਇਆ ਸੀ। ਜਿੱਥੋਂ ਕਿ ਇਨ੍ਹਾਂ ਨੂੰ ਪਸੰਦ ਅਨੁਸਾਰ ਕੱਚੇ ਤੌਰ ‘ਤੇ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਸੀ।
ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ ਕੁੰਜੀ ਅਤੇ ਡਾ. ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਨੂੰ ਮਾਈਕ ਚੋਣ ਨਿਸ਼ਾਨ ਦਿੱਤਾ ਗਿਆ ਸੀ, ਜਦੋਂ ਕਿ 2 ਸਾਲ ਪਹਿਲਾ ਬਣੀ ਲੋਕ ਇਨਸਾਫ਼ ਪਾਰਟੀ ਨੂੰ ਪਹਿਲਾਂ ਵਾਂਗ ਹੀ ਲੈਟਰ ਬਾਕਸ ਚੋਣ ਨਿਸ਼ਾਨ ਦਿੱਤਾ
ਗਿਆ ਸੀ।
ਚੋਣ ਚਿੰਨ੍ਹ (ਰਿਜ਼ਰਵੇਸ਼ਨ ਤੇ ਅਲਾਟਮੈਂਟ) ਆਰਡਰ, 1968 ਤਹਿਤ ਨਵੀਂ ਪਾਰਟੀ ਨੂੰ ਹਰ ਹਾਲਤ ‘ਚ ਚੋਣਾਂ ਦੌਰਾਨ 6 ਫੀਸਦੀ ਵੋਟ ਹਾਸਲ ਕਰਨਾ ਜਰੂਰੀ ਹੈ, ਨਹੀਂ ਤਾਂ ਉਸ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਚੋਣ ਕਮਿਸ਼ਨ ਵੱਲੋਂ ਮਾਨਤਾ ਨਾ ਮਿਲਣ ਕਾਰਨ ਕੱਚੇ ਤੌਰ ‘ਤੇ ਅਲਾਟ ਹੋਇਆ ਚੋਣ ਨਿਸ਼ਾਨ ਚੋਣਾਂ ਦੇ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੀ ਖੋਹ ਲਿਆ ਜਾਂਦਾ ਹੈ ਤੇ ਸਬੰਧਿਤ ਪਾਰਟੀ ਦਾ ਉਸ ਚੋਣ ਨਿਸ਼ਾਨ ‘ਤੇ ਅਧਿਕਾਰ ਖ਼ਤਮ ਹੋ ਜਾਂਦਾ ਹੈ।
ਇਨ੍ਹਾਂ ਲੋਕ ਸਭਾ ਚੋਣਾਂ ‘ਚ ਪੰਜਾਬ ਏਕਤਾ ਪਾਰਟੀ ਨੂੰ 2.16, ਲੋਕ ਇਨਸਾਫ਼ ਪਾਰਟੀ ਨੂੰ 3.43 ਤੇ ਨਵਾਂ ਪੰਜਾਬ ਪਾਰਟੀ ਨੂੰ 1.17 ਫੀਸਦੀ ਵੋਟ ਪ੍ਰਾਪਤ ਹੋਈ ਸੀ, ਜਿਸ ਕਾਰਨ ਇਨ੍ਹਾਂ ਦੇ ਚੋਣ ਨਿਸ਼ਾਨ ਨੂੰ ਜ਼ਬਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰੀਦਕੋਟ । ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲਦੇ ਮੇਨ ਗੇਟ ‘ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਦਰਅਸਲ ਨਸ਼ੀਲੇ ਪਦਾਰਥਾਂ ਦਾ ਇਹ ਜ਼ਖੀਰਾ ਸਪੀਕਰ ਵਾਲੇ ਦੋ ਬਕਸਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ।
ਇਨ੍ਹਾਂ ਸਪੀਕਰਾਂ ਵਿਚ ਬੀੜੀਆਂ ਦੇ ਕਰੀਬ 1300 ਬੰਡਲ, ਵੱਡੀ ਮਾਤਰਾ ਵਿਚ ਜਰਦਾ ਅਤੇ ਸਿਰਟਾਂ ਰੱਖੀਆਂ ਗਈਆਂ ਸਨ। ਜਾਣਕਾਰੀ ਅਨੁਸਾਰ ਜੇਲ ਅੰਦਰ ਇਕ ਬੀੜੀ ਦਾ ਬੰਡਲ 100 ਰੁਪਏ ਅਤੇ ਜਰਦੇ ਦੀ ਇਕ ਪੁੜੀ ਕਰੀਬ 500 ਰੁਪਏ ਦੀ ਵਿਕਦੀ ਹੈ ਅਤੇ ਇਹ ਸਾਰਾ ਨਸ਼ਾ ਜੇਲ ਦੇ ਅੰਦਰ ਕੈਦੀਆਂ ਨੂੰ ਮਹਿੰਗੇ ਭਾਅ ‘ਤੇ ਵੇਚਿਆ ਜਾਣਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਹੱਦ ਤੋਂ ਕਰੀਬ ਸਾਢੇ 23 ਕਰੋੜ ਦੀ ਹੈਰੋਇਨ ਬਰਾਮਦ
ਫਿਰੋਜ਼ਪੁਰ । ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਬੀ.ਐੱਸ.ਐੱਫ. ਨੇ ਸਰਪੰਚ ਅਪ੍ਰੇਸ਼ਨ ਦੌਰਾਨ ਕਰੀਬ 4 ਕਿਲੋ 730 ਗ੍ਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ ਸਾਢੇ 23 ਕਰੋੜ ਰੁਪਏ ਬਣਦੀ ਹੈ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਆਰ.ਐੈੱਸ. ਕਟਾਰੀਆ ਡੀ.ਆਈ.ਜੀ. ਤੋਂ ਮਿਲੀ ਜਾਣਕਾਰੀ ਮੁਤਾਬਕ ਪੈਂਦੀ ਧੁੰਦ ਨੂੰ ਦੇਖਦੇ ਹੋਏ ਫਿਰੋਜ਼ਪੁਰ ਸੈਕਟਰ ‘ਚ ਤਸਕਰਾਂ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਫੇਲ ਕਰਨ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕਰਦਿਆਂ ਪੈਟਰੋਲਿੰਗ ਤੇਜ ਕੀਤੀ ਗਈ ਹੈ। ਬੀ.ਐੱਸ.ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਚੌਕੀ ਜਗਦੀਸ਼ ਦੇ ਏਰੀਆ ‘ਚ ਪਾਕਿ ਸਮੱਗਲਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਸਕਦੇ ਹਨ। ਡੀ.ਆਈ.ਜੀ. ਕਟਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਬੀ.ਓ.ਪੀ. ਜਗਦੀਸ਼ ਦੇ ਏਰੀਆ ‘ਚ ਤਾਇਨਾਤ ਬੀ.ਐੱਸ.ਐੱਫ. ਦੀ 29 ਬਟਾਲੀਅਨ ਵਲੋਂ ਜਦੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਪਿੱਲਰ ਨੰ: 193/4-5 ‘ਚ ਰੱਖੀ ਹੈਰੋਇਨ ਦੇ ਪੈਕਟ ਮਿਲੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਹੱਦ ਤੋਂ ਪਹੁੰਚੀ 85 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ|  ਬੀਐਸਐਫ ਦੀ 87ਵੀਂ ਬਟਾਲੀਅਨ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ ਹੈ,  ਬਾਜ਼ਾਰ ਵਿੱਚ ਇਸ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ।ਜਾਣਕਾਰੀ ਹੈ ਕਿ ਬੀਐਸਐਫ ਨੂੰ ਹੈਰੋਇਨ ਦੇ ਨਾਲ-ਨਾਲ ਦੋ ਪਿਸਤੌਲ ਵੀ ਬਰਾਮਦ ਹੋਏ ਹਨ।ਬੀਐਸਐਫ ਦੇ ਕਮਾਂਡੈਂਟ ਰਾਜੇਸ਼ ਰਾਜਧਾਨ ਨੇ ਦੱਸਿਆ ਕਿ ਅੱਜ ਸਵੇਰੇ ਭਾਰਤੀ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਲਚਲ ਵੇਖੀ। ਜਿਸ ਦੇ ਬਾਅਦ ਉਨ੍ਹਾਂ ਤਲਾਸ਼ੀ ਅਭਿਆਨ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਭਾਰਤ ਵਾਲੇ ਪਾਸ ਸੁੱਟੀ ਇਹ ਖੇਪ ਬਰਾਮਦ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
15 ਕਿਲੋ ਅਫ਼ੀਮ ਸਮੇਤ ਦੋ ਕਾਬੂ
ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਦੇ ਸਨ ਅਫ਼ੀਮ ਦੀ ਸਪਲਾਈ
ਮੁਲਜ਼ਮਾਂ ‘ਚ ਤ੍ਰਿਪੁਰਾ ਦੀ ਔਰਤ ਵੀ ਸ਼ਾਮਲ
ਫ਼ਤਹਿਗੜ੍ਹ ਸਾਹਿਬ, ਅਨਿਲ ਲੁਟਾਵਾ
ਮੰਡੀ ਗੋਬਿੰਦਗੜ੍ਹ ਪੁਲਿਸ ਨੇ 15 ਕਿਲੋ ਅਫੀਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਥਾਣਾ ਮੁਖੀ ਕੁਲਜੀਤ ਸਿੰਘ ਨੇ ਆਪਣੀ ਟੀਮ ਨਾਲ ਮੰਡੀ ਗੋਬਿੰਦਗੜ੍ਹ ਦੇ ਯੈਸ ਬੈਂਕ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ।
ਪੁਲਿਸ ਟੀਮ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਮਸਟਡ ਰੰਗ ਦਾ ਅਸ਼ੋਕਾ ਲੇਲੈਂਡ, ਜਿਸ ਦਾ ਨੰਬਰ ਪੀ.ਬੀ  11 ਬੀ.ਵੀ 7979 ਜੋ ਕਿ ਸਰਹਿੰਦ ਸਾਈਡ ਤਂੋ ਆ ਰਿਹਾ ਸੀ ਨੂੰ ਚੈਕਿੰਗ ਦੌਰਾਨ ਰੋਕਿਆ ਤਾਂ ਡਰਾਈਵਰ ਦੇ ਨਾਲ ਬੈਠੀ ਔਰਤ ‘ਤੇ ਸ਼ੱਕ ਪੈਣ ‘ਤੇ ਡੀ.ਐਸ.ਪੀ ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜਦੋਂ ਟੈਂਕਰ ਦੀ ਤਲਾਸ਼ੀ ਲਈ ਗਈ ਤਾਂ ਡਰਾਈਵਰ ਸੀਟ ਦੇ ਪਿਛਲੇ ਪਾਸੇ ਇੱਕ ਕਾਲੇ ਰੰਗ ਦੇ ਬੈਗ ‘ਚ ਪਏ ਲਿਫਾਫੇ ਵਿਚੋਂ 7 ਕਿਲੋ ਅਫੀਮ ਬਰਾਮਦ ਹੋਈ ਅਤੇ ਉਸ ਔਰਤ ਦੀਆਂ ਲੱਤਾਂ ਵਿਚਕਾਰ ਰੱਖੇ ਲਾਲ ਰੰਗ ਦੇ ਅਟੈਚੀ ‘ਚੋਂ 8 ਕਿਲੋ ਅਫੀਮ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਕਿ ਦੋਵੇਂ ਮੁਲਜ਼ਮਾਂ ਤੋਂ 15 ਕਿਲੋ ਅਫੀਮ ਬਰਾਮਦ ਹੋਈ ਅਤੇ ਪੁਲਿਸ ਟੀਮ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ ਦੀ ਧਾਰਾ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਹੈ।
ਇਨ੍ਹਾਂ ਦੋਵਾਂ  ਦੀ ਪਹਿਚਾਣ ਡਰਾਈਵਰ ਬਬਲੀ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਸਰਹਿੰਦ ਅਤੇ ਉਸ ਦੇ ਨਾਲ ਦੀ ਔਰਤ ਰੀਨਾ ਦਾਸ ਪਤਨੀ ਸੁਨੀਲ ਪੰਡਿਤ ਵਾਸੀ ਜਾਰੂਲਡੋਰਾ ਤ੍ਰਿਪੁਰਾ ਵਜੋਂ ਹੋਈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਇਹਨਾਂ ਮੰਨਿਆ ਹੈ ਕਿ ਉਹ ਅਸਾਮ ਤੋਂ ਅਫੀਮ ਲਿਆ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਅਤੇ ਇਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਬਤ ਹੋਵੇਗੀ ਭਗੌੜਿਆਂ ਦੀ ਜਾਇਦਾਦ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, ਏਜੰਸੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਦੇ ਅਮਲ ‘ਚ ਆਉਣ ਤੋਂ ਬਾਅਦ ਭਗੌੜੇ ਆਰਥਿਕ ਅਪਰਾਧੀਆਂ ‘ਤੇ ਲਗਾਮ ਲੱਗੇਗੀ ਤੇ ਉਹ ਕਾਨੂੰਨ ਪ੍ਰਕਿਰਿਆ ਤੋਂ ਨਹੀਂ ਬਚ ਸਕਣਗੇ। ਭੌਗੜਾ ਆਰਥਿਕ ਅਪਰਾਧੀ ਉਹ ਵਿਅਕਤੀ ਹੁੰਦਾ ਹੈ, ਜਿਸ ਖਿਲਾਫ਼ 100 ਕਰੋੜ ਰੁਪਏ ਜਾਂ ਉਸ ਤੋਂ ਵੱਧ ਮੁੱਲ ਦੇ ਚੁਣਵੇਂ ਆਰਥਿਕ ਅਪਰਾਧਾਂ ‘ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੋਵੇ ਤੇ ਉਹ ਅਪਰਾਧਿਕ ਪੈਰਵੀ ਤੋਂ ਬਚਣ ਲਈ ਦੇਸ਼ ਤੋਂ ਬਾਹਰ ਚਲਾ ਗਿਆ ਹੋਵੇ।
ਇਸ ਨਵੇਂ ਕਾਨੂੰਨ ਨਾਲ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ, ਵੱਡੇ ਆਰਥਿਕ ਅਪਰਾਧਾਂ ‘ਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਤੋਂ ਭੱਜਣ ਤੇ ਕਾਨੂੰਨ ਤੋਂ ਬਚਣ ਤੋਂ ਰੋਕਿਆ ਜਾ ਸਕੇਗਾ। ਮਾਲਿਆ ਤੇ ਮੋਦੀ ਦੀ ਆਰਥਿਕ ਅਪਰਾਧਾਂ ‘ਚ ਤਲਾਸ਼ ਹੈ ਦੋਵੇਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਦੋਵਾਂ ਦੇ ਮਾਮਲਿਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕਰ ਰਹੀ ਹੈ।
ਜੁਲਾਈ ‘ਚ ਸਦਨ ਤੋਂ ਮਿਲੀ ਸੀ ਮਨਜ਼ੂਰੀ
ਭਗੌੜਾ ਆਰਥਿਕ ਅਪਰਾਧੀ ਬਿੱਲ 2018 ਰਾਜ ਸਭਾ ‘ਚ 25 ਜੁਲਾਈ ਨੂੰ ਪਾਸ ਹੋਇਆ ਸੀ ਜਦੋਂਕਿ ਲੋਕ ਸਭਾ ਨੇ ਇਸ ਬਿੱਲ ਨੂੰ 19 ਜੁਲਾਈ ਨੂੰ ਮਨਜ਼ੂਰੀ ਦਿੱਤੀ ਸੀ। ਇਸ ਕਾਨੂੰਨ ਦੇ ਤਹਿਤ ਘੱਟ-ਘੱਟੋ 100 ਕਰੋੜ ਰੁਪਏ ਦੀ ਸੀਮਾ ਨੂੰ ਉੱਚਿਤ ਠਹਿਰਾਉਂਦਿਆਂ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਹਾਲ ‘ਚ ਸੰਸਦ ‘ਚ ਕਿਹਾ ਸੀ ਕਿ ਇਸ ਪਿੱਛੇ ਮਕਸਦ ਵੱਡੇ ਅਪਰਾਧੀਆਂ ਨੂੰ ਫੜਨਾ ਹੈ। ਉਨ੍ਹਾਂ ਕਿਹਾ ਸੀ ਕਿ ਕਾਨੂੰਨ ਤਹਿਤ ਈਡੀ ਜਾਂਚ ਏਜੰਸੀ ਦਾ ਕੰਮ ਕਰੇਗੀ।
ਭਾਰਤ ਨੇ ਐਂਟੀਗੁਆ ਨੂੰ ਸੌਂਪੇ ਕਾਗਜ਼ਾਤ
ਨਵੀਂ ਦਿੱਲੀ ਪੀਐਨਬੀ ਘਪਲੇ ਦੇ ਦੋਸ਼ੀ ਤੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਲਈ ਭਾਰਤ ਸਰਕਾਰ ਨੇ ਐਂਟੀਗੁਆ ਨੂੰ ਰਸਮੀ ਕਾਗਜ਼ਾਤ ਸੌਪ ਦਿੱਤੇ ਹਨ। ਭਾਰਤ ਤੋਂ ਫਰਾਰ ਚੋਕਸੀ ਪਿਛਲੇ ਮਹੀਨੇ ਅਮਰੀਕਾ ਤੋਂ ਐਂਟੀਗੁਆ ਸ਼ਿਫ਼ਟ ਹੋ ਗਿਆ ਸੀ। ਇੱਥੋਂ ਤੱਕ ਕਿ ਉਸ ਕੋਲ ਹੁਣ ਐਂਟੀਗੁਆ ਦੀ ਨਾਗਰਿਕਤਾ ਵੀ ਹੈ ਇਹੀ ਕਾਰਨ ਹੈ ਕਿ ਭਾਰਤ ਦਾ ਪਾਸਪੋਰਟ ਰੱਦ ਹੋਣ ਦੇ ਬਾਵਜ਼ੂਦ ਉਸ ਨੂੰ ਆਸਾਨੀ ਨਾਲ ਐਂਟੀਗੁਆ ‘ਚ ਐਂਟਰੀ ਮਿਲ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਂਟੀਗੁਆ ਦੇ ਵਿਦੇਸ਼ ਮੰਤਰੀ ਈਪੀ ਚੇਤ ਗ੍ਰੀਨ ਨੇ ਭਰੋਸਾ ਦਿਵਾਇਆ ਸੀ ਕਿ ਚੋਕਸੀ ਦੀ ਹਵਾਲਗੀ ਦੇ ਕਿਸੇ ਵੀ ਜਾਇਜ਼ ਅਪੀਲ ਦਾ ਸਨਮਾਨ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਟੀਐਫ ਤੋਂ ਪਹਿਲਾਂ ਬੀਐਸਐਫ ਦੇ ਹੱਥ ਲੱਗੀ ਤਿੰਨ ਪੈਕਟ ਹੈਰੋਇਨ, ਮਾਮਲਾ ਦਰਜ
ਭਾਰਤ-ਪਾਕਿ ਸਰਹੱਦ ਤੋਂ ਹੋਈ ਹੈਰੋਇਨ ਬਰਾਮਦ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨੂੰ ਸਰਚ ਅਪ੍ਰੇਸ਼ਨ ਦੌਰਾਨ ਤਿੰਨ ਪੈਕਟ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ। ਅਸਲ ‘ਚ ਇਸ ਹੈਰੋਇਨ ਦੀ ਇੰਨਫਰਮੇਂਸ਼ਨ ਐਸਟੀਐਫ ਦੇ ਜਵਾਨ ਨੂੰ ਵੀ ਮਿਲ ਗਈ ਪਰ ਇਸ ਤੋਂ ਪਹਿਲਾਂ ਬੀਐਸਐਫ ਦੀ 29 ਬਟਾਲੀਅਨ ਵੱਲੋਂ ਚੌਂਕੀ ਜਗਦੀਸ਼ ਅਧੀਨ ਤਾਰ ਤੋਂ ਪਾਰੋਂ ਸਰਚ ਆਪ੍ਰੇਸ਼ਨ ਚਲਾ ਕੇ ਹੈਰੋਇਨ ਬਰਾਮਦ ਕਰ ਲਈ ਸੀ । ਬੈਐਸਐਫ ਦੇ ਜਵਾਨਾਂ ਨੂੰ ਤਿੰਨ ਪੈਕਟਾਂ ‘ਚ ਕਰੀਬ 2 ਕਿੱਲੋ 560 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ ਲਗਭਗ 13 ਕਰੋੜ ਰੁਪਏ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਏਐਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹੌਲ: ਬਲਵਿੰਦਰ ਸਿੰਘ ਐਸਟੀਐਫ ਯੂਨਿਟ ਫਿਰੋਜ਼ਪੁਰ ਬੱਸ ਅੱਡਾ ਫਿਰੋਜ਼ਪੁਰ ਛਾਉਣੀ ਵਿਖੇ ਮਾਜ਼ੂਦ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਨਾਮਲੂਮ ਮੁੱਲਾ ਫੈਸ਼ਨ ਵਿਅਕਤੀ ਨੂੰ ਫੋਨ ‘ਤੇ ਤਾਰੋ ਪਾਰ ਛਪਾਈ ਹੈਰੋਇਨ ਸਬੰਧੀ ਗੱਲ ਕਰਦੇ ਸੁਣਿਆ ਪਰ ਉਕਤ ਵਿਅਕਤੀ ਭੱਜਣ ‘ਚ ਕਾਮਯਾਬ ਹੋ ਗਿਆ । ਉਹਨਾਂ ਦੱਸਿਆ ਕਿ ਜਦ ਸਰਹੱਦ ‘ਤੇ ਹੈਰੋਇਨ ਬਰਾਮਦ ਕਰਨ ਸਬੰਧੀ ਪਹੁੰਚੇ ਤਾਂ 29 ਬਟਾਲੀਅਨ ਵੱਲੋਂ ਹੈਰੋਇਨ ਬਰਾਮਦ ਕਰ ਲਈ ਗਈ । ਪੁਲਿਸ ਨੇ ਹੌਲਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਨਾਮਲੂਮ ਵਿਅਕਤੀ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਪੰਜ ਕਿੱਲੋ ਹੈਰੋਇਨ ਸਮੇਤ ਤਿੰਨ ਤਸਕਰ ਗ੍ਰਿਫ਼ਤਾਰ
ਅੰਮ੍ਰਿਤਸਰ: ਸਪੈਸ਼ਲ ਟਾਸਕ ਫੋਰਸ ਨੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਮੰਗਵਾ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਸਪਲਾਈ ਕਰਨ ਵਾਲੇ ਤਿੰਨ ਅੰਤਰਰਾਸ਼ਟਰੀ ਕਥਿਤ ਨਸ਼ਾ ਤਸਕਰਾਂ ਨੂੰ 5 ਕਿੱਲੋ 530 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ  ਹੈ। ਐਸ.ਟੀ.ਐਫ ਨੂੰ ਇਨ੍ਹਾਂ ਕੋਲੋਂ ਇੱਕ 9 ਐਮ.ਐਮ ਪਿਸਟਲ, ਤਿੰਨ ਮੈਗਜ਼ੀਨ,56 ਜ਼ਿੰਦਾ ਕਾਰਤੂਸ  ਵੀ ਬਰਾਮਦ ਹੋਏ ਹਨ ।  ਦੋ ਕਥਿਤ ਤਸਕਰ ਬੋਹੜ ਸਿੰਘ ਤੇ ਮੇਜ਼ਰ ਸਿੰਘ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜਦੋਂ ਕਿ ਬਲਵਿੰਦਰ ਸਿੰਘ ਭੂਰਾ ਕਰੀਮਪੁਰਾ, ਤਰਨਤਾਰਨ ਦਾ ਰਹਿਣ ਵਾਲਾ ਹੈ। ਕਿਸਾਨ ਬੋਹੜ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਦੇ ਖੇਤਾਂ ਕੋਲ ਜ਼ਮੀਨ ਦੇ ਹੇਠਾਂ ਅੱਠ ਪੈਕੇਟ ਹੈਰੋਇਨ ਦੇ ਦਬਾ ਕੇ ਰੱਖੇ ਗਏ ਸਨ।
ਖੁਫ਼ੀਆ ਇਤਲਾਹ ‘ਤੇ ਦਿੱਤਾ ਕਾਰਵਾਈ ਨੂੰ ਅੰਜ਼ਾਮ
ਐਸ.ਟੀ.ਐਫ ਟੀਮ ਨੂੰ ਇਤਲਾਹ ਮਿਲੀ ਦੀ ਕਿ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਕੁਝ ਨਸ਼ਾ ਤਸਕਰ ਤਾਰਨ ਜਿਲੇ ਦੇ ਪਿੰਡ ਭਿੱਖੀਵਿੰਡ ਵਾਲੇ ਪਾਸਿਓਂ ਅੰਮ੍ਰਿਤਸਰ ਵੱਲ ਕਿਸੇ ਖੇਪ ਨੂੰ ਪਹੁੰਚਾਉਣ ਲਈ ਆ ਰਹੇ ਹਨ.ਇਸ ਤੋਂ ਬਾਅਦ ਐਸ.ਟੀ.ਐਫ ਦੀ ਟੀਮ ਵਲੋਂ ਬੋਹੜੂ ਪੁਲ ਨੇੜੇ ਨਾਕਾ ਬੰਦੀ ਕਰਕੇ ਸਵਿਫਟ ਕਰ ਨੰਬਰ ਪੀ.ਬੀ-18-ਐਮ-0036 ਨੂੰ ਰੋਕਿਆ ਤਾਂ ਉਸ ਵਿੱਚ ਸਵਾਰ ਬਲਵਿੰਦਰ ਸਿੰਘ ਨੂੰ ਗੱਡੀ ਦੀ ਤਲਾਸ਼ੀ ਦੇਣ ਲਈ ਕਿਹਾ ਤਾਂ ਗੱਡੀ ਵਿੱਚੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ. ਇਸ ਤੋਂ ਬਾਅਦ ਬਲਵਿੰਦਰ ਸਿੰਘ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਮਮਦੋਟ ਪਿੰਡ ਚ ਰਹਿਣ ਵਾਲੇ ਮੇਜਰ ਸਿੰਘ ਅਤੇ ਬੋਹੜ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ।
ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਦੇ ਏ.ਆਈ.ਜੀ ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨ ਤਸਕਰਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਇਨ੍ਹਾਂ ਤਸਕਰਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਕਿਸ ਤਰਾਂ ਪਾਕਿਸਤਾਨ ਚ ਬੈਠੇ ਤਸਕਰਾਂ ਦੀ ਮਦਦ ਨਾਲ ਨਸ਼ੇ ਦੀ ਖੇਪ ਅਤੇ ਹਥਿਆਰ ਭਾਰਤ ਵਿੱਚ ਸਪਲਾਈ ਕਰਦੇ ਸਨ.ਏ.ਆਈ.ਜੀ ਰਛਪਾਲ ਸਿੰਘ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਇਹ ਸਾਰੇ ਤਸਕਰ ਵੱਖ-ਵੱਖ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਫਿਲਹਾਲ ਬਲਵਿੰਦਰ ਸਿੰਘ, ਮੇਜਰ ਸਿੰਘ ਅਤੇ ਬੋਹੜ ਸਿੰਘ ਨੂੰ ਗਿਰਫ਼ਤਾਰ ਕੀਤਾ ਹੈ ਜਦਕਿ ਇਹਨਾਂ ਦੇ ਟੀਨ ਸਾਥੀਆਂ ਗੁਰਪਵਿੱਤਰ ਸਿੰਘ,ਸ਼ਿੰਦਰ ਸਿੰਘ ਅਤੇ ਗੁਰਜੰਟ ਸਿੰਘ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਸਖਤੀ ਨਾਲ ਕੀਤੀ ਜਾਣ ਵਾਲੀ ਹੋਰ ਪੁੱਛਗਿੱਛ ਤੋਂ ਬਾਅਦ ਕਈ ਹੋਰ ਅਹਿਮ ਖੁਲਾਸੇ ਵੀ ਹੋ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ
ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ।
ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੜ੍ਹਬਾ ਨਿਵਾਸੀ ਕਪਿਲ ਦੇਵ ਨੂੰ ਲੰਘੀ 17 ਜੁਲਾਈ ਦੀ ਸਵੇਰ ਕਰੀਬ ਸਾਢੇ ਛੇ ਵਜੇ ਪਿੰਡ ਕੈਂਪਰ ਨੇੜਿਓਂ ਕੁਝ ਵਿਅਕਤੀਆਂ ਵੱਲੋਂ ਉਸ ਸਮੇਂ ਫਿਲਮੀ ਅੰਦਾਜ ਵਿੱਚ ਅਗਵਾ ਕਰ ਲਿਆ ਜਦੋਂ ਉਹ ਆਪਣੇ ਭੱਠੇ ‘ਤੇ ਜਾ ਰਿਹਾ ਸੀ। ਇਸ ਤੋਂ ਬਾਅਦ ਪਿੰਡਾਂ ਵਿੱਚੋਂ ਹੁੰਦੇ ਸਹਿਜਪੁਰਾ ਸਮਾਣਾ ਦੇ ਇੱਕ ਮਕਾਨ ਵਿੱਚ ਆੜਤੀਏ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਆੜਤੀ ਦੇ ਘਰ ਵਾਲਿਆਂ ਤੋਂ ਸਵਾ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ।
ਜਿਸਦੇ ਚਲਦਿਆਂ ਅਗਵਾਕਾਰਾਂ ਨੇ ਉਸਦੇ ਪਰਿਵਾਰ ਵਾਲਿਆਂ ਕੋਲੋਂ 26 ਲੱਖ ਰੁਪਏ ਦੀ ਫਿਰੌਤੀ ਲੈ ਕੇ ਉਸਨੂੰ ਛੱਡ ਦਿੱਤਾ। ਇਸ ਘਟਨਾਕ੍ਰਮ ਤੋਂ ਬਾਅਦ ਕਪਿਲ ਦੇਵ ਨੇ ਆਪਣੇ ਰਿਸ਼ਤੇਦਾਰ ਦੇ ਕਹਿਣ ਤੇ ਦਿੜਬਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਿਸ ‘ਤੇ ਕਾਰਵਾਈ ਕਰਦਿਆਂ ਦਿੜਬਾ ਪੁਲਿਸ ਨੇ ਇਸ ਦੀ ਜਾਂਚ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ।
ਫਿਰੌਤੀ ਦੇ 15 ਲੱਖ ਅਤੇ ਹਥਿਆਰ ਬਰਾਮਦ
ਮਾਮਲੇ ਦੀ ਜਾਂਚ ਦੌਰਾਨ ਤੱਥਾਂ ਦੇ ਅਧਾਰ ‘ਤੇ ਕੁਲਵਿੰਦਰ ਸਿੰਘ ਵਾਸੀ ਦੀਵਾਨਗੜ ਕੈਂਪਰ, ਰਵਿੰਦਰ ਸਿੰਘ ਕੁਲਾਰਾਂ, ਹੈਪੀ ਸਿੰਘ ਦੀਵਾਨਗੜ ਕੈਂਪਰ, ਬੇਅੰਤ ਸਿੰਘ ਛਾਜਲੀ ਨੂੰ ਪਿੰਡ ਕਮਾਲਪੁਰ ਦੀ ਹੱਦ ਨੇੜੇ ਨਾਕਾਬੰਦੀ ਦੌਰਾਨ ਕਾਬੂ ਕਰਕੇ ਇਨਾਂ ਪਾਸੋਂ 15 ਲੱਖ ਰੁਪਏ ਨਕਦੀ, ਇਕ ਰਿਵਾਲਵਰ, ਇਕ ਏਅਰ ਪਿਸਟਲ, ਇਕ ਮੋਟਰਸਾਇਕਲ ਤੇ ਸਵਿਫਟ ਡਿਜਾਇਰ ਕਾਰ ਬਰਾਮਦ ਕੀਤੀ ਗਈ। ਜਦਕਿ ਇਨ੍ਹਾਂ ਦੇ ਦੋ ਸਾਥੀ ਰਣਜੀਤ ਸਿੰਘ ਵਾਸੀ ਕੌਹਰੀਆਂ ਅਤੇ ਗੁਰਪਿਆਰ ਸਿੰਘ ਉਗਰਾਹਾਂ ਅਜੇ ਫਰਾਰ ਹਨ।
ਸਾਰੇ ਅਗਵਾਕਾਰ ਪੇਸ਼ੇਵਰ ਮੁਜ਼ਰਮ
ਐਸਐਸਪੀ ਸਿੱਧੂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਵਿਅਕਤੀ ਪੇਸ਼ੇਵਰ ਮੁਜਰਿਮ ਹਨ ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਦੀ ਸੰਗਰੂਰ ਜੇਲ ਵਿੱਚ ਬੇਅੰਤ ਸਿੰਘ, ਹਰਵਿੰਦਰ ਸਿੰਘ ਨਾਲ ਜਾਣ ਪਹਿਚਾਨ ਹੋਈ। ਜਦਕਿ ਰਣਜੀਤ, ਗੁਰਪਿਆਰ ਅਤੇ ਹੈਪੀ ਨੂੰ ਇਹ ਪਹਿਲਾਂ ਤੋਂ ਜਾਣਦਾ ਸੀ ਅਤੇ ਇਨਾਂ ਜੇਲ ਵਿੱਚ ਹੀ ਅਗਵਾ ਦੀ ਯੋਜਨਾ ਬਣਾਈ ਸੀ। ਐਸਐਸਪੀ ਸਿੱਧੂ ਨੇ ਦੱਸਿਆ ਕਿ ਉਕਤ ਵਿਅਕਤੀ ਐਨੇ ਸ਼ਾਤਿਰ ਦਿਮਾਗ ਦੇ ਹਨ ਕਿ ਇਨਾਂ ਵਾਰਦਾਤ ਕਰਦੇ ਸਮੇਂ ਆਪਣੇ ਮੋਬਾਇਲ ਫੋਨਾਂ ਦਾ ਪ੍ਰਯੋਗ ਨਹੀਂ ਕੀਤਾ ਅਤੇ ਅਗਵਾ ਕੀਤੇ ਆੜਤੀ ਦੇ ਫੋਨ ਦਾ ਹੀ ਇਸਤੇਮਾਲ ਕਰਦੇ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਹੱਦ ਨੇੜਿਓਂ ਪੰਜ ਕਰੋੜ ਦੀ ਹੈਰੋਇਨ ਤੇ ਦੋ ਪਾਕਿਸਤਾਨੀ ਸਿਮ ਬਰਾਮਦ
ਕੰਪਨੀ ਕਮਾਂਡਰ ਰਣਬੀਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ
ਰਜਨੀਸ਼ ਰਵੀ, ਜਲਾਲਾਬਾਦ: ਸਰਹੱਦੀ ਪਿੰਡ ਗਜਨੀਵਾਲਾ ਨੇੜੇ ਬੀਐੱਸਐਫ਼ ਦੀ 118 ਬਟਾਲੀਅਨ ਦੇ ਜਵਾਨਾਂ ਨੇ ਕਰੀਬ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 2 ਪਾਕਿਸਤਾਨੀ ਸਿੰਮ ਅਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਹੈਰੋਇਨ ਦਾ ਵਜਨ ਇੱਕ ਕਿੱਲੋਗ੍ਰਾਮ ਦੱਸਿਆ ਜਾ ਰਿਹਾ ਹੈ।
ਕੰਪਨੀ ਕਮਾਂਡਰ ਰਣਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐੱਸਐਫ਼ ਦੀ 118 ਬਟਾਲੀਅਨ ਦੇ ਜਵਾਨਾਂ ਵੱਲੋਂ ਸਰਹੱਦ ਪਿੰਡ ਗਜਨੀਵਾਲਾ ਨੇੜਿਓਂ ਅੱਜ ਇੱਕ ਕਿੱਲੋ ਹੈਰੋਇਨ, ਦੋ ਮੋਬਾਇਲ ਫੋਨ ਅਤੇ ਦੋ ਪਾਕਿਸਤਾਨੀ ਸਿਮ ਬਰਾਮਦ ਕੀਤੇ ਹਨ। ਜਵਾਨਾਂ ਵੱਲੋਂ ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ਵਿੱਚ 5 ਕਰੋੜ ਰੁਪਏ ਹੈ।
ਜਿ਼ਕਰਯੋਗ ਹੈ ਕਿ ਇਸ ਤੋਂ ਵੀ ਫੌਜ ਵੱਲੋਂ ਸਰਹੱਦ ‘ਤੇ ਸਰਚ ਮੁਹਿੰਮ ਚਲਾਈ ਜਾਂਦੀ ਰਹੀ ਹੈ ਅਤੇ ਸਮੇਂਂ-ਸਮੇਂ ‘ਤੇ ਵੱਡੀ ਪੱਧਰ ਨਸ਼ੀਲੇ ਪਦਾਰਥਾ ਬਰਾਮਦ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਬਈ ਤੋਂ ਲਿਆਇਆ ਸੀ 8 ਕਰੋੜ ਦਾ 27 ਕਿੱਲੋ ਸੋਨਾ, ਜਬਤ
ਕਬਾੜ ‘ਚ ਲੁਕੋ ਕੇ ਲਿਆਂਦਾ ਜਾ ਰਿਹਾ ਸੀ ਸੋਨਾ
ਭੁਜ:ਗੁਜਰਾਤ ‘ਚ ਦੁਬਈ ਤੋਂ ਤਸਕਰੀ ਕਰਕੇ ਸਮੁੰਦਰ ਦੇ ਰਸਤੇ ਲਿਆਂਦੇ ਗਏ ਸੋਨੇ ਦੀ ਇੱਕ ਵੱਡੀ ਖੇਪ ਦੀ ਬਰਾਮਦਗੀ ਤਹਿਤ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਦੇ ਕਸਟਮ ਵਿਭਾਗ ਦਲ ਨੇ ਕਬਾੜ ‘ਚ ਲੁਕੋ ਕੇ ਲਿਆਂਦਾ ਗਿਆ ਲਗਭਗ ਅੱਠ ਕਰੋੜ ਕੀਮਤ ਦਾ 27 ਕਿੱਲੋ ਸੋਨਾ ਬਰਾਮਦ ਕੀਤਾ ਹੈ
ਜ਼ਿਕਰਯੋਗ ਹੈ ਕਿ ਇਸ ਨਾਲ ਲਗਭਗ ਦੋ ਮਹੀਨੇ ਪਹਿਲਾਂ ਹੀ ਇਸੇ ਬੰਦਰਗਾਹ ਦੇ ਜ਼ਰੀਏ ਦੁਬਈ ਤੋਂ ਹੀ ਤਸਕਰੀ ਕਰਕੇ ਮੁਰਗੀ ਫਾਰਮ ਦੇ ਉਪਕਰਨ ‘ਚ ਲੁਕੋ ਕੇ ਲਿਆਂਦੇ ਗਏ 52 ਕਿੱਲੋ ਠੋਸ ਸੋਨੇ ਦੀ ਬਰਾਮਦਗੀ ਕੀਤੀ ਗਈ ਸੀ
ਨਵੀਂ ਛਾਪੇਮਾਰੀ ‘ਚ ਸ਼ਾਮਲ ਕਸਮਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਹਿਮਦਾਬਾਦ ‘ਚ ਸਟੀਲ ਅਤੇ ਭਾਰ ਲੈਣ ਅਤੇ ਨੋਟਾਂ ਦੀ ਗਿਣਤੀ ਕਰਨ ਦੀ ਮਸ਼ੀਨ ਬਣਾਉਣ ਵਾਲੀ ਇੱਕ ਕੰਪਨੀ ਨੇ ਹੈਵੀ ਮੇਟਲ ਸਕ੍ਰੈਪ ਭਰਿਆ ਇਹ ਕੰਟੇਨਰ ਇੰਟਰੀ ਬਿੱਲ ਦੇ ਮਾਰਫਤ ਗਾਂਧੀ ਧਾਮ ਦੇ ਕਸਟਮਜ਼ ਏਜੰਟ ਹਾਊਸੀ ਅਰੀਹੰਤ ਸਿਪਿੰਗ ਜਰੀਏ ਆਯਾਤ ਕੀਤਾ ਗਿਆ ਸੀ
ਇੱਕ ਕੰਟੇਨਰ ਫ੍ਰੈਟ ਸਟੇਸ਼ਨ ‘ਚ ਰੱਖੇ ਇਸ ਕੰਟੇਨਰ ਦੀ ਜਾਂਚ ਕਰਨ ‘ਤੇ ਇਸ ‘ਚ 27 ਕਿੱਲੋ ਠੋਸ ਸੋਨਾ ਬਰਾਮਦ ਕੀਤਾ ਗਿਆ ਅਣਅਧਿਕਾਰਤ ਰਿਪੋਰਟ ‘ਚ ਸੋਨੇ ਦਾ ਭਾਰ 24 ਕਿੱਲੋ ਦੱਸਿਆ ਗਿਆ ਸੀ ਜਦੋਂਕਿ ਵਾਸਤਵਿਕ ਬਰਾਮਦਗੀ ਉਸ ਤੋਂ ਤਿੰਨ ਕਿੱਲੋ ਭਾਵ ਕੀਮਤ ਦੇ ਲਿਹਾਜ਼ ਨਾਲ ਲਗਭਗ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।