Nomination Papers. - Sach Kahoon Punjabi

Cooperative Society Election: ਵਿਰੋਧੀ ਧਿਰ ਦੇ 16 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ’ਤੇ ਹੰਗਾਮਾ
ਮਾਮਲਾ ਸਹਿਕਾਰੀ ਸਭਾ ਦੀ ਚੋਣ ਦਾ

Cooperative Society Election: (ਆਰ ਜੀ ਰਾਏਕੋਟੀ) ਰਾਏਕੋਟ। ਪਿੰਡ ਤਾਜਪੁਰ ਵਿਖੇ ਹੋਣ ਵਾਲੀ ਪਿੰਡ ਦੀ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਦੇ ਸਬੰਧ ’ਚ ਅੱਜ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਉਸ ਵਕਤ ਜ਼ਬਰਦਸਤ ਹੰਗਾਮਾ ਹੋ ਗਿਆ, ਜਦ ਚੋਣ ਲਈ ਨਾਮਜ਼ਦਗੀਆਂ ਲੈ ਰਹੇ ਰਿਟਰਨਿੰਗ ਅਫਸਰ ਵੱਲੋਂ 8 ਮੈਂਬਰਾਂ ਨੂੰ ਜੇਤੂ ਕਰਾਰ ਦੇ ਕੇ ਬਾਕੀ 16 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਗਏ। ਇਸ ਦੇ ਰੋਸ ਵਜੋਂ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਵੱਲੋਂ ਸਭਾ ਦੇ ਗੇਟ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਅਤੇ ਇਸ ਕਾਰਵਾਈ ਨੂੰ ਸਰਕਾਰੀ ਧੱਕੇਸ਼ਾਹੀ ਕਰਾਰ ਦੇ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਵਿਰੋਧੀ ਧਿਰ ਵੱਲੋਂ ਧਰਨਾ, ਸਥਿਤੀ ਤਣਾਅ ਪੂਰਨ | Cooperative Society Election

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਗਈ ਸੀ। ਰੋਸ ਧਰਨੇ ਦੀ ਖ਼ਬਰ ਮਿਲਦੇ ਹੀ ਮੌਕੇ ’ਤੇ ਪੁੱਜੇ ਐੱਸਡੀਐੱਮ ਸਿਮਰਨਦੀਪ ਸਿੰਘ ਅਤੇ ਡੀਐੱਸਪੀ ਹਰਜਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ-ਬੁਝਾ ਕੇ ਰੋਸ ਪ੍ਰਦਰਸ਼ਨ ਖਤਮ ਕਰਨ ਅਤੇ ਚੋਣ ਅਮਲੇ ਨੂੰ ਘਰ ਨੂੰ ਭੇਜਣ ਦੀ ਅਪੀਲ ਕੀਤੀ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨਕਾਰੀ ਸਭਾ ਦੇ ਗੇਟ ਸਾਹਮਣੇ ਰੋਸ ਪ੍ਰਦਰਸ਼ਨ ਵਿੱਚ ਡਟੇ ਹੋਏ ਸਨ।

ਮੁਜ਼ਾਹਰਾਕਾਰੀਆਂ ਦੀ ਮੰਗ ਸੀ ਕਿ ਸਭਾ ਵਿੱਚ ਹੋਣ ਵਾਲੀ ਕਰਾਰੀ ਹਾਰ ਨੂੰ ਦੇਖਦੇ ਹੋਏ ਸੱਤਾਧਾਰੀ ਧਿਰ ਨੇ ਧੱਕੇ ਨਾਲ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਹਰਦੇਵ ਕੌਰ ਦੇ ਸਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਦੋ ਪਿੰਡਾਂ (ਬੁਰਜ ਹਕੀਮਾਂ ਅਤੇ ਪਿੰਡ ਤਾਜਪੁਰ) ਦੀ ਸਾਂਝੀ ‘ਦੀ ਤਾਜਪੁਰ ਬਹੁਮੰਤਵੀ ਸਹਿਕਾਰੀ ਸਭਾ ਦੀ ਕੱਲ੍ਹ ਹੋਣ ਵਾਲੀ ਚੋਣ ਦੇ ਸਬੰਧ ਵਿੱਚ ਅੱਜ ਨਾਮਜ਼ਦਗੀਆਂ ਭਰਨ ਦਾ ਦਿਨ ਸੀ। ਇਸ ਸਬੰਧ ’ਚ ਕੁੱਲ 24 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪਰਚੇ ਭਰੇ ਗਏ ਸਨ ਪ੍ਰੰਤੂ ਸ਼ਾਮ ਮੌਕੇ ਸਬੰਧਤ ਰਿਟਰਨਿੰਗ ਅਫਸਰ ਵੱਲੋਂ 16 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰਨ ਦੀ ਸੂਚਨਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Punjab News: ਪੰਜਾਬ ’ਚ ਇੱਕ ਵਾਰ ਫਿਰ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਹੋਈ ਅੰਨ੍ਹੇਵਾਹ ਗੋਲੀਬਾਰੀ

ਉਨ੍ਹਾਂ ਦੱਸਿਆ ਕਿ ਜਿੰਨ੍ਹਾਂ 8 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ ਹਨ ਉਹ ਸਾਰੇ ਸੱਤਾਧਾਰੀ ਧਿਰ ਨਾਲ ਸਬੰਧਤ ਹਨ, ਜਦਕਿ ਰਿਟਰਨਿੰਗ ਅਫਸਰ ਵੱਲੋਂ ਵਿਰੋਧੀ ਧਿਰ ਦੇ ਸਾਰੇ 16 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਰਿਟਰਨਿੰਗ ਅਫਸਰ ਸੁਰਿੰਦਰ ਸਿੰਘ ’ਤੇ ਦੋਸ਼ ਲਗਾਇਆ ਕਿ ਉਹ ਇੱਕ ਭ੍ਰਿਸ਼ਟ ਅਧਿਕਾਰੀ ਹੈ ਅਤੇ ਉਹ ਪਿੰਡ ਵਿੱਚ ਵਿਆਹਿਆ ਹੋਇਆ ਹੋਣ ਕਰਕੇ ਜਾਣ-ਬੁੱਝ ਕੇ ਸੱਤਾਧਾਰੀ ਧਿਰ ਦੀ ਮੱਦਦ ਕਰ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਰੱਦ ਕੀਤੇ ਨਾਮਜ਼ਦਗੀ ਪਰਚੇ ਬਹਾਲ ਕਰਕੇ ਕਿਸੇ ਹੋਰ ਇਮਾਨਦਾਰ ਅਧਿਕਾਰੀ ਦੀ ਦੇਖ-ਰੇਖ ਹੇਠ ਸਭਾ ਦੀ ਚੋਣ ਪਾਰਦਰਸ਼ੀ ਢੰਗ ਨਾਲ ਨਹੀ ਕਰਵਾਈ ਜਾਵੇਗੀ, ਤਦ ਤੱਕ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।

ਇਸ ਸਬੰਧੀ ਰਿਟਰਨਿੰਗ ਅਧਿਆਕਾਰੀ ਇੰਸਪੈਕਟਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕਿਹਾ ਕਿ ਰੱਦ ਕੀਤੇ ਗਏ ਸਾਰੇ ਨਾਮਜ਼ਦਗੀ ਪਰਚੇ ਪੜਤਾਲ ਦੌਰਾਨ ਸਹੀ ਭਰੇ ਨਾ ਹੋਣ ਕਰਕੇ ਗਲਤ ਪਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ। ਇਸ ਸਬੰਧੀ ਐੱਸਡੀਐੱਮ ਸਿਮਰਦੀਪ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਇਸ ਮਾਮਲੇ ਨੂੰ ਹੱਲ ਕਰਨ ਲਈ ਗੱਲਬਾਤ ਜ਼ਾਰੀ ਹੈ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਸਰਪੰਚ ਹਰਦੇਵ ਕੌਰ, ਪੰਚ ਬਹਾਦਰ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਬਲਜੀਤ ਕੌਰ, ਕੁਲਦੀਪ ਸਿੰਘ, ਗੁਰਦਿਆਲ ਸਿੰਘ, ਬਲਜੀਤ ਸਿੰਘ, ਗੁਲਵੰਤ ਸਿੰਘ, ਸੁਖਵਿੰਦਰ ਸਿੰਘ, ਅਜੀਤ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਬਾਬਾ ਗੁਰਜੰਟ ਸਿੰਘ, ਸੁਰਿੰਦਰ ਕੌਰ, ਲਖਵੀਰ ਸਿੰਘ, ਜਗਦੇਵ ਸਿੰਘ, ਸੁਖਦੀਪ ਸਿੰਘ, ਗੁਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਸ਼ਾਮਲ ਸਨ।

ਗੁਰਜੀਤ ਸਿੰਘ ਔਜਲਾ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਹਰੀਸ਼ ਚੌਧਰੀ ਓਪੀ ਸੋਨੀ ਨਾਲ ਔਜਲਾ ਪਹੁੰਚੇ ਡੀਸੀ ਦਫ਼ਤਰ

(ਰਾਜਨ ਮਾਨ) ਅੰਮ੍ਰਿਤਸਰ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ (Gurjit Singh Aujla) ਨੇ ਅੱਜ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਸਪੈਸ਼ਲ ਆਬਜਰਵਰ ਹਰੀਸ਼ ਚੌਧਰੀ ਅਤੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਅਤੇ ਜ਼ਿਲ੍ਹਾ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।

ਗੁਰਜੀਤ ਸਿੰਘ ਔਜਲਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾ ਰੋਡ ਸ਼ੋਅ ਕੱਢਿਆ ਗਿਆ । ਗੁਰਜੀਤ ਸਿੰਘ ਔਜਲਾ ਨੇ ਲੋਕਾਂ ਦੇ ਪਿਆਰ ਅਤੇ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਗਰੀ ਉਨ੍ਹਾਂ ਦਾ ਆਪਣਾ ਸ਼ਹਿਰ ਹੈ ਅਤੇ ਆਪਣੇ ਸ਼ਹਿਰ ਲਈ ਕੰਮ ਕਰਦੇ ਰਹਿਣਾ ਉਨ੍ਹਾਂ ਦਾ ਫਰਜ਼ ਹੈ। ਪਿਛਲੇ 7 ਸਾਲਾਂ ‘ਚ ਉਨ੍ਹਾਂ ਨੂੰ ਜੋ ਪਿਆਰ ਮਿਲਿਆ ਹੈ, ਉਹ ਅੱਜ ਉਨ੍ਹਾਂ ਨੂੰ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਕੀਤੇ ਨਾਮਜ਼ਦਗੀ ਕਾਗ਼ਜ਼ ਦਾਖ਼ਲ

ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਵੀ ਲੋਕ ਉਨ੍ਹਾਂ ‘ਤੇ ਵਿਸ਼ਵਾਸ ਦਿਖਾਉਂਦੇ ਹੋਏ ਕਾਂਗਰਸ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ। ਇਸ ਮੌਕੇ ਕਾਂਗ੍ਰੇਸੀ ਲੀਡਰ ਸੁਖਬਿੰਦਰ ਸਿੰਘ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਭਗਵੰਤ ਪਾਲ ਸਿੰਘ ਸੱਚਰ, ਜੁਗਲ ਕਿਸ਼ੋਰ ਸ਼ਰਮਾ, ਡਾ..ਰਾਜ ਕੁਮਾਰ ਸੁਨੀਲ ਦੱਤੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਇੰਦਰਬੀਰ ਸਿੰਘ ਬੁਲਾਰੀਆ, ਦਿਨੇਸ਼ ਬਸੀ, ਰਾਜਕੰਵਲ ਪ੍ਰਿਤਪਾਲ ਸਿੰਘ ਲੱਕੀ, ਵਿਕਾਸ ਸੋਨੀ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। (Gurjit Singh Aujla)

Delhi elections : ਕੇਜਰੀਵਾਲ ਹੋਏ ਲੇਟ ਨਹੀਂ ਭਰ ਸਕੇ ਨਾਮਜ਼ਦਗੀ ਪੱਤਰ
Delhi elections | ਹੁਣ ਕੱਲ ਕਰਨਗੇ ਨਾਮਜਦਗੀ ਪੱਤਰ ਦਾਖਲ

ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਰੋਡ ਸ਼ੋਅ ਕਾਰਨ ਹੋਈ ਦੇਰੀ ਕਾਰਨ ਸੋਮਵਾਰ ਭਾਵ ਅੱਜ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ  (delhi election) ਅਤੇ ਉਹ ਮੰਗਲਵਾਰ ਭਾਵ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਪਾਰਟੀ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੁਣ ਮੰਗਲਵਾਰ ਨੂੰ ਜਾਮਨਗਰ ਹਾਊਸ ‘ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ, ਜੋ ਕਿ ਉਹ ਨਹੀਂ ਕਰ ਸਕੇ। ਕੇਜਰੀਵਾਲ ਅੱਜ ਦਿਨ ‘ਚ ਕਰੀਬ 12 ਵਜੇ ਨਾਮਜ਼ਦਗੀ ਲਈ ਨਿਕਲੇ ਸਨ।

ਇਸ ਦੌਰਾਨ ਉਨ੍ਹਾਂ ਨੇ ਵਾਲਮੀਕੀ ਮੰਦਰ ਤੋਂ ਪਟੇਲ ਚੌਕ ਤਕ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਨੂੰ ਸੰਬੋਧਿਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਰੀ ਗਿਣਤੀ ਵਿਚ ਮੇਰੇ ਸਮਰਥਕ ਆ ਗਏ ਸਨ ਅਤੇ ਅਸੀਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਸੀ। ਅਜਿਹੇ ‘ਚ ਹੁਣ ਅਸੀਂ ਕੱਲ ਭਾਵ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਮੰਗਲਵਾਰ ਨੂੰ ਆਖਰੀ ਦਿਨ ਹੈ। ਕੇਜਰੀਵਾਲ ਤੀਜੀ ਵਾਰ ਚੋਣਾਵੀ ਦੰਗਲ ‘ਚ ਉਤਰਨਗੇ। ਉਨ੍ਹਾਂ ਨੇ ਸਾਲ 2013 ‘ਚ ਇਸ ਸੀਟ ਤੋਂ ਚੋਣ ਲੜੀ ਸੀ ਅਤੇ ਉਸ ਵੇਲੇ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਾਸ਼ਟਰਪਤੀ ਚੋਣਾਂ : ਕੋਵਿੰਦ ਨੇ ਭਰੇ ਨਾਮਜ਼ਦਗੀ ਕਾਗਜ਼
ਸੌੜੀ ਰਾਜਨੀਤੀ ਤੋਂ ਉੱਪਰ ਹੈ ਰਾਸ਼ਟਰਪਤੀ ਦਾ ਅਹੁਦਾ

ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਾਵਰ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਅਹੁਦਾ ਸੌੜੀ ਸਿਆਸਤ ਤੋਂ ਉੱਪਰ ਹੈ ਤੇ ਉਹ ਉਸਦੀ ਪ੍ਰਤਿਸ਼ਠਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ 71 ਸਾਲਾ ਕੋਵਿੰਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਿਹਾ ਕਿ ਉਹ ਸਾਲ 2015 ‘ਚ ਜਦੋਂ ਤੋਂ ਬਿਹਾਰ ਦੇ ਰਾਜਪਾਲ ਬਣੇ ਸਨ, ਉਦੋਂ ਤੋਂ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹਨ ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੇਰੇ ਰਾਜਪਾਲ ਬਣਨ ਤੋਂ ਬਾਅਦ ਹੀ ਮੈਂ ਕਿਸੇ ਸਿਆਸੀ ਪਾਰਟੀ ‘ਚ ਨਹੀਂ ਹਾਂ ਰਾਸ਼ਟਰਪਤੀ ਦਾ ਅਹੁਦਾ ਸੈੜੀ ਸਿਆਸਤ ਤੋਂ ਉੱਪਰ ਹੈ ਮੈਂ ਸਹਿਯੋਗ ਦੇਣ ਲਈ ਸਭ ਦਾ ਧੰਨਵਾਦੀ ਹਾਂ

ਕੋਵਿੰਦ ਨੇ ਜਦੋਂ ਨਾਮਜ਼ਦਗੀ ਦਾਖਲ ਕੀਤੀ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਨਡੀਏ ਦੇ ਕਈ ਮੁੱਖ ਮੰਤਰੀ ਤੇ ਪਾਰਟੀ ਆਗੂ ਉਨ੍ਹਾਂ ਨਾਲ ਸਨ ਰਾਸ਼ਟਰਪਤੀ ਅਹੁਦੇ ਲਈ 17 ਜੁਲਾਈ ਨੂੰ ਚੋਣਾਂ ਹੋਣੀਆਂ ਹਨ ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂ ਐਲ ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਮੌਜ਼ੂਦ ਸਨ ਇਸ ਦੌਰਾਨ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ ਪਰ ਗੋਵਾ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਤੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਮੌਜ਼ੂਦ ਨਹੀਂ ਸੀ

ਐੱਨਡੀਏ ਦੇ ਘਟਕ ਪਾਰਟੀਆਂ ਤੋਂ ਇਲਾਵਾ ਅੰਨਾਦਰਮੁਕ, ਬੀਜਦ, ਟੀਆਰਐਸ ਤੇ ਜਦਯੂ ਵਰਗੇ ਖੇਤਰੀ ਪਾਰਟੀਆਂ ਨੇ ਦਲਿਤ ਆਗੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਅਗਲੇ ਰਾਸ਼ਟਰਪਤੀ ਦੀ ਚੋਣ ਕਰਨ ਵਾਲੇ ਚੋਣ ਮੰਡਲ ‘ਚ 48.6 ਫੀਸਦੀ ਵੋਟਾਂ ਐੱਨਡੀਏ ਦੇ ਘਟਕ ਪਾਰਟੀਆਂ ਦੇ ਹਨ ਕੋਵਿੰਦ ਨੂੰ 61 ਫੀਸਦੀ ਤੋਂ ਵੱਧ ਵੋਟ ਮਿਲਣ ਦੀ ਉਮੀਦ ਹੈ