Filled - Sach Kahoon Punjabi
ਸੱਚ ਕਹੂੰ ਨਿਊਜ/ਪਟਿਆਲਾ । ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਪੀਐਸਈਬੀ ਯੂਨਿਟ ਪ੍ਰਧਾਨ ਕੁਲਜੀਤ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ ਨੇ ਐਸ ਐਸ ਬੋਰਡ ਪੰਜਾਬ ਦੇ ਚੇਅਰਮੈਨ, ਸਕੱਤਰ ਬੋਰਡ ਅਤੇ ਬੋਰਡ ਦੇ ਮੈਬਰਾਂ ਨੂੰ ਅਪੀਲ ਕੀਤੀ ਹੈ ਕਿ ਸਟੈਨੋ ਟਾਈਪਿਸਟ ਅਤੇ ਕਲਰਕਾਂ ਦੀ ਕੀਤੀ ਜਾ ਰਹੀ ਭਰਤੀ ਵਿਚ ਸਾਬਕਾ ਫੌਜੀ ਅਤੇ ਸਪਰੋਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਨਿਯਮਾਂ ਵਿਚ ਕੀਤੀ ਸੋਧ ਦੇ ਮੱਦੇਨਜ਼ਰ ਜਨਰਲ ਵਰਗਾਂ ਵਿੱਚੋਂ ਮੈਰਿਟ ਅਨੁਸਾਰ ਭਰਿਆ ਜਾਵੇ।
ਇਸ ਮੌਕੇ ਵਿੱਤ ਸਕੱਤਰ ਹਰਗੁਰਮੀਤ ਸਿੰਘ, ਜਨਰਲ ਸਕੱਤਰ ਨਰਿੰਦਰ ਕਥੂਰੀਆ ਪ੍ਰੈਸ ਸਕੱਤਰ ਅਸ਼ੋਕ ਚੋਪੜਾ, ਗੁਰਦੀਪ ਸਿੰਘ ਟਿਵਾਣਾ, ਮਨਪ੍ਰੀਤ ਸਿੰਘ, ਜਤਿੰਦਰ ਕੁਮਾਰ, ਕਾਲੀਆ ਨਰਿੰਦਰ ਸਿੰਗਲਾ ਆਦਿ ਫੈਡਰੇਸ਼ਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ ਲਏ ਫੈਸਲੇ ਅਨੁਸਾਰ ਪੰਜਾਬ ਦੇ ਡਿਫੈਂਸ ਸੇਵਾਵਾਂ ਭਲਾਈ ਵਿਭਾਗ ਵੱਲੋਂ ਨੋਟੀਫਿਕੇਸ਼ਨ 14.10.2019 ਰਾਹੀਂ ਸਾਬਕਾ ਫੌਜੀਆਂ ਦੀ ਭਰਤੀ ਸਬੰਧੀ 1982 ਦੇ ਰੂਲ 4(2) ਅਤੇ ਅਤੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਨੋਟੀਫਿਕੇਸ਼ਨ 01889 ਐਲ. ਐਸ. ਈ. ਓ. 23.10.2019 ਰਾਹੀਂ ਸਪੋਰਟਸ ਕੋਟੇ ਦੀਆਂ ਅਸਾਮੀਆਂ ਵਿਰੁੱਧ ਭਰਤੀ ਸਬੰਧੀ ਨੋਟੀਫਿਕੇਸ਼ਨ 1988 ਦੇ ਰੂਲ 3(2) ਵਿਚ ਸੋਧ ਕੀਤੀ ਗਈ ਹੈ ਜਿਸ ਅਨੁਸਾਰ ਜੇਕਰ ਸਾਬਕਾ ਫੌਜੀ (ਜਨਰਲ) ਅਤੇ ਸਪੋਰਟਸ ਕੋਟੇ ਦੀਆਂ ਅਸਾਮੀਆਂ ਅਣ-ਭਰੀਆਂ ਰਹਿ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਜਨਰਲ ਉਮੀਦਵਾਰਾਂ ਵਿਚੋਂ ਮੈਰਿਟ ਅਨੁਸਾਰ ਭਰਿਆ ਜਾਣਾ ਹੈ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਐਸ ਐਸ ਬੋਰਡ ਵੱਲੋਂ ਸੀਆਰਏ 4/2016 ਰਾਹੀਂ ਸਟੈਨੋ ਟਾਈਪਿਸਟਾਂ ਦੀਆਂ 471 ਅਤੇ ਕਲਰਕਾਂ ਦੀਆਂ 1883 ਅਸਾਮੀਆਂ ਵਿਗਿਆਪਤ ਕੀਤੀਆਂ ਗਈਆਂ ਸਨ ਇਨ੍ਹਾਂ ਵਿਚ ਸਾਬਕਾ ਫੌਜੀ/ਸਪੋਰਟਸ ਕੋਟੇ ਵਿਚ ਸਟੈਨੋ ਟਾਈਪਿਸਟਾਂ ਦੀਆਂ 47 ਅਤੇ ਕਲਰਕਾਂ ਦੀਆਂ 203 ਅਸਾਮੀਆਂ ਯੋਗ ਉਮੀਦਵਾਰ ਉਪਲੱਬਧ ਨਾ ਹੋਣ ਕਾਰਨ ਖਾਲੀ ਰਹਿ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਬੋਰਡ ਵੱਲੋਂ ਜੋ ਸਟੈਨੋ ਟਾਈਪਿਸਟਾਂ ਦੀਆਂ ਅਸਾਮੀਆਂ ਵਿਰੁੱਧ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿਚ ਸਾਬਕਾ ਫੌਜੀ/ਸਪੋਰਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਗਿਣਿਆ ਨਹੀਂ ਗਿਆ ਜਦਕਿ ਹੋਰਨਾਂ ਵਿਭਾਗਾਂ ਵੱਲੋਂ ਵੱਖ-ਵੱਖ ਕੈਟਾਗਰੀਆਂ ਦੀ ਕੀਤੀ ਜਾ ਰਹੀ ਭਰਤੀ ਵਿਚ ਸਾਬਕਾ ਫੌਜੀ/ਸਪੋਰਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਜਨਰਲ ਉਮੀਦਵਾਰਾਂ ਵਿਚੋਂ ਭਰਿਆ ਜਾ ਰਿਹਾ ਹੈ।
ਫੈਡਰੇਸ਼ਨ ਆਗੂ ਸੁਖਪ੍ਰੀਤ ਸਿੰਘ ਅਤੇ ਕੁਲਜੀਤ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵੇਟਿੰਗ ਲਿਸਟ ਉਮੀਦਵਾਰ ਬੋਰਡ ਦੇ ਚੇਅਰਮੈਨ ਅਤੇ ਸਕੱਤਰ ਬੋਰਡ ਨੂੰ ਮਿਲ ਕੇ ਲਿਖਤੀ ਰੂਪ ਵਿਚ ਪਹਿਲਾਂ ਵੀ ਇਹ ਅਪੀਲ ਕੀਤੀ ਸੀ ਕਿ ਸੋਧੇ ਨਿਯਮਾਂ ਅਨੁਸਾਰ ਸਾ. ਫੌਜੀ/ਸਪੋਰਟਸ ਕੋਟੇ ਦੀਆਂ ਅਣ-ਭਰੀਆਂ ਅਸਾਮੀਆਂ ਨੂੰ ਵੀ ਜਨਰਲ ਉਮੀਦਵਾਰਾਂ ਵਿੱਚੋਂ ਮੈਰਿਟ ਅਨੁਸਾਰ ਭਰਿਆ ਜਾਵੇ। ਫੈਡਰੇਸ਼ਨ ਵੱਲੋਂ ਹੁਣ ਮੁੜ ਖਾਲੀ ਅਸਾਮੀਆਂ ਨੂੰ ਮੈਰਿਟ ਅਨੁਸਾਰ ਭਰਨ ਦੀ ਮੰਗ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਰੀਜ਼ਾਂ ਦੇ ਸਾਰੇ ਟੈਸਟ ਹੋਣਗੇ ਸਰਕਾਰੀ ਹਸਪਤਾਲਾਂ ‘ਚ
ਅੰਮ੍ਰਿਤਸਰ (ਰਾਜਨ ਮਾਨ)। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ ‘ਚ ਖਾਲੀ ਪਈਆਂ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ ਤੇ ਇਸ ਦੇ ਨਾਲ-ਨਾਲ ਇਨ੍ਹਾਂ ਦਾ ਮੁਢਲਾ ਢਾਂਚਾ ਵਿਕਸਤ ਕਰਕੇ ਹਰੇਕ ਤਰ੍ਹਾਂ ਦੇ ਡਾਕਟਰੀ ਟੈਸਟ ਹਸਪਤਾਲ ਦੇ ਅੰਦਰੋਂ ਹੀ ਕਰਨ ਦੀ ਸਹੂਲਤ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਅੱਜ ਉਨ੍ਹਾਂ ਉਕਤ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ‘ਚ ਉਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਸ਼੍ਰੀ ਡੀ. ਕੇ. ਤਿਵਾੜੀ ਸਕੱਤਰ ਮੈਡੀਕਲ ਸਿੱਖਿਆ, ਡਾ. ਕੇ. ਕੇ. ਤਲਵਾੜ ਸਲਾਹਕਾਰ ਮੁੱਖ ਮੰਤਰੀ ਪੰਜਾਬ, ਡਾ. ਅਵਨੀਸ਼ ਕੁਮਾਰ ਡੀ. ਆਰ. ਐੱਮ. ਈ., ਡਾ. ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ। (Government Medical Colleges)
ਇਹ ਵੀ ਪੜ੍ਹੋ : ਵਿਧਾਇਕ ਵਰਸਿਜ ਚੇਅਰਮੈਨ ਹੋ ਨਿਬੜਿਆ ਖੇਤੀਬਾੜੀ ਵਿਭਾਗ ਦਾ ਸਰਕਾਰੀ ਸਮਾਰੋਹ
ਸ਼੍ਰੀ ਸ਼ਿਵਰਾਜ ਸਿੰਘ ਬੱਲ ਐੱਸਡੀਐੱਮ, ਸ਼੍ਰੀ ਸੰਦੀਪ ਮਲਿਕ ਏਡੀਸੀਪੀ, ਡਾ. ਜੇ. ਐੱਸ. ਕੁਲਾਰ ਮੈਡੀਕਲ ਸੁਪਰਡੈਂਟ, ਐਕਸੀਅਨ ਇੰਦਰਜੀਤ ਸਿੰਘ, ਐੱਸਡੀਐੱਮ ਵਿਸ਼ਵਜੀਤ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ, ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਮੈਡੀਕਲ ਕਾਲਜ ਦੇ ਵਿਭਾਗਾਂ ਦੇ ਸਾਰੇ ਮੁਖੀ ਹਾਜ਼ਰ ਸਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ ਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਉਨ੍ਹਾਂ ਮੀਟਿੰਗ ਦੌਰਾਨ ਕਾਲਜ ਦੀ ਪ੍ਰਿੰਸੀਪਲ ਕੋਲੋਂ ਕਾਲਜ ‘ਚ ਖਾਲੀ ਪਈਆਂ ਆਸਾਮੀਆਂ ਦੀ ਪੂਰੀ ਜਾਣਕਾਰੀ ਲਈ ਅਤੇ ਕਿਹਾ ਕਿ ਜਲਦ ਹੀ ਸਰਕਾਰੀ ਮੈਡੀਕਲ ਕਾਲਜਾਂ ਵਿਚ ਖਾਲੀ ਪਈਆਂ ਸਾਰੀਆਂ ਆਸਾਮੀਆਂ ਨੂੰ ਭਰਿਆ ਜਾਵੇਗਾ।
ਇਹ ਵੀ ਪੜ੍ਹੋ : ਖਾਤਿਆਂ ‘ਚ ਆਉਣ ਵਾਲੇ ਨੇ 2000 ਰੁਪਏ, ਪੰਦਰ੍ਹਵੀਂ ਕਿਸ਼ਤ ਲੈਣ ਲਈ ਕਰਨਾ ਹੋਵੇਗਾ ਇਹ ਕੰਮ
ਸ੍ਰੀ ਸੋਨੀ ਨੇ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਵਿਚ ਬੰਦ ਪਈ ਮਸ਼ੀਨਰੀ ਨੂੰ ਤੁਰੰਤ ਚਾਲੂ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਆਪਣੇ ਟੈਸਟ ਕਰਵਾਉਣ ਲਈ ਪਾ੍ਰਈਵੇਟ ਲੈਬਾਰਟਰੀਆਂ ‘ਚ ਨਾ ਜਾਣਾ ਪਵੇ ਉਨ੍ਹਾਂ ਸਖ਼ਤ ਸ਼ਬਦਾਂ ‘ਚ ਡਾਕਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵਿਭਾਗ ਦੀ ਮਸ਼ੀਨਰੀ ਬੰਦ ਹੋਈ ਤਾਂ ਸਬੰਧਿਤ ਮੁਖੀ ਜ਼ਿੰਮੇਵਾਰ ਹੋਵੇਗਾ ਸ਼੍ਰੀ ਸੋਨੀ ਨੇ ਕਿਹਾ ਕਿ ਜਿਹੜੀਆਂ ਮਸ਼ੀਨਾਂ ਨੂੰ ਰਿਪੇਅਰ ਦੀ ਜ਼ਰੂਰਤ ਹੈ, ਦੀ ਤੁਰੰਤ ਰਿਪੇਅਰ ਕਰਵਾਈ ਜਾਵੇ ਤੇ ਮਸ਼ੀਨਾਂ ਦੀ ਰਿਪੇਅਰ ਲਈ ਕਾਲਜ ਵਿਖੇ ਹੀ ਇੱਕ ਵਰਕਸ਼ਾਪ ਦਾ ਨਿਰਮਾਣ ਕੀਤਾ ਜਾਵੇ ਸ਼੍ਰੀ ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਮੈਡੀਕਲ ਕਾਲਜ ਸਭ ਤਂੋ ਪੁਰਾਣਾ ਕਾਲਜ ਹੈ ਤੇ ਦੇਸ਼ ਦੇ ਵੱਡੇ-ਵੱਡੇ ਡਾਕਟਰ ਇਸ ਕਾਲਜ ਦੀ ਦੇਣ ਹਨ ਉਨ੍ਹਾਂ ਕਿਹਾ ਕਿ ਇਸ ਕਾਲਜ ਦਾ ਮੁਕੰਮਲ ਵਿਕਾਸ ਕਰਕੇ ਇਸ ਦਾ ਨਾਂਅ ਮੁੜ ਰੌਸ਼ਨ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਸ਼੍ਰੀ ਸੋਨੀ ਨੇ ਕਿਹਾ ਕਿ ਇਸ ਕਾਲਜ ‘ਚ ਐੱਮਡੀ ਕਰਨ ਵਾਲੇ ਡਾਕਟਰਾਂ ਨੂੰ ਇੱਕ ਸਾਲ ਕਾਲਜ ‘ਚ ਸੇਵਾਵਾਂ ਦੇਣਾ ਵੀ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਸਟਾਫ ਦੀ ਕਮੀ ਦੂਰ ਕਰਕੇ ਮਰੀਜ਼ਾਂ ਨੂੰ ਸਹੂਲਤ ਦਿੱਤੀ ਜਾ ਸਕੇ ਉਨ੍ਹਾਂ ਹਸਪਤਾਲ ‘ਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਤੇ ਆਕਸੀਜਨ ਪਲਾਂਟ ਨੂੰ ਚਾਲੂ ਕਰਨ ਦੀ ਹਦਾਇਤ ਕੀਤੀ ਸ੍ਰੀ ਸੋਨੀ ਨੇ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਹਸਪਤਾਲ ਤੇ ਕਾਲਜ ਵਿੱਚ ਸੂਰਜੀ ਊਰਜਾ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਦਾ ਐਲਾਨ ਵੀ ਕੀਤਾ ਉਨ੍ਹਾਂ ਹਸਪਤਾਲ ਵਿੱਚ ਆਕਸੀਜਨ ਦੀ ਵਰਤੋਂ ਬਾਰੇ ਪੈਦਾ ਹੋਏ ਖਦਸ਼ਿਆਂ ਦੀ ਰਿਪੋਰਟ ਮੰਗਦੇ ਇਸ ਨੂੰ 15 ਦਿਨਾਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਹਜ਼ਾਰਾਂ ਅਧਿਆਪਕਾਂ ਦੀ ਲੱਗੇਗੀ ਫਾਰਮ ਭਰਨ ‘ਤੇ ਡਿਊਟੀ, ਬੋਰਡ ਪ੍ਰੀਖਿਆਵਾਂ ਹੁੰਦੀਆਂ ਹਨ ਪ੍ਰਭਾਵਿਤ
ਜੁਲਾਈ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਵੇਗਾ ਸ਼ਕਾਲਰਸ਼ਿਪ ਫਾਰਮ ਭਰਨ ਦਾ ਕੰਮ, ਲੱਖਾਂ ਵਿਦਿਆਰਥੀਆਂ ਦੇ ਭਰੇ ਜਾਣਗੇ ਫਾਰਮ
ਅਸ਼ਵਨੀ ਚਾਵਲਾ, ਚੰਡੀਗੜ੍ਹ
ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਜਿੰਮਾ ਆਪਣੇ ਸਿਰ ‘ਤੇ ਚੁੱਕੀ ਬੈਠੇ ਪੰਜਾਬ ਦੇ ਹਜ਼ਾਰਾਂ ਅਧਿਆਪਕ ਅਗਲੇ ਹਫ਼ਤੇ ਤੋਂ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਦੀ ਥਾਂ ਕਲਰਕੀ ਕਰਦੇ ਨਜ਼ਰ ਆਉਣਗੇ। ਜ਼ਿਆਦਾਤਰ ਅਧਿਆਪਕ ਆਪਣੇ ਹੀ ਸਕੂਲ ਦੇ ਐਸ.ਸੀ. ਅਤੇ ਬੀ.ਸੀ. ਅਧਿਆਪਕਾਂ ਦੇ ਸਕਾਲਰਸ਼ਿਪ ਫਾਰਮ ਭਰਦੇ ਹੋਏ ਨਜ਼ਰ ਆਉਣਗੇ, ਜਿਹੜੇ ਫਾਰਮ ਕਲਰਕ ਨੂੰ ਭਰਨੇ ਚਾਹੀਦੇ ਹਨ ਜਾਂ ਫਿਰ ਸਕਾਲਰਸ਼ਿਪ ਦੇਣ ਵਾਲੇ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਇਨ੍ਹਾਂ ਫਾਰਮਾਂ ਨੂੰ ਭਰਨ ਦੇ ਚਲਦੇ ਜੁਲਾਈ ਮਹੀਨਾ ਹੀ ਇਸੇ ਕੰਮ ਰਾਹੀਂ ਗੁਜ਼ਰ ਜਾਏਗਾ, ਜਿਸ ਕਾਰਨ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦੇ ਅਧਿਆਪਕ ਪੜ੍ਹਾਈ ਸ਼ੁਰੂ ਨਹੀਂ ਕਰ ਸਕਣਗੇ ਜਿਸ ਦਾ ਅਸਰ ਆਉਣ ਵਾਲੀਆਂ ਪ੍ਰੀਖਿਆਵਾਂ ‘ਤੇ ਦੇਖਣ ਨੂੰ ਵੀ ਨਜ਼ਰ ਆਵੇਗਾ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਹਨ ਵਿਦਿਆਰਥੀਆਂ ਦੇ ਫਾਰਮ ਭਰੇ ਜਾਣਗੇ। ਇਨ੍ਹਾਂ ਵਿਦਿਆਰਥੀਆਂ ਕੋਲ ਫਾਰਮ ਭਰਨ ਦਾ ਕੋਈ ਸਾਧਨ ਨਾ ਹੋਣ ਕਾਰਨ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਹੀ ਫਾਰਮ ਭਰਨ ਦੀ ਡਿਊਟੀ ਲਗਾਈ ਜਾਂਦੀ ਹੈ। ਜਿਹੜੇ ਕੁਝ ਸਕੂਲਾਂ ਵਿੱਚ ਕਲਰਕ ਹਨ, ਉਨ੍ਹਾਂ ਸਕੂਲਾਂ ਵਿੱਚ ਇਸ ਫਾਰਮ ਭਰਨ ਦੇ ਕੰਮ ਨੂੰ ਕਲਰਕ ਅੰਜਾਮ ਦਿੰਦੇ ਹਨ।
ਅਧਿਆਪਕ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਛੱਡਦੇ ਹੋਏ ਇਨ੍ਹਾਂ ਫਾਰਮ ਨੂੰ ਭਰਨ ਵਿੱਚ ਹੀ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਹਨ, ਜਿਸ ਪਿੱਛੇ ਮੁੱਖ ਕਾਰਨ ਵਿਦਿਆਰਥੀਆਂ ਦੀ ਗਿਣਤੀ ਰਹਿੰਦੀ ਹੈ। ਇੱਥੇ ਹੀ ਪੰਜਾਬ ਭਰ ਵਿੱਚ ਇੱਕੋ ਹੀ ਵੈੱਬਸਾਈਟ ਦਾ ਸਰਵਰ ਹੋਣ ਕਾਰਨ ਸਾਰੇ ਸਕੂਲ ਇੱਕੋ ਹੀ ਡਿਊਟੀ ਸਮੇਂ ਫਾਰਮ ਭਰਨ ਵਿੱਚ ਲੱਗੇ ਹੁੰਦੇ ਹਨ, ਜਿਸ ਕਾਰਨ ਵੈੱਬ ਸਾਈਟ ਦਾ ਸਰਵਰ ਵੀ ਡਾਊਣ ਹੋਣ ਦੇ ਨਾਲ ਹੀ ਹੌਲੀ ਵੀ ਹੋ ਜਾਂਦਾ ਹੈ ਜਿਸ ਕਾਰਨ ਜਿਹੜੇ ਫਾਰਮ ਨੂੰ ਭਰਨ ਲਈ ਕੁਝ ਮਿੰਟ ਦਾ ਸਮਾਂ ਲੱਗਣਾ ਚਾਹੀਦਾ ਹੈ, ਉਸ ਇੱਕ ਫਾਰਮ ਨੂੰ ਭਰਨ ਲਈ ਕਈ ਘੰਟੇ ਤੱਕ ਦਾ ਸਮਾਂ ਲਗ ਜਾਂਦਾ ਹੈ। ਅਧਿਆਪਕਾਂ ਦੇ ਇਸ ਖ਼ੱਜਲ਼-ਖੁਆਰ ਹੋਣ ਦੇ ਨਾਲ ਹੀ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਕਾਫ਼ੀ ਜਿਆਦਾ ਅਸਰ ਪੈ ਰਿਹਾ ਹੈ, ਕਿਉਂਕਿ ਜੁਲਾਈ ਦਾ ਸਾਰਾ ਮਹੀਨਾ ਇਸੇ ਤਰ੍ਹਾਂ ਦੇ ਫਾਰਮ ਭਰਵਾਏ ਜਾਣ ਕਾਰਨ ਕੋਈ ਜਿਆਦਾ ਪੜ੍ਹਾਈ ਹੋ ਹੀ ਨਹੀਂ ਪਾਉਂਦੀ ਹੈ।
ਹਲਫ਼ ਬਿਆਨ ਬਣ ਰਹੇ ਹਨ ਅਧਿਆਪਕਾਂ ਲਈ ਮੁਸੀਬਤ
ਸਕਾਲਰਸ਼ਿਪ ਦਾ ਫਾਰਮ ਭਰਨ ਮੌਕੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਸਲਾਨਾ ਕਮਾਈ ਦਾ ਹਲਫ਼ ਬਿਆਨ ਬਣਵਾਇਆ ਜਾਂਦਾ ਹੈ। ਇਹ ਹਲਫ਼ ਬਿਆਨ ਹੀ ਅਧਿਆਪਕਾਂ ਲਈ ਮੁਸੀਬਤ ਬਣ ਰਹੇ ਹਨ, ਕਿਉਂਕਿ ਗਜ਼ਟਿਡ ਅਧਿਕਾਰੀ ਜਾਂ ਫਿਰ ਐਸ.ਡੀ.ਐਮ. ਵੱਲੋਂ ਵੈਰੀਫਾਈ ਕੀਤੇ ਜਾਣ ਵਾਲੇ ਇਨ੍ਹਾਂ ਹਲਫ਼ ਬਿਆਨ ‘ਤੇ ਕਮਾਈ ਦੀ ਪੂਰੀ ਰਕਮ ਲਿਖਣ ਦੀ ਥਾਂ ‘ਤੇ ਸਿੱਧੇ ਡੇਢ ਲੱਖ ਜਾਂ ਫਿਰ ਢਾਈ ਲੱਖ ਤੋਂ ਘੱਟ ਹੀ ਦਰਜ਼ ਕੀਤਾ ਜਾਂਦਾ ਹੈ। ਜਦੋਂ ਕਿ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਫਾਰਮ ਵਿੱਚ ਅਸਲ ਆਮਦਨ ਮੁਕੰਮਲ ਰੁਪਏ ਵਿੱਚ ਲਿਖਣੀ ਹੁੰਦੀ ਹੈ ਜਿਸ ਕਾਰਨ ਫਾਰਮ ਵਿੱਚ ਭਰੀ ਆਮਦਨ ਅਤੇ ਹਲਫ਼ ਬਿਆਨ ਵਿੱਚ ਦਰਜ਼ ਹੋਈ ਆਮਦਨ ਦਾ ਮੇਲ ਹੀ ਨਹੀਂ ਹੁੰਦਾ। ਜਿਹੜਾ ਕਿ ਅਧਿਆਪਕਾਂ ਲਈ ਮੁਸ਼ਕਿਲ ਪੈਦਾ ਕਰਦਾ ਹੈ।
ਡਾਟਾ ਬੈਂਕ ਤਿਆਰ ਨਹੀਂ ਕਰ ਰਿਹਾ ਵਿਭਾਗ
ਦਾਖ਼ਲਾ ਲੈਣ ਮੌਕੇ ਸਿੱਖਿਆ ਵਿਭਾਗ ਵੱਲੋਂ ਹਰ ਤਰ੍ਹਾਂ ਦੀ ਜਾਣਕਾਰੀ ਵਿਦਿਆਰਥੀ ਬਾਰੇ ਲਈ ਜਾਂਦੀ ਹੈ ਅਤੇ ਕਾਗਜ਼ੀ ਕਾਰਵਾਈ ਵੀ ਪੂਰੀ ਕੀਤੀ ਜਾਂਦੀ ਹੈ ਪਰ ਫਿਰ ਵੀ ਡਾਟਾ ਬੈਂਕ ਹੀ ਤਿਆਰ ਨਹੀਂ ਕੀਤਾ ਜਾਂਦਾ ਹੈ, ਜਿਸ ਕਾਰਨ ਮੁੜ ਤੋਂ ਸਕਾਲਰਸ਼ਿਪ ਫਾਰਮ ਨੂੰ ਭਰਿਆ ਜਾਂਦਾ ਹੈ। ਜਦੋਂ ਕਿ ਇਸ ਸਬੰਧੀ ਡਾਟਾ ਬੈਂਕ ਤਿਆਰ ਕਰਦੇ ਹੋਏ ਸਿੱਖਿਆ ਵਿਭਾਗ ਕੰਪਿਊਟਰ ਦੇ ਇੱਕ ਕਲਿਕ ਨਾਲ ਨਾ ਸਿਰਫ਼ ਸਕਾਲਰਸ਼ਿਪ ਫਾਰਮ ਭਰ ਸਕਦਾ ਹੈ, ਜਦੋਂ ਕਿ ਫਾਈਨਲ ਪ੍ਰੀਖਿਆਵਾਂ ਫਾਰਮ ਭਰਨ ਵਿੱਚ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਣਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਸੂਲਾਂ ਵਿੱਚ ਭਰਿਆ ਢਾਈ ਸੌ ਗ੍ਰਾਮ ਚਿੱਟਾ ਬਰਾਮਦ, ਇੱਕ ਕਾਬੂ
1 ਲੱਖ 38 ਹਜ਼ਾਰ ਰੂਪਏ ਦੀ ਨਗਦੀ ਵੀ ਬਰਾਮਦ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
ਸੰਗਰੂਰ ਪੁਲਿਸ ਨੇ ਇੱਕ ਵਿਅਕਤੀ ਨੁੰ ਕਾਬੂ ਕਰਕੇ ਉਸ ਕੋਲੋਂ 260 ਗ੍ਰਾਮ ਚਿੱਟਾ ਅਤੇ ਇੱਕ ਲੱਖ 38 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਚਿੱਟਾ ਕੈਪਸੂਲਾਂ ਵਿੱਚ ਭਰਿਆ ਹੋਇਆ ਸੀ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਨੇ ਮੁਹੰਮਦ ਆਮਿਰ ਉਰਫ਼ ਬਾਵਾ ਵਾਸੀ ਮਾਲੇਰਕੋਟਲਾ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਬਿਨ੍ਹਾਂ ਨੰਬਰੀ ਸਕੂਟਰੀ ਤੇ ਆ ਰਿਹਾ ਸੀ। ਪੁਲਿਸ ਨੇ ਜਦੋਂ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੈਪਸੂਲਾਂ ਵਿੱਚ ਭਰਿਆ ਹੋਇਆ ਨਸ਼ੀਲਾ ਪਦਾਰਥ ਚਿੱਟਾ ਜਿਸ ਦਾ ਵਜ਼ਨ 260 ਗ੍ਰਾਮ ਦੇ ਕਰੀਬ ਬਣਦਾ ਸੀ, ਬਰਾਮਦ ਹੋਇਆ। ਇਸ ਤੋਂ ਇਲਾਵਾ ਉਸ ਕੋਲੋਂ 1 ਲੱਖ 38 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ।
ਡਾ: ਗਰਗ ਨੇ ਦੱਸਿਆ ਕਿ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਆਮਿਰ ਦਿੱਲੀ ਅਤੇ ਯੂ.ਪੀ. ਵਿੱਚੋਂ ਚਿੱਟਾ ਲਿਆ ਕੇ ਮਾਲੇਰਕੋਟਲਾ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਵੇਚ ਰਿਹਾ ਸੀ। ਪੁਲਿਸ ਨੇ ਉਸ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਮਾਲੇਰਕੋਟਲਾ ਸਿਟੀ 2 ਵਿੱਚ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਕਥਿਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਜ਼ਬੇ ਨਾਲ ਭਰੇਗਾ ਨਾਪਾਕ ਹਰਕਤਾਂ ਦਾ ਜ਼ਖ਼ਮ
ਕਸ਼ਮੀਰ ‘ਚ ਪੱਤਰਕਾਰ ਸ਼ੁਜਾਤ ਬੁਖ਼ਾਰੀ ਦਾ ਕਤਲ ਘਾਟੀ ਦੇ ਅਮਨ ਪਸੰਦ ਲੋਕਾਂ ਲਈ ਬਹੁਤ ਵੱਡਾ ਧੱਕਾ ਹੈ ਕਤਲ ਕਿਸ ਨੇ ਕੀਤੀ ਇਹ ਐੱਸਆਈਟੀ ਜਾਂਚ ‘ਚ ਸਾਹਮਣੇ ਆਵੇਗਾ ਪਰ ਇੰਨਾ ਤੈਅ ਹੈ ਕਿ ਇਹ ਘਾਟੀ ਦੀ ਭਲਾਈ ਸੋਚਣ ਵਾਲਿਆਂ ਦਾ ਕੰਮ ਨਹੀਂ ਹੋ ਸਕਦਾ, ਸਗੋਂ ਇਹ ਘਟਨਾ ਉਨ੍ਹਾਂ ਲੋਕਾਂ ਦਾ ਦਿਲ ਠੰਢਾ ਕਰਨ ਲਈ ਅੰਜ਼ਾਮ ਦਿੱਤੀ ਗਈ ਹੈ ਜੋ ਪਾਕਿਸਤਾਨ ‘ਚ ਬੈਠ ਕੇ ਭਾਰਤ ਦੇ ਸੀਨੇ ਨੂੰ ਚੀਰਨ ਦੀ ਨਾਪਾਕ ਤਮੰਨਾ ਰੱਖਦੇ ਹਨ।
ਅਜਿਹੇ ਲੋਕਾਂ ਨੂੰ ਘਾਟੀ ‘ਚ ਅੱਤਵਾਦੀਆਂ ਖਿਲਾਫ਼ ਅਭਿਆਨ ‘ਤੇ ਰੋਕ ਨਾਲ ਬਹੁਤ ਜ਼ਿਆਦਾ ਬੇਚੈਨੀ ਸੀ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਸੀਜ਼ਫਾਇਰ ਵਧਿਆ ਤਾਂ ਘਾਟੀ ਦੇ ਲੋਕਾਂ ਦਾ ਦਿਲ ਜਿੱਤਣ ਦੀ ਮੁਹਿੰਮ ਪਰਵਾਨ ਚੜ੍ਹ ਸਕਦੀ ਹੈ ਉਹ ਭਾਰਤੀ ਤੰਤਰ ਤੇ ਸੁਰੱਖਿਆ ਏਜੰਸੀਆਂ ਨੂੰ ਮਜ਼ਬੂਰ ਕਰਨਾ ਚਾਹੁੰਦੇ ਹਨ ਕਿ ਘਾਟੀ ‘ਚ ਸੀਜ਼ਫਾਇਰ ਦੀ ਗੱਲ ਸੋਚਣਾ ਛੱਡ ਦੇਣ ਖੈਰ, ਕਸ਼ਮੀਰ ‘ਚ ਅਜਿਹੀਆਂ ਕੁਰਬਾਨੀਆਂ ਦਾ ਇਤਿਹਾਸ ਹੈ ਪਰ ਇਹ ਸਪੱਸ਼ਟ ਹੈ ਕਿ ਹਰ ਵਾਰ ਪਾਕਿਸਤਾਨ ਦੀ ਨਾਪਾਕ ਮਨਸ਼ਾ ਕਸ਼ਮੀਰ ਦੇ ਲੋਕਾਂ ਨੇ ਹੀ ਖਾਰਜ਼ ਕੀਤੀ ਹੈ ਇਸੇ ਵਜ੍ਹਾ ਨਾਲ ਉੱਥੇ ਚੁਣੀ ਹੋਈ ਸਰਕਾਰ ਹੈ।
ਇਹ ਤੱਥ ਹਨ ਕਿ ਪਾਕਿਸਤਾਨ ਵੱਲੋਂ ਪੈਦਾ ਕੀਤੇ ਜਾਣ ਵਾਲੇ ਅੱਤਵਾਦ ਦੌਰਾਨ ਪਿਛਲੇ ਕੁਝ ਦਹਾਕਿਆਂ ‘ਚ ਘਾਟੀ ‘ਚ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ ਸੁਰੱਖਿਆ ਫੋਰਸ ਦੇ ਜਵਾਨ ਵੱਡੀ ਗਿਣਤੀ ‘ਚ ਸ਼ਹੀਦ ਹੋਏ ਹਨ ਸਾਲ 2017 ਦੌਰਾਨ ਕਰੀਬ 1900 ਤੋਂ ਜ਼ਿਆਦਾ ਜਵਾਨ ਹਿੰਸਾ ‘ਚ ਜ਼ਖ਼ਮੀ ਹੋ ਗਏ ਸੁਰੱਖਿਆ ਫੋਰਸਾਂ ਨੇ ਸੰਜਮ ਨਹੀਂ ਛੱਡਿਆ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਪਰ ਆਮ ਲੋਕਾਂ ਪ੍ਰਤੀ ਸੁਰੱਖਿਆ ਫੋਰਸਾਂ ਦਾ ਰੁਖ ਗੰਭੀਰ ਰਿਹਾ ਹੈ ਇਹ ਤੱਥ ਹਨ ਕਿ ਲਸ਼ਕਰ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜ਼ਾਹਦੀਨ ਵਰਗੇ ਕੌਮਾਂਤਰੀ ਪੱਧਰ ‘ਤੇ ਐਲਾਨੇ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ਦੀ ਸ਼ਹਿ ‘ਤੇ ਘਾਟੀ ‘ਚ ਖੂਨੀ ਖੇਡ ਨੂੰ ਜਾਰੀ ਰੱਖੀ ਪਰ ਹਰ ਵਾਰ ਅਮਨ ਪਸੰਦ ਲੋਕਾਂ ਨੇ ਆਪਣੇ ਜਜ਼ਬੇ ਨਾਲ ਖੂਨ-ਖਰਾਬੇ ਵਾਲੀ ਮਾਨਸਿਕਤਾ ਨੂੰ ਹਰਾਇਆ ਇਹੀ ਵਜ੍ਹਾ ਹੈ ਕਿ ਅੱਜ ਕਸ਼ਮੀਰ ਦਾ ਨੌਜਵਾਨ ਖੇਡ ਦੇ ਮੈਦਾਨ ‘ਚ ਆਪਣੇ ਜ਼ੌਹਰ ਦਿਖਾ ਰਿਹਾ ਹੈ।
ਸਿਵਲ ਸਰਵਿਸਜ਼ ‘ਚ ਘਾਟੀ ਦੇ ਪਾੜ੍ਹੇ ਆਪਣਾ ਸਿੱਕਾ ਜਮਾ ਰਹੇ ਹਨ ਪੜ੍ਹਨ ਦਾ ਜਜ਼ਬਾ ਉਨ੍ਹਾਂ ‘ਚ ਦਿਸਦਾ ਹੈ ਉਹ ਖੂਨ ਖਰਾਬੇ ਦਾ ਸਮਰੱਥਨ ਕਰਨ ਵਾਲੇ ਵੱਖਵਾਦੀਆਂ ਨੂੰ ਸਵਾਲ ਕਰਦੇ ਹਨ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ, ਅੰਗਰੇਜ਼ੀ ਸਕੂਲਾਂ ‘ਚ ਪੜ੍ਹਾਉਂਦੇ ਹੋ ਤੇ ਸਾਨੂੰ ਜਿਹਾਦੀ ਬਣਨ ਨੂੰ ਕਿਉਂ ਕਹਿੰਦੇ? ਇਹ ਸਹੀ ਹੈ ਕਿ ਘਾਟੀ ਦੇ ਬਹੁਤ ਸਾਰੇ ਨੌਜਵਾਨ ਬੰਦੂਕ ਫੜ੍ਹ ਕੇ ਗੁੰਮਰਾਹ ਹੋਏ ਹਨ ਕੱਟੜਪੰਥੀ ਵਿਚਾਰਧਾਰਾ ਦਾ ਵੀ ਪ੍ਰਸਾਰ ਚਿੰਤਾ ਦਾ ਵਿਸ਼ਾ ਹੈ ਪਰ ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਘਾਟੀ ਤੋਂ ਹੀ ਇਨ੍ਹਾਂ ਦੇ ਵਿਰੋਧ ‘ਚ ਲੋਕ ਖੜ੍ਹੇ ਹੋ ਰਹੇ ਹਨ ਵੱਡਾ ਭਾਈਚਾਰਾ ਅਜਿਹਾ ਹੈ ਜੋ ਆਪਣੇ ਬੱਚਿਆਂ ਦੀ ਤਾਲੀਮ ਚਾਹੁੰਦਾ ਹੈ ਸੁਰੱਖਿਆ ਬਲਾਂ ਨੂੰ ਇਸੇ ਮੁਹਿੰਮ ‘ਚ ਸਹਿਯੋਗ ਕਰਨ ਦੀ ਜ਼ਰੂਰਤ ਹੈ ਇਨ੍ਹਾਂ ਨੂੰ ਹੀ ਸਹੀ ਮਾਇਨਿਆਂ ‘ਚ ਹੀਲਿੰਗ ਟਚ ਦੀ ਜ਼ਰੂਰਤ ਹੈ ਪਾਕਿ ਦੀਆਂ ਨਾਪਾਕ ਹਰਕਤਾਂ ਨਾਲ ਮਿਲਣ ਵਾਲਾ ਜ਼ਖ਼ਮ ਇਸੇ ਜਜ਼ਬੇ ਨਾਲ ਭਰੇਗਾ।
ਰਾਸ਼ਟਰਪਤੀ ਚੋਣਾਂ : ਕੋਵਿੰਦ ਨੇ ਭਰੇ ਨਾਮਜ਼ਦਗੀ ਕਾਗਜ਼
ਸੌੜੀ ਰਾਜਨੀਤੀ ਤੋਂ ਉੱਪਰ ਹੈ ਰਾਸ਼ਟਰਪਤੀ ਦਾ ਅਹੁਦਾ
ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਾਵਰ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਅਹੁਦਾ ਸੌੜੀ ਸਿਆਸਤ ਤੋਂ ਉੱਪਰ ਹੈ ਤੇ ਉਹ ਉਸਦੀ ਪ੍ਰਤਿਸ਼ਠਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ 71 ਸਾਲਾ ਕੋਵਿੰਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਕਿਹਾ ਕਿ ਉਹ ਸਾਲ 2015 ‘ਚ ਜਦੋਂ ਤੋਂ ਬਿਹਾਰ ਦੇ ਰਾਜਪਾਲ ਬਣੇ ਸਨ, ਉਦੋਂ ਤੋਂ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਹਨ ਉਨ੍ਹਾਂ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਮੇਰੇ ਰਾਜਪਾਲ ਬਣਨ ਤੋਂ ਬਾਅਦ ਹੀ ਮੈਂ ਕਿਸੇ ਸਿਆਸੀ ਪਾਰਟੀ ‘ਚ ਨਹੀਂ ਹਾਂ ਰਾਸ਼ਟਰਪਤੀ ਦਾ ਅਹੁਦਾ ਸੈੜੀ ਸਿਆਸਤ ਤੋਂ ਉੱਪਰ ਹੈ ਮੈਂ ਸਹਿਯੋਗ ਦੇਣ ਲਈ ਸਭ ਦਾ ਧੰਨਵਾਦੀ ਹਾਂ
ਕੋਵਿੰਦ ਨੇ ਜਦੋਂ ਨਾਮਜ਼ਦਗੀ ਦਾਖਲ ਕੀਤੀ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐੱਨਡੀਏ ਦੇ ਕਈ ਮੁੱਖ ਮੰਤਰੀ ਤੇ ਪਾਰਟੀ ਆਗੂ ਉਨ੍ਹਾਂ ਨਾਲ ਸਨ ਰਾਸ਼ਟਰਪਤੀ ਅਹੁਦੇ ਲਈ 17 ਜੁਲਾਈ ਨੂੰ ਚੋਣਾਂ ਹੋਣੀਆਂ ਹਨ ਇਸ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਆਗੂ ਐਲ ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਮੌਜ਼ੂਦ ਸਨ ਇਸ ਦੌਰਾਨ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ ਪਰ ਗੋਵਾ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਤੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਮੌਜ਼ੂਦ ਨਹੀਂ ਸੀ
ਐੱਨਡੀਏ ਦੇ ਘਟਕ ਪਾਰਟੀਆਂ ਤੋਂ ਇਲਾਵਾ ਅੰਨਾਦਰਮੁਕ, ਬੀਜਦ, ਟੀਆਰਐਸ ਤੇ ਜਦਯੂ ਵਰਗੇ ਖੇਤਰੀ ਪਾਰਟੀਆਂ ਨੇ ਦਲਿਤ ਆਗੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਅਗਲੇ ਰਾਸ਼ਟਰਪਤੀ ਦੀ ਚੋਣ ਕਰਨ ਵਾਲੇ ਚੋਣ ਮੰਡਲ ‘ਚ 48.6 ਫੀਸਦੀ ਵੋਟਾਂ ਐੱਨਡੀਏ ਦੇ ਘਟਕ ਪਾਰਟੀਆਂ ਦੇ ਹਨ ਕੋਵਿੰਦ ਨੂੰ 61 ਫੀਸਦੀ ਤੋਂ ਵੱਧ ਵੋਟ ਮਿਲਣ ਦੀ ਉਮੀਦ ਹੈ