Owners - Sach Kahoon Punjabi

Bal Story: ਇੱਕ ਰੁੱਖ ਦੋ ਮਾਲਕ
ਇੱਕ ਰੁੱਖ ਦੋ ਮਾਲਕ | Bal Story

Bal Story: ਅਕਬਰ ਬਾਦਸ਼ਾਹ ਦਰਬਾਰ ਲਾ ਕੇ ਬੈਠੇ ਸਨ ਉਦੋਂ ਰਾਘਵ ਅਤੇ ਕੇਸ਼ਵ ਨਾਂਅ ਦੇ ਦੋ ਵਿਅਕਤੀ ਆਪਣੇ ਨੇੜੇ ਸਥਿਤ ਅੰਬ ਦੇ ਦਰੱਖਤ ਦਾ ਮਾਮਲਾ ਲੈ ਕੇ ਆਏ ਦੋਵਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਅੰਬ ਦੇ ਦਰੱਖਤ ਦਾ ਅਸਲ ਮਾਲਕ ਹੈ ਅਤੇ ਦੂਜਾ ਵਿਅਕਤੀ ਝੂਠ ਬੋਲ ਰਿਹਾ ਹੈ ਕਿਉਂਕਿ ਅੰਬ ਦਾ ਦਰੱਖਤ ਫਲਾਂ ਨਾਲ ਲੱਦਿਆ ਹੁੰਦਾ ਹੈ, ਇਸ ਲਈ ਦੋਵਾਂ ‘ਚੋਂ ਕੋਈ ਉਸ ‘ਤੇ ਆਪਣਾ ਦਾਅਵਾ ਨਹੀਂ ਛੱਡਣਾ ਚਾਹੁੰਦਾ ਮਾਮਲੇ ਦੀ ਸੱਚਾਈ ਜਾਣਨ ਲਈ ਅਕਬਰ ਰਾਘਵ ਅਤੇ ਕੇਸ਼ਵ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਬਿਆਨ ਸੁਣਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ

Read Also : ਬਾਲ ਕਹਾਣੀ: ਸੋਨੀਆ ਦਾ ਸੰਕੋਚ

ਸਭ ਲੋਕ ਕਹਿੰਦੇ ਹਨ ਕਿ ਦੋਵੇਂ ਹੀ ਦਰੱਖਤ ਨੂੰ ਪਾਣੀ ਦਿੰਦੇ ਸਨ ਅਤੇ ਦੋਵੇਂ ਹੀ ਦਰੱਖਤ ਦੇ ਆਸ-ਪਾਸ ਕਈ ਵਾਰ ਵੇਖੇ ਜਾਂਦੇ ਸਨ ਦਰੱਖਤ ਦੀ ਨਿਗਰਾਨੀ ਕਰਨ ਵਾਲੇ ਚੌਂਕੀਦਾਰ ਦੇ ਬਿਆਨ ਤੋਂ ਵੀ ਸਾਫ ਨਹੀਂ ਹੋਇਆ ਕਿ ਦਰੱਖਤ ਦਾ ਅਸਲੀ ਮਾਲਕ ਰਾਘਵ ਹੈ ਜਾਂ ਕੇਸ਼ਵ, ਕਿਉਂਕਿ ਰਾਘਵ ਅਤੇ ਕੇਸ਼ਵ ਦੋਵੇਂ ਹੀ ਦਰੱਖਤ ਦੀ ਰੱਖਵਾਲੀ ਕਰਨ ਲਈ ਚੌਂਕੀਦਾਰ ਨੂੰ ਪੈਸੇ ਦਿੰਦੇ ਸਨ Bal Story

ਆਖਰ ਅਕਬਰ ਥੱਕ-ਹਾਰ ਕੇ ਆਪਣੇ ਸਮਝਦਾਰ ਸਲਾਹਕਾਰ ਮੰਤਰੀ ਬੀਰਬਲ ਦੀ ਸਹਾਇਤਾ ਲੈਂਦੇ ਹਨ | Bal Story

ਬੀਰਬਲ ਤੁਰੰਤ ਹੀ ਮਾਮਲੇ ਦੀ ਜੜ੍ਹ ਫੜ ਲੈਂਦੇ ਹਨ ਪਰ ਉਨ੍ਹਾਂ ਨੇ ਸਬੂਤ ਨਾਲ ਮਾਮਲਾ ਸਾਬਤ ਕਰਨਾ ਹੁੰਦਾ ਹੈ ਕਿ ਕਿਹੜਾ ਪੱਖ ਸਹੀ ਹੈ ਅਤੇ ਕਿਹੜਾ ਝੂਠਾ ਇਸ ਲਈ ਉਹ ਇੱਕ ਨਾਟਕ ਰਚਦੇ ਹਨ ਬੀਰਬਲ ਅੰਬ ਦੇ ਦਰੱਖਤ ਦੀ ਚੌਂਕੀਦਾਰੀ ਕਰਨ ਵਾਲੇ ਚੌਂਕੀਦਾਰ ਨੂੰ ਇੱਕ ਰਾਤ ਆਪਣੇ ਕੋਲ ਰੋਕ ਲੈਂਦੇ ਹਨ ਉਸ ਤੋਂ ਬਾਅਦ ਬੀਰਬਲ ਉਸੇ ਰਾਤ ਆਪਣੇ ਦੋ ਭਰੋਸੇਮੰਦ ਵਿਅਕਤੀਆਂ ਨੂੰ ਵੱਖ-ਵੱਖ ਰਾਘਵ ਅਤੇ ਕੇਸ਼ਵ ਦੇ ਘਰ ਝੂਠੇ ਸਮਾਚਾਰ ਨਾਲ ਭੇਜ ਦਿੰਦੇ ਹਨ

ਅਤੇ ਸਮਾਚਾਰ ਦੇਣ ਤੋਂ ਬਾਅਦ ਲੁੱਕ ਕੇ ਘਰ ‘ਚ ਹੋਣ ਵਾਲੀ ਗੱਲਬਾਤ ਸੁਣਨ ਦਾ ਆਦੇਸ਼ ਦਿੰਦੇ ਹਨ ਕੇਸ਼ਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ ਕਿ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਕੇਸ਼ ਘਰ ‘ਚ ਨਹੀਂ ਹੁੰਦਾ ਹੈ, ਪਰ ਕੇਸ਼ਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਕੇਸ਼ਵ ਨੂੰ ਸੁਣਾਉਂਦੀ ਹੈ ਕੇਸ਼ਵ ਕਹਿੰਦਾ ਹੈ, ‘ਹਾਂ-ਹਾਂ ਸੁਣ ਲਿਆ ਹੁਣ ਖਾਣਾ ਲਾ ਉਂਜ ਵੀ ਬਾਦਸ਼ਾਹ ਦੇ ਦਰਬਾਰ ‘ਚ ਹਾਲੇ ਫੈਸਲਾ ਹੋਣਾ ਬਾਕੀ ਹੈ, ਪਤਾ ਨਹੀਂ ਸਾਨੂੰ ਮਿਲੇਗਾ ਕਿ ਨਹੀਂ ਅਤੇ ਖਾਲੀ ਪੇਟ ਚੋਰਾਂ ਨਾਲ ਲੜਨ ਦੀ ਤਾਕਤ ਕਿੱਥੋਂ ਆਵੇਗੀ ਉਂਜ ਵੀ ਚੋਰਾਂ ਕੋਲ ਤਾਂ ਅੱਜ-ਕੱਲ੍ਹ ਹਥਿਆਰ ਵੀ ਹੁੰਦੇ ਹਨ

ਆਦੇਸ਼ ਅਨੁਸਾਰ ਝੂਠੀ ਖਬਰ ਦੇਣ ਵਾਲਾ ਵਿਅਕਤੀ ਕੇਸ਼ਵ ਦੀ ਇਹ ਗੱਲ ਸੁਣ ਕੇ ਬੀਰਬਲ ਨੂੰ ਦੱਸ ਦਿੰਦਾ ਹੈ ਰਾਘਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ

ਕਿ ‘ਤੁਹਾਡੇ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਰਾਘਵ ਵੀ ਆਪਣੇ ਘਰ ਨਹੀਂ ਹੁੰਦਾ, ਪਰ ਰਾਘਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਰਾਘਵ ਨੂੰ ਸੁਣਾਉਂਦੀ ਹੈ ਰਾਘਵ ਆਰ ਵੇਖਦਾ ਹੈ ਨਾ ਪਾਰ, ਤੁਰੰਤ ਡਾਂਗ ਚੁੱਕਦਾ ਹੈ ਅਤੇ ਦਰੱਖਤ ਵੱਲ ਭੱਜਦਾ ਹੈ ਉਸ ਦੀ ਪਤਨੀ ਆਵਾਜ਼ ਮਾਰਦੀ ਹੈ, ਖਾਣਾ ਤਾਂ ਖਾ ਲਓ ਫਿਰ ਜਾਣਾ! ਰਾਘਵ ਜਵਾਬ ਦਿੰਦਾ ਹੈ ਕਿ ਖਾਣਾ ਭੱਜਿਆ ਨਹੀਂ ਜਾਵੇਗਾ ਪਰ ਸਾਡੇ ਅੰਬ ਦੇ ਫ਼ਲ ਚੋਰੀ ਹੋ ਗਏ ਤਾਂ ਉਹ ਵਾਪਸ ਨਹੀਂ ਆਉਣਗੇ ਇੰਨਾ ਕਹਿ ਕੇ ਰਾਘਵ ਭੱਜਦਾ ਹੋਇਆ ਦਰੱਖਤ ਕੋਲ ਚਲਾ ਜਾਂਦਾ ਹੈ

ਆਦੇਸ਼ ਅਨੁਸਾਰ, ਝੂਠੀ ਖਬਰ ਪਹੁੰਚਾਉਣ ਵਾਲਾ ਵਿਅਕਤੀ ਬੀਰਬਲ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਦੂਜੇ ਦਿਨ ਅਕਬਰ ਦੇ ਦਰਬਾਰ ‘ਚ ਰਾਘਵ ਤੇ ਕੇਸ਼ਵ ਨੂੰ ਸੱਦਿਆ ਜਾਂਦਾ ਹੈ ਅਤੇ ਬੀਰਬਲ ਰਾਤ ਨੂੰ ਕੀਤੇ ਗਏ ਪ੍ਰੀਖਣ ਦਾ ਵਿਸਥਾਰ ਬਾਦਸ਼ਾਹ ਅਕਬਰ ਨੂੰ ਸੁਣਾ ਦਿੰਦੇ ਹਨ ਅਤੇ ਭੇਜੇ ਗਏ ਦੋਵੇਂ ਵਿਅਕਤੀ ਗਵਾਹੀ ਦਿੰਦੇ ਹਨ ਅਕਬਰ ਰਾਘਵ ਨੂੰ ਅੰਬ ਦੇ ਦਰੱਖਤ ਦਾ ਮਾਲਕ ਐਲਾਨ ਕਰਦੇ ਹਨ

ਤੇ ਕੇਸ਼ਵ ਨੂੰ ਦਰੱਖਤ ‘ਤੇ ਝੂਠਾ ਦਾਅਵਾ ਕਰਨ ਲਈ ਸਖ਼ਤ ਸਜ਼ਾ ਦਿੰਦੇ ਹਨ ਤੇ ਮਾਮਲੇ ਨੂੰ ਬੁੱਧੀਮਾਨੀ, ਚਤੁਰਾਈ ਨਾਲ ਸੁਲਝਾਉਣ ਲਈ ਬੀਰਬਲ ਦੀ ਪ੍ਰਸੰਸਾ ਕਰਦੇ ਹਨ ਸੱਚ ਹੀ ਤਾਂ ਹੈ, ਜੋ ਵਿਅਕਤੀ ਮਿਹਨਤ ਕਰਕੇ ਆਪਣੀ ਕਿਸੇ ਵਸਤੂ ਜਾਂ ਸੰਪੱਤੀ ਬਣਾਉਂਦਾ ਹੈ ਉਸ ਨੂੰ ਉਸ ਦੀ ਪਰਵਾਹ ਜ਼ਿਆਦਾ ਹੁੰਦੀ ਹੈ

ਠੱਗੀ ਦੇ ਢੰਗ : ਆਨ ਲਾਈਨ ਸ਼ਾਪਿੰਗ ਕਰਕੇ ਲੋਕਾਂ ਨੂੰ ਲੱਖਾਂ ਦਾ ਚੂਨਾ ਲਾਉਣ ਵਾਲਾ ਕਾਬੂ
ਲੋਨ ਦੇਣ ਦਾ ਝਾਂਸਾ ਦਿਵਾ ਕੇ ਉਨ੍ਹਾਂ ਦੇ ਨੰਬਰ ਦੀ ਥਾਂ ਭਰਦਾ ਸੀ ਆਪਣਾ ਨੰਬਰ

ਪਟਿਆਲਾ। ਪਟਿਆਲਾ ਪੁਲਿਸ ਨੇ ਆਨ ਲਾਈਨ ਸਾਪਿੰਗ ਕਰਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ। ਇਸ ਸਬੰਧੀ ਜਣਕਾਰੀ ਦਿੰਦਿਆ ਡੀਐਸਪੀ ਸਿਟੀ 1 ਯੋਗੇਸ ਕੁਮਾਰ ਨੇ ਦੱਸਿਆ ਕਿ ਕਸ਼ਿਸ ਕੁਮਾਰ ਪੁੱਤਰ ਸ਼ਾਮ ਸੁੰਦਰ ਵਾਸੀ ਪਟਿਆਲਾ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੇ ਬਜਾਜ ਫਾਇਲਾਸ ਸੋਪਿੰਗ ਕਾਰਡ ਦੇ ਖਾਤੇ ਵਿੱਚੋਂ ਡਾਟੇ ਨਾਲ ਛੇੜ ਛਾੜ ਕਰਕੇ ਉਸਦਾ ਮੁਬਾਇਲ ਨੰਬਰ ਬਦਲ ਕੇ ਓ.ਟੀ.ਪੀ. ਹਾਸਲ ਕਰਕੇ ਉਸਦੇ ਕਾਰਡ ਰਾਹੀਂ ਸ਼ੌਪਿੰਗ ਕਰਕੇ ਠੱਗੀ ਮਾਰਨ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸੇ ਤਰ੍ਹਾਂ ਕੁਝ ਹੋਰ ਲੋਕਾਂ ਦੀਆਂ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੇ ਬਜਾਜ ਕਾਰਡ ਨਾਲ ਛੇੜ ਛਾੜ ਕਰਕੇ ਠੱਗੀ ਮਾਰੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜ੍ਹਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਹਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਲੋਕਾਂ ਨਾਲ ਮੇਲ ਜੋਲ ਵਧਾ ਕੇ ਉਨ੍ਹਾਂ ਨੂੰ ਸਸਤੇ ਦਰਾਂ ਦੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਦਸਤਾਵੇਜ ਜਿਵੇਂ ਅਧਾਰ ਕਾਰਡ, ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰਕੇ ਅਤੇ ਧੋਖੇ ਨਾਲ ਉਨ੍ਹਾਂ ਦੇ ਮੁਬਾਇਲ ਨੰਬਰਾਂ ਦੀ ਥਾਂ ਆਪਣਾ ਨੰਬਰ ਆਨਲਾਈਨ ਰਜਿਸ਼ਟਰਡ ਕਰਵਾ ਕੇ ਲੱਖਾਂ ਰੁਪਏ ਦੀ ਸਾਪਿੰਗ ਕਰਦਾ ਸੀ। ਇਸ ਸਬੰਧੀ ਮੁੱਖ ਥਾਣਾ ਅਫਸਰ ਲਹੋਰੀ ਗੇਟ ਜਾਨਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਬੀਰ ਸਿੰਘ ਸਮੇਤ ਸਾਈਬਰ ਸੈਲ ਦੀ ਦੀ ਇੰਚਾਰਜ਼ ਤਰਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।