Robbers - Sach Kahoon Punjabi

Crime News: ਬਿਨਾਂ ਕੰਮ ਕੀਤੇ ਪੈਸਿਆਂ ਦੀ ਘਾਟ ਦੂਰ ਕਰਨ ਲਈ ਕਰਨ ਲੱਗੇ ਲੁੱਟ-ਖੋਹ, ਚੜ੍ਹੇ ਪੁਲਿਸ ਅੜਿੱਕੇ
ਦੋ ਨਬਾਲਿਗਾਂ ਸਣੇ ਪੰਜ ਨੂੰ ਕਾਬੂ ਕਰਕੇ 15 ਮੋਬਾਇਲ ਫੋਨ | Crime News

Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਦੋ ਨਬਾਲਿਗਾਂ ਸਣੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਬਿਨ੍ਹਾਂ ਕੰਮ ਕੀਤੇ ਪੈਸਿਆਂ ਦੀ ਤੰਗੀ ਨੂੰ ਦੂਰ ਕਰਨ ਲਈ ਦਾਤਰ ਦਾ ਡਰ ਦਿਖਾ ਕੇ ਰਾਹਗੀਰਾਂ ਪਾਸੋਂ ਮੋਬਾਇਲ, ਮੋਟਰਸਾਇਕਲ ਤੇ ਕੀਮਤੀ ਸਮਾਨ ਖੋਹ ਕਰਦੇ ਸਨ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਸੀਪੀ ਉੱਤਰੀ ਦਵਿੰਦਰ ਕੁਮਾਰ ਚੌਧਰੀ (ਪੀਪੀਐੱਸ) ਨੇ ਦੱਸਿਆ ਕਿ ਥਾਣਾ ਜੋਧੇਵਾਲ ਦੀ ਪੁਲਿਸ ਵੱਲੋਂ ਇੰਸਪੈਕਟਰ ਜਸਵੀਰ ਸਿੰਘ ਤੇ ਏਐੱਸਆਈ ਜਸਪਾਲ ਸਿੰਘ ਦੀ ਅਗਵਾਈ ਵਿੱਚ 4 ਫਰਵਰੀ ਨੂੰ ਪੰਜ ਨੌਜਵਾਨਾਂ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਵਿੱਚ ਤਿੰਨ ਦੀ ਪਹਿਚਾਣ ਸਾਗਰ, ਅਰਜਨ ਤੇ ਸਾਗਰ ਮਹਿਰਾ ਵਾਸੀਆਨ ਜੋਧੇਵਾਲ ਵਜੋਂ ਹੋਈ ਹੈ। ਜਦੋਂਕਿ ਬਾਕੀ ਦੋ ਨਬਾਲਿਗ ਹਨ। ਉਨ੍ਹਾਂ ਦੱਸਿਆ ਕਿ ਉਕਤਾਨ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ 15 ਮੋਬਾਇਲ, ਦੋ ਮੋਟਰਸਾਇਕਲਾਂ ਤੋਂ ਇਲਾਵਾ 2 ਲੋਹੇ ਦੇ ਦਾਤ ਵੀ ਬਰਾਮਦ ਹੋਏ ਹਨ। ਜਿੰਨ੍ਹਾਂ ਨੂੰ ਉਕਤਾਨ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ।

ਦੋ ਮੋਟਰਸਾਇਲਕ ਤੇ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਦੋ ਲੋਹੇ ਦਾ ਦਾਤਰ ਕੀਤੇ ਬਰਾਮਦ- ਪੁਲਿਸ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਹਗੀਰਾਂ ਨੂੰ ਘੇਰਦੇ ਅਤੇ ਉਨ੍ਹਾਂ ਪਾਸੋਂ ਲੋਹੇ ਦਾ ਦਾਤ ਦਾ ਡਰ ਦਿਖਾ ਕੇ ਮੋਬਾਇਲ, ਮੋਟਰਸਾਇਕਲ ਤੇ ਕੀਮਤੀ ਸਮਾਨ ਲੁੱਟ ਲੈਂਦੇ ਸਨ। ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਦੇ ਤਹਿਤ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਵਾਰਦਾਤਾਂ ਟਰੇਸ ਹੋ ਗਈਆਂ ਹਨ। ਜਿੰਨ੍ਹਾਂ ਵਿੱਚ ਸ਼ਲੇਮ ਟਾਬਰੀ ਤੇ ਜੋਧੇਵਾਲ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀਆਂ ਵਾਰਦਾਤਾਂ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੜ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦਾ ਹਾਲੇ ਤੱਕ ਕੋਈ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਇੰਨ੍ਹਾਂ ਵਿੱਚੋਂ ਕੋਈ ਨਸ਼ੇ ਦਾ ਆਦੀ ਪਾਇਆ ਗਿਆ ਹੈ। ਫ਼ਿਰ ਵੀ ਇੰਨਾਂ ਦਾ ਡੌਪ ਟੈਸਟ ਕਰਵਾਉਣ ਦੇ ਨਾਲ ਹੀ ਹੋਰ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਸਾਰੇ ਹੀ ਦੋਸ਼ੀ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ ਤੇ ਬਹੁਤ ਹੀ ਘੱਟ ਪੜ੍ਹੇ- ਲਿਖੇ ਹਨ। ਜਿੰਨ੍ਹਾਂ ਨੇ ਬਿਨ੍ਹਾਂ ਕੰਮ ਕੀਤੇ ਪੈਸਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲੁੱਟਾਂ- ਖੋਹਾਂ ਕਰਨ ਦਾ ਢੰਗ ਅਪਣਾਇਆ ਹੈ ਜੋ ਕਿ ਅਪਰਾਧ ਹੈ। Crime News

Crime News: ਔਰਤ ਕੋਲੋਂ ਪੈਸਿਆਂ ਦੀ ਲੁੱਟ-ਖੋਹ ਕਰਨ ਵਾਲੇ ਆਏ ਪੁਲਿਸ ਅੜਿੱਕੇ
ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਵੀ ਕੀਤੇ ਬਰਾਮਦ | Crime News

Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਨੁਸਾਰ ਫਰੀਦਕੋਟ ਨੂੰ ਸੁਰੱਖਿਅਤ ਜ਼ਿਲ੍ਹਾ ਬਣਾਉਣ ਦੀ ਮੁਹਿੰਮ ਦੌਰਾਨ, ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੀ ਨਿਗਰਾਨੀ ਹੇਠ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ-ਖੋਹ ਕਰਨ ਵਾਲੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Sunam News: ਸੁਨਾਮ ’ਚ ਵੱਖ-ਵੱਖ ਥਾਵਾਂ ’ਤੇ ਚਾਇਨਾ ਡੋਰ ਦੀ ਚੈਕਿੰਗ

ਜਾਣਕਾਰੀ ਅਨੁਸਾਰ ਇਤਲਾਹ ਮਿਲੀ ਸੀ ਕਿ ਵਿਜੇ ਕੁਮਾਰ ਅਰੋੜਾ ਪੁੱਤਰ ਚਮਨ ਲਾਲ ਅਰੋੜਾ ਵਾਸੀ ਮੁਹੱਲਾ ਕਸ਼ਮੀਰੀਆਂ ਵਾਲਾ, ਕੋਟਕਪੂਰਾ ਆਪਣੀ ਪਤਨੀ ਸੁਨੀਤਾ ਅਰੋੜਾ ਨੂੰ ਪਟਿਆਲਾ ਦੀ ਬੱਸ ਵਿੱਚ ਚੜਾਉਣ ਲਈ ਇੰਤਜਾਰ ਕਰ ਰਿਹਾ ਸੀ ਤਾਂ ਦੋ ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਆਏ ਅਤੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ, ਜਿਸ ਵਿੱਚ ਕਰੀਬ 05 ਲੱਖ ਰੁਪਏ ਸਨ। ਜਿਸ ’ਤੇ ਮੁਕੱਦਮਾ ਨੰਬਰ 07 ਅ/ਧ 304,3(5) ਬੀ.ਐਨ.ਐਸ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।

ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਦੀਆਂ ਟੀਮਾਂ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਦੌਰਾਨੇ ਤਫਤੀਸ਼ ਮੁਕੱਦਮੇ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਬਚੀ ਪੁੱਤਰ ਹਰਜਿੰਦਰ ਸਿੰਘ ਵਾਸੀ ਚੋਪੜਿਆ ਵਾਲਾ ਬਾਗ ਕੋਟਕਪੂਰਾ ਅਤੇ ਬਲਵੰਤ ਸਿੰਘ ਉਰਫ ਨਿੱਕਾ ਪੁੱਤਰ ਤੇਜਾ ਸਿੰਘ ਵਾਸੀ ਢਿਲਵਾ ਕਲਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿੰਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਦੀ ਬ੍ਰਾਮਦਗੀ ਕਰਵਾਈ ਜਾ ਚੁੱਕੀ ਹੈ ਇਸ ਤੋ ਇਲਾਵਾ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਰਿਕਵਰੀ ਕਰਵਾਈ ਜਾਵੇਗੀ। Crime News

Faridkot News: ਖੇਤਾਂ ’ਚ ਲੱਗੀਆਂ ਮੋਟਰਾਂ ਦਾ ਸਮਾਨ ਚੋਰੀ ਕਰਨ ਵਾਲਾ ਗਿਰੋਹ ਕਾਬੂ
Faridkot News: (ਗੁਰਪ੍ਰੀਤ ਪੱਕਾ) ਫਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਅਤੇ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾ ਤਹਿਤ ਥਾਣਾ ਸਾਦਿਕ ਵੱਲੋਂ ਖੇਤਾਂ ਵਿਚ ਲੱਗੇ ਬਿਜਲੀ ਦੇ ਟਰਾਸਫਾਰਮਰ ਵਿਚਲਾ ਸਮਾਨ ਅਤੇ ਪਾਣੀ ਵਾਲੀਆਂ ਮੋਟਰਾਂ ਦੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Railway Recruitment: ਰੇਲਵੇ ਗਰੁੱਪ ਡੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਸ:ਥ: ਜੈਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਬਸੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੰਧਵਾ, ਮਲਕੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੂਰੇਆਣਾ, ਜਸਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅਰਾਈਆ ਵਾਲਾ ਕਲਾਂ, ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੋਠਾ ਗੁਰੂ ਕਾ , ਜਗਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰੌਂਤਾ ਜ਼ਿਲ੍ਹਾ ਮੋਗਾ ਅਤੇ ਕੇਵਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸੈਦੇ ਕੇ ਜ਼ਿਲ੍ਹਾ ਮੋਗਾ ਜੋ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮਰ ਵਿਚਲਾ ਤਾਂਬਾ, ਪਾਣੀ ਵਾਲੀਆਂ ਮੋਟਰਾਂ ਤਾਂਬਾ ਕੇਵਲਾਂ ਚੋਰੀ ਕਰਨ ਦੇ ਆਦੀ ਹਨ। ਉਹਨ੍ਹਾਂ ’ਤੇ ਮੁੱਕਦਮਾ ਦਰਜ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਇਸ ਚੋਰ ਗਿਰੋਹ ਵਿੱਚ ਸ਼ਾਮਲ 06 ਮੈਂਬਰਾਂ ਨੂੰ 19 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮਾ ਵਿੱਚ ਜੁਰਮ ਦਾ ਵਾਧਾ ਕੀਤਾ ਗਿਆ। ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਚੋਰੀ ਕੀਤੀ ਗਈ ਕੇਬਲ ਤਾਰ, 80 ਕਿਲੋ ਤਾਂਬਾ, ਇਕ ਗੈਸ ਸਿਲੰਡਰ, ਇਕ ਸਪਰੇਅ ਪੰਪ ਅਤੇ ਇਸ ਦੌਰਾਨ ਵਰਤੀ ਜਾਣ ਵਾਲੀ ਗੱਡੀ ਨੂੰ ਵੀ ਜ਼ਬਤ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਹੁਣ ਤੱਕ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵੱਲੋਂ 50 ਤੋਂ 60 ਦੇ ਕਰੀਬ ਟਰਾਸਫਾਰਮਰ ਅਤੇ ਮੋਟਰ ਕੇਵਲ ਤਾਰਾ ਆਦਿ ਚੋਰੀ ਕੀਤੀਆਂ ਸਨ ਅਤੇ ਇਹਨਾ ਨੇ ਇਹ ਵਾਰਦਾਤਾਂ ਵੱਖ-ਪਿੰਡਾਂ ਜਿਹਨਾਂ ਵਿੱਚ ਗੋਲੇਵਾਲਾ, ਕਾਉਣੀ, ਦੀਪ ਸਿੰਘ ਵਾਲਾ, ਰੋੜੀਕਪੂਰਾ, ਸੂਰੇਵਾਲਾ, ਦੌਦਾ, ਸਲਾਬਤਪੁਰਾ, ਸੈਦੋਕੇ ਆਦਿ ਵਿਖੇ ਕੀਤੀਆ ਹਨ। ਇਸ ਦੇ ਨਾਲ ਹੀ ਇਸ ਗਿਰੋਹ ਕੋਲੋਂ ਚੋਰੀ ਦੇ ਸਮਾਨ ਦੀ ਖ੍ਰੀਦ ਕਰਨ ਵਾਲੇ ਵਿਅਕਤੀ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ। Faridkot News

Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਟਲ, ਜਿੰਦਾ ਕਾਰਤੂਸ, ਬੇਸਬਾਲ ਤੇ ਦੋ ਮੋਟਰਸਾਈਕਲ ਬਰਾਮਦ | Barnala News

(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਪੁਲਿਸ ਨੇ ਪੈਟਰੋਲ ਪੰਪ, ਸ਼ਰਾਬ ਦੇ ਠੇਕਿਆ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਇੱਕ ਪਿਸਟਲ 32 ਬੋਰ ਸਮੇਤ 2 ਜਿੰਦਾ ਕਾਰਤੂਸ ਇੱਕ ਬੇਸਬਾਲ (ਲੱਕੜ) ਤੇ 2 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। Barnala News

ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਐਸ.ਪੀ (ਡੀ) ਸਨਦੀਪ ਸਿੰਘ ਮੰਡ, ਡੀ.ਐਸ.ਪੀ (ਸਿਟੀ) ਸਤਬੀਰ ਸਿੰਘ ਬੈਂਸ, ਡੀ.ਐਸ.ਪੀ (ਡੀ) ਰਜਿੰਦਰਪਾਲ ਸਿੰਘ ਅਤੇ ਸੀ.ਆਈ.ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਮੱਖਣ ਰਾਮ ਪੁੱਤਰ ਮਹਿੰਦਰ ਰਾਮ ਵਾਸੀ ਰਾਮ ਕਲੋਨੀ ਸਮਾਣਾ (ਪਟਿਆਲਾ) ਵਗੈਰਾ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਪੈਟਰੋਲ ਪੰਪ, ਸਰਾਬ ਦੇ ਠੇਕੇ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਦੇ ਹਨ।

ਇਹ ਵੀ ਪੜ੍ਹੋ: Bus Accident: ਭਵਾਨੀਗੜ੍ਹ ਨੇੜੇ ਭਿਆਨਕ ਬੱਸ ਹਾਦਸਾ, ਇਨ੍ਹਾਂ ਪਿੰਡਾਂ ਦੇ ਸਨ ਮ੍ਰਿਤਕ

ਉਹਨਾਂ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਵਿਖੇ 3 ਅਕਤੂਬਰ 2024 ਨੂੰ ਮੁਕੱਦਮਾ ਨੰਬਰ 73 ਧਾਰਾ 310, (4), 310,( 5) 313, 112, ਬੀ ਐੱਨ ਐੱਸ ਅਤੇ 25/54/59 ਆਰਮਜ ਐਕਟ ਤਹਿਤ ਕੇਸ ਦਰਜ ਕਰਕੇ ਇਸ ਕੇਸ ਵਿੱਚ ਨਾਮਜਦ ਕਰਨ ਪੁੱਤਰ ਅਮਰਜੀਤ ਸਿੰਘ ਵਾਸੀ ਦਿੜਬਾ (ਸੰਗਰੂਰ), ਛਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਅਤੇ ਸਨੀ ਪੁੱਤਰ ਮਾਘੀ ਰਾਮ ਵਾਸੀ ਸ਼ਾਹਬਾਦ (ਕੁਰੂਕਸ਼ੇਤਰ) ਹਰਿਆਣਾ ਹਾਲ ਟੈਹਾ ਬਸਤੀ ਸਮਾਣਾ (ਪਟਿਆਲਾ) ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਹੀਰੋ ਹਾਡਾਂ ਡੀਲਕਸ ਅਤੇ ਹਾਂਡਾ ਸਾਈਨ ਬਿਨਾਂ ਨੰਬਰੀ, ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ 32 ਬੋਰ ਇੱਕ ਬੇਸ ਬਾਲ ਲੱਕੜ ਬਰਾਮਦ ਕੀਤਾ ਹੈ। Barnala News

ਉਹਨਾਂ ਦੱਸਿਆ ਕਿ ਮੱਖਣ ਰਾਮ, ਕਰਨ, ਛਿੰਦਾ ਤੇ ਸਨੀ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਨਾਂ ਤੋਂ ਹੋਰ ਅਹਿਮ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Crime News: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ, ਗਹਿਣੇ ਤੇ ਲੋਹੇ ਦੀ ਰਾਡ ਵੀ ਕੀਤੀ ਬਰਾਮਦ
ਲੱਖਾਂ ਰੁਪਏ ਦੇ ਸੋਨੇ/ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਸਿਲੰਡਰ, ਐਕਟਿਵਾ ਤੇ ਲੋਹਾ ਰਾਡ ਬਰਾਮਦ | Crime News

(ਜਸਵੀਰ ਸਿੰਘ ਗਹਿਲ) ਲੁਧਿਆਣਾ। Crime News: ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇੱਕ ਮਾਮਲੇ ’ਚ ਲੋੜੀਂਦੇ ਵਿਅਕਤੀ ਨੂੰ ਉਸਦੇ ਸਾਥੀ ਸਣੇ ਗ੍ਰਿਫ਼ਤਾਰ ਕਰਕੇ ਉਸਦੇ ਕੋਲੋਂ ਲੱਖਾਂ ਰੁਪਏ ਦੇ ਸੋਨੇ/ਚਾਂਦੇ ਦੇ ਗਹਿਣਿਆਂ ਤੋਂ ਇਲਾਵਾ 2 ਸਿਲੰਡਰ, ਐਲਈਡੀ, ਐਕਟਿਵਾ ਕਾਰ ਤੇ ਲੋਹਾ ਰਾਡ ਬਰਾਮਦ ਕੀਤੀ ਹੈ।

ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹੱਥ ਲੱਗੀ ਜਦੋਂ ਪੁਲਿਸ ਪਾਰਟੀ ਨੇ 20 ਅਗਸਤ ਨੂੰ ਦਰਜ਼ ਇੱਕ ਮਾਮਲੇ ਵਿੱਚ ਲੋੜੀਂਦੇ ਰਵਿੰਦਰ ਸਿੰਘ ਉਰਫ਼ ਰਵੀ ਲੰਬਾ ਵਾਸੀ ਸੂਰਜ ਨਗਰ ਸ਼ਿਮਲਾਪੁਰੀ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਦੇ ਸਾਥੀ ਦੀ ਪਹਿਚਾਣ ਕੁਦਲੀਪ ਸਿੰਘ ਉਰਫ ਦੀਪਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਹਾਲ ਅਹਿਮਦਗੜ੍ਹ ਮੰਡੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Kisan Morcha: ਕਿਸਾਨ ਮੋਰਚੇ ਦੇ 200 ਦਿਨ ਪੂਰੇ ਹੋਣ ’ਤੇ ਬਾਰਡਰਾਂ ’ਤੇ ਹੋਵੇਗਾ ਵੱਡਾ ਇਕੱਠ

ਉਨ੍ਹਾਂ ਦੱਸਿਆ ਕਿ ਉਕਤਾਨ ਦੇ ਕਬਜ਼ੇ ’ਚੋਂ ਪੁਲਿਸ ਨੂੰ 2 ਵੰਗਾਂ ਸੋਨਾ, 1 ਕਿੱਟੀ ਹਾਰ ਸੋਨਾ, 1 ਕਾਂਟੇ ਜੋੜਾ ਸੋਨਾ, ਸਾੜ੍ਹੀ ਛੱਲਾ ਚਾਂਦੀ, ਸਿੰਗੀ ਸੋਨਾ, ਚਾਂਦੀ ਦਾ ਸਿੱਕਾ 2 ਚਾਂਦੀ ਦੀਆਂ ਮੁੰਦਰੀਆਂ, ਚਾਂਦੀ ਦੇ ਬੋਰ ਅਤੇ ਮਣਕੇ, ਜੈਂਟਸ ਚੈਨ ਸੋਨਾ ਅਤੇ ਇੱਕ ਐਕਟਿਵਾ ਤੋਂ ਇਲਾਵਾ 3 ਗੈਸ ਸਿਲੰਡਰ ਘਰੇਲੂ, 2 ਐਲਈਡੀ, ਇੱਕ ਲੋਹਾ ਰਾਡ ਤੇ ਇੱਕ ਇਨਵਰਟਰ ਬਰਾਮਦ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਵਿੰਦਰ ਸਿੰਘ ਉਰਫ ਰਵੀ ਖਿਲਾਫ਼ ਪਹਿਲਾਂ 4 ਮਾਮਲੇ ਦਰਜ਼ ਹਨ। ਜਦੋਂਕਿ ਉਸਦੇ ਦੋਸਤ ਕੁਦਲੀਪ ਸਿੰਘ ਉਰਫ਼ ਦੀਪਾ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ 13 ਅਪਰਾਧਿਕ ਮਾਮਲੇ ਦਰਜ਼ ਹਨ। Crime News

ਲੁਟੇਰਿਆਂ ਨੇ ਦੁਕਾਨਦਾਰ ’ਚ ਦਾਖਲ ਹੋ ਕੇ ਕੀਤੀ ਲੁੱਟ
(ਗੁਰਪ੍ਰੀਤ ਸਿੰਘ) ਬਰਨਾਲਾ। ਲੰਘੀ ਰਾਤ ਬਰਨਾਲਾ-ਸੰਗਰੂਰ ਮੁੱਖ ਮਾਰਗ ’ਤੇ ਗੁਰਸੇਵਕ ਨਗਰ ਵਿਖੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਇੱਕ ਦੁਕਾਨਦਾਰ ਦੇ ਗਲ਼ ਉੱਪਰ ਦਾਤਰ ਰੱਖ ਕੇ ਕਾਊਂਟਰ ਦੇ ਦਰਾਜ਼ ਵਿੱਚੋਂ 25 ਹਜ਼ਾਰ ਰੁਪਏ ਦੀ ਨਗਦੀ ਅਤੇ ਉਸਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। Robbery News

ਇਸ ਸਬੰਧੀ ਜਾਣਕਾਰੀ ਦਿੰਦਿਆ ਜੀਵਨ ਲਾਲ ਪੁੱਤਰ ਸੋਮ ਨਾਥ ਵਾਸੀ ਪ੍ਰੇਮ ਨਗਰ ਬਰਨਾਲਾ ਨੇ ਦੱਸਿਆ ਕਿ ੳਹ ਗੁਰਸੇਵਕ ਨਗਰ ਬਰਨਾਲਾ ਵਿਖੇ ਦੁੱਧ ਦੀ ਡੇਅਰੀ ਅਤੇ ਕਰਿਆਨਾ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਆਪਣੇ ਘਰ ਵਾਸਤੇ ਕਣਕ ਦੀ ਖਰੀਦ ਕਰਨ ਲਈ ਉਸ ਨੇ ਆਪਣੇ ਰਿਸ਼ਤੇਦਾਰ ਤੋਂ 25 ਹਜ਼ਾਰ ਰੁਪਏ ਹੱਥ ਉਧਾਰ ਲਏ ਸਨ ਜੋ ਦੁਕਾਨ ਦੇ ਦਰਾਜ ਵਿੱਚ ਰੱਖੇ ਹੋਏ ਸਨ। ਲੰਘੀ ਰਾਤ ਉਹ ਦੁਕਾਨ ਉਪਰ ਆਪਣਾ ਕੰਮ ਕਰ ਰਿਹਾ ਸੀ ਕਿ 8:30 ਕੁ ਵਜੇ ਦੇ ਕਰੀਬ ਇੱਕ ਮੋਟਰਸਾਇਕਲ ਸਵਾਰ ਦੋ ਨੌਜਵਾਨ ਆਏ ਜਿੰਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਦਾਤਰ ਉਸ ਦੀ ਗਰਦਨ ਉੱਪਰ ਰੱਖ ਲਿਆ ਅਤੇ ਗੱਲ਼ੇ ਵਿੱਚੋਂ ਨਗਦੀ ਦੇਣ ਲਈ ਕਿਹਾ ਉਸ ਦੇ ਨਾਂਹ ਕਰਨ ’ਤੇ ਨਕਾਬਪੋਸ਼ ਲੁਟੇਰਿਆਂ ਨੇ ਗੱਲ਼ੇ ਵਿੱਚ ਧੱਕੇ ਨਾਲ ਨਗਦੀ ਕੱਢ ਲਈ ਅਤੇ ਉਸਦੇ ਕੋਲੋ ਮੋਬਾਇਲ ਖੋਹ ਕੇ ਪਿੰਡ ਫਰਵਾਹੀ ਵੱਲ ਮੋਟਰਸਾਇਕਲ ’ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਜਮਾਨਤ ਅਰਜੀ ’ਤੇ ਸੁਰਪੀਮ ਕੋਰਟ ਦੀ ਟਿੱਪਣੀ, ਪੜ੍ਹੋ ਕੀ ਕਿਹਾ…

ਜਿਸ ਤੋਂ ਬਾਅਦ ਗੁਆਢੀ ਦੁਕਾਨਦਾਰ ਤੋਂ ਮੋਬਾਇਲ ਲੈ ਕੇ ਆਪਣੇ ਘਰ ਸੂਚਿਤ ਕੀਤਾ ਅਤੇ ਪੁਲਿਸ ਸਟੇਸ਼ਨ ਪਹੁੰਚ ਕੇ ਲੁੱਟ ਸੰਬੰਧੀ ਸੂਚਨਾ ਦਿੱਤੀ। ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐ.ਓ ਨਿਰਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੀਵਨ ਲਾਲ ਨੇ ਉਸ ਨਾਲ ਹੋਈ ਘਟਨਾ ਸਬੰਧੀ ਦਰਖਾਸਤ ਦਿੱਤੀ ਹੈ। ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਾਹੀ ਹੈ ਤੇ ਮੋਟਰਸਾਇਕਲ ਸਵਾਰਾਂ ਦੀ ਪੈੜ੍ਹ ਨੱਪਣ ਲਈ ਆਸ-ਪਾਸ ਦੇ ਏਰੀਏ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। Robbery News

ਦਿਨ-ਦਿਹਾੜੇ ਬਜ਼ੁਰਗ ਮਹਿਲਾ ਕੋਲੋਂ 7 ਲੱਖ ਰੁਪਏ ਖੋਹ ਕੇ ਲੁਟੇਰੇ ਫਰਾਰ
(ਵਿੱਕੀ ਕੁਮਾਰ) ਮੋਗਾ। ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਮਨ ’ਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਉਨ੍ਹਾਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਬਾਘਾਪੁਰਾਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੁਟੇਰੇ 7 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਸੁਨਿਆਰੇ ਨੂੰ ਦੇਣ ਵਾਸਤੇ ਮਹਿਲਾ 7 ਲੱਖ ਰੁਪਏ ਲਿਆਈ ਸੀ ਪਰ ਮੋੜ ‘ਤੇ ਇਕ ਨੌਜਵਾਨ ਗੱਡੀ ’ਚ ਬੈਠਾ ਹੋਇਆ ਸੀ ਤੇ ਦੂਜਾ ਸਾਥੀ ਬਾਹਰ ਖੜ੍ਹਾ ਸੀ। ਬਾਹਰ ਖੜ੍ਹੇ ਨੌਜਵਾਨ ਨੇ ਮਹਿਲਾ ਨੂੰ ਕਿਹਾ ਅੰਟੀ ਜੀ ਗੱਲ ਸੁਣੀਓ ਤਾਂ ਬਜ਼ੁਰਗ ਔਰਤ ਉਹਨਾਂ ਵੱਲੀ ਵੇਖਣ ਲੱਗ ਪਈ, ਜਿਸ ਮਗਰੋਂ ਗੱਡੀ ਵਿੱਚ ਬੈਠੇ ਮੁੰਡੇ ਨੇ ਬਜ਼ੁਰਗ ਦੇ ਹੱਥ ਵਿੱਚ ਫੜਿਆ ਨੋਟਾਂ ਦਾ ਲਿਫ਼ਾਫ਼ਾ ਖੋਹ ਲਿਆ। Robbery News

ਇਹ ਵੀ ਪੜ੍ਹੋ: ਪੈਸੇ ਲੈ ਕੇ ਪਾਜ਼ੀਟਿਵ ਡੋਪ ਟੈਸਟ ਨੂੰ ਨੈਗਟਿਵ ਬਣਾਉਣ ਵਾਲਾ ਕਾਬੂ

ਬਜ਼ੁਰਗ ਔਰਤ ਨੇ ਹਿੰਮਤ ਦਿਖਾਉਂਦਿਆਂ ਮੁੰਡੇ ਦਾ ਗੁੱਟ ਵੀ ਫੜਿਆ ਪਰ ਮੁੰਡੇ ਨੇ ਗੁੱਟ ਛੁਡਵਾ ਲਿਆ ਬਜ਼ੁਰਗ ਨੇ ਹਿੰਮਤ ਕਰਦਿਆਂ ਗੱਡੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਪਰ ਬਾਹਰ ਖੜੇ ਦੂਸਰੇ ਮੁੰਡੇ ਨੇ ਬਜ਼ੁਰਗ ਨੂੰ ਲੱਤ ਮਾਰੀ ਤੇ ਮੁੰਡੇ ਗੱਡੀ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਹੁਣ ਪੁਲਿਸ ਕੈਮਰਿਆਂ ਦੀ ਮੱਦਦ ਨਾਲ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। Robbery News

Robbery: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ
(ਰਾਜ ਸਿੰਗਲਾ) ਲਹਿਰਾਗਾਗਾ। ਪੁਲਿਸ ਨੇ ਲੁੱਟ-ਖੋਹ ਅਤੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਰਣਵੀਰ ਸਿੰਘ ਨੇ ਬੀਤੇ ਦਿਨੀਂ ਲਹਿਰਾ ਸ਼ਹਿਰ ਦੇ ਏਰੀਆ ਵਿੱਚ ਦੋ ਵਿਅਕਤੀਆਂ ਦੀਪਇੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਲਹਿਰਾ ਅਤੇ ਕੁਲਬੀਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਲਹਿਲ ਖੁਰਦ ਕੋਲੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਸੱਟਾਂ ਮਾਰ ਕੇ ਮੋਬਾਇਲ ਫੋਨ ਖੋਹ ਕੇ ਲੈ ਗਏ ਸਨ। Robbery

ਇਹ ਵੀ ਪੜ੍ਹੋ: Ludhiana News: ਜ਼ਮਾਨਤ ’ਤੇ ਆਇਆ ਵਿਅਕਤੀ ਤੇ ਉਸਦੇ ਸਾਥੀ 5 ਕਿੱਲੋ ਹੈਰੋਇਨ ਸਣੇ ਕਾਬੂ

ਇਸ ਮਾਮਲੇ ’ਚ ਕਾਰਵਾਈ ਕਰਦਿਆਂ ਗੁਰਦੇਵ ਸਿੰਘ ਇੰਚਾਰਜ ਚੌਂਕੀ ਸਿਟੀ ਲਹਿਰਾ ਸਮੇਤ ਪੁਲਿਸ ਪਾਰਟੀ ਵੱਲੋਂ ਕੁਲਦੀਪ ਸਿੰਘ ਪੁੱਤਰ ਗੁਰਨੰਦ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਕਿਸੋਰੀ ਸਿੰਘ ਵਾਸੀਆਨ ਸੰਗਤਪੁਰਾ ਨੂੰ ਕਾਬੂ ਕੀਤਾ ਹੈ ਜਿੰਨਾ ਦੇ ਕਬਜ਼ੇ ਵਿਚੋਂ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖਿਲਾਫ ਥਾਣਾ ਲਹਿਰਾ ਵਿਖੇ ਮਾਮਲਾ ਦਰਜ ਕੀਤਾ ਗਿਆ। ਅੱਜ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੋ ਲੁਟੇਰਿਆਂ ਨੇ ਸਕੂਟਰੀ ਸਵਾਰ ਦੇ ਸਿਰ ’ਚ ਮਾਰੀ ਸੱਟ, ਲੱਖਾਂ ਰੁਪਏ ਲੁੱਟੇ
ਕੈਸ ਵਾਲਾ ਬੈਗ ਅਤੇ ਨਾਲ ਹੀ ਸਕੂਟਰੀ ਲੈ ਗਏ ਲੁਟੇਰੇ (Patiala News)

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਹਰਿੰਦਰ ਨਗਰ ’ਚ ਦੇਰ ਰਾਤ ਇੱਕ ਵਿਅਕਤੀ ਦੇ ਸਿਰ ’ਚ ਸੱਟ ਮਾਰ ਕੇ ਲੱਖਾਂ ਰੁਪਏ ਦੀ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਪੀੜਤ ਵਿਅਕਤੀ ਦੀ ਸਕੂਟਰੀ ਵੀ ਨਾਲ ਹੀ ਲੈ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। (Patiala News)

ਜਾਣਕਾਰੀ ਮੁਤਾਬਿਕ ਜਸਦੀਪ ਸਿੰਘ ਵਾਸੀ ਹਰਿੰਦਰ ਨਗਰ ਜੋ ਕਿ ਲੀਲਾ ਭਵਨ ਵਿਖੇ ਮਨੀ ਐਕਸਚੇਜ਼ ਦਾ ਕੰਮ ਕਰਦਾ ਹੈ, ਜਦੋਂ ਉਹ ਰਾਤ ਨੂੰ ਸਰਹਿੰਦ ਰੋਡ ਤੋਂ ਆਪਣੇ ਘਰ ਵੱਲ ਆ ਰਿਹਾ ਸੀ ਤਾਂ ਜਦੋਂ ਉਹ ਆਪਣੇ ਘਰ ਦਾ ਮੋੜ ਮੁੜਨ ਲੱਗਾ ਤਾ ਦੋਂ ਮੋਟਰਸਾਇਕਲ ਸਵਾਰਾਂ ਨੇ ਉਸ ਦੇ ਸਿਰ ਵਿੱਚ ਕਿਸੇ ਚੀਜ਼ ਨਾਲ ਵਾਰ ਕੀਤਾ ਅਤੇ ਉਹ ਜ਼ਖਮੀ ਹੋ ਗਿਆ। Patiala News

ਇਹ ਵੀ ਪੜ੍ਹੋ: ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ 1.10 ਕਰੋੜ ਦੀ ਕੀਤੀ ਧੋਖਾਧੜੀ, ਜਾਂਚ ਪਿੱਛੋਂ ਮਾਮਲਾ ਦਰਜ

ਉਕਤ ਲੁਟੇਰੇ ਉਸ ਦਾ ਬੈਗ ਅਤੇ ਸਕੂਟਰੀ ਲੈ ਕੇ ਫਰਾਰ ਹੋ ਗਏ। ਉਸ ਦਾ ਕਹਿਣਾ ਸੀ ਕਿ ਬੈਂਗ ਵਿੱਚ 10 ਤੋਂ 15 ਲੱਖ ਦੇ ਕਰੀਬ ਕੈਸ ਸੀ। ਮਾਮਲੇ ਦਾ ਪਤਾ ਲੱਗਣ ’ਤੇ ਥਾਣਾ ਤਿ੍ਰਪੜੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਥਾਣਾ ਤਿ੍ਰਪੜੀ ਦੇ ਐਸਐਚਓ ਗੁਰਪ੍ਰੀਤ ਸਿੰਘ ਭਿੰਡਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸ਼ੀਸੀਟੀਵੀ ਕੈਮਰਿਆਂ ਆਦਿ ਦੀ ਫੁਟੇਜ਼ ਚੈਂਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। Patiala News

ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਕੋਲੋਂ ਲੁੱਟੀ ਨਗਦੀ
ਵਿਰੋਧ ਕੀਤੇ ਜਾਣ ’ਤੇ ਲੁਟੇਰਿਆਂ ਨੇ ਪਿਸਤੌਲ ਤਾਣ ਕੇ ਜ਼ਬਰੀ ਦਿੱਤਾ ਲੁੱਟ- ਖੋਹ ਦੀ ਵਾਰਦਾਤ ਨੂੰ ਅੰਜ਼ਾਮ : ਪੀੜਤ (Ludhiana News)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ’ਚ ਲੁੱਟਾਂ- ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਪੁਲਿਸ ਨੂੰ ਅੰਗੂਠਾ ਦਿਖਾਉਂਦਿਆਂ ਸੋਮਵਾਰ ਸਿਖ਼ਰ ਦੁਪਿਹਰੇ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮਨੀ ਐਕਸਚੇਂਜਰ ਤੋਂ ਨਗਦੀ ਲੁੱਟੀ ਅਤੇ ਬੇਖੌਫ਼ ਫ਼ਰਾਰ ਹੋ ਗਏ। Ludhiana News

ਘਟਨਾ ਲੁਧਿਆਣਾ ਸ਼ਹਿਰ ਦੇ ਮੱਕੜ ਕਲੋਨੀ ਇਲਾਕੇ ਦੀ ਹੈ, ਜਿੱਥੇ ਚਿੱਟੇ ਦਿਨ ਦੁਪਿਹਰ 11: 45 ਵਜੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਦੁਕਾਨ ’ਚ ਦਾਖਲ ਹੁੰਦਿਆਂ ਹੀ ਦੁਕਾਨਦਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪਿਸਤੌਲ ਦੀ ਨੋਕ ’ਤੇ 70 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਬਿਨਾਂ ਕਿਸੇ ਖੌਫ਼ ਦੇ ਮੌਕੇ ਤੋਂ ਰਫ਼ੂ ਚੱਕਰ ਹੋ ਗਏ। Ludhiana News

ਦਿਨ-ਦਿਹਾੜੇ ਕੀਤੀ ਗਈ ਇਸ ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈਆਂ। ਪੀੜਤ ਵਿਕਾਸ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਚ ਕੰਮ ਕਰ ਰਿਹਾ ਸੀ, ਇਸ ਦੌਰਾਨ ਆਏ ਦੋ ਵਿਅਕਤੀਆਂ ਨੇ ਦੁਕਾਨ ’ਚ ਦਾਖਲ ਹੁੰਦਿਆਂ ਹੀ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਕੋਲੋਂ ਦੁਕਾਨ ’ਚ ਪਈ ਨਗਦੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣ ਮਾਮਲੇ ’ਤੇ ਆਈ ਵੱਡੀ ਅਪਡੇਟ

ਵਿਕਾਸ ਮੁਤਾਬਕ ਉਸ ਵੱਲੋਂ ਵਿਰੋਧ ਕੀਤੇ ਜਾਣ ’ਤੇ ਲੁਟੇਰਿਆਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਖੁਦ ਹੀ ਕਾਊਂਟਰ ਦੇ ਦਰਾਜ ’ਚੋਂ 70 ਹਜ਼ਾਰ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਜਿੰਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਘਟਨਾ ਸਥਾਨ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ। ਥਾਣਾ ਸਾਹਨੇਵਾਲ ਦੇ ਇੰਚਾਰਜ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੈਂਗਸਟਰਾਂ ਤੇ ਲੁੱਟ-ਖੋਹਾਂ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤੀ ਚਿਤਾਵਨੀ
ਲੁੱਟ-ਖੋਹ ਕਰਨ ਵਾਲੇ ਹੋ ਸਕਦੇ ਹਨ ਗੋਲੀ ਦਾ ਸ਼ਿਕਾਰ, ਪਤਾ ਨਹੀਂ ਅਗਲੇ ਚੌਂਕ ਤੱਕ ਪੁੱਜਣਗੇ ਜਾਂ ਨਹੀਂ ! (CM Bhagwant Mann)

ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਦੇ ਨਾਲ ਹੀ ਲੁੱਟ-ਖੋਹਾਂ ਕਰਨ ਵਾਲਿਆਂ ਨੂੰ ਵੀ ਦਿੱਤੀ ਚਿਤਾਵਨੀ

ਕਿਹਾ, ਪੁਲਿਸ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਅਧਿਕਾਰੀ, ਲੋੜ ਪੈਣ ’ਤੇ ਗੋਲੀ ਵੀ ਚੱਲਣਗੀਆਂ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਗੈਂਗਸਟਰਾਂ ਤੋਂ ਬਾਅਦ ਹੁਣ ਲੁੱਟ ਖ਼ੋਹ ਕਰਨ ਵਾਲੇ ਵੀ ਖ਼ਬਰਦਾਰ ਹੋ ਜਾਣ, ਕਿਉਂਕਿ ਹੁਣ ਤੋਂ ਬਾਅਦ ਗੋਲੀ ਸਿਰਫ਼ ਗੈਂਗਸਟਰਾਂ ‘ਤੇ ਹੀ ਨਹੀਂ ਸਗੋਂ ਲੁੱਟ ਖੋਹ ਕਰਨ ਵਾਲਿਆਂ ‘ਤੇ ਵੀ ਚੱਲੇਗੀ। ਜਿਹੜੇ ਚੌਂਕ ਵਿੱਚ ਇਹ ਲੁੱਟ-ਖੋਹ ਕਰਨ ਵਾਲੇ ਘਟਨਾ ਨੂੰ ਅੰਜਾਮ ਦੇਣਗੇ ਤਾਂ ਇਹ ਪਤਾ ਨਹੀਂ ਕਿ ਅਗਲੇ ਚੌਂਕ ਤੱਕ ਉਹ ਪੁੱਜ ਵੀ ਸਕੇਗਾ ਜਾ ਫਿਰ ਨਹੀਂ! ਇਹ ਸਿੱਧੀ ਚਿਤਾਵਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਪੰਜਾਬ ਭਰ ਵਿੱਚ ਲੁੱਟ-ਖੋਹ ਕਰਨ ਵਾਲਿਆਂ ਨੂੰ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜਦੋਂ ਸਾਹਮਣੇ ਤੋਂ ਗੋਲੀ ਚੱਲੇਗੀ ਤਾਂ ਪੁਲਿਸ ਵੀ ਪਿੱਛੇ ਨਹੀਂ ਹਟੇਗੀ ਅਤੇ ਗੋਲੀ ਦਾ ਜੁਆਬ ਗੋਲੀ ਨਾਲ ਹੀ ਦਿੱਤਾ ਜਾਏਗਾ। ਉਨਾਂ ਕਿਹਾ ਕਿ ਗੈਂਗਸਟਰਾਂ ਨੂੰ ਕਾਫ਼ੀ ਵਾਰ ਕਿਹਾ ਜਾ ਚੁੱਕਿਆ ਹੈ ਕਿ ਇਹੋ ਜਿਹੇ ਕੰਮ ਵਿੱਚ ਕੁਝ ਵੀ ਨਹੀਂ ਪਿਆ ਹੈ ਪਰ ਉਹ ਫਿਰ ਵੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਨਾਂ ਨੂੰ ਇਸ ਦਾ ਜੁਆਬ ਵੀ ਉਸੇ ਢੰਗ ਨਾਲ ਹੀ ਦਿੱਤਾ ਜਾਏਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੁੱਟ ਖੋਹ ਕਰਨ ਵਾਲਿਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਪਹਿਲੇ ਚੌਂਕ ’ਤੇ ਉਹ ਘਟਨਾ ਨੂੰ ਅੰਜਾਮ ਦੇ ਰਹੇ ਹਨ ਤਾਂ ਅਗਲੇ ਚੌਂਕ ਤੱਕ ਉਹ ਪੁੱਜ ਵੀ ਸਕਣਗੇ ਜਾਂ ਫਿਰ ਨਹੀਂ! ਕਿਉਂਕਿ ਪਹਿਲਾਂ ਤੋਂ ਹੀ ਉਨਾਂ ਦਾ ਇੰਤਜ਼ਾਰ ਪੁਲਿਸ ਕਰ ਰਹੀ ਹੋਏਗੀ।

ਇਹ ਵੀ ਪੜ੍ਹੋ : ਪੁਲਿਸ ਮੁਕਾਬਲਾ: ਆਈਜੀ ਹੈੱਡਕੁਆਰਟਰ ਵੱਲੋਂ ਡੀਸੀਪੀ ਦਿਹਾਤੀ ਦੀ ਅਗਵਾਈ ’ਚ ਜਾਂਚ ਟੀਮ ਗਠਿਤ

ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਚਿਤਾਵਨੀ ਨਾਲ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿੱਚ ਹੁਣ ਤੋਂ ਬਾਅਦ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ, ਸਗੋਂ ਉਨਾਂ ਦੀ ਜੁਬਾਨ ਵਿੱਚ ਹੀ ਉਨਾਂ ਨੂੰ ਜੁਆਬ ਦਿੱਤਾ ਜਾਏਗਾ। ਇਥੇ ਜਿਕਰ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਥਿਆਰ ਦੀ ਨੋਕ ’ਤੇ ਪੰਜਾਬ ਵਿੱਚ ਕਈ ਥਾਂਵਾਂ ’ਤੇ ਲੁੱਟ ਖੋਹ ਕਰਨ ਦੀ ਕੋਸ਼ਸ਼ ਕੀਤੀ ਗਈ ਹੈ ਅਤੇ ਕੁਝ ਥਾਂਵਾਂ ’ਤੇ ਲੁੱਟ ਖੋਹ ਕਰਨ ਵਾਲਿਆਂ ਵਲੋਂ ਹਥਿਆਰਾਂ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਤਰਾਂ ਦੀ ਘਟਨਾਵਾਂ ਨੂੰ ਕਰਨ ਵਾਲਿਆਂ ਖ਼ਿਲਾਫ਼ ਇਸੇ ਤਰੀਕੇ ਨਾਲ ਜੁਆਬ ਦੇਣ ਦਾ ਐਲਾਨ ਕਰ ਦਿੱਤਾ ਹੈ।

ਵਿਜੀਲੈਂਸ ਵਿਭਾਗ ਦੇ ਅਧਿਕਾਰੀ ਬਣ ਕੇ ਲੁੱਟਣ ਵਾਲੇ ਦੋ ਸਾਬਕਾ ਫੌਜੀਆਂ ਸਣੇ ਤਿੰਨ ਕਾਬੂ
ਵਿਜੀਲੈਂਸ ਅਧਿਕਾਰੀ ਬਣ ਕੇ 25 ਲੱਖ ਰੁਪਏ ਦੇ ਚੈੱਕ ਲੈਣ ਦਾ ਦੋਸ਼ (Robbery)

\(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਵਿਭਾਗ ਦੇ ਅਧਿਕਾਰੀ ਬਣ ਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਲੂ ਦੇ ਵਸਨੀਕ ਤੋਂ 25 ਲੱਖ ਰੁਪਏ ਦੇ ਚੈੱਕ ਲੈਣ ਵਾਲੇ ਦੋ ਸਾਬਕਾ ਫੌਜੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਹੈ। (Robbery) ਗ੍ਰ੍ਰ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਵਾਸੀ ਪਿੰਡ ਭੈਣੀ ਸਾਲੂ, ਪਰਮਜੀਤ ਸਿੰਘ ਵਾਸੀ ਪਿੰਡ ਮੇਹਲੋਂ (ਲੁਧਿਆਣਾ) ਅਤੇ ਪਰਮਿੰਦਰ ਸਿੰਘ ਵਾਸੀ ਅਕਾਸ ਕਲੋਨੀ ਹੁਸ਼ਿਆਰਪੁਰ ਵਜੋਂ ਹੋਈ ਹੈ। ਮਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਸਾਬਕਾ ਫੌਜੀ ਹਨ। ਪਰਮਿੰਦਰ ਸਿੰਘ ਵਿਸ਼ਵ ਮਨੁੱਖੀ ਅਧਿਕਾਰ ਕਾਰਪੋਰੇਸ਼ਨ ਪੰਜਾਬ ਦਾ ਇੰਚਾਰਜ ਵੀ ਹੈ। ਇਸ ਤੋਂ ਇਲਾਵਾ ਮਾਮਲੇ ’ਚ ਨਾਮਜ਼ਦ ਚਾਰ ਹੋਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਸਾਲੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਆਪਣੀ 18 ਏਕੜ ਜੱਦੀ ਜ਼ਮੀਨ ਵੇਚੀ ਸੀ। ਜਿਸ ਉਪਰੰਤ ਉਸ ਨੂੰ ਪੰਚਾਇਤੀ ਜ਼ਮੀਨ ਵੇਚਣ ਸਬੰਧੀ ਸਰਕਾਰੀ ਨੋਟਿਸ ਮਿਲਿਆ, ਜਿਸ ਤੋਂ ਬਾਅਦ 12 ਅਗਸਤ 2023 ਨੂੰ ਤਿੰਨ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਇਨਾਂ ਨੇ ਖੁਦ ਨੂੰ ਸੈਕਟਰ-17 ਚੰਡੀਗੜ ਵਿਖੇ ਸਥਿਤ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਦੱਸਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਵੇਚਣ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਉਕਤ ਵਿਅਕਤੀਆਂ ਨੇ ਉਸ ਤੋਂ 50 ਲੱਖ ਰੁਪਏ ਮੰਗੇ ਕਿਉਂਕਿ ਉਨਾਂ ਨੇ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਦਫਤਰ ਵਿਖੇ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ’ਚ ਉਸ ਖ਼ਿਲਾਫ ਕੇਸ ਦਰਜ ਕੀਤਾ ਜਾਵੇਗਾ।

ਮਾਮਲੇ ’ਚ ਨਾਮਜ਼ਦ ਚਾਰ ਹੋਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ

ਡਰ ਦੇ ਕਾਰਨ ਸ਼ਿਕਾਇਤਕਰਤਾ 25 ਲੱਖ ਰੁਪਏ ਦੇਣ ਲਈ ਮੰਨ ਗਿਆ। ਮੁਲਜ਼ਮਾਂ ਨੇ ਉਸ ਨੂੰ 15 ਲੱਖ ਅਤੇ 10 ਲੱਖ ਰੁਪਏ ’ਤੇ ਦੋ ਚੈੱਕ ਦਸਤਖ਼ਤ ਕਰਨ ਲਈ ਰਾਜੀ ਕਰ ਲਿਆ ਅਤੇ 25 ਲੱਖ ਰੁਪਏ ਨਗਦ ਪ੍ਰਾਪਤ ਹੋਣ ’ਤੇ ਇਹ ਚੈੱਕ ਵਾਪਸ ਕਰਨ ਦੀ ਗਾਰੰਟੀ ਦਿੱਤੀ। ਉਕਤ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਸ਼ਿਕਾਇਤਕਰਤਾ ਦੀ ਜੇਬ ਵਿੱਚੋਂ 27 ਹਜ਼ਾਰ ਰੁਪਏ ਕੱਢ ਲਏ ਅਤੇ ਉਸ ਦਾ ਫੋਨ ਨੰਬਰ ਲੈ ਕੇ ਚਲੇ ਗਏ। ਇਸ ਉਪਰੰਤ ਸ਼ਿਕਾਇਤਕਰਤਾ ਨੂੰ ਵਟਸਐਪ ’ਤੇ ਧਮਕੀ ਭਰੀਆਂ ਕਾਲਾਂ ਆਉਣ ਲੱਗੀਆਂ ਕਿ ਜੇਕਰ ਉਹ 25 ਲੱਖ ਰੁਪਏ ਨਗਦ ਦੇਣ ’ਚ ਅਸਫਲ ਰਿਹਾ ਤਾਂ ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ। (Robbery)

ਇਹ ਵੀ ਪੜ੍ਹੋ : ਚਾਕੂ ਦੀ ਨੋਕ ’ਤੇ ਸਾਇਕਲ ਸਵਾਰ ਲੁੱਟਿਆ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਨਜੀਤ ਸਿੰਘ ਵਾਸੀ ਪਿੰਡ ਭੈਣੀ ਸਾਲੂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 384, 120-ਬੀ ਤਹਿਤ ਮਿਤੀ 28 ਅਗਸਤ 2023 ਨੂੰ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਐਫ.ਆਈ.ਆਰ. ਨੰ. 20 ਦਰਜ ਕੀਤੀ ਗਈ ਹੈ।

ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਨੇ ਮੁਲਜਮ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਸੋਮਵਾਰ ਨੂੰ ਗਿ੍ਰਫਤਾਰ ਕਰ ਲਿਆ ਸੀ ਅਤੇ ਹੁਣ ਦੋਵੇਂ 31 ਅਗਸਤ ਤੱਕ ਪੁਲਿਸ ਰਿਮਾਂਡ ’ਤੇ ਹਨ। ਪਰਮਿੰਦਰ ਸਿੰਘ ਵਾਸੀ ਅਕਾਸ ਕਲੋਨੀ ਹੁਸ਼ਿਆਰਪੁਰ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਚਾਰ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮ ਮਨਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਸ਼ਿਕਾਇਤਕਰਤਾ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਪਰਮਿੰਦਰ ਸਿੰਘ ਉਨਾਂ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਹੈ ਜੋ 12 ਅਗਸਤ ਨੂੰ ਸ਼ਿਕਾਇਤਕਰਤਾ ਦੇ ਘਰ ਗਏ ਸਨ।