Today - Sach Kahoon Punjabi
ਸਿੱਖਿਆ ਵਿਭਾਗ ਕਰ ਰਿਹਾ ਐ ਕਮਾਲ, ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਐ ਜ਼ੋਰਾਂ ਨਾਲ
ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ
ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਦਾ ਸਿੱਖਿਆ ਵਿਭਾਗ (Education Department) ਕਮਾਲ ਹੀ ਕਰਨ ਲੱਗਿਆ ਹੋਇਆ ਹੈ, ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਦਾ ਕੰਮ ਬੰਦ ਹੋਏ ਨੂੰ ਮਹੀਨੇ ਬੀਤੇ ਗਏ ਹਨ ਪਰ ਸਿੱਖਿਆ ਵਿਭਾਗ ਹੀ ਇਹੋ ਜਿਹਾ ਹੈ, ਜਿਥੇ ਕਿ ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਹੈ। ਸਿੱਖਿਆ ਵਿਭਾਗ ਇਨਾਂ ਦਿਨਾਂ ਵਿੱਚ ਤਬਾਦਲੇ ਵੀ ਉਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰਨ ਵਿੱਚ ਲੱਗਿਆ ਹੋਇਆ ਹੈ, ਜਿਸ ਨਾਲ ਸਰਕਾਰੀ ਸਕੂਲ ‘ਚ ਪੜਾਈ ਕਰਦੇ ਵਿਦਿਆਰਥੀਆਂ ਦੀ ਪਰੀਖਿਆਵਾਂ ‘ਤੇ ਵੀ ਖ਼ਾਸਾ ਅਸਰ ਪੈ ਸਕਦਾ ਹੈ
ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਆਪਣੇ ਵੱਖ ਤਰੀਕੇ ਨਾਲ ਹੀ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ। ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ 16 ਸਕੂਲ ਪ੍ਰਿੰਸੀਪਲਾਂ ਦੇ ਤਬਾਦਲੇ ਕਰਕੇ ਨਵੀਂ ਤੈਨਾਤੀ ਦੇ ਆਦੇਸ਼ ਜਾਰੀ ਕੀਤੇ ਹਨ। ਇਨਾਂ ਸਾਰੇ ਪ੍ਰਿੰਸੀਪਲਾਂ ਦੇ ਤਬਾਦਲੇ ਦੇ ਆਦੇਸ਼ ਵੀ ਤੁਰੰਤ ਹੀ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਇਹ ਸਾਰੇ ਆਪਣੀ ਨਵੀਂ ਤੈਨਾਤੀ ਦਾ ਕਾਰਜਭਾਰ ਵੀ ਸੰਭਾਲ ਲੈਣ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰਨ ਲਈ ਇੱਕ ਤੈਅ ਸੀਮਾ ਦਾ ਆਦੇਸ਼ ਪਿਛਲੇ ਸਾਲ ਮਈ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੌਰਾਨ ਕੁਝ ਦਿਨਾਂ ਦਾ ਵਾਧਾ ਕਰਦੇ ਹੋਏ ਵਿਭਾਗਾਂ ਨੂੰ ਹੋਰ ਤਬਾਦਲੇ ਕਰਨ ਲਈ ਵਾਧੂ ਸਮਾਂ ਵੀ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ। ਇਥੇ ਹੀ ਕੋਈ ਜਰੂਰੀ ਤਬਾਦਲਾ ਕਰਨ ਦੀ ਜਰੂਰਤ ਸਮਝਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੋਂ ਉਸ ਦੀ ਪ੍ਰਵਾਨਗੀ ਲੈਣ ਲਈ ਕਿਹਾ ਸੀ।
ਇਨਾਂ ਆਦੇਸ਼ਾਂ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵੱਲੋਂ ਤਬਾਦਲੇ ਬੰਦ ਕਰਕੇ ਕਰਮਚਾਰੀਆਂ ਨੂੰ ਆਪਣੇ ਕੰਮਾਂ ਵਲ ਧਿਆਨ ਦੇਣ ਲਈ ਕਿਹਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮਈ ਜੂਨ ਵਿੱਚ ਤਬਾਦਲੇ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਤਬਾਦਲੇ ਕਰ ਦਿੱਤੇ ਜਾਣਗੇ ਪਰ ਇਥੇ ਹੀ ਸਿੱਖਿਆ ਵਿਭਾਗ ਇਹੋ ਜਿਹਾ ਨਿਵੇਕਲਾ ਵਿਭਾਗ ਹੈ, ਜਿਥੇ ਪੂਰਾ ਸਾਲ ਬੀਤਣ ਤੋਂ ਬਾਅਦ ਵੀ ਤਬਾਦਲੇ ਦਾ ਕੰਮ ਰੁਕਣ ਦਾ ਨਾਅ ਹੀ ਨਹੀਂ ਰਿਹਾ।
Education Department | ਸਿੱਖਿਆ ਵਿਭਾਗ ਵੱਲੋਂ ਇਸੇ ਸਾਲ ਜਨਵਰੀ ਵਿੱਚ ਵੀ ਤਬਾਦਲੇ ਕੀਤੇ ਗਏ ਸਨ ਅਤੇ ਹੁਣ ਫਰਵਰੀ ਵਿੱਚ ਵੀ ਤਬਾਦਲੇ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਬੀਤੇ ਦਿਨ 4 ਫਰਵਰੀ ਨੂੰ 13 ਪ੍ਰਿੰਸੀਪਲ ਅਤੇ 3 ਜਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਦੇ ਕੁਲ 16 ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਨਾਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਹੈ।
ਨਤੀਜੇ ਦੀ ਚਿੰਤਾ ਐ ਤਾਂ ਤਬਾਦਲੇ ਕਿਉਂ ਕਰ ਰਿਹਾ ਐ ਸਿੱਖਿਆ ਵਿਭਾਗ
Education Department ਸਿੱਖਿਆ ਵਿਭਾਗ ਵੱਲੋਂ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਹਨ ਕਿ ਜਿਹੜੇ ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ ਹਨ, ਉਹ ਆਪਣੇ ਨਵੇਂ ਅਤੇ ਪੁਰਾਣੇ ਸਕੂਲ ਦੇ ਸਲਾਨਾ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ। ਇਥੇ ਇਹ ਸਮਝ ਨਹੀਂ ਆ ਰਹੀਂ ਹੈ ਕਿ ਜੇਕਰ ਸਿੱਖਿਆ ਵਿਭਾਗ ਸਲਾਨਾ ਨਤੀਜਿਆਂ ਲਈ ਇੰਨਾ ਹੀ ਜਿਆਦਾ ਚਿੰਤਤ ਹੈ ਤਾਂ ਉਨਾਂ ਵਲੋਂ ਤਬਾਦਲੇ ਹੀ ਕਿਉਂ ਕੀਤੇ ਜਾ ਰਹੇ ਹਨ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਲਾਨਾ ਪਰੀਖਿਆਵਾਂ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ ਬੁਲਾਰੇ ਨਹੀਂ ਚੁੱਕਦੇ ਫੋਨ
ਸਿੱਖਿਆ ਵਿਭਾਗ ਇਸ ਸਮੇਂ ਕਿਉਂ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ, ਇਸ ਸਬੰਧੀ ਜਾਣਕਾਰੀ ਲੈਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ Àਨ੍ਹਾਂ ਫੋਨ ਨਹੀਂ ਚੁੱਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਦੇ ਇਕੱਠ ਨੇ ਸਾਬਤ ਕੀਤਾ ਕਿ ਸੰਘਰਸ਼ ਲੋਕ ਲਹਿਰ ਬਣਕੇ ਉਭੱਰੇਗਾ: ਢੀਂਡਸਾ
ਪਿੰਡ ਛਾਜਲੀ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਸੁਨਾਮ ਊਧਮ ਸਿੰਘ ਵਾਲਾ , (ਖੁਸਪ੍ਰੀਤ ਜੋਸਨ) ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ (sukhdev singh Dhindsa) ਦੇ ਸਮਰਥਕਾਂ ਨੇ ਦਿੜ੍ਹਬਾ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਪਿੰਡ ਛਾਜਲੀ ਵਿਖੇ ਰਿਕਾਰਡ ਤੋੜ ਇਕੱਠ ਕਰਕੇ ਢੀਂਡਸਾ ਦੁਆਰਾ ਲਏ ਗਏ ਫੈਸਲੇ ਨੂੰ ਲੋਕ ਲਹਿਰ ਵਿੱਚ ਬਦਲਣ ਦਾ ਅਹਿਦ ਲਿਆ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਵਰਕਰਾਂ ਨੇ ਇੱਕ ਮੀਟਿੰਗ ਨੂੰ ਰੈਲੀ ਵਿੱਚ ਬਦਲਕੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ‘ਤੇ ਤੋਰਨ, ਪੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਲਈ ਸ਼ੁਰੂ ਕੀਤਾ ਸੰਘਰਸ਼ ਲੋਕ ਲਹਿਰ ਬਣਕੇ ਉਭੱਰੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੰਗਰੂਰ ਰੈਲੀ ਦਾ ਲੋਕ ਮੁੱਦਿਆਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ , ਇਹ ਸਿਰਫ਼ ਤੇ ਸਿਰਫ਼ ਸੁਖਬੀਰ ਸਿੰਘ ਬਾਦਲ ਦੀ ਡਿੱਗ ਚੁੱਕੀ ਸਾਖ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ।ਢੀਂਡਸਾ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਉੱਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਵਿੱਤਰ ਰੁਤਬੇ ਨੂੰ ਨੀਵਾਂ ਦਿਖਾਉਣ ਦਾ ਦੋਸ਼ ਲਾਉਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਪ੍ਰਧਾਨ ਦਾ ਸਿੱਖ ਜਗਤ ਅੰਦਰ ਬਹੁਤ ਵੱਡਾ ਰੁਤਬਾ ਹੈ
ਪਰ ਭਾਈ ਲੌਂਗੋਵਾਲ ਨੇ ਸੰਗਰੂਰ ਦੀ ਰਾਜਨੀਤਕ ਰੈਲੀ ਵਿੱਚ ਇਕੱਠ ਕਰਨ ਲਈ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਬੱਸਾਂ ਭਰਕੇ ਲਿਆਉਣ ਬਦਲੇ ਸ਼੍ਰੋਮਣੀ ਕਮੇਟੀ ਦੇ ਕੋਟੇ ਵਿੱਚੋਂ ਗ੍ਰਾਟਾਂ ਦੇ ਲਾਲਚ ਦੇਣੇ ਸ਼ੁਰੂ ਕੀਤੇ ਹੋਏ ਹਨ। ਸੰਗਤਾਂ ਦੇ ਤਿਲ ਫੁੱਲ ਭੇਂਟ ਦੀ ਭੇਟਾ ਦੀ ਦੁਰਵਰਤੋਂ ਕਰਨ ਵਾਲਾ ਪਹਿਲਾ ਪ੍ਰਧਾਨ ਹੈ। ਢੀਂਡਸਾ ਨੇ ਕਿਹਾ ਇਹ ਸੰਘਰਸ਼ ਸਿਧਾਂਤਾਂ ਤੇ ਪੰਥਕ ਸੰਸਥਾਵਾਂ ਦੇ ਮਾਣ ਮਰਿਆਦਾ ਲਈ ਲੜਿਆ ਜਾ ਰਿਹਾ ਹੈ, ਕਿਸੇ ਅਹੁਦੇ ਜਾਂ ਨਿੱਜੀ ਮੁਫਾਦ ਲਈ ਨਹੀਂ। ਇਸ ਕਰਕੇ ਸੰਗਤ ਦਾ ਕਾਫਲਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਦੇ ਸਾਬਕਾ ਮੰਤਰੀਆਂ ਤੇ ਆਗੂਆਂ ਨੇ ਰੈਲੀ ਲਈ ਕੀਤੀਆਂ ਮੀਟਿੰਗਾਂ ਦੌਰਾਨ ਕੇਵਲ ਸਾਡੇ ਪਰਿਵਾਰ ਤੇ ਸਮਰਥਕਾਂ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਹੈ। ਲੋਕ ਮੁੱਦਿਆਂ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ਼ ਇੱਕ ਵੀ ਗੱਲ ਨਹੀਂ ਕੀਤੀ ਗਈ।
ਢੀਂਡਸਾ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਲੋਕ ਪੱਖੀ ਲਹਿਰਾਂ ਇਸ ਇਲਾਕੇ ਅੰਦਰੋਂ ਉਠੀਆਂ ਹਨ।  ਸ੍ਰੋਮਣੀ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਅਤੇ ਸਾਬਕਾ ਏ ਐਮ ਗੁਰਬਚਨ ਸਿੰਘ ਬਚੀ ਨੇ ਕਿਹਾ ਕਿ ਵਰਕਰਾਂ ਦੇ ਉਤਸਾਹ ਤੇ ਜੋਸ਼ ਅੰਦਰੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਮੁੱਚਾ ਸਿੱਖ ਪੰਥ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜਾ ਹੈ।
ਇਸ ਸਮੇਂ ਹਰਦੇਵ ਸਿੰਘ ਰੋਗਲਾ ਸ੍ਰੋਮਣੀ ਕਮੇਟੀ ਮੈਂਬਰ, ਸਤਗੁਰ ਸਿੰਘ ਨਮੋਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸਦ, ਜਥੇਦਾਰ ਹਰੀਨੰਦ ਸਿੰਘ ਛਾਜਲਾ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਕੌਰ ਸਿੰਘ ਮੌੜ, ਸੁਖਜਿੰਦਰ ਸਿੰਘ ਸੰਧੜਾ, ਹਰਪਾਲ ਸਿੰਘ ਖਡਿਆਲ, ਰਣਧੀਰ ਸਿੰਘ ਸਮੂਰਾਂ, ਬਲਜੀਤ ਸਿੰਘ ਢੰਡੋਲੀ ਕਲਾਂ, ਪੱਪੀ ਨੰਗਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਮਾਸਟਰ ਰਣਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
India-Sri Lanka ਦਰਮਿਆਨ ਦੂਜਾ ਮੁਕਾਬਲਾ ਅੱਜ
India-Sri Lanka ਦਰਮਿਆਨ ਦੂਜਾ ਮੁਕਾਬਲਾ ਅੱਜ
ਮੀਂਹ ਕਾਰਨ ਰੱਦ ਹੋ ਗਿਆ ਸੀ ਪਹਿਲਾ ਮੁਕਾਬਲਾ
ਇੰਦੌਰ, ਏਜੰਸੀ। ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਅੱਜ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜੇਤੂ ਅਭਿਆਨ ਲਈ ਉਤਰੇਗੀ। ਗੁਹਾਟੀ ‘ਚ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਮੀਂਹ ਅਤੇ ਗਿੱਲੀ ਪਿੱਚ ਕਾਰਨ ਰੱਦ ਕਰਨਾ ਪਿਆ ਸੀ, ਜਿਸ ਤੋਂ ਬਾਅਦ ਹੁਣ ਦੂਜਾ ਮੈਚ ਲੜੀ ਜਿੱਤਣ ਦੇ ਲਿਹਾਜ ਨਾਲ ਮਹੱਤਵਪੂਰਨ ਹੋ ਗਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਦੇ ਨੌਜਵਾਨ ਖਿਡਾਰੀਆਂ ਕੋਲ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਤ ਕਰਨ ਅਤੇ ਟੀਮ ‘ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਦੇ ਲਿਹਾਜ ਨਾਲ ਵੀ ਇਨ੍ਹਾਂ ਮੈਚਾਂ ਦੀ ਅਹਿਮੀਅਤ ਕਿਤੇ ਵਧ ਗਈ ਹੈ।
ਸੱਟ ਕਾਰਨ ਲੰਮੇ ਸਮੇਂ ਤੋਂ ਬਾਹਰ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ‘ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹਨ ਜਿਨ੍ਹਾਂ ਦੀ ਉਡੀਕ ਕੁਝ ਲੰਮੀ ਹੋ ਗਈ ਹੈ ਅਤੇ ਹੁਣ ਹੋਲਕਰ ਸਟੇਡੀਅਮ ‘ਚ ਉਨ੍ਹਾਂ ਤੋਂ ਟੀਮ ਦੀ ਜਿੱਤ ‘ਚ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਹਨ ਅਤੇ ਰੋਹਿਤ ਸ਼ਰਮਾ ਦੀ ਗੈਰ-ਮੌਜ਼ੂਦਗੀ ‘ਚ ਧਵਨ ਅਤੇ ਲੋਕੇਸ਼ ਰਾਹੁਲ ਦੀ ਓਪਨਿੰਗ ਜੋੜੀ ‘ਤੇ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ।
ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਭਾਰਤ ਲਈ ਵੱਡੀ ਚੁਣੌਤੀ
ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ 20 ਵਿਸ਼ਵ ਕੱਪ ‘ਚ ਖਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਟੀਮ ਲਈ ਸਰਵਸ੍ਰੇਸ਼ਠ ਟੀਮ ਸੰਯੋਜਨ ਦੀ ਭਾਲ ਕਰਨਾ ਵੱਡੀ ਚੁਣੌਤੀ ਹੈ।ਦੂਜੇ ਪਾਸੇ ਸ੍ਰੀਲੰਕਾਈ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ ਜੋ 16 ਮਹੀਨੇ ਬਾਅਦ ਵਾਪਸੀ ਕਰ ਰਹੇ ਹਨ। ਮੈਥਿਊਜ਼ ਨੇ ਦੱਖਣੀ ਅਫਰੀਕਾ ਖਿਲਾਫ ਅਗਸਤ 2018 ‘ਚ ਆਖਰੀ ਟੀ-20 ਖੇਡਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ
ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ, ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ‘ਤੇ ਨਜ਼ਰ
ਏਜੰਸੀ/ਗੁਹਾਟੀ। ਭਾਰਤੀ ਕ੍ਰਿਕਟ ਟੀਮ ਆਪਣੇ ਨਵੇਂ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਖਿਲਾਫ ਕਰਨ ਜਾ ਰਹੀ ਹੈ ਅਤੇ ਐਤਵਾਰ ਨੂੰ ਗੁਹਾਟੀ ‘ਚ ਲੜੀ ਦੇ ਪਹਿਲੇ ਟੀ-20 ਮੁਕਾਬਲੇ ‘ਚ ਉੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਆਗਾਮੀ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਨੌਜਵਾਨ ਬ੍ਰਿਗੇਡ ਦੇ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ‘ਚ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਟੀਮ ਲਈ ਆਪਣੇ ਸਰਵਸ੍ਰੇਸ਼ਠ ਸੰਯੋਜਨ ਨੂੰ ਭਾਲਣਾ ਵੱਡੀ ਚੁਣੌਤੀ ਹੈ ਭਾਰਤ ਨੇ ਹਾਲ ਹੀ ‘ਚ ਆਪਣੇ ਮੈਦਾਨ ‘ਤੇ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਤੋਂ ਟੀ-20 ਲੜੀ ‘ਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਦੋਵਾਂ ਹੀ ਲੜੀ ਉਹ 2-1 ਦੇ ਫਰਕ ਨਾਲ ਜਿੱਤਣ ‘ਚ ਸਫਲ ਰਿਹਾ।T20
ਹਾਲਾਂਕਿ ਭਾਰਤੀ ਟੀਮ ਨੂੰ ਇਨ੍ਹਾਂ ਦੋਵਾਂ ਹੀ ਲੜੀਆਂ ‘ਚ ਫਿਲਡਿੰਗ, ਗੇਂਦਬਾਜ਼ੀ ਅਤੇ ਬੱਲੇਬਾਜ਼ੀ ਸਾਰੇ ਵਿਭਾਗਾਂ ‘ਚ ਵਿਰੋਧੀਆਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਪਿਆ ਜੋ ਉਸ ਲਈ ਵੱਡਾ ਸਬਕ ਸਾਬਤ ਹੋਇਆ ਹੈ ਹੁਣ ਵੇਖਣਾ ਹੋਵੇਗਾ ਕਿ ਸ੍ਰੀਲੰਕਾ ਖਿਲਾਫ ਟੀਮ ਇੰਡੀਆ ਦੇ ਖਿਡਾਰੀ ਕਿਨ੍ਹਾਂ ਵਿਭਾਗਾਂ ‘ਚ ਕਿੰਨੇ ਸੁਧਾਰ ਨਾਲ ਉੱਤਰਦੇ ਹਨ ਮੌਜ਼ੂਦਾ ਲੜੀ ‘ਚ ਸਟਾਰ ਓਪਨਰ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ ਪਰ ਟੀਮ ੇਦੇ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਅਹਿਮ ਮੰਨੀ ਜਾ ਰਹੀ ਹੈ ।
ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ
ਉੱਥੇ ਨਵਦੀਪ ਸੈਣੀ ਅਤੇ ਸ਼ਾਰਦੁਲ ਠਾਕੁਰ ਕੋਲ ਖੁਦ ਨੂੰ ਸਾਬਤ ਕਰਨ ਲਈ ਟੀਮ ਨਾਲ ਜ਼ਿਆਦਾ ਸਮਾਂ ਹੇਵੇਗਾ ਟੀਮ ਕੋਲ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ  ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਜਿਹੇ ਚੰਗੇ ਸਪਿੱਨ ਗੇਂਦਬਾਜ਼ ਹਨ ਜਿਸ ਕਾਰਨ ਭਾਰਤ ਦਾ ਗੇਂਦਬਾਜ਼ੀ ਵਿਭਾਗ ਕਿਸੇ ਵੀ ਵਿਰੋਧੀ ਲਈ ਚੁਣੌਤੀਪੂਰਨ ਹੋਵੇਗਾ। ਦੂਜੇ ਪਾਸੇ ਸ੍ਰੀਲੰਕਾ ਟੀਮ ਨੇ ਆਪਣੀ 16 ਮੈਂਬਰੀ ਟੀਮ ‘ਚ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੂੰ ਵਾਪਸ ਸੱਦਿਆ ਹੈ। ਜੋ 16 ਮਹੀਨਿਆਂ ਬਾਅਦ ਵਾਪਸੀ ਕਰ ਰਹੇ ਹਨ ਟੀਮ ਕੋਲ ਭਾਨੁਕਾ ਰਾਜਾਪਕਸ਼ਾ, ਅਵਿਕਸ਼ਾ ਫਰਨਾਂਡੋ ਦੇ ਰੂਪ ‘ਚ ਵਧੀਆ ਨੌਜਵਾਨ ਖਿਡਾਰੀ ਹਨ ਸ੍ਰੀਲੰਕਾਈ ਕਪਤਾਨ ਲਸਿਥ ਮਲਿੰਗਾ ਦੀ ਟੀਮ ‘ਚ ਅਵਿਸ਼ਕਾ ਅਤੇ ਦਾਨੁਸ਼ਕਾ ਗੁਣਾਤਿਲਕਾ ਓਪਨਿੰਗ ਦੇ ਮਜ਼ਬੂਤ ਖਿਡਾਰੀ ਹਨ ਜਦੋਂਕਿ ਤਜ਼ਰਬੇਕਾਰ ਮੈਥਿਊਜ਼ ਦੀ ਵਾਪਸੀ ਨਾਲ ਵੀ ਭਾਰਤ ਨੂੰ ਚੌਕਸ ਰਹਿਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
India-West Indies ਆਖਰੀ ਇੱਕ ਰੋਜ਼ਾ ਅੱਜ
India-West Indies ਆਖਰੀ ਇੱਕ ਰੋਜ਼ਾ ਅੱਜ
ਸੀਰੀਜ਼ ‘ਤੇ ਕਬਜ਼ੇ ਲਈ ਉੱਤਰੇਗਾ ਭਾਰਤ
ਕਟਕ, ਏਜੰਸੀ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਕਟਕ ‘ਚ ਵੈਸਟ ਇੰਡੀਜ਼ ਖਿਲਾਫ ਇੱਕ ਰੋਜ਼ਾ ਸੀਰੀਜ ਦੇ ਨਿਰਣਾਇਕ ਮੁਕਾਬਲੇ ‘ਚ ਗਲਤੀਆ ਨੂੰ ਸੁਧਾਰ ਕੇ ਸੀਰੀਜ ‘ਤੇ ਕਬਜਾ ਕਰਨ ਲਈ ਉੱਤਰੇਗੀ। ਭਾਰਤ ਨੇ ਚੇੱਨਈ ‘ਚ ਪਹਿਲਾ ਇੱਕ ਰੋਜ਼ਾ ਗਵਾਉਣ ਤੋਂ ਬਾਅਦ ਦੂਜੇ ਇੱਕ ਰੋਜਾ ਨੂੰ ਵਿਸ਼ਾਖਾਪਟਨਮ ‘ਚ ਜਿੱਤਿਆ ਸੀ ਤੇ ਸੀਰੀਜ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ ਸੀ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵਿਰੋਧੀ ਟੀਮ ਵੈਸਟ ਇੰਡੀਜ਼ ਤੋਂ ਕਾਫੀ ਚੁਣੌਤੀਆਂ ਝੱਲਣੀਆਂ ਪਈਆਂ ਹਨ। ਟੀ20 ਸੀਰੀਜ ‘ਚ ਵੀ ਇਸੇ ਤਰ੍ਹਾਂ ਦੀ ਨਿਰਣਾਇਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਉਹ 2-1 ਨਾਲ ਸੀਰੀਜ ਜਿੱਤਣ ‘ਚ ਕਾਮਯਾਬ ਰਹੀ ਸੀ। ਵਿਰਾਟ ਐਂਡ ਕੰਪਨੀ ਲਈ ਕਟਕ ‘ਚ ਇਸੇ ਤਰ੍ਹਾਂ ਇੱਕ ਵਾਰ ਫਿਰ ਨਿਰਣਾਇਕ ਮੁਕਾਬਲੇ ‘ਚ ਪੂਰਾ ਜ਼ੋਰ ਲਗਾਉਣਾ ਹੋਵੇਗਾ ਜਿਸ ਵਿੱਚ ਟੀਮ ਦੇ ਸਹੀ ਸੰਯੋਜਨ, ਬੱਲੇਬਾਜ਼ਾਂ ਦੇ ਪ੍ਰਦਰਸ਼ਨ , ਕਿਫਾਇਤੀ ਗੇਂਦਬਾਜ਼ੀ ਤੋਂ ਇਲਾਵਾ ਵਧੀਆ ਫੀਲਡਿੰਗ ‘ਤੇ ਉਸ ਨੂੰ ਧਿਆਨ ਦੇਣਾ ਪਵੇਗਾ। India-West Indies
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
T-20 ਭਾਰਤ-ਵੈਸਟਇੰਡੀਜ਼ ‘ਚ ਦੂਜਾ ਮੈਚ ਅੱਜ
ਸ਼ਿਵਮ ਦੂਬੇ ਦੀ ਥਾਂ ਸੰਜੂ ਸੈਮਸਨ ਨੂੰ ਮਿਲ ਸਕਦੈ ਮੌਕਾ
ਤਿਰੁਵੰਤਪੁਰਮ, ਏਜੰਸੀ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ 3 T-20 ਦੀ ਸੀਰੀਜ਼ ਦਾ ਦੂਜਾ ਮੈਚ ਅੰਜ ਤਿਰੁਵੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ‘ਚ ਸ਼ਿਵਮ ਦੂਬੇ ਦੀ ਥਾਂ ਸੰਜੂ ਸੈਮਸਨ ਨੂੰ ਮੌਕਾ ਮਿਲ ਸਕਦਾ ਹੈ। ਉਹ ਬੰਗਲਾਦੇਸ਼ ਖਿਲਾਫ਼ ਵੀ ਬੇਂਚ ‘ਤੇ ਹੀ ਰਹੇ ਸਨ। ਅਜਿਹੇ ‘ਚ ਕਪਤਾਨ ਵਿਰਾਮ ਕੋਹਲੀ ਉਹਨਾਂ ਨੂੰ ਸ਼ਿਵਮ ਦੀ ਥਾਂ ਟੀਮ ‘ਚ ਸ਼ਾਮਲ ਕਰਕੇ ਇੱਕ ਵਾਧੂ ਬੱਲੇਬਾਜ਼ ਖਿਡਾਉਣਾ ਚਾਹੁੰਣਗੇ। ਦੂਜੇ ਪਾਸੇ ਵੈਸਟਇੰਡੀਜ਼ ਟੀਮ ‘ਚ ਨਿਕੋਲਸ ਪੂਰਨ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਨੂੰ ਦਿਨੇਸ਼ ਰਾਮਦੀਨ ਦੀ ਥਾਂ ਆਖਰੀ ਇਕਾਦਸ਼ ‘ਚ ਰੱਖਿਆ ਜਾ ਸਕਦਾ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਅੱਜ ਦਾ ਮੈਚ ਜਿੱਤ ਕੇ ਸੀਰੀਜ਼ ‘ਚ ਜੇਤੂ ਵਾਧਾ ਹਾਸਲ ਕਰਨਾ ਚਾਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
India West Indies ਪਹਿਲਾ ਟੀ-20 ਅੱਜ
India West Indies ਪਹਿਲਾ ਟੀ-20 ਅੱਜ – ਵਿਸ਼ਵ ਕੱਪ ਦੇ ਨਾਲ ਆਈਪੀਐੱਲ ‘ਤੇ ਵੀ ਰਹੇਗੀ ਨਜ਼ਰ
-ਖਿਡਾਰੀਆਂ ਲਈ ਟੀ-20 ਵਿਸ਼ਵ ਕੱਪ ‘ਚ ਜਗ੍ਹਾ ਪੱਕੀ ਕਰਨ ਦਾ ਮੌਕਾ
ਹੈਦਰਾਬਾਦ, ਏਜੰਸੀ। ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ ਹੈਦਰਾਬਾਦ ‘ਚ ਹੋਣ ਜਾ ਰਿਹਾ ਹੈ। ਭਾਰਤ ਨੇ ਪਿਛਲੇ 6 ਟੀ-20 ‘ਚ ਵੈਸਟਇੰਡੀਜ਼ ਨੂੰ ਹਰਾਇਆ ਹੈ। ਪਿਛਲੀ ਵਾਰ ਭਾਰਤ ਨੇ ਵੈਸਟਇੰਡੀਜ਼ ਨੂੰ ਇਸੇ ਸਾਲ 6 ਅਗਸਤ ਨੂੰ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ‘ਚ 7 ਵਿਕਟਾਂ ਨਾਲ ਹਰਾਇਆ ਸੀ। ਪਹਿਲੇ ਮੈਚ ‘ਚ ਨੌਜਵਾਨ ਆਲਰਾਊਂਡਰ ਸ਼ਿਵਮ ਦੂਬੇ ਨੂੰ ਪਲੇਇੰਗ ਇਲੈਵਨ ‘ਚ ਮੌਕਾ ਮਿਲ ਸਕਦਾ ਹੈ। India West Indies ਭਾਰਤ ਅਤੇ ਵੈਸਟ ਇੰਡੀਜ਼ ‘ਚ ਹੁਣ ਤੱਕ 14 ਮੈਚ ਹੋਏ ਹਨ। ਇਹਨਾ ਵਿੱਚ ਟੀਮ ਇੰਡੀਆ ਨੇ 8 ਮੈਚ ਜਿੱਤੇ ਜਦੋਂਕਿ 5 ‘ਚ ਹਾਰ ਮਿਲੀ। ਇੱਕ ਮੁਕਾਬਲਾ ਬੇਨਤੀਜਾ ਰਿਹਾ। ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਪਿਛਲੀ ਦੋ ਟੀ-20 ਸੀਰੀਜ਼ ‘ਚ ਕਲੀਨ ਸਵੀਪ ਰਿਹਾ। ਦੋਵੇਂ ਦੇਸ਼ਾਂ ਦਰਮਿਆਨ ਪਿਛਲੀ ਸੀਰੀਜ਼ ਅਮਰੀਕਾ ਵੈਸਟਇੰਡੀਜ਼ ‘ਚ ਖੇਡੀ ਗਈ ਸੀ। ਜਿਸ ਨੂੰ ਭਾਰਤ 3-0 ਨਾਲ ਜਿੱਤਿਆ ਸੀ।
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਜਾ ਰਹੇ ਇਸ ਮੈਚ ‘ਚ ਤੇ ਇਸ ਲੜੀ ‘ਤੇ ਟੀ-20 ਵਿਸ਼ਵ ਕੱਪ ਲਈ ਅਤੇ ਆਈਪੀਐਲ ਦੀ 19 ਦਸੰਬਰ ਨੂੰ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ਕਰਕੇ ਸਭ ਦੀਆਂ ਨਜ਼ਰਾਂ ਹਨ। ਦਿਲਚਸਪ ਹੈ ਕਿ ਟੀ-20 ਦੀ ਮੌਜ਼ੂਦਾ ਵਿਸ਼ਵ ਚੈਂਪੀਅਨ ਟੀਮ ਵਿੰਡੀਜ਼ ਇਸ ਲੜੀ ‘ਚ ਵਿਸ਼ਵ ‘ਚ 10ਵੀਂ ਰੈਂਕਿੰਗ ਦੇ ਨਾਲ ਉਤਰ ਰਹੀ ਹੈ ਅਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਕੈਰੇਬੀਆਈ ਟੀਮ ‘ਚ ਕਿੰਨੀ ਗਿਰਾਵਟ ਆਈ ਹੈ।
ਕੁਝ ਅਹਿਮ ਪਹਿਲੂ
ਵੈਸਟਇੰਡੀਜ਼ ਨੇ ਭਾਰਤ ਖਿਲਾਫ ਖੇਡਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਟੀ-20 ਲੜੀ 1-2 ਨਾਲ ਗਵਾਈ ਹੈ।
ਭਾਰਤ ਨੇ ਬੰਗਲਾਦੇਸ਼ ਨੂੰ 2-1 ਨਾਲ ਹਰਾਇਆ ਹੈ।
ਬੰਗਲਾਦੇਸ਼ ਖਿਲਾਫ ਟੀ-20 ਲੜੀ ‘ਚ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਸੀ ਤੇ ਵਿਰਾਟ ਦੇ ਪਰਤਣ ਨਾਲ ਭਾਰਤੀ ਟੀਮ ਨੂੰ ਬੱਲੇਬਾਜ਼ੀ ‘ਚ ਮਜ਼ਬੂਤੀ ਮਿਲੇਗੀ।
ਨੌਜਵਾਨਾਂ ਕੋਲ ਟੀਮ ‘ਚ ਆਪਣੀ ਜਗ੍ਹਾ ਪੱਕੀ ਕਰਨ ਦਾ ਮੌਕਾ
ਵਿਕਟਕੀਪਰ ਰਿਸ਼ਭ ਪੰਤ ‘ਤੇ ਸਭ ਦੀਆਂ ਨਜ਼ਰਾਂ
ਵਿੰਡੀਜ਼ ਦੀ ਟੀਮ ‘ਚ ਨਾ ਕ੍ਰਿਸ ਗੇਲ ਨਾ ਆਂਦਰੇ ਰਸੇਲ ਤੇ ਨਾ ਹੀ ਕਾਰਲੋਸ ਬ੍ਰੈਥਵੇਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Uday Thackeray : ਅੱਜ ਲੈਣਗੇ ਮੁੱਖ ਮੰਤਰੀ ਵਜੋਂ ਹਲਫ਼
ਸ਼ਿਵਸੈਨਾ-ਕਾਂਗਰਸ-ਐਨਸੀਪੀ ਗਠਜੋੜ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ
ਏਜੰਸੀ/ਮੁੰਬਈ। ਸ਼ਿਵਸੈਨਾ ਮੁਖੀ ਉਦੈ ਠਾਕਰੇ 28 ਨਵੰਬਰ ਨੂੰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਠਾਕਰੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਲਈ ਸ਼ਿਵਸੈਨਾ,  ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਤੇ ਕਾਂਗਰਸ ਗਠਜੋੜ ਦੇ ਉਮੀਦਵਾਰ ਹਨ ਠਾਕਰੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਰਾਜਪਾਲ ਬੀ. ਕੇ. ਕੋਸ਼ਿਆਰੀ ਦੇ ਦਫ਼ਤਰ ਵੱਲੋਂ ਇੱਕ ਪੁਸ਼ਟੀ ਪੱਤਰ ਜਾਰੀ ਕੀਤਾ ਗਿਆ ਹੈ ਰਾਜਪਾਲ ਦੇ ਦਫ਼ਤਰ ਨੇ ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਸਮਾਰੋਹ ‘ਚ ਸਹੁੰ ਚੁੱਕ ਸਮਾਗਮ ਦੀ ਇਜ਼ਾਜਤ ਦਿੰਦਿਆਂ । Uday Thackeray
ਇਸ ਲਈ ਤਾਰੀਕ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਪਹਿਲਾਂ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਤਿੰਨੇ ਪਾਰਟੀਆਂ ਦੀ ਸਾਂਝੀ ਮੀਟਿੰਗ ‘ਚ ਐਲਾਨ ਕੀਤਾ ਸੀ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਇੱਕ ਦਸੰਬਰ ਨੂੰ ਹੋਵੇਗਾ ਪਰ ਰਾਜਪਾਲ ਨਾਲ ਠਾਕਰੇ ਦੇ ਮਿਲਣ ਤੋਂ ਬਾਅਦ ਸਮਾਂ ਸਾਰਨੀ ‘ਚ ਬਦਲਾਅ ਹੋਇਆ ਹੈ ਸ਼ਿਵਸੈਨਾ ਮੁਖੀ ਨੇ ਕਾਂਗਰਸ ਤੇ ਰਾਕਾਂਪਾ ਦੇ ਮੁੱਖ ਆਗੂਆਂ ਨਾਲ ਮੰਗਲਵਾਰ ਰਾਤ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਸੀ ਮਹਾਂਰਾਸ਼ਟਰ ‘ਚ ਸ਼ਿਵਸੈਨਾ-ਐਨਸੀਪੀ-ਕਾਂਗਰਸ ਗਠਜੋੜ ਖਿਲਾਫ਼ ਦਾਖਲ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ।
ਮਹਾਂਰਾਸ਼ਟਰ ਦੇ 17ਵੇਂ ਸੀਐੱਮ ਬਣਨਗੇ Uday Thackeray
ਜਾਣਕਾਰੀ ਅਨੁਸਾਰ, ਮਹਾਂਰਾਸ਼ਟਰ ਵਿਕਾਸ ਅਘਾੜੀ ਦੇ ਆਗੂ ਚੁਣੇ ਗਏ ਸ਼ਿਵਸੈਨਾ ਚੀਫ਼ ਉਦੈ ਠਾਕਰੇ ਦੇ ਸਹੁੰ ਚੁੱਕ ਸਮਾਗਮ ਲਈ ਸ਼ਿਵਾਜੀ ਪਾਰਕ ਤੇ ਉਸਦੇ ਆਸ-ਪਾਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਉਦੈ ਠਾਕਰੇ ਵੀਰਵਾਰ ਸ਼ਾਮ ਨੂੰ ਮਹਾਂਰਾਸ਼ਟਰ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਸ਼ਿਵਸੈਨਾ, ਐਨਸੀਪੀ ਤੇ ਕਾਂਗਰਸ ਦੇ ਗਠਜੋੜ ਮਹਾਂਰਾਸ਼ਟਰ ਵਿਕਾਸ ਅਘਾੜੀ (ਐਮਵੀਏ) ਦੇ ਆਗੂ ਉਦੈ ਠਾਕਰੇ ਪਰਿਵਾਰ ਤੋਂ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਮੈਂਬਰ ਹੋਣਗੇ।
ਸੀਐੱਮ ਅਹੁਦੇ ਦਾ ਲਾਲਚ ਦੇ ਕੇ ਹਮਾਇਤ ਦੇਣੀ ਖਰੀਦੋ-ਫਰੋਖਤ : ਅਮਿਤ ਸ਼ਾਹ
ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਐਨਸੀਪੀ ਚੀਫ਼ ਸ਼ਰਦ ਪਵਾਰ ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਚੁਣੌਤੀ ਦਿੱਤੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਦਾ ਲਾਲਚ ਦੇ ਕੇ ਹਮਾਇਤ ਲੈਣਾ ਖਰੀਦ-ਫਰੋਖਤ ਨਹੀਂ ਹੈ ਤਾਂ ਕੀ? ਉਨ੍ਹਾਂ ਕਿਹਾ, ਮੈਂ ਸ਼ਰਦ ਜੀ ਤੇ ਸੋਨੀਆ ਜੀ ਨੂੰ ਕਹਿੰਦਾ ਹਾਂ ਕਿ ਇੱਕ ਵਾਰ ਬੋਲ ਕੇ ਦੇਖੋ ਕਿ ਮੁੱਖ ਮੰਤਰੀ ਉਨ੍ਹਾਂ ਦਾ ਹੋਵੇਗਾ ਤੇ ਫਿਰ ਸ਼ਿਵਸੈਨਾ ਦੀ ਹਮਾਇਤ ਲੈਣ ਲਗਭਗ 100 ਸੀਟਾਂ ਵਾਲਾ ਗਠਜੋੜ 56 ਸੀਟ ਵਾਲੀ ਪਾਰਟੀ ਨੂੰ ਮੁੱਖ ਮੰਤਰੀ  ਅਹੁਦਾ ਦੇ ਰਿਹਾ ਹੈ, ਇਹ ਖਰੀਦ-ਫਰੋਖਤ ਹੀ ਹੈ।
400 ਕਿਸਾਨਾਂ ਨੂੰ ਵੀ ਭੇਜਿਆ ਗਿਆ ਸੱਦਾ
ਸ਼ਿਵਸੈਨਾ ਦੇ ਆਗੂ ਵਿਨਾਇਕ ਰਾਉਤ ਨੇ ਕਿਹਾ, ਉਦੈ ਠਾਕਰੇ ਦੇ ਸਹੁੰ ਚੁੱਕ ਸਮਾਗਮ ‘ਚ ਮਹਾਂਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਤਕਰੀਬਨ 400 ਕਿਸਾਨਾਂ ਨੂੰ ਸੱਦਿਆ ਗਿਆ ਹੈ ਇਸ ‘ਚ ਖਾਸ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਕਿਸਾਨਾਂ ਨੇ ਨੁਕਸਾਨ ਤੇ ਕਰਜ਼ ਦੌਰਾਨ ਖੁਦਕੁਸ਼ੀ ਕਰ ਲਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਦਾ ਦਾਅਵਾ-ਸਾਡੇ ਕੋਲ 170 ਵਿਧਾਇਕਾਂ ਦਾ ਸਮੱਰਥਨ
ਏਜੰਸੀ/ਨਵੀਂ ਦਿੱਲੀ। ਮਾਣਯੋਗ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ ‘ਚ ਫੜਨਵੀਸ ਸਰਕਾਰ ਬਣਾਉਣ ਸਬੰਧੀ ਦਸਤਾਵੇਜ਼ ਸੋਮਵਾਰ ਸਵੇਰ ਤੱਕ ਤਲਬ ਕੀਤੇ ਹਨ ਜਸਟਿਸ ਐੱਨ ਵੀ ਰਮਨ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਵਿਸ਼ੇਸ਼ ਬੈਂਚ ਨੇ ਐਤਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਨਿਰਦੇਸ਼ ਦਿੱਤਾ ਕਿ ਉਹ ਉਸ ਨੂੰ ਅੱਜ ਸਵੇਰੇ ਸਾਢੇ 10 ਵਜੇ ਤੱਕ ਰਾਜਪਾਲ ਵੱਲੋਂ ਦਿੱਤੇ ਗਏ ਦੋਵੇਂ ਦਸਤਾਵੇਜ਼ ਪੇਸ਼ ਕਰੇ, ਜਿਸ ਤਹਿਤ ਰਾਜਪਾਲ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਵਿਧਾਇਕਾਂ ਦੇ ਸਮੱਰਥਨ ਦਾ ਪੱਤਰ ਹੋਵੇ ਵਿਸ਼ੇਸ਼ ਬੈਂਚ ਮਾਮਲੇ ਦੀ ਸੁਣਵਾਈ ਭਲਕੇ ਸਵੇਰੇ ਸਾਢੇ 10 ਵਜੇ ਕਰੇਗੀ ਉੱਥੇ ਹੀ ਐੱਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸਾਡੇ ਕੋਲ 49 ਵਿਧਾਇਕ ਸਨ ਦੋ ਹੋਰ ਵਿਧਾਇਕ ਵੀ ਸੰਪਰਕ ‘ਚ ਹਨ ਐੱਨਸੀਪੀ ਮੁਖੀ ਸ਼ਰਦ ਪਵਾਰ ਵਿਧਾਇਕਾਂ ਨੂੰ ਮਿਲੇ ਉੱਧਰ ਭਾਜਪਾ ਨੇਤਾ ਅਸ਼ੀਸ਼ ਸ਼ੈਲਾਰ ਨੇ ਕਿਹਾ ਕਿ ਫੜਨਵੀਸ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਦੇਣਗੇ ਉਨ੍ਹਾਂ ਕਿਹਾ ਕਿ ਫੜਨਵੀਸ ਅਤੇ ਅਜੀਤ ਪਵਾਰ ਦੇ ਸਹੁੰ ਚੁੱਕਣ ਨਾਲ ਹੀ ਲੋਕਾਂ ਵਿੱਚ ਖੁਸ਼ੀ ਅਤੇ ਸਕਾਰਾਤਮਕਤਾ ਦਾ ਭਾਵ ਹੈ ਉਨ੍ਹਾਂ ਕਿਹਾ ਕਿ ਫੜਨਵੀਸ ਕੋਲ 170 ਤੋਂ ਜ਼ਿਆਦਾ ਵਿਧਾਇਕਾਂ ਦਾ ਸਮੱਰਥਨ ਹੈ ਅਤੇ ਬੀਜੇਪੀ ਸਰਕਾਰ ਸਦਨ ਦੇ ਪਟਲ ‘ਤੇ ਬਹੁਮਤ ਸਾਬਤ ਕਰੇਗੀ।
ਜਾਣੋ ਸੁਪਰੀਮ ਕੋਰਟ ‘ਚ ਕਿਸ ਨੇ ਕੀ ਕਿਹਾ !
ਭਜਪਾ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਦਲੀਲ
ਭਾਜਪਾ ਦੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਅਰਜ਼ੀ ਮੁੰਬਈ ਹਾਈਕੋਰਟ ‘ਚ ਦਾਖ਼ਲ ਹੋਣੀ ਚਾਹੀਦੀ ਸੀ
ਭਾਜਪਾ ਦੇ ਵਕੀਲ ਨੇ ਮਾਮਲੇ ‘ਚ ਸੁਣਵਾਈ ‘ਤੇ ਚੁੱਕਿਆ ਸਵਾਲ ਅਤੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਲਈ ਸੂਚੀਬੱਧ ਨਹੀਂ ਕੀਤਾ ਜਾਣਾ ਚਾਹੀਦਾ ਸੀ
ਸਾਲਿਸਿਟਰ ਜਨਰਲ ਤੁਸ਼ਾਰ ਨੇ ਕਿਹਾ ਕਿ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਕੋਲ ਸਰਕਾਰ ਬਣਾਉਣ ਦਾ ਮੌਲਿਕ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ
ਰੋਹਤਗੀ ਨੇ ਕਿਹਾ ਕਿ ਐਤਵਾਰ ਨੂੰ ਆਦੇਸ਼ ਪਾਸ ਕਰਨ ਲਈ ਅਦਾਲਤ ਨੂੰ ਜ਼ਰੂਰਤ ਨਹੀਂ ਹੈ ਗਵਰਨਰ ਦਾ ਫੈਸਲਾ ਨਜਾਇਜ਼ ਨਹੀਂ ਸੀ ਕੋਰਟ ਨੂੰ ਫਲੋਰ ਟੈਸਟ ਦੀ ਤਾਰੀਖ਼ ਤੈਅ ਕਰਨ ਦਾ ਆਦੇਸ਼ ਪਾਸ ਨਹੀਂ ਕਰਨਾ ਚਾਹੀਦਾ ਇੱਥੇ ਤਿੰਨਾਂ ਪਾਰਟੀਆਂ ਕੋਲ ਕੋਈ ਮੌਲਿਕ ਅਧਿਕਾਰ ਨਹੀਂ ਹੈ
ਮੁਕੁਲ ਰੋਹਤਗੀ ਨੇ ਕਿਹਾ ਕਿ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਰਾਸ਼ਟਰਪਤੀ ਕੋਲ ਹਨ ਜਿਸ ‘ਤੇ ਨਿਆਂਇਕ ਦਖ਼ਲਅੰਦਾਜ਼ੀ ਨਹੀਂ ਕਰ ਸਕਦੇ
ਸ਼ਿਵਸੈਨਾ ਦੀ ਦਲੀਲ
ਸ਼ਿਵਸੈਨਾ ਵੱਲੋਂ ਬੁਲਾਰੇ ਕਪਿਲ ਸਿੱਬਲ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਲੋਕਾਂ ਨੂੰ ਸਰਕਾਰ ਦੀ ਜ਼ਰੂਰਤ ਹੈ ਜਦੋਂ ਅਸੀਂ (ਕਾਂਗਰਸ, ਐੱਨਸੀਪੀ ਅਤੇ ਸ਼ਿਵਸੈਨਾ) ਕਹਿ ਰਹੇ ਹਨ ਕਿ ਸਾਡੇ ਕੋਲ ਬਹੁਤ ਹੈ, ਅਸੀਂ ਇਸ ਨੂੰ ਸਾਬਤ ਕਰਨ ਲਈ ਤਿਆਰ ਹਾਂ ਅਸੀਂ ਸੋਮਵਾਰ ਨੂੰ ਬਹੁਮਤ ਸਾਬਤ ਕਰਨ ਲਈ ਤਿਆਰ ਹਾਂ
ਸਿੱਬਲ ਨੇ ਕਿਹਾ ਕਿ ਕੋਰਟ ਨੂੰ ਅੱਜ ਹੀ ਭਾਜਪਾ ਨੂੰ ਸਦਨ ‘ਚ ਬਹੁਤਮ ਸਾਬਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਅੱਜ ਬਹੁਮਤ ਸਾਬਤ ਨਹੀਂ ਰਕਦੇ ਹਨ ਤਾਂ ਉਨ੍ਹਾਂ (ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ) ਨੂੰ ਜੇਕਰ ਫੜਨਵੀਸ ਕੋਲ ਗਿਣਤੀ ਦੀ ਸ਼ਕਤੀ ਹੈ, ਤਾਂ ਉਨ੍ਹਾਂ ਨੂੰ ਸਦਨ ਦੇ ਪਟਲ ‘ਤੇ ਇਹ ਸਾਬਤ ਕਰਨ ਦਿਓ, ਨਹੀਂ ਤਾਂ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਲਈ ਸਾਡੇ ਕੋਲ ਗਿਣਤੀ ਸ਼ਕਤੀ ਹੈ : ਸਿੱਬ ਨੇ ਅਦਾਲਤ ਨੂੰ ਕਿਹਾ
ਮਾਣਯੋਗ ਸੁਪਰੀਮ ਕੋਰਟ ‘ਚ ਐੱਨਸੀਪੀ ਦੀ ਦਲੀਲ
ਐੱਨਸੀਪੀ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਸਦਨ ‘ਚ ਤੱਤਕਾਰ ਬਹੁਮਤ ਸਾਬਤ ਕਰਨ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਨੇ 1998 ‘ਚ ਯੂਪੀ ‘ਚ ਅਤੇ 2018 ‘ਚ ਤੱਤਕਾਲ ਸਦਨ ‘ਚ ਬਹੁਮਤ ਸਾਬਤ ਕਰਨ ਦੇ ਆਦੇਸ਼ ਦਾ ਹਵਾਲਾ ਦਿੱਤਾ
ਸਿੰਘਵੀ ਨੇ ਮਾਣਯੋਗ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਕੱਲ੍ਹ ਉਨ੍ਹਾਂ ਨੂੰ ਬਹੁਮਤ ਦਾ ਦਾਅਵਾ ਕਰ ਕੇ ਸਹੁੰ ਚੁੱਕੀ ਅੱਜ ਸਦਨ ‘ਚ ਬਹੁਮਤ ਸਾਬਤ ਕਰਨ ਤੋਂ ਪਿੱਛੇ ਹਟ ਰਹੇ ਹਨ
ਸਿੰਘਵੀ ਨੇ ਕਿਹਾ, ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਜਿਸ ਨੇ ਸ਼ਨਿੱਚਰਵਾਰ ਨੂੰ ਬਹੁਮਤ ਦਾ ਦਾਅਵਾ ਕੀਤਾ, ਉਹ ਅੱਜ ਫਲੋਰ ਟੈਸਟ ਤੋਂ ਭੱਜ ਰਹੇ ਹਨ?
ਸਿੰਘਵੀ ਨੇ ਕਿਹਾ, ਸੁਪਰੀਮ ਕੋਰਟ ਨੇ ਲਗਾਤਾਰ ਫਲੋਰ ਟੈਸਟ ਦੇ ਆਦੇਸ਼ ਦਿੱਤੇ ਹਨ ਚਾਹੇ 1998 ‘ਚ ਯੂਪੀ ‘ਚ ਹੋਵੇ ਭਾਵੇਂ 2018 ‘ਚ ਕਰਨਾਟਕ ‘ਚ ਹੋਵੇ
ਸਿੰਘਵੀ ਨੇ ਕਿਹਾ, ਸਿਰਫ਼ 42-43 ਸੀਟਾਂ ਦੇ ਸਹਾਰੇ ਅਜੀਤ ਪਵਾਰ ਉੱਪ ਮੁੱਖ ਮੰਤਰੀ ਕਿਵੇਂ ਬਣੇ? ਇਹ ਲੋਕਤੰਤਰ ਦੀ ਹੱਤਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਹੁਮਤ ਲਈ ਹਰਿਆਣਾ ‘ਚ 46 ਤੇ ਮਹਾਂਰਾਸ਼ਟਰ ‘ਚ 145 ਸੀਟਾਂ ਜ਼ਰੂਰੀ
ਸੱਚ ਕਹੂੰ ਨਿਊਜ਼/ਚੰਡੀਗੜ੍ਹ । ਪੰਜਾਬ ‘ਚ ਹੋਈਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ , ਮਹਾਂਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਲਈ ਸੋਮਵਾਰ ਨੂੰ ਹੋਈਆਂ ਚੋਣਾਂ ਦੇ ਵੋਟਾਂ ਦੀ ਗਿਣਤੀ ਭਲਕੇ ਵੀਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾਵੇਗੀ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ 51 ਸੀਟਾਂ ਲਈ ਹੋਈਆਂ ਜਿਮਨੀ ਚੋਣਾਂ ਦੀ ਗਿਣਤੀ ਵੀ ਅੱਜ ਹੀ ਹੋਵੇਗੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਤੇ ਦੁਪਹਿਰ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਜਦੋਂਕਿ ਸ਼ਾਮ ਤੱਕ ਜ਼ਿਆਦਾਤਰ ਸੀਟਾਂ ਦੇ ਨਤੀਜੇ ਆ ਜਾਣ ਦੀ ਉਮੀਦ ਹੈ।
ਪੰਜਾਬ ‘ਚ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਚਾਰ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ?ਹੋਈਆਂ ਹਨ ਚੋਣ ਕਮਿਸ਼ਨ ਅਨੁਸਾਰ ਗਿਣਤੀ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਵੋਟਰ ਕੇਂਦਰਾਂ ਕੋਲ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਉਸਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਵੋਟਰ ਕੇਂਦਰਾਂ ‘ਤੇ ਹਰ ਦੌਰ ਦੇ ਨਤੀਜਿਆਂ ਦੇ ਐਲਾਨ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤੇ ਮੀਡੀਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਵੋਟਾਂ ਦੇ ਨਤੀਜੇ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਮੁਹੱਈਆ ਹੋਣਗੇ ਤੇ ਕਮਿਸ਼ਨ ਨੇ ਇਸ ਦੇ ਲਈ ਇੱਕ ਐਪ ਵੀ ਬਣਾਈ ਹੈ ਕੋਈ ਵੀ ਵੋਟਰ ਇਸ ਐਪ ‘ਤੇ ਚੋਣ ਨਤੀਜੇ ਦੇਖ ਸਕਦਾ ਹੈ ਵੋਟਰ ਕੇਂਦਰਾਂ ‘ਤੇ ਵੋਟਾਂ ਦੀ ਗਿਣਤੀ ਵਾਲੇ ਅਧਿਕਾਰੀਆਂ, ਨਿਗਰਾਨਾਂ ਤੇ ਸੁਰੱਖਿਆ ਮੁਲਾਜ਼ਮਾਂ ਤੇ ਹੋਰ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ 47, ਇਨੈਲੋ 19, ਕਾਂਗਰਸ 15, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਇੱਕ-ਇੱਕ, ਹਰਿਆਣਾ ਲੋਕਹਿੱਤ ਕਾਂਗਰਸ ਦੋ ਤੇ ਪੰਜ ਸੀਟਾਂ ‘ਤੇ ਅਜ਼ਾਦ ਉਮੀਦਵਾਰ ਜੇਤੂ ਰਹੇ ਸਨ ਹਜਕਾਂ ਦਾ ਬਾਅਦ ‘ਚ ਕਾਂਗਰਸ ‘ਚ ਰਲੇਵਾਂ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੌਣੇ ਅੱਠ ਲੱਖ ਤੋਂ ਵੱਧ ਵੋਟਰ ਕਰਨਗੇ 33 ਉਮੀਦਵਾਰਾਂ ਦਾ ਫੈਸਲਾ
ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਸੋਮਵਾਰ ਨੂੰ ਹੋ ਰਹੀਆਂ ਜਿਮਨੀ ਚੋਣਾਂ ਵਿੱਚ 7 ਲੱਖ 76 ਹਜ਼ਾਰ 7 ਵੋਟਰ ਅੱਜ 33 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਚੋਣ ਕਮਿਸ਼ਨ ਨੇ ਵੋਟਾਂ ਪਾਉਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ।  ਸਭ ਤੋਂ ਸਖ਼ਤ ਮੁਕਾਬਲਾ ਦਾਖਾ ਹਲਕਾ ‘ਚ ਹੋਣ ਦੇ ਅਸਾਰ ਹਨ, ਜਿੱਥੇ ਕਾਂਗਰਸ ਦੇ ਸੰਦੀਪ ਸੰਧੂ ਤੇ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਚੋਣ ਲੜ ਰਹੇ ਹਨ।
ਇਨ੍ਹਾਂ ਚਾਰੇ ਹਲਕਿਆਂ ਵਿੱਚ 7 ਲੱਖ 76 ਹਜ਼ਾਰ 7 ਵੋਟਰਾਂ ਵਿੱਚ 4 ਲੱਖ 8 ਹਜ਼ਾਰ 137 ਪੁਰਸ਼ ਤੇ 3 ਲੱਖ 67 ਹਜ਼ਾਰ 849 ਮਹਿਲਾਵਾਂ ਸਣੇ 21 ਥਰਡ ਜੈਂਡਰ ਸ਼ਾਮਲ ਹਨ।  ਸਭ ਤੋਂ ਜ਼ਿਆਦਾ 2 ਲੱਖ 5 ਹਜ਼ਾਰ 153 ਵੋਟਰ ਸਿਰਫ਼ ਜਲਾਲਾਬਾਦ ਵਿੱਚ ਹੀ ਹਨ। ਜਿਸ ਵਿੱਚ 1 ਲੱਖ 7 ਹਜ਼ਾਰ 452 ਪੁਰਸ਼ ਅਤੇ 97 ਹਜ਼ਾਰ 697 ਮਹਿਲਾਵਾਂ ਸ਼ਾਮਲ ਹਨ। ਮੁਕੇਰੀਆਂ ਵਿਖੇ 2 ਲੱਖ 1 ਹਜ਼ਾਰ 21 ਵੋਟਰ ਹਨ, ਜਿਨ੍ਹਾਂ ਵਿੱਚ 1 ਲੱਖ 5 ਹਜ਼ਾਰ 147 ਪੁਰਸ਼ ਅਤੇ 95 ਹਜ਼ਾਰ865 ਮਹਿਲਾਵਾਂ ਸ਼ਾਮਲ ਹਨ। ਹਲਕਾ ਫਗਵਾੜਾ ਵਿਖੇ 1 ਲੱਖ 85 ਹਜ਼ਾਰ 110 ਵੋਟਰਾਂ ਵਿੱਚੋਂ 97 ਹਜ਼ਾਰ 563 ਪੁਰਸ਼ ਅਤੇ 87 ਹਜ਼ਾਰ 540 ਮਹਿਲਾਵਾਂ ਸ਼ਾਮਲ ਹਨ। ਜਦੋਂ ਕਿ ਦਾਖਾ ਹਲਕਾ ਵਿਖੇ 1 ਲੱਖ 84 ਹਜ਼ਾਰ 723 ਵੋਟਰਾਂ ਵਿੱਚੋਂ 97 ਹਜ਼ਾਰ 975 ਪੁਰਸ਼ ਅਤੇ 86 ਹਜ਼ਾਰ 747 ਮਹਿਲਾਵਾਂ ਸ਼ਾਮਲ ਹਨ।
ਇਸ ਨਾਲ ਹੀ ਇਨਾਂ ਚਾਰੇ ਜਿਮਨੀ ਚੋਣਾਂ ਵਿੱਚ 920 ਬੂਥਾਂ ਵਿੱਚੋਂ ਮੁਕੇਰੀਆ ਵਿਖੇ ਸਭ ਤੋਂ ਜਿਆਦਾ 241 ਬੂਥ ‘ਤੇ ਪੋਲਿੰਗ ਹੋਏਗੀ, ਜਦੋਂ ਕਿ ਜਲਾਲਾਬਾਦ ਵਿਖੇ 239 ਬੂਥ, ਦਾਖਾ ਵਿਖੇ 220 ਬੂਥ ਅਤੇ ਫਗਵਾੜਾ ਵਿਖੇ 220 ਬੂਥ ‘ਤੇ ਪੋਲਿੰਗ ਹੋਏਗੀ।  ਦੱਸ ਦੇਈਏ ਕਿ ਹਲਕਾ ਜਲਾਲਾਬਾਦ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ,ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਤੇ ਕਾਂਗਰਸ ਪਾਰਟੀ ਦੇ ਕੈਪਟਨ ਸੰਦੀਪ ਸੰਧੂ ਵਿਚਕਾਰ ਮੁਕਾਬਲਾ ਹੈ ਹਲਕਾ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਬਾਘਾ ਤੇ ਕਾਂਗਰਸ ਪਾਰਟੀ ਦੇ ਬਲਵਿੰਦਰ ਸਿੰਘ ਧਾਲੀਵਾਲ ਵਿਚਕਾਰ ਅਤੇ ਹਲਕਾ ਮੁਕੇਰੀਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਤੇ ਕਾਂਗਰਸ ਪਾਰਟੀ ਦੇ ਇੰਦੂ ਬਾਲਾ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸ਼ਰਾਰਤੀ ਅਨਸਰਾਂ ਲਈ ਤਿਆਰ ਰਹੇਗੀ ਪੁਲਿਸ ਅਤੇ ਨੀਮ ਫੌਜ ਬਲ
ਇਨਾਂ ਚਾਰੇ ਜਿਮਨੀ ਚੋਣਾਂ ਨੂੰ ਸ਼ਾਂਤੀ ਨਾਲ ਨੇਪੜੇ ਚਾੜਨ ਲਈ ਚੋਣ ਕਮਿਸ਼ਨ ਨੇ ਹਰ ਬੂਥ ਪੱਧਰ ‘ਤੇ ਪੁਲਿਸ ਅਤੇ ਨੀਮ ਫੌਜ ਬਲ ਦਾ ਘੇਰਾ ਬਣਾਇਆ ਹੋਇਆ ਹੈ। ਜਿਥੇ ਕਿ ਬੂਥ ਦੇ 100 ਮੀਟਰ ਦੀ ਦੂਰੀ ਤੋਂ ਪਹਿਲਾਂ ਹੀ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਬੂ ਕਰਨ ਅਤੇ ਗੜਬੜੀ ਕਰਨ ਦੀ ਕੋਸ਼ਸ਼ ਨੂੰ ਫ਼ੇਲ ਕਰਨ ਲਈ ਪੁਲਿਸ ਤਿਆਰ ਬਰ ਤਿਆਰ ਰਹੇਗੀ। ਕਈ ਥਾਂਵਾਂ ‘ਤੇ ਨੀਮ ਫੌਜ ਬਲ ਵੀ ਆਪਣੀ ਪੂਰੀ ਤਿਆਰੀ ਨਾਲ ਹਰ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਗੇ। ਇਨਾਂ ਚਾਰੇ ਜਿਮਨੀ ਚੋਣਾਂ ਵਿੱਚੋਂ ਜ਼ਿਆਦਾਤਰ ਫੋਕਸ ਦਾਖਾ ਵਿਧਾਨ ਸਭਾ ਹਲਕੇ ‘ਤੇ ਰਹਿਣ ਵਾਲਾ ਹੈ, ਜਿਥੇ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣਾ ਪੂਰਾ ਜੋਰ ਲਗਾਉਣ ਤੋਂ ਬਾਅਦ ਹੁਣ ਇੱਕ ਦੂਜੇ ‘ਤੇ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ।
ਵੋਟਰਾਂ ਦੀ ਗਿਣਤੀ
ਜਲਾਲਬਾਦ  : 205153
ਮੁਕੇਰੀਆਂ    : 201021
ਫਗਵਾੜਾ    : 185110
ਦਾਖਾ        : 184723
ਵਿਧਾਨ ਸਭਾ ‘ਚ ਮੌਜ਼ੂਦਾ ਸਥਿਤੀ
ਕਾਂਗਰਸ                       76
ਅਕਾਲੀ ਦਲ                   14
ਭਾਜਪਾ                           02
ਆਮ ਆਦਮੀ ਪਾਰਟੀ       19
ਹੋਰ                              02
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ ਕੇਸ : ਅੱਜ 5 ਵਜੇ ਸੁਣਵਾਈ ਖਤਮ ਹੋ ਜਾਵੇਗੀ : ਚੀਫ ਜਸਟੀਸ
ਅਯੁੱਧਿਆ ਕੇਸ : ਅੱਜ 5 ਵਜੇ ਸੁਣਵਾਈ ਖਤਮ ਹੋ ਜਾਵੇਗੀ : ਚੀਫ ਜਸਟੀਸ
ਨਵੀਂ ਦਿੱਲੀ, ਏਜੰਸੀ। ਅਯੁੱਧਿਆ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਅੰਤਿਮ ਸੁਣਵਾਈ ਜਾਰੀ ਹੈ। ਚੀਫ ਜਸਟੀਸ ਰੰਜਨ ਗੋਗੋਈ ਨੇ ਇੱਕ ਪਾਰਟੀ ਹਿੰਦੂ ਮਾਇਆ ਸਭਾ ਦੀ ਦਖਲ ਦੀ ਅਰਜੀ ਰੱਦ ਕਰ ਦਿੱਤੀ। 40ਵੀਂ ਅਤੇ ਅੰਤਿਮ ਸੁਣਵਾਈ ਦੌਰਾਨ ਚੀਫ ਜਸਟੀਸ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ। ਅੱਜ ਸ਼ਾਮ 5 ਵਜੇ ਤੱਕ ਸੁਣਵਾਈ ਪੂਰੀ ਕਰੋ। ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਸੁੰਨੀ ਵਕਫ ਬੋਰਡ ਵਿਵਾਦਿਤ ਜ਼ਮੀਨ ‘ਤੇ ਮਾਲਿਕਾਨਾ ਹੱਕ ਦਾ ਦਾਅਵਾ ਵਾਪਸ ਲੈਣ ਦੀ ਗੱਲ ਸੁਪਰੀਮ ਕੋਰਟ ਵਿੱਚ ਜਿਕਰ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੋਰਡ ਨੇ ਵਿਚੋਲਗੀ ਪੈਨਲ ਨੂੰ ਖ਼ਤ ਲਿਖਿਆ ਹੈ।(Ayodhya Case)
ਮੰਗਲਵਾਰ ਨੂੰ ਸੁਣਵਾਈ ਦੌਰਾਨ ਹਿੰਦੂ ਪੱਖ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇ ਪਾਰਾਸ਼ਰਣ ਨੇ ਕਿਹਾ ਕਿ ਬਾਬਰ ਨੇ ਅਯੁੱਧਿਆ ਵਿੱਚ ਮਸਜਦ ਬਣਾਕੇ ਜੋ ਭੁੱਲ ਕੀਤੀ , ਉਸਨੂੰ ਸੁਧਾਰੇ ਜਾਣ ਦੀ ਜ਼ਰੂਰਤ ਹੈ। ਅਯੁੱਧਿਆ ਵਿੱਚ ਕਈ (50-60) ਮਸਜਿਦਾਂ ਹਨ , ਜਿੱਥੇ ਮੁਸਲਮਾਨ ਨਮਾਜ ਅਦਾ ਕਰ ਸਕਦੇ ਹਨ , ਲੇਕਿਨ ਹਿੰਦੂ ਭਗਵਾਨ ਰਾਮ ਦੇ ਜਨਮ ਸਥਾਨ ਭਾਵ ਅਯੁੱਧਿਆ ਨੂੰ ਨਹੀਂ ਬਦਲ ਸਕਦੇ। ਇਸ ਸਾਲ 6 ਅਗਸਤ ਤੋਂ ਚੀਫ ਜਸਟਿਸ ਦੀ ਅਗਆਈ ਵਾਲੀ 5 ਜੱਜਾਂ ਦੀ ਬੈਂਚ ਵਿੱਚ ਨਿਯਮਿਤ ਸੁਣਵਾਈ ਚੱਲ ਰਹੀ ਹੈ।
ਪਾਰਾਸ਼ਰਣ ਸੁਪਰੀਮ ਕੋਰਟ ਵਿੱਚ ਮਹੰਤ ਸੁਰੇਸ਼ ਦਾਸ ਵੱਲੋਂ ਪੈਰਵੀ ਕਰ ਰਹੇ ਹਨ। ਸੁਰੇਸ਼ ਦਾਸ ‘ਤੇ ਸੁੰਨੀ ਵਕਫ ਬੋਰਡ ਅਤੇ ਹੋਰ ਦੁਆਰਾ ਕੇਸ ਦਰਜ ਕੀਤਾ ਗਿਆ ਸੀ। ਪਾਰਾਸ਼ਰਣ ਨੇ ਕਿਹਾ , ”ਸਮਰਾਟ ਬਾਬਰ ਨੇ ਭਾਰਤ ਨੂੰ ਜਿੱਤਿਆ ਅਤੇ ਉਸਨੇ ਅਯੁੱਧਿਆ ਭਾਵ ਭਗਵਾਨ ਰਾਮ ਦੇ ਜਨਮ ਸਥਾਨ ਵਿੱਚ ਮਸਜਿਦ ਬਣਵਾਕੇ ਇਤਿਹਾਸਿਕ ਭੁੱਲ ਕਰ ਦਿੱਤੀ। ਅਜਿਹਾ ਕਰਕੇ ਉਸਨੇ (ਬਾਬਰ) ਆਪਣੇ ਆਪ ਨੂੰ ਸਾਰੇ ਨਿਯਮ – ਕਾਨੂੰਨ ਤੋਂ ਉੱਤੇ ਰੱਖ ਲਿਆ।” ਨਿਊਜ ਏਜੰਸੀ ਅਨੁਸਾਰ ਸੁਪਰੀਮ ਕੋਰਟ ਅਯੁੱਧਿਆ ਮਾਮਲੇ ਵਿੱਚ 4 – 5 ਨਵੰਬਰ ਨੂੰ ਫੈਸਲਾ ਸੁਣਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।