book - Sach Kahoon Punjabi
ਪੁਸਤਕ ਸੱਭਿਆਚਾਰ ਲਈ ਸਭ ਪੰਜਾਬੀ ਆਪੋ-ਆਪਣੇ ਘਰੀਂ ਕਿਤਾਬਾਂ ਲਈ ਵਿਸ਼ੇਸ਼ ਅਲਮਾਰੀਆਂ ਬਣਾਉਣ : ਗੁਰਭਜਨ ਸਿੰਘ ਗਿੱਲ
(ਰਾਜਨ ਮਾਨ) ਅੰਮ੍ਰਿਤਸਰ । ਪੰਜਾਬੀ ਭਵਨ ਲੁਧਿਆਣਾ ਦੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਅੱਜ ਨਵੇਂ ਖੁੱਲ੍ਹੇ “ਕਿਤਾਬ ਘਰ” (ਹਾਊਸ ਆਫ਼ ਲਿਟਰੇਚਰ) ਦਾ ਉਦਘਾਟਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ (Gurbhajan Singh Gill) ਨੇ ਕਿਹਾ ਹੈ ਕਿ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਭ ਪੰਜਾਬੀ ਆਪੋ ਆਪਣੇ ਘਰਾਂ ਵਿੱਚ ਕਿਤਾਬਾਂ ਲਈ ਵਿਸ਼ੇਸ਼ ਅਲਮਾਰੀਆਂ ਬਣਾਉਣ। (Book Culture)
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਤਾਬਾਂ ਦੀ ਸਰਦਾਰੀ ਕਾਇਮ ਕਰਨ ਲਈ ਹਰ ਪੰਜਾਬੀ ਹਿੰਮਤ ਕਰੇ। ਜਨਮ ਦਿਨ, ਵਿਆਹ ਸ਼ਾਦੀ ਅਤੇ ਹੋਰ ਸ਼ੁਭ ਮੌਕਿਆਂ ਤੇ ਸ਼ਗਨ ਰੂਪ ਵਿੱਚ ਕਿਤਾਬਾਂ ਦੇਣ ਦੀ ਵੀ ਪਿਰਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਤਾਬ ਘਰ ਦੇ ਸੰਚਾਲਕ ਤੇ ਮਾਲਕ ਵਿਜੈ ਕੁਮਾਰ ਨੂੰ ਮੁਬਾਰਕ ਦਿੱਤੀ, ਜਿਸ ਨੇ ਲਗਭਗ ਡੇਢ ਦਹਾਕਾ ਲੰਮੇ ਪੁਸਤਕ ਵਿਕਰੀ ਦੇ ਤਜ਼ਰਬੇ ਉਪਰੰਤ ਆਪਣਾ ਕਾਰੋਬਾਰ ਆਰੰਭਿਆ ਹੈ। ਇਸ ਮੌਕੇ ਉਨ੍ਹਾਂ ਦੀਪ ਜਗਦੀਪ ਸਿੰਘ ਵੱਲੋਂ ਭਗਵਤੀ ਚਰਨ ਵਰਮਾ ਦੇ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਵੀ ਲੋਕ ਅਰਪਨ ਕੀਤਾ।
ਇਹ ਵੀ ਪੜ੍ਹੋ: 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਪੁਸਤਕਾ ਦੇ ਇਸ ਨਵੇਂ ਵਿਕਰੀ ਕੇਂਦਰ ਦੇ ਸ਼ੁਰੂ ਹੋਣ ਨਾਲ ਵੰਨ-ਸੁਵੰਨਤੀ ਆਵੇਗੀ ਅਤੇ ਨਿੱਕੇ ਪ੍ਰਕਾਸ਼ਕਾਂ ਨੂੰ ਵੀ ਵਿਕਰੀ ਲਈ ਚੰਗਾ ਸਥਾਨ ਹਾਸਲ ਹੋਵੇਗਾ। ਉਨ੍ਹਾਂ ਇਸ ਮੌਕੇ ਰਸੂਲ ਹਮਜ਼ਾਤੋਵ ਦੀ ਜਗਤ ਪ੍ਰਸਿੱਧ ਪੁਸਤਕ “ਮੇਰਾ ਦਾਗਿਸਤਾਨ”ਦੇ ਦੋਵੇ ਭਾਗ ਇੱਕ ਜਿਲਦ ਵਿੱਚ ਖ਼ਰੀਦੇ। ਪੰਜਾਬੀ ਚਿੰਤਕ ਸਤਿਨਾਮ ਸਿੰਘ ਮਾਣਕ, ਨਾਵਲਕਾਰ ਕੁਲਦੀਪ ਸਿੰਘ ਬੇਦੀ , ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ  ਹਰਜਿੰਦਰ ਸਿੰਘ ਅਟਵਾਲ,
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਰਵਿੰਦਰ ਭੱਠਲ,ਲੋਕ ਮੰਚ ਪੰਜਾਬ ਦੇ ਪ੍ਰਧਾਨ ਤੇ ਆਪਣੀ ਆਵਾਜ਼ ਮਾਸਿਕ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਪੰਜਾਬੀ ਕਵੀ ਤੇ ਪੱਤਰਕਾਰ ਦੀਪਕ ਚਨਾਰਥਲ, ਦੋਆਬਾ ਕਾਲਿਜ ਜਲੰਧਰ ਦੇ ਪੰਜਾਬੀ ਵਿਭਾਗ ਮੁਖੀ ਓਮਿੰਦਰ ਜੌਹਲ,ਸੁਰਿੰਦਰਦੀਪ, ਦੀਪ ਜਗਦੀਪ ਸਿੰਘ, ਤ੍ਰੈਮਾਸਿਕ ਮੈਗਜ਼ੀਨ ਕਹਾਣੀ ਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੀ ਇਸ ਮੌਕੇ ਵਿਜੈ ਕੁਮਾਰ ਨੂੰ ਆਸ਼ੀਰਵਾਦ ਦੇਣ ਪੁੱਜੇ। Book Culture
ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਭੇਜੀ ਹਿਟਲਰ ਦੀ ਕਿਤਾਬ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹਿਟਲਰ ਦੀ ਸਵੈ-ਜੀਵਨੀ ਪੜ੍ਹ ਕੇ ਇਤਿਹਾਸ ਤੋਂ ਸਿੱਖਣ ਲਈ ਆਖਿਆ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ.ਏ.ਏ. ‘ਤੇ ਲਏ ਸਟੈਂਡ ਦੀ ਉਨ੍ਹਾਂ ਵੱਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਦੁਆਰਾ ‘ਸਿੱਖ ਵਿਰੋਧੀ’ ਦੱਸਣ ਦੇ ਤਰਕ ‘ਤੇ ਸੁਆਲ
ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ
ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿੱਤੀ
ਉਸ ਨੂੰ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਵੀ ਭਾਈਵਾਲ ਹੈ,
ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ
ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ ਵਿੱਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ
ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ।
ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amarinder Singh) ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ.ਏ.ਏ. ‘ਤੇ ਲਏ ਸਟੈਂਡ ਦੀ ਉਨ੍ਹਾਂ ਵੱਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਦੁਆਰਾ ‘ਸਿੱਖ ਵਿਰੋਧੀ’ ਦੱਸਣ ਦੇ ਤਰਕ ‘ਤੇ ਸੁਆਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿੱਤੀ ਤਾਂ ਕਿ ਉਸ ਨੂੰ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਵੀ ਭਾਈਵਾਲ ਹੈ, ਵੱਲੋਂ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹਿਟਲਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੇਂਦਰ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਸੰਦਰਭ ਵਿੱਚ ਇਹ ਹੋਰ ਵੀ ਮੱਹਤਵਪੂਰਨ ਹੋ ਜਾਂਦਾ ਹੈ ਕਿ ਅਕਾਲੀ ਲੀਡਰ ਸੀ.ਏ.ਏ. ਬਾਰੇ ਆਪਣਾ ਬੇਤੁੱਕਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਜਰਮਨ ਦੇ ਸਾਬਕਾ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ ਵਿੱਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ ਕੀਤਾ ਹੈ ਜਦਕਿ ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ।
ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹੇ ਅਤੇ ਉਸ ਤੋਂ ਬਾਅਦ ਫੈਸਲਾ ਕਰੇ ਕਿ ‘ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।’
ਮੁੱਖ ਮੰਤਰੀ ਨੇ ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹੇ ਅਤੇ ਉਸ ਤੋਂ ਬਾਅਦ ਫੈਸਲਾ ਕਰੇ ਕਿ ‘ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।’  ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਅਕਾਲੀ ਦਲ ਦੇ ਲੀਡਰਾਂ ਨੂੰ ਹਿਟਲਰ ਦੀ ਕਿਤਾਬ ‘ਮਾਈਨ ਕੰਫ’ ਦੀਆਂ ਕਾਪੀਆਂ ਭੇਜਣ ਦਾ ਵਾਅਦਾ ਕੀਤਾ ਸੀ ਜਿਸ ਦਾ ਅੰਗਰੇਜ਼ੀ ਅਨੁਵਾਦ ‘ਮਾਈ ਸਟਰੱਗਲਜ਼’ ਹੈ।
ਜਿਸ ਦਾ ਅੰਗਰੇਜ਼ੀ ਅਨੁਵਾਦ ‘ਮਾਈ ਸਟਰੱਗਲਜ਼’ ਹੈ।
ਸੀ.ਏ.ਏ. ਦੇ ਮੁੱਦੇ ‘ਤੇ ਅਕਾਲੀਆਂ ਨੂੰ ਐਨ.ਡੀ.ਏ. ਛੱਡਣ ਲਈ ਉਨ੍ਹਾਂ ਵੱਲੋਂ ਕੀਤੀ ਮੰਗ ਗਾਂਧੀ ਪਰਿਵਾਰ ਦੀ ‘ਅਧੀਨਗੀ’ ਕਿਵੇਂ ਹੋਈ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬੀਤੇ ਦਿਨ ਕੀਤੀ ਟਿੱਪਣੀ ਬਾਰੇ ਮੁੱਖ ਮੰਤਰੀ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਸੀ.ਏ.ਏ. ਦੇ ਮੁੱਦੇ ‘ਤੇ ਅਕਾਲੀਆਂ ਨੂੰ ਐਨ.ਡੀ.ਏ. ਛੱਡਣ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਕੀਤੀ ਮੰਗ ਗਾਂਧੀ ਪਰਿਵਾਰ ਦੀ ‘ਅਧੀਨਗੀ’ ਕਿਵੇਂ ਹੋਈ। ਉਨਾਂ ਸੁਖਬੀਰ ਨੂੰ ਆਖਿਆ,”ਜਾਂ ਫਿਰ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸੀ.ਏ.ਏ ਵਿਰੁੱਧ ਸੜਕਾਂ ‘ਤੇ ਉੱਤਰੇ ਲੱਖਾਂ ਲੋਕ ਵੀ ਗਾਂਧੀ ਪਰਿਵਾਰ ਦੀ ਖੁਸ਼ਾਮਦ ਲਈ ਅਜਿਹਾ ਕਰ ਰਹੇ ਹਨ।”
ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ
ਉਹ ਸਦਾ ਹੀ ਸਿੱਖਾਂ ਦੇ ਹਿੱਤਾਂ ਅਤੇ ਅਧਿਕਾਰਾਂ ਲਈ ਨਿੱਜੀ ਤੌਰ ‘ਤੇ ਖੜ੍ਹਦੇ ਆਏ ਹਨ
ਕਿਸੇ ਵੀ ਮੌਕੇ ‘ਤੇ ਉਨਾਂ ਨੇ ਸਿੱਖਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਨਹੀਂ ਕੀਤੀ
ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ ਲਈ ਆਖਿਆ
ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਆਪਾ-ਵਿਰੋਧੀ ਬਿਆਨਬਾਜ਼ੀ
ਸੀ.ਏ.ਏ. ਦੇ ਮੁੱਦੇ ‘ਤੇ ਆਪਣਾ ਅਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ ਦੀ ਲੋੜ
ਮੁੱਖ ਮੰਤਰੀ ਨੇ ਕਿਹਾ ਕਿ ਉਹ ਸਦਾ ਹੀ ਸਿੱਖਾਂ ਦੇ ਹਿੱਤਾਂ ਅਤੇ ਅਧਿਕਾਰਾਂ ਲਈ ਨਿੱਜੀ ਤੌਰ ‘ਤੇ ਖੜ੍ਹਦੇ ਆਏ ਹਨ ਅਤੇ ਕਿਸੇ ਵੀ ਮੌਕੇ ‘ਤੇ ਉਨਾਂ ਨੇ ਸਿੱਖਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਨਹੀਂ ਕੀਤੀ। ਉਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ ਲਈ ਆਖਿਆ।ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਸੁਖਬੀਰ ਨੂੰ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਆਪਾ-ਵਿਰੋਧੀ ਬਿਆਨਬਾਜ਼ੀ ਨੂੰ ਵਿਚਾਰਦਿਆਂ ਸੀ.ਏ.ਏ. ਦੇ ਮੁੱਦੇ ‘ਤੇ ਆਪਣਾ ਅਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ| ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਭਵਨ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਵਿਚਾਰ ਮੰਚ ਵੱਲੋਂ ਪ੍ਰਸਿੱਧ ਕਵੀ ਤੇ ਲੇਖਕ ਪ੍ਰੋ. ਅਨੂਪ ਵਿਰਕ ਦੀ ਨਵੀਂ ਪੁਸਤਕ ‘ਹਾਜ਼ਰ ਹਰਫ਼ ਹਮੇਸ਼’ ਉੱਤੇ ਭਰਵੀਂ ਵਿਚਾਰ ਗੋਸ਼ਠੀ ਕਰਵਾਈ ਗਈ। ਇਸ ਮੌਕੇ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਨੂਪ ਵਿਰਕ ਗੁਰੂ ਸਾਹਿਬਾਨ, ਸੂਫੀ ਕਾਵਿ, ਕਿੱਸਾ ਕਾਵਿ ਦੇ ਮਹਾਨ ਪੰਜਾਬੀ ਕਵੀਆਂ ਦੇ ਕੈਨਵਸ ਤੇ ਉਕਰਿਆ ਕਾਵਿ ਹਸਤਾਖਰ ਹੈ। ਪ੍ਰੋ. ਕੁਲੰਵਤ ਸਿੰਘ ਗਰੇਵਾਲ ਨੇ ਅਨੂਪ ਵਿਰਕ ਨੂੰ ਬੌਧਿਕ ਤੌਰ ‘ਤੇ ਚੇਤੰਨ ਤੇ ਚਿੰਤਨਸ਼ੀਲ ਕਵੀ ਆਖਿਆ। ਜਿਸ ਦੀ ਕਾਵਿ ਯਾਤਰਾ ਪੰਜਾਬੀ ਕਾਵਿ ਦੀ ਵਿਸ਼ੇਸ਼ ਪ੍ਰਾਪਤੀ ਹੈ। ਡਾ. ਬਲਦੇਵ ਸਿੰਘ ਚੀਮਾ ਨੇ ਅਨੂਪ ਵਿਰਕ ਦੀ ਸਖਸ਼ੀਅਤ ਦੇ ਵਿਭਿੰਨ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਅਨੂਪ ਵਿਰਕ ਦੀ ਕਵਿਤਾ ਦੇਸ਼ ਦੀ ਵੰਡ ਤੇ 84 ਦੇ ਸੇਕ ਦਾ ਵਿਖਿਆਨ ਹੈ। ਜਿਸਦੀ ਲੋਕ ਕਾਵਿ
ਵਾਲੀ ਸੁਰ ਹੈ।
ਦਰਸ਼ਨ ਬੁੱਟਰ ਨੇ ਅਨੂਪ ਵਿਰਕ ਉਪਰ ਖੂਬਸੂਰਤ ਰੇਖਾ ਚਿੱਤਰ ਪੜ ਕੇ ਸੁਣਾਇਆ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਮੱਧ ਕਾਲੀਨ ਕਾਵਿ ਦੀ ਚੇਤਨਾ ਬਿਨਾਂ ਪੰਜਾਬੀ ਕਾਵਿ ਦੀ ਉਸਾਰੀ ਸੰਭਵ ਨਹੀਂ। ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਦੇ ਬਾਨੀ ਮੁਖੀ ਅਤੇ ਗੁਰਮਤਿ ਸੰਗੀਤਾਚਾਰੀਆ ਡਾ. ਗੁਰਨਾਮ ਨੇ ਕਿਹਾ ਕਿ ਸਾਨੂੰ ਆਪਣੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਸੁਹਜ ਸੰਸਾਰ ਦੀ ਨਵੀਂ ਪੀੜੀ ਨਾਲ ਸਾਂਝ ਪਵਾਉਣੀ ਚਾਹੀਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਮੈਚਾਂ ਦੀਆਂ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ
ਨਵੀਂ ਦਿੱਲੀ, 15 ਦਸੰਬਰ
ਰਣਜੀ ਟਰਾਫ਼ੀ ‘ਚ ਮਿਲਿੰਦ ਕੁਮਾਰ ਦੀ ਜ਼ੋਰਦਾਰ ਲੈਅ ਜਾਰੀ ਹੈ ਦਿੱਲੀ ਲਈ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ ਮਿਲਿੰਦ ਕੁਮਾਰ ਮੌਜ਼ੂਦਾ ਰਣਜੀ ਟਰਾਫ਼ੀ ‘ਚ ਸਿੱਕਮ ਲਈ ਖੇਡ ਰਹੇ ਹਨ ਬੱਲੇ ਨਾਲ ਦੌੜਾਂ ਦੀ ਵਾਛੜ ਜਾਰੀ ਰੱਖਦਿਆਂ ਮਿਲਿੰਦ ਨੇ ਮਿਜ਼ੋਰਮ ਵਿਰੁੱਧ ਵੀ 139 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂਅ ਦਰਜ ਕਰਵਾ ਲਿਆ
ਮਿਲਿੰਦ ਨੇ ਇਸ ਰਣਜੀ ਟਰਾਫ਼ੀ ਸੀਜ਼ਨ ਦੇ ਛੇ ਮੈਚਾਂ ਦੀਆਂ ਸਿਰਫ਼ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਸਭ ਤੋਂ ਤੇਜੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ ਮਿਲਿੰਦ ਤੋਂ ਘੱਟ ਸਿਰਫ਼ ਰੂਸੀ ਮੋਦੀ ਨੇ 1944/45 ‘ਚ 7 ਪਾਰੀਆਂ ‘ਚ 1000 ਦੌੜਾਂ ਦਾ ਅੰਕੜਾ ਛੂਹਿਆ ਸੀ ਮਿਲਿੰਦ ਤੋਂ ਇਲਾਵਾ ਤਾਮਿਲਨਾਡੂ ਦੇ ਵੀ ਰਮਨ, ਐਸ ਸ਼੍ਰੀਰਾਮ ਨੇ ਵੀ 9 ਪਾਰੀਆਂ ‘ਚ ਰਣਜੀ ਟਰਾਫ਼ੀ ਦੇ ਇੱਕ ਸੀਜ਼ਨ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਹਾਲਾਂਕਿ ਪਿਛਲੇ 19 ਸਾਲਾਂ ‘ਚ ਮਿਲਿੰਦ  ਸਭ ਤੋਂ ਤੇਜੀ ਨਾਲ 1000 ਦੌੜਾਂ ਦਾ ਅੰਕੜਾ ਛੂਹਣ ਵਾਲੇ ਬੱਲੇਬਾਜ਼ ਹਨ ਮਿਲਿੰਦ ਇਸ ਸੀਜ਼ਨ ‘ਚ 2 ਦੂਹਰੇ ਸੈਂਕੜੇ ਅਤੇ 2 ਸੈਂਕੜੇ ਲਾ ਚੁੱਕੇ ਹਨ ਉਹਨਾਂ ਦੀ ਔਸਤ 127.12 ਹੈ ਨਾਲ ਹੀ ਉਹਨਾਂ ਦੇ ਨਾਂਅ 3 ਅਰਧ ਸੈਂਕੜੇ ਵੀ ਹਨ ਇਹੀ ਨਹੀਂ ਮਿਲਿੰਦ ਸਭ ਤੋਂ ਜ਼ਿਆਦਾ 141 ਚੌਕੇ ਅਤੇ 14 ਛੱਕੇ ਵੀ ਲਾ ਚੁੱਕੇ ਹਨ ਮਿਲਿੰਦ ਨੇ 10 ਵਿਕਟਾਂ ਵੀ ਲਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।