Large - Sach Kahoon Punjabi
ਮਾਨਵਤਾ ਭਲਾਈ ਕਾਰਜਾਂ ‘ਚ ਵੱਧ-ਚੜ੍ਹਕੇ ਭਾਗ ਲੈਣ ਦਾ ਲਿਆ ਸੰਕਲਪ
ਸਰਸਾ | ਬੇਗੂ ਰੋਡ ਸਥਿਤ ਸੋਨੀ ਧਰਮਸ਼ਾਲਾ ‘ਚ ਸ਼ਨਿੱਚਰਵਾਰ ਨੂੰ ਭਗਤੀ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ ਮੌਕਾ ਸੀ ਸਰਸਾ ਜ਼ਿਲ੍ਹਾ ਦੇ ਚਾਰ ਬਲਾਕਾਂ ਦੀ ਸਾਧ-ਸੰਗਤ ਵੱਲੋਂ ਸਾਂਝੇ ਰੂਪ ‘ਚ ਕਰਵਾਈ ਕੀਤੀ ਗਈ ਨਾਮ ਚਰਚਾ ਦਾ ਨਾਮ ਚਰਚਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂਆਂ ਪੁੱਜੇ ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹਕੇ ਹਿੱਸਾ ਲੈਣ ਦਾ ਸੰਕਲਪ ਲਿਆ ਦੱਸ ਦਈਏ ਕਿ ਸ਼ਨਿੱਚਰਵਾਰ ਨੂੰ ਹੀ ਸਵੇਰ 10 ਤੋਂ 12 ਵਜੇ ਤੱਕ ਸ੍ਰੀ ਜਲਾਲਆਣਾ ਸਾਹਿਬ ਦੇ ਮੌਜਮਸਤਪੁਰਾ ਧਾਮ ‘ਚ ਵੀ ਦਾਰੇਵਾਲਾ, ਡੱਬਵਾਲੀ, ਸ੍ਰੀ ਜਲਾਲਆਣਾ ਸਾਹਿਬ ਤੇ ਰੋੜੀ ਬਲਾਕ ਦੀ ਸਾਂਝੀ ਨਾਮ ਚਰਚਾ ਕਰਵਾਈ ਗਈ ਇਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਸਾਧ-ਸੰਗਤ ਦੇ ਇਕੱਠ ਮੂਹਰੇ ਕਰੀਬ ਡੇਢ ਏਕੜ ‘ਚ ਬਣੀ ਸੋਨੀ ਧਰਮਸ਼ਾਲਾ ਬੌਣੀ ਰਹਿ ਗਈ ਸ਼ਨਿੱਚਰਵਾਰ ਦੁਪਹਿਰ ਬਾਅਦ ਸੋਨੀ ਧਰਮਸ਼ਾਲਾ ‘ਚ ਕਰਵਾਈ ਨਾਮ ਚਰਚਾ ‘ਚ ਸਰਸਾ, ਕਲਿਆਣ ਨਗਰ, ਨਾਥੂਸਰੀ ਚੋਪਟਾ ਤੇ ਅਮਰਜੀਤਪੁਰਾ ਬਲਾਕਾਂ ਦੀ ਸਾਧ-ਸੰਗਤ ਨੇ ਭਾਗ ਲਿਆ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ ਇਸ ਤੋਂ ਬਾਅਦ ਵੱਖ-ਵੱਖ ਬਲਾਕਾਂ ਤੋਂ ਆਏ  ਕਵੀਰਾਜ ਵੀਰਾਂ ਨੇ ਭਜਨਾਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਨਾਮ ਚਰਚਾ ‘ਚ ਡੇਰਾ ਸੱਚਾ ਸੌਦਾ ‘ਚ ਪਹੁੰਚੇ ਜਿੰਮੇਵਾਰਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨਿਆਦਾਰੀ ਦੀ ਸੋਚ ਜਿੱਥੇ ਖਤਮ ਹੁੰਦੀ ਹੈ, ਰੂਹਾਨੀਅਤ ਉੱਥੋਂ ਸ਼ੁਰੂ ਹੁੰਦੀ ਹੈ ਇਸ ਦੌਰਾਨ ਉਨ੍ਹਾਂ ਨੇ ਸਾਧ-ਸੰਗਤ ਨੂੰ ਇੱਕਜੁਟ ਹੋ ਕੇ ਦ੍ਰਿੜ ਵਿਸ਼ਵਾਸ ਨਾਲ ਮਾਨਵਤਾ ਭਲਾਈ ਕਾਰਜਾਂ ‘ਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ
ਉਨ੍ਹਾਂ ਨੇ ਸਾਧ-ਸੰਗਤ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਕਿਸੇ ਦੇ ਬਹਿਕਾਵੇ ‘ਚ ਨਾ ਆਏ ਸਾਧ-ਸੰਗਤ ਏਕਤਾ ਤੇ ਅਨੁਸ਼ਾਸਨ ਬਣਾਈ ਰੱਖੇ ਸੇਵਾ ਸੰਮਤੀ ਦੇ ਮੈਂਬਰ ਸਹਿਦੇਵ ਚੱਕਾਂ ਇੰਸਾਂ ਨੇ ਸਾਧ-ਸੰਗਤ ਨੂੰ ਕਿਹਾ ਕਿ ਸਰਸਾ ਜ਼ਿਲ੍ਹਾ ਦੇ ਬਲਾਕਾਂ ਦੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ‘ਚ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ 45 ਮੈਂਬਰ ਸੰਜੀਵ ਇੰਸਾਂ ਨੇ ਸਾਧ-ਸੰਗਤ ਨੂੰ ਬੁਲੰਦ ਹੌਂਸਲੇ ਨਾਲ ਸੱਚਾਈ ਤੇ ਇਮਾਨਦਾਰੀ ਦੇ ਰਾਹ ‘ਤੇ ਚੱਲਣ ਦੀ ਅਪੀਲ ਕੀਤੀ ਇਸ ਮੌਕੇ  ਸੰਦੀਪ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਸਿੱਖਿਅਕ ਅਦਾਰਿਆਂ ਦੀ ਵਿਸਥਾਰ ਨਾਲ  ਜਾਣਕਾਰੀ ਦਿੰਦਿਆਂ ਬੱਚਿਆਂ ਦੇ ਸੁਨਹਰੀ ਭਵਿੱਖ ਲਈ ਉਕਤ ਅਦਾਰਿਆਂ ‘ਚ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਇਸਦੇ ਇਲਾਵਾ 45 ਮੈਂਬਰ ਭੈਣ ਇੰਦੂ ਇੰਸਾਂ, ਮੀਨਾ ਇੰਸਾਂ, ਸੁਸ਼ਮਾ ਇੰਸਾਂ ਨੇ ਵੀ ਸਾਧ-ਸੰਗਤ ਨੂੰ ਸੰਬੋਧਿਤ ਕੀਤਾ ਇਸ ਮੌਕੇ ਚਾਰਾਂ ਬਲਾਕਾਂ ਦੀ ਸਾਰੀਆਂ ਸੰਮਤੀਆਂ ਦੇ ਜ਼ਿੰਮੇਵਾਰ ਮੌਜੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ ‘ਤੇ ਵਿਸ਼ਾਲ ਖੂਨਦਾਨ ਕੈਂਪ ਲੱਗਾ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ‘ਚ ਮਨਾਏ ਜਾਣ ਵਾਲੇ ਪਰਮਾਰਥੀ ਦਿਵਸ ‘ਤੇ ਅੱਜ 1744 ਯੂਨਿਟ ਖੂਨਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਨਾਮਚਰਚਾ ਕੀਤੀ ਗਈ ਤੇ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ
ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਮਾਤਾ ਜੀ), ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਤੇ ਸੀਨੀਅਰ ਸੀਨੀ. ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਕੀਤਾ
ਨਾਮ ਚਰਚਾ ਦੌਰਾਨ ਕਵੀਰਾਜਾਂ ਨੇ ਸ਼ਬਦਬਾਣੀ ਕੀਤੀ ਅਤੇ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੀ ਰਿਕਾਰਡਿਡ ਵੀਡੀਓ ਰਾਹੀਂ ਅਨਮੋਲ ਬਚਨ ਸਰਵਨ ਕੀਤੇ   ਖੂਨਦਾਨ ਕੈਂਪ ‘ਚ ਖੂਨ ਇਕੱਠਾ ਕਰਨ ਦਾ ਕਾਰਜ ਮਹਾਂਰਾਸ਼ਟਰ, ਦਿੱਲੀ, ਬੀਕਾਨੇਰ, ਹਨੂੰਮਾਨਗੜ੍ਹ ਸਮੇਤ ਰੋਹਤਕ ਤੋਂ ਆਈਆਂ ਟੀਮਾਂ ਨੇ ਕੀਤਾ ਇਸ ਤੋਂ ਪਹਿਲਾਂ ਖੂਨਦਾਨ ਕਰਨ ਲਈ ਖੂਨਦਾਨੀਆਂ ਦਾ ਹਜ਼ੂਮ ਸਵੇਰ ਤੋਂ ਹੀ ਸੱਚਖੰਡ ਹਾਲ ‘ਚ ਉਮੜ ਪਿਆ ਕੈਂਪ ਦੀ ਸ਼ੁਰੂਆਤ ‘ਚ ਪੂਜਨੀਕ ਗੁਰੂ ਜੀ ਦੇ ਆਦਰਯੋਗ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ, ਆਦਰਯੋਗ ਦਾਮਾਦ ਡਾ. ਸ਼ਾਨ-ਏ-ਮੀਤ ਜੀ ਇੰਸਾਂ, ਆਦਰਯੋਗ ਰੂਹ-ਏ-ਮੀਤ ਜੀ ਇੰਸਾਂ ਤੇ ਸਮਧੀ ਅਨਿਲ ਇੰਸਾਂ ਨੇ ਖੂਨਦਾਨ ਕੀਤਾ
ਖੂਨਦਾਨ ਕਰਨ ਲਈ ਮਹਿਲਾ ਤੇ ਪੁਰਸ਼ ਸ਼ਰਧਾਲੂਆਂ ‘ਚ ਸ਼ਰਧਾ ਦਾ ਜਜ਼ਬਾ ਦੇਖਣਯੋਗ ਸੀ ਖੂਨ ਲੈਣ ਆਈਆਂ ਬਲੱਡ ਬੈਂਕਾਂ ਦੀਆਂ ਟੀਮਾਂ ਦੇ ਨਾਲ ਆਏ ਨਵੇਂ ਸਟਾਫ਼ ਦੇ ਮੈਂਬਰ ਖੂਨਦਾਨੀਆਂ ਨੂੰ ਮਿਲ ਰਹੇ ਆਦਰ ਸਨਮਾਨ ਤੇ ਜੋਸ਼ ਅੱਗੇ ਨਤਮਸਤਕ ਹੋ ਰਹੇ ਸਨ ਖੂਨਦਾਨੀਆਂ ‘ਚ ਭਾਰਤੀ ਵਾਲੀਬਾਲ ਟੀਮ ਦੇ ਮੈਂਬਰ ਰਹੇ ਅਮਿਤ ਇੰਸਾਂ ਵੀ ਸ਼ਾਮਲ ਰਹੇ
ਪੂਜਨੀਕ ਗੁਰੂ ਜੀ ਦੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ, ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਹਰਜੀਤ ਕੌਰ ਜੀ ਇੰਸਾਂ, ਸਾਹਿਬਜ਼ਾਦੀਆਂ ਚਰਨਪ੍ਰੀਤ ਇੰਸਾਂ, ਅਮਰਪ੍ਰੀਤ ਇੰਸਾਂ, ਪੁੱਤਰ ਨੁੰਹ ਹੁਸਨਮੀਤ ਇੰਸਾਂ ਤੇ ਡੇਰਾ ਪ੍ਰਬੰਧ ਕਮੇਟੀ ਦੇ ਮੈਂਬਰ ਕੈਂਪ ‘ਚ ਪਹੁੰਚੇ ਤੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ ਪੁਰੋਹਿਤ ਬਲੱਡ ਬੈਂਕ ਦੇ ਵਿਸ਼ਣੂ ਪਰੋਹਿਤ  ਦਾ ਕਹਿਣਾ ਸੀ ਕਿ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਦਾ   ਸਮੁੰਦਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜਗਾਈ ਗਈ ਜਾਗਰੂਕਤਾ ਦਾ ਹੀ ਨਤੀਜਾ ਹੈ ਕਿ ਅੱਜ ਲੋਕ ਖੂਨਦਾਨ ਲਈ ਅੱਗੇ ਆਉਣ ਲੱਗੇ ਹਨ
ਖੂਨਦਾਨ ਲਈ ਭਾਰੀ ਉਤਸ਼ਾਹ
ਡੇਰਾ ਸ਼ਰਧਾਲੂਆਂ ‘ਚ ਅੱਜ ਖੂਨਦਾਨ ਕੈਂਪ ਸਬੰਧੀ ਭਾਰੀ ਉਤਸ਼ਾਹ ਸੀ ਦਿਨ ਚੜ੍ਹਦੇ ਹੀ ਵੱਡੀ ਗਿਣਤੀ ‘ਚ ਖੂਨਦਾਨੀ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਰਜਿਸਟਰੇਸ਼ਨ ਕਾਊਂਟਰਾਂ ‘ਤੇ ਖੂਨਦਾਨੀਆਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਵਧ-ਚੜ੍ਹ ਕੇ ਇਸ ਕੈਂਪ ‘ਚ ਹਿੱਸਾ ਲਿਆ
ਡੇਰਾ ਸੱਚਾ ਸੌਦਾ ਦੇ ਖੂਨਦਾਨ ਦੇ ਖੇਤਰ ‘ਚ ਵਿਸ਼ਵ ਰਿਕਾਰਡ
7 ਅਕਤੂਬਰ    2003    15432 ਯੂਨਿਟ
10 ਅਕਤੂਬਰ   2004   17921 ਯੂਨਿਟ
8 ਅਗਸਤ      2010      43732 ਯੂਨਿਟ
ਖੂਨਦਾਨ ‘ਚ ਜਾਗਰੂਕਤਾ
24 ਨਵੰਬਰ 2013 ਨੂੰ 10563 ਡੇਰਾ ਸ਼ਰਧਾਲੂਆਂ ਨੇ ਖੂਨ ਦੀ ਇੱਕ ਬੂੰਦ ਦਾ ਡਿਜ਼ਾਇਨ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਸੀ ਛਾਪੇਮਾਰੀ (Excessive)
14 ਪੇਟੀਆਂ ‘ਚੋਂ 1140 ਬੋਤਲਾਂ ਤੇ ਬੋਰੇ ‘ਚੋਂ 154 ਬੋਤਲਾਂ ਬਰਾਮਦ
ਭਭੂਆ, ਏਜੰਸੀ।
ਬਿਹਾਰ ‘ਚ ਕੈਮੂਰ ਜਿਲ੍ਹੇ ਦੇ ਨਗਰ ਥਾਣਾ ਖੇਤਰ ਦੇ ਵਾਰਡ ਨੰਬਰ 17 ਤੋਂ ਪੁਲਿਸ ਨੇ ਕੱਲ ਦੇਰ ਰਾਤ ਭਾਰੀ ਮਾਰਤਾ (Excessive) ‘ਚ ਵਿਦੇਸ਼ੀ ਸ਼ਰਾਬ ਨਾਲ ਦੋ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਵਾਰਡ ਨੰਬਰ 17 ਸਥਿਤ ਇਕ ਘਰ ‘ਚ ਛਾਪੇਮਾਰੀ ਕੀਤੀ ਗਈ।
ਇਸ ਦੌਰਾਨ ਘਰ ‘ਚ ਛੁਪਾ ਕੇ ਰੱਖੀਆਂ ਗਈਆਂ 14 ਪੇਟੀਆਂ ‘ਚ 1140 ਬੋਤਲਾਂ ਵਿਦੇਸ਼ੀ ਸ਼ਰਾਬ ਅਤੇ ਇਕ ਬੋਰੇ ‘ਚ ਰੱਖਿਆ 154 ਬੋਤਲਾਂ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ। ਬਰਾਮਦ ਸ਼ਰਾਬ ਉਤਰ ਪ੍ਰਦੇਸ਼ ‘ਚ ਬਣਾਈ ਹੈ। ਸੂਤਰਾਂ ਨੇ ਦੱਸਿਆ ਕਿ ਮੌਕੇ ‘ਤੇ ਦੋ ਸ਼ਰਾਬ ਕਾਰੋਬਾਰੀ ਨੀਰਜ ਗੌਡ ਅਤੇ ਮਹਿੰਦਰ ਗੌਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕਾਰੋਬਾਰੀਆਂ ਦੀ ਨਿਸ਼ਾਨਦੇਹੀ ‘ਤੇ ਇਕ ਕਾਰ ਅਤੇ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। (Excessive)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਸਰਕਾਰ ਦੇ ਸੌ ਦਿਨ: ਨਾਮ ਬੜੇ ਔਰ ਦਰਸ਼ਨ ਛੋਟੇ
ਰਾਜਨੀਤੀ ਇੱਕ ਕਲਾ ਹੈ। ਜੇ ਸੱਤਾ ਪ੍ਰਾਪਤ ਕਰਨੀ ਹੈ ਤੇ ਸੱਤਾ ‘ਚ ਬਣੇ ਰਹਿਣਾ ਹੈ ਤਾਂ ਲੋਕਾਂ ਨੂੰ ਸਰਕਾਰ ਵੱਲੋਂ ਸੰਤੁਸ਼ਟ ਰੱਖਣਾ ਜ਼ਰੂਰੀ ਹੈ। ਅਜਿਹਾ ਰਾਜਨੀਤਕ ਕਲਾ ‘ਚ ਨਿਪੁੰਨ ਆਗੂ ਹੀ ਕਰ ਸਕਦਾ ਹੈ। ਨਹੀਂ ਤਾਂ ਲੋਕਤੰਤਰੀ ਵਿਵਸਥਾ ‘ਚ ਲੋਕ ਚੋਣਾਂ ਵੇਲੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਦੇ ਸੱਤਾਧਾਰੀ ਆਗੂਆਂ ਤੇ ਉਨ੍ਹਾਂ ਦੁਆਰਾ ਗਠਿਤ ਸਰਕਾਰ ਦਾ ਤਖ਼ਤਾ ਪਲਟ ਦਿੰਦੇ ਹਨ।
Captain Government’s 100 Days:
ਪੰਜਾਬ ਪ੍ਰਾਂਤ ਅੰਦਰ 25 ਸਾਲ ਸੱਤਾ ‘ਚ ਬਣੇ ਰਹਿਣ ਦਾ ਸੁਫ਼ਨਾ ਸੰਜੋਅ ਕੇ ਬਣੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ–ਭਾਜਪਾ ਗਠਜੋੜ ਸਰਕਾਰ ਤੋਂ 10 ਸਾਲ ‘ਚ ਹੀ ਬੁਰੀ ਤਰ੍ਹਾਂ ਅਸੰਤੁਸ਼ਟ ਪੰਜਾਬ ਦੇ ਲੋਕਾਂ ਨੇ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ‘ਚ ਉਸ ਨੂੰ ਨਮੋਸ਼ੀ ਭਰੇ ਢੰਗ ਨਾਲ ਸੱਤਾ ‘ਚੋਂ ਬਾਹਰ ਵਗਾਅ ਮਾਰਿਆ।
ਇਨ੍ਹਾਂ ਚੋਣਾਂ ‘ਚ ਦਿੱਲੀ ਦੀ ਸੱਤਾ ‘ਤੇ ਕਾਬਜ਼ ਭਾਰਤੀ ਰਾਜਨੀਤੀ ‘ਚ ਉੱਤਰੀ ਨਵੀਂ ਪਾਰਟੀ ਆਪ ਨੇ ਬੜੇ ਧੂਮ ਧੜੱਕੇ, ਸੋਸ਼ਲ ਮੀਡੀਆ ਤੇ ਪ੍ਰਵਾਸੀ ਪੰਜਾਬੀਆਂ ਦੀ ਹਮਾਇਤ ਨਾਲ ਜਨਤਾ ਦੀ ਨਬਜ਼ ‘ਤੇ ਹੱਥ ਰੱਖਦੇ ਭਖ਼ਦੇ ਮੁੱਦੇ ਉਠਾ ਕੇ ਸੱਤਾ ਹਥਿਆਉਣ ਦਾ ਜ਼ੋਰਦਾਰ ਉਪਰਾਲਾ ਕੀਤਾ। ਪਰ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੀ ਪੰਜਾਬੀ ਲੀਡਰਸ਼ਿਪ ਨੂੰ ਬਾਰ–ਬਾਰ ਸ਼ਾਤਰਾਨਾ ਢੰਗ ਨਾਲ ਨੀਵਾਂ ਦਿਖਾਉਣ ਕਰਕੇ ਰਾਜ ‘ਚ ਜਿੱਤੀ ਜਾਣ ਵਾਲੀ ਸੱਤਾ ਦੀ ਬਾਜ਼ੀ ‘ਚ ਕਾਂਗਰਸ ਪਾਰਟੀ ਹੱਥੋਂ ਚਿੱਤ ਹੋ ਗਏ।
ਰਾਜਨੀਤਕ ਕਲਾ ਤੇ ਵੱਡੇ–ਵੱਡੇ ਲੋਕ ਲੁਭਾਊ ਨਾਅਰਿਆਂ ਬਲਬੂਤੇ ਕਾਂਗਰਸ ਪਾਰਟੀ ਤੱਤਕਾਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ 117 ਮੈਂਬਰੀ ਵਿਧਾਨ ਸਭਾ ‘ਚ 77 ਸੀਟਾਂ ਅਧਾਰਤ ਇਤਿਹਾਸਕ ਜਨਤਕ ਫ਼ਤਵੇ ਰਾਹੀਂ ਸੱਤਾ ‘ਚ ਆ ਗਏ। ਕਾਂਗਰਸ ਪਾਰਟੀ ਨੇ ਕੈਪਟਨ ਦੀ ਅਗਵਾਈ ‘ਚ 16 ਮਾਰਚ, 2017 ਨੂੰ ਸਰਕਾਰ ਗਠਿਤ ਕਰ ਲਈ।
ਬੇਰੁਜ਼ਗਾਰੀ ਤੇ ਕਿਸਾਨ ਖ਼ੁਦਕੁਸ਼ੀਆਂ ਦਾ ਬੁਰੀ ਤਰ੍ਹਾਂ ਝੰਬਿਆ ਪੰਜਾਬ ਆਰਥਿਕ ਮੰਦਹਾਲੀ ਤੇ ਸਮਾਜਿਕ–ਧਾਰਮਿਕ ਪ੍ਰਬੰਧਕੀ ਤ੍ਰਾਸਦੀ ‘ਚੋਂ ਬਾਹਰ ਕੱਢਣ ਦੇ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵੱਡੇ–ਵੱਡੇ ਮਿਕਨਾਤੀਸੀ ਭਰੋਸਿਆਂ ‘ਤੇ ਇਤਬਾਰ ਕਰਦਾ ਇਸ ਨੂੰ ਸੱਤਾ ‘ਚ ਲੈ ਆਇਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੇ 100 ਦਿਨਾਂ ਦੀ ਸਰਕਾਰ ‘ਚ ਰਾਜ ਦੇ ਪ੍ਰਸ਼ਾਸਨ, ਆਮ ਆਦਮੀ ਦੇ ਜੀਵਨ, ਸੱਤਾ ‘ਚ ਆਏ ਨਵੇਂ ਸ਼ਾਸਕਾਂ ਦੇ ਜਨਤਾ ਪ੍ਰਤੀ ਵਰਤਾਰੇ ‘ਚ ਕਿਧਰੇ ਕੋਈ ਫ਼ਰਕ ਵੇਖਣ ਨੂੰ ਨਾ ਮਿਲਿਆ।ਸੱਤਾ ‘ਚ ਆਉਣ ਤੋਂ ਬਾਦ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਹੋਏ। ਵੱਡਾ ਲਾਰਾ ਬੇਚੈਨ ਲੋਕਾਂ ਨੂੰ ਟਿਕਾਉਣ ਲਈ ਪਹਿਲੇ ਬਜਟ ਤੱਕ ਇੰਤਜ਼ਾਰ ਕਰਨ ਦਾ ਲਾਇਆ ਗਿਆ ਸੀ।
19 ਜੂਨ ਨੂੰ ਵਿਧਾਨ ਸਭਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਪਾਲ ਦੇ ਭਾਸ਼ਣ ਪ੍ਰਤੀ ਦਿੱਤੇ ਧੰਨਵਾਦੀ ‘ਅਬਾਰਤੀ ਪਰਚੇ’ ਤੇ 20 ਜੂਨ ਨੂੰ ਸਦਨ ਦੀ ਮੇਜ਼ ‘ਤੇ ਪੜ੍ਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਦੀਆਂ ਤਜਵੀਜ਼ਾਂ ਤੋਂ ਪੰਜਾਬ ਦੇ ਲੋਕ ਉਦਾਸ ਤੇ ਗ਼ਮਗੀਨ ਹੋਏ ਬੁਰੀ ਤਰ੍ਹਾਂ ਠੱਗੇ ਪਾਏ ਵੇਖੇ ਗਏ। ਵਿਰੋਧੀ ਧਿਰ ਮੂੰਗਲੇ ਚੁੱਕੀ ਸਰਕਾਰ ਦੁਆਲੇ ਸਦਨ ਦੇ ਅੰਦਰ ਤੇ ਬਾਹਰ ਲੋਹਾ ਲਾਖਾ ਹੁੰਦੀ ਵੇਖੀ ਗਈ। ਲੋਕਾਂ ਦੀਆਂ ਆਸਾਂ ‘ਤੇ ਪਾਣੀ ਇਸ ਕਰਕੇ ਫਿਰਦਾ ਵੇਖਿਆ ਗਿਆ ਕਿ ਮੁੱਖ ਮੰਤਰੀ ਦੇ ‘ਅਬਾਰਤੀ ਪਰਚੇ’ ਤੇ ਵਿੱਤ ਮੰਤਰੀ ਦੀਆਂ ਬਜਟ ਤਜਵੀਜ਼ਾਂ ‘ਚ ਜ਼ਮੀਨ–ਅਸਮਾਨ ਦਾ ਫ਼ਰਕ ਵੇਖਣ ਨੂੰ ਮਿਲਿਆ।
Captain Government’s 100 Days:
ਚੋਣ ਵਾਅਦੇ :
ਸੱਤਾ ‘ਚ ਪਰਤਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਅੰਬਰੋਂ ਤਾਰੇ ਤੋੜ ਕੇ ਦੇਣ ਦੇ ਵਾਅਦੇ ਕੀਤੇ ਸਨ। ਤਿੰਨ ਮਹੀਨੇ ਤਾਂ ਲਾਰਿਆਂ ਨਾਲ ਟਪਾਏ। ਬਜਟ–ਬਜਟ ਰੱਟ ਲਗਦੀ ਰਹੀ। ਕਿਸਾਨੀ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਵੱਡਾ ਵਾਅਦਾ ਕੀਤਾ ਸੀ। ਪਰ ਉਹ ਕਿਸਾਨ ਬੇਇਤਬਾਰਾ ਹੋਇਆ 100 ਦਿਨਾਂ ‘ਚ ਕਰੀਬ 100 ਖੁਦਕੁਸ਼ੀਆਂ ਕਰ ਗਿਆ।
ਮੁੱਖ ਮੰਤਰੀ ਤਾਂ ਕਿਸੇ ਦੇ ਘਰ ਢਾਰਸ ਬਨ੍ਹਾਉਣ ਲਈ ਨਹੀਂ ਗਿਆ। ਜਦੋਂ ਸਦਨ ‘ਚ ਅੰਗਰੇਜ਼ੀ ‘ਚ ‘ਅਬਾਰਤੀ ਪਰਚਾ’ ਪੜ੍ਹਨ ਲਈ ਖੜ੍ਹਾ ਹੋਇਆ ਤਾਂ ਸਾਰਾ ਪੰਜਾਬ, ਕੀ ਕਿਸਾਨ, ਕੀ ਮਜ਼ਦੂਰ, ਕੀ ਵਪਾਰੀ, ਕੀ ਕਰਮਚਾਰੀ, ਕੀ ਸਨਅੱਤਕਾਰ, ਕੀ ਨੌਜਵਾਨ, ਕੀ ਦਲਿਤ, ਕੀ ਘੱਟ ਗਿਣਤੀ ਵਰਗ ਅੱਡੀਆਂ ਚੁੱਕ ਕੇ ਉਨ੍ਹਾਂ ਵੱਲ ਝਾਕਣ ਲਗਾ। ਫਰ–ਫਰ ਅੰਗਰੇਜ਼ੀ ਅਬਾਰਤ ਪਰਚੇ ਤੋਂ ਪੜ੍ਹਦੇ ਔਹ ਗਏ ਸਾਜਨ, ਔਹ ਗਏ। 99.99 ਫੀਸਦੀ ਪੰਜਾਬੀਆਂ ਨੂੰ ਤੇਜ਼ ਅਬਾਰਤ ‘ਚੋਂ ਕੁਝ ਪੱਲੇ ਨਾ ਪਿਆ, ਜਾਨੀ ਕੇ ਨਾਮ ਬੜੇ ਔਰ ਦਰਸ਼ਨ ਛੋਟੇ।
Captain Government’s 100 Days:
33 ਲੱਖ ਕਿਸਾਨਾਂ ਤੋਂ ਘਰ–ਘਰ ਜਾ ਕੇ ਫਾਰਮ ਭਰਾਏ। ਪੰਜਾਬ ‘ਚ ਅਸਲ ਕਿਸਾਨ 31 ਲੱਖ, 32 ਹਜ਼ਾਰ ਹਨ। ਐਲਾਨ ਕੀਤਾ ਪੰਜ ਕਿੱਲੇ ਤੱਕ ਦੇ 10 ਲੱਖ, 50 ਹਜ਼ਾਰ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨ ਦਾ। ਕਰੀਬ 21 ਲੱਖ ਛੱਡ ਹੀ ਦਿੱਤੇ। ਵਿੱਤ ਮੰਤਰੀ ਨੇ ਇਹ ਕਰਜ਼ਾ ਮੁਆਫ਼ ਕਰਨ ਲਈ ਕਰੀਬ 20 ਹਜ਼ਾਰ ਕਰੋੜ ਦੀ ਥਾਂ ਰੱਖਿਆ ਸਿਰਫ਼ 1500 ਕਰੋੜ ਭਾਵ ਪ੍ਰਤੀ ਕਿਸਾਨ 14285 ਰੁਪਏ। ਏਡਾ ਵੱਡਾ ਦਿਨ ਦਿਹਾੜੇ ਧੋਖਾ ਵੇਖ ਕੇ ਕਿਸਾਨ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਵਿਰੋਧੀ ਧਿਰ ਦੇ ਆਗੂ ਐੱਚ.ਐੱਸ.ਫੂਲਕਾ ਨੇ ਇਸ ਨੂੰ ਵਿਧਾਨ ਸਭਾ ਦੀ ਤੌਹੀਨ ਦਰਸਾਇਆ।
ਬੇਰੁਜ਼ਗਾਰੀ ਭੱਤੇ, ਘਰ–ਘਰ ਨੌਕਰੀ, ਖੇਤ ਮਜ਼ਦੂਰ ਦੇ ਕਰਜ਼ੇ, ਠੇਕੇ ਤੇ ਕਰਮਚਾਰੀ ਪੱਕੇ ਕਰਨ, ਕਾਲਜਾਂ ਨੂੰ ਅਧਿਆਪਕ ਦੇਣ, ਸਬ ਡਿਵੀਜ਼ਨ ਪੱਧਰ ‘ਤੇ ਡਿਗਰੀ ਕਾਲਜ ਦੇਣ, ਪ੍ਰਾਇਮਰੀ ਹੈਲਥ ਸੈਂਟਰਾਂ ‘ਚ ਡਾਕਟਰ, ਨਰਸਾਂ, ਕੰਪਾਊਂਡਰ ਤੇ ਦਵਾਈਆਂ ਦਾ ਪ੍ਰਬੰਧ ਕਰਨ, 100 ਦੇ ਕਰੀਬ ਚਿੱਟੇ ਹਾਥੀ ਬੋਰਡ, ਕਾਰਪੋਰੇਸ਼ਨ ਖ਼ਤਮ ਕਰਨ ਦੀ ਕਿਧਰੇ ਕੋਈ ਗੱਲ ਨਹੀਂ ਕੀਤੀ।
ਸ਼ਗਨ ਸਕੀਮ ‘ਚ ਵਾਧਾ ਨਜ਼ਰ ਨਹੀਂ ਆਇਆ।ਬੁਢਾਪਾ ਪੈਨਸ਼ਨ 500 ਰੁਪਏ ਤੋਂ 2000 ਕਰਨ ਦੀ ਥਾਂ 750 ਰੁਪਏ ਕੀਤੇ। ਕਿਸਾਨ ਨੂੰ ਫਸਲ ਖ਼ਰਾਬੇ ਦਾ ਮੁਆਵਜ਼ਾ 20,000 ਦੇਣ ਦੇ ਵਾਅਦੇ ਤੋਂ ਭੱਜਦਿਆਂ 12,000 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ। ਸਮਾਰਟ ਫੋਨਾਂ ਲਈ ਰੱਖੇ 10 ਕਰੋੜ ਮਜ਼ਾਕ ਹੈ।
ਸਿੱਖਿਆ :
ਬਜਟ ‘ਚ ਕੁਆਲਟੀ ਸਿੱਖਿਆ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਸਿੱਖਿਆ ਲਈ 10798 ਕਰੋੜ ਰੁਪਏ ਰੱਖੇ ਜੋ ਬਜਟ ਦਾ 10 ਫੀਸਦੀ ਹੈ। ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਬਜਟ ਦਾ ਇੱਕ ਚੌਥਾਈ ਹਿੱਸਾ ਸਿੱਖਿਆ ਲਈ ਰੱਖਿਆ। Àੁੱਥੇ ਇਸ ਸਾਲ ਤੇ ਪਿਛਲੇ ਸਾਲ ਨਿੱਜੀ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਨੇ ਵਧੀਆ ਨਤੀਜੇ ਦਿੱਤੇ। ਕੁਆਲਟੀ ਸਿੱਖਿਆ ਦੇ ਖੇਤਰ ‘ਚ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਪੰਜਾਬ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਹੈ ਪਰ ਪਤਾ ਨਹੀਂ ਕਦੋਂ ਸਿਰੇ ਚੜ੍ਹੇ ਜਾਂ ਨਾ।
Captain Government’s 100 Days:
ਨਸ਼ਾ ਮੁਕਤੀ :
ਗੁਟਕਾ ਸਾਹਿਬ ਪਕੜ ਕੇ ਚਾਰ ਹਫ਼ਤਿਆਂ ‘ਚ ਨਸ਼ੀਲੇ ਪਦਾਰਥਾਂ ਤੋਂ ਪੰਜਾਬ ਮੁਕਤ ਕਰਨ ਦਾ ਵਾਅਦਾ ਅਜੇ ਤੱਕ ਵਫ਼ਾ ਨਹੀਂ ਹੋਇਆ। ਹੁਣ ਪਤਾ ਲੱਗ ਰਿਹਾ ਹੈ ਕਿ ਬੋਹਲ਼ ਦੀ ਰਾਖੀ ਦਰਅਸਲ ਬੱਕਰਾ ਹੀ ਬੈਠਾ ਹੋਇਆ ਹੈ। ਪੁਲਿਸ ਵਾਲੇ ਹੀ ਸ਼ਾਮਲ ਹਨ, ਛੋਟੇ–ਵੱਡੇ ਅਫ਼ਸਰਾਂ ਅਧਾਰਤ ਖ਼ਤਰਨਾਕ ਮਾਫ਼ੀਆ। ਕੋਈ ਵੱਡੀ ਮੱਛੀ ਨਹੀਂ ਫ਼ੜੀ ਜਾ ਸਕਦੀ। ਦਰਅਸਲ ਕੈਪਟਨ ਸਾਹਿਬ ਦੀ ਇਸ ਬਿਮਾਰੀ ਦੇ ਇਲਾਜ ਪ੍ਰਤੀ ਪਹੁੰਚ ਹੀ ਗਲਤ ਹੈ।
ਐਸੀ ਪਹੁੰਚ ਰਹੀ ਕਰੀਬ ਟ੍ਰਿਲੀਅਨ ਡਾਲਰ ਖਰਚ ਕੇ ਅਮਰੀਕੀ ਸਰਕਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਹੀਂ ਰੋਕ ਸਕੀ। ਇਹ ਮਸਲਾ ਕੌਮਾਂਤਰੀ ਤਾਕਤਵਰ ਸਮੱਗਲਰਾਂ ਨਾਲ ਜੁੜਿਆ ਹੋਇਆ ਹੈ। ਇਸ ਨੂੰ ਨਜਿੱਠਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ।
ਪੁਲਿਸ ਅਤੇ ਪ੍ਰਸ਼ਾਸਨ :
ਪੱਛਮੀ ਦੇਸ਼ਾਂ ‘ਚ ਪੁਲਿਸ ਤੇ ਪ੍ਰਸ਼ਾਸਨ ਉਨ੍ਹਾਂ ਲੋਕਾਂ ਦਾ ਸਤਿਕਾਰ ਕਰਦੇ ਹਨ ਜਿਨ੍ਹਾਂ ਦੀ ਸੇਵਾ ਲਈ ਉਹ ਨਿਯੁਕਤ ਹੁੰਦੇ ਹਨ। ਪਰ ਪੰਜਾਬ ‘ਚ ਇਨ੍ਹਾਂ ਦਾ ਸ਼ਾਸਕ ਤੇ ਬ੍ਰਿਟਿਸ਼ ਬਸਤੀਵਾਦ ਵਾਲਾ ਵਤੀਰਾ ਬਦਸਤੂਰ ਜਾਰੀ ਹੈ। ਸੱਤਾਧਾਰੀ ਇਨ੍ਹਾਂ ਨੂੰ ਆਪਣੇ ਸੌੜੇ ਸਿਆਸੀ, ਕਾਰੋਬਾਰੀ ਤੇ ਵਿਰੋਧੀਆਂ ‘ਤੇ ਝੂਠੇ ਮੁਕੱਦਮੇ ਦਰਜ ਕਰਨ ਲਈ ਵਰਤਦੇ ਹਨ। ਹਲਕਾ ਇੰਚਾਰਜ ਦਾ ਗੰਦਾ ਸਿਸਟਮ ਜਾਰੀ ਹੈ ਭਾਵੇਂ ਸਰਕਾਰ ਇਸਦੇ ਖਾਤਮੇ ਦਾ ਦਾਅਵਾ ਕਰਦੀ ਹੈ।
ਭ੍ਰਿਸ਼ਟਾਚਾਰ, ਗੁੰਡਾਗਰਦੀ, ਬੇਇਨਸਾਫੀ, ਗੈਂਗਸਟਰਬਾਜ਼ੀ, ਲਾਕਾਨੂੰਨੀ ਜਿਉਂ ਦੀ ਤਿਉਂ ਕਾਇਮ ਹੈ। ਦਫ਼ਤਰ ‘ਚ ਬੈਠਾ ਬਾਬੂ ਲਲਕਾਰ ਕੇ ਕਹਿੰਦਾ ਹੈ, ”ਅਸਾਂ ਪਹਿਲਾਂ 14 ਮੁੱਖ ਮੰਤਰੀ ਵੇਖੇ ਹਨ, ਇਸ 15ਵੇਂ ਨੂੰ ਵੀ ਵੇਖ ਲਵਾਂਗੇ।” ਨਾਲੇ ਰਾਜਨੀਤੀਵਾਨ ਕਿਹੜੇ ਦੁੱਧ ਧੋਤੇ ਹਨ।
ਰੇਤ–ਖੱਡ ਸਕੈਮ :
ਕੈਪਟਨ ਸਰਕਾਰ ਦੀ ਪੈਂਦਿਆਂ ਹੀ ਰੇਤ–ਖੱਡ ਨਿਲਾਮੀ ਸਕੈਮ ‘ਚ ਫਸੇ ਬਿਜਲੀ–ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਜੱਗੋਂ ਤੇਰ੍ਹਵੀਂ ਕਰਾ ਕੇ ਰੱਖ ਦਿੱਤੀ ਹੈ। ਪਿਛਲੀ ਸਰਕਾਰ ਵੇਲੇ ਐਸੇ ਸਕੈਮ ‘ਚ ਸ਼ਾਮਲ ਇੱਕ ਵੀ ਮੰਤਰੀ, ਵਿਧਾਇਕ, ਆਗੂ, ਅਫ਼ਸਰਸ਼ਾਹ ਨੂੰ ਹੱਥ ਨਹੀਂ ਪਾਇਆ। ਇਸ ਤੋਂ ਸਰਕਾਰ ਦੀ ਮਨਸ਼ਾ ਦਾ ਪਤਾ ਲੱਗਦਾ ਹੈ। ਭਾਵ ਮਿਲਜੁਲ ਕੇ ਲੁੱਟ, ਲਾਕਾਨੂੰਨੀ, ਧੱਕੇਸ਼ਾਹੀ ਜਾਰੀ ਰੱਖੋ।
ਸ਼ਾਸਕੀ ਮਾਨਸਿਕਤਾ :
ਵਿੱਤ ਮੰਤਰੀ ਦੀ ਪਹਿਲ ਕਰਕੇ ਰਾਜ ਤੇ ਪੂਰੇ ਦੇਸ਼ ‘ਚ ਮੋਦੀ ਸਰਕਾਰ ਨੇ ਲਾਲ ਬੱਤੀ ਵਿਸ਼ੇਸ਼ਾਧਿਕਾਰ ਖ਼ਤਮ ਕਰ ਦਿੱਤਾ ਹੈ। ਪਰ ਮੰਤਰੀਆਂ ਨਾਲ ਦੋ–ਦੋ ਪਾਇਲਟ ਗੱਡੀਆਂ, ਅੰਗ ਰੱਖਿਅਕਾਂ ਦੀਆਂ ਫ਼ੌਜਾਂ ਨਿਰੰਤਰ ਕਾਇਮ ਹਨ। ਮੁੱਖ ਮੰਤਰੀ, ਮੰਤਰੀ, ਅਫ਼ਸਰਸ਼ਾਹ, ਓ.ਐੱਸ.ਡੀਜ਼, ਪੀ.ਏਜ਼ ਮਜਾਲ ਹੈ ਆਮ ਆਦਮੀ ਦੀ ਫੋਨ ਕਾਲ ਸੁਣਨ। ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੇ ਕੈਪਟਨ ਸਾਹਿਬ ਨੂੰ ਮਿਲ ਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਹੋਰ ਉੱਘੇ ਆਗੂ ਐਸਾ ਰੋਣਾ ਰੋ ਚੁੱਕੇ ਹਨ।
ਕੂਟਨੀਤਕ ਖੁਨਾਮੀ :
ਵਿਸ਼ਵ ਪ੍ਰਸਿੱਧ ਸਨਮਾਨਿਤ ਫ਼ੌਜੀ ਅਫ਼ਸਰ ਰਿਹਾ ਹਰਜੀਤ ਸਿੰਘ ਸੱਜਣ, ਰੱਖਿਆ ਮੰਤਰੀ ਤੇ 4 ਹੋਰ ਸਿੱਖ ਕੈਨੇਡਾ ‘ਚ ਜਸਟਿਨ ਟਰੂਡੋ ਸਰਕਾਰ ‘ਚ ਮੰਤਰੀਆਂ  ਨੂੰ ਉਨ੍ਹਾਂ ਦੇ ਭਾਰਤੀ ਦੌਰੇ ਸਮੇਂ ਮਿਲਣ ਤੋਂ ਨਾਂਹ ਕਰਨਾ ਕੈਪਟਨ ਦੀ ਵੱਡੀ ਕੂਟਨੀਤਕ ਭੁੱਲ ਹੈ ਜਿਸਨੇ ਪਰਵਾਸੀ ਪੰਜਾਬੀ ਭਾਈਚਾਰੇ ਨੂੰ ਨਰਾਜ਼ ਹੀ ਨਹੀਂ ਕੀਤਾ ਸਗੋਂ ਵੱਖ–ਵੱਖ ਸਬੰਧਤ ਵਿਦੇਸ਼ੀ ਸਰਕਾਰਾਂ ਨਾਲ ਵੀ ਵਿਗਾੜ ਪਾਇਆ।
ਬੇਅਦਬੀ :
ਰਾਜ ਅੰਦਰ ਸੱਤਾ ਤਬਦੀਲੀ ਦੇ ਬਾਵਜੂਦ ਗੁਰੂ ਗੰ੍ਰਥ ਸਾਹਿਬ, ਗੁਟਕਾ ਸਾਹਿਬ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਰੀ ਹੈ। ਦੋਸ਼ੀ ਅਜੇ ਨਹੀਂ ਪਕੜੇ ਜਾ ਸਕੇ ਜੋ ਸ੍ਰ. ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਦੇ ਮੱਥੇ ਤੇ ਬਦਨੁੰਮਾ ਦਾਗ਼ ਕਾਇਮ ਹੈ।
Captain Government’s 100 Days:
ਐੱਸ.ਵਾਈ.ਐੱਲ. :
ਕੈਪਟਨ ਸਾਹਿਬ ਦਾ ਕਹਿਣਾ ਹੈ ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਜੇ ਪੰਜਾਬ ਵਿਰੁੱਧ ਫੈਸਲਾ ਦਿੰਦੀ ਹੈ ਤਾਂ ਪੰਜਾਬ ‘ਚ ਮੁੜ ਅਤਿਵਾਦ ਦੀ ਜ਼ਰਖੇਜ਼ ਜ਼ਮੀਨ ਬਣ ਜਾਵੇਗਾ। ਪਾਕਿਸਤਾਨ ਐਸੇ ਹਲਾਤਾਂ ਦਾ ਲਾਹਾ ਲੈਣ ਦੀ ਤਾਕ ‘ਚ ਹੈ। ਕੇਂਦਰ ਨੂੰ ਐਸੀ ਸਥਿਤੀ ਨੂੰ ਨਜਿੱਠਣ ਲਈ ਸਹੀ ਰਸਤਾ ਲੱਭਣ ਦੀ ਲੋੜ ਹੈ।
ਕੈਪਟਨ ਸਾਹਿਬ ਕੌਣ ਬਣੂ ਪੰਜਾਬ ਦਾ ਰਾਖਾ! ਜ਼ਰਾ ਇਸ ‘ਤੇ ਗੌਰ ਕਰੋ। ਕਿਸੇ ਨੇ ਖੂਬ ਕਿਹਾ:
ਖੌਰੇ ਕੌਣ ਬਣੂ ਪੰਜਾਬ ਤੇਰਾ ਰਾਖਾ,
ਵੱਜਦਾ ਰਿਹਾ ਏ ਤੇਰੇ ਉੱਤੇ ਨਿੱਤ ਡਾਕਾ।
ਬੰਜਰ ਬਣਾ ‘ਤਾ ਤੇਰਾ ਸਾਰਾ ਇਲਾਕਾ,
ਤੇਰੇ ਲੀਡਰਾਂ ਨੇ ਤੇਰਾ ਪਾਣੀ ਵੀ ਲੁਟਾ ਲਿਆ
ਇੱਕ ਨਸਲ ਮੁਕਾ ‘ਤੀ ਤੇਰੀ ਕਹਿ ਕੇ ਅਤਿਵਾਦੀ,
ਇੱਕ ਨਸਲ ਤੇਰੀ ਨੂੰ ਨਸ਼ਿਆਂ ਨੇ ਖਾ ਲਿਆ।
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ, ਮੋ.94170–94034