Potato - Sach Kahoon Punjabi

ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਸਬਜ਼ੀਆਂ ਵਿੱਚ ਆਲੂ ਇੱਕ ਮਹੱਤਵਪੂਰਨ ਫਸਲ ਹੈ। ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਆਲੂਆਂ ਦਾ ਉਤਪਾਦਨ ਕਾਫੀ ਜ਼ਿਆਦਾ ਹੈ ਅਤੇ ਇੱਥੇ ਪੈਦਾ ਕੀਤਾ ਗਿਆ ਬੀਜ ਆਲੂ ਵੱਖ-ਵੱਖ ਰਾਜਾਂ ਨੂੰ ਭੇਜਿਆ ਜਾਂਦਾ ਹੈ, ਜਿਵੇਂ ਕਿ ਪੱਛਮੀ ਬੰਗਾਲ ਬਿਹਾਰ, ਕਰਨਾਟਕਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਆਦਿ। ਪੰਜਾਬ ਦੇ ਆਲੂਆਂ ਹੇਠ ਰਕਬੇ ਦਾ 30 ਫੀਸਦੀ ਯੋਗਦਾਨ ਕਪੂਰਥਲਾ ਅਤੇ ਜਲੰਧਰ ਜ਼ਿਲ੍ਹੇ ਪਾਉਂਦੇ ਹਨ। (Potato)

ਕਿਸੇ ਵੀ ਫਸਲ ਤੋਂ ਮਿਆਰੀ ਬੀਜ ਤਿਆਰ ਕਰਨ ਅਤੇ ਵੱਧ ਝਾੜ ਲੈਣ ਲਈ ਬੀਜ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੀਜ ਇੱਕ ਮਹੱਤਵਪੂਰਨ ਨਿਵੇਸ਼ ਹੈ ਜੋ ਉਤਪਾਦਨ ਦੀ ਕੁੱਲ ਲਾਗਤ ਦਾ 30 ਫੀਸਦੀ ਹਿੱਸਾ ਬਣਦਾ ਹੈ। ਬਿਨਾਂ ਬਦਲੇ ਇੱਕੋ ਬੀਜ ਦੀ ਲਗਾਤਾਰ ਵਰਤੋਂ ਨਾਲ ਬੀਜ ਦੀ ਗੁਣਵੱਤਾ ਘਟਦੀ ਹੈ। ਮੈਦਾਨੀ ਇਲਾਕਿਆਂ ਵਿੱਚ ਸੀਡ ਪਲਾਟ ਤਕਨੀਕ ਰਾਹੀਂ ਆਲੂ ਦਾ ਮਿਆਰੀ ਬੀਜ ਸਫਲਤਾਪੂਰਵਕ ਪੈਦਾ ਕੀਤਾ ਜਾ ਸਕਦਾ ਹੈ। ਇਸ ਵਿਧੀ ਦਾ ਮੁੱਖ ਮੰਤਵ ਹੈ, ਪੰਜਾਬ ਵਿੱਚ ਉਸ ਸਮੇਂ ਆਲੂ ਦੀ ਨਿਰੋਗ ਫਸਲ ਲੈਣੀ ਜਦੋਂ ਤੇਲੇ ਦੀ ਗਿਣਤੀ ਘੱਟ ਤੋਂ ਘੱਟ ਹੋਵੇ ਤਾਂ ਜੋ ਵਿਸ਼ਾਣੂ ਰੋਗ ਨਾ ਫੈਲ ਸਕਣ।

ਸੀਡ ਪਲਾਟ ਤਕਨੀਕ ਰਾਹੀਂ ਬੀਜ ਆਲੂ ਤਿਆਰ ਕਰਨ ਦੀ ਵਿਧੀ: | Potato

ਬੀਜ ਆਲੂ ਤਿਆਰ ਕਰਨ ਲਈ ਉਹ ਖੇਤ ਚੁਣੋ ਜਿਹੜਾ ਕਿ ਬਿਮਾਰੀ ਫੈਲਾਉਣ ਵਾਲੇ ਜੀਵਾਣੂੰ/ਉੱਲੀ ਆਦਿ ਜਿਵੇਂ ਕਿ ਖਰੀਂਢ ਰੋਗ ਅਤੇ ਆਲੂਆਂ ਦਾ ਕੋਹੜ ਆਦਿ ਤੋਂ ਰਹਿਤ ਹੋਵੇ।

ਬਿਜਾਈ ਲਈ ਵਰਤਿਆ ਜਾਣ ਵਾਲਾ ਬੀਜ ਸਿਹਤਮੰਦ ਅਤੇ ਵਿਸ਼ਾਣੂ ਮੁਕਤ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਇਹ ਬੀਜ ਕਿਸੇ ਭਰੋਸੇਯੋਗ ਅਦਾਰੇ ਤੋਂ ਖਰੀਦੋ। ਕੋਲਡ ਸਟੋਰ ਤੋਂ ਆਏ ਹੋਏ ਆਲੂਆਂ ਨੂੰ ਛਾਂਟ ਕੇ ਬਿਮਾਰੀ ਵਾਲੇ ਅਤੇ ਗਲੇ-ਸੜੇ ਆਲੂਆਂ ਨੂੰ ਜ਼ਮੀਨ ਵਿੱਚ ਡੂੰਘਾ ਦਬਾ ਦਿਉ।

ਕੋਲਡ ਸਟੋਰ ਤੋਂ ਲਿਆਂਦੇ ਗਏ ਆਲੂਆਂ ਨੂੰ ਤੁਰੰਤ ਨਾ ਬੀਜੋ। ਬਿਜਾਈ ਤੋਂ 10-15 ਦਿਨ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ’ਚੋਂ ਬਾਹਰ ਕੱਢ ਲਓ ਅਤੇ ਬਲੋਅਰ ਆਦਿ ਜਾਂ ਛਾਵੇਂ ਰੱਖ ਕੇ ਹਵਾਦਾਰ ਥਾਂ ’ਤੇ ਸੁਕਾ ਲਓ।

ਬਿਜਾਈ ਤੋਂ ਪਹਿਲਾਂ ਆਲੂਆਂ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਫ਼ਸਲ ਨੂੰ ਖਰੀਂਢ ਰੋਗ ਤੋਂ ਬਚਾਇਆ ਜਾ ਸਕੇ। ਬੀਜ ਨੂੰ ਸੋਧਣ ਲਈ ਆਲੂਆਂ ਨੂੰ 10 ਮਿੰਟ ਲਈ ਸਿਸਟੀਵਾ 80 ਮਿ.ਲੀ. ਜਾਂ 83 ਮਿ. ਲੀ. ਇਮੈਸਟੋ ਪ੍ਰਾਈਮ ਜਾਂ 250 ਮਿ.ਲੀ. ਮੋਨਸਰਨ ਨੂੰ 100 ਲੀਟਰ ਪਾਣੀ ਵਿੱਚ ਡੋਬ ਕੇ ਰੱਖੋ।

Potato

ਸੋਧੇ ਹੋਏ ਆਲੂਆਂ ਨੂੰ 8-10 ਦਿਨਾਂ ਲਈ ਪਤਲੀਆਂ ਪਰਤਾਂ ਵਿੱਚ ਛਾਂਦਾਰ ਤੇ ਖੁੱਲ੍ਹੀ ਜਗ੍ਹਾ ਵਿੱਚ ਰੱਖੋ ਤਾਂ ਜੋ ਉਹ ਬਿਜਾਈ ਤੱਕ ਪੁੰਗਰ ਸਕਣ। ਪੁੰਗਰੇ ਹੋਏ ਆਲੂ ਵਰਤਣ ਨਾਲ ਫਸਲ ਦਾ ਜੰਮ ਵਧੀਆ ਅਤੇ ਇੱਕਸਾਰ ਹੁੰਦਾ ਹੈ, ਬੀਜ ਅਕਾਰ ਦੇ ਆਲੂ ਜ਼ਿਆਦਾ ਮਿਲਦੇ ਹਨ ਅਤੇ ਝਾੜ ਜ਼ਿਆਦਾ ਮਿਲਦਾ ਹੈ। ਫਾਊਡੇਸ਼ਨ ਬੀਜ ਤਿਆਰ ਕਰਨ ਲਈ ਦੂਸਰੀ ਕਿਸਮ ਨਾਲੋਂ ਘੱਟੋ-ਘੱਟ 25 ਮੀਟਰ ਜਦਕਿ ਪ੍ਰਮਾਣਿਤ ਬੀਜ ਲਈ 10 ਮੀਟਰ ਦੀ ਦੂਰੀ ਚਾਹੀਦੀ ਹੈ।

ਫਸਲ ਦੀ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ 5×15 ਸੈਂਟੀਮੀਟਰ ਦੀ ਦੂਰੀ ’ਤੇ ਕਰੋ। ਮਸ਼ੀਨ ਨਾਲ ਬਿਜਾਈ ਲਈ ਇਹ ਫਾਸਲਾ 6×15 ਜਾਂ 7×15 ਸੈਂਟੀਮੀਟਰ ਰੱਖੋ। 40-50 ਗ੍ਰਾਮ ਭਾਰ ਦੇ 12-18 ਕੁਇੰਟਲ ਆਲੂ ਇੱਕ ਏਕੜ ਦੀ ਬਿਜਾਈ ਲਈ ਕਾਫੀ ਹਨ। ਇੱਕ ਏਕੜ ਦੀ ਫਸਲ ਦੇ ਬੀਜ ਤੋਂ 8-10 ਏਕੜ ਫਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਤੇਲਾ ਜੋ ਕਿ ਵਿਸ਼ਾਣੂ ਰੋਗ ਜਿਵੇਂ ਕਿ ਪੋਟੈਟੋ ਵਾਇਰਸ ੰ, ਪੋਟੈਟੋ ਵਾਇਰਸ ੍ ਨੂੰ ਫੈਲਾ ਕੇ ਬੀਜ ਦੀ ਗੁਣਵੱਤਾ ਘਟਾਉਂਦਾ ਹੈ, ਇਸ ਤੋਂ ਬਚਾਅ ਲਈ ਫਸਲ ਨੂੰ 300 ਮਿ.ਲੀ. ਮੈਟਾਸਿਸਟਾਕਸ 25 ਈ ਸੀ (ਅਕਸੀਡੈਮੀਟੋਨ ਸੀਥਾਇਲ) ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਮੈਟਾਸਿਸਟਾਕਸ ਦਾ ਛਿੜਕਾਅ ਕਦੇ ਵੀ ਆਲੂ ਪੁੱਟਣ ਦੇ ਤਿੰਨ ਹਫਤੇ ਦੇ ਅੰਦਰ ਨਾ ਕਰੋ।

ਨਦੀਨਾਂ ਤੋ ਬਚਾਅ ਲਈ ਸੈਨਕੋਰ 70 ਡਬਲਯੂ ਪੀ 200 ਗ੍ਰਾਮ ਦੇ ਹਿਸਾਬ ਨਾਲ ਨਦੀਨਾਂ ਦੇ ਜੰਮ ਤੋਂ ਪਹਿਲਾਂ ਤੇ ਪਹਿਲੇ ਪਾਣੀ ਤੋਂ ਬਾਅਦ ਛਿੜਕਾਅ ਕਰੋ।

ਬੀਜ ਵਾਲੀ ਫਸਲ ਨੂੰ ਦੂਸਰੀ ਕਿਸਮ ਦੇ ਬੂਟੇ ਅਤੇ ਬਿਮਾਰੀ ਵਾਲੇ ਬੂਟਿਆਂ ਤੋਂ ਮੁਕਤ ਰੱਖਣ ਲਈ ਫਸਲ ਦਾ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ, ਪਹਿਲਾ ਨਿਰੀਖਣ ਬਿਜਾਈ ਤੋਂ 50 ਦਿਨ ਬਾਅਦ, ਦੂਸਰਾ ਨਿਰੀਖਣ 65 ਦਿਨ ਤੇ ਤੀਸਰਾ 80 ਦਿਨਾਂ ਬਾਅਦ ਕਰੋ।

ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਅਤੇ ਹਲਕੀ ਕਰੋ। ਸਿੰਚਾਈ ਸਮੇਂ ਧਿਆਨ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਨਾ ਚੜ੍ਹੇ ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਜੰਮ ਤੇ ਵਾਧੇ ’ਤੇ ਮਾੜਾ ਅਸਰ ਪੈਂਦਾ ਹੈ। ਹਲਕੀਆਂ ਜ਼ਮੀਨਾਂ ਵਿੱਚ 5-7 ਦਿਨ ਦੇ ਵਕਫੇ ਅਤੇ ਭਾਰੀਆਂ ਜ਼ਮੀਨਾਂ ਵਿੱਚ 8-10 ਦੇ ਵਕਫੇ ’ਤੇ ਸਿੰਚਾਈ ਕਰੋ।

ਇਹ ਵੀ ਪੜ੍ਹੋ : ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

ਆਲੂਆਂ ਦੀ ਫਸਲ ਨੂੰ ਪਿਛੇਤੇ ਝੁਲਸ ਰੋਗ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਿਮਾਰੀ ਕੁਝ ਹੀ ਦਿਨਾਂ ਵਿੱਚ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਅਤੇ ਫਸਲ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਨਵੰਬਰ ਦੇ ਪਹਿਲੇ ਹਫਤੇ ਫਸਲ ’ਤੇ ਇੰਡੋਫਿਲ ਐਮ 45/ਕਵਚ/ਐਂਟਰਾਕੋਲ 500-700 ਗ੍ਰਾਮ ਪ੍ਰਤੀ ਏਕੜ ਨੂੰ 250-350 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 7-7 ਦਿਨ ਦੇ ਵਕਫੇ ’ਤੇ ਇਸ ਛਿੜਕਾਅ ਨੂੰ 5 ਵਾਰ ਦੁਹਰਾਉ। ਜਿੱਥੇ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ, ਤੀਜਾ ਤੇ ਚੌਥਾ ਛਿੜਕਾਅ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 700 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 10 ਦਿਨ ਦੇ ਵਕਫੇ ’ਤੇ ਛਿੜਕਾਅ ਕਰੋ।

25 ਦਸੰਬਰ ਤੋਂ ਪਹਿਲਾਂ-ਪਹਿਲਾਂ ਜਦੋਂ ਬੀਜ ਵਾਲੇ ਆਲੂ ਦਾ ਭਾਰ 50 ਗ੍ਰਾਮ ਤੋਂ ਘੱਟ ਹੋਵੇ ਅਤੇ ਤੇਲੇ ਦੀ ਗਿਣਤੀ 20 ਕੀੜੇ ਪ੍ਰਤੀ 100 ਪੱਤੇ ਹੋਵੇ ਤਾਂ ਵੇਲਾਂ ਕੱਟ ਦਿਉ। ਵੇਲਾਂ ਕੱਟਣ ਤੋਂ ਬਾਅਦ ਆਲੂਆਂ ਨੂੰ 15-20 ਦਿਨਾਂ ਲਈ ਜ਼ਮੀਨ ਵਿੱਚ ਹੀ ਰਹਿਣ ਦਿਉ ਤਾਂ ਜੋ ਆਲੂ ਦੀ ਚਮੜੀ ਸਖ਼ਤ ਹੋ ਜਾਵੇ ਅਤੇ ਪੂਰੀ ਤਰ੍ਹਾਂ ਤਿਆਰ ਹੋ ਜਾਣ। ਪੁਟਾਈ ਤੋਂ ਬਾਅਦ ਆਲੂਆਂ ਨੂੰ 15-20 ਦਿਨ ਲਈ ਛਾਂ ਵਾਲੀ ਥਾਂ ’ਤੇ ਢੇਰਾਂ ਵਿੱਚ ਰੱਖੋ।

ਆਲੂਆਂ ਦੀ ਛਾਂਟੀ ਕਰਕੇ ਖਰਾਬ ਅਤੇ ਕੱਟ ਲੱਗੇ ਆਲੂ ਵੱਖਰੇ ਕਰ ਲਉ। ਬਾਅਦ ਵਿੱਚ ਆਲੂਆਂ ਦੀ ਦਰਜਾਬੰਦੀ ਕਰਕੇ ਉਹਨਾਂ ਨੂੰ ਕੀਟਾਣੂ-ਰਹਿਤ ਥੈਲਿਆਂ ਵਿੱਚ ਭਰ ਲਓ ਅਤੇ ਸੀਲ ਬੰਦ ਕਰ ਦਿਓ। ਇਹ ਆਲੂ ਅਗਲੇ ਸਾਲ ਵਰਤਣ ਲਈ ਸਤੰਬਰ ਤੱਕ ਕੋਲਡ ਸਟੋਰ ਵਿੱਚ ਰੱਖੋ, ਜਿੱਥੇ ਤਾਪਮਾਨ 2-4 ਸੈਂਟੀਗ੍ਰੇਡ ਹੋਵੇ ਤੇ ਨਮੀ ਦੀ ਮਾਤਰਾ 75-80 ਫੀਸਦੀ ਹੋਵੇ।

ਇਸ ਵਿਧੀ ਨਾਲ ਤਿਅਰ ਕੀਤਾ ਬੀਜ ਆਲੂ ਅਰੋਗ ਤੇ ਵਿਸ਼ਾਣੂ ਰੋਗਾ ਤੋਂ ਰਹਿਤ ਹੋਵੇਗਾ, ਜਿਸ ਤੋਂ ਵਧੇਰੇ ਝਾੜ ਦੇਣ ਵਾਲੀ ਤੇ ਮਿਆਰੀ ਫਸਲ ਲਈ ਜਾ ਸਕਦੀ ਹੈ

ਧੰਨਵਾਦ ਸਹਿਤ, ਚੰਗੀ ਖੇਤੀ

ਆਲੂ-ਟਮਾਟਰ ਦੀ ਖੇਤੀ ਕਰਨ ਵਾਲੇ ਕਿਸਾਨ ਹੋਣ ਸਾਵਧਾਨ
ਖੇਤੀ ਵਿਗਿਆਨੀ ਨੇ ਕੀਤੀ ਚੌਕਸ, ਠੰਢ ਵਧਣ ਨਾਲ ਫਸਲ ਨੂੰ ਹੋ ਸਕਦਾ ਹੈ ਦੂਹਰਾ ਨੁਕਸਾਨ

ਕੁਰੂਕੇਸ਼ਤਰ (ਦੇਵੀਲਾਲ ਬਾਰਨਾ)। ਤੇਜ਼ੀ ਨਾਲ ਡਿੱਗੇ ਤਾਪਮਾਨ ਨਾਲ ਹੁਣ ਸਬਜ਼ੀ ਕਾਸ਼ਤਕਾਰ ਹੀ ਨਹੀਂ ਖੇਤੀ ਵਿਗਿਆਨੀ ਵੀ ਕਾਫ਼ੀ ਚਿੰਤਤ ਹਨ। ਸੀਨੀਅਰ ਖੇਤੀ ਵਿਗਿਆਨੀਆ ਡਾ. ਸੀਬੀ ਸਿੰਘ ਅਨੁਸਾਰ ਉਨ੍ਹਾਂ ਨੇ ਕੁਰੂਕੇਸ਼ਤਰ ਦੇ ਕਈ ਖੇਤਾਂ ’ਚ ਆਲੂ ਅਤੇ ਸਬਜ਼ੀਆਂ ਦੀਆਂ ਫਸਲਾਂ (Potato Tomato Farming) ਦਾ ਨਿਰੀਖਣ ਕੀਤਾ ਹੈ ਪਰ ਹਾਲੇ ਤੱਕ ਬਚਾਅ ਹੈ।

ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੇ ਆਲੂ ਅਤੇ ਟਮਾਟਰ ਦੀ ਫਸਲ ਦੇ ਪੌਦੇ ਦਿਖਾਏ ਹਨ। ਡਾ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੌਦਿਆਂ ਨੂੰ ਦੇਖਿਆ ਹੈ ਪਰ ਉਨ੍ਹਾਂ ’ਚ ਬਿਮਾਰੀ ਆਦਿ ਤਾਂ ਨਹੀਂ ਹੈ। ਉਨ੍ਹਾਂ ਨੇ ਦੇਖਿਆ ਹੈ ਕਿਸਾਨਾਂ ਵੱਲੋਂ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਡਾ. ਸਿੰਘ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਤਾਪਮਾਨ ਡਿੱਗ ਰਿਹਾ ਹੈ, ਕੁਰੂਕੇਸ਼ਤਰ ਦਾ ਘੱਟੋ ਘੱਟ ਤਾਪਮਾਨ 4 ਡਿਗਰੀ ਪਹੁੰਚ ਜਾਣ ਨਾਲ ਪਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਜਿਹੇ ’ਚ ਕਿਸਾਨਾਂ ਨੂੰ ਦੂਹਰਾ ਨੁਕਸਾਨ ਹੋ ਸਕਦਾ ਹੈ

ਇਲਾਜ ਹੈ ਜ਼ਰੂਰੀ

ਡਾ. ਸਿੰਘ ਨੇ ਕਿਹਾ ਕਿ ਆਲੂ ਦੀ ਪੈਦਾਵਰ ਬੀਜ ਕਿਸਮਾਂ ਨਾਲ ਇਲਾਜ ਵੀ ਬਹੁਤ ਜ਼ਰੂਰੀ ਹੈ ਕੇਂਦਰੀ ਆਲੂ ਅਨੁਸੰਧਾਨ ਸੰਸਥਾਨ ਨੇ ਆਲੂ ਦੀਆਂ ਤਿੰਨ ਕਿਸਮਾਂ ਤਿਆਰ ਕੀਤੀਆਂ ਹਨ ਅਤੇ ਇਨ੍ਹਾਂ ’ਤੇ ਪ੍ਰਯੋਗ ਸਫ਼ਲ ਰਹੇ ਹਨ। ਸੰਸਥਾਨ ਦੇ ਕੁਫ਼ਰੀ ਗੰਗਾ, ਕੁਫਰੀ ਨੀਲਕੰਠ ਅਤੇ ਕੁਫ਼ਰੀ ਲੀਮਾ ਆਲੂ ਦੀਆਂ ਕਿਸਮਾਂ ਮੈਦਾਨੀ ਇਲਾਕੇ ’ਚ ਆਸਾਨੀ ਨਾਲ ਪੈਦਾ ਹੋਣਗੀਆਂ।

ਫਸਲਾਂ ’ਤੇ ਦਿਸ ਰਿਹਾ ਅਸਰ

ਡਾ. ਸਿੰਘ ਨੇ ਕਿਹਾ ਕਿ ਹੁਣ ਮੌਸਮ ’ਚ ਬਦਲਾਅ ਦਾ ਅਸਰ ਫਸਲਾਂ ’ਤੇ ਵੀ ਦਿਸ ਰਿਹਾ ਹੈ। ਪਾਲਾ ਵਧਣ ਨਾਲ ਜਿੱਥੇ ਸਰਦੀ ਵਧੇਗੀ, ਉਥੇ ਫੁੱਲ ਵਾਲੀਆਂ ਫਸਲਾਂ ਦੇ ਫੁੱਲ ਖਰਾਬ ਹੋ ਸਕਦੇ ਹਨ ਅਤੇ ਜਿਸ ਦਾ ਸਿੱਧਾ ਪ੍ਰਭਾਵ ਪੈਦਾਵਾਰ ’ਤੇ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਰਦੀ ਕਾਰਨ ਅਤੇ ਪਾਲਾ ਵਧਣ ਨਾਲ ਲੱਗਦਾ ਹੈ ਕੋਹਰੇ ਅਤੇ ਪਾਲੇ ਕਾਰਨ ਆਲੂ ਅਤੇ ਟਮਾਟਰ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ, ਜਿਸ ਨਾਲ ਉਸ ’ਚ ਪੌਦਿਆਂ ਦੀ ਗ੍ਰੋਥ ਰੁਕ ਜਾਂਦੀ ਹੈ। ਆਲੂ ਦੀ ਫਸਲ ਵੀ ਨਸ਼ਟ ਹੋਣ ਲੱਗਦੀ ਹੈ ਅਤੇ ਜਿਸ ਨਾਲ ਆਲੂ ਦੀ ਪੈਦਾਵਾਰ ਘੱਟ ਹੋ ਜਾਂਦੀ ਹੈ। ਇਸ ਦੇ ਨਾਲ ਡਾ. ਸਿੰਘ ਨੇ ਆਲੂ ਦੀ ਨਵੀਂ ਉੱਨਤ ਕਿਸਮਾਂ ’ਤੇ ਚਰਚਾ ਕੀਤੀ।

ਨਵੀਂ ਕਿਸਮ ਦੇ ਬੀਜਾਂ ’ਤੇ ਕੀਤੀ ਚਰਚਾ

ਡਾ. ਸੀਬੀ ਸਿੰਘ ਨੇ ਦੱਸਿਆ ਕਿ ਖੇਤੀ ਵਿਗਿਆਨੀਆਂ ਵੱਲੋਂ ਆਲੂ ਦੀਆਂ ਨਵੀਆਂ ਕਿਸਮਾਂ ਅਤੇ ਬੀਜਾਂ ਦਾ ਡੂੰਘਾਈ ਨਾਲ ਖੋਜ ਤੋਂ ਬਾਅਦ ਕਿਸਾਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਬਜ਼ੀ ਪੈਦਾਵਾਰ ’ਚ ਭਾਰਤ ਦਾ ਵਿਸ਼ਵ ’ਚ ਦੂਜਾ ਸਥਾਨ ਹੈ। ਇਹ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਦੀ ਮਿਹਨਤ ਨਾਲ ਸੰਭਵ ਹੋਇਆ ਹੈ। ਡਾ. ਸਿੰਘ ਅਨੁਸਾਰ ਆਲੂ ਦੀ ਪੈਦਾਵਾਰ ਹੋਰ ਫਸਲਾਂ ਦੇ ਮੁਕਾਬਲੇ ਕਈ ਗੁਣਾ ਹੈ। ਅੱਜ ਕਿਸਾਨ ਵੀ ਨਵੀਂ ਕਿਸਮ ਆਲੂ ਦੇ ਬੀਜਾਂ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ ਅਤੇ ਵੱਖ-ਵੱਖ ਖੇਤੀ ਸੰਸਥਾਵਾਂ ਤੋਂ ਬੀਜਾਂ ਲਈ ਸੰਪਰਕ ਕਰਦੇ ਹਨ। ਉਨ੍ਹਾਂ ਨੂੰ ਜ਼ਿਆਦਾ ਪੈਦਾਵਾਰ ਲਈ ਵਰਤਮਾਨ ’ਚ ਨਵੀਂ ਕਿਸਮ ਦੇ ਆਲੂ ਦੇ ਬੀਜਾਂ ’ਤੇ ਚਰਚਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਿਆਜ ਤੇ ਲਸਣ ਤੋਂ ਬਾਅਦ ਆਲੂ ਨੇ ਵੀ ਸਿਰ ਚੁੱਕਿਆ
ਲਸਣ 200 ਰੁਪਏ,  ਪਿਆਜ 100 ਰੁਪਏ ਤੇ ਆਲੂ ਵਿਕ ਰਿਹੈ 25 ਰੁਪਏ ਕਿੱਲੋ

ਕੋਹਰਾ ਵਧਣ ਦੇ ਨਾਲ ਵਧਣਗੇ ਆਲੂਆਂ ਦੇ ਭਾਅ

ਅਬੋਹਰ (ਸੁਧੀਰ ਅਰੋੜਾ) ਪਿਆਜ ਅਤੇ ਲਸਣ ਤੋਂ ਬਾਅਦ ਹੁਣ ਆਲੂਆਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ ਆਮ ਆਦਮੀ ਦੀ ਰਸੋਈ ਦਾ ਸਵਾਦ ਵਧਾਉਣ ਵਾਲੇ ਆਲੂ, ਪਿਆਜ ਅਤੇ ਲਸਣ ਸਮੇਤ ਹੋਰ ਸਬਜੀਆਂ ਮਹਿੰਗੀ ਹੋਣ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ  ਪਿਛਲੇ ਇੱਕ ਮਹੀਨੇ ਵਿੱਚ ਲਸਣ, ਪਿਆਜ, ਆਲੂ ਦੇ ਭਾਅ ਲੱਗਭੱਗ ਦੁੱਗਣੇ ਹੋ ਗਏ ਹਨ ਤਾਂ ਉਥੇ ਹੀ ਗੋਭੀ, ਗਾਜਰ, ਖੀਰਾ,  ਪੱਤਾ ਗੋਭੀ, ਭਿੰਡੀ ਅਤੇ ਟਮਾਟਰ ਦੇ ਭਾਅ ਉਥੇ ਦੇ ਉਥੇ ਹੀ ਹਨ ਜਦੋਂ ਕਿ ਮਟਰ ਦੇ ਭਾਅ ਘੱਟ ਹੀ ਹਨ

ਪਿਛਲੇ ਇੱਕ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਪਿਆਜ, ਭਿੰਡੀ, ਅਰਬੀ, ਕਰੇਲਾ, ਆਲੂ ਅਤੇ ਲਸਣ ਦੇ ਰੇਟਾਂ ਵਿੱਚ ਉਤਾਰ-ਚੜਾਵ ਆਇਆ ਹੈ ਸਬਜੀ ਵਿਕਰੇਤਾ ਗੌਰਵ ਅਰੋੜਾ ਨੇ ਦੱਸਿਆ ਕਿ ਪਿਆਜ ਕੁਝ ਸਮਾਂ ਪਹਿਲਾਂ 30 ਰੁਪਏ ਕਿੱਲੋ ਸੀ ਜੋ ਕਿ ਅੱਜ 100 ਰੁਪਏ ਕਿੱਲੋ ਹੋ ਗਿਆ ਹੈ ਇਸੇ ਤਰ੍ਹਾਂ ਲਸਣ ਦੇ ਭਾਅ ਕੁੱਝ ਸਮੇਂ ਪਹਿਲਾਂ 120 ਰੁਪਏ ਪ੍ਰਤੀ ਕਿੱਲੋ ਸਨ ਜੋ ਵਧਕੇ 200 ਰੁਪਏ ਪ੍ਰਤੀ ਕਿੱਲੋ ਹੋ ਗਏ ਹਨ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਪਿਆਜ ਅਤੇ ਲਸਣ ਦੇ ਭਾਅ ਵਿੱਚ ਉਤਾਰ ਚੜਾਵ ਆ ਰਿਹਾ ਹੈ ਲੋਕਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਕਿ ਆਲੂ ਅਤੇ ਪਿਆਜ ਦੀ ਨਵੀਂ ਫਸਲ ਆਉਣ ਦੇ ਬਾਅਦ ਵੀ ਰੇਟਾਂ ਵਿੱਚ ਤੇਜੀ ਜਾਰੀ ਹੈ ਤੇ ਇਹਨਾਂ ‘ਚ ਕਮੀ ਕਦੋਂ ਆਵੇਗੀ ਆਲੂ ਦੀ ਫਸਲ ਵਾਲੇ ਖੇਤਰ ਵਿੱਚ 10-12 ਦਿਨ ਪਹਿਲਾਂ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਿਸ ਕਰਕੇ ਆਲੂਆਂ ਦੇ ਰੇਟਾਂ ਵਿੱਚ ਕਮੀ ਆਉਣਾ ਸੰਭਵ ਨਹੀਂ ਹੈ

ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ

ਇਸੇ ਤਰ੍ਹਾਂ ਪਿਆਜ ਬੀਜਣ ਵਾਲੇ ਖੇਤਰ ਜੋਧਪੁਰ ਅਤੇ ਝਾਲਾਵਾੜ ਵਿੱਚ ਵੀ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਦੋਂ ਕਿ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਪਿਆਜ ਵਿੱਚ ਅਜੇ ਸਮਾਂ ਲੱਗੇਗਾ, ਇਸ ਕਾਰਨ ਪਿਆਜ ਦੇ ਰੇਟਾਂ ਵਿੱਚ ਵੀ ਅਜੇ ਤੇਜੀ ਜਾਰੀ ਰਹੇਗੀ ਬਾਜ਼ਾਰ ਵਿੱਚ ਭਾਅ ਵਿੱਚ ਤੇਜੀ ਨੂੰ ਵੇਖਦੇ ਹੋਏ ਅਤੇ ਆਉਣ ਵਾਲੀ ਨਵੀਂ ਫਸਲ ਵਿੱਚ ਵੀ ਦੇਰੀ ਦੇ ਚਲਦੇ ਸਟਾਕਿਸਟ ਵੀ ਆਪਣਾ ਸਟਾਕ ਬਾਜ਼ਾਰ ਵਿੱਚ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵੇਚਣ ਲਈ ਕੱਢ ਰਹੇ ਹਨ ਇਸ ਕਾਰਨ ਵੀ ਬਾਜ਼ਾਰ ਵਿੱਚ ਤੇਜੀ ਬਣੀ ਹੋਈ ਹੈ ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ ਹੋ ਗਿਆ ਹੈ ਇੱਕ ਕਹਾਵਤ ਹੈ ਕਿ ਗਰੀਬ ਗੰਢੇ ਨਾਲ ਰੋਟੀ ਖਾਕੇ ਹੀ ਕੰਮ ਚਲਾ ਲਵੇਗਾ ਪਰ ਹੁਣ ਕਾਰਨ ਜੋ ਵੀ ਹੋਵੇ ਗਰੀਬ ਦੀ ਥਾਲੀ ‘ਚ ਹੁਣ ਰੋਟੀ ਨਾਲ ਪਿਆਜ ਨਹੀਂ ਰਿਹਾ ਸਗੋਂ ਹੁਣ ਪਿਆਜ ਸ਼ਾਹੀ ਘਰਾਣਿਆਂ ਦੀ ਥਾਲੀ ਦੀ ਸ਼ੋਭਾ ਵਧਾਉਣ ਲਈ ਹੀ ਰਹਿ ਗਿਆ ਹੈ

ਸਬਜੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ

ਇਸ ਸਬੰਧੀ ਕੁਝ ਔਰਤਾਂ ਪੂਜਾ, ਸੁਮਨ, ਰਮਨ, ਨੀਰੂ, ਰਾਜਰਾਣੀ, ਮਮਤਾ, ਪਿੰਕੀ, ਕੈਲਾਸ਼, ਕਸ਼ਿਸ਼, ਪ੍ਰੇਮਲਤਾ, ਸਿਮਰਨ, ਜੋਤੀ ਆਦਿ ਨੇ ਕਿਹਾ ਕਿ ਸਬਜੀਆਂ ਦੇ ਦਿਨੋ-ਦਿਨ ਵੱਧਦੇ ਰੇਟਾਂ ਨੇ ਰਸੋਈ ਦਾ ਬਜਟ ਵਿਗਾੜ ਰੱਖਿਆ ਹੈ ਪਹਿਲਾਂ ਪਿਆਜ, ਲਸਣ ਅਤੇ ਹੁਣ ਆਲੂ ਦੇ ਰੇਟਾਂ ਵਿੱਚ ਵਾਧਾ ਹੋਣ ਨਾਲ ਰਸੋਈ ਦੀ ਮਹਿਕ ‘ਤੇ ਅਸਰ ਪਵੇਗਾ ਉਹਨਾਂ ਕਿਹਾ ਕਿ ਆਲੂ ਤਾਂ ਹਰ ਸਬਜੀ ਦੇ ਨਾਲ ਬਣਦਾ ਹੈ ਤੇ ਉਂਜ ਵੀ ਆਲੂ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਵਧਦੇ ਰੇਟਾਂ ਨੇ ਇਸ ਦੀ ਵੀ ਸਬਜੀ ਤੋਂ ਦੂਰੀ ਬਣਾ ਦਿੱਤੀ ਹੈ

ਸਬਜੀਆਂ ਦੇ ਥੋਕ ਅਤੇ ਰਿਟੇਲ ਭਾਅ

ਸਬਜੀ           ਥੋਕ     ਰਿਟੇਲ

ਆਲੂ            20     25

ਪਿਆਜ            95    100

ਗਾਜਰ             17     20

ਮਟਰ                23       30

ਬੰਦਗੋਭੀ          15    20

ਫੁੱਲਗੋਭੀ          15    20

ਲਸਣ                180  200

ਸ਼ਿਮਲਾ ਮਿਰਚ       27   35

ਮਿਰਚ                   23    30

ਅਰਬੀ                50      60

ਭਿੰਡੀ                  55      60

ਹਰਾ ਪਿਆਜ            42    50

ਮੂਲੀ                       5       10

ਪਾਲਕ                   8    10

ਮੇਥੀ                    8     10

ਸ਼ਕਰਚੰਗੀ              22     30

ਖੀਰਾ                     32   40

ਤੋਰੀ                       40    50

ਲੋਕੀ                       20   30

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਲੂ ਬਾਰੇ ਚਿੰਤਤ ਹੋਇਆ ਸਦਨ, ਅਮਰਿੰਦਰ ਨੇ ਦਿੱਤਾ ਛੇਤੀ ਹੱਲ ਕਰਨ ਦਾ ਭਰੋਸਾ
ਪੰਜਾਬ ਸਰਕਾਰ ਨੇ ਆਲੂ ਅਤੇ ਖੰਡ ਬਰਾਮਦ ਕਰਨ ਦੀ ਮੰਗ ਕੇਂਦਰ ਸਰਕਾਰ ਕੋਲ ਚੁੱਕੀ

ਚੰਡੀਗੜ | ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪੇਸ਼ ਕੀਤੇ ਧਿਆਨ ਦਵਾਊ ਨੋਟਿਸ ‘ਤੇ ਮੁੱਖ ਮੰਤਰੀ ਜਿਨਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਦੀ ਤਰਫ਼ੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਵਾਬ ਦਿੱਤਾ ਜਿਸ ਦੌਰਾਨ ਮੁੱਖ ਮੰਤਰੀ ਨੇ ਦਖ਼ਲ ਦਿੰਦਿਆਂ ਉਕਤ ਵਿਚਾਰ ਜ਼ਾਹਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਦੀ ਸਰਕਾਰ ਨੇ ਸੂਬੇ ਵਿੱਚੋਂ ਆਲੂ ਅਤੇ ਖੰਡ ਰੂਸ, ਯੂ.ਏ.ਈ., ਇਰਾਨ ਅਤੇ ਸ੍ਰੀ ਲੰਕਾ ਨੂੰ ਬਰਾਮਦ ਕਰਨ ਦੀ ਇਜ਼ਾਜਤ ਦੇਣ ਦੀ ਮੰਗ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਉਠਾਈ ਹੈ ਤਾਂ ਕਿ ਇਨਾਂ ਫ਼ਸਲਾਂ ਦਾ ਚੰਗਾ ਭਾਅ ਹਾਸਲ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਉਨਾਂ ਨੂੰ ਇਹ ਫ਼ਸਲਾਂ ਬਰਾਮਦ ਕਰਨ ਲਈ ਪੰਜਾਬ ਨੂੰ ਇਜ਼ਾਜਤ ਦੇਣ ਵਾਸਤੇ ਕੇਂਦਰੀ ਵਪਾਰ ਤੇ ਉਦਯੋਗ ਮੰਤਰਾਲੇ ਨੂੰ ਹਦਾਇਤ ਕਰਨ ਲਈ ਆਖਿਆ ਹੈ ਤਾਂ ਕਿ ਆਲੂ  ਅਤੇ ਗੰਨੇ ਦੀਆਂ ਫ਼ਸਲਾਂ ਦੀਆਂ ਕੀਮਤਾਂ ਵਿੱਚ ਹੁੰਦੇ ਉਤਰਾਅ-ਚੜਾਅ ਨੂੰ ਸਥਿਰ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਮਿਡ ਡੇ ਮੀਲ, ਜੇਲਾਂ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ  ਆਲੂਆਂ ਦੀ ਖਪਤ ਵਧਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਤਾਂ ਕਿ ਫ਼ਸਲ ਦੀਆਂ ਕੀਮਤਾਂ ਨੂੰ ਸਥਿਰ ਕੀਤਾ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।