Pretext - Sach Kahoon Punjabi
ਮੋਦੀ ਦਾ ਮੋਰਾਰਜੀ ਦੇਸਾਈ ਦੇ ਬਹਾਨੇ ਕਾਂਗਰਸ ਤੇ ਹਮਲਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਮਰਜੈਸੀ ਅਤੇ ਉਸਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਕਾਰਜਕਾਲ ‘ਚ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਨਾਉਣ ਲਈ ਕੀਤੇ ਗਏ ਸੰਵਿਧਾਨ ਸੋਧ ਦੇ ਬਹਾਨੇ ਕਾਂਗਰਸ ਤੇ ਤਿੱਖਾ ਹਮਲਾ ਕੀਤਾ ਹੈ। ਸ੍ਰੀ ਮੋਦੀ ਨੇ ਐਤਵਾਰ ਨੂੰ ਰੇਡੀਓ ਤੇ ਪ੍ਰਸਾਰਿਤ ਆਪਣੇ ਪ੍ਰੋਗਰਾਮ ‘ ਮਨ ਕੀ ਬਾਤ’ ‘ਚ ਦੇਸ਼ਵਾਸਿਆਂ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਦਾ ਨਾਂਅ ਲਏ ਬਿਨਾ ਕਿਹਾ ਕਿ ਉਸਦੀ ਸਰਕਾਰ ਨੇ ਐਮਰਜੈਂਸੀ ਦੌਰਾਨ ਸੰਵਿਧਾਨ ‘ਚ 42ਵਾਂ ਸੋਧ ਕਰਕੇ ਅਸਈ ਕੋਰਟ ਦੀ ਸ਼ਕਤੀਆਂ ਨੂੰ ਘੱਟ ਕੀਤਾ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਸਥਾਪਿਤ ਦੂਜੇ ਅਜਿਹੇ ਕਈ ਪ੍ਰਵਧਾਨਾਂ ਨੂੰ ਹਟਾਇਆ ਸੀ ਪਰ ਸ੍ਰੀ ਦਸਾਈ ਨੇ ਆਪਣੇ ਕਾਰਜਕਾਲ ਦੌਰਾਨ 44 ਵਾਂ ਸੋਧ ਲਿਆ ਕੇ ਦੇਸ਼ ਦੀ ਲੋਕਤਾਂਤਰਿਕ ਨੂੰ ਫਿਰ ਤੋਂ ਮਜਬੂਤ ਕਰਨ ਦਾ ਅਹਿਮ ਕੰਮ ਕੀਤਾ।
ਸ੍ਰੀ ਦੇਸਾਈ ਨੂੰ ਉਨ੍ਹਾਂ ਦੇ ਜਨਮਦਿਨ 29 ਫਰਵਰੀ ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਹ ਬਹੁਤ ਸਹਜ ਅਤੇ ਸ਼ਾਂਤੀ ਵਾਲੀ ਵਿਅਕਤੀ ਸਨ। ਅਤੇ ਦੇਸ਼ ਦੇ ਸਭ ਤੋਂ ਅਨੁਸ਼ਾਸਿਤ ਨੇਤਾਵਾਂ ਵਿਚੋਂ ਇਕ ਸਨ। ਸਵਤਤਰ ਭਾਰਤ ‘ਚ ਸੰਸਦ ‘ਚ ਸਬ ਤੋਂ ਜਿਆਦਾ ਬਜਟ ਪੇਸ਼ ਕਰਨ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਹੈ। ਇਸ ਮਹਾਨ ਨੇਤਾ ਨੇ ਸੰਵਿਧਾਨ ਸੋਧ ਕਰਕੇ ਇਹ ਸਾਬਿਤ ਕੀਤਾ ਕਿ 1975 ‘ਚ ਐਮਰਜੈਂਸੀ ਨਾਗੂ ਕਰ ਜਿਸ ਪ੍ਰਕਾਰ ਲੋਕਤੰਤਰ ਦੀ ਹੱਤਿਸਆ ਹੋਏ ਉਸ ਨੂੰ ਭਵਿੱਖ ‘ਚ ਦੋਹਰਾਇਆ ਨਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਵਿੱਚ ਨੌਕਰਸ਼ਾਹਾਂ ਲਈ ਆਧੁਨਿਕ ਕਿਸਮ ਦੀਆਂ ਨਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਕੇਂਦਰ ਬਣਾਉਣ ਲਈ  ਸਰਕਾਰ 16,500 ਰੁੱਖਾਂ ਦੀ ਕੁਰਬਾਨੀ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਫਿਲਹਾਲ ਰੁੱਖਾਂ ਦੀ ਕਟਾਈ ‘ਤੇ ਅੰਦਰਿਮ ਰੋਕ ਜਰੂਰ ਲਾ ਦਿੱਤੀ ਹੈ, ਪਰ ਇਹ ਰੋਕ ਕਦੋਂ ਤੱਕ ਲੱਗੀ ਰਹਿੰਦੀ ਹੈ ਕਹਿਣਾ ਮੁਸ਼ਕਲ ਹੈ।
ਛੇ ਅਬਾਦ ਬਸਤੀਆਂ ਮਿਟਾ ਕੇ ਨਵੀਆਂ ਬਸਤੀਆਂ ਬਣਾਉਣ ਦੀ ਜਿੰਮੇਵਾਰੀ ਲੈਣ ਵਾਲੇ ਸਰਕਾਰੀ ਰਾਸ਼ਟਰੀ ਭਵਨ ਨਿਰਮਾਣ ਨਿਗਮ (ਐਨਬੀਸੀਸੀ) ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਸੰਸਥਾਨਾਂ ਨੇ ਲਈ ਹੈ। ਇਨ੍ਹਾਂ ਵਿਭਾਗਾਂ ਨੇ ਰੁੱਖ ਅਥਾਰਟੀ ਨੂੰ ਅੱਠ ਕਰੋੜ ਰੁਪਏ ਜਮ੍ਹਾ ਕਰਕੇ ਵਾਤਾਵਰਨ ਤਬਾਹੀ ਦੀ ਮਨਜ਼ੂਰੀ ਵੀ ਲੈ ਲਈ ਹੈ। ਇਸ ਆਧਾਰ ‘ਤੇ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਇਹ ਮਾਮਲਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵਿੱਚ ਲਿਜਾਣ ਨੂੰ ਕਿਹਾ ਹੈ। ਭਾਵ, ਹੁਣ ਮਾਮਲਾ ਅਦਾਲਤ ਅਤੇ ਗ੍ਰੀਨ ਪੰਚਾਟ ਕੋਲ ਹੈ। ਹਾਲਾਂਕਿ ਇਸ ਸਬੰਧੀ ਅਦਾਲਤ ਨੇ ਜੋ ਸਵਾਲ ਚੁੱਕੇ ਹਨ, ਉਹ ਬੇਹੱਦ ਅਹਿਮ ਹਨ।
ਇਹ ਵੀ ਪੜ੍ਹੋ : Weather Update : ਹਰਿਆਣਾ ’ਚ ਅੱਜ ਵੀ ਕਈ ਥਾਵਾਂ ’ਤੇ ਮੀਂਹ ਅਤੇ ਤੁਫਾਨ ਦੀ ਸੰਭਾਵਨਾ
ਅਦਾਲਤ ਨੇ ਪੁੱਛਿਆ ਹੈ ਕਿ ਕੀ ਦਿੱਲੀ ਇਸ ਹਾਲਤ ਵਿੱਚ ਹੈ ਕਿ 16,500 ਰੁੱਖਾਂ ਦੀ ਤਬਾਹੀ ਝੱਲ ਲਵੇਗੀ? ਪ੍ਰਦੂਸ਼ਣ ਨਾਲ ਦਿੱਲੀ ਦਾ ਦਮ ਨਿਕਲ ਰਿਹਾ ਹੈ। ਅਜਿਹੇ ਵਿੱਚ ਪ੍ਰਦੂਸ਼ਣ ਦੀ ਨਵੀਂ ਸਮੱਸਿਆ ਨੂੰ ਕੀ ਦਿੱਲੀ ਬਰਦਾਸ਼ਤ ਕਰ ਲਵੇਗੀ? ਉਂਜ ਵੀ ਦੁਨੀਆ  ਦੇ ਜੋ 10 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹਨ, ਉਨ੍ਹਾਂ ਵਿੱਚ ਦਿੱਲੀ ਵੀ ਸ਼ਾਮਲ ਹੈ। ਅਜਿਹੇ ਵਿੱਚ ਜੋ ਦਿੱਲੀ ਵਿੱਚ ਹਰੇ-ਭਰੇ ਰੁੱਖ ਬਾਕੀ ਰਹਿ ਗਏ ਹਨ,  ਕੀ ਉਨ੍ਹਾਂ ਨਾਲ ਦਿੱਲੀ ਪ੍ਰਦੂਸ਼ਣ ਮੁਕਤ ਰਹਿ ਸਕੇਗੀ? ਰਾਜਧਾਨੀ ਦੇ ਦੱਖਣੀ ਇਲਾਕੇ ਵਿੱਚ ਸਰੋਜਨੀ ਨਗਰ, ਨਰੋਜੀ ਨਗਰ,  ਨੇਤਾਜੀ ਨਗਰ ਆਦਿ ਉਹ ਕਾਲੋਨੀਆਂ ਹਨ,  ਜਿਨ੍ਹਾਂ ਨੂੰ ਰੁੱਖਾਂ ਸਮੇਤ ਜਮੀਂਦੋਜ ਕਰਕੇ ਵੱਡੀਆਂ ਇਮਾਰਤਾਂ ਖੜ੍ਹੀਆਂ ਕੀਤੀਆਂ ਜਾਣੀਆਂ ਹਨ।
ਰੁੱਖ, ਪਾਣੀ ਅਤੇ ਹਵਾ ਮਨੁੱਖ ਲਈ ਜੀਵਨਦਾਈ ਤੱਤ ਹਨ । ਇਸ ਲਈ ਇਨ੍ਹਾਂ ਨੂੰ ਬਚਾਇਆ ਜਾਣਾ ਜਰੂਰੀ ਹੈ। ਕੁਦਰਤ  ਦੇ ਇਨ੍ਹਾਂ ਅਨਮੋਲ ਤੱਤਾਂ ਦੀ ਕੀਮਤ ਸਥਾਨਕ ਲੋਕਾਂ ਨੇ ਸਮਝ ਲਈ ਹੈ, ਇਸ ਲਈ ਹਜਾਰਾਂ ਲੋਕਾਂ ਨੇ ਸੜਕਾਂ ‘ਤੇ ਆ ਕੇ ਅਤੇ ਰੁੱਖਾਂ ਨਾਲ ਚਿੰਬੜ ਕੇ ਬਿਸ਼ਨੋਈ ਸਮਾਜ ਦੀ ਕਰੀਬ 400 ਸਾਲ ਪੁਰਾਣੀ ਘਟਨਾ ਦੀ ਯਾਦ ਦਿਵਾ ਦਿੱਤੀ ਹੈ।  ਇਸ ਤੋਂ ਬਾਅਦ Àੁੱਤਰਾਖੰਡ ਵਿੱਚ 45 ਸਾਲ ਪਹਿਲਾਂ ਸਾਹਮਣੇ ਆਏ ‘ਚਿਪਕੋ ਅੰਦੋਲਨ’ ਦੀ ਯਾਦ ਵੀ ਤਾਜ਼ਾ ਕਰ ਦਿੱਤੀ ਹੈ। ਇਹ ਨਾਗਰਿਕ ਮੁਹਿੰਮ 1973 ਵਿੱਚ ਅਣਵੰਡੇ ਉੱਤਰ ਪ੍ਰਦੇਸ਼ ਵਿੱਚ ਛਿੜੀ ਸੀ । ਇਸਦੀ ਅਗਵਾਈ ਪ੍ਰਸਿੱਧ ਵਾਤਾਵਰਨ ਮਾਹਿਰ ਸੁੰਦਰ ਲਾਲ ਬਹੁਗੁਣਾ ਅਤੇ ਚੰਡੀਪ੍ਰਸਾਦ ਭੱਟ ਨੇ ਕੀਤੀ ਸੀ। ਉਦੋਂ ਲੋਕ ਰੁੱਖਾਂ ਦੀ ਰੱਖਿਆ ਲਈ ਰੁੱਖਾਂ ਨਾਲ ਚਿੰਬੜ ਗਏ ਸਨ।
ਅਜਿਹਾ ਹੀ ਨਜ਼ਾਰਾ ਦਿੱਲੀ ਵਿੱਚ ਦੇਖਣ ਵਿੱਚ ਆਇਆ ਹੈ। ਇੱਥੇ ਵੀ ਲੋਕ ਰੁੱਖਾਂ ਨਾਲ ਚਿੰਬੜ ਕੇ ਇਨ੍ਹਾਂ ਨੂੰ ਜੀਵਨਦਾਨ ਦੇਣ ਦੀ ਅਪੀਲ ਕਰ ਰਹੇ ਹਨ । ਜਾਗਰੂਕਤਾ ਦਾ ਇਹ ਅਭਿਆਨ ਜਰੂਰੀ ਵੀ ਹੈ, ਕਿਉਂਕਿ ਦਿੱਲੀ ਜੰਗਲਾਤ ਵਿਭਾਗ ਦੇ ਅੰਕੜਿਆਂ ਮੁਤਾਬਕ, ਰਾਜਧਾਨੀ ਵਿੱਚ ਪਹਿਲਾਂ ਹੀ ਆਬਾਦੀ ਦੇ ਮੁਕਾਬਲੇ 9 ਲੱਖ ਰੁੱਖ ਘੱਟ ਹਨ। ਇਸਦੇ ਬਾਵਜੂਦ ਬੀਤੇ ਛੇ ਸਾਲਾਂ ਵਿੱਚ ਸੜਕਾਂ ਦੇ ਚੌੜੀਕਰਨ, ਨਵੀਆਂ ਰਿਹਾਇਸ਼ੀ ਕਲੋਨੀਆਂ,  ਅੰਡਰਗਰਾਊਂਡ ਪਾਰਕਿੰਗ ਅਤੇ ਸੰਸਥਾਨ ਅਤੇ ਵਪਾਰਕ ਕੇਂਦਰ ਖੋਲ੍ਹਣ ਲਈ 52 ਹਜਾਰ ਤੋਂ ਵੀ ਜ਼ਿਆਦਾ ਰੁੱਖ ਕੱਟੇ ਜਾ ਚੁੱਕੇ ਹਨ ਅਤੇ ਹੁਣ 16,500 ਰੁੱਖਾਂ ਦੀ ਜੀਵਨਲੀਲਾ ਖਤਮ ਕਰਨ ਦੀ ਤਿਆਰੀ ਹੈ।
ਇੱਕ ਰੁੱਖ, ਇੱਕ ਸਾਲ ਵਿੱਚ ਕਰੀਬ 100 ਕਿੱਲੋ ਆਕਸੀਜ਼ਨ ਦਿੰਦਾ ਹੈ। ਇਸ ਹਿਸਾਬ ਨਾਲ 16,500 ਰੁੱਖ ਹਰ ਸਾਲ ਦੋ ਲੱਖ ਲੋਕਾਂ ਨੂੰ ਸ਼ੁੱਧ ਆਕਸੀਜ਼ਨ ਦੇਣ ਦੀ ਸਮਰੱਥਾ ਰੱਖਦੇ ਹਨ। ਇੱਕ ਛਾਂਦਾਰ ਰੁੱਖ ਦੋ ਲੋਕਾਂ ਨੂੰ ਜੀਵਨਭਰ ਆਕਸੀਜ਼ਨ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਨਿੰਮ ਅਤੇ ਪਿੱਪਲ ਦੇ ਰੁੱਖ ਘਰ  ਦੇ ਆਲੇ-ਦੁਆਲੇ ਲਾਏ ਜਾਣ ਦੀ ਭਾਰਤ ਵਿੱਚ ਪਰੰਪਰਾ ਹੈ। ਦਿੱਲੀ ਵਿੱਚ ਉਂਜ ਵੀ ਲਗਾਤਾਰ ਰੁੱਖਾਂ  ਦੇ ਕੱਟੇ ਜਾਣ ਕਾਰਨ ਵਣ ਖੇਤਰ ਸਿਰਫ਼ 11 ਫ਼ੀਸਦੀ ਹੀ ਬਚਿਆ ਹੈ। ਸਿੱਟੇ ਵਜੋਂ ਹਰਿਆਲੀ ਘਟੀ ਹੈ ਅਤੇ ਪ੍ਰਦੂਸ਼ਣ ਵਧਿਆ ਹੈ। ਹਾਲਾਂਕਿ ਨਗਰ ਵਿਕਾਸ ਮੰਤਰਾਲੇ ਨੇ ਇੱਕ ਰੱਖ ਦੇ ਬਦਲੇ ਤਿੰਨ ਰੁੱਖ ਲਾਉਣ ਦਾ ਦਾਅਵਾ ਕੀਤਾ ਹੈ। ਪਰ ਸਾਡੇ ਦੇਸ਼ ਵਿੱਚ ਰੁੱਖ ਲਗਾਓ ਮੁਹਿੰਮ ਰੁੱਖਾਂ ਦਾ ਠੋਸ ਬਦਲ ਨਹੀਂ ਬਣ ਸਕੀ ਹੈ। ਦਰਅਸਲ ਇੱਕ ਬੂਟੇ ਨੂੰ ਰੱਖ ਬਣਨ ਵਿੱਚ 7 ਤੋਂ 8 ਸਾਲ ਲੱਗਦੇ ਹਨ।
ਪਿੱਪਲ ਅਤੇ ਬੋਹੜ ਵਰਗੇ ਰੁੱਖਾਂ ਨੂੰ ਪੂਰੀ ਤਰ੍ਹਾਂ ਵਧਣ-ਫੁੱਲਣ ਵਿੱਚ 25 ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। ਉਂਜ ਵੀ ਦੇਸ਼ ਵਿੱਚ ਜਿਸ ਜੰਗਲਾਤ ਵਿਭਾਗ ਦੇ ਹਵਾਲੇ ਜੰਗਲਾਂ ਦੀ ਸੁਰੱਖਿਆ ਅਤੇ ਨਵੇਂ ਰੁੱਖ ਲਾਉਣ ਦੀ ਜਿੰਮੇਵਾਰੀ ਹੈ, ਉਹ ਵੀ ਫਰਜ਼ ਦੀ ਇਸ ਨਿਹਚਾ ਦਾ ਨਿਰਵਾਹ ਨਹੀਂ ਕਰ ਸਕਿਆ ਹੈ। ਜਦੋਂ ਤੋਂ ਮਨੁੱਖੀ ਸੱਭਿਅਤਾ ਦੇ ਵਿਕਾਸ ਦਾ ਦੌਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਰੁੱਖਾਂ ਦੀ ਗਿਣਤੀ ਵਿੱਚ 46 ਫ਼ੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਪਹਿਲਵਾਨਾਂ ਦਾ ਪ੍ਰਦਰਸ਼ਨ: ਖਾਪ ਪੰਚਾਇਤਾਂ ਨੇ ਹੁਣ ਲੈ ਲਿਆ ਇਹ ਅਹਿਮ ਫ਼ੈਸਲਾ
ਸੰਸਾਰ ਵਿੱਚ ਕੁੱਲ ਤਿੰਨ ਲੱਖ ਕਰੋੜ ਰੁੱਖ ਹਨ। ਭਾਵ ਮੋਟੇ ਤੌਰ ‘ਤੇ ਪ੍ਰਤੀ ਵਿਅਕਤੀ 422 ਰੱਖ ਹਨ। ਧਰਤੀ ‘ਤੇ ਮੌਜੂਦ 43 ਫ਼ੀਸਦੀ,  ਭਾਵ ਕਰੀਬ 1. 4 ਲੱਖ ਕਰੋੜ ਰੱਖ ਊਸ਼ਣ ਕਟੀਬੰਧੀ ਅਤੇ ਉਪੋਸ਼ਣ ਜੰਗਲਾਂ ਵਿੱਚ ਹਨ। ਇਨ੍ਹਾਂ ਜੰਗਲਾਂ ਦਾ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਜੰਗਲਾਂ ਜਾਂ ਰੁੱਖਾਂ ਦੀ ਘਟਦੀ ਦਰ ਵੀ ਇਨ੍ਹਾਂ ਜੰਗਲਾਂ ਵਿੱਚ ਸਭ ਤੋਂ ਜ਼ਿਆਦਾ ਹੈ।  22 ਫੀਸਦੀ ਰੁੱਖ ਸ਼ੀਤੋਸ਼ਣ ਖੇਤਰਾਂ ਵਿੱਚ ਹਨ। ਦੁਨੀਆ  ਦੇ ਸਾਰੇ ਸੰਘਣੇ ਜੰਗਲਾਂ ਦੀ ਗਿਣਤੀ 4 ਲੱਖ ਤੋਂ ਜਿਆਦਾ ਹੈ। ਵਾਤਾਵਰਨ ਨਾਲ ਜੁੜੇ ਨਵੇਂ ਅਧਿਐਨਾਂਂ ਵਿੱਚ ਰੁੱਖਾਂ ਦੇ ਨਾਲ ਸਥਾਨਕ ਜਲਵਾਯੂ, ਭੂਗੋਲਿਕ ਸਥਿਤੀ,  ਰੁੱਖ-ਬੂਟੇ, ਮਿੱਟੀ ਦੀਆਂ ਦਸ਼ਾਵਾਂ ਤੇ ਮਨੁੱਖ ਦੇ ਪ੍ਰਭਾਵ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ।
ਇਸ ਨਾਲ ਜੋ ਸਿੱਟੇ ਨਿੱਕਲੇ,  ਉਨ੍ਹਾਂ ਤੋਂ ਤੈਅ ਹੋਇਆ ਕਿ ਮਨੁੱਖੀ ਹਲਚਲ ਅਤੇ ਉਸਦੀ ਜੰਗਲਾਂ ਵਿੱਚ ਦਖ਼ਲਅੰਦਾਜੀ ਦਾ ਰੁੱਖਾਂ ਦੀ ਗਿਣਤੀ ਵਿੱਚ ਗਿਰਾਵਟ ਦੀ ਦਰ ਨਾਲ ਸਿੱਧਾ ਸਬੰਧ ਹੈ। ਜਿਨ੍ਹਾਂ ਜੰਗਲਾਂ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਮਨੁੱਖ ਦੀ ਆਬਾਦੀ ਵਧੀ ਹੈ, ਉਨ੍ਹਾਂ ਖੇਤਰਾਂ ਵਿੱਚ ਰੁੱਖਾਂ ਦਾ ਘਣਤਵ ਤੇਜੀ ਨਾਲ ਘਟਿਆ ਹੈ। ਦਿੱਲੀ ਵੀ ਇਸ ਸਥਿਤੀ ਦਾ ਸ਼ਿਕਾਰ ਹੋ ਰਹੀ ਹੈ। ਜੰਗਲਾਂ ਦੀ ਕਟਾਈ, ਭੂਮੀ ਦੀ ਵਰਤੋਂ ਵਿੱਚ ਬਦਲਾਅ ਜੰਗਲ ਪਰਬੰਧਨ ਅਤੇ ਮਨੁੱਖੀ ਗਤੀਵਿਧੀਆਂ ਦੇ ਚਲਦੇ ਹਰ ਸਾਲ ਦੁਨੀਆ ਵਿੱਚ 15 ਅਰਬ ਰੱਖ ਘੱਟ ਹੋ ਰਹੇ ਹਨ। ਜਿਸ ਤਰ੍ਹਾਂ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਬੇਕਾਬੂ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵੱਡੇ ਬੰਨ੍ਹ ਅਤੇ ਚਾਰ ਅਤੇ ਛੇ ਲਾਈਨਾਂ ਦੇ ਰਾਜ ਮਾਰਗਾਂ ਦਾ ਢਾਂਚਾ ਧਰਤੀ ‘ਤੇ ਉਤਾਰਿਆ ਜਾ ਰਿਹਾ ਹੈ, ਉਸ ਨਾਲ ਵੀ ਜੰਗਲ ਖਤਮ ਹੋ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕੀ ਸੀਨੇਟ ਨੇ ਕਰਜ਼ਾ ਹੱਦ ਬਿੱਲ ਕੀਤਾ ਪਾਸ, ਬਾਈਡਨ ਕੋਲ ਹਸਤਾਖ਼ਰ ਲਈ ਭੇਜਿਆ
ਅਜਿਹੇ ਸਮੇਂ ਜਦੋਂ ਦੁਨੀਆ ਭਰ ਦੇ ਵਾਤਾਵਰਨ ਮਾਹਿਰ ਅਤੇ ਵਿਗਿਆਨੀ ਜਲਵਾਯੂ ਸੰਕਟ  ਦੇ ਦਿਨੋਂ-ਦਿਨ ਹੋਰ ਗਹਿਰਾਉਂਦੇ ਜਾਣ ਦੀ ਚਿਤਾਵਨੀ  ਦੇ ਰਹੇ ਹਨ, ਉਦੋਂ ਵਾਤਾਵਰਨ ਸੁਰੱਖਿਆ ਵਿੱਚ ਸਭ ਤੋਂ ਜ਼ਿਆਦਾ ਮੱਦਦਗਾਰ ਜੰਗਲਾਂ ਦਾ ਸੁੰਗੜਨਾ ਜਾਂ ਰੁੱਖਾਂ ਦਾ ਘਟਣਾ ਦੁਨੀਆ ਲਈ ਚਿੰਤਾ ਦਾ ਅਹਿਮ ਵਿਸ਼ਾ ਹੈ।  ਵਿਕਾਸ ਦੇ ਨਾਂਅ ‘ਤੇ ਜੰਗਲਾਂ  ਦੇ ਸਫਾਏ ਵਿੱਚ ਤੇਜੀ ਭੂ-ਮੰਡਲੀ ਆਰਥਿਕ ਉਦਾਰਵਾਦ ਤੋਂ ਬਾਅਦ ਆਈ ਹੈ।
ਪਿਛਲੇ 15 ਸਾਲਾਂ ‘ਚ ਭਾਰਤ ਵਿੱਚ 4 ਹਜਾਰ ਪ੍ਰਤੀ ਵਰਗ ਕਿਲੋਮੀਟਰ ਦੇ ਹਿਸਾਬ ਨਾਲ ਜੰਗਲਾਂ ਦਾ ਵਿਨਾਸ਼ ਹੋਇਆ ਹੈ । ਭਾਵ ਇੱਕ ਸਾਲ ਵਿੱਚ 170 ਲੱਖ ਹੈਕਟੇਅਰ ਦੀ ਰਫ਼ਤਾਰ ਨਾਲ ਜੰਗਲ ਅਲੋਪ ਹੋ ਰਹੇ ਹਨ । ਜੇਕਰ ਜੰਗਲਾਂ ਦੇ ਵਿਨਾਸ਼ ਦੀ ਇਹੀ ਰਫਤਾਰ ਰਹੀ ਤਾਂ ਜੰਗਲਾਂ ਦਾ 4 ਤੋਂ 8 ਪ੍ਰਤੀਸ਼ਤ ਖੇਤਰ, ਸੰਨ 2025 ਤੱਕ ਅਲੋਪ ਹੋ ਜਾਵੇਗਾ। 2040 ਤੱਕ 17 ਤੋਂ 35 ਫ਼ੀਸਦੀ ਸੰਘਣੇ ਜੰਗਲ ਮਿਟ ਜਾਣਗੇ। ਇਸ ਸਮੇਂ ਤੱਕ ਇੰਨੀ ਭਿਆਨਕ ਸਥਿਤੀ ਪੈਦਾ ਹੋ ਜਾਵੇਗੀ ਕਿ 20 ਤੋਂ 75 ਦੀ ਗਿਣਤੀ ਵਿੱਚ ਦੁਰਲੱਭ ਰੁੱਖਾਂ ਦੀਆਂ ਪ੍ਰਜਾਤੀਆਂ ਰੋਜ਼ਾਨਾਂ ਨਸ਼ਟ ਹੋਣ ਲੱਗ ਜਾਣਗੀਆਂ।
ਇਹ ਵੀ ਪੜ੍ਹੋ : ਵੱਡੀ ਖਬਰ! ਹੁਣ ਇਨ੍ਹਾਂ ਨੂੰ ਰੋਡਵੇਜ ਦੀਆਂ ਬੱਸਾਂ ਦੇ ਕਿਰਾਏ ਵਿੱਚ ਮਿਲੇਗੀ ਛੋਟ
ਸਿੱਟੇ ਵਜੋਂ ਅਗਲੇ 15 ਸਾਲਾਂ ਵਿੱਚ 15 ਫ਼ੀਸਦੀ ਰੁੱਖਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਜਾਣਗੀਆਂ। ਇਹਨਾਂ ਦੇ ਅਲੋਪ ਹੋਣ ਦਾ ਅਸਰ ਮਨੁੱਖੀ ਭਾਈਚਾਰਿਆਂ ਅਤੇ ਫਸਲਾਂ ‘ਤੇ ਵੀ ਪਵੇਗਾ । ਰੁੱਖਾਂ ਦੀ ਸੁਰੱਖਿਆ ਇਸ ਲਈ ਜਰੂਰੀ ਹੈ,  ਕਿਉਂਕਿ ਰੁੱਖ ਜੀਵ-ਜਗਤ ਲਈ ਜੀਵਨਦਾਈ ਤੱਤਾਂ ਪਾਣੀ ਅਤੇ ਹਵਾ ਦਾ ਸਿਰਜਣ ਕਰਦੇ ਹਨ। ਹਵਾ-ਪ੍ਰਦੂਸ਼ਣ, ਪਾਣੀ-ਪ੍ਰਦੂਸ਼ਣ, ਭੋਇੰ-ਖੋਰ ਨਾ ਹੋਵੇ, ਰੁੱਖਾਂ ਦੀ ਬਹੁਤਾਤ ਨਾਲ ਹੀ ਸੰਭਵ ਹੈ। ਵਰਖਾ ਚੱਕਰ ਦੀ ਨਿਯਮਿਤ ਲਗਾਤਾਰਤਾ ਰੁੱਖਾਂ ‘ਤੇ ਹੀ ਨਿਰਭਰ ਹੈ। ਰੁੱਖ ਮਨੁੱਖੀ ਜੀਵਨ ਲਈ ਕਿੰਨੇ ਲਾਭਕਾਰੀ ਹਨ, ਇਸ ਦਾ ਵਿਗਿਆਨਕ ਮੁਲਾਂਕਣ ਭਾਰਤੀ ਰਿਸਰਚ ਕੌਂਸਲ ਨੇ ਕੀਤਾ ਹੈ। ਇਸ ਮੁਲਾਂਕਣ ਅਨੁਸਾਰ, ਊਸ਼ਣ ਕਟੀਬੰਧੀ ਖੇਤਰਾਂ ਵਿੱਚ ਵਾਤਾਵਰਨ ਦੇ ਲਿਹਾਜ਼ ਨਾਲ ਇੱਕ ਹੈਕਟੇਅਰ ਖੇਤਰ ਦੇ ਜੰਗਲ ਤੋਂ 1.41 ਲੱਖ ਰੁਪਏ ਦਾ ਮੁਨਾਫ਼ਾ ਹੁੰਦਾ ਹੈ।
ਇਸਦੇ ਨਾਲ ਹੀ 50 ਸਾਲ ਵਿੱਚ ਇੱਕ ਰੁੱਖ 15.70 ਲੱਖ ਦੀ ਲਾਗਤ ਦਾ ਪ੍ਰਤੱਖ ਅਤੇ ਅਪ੍ਰਤੱਖ ਮੁਨਾਫ਼ਾ ਦਿੰਦਾ ਹੈ। ਰੱਖ ਲਗਭਗ 3 ਲੱਖ ਰੁਪਏ ਮੁੱਲ ਦੀ ਭੂਮੀ ਦੀ ਨਮੀ ਬਣਾਈ ਰੱਖਦਾ ਹੈ । 2.5 ਲੱਖ ਰੁਪਏ ਮੁੱਲ ਦੀ ਆਕਸੀਜ਼ਨ, 2 ਲੱਖ ਰੁਪਏ ਮੁੱਲ ਦੇ ਬਰਾਬਰ ਪ੍ਰੋਟੀਨਾਂ ਦੀ ਸੁਰੱਖਿਆ ਕਰਦਾ ਹੈ। ਰੁੱਖ ਦੇ ਹੋਰ ਫਾਇਦਿਆਂ ਵਿੱਚ 5 ਲੱਖ ਰੁਪਏ ਮੁੱਲ ਦੇ ਬਰਾਬਰ ਹਵਾ ਅਤੇ ਪਾਣੀ ਪ੍ਰਦੂਸ਼ਣ ਕਾਬੂ ਅਤੇ 2.5 ਲੱਖ ਰੁਪਏ ਮੁੱਲ ਦੇ ਬਰਾਬਰ ਦੀ ਭਾਗੀਦਾਰੀ ਪੰਛੀਆਂ, ਜੀਵ-ਜੰਤੂਆਂ ਅਤੇ ਕੀਟ-ਪਤੰਗਿਆਂ ਨੂੰ ਸਹਾਰਾ-ਥਾਂ ਮੁਹੱਈਆ ਕਰਾਉਣ ਵਿੱਚ ਹੁੰਦਾ ਹੈ। ਰੁੱਖਾਂ ਦੇ ਇਨ੍ਹਾਂ ਅਣਮੁੱਲੇ ਫਾਇਦਿਆਂ ਨੂੰ ਧਿਆਨ ਵਿੱਚ ਰੱਖ ਕੇ ਸਾਡੇ ਰਿਸ਼ੀਆਂ-ਮੁਨੀਆਂ ਨੇ ਇਨ੍ਹਾਂ ਦੇਵ ਤੁੱਲ ਮੰਨਿਆ ਅਤੇ ਇਨ੍ਹਾਂ ਦੇ ਮਹੱਤਵ ਨੂੰ ਪੂਜਾ ਨਾਲ ਜੋੜ ਕੇ ਸੁਰੱਖਿਆ ਦੇ ਅਨੋਖੇ ਅਤੇ ਦੀਰਘਕਾਲੀ ਉਪਾਅ ਕੀਤੇ। ਇਸ ਲਈ ਭਾਰਤੀ ਜਨਜੀਵਨ ਦਾ ਕੁਦਰਤ ਨਾਲ ਡੂੰਘਾ ਆਤਮਿਕ ਸਬੰਧ ਹੈ। ਪਰ ਆਧੁਨਿਕ ਵਿਕਾਸ ਅਤੇ ਪੈਸਾ ਕਮਾਉਣ ਦੀ ਹੋੜ ਨੇ ਸੁਰੱਖਿਆ ਦੇ ਇਨ੍ਹਾਂ ਕੀਮਤੀ ਉਪਰਾਲਿਆਂ ਨੂੰ ਲਗਭਗ ਠੁਕਰਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ
ਰੁੱਖਾਂ ਦੇ ਮਹੱਤਵ ਦਾ ਤੁਲਨਾਤਮਕ ਮੁਲਾਂਕਣ ਹੁਣ ਠੰਢ ਪਹੁੰਚਾਉਣ ਵਾਲੇ ਬਿਜਲਈ ਉਪਕਰਨਾਂ ਦੇ ਨਾਲ ਵੀ ਕੀਤਾ ਜਾ ਰਿਹਾ ਹੈ।  ਇੱਕ ਸਿਹਤਮੰਦ ਰੁੱਖ ਜੋ ਠੰਢਕ ਦਿੰਦਾ ਹੈ, ਉਹ 10 ਕਮਰਿਆਂ ਵਿੱਚ ਲੱਗੇ ਏ. ਸੀ. ਦੇ ਲਗਾਤਾਰ 20 ਘੰਟੇ ਚੱਲਣ ਦੇ ਬਰਾਬਰ ਹੁੰਦੀ ਹੈ। ਘਰਾਂ ਦੇ ਆਸ-ਪਾਸ ਰੱਖ ਲੱਗੇ ਹੋਣ ਤਾਂ ਏ. ਸੀ. ਦੀ ਜ਼ਰੂਰਤ 30 ਫ਼ੀਸਦੀ ਘਟ ਜਾਂਦੀ ਹੈ। ਇਸ ਨਾਲ 20 ਤੋਂ 30 ਫ਼ੀਸਦੀ ਤੱਕ ਬਿਜਲੀ ਦੀ ਬੱਚਤ ਹੁੰਦੀ ਹੈ । ਇੱਕ ਏਕੜ ਖੇਤਰ ਵਿੱਚ ਲੱਗੇ ਜੰਗਲ ਛੇ ਟਨ ਕਾਰਬਨ ਡਾਈਆਕਸਾਇਡ ਸੋਖਦੇ ਹਨ, ਇਸਦੇ ਉਲਟ ਚਾਰ ਟਨ ਆਕਸੀਜ਼ਨ ਪੈਦਾ ਕਰਦੇ ਹਨ। ਜੋ 18 ਆਦਮੀਆਂ ਦੀ ਸਾਲਾਨਾ ਜ਼ਰੂਰਤ ਦੇ ਬਰਾਬਰ ਹੁੰਦੀ ਹੈ। ਸਾਡੀਆਂ ਗਿਆਨ ਪਰੰਪਰਾਵਾਂ ਵਿੱਚ ਅੱਜ ਵੀ ਗਿਆਨ ਦੀ ਇਹੀ ਮਹਿਮਾ ਅਖੰਡ ਹੈ, ਪਰ ਯੰਤਰਾਂ ਦੀ ਵਧਦੀ ਵਰਤੋਂ ਨਾਲ ਜੁੜ ਜਾਣ  ਕਾਰਨ ਅਸੀਂ ਕੁਦਰਤ ਤੋਂ ਲਗਾਤਾਰ ਦੂਰੀ ਬਣਾਉਂਦੇ ਜਾ ਰਹੇ ਹਾਂ । ਦਿੱਲੀ ਇਸਦੀ ਤਾਜ਼ਾ ਉਦਾਹਰਨ ਹੈ।
ਰਾਸ਼ਟਰਪਤੀ ਚੋਣਾਂ ਬਹਾਨੇ ਦਲਿਤਾਂ ਦੇ ਦਿਲ ਜਿੱਤਣ ਦੀ ਤਿਆਰੀ
ਸਰਕਾਰ ਤੇ ਵਿਰੋਧੀ ਧਿਰ ਦੋਵਾਂ ਵੱਲੋਂ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਤੈਅ ਕਰ ਲਏ ਗਏ ਹਨ ਇਸ ਵਾਰ ਦੀਆਂ ਚੋਣਾਂ ‘ਚ ਉਂਜ ਤਾਂ 11 ਦੇ ਕਰੀਬ ਹੋਰ ਉਮੀਦਵਾਰ ਵੀ ਮੈਦਾਨ ‘ਚ ਉੱਤਰੇ ਹਨ ਪਰੰਤੂ ਜਿਨ੍ਹਾਂ ਉਮੀਦਵਾਰਾਂ ‘ਚ ਅਸਲੀ ਮੁਕਾਬਲਾ ਹੋਣਾ ਹੈ, ਰਾਮਨਾਥ ਕੋਵਿੰਦ ਰਾਜਗ ਵੱਲੋਂ ਤੇ ਮੀਰਾ ਕੁਮਾਰ ਯੂਪੀਏ ਵੱਲੋਂ ਦਲਿਤ ਵਰਗ ਨਾਲ ਸਬੰਧ ਰੱਖਣ ਵਾਲੇ ਹਨ ਦੋਵੇਂ ਉਮੀਦਵਾਰ ਸਿਆਸੀ ਪਿਛੋਕੜ ਵਾਲੇ ਹਨ ਦੋਵਾਂ ਦਰਮਿਆਨ ਤਿੰਨ ਗੱਲਾਂ ਇੱਕੋ ਜਿਹੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਹਿਲੀ, ਮੀਰਾ ਕੁਮਾਰ ਤੇ ਰਾਮ ਨਾਥ ਕੋਵਿੰਦ ਜਵਾਨੀ ਮੌਕੇ ਭਾਰਤੀ ਵਿਦੇਸ਼ ਸੇਵਾ ਤੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਰਗਿਆਂ ਦੇਸ਼ ਦੀਆਂ ਸਭ ਤੋਂ ਪ੍ਰਭਾਵਸ਼ਾਲੀ  ਅਫ਼ਸਰਸ਼ਾਹੀ ਸੇਵਾਵਾਂ ਲਈ ਚੁਣੇ ਜਾ ਚੁੱਕੇ ਸਨ ਜਿੱਥੇ ਮੀਰਾ ਕੁਮਾਰ ਨੇ ਕਈ ਸਾਲ ਵਿਦੇਸ਼ ਸੇਵਾ ਦੀ ਨੌਕਰੀ ਵੀ ਕੀਤੀ ਹੈ ਪਰੰਤੂ  ਰਾਮ ਨਾਥ ਕੋਵਿੰਦ ਮਨਪਸੰਦ ਰੈਂਕ ਨਾ ਮਿਲਣ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ ‘ਚ ਨਹੀਂ ਗਏ ਉਸ ਤੋਂ ਬਾਦ ਦੋਵਾਂ ਨੇ ਰਾਜਨੀਤਿਕ ਜੀਵਨ ਚੁਣਿਆ ਤੇ ਲੰਮੇ ਸਮੇਂ ਤੱਕ ਸਾਂਸਦ ਰਹੇ ਹਨ ਤੀਜੀ ਗੱਲ ਜੋ ਸ਼ੁਰੂ ‘ਚ ਹੀ ਦੱਸੀ ਜਾ ਚੁੱਕੀ ਹੈ ਕਿ ਇਹ ਦੋਵੇਂ ਨੇਤਾ ਦਲਿਤ ਹਨ ਇਸ ਵਾਰ 14ਵੇਂ ਰਾਸ਼ਟਰਪਤੀ ਲਈ ਚੋਣਾਂ ਹੋ ਰਹੀਆਂ ਹਨ ਐਨਡੀਏ ਤੇ ਯੂਪੀਏ ਕੋਲ ਜੇਕਰ ਸੰਭਾਵਿਤ ਵੋਟਾਂ ਦੀ ਗਿਣਤੀ ਕਰੀਏ , ਤਾਂ ਐਨਡੀਏ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਤੇ ਇਸ ਗੱਲ ਦੀ  ਪੂਰੀ ਸੰਭਾਵਨਾ ਹੈ ਕਿ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਅਗਲੇ ਰਾਸ਼ਟਰਪਤੀ ਹੋਣਗੇ ਸੂਬਿਆਂ, ਲੋਕ ਸਭਾ ਤੇ ਰਾਜ ਸਭਾ ‘ਚ ਕੁਲ ਵੋਟਾਂ ਦਾ 60 ਫ਼ੀਸਦੀ ਭਾਵ 661278 ਵੋਟਾਂ ਦੇ ਕਰੀਬ ਐਨਡੀਏ ਕੋਲ ਹਨ, ਬਾਕੀ 40 ਫ਼ੀਸਦੀ ਵੋਟਾਂ ‘ਚੋਂ 434241 ਦੇ ਕਰੀਬ ਵੋਟਾਂ ਯੂਪੀਏ ਕੋਲ ਹਨ ਇਸ ਵਾਰ ਲੋਕ ਸਭਾ ‘ਚ ਜਿੱਥੇ ਭਾਜਪਾ ਗਠਜੋੜ ਮਜ਼ਬੂਤ ਸਥਿਤੀ ‘ਚ  ਹੈ, ਉੱਥੇ ਹੀ ਰਾਜ ਸਭਾ ‘ਚ ਕਾਂਗਰਸ ਗਠਜੋੜ ਯੂਪੀਏ ਮਜ਼ਬੂਤ ਹੈ ਸੂਬਿਆਂ ‘ਚ ਬਿਹਾਰ, ਤੇਲੰਗਾਨਾ, ਆਂਧਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ,ਓਡੀਸ਼ਾ ਵਰਗੇ ਵੱਡੇ ਸੂਬਿਆਂ ਨੂੰ ਨਿਰਪੱਖ ਮੰਨ ਲਿਆ ਜਾਵੇ, ਤਾਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਕਾਂਗਰਸ, ਭਾਜਪਾ ਨੂੰ ਮਜ਼ਬੂਤ ਟੱਕਰ ਦੇ ਰਹੀ ਸੀ, ਪਰੰਤੂ ਨੀਤੀਸ਼ ਕੁਮਾਰ, ਚੰਦਰਬਾਬੂ ਨਾਇਡੂ ਤੇ ਤਾਮਿਲਨਾਡੂ ਦੀ ਏਆਈਏਡੀਐਮਕੇ ਭਾਜਪਾ ਨਾਲ ਆ ਗਏ ਹਨ ਇਸ ਲਈ ਭਾਜਪਾ ਗਠਜੋੜ ਰਾਜਗ ਦਾ ਪਲੜਾ ਭਾਰੀ ਹੋ ਗਿਆ ਹੈ ਰਾਸ਼ਟਰੀ ਪਾਰਟੀਆਂ ਤੋਂ ਇਲਾਵਾ ਜੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰਾਂ ਦੀ ਵਿਅਕਤੀਗਤ ਤੁਲਨਾ ਕੀਤੀ ਜਾਵੇ ਤਾਂ ਮੀਰਾ ਕੁਮਾਰ, ਰਾਮਨਾਥ ਕੋਵਿੰਦ ਤੋਂ ਜ਼ਿਆਦਾ ਦਮ ਰੱਖਦੇ ਹਨ ਮੀਰਾ ਕੁਮਾਰ ਦਾ ਸਿਆਸੀ ਤਜ਼ਰਬਾ ਤੇ ਕਾਂਗਰਸ ‘ਚ ਰਹਿੰਦਿਆਂ ਵੀ ਉਨ੍ਹਾਂ ਦੀ ਬਾਕੀ ਪਾਰਟੀਆਂ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਕਹੀ ਜਾ  ਸਕਦੀ ਰਾਮ ਨਾਥ ਕੋਵਿੰਦ ਭਾਜਪਾ ਜਾਂ ਇਹ ਕਹੀਏ ਕਿ ਭਾਜਪਾ ‘ਚ ਪ੍ਰਧਾਨ ਅਮਿਤ ਸ਼ਾਹ ਦੀ ਖੋਜ ਕਹੇ ਜਾਣਗੇ, ਕਿਉਂਕਿ ਭਾਜਪਾ ‘ਚ ਇਸ ਵਾਰ ਕਈ ਸੀਨੀਅਰ ਆਗੂਆਂ ਨੂੰ ਇਹ ਆਸ ਸੀ ਕਿ ਉਹ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਬਣਾਏ ਜਾ ਸਕਦੇ ਹਨ, ਜਿਨ੍ਹਾਂ ‘ਚ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਆਡਵਾਣੀ, ਮੁਰਲੀ ਮਨੋਹਰ ਜੋਸ਼ੀ ਮੁੱਖ ਰਹੇ ਹਨ ਕੁਝ ਦਿਨ ਪਹਿਲਾਂ ਤੱਕ ਸੰਘ ਮੁਖੀ ਮੋਹਨ ਭਾਗਵਤ ਦਾ ਵੀ ਨਾਂਅ ਲਿਆ ਜਾਂਦਾ ਰਿਹਾ ਹੈ ਸੀਨੀਅਰ ਸਿਆਸੀ ਪਾਰਟੀਆਂ ਦਾ ਰਾਸ਼ਟਰਪਤੀ ਉਮੀਦਵਾਰ ਤੈਅ ਕਰਨ ‘ਚ ਅੰਦਰੂਨੀ  ਜੋੜ-ਤੋੜ ਜੋ ਵੀ ਰਿਹਾ ਹੋਵੇ, ਪਰ ਏਨਾ ਜਰੂਰ ਸਪੱਸ਼ਟ ਹੈ ਕਿ ਕਾਂਗਰਸ ਤੇ ਭਾਜਪਾ 2019 ਦੀਆਂ  ਲੋਕ ਸਭਾ ਚੋਣਾਂ ਕਿਤੇ ਨਾ ਕਿਤੇ ਦਲਿਤ ਵਰਗਾਂ ਨੂੰ ਕੇਂਦਰੀ ਧੁਰੀ ਮੰਨ ਕੇ ਲੜਨ ਜਾ ਰਹੀਆਂ ਹਨ ਕਿਉਂਕਿ ਅਜੇ ਰਾਸ਼ਟਰੀ ਪੱਧਰ ‘ਤੇ ਕੋਈ ਵੀ ਆਗੂ ਅਜਿਹਾ ਨਹੀਂ ਬਚਿਆ ਜਿਸ ਨੂੰ ਭਾਰਤ ਦਾ ਦਲਿਤ ਭਾਈਚਾਰਾ ਆਪਣਾ ਨੇਤਾ ਮੰਨ ਰਿਹਾ ਹੋਵੇ ਇੱਕ ਸਮੇਂ ਮਾਇਆਵਤੀ ਤੇਜੀ ਨਾਲ ਉੱਭਰੇ ਸਨ ਪਰੰਤੂ ਉਨ੍ਹਾਂ ਦੀ ਯੂਪੀ ‘ਚ ਜੋ ਹਾਲਤ ਹੋਈ,ਉਸਨੂੰ ਦਲਿਤ ਹੁਣ ਨੇਤਾ ਵਜੋਂ ਪੂਰੀ ਤਰ੍ਹਾਂ ਭੁਲਾ ਚੁੱਕੇ ਹਨ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਅਗਲਾ ਰਾਸ਼ਟਰਪਤੀ ਭਾਰਤੀ ਦਲਿਤ ਵਰਗ ਲਈ ਇੱਕ ਸਰਵ ਪ੍ਰਵਾਨਤ ਨੇਤਾ ਤਰਾਸ਼ੇ ਜਾਣ ਦੀ ਤਿਆਰੀ ਹੋ ਰਹੀ ਹੈ ਜਦੋਂ ਕਿ ਸਭ ਨੂੰ ਪਤਾ ਹੈ ਕਿ ਭਾਰਤ ਦਾ ਰਾਸ਼ਟਰਪਤੀ  ਕੋਈ ਰਾਜਨੀਤਕ ਭੂਮਿਕਾ ਨਹੀਂ ਨਿਭਾਉਂਦਾ, ਪਰੰਤੂ ਇਹ ਪਾਰਟੀਆਂ ਉਸਨੂੰ ਇੱਕ ਛਲਾਵੇ ਵਾਂਗ ਜ਼ਰੂਰ ਦਿਖਾਉਣਗੀਆਂ ਜਿਸ ‘ਤੇ ਭਾਰਤ ਦਾ ਦਲਿਤ ਸਮਾਜ ਮੋਹਿਤ ਹੋ ਕੇ ਅਗਲੀਆਂ ਚੋਣਾਂ ‘ਚ ਇਨ੍ਹਾਂ ਰਾਸ਼ਟਰੀ ਪਾਰਟੀਆਂ ਦੀ ਬੇੜੀ ਬੰਨੇ ਲਾ ਦੇਵੇ