Presidential Election - Sach Kahoon Punjabi
ਰਾਸ਼ਟਰਪਤੀ ਚੋਣ : ਐਨਡੀਏ ਬਨਾਮ ਯੂਪੀਏ ਦੀ ਰਣਨੀਤੀ
ਰਾਸ਼ਟਰਪਤੀ ਚੋਣ : ਐਨਡੀਏ ਬਨਾਮ ਯੂਪੀਏ ਦੀ ਰਣਨੀਤੀ
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ ਦੇਸ਼ ਦੇ ਪਹਿਲੇ ਨਾਗਰਿਕ, ਫੌਜੀਆਂ ਦੇ ‘ਸੁਪਰੀਮ ਕਮਾਂਡਰ ’ ਅਤੇ ਸੰਵਿਧਾਨਕ ਮੁਖੀ ਦੀ ਚੋਣ ਬੇਹੱਦ ਅਹਿਮ ਹੁੰਦੀ ਹੈ ਇਸ ਵਾਰ ਸਿਆਸੀ ਰੂਪ ਨਾਲ ਇਹ ਚੋਣ ਦਿਲਚਸਪ ਵੀ ਹੋਵੇਗੀ ਜਿੱਥੇ ਅਸਲ ਵਿਚ ਰਾਸ਼ਟਰਪਤੀ ਚੋਣ ਨਾਲ ਸੱਤਾਧਾਰੀ ਬੀਜੇਪੀ ਦੀ ਭਵਿੱਖ ਦੀ ਰਾਜਨੀਤੀ ਸਾਹਮਣੇ ਆਵੇਗੀ ਉੱਥੇ ਵਿਰੋਧੀ ਧਿਰ ਦੀ ਸਿਆਸੀ ਦਸ਼ਾ ਅਤੇ ਦਿਸ਼ਾ ਵੀ ਇਹ ਚੋਣ ਤੈਅ ਕਰੇਗੀ ਰਾਸ਼ਟਰਪਤੀ ਚੋਣਾਂ ’ਚ ਐਨਡੀਏ ਦਾ ਪੱਲੜਾ ਖਿੱਲਰੇ ਵਿਰੋਧੀ ਧਿਰ ਦੇ ਸਾਹਮਣੇ ਭਾਰੀ ਹੈl
ਫ਼ਿਲਹਾਲ ਭਾਜਪਾ-ਐਨਡੀਏ ਨੇ ਹਾਲੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ? ਜਾਣਕਾਰਾਂ ਅਨੁਸਾਰ 2014 ਤੋਂ ਬਾਅਦ ਭਾਜਪਾ ਉਹੀ ਕਰ ਰਹੀ ਹੈ, ਜੋ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਜਿਵੇਂ 2017 ’ਚ ਅਚਾਨਕ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਅਤੇ ਵੈਂਕੱਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਚੁਣਿਆ ਗਿਆ ਉਸ ਸਮੇਂ ਇਨ੍ਹਾਂ ਦੋਵਾਂ ਦੇ ਨਾਂਅ ’ਤੇ ਕੋਈ ਚਰਚਾ ਨਹੀਂ ਸੀl
ਇਸ ਵਾਰ ਵੀ ਕੁਝ ਅਜਿਹਾ ਹੀ ਹੋ ਸਕਦਾ ਹੈ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਉੱਤਰ ਪ੍ਰਦੇਸ਼ ਦੇ ਦਲਿਤ ਅਤੇ ਉਪ ਰਾਸ਼ਟਰਪਤੀ ਐਮ. ਵੈਂਕੱਈਆ ਨਾਇਡੂ ਆਂਧਾਰਾ ਪ੍ਰਦੇਸ਼ ਦੇ ਕਾਇਸਥ ਪਰਿਵਾਰ ਤੋਂ ਆਉਂਦੇ ਹਨ ਜਿਸ ਸਮੇਂ ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣਾਏ ਗਏ ਸਨ, ਉਸ ਸਮੇਂ ਉਹ ਬਿਹਾਰ ਦੇ ਰਾਜਪਾਲ ਵੀ ਸਨ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 25 ਜੁਲਾਈ, 2022 ਨੂੰ ਖਤਮ ਹੋ ਰਿਹਾ ਹੈl
ਮੀਡੀਆ ਰਿਪੋਰਟਸ ਮੁਤਾਬਿਕ ਅਜਿਹਾ ਸੰਭਵ ਹੈ ਕਿ ਇਸ ਵਾਰ ਭਾਜਪਾ ਮਹਾਦਲਿਤ ਜਾਂ ਕਿਸੇ ਆਦਿਵਾਸੀ ਨੂੰ ਦੇਸ਼ ਦੇ ਰਾਸ਼ਟਰਪਤੀ ਜਾਂ ਫ਼ਿਰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੇ ਰੂਪ ’ਚ ਉਤਾਰ ਸਕਦੀ ਹੈ ਖਾਸ ਤੌਰ ’ਤੇ ਦੱਖਣ ਦੇ ਮਹਾਦਲਿਤ ਜਾਂ ਆਦਿਵਾਸੀ ਚਿਹਰੇ ਨੂੰ ਇਹ ਮੌਕਾ ਮਿਲ ਸਕਦਾ ਹੈ ਚਰਚਾ ਇਹ ਵੀ ਹੈl
ਕਿ ਇੱਕ ਵਾਰ ਫ਼ਿਰ ਤੋਂ ਭਾਜਪਾ ਕਿਸੇ ਦਲਿਤ ਚਿਹਰੇ ’ਤੇ ਦਾਅ ਲਾ ਸਕਦੀ ਹੈ ਇਸ ’ਚ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਦੇ ਨਾਂਅ ਦੀ ਸਭ ਤੋਂ ਜਿਆਦਾ ਚਰਚਾ ਹੈ ਮੌਜੂਦਾ ਸਮੇਂ ਭਾਜਪਾ ਦਾ ਪੰਜਾਬ ’ਤੇ ਕਾਫ਼ੀ ਫੋਕਸ ਹੈ ਕਿਸਾਨ ਅੰਦੋਲਨ ਤੋਂ ਬਾਅਦ ਸਿੱਖ ਭਾਈਚਾਰੇ ’ਚ ਭਾਜਪਾ ਖਿਲਾਫ਼ ਨਰਾਜ਼ਗੀ ਵਧ ਗਈ ਸੀ ਅਜਿਹੇ ’ਚ ਸੰਭਵ ਹੈ ਕਿ ਸਿੱਖ ਚਿਹਰੇ ਨੂੰ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ ਕਿਸੇ ਮੁਸਲਿਮ ਚਿਹਰੇ ਨੂੰ ਵੀ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਏ ਜਾਣ ਦੇ ਕਿਆਸ ਲਾਏ ਜਾ ਰਹੇ ਹਨl
ਪਿਛਲੇ ਦਿਨੀਂ ਆਈਆਂ ਵੱਖ-ਵੱਖ ਮੀਡੀਆ ਰਿਪੋਰਟਾਂ ’ਚ ਇਸ ਲਈ ਦੋ ਨਾਵਾਂ ਦੀ ਚਰਚਾ ਵੀ ਹੋ ਰਹੀ ਹੈ ਇਨ੍ਹਾਂ ’ਚ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਸ਼ਾਮਲ ਹਨ ਬੀਜੇਪੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਇੱਕ ਸਿਆਸੀ ਸੰਦੇਸ਼ ਦੇਣਾ ਚਾਹੰੁਦੀ ਹੈ, ਤਾਂ ਉਹ ਇਸ ਵਾਰ ਇੱਕ ਆਦਿਵਾਸੀ ਉਮੀਦਵਾਰ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕਰ ਸਕਦੀ ਹੈl
ਅਜਿਹੇ ’ਚ ਜਿਨ੍ਹਾਂ ਨਾਵਾਂ ਦੀ ਚਰਚਾ ਹੋ ਰਹੀ ਹੈ ਉਨ੍ਹਾਂ ’ਚ ਛੱਤੀਸਗੜ੍ਹ ਦੀ ਰਾਜਪਾਲ ਅਨੁਸੂਈਆ ਉਈਕੇ ਅਤੇ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਹਨ ਉਈਕੇ ਮੱਧ ਪ੍ਰਦੇਸ਼ ਤੋਂ ਹਨ, ਮੁਰਮੂ ਓਡੀਸ਼ਾ ਦੇ ਇੱਕ ਆਦੀਵਾਸੀ ਜਿਲ੍ਹੇ ਮਯੂਰਭੰਜ ਦੀ ਰਹਿਣ ਵਾਲੇ ਹਨl
ਰਾਜ ਸਭਾ ਦੀ ਚੋਣ ਅਤੇ ਹੋਰ ਉਪ ਚੋਣਾਂ ਵੀ ਹੋ ਚੁੱਕੀਆਂ ਹਨ ਨਤੀਜਾ ਲਗਭਗ ਤੈਅ ਹੈ ਉਨ੍ਹਾਂ ਤੋਂ ਬਾਅਦ ਸਾਂਸਦਾਂ ਦਾ ਅੰਕਗਣਿੱਤ ਕੁਝ ਬਦਲ ਜਾਵੇਗਾ ਅਤੇ ਸੱਤਾਧਾਰੀ ਭਾਜਪਾ ਦਾ ਪੱਖ ਕੁਝ ਭਾਰੀ ਹੋਣਾ ਵੀ ਤੈਅ ਹੈ ਭਾਜਪਾ ਦੀਆਂ ਸੀਟਾਂ ਲੋਕ ਸਭਾ ’ਚ ਕਾਫ਼ੀ ਜ਼ਿਆਦਾ ਹਨ, ਹਾਲਾਂਕਿ ਖੇਤਰੀ ਪਾਰਟੀਆਂ ਨਾਲ ਤਾਲਮੇਲ ਬਦਲਿਆ ਹੈ ਅਤੇ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ’ਚ ਸਥਿਤੀ ਕਮਜ਼ੋਰ ਹੋਈ ਹੈl
ਜਿਸ ਕਾਰਨ ਐਨਡੀਏ ਨੂੰ ਖੇਤਰੀ ਪਾਰਟੀਆਂ ਦਾ ਸਹਾਰਾ ਲੈਣਾ ਪਵੇਗਾ ਇਸ ਦਾਇਰੇ ’ਚ ਜਗਨ ਮੋਹਨ ਦੀ ਵਾਈਐਸਆਰਸੀਪੀ ਅਤੇ ਬੀਜਦ ਆਉਂਦੇ ਹਨ ਹੋਰ ਸਹਿਯੋਗੀ ਏਆਈਏਡੀਐਮਕੇ ਦੇ ਮੈਂਬਰ ਤਾਮਿਲਨਾਡੂ ਵਿਧਾਨ ਸਭਾ ’ਚ ਘਟੇ ਹਨ ਭਾਜਪਾ ਨੇ ਯੂਪੀ ਚੋਣਾਂ ’ਚ ਫ਼ਿਰ ਤੋਂ ਸੱਤਾ ਹਾਸਲ ਕਰ ਲਈ ਹੈ ਪਰ ਉਸ ਦੀ ਗਿਣਤੀ ਘਟੀ ਹੈ ਉਸ ਨੂੰ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ’ਚ ਤੁਲਨਾਤਮਕ ਰੂਪ ’ਚ ਵੀ ਨੁਕਸਾਨ ਹੋਇਆ ਹੈl
ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਕੋਲ ਕੁੱਲ 10.79 ਲੱਖ ਵੋਟਾਂ ਦੇ ਅੱਧੇ ਤੋਂ ਥੋੜ੍ਹੀਆਂ ਘੱਟ ਭਾਵ 5,26,420 ਹੈ ਉਸ ਨੂੰ ਵਾਈਐਸਆਰ, ਕਾਂਗਰਸ ਅਤੇ ਬੀਜੂ ਜਨਤਾ ਪਾਰਟੀ ਦੇ ਸਹਿਯੋਗ ਦੀ ਦਰਕਾਰ ਹੈ ਪੀਐਮ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸਬੰਧੀ ਆਖਰੀ ਫੈਸਲਾ ਲੈਣਾ ਹੈl
ਪਰ ਇਨ੍ਹਾਂ ਦੋਵਾਂ ਖੇਤਰੀ ਪਾਰਟੀਆਂ ਦੇ ਸਹਿਯੋਗ ਦੀ ਭਗਵਾ ਦਲ ਨੂੰ ਜ਼ਰੂਰਤ ਹੋਵੇਗੀ ਹਾਲੇ ਇਨ੍ਹਾਂ ਦੋਵਾਂ ਪਾਰਟੀਆਂ ਨੇ ਕੋਈ ਸੰਕੇਤ ਤਾਂ ਨਹੀਂ ਦਿੱਤੇ ਪਰ ਪਿਛਲੇ ਦਿਨੀਂ ਵਾਈਐਸਆਰ ਅਤੇ ਓਡੀਸ਼ਾ ਦੇ ਸੀਐਮ, ਦੋਵਾਂ ਆਗੂਆਂ ਨੇ ਦਿੱਲੀ ਆ ਕੇ ਮੋਦੀ ਨਾਲ ਮੁਲਾਕਾਤ ਕੀਤੀ ਸੀ ਦੋਵਾਂ ਨੇ 2017 ਐਨਡੀਏ ਦੇ ਮੈਂਬਰਾਂ ’ਚ ਰਾਮਨਾਥ ਕੋਵਿੰਦ ਨੂੰ ਆਪਣਾ ਸਮਰਥਨ ਦਿੱਤਾ ਸੀl
ਫ਼ਿਲਹਾਲ ਐਨਡੀਏ ਨੂੰ ਕਰੀਬ 13,000 ਵੋਟਾਂ ਘੱਟ ਪੈ ਰਹੀਆਂ ਹਨ ਬੀਜੇਡੀ ਕੋਲ 31 ਹਜ਼ਾਰ ਤੋਂ ਜ਼ਿਆਦਾ ਵੋਟਾਂ ਹਨ ਅਤੇ ਵਾਈਐਸਆਰਸੀਪੀ ਕੋਲ 43000 ਤੋਂ ਜਿਆਦਾ ਵੋਟਾਂ ਹਨ ਅਜਿਹੇ ’ਚ ਇਨ੍ਹਾਂ ’ਚੋਂ ਕਿਸੇ ਇੱਕ ਦੀ ਹਮਾਇਤ ਵੀ ਐਨਡੀਏ ਨੂੰ ਫੈਸਲਾਕੁੰਨ ਸਥਿਤੀ ’ਚ ਪਹੁੰਚਾ ਦੇਵੇਗੀ ਜੇਕਰ ਵਿਰੋਧੀ ਧਿਰ ਵੱਡੇ ਤੌਰ ’ਤੇ ਲਾਮਬੰਦ ਹੁੰਦੀ ਹੈ, ਤਾਂ ਉਸ ਦੀ ਚੁਣਾਵੀ ਤਾਕਤ ਕਰੀਬ 51 ਫੀਸਦੀ ਹੈ ਚੋਣ ਕਮਿਸ਼ਨ ਨੇ ਕੁੱਲ ਵੋਟ ਮੁੱਲ 10,80,131 ਐਲਾਨ ਕੀਤਾ ਹੈl
ਜਿਸ ਉਮੀਦਵਾਰ ਨੂੰ 5.40 ਲੱਖ ਤੋਂ ਜ਼ਿਆਦਾ ਵੋਟ ਮੁੱਲ ਮਿਲੇਗਾ, ਉਹੀ ਜੇਤੂ ਹੋਵੇਗਾ ਭਾਜਪਾ ਐਨਡੀਏ ਇਸ ਚੋਣਾਵੀਂ ਅੰਕੜੇ ਦੇ ਜ਼ਿਆਦਾ ਕਰੀਬ ਹੈ ਵਿਰੋਧੀ ਧਿਰ ਦਾ ਇੱਕ ਹੀ ਉਮੀਦਵਾਰ ਹੋਵੇਗਾ, ਹਾਲੇ ਇਹ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਅਜਿਹੇ ਆਸਾਰ ਪੁਖਤਾ ਹਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਗਲੇ ਮਹੀਨੇ ਹੋਣ ਵਾਲੀ ਰਾਸ਼ਟਰਪਤੀ ਚੋਣ ਨੂੰ ਵੇਖਦਿਆਂ ਇੱਕ ਵਾਰ ਫ਼ਿਰ ਵਿਰੋਧੀ ਧਿਰ ਨੂੰ ਲਾਮਬੰਦ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈl
ਮਮਤਾ ਨੇ ਇਸ ਬਾਰੇ 22 ਵਿਰੋਧੀ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ 15 ਜੂਨ ਨੂੰ ਦਿੱਲੀ ’ਚ ਹੋਈ ਵਾਲੀ ਬੈਠਕ ’ਚ ਭਾਗ ਲੈਣ ਲਈ ਸੱਦਾ ਦਿੱਤਾ ਸੀ ਇਨ੍ਹਾਂ ’ਚ ਗੈਰ-ਭਾਜਪਾ ਸ਼ਾਸਿਤ ਰਾਜਾਂ ਦੇ ਜਿਆਦਾਤਰ ਮੁੱਖ ਮੰਤਰੀ ਸ਼ਾਮਲ ਸਨ ਫ਼ਿਲਹਾਲ ਵਿਰੋਧੀ ਧਿਰ ਵੀ ਇੱਕਜੁਟ ਨਹੀਂ ਹੈ ਬਿਖਰਦੀ, ਟੁੱਟਦੀ ਕਾਂਗਰਸ ਦਾ ਦਖਲ ਅਤੇ ਦਾਅਵਾ ਘੱਟ ਹੋਇਆ ਹੈ, ਇਸ ਦਾ ਅਹਿਸਾਸ ਪਾਰਟੀ ਅਗਵਾਈ ਨੂੰ ਹੈ, ਲਿਹਾਜਾ ਚੋਣ-ਪ੍ਰਕਿਰਿਆ ’ਚ ਕੌਣ ਉਮੀਦਵਾਰ ਸਾਹਮਣੇ ਆਵੇਗਾ, ਇਹ ਬਿਲਕੁਲ ਬੇਯਕੀਨੀ ਹੈl
ਅਜਿਹਾ ਵੀ ਦੇਖਿਆ ਗਿਆ ਹੈ ਕਿ ਰਾਸ਼ਟਰਪਤੀ ਕਾਂਗਰਸ ਦਾ ਹੋਵੇ ਅਤੇ ਪ੍ਰਧਾਨ ਮੰਤਰੀ ਵਿਰੋਧੀ ਧਿਰ ਦਾ ਚੁਣਿਆ ਜਾਵੇ ਭਾਵ ਕੇਆਰ ਨਰਾਇਣਨ ਦੇ ਰਾਸ਼ਟਰਪਤੀ ਕਾਲ ’ਚ ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਜਦੋਂ 2014 ’ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਚੁਣੇ ਗਏ, ਉਦੋਂ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਨ ਹਾਲਾਂਕਿ ਦੋਵੇਂ ਹੀ ਸੰਦਰਭਾਂ ’ਚ ਕਿਸੇ ਵੀ ਸੰਵਧਾਨਿਕ ਹਸਤੀ ਨੇ ਮਰਿਆਦਾ ਦਾ ਉਲੰਘਣ ਨਹੀਂ ਕੀਤਾl
ਨਤੀਜੇ ਵਜੋਂ ਕੋਈ ਵਿਵਾਦ ਵੀ ਪੈਦਾ ਨਹੀਂ ਹੋਇਆ ਰਾਸ਼ਟਪਤੀ ਦੇ ਇਤਿਹਾਸ ’ਚ ਨੀਲਮ ਸੰਜੀਵਾ ਰੇੱਡੀ ਹੀ ਇੱਕੋ-ਇੱਕ ਰਾਸ਼ਟਰਪਤੀ ਸਨ, ਜੋ ਨਿਰਵਿਰੋਧ ਚੁਣੇ ਗਏ ਸਾਡੇ ਸੰਘੀ ਢਾਂਚੇ ’ਚ ਰਾਸ਼ਟਰਪਤੀ ਸਰਵਸ਼ਕਤੀਮਾਨ ਹਨ, ਪਰ ਉਨ੍ਹਾਂ ਦੀਆਂ ਸ਼ਕਤੀਆਂ ਦਾ ਇਸਤਮੇਾਲ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਕਰਦਾ ਹੈl
ਸੰਘੀ ਢਾਂਚੇ ਦੀ ਵਿਵਸਥਾ ’ਚ ਰਾਸ਼ਟਰਪਤੀ ਭਵਨ ‘ਅਪੀਲ ਦਾ ਸਰਵਉੱਚ ਸੰਸਥਾਨ’ ਹੰੁਦਾ ਹੈ, ਬੇਸ਼ੱਕ ਫੈਸਲਾ ਮੌਜੂਦਾ ਸਰਕਾਰ ਦੇ ਮੁਤਾਬਿਕ ਲੈਣਾ ਪੈਂਦਾ ਹੈ ਇਸ ਵਿਵਸਥਾ ’ਚ ਕੁਝ ਸੋਧ ਕੀਤੀ ਜਾਣੀ ਚਾਹੀਦੀ ਹੈ ਰਾਸ਼ਟਰਪਤੀ ਨੂੰ ਕੁਝ ਵਿਸੇਸ਼ ਕਾਰਜਕਾਰੀ ਸ਼ਕਤੀਆਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਬੇਸ਼ੱਕ ਉਹ ਆਪਣਾ ਆਖਰੀ ਫੈਸਲਾ ਪ੍ਰਧਾਨ ਮੰਤਰੀ ਨਾਲ ਸਲਾਹ ਤੋਂ ਬਾਅਦ ਹੀ ਲੈਣ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ ’ਤੇ ਤਾਂ ਦਿਖਾਈ ਦੇਵੇਗਾ ਹੀ, ੳੱੁਥੇ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਵੀ ਪ੍ਰਦਾਨ ਕਰੇਗਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਸ਼ਟਰਪਤੀ ਚੋਣ: ਬਾਜ਼ੀ ਕਿਸਦੇ ਹੱਥ!
ਰਾਸ਼ਟਰਪਤੀ ਚੋਣ: ਬਾਜ਼ੀ ਕਿਸਦੇ ਹੱਥ!
ਪਲੇਟੋ ਨੇ ਆਪਣੇ ਰਿਪਬਲਿਕ ਵਿਚ ਇਹ ਵੀ ਲਿਖਿਆ ਕਿ ਆਦਰਸ਼ ਰਾਜ ਉਹ ਹੋਵੇਗਾ ਜਿਸ ਵਿਚ ਰਾਜਾ ਦਾਰਸ਼ਨਿਕ ਹੋਣਗੇ ਤੇ ਦਾਰਸ਼ਨਿਕ ਰਾਜਾ ਹੋਣਗੇ ਪਲੇਟੋ ਨੇ ਇਹ ਸੁਫ਼ਨਾ ਸੌਂਦੇ-ਜਾਗਦੇ ਕਿਹੜੀਆਂ ਅੱਖਾਂ ਨਾਲ ਦੇਖਿਆ ਇਹ ਤਾਂ ਪਤਾ ਨਹੀਂ ਪਰ ਭਾਰਤ ’ਚ ਬਹੁਤ ਹੱਦ ਤੱਕ ਡਾ. ਸਰਵਪੱਲੀ ਰਾਧਾਕਿ੍ਰਸ਼ਣਨ ਦੇ ਰਾਸ਼ਟਪਤੀ ਚੁਣੇ ਜਾਣ ਦੇ ਨਾਲ ਇਸ ਨੂੰ ਪੂਰਾ ਹੁੰਦੇ ਦੇਖਿਆ ਜਾ ਸਕਦਾ ਹੈl
ਇਹ ਤਾਂ ਮੰਨਣਾ ਹੀ ਪਵੇਗਾ ਕਿ ਆਪਣੀਆਂ ਸਾਰੀਆਂ ਯੋਗਤਾਵਾਂ ਤੇ ਦਾਰਸ਼ਨਿਕ ਦੇ ਰੂਪ ’ਚ ਵਿਸ਼ਵ-ਪੱਧਰੀ ਪ੍ਰਸਿੱਧ ਹਾਸਲ ਕਰਨ ਦੇ ਬਾਵਜ਼ੂਦ ਪੰਡਿਤ ਜਵਾਹਰ ਲਾਲ ਨਹਿਰੂ ਨਾ ਹੁੰਦੇ ਤਾਂ ਡਾ. ਰਾਧਾਕਿ੍ਰਸ਼ਣਨ ਰਾਸ਼ਟਰਪਤੀ ਦੇ ਮਾਣਯੋਗ ਅਹੁਦੇ ਤੱਕ ਨਾ ਪਹੁੰਚ ਸਕਦੇ ਡਾ. ਰਾਜਿੰਦਰ ਪ੍ਰਸ਼ਾਦ ਨੂੰ ਦੇਸ਼ ਦੇ ਪਹਿਲੇ ਰਾਸ਼ਟਰਤੀ ਹੋਣ ਦਾ ਮਾਣ ਹਾਸਲ ਹੈ ਤੇ ਇਸ ਮਾਨਤਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾl
ਕਿ ਉਨ੍ਹਾਂ ਵਰਗਾ ਵਿਦਵਾਨ ਤੇ ਨਿਮਰ ਵਿਅਕਤੀ ਰਾਸ਼ਟਰਪਤੀ ਭਵਨ ’ਚ ਸ਼ਾਇਦ ਹੀ ਮੁੜ ਆਵੇਗਾ ਵਕਤ ਦੀ ਪੱਟੜੀ ’ਤੇ ਦੌੜ ਲਾਈ ਜਾਵੇ ਤਾਂ 1950 ਤੋਂ?2022 ਵਿਚਕਾਰ 14 ਰਾਸ਼ਟਪਤੀ ਦੇਸ਼ ਨੂੰ ਮਿਲੇ ਤੇ ਸਾਰਿਆਂ ਦੀ ਹੀ ਆਪਣੀ-ਆਪਣੀ ਵਿਸ਼ੇਸ਼ਤਾ ਤੇ ਮਹੱਤਤਾ ਰਹੀ ਪਰ ਇਨ੍ਹਾਂ ’ਚੋਂ ਕਈ ਅਜਿਹੇ ਵੀ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਰਾਸ਼ਟਰਪਤੀ ਭਵਨ ਇੱਕ ਨਵੀਂ ਬੁਲੰਦੀ ਨੂੰ ਛੂਹ ਸਕਿਆl
ਡਾ. ਏਪੀਜੇ ਅਬਦੁਲ ਕਲਾਮ, ਜਿਨ੍ਹਾਂ ਦਾ ਰਾਜਨੀਤੀ ਨਾਲ ਕਦੇ ਕੋਈ ਲੈਣਾ-ਦੇਣਾ ਨਹੀਂ ਰਿਹਾ ਸ਼ੁੱਧ ਰੂਪ ਨਾਲ ਵਿਸ਼ਵ ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ’ਚ ਮਾਹਿਰ ਮਿਜ਼ਾਈਲ ਮੈਨ ਡਾ. ਕਲਾਮ ਰਾਜਨੀਤਿਕ ਗਲਿਆਰਿਆਂ ’ਚ ਹਿੱਸਾ ਲਏ ਬਿਨਾ ਹੀ ਰਾਸ਼ਟਰਪਤੀ ਦੇ ਸਰਵਉੱਚ ਅਹੁਦੇ ’ਤੇ ਬਿਰਾਜਮਾਨ ਹੋ ਗਏ ਜਿੱਥੇ ਵਿਗਿਆਨ ਦੀ ਘੱਟ ਤੇ ਸੰਵਿਧਾਨ ਦੀ ਜ਼ਿਆਦਾ ਵਿਆਖਿਆ ਹੁੰਦੀ ਹੈl
ਇੱਥੇ ਇਸ ਸੱਚਾਈ ’ਚ ਦਮ ਹੈ ਕਿ ਅਟਲ ਬਿਹਾਰੀ ਬਾਜਪਾਈ ਵਰਗੇ ਪ੍ਰਧਾਨ ਮੰਤਰੀ ਨਾ ਹੁੰਦੇ ਤਾਂ ਡਾ. ਕਲਾਮ ਵਰਗਾ ਦੇਸ਼ ਨੂੰ?ਰਾਸ਼ਟਰਪਤੀ ਮਿਲਣਾ ਵੀ ਦੂਰ ਦੀ ਗੱਲ ਲੱਗਦੀ ਸੀ ਭਾਰਤ ਦੇ ਰਾਸ਼ਟਰਪਤੀਆਂ ’ਚ ਡਾ. ਜਾਕਿਰ ਹੁਸੈਨ ਵਾਰਾਹਗਿਰੀ ਵੇਂਟ ਗਿਰੀ, ਫਖਰੂਦੀਨ ਅਲੀ, ਨੀਲਮ ਸੰਜੀਵ ਰੇਡੀ, ਗਿਆਨੀ ਜੈਲ ਸਿੰਘ, ਆਰ. ਵੈਂਕਟ ਰਮਨ, ਡਾ. ਸ਼ੰਕਰ ਦਿਆਲ ਸ਼ਰਮਾ, ਕੇ. ਆਰ. ਨਰਾਇਣਨ, ਪ੍ਰਤਿਭਾ ਪਾਟਿਲ ਤੇ ਪ੍ਰਣਬ ਮੁਖਰਜੀ ਵੀ ਸ਼ਾਮਲ ਹਨ ਦੇਖਿਆ ਜਾਵੇl
ਤਾਂ ਇਸ ’ਚ ਕੋਈ ਦੋ ਰਾਏ ਨਹੀਂ ਕਿ ਰਾਸ਼ਟਰਪਤੀ ਭਵਨ ’ਚ ਕੌਣ ਪ੍ਰਸਿੱਧ ਹੋਇਆ ਤੇ ਅੱਗੇ ਹੋਵੇਗਾ ਇਸ ਪਿੱਛੇ ਸੱਤਾਧਾਰੀਆਂ ਦੀ ਬੜੀ ਵੱਡੀ ਭੂਮਿਕਾ ਰਹੀ ਹੈ ਦੇਸ਼ ਅਜ਼ਾਦੀ ਦੇ 75ਵੇਂ ਸਾਲ ਦੀਆਂ ਬਰੂਹਾਂ ’ਤੇ ਖੜ੍ਹਾ ਹੈ ਤੇ 18 ਜੁਲਾਈ ਨੂੰ ਨਵਾਂ ਰਾਸ਼ਟਰਪਤੀ ਚੁਣਨ ਜਾ ਰਿਹਾ ਹੈ ਰਾਏਸੀਨਾ ਦੀ ਦੌੜ ’ਚ ਕੌਣ ਹੈ ਇਸ ਦੇ ਪੱਤੇ ਅਜੇ ਖੁੱਲ੍ਹਣੇ ਬਾਕੀ ਹਨ ਜ਼ਿਕਰਯੋਗ ਹੈ ਕਿ 24 ਜੁਲਾਈ, 2022 ਨੂੰ ਵਰਤਮਾਨ ਰਾਸ਼ਟਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ ਸਮਾਪਤ ਹੋ ਜਾਵੇਗਾl
26 ਜਵਨਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅਤੇ ਇਸੇ ਸੰਵਿਧਾਨ ਦੀ ਧਾਰਾ 52 ’ਚ ਇਹ ਲਿਖਿਆ ਹੈ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਜਦੋਂਕਿ ਰਾਸ਼ਟਰਪਤੀ ਦਾ ਇਹ ਨਾਮਕਰਨ ਅਮਰੀਕੀ ਸੰਵਿਧਾਨ ਦੇ ਸਮਾਨ ਹੈ ਪਰ ਉਸ ਦੇ ਕੰਮ ਅਤੇ ਸ਼ਕਤੀਆਂ ਵਿਚ ਵਿਆਪਕ ਅੰਤਰ ਹੈ ਭਾਰਤੀ ਸੰਘ ਦੀ ਕਾਰਜਪਾਲਿਕਾ ਦਾ ਕਾਨੂੰਨੀ ਪ੍ਰਧਾਨ ਰਾਸ਼ਟਰਪਤੀ ਹੈl
ਜਦੋਂਕਿ ਅਸਲ ਸੱਤਾ ਮੰਤਰੀ ਪ੍ਰੀਸ਼ਦ ਕੋਲ ਹੁੰਦੀ ਹੈ ਸੰਵਿਧਾਨ ਨੂੰ ਬਰੀਕੀ ਨਾਲ ਖੰਗਾਲਿਆ ਜਾਵੇ ਤਾਂ ਰਾਸ਼ਟਰਪਤੀ ਦਾ ਅਹੁਦਾ ਸਰਵਉੱਚ ਮਾਣ ਵਾਲਾ ਹੈ ਤੇ ਉਸ ਨੂੰ?ਦੇਸ਼ ਦੇ ਪਹਿਲੇ ਨਾਗਰਿਕ ਦਾ ਦਰਜ਼ਾ ਪ੍ਰਾਪਤ ਹੁੰਦਾ ਹੈ ਯਾਦ ਹੋਵੇ ਕਿ ਅਜ਼ਾਦੀ ਦੇ ਇਸ 75ਵੇਂ ਸਾਲ ਵਿਚ 15ਵੇਂ ਰਾਸ਼ਟਰਪਤੀ ਦੀ ਚੋਣ ਆਉਣ ਵਾਲੀ 18 ਜੁਲਾਈ ਨੂੰ ਹੋਵੇਗੀ ਤੇ 21 ਜੁਲਾਈ ਨੂੰ ਇਹ ਸਾਫ਼ ਹੋ ਜਾਵੇਗਾ ਕਿ ਨਵਾਂ ਰਾਸ਼ਟਰਪਤੀ ਕੌਣ ਹੋਵੇਗਾ
ਮੁੱਖ ਚੋਣ ਕਮਿਸ਼ਨਰ ਨੇ ਰਾਸ਼ਟਰਪਤੀ ਚੋਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈl
ਚੋਣ ’ਚ ਵੋਟਿੰਗ ਲਈ ਵਿਸ਼ੇਸ਼ ਇੰਕ ਵਾਲਾ ਪੈੱਨ ਮੁਹੱਈਆ ਕਰਵਾਇਆ ਜਾਵੇਗਾ ਤੇ ਵੋਟ ਦੇਣ ਲਈ 1, 2 ਜਾਂ 3 ਲਿਖ ਕੇ ਪਸੰਦ ਦੱਸਣੀ ਹੋਵੇਗੀ ਜ਼ਿਕਰਯੋਗ ਹੈ?ਕਿ ਪਹਿਲੀ ਪਸੰਦ ਨਾ ਦੱਸਣ ਦੀ ਸਥਿਤੀ ਵਿਚ ਵੋਟ ਰੱਖ ਹੋ ਜਾਵੇਗੀ ਰਾਸ਼ਟਰਪਤੀ ਦੀ ਚੋਣ ਦੀ ਰੀਤ ਸੰਵਿਧਾਨ ’ਚ ਬਹੁਤ ਹੀ ਵਿਸਥਾਰ ਨਾਲ ਦਿੱਤੀ ਗਈ ਹੈ ਧਾਰਾ 54 ’ਚ ਇਲੈਕਟ੍ਰਾਲ ਕਾਲੇਜ ਦੀ ਗੱਲ ਕਹੀ ਗਈ ਹੈl
ਤਾਂ ਧਾਰਾ 55 ਵਿਚ ਚੋਣ ਦੇ ਤਰੀਕੇ ਦਾ ਜ਼ਿਕਰ ਹੈ ਸੰਸਦ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰ, ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਵਿਧਾਇਕਾਂ ਸਮੇਤ ਦਿੱਤੀ ਤੇ ਪੁਡੂਚੇਰੀ ਦੇ ਚੁਣੇ ਹੋਏ ਵਿਧਾਇਕ ਰਾਸ਼ਟਰਪਤੀ ਦੀ ਚੋਣ ’ਚ ਹਿੱਸਾ ਲੈਂਦੇ ਹਨ ਕੇਂਦਰ ਦੀ ਐਨਡੀਏ ਸਰਕਾਰ ਕੋਲ ਰਾਸ਼ਟਰੀ ਚੋਣ ਲਈ ਜ਼ਰੂਰੀ ਵੋਟਾਂ ’ਚ 13 ਹਜ਼ਾਰ ਵੋਟਾਂ ਦੀ ਕਮੀ ਹੈl
ਜਦੋਂਕਿ ਉਸ ਕੋਲ 5 ਲੱਖ 26 ਹਜ਼ਾਰ ਵੋਟਾਂ ਹਨ ਰਾਸ਼ਟਰਪਤੀ ਚੋਣ ਦੇ 2022 ਦੇ ਐlਲਾਨ ਦੇ ਨਾਲ ਵੋਟ ਜੁਟਾਉਣ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਸੱਤਾਧਾਰੀ ਐਨਡੀਏ ਨੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਪਰ ਜੋ ਵੀ ਹੋਵੇ ਅਖੀਰ ਮੋਹਰ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਲੱਗੇਗੀ ਇਸ ਤੋਂ ਪਹਿਲਾਂ 2017 ਦੀ ਰਾਸ਼ਟਰਪਤੀ ਚੋਣ ’ਚ ਵੀ ਰਾਮਨਾਥ ਕੋਵਿੰਦ ਦਾ ਨਾਂਅ ਵੀ ਰਾਸ਼ਟਰਪਤੀ ਲਈ ਸਾਹਮਣੇ ਆਇਆ ਉਦੋਂ ਵੀ ਅਜਿਹੇ ਕਈ ਅੰਦਾਜਿਆਂ ਨੂੰ ਬਿਰਾਮ ਲੱਗਾ ਸੀ ਉਮੀਦ ਹੈ ਕਿ ਇਸ ਵਾਰ ਵੀ ਅਜਿਹਾ ਹੀ ਕੁਝ ਹੋਣ ਜਾ ਰਿਹਾ ਹੈl
ਰਾਸ਼ਟਰਪਤੀ ਚੋਣ 2022 ਦੀਆਂ ਵੋਟਾਂ ਦੇ ਗਣਿਤ ਨੂੰ ਸਮਝੀਏ ਤਾਂ ਸੂਬਿਆਂ ਦੇ ਕੁੱਲ 47,90 ਵਿਧਾਇਕ ਹਨ ਜਿਨ੍ਹਾਂ ਦੀਆਂ ਵੋਟਾਂ ਦਾ ਮੁੱਲ 5.4 ਲੱਖ (5,42,306) ਹੁੰਦਾ ਹੈ ਸਾਂਸਦਾਂ ਦੀ ਗਿਣਤੀ 767 ਹੈ ਜਿਨ੍ਹਾਂ ਦੇ ਵੋਟਾਂ ਦਾ ਕੁੱਲ ਮੁੱਲ ਵੀ ਤਕਰੀਬਨ 5.4 ਲੱਖ (5,36,900) ਤੱਕ ਬੈਠਦਾ ਹੈl
ਇਸ ਤਰ੍ਹਾਂ ਰਾਸ਼ਟਰਪਤੀ ਚੋਣ ਲਈ ਕੁੱਲ ਵੋਟ ਲਗਭਗ 10.8 ਲੱਖ (10,79,206) ਜਿਸ ’ਚ ਸੱਤਾਧਾਰੀ ਐਨਡੀਏ ਕੋਲ 5.4 ਲੱਖ (5,26,420) ਵੋਟਾਂ ਹਨ ਉੱਥੇ ਹੀ ਯੂਪੀਏ ਦੇ ਹਿੱਸੇ ’ਚ 2.5 ਲੱਖ (2,59,892) ਵੋਟਾਂ ਹਨ ਜਦੋਂਕਿ ਤਿ੍ਰਣਮੂਲ ਕਾਂਗਰਸ, ਵਾਈਐਸਆਰਸੀਪੀ, ਬੀਜੇਡੀ ਤੇ ਸਮਾਜਵਾਦੀ ਪਾਰਟੀ ਸਮੇਤ ਲੈਫ਼ਟ ਕੋਲ 2.9 ਲੱਖ (2,92,894) ਵੋਟਾਂ ਹਨ ਬੁਲੰਦ ਸੱਤਾ ਵਾਲੀ ਮੋਦੀ ਸਰਕਾਰ ਲਈ ਐਨਡੀਏ ਦੀਆਂ ’ਕੱਲੀਆਂ ਵੋਟਾਂ ਨਾਲ ਰਾਸ਼ਟਰਪਤੀ ਦਾ ਰਾਹ ਔਖਾ ਹੈl
ਅਜਿਹੇ ’ਚ ਵਾਈਐਸਆਰਸੀਪੀ ਤੇ ਬੀਜਦ ਨੇ ਸਾਥ ਦਿੱਤਾ ਤਾਂ ਰਾਹ ਅਸਾਨ ਹੋ ਜਾਵੇਗਾ ਜ਼ਿਕਰਯੋਗ ਹੈ ਕਿ 24 ਜੁਲਾਈ ਨੂੰ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ ਇਹ ਤਾਂ ਤੈਅ ਹੈ ਕਿ ਸੱਤਾਧਾਰੀ ਐਨਡੀਏ ਨੂੰ ਆਪਣੇ ਉਮੀਦਵਾਰ ਨੂੰ ਰਾਸ਼ਟਰਪਤੀ ਬਣਾਉਣ ’ਚ ਬਹੁਤੀ ਮੁਸ਼ਕਲ ਨਹੀਂ ਹੈ ਪਰ ਬਾਜ਼ੀ ਕਿਸ ਦੇ ਹੱਥ ਲੱਗੇਗੀ ਇਸ ਦਾ ਖੁਲਾਸਾ 21 ਜੁਲਾਈ ਨੂੰ?ਹੀ ਹੋਵੇਗਾ ਇੱਕ ਅਹਿਮ ਗੱਲ ਇਹ ਵੀ ਹੈ ਕਿ ਰਾਸ਼ਟਰਪਤੀ ਚੋਣ ’ਚ ਵ੍ਹਿਪ ਜਾਰੀ ਕਰਨ ਤੋਂ ਟਾਲ਼ਾ ਹੀ ਵੱਟਿਆ ਜਾਂਦਾ ਹੈl
ਅਜਿਹੇ ’ਚ ਆਪਣੀ ਪਸੰਦ ਦੇ ਉਮੀਦਵਾਰ ਨੂੰ ਹੀ ਪਾਰਟੀ ਵਿਸ਼ੇਸ਼ ਤੋਂ ਉੱਪਰ ਉੱਠ ਕੇ ਵੋਟ ਦੇਣ ਦੀ ਸਥਿਤੀ ਹੋ ਸਕਦੀ ਹੈ ਸੰਸਦ ’ਚ ਮਜ਼ਬੂਤ ਤਾਕਤ ਰੱਖਣ ਵਾਲੀ ਬੀਜੇਪੀ ਕਿੱਥੇ ਕਮਜ਼ੋਰ ਹੋਈ ਹੈ ਇਸ ਨੂੰ ਵੀ ਸਮਝਣਾ ਸਹੀ ਰਹੇਗਾl
ਲੱਖ ਟਕੇ ਦਾ ਸਵਾਲ ਇਹ ਵੀ ਹੈ ਕਿ ਬੀਜੇਪੀ ਬੇਸ਼ੱਕ ਹੀ ਵਿਧਾਇਕਾਂ ਦੇ ਮਾਮਲੇ ’ਚ ਕਈ ਸੂਬਿਆਂ ’ਚ ਕਮਜ਼ੋਰ ਹੋਈ ਹੈ ਪਰ ਵਿਰੋਧ ’ਚ ਇੱਕਜੁਟਤਾ ਦੀ ਘਾਟ ਦੇ ਚੱਲਦੇ ਉਸ ਲਈ ਚੁਣੌਤੀ ਵੱਡੀ ਨਹੀਂ ਹੈl
ਜ਼ਿਕਰਯੋਗ ਹੈ ਕਿ ਵਿਰੋਧ ’ਚ ਰੱਸਾਕਸ਼ੀ ਸਾਲਾਂ ਪੁਰਾਣੀ ਹੈ, ਟੀਐਮਸੀ, ਟੀਆਰਐਸ ਤੇ ਆਪ ਵਰਗੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਬੀਜੇਪੀ ਖਿਲਾਫ਼ ਗੈਰ-ਕਾਂਗਰਸੀ ਮੋਰਚਾ ਖੜ੍ਹਾ ਕੀਤਾ ਜਾਵੇ ਯਾਦ ਹੋਵੇ ਕਿ ਕਾਂਗਰਸ ਤੋਂ ਬਿਨਾ ਵਿਰੋਧੀ ਧਿਰ ਦੀ ਇੱਕਜੁਟਤਾ ਸੰਭਵ ਤਾਂ ਹੋ ਸਕਦੀ ਹੈ ਪਰ ਮਜ਼ਬੂਤ ਕਿੰਨੀ ਹੋਵੇਗੀ ਇਸ ’ਤੇ ਸਸ਼ੋਪੰਜ ਹਮੇਸ਼ਾ ਬਣਿਆ ਰਹੇਗਾ ਦੋ ਟੁੱਕ ਇਹ ਵੀ ਹੈl
ਕਿ ਅੰਕੜੇ ਬੇਸ਼ੱਕ ਹੀ ਰਾਸ਼ਟਰਪਤੀ ਚੋਣ ਦੇ ਲਿਹਾਜੇ ਨਾਲ ਐਨਡੀਏ ਲਈ ਪੂਰੇ ਨਾ ਪੈਂਦੇ ਹੋਣ ਪਰ ਮੁਸ਼ਕਲ ਐਨੀ ਵੱਡੀ ਨਹੀਂ ਹੈ ਕਿ ਟੀਚਾ ਪੂਰਾ ਨਾ ਕੀਤਾ ਜਾ ਸਕੇ ਫਿਲਹਾਲ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਹੈ ਤੇ ਇਹ ਵੀ ਤੈਅ ਹੈ ਕਿ ਇਸ ਵਿਚ ਮੋਦੀ ਸਰਕਾਰ ਦੀ ਪਸੰਦ ਹੀ ਸਭ ਕੁਝ ਰਹੇਗੀ ਪਰ ਰੌਚਕ ਇਹ ਵੀ ਹੈ ਕਿ ਨਾਂਅ ਅਤੇ ਚਿਹਰਾ ਕੀ ਹੋਵੇਗਾ ਇਸ ਰਹੱਸ ਤੋਂ ਪਰਦਾ ਚੁੱਕਣਾ ਅਜੇ ਬਾਕੀ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚਿਲੀ ‘ਚ ਗੈਬਰੀਅਲ ਬੋਰਿਕ ਨੇ ਜਿੱਤੀ ਰਾਸ਼ਟਰਪਤੀ ਚੋਣ
ਬੈਨੋਸ ਆਇਰਸ। ਚਿਲੀ ਵਿੱਚ, ਕਾਂਗਰਸਮੈਨ ਗੈਬਰੀਅਲ ਬੋਰਿਕ ਨੇ ਸਿਆਸਤਦਾਨ ਜੋਸ ਐਂਟੋਨੀਓ ਕਾਸਟ ਨੂੰ ਹਰਾ ਕੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਅਰਜਨਟੀਨਾ, ਪੇਰੂ, ਇਕਵਾਡੋਰ ਅਤੇ ਕੋਲੰਬੀਆ ਦੇ ਰਾਸ਼ਟਰਪਤੀਆਂ ਸਮੇਤ ਕਈ ਲਾਤੀਨੀ ਅਮਰੀਕੀ ਨੇਤਾਵਾਂ ਨੇ ਗੈਬਰੀਏਲ ਨੂੰ ਉਸਦੀ ਜਿੱਤ ‘ਤੇ ਵਧਾਈ ਦੇਣ ਲਈ ਟਵਿੱਟਰ ‘ਤੇ ਲਿਆ। ਚਿਲੀ ਦੇ ਮੌਜੂਦਾ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਪਿਨੇਰਾ ਨੂੰ ਸੰਵਿਧਾਨਕ ਤੌਰ ‘ਤੇ ਮੁੜ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ। ਪਿਨੇਰਾ ਨੇ ਟਵੀਟ ਕੀਤਾ, ਮੈਂ ਗੈਬਰੀਅਲ ਬੋਰਿਕ ਨੂੰ ਉਸਦੀ ਸਫਲਤਾ ‘ਤੇ ਵਧਾਈ ਦਿੰਦਾ ਹਾਂ ਅਤੇ ਉਸਦੀ ਸਰਕਾਰ ਦੀ ਹਰ ਸਫਲਤਾ ਦੀ ਕਾਮਨਾ ਕਰਦਾ ਹਾਂ। ਚਿਲੀ ਦੀ ਚੋਣ ਸੇਵਾ ਨੇ 99 ਫੀਸਦੀ ਤੋਂ ਵੱਧ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਦੱਸਿਆ ਕਿ ਦੂਜੇ ਪੜਾਅ ‘ਚ ਗੈਬਰੀਏਲ ਨੂੰ 55.86 ਫੀਸਦੀ ਅਤੇ ਕੈਸਟੀਲ ਨੂੰ 44 ਫੀਸਦੀ ਵੋਟਾਂ ਮਿਲੀਆਂ ਹਨ। ਨਵੰਬਰ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਦੌਰ ‘ਚ ਗੈਬਰੀਅਲ ਨੂੰ ਕਰੀਬ 26 ਫੀਸਦੀ ਅਤੇ ਕਾਸਟ ਨੂੰ ਕਰੀਬ 28 ਫੀਸਦੀ ਵੋਟ ਮਿਲੇ ਸਨ। ਦੂਜੇ ਦੌਰੇ ਲਈ ਵੋਟਿੰਗ 19 ਦਸੰਬਰ ਨੂੰ ਹੋਣੀ ਸੀ ਕਿਉਂਕਿ ਦੋਵੇਂ ਆਗੂ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕਾ ਦੇ ਰਾਸ਼ਟਪਤੀ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਲਿਸਟ ਜਾਰੀ
election | 26 ਦਸੰਬਰ ਤੱਕ ਲੈ ਸਕਦੇ ਹਨ ਉਮੀਦਵਾਰ ਆਪਣਾ ਨਾਂਅ ਵਾਪਸ
ਵਾਸ਼ਿੰਗਟਨ। ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਐਲਕਸ ਪਡੀਲਾ ਵੱਲੋਂ ਜਾਰੀ ਕੀਤੀ ਗਈ ਹੈ। ਇਨ੍ਹਾਂ ਉਮੀਦਵਾਰ ਦੇ ਨਾਂਅ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ। ਡੈਮੋਕ੍ਰੇਟ ਪਾਰਟੀ ਵੱਲੋਂ ਜੋਸਫ ਆਰ. ਬਾਇਡਨ (ਜੋਅ ਬਾਇਡਨ), ਮਾਈਕਲ ਬੈਨੇਟ, ਮਾਈਕਲ ਬਲੂਮਬਰਗ, ਕੋਰੀ ਬੁੱਕਰ, ਮੌਸੀ ਬੋਇਡ, ਪੀਟ ਬੁਟੀਗਿਗ, ਜੂਲੀਅਨ ਕਾਸਤਰੋ, ਰਾਕੀ ਫਿਊਂਟ, ਜੌਹਨ ਡਿਲਾਨੀ, ਮਾਈਕਲ ਅਲਿੰਗਰ, ਤੁਲਸੀ ਗਾਬਰਡ, ਐਮੀ ਕਲੋਬੁਚਰ, ਡੇਵਾਲ ਪੈਟਰਿਕ, ਬਰਨੀ ਸੈਂਡਰਸ, ਜੋਹ ਸਿਸਟੇਕ, ਮਾਰਕ ਗਰੀਨਸਟੀਨ, ਟਾਮ ਸਟੀਅਰ, ਐਲਿਜ਼ਾਬੇਥ ਵਾਰਨ, ਮੈਰੀਨ ਵਿਲੀਅਮਸਨ ਤੇ ਐਂਡਰਿਊ ਯਾਂਗ ਚੋਣ ਮੈਦਾਨ ਵਿਚ ਹਨ।
ਇਸੇ ਤਰ੍ਹਾਂ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਜੋਲਟਨ ਇਸਟਵਾਨ, ਮੈਥਿਊ ਮੈਟਰਨ, ਜੋਅ ਵਾਲਸ਼ ਅਤੇ ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ। ਅਮਰੀਕਨ ਇੰਡੀਪੈਂਡਟ ਪਾਰਟੀ ਵੱਲੋਂ ਡਾਨ ਬਲੈਂਕਨਸ਼ਿਪ, ਫਿਲ ਕੋਲੀਨਸ, ਰਾਕੀ ਫਿਊਂਟ, ਚਾਰਲਸ ਕਰਾਟ ਅਤੇ ਜੀ.ਆਰ. ਮਾਇਰਸ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ। ਹਾਵੀ ਹਾਕਿਨਸ, ਡੋਰਿਓ ਹੰਟਰ, ਡੈਨਿਸ ਲੰਬਰਟ, ਸੈਡਿਨਮ ਕਰੀ ਅਤੇ ਡੇਵਿਡ ਰੋਲਡੇ ਗਰੀਨ ਪਾਰਟੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਲਿਬਰਟੇਰੀਅਨ ਪਾਰਟੀ ਵੱਲੋਂ ਮੈਕਸ ਅਬਰਾਮਸਨ, ਕੇਨ ਆਰਮਸਟਰਾਂਗ, ਡੇਨ ਬਹਿਰਮਨ ਆਦਿ ਹੋਰ ਵੀ ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ। ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਂਅ ਵਾਪਸ ਲੈ ਸਕਦੇ ਹਨ।
ਉਮੀਦਵਾਰ ਦੇ ਨਾਂਅ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ
ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ
ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਂਅ ਵਾਪਸ ਲੈ ਸਕਦੇ ਹਨ
ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਚੋਣ: ਵੋਟ ਮੰਗਣ ਲਈ ਚੰਡੀਗੜ੍ਹ ਪੁੱਜੇ ਕੋਵਿੰਦ
ਰਾਮ ਨਾਥ ਕੋਵਿੰਦ ਨਾਲ ਸ਼ੁਸਮਾ ਸਵਰਾਜ ਵੀ ਪੁੱਜੇ ਹੋਏ ਸਨ
ਅਸ਼ਵਨੀ ਚਾਵਲਾ, ਚੰਡੀਗੜ: ਐਨ.ਡੀ.ਏ. ਵਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਚੰਡੀਗੜ ਵਿਖੇ ਪੁੱਜਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਰਾਮ ਨਾਥ ਕੋਵਿੰਦ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਪੰਚਕੂਲਾ ਦੇ ਪ੍ਰਮੁੱਖ ਹੋਟਲ ਰੈਡ ਬਿਸਪ ਵਿਖੇ ਹੀ ਪੰਜਾਬ ਦੇ ਅਕਾਲੀ-ਭਾਜਪਾ ਅਤੇ ਹਰਿਆਣਾ ਦੇ ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਮਿਲਣਾ ਸੀ ਪਰ ਅਚਾਨਕ ਹੀ ਪ੍ਰੋਗਰਾਮ ਬਦਲਦੇ ਹੋਏ ਰਾਮ ਨਾਥ ਕੋਵਿੰਦ ਨੇ ਪਹਿਲਾਂ ਪੰਜਾਬ ਦੇ ਅਕਾਲੀ-ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਚੰਡੀਗੜ ਵਿਖੇ ਯੂ.ਟੀ. ਗੈਸਟ ਹਾਉਸ ਵਿਖੇ ਮੀਟਿੰਗ ਕੀਤੀ, ਉਸ ਤੋਂ ਬਾਅਦ ਇਨਾਂ ਅਕਾਲੀ-ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਪੰਚਕੁਲਾ ਵਿਖੇ ਰਵਾਨਾ ਹੋ ਗਏ ਜਿਥੇ ਕਿ ਦੋਹੇ ਸੂਬੇ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਇਕੱਠੀ ਮੀਟਿੰਗ ਕਰਦੇ ਹੋਏ ਵੋਟ ਦੇਣ ਦੀ ਅਪੀਲ ਕੀਤੀ।
ਰਾਮ ਨਾਥ ਕੋਵਿੰਦ ਦੇ ਨਾਲ ਦਿੱਲੀ ਤੋਂ ਹੀ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਆਏ ਹੋਏ ਸਨ ਅਤੇ ਮੌਸਮ ਖ਼ਰਾਬ ਹੋਣ ਦੇ ਕਾਰਨ ਰਾਮ ਨਾਥ ਕੋਵਿੰਦ ਲਗਭਗ ਪੌਣਾ ਘੰਟਾ ਚੰਡੀਗੜ ਵਿਖੇ ਤੈਅ ਪ੍ਰੋਗਰਾਮ ਤੋਂ ਲੇਟ ਪੁੱਜੇ ਸਨ। ਚੰਡੀਗੜ ਅਤੇ ਪੰਚਕੂਲਾ ਵਿਖੇ ਰਾਮ ਨਾਥ ਕੋਵਿੰਦ ਵਲੋਂ ਕਾਫ਼ੀ ਜਿਆਦਾ ਸਮਾਂ ਅਕਾਲੀ-ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਤਾਂ ਬਿਤਾਇਆ ਪਰ ਮੀਡੀਆ ਤੋਂ ਉਨਾਂ ਨੇ ਦੂਰੀ ਹੀ ਬਣਾਈ ਰੱਖੀ ਅਤੇ ਕੋਈ ਵੀ ਗੱਲਬਾਤ ਨਹੀਂ ਕੀਤੀ।
ਰਾਸ਼ਟਰਪਤੀ ਚੋਣ: ਅੱਜ ਨਾਮਜ਼ਦਗੀ ਭਰਨਗੇ ਕੋਵਿੰਦ
ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਰਹਿਣ ਹਾਜ਼ਰ
ਨਵੀਂ ਦਿੱਲੀ। ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਵੀ ਮੌਜ਼ੂਦ ਰਹਿਣਗੇ। ਰਾਸ਼ਟਰਪਤੀ ਚੋਣ 17 ਜੁਲਾਈ ਨੂੰ ਹੋਈ ਹੈ। ਮੌਜ਼ੂਦਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਅਹੁਦੇ ਦੀ ਮਿਆਦ 24 ਜੁਲਾਈ ਨੂੰ ਖਤਮ ਹੋਵੇਗੀ।
ਭਾਜਪਾ ਸੂਤਰਾਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦੇ ਚਾਰ ਸੈੱਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਤੇ ਮੋਦੀ, ਸ਼ਾਹ, ਤੇਲਗੂ ਦੇਸ਼ਮ ਪਾਰਟੀ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਹੋਣਗੇ। 17 ਜੁਲਾਈ ਨੂੰ ਹੋਣ ਵਾਲੀ ਚੋਣ ਵਿੱਚ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਹਾਲਾਂਕਿ ਮੁਕਾਬਲਾ ਹੋਣਾ ਤੈਅ ਹੈ। ਵਿਰੋਧੀ ਪਾਰਟੀਆਂ ਨੇ ਵੀਰਵਾਰ ਨੂੰ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ।
ਸੂਤਰਾਂ ਮੁਤਾਬਕ, ਕੋਵਿੰਦ ਦੇ  ਨਾਮਜ਼ਦਗੀ ਕਾਗਜ਼ ਲਈ ਭਾਜਪਾ ਨੇ ਚਾਰ ਸੈੱਟ ਤਿਆਰ ਕੀਤੇ ਹਨ। ਪਹਿਲੇ ਸੈੱਟ ਦਾ ਪ੍ਰਪੋਜਲ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਵੱਲੋਂ ਰੱਖਿਆ ਜਾਵੇਗਾ। ਦੂਜਾ ਸੈੱਟ ਲਈ ਪ੍ਰਪੋਜਲ ਅਮਿਤ ਸ਼ਾਹ ਅਤੇ ਅਰੁਣ ਜੇਤਲੀ ਰੱਖਣਗੇ। ਤੀਜੇ ਸੈੱਟ ਦਾ ਪ੍ਰਪੋਜਲ ਸ੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਵੈਂਕਇਆ ਨਾਇਡੂ ਵੱਲੋਂ ਰੱਖਿਆ ਜਾਵੇਗਾ, ਉੱਥੇ ਚੌਥੇ ਸੈੱਟ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਮ ਚੰਦਰਬਾਬੂ ਨਾਇਡੂ ਅਤੇ ਸੁਸ਼ਮਾ ਸਵਰਾਜ ਪ੍ਰਪੋਜਰਸ ਹੋਣਗੇ।