Places - Sach Kahoon Punjabi
ਪੰਜਾਬ ਸਮੇਤ ਦੇਸ਼ ਦੇ 6 ਮੁੱਖ ਮੰਤਰੀਆਂ ਨੇ ਦਿੱਤੀ ਸੀ ਤਿੰਨਾਂ ਖੇਤੀ ਆਰਡੀਨੈਂਸਾਂ ਬਾਰੇ ਸਹਿਮਤੀ
ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਨੇ ਦਿੱਤੀ ਲੋਕ ਸਭਾ ‘ਚ ਜਾਣਕਾਰੀ, ਪੰਜਾਬ ‘ਚ ਭਖੀ ਸਿਆਸਤ
ਕੇਂਦਰ ਸਰਕਾਰ ਨੇ ਬਣਾਈ ਸੀ 6 ਮੈਂਬਰੀ ਹਾਈ ਪਾਵਰ ਕਮੇਟੀ, ਸਾਰੇ ਸੂਬਿਆਂ ਨੇ ਦੇਖਿਆ ਸੀ ਪਹਿਲਾਂ ਆਰਡੀਨੈਂਸ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਕਿਸਾਨੀ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਆਰਡੀਨੈਂਸਾਂ ਦੇ ਖ਼ਿਲਾਫ਼ ਵਿਰੋਧ ਕਰ ਰਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਹੀ ਇਨ੍ਹਾਂ ਆਰਡੀਨੈਂਸਾਂ ‘ਤੇ ਆਪਣੀ ਸਹਿਮਤੀ ਦਿੱਤੀ ਹੋਈ ਹੈ, ਜਿਸ ਤੋਂ ਬਾਅਦ ਇਨਾਂ ਆਰਡੀਨੈਂਸਾਂ ਨੂੰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਆਰਡੀਨੈਂਸਾਂ ਵਿੱਚ ਦਰਜ਼ ਹਰ ਮਦ ਨੂੰ ਪਹਿਲਾਂ ਮੁੱਖ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਵੱਲੋਂ ਪੜ੍ਹ ਕੇ ਸਹਿਮਤੀ ਦਿੱਤੀ ਗਈ। ਇਸ ਹਾਈ ਪਾਵਰ ਕਮੇਟੀ ਵਿੱਚ ਕਿਸਾਨੀ ਸੂਬੇ ਮੰਨੇ ਜਾਣ ਵਾਲੇ ਪੰਜਾਬ ਅਤੇ ਹਰਿਆਣਾ ਵੀ ਸ਼ਾਮਲ ਸਨ। ਇਹ ਖ਼ੁਲਾਸਾ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਲੋਕ ਸਭਾ ਵਿੱਚ ਕੀਤਾ ਹੈ। ਇਸ ਖ਼ੁਲਾਸੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ ਗਈ ਹੈ, ਕਿਉਂਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਇਨ੍ਹਾਂ ਆਰਡੀਨੈਂਸ ਦਾ ਵਿਰੋਧ ਕਰਦੀ ਆਈ ਹੈ, ਜਦੋਂਕਿ ਹਾਈ ਪਾਵਰ ਕਮੇਟੀ ਵਿੱਚ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਕਿਸਾਨੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 4 ਮਹੀਨੇ ਪਹਿਲਾਂ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਸਨ। ਇਨਾਂ ਆਰਡੀਨੈਂਸ ਨੂੰ ਲੈ ਕੇ ਸੁਬੇ ਸਣੇ ਦੇਸ਼ ਵਿੱਚ ਕਿਸਾਨਾਂ ਵਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਨ੍ਹਾਂ ਆਰਡੀਨੈਂਸ ਨੂੰ ਵਾਪਸ ਲੈਣ ਦੀ ਮੰਗ ਤੱਕ ਕਰ ਦਿੱਤੀ ਗਈ। ਕਿਸਾਨਾਂ ਦੀ ਇਸ ਮੰਗ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਨੇ ਵੀ ਜਾਇਜ਼ ਕਰਾਰ ਦਿੰਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਸਨ।
ਕਾਂਗਰਸ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਦੇ ਖ਼ਿਲਾਫ਼ ਵਿਧਾਨ ਸਭਾ ਦੇ ਅੰਦਰ ਇੱਕ ਪ੍ਰਸਤਾਵ ਵੀ ਪਾਸ ਕਰਦੇ ਹੋਏ ਇਨ੍ਹਾਂ ਨੂੰ ਨਕਾਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਵੀ ਸਦਨ ਤੋਂ ਬਾਹਰ ਇਨਾਂ ਆਰਡੀਨੈਂਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਵਿਰੋਧ ਦੇ ਵਿਚਕਾਰ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਇਨ੍ਹਾਂ ਆਰਡੀਨੈਂਸ ਨੂੰ ਲੈ ਕੇ ਪਹਿਲਾਂ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ 6 ਸੂਬਿਆਂ ਦੇ ਮੁੱਖ ਮੰਤਰੀ ਨੂੰ ਸ਼ਾਮਲ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਉੜੀਸਾ, ਅਰੁਣਾਚਲ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਸ਼ਾਮਲ ਹਨ। ਇਸ ਹਾਈ ਪਾਵਰ ਕਮੇਟੀ ਦੀ ਮੀਟਿੰਗ ਪਿਛਲੇ ਸਾਲ 2019 ਵਿੱਚ ਕਈ ਮੀਟਿੰਗਾਂ ਹੋਈਆ ਸਨ ਦੇਰ ਸ਼ਾਮ ਤੱਕ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਹਾਈ ਪਾਵਰ ਕਮੇਟੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਲਾਵਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਸ਼ਾਮਲ ਹੋਏ ਸਨ। ਜਿਨਾਂ ਵਲੋਂ ਪਾਜੀਟਿਵ ਤਰੀਕੇ ਨਾਲ ਗੱਲਬਾਤ ਕਰਦੇ ਹੋਏ ਆਰਡੀਨੈਂਸ ‘ਤੇ ਚਰਚਾ ਤੱਕ ਕੀਤੀ ਸੀ।
ਗੈਰਜ਼ਿੰਮੇਵਾਰਾਨਾ ਬਿਆਨ, ਨਹੀਂ ਕੀਤਾ ਕਦੇ ਆਰਡੀਨੈਂਸ ਦਾ ਸਮੱਰਥਨ
ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਦੇ ਬਿਆਨ ਨੂੰ ਗੈਰਜ਼ਿੰਮੇਵਾਰਾਨਾ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਕਦੇ ਵੀ ਆਰਡੀਨੈਂਸਾਂ ਦੇ ਹੱਕ ਵਿੱਚ ਨਹੀਂ ਰਿਹਾ ਪਹਿਲਾਂ ਇਸ ਹਾਈ ਪਾਵਰ ਕਮੇਟੀ ਵਿੱਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਪਰ ਬਾਅਦ ਵਿੱਚ ਸ਼ਾਮਲ ਕੀਤਾ ਗਿਆ ਤਾਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਦੋ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ ਗਈ, ਜਿਸ ਵਿੱਚ ਡਟ ਕੇ ਇਨ੍ਹਾਂ ਦਾ ਵਿਰੋਧ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਆਰਡੀਨੈਂਸ ਨੂੰ ਬਿਲ ਦੇ ਰੂਪ ਵਿੱਚ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਬਾਅਦ ਹੁਣ ਉਹ ਬੁੱਧਵਾਰ ਨੂੰ 11 ਮੈਂਬਰੀ ਮੰਤਰੀਆਂ ਅਤੇ ਪਾਰਟੀ ਲੀਡਰਾਂ ਦੇ ਵਫ਼ਦ ਨਾਲ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ, ਜਿਥੇ ਕਿ ਇਨ੍ਹਾਂ ਬਿਲ ਦਾ ਵਿਰੋਧ ਕਰਦੇ ਹੋਏ ਮੰਗ ਪੱਤਰ ਸੌਂਪਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਹੈ ਕਿ ਜੇਕਰ ਖੇਤੀ ਸਬੰਧੀ ਵਿਵਾਦਤ ਬਿੱਲ ਕਾਨੂੰਨ ਬਣੇ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ।
ਮੂਸਾ ਸਿੱਖ ਦੇ ਭੇਸ਼ ‘ਚ ਪੱਗੜੀ ਪਹਿਨੇ ਲੁਕਿਆ ਹੋਇਆ ਹੋ ਸਕਦਾ ਹੈ : ਸੁਰੱਖਿਆ ਏਜੰਸੀ
ਚੰਡੀਗੜ੍ਹ| ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦੇ ਪੰਜਾਬ ‘ਚ ਲੁਕੇ ਹੋਣ ਦੀ ਖੁਫ਼ੀਆ ਜਾਣਕਾਰੀ ਸਾਹਮਣੇ ਆਈ ਹੈ ਇਸ ਤੋਂ ਬਾਅਦ ਹੀ ਬਠਿੰਡਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ‘ਚ ਸੁਰੱਖਿਆ ਏਜੰਸੀਆਂ ਨੂੰ ਹਾਈਅਲਰਟ ‘ਤੇ ਰੱਖਿਆ ਗਿਆ ਹੈ ਖੁਫ਼ੀਆ ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਮੂਸਾ ਸਿੱਖ ਦੇ ਭੇਸ਼ ‘ਚ ਪੱਗੜੀ ਪਹਿਨੇ ਲੁਕਿਆ ਹੋਇਆ ਹੋ ਸਕਦਾ ਹੈ ਉਹ ਅੰਸਾਰ ਗਜਵਤ-ਉਲ-ਹਿੰਦ ਪ੍ਰਮੁੱਖ ਹੈ ਤੇ ਮੰਨਿਆ ਜਾਂਦਾ ਹੈ ਕਿ ਵਿਸ਼ਵ ਅੱਤਵਾਦੀ ਸਮੂਹ ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਫੌਜ ਦੇ ਜਵਾਨਾਂ, ਪੰਜਾਬ ਪੁਲਿਸ ਤੇ ਹੋਰ ਨਿੰਮ ਮੌਜੀ ਬਲਾਂ ਨੂੰ ਬਠਿੰਡਾ ਰੇਲਵੇ ਸਟੇਸ਼ਨ ਵਰਗੇ ਮਹੱਤਵਪੂਰਨ ਤੇ ਆਸ-ਪਾਸ ਦੇ ਸਥਾਨਾਂ ‘ਚ ਤਾਇਨਾਤ ਕੀਤਾ ਗਿਆ ਹੈ ਵੀਰਵਾਰ ਸਵੇਰ ਹੀ ਇੱਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਚੱਪੇ-ਚੱਪੇ ‘ਤੇ ਪੁਲਿਸ ਦੀ ਤਾਇਨਾਤੀ ਹੈ ਸਾਰੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੱਲ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ
ਭੋਪਾਲ, (ਏਜੰਸੀ)। ਮੱਧ ਪ੍ਰਦੇਸ਼ ਦੇ ਭੋਪਾਲ-ਇਦੌਰ ਸਮੇਤ ਪੰਜ ਹਿੱਸਿਆਂ ‘ਚ ਵੀ ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਪ੍ਰਦੇਸ਼ ਦੇ ਭੋਪਾਲ, ਇਦੌਰ, ਉਜੈਨ, ਹੋਸ਼ਗਾਬਾਦ ਤੇ ਜਬਲਪੁਰ ਦੇ ਕਈ ਜ਼ਿਲ੍ਹਿਆਂ ‘ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਉਤਰੀ ਛਤੀਸਗੜ੍ਹ ‘ਚ ਆਕੇ ਘੱਟ ਦਬਾਅ ਦੇ ਖੇਤਰ ਰੂਪ ‘ਚ ਬਦਲਣ ਕਾਰਨ ਪ੍ਰਦੇਸ਼ ‘ਚ ਮਾਨਸੂਨ ‘ਚ ਸਰਗਰਮ ਆ ਗਈ ਹੈ। (Weather Update)
ਇਸ ਤੋਂ ਇਲਾਵਾ ਮਾਨਸੂਨ ਦੀ ਧੁਰੀ ਸਾਗਰ, ਉਮਰਿਆ ਅਤੇ ਰਾਜਸਥਾਨ ਦੇ ਜੈਸਲਮੇਰ ਤੇ ਕੋਟਾ ‘ਤੇ ਬਣੀ ਹੋਈ ਹੈ, ਜਿਸ ਨਾਲ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਮਾਨਸੂਨ ਸਰਗਰਮ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਜਧਾਨੀ ਭੋਪਾਲ ਸਮੇਤ ਪ੍ਰਦੇਸ਼ ਦੇ ਵੱਡੇ ਹਿੱਸਿਆਂ ‘ਚ ਭਾਰੀ ਮੀਂਹ ਪਿਆ। ਭੋਪਾਲ ‘ਚ ਕੱਲ੍ਹ ਸਵੇਰੇ ਪੰਜ ਘੰਟੇ ‘ਚ ਕਰੀਬ ਪੌਣੇ ਪੰਜ ਇੰਚ ਮੀਂਹ ਦਰਜ ਹੋਇਆ, ਜਿਸ ਵਿਚ ਬਸਤੀਆਂ ਸਮੇਤ ਨਵੇਂ ਸ਼ਹਿਰ ਦੀ ਵੀ ਕਈ ਕਲੌਨੀਆਂ ‘ਚ ਜਲ-ਥਲ  ਦੀ ਸਥਿਤੀ ਬਣ ਗਈ। ਕਈ ਸਥਾਨਾਂ ‘ਤੇ ਹੁਣ ਵੀ ਪਾਣੀ ਭਰੇ ਹੋਣ ਦੀ ਸਮੱਸਿਆ ਕਾਇਮ ਹੈ। ਰਾਜਧਾਨੀ ਭੋਪਾਲ ਦੇ ਪੰਚਸ਼ੀਲ ਨਗਰ ਇਲਾਕੇ ‘ਚ ਚਾਰ ਸਾਲ ਦਾ ਇੱਕ ਬੱਚਾ ਨਾਲੇ ‘ਚ ਡਿੱਗ ਗਿਆ, ਜਿਸ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।
ਏਜੰਸੀ, ਨਵੀਂ ਦਿੱਲੀ: ਇੰਡੋਨੇਸ਼ੀਆ ਅਤੇ ਅਸਟਰੀਅਨ ਓਪਨ ਦੇ ਰੂਪ ‘ਚ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤ ਕੇ ਨਵੀਂ ਬੁਲੰਦੀ ਹਾਸਲ ਕਰ ਚੁੱਕੇ ਕਿਦਾਂਬੀ ਸ੍ਰੀਕਾਂਤ ਤਿੰੰਨ ਸਥਾਨਾਂ ਦੀ ਛਾਲ ਮਾਰ ਕੇ ਇੱਕ ਵਾਰ ਫਿਰ ਤੋਂ ਵਿਸ਼ਵ ਬੈਡਮਿੰਟਨ ਦੀ ਟਾਪ-10 ਰੈਂਕਿੰਗ ‘ਚ ਪਰਤ ਆਏ ਹਨ ਸ੍ਰੀਕਾਂਤ ਪਿਛਲੇ 10 ਮਹੀਨਿਆਂ ‘ਚ ਪਹਿਲੀ ਵਾਰ ਟਾਪ 10 ‘ਚ ਪਰਤੇ ਹਨ ਉਹ 11ਵੇਂ ਸਥਾਨ ਤੋਂ ਅੱਠਵੇਂ ਸਥਾਨ ‘ਤੇ ਆ ਗਏ ਹਨ
ਉਨ੍ਹਾਂ ਨੇ ਵਿਸ਼ਵ ਅਤੇ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਹਰਾ ਕੇ ਅਸਟਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ 24 ਸਾਲਾ ਸ੍ਰੀਕਾਂਤ ਅਗਸਤ ‘ਚ ਰੀਓ ਓਲੰਪਿਕ ਦੇ ਕੁਆਰਟਰ ਫਾਈਨਲ ‘ਚ ਪਹੁੰਚਣ ਤੋਂ ਬਾਅਦ ਅਕਤੂਬਰ 2016 ‘ਚ ਟਾਪ 10 ‘ਚ ਪਹੁੰਚੇ ਸਨ
ਉਨ੍ਹਾਂ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਤਿੰਨ ਰਹੀ ਹੈ ਜੋ ਉਨ੍ਹਾਂ ਨੇ ਜੂਨ 2015 ‘ਚ ਹਾਸਲ ਕੀਤੀ ਸੀ ਬੀ ਸਾਈ ਪ੍ਰਨੀਤ ਇੱਕ ਸਥਾਂਨ ਦੇ ਸੁਧਾਰ ਨਾਲ 15ਵੇਂ ਨੰਬਰ ‘ਤੇ ਪਹੁੰਚ ਗਏ ਹਨ ਜਦੋਂ ਕਿ ਅਜੇ ਜੈਰਾਮ ਇੱਕ ਸਥਾਨ ਡਿੱਗ ਕੇ 16ਵੇਂ ਨੰਬਰ ‘ਤੇ ਖਿਸਕੇ ਹਨ ਐੱਚਐੱਸ ਪ੍ਰਣਯ ਨੂੰ ਦੋ ਸਥਾਨਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ 23ਵੇਂ ਨੰਬਰ ‘ਤੇ ਆ ਗਏ ਹਨ ਪਰ ਭਾਰਤ ਲਈ ਇਹ ਇੱਕ ਵੱਡੀ ਉਪਲੱਬਧੀ ਹੈ ਕਿ ਉਸ ਦੇ ਚਾਰ ਪੁਰਸ਼ ਖਿਡਾਰੀ ਟਾਂਪ 25 ਰੈਂÎਕੰਗ ‘ਚ ਸ਼ਾਮਲ ਹਨ
ਪੀਵੀ ਸਿੰਧੂ ਪੰਜਵੇਂ ਨੰਬਰ  ‘ਤੇ ਖਿਸਕੀ
ਮਹਿਲਾਵਾਂ ‘ਚ ਪੀਵੀ ਸਿੰਧੂ ਇੱਕ ਸਥਾਂਨ ਦੇ ਨੁਕਸਾਨ ਨਾਂਲ ਪੰਜਵੇਂ ਨੰਬਰ  ‘ਤੇ ਖਿਸਕ ਗਈ ਹੈ ਜਦੋਂ ਕਿ ਸਾਇਨਾ ਨੇਹਵਾਲ ਇੱਕ ਸਥਾਨ ਦੇ ਸੁਧਾਰ ਨਾਲ 15ਵੇਂ ਨੰਬਰ ‘ਤੇ ਆ ਗਈ ਏ ਸਿੰਧੂ ਅਤੇ ਸਾਇਨਾ ਅਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਈਆਂ ਸੀ ਪੁਰਸ਼ ਡਬਲ ਅਤੇ ਮਹਿਲਾ ਡਬਲ ‘ਚ ਟਾਪ 25 ‘ਚ ਕੋਈ ਭਾਂਰਤੀ ਜੋੜੀ ਨਹੀਂ ਹੈ ਮਿਸ਼ਰਿਤ ਡਬਲ ‘ਚ ਪ੍ਰਣਵ ਚੋਪੜਾ ਅਤੇ ਐੱਨ ਸਿੱਕੀ ਰੇੱਡੀ ਦੋ ਸਥਾਨ ਡਿੱਗ ਕੇ 18ਵੇਂ ਨੰਬਰ ‘ਤੇ ਖਿਸਕ ਗਏ ਹਨ ਪੁਰਸ਼ਾਂ ‘ਚ ਕੋਰੀਆ ਦੇ ਸੋਨ ਵਾਨ ਹੋ ਅਤੇ ਮਹਿਲਾਵਾਂ ‘ਚ ਤਾਈਪੇ ਦੀ ਤੇਈ ਯੂ ਜਿੰਗ ਦਾ ਚੋਟੀ ਸਥਾਨ ਬਣਿਆ ਹੋਇਆ ਹੈ
34 ਥਾਵਾਂ ‘ਤੇ ਕੀਤੀ ਛਾਪੇਮਾਰੀ, ਕਿਹਾ ਜਾਰੀ ਰਹੇਗੀ ਮੁਹਿੰਮ
16 ਬਿਜਲੀ ਚੋਰੀ ਦੇ ਕੇਸ ਫੜੇ, ਕੀਤਾ 4 ਲੱਖ ਰੁਪਏ ਦਾ ਜ਼ੁਰਮਾਨਾ
ਸੱਚ ਕਹੂੰ ਨਿਊਜ਼,ਭਿਵਾਨੀ:ਪੂਰੇ ਸੂਬੇ ਸਹਿਤ ਭਿਵਾਨੀ ਜ਼ਿਲ੍ਹੇ ‘ਚ ਵੀ ਸੀਐੱਮ ਫਲਾਇੰਗ ਨੇ 34 ਥਾਵਾਂ ‘ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਸ਼ਰਾਬ, ਬਿਜਲੀ ਚੋਰੀ, ਗੈਸ ਸਿਲੰਡਰ ਫੜ ਕੇ 7 ਬੱਸਾਂ ਨੂੰ ਬਿਨਾਂ ਪਰਮਿਟ ਦੇ ਅਤੇ 3 ਛੋਟੇ ਸਾਧਨਾਂ ਨੂੰ ਜ਼ਬਤ ਕੀਤਾ ਗਿਆ ਸੀਐੱਮ ਫਲਾਇੰਗ ਇਸਪੈਕਟਰ ਆਜਾਦ ਢਾਂਡਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਸੂਬਾ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦੇ ਅਭਿਆਨ ਤਹਿਤ ਭਿਵਾਨੀ ‘ਚ ਸੀਐੱਮ ਫਲਾਇੰਗ ਨੇ ਜ਼ਿਲ੍ਹੇ ਭਰ  ‘ਚ ਛਾਪੇਮਾਰੀ ਕੀਤੀ  ਛਾਪੇਮਾਰੀ ਤੋਂ ਬਾਅਦ ਛੋਟੇ ਵੱਡੇ ਕਾਰੋਬਾਰੀਆਂ ‘ਚ ਹੜਕੰਪ ਮੱਚ ਗਿਆ
ਸੀਐੱਮ ਫਲਾਇੰਗ ਨੇ ਇੱਕ ਤੋਂ ਬਾਅਦ ਇੱਕ ਟ੍ਰਾਂਸਪੋਰਟ ਬਿਜਲੀ ਚੋਰੀ, ਸ਼ਰਾਬ ਅਤੇ ਗੈਸ ਸਿਲੰਡਰਾਂ ਦਾ ਕਾਲਾ ਧੰਦਾ ਰੋਕਣ ਲਈ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਲੋਕ ਭੱਜਦੇ ਹੋਏ ਦਿਸੇ ਅਤੇ ਕਈ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ ਸੀਐੱਮ ਫਲਾਇੰਗ ਨੇ ਸਭ ਤੋਂ ਪਹਿਲਾਂ ਆਟੋ ਮਾਰਕੀਟ ਸਥਿਤ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ ਕੀਤੀ ਖਾਸ ਗੱਲ ਤਾਂ ਇਹ ਰਹੀ ਕਿ ਸ਼ਰਾਬ ਵੇਚਣ ਵਾਲਾ ਦੁਕਾਨ ਨੂੰ ਜ਼ਿੰਦਰਾ ਲਾ ਕੇ ਭੱਜ ਗਿਆ ਛਾਪੇਮਾਰੀ ਦੌਰਾਨ ਸੀਐੱਮ ਫਲਾਇੰਗ ਨੇ ਇੱਥੋਂ ਅੰਗਰੇਜ਼ੀ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਕੀਤੀਆਂ ਇਸਤੋਂ ਬਾਦ ਇੱਕ-ਇੱਕ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਇਸ ਦੌਰਾਨ ਕੁੱਲ 44 ਵਾਹਨਾਂ ਦੇ ਚਲਾਨ ਕੱਟੇ ਗਏ, ਜਿਸ ਵਿੱਚ 7 ਬੱਸਾਂ ਅਤੇ ਤਿੰਨ ਛੋਟੇ ਵਾਹਨਾਂ ਨੂੰ ਜ਼ਬਤ ਕੀਤਾ ਗਿਆ
ਬਿਨਾਂ ਪਰਮਿਟ ਦੇ 7 ਬੱਸਾਂ ਅਤੇ ਤਿੰਨ ਛੋਟੇ ਵਾਹਨ ਕੀਤੇ ਜ਼ਬਤ : ਢਾਂਡਾ
ਸੀਐੱਮ ਫਲਾਇੰਗ ਇੰਸਪੈਕਟਰ ਆਜ਼ਾਦ ਸਿੰਘ ਢਾਂਡਾ ਨੇ ਦੱਸਿਆ ਕਿ ਡੀਐੱਸਪੀ ਸੀਆਈਡੀ ਰੋਹਤਕ ਦੇ ਨਿਰਦੇਸ਼ਾਂ ਤਹਿਤ ਸਬੰਧਿਤ ਵਿਭਾਗਾਂ ਤੇ ਅਧਿਕਾਰੀਆਂ ਦੇ ਨਾਲ ਸ਼ਰਾਬ ਦੀ ਵਿਕਰੀ ਅਤੇ ਗੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਵਾਹਨਾਂ ਤੋਂ ਇਲਾਵਾ ਜ਼ਿਲ੍ਹੇ ਭਰ ਦੇ 15-16 ਬਿਜਲੀ ਚੋਰੀ ਦੇ ਕੇਸ ਫੜ ਕੇ ਤਕਰੀਬਨ ਚਾਰ ਲੱਖ ਰੁਪਏ ਜੁਰਮਾਨਾ ਕੀਤਾ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਗੈਰ-ਕਾਨੂੰਨੀ ਗੈਸ ਸਿਲੰਡਰ ਬਰਾਮਦ ਵੀ ਕੀਤੇ ਹਨ ਇੰਸਪੈਕਟਰ ਆਜਾਦ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਨਿਯਮਾਂ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਤੇ ਸਮੇਂ ‘ਤੇ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਮੰਤਵ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦਾ ਹੈ ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਅੱਜ ਨਵੀਨ, ਸੁਨੀਲ, ਕ੍ਰਿਸ਼ਨ, ਵਿਨੋਦ, ਰਾਜਵੀਰ, ਰਾਜਿੰਦਰ, ਜੋਗਿੰਦਰ ਸਿੰਘ ਹਾਜ਼ਰ ਰਹੇ, ਜਿਸ ਵਿੱਚ ਵਿਨੋਦ ਦਾ ਅਹਿਮ ਯੋਗਦਾਨ ਰਿਹਾ
ਨਿਸ਼ਚਿਤ ਤੌਰ ‘ਤੇ ਸੀਐੱਮ ਫਲਾਇੰਗ ਇਹ ਵੱਡੀ ਕਾਰਵਾਈ ਜ਼ਿਲ੍ਹੇ ਭਰ ਵਿੱਚ ਹੋ ਰਹੇ ਗੈਰ-ਕਾਨੂੰਨੀ ਧੰਦੇ, ਬਿਜਲੀ ਚੋਰੀ ਅਤੇ ਟੈਕਸ ਦੀ ਚੋਰੀ ਰੋਕਣ ‘ਚ ਕਾਰਗਰ ਹੋਵੇਗੀ ਅਤੇ ਜ਼ਰੂਰਤ ਹੈ ਇਸ ਤਰ੍ਹਾਂ ਦੀ ਮੁਹਿੰਮ ਸਮੇਂ-ਸਮੇਂ ‘ਤੇ ਚੱਲਣ ਦੀ ਤਾਂ ਕਿ ਨਿਯਮਾਂ ਦੇ ਉਲਟ ਅਤੇ ਗੈਰ-ਕਾਨੂੰਨੀ ਕਾਰੋਬਾਰੀਆਂ ‘ਤੇ ਰੋਕ ਲੱਗ ਸਕੇ
ਬਾਲ ਮਜ਼ਦੂਰੀ ਖਾਤਮਾ : ਵੱਖ-ਵੱਖ ਥਾਂਈ ਛਾਪੇਮਾਰੀ
ਨਵਾਂਸ਼ਹਿਰ 22 ਜੂਨ: ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਉਣ ਦੀ ਦਿੱਤੀ ਹਦਾਇਤ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ ‘ਤੇ ਗਠਿਤ ਕਮੇਟੀ, ਜਿਸ ਵਿੱਚ ਤਹਿਸੀਲਦਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬੀ. ਪੀ.ਈ.ਓ., ਬੀ.ਡੀ.ਪੀ.ਓ, ਸੀ.ਡੀ.ਪੀ.ਓ., ਲੇਬਰ ਇਨਫੋਰਸਮੇਂਟ ਅਫ਼ਸਰ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਸਨ
ਕਬਾੜ ਚੁੱਕਦੇ 10 ਸਾਲਾਂ ਬੱਚੇ ਦੇ ਮਾਪਿਆਂ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਵਾਉਣ ਦੀ ਚਿਤਾਵਨੀ
ਛਾਪੇਮਾਰੀ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਸਬ ਡਵੀਜਨ ਨਵਾਂ ਸ਼ਹਿਰ ਵਿੱਚ ਪੈਂਦੇ ਬਲਾਕ ਨਵਾਂ ਸ਼ਹਿਰ ਅਤੇ ਔੜ ਦੇ ਦੁਕਾਨਾਂ ਅਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਤਕਰੀਬਨ 35 ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ
ਚੈਕਿੰਗ ਦੌਰਾਨ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਸਭ ਨੂੰ ਚਿਤਾਵਨੀ ਦਿੱਤੀ ਗਈ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਨੂੰ ਜੁਵੇਨਾਇਲ ਜਸਟਿਸ ਐਕਟ 2015 ਤਹਿਤ ਪੰਜ ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁੱਪਏ ਤੱਕ ਜੁਰਮਾਨਾ ਹੋ ਸਕਦਾ ਹੈ
ਚੈਕਿੰਗ ਦੌਰਾਨ ਕੇਵਲ ਇੱਕ ਹੀ ਬੱਚਾ (ਜਿਸਦੀ ਉਮਰ ਲਗਪਗ 10 ਸਾਲ ਸੀ) ਰੇਲਵੇ ਰੋਡ ਉੱਤੇ ਕਬਾੜ ਇੱਕਠਾ ਕਰਦਾ ਪਾਇਆ ਗਿਆ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਆਦੇਸ਼ ਅਨਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੁਲਿਸ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਉਸਦੇ ਮਾਤਾ-ਪਿਤਾ ਦੀ ਭਾਲ ਕੀਤੀ ਗਈ ਇਸ ਉਪਰੰਤ ਉਸਦੇ ਮਾਤਾ ਪਿਤਾ ਦੀ ਕਾਊਂਸਲਿੰਗ ਕਰਵਾ ਕੇ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ ਤੇ ਅੱਗੇ ਤੋਂ ਬੱਚੇ ਤੋਂ ਕੰਮ ਨਾ ਕਰਵਾਉਣ ਦੀ ਚਿਤਾਵਨੀ ਦਿੱਤੀ