Different - Sach Kahoon Punjabi
Punjabi University ਦੇ ਵਿਦਿਆਰਥੀਆਂ ਵੱਲੋਂ ਵੱਖਰਾ ਪ੍ਰਦਰਸ਼ਨ
ਰੰਗਾਂ ਰਾਹੀਂ ਨਾਗਰਿਕ ਕਨੂੰਨ ਤੇ ਦੇਸ਼ ਨੂੰ ਇੱਕ ਰੰਗ ‘ਚ ਰੰਗਣ ਦੀ ਰਾਜਨੀਤੀ ਦਾ ਵਿਰੋਧ ਕੀਤਾ
Punjabi University ਵਿਖੇ ਰੰਗਾਂ ਦੀ ਮਹਿਫਲ ਨਾਮ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਾਈ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਵਿਖੇ ਵਿਦਿਆਰਥੀਆਂ ਵੱਲੋਂ ਭਾਜਪਾ ਸਰਕਾਰ ਦੀ ਫਿਰਕੂ ਰੰਗਤ ਖਿਲਾਫ ਵੱਖਰਾ ਪ੍ਰਦਰਸ਼ਨ ਕਰਦਿਆ ਰੰਗਾਂ ਦੀ ਮਹਿਫਲ ਨਾਂਅ ਹੇਠ ਪੇਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਗਈ। ਵੱਖ-ਵੱਖ ਚਿੱਤਰਾਂ ਦੀ ਲਾਈ ਇਹ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਦਾ ਬਣੀ ਰਹੀ। ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਰੀਝ ਨਾਲ ਵੱਖ-ਵੱਖ ਤਰ੍ਹਾਂ ਦੀ ਤਸਵੀਰਾਂ ਨੂੰ ਨਿਹਾਰਿਆ ਗਿਆ।
ਜਾਣਕਾਰੀ ਅਨੁਸਾਰ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਯੂਨੀਵਰਸਿਟੀ ਅੰਦਰ ਇਹ ਪ੍ਰਦਰਸ਼ਨੀ ਲਾਈ ਗਈ। ਗੁਰੂ ਗੰਥ ਸਾਹਿਬ ਭਵਨ ਕੋਲ ਸਜੇ ਟੈਂਟ ਵਿੱਚ 70 ਦੇ ਕਰੀਬ ਪੇਂਟਿੰਗਾਂ ਤੇ ਪੋਸਟਰਾਂ ਰਾਹੀਂ ਰਾਸ਼ਟਰੀ ਸਵੈਸੇਵਕ ਸੰਘ ਤੇ ਭਾਜਪਾ ਦੀ ਫਿਰਕੂ ਰਾਜਨੀਤੀ ਅਤੇ ਨਾਗਰਿਕ ਹੱਕਾਂ ਉੱਪਰ ਮੌਜੂਦਾ ਹਮਲੇ ਖਿਲਾਫ਼ ਵੱਖ-ਵੱਖ ਧਰਮਾਂ, ਤਬਕਿਆਂ ਦੇ ਲੋਕਾਂ ਦੀ ਇੱਕਜੁੱਟਤਾ ਦਾ ਸੱਦਾ ਦਿੱਤਾ ਗਿਆ।
ਜੱਥੇਬੰਦੀ ਨੇ ਕਲਾਕਾਰਾਂ ਤੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਸੀ ਕਿ ਉਹ ਆ ਕੇ ਦੇਸ਼ ਵਿੱਚ ਵਧ ਰਹੀ ਫਿਰਕੂ ਵੰਡੀਆਂ ਰਾਹੀਂ ਇੱਕ ਰੰਗ ਵਿੱਚ ਰੰਗਣ ਖਿਲਾਫ਼, ਨਾਗਰਿਕ ਹੱਕਾਂ ਉੱਪਰ ਹਮਲੇ ਖਿਲਾਫ਼ ਤੇ ਇਸ ਖਿਲਾਫ਼ ਲੋਕਾਂ ਦੇ ਸੰਘਰਸ਼ਾਂ ਨੂੰ ਰੰਗਾਂ ਰਾਹੀਂ ਚਿੱਤਰਨ। ਇਸ ਸੱਦੇ ‘ਤੇ ਨੂਰ ਏ ਆਰਟ ਦੇ ਰਵੀ ਸਿੰਘ, ਲਵਪ੍ਰੀਤ ਤੇ ਅਮਨ ਤੋਂ ਇਲਾਵਾ ਲੁਧਿਆਣਾ ਤੋਂ ਸਮੇਸ਼ਰ ਨੂਰਪੁਰੀ ਤੇ ਇਕਬਾਲ, ਪਟਿਆਲਾ ਤੋਂ ਪ੍ਰਭਜੋਤ ਕੌਰ, ਸ਼ੇਰੋਂ ਤੋਂ ਨਿਰਭੈ ਤੇ ਸੰਦੀਪ ਅਤੇ ਚੰਡੀਗੜ੍ਹ ਤੋਂ ਵੈਭਵ ਆਪਣੀਆਂ ਪੇਂਟਿੰਗਾਂ ਸਮੇਤ ਇਸ ਪ੍ਰਦਰਸ਼ਨੀ ਵਿੱਚ ਪਹੁੰਚੇ। ਇਸ ਤੋਂ ਇਲਾਵਾ ਯੂਨੀਵਰਸਿਟੀ ਤੇ ਯੂਨੀਵਰਸਿਟੀ ਕਾਲਜ ਘਨੌਰ ਤੋਂ ਆਏ ਵਿਦਿਆਰਥੀਆਂ ਨੇ ਵੀ ਇਸ ਪ੍ਰਦਰਸ਼ਨੀ ਮੌਕੇ ਚਿੱਤਰ, ਪੋਸਟਰ ਬਣਾਏ।
ਇਸ ਮੌਕੇ ਪੀਐਸਯੂ (ਲਲਕਾਰ) ਦੀ ਸ਼੍ਰਿਸ਼ਟੀ ਨੇ ਦੱਸਿਆ ਕਿ ਦੇਸ਼ ਵਿੱਚ ਧਾਰਮਿਕ ਤੇ ਕੌਮੀ ਘੱਟ ਗਿਣਤੀਆਂ ਖਿਲਾਫ਼ ਜਬਰ ਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ, ਪਾਕਿਸਤਾਨ ਦੇ ਏਜੰਟ ਗਰਦਾਨਿਆ ਜਾ ਰਿਹਾ ਹੈ ਤੇ ਉਨ੍ਹਾਂ ਖਿਲਾਫ ਵੀ ਹਿੰਸਾ ਜਾਰੀ ਹੈ। ਲੋਕਾਂ ਦੇ ਖਾਣ-ਪੀਣ, ਪਹਿਨਣ ਤੇ ਸੋਚਣ ਉੱਪਰ ਇਹ ਪਾਬੰਦੀਆਂ ਦੇਸ਼ ਦੀ ਵੰਨ-ਸੁਵੰਨਤਾ ਦੇ ਖਿਲਾਫ ਹਨ ਤੇ ਦੇਸ਼ ਨੂੰ ਭਗਵੀਂ ਰੰਗਤ ਵਿੱਚ ਰੰਗਣ ਦਾ ਯਤਨ ਹਨ। ਇਸ ਕਰਕੇ ਰੰਗਾਂ ਦੀ ਇਸ ਮਹਿਫਲ ਰਾਹੀਂ ਇਸ ਵੰਨ-ਸੁਵੰਨਤਾ ਨੂੰ ਬਚਾਉਣ ਤੇ ਦੇਸ਼ ਦੇ ਭਗਵੇਂਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਨਵਜੋਤ, ਨੇਹਾ, ਅਨੁਪ੍ਰਿਆ, ਸੰਦੀਪ, ਮਨਜਿੰਦਰ, ਯੋਧਾ, ਹਿਤੇਸ਼, ਰਜਿੰਦਰ, ਸਿਮਰਨ, ਬੇਅੰਤ, ਸੁਖਵੀਰ, ਪੁਸ਼ਪਿੰਦਰ, ਗੁਰਪ੍ਰੀਤ ਤੇ ਜਥੇਬੰਦੀ ਦੇ ਹੋਰ ਕਾਰਕੁੰਨ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਖੋ-ਵੱਖਰੇ ਰੰਗ ਵਿਆਹਾਂ ਦੇ
ਬਲਰਾਜ ਸਿੰਘ ਸਿੱਧੂ ਐਸ.ਪੀ.
ਕਈਆਂ ਦਾ ਤਾਂ ਕੰਮ ਹੀ ਕੁੜੀ ਮੁੰਡੇ ਵਾਲਿਆਂ ਦੀ ਬਦਖੋਈ ਕਰਨਾ ਹੁੰਦਾ ਹੈ, ਕੁੜੀ ਤਾਂ ਮੁੰਡੇ ਨਾਲੋਂ ਵੱਡੀ ਉਮਰ ਦੀ ਆ, ਐਵੇਂ ਬਾਹਰ ਜਾਣ ਦੇ ਚੱਕਰ ‘ਚ ਫਸ ਗਏ ਲੱਗਦੇ ਆ। ਕੁੜੀ ਵਾਲਿਆਂ ਨੂੰ ਐਨਾ ਪੈਸਾ ਖਰਚ ਕਰਨ ਦੀ ਕੀ ਜਰੂਰਤ ਸੀ, ਪਤਾ ਨਹੀਂ ਚਾਰ ਦਿਨ ਨਿਭਣੀ ਵੀ ਆ ਕੇ ਨਹੀਂ। ਡੈਕੋਰੇਸ਼ਨ ‘ਤੇ ਐਨੇ ਪੈਸੇ ਲਾ ਦਿੱਤੇ, ਹਰਾਮ ਦੀ ਕਮਾਈ ਲੱਗਦੀ ਆ। ਮੁੰਡਾ ਬੜਾ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਮਾਲ ਛਕਾਇਆ ਲੱਗਦਾ। ਲੋਕਾਂ ਦੇ ਤਾਂ ਕਰਜ਼ੇ ਮੋੜ ਦੇਵੇ ਪਹਿਲਾਂ, ਕਿਵੇਂ ਰਾਜਾ ਬਣਿਆ ਬੈਠਾ। ਕੁੜੀ ਪੂਰੀ ਮਾਂ ਵਰਗੀ ਆ, ਚਕਾਊ ਸਹੁਰਿਆਂ ਦੇ ਚੌਂਹਟੇ। ਜੇ ਜਿਆਦਾ ਪਕਵਾਨ ਬਣੇ ਹੋਣ ਤਾਂ ਕਹਿਣਗੇ ਫੁਕਰੀ ਮਾਰਦੇ ਆ ਤੇ ਜੇ ਵਿਆਹ ਸਾਦਾ ਹੋਵੇ ਤਾਂ ਭੁੱਖੇ ਮਾਰ ‘ਤਾ ਮੱਖੀ ਚੂਸਾਂ ਨੇ।
ਅੱਜ-ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਕਾਰਡ ਇੱਕ ਨੂੰ ਮਿਲਦਾ ਹੈ ਪਰ ਉਹ ਦੋ-ਚਾਰ ਵਿਹਲੜ ਹੋਰ ਨਾਲ ਲੈ ਜਾਂਦਾ ਹੈ। ਲਿਫਾਫੇ ਵਿੱਚ ਪਾ ਕੇ ਰੁਪਈਆ 100 ਦਿੰਦੇ ਹਨ ਪਰ ਅਗਲੇ ਦੇ 1200 ਰੁਪਏ ਪ੍ਰਤੀ ਪਲੇਟ ਖਾਣੇ ਦੀਆਂ ਧੱਜੀਆਂ ਉਡਾ ਦਿੰਦੇ ਹਨ। ਜੇ ਕਿਤੇ ਕੋਈ ਲੀਡਰ ਆਪਣੇ ਗੰਨਮੈਨਾਂ ਦੀ ਧਾੜ ਨਾਲ ਆ ਵੜੇ ਤਾਂ ਸਮਝੋ ਲੱਗ ਗਿਆ ਚਾਲੀ-ਪੰਜਾਹ ਹਜ਼ਾਰ ਦਾ ਚੂਨਾ। ਲੋਕ ਇਹ ਨਹੀਂ ਸੋਚਦੇ ਕਿ ਸਾਮਾਨ ਚਾਹੇ ਬੇਗਾਨਾ ਹੈ, ਪਰ ਢਿੱਡ ਤਾਂ ਆਪਣਾ ਹੈ। ਬਹੁਤੇ ਕਾਹਲੇ ਮਹਿਮਾਨ ਤਾਂ ਬਰਾਤ ਆਉਣ ਦਾ ਇੰਤਜ਼ਾਰ ਵੀ ਨਹੀਂ ਕਰਦੇ, ਪਹਿਲਾਂ ਹੀ ਵੇਟਰਾਂ ਤੋਂ ਖਾਣੇ ਦਾ ਤਕਾਜ਼ਾ ਸ਼ੁਰੂ ਕਰ ਦਿੰਦੇ ਹਨ।  ਵੱਡੇ ਘੁਲਾਟੀਏ ਤਾਂ ਡੋਲੀ ਤੁਰਨ ਤੋਂ ਬਾਅਦ ਵੀ ਆਪਣਾ ਕੰਮ ਜਾਰੀ ਰੱਖਦੇ ਹਨ। ਉਹ ਉਦੋਂ ਹੀ ਮੋਰਚਾ ਛੱਡਦੇ ਹਨ ਜਦੋਂ ਪੈਲੇਸ ਵਾਲੇ ਕਹਿਣ ਕਿ ਭਾਈ ਜਾਉ, ਹੁਣ ਅਸੀਂ ਅਗਲੇ ਫੰਕਸ਼ਨ ਦੀ ਤਿਆਰੀ ਵੀ ਕਰਨੀ ਹੈ। ਵਿਆਹਾਂ ਦੇ ਬਹੁਤੇ ਸ਼ੌਕੀਨਾਂ ਦਾ ਵਜ਼ਨ ਵਿਆਹ ਸੀਜ਼ਨ ਖਤਮ ਹੋਣ ਵੇਲੇ ਸਮੇਂ 20-25 ਕਿੱਲੋ ਤੱਕ ਵਧ ਜਾਂਦਾ ਹੈ।
ਵਿਆਹਾਂ ਵਿੱਚ ਵੱਡੇ-ਵੱਡੇ ਕਲਾਕਾਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਜੋ 500 ਰੁਪਏ ਦਾ ਸ਼ਗਨ ਦੇ ਕੇ ਮੈਰਿਜ਼ ਪੈਲੇਸ ਦੇ ਮਾਲਕ ਬਣ ਜਾਂਦੇ ਹਨ। ਉਹਨਾਂ ਦਾ ਸਭ ਤੋਂ ਪਹਿਲਾ ਕੰਮ ਵਿਆਹ ਦੇ ਖਾਣੇ ਵਿੱਚੋਂ ਨੁਕਸ ਕੱਢਣਾ ਹੈ ਜਿਵੇਂ, ਪਨੀਰ 90 ਰੁਪਏ ਕਿੱਲੋ ਵਾਲਾ ਨਕਲੀ ਹੈ ਤੇ ਮਠਿਆਈ ਬੇਹੀ ਹੈ। ਪਰ ਜਦੋਂ ਵੇਖੀਦਾ ਹੈ ਤਾਂ ਸਭ ਤੋਂ ਵੱਧ ਪਲੇਟ ਉਹੀ ਭਰਦੇ ਹਨ, ਆਈਸ ਕਰੀਮ ਵਿੱਚ ਗਰਮ ਗੁਲਾਬ ਜਾਮੁਨ ਪਾ ਕੇ ਖਾਣਗੇ।
ਕਈ ਤਾਂ ਮੁਫ਼ਤ ਦੀ ਸ਼ਰਾਬ ਪੀ ਕੇ ਜਾਣ-ਬੁੱਝ ਕੇ ਸ਼ਰਾਬੀ ਹੋਣ ਦਾ ਨਾਟਕ ਕਰ ਕੇ ਸ਼ਗਨ ਦਿੱਤੇ ਬਗੈਰ ਹੀ ਰਫੂਚੱਕਰ ਹੋ ਜਾਂਦੇ ਹਨ। ਕਈਆਂ ਦਾ ਤਾਂ ਕੰਮ ਹੀ ਕੁੜੀ ਮੁੰਡੇ ਵਾਲਿਆਂ ਦੀ ਬਦਖੋਈ ਕਰਨਾ ਹੁੰਦਾ ਹੈ, ਕੁੜੀ ਤਾਂ ਮੁੰਡੇ ਨਾਲੋਂ ਵੱਡੀ ਉਮਰ ਦੀ ਆ, ਐਵੇਂ ਬਾਹਰ ਜਾਣ ਦੇ ਚੱਕਰ ‘ਚ ਫਸ ਗਏ ਲੱਗਦੇ ਆ। ਕੁੜੀ ਵਾਲਿਆਂ ਨੂੰ ਐਨਾ ਪੈਸਾ ਖਰਚ ਕਰਨ ਦੀ ਕੀ ਜਰੂਰਤ ਸੀ, ਪਤਾ ਨਹੀਂ ਚਾਰ ਦਿਨ ਨਿਭਣੀ ਵੀ ਆ ਕੇ ਨਹੀਂ। ਡੈਕੋਰੇਸ਼ਨ ‘ਤੇ ਐਨੇ ਪੈਸੇ ਲਾ ਦਿੱਤੇ, ਹਰਾਮ ਦੀ ਕਮਾਈ ਲੱਗਦੀ ਆ। ਮੁੰਡਾ ਬੜਾ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਮਾਲ ਛਕਾਇਆ ਲੱਗਦਾ। ਲੋਕਾਂ ਦੇ ਤਾਂ ਕਰਜ਼ੇ ਮੋੜ ਦੇਵੇ ਪਹਿਲਾਂ, ਕਿਵੇਂ ਰਾਜਾ ਬਣਿਆ ਬੈਠਾ। ਕੁੜੀ ਪੂਰੀ ਮਾਂ ਵਰਗੀ ਆ, ਚਕਾਊ ਸਹੁਰਿਆਂ ਦੇ ਚੌਂਹਟੇ। ਜੇ ਜਿਆਦਾ ਪਕਵਾਨ ਬਣੇ ਹੋਣ ਤਾਂ ਕਹਿਣਗੇ ਫੁਕਰੀ ਮਾਰਦੇ ਆ ਤੇ ਜੇ ਵਿਆਹ ਸਾਦਾ ਹੋਵੇ ਤਾਂ ਭੁੱਖੇ ਮਾਰ ‘ਤਾ ਮੱਖੀ ਚੂਸਾਂ ਨੇ। ਸਭ ਤੋਂ ਨੀਚ ਉਹ ਬੰਦੇ ਹੁੰਦੇ ਹਨ ਜੋ ਬੁਲਾਉਣ ਵਾਲਿਆਂ ਦੀਆਂ ਧੀਆਂ ਭੈਣਾਂ ਬਾਰੇ ਰੱਜ ਕੇ ਬਕਵਾਸ ਕਰਦੇ ਹਨ। ਸ਼ਗਨ ਦੇਣ ਲੱਗਿਆਂ ਜਿਨ੍ਹਾਂ ਨੂੰ ਮੌਤ ਪੈਂਦੀ ਹੈ, ਉਹ ਆਪਣੀ ਬੇਟੀ ਦੀ ਉਮਰ ਦੀਆਂ ਡਾਂਸਰਾਂ ਨੂੰ ਮੂੰਹ ਨਾਲ ਪੰਜ-ਪੰਜ ਸੌ ਦੇ ਨੋਟ ਫੜਾਉਂਦੇ ਹਨ। ਕਈ ਵਾਰ ਬਹੁਤੇ ਕਾਹਲੇ ਪੈਲੇਸ ਵਿੱਚ ਜਾ ਕੇ ਵੇਟਰਾਂ ਨੂੰ ਆਰਡਰ ਛੱਡਣ ਲੱਗ ਪੈਂਦੇ ਹਨ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਵਿਆਹ ਤਾਂ ਦੂਸਰੇ ਪੈਲੇਸ ਵਿੱਚ ਸੀ।
ਵਿਆਹ ਵਾਲੇ ਦਿਨ ਸਵੇਰ ਤੋਂ ਹੀ ਤਮਾਸ਼ਾ ਸ਼ੁਰੂ ਹੋ ਜਾਂਦਾ ਹੈ। ਜੰਞ ਦੇ ਪਹੁੰਚਣ ਦਾ ਵਕਤ ਕਾਰਡ ਵਿੱਚ ਸਵੇਰੇ ਦਸ ਵਜੇ ਦਾ ਲਿਖਿਆ ਹੁੰਦਾ ਹੈ, ਪਰ ਬਰਾਤਣਾਂ ਦੇ ਬਿਊਟੀ ਪਾਰਲਰ ਦੇ ਚੱਕਰ ਵਿੱਚ 12 ਵਜੇ ਤੋਂ ਬਾਅਦ ਪਹੁੰਚਦੀ ਹੈ। ਲਾਵਾਂ ਫੇਰੇ ਬਾਰਾਂ ਵਜੇ ਤੋਂ ਪਹਿਲਾਂ ਹੋਣੇ ਸ਼ੁੱਭ ਮੰਨੇ ਜਾਂਦੇ ਹਨ, ਪਰ ਉਹ ਵੀ ਦੋ-ਤਿੰਨ ਵਜੇ ਤੋਂ ਪਹਿਲਾਂ ਨਹੀਂ ਨਿਪਟਦੇ। ਬਰਾਤੀਆਂ ਦੀ ਸ਼ਕਲ ਸੂਰਤ ਆਉਣ ਲੱਗਿਆਂ ਹੋਰ ਹੁੰਦੀ ਹੈ ਤੇ ਜਾਣ ਲੱਗਿਆਂ ਹੋਰ। ਸਵੇਰੇ ਸੂਟ ਬੂਟ, ਠੋਕ ਠੋਕ ਕੇ ਬੰਨ੍ਹੀਆਂ ਪੱਗਾਂ ਤੇ ਮੈਚਿੰਗ ਟਾਈਆਂ। ਸ਼ਾਮ ਤੱਕ ਹੱਥ ਤੇ ਕੋਟ-ਪੈਂਟ ਸਬਜ਼ੀ ਨਾਲ ਲਿੱਬੜੇ ਹੋਏ ਤੇ ਟਾਈ ਘੁੰਮ ਕੇ ਪਿੱਠ ਵੱਲ ਗਈ ਹੁੰਦੀ ਹੈ। ਕਈ ਡਿੱਗਦੇ-ਢਹਿੰਦੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਕਈ ਐਕਸੀਡੈਂਟ ਕਰਵਾ ਕੇ ਹਸਪਤਾਲ।
ਵਿਆਹ ਵੇਖਣ ਵੇਲੇ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਾਨ੍ਹਪੁਰੀ ਪਿਸਤੌਲਾਂ ਵਾਲੇ ਫੁਕਰਿਆਂ ਦਾ। ਇਹ ਸ਼ੋਸ਼ੇਬਾਜ਼ ਆਪਣੀ ਚਾਂਦਮਾਰੀ ਨਾਲ ਕਈ ਘਰਾਂ ਦੇ ਦੀਵੇ ਗੁੱਲ ਕਰ ਚੁੱਕੇ ਹਨ। ਇਸ ਲਈ ਡਾਂਸਰਾਂ ਨੂੰ ਨੇੜਿਓਂ ਦੇਖਣ ਦੇ ਲਾਲਚ ਤੋਂ ਬਚ ਕੇ ਸਟੇਜ਼ ਤੋਂ ਵੱਧ ਤੋਂ ਵੱਧ ਦੂਰੀ ‘ਤੇ ਟੇਬਲ ਮੱਲਣਾ ਚਾਹੀਦਾ ਹੈ। ਜੇ ਫੁਕਰੇ ਮੁਫਤ ਦੀ ਸ਼ਰਾਬ ਨਾਲ ਆਫਰ ਕੇ ਪਟਾਕੇ ਪਾਉਣੇ ਸ਼ੁਰੂ ਕਰ ਦੇਣ ਤਾਂ ਬਿਨਾਂ ਖਾਧੇ-ਪੀਤੇ ਪਰਿਵਾਰ ਸਮੇਤ ਪੈਲੇਸ ਤੋਂ ਫਰਾਰ ਹੋ ਜਾਓ, ਇਨਸਾਨ ਦੀ ਜਾਨ ਚਾਹ-ਪਕੌੜਿਆਂ ਤੋਂ ਬਹੁਤ ਜਿਆਦਾ ਕੀਮਤੀ ਹੁੰਦੀ ਹੈ।
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਮਲ ਬਰਾੜ
ਅੱਜ ਦੀ ਚਮਕ-ਦਮਕ ਵਾਲੀ ਜਿੰਦਗੀ ਵਿਚ ਬੇਸ਼ੱਕ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਅੱਗੇ ਨਿੱਕਲ ਗਏ ਹਾਂ, ਅਸੀਂ ਜਿੰਦਗੀ ਦੀਆਂ ਸਾਰੀਆਂ ਸੁਖ-ਸਹੂਲਤਾਂ ਪ੍ਰਾਪਤ ਕਰ ਲਈਆਂ ਹਨ ਪਰ ਜੇਕਰ ਪਿੱਛੇ ਝਾਤੀ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਗੁਆ ਵੀ ਲਿਆ ਹੈ। ਅੱਜ ਸਾਡੇ ਕੋਲ ਬਨਾਵਟੀ ਖੁਸ਼ੀਆਂ ਹਨ। ਕਹਿੰਦੇ ਹੁੰਦੇ ਆ ਕਿ ਮਨੋਰੰਜਨ ਦਾ ਵੀ ਜਿੰਦਗੀ ਵਿਚ ਆਪਣਾ ਵਿਸ਼ੇਸ਼ ਸਥਾਨ ਹੁੰਦਾ ਹੈ। ਜਦ ਕੋਈ ਵਿਅਕਤੀ ਅੱਕਿਆ-ਥੱਕਿਆ ਹੁੰਦਾ ਹੈ ਤਾਂ ਕੁਝ ਸਮਾਂ ਆਪਣੇ ਮਨੋਰੰਜਨ ਲਈ ਕੱਢਦਾ ਹੈ।
ਮਨੋਰੰਜਨ ਦੇ ਸਾਧਨ ਆਪੋ-ਆਪਣੀ ਉਮਰ, ਹੈਸੀਅਤ, ਖੇਤਰ ਆਦਿ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੇ ਹਨ ਪਰ ਕੰਮ ਇੱਕੋ ਥੱਕੇ-ਟੁੱਟੇ ਦਿਮਾਗ ਨੂੰ ਤਰੋ-ਤਾਜ਼ਾ ਕਰਨਾ ਹੁੰਦਾ ਹੈ ਪੁਰਾਣੇ ਸਮਿਆਂ ਵਿਚ ਵੀ ਸੀ ਆਰ ਮਨੋਰੰਜਨ ਦਾ ਇੱਕ ਵਿਸ਼ੇਸ਼ ਸਾਧਨ ਹੁੰਦਾ ਸੀ। ਉਸ ਸਮੇਂ ਹਰੇਕ ਘਰ ਟੀ. ਵੀ. ਨਹੀਂ ਹੁੰਦਾ ਸੀ ਤੇ ਵੀ ਸੀ ਆਰ ਵੀ ਪਿੰਡ ਵਿਚ ਟਾਵੇਂ-ਟਾਵੇਂ ਘਰਾਂ ਕੋਲ ਹੁੰਦਾ ਸੀ। ਮੈਨੂੰ ਯਾਦ ਹੈ ਕਿ ਬਚਪਨ ਵਿਚ ਬਹੁਤ ਫਿਲਮਾਂ ਦੇਖੀਆਂ ਵੀ ਸੀ ਆਰ ‘ਤੇ ਅਸੀਂ। ਪਿੰਡੋਂ ਕਿਰਾਏ ‘ਤੇ ਵੀ ਸੀ ਆਰ ਮਿਲ ਜਾਣਾ ਉਦੋਂ ਕਿਰਾਇਆ ਮਸਾਂ  10, 20 ਰੁਪਏ ਹੁੰਦਾ ਸੀ ਰਾਤ ਦਾ।
ਸਾਡਾ ਚਾਚਾ ਹੁੰਦਾ ਸੀ ਘਰਾਂ ‘ਚ, ਉਹਨੂੰ ਬੜਾ ਸ਼ੌਂਕ ਹੁੰਦਾ ਸੀ ਫਿਲਮਾਂ ਦੇਖਣ ਦਾ ਕਿਉਂਕਿ ਉਹਦੀ ਉਮਰ ਛੋਟੀ ਸੀ ਤਾਂ ਕਰਕੇ ਉਹਦੀ ਸਾਡੇ ਨਾਲ ਮੱਤ ਦੀ ਮਿਲ ਜਾਂਦੀ ਸੀ ਉਹਨੂੰ ਜਦ ਕਹਿ ਦੇਣਾ ਤਾਂ ਉਹਨੇ ਝੱਟ ਵੀ ਸੀ ਆਰ ਲੈ ਆਉਣਾ ਤੇ ਨਾਲ ਚਾਰ-ਪੰਜ ਪੰਜਾਬੀ ਫਿਲਮਾਂ ਲੈ ਆਉਣੀਆਂ ਉਨ੍ਹਾਂ ਸਮਿਆਂ ਵਿਚ ਅੱਜ ਵਾਂਗੂ ਜਣਾ-ਖਣਾ ਫਿਲਮੀ ਸਟਾਰ ਨਹੀਂ ਸੀ ਹੁੰਦਾ ਉਦੋਂ ਮੈਨੂੰ ਯਾਦ ਆ ਗੱਗੂ ਗਿੱਲ, ਯੋਗਰਾਜ, ਵਰਿੰਦਰ ਅਰਗਿਆਂ ਦੀਆਂ ਫਿਲਮਾਂ ਹੁੰਦੀਆਂ ਸੀ।
ਚਾਚੇ ਨੇ ਪਹਿਲਾਂ ਹੀ ਖੁਸ਼ਖਬਰੀ ਸੁਣਾ ਦੇਣੀ ਕਿ ਅੱਜ ਵੀ ਸੀ ਆਰ ਲਾਉਣਾ ਆਪਾਂ ਸਾਰੇ ਟਾਈਮ ਨਾਲ ਵਿਹਲੇ ਹੋ ਕੇ ਆਪਣੇ ਘਰੇ ਆ ਜਾਇਓ। ਸਾਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਣਾ ਅਸੀਂ ਵੀ ਟਾਈਮ ਨਾਲ ਹੀ ਚਾਚੇ ਕੇ ਘਰ ਜਾ ਕੇ ਬਹਿ ਜਾਣਾ।
ਸਾਡੀ ਵੱਡੀ ਚਾਚੀ ਨੇ ਚੁੱਲ੍ਹੇ ‘ਤੇ ਰੋਟੀਆਂ ਪਕਾਈ ਜਾਣੀਆਂ ਤੇ ਨਾਲੇ ਪੁੱਛਣਾ, ਪੁੱਤ ਰੋਟੀ ਖਾ ਲਓ! ਪਰ ਸਾਡਾ ਧਿਆਨ ਬਰਾਂਡੇ ‘ਚ ਪਏ ਵੀ ਸੀ ਆਰ ਵੱਲ ਜਿਆਦਾ ਹੁੰਦਾ ਸੀ। ਦਿਨ ਛਿਪਦਿਆਂ ਚਾਚੇ ਨੇ ਵੀ ਸੀ ਆਰ ਲਾ ਲੈਣਾ ਉਦੋਂ ਬਲੈਕ ਐਂਡ ਵਾਈਟ  ਟੈਲੀਵਿਜ਼ਨ ਹੁੰਦੇ ਸੀ ਆਸੇ-ਪਾਸੇ ਮੁੱਕੀਆਂ ਜੀਆਂ ਮਾਰ ਕੇ ਚਾਚੇ ਨੇ ਪਹਿਲਾਂ ਟੀ. ਵੀ. ਚਲਾਉਣਾ ਤੇ ਫਿਰ ਵੀ ਸੀ ਆਰ। ਜਦ ਕਈ ਵਾਰ ਰੀਲ ਅੜ ਜਾਣੀ ਤਾਂ 10 ਰੁਪਏ ਦਾ ਨੋਟ ਚਾਚੇ ਦੇ ਹੱਥ ਵਿਚ ਹੁੰਦਾ ਸੀ ਤਾਂ ਉਹਨੇ ਝੱਟ ਰੀਲ ਕੱਢ ਕੇ ਵਿਚ ਗੋਲ ਜਾ ਕਰਕੇ ਮਾਰ ਦੇਣਾ। ਇਹ ਡਿਊਟੀ ਚਾਚੇ ਦੀ ਸਾਰੀ ਰਾਤ ਚੱਲਦੀ ਸੀ ਜਦ ਅੱਧੀ ਕੁ ਰਾਤ ਹੋਣੀ ਤਾਂ ਸਾਡੀ ਵੱਡੀ ਚਾਚੀ ਨੇ ਚਾਹ ਬਣਾ ਲਿਆਉਣੀ ਤਾਂ ਜੋ ਅਸੀਂ ਫਿਲਮ ਦੇਖਦੇ ਸੌਂ ਨਾ ਜਾਈਏ।
ਕੇਰਾਂ ਦੀ ਗੱਲ ਆ ਸਾਡੇ ਚਾਚੇ ਦੇ ਵਿਆਹ ਦੀ ਮੂਵੀ ਦੇਖਣ ਲੱਗ ਪਏ ਉਦੋਂ ਅੱਜ ਵਾਂਗ ਲੋਕ ਆਪਣੇ ਘਰਾਂ ਵਿਚ ਬੈਠ ਕੇ ਵਿਆਹ ਦੀ ਮੂਵੀ ਨਹੀਂ ਦੇਖਦੇ ਹੁੰਦੇ ਸੀ ਉਦੋਂ ਸਾਰੇ ਘਰਾਂ ਦੇ ਲੋਕ ਇਕੱਠੇ ਹੋ ਕੇ ਜੀਹਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਸੀ ਉਹਨਾਂ ਦੇ ਘਰ ਜਾ ਕੇ ਮੂਵੀ ਦੇਖਦੇ ਸੀ ਜਦ ਕਦੇ ਮੂਵੀ ‘ਚ ਫੋਟੋ ਆ ਜਾਣੀ ਤਾਂ ਬੜਾ ਚਾਅ ਜਿਹਾ ਹੋਣਾ। ਕੇਰਾਂ ਦੀ ਗੱਲ ਆ ਐਵੇਂ ਕੇਰਾਂ ਚਾਚੇ ਦੇ ਘਰ ਉਹਦੇ ਵਿਆਹ ਦੀ ਮੂਵੀ ਦੇਖਣ ਚਲੇ ਗਏ ਬਾਕੀ ਸਾਡੇ ਘਰਾਂ ਦੇ ਵੀ ਲਗਭਗ ਸਾਰੇ-ਸਾਰੇ ਪਰਿਵਾਰਿਕ ਮੈਂਬਰ ਬੈਠੇ ਸਨ। ਕਮਰਿਆਂ ‘ਚ ਤਾਂ ਲੋਟ ਨ੍ਹੀਂ ਆਉਂਦਾ ਸੀ ਕੰਮ ਤਾਂ ਕਰਕੇ ਵਿਹੜੇ ਵਿਚ ਮੇਜ ‘ਤੇ ਟੀ. ਵੀ. ਵੀ ਸੀ ਆਰ ਰੱਖ ਲਿਆ ਸਾਰੇ ਬੜੇ ਚਾਅ ਨਾਲ ਮੂਵੀ ਦੇਖੀ ਜਾਣ।  ਅੱਧੀ ਕੁ ਰਾਤ ਨੂੰ ਮੇਰਾ ਬਾਪੂ Àੁੱਠ ਕੇ ਕੇ ਆ ਗਿਆ ਉਹਦੇ ਹੋ ਸਕਦੈ ਘੁੱਟ ਲੱਗੀ ਹੋਵੇ ਹੱਥ ‘ਚ ਉਹ ਬੰਦੂਕ ਫੜੀ ਫਿਰੇ ਨਾਲੇ ਕਰਦਾ ਫਿਰੇ, ਟੀ ਵੀ ਵਿਚ ਦੀ ਕੱਢੂੰ ਗੋਲੀ, ਕੀ ਕਿੱਤਾ ਲਾਇਆ ਅੱਧੀ ਰਾਤ ਹੋਈ ਪਈ ਆ, ਸੁੱਤਾ ਨ੍ਹੀਂ ਜਾਂਦਾ ਥੋਡੇ ਤੋਂ! ਸਾਰੇ ਸੁਸਰੀ ਵਾਂਗੂ ਝਾਕੀ ਜਾਣ ਤੇ ਸਾਰੇ ਡਰਦੇ ਘਰੋ-ਘਰੀ ਚਲੇ ਗਏ।
ਮੈਂ ਅਗਲੇ ਦਿਨ ਦੇਖਿਆ ਕਿ ਬਾਪੂ ਬੰਦੂਕ ‘ਚ ਇਹੋ -ਜਹਾ ਕੀ ਪਾਈ ਫਿਰਦਾ ਸੀ ਕਿ ਸਾਰੇ ਡਰ ਕੇ ਭੱਜ ਗਏ! ਜਦ ਮੈਂ ਦੇਖਿਆ ਤਾਂ ਮੇਰਾ ਹਾਸਾ ਨਾ ਬੰਦ ਹੋਵੇ। ਬੰਦੂਕ ਦੀਆਂ ਦੋਵੇਂ ਨਾਲਾਂ ਤਾਂ ਰੂੰ ਨਾਲ ਬੰਦ ਕੀਤੀਆਂ ਹੋਈਆਂ ਸੀ ਬਾਪੂ ਖਾਲੀ ਰਫਲ ਨਾਲ ਹੀ ਡਰਾ ਆਇਆ ਸੀ ਸਾਰਿਆਂ ਨੂੰ। ਅੱਜ ਨਾ ਤਾਂ ਮੇਰਾ ਬਾਪੂ ਆ ਤੇ ਨਾ ਹੀ ਉਹ ਚਾਚਾ ਤੇ ਨਾ ਹੀ ਸ਼ਾਇਦ ਪਿੰਡ ਵਿਚ ਕਿਸੇ ਕੋਲ ਵੀ ਸੀ ਆਰ ਆ! ਵੱਡੇ-ਵੱਡੇ ਸਿਨੇਮਿਆਂ ਵਿਚ ਫਿਲਮਾਂ ਦੇਖ ਕੇ ਕੁਝ ਸਮਾਂ ਮਨੋਰੰਜਨ ਤਾਂ ਹੁੰਦਾ ਪਰ ਉਹ ਵੀ ਸੀ ਆਰ ਦੇਖ ਕੇ ਜੋ ਰੂਹ ਨੂੰ ਖੁਸ਼ੀ ਮਿਲਦੀ ਸੀ ਉਹ ਕਿਤੇ ਨਹੀਂ ਥਿਆਉਂਦੀ ਤੇ ਨਾ ਹੀ ਕੋਕ ਆਲਾ ਬੱਤਾ ਚਾਚੀ ਦੀ ਚਾਹ ਜਿੰਨਾ ਸੁਆਦ ਦਿੰਦਾ।
ਪਿੰਡ ਕੋਟਲੀ ਅਬਲੂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਗਾਂ ਮਨਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਅਪਣਾ ਰਹੀਆਂ ਨੇ ਵੱਖ-ਵੱਖ ਤਰੀਕੇ
ਹੱਥਾਂ ‘ਚ ਪੈਟਰੋਲ ਅਤੇ ਡੀਜਲ ਦੀਆਂ ਬੋਤਲਾਂ ਫੜ੍ਹ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ‘ਚ ਵੱਖ-ਵੱਖ ਜੱਥੇਬੰਦੀਆਂ ਦੇ ਧਰਨਾਕਾਰੀ ਆਪਣੀਆਂ ਮੰਗਾਂ ਮਨਵਾਉਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਇਸੇ ਤਹਿਤ ਅੱਜ ਬੇਰੁਜ਼ਗਾਰ ਲਾਈਨਮੈਨ ਨੌਕਰੀ ਦੀ ਮੰਗ ਨੂੰ ਲੈ ਕੇ ਅੱਜ ਅਬਲੋਵਾਲ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਇਨ੍ਹਾਂ ਨੇ ਆਪਣੇ ਹੱਥਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਬੋਤਲਾਂ ਫੜ ਕੇ ਜੰਮ ਕੇ ਪੰਜਾਬ ਸਰਕਾਰ ਦਾ ਪਿੱਟਾ ਸਿਆਪਾ ਕੀਤਾ। ਬਾਅਦ ਦੁਪਿਹਰ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਦਿੱਤੇ ਭਰੋਸੇ ਤੋਂ ਬਾਅਦ ਇਹ ਧਰਨਾਕਾਰੀ ਟੈਕੀ ਤੋਂ ਨਿੱਚੇ ਉੱਤਰ ਆਏ।
ਜਾਣਕਾਰੀ ਪਹਿਲੇ ਦੇ ਦਿੱਤੇ ਆਪਣੇ ਅਲਟੀਮਟਮ ਦੇ ਅਨੁਸਾਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਉਨ੍ਹਾਂ ਦਾ ਇੱਕ ਸਾਥੀ ਹਿਤੇਸ਼ ਕੁਮਾਰ ਸ਼ਹਿਰ ਦੇ ਅਬਲੋਵਾਲ ਇਲਾਕੇ ਵਿਚ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ 3500  ਲਾਈਨਮੈਨ ਸਾਥੀ ਪਾਵਰਕੌਮ ਵਿੱਚ ਨੌਕਰੀਆਂ ਹਾਸਲ ਕਰਨ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਘੇ ਸਾਲ ਉਨ੍ਹਾਂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਮਰਨ ਵਰਤ ਵਿੱਚ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਪਰ ਅੱਜ ਤੱਕ ਪਾਵਰਕੌਮ ਵੱਲੋਂ ਉਨ੍ਹਾਂ ਕੋਈ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਬੇਰੁਜ਼ਗਾਰ ਲਾਈਨਮੈਨਾਂ ਭਾਰੀ ਰੋਸ਼ ਪੈਦਾ ਹੋ ਰਿਹਾ ਹੈ। ਇਸੇ ਰੋਸ਼ ਕਾਰਨ ਕਾਰਨ ਅੱਜ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਮੰਗਾਂ ਮਨਵਾਉਣ ਲਈ ਪਾਣੀ ਵਾਲੀ ਟੈਕੀ ‘ਤੇ ਚੜਨਾ ਪਿਆ ਹੈ ਤੇ ਹੁਣ ਉਹ ਆਪਣੀ ਮੰਗ ਪੂਰੀ ਕਰਵਾ ਕੇ ਹੀ ਹੇਠਾ ਉਤਰਣਗੇ।
ਇਸ ਗੱਲ ਦਾ ਪਤਾ ਜਦੋਂ ਜਿਲ੍ਹਾ ਤੇ ਪੁਲਿਸ ਪ੍ਰਸਾਸ਼ਨ ਨੂੰ ਲੱਗਾਂ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਥੇ ਹੀ ਯੂਨੀਅਨ ਦੇ ਹੋਰ ਮੈਂਬਰ ਵੀ ਮੌਕੇ ‘ਤੇ ਇਕੱਤਰ ਹੋਣ ਲੱਗੇ। ਬਾਅਦ ਦੁਪਹਿਰ ਐਸਪੀ (ਸਿਟੀ) ਕੇਸਰ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਬਜਟ ਸੈਸ਼ਨ ਵਿਚ ਲਾਇਨਮੈਨਾਂ ਦੀ ਨਵੀਂ ਭਰਤੀ ਦੀ ਗੱਲ ਕਹੀ ਗਈ ਹੈ, ਇਸ ਭਰਤੀ ਵਿਚ ਹੀ ਉਨ੍ਹਾਂ ‘ਤੇ ਵਿਚਾਰ ਕੀਤਾ ਜਾਵੇਗਾ। ਐਸਪੀ ਸਿਟੀ ਵਲੋਂ ਦਿੱਤੇ ਭਰੋਸੇ ‘ਤੇ ਬਲਕੌਰ ਸਿੰਘ ਮਾਨ ਤੇ ਹਿਤੇਸ਼ ਕੁਮਾਰ ਟੈਂਕੀ ਤੋਂ ਉਤਰ ਆਏ, ਜਿਨਾਂ ਨੇ ਨੌਕਰੀ ਨਾ ਮਿਲਣ ‘ਤੇ ਮੁੜ ਆਰ ਪਾਰ ਦਾ ਸੰਘਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡ੍ਰਿਡ । ਉੱਤਰੀ ਸਪੇਨ ਵਿਚ ਕਰੀਬ 50 ਥਾਵਾਂ ‘ਤੇ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਕੁਝ ਥਾਵਾਂ ‘ਤੇ ਜਾਣਬੁੱਝ ਕੇ ਅੱਗ ਲਗਾਈ ਗਈ। ਐਤਵਾਰ ਦੇਰ ਰਾਤ 48 ਅਜਿਹੀਆਂ ਥਾਵਾਂ ਸਨ ਜਿੱਥੇ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਕੈਂਟਾਬ੍ਰਿਆ ਖੇਤਰ ਦੀ ਸਰਕਾਰ ਨੇ ਇਕ ਬਿਆਨ ਵਿਚ ਕਿਹਾ,”ਸਾਨੂੰ ਕੁੱਲ 50 ਥਾਵਾਂ ‘ਤੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਅਤੇ ਵੱਖ-ਵੱਖ ਪ੍ਰਸ਼ਾਸਨਾਂ ਦੇ 760 ਲੋਕ ਉਨ੍ਹਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ”।
ਪਹਾੜੀ ਇਲਾਕੇ ਵਿਚ ਪਹਿਲੀ ਜਗ੍ਹਾ ਅੱਗ ਵੀਰਵਾਰ ਨੂੰ ਲੱਗੀ ਸੀ। ਇਸ ਦੌਰਾਨ ਹਾਲੇ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਸਰਕਾਰ ਨੇ ਕਿਹਾ,”ਜ਼ਿਆਦਾਤਰ ਅੱਗ ਅਜਿਹੇ ਇਲਾਕਿਆਂ ਵਿਚ ਲੱਗੀ ਜਿੱਥੇ ਪਹੁੰਚ ਪਾਉਣਾ ਮੁਸ਼ਕਲ ਹੈ। ਇਸ ਨਾਲ ਆਬਾਦੀ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਖਤਰਾ ਨਹੀਂ ਹੈ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪ ਦੀ ਹਾਲਤ ਹੋਈ ਹੋਰ ਪਤਲੀ, ਫੂਲਕਾ ਬਣਾਉਣਗੇ ਵੱਖਰਾ ਸੰਗਠਨ
ਆਪ ਦੀ ਹਾਲਤ ਹੋਈ ਹੋਰ ਪਤਲੀ, ਫੂਲਕਾ ਬਣਾਉਣਗੇ ਵੱਖਰਾ ਸੰਗਠਨ
ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਤੋਂ ਵਿਧਾਇਕ ਐਚ. ਐਸ. ਫੂਲਕਾ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਆਪਣਾ ਵੱਖਰਾ ਗੈਰ ਸਿਆਸੀ ਸੰਗਠਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੰਨਾ ਹਜ਼ਾਰਾ ਵਰਗਾ ਅੰਦੋਲਨ ਦੁਬਾਰਾ ਸ਼ੁਰੂ ਕਰਨਗੇ ਅਤੇ ਪੰਜਾਬ ‘ਚ ਨਸ਼ਾ ਮੁਕਤੀ ਦੀ ਮੁਹਿੰਮ ਚਲਾਉਣਗੇ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਪਾਰਟੀ ਦੇ ਕਬਜ਼ੇ ਤੋਂ ਅਜ਼ਾਦ ਕਰਨ ਲਈ ਵੀ ਯਤਨ ਕਰਨਗੇ ਭਾਵੇਂ ਫੂਲਕਾ ਨੇ ਆਮ ਆਦਮੀ ਪਾਰਟੀ ਦੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ
ਓਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਸ. ਫੂਲਕਾ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਸ ਲਈ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ ਸਰਗਰਮ ਸਿਆਸਤ ਤੋਂ ਪਾਸੇ ਹੋਣ ਨਾਲ ਫੂਲਕਾ ਦਾ ਅਸਤੀਫ਼ਾ ਪਾਰਟੀ ਲਈ ਝਟਕਾ ਮੰਨਿਆ ਜਾ ਰਿਹਾ ਹੈ
ਭੀੜ ਤੋਂ ਅਲੱਗ ਇੱਕ ਮਨੁੱਖ ਅਟਲ ਬਿਹਾਰੀ ਵਾਜਪਾਈ
‘ਵਾਜਪਾਈ ਦੀ ਜ਼ੁਬਾਨ ‘ਚ ਸਰਸਵਤੀ ਹੈ’ ਇਹ ਗੱਲ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਟਲ ਬਿਹਾਰੀ ਵਾਜਪਾਈ ਦੇ ਸੰਦਰਭ ‘ਚ ਕਹੀ ਸੀ। ਆਦਰ ਨਾਲ ਬੋਲਣ ਵਾਲੇ ਅਤੇ ਆਦਰ ਨਾਲ ਸੁਣਨ ਵਾਲੇ ਵਾਜਪਾਈ ਨੂੰ ਨੀਲੀ ਛੱਤ ਵਾਲੇ ਨੇ ਉਹ ਰੁੱਖਾਪਣ ਕਦੇ ਨਹੀਂ ਦਿੱਤਾ ਜੋ ਸਿਖ਼ਰ ‘ਤੇ ਬੈਠੇ ਲੋਕਾਂ ‘ਚ ਅਕਸਰ ਆ ਹੀ ਜਾਂਦਾ ਹੈ। ਸ਼ਾਇਦ ਇਹੀ ਉਨ੍ਹਾਂ ਦੇ ਜਨਤਾ ਦੇ ਹਰਮਨਪਿਆਰੇ ਨੇਤਾ ਹੋਣ ਦਾ ਕਾਰਨ ਵੀ ਹੈ।
25 ਦਸੰਬਰ 1924 ਨੂੰ ਗਵਾਲੀਅਰ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਾਜਪਾਈ ਦੀ ਸ਼ੁਰੂਆਤੀ ਸਿੱਖਿਆ ਗਵਾਲੀਅਰ ਦੇ ਵਿਕਟੋਰੀਆ (ਹੁਣ ਲਕਸ਼ਮੀਬਾਈ) ਕਾਲਜ ਅਤੇ ਕਾਨ੍ਹਪੁਰ ਦੇ ਡੀਏਵੀ ਕਾਲਜ ਵਿਚ ਹੋਈ। ਜਿਸ ਦਿਨ ਵਾਜਪਾਈ ਦਾ ਜਨਮ ਹੋਇਆ, ਉਹੀ ਦਿਨ ਕ੍ਰਿਸਮਸ ਦਾ ਦਿਨ ਵੀ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਉਹ ਸੁਤੰਤਰਤਾ ਅੰਦੋਲਨ ਦਾ ਹਿੱਸਾ ਬਣ ਗਏ ਅਤੇ 1942 ਵਿੱਚ ਉਹ ਰਾਜਨੀਤੀ ਵਿੱਚ ਦਾਖਲ ਹੋਏ। ਇਸ ਤੋਂ ਬਾਅਦ 1951 ਵਿਚ ਉਹ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ ਬਣੇ। ਪਹਿਲੀ ਵਾਰ 1957 ਵਿਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਉਹ ਲੋਕ ਸਭਾ ਲਈ ਚੁਣੇ ਗਏ। ਸੰਸਦ ਵਿਚ ਆਪਣੇ ਪਹਿਲੇ ਭਾਸ਼ਣ ‘ਚ ਵਾਜਪਾਈ ਨੇ ਸਭਨਾ ਦਾ ਦਿਲ ਜਿੱਤ ਲਿਆ।ਉਨ੍ਹਾਂ ਦਾ ਭਾਸ਼ਣ ਇੰਨਾ ਗੰਭੀਰ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਯਾਤਰਾ ‘ਤੇ ਆਏ ਇੱਕ ਮਹਿਮਾਨ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ  ਇਹ ਨੌਜਵਾਨ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਵਾਜਪਾਈ 47 ਸਾਲਾਂ ਤੱਕ ਸੰਸਦ ਮੈਂਬਰ ਰਹੇ । ਉਹ 10 ਵਾਰ ਲੋਕ ਸਭਾ ਅਤੇ 2 ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ।
ਵਾਜਪਾਈ ਨੇ 1955 ‘ਚ ਪਹਿਲੀ ਵਾਰ ਚੁਣਾਵੀ ਮੈਦਾਨ ‘ਚ ਕਦਮ ਰੱਖਿਆ ਜਦੋਂ ਵਿਜੈ ਲਕਸ਼ਮੀ ਪੰਡਿਤ ਵੱਲੋਂ ਖਾਲੀ ਕੀਤੀ ਗਈ ਲਖਨਊ ਸੀਟ ਦੀਆਂ ਉਪ ਚੋਣਾਂ ‘ਚ ਉਹ ਹਾਰ ਗਏ। ਬਾਅਦ ‘ਚ ਇਸੇ ਸੰਸਦੀ ਹਲਕੇ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚੇ। ਉੱਤਰ ਪ੍ਰ੍ਰਦੇਸ਼ ਦੀ ਬਲਰਾਮਪੁਰ ਸੀਟ ਤੋਂ 1957 ‘ਚ ਪਹਿਲੀ ਵਾਰ ਚੋਣ ਜਿੱਤ ਦੇ ਲੋਕਸਭਾ ‘ਚ ਕਦਮ ਰੱਖਿਆ। 1962 ‘ਚ ਇਸੇ ਚੋਣ ਹਲਕੇ ‘ਚ ਕਾਂਗਰਸ ਦੀ ਸੁਭੱਦਰਾ ਜੋਸ਼ੀ ਤੋਂ ਹਾਰ ਗਏ ਪਰ 1967 ‘ਚ ਉਨ੍ਹਾਂ ਨੇ ਫਿਰ ਇਸੇ ਸੀਟ ‘ਤੇ ਕਬਜਾ ਕਰ ਲਿਆ। ਉਨ੍ਹਾਂ ਨੇ 1972 ‘ਚ ਗਵਾਲੀਅਰ ਸੀਟ, 1977 ਅਤੇ 1980 ‘ਚ ਨਵੀਂ ਦਿੱਲੀ, 1991, 1996 ਅਤੇ 1998 ‘ਚ ਲਖਨਊ ਸੰਸਦੀ ਸੀਟ ‘ਤੇ ਜਿੱਤ ਹਾਸਲ ਕੀਤੀ।
ਐਮਰਜੈਂਸੀ ਦੌਰਾਨ ਜੈ ਪ੍ਰਕਾਸ਼ ਨਰਾਇਣ ਅਤੇ ਹੋਰ ਵਿਰੋਧੀ ਲੀਡਰਾਂ ਦੇ ਨਾਲ ਵਾਜਪਾਈ ਜੀ ਵੀ ਜੇਲ੍ਹ ਗਏ। ਜਦੋਂ 1977 ‘ਚ ਐਮਰਜੈਂਸੀ ਖਤਮ ਹੋ ਗਈ ਤਾਂ ਜਨਸੰਘ ਦੇ ਜਨਤਾ ਪਾਰਟੀ ‘ਚ ਤਬਦੀਲ ਹੋਣ ‘ਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਵਾਜਪਾਈ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਣ ਤੋਂ ਪਹਿਲਾਂ 1992 ‘ਚ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ 1994 ‘ਚ ਉਨ੍ਹਾਂ ਨੂੰ ਸ੍ਰੇਸ਼ਠ ਸਾਂਸਦ ਦੇ ਤੌਰ ‘ਤੇ ਗੋਵਿੰਦ ਵੱਲਭ ਪੰਤ ਅਤੇ ਲੋਕਮਾਨਿਆ ਤਿਲਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਮੁਲਕ ਦੇ ਸੁੱਘੜ-ਸਿਆਣੇ ਸਿਆਸਤਦਾਨਾਂ ਵਿਚ ਸ਼ੁਮਾਰ ਅਟਲ ਬਿਹਾਰੀ ਵਾਜਪਾਈ ਨੂੰ ਵੱਖ-ਵੱਖ ਵਿਰੋਧਾਂ ਨੂੰ ਵੀ ਮੁਹਾਰਤ ਨਾਲ ਹੱਲ ਕਰਨ ਲਈ ਜਾਣਿਆ ਜਾਂਦਾ ਹੈ। ਗੁਜਰਾਤ ਦੇ ਦੰਗਿਆਂ ਦੌਰਾਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਮੌਕੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਧਰਮ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਦੀ ਨਸੀਹਤ ਦਿੱਤੀ ਸੀ ਕਿ ਸਰਕਾਰੀ ਤੌਰ ‘ਤੇ ਜਾਤ, ਧਰਮ ਜਾਂ ਨਸਲ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਾ ਹੋਵੇ।
ਇਸ ਤੋਂ ਦਸ ਵਰ੍ਹੇ ਪਹਿਲਾਂ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਵੀ ਭਾਜਪਾ ਵਿੱਚ ਉਹ ਇਕੱਲੇ ਅਜਿਹੇ ਆਗੂ ਸਨ ਜਿਨ੍ਹਾਂ ਇਸ ਕਾਰਵਾਈ ‘ਤੇ ਅਫਸੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਇਸ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ ਸੀ।
1996 ਵਿੱਚ ਕੇਂਦਰ ਦੀ ਸੱਤਾ ‘ਤੇ ਭਾਜਪਾ ਦੀ ਤਾਜਪੋਸ਼ੀ ਵਾਜਪਾਈ ਦੀ ਅਗਵਾਈ ਵਿਚ ਹੋਈ। ਹਾਲਾਂਕਿ ਉਨ੍ਹਾਂ ਦੀ ਸੱਤਾ ਮਹਿਜ਼ 13 ਦਿਨ ਹੀ ਰਹੀ। ਵਾਜਪਾਈ ਦੀ ਕ੍ਰਿਸ਼ਮਈ ਸ਼ਖਸੀਅਤ ਕਾਰਨ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਅਵਿਸ਼ਵਾਸ ਮਤੇ ਦੀ ਅਗਨੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਅਤੇ ਡਿੱਗ ਗਈ। ਅਕਤੂਬਰ 1999 ਵਿੱਚ ਬਣੀ ਭਾਜਪਾ ਦੀ ਅਗਲੀ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਿਚ ਆਪਣਾ ਕਾਰਜਕਾਲ ਪੂਰਾ ਕੀਤਾ। ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਵੱਡੀਆ ਪ੍ਰਾਪਤੀਆਂ ਵਿਚ ਇੱਕ ਮਈ 1998 ਵਿੱਚ ਪਰਮਾਣੂ ਪ੍ਰੀਖਣ ਸ਼ਾਮਲ ਹੈ।
ਸਾਲ 2004 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵਾਜਪਾਈ ਨੇ 2005 ਵਿਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਉਹ ਬਿਮਾਰ ਰਹਿਣ ਲੱਗ ਪਏ ਅਤੇ ਹੌਲੀ-ਹੌਲੀ ਗੁੰਮਨਾਮ ਹੁੰਦੇ ਚਲੇ ਗਏ। 2009 ਵਿਚ ਉਨ੍ਹਾਂ ਨੇ ਇੱਕ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਰਲ ਪੂਰਾ ਕੀਤਾ ਅਤੇ ਮੁੜ ਕਦੇ ਚੋਣ ਨਹੀਂ ਲੜੀ। ਇਸ ਤੋਂ ਬਾਅਦ ਉਹ ਕਦੇ ਲੋਕਾਂ ਵਿਚ ਨਜ਼ਰ ਨਹੀਂ ਆਏ। ਵਾਜਪਾਈ ਰਾਸ਼ਟਰਦੂਤ ਰਸਾਲੇ ਅਤੇ ਵੀਰ ਅਰਜੁਨ ਅਖਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਜੀਵਨ ਦੇ ਹਰ ਰੰਗ ਨੰੂੰ ਆਪਣੀਆਂ ਕਵਿਤਾਵਾਂ ਵਿੱਚ ਬਾਖੂਬੀ ਪ੍ਰਗਟਾਇਆ। ਘੱਟ ਸ਼ਬਦਾਂ ਵਿਚ ਉਨ੍ਹਾਂ ਬਾਰੇ ਦੱਸਣ ਲਈ ਉਨ੍ਹਾਂ ਦੀ ਇਹ ਸਤਰ ਕਾਫੀ ਹੈ:-
ਮੈਂ ਜੀ ਭਰ ਜੀਆ, ਮੈਂ ਮਨ ਸੇ ਮਰੂੰ, ਲੌਟਕਰ ਆਊਂਗਾ, ਕੂਚ ਸੇ ਕਿਉਂ ਡਰੂੰ?
ਠਣ ਗਈ, ਮੌਤ ਸੇ ਠਣ ਗਈ
ਕਈ ਵਰ੍ਹੇ ਪਹਿਲਾਂ ਇਨ੍ਹਾਂ ਸ਼ਬਦਾਂ ਨੂੰ ਕਾਗਜ਼ ‘ਤੇ ਦਰਜ ਕਰ ਚੁੱਕੇ ਭਾਰਤੀ ਰਾਜਨੀਤੀ ਦੇ ਸਿਖ਼ਰ ਪੁਰਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਸਲ ਵਿਚ ਮੌਤ ਨਾਲ ਠਣ ਗਈ ਅਤੇ 16 ਅਗਸਤ 2018 ਨੂੰ ਉਹ ਸਾਨੂੰ ਸਭ ਨੂੰ ਛੱਡ ਕੇ ਅਨੰਤ ਯਾਤਰਾ ‘ਤੇ ਗਲੇ ਗਏ। ਭਾਰਤ ਰਤਨ ਨਾਲ ਸਨਮਾਨਿਤ ਵਾਜਪਾਈ ਨੂੰ ਭਾਸ਼ਾਵਾਂ, ਵਿਚਾਰਧਾਰਾਵਾਂ ਅਤੇ ਸੱਭਿਆਚਾਰਕ ਨਿਖੇੜ ਤੋਂ ਪਰ੍ਹੇ ਇੱਕ ਮਹਾਨ ਯਥਾਰਥਵਾਦੀ ਤੇ ਕ੍ਰਿਸ਼ਮਈ ਆਗੂ, ਹਰਮਨਪਿਆਰਾ ਬੇਬਾਕ ਵਕਤਾ, ਸ਼ਾਂਤੀ ਪ੍ਰੇਮੀ ਅਤੇ ਲੋਕਪ੍ਰਿਯ ਕਵੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।
ਸਾਬਕਾ ਡੀ ਓ, 174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤੱਕ ਕੁੱਲ 239 ਉਪਗ੍ਰਹਿ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਸਥਾਪਤ ਕੀਤੇ
ਸ੍ਰੀਹਰੀਕੋਟਾ, ਏਜੰਸੀ।
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਆਪਣੇ ਇੱਕ ਅਭਿਆਨ ‘ਚ ਕਈ ਉਪਗ੍ਰਹਿਆਂ ਨੂੰ ਵੱਖ-ਵੱਖ ਜਮਾਤਾਂ ‘ਚ ਸਫਲਤਾਪੂਰਵਕ ਸਥਾਪਿਤ ਕਰਨ ਦਾ ਰਿਕਾਰਡ ਬਣਾ ਲਿਆ ਹੈ। ਇਸਰੋ ਨੇ ਹੁਣ ਤੱਕ ਕੁੱਲ 28  ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਹਨਾ ਦੀ ਜਮਾਤ ‘ਚ ਸਥਾਪਿਤ ਕੀਤਾ ਹੈ ਜਿਸ ਵਿੱਚ ਇੱਕ ਅਭਿਆਨ ‘ਚ 100 ਤੋਂ ਜ਼ਿਆਦਾ ਉਪਗ੍ਰਹਿਆਂ ਨੂੰ ਲਾਂਚ ਕਰਨ ਦਾ ਵਿਸ਼ਵ ਰਿਕਾਰਡ ਵੀ ਸ਼ਾਮਲ ਹੈ। ਇਸਰੋ ਨੇ ਇੱਕ ਵਾਰ ਫਿਰ ਆਪਣੀ ਤਕਨੀਕੀ ਸਮਰੱਥਾ ਨੂੰ ਸਾਬਤ ਕਰਦੇ ਹੋਏ ਐਤਵਾਰ ਰਾਤ ਆਪਣੇ ਵਪਾਰਕ ਮਿਸ਼ਨ ਤਹਿਤ ਧਰੁਵੀ ਉਪਗ੍ਰਹਿ ਲਾਂਚ ਗੱਡੀ ਪੀਐਸਐਲਵੀ-ਸੀ 42 ਰਾਹੀਂ ਬ੍ਰਿਟੇਨ ਦੇ ਦੋ ਉਪਗ੍ਰਹਿਆਂ ਨੂੰ ਸਫਲਤਾਪੂਵਕ ਲਾਂਚ ਕੀਤਾ। ਇਸਰੋ ਨੇ ਆਪਣੇ ਇਸ ਅਭਿਆਨ ਰਾਹੀਂ ਮੁਕਾਬਲੇ ਵਾਲੇ ਪੁਲਾੜ ਕਾਰੋਬਾਰ ‘ਚ ਭਾਰਤ ਦੀ ਤਰੱਕੀ ਦਾ ਪ੍ਰਦਰਸ਼ਨ ਕੀਤਾ।
ਇਸਰੋ ਨੇ 33 ਘੰਟੇ ਤੱਕ ਚੱਲੀ ਉਲਟੀ ਗਿਣਤੀ ਤੋਂ ਬਾਅਦ ਐਤਵਾਰ ਰਾਤ 10:08 ਵਜੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਪੀਐਸਐਲਵੀ-ਸੀ 42 ਨੂੰ ਲਾਂਚ ਕੀਤਾ। ਇਸ ਮਿਸ਼ਨ ‘ਚ ਦੋ ਪ੍ਰਿਥਵੀ ਅਵਲੋਕਨ ਉਪਗ੍ਰਹਿ ‘ਨੋਵਾ ਐਸਏਆਰ’ ਅਤੇ ‘ਐਸ 1-4’ ਨੂੰ ਪੁਲਾੜ ‘ਚ ਸਥਾਪਤ ਕੀਤਾ ਗਿਆ, ਜਿਹਨਾਂ ਦਾ ਸਾਂਝਾ ਵਜਨ 889 ਕਿਲੋਗ੍ਰਾਮ ਹੈ। ਇਹਨਾਂ ਨੂੰ ਬ੍ਰਿਟੇਨ ਦੀ ਕੰਪਨੀ ਸਰੇ ਸੈਟੇਲਾਈਟ ਟੈਕਨਾਲੋਜੀ ਲਿਮਟਿਡ ਨੇ ਵਿਕਸਿਤ ਕੀਤਾ ਹੈ। ਇਹਨਾਂ ਦੇ ਲਾਂਚ ਨਾਲ ਜੰਗਲਾਂ ਦੇ ਸਰਵੇਖਣ, ਹੜ ਅਤੇ ਹੋਰ ਆਫਤਾਂ ਦੀ ਨਿਗਰਾਨੀ ‘ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਸਐਲਵੀ- ਸੀ 42 ਦੇ ਸਫਲ ਲਾਂਚ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕੀਤਾ ਕਿ ਸਾਡੇ ਪੁਲਾੜ ਵਿਗਿਆਨੀਆਂ ਨੂੰ ਵਧਾਈ। ਇਸਰੋ ਨੇ ਪੀਐਸਐਲਵੀ-ਸੀ 42 ਦਾ ਸਫਲ ਲਾਂਚ ਕੀਤਾ, ਬ੍ਰਿਟੇਨ ਦੇ ਦੋ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਸਥਾਪਿਤ ਕੀਤਾ ਅਤੇ ਹੋਰ ਮੁਕਾਬਲੇ ਵਾਲੇ ਪੁਲਾੜ ਕਾਰੋਬਾਰ ‘ਚ ਭਾਰਤ ਦੇ ਵਿਕਾਸ ਦਾ ਪ੍ਰਦਰਸ਼ਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੱਖੜੀ ਮੌਕੇ ਕਿੰਨਰਾਂ ਤੋਂ ਰੱਖੜੀ ਵੀ ਬਨਵਾਈ ਸੀ
ਨਵੀਂ ਦਿੱਲੀ, 14 ਸਤੰਬਰ ਗੌਤਮ ਗੰਭੀਰ ਭਾਰਤੀ ਟੀਮ ਦੇ ਅਜਿਹੇ ਕ੍ਰਿਕਟਰ ਹਨ ਜੋ ਸਮਾਜਿਕ ਕੰਮਾਂ ‘ਚ ਹਮੇਸ਼ਾ ਅੱਗੇ ਰਹਿੰਦੇ ਹਨ ਗੰਭੀਰ ਹਮੇਸ਼ਾ ਤੋਂ ਭਾਰਤੀ ਫੌਜ਼ੀਆਂ ਲਈ ਖ਼ਾਸ ਤੌਰ ‘ਤੇ ਮਦਦ ਕਰਦੇ ਹਨ ਅਤੇ ਫੌਜੀਆਂ ਦੇ ਬੱਚਿਆਂ ਲਈ ਵੀ ਕਈ ਤਰ੍ਹਾਂ ਦੀਆਂ ਮੁਹਿੰਮਾ ਚਲਾਉਂਦੇ ਹਨ ਹੁਣ ਗੌਤਮ ਨੇ ਫਿਰ ਅਜਿਹਾ ਕੀਤਾ ਹੈ ਜਿਸ ਨਾਲ ਪੂਰੇ ਦੇਸ਼ ‘ਚ ਉਸਦੀ ਤਾਰੀਫ਼ ਹੋ ਰਹੀ ਹੈ
ਗੰਭੀਰ ਨੇ ਕਿੰਨਰ ਸਮਾਜ ਦੇ ਹੱਬਾ ਨਾਂਅ ਦੇ ਇੱਕ ਪ੍ਰੋਗਰਾਮ ਦੇ ਉਦਘਾਟਨ ‘ਚ ਪਹੁੰਚ ਕੇ ਕਿੰਨਰ ਸਮਾਜ ਦੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਨ ਲਈ ਦੁਪੱਟਾ ਲਿਆ ਅਤੇ ਬਿੰਦੀ ਵੀ ਲਾਈ ਜ਼ਿਕਰਯੋਗ ਹੈ ਕਿ ਕਿੰਨਰ ਸਮਾਜ ਦੇ ਲੋਕਾਂ ਨਾਲ ਗੰਭੀਰ ਨੇ ਰੱਖੜੀ ਦੇ ਮੌਕੇ ‘ਤੇ ਵੀ ਰੱਖੜੀਆਂ ਬੰਨਵਾਈਆਂ ਸਨ ਅਤੇ ਉਹਨਾਂ ਕਿਹਾ ਸੀ ਕਿ ਔਰਤ ਜਾਂ ਮਰਦ ਹੋਣ ਦੀ ਬਜਾਏ ਇਨਸਾਨ ਹੋਣਾ ਸਭ ਤੋਂ ਜ਼ਿਆਦਾ ਮਾਅਨਾ ਰੱਖਦਾ ਹੈ ਮੈਨੂੰ ਮਾਣ ਹੈ, ਕਿ ਕਿੰਨਰ ਸਮਾਜ ਨੇ ਮੇਰੇ ਹੱਥ ‘ਤੇ ਰੱਖਣੀ ਬੰਨੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿੰਦੂਆਂ ਤੇ ਸਿੱਖਾਂ ਦਾ ਇਹ ਜੱਥਾ ਗਵਰਨਰ ਦੇ ਕੰਪਾਂਡ ‘ਚ ਜਾ ਰਿਹਾ ਸੀ | Attack
ਕਾਬੁਲ, (ਏਜੰਸੀ)। ਐਤਵਾਰ ਨੂੰ ਇੱਕ ਆਤਮਘਾਤੀ ਬੰਬਾਰ ਨੇ ਅਫ਼ਗ਼ਾਨਿਸਤਾਨ ਦੇ ਸ਼ਹਿਰ ਜਲਾਲਾਬਾਦ ‘ਚ ਸਿੱਖਾਂ ਤੇ ਹਿੰਦੂਆਂ ਦੇ ਇੱਕ ਜੱਥੇ ‘ਤੇ ਵੱਖਰੇ ਢੰਗ ਨਾਲ ਹਮਲਾ ਕੀਤਾ, ਜਿਸ ‘ਚ 20 ਵਿਅਕਤੀ ਮਾਰੇ ਜਾਣ ਦੀ ਅਤੇ ਪੰਜ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਖਬਰ ਹੈ। ਹਿੰਦੂਆਂ ਤੇ ਸਿੱਖਾਂ ਦਾ ਇਹ ਜੱਥਾ ਗਵਰਨਰ ਦੇ ਕੰਪਾਂਡ ‘ਚ ਜਾ ਰਿਹਾ ਸੀ। ਉਨ੍ਹਾਂ ਦੀ ਯੋਜਨਾ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਦੀ ਸੀ, ਜੋ ਐਤਵਾਰ ਨੂੰ ਇਸ ਖੇਤਰ ਵਿੱਚ ਆ ਰਹੇ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਵੀ ਨਹੀਂ ਲਈ ਹੈ ਪਰ ਤਾਲਿਬਾਨ ਤੇ ਇਸਲਾਮਿਕ ਸਟੇਟ ਦੋਵੇਂ ਅੱਤਵਾਦੀ ਸੰਗਠਨ ਇਸ ਸੂਬੇ ‘ਚ ਸਰਗਰਮ ਹਨ। ਅਫ਼ਗ਼ਾਨਿਸਤਾਨ ‘ਚ ਹਿੰਦੂਆਂ ਤੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਵਿਤਕਰੇ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਾਮਿਕ ਅੱਤਵਾਦੀ ਅਕਸਰ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। (Attack)
ਇੱਕ ਵੱਖਰੀ ਘਟਨਾ ਵਿਅਕਤੀਆਂ ਨੂੰ ਉਦੋਂ ਹਸਪਤਾਲ ਦਾਖ਼ਲ ਕਰਵਾਉਣਾ ਪਿਆ, ਜਦੋਂ ਇੱਕ ਦਰਿਆ ਦਾ ਪਾਣੀ ਪੀ ਕੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ। ਚਾਰਾਕਾਰ ਦੇ ਮੁੱਖ ਹਸਪਤਾਲ ਦੇ ਮੁਖੀ ਅਬਦੁਲ ਖ਼ਲੀਲ ਫ਼ਰਹੰਗੀ ਨੇ ਦੱਸਿਆ ਕਿ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇੰਨੇ ਲੋਕਾਂ ਦੇ ਇਕੱਠੇ ਬੀਮਾਰ ਪੈਣ ਦਾ ਕੀ ਕਾਰਨ ਹੈ। ਅਫ਼ਗ਼ਾਨਿਸਤਾਨ ਪਿਛਲੇ ਕਈ ਵਰ੍ਹਿਆਂ ਤੋਂ ਜੰਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਪਿੰਡਾਂ ‘ਚ ਹਾਲਾਤ ਬਹੁਤ ਖ਼ਰਾਬ ਹਨ। (Attack)
ਪਰਵਾਸੀ ਮਾਮਲਿਆਂ ਸਬੰਧੀ ਵੱਖਰੇ ਮੰਤਰਾਲੇ ਦੀ ਲੋੜ
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਬਜਟ ਸਪੀਚ ਵਿਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪਰਵਾਸੀ ਭਾਰਤੀ ਮਾਮਲੇ ਅਧੀਨ ‘ਫਰੈਂਡਜ਼ ਆਫ਼ ਪੰਜਾਬ-ਚੀਫ਼ ਮਨਿਸ਼ਟਰਜ਼ ਗਰੀਮਾ ਗ੍ਰ੍ਰਾਮ ਯੋਜਨਾ ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਦੀ ਭਾਵਨਾ ਨਾਲ ਹਰੇਕ ਖੇਤਰ ‘ਚ ਵਿਦੇਸ਼ੀ ਧਰਤੀ ‘ਤੇ ਸਫ਼ਲਤਾਪੂਰਵਕ ਆਪਣੇ ਆਪ ਨੂੰ ਸਥਾਪਤ ਕੀਤਾ ਹੈ ਇਨ੍ਹਾਂ ਪੰਜਾਬੀਆਂ ਨੇ ਨਾ ਸਿਰਫ਼ ਰਾਜ ਅਤੇ ਕੌਮੀ ਆਰਥਿਕਤਾ ਦੀ ਸਹਾਇਤਾ ਕੀਤੀ ਹੈ ਸਗੋਂ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਨਾਮਣਾ ਖੱਟਿਆ ਹੈ
ਸਾਡੇ ਬਹੁਤ ਸਾਰੇ ਐਨ ਆਰ ਆਈ ਭਰਾ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਨਾਲ ਸੰਪਰਕ ਕਰਨਾ ਲੋਚਦੇ ਹਨ ਇਸ ਲਈ ਰਾਜ ਸਰਕਾਰ ਨੇ ”ਫਰੈਂਡਜ਼ ਆਫ ਪੰਜਾਬ” ਨਾਂਅ ਦੀ ਸਕੀਮ ਸ਼ੁਰੂ ਕਰਕੇ ਪਹਿਲ ਕਦਮੀ ਕੀਤੀ ਹੈ ਇਸ ਸਕੀਮ ਅਧੀਨ ਐਨ ਆਰ ਆਈਜ਼ ਨੂੰ ਉਨ੍ਹਾਂ ਦੇ ਪਿੰਡਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਇਸ ਸਾਲ ਦੌਰਾਨ ਇਸ ਸਕੀਮ ਨੂੰ ਅਮਲ ‘ਚ ਲਿਆਉਣ ਲਈ ਉਚਿਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਪਰਵਾਸੀਆਂ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਦਾਅਵਾ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਹੁਤ ਸਾਰੇ ਐਨ ਆਰ ਆਈ  ਜਾਂ ਤਾ ਆਪਣੀ ਸੰਪਤੀ ਕਾਰਨ ਜਾਂ ਹੋਰ ਮਾਮਲਿਆਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ਐਨ ਆਰ ਆਈ ਸਾਲ ਦੌਰਾਨ ਥੋੜ੍ਹੇ ਸਮੇਂ ਲਈ ਆਪਣੇ ਸੂਬੇ ‘ਚ ਆਉਂਦੇ ਹਨ ਅਤੇ ਉਹ ਵਧੇਰੇ ਲੰਬਾ ਸਮਾਂ ਇੱਥੇ ਨਹੀਂ ਰਹਿ ਸਕਦੇ
ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਭਾਵਕਾਰੀ ਢੰਗ ਨਾਲ ਸਮਾਂਬੱਧ ਤਰੀਕੇ ਨਾਲ ਨਿਟਾਉਣ ਉਦੇਸ਼ ਲਈ ਰਾਜ ਸਰਕਾਰ ਐਨਆਰਆਈਜ਼  ਮਾਮਲੇ ਵਾਸਤੇ ਲੋਕਪਾਲ ਸਥਾਪਤ ਕਰਨ ਲਈ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਰਕਾਰ ਸੂਬੇ ‘ਚ ਐਨ ਆਰ ਆਈਜ਼ ਦੀ ਭਲਾਈ ਲਈ ਵਚਨਬੱਧ ਹੈ ਤੇ ਰਾਜ ਕਾਨੂੰਨ ਦਾ ਰਾਜ ਯਕੀਨੀ ਬਣਾਉਣ ਤੇ ਨਿਆਂ ਦੀ ਸੁਖਾਲੀ ਅਤੇ ਤੁਰੰਤ ਸਪੁਰਦਗੀ ਲਈ ਐਨ ਆਰ ਆਈਜ ਦੀ ਸੰਪਤੀ ਦੀ ਸੁਰੱਖਿਆ ਲਈ ਐਨਆਰਆਈ ਪ੍ਰਾਪਰਟੀ ਸੇਫ਼ ਗਾਰਡਜ਼ ਪੈਕਟ ਬਣਾਉਣ ਦੀ ਤਜਵੀਜ਼ ਰੱਖੀ ਹੈ
ਵਿੱਤ ਮੰਤਰੀ ਦੇ ਉੱਕਤ ਬਿਆਨ ‘ਤੇ ਪਰਵਾਸੀਆਂ ਨੂੰ ਵਿਸ਼ਵਾਸ ਕਰਨਾ ਇਸ ਲਈ ਮੁਸ਼ਕਲ ਹੈ ਕਿਉਂਕਿ ਮੌਜ਼ੂਦਾ ਤੇ ਪਿਛਲੀਆਂ ਸਰਕਾਰਾਂ ਸਮੇਂ ਵੀ ਅਜਿਹੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਰਹੇ ਹਨ ਐਨ ਆਰਆਈ ਥਾਣੇ ਤੇ ਐਨਆਰਆਈ ਪਟਵਾਰ ਖਾਨਿਆਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਸੀ ਨਾ ਥਾਣਿਆਂ ਨੇ ਇਨਸਾਫ਼ ਦਿੱਤਾ ਅਤੇ ਨਾ ਹੀ ਮਹਿਕਮਾ ਮਾਲ ਦੇ ਕਰਮਚਾਰੀਆਂ ਤੇ ਅਫ਼ਸਰਾਂ ਨੇ ਪਜਵਾਸੀਆਂ ਨੂੰ ਸਰਕਾਰਾਂ ਨੇ ਵੀ ਲੁੱਟਿਆ ਤੇ ਜਾਇਦਾਦਾਂ ‘ਤੇ ਕਬਜ਼ੇ ਕਰਨ ਵਾਲਿਆਂ ‘ਚ ਉਨ੍ਹਾਂ ਦੇ ਸਕੇ ਸਬੰਧੀ ਵੀ ਹੁੰਦੇ ਹਨ ਸ਼ਰੀਕੇ ਵਾਲੇ ਵੀ ਤੇ ਸਵਾਰਥੀ ਸੋਚ ਰੱਖਣ ਵਾਲੇ ਸੱਤਾਧਾਰੀ ਵੀ
ਮਨਪ੍ਰੀਤ ਬਾਦਲ ਨੇ ਲੋਕਪਾਲ ਤੇ ਨਵੇਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ ਪਰ ਸਵਾਲ ਇਹ ਉਠਦਾ ਮੌਜੂਦਾ ਕਾਨੂੰਨ ਅਨੁਸਾਰ ਕਿੰਨੇ ਕੁ ਉਨ੍ਹਾਂ ਲੋਕਾਂ ਨੂੰ ਸਜਾ ਦਿੱਤੀ ਗਈ ਜਿਨ੍ਹਾਂ ਨੇ ਪਰਵਾਸੀਆਂ ਦੀਆਂ ਜਾਇਦਾਦਾਂ ‘ਤੇ ਕਬਜ਼ਾ ਕੀਤਾ ਹੈ ਫਰੈਂਡਜ਼ ਆਫ਼ ਪੰਜਾਬ ਸਕੀਮ ਤਾਂ ਪਰਵਾਸੀਆਂ ਨਾਲ ਕੀਤਾ ਹੋਰ ਮਜ਼ਾਕ ਨਜ਼ਰ ਆਉਂਦਾ ਹੈ
ਇਸ ਸਕੀਮ ਲਈ ਗੱਲਾਂ ਦਾ ਕੜਾਹ ਹੀ ਬਣਾਇਆ ਗਿਆ ਹੈ, ਬਜ਼ਟ ‘ਚ ਪੈਸੇ ਦੀ ਕੋਈ ਯੋਜਨਾ ਨਹੀਂ ਦੱਸੀ ਗਈ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਸਮੇਂ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ ਪਰ ਉਹ ਕਦੇ ਵੀ ਵਫ਼ਾ ਨਹੀਂ ਹੋਏ ਇਸੇ ਕਾਰਨ ਪਰਵਾਸੀ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਬੂਰੀ ਤਰ੍ਹਾਂ ਦੂਰ ਹੋ ਗਏ ਭਾਵੇਂ ਪੰਜਾਬ ਦੇ ਵਿੱਤ ਮੰਤਰੀ ਨੇ ਇਸ ਵਾਰ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਉਲਟ ਪ੍ਰਭਾਵ ਹੀ ਨਜ਼ਰ ਆਇਆ ਹੈ
ਜੇ ਸਰਕਾਰ ਪਰਵਾਸੀਆਂ ਲਈ ਸੱਚਮੁੱਚ ਕੁੱਝ ਕਰਨਾ ਚਾਹੁੰਦੀ ਹੈ ਤਾਂ ਸਰਕਾਰ ‘ਚ ਪਰਵਾਸੀ ਮਾਮਲਿਆਂ ਬਾਰੇ ਇੱਕ ਵੱਖਰਾ ਮੰਤਰਾਲਾ ਹੋਣਾ ਚਾਹੀਦਾ ਹੈ ਇਹ ਮੰਤਰਾਲਾ ਪਰਵਾਸੀਆਂ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰੇ ਤੇ ਉਨ੍ਹਾਂ ਦੇ ਹੱਲ ਲਈ ਉਚੇਚੇ ਯਤਨ ਦੇ ਮਸਲੇ, ਫਰਜੀ  ਵਿਆਹਾਂ, ਨਸਲੀ ਵਿਤਕਰੇ ਸਬੰਧੀ ਮਸਲੇ , ਦੋਹਰੀ ਨਾਗਰਿਕਤਾ  ਤੇ ਪੰੰਜਾਬ ‘ਚ ਨਿਵੇਸ਼ ਸਬੰਧੀ ਮਸਲਿਆਂ ਦੇ ਹੱਲ ਇਹ ਪਰਵਾਸੀ ਮੰਤਰਾਲਾ ਕਰੇ ਜੇ ਕੈਪਟਨ ਸਰਕਾਰ ਪਰਵਾਸੀ ਪੰਜਾਬੀਆਂ ਲਈ ਕੁਝ ਅਮਲੀ ਰੂਪ ‘ਚ ਕਰਨਾ ਚਾਹੁੰਦੀ ਹੈ ਤਾਂ ਤੁਰੰਤ ਪਰਵਾਸੀ ਮਾਮਲਿਆਂ ਸਬੰਧੀ ਮੰਤਰਾਲਾ ਬਣਾਏ ਤੇ ਇੱਕ ਕੈਬਨਿਟ ਰੈਂਕ ਦੇ ਮੰਤਰੀ ਨੂੰ ਇਨ੍ਹਾਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ਦੀ ਜਿੰਮੇਵਾਰੀ ਸੌਂਪੇ
ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
ਮੋ- 98723-14380
34 ਥਾਵਾਂ ‘ਤੇ ਕੀਤੀ ਛਾਪੇਮਾਰੀ, ਕਿਹਾ ਜਾਰੀ ਰਹੇਗੀ ਮੁਹਿੰਮ
16 ਬਿਜਲੀ ਚੋਰੀ ਦੇ ਕੇਸ ਫੜੇ, ਕੀਤਾ 4 ਲੱਖ ਰੁਪਏ ਦਾ ਜ਼ੁਰਮਾਨਾ
ਸੱਚ ਕਹੂੰ ਨਿਊਜ਼,ਭਿਵਾਨੀ:ਪੂਰੇ ਸੂਬੇ ਸਹਿਤ ਭਿਵਾਨੀ ਜ਼ਿਲ੍ਹੇ ‘ਚ ਵੀ ਸੀਐੱਮ ਫਲਾਇੰਗ ਨੇ 34 ਥਾਵਾਂ ‘ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ‘ਚ ਸ਼ਰਾਬ, ਬਿਜਲੀ ਚੋਰੀ, ਗੈਸ ਸਿਲੰਡਰ ਫੜ ਕੇ 7 ਬੱਸਾਂ ਨੂੰ ਬਿਨਾਂ ਪਰਮਿਟ ਦੇ ਅਤੇ 3 ਛੋਟੇ ਸਾਧਨਾਂ ਨੂੰ ਜ਼ਬਤ ਕੀਤਾ ਗਿਆ ਸੀਐੱਮ ਫਲਾਇੰਗ ਇਸਪੈਕਟਰ ਆਜਾਦ ਢਾਂਡਾ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਸੂਬਾ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦੇ ਅਭਿਆਨ ਤਹਿਤ ਭਿਵਾਨੀ ‘ਚ ਸੀਐੱਮ ਫਲਾਇੰਗ ਨੇ ਜ਼ਿਲ੍ਹੇ ਭਰ  ‘ਚ ਛਾਪੇਮਾਰੀ ਕੀਤੀ  ਛਾਪੇਮਾਰੀ ਤੋਂ ਬਾਅਦ ਛੋਟੇ ਵੱਡੇ ਕਾਰੋਬਾਰੀਆਂ ‘ਚ ਹੜਕੰਪ ਮੱਚ ਗਿਆ
ਸੀਐੱਮ ਫਲਾਇੰਗ ਨੇ ਇੱਕ ਤੋਂ ਬਾਅਦ ਇੱਕ ਟ੍ਰਾਂਸਪੋਰਟ ਬਿਜਲੀ ਚੋਰੀ, ਸ਼ਰਾਬ ਅਤੇ ਗੈਸ ਸਿਲੰਡਰਾਂ ਦਾ ਕਾਲਾ ਧੰਦਾ ਰੋਕਣ ਲਈ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਲੋਕ ਭੱਜਦੇ ਹੋਏ ਦਿਸੇ ਅਤੇ ਕਈ ਆਪਣੀਆਂ ਦੁਕਾਨਾਂ ਨੂੰ ਜਿੰਦੇ ਲਾ ਕੇ ਫ਼ਰਾਰ ਹੋ ਗਏ ਸੀਐੱਮ ਫਲਾਇੰਗ ਨੇ ਸਭ ਤੋਂ ਪਹਿਲਾਂ ਆਟੋ ਮਾਰਕੀਟ ਸਥਿਤ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ ਕੀਤੀ ਖਾਸ ਗੱਲ ਤਾਂ ਇਹ ਰਹੀ ਕਿ ਸ਼ਰਾਬ ਵੇਚਣ ਵਾਲਾ ਦੁਕਾਨ ਨੂੰ ਜ਼ਿੰਦਰਾ ਲਾ ਕੇ ਭੱਜ ਗਿਆ ਛਾਪੇਮਾਰੀ ਦੌਰਾਨ ਸੀਐੱਮ ਫਲਾਇੰਗ ਨੇ ਇੱਥੋਂ ਅੰਗਰੇਜ਼ੀ ਸ਼ਰਾਬ ਦੀਆਂ 20 ਪੇਟੀਆਂ ਬਰਾਮਦ ਕੀਤੀਆਂ ਇਸਤੋਂ ਬਾਦ ਇੱਕ-ਇੱਕ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਇਸ ਦੌਰਾਨ ਕੁੱਲ 44 ਵਾਹਨਾਂ ਦੇ ਚਲਾਨ ਕੱਟੇ ਗਏ, ਜਿਸ ਵਿੱਚ 7 ਬੱਸਾਂ ਅਤੇ ਤਿੰਨ ਛੋਟੇ ਵਾਹਨਾਂ ਨੂੰ ਜ਼ਬਤ ਕੀਤਾ ਗਿਆ
ਬਿਨਾਂ ਪਰਮਿਟ ਦੇ 7 ਬੱਸਾਂ ਅਤੇ ਤਿੰਨ ਛੋਟੇ ਵਾਹਨ ਕੀਤੇ ਜ਼ਬਤ : ਢਾਂਡਾ
ਸੀਐੱਮ ਫਲਾਇੰਗ ਇੰਸਪੈਕਟਰ ਆਜ਼ਾਦ ਸਿੰਘ ਢਾਂਡਾ ਨੇ ਦੱਸਿਆ ਕਿ ਡੀਐੱਸਪੀ ਸੀਆਈਡੀ ਰੋਹਤਕ ਦੇ ਨਿਰਦੇਸ਼ਾਂ ਤਹਿਤ ਸਬੰਧਿਤ ਵਿਭਾਗਾਂ ਤੇ ਅਧਿਕਾਰੀਆਂ ਦੇ ਨਾਲ ਸ਼ਰਾਬ ਦੀ ਵਿਕਰੀ ਅਤੇ ਗੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਵਾਹਨਾਂ ਤੋਂ ਇਲਾਵਾ ਜ਼ਿਲ੍ਹੇ ਭਰ ਦੇ 15-16 ਬਿਜਲੀ ਚੋਰੀ ਦੇ ਕੇਸ ਫੜ ਕੇ ਤਕਰੀਬਨ ਚਾਰ ਲੱਖ ਰੁਪਏ ਜੁਰਮਾਨਾ ਕੀਤਾ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਗੈਰ-ਕਾਨੂੰਨੀ ਗੈਸ ਸਿਲੰਡਰ ਬਰਾਮਦ ਵੀ ਕੀਤੇ ਹਨ ਇੰਸਪੈਕਟਰ ਆਜਾਦ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਨਿਯਮਾਂ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ ਤੇ ਸਮੇਂ ‘ਤੇ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਮੰਤਵ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦਾ ਹੈ ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਅੱਜ ਨਵੀਨ, ਸੁਨੀਲ, ਕ੍ਰਿਸ਼ਨ, ਵਿਨੋਦ, ਰਾਜਵੀਰ, ਰਾਜਿੰਦਰ, ਜੋਗਿੰਦਰ ਸਿੰਘ ਹਾਜ਼ਰ ਰਹੇ, ਜਿਸ ਵਿੱਚ ਵਿਨੋਦ ਦਾ ਅਹਿਮ ਯੋਗਦਾਨ ਰਿਹਾ
ਨਿਸ਼ਚਿਤ ਤੌਰ ‘ਤੇ ਸੀਐੱਮ ਫਲਾਇੰਗ ਇਹ ਵੱਡੀ ਕਾਰਵਾਈ ਜ਼ਿਲ੍ਹੇ ਭਰ ਵਿੱਚ ਹੋ ਰਹੇ ਗੈਰ-ਕਾਨੂੰਨੀ ਧੰਦੇ, ਬਿਜਲੀ ਚੋਰੀ ਅਤੇ ਟੈਕਸ ਦੀ ਚੋਰੀ ਰੋਕਣ ‘ਚ ਕਾਰਗਰ ਹੋਵੇਗੀ ਅਤੇ ਜ਼ਰੂਰਤ ਹੈ ਇਸ ਤਰ੍ਹਾਂ ਦੀ ਮੁਹਿੰਮ ਸਮੇਂ-ਸਮੇਂ ‘ਤੇ ਚੱਲਣ ਦੀ ਤਾਂ ਕਿ ਨਿਯਮਾਂ ਦੇ ਉਲਟ ਅਤੇ ਗੈਰ-ਕਾਨੂੰਨੀ ਕਾਰੋਬਾਰੀਆਂ ‘ਤੇ ਰੋਕ ਲੱਗ ਸਕੇ