Resources - Sach Kahoon Punjabi
ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦੀ ਅਤੀ ਲੋੜ : ਡਾ. ਢਿੱਲੋਂ
ਪਰਾਲੀ ਅੱਗ ਲਾਉਣ ਨਾਲੋਂ ਇਸ ਨੂੰ ਮਸ਼ੀਨਰੀ ਨਾਲ ਸਾਂਭਣ ਲੋੜ : ਡਾ. ਬਰਾੜ
ਅੰਮ੍ਰਿਤਸਰ (ਰਾਜਨ ਮਾਨ)। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿੰਡ ਨਾਗ ਕਲਾਂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਹਿਲਾ ਕਿਸਾਨ ਮੇਲਾ ਲਾ ਕੇ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਕੇ ਭਵਿੱਖ ਸਾਂਭਣ ਦਾ ਸੱਦਾ ਦਿੱਤਾ ਗਿਆ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹੁਣ ਅਗਲੀਆਂ ਪੀੜ੍ਹੀਆਂ ਲਈ ਨਹੀਂ ਬਲਕਿ ਮੌਜੂਦਾ ਪੀੜ੍ਹੀ ਲਈ ਵੀ ਪਾਣੀ ਬਚਾਉਣ ਦੀ ਲੋੜ ਹੈ ਇਸ ਕਿਸਾਨ ਮੇਲੇ ਦਾ ਉਦਘਾਟਨ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਤੇ ਪਦਮਸ਼੍ਰੀ ਅਤੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਦਰਸ਼ਨ ਸਿੰਘ ਬਰਾੜ ਨੇ ਸਾਂਝੇ ਤੌਰ ‘ਤੇ ਕੀਤਾ। (Natural Resources)
ਵੱਖ-ਵੱਖ ਬੁਲਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ‘ਤੇ ਚੱਲਦਿਆਂ ਵਾਤਾਵਰਨ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਢਿੱਲੋਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਯੂਨੀਵਰਸਿਟੀ ਨੂੰ ਜਾਂ ਉਨ੍ਹਾਂ ਨੂੰ ਜੋ ਵੀ ਸਨਮਾਨ ਹਾਸਲ ਹੋਏ ਹਨ ਉਨ੍ਹਾਂ ਪਿੱਛੇ ਕਿਸਾਨਾਂ ਦੀ ਪ੍ਰੇਰਨਾ ਕੰਮ ਕਰਦੀ ਹੈ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਸੰਦੇਸ਼ ਨੂੰ ਜੀਵਨ ਵਿੱਚ ਅਪਣਾ ਕੇ ਆਪਣੇ ਵਾਤਾਵਰਨ ਦੀ ਸਾਂਭ-ਸੰਭਾਲ ਦੇ ਰਾਹ ਤੁਰਨਾ ਪਵੇਗਾ। (Natural Resources)
ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਪੈਦਾ ਹੋ ਰਿਹਾ 88% ਦੇ ਕਰੀਬ ਕਣਕ-ਝੋਨਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਪਰਾਲੀ ਦੀ ਖੇਤ ਵਿੱਚ ਸੰਭਾਲ ਕਰਕੇ ਅਸੀਂ ਅਨਮੋਲ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ ਇਸ ਨਾਲ ਮਿੱਟੀ ਦੇ ਸੂਖਮ ਜੀਵਾਂ ਦੀ ਸੰਭਾਲ ਵੀ ਹੋ ਸਕੇਗੀ ਉਨ੍ਹਾਂ ਕਿਹਾ ਕੇ ਬੀਤੇ ਸਮੇਂ ਵਿੱਚ ਪਾਣੀ ਦੇ ਪੱਧਰ ਸੰਬੰਧੀ ਖਤਰਨਾਕ ਰਿਪੋਰਟਾਂ ਸਾਹਮਣੇ ਆਈਆਂ ਹਨ ਹੁਣ ਲੋੜ ਅਗਲੀਆਂ ਪੀੜ੍ਹੀਆਂ ਹੀ ਨਹੀਂ ਬਲਕਿ ਮੌਜੂਦਾ ਪੀੜ੍ਹੀਆਂ ਲਈ ਵੀ ਪਾਣੀ ਨੂੰ ਬਚਾਉਣ ਦੀ ਹੈ ਇਸ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ, ਮਸ਼ੀਨਰੀ ਅਤੇ ਉਤਪਾਦਨ ਤਕਨੀਕਾਂ ਅਪਣਾ ਕੇ ਇਸ ਦਿਸ਼ਾ ਵਿੱਚ ਤੁਰਨ ਦੀ ਲੋੜ ਹੈ। (Natural Resources)
ਇਸ ਮੌਕੇ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਜੀਵਨ ਦੇ ਆਧਾਰ ਤੱਤ ਹਨ ਅਤੇ ਇਹਨਾਂ ਨੂੰ ਬਚਾ ਕੇ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਰਾਹ ‘ਤੇ ਤੁਰ ਕੇ ਮਾਨਵਤਾ ਦਾ ਭਲਾ ਕਰ ਸਕਦੇ ਹਾਂ ਉਨ੍ਹਾਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਨੂੰ ਵੱਖ-ਵੱਖ ਤਰੀਕਿਆਂ ਅਤੇ ਖੇਤੀ ਮਸ਼ੀਨਰੀ ਨਾਲ ਸਾਂਭਣਾ ਸਮੇਂ ਦੀ ਲੋੜ ਹੈ ਜੀ ਆਇਆਂ ਦੇ ਸ਼ਬਦ ਬੋਲਦਿਆਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਕਿਸਾਨ ਮੇਲੇ ਪੀਏਯੂ ਦੀ ਪਸਾਰ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ। (Natural Resources)
ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ
ਇਹਨਾਂ ਰਾਹੀਂ ਯੂਨੀਵਰਸਿਟੀ ਆਪਣੀਆਂ  ਖੇਤੀ-ਖੋਜਾਂ, ਵਿਕਸਿਤ ਤਕਨੀਕਾਂ ਅਤੇ ਗਿਆਨ ਨੂੰ ਕਿਸਾਨਾਂ ਅੱਗੇ ਪ੍ਰਦਰਸ਼ਿਤ ਕਰਦੀ ਹੈ  ਡਾ. ਭੱਟੀ ਨੇ ਕਿਸਾਨਾਂ ਨੂੰ ਨਵੇਂ ਸੰਚਾਰ ਸਾਧਨਾ ਨਾਲ ਜੁੜ ਕੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ‘ਤੇ ਤੋਰਨ ਦੀ ਅਪੀਲ ਕੀਤੀ ਵਧੀਕ ਨਿਰਦੇਸ਼ਕ ਖੋਜ ਪੀ.ਏ.ਯੂ, ਲੁਧਿਆਣਾ  ਡਾ. ਗੁਰਸਾਹਿਬ ਸਿੰਘ ਮਨੇਸ ਨੇ ਖੇਤੀਬਾੜੀ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਵੱਖ-ਵੱਖ ਨਵੀਆਂ ਖੋਜ ਪ੍ਰਾਪਤੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਗਬਾਨੀ ਵਿਕਾਸ ਅਧਿਕਾਰੀ ਡਾ. ਲਛਮਣ ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾ ਸਮੇਂ ਦੀ ਲੋੜ ਹੈ। (Natural Resources)
ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਮੇਲੇ ਵਿੱਚ ਸ਼ਮੂਲੀਅਤ ਕੀਤੀ ਫੁੱਲਾਂ ਦੀ ਖੇਤੀ ਕਰਦੇ ਅਤੇ ਹੋਰ ਖੇਤੀਬਾੜੀ ਦੇ ਸਹਾਇਕ ਧੰਦੇ ਕਰਦੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਮੰਚ ‘ਤੇ ਮੌਜੂਦ ਪ੍ਰਧਾਨਗੀ ਮੰਡਲ ਵੱਲੋਂ ਉੱਘੇ ਚੌਲ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਖੇਤੀ ਵਿਗਿਆਨ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨੇ ਕੇਂਦਰ ਵਿੱਚ ਲੱਗੀਆਂ ਸਾਉਣੀ ਦੀਆਂ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਵੱਖ-ਵੱਖ ਮਹਿਕਮਿਆਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। (Natural Resources)
ਧੁੱਪ ‘ਚ ਬੈਠੇ ਮੁਲਾਜ਼ਮਾਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ
ਬਠਿੰਡਾ, ਅਸ਼ੋਕ ਵਰਮਾ
ਨਹਿਰੀ ਖਾਲ ਪੱਕੇ ਕਰਕੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਲੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਜਦੋਂ ਕਰੀਬ ਲਾਈਨਿੰਗ ਡਵੀਜ਼ਨ ਨੰਬਰ 7 ਦੇ ਦਫਤਰ ਦਾ ਕਰੀਬ 18 ਮਹੀਨਿਆਂ ਦਾ ਕਿਰਾਇਆ ਅਦਾ ਨਾ ਕਰ ਸਕਿਆ ਤਾਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੇ ਵੀਰਵਾਰ ਸਵੇਰੇ ਦਫਤਰ ਸੀਲ ਕਰ ਦਿੱਤਾ ਜ਼ਿਲ੍ਹਾ ਪ੍ਰੀਸ਼ਦ ਨੇ ਇਹ ਕਾਰਵਾਈ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਐਕਸੀਅਨ ਐੱਚ. ਕੇ. ਗਰਗ ਸਮੇਤ ਸਾਰੇ ਅਧਿਕਾਰੀ ਤੇ ਕਰਮਚਾਰੀ ਧੁੱਪ ‘ਚ ਬਾਹਰ ਬੈਠਣ ਨੂੰ ਮਜ਼ਬੂਰ ਹੋ ਗਏ ਦਫਤਰ ਦਾ ਕੁਝ ਰਿਕਾਰਡ ਇੱਕ ਅਧਿਕਾਰੀ ਦੀ ਗੱਡੀ ‘ਤੇ ਰੱਖ ਕੇ ਕੰਮ ਚਲਾਇਆ ਗਿਆ ਪਰ ਸਮੁੱਚਾ ਕੰਮਕਾਜ ਅੱਜ ਠੱਪ ਰਿਹਾ ਇਸ ਜਲਾਲਤ ਭਰੇ ਵਤੀਰੇ ਖਿਲਾਫ ਭੜਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਰੋਸ ਜਤਾਇਆ ਮਹਿਕਮੇ ਦੇ ਸੀਨੀਅਰ ਅਧਿਕਾਰੀ ਦਿਨ ਭਰ ਦਰਵਾਜੇ ਨੂੰ ਲੱਗੀ ਸੀਲ ਖੁੱਲ੍ਹਵਾਉਣ ਲਈ ਜੱਦੋ-ਜਹਿਦ ਕਰਦੇ ਰਹੇ ਜਦੋਂਕਿ ਮੁਲਾਜ਼ਮਾਂ ਨੇ ਸਾਰਾ ਦਿਨ ਧੁੱਪ ‘ਚ ਬੈਠ ਕੇ ਲੰਘਾਇਆ ।
ਇਸ ਮੌਕੇ ਮੁਲਾਜਮਾਂ ਤੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਦੋ ਵਰ੍ਹੇ ਪਹਿਲਾਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਇਮਾਰਤਾਂ ‘ਚ ਚੱਲ ਰਹੇ ਦਫਤਰਾਂ ਨੂੰ ਸਰਕਾਰ ਦੀਆਂ ਇਮਾਰਤਾਂ ‘ਚ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ ਜਿਨ੍ਹਾਂ ਦੀ ਪਾਲਣਾ ਕਰਦਿਆਂ ਲਾਈਨਿੰਗ ਡਵੀਜ਼ਨ ਨੰਬਰ 7 ਦਾ ਦਫਤਰ ਜਿਲ੍ਹਾ ਪ੍ਰੀਸ਼ਦ ‘ਚ ਸ਼ਿਫਟ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਦਫਤਰ ਦਾ ਕਿਰਾਇਆ 23,600 ਤੈਅ ਕੀਤਾ ਗਿਆ ਸੀ ਜੋਕਿ ਸਰਕਾਰ ਛੇ ਮਹੀਨੇ ਤੱਕ ਤਾਂ ਅਦਾ ਕਰਦੀ ਰਹੀ ਪਰ ਪਿਛਲੇ 18 ਮਹੀਨਿਆਂ ਤੋਂ ਕਿਰਾਏ ਲਈ ਫੰਡ ਨਹੀਂ ਜਾਰੀ ਕੀਤੇ ਸਨ, ਜਿਸ ਕਰਕੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਧਿਕਾਰੀਆਂ ਨੇ ਦਫਤਰ ਸੀਲ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਦਫਤਰ ਨੂੰ ਸੀਲ ਲਾ ਦਿੱਤੀ ਸੀ ਪਰ ਚੋਣਾਂ ਨੂੰ ਦੇਖਦਿਆਂ ਬਿਨਾਂ ਕਿਰਾਇਆ ਦਿੱਤਿਆਂ ਦਫਤਰ ਖੋਲ੍ਹਿਆ ਜਾਂਦਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਲਗਾਤਾਰ ਪੱਤਰ ਲਿਖੇ ਗਏ ਹਨ ਪਰ ਕਿਰਾਏ ਲਈ ਪੈਸੇ ਨਹੀਂ ਭੇਜੇ, ਜਿਸ ਕਰਕੇ ਅੱਜ ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਬੇਇਜਤ ਹੋਣਾ ਪਿਆ ਹੈ ਜਦੋਂਕਿ ਕਸੂਰ ਮੁਲਾਜ਼ਮਾਂ ਦਾ ਕੋਈ ਨਹੀਂ ਹੈ ਪਤਾ ਲੱਗਿਆ ਹੈ ਕਿ ਅੱਜ ਨਿਗਮ ਦੇ ਐਕਸੀਅਨ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲੇ ਸਨ ਜਿਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ ਜਦੋਂ ਕਿ ਅਫਸਰ ਭਰੋਸਾ ਮਿਲਣ ਦੀ ਗੱਲ ਕਹਿ ਰਹੇ ਹਨ ਐਕਸੀਅਨ ਐੱਚ. ਕੇ. ਗਰਗ ਦਾ ਕਹਿਣਾ ਸੀ ਕਿ ਉਹ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲੇ ਸਨ ਅਤੇ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਦਫਤਰ ਖੁੱਲ੍ਹਵਾਉਣ ਦੀ ਮੰਗ ਕੀਤੀ ਸੀ ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ੁੱਕਰਵਾਰ ਨੂੰ ਦਫਤਰ ਖੋਲ੍ਹਣ ਦਾ ਭਰੋਸਾ ਦਿਵਾਇਆ ਹੈ।
ਦਫਤਰ ਸੀਲ ਕਰਨ ਕਰਕੇ ਤਨਖਾਹ ਰੁਕੀ
ਮੁਲਾਜ਼ਮਾਂ ਨੇ ਦੱਸਿਆ ਕਿ ਅੱਜ ਦੋ ਮਹੀਨਿਆਂ ਬਾਅਦ ਉਨ੍ਹਾਂ ਦੀ ਤਨਖਾਹ ਆਈ ਸੀ, ਜਿਸ ਦੇ ਚੈੱਕ ਕੱਟ ਕੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਦਿੱਤੇ ਜਾਣੇ ਸਨ ਉਨ੍ਹਾਂ ਦੱਸਿਆ ਕਿ ਸਾਰੇ ਮੁਲਾਜ਼ਮ ਅੱਜ ਖੁਸ਼ੀ ਖੁਸ਼ੀ ਤਨਖਾਹ ਮਿਲਣ ਦੇ ਚਾਅ ‘ਚ ਤਨਖਾਹ ਮਿਲਣ ਦੀ ਉਮੀਦ ਨਾਲ ਆਏ ਸਨ ਪਰ ਦਫਤਰ ਸੀਲ ਹੋਇਆ ਦੇਖ ਕੇ ਦੰਗ ਰਹਿ ਗਏ ਉਨ੍ਹਾਂ ਦੱਸਿਆ ਕਿ ਕਿਉਂਕਿ ਸਾਰਾ ਰਿਕਾਰਡ ਦਫਤਰ ਦੇ ਅੰਦਰ ਸੀ, ਜਿਸ ਕਰਕੇ ਉਹ ਚੈੱਕ ਨਹੀਂ ਲੈ ਸਕੇ ਜੇਈ ਹੈੱਡਕੁਆਟਰ ਗਗਨਦੀਪ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਧਿਕਾਰੀਆਂ ਦੀ ਕਾਰਵਾਈ ‘ਤੇ ਸਖਤ ਇਤਰਾਜ ਜਤਾਉਂਦਿਆਂ ਕਿਹਾ ਕਿ ਚੋਰਾਂ ਦੀ ਤਰ੍ਹਾਂ ਸੀਲ ਕਰਨ ਦੀ ਕੀ ਜਰੂਰਤ ਸੀ, ਦਫਤਰ ਟਾਈਮ ਆਉਂਦੇ ਤੇ ਸੀਲ ਕਰ ਦਿੰਦੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਨੇ ਕੋਈ ਨੋਟਿਸ ਤੱਕ ਨਹੀਂ ਦਿੱਤਾ, ਜਿਸ ਕਰਕੇ ਕੰਮ ਕਰਵਾਉਣ ਆਏ ਸੈਂਕੜੇ ਲੋਕਾਂ ਤੇ ਕਿਸਾਨਾਂ ਨੂੰ ਨਿਰਾਸ਼ ਪਰਤਣਾ ਪਿਆ ਹੈ ਉਨ੍ਹਾਂ ਸਰਕਾਰ ਤੋਂ ਕਿਰਾਇਆ ਆਉਣ ਤੱਕ ਦਫਤਰ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਉਹ ਸਰਕਾਰੀ ਕੰਮਕਾਜ ਨਿਪਟਾ ਸਕਣ।
ਕਣਕ ਨਾਲ ਘੁਣ ਵੀ ਪਿਸਿਆ
ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦਾ ਦਫਤਰ ਸੀਲ ਕਰਨ ਦਾ ਝਟਕਾ ਆਂਗਣਵਾੜੀ ਮੁਲਾਜ਼ਮਾਂ ਦੇ ਦਫਤਰ ਨੂੰ ਵੀ ਲੱਗਾ ਹੈ ਸੀਡੀਪੀਓ ਦਾ ਦਫਤਰ ਵੀ ਇਸੇ ਇਮਾਰਤ ‘ਚ ਹੈ ਜੋ ਅੱਜ ਦਿਨ ਭਰ ਬੰਦ ਰਿਹਾ ਹੈ ਸੀਡੀਪੀਓ ਊਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਆਟੇ ਨਾਲ ਪੜੇਥਣ ਐਵੇਂ ਹੀ ਲੱਗ ਗਿਆ ਹੈ ਜਦੋਂਕਿ ਉਨ੍ਹਾਂ ਦਾ ਕਿਰਾਏ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬੱਸ ਕਸੂਰ ਇਹੋ ਹੈ ਕਿ ਦੋਵਾਂ ਦਫਤਰਾਂ ਦਾ ਗੇਟ ਇੱਕ ਹੀ ਹੈ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਸੀ, ਜਿਸ ‘ਚ ਅੜਿੱਕਾ ਬਣ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਸਲਾ ਛੁੱਟੀਆਂ ਖ਼ਤਮ ਹੁੰਦਿਆਂ ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਟੀਮਾਂ ਭੇਜਣ ਦਾ
ਅੰਮ੍ਰਿਤਸਰ, (ਸੱਚ ਕਹੂੰ ਨਿਊਜ)। ਪਿਛਲੇ ਕਈ ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦਿਆਂ ਹੀ ਪਹਿਲੇ ਦਿਨ ਸਕੂਲਾਂ ਵਿੱਚ ਟੀਮਾਂ ਭੇਜ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਹੌਲ ਬਨਾਉਣ ਤੋਂ ਇਲਾਵਾ ਇਸ ਚੈਕਿੰਗ ਨੂੰ ਮੀਡੀਆ ਅੰਦਰ ਮਿਰਚ ਮਸਾਲੇ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਧਿਆਪਨ ਕਿੱਤਾ ਇੱਕ ਸਨਮਾਨਿਤ ਤੇ ਜ਼ਿਮੇਵਾਰੀ ਵਾਲਾ ਕਿੱਤਾ ਹੈ ਅਤੇ ਹਰੇਕ ਅਧਿਆਪਕ ਆਪਣੇ ਸਕੂਲ ਨੂੰ ਆਪਣਾ ਘਰ ਅਤੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚੇ ਸਮਝਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਲੋੜੀਂਦੇ ਸਾਧਨਾਂ ਦੀਆਂ ਘਾਟਾਂ ਹੋਣ ਦੇ ਬਾਵਜੂਦ ਮਿਹਨਤੀ ਅਧਿਆਪਕ ਆਪਣੇ ਵਸੀਲਿਆਂ ਤੇ ਕੋਸ਼ਿਸ਼ਾਂ ਸਦਕਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਰਹੇ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਕਿ ਵਿਭਾਗ ਜਾਣ ਬੁੱਝ ਕੇ ਅਧਿਆਪਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੋਸ਼ੀ ਸਾਬਤ ਕਰ ਕੇ ਉਨ੍ਹਾਂ ਨੂੰ ਬੇਲੋੜਾ ਪ੍ਰੇਸ਼ਾਨ ਕਰਨ ਲਈ ਪਹਿਲਾਂ ਤੋਂ ਹੀ ਵਿਊਂਤਬੰਦੀਆਂ ਬਣਾ ਰਿਹਾ ਹੈ।
ਸਕੂਲਾਂ ‘ਚ ਟੀਮਾਂ ਭੇਜਣ ਦੀ ਬੇਲੋੜੀ ਦਹਿਸ਼ਤ ਪਾਉਣ ਨਾਲ ਅਧਿਆਪਕ ਦਾ ਡਿੱਗਦਾ ਹੈ ਮਨੋਬਲ : ਈ.ਟੀ.ਯੂ.
ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦਾ ਫ਼ਰਜ ਬਣਦਾ ਹੈ ਕਿ ਉਹ ਅਨੇਕਾਂ ਮੁਸ਼ਕਿਲਾਂ ਦੇ ਬਾਵਜ਼ੂਦ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਸਾਡੇ ਅਧਿਆਪਕਾਂ ਨੂੰ ਬਣਦੀ ਹੱਲਾਸ਼ੇਰੀ ਦੇਣ ਲਈ ਮੀਡੀਆ ਅੰਦਰ ਉਨ੍ਹਾਂ ਦੀਆਂ ਪਾ੍ਰਪਤੀਆਂ ਬਾਰੇ ਦੱਸਣ ਨਾ ਕਿ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਮੀਡੀਆ ਅੰਦਰ ਚੈਕਿੰਗ ਦੇ ਬਿਆਨ ਦਾਗ ਕੇ ਅਧਿਆਪਕਾਂ ਦਾ ਮਨੋਬਲ ਡੇਗਣ।
ਇਸ ਮੌਕੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੋਂ ਇਲਾਵਾ ਈ.ਟੀ.ਯੂ. ਦੇ ਸੀਨੀਅਰ ਆਗੂ ਹਰਜਿੰਦਰ ਹਾਂਡਾ ,ਨਰੇਸ਼ ਪਨਿਆੜ, ਧੰਨਾ ਸਿਂਘ ਸਵੱਧੀ, ਸਤਬੀਰ ਸਿੰਘ ਰੌਣੀ , ਹਰਕਿਸ਼ਨ ਸਿੰਘ ਮੋਹਾਲੀ, ਬੀ ਕੇ ਮਹਿਮੀ , ਗੁਰਿੰਦਰ ਸਿੰਘ ਘੁੱਕੇਵਾਲੀ, ਨਿਰਭੈ ਸਿੰਘ ਮਾਲੋਵਾਲ, ਸਰਬਜੀਤ ਸਿੰਘ ਖਡੂਰ ਸਾਹਿਬ, ਅੰਮ੍ਰਤਪਾਲ ਸਿੰਘ ਸੇਖੋਂ, ਨੀਰਜ ਅਗਰਵਾਲ , ਸੁਧੀਰ ਢੰਡ,ਚੰਚਲ ਸਿੰਘ ਮੋਗਾ, ਜਤਿੰਦਰਪਾਲ ਸਿੰਘ ਰੰਧਾਵਾ, ਸਤਬੀਰ ਸਿੰਘ ਬੋਪਾਰਾਏ, ਸੋਹਣ ਸਿੰਘ ਮੋਗਾ, ਰਣਜੀਤ ਮੱਲਾ, ਰਵੀ ਵਾਹੀ, ਹਰਜਿੰਦਰ ਬੁੱਢੀਪਿੰਡ, ਕਰਨੈਲ ਨਵਾਸ਼ਹਿਰ, ਲਖਵਿੰਦਰ ਸੇਖੋਂ,  ਹਰਪ੍ਰੀਤ ਪਰਮਾਰ, ਮਲਕੀਤ ਕਾਹਨੂਵਾਨ, ਦੀਦਾਰ ਸਿੰਘ ਪਟਿਆਲਾ, ਮਨੋਜ ਘਈ, ਪਰਮਜੀਤ ਹੁਸ਼ਿਆਰਪੁਰ, ਮਨਜੀਤ ਟਾਂਡਾ , ਜਸਵਿੰਦਰ ਘਰਿਆਲਾ, ਗੁਰਦੀਪ ਸਿੰਘ ਖੁਣਖੁਣ ਕੁਲਵੀਰ ਗਿੱਲ, ਹੈਰੀ ਮਲੋਟ, ਸੁਖਦੇਵ ਬੈਨੀਪਾਲ , ਦਿਲਬਾਗ ਬੌਡੇ,ਅਵਤਾਰ ਭਲਵਾਨ, ਗਰਵਿੰਦਰ ਸਿੰਘ ਬੱਬੂ. ਸੁਖਵਿੰਦਰ ਸਿੰਘ ਧਾਮੀ, ਅਸ਼ੋਕ ਸਰਾਰੀ, ਜਗਨੰਦਨ ਫਾਜਿਲਕਾ, ਹੈਰੀ ਮਲੋਟ, ਤਲਵਿੰਦਰ ਸ  ਸੈਦਪੁਰ, ਰਣਜੀਤ ਬਰਾੜ, ਚਰਨਜੀਤ ਸਿੰਘ ਫਿਰੋਜਪੁਰ, ਹਰਜੀਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਖਾਨਪੁਰੀਆ, ਅਸ਼ਵਨੀ ਫੱਜੂਪੁਰ, ਨਵਦੀਪ ਅੰਮ੍ਰਿਤਸਰ ਤੇ ਹੋਰ ਆਗੂ ਸ਼ਾਮਲ ਸਨ।
ਏਜੰਸੀ, ਸੰਯੁਕਤ ਰਾਸ਼ਟਰ, 22 ਜੂਨ: ਪਾਕਿਸਤਾਨ ਦਾ ਪ੍ਰਤੱਖ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਸਰੋਤਾਂ ਦਾ ਪਤਾ ਲਾਉਣ ਲਈ ਕਿਹਾ ਹੈ ਜਿੱਥੋਂ ਅਫਗਾਨਿਸਤਾਨ ‘ਚ ਸਰਕਾਰ ਵਿਰੋਧੀ ਤੱਤ ਦੁਨੀਆ ‘ਚ ਸਭ ਤੋਂ ਵੱਡੀਆਂ ਸਮੂਹਿਕ ਫੌਜਾਂ ਨਾਲ ਲੜਨ ਲਈ ਹਥਿਆਰ, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਰਾਜਦੂਤ ਸਈਅਦ ਅਕਬਰੂਦੀਨ ਨੇ ਕਿਹਾ ਕਿ ਅਸੀਂ ਇਸ ਚਲਨ ‘ਚ ਉਤਸ਼ਾਹ ਵੇਖ ਰਹੇ ਹਾਂ ਕਿ ਅਫਗਾਨਿਸਤਾਨ ‘ਚ ਹਿੰਸਾ ਨੂੰ ਰੋਜ਼ਾਨਾ ਦੀ ਘਟਨਾ ਦੇ ਰੂਪ ‘ਚ ਲਿਆ ਜਾ ਰਿਹਾ ਹੈ
ਅਫਗਾਨਿਸਤਾਨ ਦੇ ਸਬੰਧ ‘ਚ ਸੁਰੱਖਿਆ ਪ੍ਰੀਸ਼ਦ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਨਾ ਕਿਸੇ ਲਾਗ ਲਪੇਟ ਦੇ ਅਕਬਰੂਦੀਨ ਨੇ ਕਿਹਾ ਕਿ ਇਹ ਸਰਕਾਰ ਵਿਰੋਧੀ ਤੱਤ ਕਿੱਥੋਂ ਹਥਿਆਰ, ਧਮਾਕਾਖੇਜ਼, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਸ਼ਰਨ ਕਿੱਥੋਂ ਮਿਲਦੀ ਹੈ? ਇਹ ਕਿਵੇਂ ਹੋ ਸਕਦਾ ਹੈ ਕਿ ਇਹ ਤੱਤ ਦੁਨੀਆ ‘ਚ ਸਭ ਤੋਂ ਵੱਡੇ ਸਮੂਹਿਕ ਫੌਜ ਕੋਸ਼ਿਸਾਂ ‘ਚੋਂ ਇੱਕ ਖਿਲਾਫ਼ ਖੜ੍ਹੇ ਹੋ ਗਏ ਹਨ? ਇਹ ਕਿਵੇਂ ਸੰਭਵ ਹੋਇਆ ਹੈ ਕਿ ਇਹ ਤੱਤ ਅਫਗਾਨ ਵਿਅਕਤੀਆਂ ਦੇ ਕਤਲਾਂ ‘ਤੇ ਉਨ੍ਹਾਂ ਨਾਲ ਬਰਬਰਤਾ ‘ਚ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ?