Badal family - Sach Kahoon Punjabi
ਬਾਦਲ ਪਰਿਵਾਰ ਨੇ ਅਲੀਸ਼ੇਰ ਪਰਿਵਾਰ ਨਾਲ ਕੀਤੀ ਮਨਮੀਤ ਬਾਰੇ ਗੱਲਬਾਤ
ਮਨਮੀਤ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਵਸਿਆ ਰਹੇਗਾ : ਸੁਖਬੀਰ ਬਾਦਲ
ਸੰਗਰੂਰ, (ਨਰੇਸ਼ ਕੁਮਾਰ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਰੂਰ ਫੇਰੀ ਦੌਰਾਨ ਅਲੀਸ਼ੇਰ ਪਰਿਵਾਰ ਦੀ ਰਿਹਾਇਸ਼ ਪੁੱਜੇ ਅਤੇ ਉਨ੍ਹਾਂ ਮਨਮੀਤ ਅਲੀਸ਼ੇਰ ਬਾਰੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਦੇਸ਼ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਵਿੱਚ ਹਰਮਨਪਿਆਰਤਾ ਬਣਾਉਣ ਵਾਲੇ ਮਨਮੀਤ ਅਲੀਸ਼ੇਰ ਆਸਟਰੇਲੀਆ ਵਿਖੇ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਸਨ। ਬਾਦਲ ਪਰਿਵਾਰ ਨੇ ਸੰਗਰੂਰ ਪੁੱਜ ਕੇ ਰੈਲੀ ਉਪਰੰਤ ਅਲੀਸ਼ੇਰ ਪਰਿਵਾਰ ਦੇ ਘਰ ਗਏ ਅਤੇ ਉਨਾਂ ਦੇ ਨਾਲ ਸਮੁੱਚੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਮੌਜ਼ੂਦ ਸੀ।
ਇਸ ਮੌਕੇ ਮਨਮੀਤ ਦੇ ਪਿਤਾ ਮਾਸਟਰ ਰਾਮ ਸਰੂਪ ਅਲੀਸ਼ੇਰ, ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ। ਸੁਖਬੀਰ ਬਾਦਲ ਨੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨਮੀਤ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਾ ਬਹੁਤ ਹੀ ਹਰਮਨਪਿਆਰਾ ਨੌਜਵਾਨ ਸੀ ਅਤੇ ਉਸ ਨੇ ਆਸਟਰੇਲੀਆ ਵਿੱਚ ਰਹਿੰਦਿਆਂ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਦਾ ਪਸਾਰਾ ਕੀਤਾ ਅਤੇ ਆਪਣੀ ਪੰਜਾਬੀ ਹੋਂਦ ਦਾ ਅਹਿਸਾਸ ਕਰਵਾਇਆ। ਮਨਮੀਤ ਨਾਲ ਵਾਪਰੀ ਘਟਨਾ ਤੋਂ ਬਾਅਦ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਦਾ ਡਾਹਢਾ ਦੁੱਖ ਹੋਇਆ ਸੀ।
ਇਸ ਦੌਰਾਨ ਸੁਖਬੀਰ ਬਾਦਲ ਨੇ ਮਨਮੀਤ ਦੇ ਕਮਰੇ ਵਿੱਚ ਪਈਆਂ ਉਸ ਦੀਆਂ ਚੀਜ਼ਾਂ ਅਤੇ ਫੋਟੋਆਂ ਨੂੰ ਵੀ ਗਹੁ ਨਾਲ ਵੇਖਿਆ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਹਮੇਸ਼ਾ ਤੋਂ ਹੀ ਉਨਾਂ ਦੇ ਪਰਿਵਾਰ ਨੂੰ ਥਾਪੜਾ ਦਿੱਤਾ ਜਾਂਦਾ ਰਿਹਾ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਉਨਾਂ ਦੀ ਹਰ ਪੱਖੋਂ ਮੱਦਦ ਵੀ ਕੀਤੀ ਗਈ। ਬਾਦਲ ਪਰਿਵਾਰ ਨਾਲ ਉਨਾਂ ਦਾ ਭਾਵਨਾਤਮਕ ਰਿਸ਼ਤਾ ਬਣਿਆ ਹੋਇਆ ਹੈ ਜਿਸ ਕਾਰਨ ਹੀ ਬਾਦਲ ਪਰਿਵਾਰ ਸਮੁੱਚੀ ਅਕਾਲੀ ਲੀਡਰਸ਼ਿਪ ਨਾਲ ਉਨਾਂ ਦੇ ਘਰ ਪੁੱਜੇ ਅਤੇ ਖਾਣੇ ਦੀ ਸਾਂਝ ਪਾਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਵੀ ਬਾਦਲ ਪਰਿਵਾਰ ਦੇ ਨਾਲ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੋਮਣੀ ਅਕਾਲੀ ਦਲ ਸਿਰਫ਼ ਬਾਦਲ ਪਰਿਵਾਰ ਤੱਕ ਹੀ ਸੀਮਤ ਰਹਿ ਗਿਆ : ਭੱਠਲ
ਦੋ ਕੌਂਸਲਰਾਂ ਸਮੇਤ ਲਗਭਗ 50 ਪਰਿਵਾਰ ਹੋਏ ਕਾਂਗਰਸ ਵਿਚ ਸ਼ਾਮਲ
ਬਲਕਾਰ ਸਿੰਘ/ਖਨੌਰੀ। ਸਥਾਨਕ ਨਗਰ ਪੰਚਾਇਤ ਵਿਖੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੇ ਸਲਾਹਕਾਰ ਗੁਰਤੇਜ ਸਿੰਘ ਤੇਜੀ ਦੀ ਮਿਹਨਤ ਸਦਕਾ ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਗਿਰਧਾਰੀ ਲਾਲ ਗਰਗ ਦੀ ਅਗਵਾਈ ਵਿੱਚ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਦੀ ਹਜ਼ੂਰੀ ਵਿੱਚ ਦੋ ਨਗਰ ਕੌਂਸਲਰ ਪ੍ਰਵੀਨ ਕੁਮਾਰ ਬੌਬੀ ਅਤੇ ਬੀਰਬਲ ਸੂਦ ਸਮੇਤ ਲਗਭਗ 50 ਪਰਿਵਾਰ ਅਕਾਲੀ-ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। Badal family
ਇਸ ਮੌਕੇ ਬੀਬੀ ਰਜਿੰਦਰ ਕੌਰ ਭੱਠਲ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਇਨ੍ਹਾਂ ਕੌਂਸਲਰਾਂ ਤੇ ਪਰਿਵਾਰਾਂ ਦਾ ਪੂਰਾ ਮਾਣ-ਸਤਕਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਰਫ ਬਾਦਲ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਅੱਗੇ ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦਾ ਸਫਾਇਆ ਹੋ ਚੁੱਕਿਆ ਹੈ। ਹੁਣ ਪੰਜਾਬ ਵਿੱਚ ਅਕਾਲ਼ੀ ਦਲ ਦੀ ਸਰਕਾਰ ਕਦੇ ਵੀ ਨਹੀਂ ਆਵੇਗੀ। ਇਸ ਮੌਕੇ ਉਨ੍ਹਾਂ ਢੀਂਡਸਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ 10 ਸਾਲ ਪੰਜਾਬ ਵਿੱਚ ਰਾਜ ਭੋਗ ਕੇ ਹੁਣ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਵਿੱਚ ਸਿਰਫ ਬਾਦਲਾਂ ਦਾ ਹੀ ਹੁਕਮ ਚਲਦਾ ਹੈ। ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ। Badal family
ਅੱਗੇ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਸ ਪਾਰਟੀ ਨੂੰ ਛੱਡ ਕੇ ਭੱਜ ਗਏ ਹਨ ਜਿਸ ਨੇ ਕੁਰਸੀਆਂ ‘ਤੇ ਬਿਠਾਇਆ ਸੀ ਫਿਰ ਤੁਸੀਂ ਉਨ੍ਹਾਂ ਦੇ ਕੀ ਲੱਗਦੇ ਹੋ। ਪਿਛਲੇ ਦਸ ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਜੋ ਪੰਜਾਬ ਨੂੰ ਬਰਬਾਦ ਕੀਤਾ ਸੀ ਉਸ ਨੂੰ ਕੈਪਟਨ ਸਰਕਾਰ ਨੇ ਕੁਝ ਹੱਦ ਤੱਕ ਲੀਹ ‘ਤੇ ਲਿਆ ਦਿੱਤਾ ਹੈ।ਜੇਕਰ ਤੁਸੀਂ ਕਾਂਗਰਸ ਪਾਰਟੀ ਨੂੰ ਦਸ ਸਾਲ ਸਰਕਾਰ ਬਣਾਉਣ ਦਾ ਮੌਕਾ ਦਿਓਗੇ ਤਾਂ ਪੰਜਾਬ ਵਿੱਚ ਨੌਕਰੀਆਂ ਦੀਆਂ ਝੜੀਆਂ ਲਾ ਦਿੱਤੀਆਂ ਜਾਣਗੀਆਂ।
ਸਿਲਾਈ ਮਸ਼ੀਨਾਂ ਵੀ ਦਿੱਤੀਆਂ
ਇਸ ਮੌਕੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ 90 ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਦੇ ਕਾਂਗਰਸ ਪਾਰਟੀ ਦੇ ਕਈ ਵਿਧਾਇਕਾਂ ਦੇ ਬਾਗੀ ਹੋਣ ਬਾਰੇ ਪੁੱਛਦਿਆਂ ਉੇਨ੍ਹਾਂ ਕਿਹਾ ਕਿ ਇਹ ਸਭ ਅਖਬਾਰਾਂ ਦੀਆਂ ਖਬਰਾਂ ਹਨ। ਕਾਂਗਰਸ ਸਰਕਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਫੁੱਟਬਾਜੀ ਨਹੀਂ ਹੈ। ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਗੋਗਾ, ਪ੍ਰੇਮ ਚੌਧਰੀ, ਮਹਾਵੀਰ ਠੇਕੇਦਾਰ, ਭੱਲਾ ਸਿੰਘ ਕੜੈਲ ਚੇਅਰਮੈਨ ਬਲਾਕ ਸੰਮਤੀ ਅਨਦਾਣਾ ਐਟ ਮੂਣਕ, ਸੰਤਰੂਪ ਸਿੰਘ ਗੇਹਲਾਂ ਮੈਂਬਰ ਬਲਾਕ ਸੰਮਤੀ, ਬਲਜੀਤ ਸਿੰਘ ਗੁਲਾੜੀ ਪ੍ਰਧਾਨ ਟੱਰਕ ਯੂਨੀਅਨ ਖਨੌਰੀ, ਬਿੰਦੂ ਢੀਂਡਸਾ, ਰਾਮਦੀਆ ਧਾਲੀਵਾਲ, ਆਤਮਾ ਸਿੰਘ ਕਾਲਾ ਗੇਹਲਾਂ, ਤਰਸੇਮ ਰਾਓ ਮੂਣਕ, ਮਨੋਜ ਭੂਲਣ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਲਾਂਪੁਰ ਦਾਖਾ, (ਮਲਕੀਤ ਸਿੰਘ) ਅੱਜ ਬੱਦੋਵਾਲ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਾਨ ਨੇ ਕਿਹਾ ਕਿ ਇਹ ਬਾਦਲ ਦੀਆ ਬੱਸਾਂ ਦੀ ਪਹਿਲੀ ਘਟਨਾਂ ਨਹੀ, ਹਰ ਤੀਜੇ ਦਿਨ ਇਨਾਂ ਦੁਆਰਾ ਕੀਤੇ ਹਾਦਸਿਆ ਨਾਲ ਵੱਸਦੇ ਘਰਾਂ ਉਜੜਦੇ ਹਨ। ਸ੍ਰ ਮਾਨ ਨੇ ਕਿਹਾ ਕਿ ਇਹ ਹਾਦਸਾ ਨਹੀ ਕਤਲ ਹੈ, ਬੱਸ ਮਾਲਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਇੰਟਰਨੈੱਟ ਕਿਵੇਂ ਹੋਂਦ ’ਚ ਆਇਆ ਤੇ ਕਿਵੇਂ ਕਰਦੈ ਕੰਮ?
ਪੀੜਤ ਪਰਿਵਾਰ ਨੂੰ ਬਾਦਲ ਪਰਿਵਾਰ ਆਪਣੇ ਨਿੱਜੀ ਖਜਾਨੇ ਵਿੱਚੋਂ ਆਰਥਿਕ ਸਹਾਇਤਾ ਕਰੇ ਤਾਂ ਜੋ ਬਾਕੀ ਰਹਿੰਦਾ ਪਰਿਵਾਰ ਆਪਣਾ ਕਾਰੋਬਾਰ ਚਲਦਾ ਰੱਖ ਸਕੇ। ਮਾਨ ਨੇ ਇਹ ਵੀ ਕਿਹਾ ਕਿ ਅਜਿਹੇ ਹਾਦਸਿਆ ਦਾ ਸਰਕਾਰੀ ਖਜ਼ਾਨੇ ਤੇ ਬੋਝ ਨਾ ਪਵੇ ਕਿਉਂਕਿ ਇਹ ਲੋਕਾਂ ਦੀ ਜੇਬਾਂ ਵਿੱਚੋਂ ਜਾਂਦਾ ਹੈ।  ਉਨਾਂ ਕਿਹਾ ਜਦੋਂ ਆਪ ਦੀ ਸਰਕਾਰ ਆਵੇਗੀ ਤਾਂ ਬਾਦਲ ਪਰਿਵਾਰ ਦੀਆ ਬੱਸਾਂ ਦੇ ਰੂਟ ਬੰਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੂਟ ਪਰਮਿਟ ਦਿੱਤੇ ਜਾਣਗੇ। ਪਿੰਡ ਦੇ ਸਰਪੰਚ ਅਮਰਜੋਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਦੀਆ ਬੱਸਾਂ ਦਾ ਪਿਛਲੇ ਦੋ ਮਹੀਨਿਆ ਅੰਦਰ ਲੁਧਿਆਣਾ-ਫਿਰੋਜਪੁਰ ਰੋਡ ਤੇ ਇਹ ਚੋਥਾ ਹਾਦਸਾ ਹੈ। ਡਰਦੇ ਲੋਕ ਬਾਦਲ ਦੀ ਲੰਘਦੀ ਬੱਸ ਤੋਂ ਪਾਸਾ ਵੱਟ ਕੇ ਸਾਇਡ ‘ਤੇ ਰੁੱਕ ਜਾਂਦੇ ਹਨ, ਇਨਾਂ ਬੱਸਾਂ ਨੇ ਲੋਕਾਂ ਦੇ ਮਨਾਂ ਅੰਦਰ ਦਸ਼ਹਿਤ ਪੈਦਾ ਕੀਤੀ ਹੋਈ ਹੈ।
ਇੱਥੇ ਦੱਸਣਯੋਗ ਹੈ ਕਿ ਪਿੰਡ ਬੱਦੋਵਾਲ ਅੰਦਰ ਇਨਾਂ ਮਾਤਮ ਛਾ ਗਿਆ ਕਿ ਲੋਕਾਂ ਨੇ ਆਪਣੇ ਘਰਾਂ ਅੰਦਰ ਚੁੱਲੇ ਤੱਕ ਨਹੀ ਬਾਲੇ। ਮ੍ਰਿਤਕ ਹਰਦੇਵ ਸਿੰਘ ਅਤੇ ਉਨਾਂ ਦੇ ਪੁੱਤਰ ਮਨਜੀਤ ਸਿੰਘ ਦਾ ਮਿਲਾਪੜਾ ਸੁਭਾਅ ਹੋਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਸਨ। ਮਿਸਤਰੀ ਭਾਈਚਾਰਾ ਨਾਲ ਸਬੰਧਤ ਹੋਣ ਕਰਕੇ ਅੱਜ ਕਾਰਖਾਨਾ ਸੁੰਨਾ ਪਿਆ ਸੀ, ਉਹ ਬੀਤੇ ਕੱਲ ਦੋਵੇਂ ਮ੍ਰਿਤਕ ਪਿਉ-ਪੁੱਤ ਨਟ ਬੋਲਟ ਲੈ ਕੇ ਜਲੰਧਰ ਸ਼ਹਿਰ ਵਿਖੇ ਜਾ ਰਹੇ ਸਨ ਜੋ ਕਿ ਇਹ ਪਿੰਡ ਲਾਗੇ ਹੀ ਹਾਦਸਾ ਵਾਪਰ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਅਤੇ ਅਕਾਲੀ ਆਗੂ ਸੁਖਦੇਵ ਸਿੰਘ ਚੱਕ ਕਲਾਂ, ਆਪ ਆਗੂ ਜਗਰੂਪ ਸਿੰਘ ਜਰਖੜ, ਆਪ ਆਗੂ ਪ੍ਰਕਾਸ਼ ਸਿੰਘ ਜੰਡਾਲੀ, ਲੁਧਿਆਣਾ ਪੂਰਬੀ ਤੋਂ ਆਪ ਦੇ ਉਮੀਦਵਾਰ ਦਲਜੀਤ ਸਿੰਘ ਗਰੇਵਾਲ, ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ, ਬੀਬੀ ਸਰਬਜੀਤ ਕੌਰ ਜਗਰਾਂਓ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਅਨੰਦਸਾਰੂਪ ਸਿੰਘ ਮੋਹੀ ਸਮੇਤ ਹੋਰ ਵੀ ਹਾਜਰ ਸਨ।