Birthday - Sach Kahoon Punjabi

Welfare Work: ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਜਨਮ ਦਿਨ
Welfare Work: ਤਿੰਨ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ ਪੰਜ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ

Welfare Work: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਚਲਦਿਆਂ ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਨੂੰ ਹੋਰ ਰਫਤਾਰ ਦਿੰਦੇ ਹੋਏ ਤਲਵੰਡੀ ਭਾਈ ਤੋਂ ਵਿਜੈ ਇੰਸਾਂ 85 ਮੈਂਬਰ ਨੇ ਆਪਣੇ ਹੋਣਹਾਰ ਪੁੱਤਰ ਵਿਕਰਾਂਤ ਸਿੰਘ ਇੰਸਾਂ (ਸੋਨੂੰ) ਵਾਸੀ ਆਸਟ੍ਰੇਲੀਆ ਦੇ ਜਨਮ ਦਿਨ ਮੌਕੇ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਤਾ ਭਲਾਈ ਕੇਂਦਰ ਤਲਵੰਡੀ ਭਾਈ ਵਿਖੇ ਨਾਮ ਚਰਚਾ ਕੀਤੀ । ਜਿਸ ਵਿੱਚ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦ ਬਾਣੀ ਕਰਕੇ ਗੁਰੂ ਜੱਸ ਗਾਇਆ ।

ਇਹ ਵੀ ਪੜ੍ਹੋ: England News: ਇੰਗਲੈਂਡ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ

ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਵਿਜੈ ਇੰਸਾਂ 85 ਮੈਂਬਰ ਨੇ ਸਾਧ-ਸੰਗਤ ਦੀ ਹਾਜ਼ਰੀ ਵਿੱਚ ਤਿੰਨ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ ਪੰਜ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ।

ਇਸ ਮੌਕੇ ਗੱਲਬਾਤ ਕਰਦਿਆਂ ਸੱਘੜ ਸਿੰਘ ਇੰਸਾਂ 85 ਮੈਂਬਰ ਤੇ ਅਸੋਕ ਕੁਮਾਰ ਇੰਸਾਂ ਸ਼ਹਿਰੀ ਪ੍ਰੇਮੀ ਸੇਵਕ ਨੇ ਦੱਸਿਆ ਕਿ ਵਿਜੈ ਇੰਸਾਂ 85 ਮੈਂਬਰ ਦਾ ਸਮੁੱਚਾ ਪਰਿਵਾਰ ਹਮੇਸ਼ਾ ਹੀ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕੰਮਾਂ ਵਿੱਚ ਮੋਹਰੀ ਰਹਿੰਦਾ ਹੈ । ਇਸ ਮੌਕੇ ਸੱਘੜ ਸਿੰਘ ਇੰਸਾਂ 85 ਮੈਂਬਰ ,ਵਿਜੈ ਇੰਸਾਂ 85 ਮੈਂਬਰ ,ਅਸੋਕ ਕੁਮਾਰ ਇੰਸਾਂ ,ਜਗਸੀਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ, ਜੀਤ ਇੰਸਾਂ , ਮਨਮੋਹਨ ਸਿੰਘ ਇੰਸਾਂ, ਮੁਰਲੀਧਰ ਇੰਸਾਂ, ਨਿਹਾਲ ਚੰਦ ਇੰਸਾਂ, ਭੈਣ ਸੰਮਤ ਇੰਸਾਂ, ਭੈਣ ਸੰਗੀਤ ਇੰਸਾਂ , ਭੈਣ ਨਵੀਤਾ ਇੰਸਾਂ, ਭੈਣ ਰਿੰਪੀ ਇੰਸਾਂ, ਭੈਣ ਸ਼ਸ਼ਮਾ ਇੰਸਾਂ, ਭੈਣ ਬੱਬੀ ਇੰਸਾਂ , ਭੈਣ ਪ੍ਰਵੀਨ ਇੰਸਾਂ ਤੋਂ ਇਲਾਵਾ ਸਾਧ-ਸੰਗਤ ਮੌਜੂਦ ਸੀ ।

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਨਾਇਆ ਬੇਟੀ ਦਾ ਜਨਮ ਦਿਨ

ਸਰਸਾ, (ਸੱਚ ਕਹੂੰ ਨਿਊਜ਼) (needy families) ਸ਼ਾਹ ਸਤਿਨਾਮ ਜੀ ਪੁਰਾ ਵਿਖੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਨਾਮ ਚਰਚਾ ਹੋਈ । ਭੰਗੀਦਾਸ ਗੁਰਪ੍ਰੀਤ ਇੰਸਾਂ ਨੇ ਬੇਨਤੀ ਦੇ ਸ਼ਬਦ ਨਾਲ ਨਾਮ ਚਰਚਾ ਸ਼ੁਰੂ ਕਰਵਾਈ । ਕਵੀਰਾਜਾਂ ਵੱਲੋਂ ਖੁਸ਼ੀ ਪ੍ਰਥਾਏ ਸ਼ਬਦ ਗਾਇਣ ਕੀਤੇ ਗਏ ਅਤੇ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਪਵਿੱਤਰ ਗ੍ਰੰਥ ਵਿੱਚ ਪੜ੍ਹ ਕੇ ਗੁਰਦੀਪ ਸਿੰਘ ਡੱਬਵਾਲੀ ਨੇ ਸਾਧ-ਸੰਗਤ ਨੂੰ ਸੁਣਾਏ। ਨਾਮ ਚਰਚਾ ਤੋਂ ਬਾਅਦ ਸੁਭਾਸ਼ ਇੰਸਾਂ ਕੋਟਕਪੂਰਾ ਵੱਲੋਂ ਆਪਣੀ ਪੁੱਤਰੀ ਪਲਵੀ ਇੰਸਾਂ ਕੈਨੇਡਾ ਦੇ ਜਨਮ ਦਿਨ ‘ਤੇ ਸੱਤ ਲੋੜਵੰਦ ਪਰਿਵਾਰਾਂ (needy families) ਨੂੰ ਇੱਕ-ਇੱਕ ਮਹੀਨੇ ਦਾ ਮੁਫਤ ਰਾਸ਼ਨ ਅਤੇ ਇੱਕ ਇੱਕ ਮਿਠਾਈ ਦਾ ਡੱਬਾ ਦਿੱਤਾ ਗਿਆ ।

ਰਾਸ਼ਨ ਵੰਡਣ ਦੀ ਰਸਮ ਸੇਵਾਮੁਕਤ ਡਿਪਟੀ ਡਾਇਰੈਕਟਰ ਸਿੱਖਿਆ ਸੱਤਪਾਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਸੇਵਾਮੁਕਤ ਲੈਕਚਰਾਰ ਰਮਾ ਸ਼ਰਮਾ ਨੇ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨਾਲ ਬਲਾਕ ਦੇ ਜਿੰਮੇਵਾਰ ਰਜਿੰਦਰ ਇੰਸਾਂ, ਰਵਿੰਦਰ ਇੰਸਾਂ, ਸੰਦੀਪ ਇੰਸਾਂ, ਸੱਤਪਾਲ ਇੰਸਾਂ,ਅਮਨਦੀਪ ਇੰਸਾਂ, ਜ਼ਿੰਮੇਵਾਰਾਂ ਭੈਣਾਂ, ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐਸ ਵੈਲਫੇਅਰ ਫੌਰਸ ਵਿੰਗ ਦੇ ਮੈਂਬਰ , ਨੌਜਵਾਨ ਸੰਮਤੀ, ਬਜੁਰਗ ਸੰਮਤੀ, ਸੁਜਾਣ ਭੈਣਾਂ, ਸਹਿਯੋਗੀ ਭੈਣਾਂ ਤੋਂ ਇਲਾਵਾ ਸਾਧ-ਸੰਗਤ ਹਾਜਰ ਸੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਨੇ ਦਿੱਤੀ ਕਮਲਨਾਥ ਨੂੰ ਦਿੱਤੀ ਜਨਮਦਿਨ ਦੀ ਵਧਾਈ
ਮੋਦੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਹੈ।  ਮੋਦੀ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਕਿਹਾ, “ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੈਂ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਅਰਦਾਸ ਕਰਦਾ ਹਾਂ। Modi

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਨੇ ਸ਼ਾਹ ਨੂੰ ਜਨਮਦਿਨ ਦੀ ਵਧਾਈ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਅਨਿਲਚੰਦਰ ਸ਼ਾਹ ਨੂੰ ਖੁਸ਼ਹਾਲ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ।

ਅੱਜ ਸ੍ਰੀ ਸ਼ਾਹ ਦਾ 55 ਵਾਂ ਜਨਮਦਿਨ ਹੈ। ਮੋਦੀ ਨੇ ਸ਼ਾਹ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ, “”ਬਹੁਤ ਮੁਬਾਰਕਾਂ ਅਮਿਤ ਸ਼ਾਹ, ਇੱਕ ਕੁਸ਼ਲ ਹੁਨਰਮੰਦ ਪ੍ਰਬੰਧਕ ਅਤੇ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ। ਉਹ ਸਰਕਾਰ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣ ਤੋਂ ਇਲਾਵਾ, ਭਾਰਤ ਨੂੰ ਸ਼ਕਤੀਕਰਨ ਅਤੇ ਸੁਰੱਖਿਅਤ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਪ੍ਰਮਾਤਮਾ ਉਨ੍ਹਾਂ ਨੂੰ ਸਦਾ ਤੰਦਰੁਸਤ ਰੱਖੇ”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਸਵੰਤ ਸਿੰਘ ਕੰਵਲ ਨੇ ਮਾਰੀ ਸੈਂਚਰੀ, ਮਨਾਇਆ 100ਵਾਂ ਜਨਮਦਿਨ
ਢੁੱਡੀਕੇ ਵਿਖੇ ਲੱਗਾ ਪੰਜਾਬੀ ਜੋੜ ਮੇਲਾ

ਰਾਜਵਿੰਦਰ ਰੌਂਤਾ

ਜਸਵੰਤ ਸਿੰਘ ਕੰਵਲ ਪੰਜਾਬੀ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਤੇ ਅਜੋਕੇ ਸਾਹਿਤਕਾਰਾਂ, ਨਾਵਲਕਾਰਾਂ ਵਿੱਚੋਂ ਸਭ ਤੋਂ ਵਡੇਰੀ ਉਮਰ ਦੀ ਮਹਾਨ ਸ਼ਖਸੀਅਤ ਹਨ। ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ ਉਹਨਾਂ ਦੇ ਪਿੰਡ ਢੁੱਡੀਕੇ ਵਿਖੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਤੇ ਸੰਸਥਾਵਾਂ ਵੱਲੋਂ ਮਨਾਇਆ ਗਿਆ। ‘ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਦੇ ਨਾਂਅ ਹੇਠ ਸ਼ਤਾਬਦੀ ਸਮਾਗਮ ਸਰਕਾਰੀ ਕਾਲਜ ਢੁੱਡੀਕੇ ਵਿਖੇ ਮਨਾਏ ਜਾ ਰਹੇ ਹਨ।

ਜਸਵੰਤ ਸਿੰਘ ਕੰਵਲ ਨੇ ਚੜ੍ਹਦੀ ਜਵਾਨੀ ਵਿੱਚ ਕਵਿਤਾਵਾਂ ਤੋਂ ਮੋੜਾ ਕੱਟ ਕੇ ਨਾਵਲ ਲਿਖਣੇ ਸ਼ੁਰੂ ਕੀਤੇ । ਸਮੇਂ-ਸਮੇਂ ਪੰਜਾਬ ਵਿੱਚ ਚੱਲੀਆਂ ਲਹਿਰਾਂ ਵੇਲੇ ਨਾਵਲ, ਲੇਖ ਆਦਿ ਰਚਨਾਵਾਂ ਲਿਖੀਆਂ। ਕੰਵਲ ਦੇ ਬਹੁ ਚਰਚਿਤ ਨਾਵਲਾਂ ਵਿੱਚ ਲਹੂ ਦੀ ਲੋਅ, ਪੂਰਨਮਾਸ਼ੀ, ਰਾਤ ਬਾਕੀ ਹੈ, ਐਨਿਆ ‘ਚੋਂ ਉੱਠੋ ਸੂਰਮਾ, ਭਵਾਨੀ, ਮਿੱਤਰ ਪਿਆਰੇ ਨੂੰ, ਚੌਥੀ ਕੂੰਟ ਆਦਿ ਅੱਜ ਵੀ ਬੜੀ ਸ਼ਿੱਦਤ ਨਾਲ ਪੜ੍ਹੇ ਜਾਂਦੇ ਹਨ। 2017 ਵਿੱਚ

ਸਵੈ-ਜੀਵਨੀ ਪੰਜਾਬੀਆਂ ਦੀ ਝੋਲੀ ਪਾਈ

ਕੰਵਲ ਡੁੱਬ ਰਹੇ ਪੰਜਾਬ ਤੋਂ ਬੇਹੱਦ ਚਿੰਤਤ ਹਨ। ਉਹਨਾਂ ਆਪਣੇ ਨਾਵਲਾਂ ਲੇਖ ਸੰਗ੍ਰਿਹਾਂ ਵਿੱਚ ਪੰਜਾਬ ਦੀ ਤ੍ਰਾਸਦੀ ਬਿਆਨ ਕੀਤੀ। ਸਾਹਿਤਕ, ਸੱਭਿਆਚਾਰਕ, ਸਮਾਜਿਕ ਸਮਾਗਮਾਂ ਵਿੱਚ ਵੀ ਆਪਣੇ ਭਾਸ਼ਣਾਂ ਵਿੱਚ ਪੰਜਾਬ ਦੇ ਨਿਘਾਰ ਦੇ ਰੋਣੇ ਰੋਏ। ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਰਹਿੰਦੀ ਜਵਾਨੀ, ਸੁਹੱਪਣ ਤੇ ਵਿਵੇਕਤਾ ਵਿਦੇਸ਼ਾਂ ਵੱਲ ਜਾ ਰਹੀ ਹੈ। ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ, ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਕੰਮ ਖੁੱਸ ਰਹੇ ਹਨ, ਸਿਆਸਤ ਕੋਲ ਪੰਜਾਬੀਆਂ ਲਈ ਸਮਾਂ ਨਹੀਂ ਫ਼ਿਕਰ ਨਹੀਂ। ਪੰਜਾਬ ਲਾਵਾਰਿਸ ਹੈ ਕੋਈ ਵਾਲੀਵਾਰਸ ਨਹੀਂ ਹੈ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਤੇ ਸਮੇਂ ਨਾਲ ਸਬੰਧਤ ਜਿੱਤਨਾਮਾ, ਜੱਦੋ ਜਹਿਦ ਜਾਰੀ ਰਹੇ, ਕੰਵਲ ਕਹਿੰਦਾ ਰਿਹਾ, ਪੰਜਾਬ ਦਾ ਸੱਚ , ਸਚੁ ਕੀ ਬੇਲਾ, ਪੰਜਾਬੀਓ ਜੀਣਾ ਕਿ ਮਰਨਾ ਆਦਿ ਲੇਖਾਂ ਰਾਹੀਂ ਪੰਜਾਬੀਆਂ ਨੂੰ ਹਲੂਣਾ ਦੇਣ ਦੀ ਇਤਿਹਾਸਕ ਕੋਸ਼ਿਸ਼ ਕੀਤੀ ਹੈ।

ਮੌਕੇ ਦੇ ਹਾਲਾਤਾਂ ਅਨੁਸਾਰ ਲਿਖਣਾ ਕੰਵਲ ਦੀ ਜੁਗਤ ਹੈ। ਇਸ ਕਰਕੇ ਅੱਜ ਉਹਨਾਂ ਦੇ ਪਾਠਕ ਤੇ ਚਾਹੁਣ ਵਾਲੇ ਹਜ਼ਾਰਾਂ ਲੱਖਾਂ ਵਿੱਚ ਨੇ। ਡਾਕਟਰੇਟ ਦੀ ਡਿਗਰੀ ਨਾਲ ਡਾਕਟਰ ਬਣੇ ਕੰਵਲ ਪਿੰਡ ਦੇ ਸਰਪੰਚ ਵੀ ਰਹੇ ਉਹਨਾਂ ਪਿੰਡ ਵਿੱਚ ਸਾਹਿਤਕ ਸੱਭਿਆਚਰਕ ਸਮਾਗਮ ਤੇ ਖੇਡ ਮੇਲੇ ਵੀ ਕਰਵਾਏ। ਰੈਫ਼ਰਸ਼ਿੱਪ ਕਰਦਾ ਕੰਵਲ ਤੇ ਮੁੰਡਿਆਂ ਨਾਲ ਮੁੰਡਾ ਤੇ ਹਾਣੀਆਂ ਨਾਲ ਤਾਸ਼ ਦੀ ਬਾਜ਼ੀ ਲਾਉਂਦਾ ਰਿਹਾ। ਪੁੰਨਿਆਂ ਦੇ ਚਾਨਣ ਵਿੱਚ ਬਲਰਾਜ ਸਾਹਨੀ ਵਰਗੇ ਮਿੱਤਰਾਂ ਨਾਲ ਮਹਿਫ਼ਿਲ ਸਜਾਉਂਦਾ ਤੇ ਆਪਣੀਆਂ ਲਿਖਤਾਂ ਵਿੱਚ ਖੁਦ ਬੋਲਦਾ ਕੰਵਲ ਲੋਕ ਮਨਾਂ ਦਾ ਨਾਇਕ ਹੈ।

ਜਸਵੰਤ ਸਿੰਘ ਕੰਵਲ ਦੇ ਸੌ ਸਾਲ ਦੀ ਉਮਰ ਦਾ ਪੈਂਡਾ ਮੁਕੰਮਲ ਕਰਨ ‘ਤੇ ਪੰਜ ਦਿਨਾਂ ਸ਼ਤਾਬਦੀ ਸਮਾਗਮਾਂ ਵਿੱਚ ਪੰਜਾਬੀ ਦੇ ਸਿਰਮੌਰ ਲਿਖਾਰੀ ਤੇ ਬਾਹਰੋਂ ਚਿੰਤਕ ਕੰਵਲ ਦੀ ਸਾਹਿਤ ਸਿਰਜਣਾ ਬਾਰੇ ਸਮਾਗਮ ਦੇ ਵੱਖ-ਵੱਖ ਪੜਾਵਾਂ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਦੀ ਲੇਖਣੀ ਨਾਵਲ ਬਾਰੇ ਗੱਲ ਬਾਤ ਦੇ ਨਾਲ ਸਬੰਧਤ ਵਿਸ਼ਿਆਂ ਤੇ ਵਿਭਿੰਨ ਰੰਗਾਂ ਦੀ ਸਤਰੰਗੀ ਪਾਈ ਜਾਵੇਗੀ।

ਕੰਵਲ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਮਾਂ-ਬੋਲੀ, ਪੰੰਜਾਬ ਤੇ ਪੰਜਾਬੀਅਤ ਦੀ ਸੇਵਾ ਵਿੱਚ ਲਾ ਦਿੱਤੀ। ਡਾ. ਜਸਵੰਤ ਸਿੰਘ ਕੰਵਲ ਵੱਲੋਂ ਸੈਂਚੁਰੀ ਪੂਰੀ ਕਰਨ ‘ਤੇ ਉਹਨਾਂ ਦੇ ਮਨ ਵਿੱਚ ਜਿਉਣ ਤੇ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਵੇਖਣ ਦੀ ਆਸ ਹੈ। ਅੱਜ-ਕੱਲ੍ਹ ਉਹਨਾਂ ਦੀ ਸਿਹਤ ਸਾਜ਼ਗਾਰ ਨਹੀਂ, ਦੁਆ ਹੈ ਕਿ ਉਹ ਮੁੜ ਤੰਦਰੁਸਤ ਹੋ ਕੇ 101ਵੇਂ ਸਾਲ ਵਿੱਚ ਦੁੜੰਗੇ ਮਾਰਨ।

ਰੌਂਤਾ, ਮੋਗਾ।

ਮੋ. 98764-86187

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਾਹੁਲ ਗਾਂਧੀ ਨਹੀਂ ਮਨਾਉਣਗੇ ਜਨਮਦਿਨ
ਬਿਹਾਰ ‘ਚ ਚਮਕੀ ਬੁਖਾਰ ਨਾਲ ਹੋ ਰਹੀਆਂ ਮੌਤਾਂ ‘ਤੇ ਲਿਆ ਫੈਸਲਾ

ਨਵੀਂ ਦਿੱਲੀ, ਏਜੰਸੀ।

ਬਿਹਾਰ ‘ਚ ਚਮਕੀ ਬੁਖਾਰ ਨਾਲ ਹੋ ਰਹੀਆਂ ਮੌਤਾਂ ‘ਤੇ ਕਾਂਗਰਸ ਪ੍ਰਧਾਨ ਨੇ ਵੱਡਾ ਫੈਸਲਾ ਲਿਆ ਹੈ, ਰਾਹੁਲ ਗਾਂਧੀ ਅੱਜ ਆਪਣਾ ਜਨਮਦਿਨ ਨਹੀਂ ਮਨਾਉਣਗੇ, ਕੇਵਲ ਪਾਰਟੀ ਕਰਮਚਾਰੀਆਂ ਤੇ ਬੱਚਿਆਂ ਨਾਲ ਮੁਲਾਕਾਤ ਕਰਨਗੇ। ਅੱਜ ਰਾਹੁਲ ਦਾ 49ਵਾਂ ਜਨਮਦਿਨ ਹੈ। ਰਾਹੁਲ ਗਾਂਧੀ ਕਾਂਗਰਸ ਦਫ਼ਤਰ ਪਹੁੰਚ ਗਏ ਹਨ, ਜਿੱਥੇ ਉਹ ਪਾਰਟੀ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੌਰਾਨ ਕਈ ਪਾਰਟੀ ਦੇ ਕਰਮਚਾਰੀਆਂ ਨੇ ਰਾਹੁਲ ਨੂੰ ਪ੍ਰਧਾਨ ਅਹੁਦੇ ਤੋਂ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਹੈ। ਕਰਮਚਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਬੱਚਿਆਂ ਨੂੰ ਮਿਲਣਗੇ।

ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀ। ਪੀਐਮ ਮੋਦੀ ਨੇ ਟਵੀਟ ਕਰਕੇ ਲਿਖਿਆ, ਰਾਹੁਲ ਗਾਂਧੀ ਨੂੰ ਜਨਮ ਦੀਆਂ ਸੁੱਭਕਾਮਨਾਵਾਂ। ਪ੍ਰਮਾਤਮਾ ਉਨ੍ਹਾਂ ਨੂੰ ਲੰਮੀ ਜਿੰਦਗੀ ਤੇ ਵਧੀਆ ਸਿਹਤ ਪ੍ਰਦਾਨ ਕਰੇ। ਕਾਂਗਰਸ ਨੇ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਦੇਸ਼ਭਰ ‘ਚ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਕਾਂਗਰਸ ਪ੍ਰਦੇਸ਼ ਪ੍ਰਧਾਨ ਸ਼ੀਲਾ ਦੀਕਸ਼ਿਤ ਪਾਰਟੀ ਦਫਤਰ ‘ਚ ਪੌਦਾ ਲਾ ਕੇ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ। ਕਾਂਗਰਸ ਚੀਫ ਰਾਹੁਲ ਗਾਂਧੀ ਦਾ ਜਨਮ 19 ਜੂਨ, 1970 ਨੂੰ ਹੋਇਆ ਸੀ। ਰਾਹੁਲ ਗਾਂਧੀ ਪਹਿਲੀ ਵਾਰ ਸਾਲ 2004 ‘ਚ ਅਮੇਠੀ ਸੰਸਦ ਬਣੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਨਮ ਦਿਨ ਮਨਾ ਕੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਦਾ ਹੰਭਲਾ
ਬਿੰਦਰ ਸਿੰਘ ਖੁੱਡੀ ਕਲਾਂ

ਪਿਛਲੇ ਕਾਫੀ ਸਮੇਂ ਤੋਂ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਅਜਿਹਾ ਵਧਣਾ ਸ਼ੁਰੂ ਹੋਇਆ ਹੈ ਕਿ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਰਸਾਤਲ ਵੱਲ ਜਾ ਰਹੀ ਹੈ। ਵਿਦਿਆਰਥੀਆਂ ਦੀ ਘਟਦੀ ਗਿਣਤੀ ਬਦੌਲਤ ਪਿਛਲੇ ਵਰ੍ਹੇ ਸੈਂਕੜੇ ਸਕੂਲਾਂ ਨੂੰ ਜਿੰਦਰੇ ਮਾਰਨ ਦੀ ਨੌਬਤ ਆ ਗਈ ਸੀ। ਵਿਦਿਆਰਥੀਆਂ ਦੀ ਗਿਣਤੀ ਘਟਣ ਲਈ ਬਹੁਤ ਸਾਰੇ ਕਾਰਨ ਜਿੰਮੇਵਾਰ ਹਨ। ਸਰਕਾਰ ਨੇ ਹੰਭਲਾ ਮਾਰਦਿਆਂ ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਸੂਬੇ ਦੇ ਤਕਰੀਬਨ ਸਾਰੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸਮਾਜ ਅਤੇ ਸਰਕਾਰ ਦੇ ਸਹਿਯੋਗ ਨਾਲ ਕ੍ਰਾਂਤੀਕਾਰੀ ਢੰਗ ਨਾਲ ਤਬਦੀਲ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਮੌਜ਼ੂਦਾ ਗਿਣਤੀ ਦੇ ਹਿਸਾਬ ਨਾਲ ਅਧਿਆਪਕਾਂ ਦੀ ਉਪਲੱਬਧਤਾ ਵੀ ਕਰਵਾਈ ਗਈ ਹੈ। ਹੋਰ ਤਾਂ ਹੋਰ ਵਿਭਾਗ ਨੇ ਸਰਹੱਦੀ ਜਿਲ੍ਹਿਆਂ ਵਿੱਚ ਵੀ ਅਧਿਆਪਕਾਂ ਦੀਆਂ ਅੱਸੀ ਤੋਂ ਨੱਬੇ ਫੀਸਦੀ ਅਸਾਮੀਆਂ ਪੁਰ ਕਰ ਦਿੱਤੀਆਂ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਭਾਗ ਵੱਲੋਂ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਵਿਭਾਗ ਵੱਲੋਂ ਨਵੇਂ ਵਿੱਦਿਅਕ ਸੈਸ਼ਨ ਤੋਂ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪਹਿਲਾਂ ਤੋਂ ਹੀ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸੁਖਾਵਾਂ ਅਤੇ ਪਰਿਵਾਰਿਕ ਮਾਹੌਲ ਦੇਣ ਲਈ ਵੀ ਯੋਜਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਨੂੰ ਆਕਰਸ਼ਿਤ ਕਰਨ ਲਈ ਅਪਣਾਈਆਂ ਜਾ ਰਹੀਆਂ ਬਹੁਤ ਸਾਰੀਆਂ ਗਤੀਵਿਧੀਆਂ ਸਰਕਾਰੀ ਸਕੂਲਾਂ ਨੂੰ ਵੀ ਰਾਸ ਆਉਣ ਲੱਗੀਆਂ ਹਨ। ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਸਾਲਾਨਾ ਸਮਾਗਮ ਕਰਵਾਉਣ ਦੇ ਸਾਰਥਿਕ ਨਤੀਜੇ ਪ੍ਰਾਪਤ ਕਰਨ ਉਪਰੰਤ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦੀ ਇਹ ਯੋਜਨਾ ਆਪਣੇ-ਆਪ ਵਿੱਚ ਕਾਫੀ ਨਿਵੇਕਲੀ ਅਤੇ ਕਾਬਲੇ ਤਾਰੀਫ ਹੈ। ਜਨਮ ਦਿਨ ਮਨਾਉਣ ਦੇ ਬਹਾਨੇ ਵਿਦਿਆਰਥੀ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਦੀ ਇਹ ਕੋਸ਼ਿਸ਼ ਵਿਦਿਆਰਥੀਆਂ ਦੇ ਮਨੋਬਲ ਨੂੰ ਲਾਜ਼ਮੀ ਤੌਰ ‘ਤੇ ਉੱਚਾ ਚੁੱਕੇਗੀ।

ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਵਿਦਿਆਰਥੀ ਦਾ ਜਨਮ ਦਿਨ ਸਕੂਲ ਵਿੱਚ ਮਨਾਇਆ ਜਾਵੇਗਾ। ਇਸ ਲਈ ਬਿਨਾਂ ਕੋਈ ਵੱਖਰਾ ਪ੍ਰੋਗਰਾਮ ਉਲੀਕੇ ਜਾਂ ਖਰਚਾ ਕਰੇ ਵਿਦਿਆਰਥੀਆਂ ਦਾ ਜਨਮ ਦਿਨ ਇਸ ਤਰ੍ਹਾਂ ਮਨਾਉਣ ਦੀ ਯੋਜਨਾ ਹੈ ਕਿ ਹਰ ਵਿਦਿਆਰਥੀ ਨੂੰ ਇਸ ਮੌਕੇ ਦੀ ਉਡੀਕ ਰਿਹਾ ਕਰੇਗੀ। ਇਸ ਕਾਰਜ਼ ਲਈ ਸਵੇਰ ਦੀ ਸਭਾ ਦੌਰਾਨ ਹੀ ਕੁੱਝ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਜਾਰੀ ਪੱਤਰ ਅਨੁਸਾਰ ਜਮਾਤ ਇੰਚਾਰਜ ਵੱਲੋਂ ਆਪੋ-ਆਪਣੀ ਜਮਾਤ ਦੇ ਜਨਮ ਦਿਨ ਵਾਲੇ ਸਾਰੇ ਇਕੱਠੇ ਖੜ੍ਹੇ ਕੀਤੇ  ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਦੌਰਾਨ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਜਨਮ ਦਿਨ ਦੀ ਵਧਾਈ ਦਿੱਤੀ ਜਾਇਆ ਕਰੇਗੀ। ਜਨਮ ਦਿਨ ਵਾਲੇ ਹਰ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਧੀਆ ਅਤੇ ਸਕਾਰਾਤਮਕ ਪੱਖਾਂ ਬਾਰੇ ਬਾਕੀ ਵਿਦਿਆਰਥੀਆਂ ਨੂੰ ਦੱਸ ਕੇ ਉਸ ਵਿਦਿਆਰਥੀ ਦੀ ਤਾਰੀਫ ਵਿੱਚ ਬੋਲਿਆ ਜਾਇਆ ਕਰੇਗਾ। ਜਨਮ ਦਿਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵਰਣਨ ਦੂਜਿਆਂ ਸਾਹਮਣੇ ਕਰਕੇ ਉਸਨੂੰ ਸ਼ਾਬਾਸ਼ ਦੇਣ ਦੇ ਨਾਲ-ਨਾਲ ਬਾਕੀ ਵਿਦਿਆਰਥੀਆਂ ਨੂੰ ਉਸ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜਨਮ ਦਿਨ ਵਾਲੇ ਵਿਦਿਆਰਥੀਆਂ ਦੇ ਨਾਂਅ ਸਕੂਲ ਦੇ ਨੋਟਿਸ ਬੋਰਡ ‘ਤੇ ਲਿਖ ਕੇ ਵੀ ਜਨਮ ਦਿਨ ਦੀ ਵਧਾਈ ਦਿੱਤੀ ਜਾਇਆ ਕਰੇਗੀ। ਜਨਮ ਦਿਨ ਵਾਲੇ ਵਿਦਿਆਰਥੀਆਂ ਨੂੰ ਜਨਮ ਦਿਨ ਟੈਗ ਲਾਉਣ ਤੋਂ ਇਲਾਵਾ ਸ਼ੁੱਭ ਇਛਾਵਾਂ ਵਾਲੇ ਕਾਰਡ ਦਾ ਤੋਹਫਾ ਵੀ ਦਿੱਤਾ ਜਾ ਸਕੇਗਾ। ਪਰ ਵਿਦਿਆਰਥੀਆਂ ਤੋਂ ਕੋਈ ਤੋਹਫਾ ਜਾਂ ਹੋਰ ਵਸਤੂ, ਜਿਸ ਨਾਲ ਵਿਦਿਆਰਥੀ ‘ਤੇ ਵਿੱਤੀ ਬੋਝ ਪਵੇ, ਹਰਗਿਜ਼ ਕਬੂਲ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।

ਸਿੱਖਿਆ ਵਿਭਾਗ ਦਾ ਇਹ ਹੰਭਲਾ ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰੇਗਾ, ਉੱਥੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਕਰੇਗਾ। ਸਮੂਹ ਵਿਦਿਆਰਥੀਆਂ ਸਾਹਮਣੇ ਅਧਿਆਪਕਾਂ ਦੇ ਮੂੰਹੋਂ ਆਪਣੀਆਂ ਪ੍ਰਾਪਤੀਆਂ ਦਾ ਵਰਣਨ ਸੁਣ ਕੇ ਵਿਦਿਆਰਥੀ ਦਾ ਉਤਸ਼ਾਹਿਤ ਹੋਣਾ ਲਾਜ਼ਮੀ ਹੈ। ਕੋਸ਼ਿਸ਼ ਕੀਤੀ ਜਾਵੇ ਕਿ ਇਸ ਦੌਰਾਨ ਵਿਦਿਆਰਥੀ ਦੀਆਂ ਕਮੀਆਂ ਤੇ ਘਾਟਾਂ ਦੀ ਗੱਲ ਨਾ ਹੀ ਕੀਤੀ ਜਾਵੇ। ਜੇਕਰ ਕਰਨੀ ਵੀ ਪਵੇ ਤਾਂ ਅਧਿਆਪਕ ਆਪਣੀ ਕਲਾ ਨਾਲ ਉਸਨੂੰ ਇਸ ਤਰ੍ਹਾਂ ਪੇਸ਼ ਕਰੇ ਕਿ ਵਿਦਿਆਰਥੀ ਨੂੰ ਹੀਣ ਭਾਵਨਾ ਮਹਿਸੂਸ ਨਾ ਹੋਵੇ। ਆਪਣਾ ਨਾਂਅ ਸਕੂਲ ਦੇ ਨੋਟਿਸ ਬੋਰਡ ‘ਤੇ ਪੜ੍ਹ ਕੇ ਵਿਦਿਆਰਥੀ ਦਾ ਸਵੈ-ਮਾਣ ਨਾਲ ਭਰ ਜਾਣਾ ਸੁਭਾਵਿਕ ਹੈ। ਇਸ ਤਰ੍ਹਾਂ ਸਾਦਗੀ ਭਰਪੂਰ ਤੇ ਨਿਵੇਕਲੇ ਤਰੀਕੇ ਨਾਲ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਦਾ ਵਿਭਾਗੀ ਤਰੀਕਾ ਸਰਕਾਰੀ ਸਕੂਲਾਂ ਲਈ ਜਰੂਰ ਲਾਹੇਵੰਦ ਸਿੱਧ ਹੋਵੇਗਾ। ਇਸ ਤਰੀਕੇ ਨਾਲ ਵਿਦਿਆਰਥੀਆਂ ਦੀ ਗਿਣਤੀ ਵਧੇ ਜਾਂ ਨਾ ਪਰ ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦੀ ਅਧਿਆਪਕਾਂ ਅਤੇ ਸਕੂਲ ਪ੍ਰਤੀ ਸੋਚ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਉਣੀ ਲਾਜ਼ਮੀ ਹੈ। ਮਾਪੇ ਵੀ ਆਪਣੇ ਬੱਚੇ ਦਾ ਜਨਮ ਦਿਨ ਸਕੂਲ ਵੱਲੋਂ ਮਨਾਏ ਜਾਣ ਤੋਂ ਲਾਜ਼ਮੀ ਖੁਸ਼ ਹੋਣਗੇ। ਵਿਭਾਗ ਦਾ ਇਹ ਤਰੀਕਾ ਸਿੱਖਿਆ ਦੇ ਮੂਲ ਮਨੋਰਥ ਬੱਚੇ ਦੇ ਸਰਬਪੱਖੀ ਵਿਕਾਸ ਵੱਲ ਚੁੱਕਿਆ ਅਹਿਮ ਕਦਮ ਹੈ। ਜਨਮ ਦਿਨ ਮਨਾਉਣ ਦੇ ਤਰੀਕੇ ਨੂੰ ਅਧਿਆਪਕ ਹੋਰ ਵੀ ਵਧੇਰੇ ਸੁਚਾਰੂ ਤਰੀਕੇ ਨਾਲ ਲਾਗੂ ਕਰਕੇ ਇਸ ਨੂੰ ਵਿਦਿਆਰਥੀ ਪੱਖੀ ਬਣਾ ਸਕਦੇ ਹਨ। ਇਸ ਕਦਮ ਨਾਲ ਸਰਕਾਰੀ ਸਕੂਲਾਂ ਅਤੇ ਸਮਾਜ ਦੇ ਰਿਸ਼ਤਿਆਂ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ।

ਸ਼ਕਤੀ ਨਗਰ,ਬਰਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੋਦੀ ਨੇ ਦਿੱਤੀ ਸੋਨੀਆਂ ਨੂੰ ਜਨਮਦਿਨ ਦੀ ਵਧਾਈ
ਹਾਕੀ ਟੀਮ ਨੂੰ ਵੀ ਦਿੱਤੀ ਵਧਾਈ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਜਨਮਦਿਨ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ, ਸ੍ਰੀ ਮਤੀ ਸੋਨੀਆ ਗਾਂਧੀ ਜੀ ਨੂੰ ਜਨਮਦਿਨ ਦੀ ਵਧਾਈ ਹੋਵੇ। ਮੈਂ ਉਨ੍ਹਾਂ ਦੀ ਲੰਮੀ ਉਮਰ ਦੇ ਤੰਦਰੁਸਤ ਰਹਿਣ ਦੀ ਕਾਮਨਾ ਕਰਦਾ ਹਾਂ। ਇੱਕ ਹੋਰ ਟਵੀਟ ‘ਚ ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਕਨਾਡਾ ਦੇ ਖਿਲਾਫ਼ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਭਾਰਤੀ ਹਾਕੀ ਟੀਮ ਚੰਗੀ ਫੌਮ ‘ਚ ਹੈ। ਹਾਕੀ ਵਿਸ਼ਵ ਕੱਪ ‘ਚ ਕਨਾਡਾ ਦੇ ਖਿਲਾਫ਼ ਜਿੱਤ ਤੇ ਟੀਮ ਨੂੰ ਵਧਾਈ। ਸਾਡੀ ਟੀਮ ਹੁਣ ਕਵਾਟਰ ਫਾਈਨਲ ਦੇ ਕਰੀਬ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।