Pauses - Sach Kahoon Punjabi
ਸਰਕਾਰ ਨੂੰ ਕਿਸਾਨਾਂ, ਦੁਕਾਨਦਾਰਾਂ ਤੇ ਗਰੀਬਾਂ ਦੀ ਹਮਾਇਤੀ ਦੱਸਿਆ
‘ਸਭਦਾ ਸਾਥ, ਸਭਦਾ ਵਿਕਾਸ ‘ਤੇ ਕੰਮ ਕਰੇਗੀ ਸਰਕਾਰ’
ਏਜੰਸੀ, ਨਵੀਂ ਦਿੱਲੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾ ਸ਼ਕਤੀਕਰਨ ਨੂੰ ਸਰਕਾਰ ਦੀ ਸਰਵਉੱਚ ਪਹਿਲਕਦਮੀ ਕਰਾਰ ਦਿੰਦਿਆਂ ਸਾਂਸਦਾਂ ਤੋਂ ਤਲਾਕ-ਏ-ਬਿਦਅਤ (ਤਿੰਨ ਤਲਾਕ) ਤੇ ਨਿਕਾਹ ਹਲਾਲਾ ਵਰਗੀਆਂ ਕੁਰੀਤੀਆਂ ਦੇ ਕਲਿਆਣ ‘ਚ ਸਹਿਯੋਗ ਦੀ ਅੱਜ ਅਪੀਲ ਕੀਤੀ ਕੋਵਿੰਦ ਨੇ ਸੰਸਦ ਦੇ ਦੋਵੇਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾ ਸ਼ਕਤੀਕਰਨ ਸਰਕਾਰ ਦੀ ਸਰਵਉੱਚ ਪਹਿਲਕਦਮੀਆਂ ‘ਚੋਂ ਇੱਕ ਹੈ ਨਾਰੀ ਦਾ ਸਬਲ ਹੋਣਾ ਤੇ ਸਮਾਜ ਤੇ ਅਰਥਵਿਵਸਥਾ ‘ਚ ਉਨ੍ਹਾਂ ਦੀ ਪ੍ਰਭਾਵੀ ਹਿੱਸੇਦਾਰੀ, ਇੱਕ ਵਿਕਸਿਤ ਸਮਾਜ ਦੀ ਕਸੌਟੀ ਹੁੰਦੀ ਹੈ ਉਨ੍ਹਾਂ ਕਿਹਾ, ‘ਸਰਕਾਰ ਦੀ ਇਹ ਸੋਚ ਹੈ ਕਿ ਨਾ ਸਿਰਫ਼ ਔਰਤਾਂ ਦਾ ਵਿਕਾਸ ਹੋਵੇ, ਸਗੋਂ ਔਰਤਾਂ ਦੀ ਅਗਵਾਈ ‘ਚ ਵਿਕਾਸ ਹੋਵੇ ਮਹਿਲਾ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੰਦਿਆਂ ਸੂਬਿਆਂ ਦੇ ਸਹਿਯੋਗ ਨਾਲ ਅਨੇਕ ਪ੍ਰਭਾਵੀ ਕਦਮ ਚੁੱਕੇ ਗਏ ਹਨ ਦੁਨੀਆ ਦੀ ਤਿੰਨ ਸਭ ਤੋਂ ਵੱਡੀ ਅਰਥਵਿਵਸਥਾਵਾਂ ‘ਚ ਦੇਸ਼ ਨੂੰ ਸ਼ਾਮਲ ਕਰਨ ਦਾ ਟੀਚਾ ਵੀ ਉਨ੍ਹਾਂ ਦੇਸ਼ ਦੇ ਸਾਹਮਣੇ ਰੱਖਿਆ
ਕਿਸਾਨਾਂ ਤੇ ਦੁਕਾਨਦਾਰਾਂ ‘ਤੇ ਫੋਕਸ
ਰਾਸ਼ਟਰਪਤੀ ਨੇ ਕਿਹਾ ਕਿ ਮੇਰੀ ਸਰਕਾਰ ਨੇ ਕਿਸਾਨ ਸਨਮਾਨ ਯੋਜਨਾ ਦਾ ਦਾਇਰਾ ਸਾਰੇ ਕਿਸਾਨਾਂ ਤੱਕ ਵਧਾਇਆ ਹੈ ਕਿਸਾਨਾਂ ਨਾਲ ਜੁੜੀ ਪੈਨਸ਼ਨ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਹਿਲੀ ਵਾਰ ਕਿਸੇ ਸਰਕਾਰ ਨੇ ਛੋਟੇ ਦੁਕਾਨਦਾਰਾਂ ਦੀ ਆਰਥਿਕ ਸੁਰੱਖਿਆ ਵੱਲ ਧਿਆਨ ਦਿੱਤਾ ਹੈ ਇਸ ਲਈ ਵੱਖ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦਾ ਲਾਭ ਦੇਸ਼ ਦੇ 3 ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ
ਰਾਸ਼ਟਰਪਤੀ ਦਾ ਭਾਸ਼ਣ ਉਤਸ਼ਾਹਜਨਕ ਨਹੀਂ : ਕਾਂਗਰਸ
ਕਾਂਗਰਸ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ ਉਤਸ਼ਾਹਜਨਕ ਨਹੀਂ ਹੈ ਤੇ ਇਸ ‘ਚ ਸਰਕਾਰ ਵੱਲੋਂ ਜੋ ਵੀ ਭਰੋਸਾ ਦਿੱਤਾ ਗਿਆ ਹੈ, ਪਿਛਲੇ ਪੰਜ ਸਾਲਾਂ ਦੇ ਤਜ਼ਰਬੇ ਨੂੰ ਦੇਖਦਿਆਂ ਦੇਸ਼ ਉਨ੍ਹਾਂ ਤੋਂ ਸੰਤੁਸ਼ਟ ਨਹੀਂ ਹੋ ਸਕਦਾ ਹੈ ਰਾਜ ਸਭਾ ‘ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ, ਲੋਕ ਸਭਾ ‘ਚ ਆਗੂ ਅਧੀਰ ਰੰਜਨ ਚੌਧਰੀ ਤੇ ਚੀਫ਼ ਵਿੱਪ੍ਹ ਕੇ ਸੁਰੇਸ਼ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਸਦ ਦੇ ਦੋਵੇਂ ਸਦਨਾਂ ਦੇ ਸੰਬੋਧਨ ਤੋਂ ਬਾਅਦ ਸੰਸਦ ਭਵਨ ਕੰਪਲੈਕਸ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਣ ‘ਚ ਪ੍ਰਧਾਨ ਮੰਤਰੀ ਦੇ ਸ਼ਬਦ ਦੂਹਰਾਏ ਜਾਂਦੇ ਹਨ ਭਾਸ਼ਣ ‘ਚ ਭਰੋਸਾ ਤਾਂ ਬਹੁਤ ਦਿੱਤਾ ਗਿਆ ਹੈ ਪਰ ਪਿਛਲੇ ਪੰਜ ਸਾਲਾਂ ਦਾ ਤਜ਼ਰਬਾ ਬਹੁਤ ਚੰਗਾ ਨਹੀਂ ਰਿਹਾ ਹੈ ਇਸ ਲਈ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੇ ਸ਼ੁਰੂ ‘ਚ ਦਿੱਤੇ ਗਏ ਰਾਸ਼ਟਰਪਤੀ ਦੇ ਭਾਸ਼ਣ ਤੋਂ ਕੋਈ  ਸੰਤੁਸ਼ਟ ਨਹੀਂ ਹੋ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੰਗ ਫਾਰਮਰਜ਼ ਐਸੋਸੀਏਸ਼ਨ ਕੋਲੋਂ ਪੰਚਾਇਤੀ ਜ਼ਮੀਨ ਛੁਡਾਉਣ ਦਾ ਰੇੜਕਾ ਵਧਿਆ
ਸਟੇਅ ਤੋਂ ਬਾਅਦ ਅਧਿਕਾਰੀਆਂ ਨੇ ਪੈਰ ਪਿੱਛੇ ਖਿੱਚੇ, ਪਿੰਡ ਵਾਸੀ ਪੰਚਾਇਤੀ ਵਾਲੀ ਥਾਂ ‘ਤੇ ਡਟੇ
ਪਟਿਆਲਾ। ਇੱਥੋਂ ਕੁਝ ਦੂਰ ਪਿੰਡ ਰੱਖੜਾ ਵਿਖੇ ਯੰਗ ਫਾਰਮਰਜ਼ ਐਸੋਸੀਏਸ਼ਨ ਕੋਲੋਂ ਪੰਚਾਇਤੀ ਜ਼ਮੀਨ ਦਾ ਕਬਜਾ ਛੁਡਾਉਣ ਦੇ ਮਾਮਲੇ ਨੂੰ ਲੈ ਕੇ ਰੇੜਕਾ ਵਧ ਗਿਆ ਹੈ। ਕਬਜਾ ਕਾਰਵਾਈ ਮੁਕੰਮਲ ਕਰਨ ਉਪਰੰਤ ਮਿਲੇ ਸਟੇਅ ਆਰਡਰਾਂ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਰੱਦ ਕਰਨ ਤੇ ਪਿੰਡ ਵਾਸੀ ਭੜਕ ਉੱਠੇ। ਜਿਨ੍ਹਾਂ ਦੇ ਖਿਲਾਫ਼ ਦੁਰਵਿਵਹਾਰ ਦੇ ਦੋਸ਼ ਲਾਉਂਦਿਆਂ ਮਾਲ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਕੇਸ ਵੀ ਦਰਜ਼ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਯੰਗ ਫਾਰਮਰਜ਼ ਐਸੋਸੀਏਸ਼ਨ ਨੂੰ ਕਈ ਵਰ੍ਹੇ ਪਹਿਲਾ ਅਲਾਟ ਹੋਈ ਪੰਚਾਇਤੀ ਜ਼ਮੀਨ ਦੇ ਖਿਲਾਫ਼ ਪਿੰਡ ਦੀ ਪੰਚਾਇਤ ਵੱਲੋਂ ਅਦਾਲਤੀ ਕੇਸ ਲੜਿਆ ਜਾ ਰਿਹਾ ਸੀ। ਜੋ ਪੰਚਾਇਤ ਦੇ ਹੱਕ ਵਿੱਚ ਹੋ ਗਿਆ, ਜਿਸ ਤਹਿਤ ਹੀ 5 ਤਾਰੀਖ ਨੂੰ ਲੈਂਡ ਕੁਲੈਕਟਰ ਕਮ ਡੀਡੀਪੀਓ ਵੱਲੋਂ ਇਹ ਜ਼ਮੀਨ ਕਬਜਾ ਮੁਕਤ ਕਰਵਾਉਣ ਦੇ ਆਰਡਰ ਜਾਰੀ ਕੀਤੇ। ਜਿਸ ਤਹਿਤ ਹੀ ਮਾਲ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਕਬਜਾ ਕਾਰਵਾਈ ਮੁਕੰਮਲ ਕਰਕੇ ਕਈ ਪਿੰਡ ਵਾਸੀਆਂ ਦੇ ਦਸਤਖ਼ਤ ਵੀ ਕਰਵਾਏ, ਪਰ ਇਸ ਦੌਰਾਨ ਹੀ ਇਨ੍ਹਾਂ ਅਧਿਕਾਰੀਆਂ ਨੂੰ ਸਬੰਧਿਤ ਧਿਰ ਵੱਲੋਂ ਹਾਈਕੋਰਟ ਵੱਲੋਂ ਮਿਲੀ ਸਟੇਅ ਦੇ ਦਸਤਾਵੇਜ ਦਿਖਾਉਣ ਤੇ ਇਹ ਅਧਿਕਾਰੀ ਕਬਜਾ ਕਾਰਵਾਈ ਨੂੰ ਅਧਿਕਾਰਤ ਰੂਪ ਦੇਣ ਤੋਂ ਪਿੱਛੇ ਹਟਣ ਲੱਗੇ। ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਉੱਧਰ ਅਜਿਹੀ ਕਬਜਾ ਕਾਰਵਾਈ ਲਈ ਪੁੱਜੇ ਕਾਨੂੰਨਗੋ ਸਤਿੰਦਰ ਕੁਮਾਰ ਨੇ ਪਿੰਡ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਸਮੇਤ ਡੇਢ ਦਰਜ਼ਨ ਹੋਰਨਾਂ ਦੇ ਖਿਲਾਫ਼ ਸਰਕਾਰੀ ਅਧਿਕਾਰੀਆ ਨਾਲ ਦੁਰਵਿਵਹਾਰ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਤਹਿਤ ਥਾਣਾ ਬਖਸੀਵਾਲਾ ਦੀ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ।
ਦੂਜੇ ਬੰਨੇ ਇਸ ਕੇਸ ਦੀ ਪੈਰਵਾਈ ਕਰਦੇ ਆ ਰਹੇ ਪਿੰਡ ਵਾਸੀਆਂ ਨੇ ਕਬਜਾ ਕਾਰਵਾਈ ਮੁਕੰਮਲ ਹੋਈ ਕਰਾਰ ਦਿੰਦਿਆਂ ਕੱਲ੍ਹ ਤੋਂ ਹੀ ਇਸ ਥਾਂ ਵਿੱਚ ਸਹਿਜ ਪਾਠ ਸਹਿਬ ਆਰੰਭ ਕਰਵਾਇਆ ਹੋਇਆ ਹੈ। ਇਸ ਦੇ ਨਾਲ ਹੀ ਦਰਜ਼ਨਾ ਪਿੰਡ ਵਾਸੀਆਂ ਨੇ ਰਾਤ ਵੀ ਇੱਥੇ ਹੀ ਬਿਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਰਾਜਸੀ ਦਬਾਅ ਹੇਠ ਅਧਿਕਾਰੀ ਪੈਰ ਪਿਛਾਂਹ ਖਿੱਚ ਰਹੇ ਹਨ, ਸਗੋਂ ਉਨ੍ਹਾਂ ਦੇ ਝੂਠਾ ਕੇਸ ਵੀ ਦਰਜ਼ ਕਰਵਾ ਦਿੱਤਾ ਹੈ। ਇਸੇ ਦੌਰਾਨ ਯੰਗ ਫਾਰਮਜ਼ ਐਸੋਸੀਏਸਨ ਦੇ ਮੁੱਖੀ ਭਗਵਾਨ ਦਾਸ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਟੇਅ ਆਰਡਰ 6 ਦਸੰਬਰ ਨੂੰ ਜਾਰੀ ਹੋਏ ਹਨ ਜਦਕਿ ਕਾਰਵਾਈ 7 ਦਸੰਬਰ ਨੂੰ ਕੀਤੀ ਗਈ ਹੈ। ਉਨ੍ਹਾਂ ਨੇ ਇੱਥੇ ਪਾਠ ਰਖਵਾਉਣ ਬਾਰੇ ਪਿੰਡ ਵਾਸੀਆਂ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।