Learn! - Sach Kahoon Punjabi

ਭਾਰਤ ਪਾਕਿ ਦੇ ਕੱਟੜ ਲੋਕ ਯੂਏਈ ਤੋਂ ਸਿੱਖਣ ਸਬਕ
ਭਾਰਤ ਤੇ ਪਾਕਿਸਤਾਨ ‘ਚ ਹਿੰਦੂ-ਮੁਸਲਮਾਨ ਧਰਮ ਦੇ ਨਾਂਅ ‘ਤੇ ਨਫ਼ਰਤ ਤੇ ਟਕਰਾਓ ਪੈਦਾ ਕਰਨ ਵਾਲੇ ਕੱਟੜ ਮਾਨਸਿਕਤਾ ਵਾਲੇ ਲੋਕਾਂ ਨੂੰ ਸੰਯੁਕਤ ਅਰਬ ਅਮੀਰਾਤ ਸਰਕਾਰ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਯੂਏਈ ਸਰਕਾਰ ਨੇ ਇੱਕ ਹਿੰਦੂ ਪਿਤਾ ਤੇ ਮੁਸਲਮਾਨ ਮਾਂ ਦੀ ਬੱਚੀ ਨੂੰ ਸਰਟੀਫਿਕੇਟ ਜਾਰੀ ਕਰਕੇ ਅੰਤਰ ਧਰਮ ਵਿਆਹ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਘਟਨਾ ਨੂੰ ਇਸਲਾਮੀ ਮੁਲਕ ‘ਚ ਇੱਕ ਇਨਕਲਾਬ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਇਸ ਮੁਲਕ ‘ਚ ਪਹਿਲਾਂ ਇਹ ਕਾਨੂੰਨ ਰਿਹਾ ਹੈ ਕਿ ਪੁਰਸ਼ ਮੁਸਲਮਾਨ ਗੈਰ-ਮੁਸਲਮਾਨ ਔਰਤ ਨਾਲ ਤਾਂ ਵਿਆਹ ਕਰ ਸਕਦਾ ਹੈ ਪਰ ਔਰਤ ਮੁਸਲਮਾਨ ਗੈਰ-ਮੁਸਲਮਾਨ ਮਰਦ ਨਾਲ ਵਿਆਹ ਨਹੀਂ ਕਰਵਾ ਸਕਦੀ ਬਿਨਾਂ ਸ਼ੱਕ ਸਾਡੇ ਦੇਸ਼ ‘ਚ ਵਿਆਹ ਦੀ ਕਾਨੂੰਨੀ ਅਜ਼ਾਦੀ ਹੈ ਹਿੰਦੂ, ਸਿੱਖ, ਬੋਧ, ਜੈਨ ਤੇ ਹੋਰ ਧਰਮਾਂ ‘ਚ ਅੰਤਰ ਧਰਮ ਵਿਆਹ ਹੋ ਰਹੇ ਹਨ ਪਰ ਕੁਝ ਕੱਟੜ ਸੰਗਠਨਾਂ ਵੱਲੋਂ ਹਿੰਦੂ ਮੁਸਲਮਾਨ ਧਰਮ ਨਾਲ ਸਬੰਧਿਤ ਜੋੜੇ ਦੇ ਵਿਆਹ ਖਿਲਾਫ਼ ਬੜਾ ਵਾਵੇਲਾ ਖੜ੍ਹਾ ਕੀਤਾ ਜਾਂਦਾ ਹੈ ਜੇਕਰ ਹਿੰਦੂ ਲੜਕੀ ਮੁਸਲਮਾਨ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ ਤਾਂ ਕੱਟੜ ਹਿੰਦੂ ਵਿਵਾਦ ਖੜ੍ਹਾ ਕਰਦੇ ਹਨ ਜੇਕਰ ਮੁਸਲਮਾਨ ਲੜਕੀ ਹਿੰਦੂ ਨਾਲ ਵਿਆਹ ਕਰਵਾ ਲਵੇ ਤਾਂ ਕੱਟੜ ਮੁਸਲਮਾਨ ਰੌਲਾ ਪਾ ਲੈਂਦੇ ਹਨ ਕੇਰਲ ਦਾ ਹਾਦੀਆ ਮਾਮਲਾ ਪੂਰੇ ਦੇਸ਼ ‘ਚ ਚਰਚਾ ‘ਚ ਰਹਿ ਚੁੱਕਾ ਹੈ ਵਿਆਹ ਸਬੰਧਾਂ ‘ਤੇ ਧਰਮਾਂ ਦੇ ਨਾਂਅ ‘ਤੇ ਹਿੰਸਾ ਦੇ ਅਣਗਿਣਤ ਮਾਮਲੇ ਸਾਹਮਣੇ ਆਏ ਇਹਨਾਂ ਮਾਮਲਿਆਂ ਨੂੰ ਧਰਮ ਤਬਦੀਲੀ ਦੇ ਨਾਂਅ ‘ਤੇ ਭੜਕਾਇਆ ਗਿਆ ਜਿਸ ਦੀ ਜਾਂਚ ਏਐਨਆਈ ਨੂੰ ਵੀ ਸੌਂਪੀ ਗਈ ਸੀ ਕਦੇ ਲਵ ਜੇਹਾਦ ਦੇ ਨਾਂਅ ‘ਤੇ ਵਿਵਾਦ ਹੁੰਦੇ ਹਨ ਦਰਅਸਲ ਧਰਮ ਇਨਸਾਨੀਅਤ ਸਿਖਾਉਂਦੇ ਹਨ ਪਰ ਕੱਟੜਪੰਥੀ ਸੰਗਠਨ ਵੱਖ-ਵੱਖ ਧਰਮਾਂ ਨਾਲ ਸੰਬਧਿਤ ਜੋੜੇ ਦਾ ਜੀਣਾ ਹਰਾਮ ਕਰ ਦਿੰਦੇ ਹਨ ਕਈਆਂ ਦੇ ਵਿਆਹ ਟੁੱਟਦੇ ਹਨ ਤੇ ਕਈਆਂ ਨੂੰ ਜਿੰਦਗੀ ਤੋਂ ਵੀ ਹੱਥ ਧੋਣਾ ਪੈਂਦਾ ਹੈ ਚੰਗੀ ਗੱਲ ਹੈ ਕਿ ਸੰਯੁਕਤ ਅਰਬ ਅਮੀਰਾਤ ਨੇ ਨਵੀਂ ਪਹਿਲ ਕਰਕੇ ਕੱਟੜਪੰਥੀਆਂ ਨੂੰ ਮਾਤ ਦਿੱਤੀ ਹੈ ਦਰਅਸਲ ਕੱਟੜਪੰਥੀ ਤਾਕਤਾਂ ਕਾਨੂੰਨ ਨੂੰ ਹੱਥ ‘ਚ ਲੈਣ ਤੋਂ ਵੀ ਸੰਕੋਚ ਨਹੀਂ ਕਰਦੀਆਂ ਭਾਰਤੀ ਸੰਵਿਧਾਨ ‘ਚ ਮਨੁੱਖੀ ਅਧਿਕਾਰਾਂ ਦੀ ਸਿਰਫ਼ ਵਿਵਸਥਾ ਹੀ ਨਹੀਂ ਕੀਤੀ ਗਈ ਸਗੋਂ ਇਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੈ ਜਾਤ-ਪਾਤ ਤੇ ਧਾਰਮਿਕ ਭੇਦਭਾਵ ਦੇਸ਼ ਲਈ ਵੱਡੀਆਂ ਸਮੱਸਿਆ ਹਨ ਕਈ ਇਲਾਕਿਆਂ ‘ਚ ਤਾਂ ਵਿਆਹ ਹੀ ਤਣਾਅ ਦਾ ਕਾਰਨ ਬਣ ਜਾਂਦੇ ਹਨ ਅਜੇ ਅਸੀਂ ਰਾਸ਼ਟਰ ਦੀ ਪਛਾਣ ਤੋਂ ਹੀ ਕੋਰੇ ਹਾਂ ਭਾਰਤੀਅਤਾ ਕਿਸੇ ਧਰਮ ਜਾਂ ਜਾਤ ਦਾ ਨਾਂਅ ਨਹੀਂ ਸਗੋਂ ਇਸ ਦੇਸ਼ ਦੇ ਨਾਗਰਿਕ ਹੋਣ ਦਾ ਨਾਂਅ ਹੈ ਜਿਸ ਦਾ ਪਿਛਾਂਹ ਖਿੱਚੂ ਤਾਕਤਾਂ ਨੇ ਬੁਰੀ ਤਰ੍ਹਾਂ ਨੁਕਸਾਨ ਕੀਤਾ ਹੈ ਅਸੀਂ ਜਿਹੜੇ ਮੁਲਕਾਂ ਨੂੰ ਕੱਟੜ ਤੇ ਪਰੰਪਰਾਵਾਦੀ ਮੰਨਦੇ ਹਾਂ ਉਹ ਦੇਸ਼ ਸਾਡੇ ਮੁਲਕ ‘ਚ ਵੱਸਦੇ ਕੱਟੜ ਲੋਕਾਂ ਨੂੰ ਨਸੀਹਤ ਦੇ ਰਹੇ ਹਨ ਅਜ਼ਾਰ ਭਾਰਤ ‘ਚ ਵਿਆਹ ਨਿੱਜੀ ਮਾਮਲਾ ਹੈ ਜਿਸ ‘ਤੇ ਧਰਮ ਤਬਦੀਲੀ ਦਾ ਰੌਲਾ ਬੇਤੁਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮੌਕਾਪ੍ਰਸਤ ਸਿਆਸੀ ਆਗੂ ਅਫਜ਼ਲ ਗੁਰੂ ਦੇ ਬੇਟੇ ਤੋਂ ਸਿੱਖਣ
ਜਦੋਂ ਵੋਟਾਂ ਨੇੜੇ ਹੋਣ ਤਾਂ ਸਿਆਸੀ ਪਾਰਟੀਆਂ ਮੁੱਦੇ ਸਿਰਫ਼ ਭਾਲਦੀਆਂ ਹੀ ਨਹੀਂ ਸਗੋਂ ਨਵੇਂ ਮੁੱਦੇ ਘੜਦੀਆਂ ਵੀ ਹਨ ਜੰਮੂ-ਕਸ਼ਮੀਰ ਦੀ ਪੀਡੀਪੀ ਮੁਖੀ ਮਹਿਬੂਬਾ ਨੇ ਮਰਹੂਮ ਅੱਤਵਾਦੀ ਅਫਜ਼ਲ ਗੁਰੂ ਦੀ ਮ੍ਰਿਤਕ ਦੇਹ ਦੇ ਅਵਸ਼ੇਸ਼ ਮੰਗੇ ਹਨ ਇਸੇ ਤਰ੍ਹਾਂ ਪੀਡੀਪੀ ਦਾ ਹੀ ਇੱਕ ਆਗੂ ਅਫਜ਼ਲ ਨੂੰ ਆਪਣਾ ਭਰਾ ਦੱਸ ਰਿਹਾ ਹੈ ਮਹਿਬੂਬਾ ਸਮੇਤ ਹੋਰ ਆਗੂ ਜਦੋਂ ਸੱਤਾ ‘ਚ ਸਨ ਉਦੋਂ ਉਨ੍ਹਾਂ ਨੂੰ ਅਫਜ਼ਲ ਕਦੇ ਯਾਦ ਨਹੀਂ ਆਇਆ ਉਂਜ ਅਫਜ਼ਲ ਦੇ 18 ਵਰ੍ਹਿਆਂ ਦੇ ਨੌਜਵਾਨ ਬੇਟੇ ਗਾਲਿਬ ਗੁਰੂ ਵੱਲੋਂ ਦੇਸ਼ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ ਉਹ ਮੌਕਾਪ੍ਰਸਤ ਸਿਆਸਤਦਾਨਾਂ ਦਾ ਮੂੰਹ ਬੰਦ ਕਰਨ ਵਾਲੀਆਂ ਹਨ ਗਾਲਿਬ ਨੇ ਕਿਹਾ ਹੈ ਕਿ ਉਸਨੂੰ ਆਪਣੇ ਭਾਰਤੀ ਹੋਣ ‘ਤੇ ਮਾਣ ਹੈ ਉਹਦਾ ਇਹ ਵੀ ਕਹਿਣਾ ਹੈ ਕਿ ਉਹਦੀ ਮਾਂ ਨੇ ਉਸ ਨੂੰ ਅੱਤਵਾਦੀ ਬਣਨ ਤੋਂ ਬਚਾ ਲਿਆ ਹੈ ਕਿਉਂÎਕਿ ਕਈ ਲੋਕ ਉਸ ਨੂੰ ਆਪਣੇ ਬਾਪ ਦੀ ਫਾਂਸੀ ਦਾ ਬਦਲਾ ਲੈਣ ਲਈ ਉਕਸਾਅ ਰਹੇ ਸਨ ਉਹ ਵਿਦੇਸ਼ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਇਸ ਨੌਜਵਾਨ ਦੇ ਵਿਚਾਰਾਂ ਨੂੰ ਜੇਕਰ ਸਿਆਸੀ ਪਾਰਟੀਆਂ ਤੇ ਵੱਖਵਾਦੀ ਆਗੂ ਸਮਝ ਲੈਣ ਤਾਂ ਕਸ਼ਮੀਰ ‘ਚ ਵਗ ਰਹੀ ਖੂਨ ਦੀ ਨਦੀ ਰੁਕ ਸਕਦੀ ਹੈ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਦਾ ਸਾਰਾ ਜ਼ੋਰ ਨੌਜਵਾਨਾਂ ਨੂੰ ਗੁੰਮਰਾਹ ਕਰਨ ‘ਚ ਲੱਗਾ ਹੋਇਆ ਹੈ ਜਿਹੜੇ ਨੌਜਵਾਨਾਂ ਦੇ ਹੱਥਾਂ ‘ਚ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਉਨ੍ਹਾਂ ਨੂੰ ਹਥਿਆਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਿਹਾ ਜਾਂਦਾ ਹੈ ਕਿ ਹਰ ਚੀਜ਼ ਦਾ ਅੰਤ ਹੁੰਦਾ ਹੈ ਤੇ ਅੱਤਵਾਦ ਵੀ ਲੰਮਾ ਸਮਾਂ ਚੱਲਣ ਵਾਲਾ ਨਹੀਂ ਅੱਤਵਾਦ ਕਸ਼ਮੀਰੀਆਂ ਦੇ ਦਿਲਾਂ ‘ਚੋਂ ਪੈਦਾ ਨਹੀਂ ਹੁੰਦਾ ਸਗੋਂ ਉਨ੍ਹਾਂ ‘ਤੇ ਥੋਪਿਆ ਜਾ ਰਿਹਾ ਹੈ ਸਰਕਾਰੀ ਸਹੂਲਤਾਂ ਤੇ ਸੁਰੱਖਿਆ ਦਾ ਲੁਤਫ਼ ਲੈਣ ਵਾਲੇ ਵੱਖਵਾਦੀ ਆਗੂ ਤੇ ਸਿਆਸਤਦਾਨ, ਆਮ ਘਰਾਂ ਦੇ ਨੌਜਵਾਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ ਸ਼ਹੀਦ ਫੌਜੀਆਂ ਦੀਆਂ ਲਾਸ਼ਾਂ ‘ਤੇ ਚੁੱਪ ਰਹਿਣ ਵਾਲੇ ਸੁਆਰਥੀ ਆਗੂਆਂ ਨੇ ਪੱਥਰਬਾਜ਼ਾਂ ਦੀ ਹੀ ਹਮਾਇਤ ਕੀਤੀ ਹੈ ਪਰ ਮਾਹੌਲ ਬਦਲ ਰਿਹਾ ਹੈ ਪਾਕਿ ਨੂੰ ਨਸੀਹਤ ਮਿਲ ਗਈ ਹੈ ਭਾਰਤੀ ਕਾਰਵਾਈ ਤੇ ਕੌਮਾਂਤਰੀ ਦਬਾਅ ਹੇਠ ਆਇਆ ਪਾਕਿ ਅੱਤਵਾਦੀਆਂ ਖਿਲਾਫ਼ ਸ਼ਿਕੰਜਾ ਕੱਸਣ ਲੱਗਾ ਹੈ ਇਸ ਸਖ਼ਤੀ ਦਾ ਅਸਰ ਜੰਮੂ-ਕਸ਼ਮੀਰ ‘ਚ ਵੀ ਹੋਣਾ ਹੈ ਕਸ਼ਮੀਰੀ ਨੌਜਵਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਪਾਕਿਸਤਾਨ ਲਈ ਲੰਮੇ ਸਮੇਂ ਤੱਕ ਅੱਤਵਾਦ ਨੂੰ ਪਨਾਹ ਤੇ ਮੱਦਦ ਦੇਣਾ ਸੰਭਵ ਨਹੀਂ ਹੈ ਅਜਿਹੇ ਹਾਲਾਤਾਂ ‘ਚ ਕਸ਼ਮੀਰੀ ਨੌਜਵਾਨਾਂ ਨੂੰ ਝਾਂਸੇ ‘ਚ ਲਿਆਉਣਾ ਔਖਾ ਹੋਵੇਗਾ ਪਹਿਲਾਂ ਹੀ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਪੜ੍ਹਾਈ ਕਰ ਰਹੇ ਕਸ਼ਮੀਰੀ ਨੌਜਵਾਨ ਇਸ ਗੱਲ ਦਾ ਸਬੂਤ ਹਨ ਕਿ ਆਮ ਕਸ਼ਮੀਰੀ ਸੂਬੇ ਦੀ ਖੁਸ਼ਹਾਲੀ ਤੇ ਅਮਨ ਦੇ ਹੱਕ ‘ਚ ਹਨ ਚੰਗਾ ਹੋਵੇ ਸਿਆਸੀ ਆਗੂ ਤੇ ਵੱਖਵਾਦੀ ਸੁਆਰਥੀ ਸੋਚ ਨੂੰ ਤਿਆਗ ਕੇ ਨੌਜਵਾਨ ਪੀੜ੍ਹੀ ਨੂੰ ਭਰਮਾਉਣ ਦੀ ਕੋਸ਼ਿਸ਼ ਬੰਦ ਕਰਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਿਉਣ ਦੀ ਜਾਂਚ ਸਿੱਖਣ ਦੀ ਲੋੜ
ਹਰਦੇਵ ਇੰਸਾਂ

ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ ਬਿਰਤੀ ‘ਤੇ ਨਿਰਭਰ ਕਰਦਾ ਹੈ, ਬਿਰਤੀ ਜਿਹੋ-ਜਿਹਾ ਕੰਮ ਕਰਦੀ ਹੈ, ਉਹੋ-ਜਿਹਾ ਸੁਰਤੀ ਨਤੀਜਾ ਭੁਗਤਦੀ ਹੈ। ਬੀਤੇ ਹੋਏ ਸਮੇਂ ਅਤੇ ਕਮਾਨੋਂ ਨਿੱਕਲੇ ਤੀਰ ਵਾਂਗ ਜੀਵਨ ਦੁਬਾਰਾ ਨਹੀਂ ਮਿਲਦਾ, ਨਿੱਕੀ ਜਿਹੀ ਗਲਤੀ ਨਾਲ ਜੀਵਨ ਨੂੰ ਨਸ਼ਟ ਕਰ ਦੇਣਾ ਅਕਲਮੰਦੀ ਦਾ ਕੰਮ ਨਹੀਂ, ਕਰਮਗਤੀ ਵਿੱਚ ਜੀਵਨ ਦਾ ਵਹਿਣਾ ਇੱਕਸਾਰ ਨਹੀਂ ਰਹਿੰਦਾ। ਪੱਤਝੜ ਤੋਂ ਬਾਅਦ ਬਹਾਰ ਦਾ ਆਉਣਾ, ਹਨ੍ਹੇਰੀ ਰਾਤ ਤੋਂ ਬਾਅਦ ਸੱਜਰੀ ਸਵੇਰ ਦਾ ਸੂਰਜ ਚੜ੍ਹਨਾ ਕੁਦਰਤ ਦਾ ਨਿਯਮ ਹੈ। ਇਸੇ ਤਰ੍ਹਾਂ ਜੀਵਨ ਵਿੱਚ ਉਤਾਰ-ਚੜ੍ਹਾਅ ਦਾ ਆਉਣਾ ਸੁਭਾਵਿਕ ਹੈ।

ਜੀਵਨ ਮਿਲਿਆ ਹੈ ਤਾਂ ਜਿਉਣਾ ਸਿੱਖੋ, ਗੁਜ਼ਾਰਨਾ ਨਹੀਂ, ਜੀਵਨ ਤਾਂ ਪਸ਼ੂ ਗੁਜ਼ਾਰਦੇ ਹਨ। ਜੀਵਨ ਰੂਪੀ ਜਹਾਜ਼ ਦੇ ਤੁਸੀਂ ਖੁਦ ਕਪਤਾਨ ਹੋ। ਇਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਇਹ ਤੁਹਾਡੀ ਆਪਣੀ ਬੁੱਧੀ ‘ਤੇ ਨਿਰਭਰ ਕਰਦਾ ਹੈ। ਸੁਫ਼ਨਿਆਂ ਵਿੱਚ ਜਿਉਣਾ ਬੜਾ ਸਰਲ ਹੁੰਦਾ ਹੈ, ਸੁਫ਼ਨਿਆਂ ਨੂੰ ਚਕਨਾਚੂਰ ਹੁੰਦਿਆਂ ਦੇਖ ਸਕਣਾ ਬੜਾ ਔਖਾ ਹੁੰਦਾ ਹੈ। ਨਫ਼ੇ, ਨੁਕਸਾਨ, ਗਮੀਆਂ, ਖੁਸ਼ੀਆਂ ਜੀਵਨ ਵਿੱਚ ਸਾਗਰ ਦੀਆਂ ਲਹਿਰਾਂ ਵਾਂਗੂੰ ਹਨ ।

ਦੁੱਖ-ਸੁੱਖ ਮਨੁੱਖ ਦੀਆਂ ਮਾਨਸਿਕ ਪ੍ਰਸਥਿਤੀਆਂ ਹਨ। ਮਾਨਵ ਨਸਲ ਹਮੇਸ਼ਾ ਸੁੱਖਾਂ ਨੂੰ ਲੋਚਦੀ ਹੈ ਤੇ ਦੁੱਖਾਂ ਦੀ ਸ਼ਿਕਾਇਤ ਕਰਦੀ ਹੈ। ਮਾਨਸਿਕ ਦੁੱਖ ਦਾ ਇਲਾਜ ਕਿਸੇ ਵੈਦ ਕੋਲ ਨਹੀਂ ਸਗੋਂ ਸਿਰਫ ਤੇ ਸਿਰਫ ਤੁਹਾਡੇ ਕੋਲ ਹੁੰਦਾ ਹੈ।  ਖੁਸ਼ੀਆਂ ਦੇ ਖਜ਼ਾਨੇ ਵਿੱਚ ਕਟੌਤੀ ਨਹੀਂ ਹੁੰਦੀ, ਬੇਸ਼ੱਕ ਜੀਵਨ ਬਜ਼ੁਰਗ ਅਵਸਥਾ ਵਿੱਚ ਵੀ ਕਿਉਂ ਨਾ ਹੋਵੇ। ਦੇਖਿਆ ਜਾਵੇ ਤਾਂ ਦੁੱਖ ਸਾਡੀ ਜ਼ਿੰਦਗੀ ਵਿੱਚ ਨਹੀਂ ਜਿਉਣ ਦੇ ਢੰਗਾਂ ਵਿੱਚ ਹਨ। ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਲਈ ਮਨੁੱਖ ਦੀ ਸੋਚ ਸਹਾਈ ਹੁੰਦੀ ਹੈ। ਦੁੱਖਾਂ ਨੂੰ ਹੌਂਸਲੇ ਦੀ ਭੱਠੀ ਵਿੱਚ ਸਾੜ ਕੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁੱਖ ਮਾਨਣ ਲਈ ਦੁੱਖਾਂ ਨੂੰ ਤਿਆਗਣ ਦੀ ਜਾਚ ਹੋਣੀ ਲਾਜ਼ਮੀ ਹੈ। ਜਿਸ ਨੇ ਦੁੱਖਾਂ ਨੂੰ ਸਹਿਣਾ ਅਤੇ ਸੁੱਖਾਂ ਨੂੰ ਮਾਨਣਾ ਸਿੱਖ ਲਿਆ, ਉਸਨੂੰ ਜਿੰਦਗੀ ਜਿਉਣ ਦੀ ਜਾਚ ਆ ਗਈ। ਜਿਸ ਨੂੰ ਦੁੱਖਾਂ ਵਿੱਚ ਜਿੰਦਗੀ ਜਿਉਣੀ ਨਹੀਂ ਆਈ, ਉਹ ਸੁੱਖਾਂ ਵਿੱਚ ਜਿੰਦਗੀ ਮਾਣ ਨਹੀਂ ਸਕਦਾ। ਦੁੱਖ ਮੁਕਤ ਜੀਵਨ ਸੁੱਖ ਦੇ ਅਨੰਦ ਤੋਂ ਵਾਂਝਾ ਹੈ। ਕੜਕਦੀ ਧੁੱਪ ਤੋਂ ਬਿਨਾਂ ਛਾਂ ਦਾ ਅਨੰਦ ਮਾਣਿਆ ਨਹੀਂ ਜਾ ਸਕਦਾ। ਦੁੱਖ ਜ਼ਿੰਦਗੀ ਜਿਉਣ ਦੀ ਕੀਮਤ ਹੁੰਦੇ ਹਨ। ਦੁੱਖਾਂ ਦੇ ਸਿਰ Àੁੱਪਰ ਹੀ ਸੁਖਮਣੀ ਪਈ ਹੈ। ਦੁੱਖਾਂ ਦੀ ਸਰਹੱਦ ਤੋਂ ਸੁੱਖਾਂ ਦਾ ਬੂਹਾ ਖੁੱਲ੍ਹਦਾ ਹੈ। ਇੱਟ ਦੀ ਟਮਕ, ਸੋਨੇ ਦੀ ਚਮਕ ਅੱਗ ਵਿੱਚੋਂ ਗੁਜ਼ਰ ਕੇ ਹੀ ਬਣਦੀ ਹੈ। ਦੁੱਖ ਦੀ ਘੜੀ ਸੁੱਖਾਂ ਦਾ ਸੁਨੇਹਾ ਲੈ ਕੇ ਆਉਂਦੀ ਹੈ।

ਦੁੱਖਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਦੁੱਖ ਰੂਪੀ ਘੋੜੇ ਦੀ ਸਵਾਰੀ ਕਰਕੇ ਜੀਵਨ ਦੇ ਪੜਾਅ ਵੱਲ ਵਧਣਾ ਆਤਮਿਕ ਮਜ਼ਬੂਤੀ ਹੈ, ਆਤਮਿਕ ਮਜ਼ਬੂਤੀ ਹੀ ਸਫ਼ਲਤਾ ਦੀ ਪੂੰਜੀ ਹੈ। ਆਰਥਿਕ ਤੰਗੀ, ਨਾਜ਼ੁਕ ਹਲਾਤ, ਇੱਛਾਵਾਂ ਦਾ ਵਿਸ਼ਾਲ ਦਾਇਰਾ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਉਮੀਦਾਂ ਦਾ ਟੁੱਟਣਾ ਦੁੱਖਾਂ ਦਾ ਘੇਰਾ ਬਣ ਜਾਂਦਾ ਹੈ। ਇੱਛਾਵਾਂ ਦਾ ਪਨਪਣਾ ਮਨੁੱਖ ਦਿਮਾਗ ਵਿੱਚ ਸੁਭਾਵਿਕ ਹੈ। ਪਰ ਸੋਚ ਇਹ ਵੀ ਹੈ ਕਿ ਇੱਛਾ ਸ਼ਕਤੀ ਹੀ ਸਾਡੀ ਸਫਲਤਾ ਦਾ ਆਗਮਨ ਕਰਦੀ ਹੈ। ਮੁਨਕਰ ਇਸ ਗੱਲ ਤੋਂ ਵੀ ਨਹੀਂ ਹੋਇਆ ਜਾ ਸਕਦਾ ਕਿ ਇੱਛਾਵਾਂ ਦਾ ਮੱਕੜਜਾਲ ਮਾਨਸਿਕ ਦੁੱਖਾਂ ਦਾ ਕਾਰਨ ਬਣਦਾ ਹੈ। ਇੱਛਾਵਾਂ ‘ਤੇ ਕਾਬੂ ਰੱਖਣ ਦੀ ਸਮਰੱਥਾ ਹੋਣੀ ਬਹੁਤ ਜਰੂਰੀ ਹੈ, ਨਹੀਂ ਤਾਂ ਦਿਨ ਦਾ ਚੈਨ ਰਾਤਾਂ ਦੀ ਨੀਂਦ Àੁੱਡ ਜਾਂਦੀ ਹੈ। ਇਹ ਕਾਰਜ ਹੈ ਤਾਂ ਬੜਾ ਕਠਿਨ, ਪਰ ਮਾਨਵ ਸ਼ਕਤੀ ਅੱਗੇ ਕੁਝ ਵੀ ਅਸੰਭਵ ਨਹੀਂ। ਮਨੁੱਖ ਮਾਇਕ ਪਦਾਰਥਾਂ ਵਿੱਚੋਂ ਖੁਸ਼ੀ ਲੱਭਦਾ ਹੈ, ਖੁਸ਼ੀ ਕੋਈ ਵਪਾਰਕ ਜਾਂ ਗੁਆਚੀ ਹੋਈ ਵਸਤੂ ਨਹੀਂ ਜਿਸਨੂੰ ਖਰੀਦਣ ਲਈ ਪੈਸਿਆਂ ਦੀ ਅਤੇ ਲੱਭਣ ਲਈ ਵਕਤ ਦੀ ਜ਼ਰੂਰਤ ਪਵੇ।

ਜਿਸ ਤਰ੍ਹਾਂ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ ਹੈ, ਖੁਸ਼ੀ ਵੀ ਸਾਡੇ ਅੰਦਰ ਸਮੋਈ ਹੋਈ ਹੈ। ਬਾਹਰੀ ਭਟਕਣਾ ਮਨੁੱਖ ਨੂੰ ਖੁਸ਼ੀਆਂ ਤੋਂ ਵਾਂਝਾ ਕਰ ਦਿੰਦੀ ਹੈ। ਤਾਲੋਂ Àੁੱਖੜਿਆ ਵਿਅਕਤੀ ਸੁੱਖ ਪ੍ਰਾਪਤੀ ਲਈ ਤਾਂਤਰਿਕ ਵਿਧੀਆਂ ਦਾ ਸਹਾਰਾ ਲੈਂਦਾ ਹੈ, ਸਹਾਰੇ ਹਮੇਸ਼ਾ ਕਮਜ਼ੋਰ ਵਿਅਕਤੀ ਲੈਂਦੇ ਹਨ ਅਤੇ ਆਪਣੀ ਆਰਥਿਕ ਲੁੱਟ ਦਾ ਖੁਦ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਕਦੇ ਵੀ ਠੀਕ ਨਹੀਂ। ਸੁੱਖ ਮੰਗਿਆਂ ਨਹੀਂ ਮਿਲਦੇ,  ਨਾ ਹੀ ਇਹਨਾਂ ਦਾ ਵਪਾਰ ਜਾਂ ਕਿਸੇ ਦੀ ਮਲਕੀਅਤ ਹੁੰਦੇ ਹਨ। ਸੁੱਖ ਤਾਂ ਆਪਣੀ ਯੋਗ ਸਮਰੱਥਾ ਨਾਲ ਮਾਣੇ ਜਾਂਦੇ ਹਨ। ਸੁਖਮਈ ਖੁਸ਼ਹਾਲ ਜਿੰਦਗੀ ਦਾ ਰਹੱਸ ਇਹ ਹੈ ਕਿ ਅਤੀਤ ਨੂੰ ਭੁੱਲ ਭਵਿੱਖ ਨੂੰ ਬਿਨਾਂ ਕਲਪਿਆਂ ਵਰਤਮਾਨ ਵਿੱਚ ਜਿਉਣਾ । ਮੰਨਿਆ ਕਿ ਆਸ ਜੀਵਨ ਦੀ ਕਿਰਨ ਹੈ, ਆਸ ਬਿਨਾ ਜੀਵਨ ਜਿਉਣਾ ਮੁਸ਼ਕਲ ਹੈ। ਪਰ ਇਹ ਨਹੀਂ ਹੋਣਾ ਚਾਹੀਦਾ ਕਿ ਵਰਤਮਾਨ ਨੂੰ ਅਤੀਤ ਦੀਆਂ ਯਾਦਾਂ ਅਤੇ ਭਵਿੱਖ ਨੂੰ ਕਲਪ-ਕਲਪ ਚਿੰਤਾ ਵਿੱਚ ਡੁੱਬੇ ਰਹੀਏ। ਚਿੰਤਾ ਚਿਖਾ ਦੇ ਸਮਾਨ ਹੈ।ਭਵਿੱਖ ਦੀ ਚਿੰਤਾ ਨਾਲ ਵਰਤਮਾਨ ਨੂੰ ਨਸ਼ਟ ਕਰਨਾ ਸਮਝਦਾਰੀ  ਨਹੀਂ ਮੂਰਖਤਾ ਹੈ। ਚਿੰਤਾ ਦੀ ਚਿਣਗ, ਸੋਗ ਦਾ ਬੋਝ ਵਿਅਕਤੀ ਨੂੰ ਧਰਤੀ ਵਿੱਚ ਗਰਕ ਕਰ ਦਿੰਦਾ ਹੈ ਅਤੇ ਖੁਸ਼ੀ ਦੀ ਲਹਿਰ ਹਵਾਵਾਂ ਵਿੱਚ ਤਰਨ ਲਾ ਦਿੰਦੀ ਹੈ। ਭਵਿੱਖ ਨੂੰ ਅੱਖੋਂ-ਪਰੋਖੇ ਕਰ ਕਰਮਗਤੀ ਨੂੰ ਨਾ ਰੋਕ ਦਿੱਤਾ ਜਾਵੇ। ਕਰਮਗਤੀ ‘ਚ ਕਿਰਿਆਸ਼ੀਲ ਜੀਵਨ ਖੁਸ਼ੀ ਦਾ ਮੰਤਵ ਹੈ। ਦਿਲ ਰੂਪੀ ਧਰਤੀ ਨੂੰ ਰੀਝਾਂ ਨਾਲ ਸਿੰਜ ਕੇ ਉਪਜਾਊ ਬਣਾਉਣਾ ਚਾਹੀਦਾ ਹੈ, ਬਿਨ ਸਿੰਜਿਆਂ ਧਰਤੀ ਕੱਲਰ ਹੋ ਜਾਂਦੀ ਹੈ। ਦਿਲ ਰੂਪੀ ਕੱਲਰਾਂ ‘ਚ ਖੁਸ਼ੀਆਂ ਦੇ ਫੁੱਲ ਨਹੀਂ ਖਿੜਦੇ, ਹਮੇਸ਼ਾ ਖੁਸ਼ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਸਭ ਦਾ ਭਲਾ ਮੰਗੋ ਅਤੇ ਭਲਾ ਕਰੋ। ਨੇਕ ਵਿਚਾਰਾਂ ਦੇ ਧਾਰਨੀ ਬਣੋ। ਆਪਣਾ ਜੀਵਨ ਆਪ ਜੀਵੋ, ਕਿਸੇ ਦੇ ਸਹਾਰੇ ਜਿਉਣਾ ਗੁਜ਼ਾਰੇ ਲਈ ਜਿਉਣਾ ਮਨੁੱਖ ਦਾ ਕੰਮ ਨਹੀਂ। ਕੁਝ ਅਜਿਹਾ ਕਰ ਜਾਓ ਕਿ ਦੁਨੀਆ ਤੁਹਾਨੂੰ ਯਾਦ ਕਰੇ।

ਰਾਮਗੜ੍ਹ ਚੂੰਘਾਂ

(ਸ੍ਰੀ ਮੁਕਤਸਰ ਸਾਹਿਬ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਾਣੋ! ਸਰਕਾਰੀ ਯੋਜਨਾਵਾਂ ਬਾਰੇ
ਪ੍ਰਧਾਨ ਮੰਤਰੀ ਆਵਾਸ ਯੋਜਨਾ:

12 ਲੱਖ ਦੇ ਲੋਨ ‘ਤੇ ਤੁਹਾਨੂੰ ਵਿਆਜ਼ ਦਰ ‘ਤੇ 3 ਫੀਸਦੀ ਦੀ ਸਬਸਿਡੀ ਮਿਲੇਗੀ, ਹਰ ਮਹੀਨੇ 2200 ਰੁਪਏ ਦੀ ਬੱਚਤ ਹੋਵੇਗੀ

ਜੇਕਰ ਤੁਹਾਡੇ ਕੋਲ ਆਪਣਾ ਖੁਦ ਦਾ ਘਰ ਨਹੀਂ ਹੈ ਅਤੇ ਤੁਸੀਂ ਆਪਣਾ ਘਰ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੁਹਾਡੇ ਲਈ ਇੱਕ ਬਿਹਤਰ ਬਦਲ ਹੈ ਕਈ ਵਾਰ ਲੋਕ ਸਕੀਮ ਦੀਆਂ ਸ਼ਰਤਾਂ ਨੂੰ ਨਹੀਂ ਸਮਝ ਪਾਉਂਦੇ ਹਨ ਤੇ ਉਹ ਇਸ ਬੇਹੱਦ ਲਾਭਕਾਰੀ ਯੋਜਨਾ ਤੋਂ ਵਾਂਝੇ ਰਹਿ ਜਾਂਦੇ ਹਨ, ਤਾਂ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਯੋਜਨਾ ਲਈ ਸਰਕਾਰ ਨੇ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਬਣਾਈਆਂ ਹਨ, ਕਿਸ ਆਮਦਨ ਵਰਗ ਦੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ, ਸਰਕਾਰ ਇਸ ਯੋਜਨਾ ਲਈ ਕਿਸ ਨੂੰ ਕਿੰਨੀ ਸਬਸਿਡੀ ਦੇ ਰਹੀ ਹੈ

1 ਆਮਦਨ ਵਰਗ ਕੀ ਹੈ: ਜੇਕਰ ਤੁਸੀਂ 3 ਤੋਂ 6 ਲੱਖ ਰੁਪਏ ਤੱਕ ਦੇ ਆਮਦਨ ਵਰਗ ‘ਚ ਆਉਂਦੇ ਹੋ ਤਾਂ ਤੁਹਾਨੂੰ ਵਿਆਜ਼ ‘ਤੇ ਜ਼ਿਆਦਾ ਸਬਸਿਡੀ ਮਿਲੇਗੀ ਤੇ 6 ਤੋਂ 12 ਲੱਖ ਰੁਪਏ ਅਤੇ 12 ਤੋਂ 18 ਲੱਖ ਰੁਪਏ ਸਾਲਾਨਾ ਆਮਦਨ ਵਰਗ ਦੀ ਸਬਸਿਡੀ ਘੱਟ ਹੋਵੇਗੀ

2 ਮਿਡਲ ਕਲਾਸ ਲਈ ਦੋ ਸ਼੍ਰੇਣੀਆਂ: ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਮਿਡਲ ਵਰਗ ਲਈ ਦੋ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਇਸ ‘ਚ 6 ਲੱਖ ਤੋਂ ਲੈ ਕੇ 12 ਲੱਖ ਰੁਪਏ ਤੱਕ ਦੀ ਪਹਿਲੀ ਸ਼੍ਰੇਣੀ ਹੈ, ਜਦੋਂਕਿ ਦੂਜੀ ਸ਼੍ਰੇਣੀ 12 ਲੱਖ ਰੁਪਏ ਤੋਂ 18 ਲੱਖ ਰੁਪਏ ਦੀ ਹੈ

ਕੀ ਹਨ ਸ਼ਰਤਾਂ:

1 ਪਹਿਲੀ ਸ਼ਰਤ:

ਪੀਐੱਮ ਆਵਾਸ ਯੋਜਨਾ ਦਾ ਉਦੇਸ਼ ਹੈ ਕਿ ਸਾਰਿਆਂ ਨੂੰ ਪੱਕਾ ਮਕਾਨ ਮਿਲੇ ਸਭ ਤੋਂ ਪਹਿਲਾਂ ਤਾਂ ਅਜਿਹੇ ਲੋਕ ਜਿਨ੍ਹਾਂ ਕੋਲ ਪਹਿਲਾਂ ਤੋਂ ਘਰ ਹਨ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਹਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਨਿਯਮ ਹੈ ਕਿ ਲਾਭ ਉਸ ਨੂੰ ਹੀ ਮਿਲੇਗਾ ਜਿਸ ਕੋਲ ਪਹਿਲਾਂ ਤੋਂ ਕੋਈ ਪੱਕਾ ਮਕਾਨ ਨਹੀਂ ਹੋਵੇਗਾ

2 ਦੂਜੀ ਸ਼ਰਤ:

ਪਰਿਵਾਰ ਦੇ ਕਿਸੇ ਮੈਂਬਰ ਨੂੰ ਭਾਰਤ ਸਰਕਾਰ ਦੀ ਕਿਸੇ ਯੋਜਨਾ ਤਹਿਤ ਆਵਾਸ ਯੋਜਨਾ ਦਾ ਲਾਭ ਨਾ ਮਿਲਿਆ ਹੋਵੇ ਜੇਕਰ ਪਰਿਵਾਰ ‘ਚ ਕਿਸੇ ਮੈਂਬਰ ਨੂੰ ਸਰਕਾਰੀ ਯੋਜਨਾ ਤਹਿਤ ਆਵਾਸ ਦਾ ਲਾਭ ਮਿਲਿਆ ਹੈ ਉਸ ਦੇ ਕਿਸੇ ਹੋਰ ਮੈਂਬਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਮਿਲ ਸਕਦਾ

3 ਤੀਜੀ ਸ਼ਰਤ:

ਇਸ ਯੋਜਨਾ ਲਈ ਬਿਨੈ ਦੇ ਸਮੇਂ ਸਾਂਝੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਕਾਰਡ ਨੰਬਰ ਦੇਣਾ ਜ਼ਰੂਰੀ ਹੈ ਇਸ ‘ਚ ਪਤੀ-ਪਤਨੀ ਤੇ ਕੁਆਰੇ ਬੇਟੇ ਤੇ ਬੇਟੀ ਸ਼ਾਮਲ ਹਨ ਵਿਆਹ ਤੋਂ ਬਾਅਦ ਬੇਟਾ ਜਾਂ ਬੇਟੀ ਇਸ ਯੋਜਨਾ ਲਈ ਅਲੱਗ ਤੋਂ ਬਿਨੈ ਕਰ ਸਕਦੇ ਹਨ

ਜ਼ਰੂਰੀ ਨਿਰਦੇਸ਼:

ਪੱਕੇ ਘਰ ਦਾ ਲਾਭ ਲੈਣ ਵਾਲੇ ਮਾਤਾ-ਪਿਤਾ ਦੇ ਵਿਆਹੇ ਬੇਟੇ-ਬੇਟੀਆਂ ਤਾਂ ਉਂਜ ਵੀ ਵੱਖਰਾ ਪਰਿਵਾਰ ਮੰਨਿਆ ਜਾਂਦਾ ਹੈ ਹਾਲਾਂਕਿ, ਪਤੀ-ਪਤਨੀ ਦੋਵੇਂ ਪੀਐੱਮਏਵਾਈ ਦਾ ਲਾਭ ਨਹੀਂ ਲੈ ਸਕਦੇ ਭਾਵ, ਪੁੱਤਰ-ਨੂੰਹ ਜਾਂ ਬੇਟੀ-ਜਵਾਈ ਦੇ ਨਾਂਅ ‘ਤੇ ਹਰ ਹਾਲ ‘ਚ ਇੱਕ ਹੀ ਮਕਾਨ ‘ਤੇ ਸਬਸਿਡੀ ਮਿਲ ਸਕਦੀ ਹੈ ਇਹ ਉਨ੍ਹਾਂ ਦੀ ਮਰਜ਼ੀ ਹੋਵੇਗੀ ਕਿ ਮਕਾਨ ਦਾ ਮਾਲਿਕਾਨਾ ਹੱਕ ਕੋਈ ਇੱਕ ਆਪਣੇ ਕੋਲ ਰੱਖੇ ਜਾਂ ਦੋਵੇਂ ਇਕੱਠੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।