Union - Sach Kahoon Punjabi
ਸੂਬਾ ਪ੍ਰਧਾਨ ਪਿਰਮਲ ਸਿੰਘ ਧੌਲਾ ਵੱਲੋਂ ਕੀਤਾ ਗਿਆ ਐਲਾਨ, ਜਥੇਬੰਦੀ ਆਪਣੇ ਸਾਥੀਆਂ ਨੂੰ ਭਰਤੀ ਕਰਵਾਉਣ ‘ਚ ਰਹੀ ਸਫ਼ਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਈ ਸਾਲਾਂ ਤੋਂ ਬੇਰੁਜ਼ਗਾਰ ਲਾਈਨਮੈਂਨਾਂ ਨੂੰ ਨੌਕਰੀ ਦਿਵਾਉਣ ਲਈ ਸੰਘਰਸ ਕਰਨ ਵਾਲੀ ਬੇਰੁਜਗਾਰ ਲਾਈਨਮੈਨ ਯੂਨੀਅਨ ਪੰਜਾਬ ਅੱਜ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ (ITI Employees Union) ਵਿੱਚ ਮਰਜ਼ ਹੋ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪਿਰਮਲ ਸਿੰਘ ਧੌਲਾ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਸਾਥੀਆਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਸਫ਼ਲ ਹੋਏ ਹਨ ਅਤੇ ਹੁਣ ਸਾਡੀ ਜਥੇਬੰਦੀ ਆਈਟੀਆਈ ਇੰਪਲਾਈਜ਼ ਐਸੋਸੀਏਸ਼ਨ ਵਿੱਚ ਮਰਜ ਹੋਕੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਸੰਘਰਸ ਕਰੇਗੀ।
ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਲਾਈਨਮੈਂਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਪਿਰਮਲ ਸਿੰਘ ਧੋਲਾ ਨੇ ਕਿਹਾ ਕਿ  ਸਾਡੀ ਜਥੇਬੰਦੀ ਦਾ ਜੋਂ ਮਿਸ਼ਨ ਸੀ, ਉਹ ਹੁਣ ਲਗਭਗ ਪੂਰਾ ਹੋਣ ਜਾ ਰਿਹਾ ਹੈ । ਅਸੀਂ ਆਈ.ਟੀ.ਆਈ. ਹੋਲਡਰ ਬੇਰੁਜਗਾਰ ਸਾਥੀਆਂ ਨੂੰ ਪਾਵਰਕੌਮ ਅੰਦਰ ਭਰਤੀ ਕਰਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਅਵਾਜ਼ ਬੁਲੰਦ ਕਰ ਰਹੇ ਸੀ ਜਿਸ ਦੇ ਸਿੱਟੇ ਵਜੋਂ ਅਸੀਂ ਲਗਭਗ 8300 ਸਾਥੀਆਂ ਨੂੰ ਪਾਵਰਕੌਮ ਵਿੱਚ ਭਰਤੀ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਹੁਣ ਪਾਵਰਕੌਮ ਅੰਦਰ ਕੰਮ ਕਰਦੀ ਧਿਰ ਜੋ ਸਾਡੀ ਹੀ ਵਿਚਾਰਧਾਰਾ ਤੇ ਆਈ.ਟੀ.ਆਈ. ਹੋਲਡਰਾਂ ਦੀ ਨੁਮਾਇੰਦਗੀ ਕਰਦੀ ਹੈ ਅਸੀਂ ਅੱਜ ਆਪਣੀ ਸਮੁੱਚੀ ਮੈਂਬਰਸ਼ਿਪ ਨੂੰ ਉਸ ਵਿੱਚ ਰਲੇਵਾ ਕਰਵਾ ਦਿੱਤਾ ਹੈ। ਸਾਡੀ ਜਥੇਬੰਦੀ ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਈ ਹੈ ਅਤੇ ਹੁਣ ਇਸ ਜਥੇਬੰਦੀ ਵਿੱਚ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਜਾਵੇਗੀ।
ਇਸ ਮੌਕੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਅਵਤਾਰ ਸਿੰਘ ਸ਼ੇਰਗਿੱਲ ਅਤੇ ਸਮੁੱਚੀ ਸੁਬਾਈ ਟੀਮ ਨੇ ਹਿੱਸਾ ਲਿਆ। ਸ਼ੇਰਗਿੱਲ ਨੇ ਸੂਬਾ ਪ੍ਰਧਾਨ ਪਿਰਮਲ ਸਿੰਘ ਧੌਲਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਤੇ ਸੁਆਗਤ ਕੀਤਾ।
ਸ਼ੇਰਗਿੱਲ ਨੇ ਅੱਜ ਦੇ ਦਿਨ ਨੂੰ ਆਈ.ਟੀ.ਆਈ. ਹੋਲਡਰਾਂ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਦਾ ਬੂਟਾ ਇੰਜ: ਕੁਲਦੀਪ ਸਿੰਘ ਛੱਜਲਵੱਡੀ ਨੇ 1985 ਵਿੱਚ ਰਜਿ: ਕਰਵਾ ਕੇ ਲਗਾਇਆ ਸੀ। ਸ਼ੇਰਗਿੱਲ ਨੇ ਕਿਹਾ ਕਿ ਪਿਰਮਲ ਸਿੰਘ ਦੀ ਜਥੇਬੰਦੀ ਦੇ ਰਲੇਵੇਂ ਤੋਂ ਬਾਅਦ ਪਾਵਰਕੌਮ ਅੰਦਰ ਜਿਆਦਾਤਰ ਕਰਮਚਾਰੀ ਆਈ.ਟੀ.ਆਈ. ਹੋਲਡਰਾਂ ਦੀ ਗਿਣਤੀ ਲਗਭਗ 11000 ਦੇ ਕਰੀਬ ਹੋ ਚੁੱਕੀ ਹੈ।
ਜਿਸ ਨਾਲ ਪਾਵਰਕੌਮ ਅੰਦਰ ਕੰਮ ਕਰਦੇ ਕਰਮਚਾਰੀਆਂ ਵਿੱਚ ਹਰ ਤੀਜਾ ਕਰਮਚਾਰੀ ਆਈ.ਟੀ.ਆਈ. ਹੋਲਡਰ ਹੋਵੇਗਾ। ਇਸ ਦੌਰਾਨ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਪੰਜਾਬ ਦੀ ਸਟੇਟ ਕਮੇਟੀ ਅਤੇ ਐਗਜੈਗਟਿਵ ਕਮੇਟੀ ਦਾ ਵਿਸਥਾਰ ਕੀਤਾ ਗਿਆ ਅਤੇ ਸੂਬਾ ਕਮੇਟੀ ਵਿੱਚ ਭੋਲਾ ਸਿੰਘ ਗੱਗੜਪੁਰ, ਸੋਮਾ ਸਿੰਘ ਭੜੋ, ਰਾਜਿੰਦਰ ਸਿੰਘ ਗੁਰਦਾਸਪੁਰ, ਜਗਤਾਰ ਸਿੰਘ ਮਾਹੀ ਨੰਗਲ ਨੂੰ ਸਟੇਟ ਕਮੇਟੀ ਵਿੱਚ ਸਰਵ ਸੰਮਤੀ ਨਾਲ ਸ਼ਾਮਲ ਕੀਤਾ।
ਇਸ ਤੋਂ ਇਲਾਵਾ ਸੁਰਿੰਦਰ ਕੁਮਾਰ ਧਰਾਂਗਵਾਲਾ ਅਤੇ ਹਰਪ੍ਰੀਤ ਸਿੰਘ ਕੋਟਕਪੂਰਾ ਨੂੰ ਸਟੇਟ ਐਗਜੈਕਟਿਵ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਇੰਜ: ਜੋਗਿੰਦਰ ਸਿੰਘ ਧਰਮਕੋਟ, ਜਰਨੈਲ ਸਿੰਘ ਚੀਮਾ, ਇੰਜ: ਕੁਲਦੀਪ ਸਿੰਘ ਧਾਲੀਵਾਲ, ਇੰਜ: ਸੁਰਿੰਦਰਪਾਲ ਮਾਨਸਾ, ਇੰਜ: ਗਰੀਸ਼ ਮਹਾਜਨ, ਇੰਜ: ਬਲਵਿੰਦਰ ਸਿੰਘ ਜਖੇਪਲ, ਇੰਜ: ਸੁਖਜਿੰਦਰ ਸਿੰਘ ਬਾਸੀ ਲੁਧਿਆਣਾ, ਇੰਜ: ਕਰਮਜੀਤ ਸਿੰਘ, ਇੰਜ: ਅਮਰਜੀਤ ਸਿੰਘ ਬਰਾੜ, ਦਵਿੰਦਰ ਸਿੰਘ ਚਨਾਰਥਲ ਆਦਿ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਮੰਤਰੀ ਵੱਲੋਂ ਸਪੀਕਰ ਨੂੰ ਇਹ ਪ੍ਰਸਤਾਵ ਤਰਜੀਹ ਦੇ ਆਧਾਰ ‘ਤੇ ਵਿਚਾਰਨ ਦਾ ਭਰੇਸਾ
ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਵਿਖੇ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਵਾਂ, ਸਿਰਸਾ ਅਤੇ ਮਿੰਡਵਾਂ ਨਦੀਆਂ ‘ਤੇ ਬੰਨ ਬਣਾਉਣ ਲਈ ਅਪੀਲ ਕੀਤੀ Rana KP Singh
ਇਨਾਂ ਤਿੰਨਾਂ ਨਦੀਆਂ ‘ਤੇ ਤਰੁੰਤ ਬੰਨ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ, ਸਪੀਕਰ ਨੇ ਕਿਹਾ ਕਿ ਇਹ ਮੌਸਮੀ ਨਦੀਆਂ ਸਤਲੁਜ ਦਰਿਆ ਵਿੱਚ ਰਲ ਜਾਂਦੀਆਂ ਹਨ ਅਤੇ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਇਹਨਾਂ ਵਿੱਚ ਪਾਣੀ ਦਾ ਵਹਾਅ ਵੱਧ ਜਾਂਦਾ ਹੈ ਜਿਸ ਕਾਰਨ ਰੂਪਨਗਰ, ਲੁਧਿਆਣਾ, ਐਸ.ਬੀ.ਐਸ. ਨਗਰ, ਜਲੰਧਰ, ਮੋਗਾ, ਤਰਨ ਤਾਰਨ ਅਤੇ ਫਿਰੋਜ਼ਪੁਰ ਜ਼ਿਲਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਬਿਲਾਸਪੁਰ ਜ਼ਿਲਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹੁੰਦੇ ਹਨ Rana KP Singh
ਰਾਣਾ ਕੇ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਨਾਂ ਨਦੀਆਂ ‘ਤੇ ਬੰਨ ਨਾ ਹੋਣ ਕਾਰਨ ਇਹਨਾਂ ਦਾ ਪਾਣੀ ਫਿਰੋਜ਼ਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ। ਉਨਾਂ ਤਜਵੀਜ਼ ਪੇਸ਼ ਕੀਤੀ ਕਿ ਇਨਾਂ ਨਦੀਆਂ ‘ਤੇ ਦਰਮਿਆਨੇ ਆਕਾਰ ਦੇ ਬੰਨ ਬਣਾ ਕੇ ਹੜਾਂ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਜਲ ਸ਼ਕਤੀ ਮੰਤਰੀ ਸ਼ੇਖਾਵਤ ਨੇ ਸਪੀਕਰ ਨੂੰ ਭਰੋਸਾ ਦਿੱਤਾ ਕਿ ਇਸ ਖਿਤੇ ਖਾਸ ਤੌਰ ‘ਤੇ ਰੂਪਨਗਰ ਜ਼ਿਲੇ ਦੇ ਲੋਕਾਂ  ਨੂੰ ਰਾਹਤ ਪ੍ਰਦਾਨ ਕਰਨ ਲਈ ਇਸ ਪ੍ਰਸਤਾਵ ਨੂੰ ਤਰਜੀਹ ਦੇ ਆਧਾਰ ‘ਤੇ ਵਿਚਾਰਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੱਥੇਬੰਦੀ ਵੱਲੋਂ 21 ਨੂੰ ਨਿਗਮ ਦੇ ਘਿਰਾਓ ਦਾ ਐਲਾਨ
ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮੰਡੀਆਂ ‘ਚ ਕਪਾਹ ਉਤਪਾਦਕ ਕਿਸਾਨਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਦਾ ਸਖਤ ਨੋਟਿਸ ਲੈਂਦਿਆਂ ਪ੍ਰਸ਼ਾਸ਼ਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ 21 ਅਕਤੂਬਰ ਨੂੰ ਭਾਰਤੀ ਕਪਾਹ ਨਿਗਮ ਦੇ ਖੇਤਰੀ ਦਫਤਰ ਬਠਿੰਡਾ ਦਾ ਘਿਰਾਓ ਕੀਤਾ ਜਾਏਗਾ ਕਿਸਾਨ ਆਖਦੇ ਹਨ ਕਿ ਵਪਾਰੀਆਂ ਦੇ ਮੁਕਾਬਲੇ ‘ਚ ਭਾਰਤੀ ਕਪਾਹ ਨਿਗਮ ਤਾਂ ਖਰੀਦ ਸਬੰਧੀ ਆਟੇ ‘ਚ ਲੂਣ ਵੀ ਨਹੀਂ ਪਾ ਰਿਹਾ ਹੈ ਅੱਜ ਯੂਨੀਅਨ ਦੇ ਆਗੂਆਂ ਨੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਵੀ ਕੀਤੀ ਹੈ ਜਿਸ ਦੌਰਾਨ ਖਰੀਦ ਨਾਲ ਜੁੜੇ ਮੁੱਦੇ ਵਿਚਾਰੇ ਗਏ ਕਿਸਾਨਾਂ ਦੀ ਵੱਡੀ ਸਮੱਸਿਆ ਕੇਂਦਰ ਸਰਕਾਰ ਵੱਲੋਂ ਪਿਛਲੇ ਵਰ੍ਹੇ ਤੋਂ ਖਰੀਦ ਸਬੰਧੀ ਲਾਗੂ ਕੀਤੇ ਨਵੇਂ ਨਿਯਮਾਂ ਦੀ ਹੈ ਕੇਂਦਰੀ ਨਿਯਮਾਂ ਅਨੁਸਾਰ ਭਾਰਤੀ ਕਪਾਹ ਨਿਗਮ ਨੂੰ ਕਿਸਾਨਾਂ ਤੋਂ ਸਿੱਧੀ ਫ਼ਸਲ ਖ਼ਰੀਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜੋ ਆੜ੍ਹਤੀਆਂ ਨੂੰ ਹਜਮ ਨਹੀਂ ਹੋ ਰਹੇ ਪਹਿਲਾਂ ਕਪਾਹ ਨਿਗਮ ਨੂੰ ਉਡੀਕਦਿਆਂ ਮੰਡੀਆਂ ‘ਚ ਨਰਮੇ ਦੀ ਫਸਲ ਰੁਲਦੀ ਰਹੀ ਤੇ ਹੁਣ ਸਿੱਧੀ ਖਰੀਦ ਦਾ ਮਸਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਜੇਕਰ ਕਿਸਾਨ ਨਿਗਮ ਨੂੰ ਨਰਮਾ ਵੇਚ ਦਿੰਦੇ ਹਨ ਤਾਂ ਆੜ੍ਹਤੀਆਂ ਦੇ ਪੈਸੇ ਫਸਣ ਦਾ ਖਤਰਾ ਬਣਦਾ ਹੈ ਆੜ੍ਹਤੀਆਂ ਵੱਲੋਂ ਕਿਸੇ ਕਿਸਮ ਦੇ ਸੰਘਰਸ਼ ਦੇ ਡਰੋਂ ਸੀਸੀਆਈ ਦੇ ਅਧਿਕਾਰੀ ਮੰਡੀਆਂ ‘ਚ ਜਾਣ ਤੋਂ ਗੁਰੇਜ਼ ਕਰਨ ਲੱਗੇ ਹਨ ਇਸ ਦਾ ਸਿੱਟਾ ਨਰਮੇ ਦੀ ਫਸਲ ਦਾ ਸਰਕਾਰੀ ਭਾਅ ਤੋਂ ਨੀਵਾਂ ਵਿਕਣ ਦੇ ਰੂਪ ‘ਚ ਨਿਕਲ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਕਪਾਹ ਨਿਗਮ ਮਾੜਾ ਮੋਟਾ ਨਰਮਾ ਖਰੀਦਣ ਲੱਗਿਆ ਹੈ ਪਰ ਜਦੋਂ ਤੱਕ ਬਰਾਬਰ ਬੋਲੀ ਨਹੀਂ ਹੁੰਦੀ ਤਾਂ ਉਦੋਂ ਤੱਕ ਭਾਅ ‘ਚ ਅਸਾਵਾਂਪਣ ਖਤਮ ਨਹੀਂ ਕੀਤਾ ਜਾ ਸਕਦਾ ਹੈ ਨਰਮੇ ਦੇ ਘਟੇ ਭਾਅ ਨੂੰ ਦੇਖਦਿਆਂ ਕਿਸਾਨ ਧਿਰ ਨੇ ਘਿਰਾਓ ਵਰਗੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ  ਪਤਾ ਲੱਗਿਆ ਹੈ ਕਈ ਕਪਾਹ ਮੰਡੀਆਂ ਵਿਚ ਟਕਰਾਓ ਵਾਲਾ ਮਾਹੌਲ ਵੀ ਬਣ ਚੁੱਕਿਆ ਹੈ ਜਿਸ ਨੂੰ ਲੈਕੇ ਭਾਰਤੀ ਕਪਾਹ ਨਿਗਮ ਦੇ ਅਧਿਕਾਰੀਆਂ ‘ਚ ਸਹਿਮ ਦਾ ਮਹੌਲ ਹੈ ।
ਨਿਗਮ ਵਿਚਲੇ ਸੂਤਰ ਦੱਸਦੇ ਹਨ ਕਿ ਖਰੀਦ ਸਟਾਫ ਨੂੰ ਖਰੀਦ ਦੇ ਨਾਲ ਨਾਲ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੰਮ ਲਈ ਇੱਕ ਵਾਤਾਵਰਨ ਦੀ ਜਰੂਰਤ ਹੁੰਦੀ ਹੈ ਜੋ ਮੰਡੀਆਂ ਵਿਚ ਹੁਣ ਨਹੀਂ ਰਿਹਾ ਹੈ ਕਪਾਹ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਮੰਡੀਆਂ ‘ਚ ਜਾ ਰਹੇ ਹਨ ਪਰ ਕਿਸਾਨ ਫਸਲ ਦੇਣ ਨੂੰ ਤਿਆਰ ਨਹੀਂ ਹੈ ਕਪਾਹ ਮੰਡੀਆਂ ਵਿੱਚ ਇਸ ਵੇਲੇ ਨਰਮੇ ਕਪਾਹ ਦੀ ਫ਼ਸਲ ਸਰਕਾਰੀ ਭਾਅ 5450 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਵਿਕ ਰਹੀ ਹੈ ਬਠਿੰਡਾ ਮੰਡੀ ‘ਚ ਨਰਮਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਕਪਾਹ ਨਿਗਮ ਦੇ ਅਧਿਕਾਰੀ ਤਾਂ ਆਏ ਹੀ ਨਹੀਂ ਜਿਸ ਕਰਕੇ ਘਰਾਂ ਦੀਆਂ ਜਰੂਰਤਾਂ ਨੂੰ ਦੇਖਦਿਆਂ ਨਰਮਾ ਮੰਡੀ ਲਿਆਉਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਚੁਗਾਈ ਦੇ ਖਰਚੇ ਕੱਢਕੇ ਜੋ ਪਿੱਛੇ ਬਚਿਆ ਹੈ ਉਸ ਨਾਲ ਲਾਗਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਹਨ
ਆੜ੍ਹਤੀਆਂ ਦੇ ਦਬਾ ਹੇਠ ਨਿਗਮ:ਕਿਸਾਨ ਆਗੂ
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਸੀ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਤਾਂ ਨਰਮੇ ਦੀਆਂ ਢੇਰੀਆਂ ਮਿੱਟੀ ਦੇ ਭਾਅ ਖਰੀਦੀਆਂ ਜਾ ਰਹੀਆਂ ਹਨ ਜੋਕਿ ਚਿੰਤਾਜਨਕ ਹੈ ਉਨ੍ਹਾਂ ਆਖਿਆ ਕਿ ਆੜ੍ਹਤੀਆਂ ਦੇ ਦਬਾ ਹੇਠ ਕਪਾਹ ਨਿਗਮ ਖ਼ਰੀਦ ਕਰਨ ਤੋਂ ਭੱਜ ਗਿਆ ਹੈ ਜਿਸ ਕਰਕੇ ਸਰਕਾਰ ਨੂੰ ਫ਼ੌਰੀ ਦਾਖਲ ਦੇਣਾ ਚਾਹੀਦਾ ਹੈ ਇੰਨ੍ਹਾਂ ਮਸਲਿਆਂ ਸਬੰਧੀ ਭਾਰਤੀ ਕਪਾਹ ਨਿਗਮ ਦਾ ਪੱਖ ਜਾਨਣ ਲਈ ਵਾਰ ਵਾਰ ਸੰਪਰਕ ਕਰਨ ਤੇ ਖੇਤਰੀ ਦਫਤਰ ਬਠਿੰਡਾ ਦੇ ਸਹਾਇਕ ਜਰਨਲ ਮੈਨੇਜਰ ਨੀਰਜ ਕੁਮਾਰ ਨੇ ਫੋਨ ਨਹੀਂ ਚੁੱਕਿਆ।
‘ਅੱਛੇ ਦਿਨਾਂ ਦੇ ਵਾਅਦਿਆਂ ਦੀ ਫੂਕ ਨਿਕਲੀ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ) ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਬਠਿੰਡਾ ਰੈਲੀ ਵਿਚ ਨਰਮੇ ਦੀ ਫਸਲ ਦੇ ‘ਅੱਛੇ ਦਿਨ’ ਲਿਆਉਣ ਦਾ ਵਾਅਦਾ ਕੀਤਾ ਸੀ ਇਵੇਂ ਹੀ  ਮਲੋਟ ਰੈਲੀ ਵਿਚ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਐਤਕੀਂ ਨਰਮਾ ਪੱਟੀ ਵਿਚ ਨਰਮੇ ‘ਚ ਨਰਮੀ ਨਹੀਂ ਰਹਿਣ ਦਿਆਂਗੇ ਉਨ੍ਹਾਂ ਆਖਿਆ ਕਿ ਜੋ ਹਾਲ ਨਰਮੇ ਦਾ ਹੋ ਰਿਹਾ ਹੈ ਉਸ ਨੂੰ ਦੇਖਦਿਆਂ ਸਭ ਦਾਅਵਿਆਂ ਦੀ ਫ਼ੂਕ ਨਿਕਲ ਗਈ ਹੈ ਉਨ੍ਹਾਂ ਮੰਗ ਕੀਤੀ ਕਿ ਕਪਾਹ ਨਿਗਮ ਫੌਰੀ ਤੌਰ ‘ਤੇ ਮੰਡੀਆਂ ‘ਚ ਪ੍ਰਾਈਵੇਟ ਵਪਾਰੀਆਂ ਦੇ ਬਰਾਬਰ ਖੜ੍ਹ ਕੇ ਖਰੀਦ ਕਰੇ ਨਹੀਂ ਤਾਂ 21 ਦੇ ਧਰਨੇ ਤੋਂ ਬਾਅਦ ਸੰਘਰਸ਼ ਹੋਰ ਵੀ ਤੇਜ ਕੀਤਾ ਜਾਏਗਾ।
ਸਮੱਸਿਆ ਦੇ ਹੱਲ ਲਈ ਕਿਹਾ:ਵਧੀਕ ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸੁਖਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਪਾਹ ਨਿਗਮ ਨੂੰ ਸਿੱਲ੍ਹ ਦੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਨਰਮੇ ਦੀ ਖਰੀਦ ਪ੍ਰਭਾਵਿਤ ਹੋਈ ਹੈ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ ਮੁਤਾਬਕ ਕਪਾਹ ਨਿਗਮ ਨੂੰ ਸਮੱਸਿਆ ਦਾ ਹੱਲ ਕੱਢਣ ਲਈ ਆਖ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਦੇ ਕੇ ਨਾਅਰੇਬਾਜ਼ੀ
ਮਾਮਲਾ ਠੱਗੀ ਦੇ ਸ਼ਿਕਾਰ ਕਿਸਾਨ ਵੱਲੋਂ ਖੁਦਕੁਸ਼ੀ ਦਾ
ਨਾਭਾ| ਸਥਾਨਕ ਨਾਭਾ ਸੰਗਰੂਰ ਰੋਡ ਲਾਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ੋਰਦਾਰ ਧਰਨਾ ਦੇ ਕੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ ਗਈ। ਇਹ ਧਰਨਾ ਕਿਸਾਨਾਂ ਬੀਤੇ ਦਿਨੀਂ ਇੱਕ ਗੁਰਮੇਲ ਸਿੰਘ ਨਾਮੀ ਕਿਸਾਨ ਵਿਅਕਤੀ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਨਾਭਾ ਪੁਲਿਸ ਦੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਲਾਇਆ ਗਿਆ ਸੀ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜਿੱਥੇ ਪੁਲਿਸ ਨੇ ਮਾਮਲੇ ਵਿੱਚ ਬਣਦੀਆਂ ਧਾਰਾਵਾਂ ਨੂੰ ਨਹੀਂ ਲਗਾਇਆ ਹੈ ਉੱਥੇ ਪੁਲਿਸ ਦਾ ਰਵੱਈਆ ਪੀੜਤ ਪਰਿਵਾਰ ਨਾਲ ਕਾਫੀ ਰੁੱਖਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨ ਨਾਭਾ ਵਿਖੇ ਬੈਟਰੀਆਂ ਦੀ ਦੁਕਾਨ ਚਲਾਉਂਦਾ ਸੀ ਜਿਸ ਨੇ ਆਪਣੀ ਖੇਤੀ ‘ਤੇ ਲਏ ਕਰਜ਼ੇ ਨੂੰ ਵੀ ਆਪਣੀ ਦੁਕਾਨ ਵਿੱਚ ਲਗਾ ਰੱਖਿਆ ਸੀ ਪਰੰਤੂ ਕੁੱਝ ਕੁ ਲੋਕਾਂ ਦੀ ਮਾਰੀ ਠੱਗੀ ਕਾਰਨ ਇਹ ਕਿਸਾਨ ਕਰਜ਼ੇ ਦੀ ਮਾਰ ਸਹਿ ਰਿਹਾ ਸੀ, ਜਿਸ ਤੋ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਮਾਂ ਲੰਘਾ ਰਹੀ ਹੈ। ਖ਼ਬਰ ਲਿੱਖੇ ਜਾਣ ਤੱਕ ਪੀੜਤ ਦੇ ਪਰਿਵਾਰਾਂ ਨੇ ਪੁਲਿਸ ਵੱਲੋਂ ਪੋਸਟਮਾਰਟਮ ਲਈ ਕਬਜ਼ੇ ਵਿੱਚ ਲਈ ਮ੍ਰਿਤਕ ਕਿਸਾਨ ਦੀ ਲਾਸ਼ ਵਾਪਸ ਨਹੀਂ ਲਈ ਸੀ ਅਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਖੁਦਕੁਸ਼ੀ ਨੋਟ ਵਿੱਚ ਲਿਖੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦਾ ਅਸਤੀਫ਼ਾ
ਮੋਦੀ ਨੂੰ ਘੇਰਿਆ, ਸੀਟਾਂ ਦੀ ਵੰਡ ‘ਤੇ ਵਿਗੜੀ ਗੱਲ, ਬਿਹਾਰ ਦੀ ਅਣਦੇਖੀ ਦਾ ਵੀ ਦੋਸ਼
ਨਵੀਂ ਦਿੱਲੀ, ਬਿਹਾਰ ‘ਚ ਸੀਟਾਂ ਦੀ ਵੰਡ ਤੋਂ ਨਾਰਾਜ਼ ਚੱਲ ਰਹੇ ਕੌਮੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਸਿੰਘ ਕੁਸ਼ਵਾਹਾ ਨੇ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਰਾਜ ਮੰਤਰੀ ਅਹੁਦੇ ਤੋਂ ਅੱਜ ਅਸਤੀਫ਼ਾ ਦੇ ਦਿੱਤਾ ਸੂਤਰਾਂ ਅਨੁਸਾਰ ਕੁਸ਼ਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਕੁਸ਼ਵਾਹਾ ਆਉਂਦੀਆਂ ਲੋਕ ਸਭਾ ਚੋਣਾਂ ‘ਚ ਬਿਹਾਰ ‘ਚ ਆਪਣੀ ਪਾਰਟੀ ਲਈ ਪਹਿਲਾਂ ਦੀ ਤੁਲਨਾ ‘ਚ ਇਸ ਵਾਰ ਜ਼ਿਆਦਾ ਸੀਟਾਂ ਚਾਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆੜ੍ਹਤੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ, ਮਸਲਾ ਕਰਜ਼ੇ ਦਾ ਦੱਸਿਆ
ਸ੍ਰੀ ਮੁਕਤਸਰ ਸਾਹਿਬ(ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ ਦੀ ਅਗਵਾਈ ਹੇਠ ਕਥਿਤ ਤੌਰ ‘ਤੇ ਆੜ੍ਹਤੀਏ ਵੱਲੋਂ ਪਿੰਡ ਭਾਗਸਰ ਦੇ ਕਿਸਾਨ ਜਸਵਿੰਦਰ ਸਿੰਘ ਦੀ ਨਰਮੇ ਦੀ ਟਰਾਲੀ ਖੋਹ ਲਏ ਜਾਣ ਵਿਰੁੱਧ ਥਾਣਾ ਸਿਟੀ ਮੂਹਰੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਧਰਨੇ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਪੂਰਨ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਗੁਰਭਗਤ ਸਿੰਘ ਭਲਾਈਆਣਾ ਜਰਨਲ ਸਕੱਤਰ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਉਨ੍ਹਾਂ ਆਪਣੇ ਸੰਬੋਧਨ ਵੇਲੇ ਕਿਹਾ ਕਿ ਭਾਗਸਰ ਦੇ ਕਿਸਾਨ ਦੀ ਕਿਰਾਏ ‘ਤੇ ਕੀਤੀ ਟਰੈਕਟਰ ਟਰਾਲੀ ਜਿਸ ਵਿੱਚ 70-75 ਮਣ ਨਰਮਾ ਸੀ ਸਥਾਨਕ ਮੰਡੀ ਦਾ ਆੜ੍ਹਤੀਆ 19 ਨਵੰਬਰ ਨੂੰ ਧੱਕੇ ਨਾਲ ਖੋਹ ਕੇ ਲੈ ਗਿਆ, ਜੋ ਅਜੇ ਵੀ ਆੜ੍ਹਤੀਏ ਦੇ ਕਬਜ਼ੇ ਵਿੱਚ ਹੀ ਹੈ।
ਇਸ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਅੱਜ ਸਾਨੂੰ ਰੋਸ ਧਰਨਾ ਲਾਉਣਾ ਪਿਆ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਕਿਸਾਨ ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਆੜ੍ਹਤੀ ਦਾ ਕਰਜ਼ ਦੇਣਾ ਹੈ, ਪ੍ਰੰਤੂ ਇਸ ਤਰ੍ਹਾਂ ਨਰਮੇ ਦੀ ਟਰਾਲੀ ਧੱਕੇ ਨਾਲ ਖੋਹਣ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਇਸ ਲਈ ਆੜ੍ਹਤੀਏ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਥਾਣਾ ਮੂਹਰੇ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਜਿਸ ਕਰਕੇ ਪ੍ਰੇਸ਼ਾਨ ਹੋਏ ਕਈ ਸ਼ਹਿਰ ਨਿਵਾਸੀ ਧਰਨਾਕਾਰੀਆਂ ਨਾਲ ਉਲਝਦੇ ਨਜ਼ਰ ਆਏ। ਇਸ ਮੌਕੇ ਜ਼ਿਲ੍ਹਾ ਪੁਲਿਸ ਅਧਿਕਾਰੀ ਜਸਪਾਲ ਐੱਸਪੀ, ਤਲਵਿੰਦਰ ਸਿੰਘ ਗਿੱਲ ਡਿਪਟੀ ਐੱਸਪੀ, ਥਾਣਾ ਸਿਟੀ ਇੰਚਾਰਜ ਭੁਪਿੰਦਰ ਸਿੰਘ, ਸਬ ਇੰਸਪੈਕਟਰ ਪ੍ਰੀਤਮ ਸਿੰਘ ਆਦਿ ਪੁਲਿਸ ਪਾਰਟੀ ਨਾਲ ਹਜ਼ਾਰ ਸਨ।
ਇਸ ਮੌਕੇ ਗੱਲਬਾਤ ਦੌਰਾਨ ਐੱਸਪੀ ਜਸਪਾਲ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਵਾਸਤੇ ਆੜ੍ਹਤੀ ਧਿਰ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਦੇ ਆਉਣ ‘ਤੇ ਇਸ ਸਬੰਧੀ ਅੱਗੇ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਧਰ ਪਿੰਡ ਭਾਗਸਰ ਦੇ ਹੀ ਵਸਨੀਕ ਆੜ੍ਹਤੀ ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਉਕਤ ਕਿਸਾਨ ਨਰਮਾ ਵੇਚਣ ਵਾਸਤੇ ਖੁਦ ਟਰਾਲੀ ਮੰਡੀ ਵਿੱਚ ਲੈ ਕੇ ਆਇਆ ਸੀ ਤੇ ਆਪਣੀ ਹਾਜ਼ਰੀ ਵਿੱਚ ਨਰਮਾ ਵੇਚਣ ਦੀ ਗੱਲ ਕਰਕੇ ਕੁਝ ਸਮੇਂ ਬਾਅਦ ਵਾਪਸ ਆਉਣ ਦਾ ਕਹਿ ਕੇ ਗਿਆ ਸੀ, ਪ੍ਰੰਤੂ ਬਾਅਦ ਵਿੱਚ ਪੁਲਿਸ ਪਾਸ ਟਰਾਲੀ ਖੋਹਣ ਦੀ ਦਰਖਾਸਤ ਦੇ ਦਿੱਤੀ। ਜਦਕਿ ਸਹੀ ਗੱਲ ਇਹ ਹੈ ਕਿ ਅਸੀਂ ਉਕਤ ਕਿਸਾਨ ਤੋਂ ਪੈਸੇ ਲੈਣੇ ਹਨ, ਜਿਸ ਕਰਕੇ ਉਹ ਅਜਿਹਾ ਕਰ ਰਿਹਾ ਹੈ। ਇਸ ਬਾਰੇ ਸਾਨੂੰ ਪਹਿਲਾਂ ਹੀ ਸ਼ੱਕ ਪੈਦਾ ਹੋ ਗਿਆ ਸੀ ਜਿਸ ਕਰਕੇ ਇਸ ਸਬੰਧੀ ਪਹਿਲਾਂ ਹੀ ਪੁਲਿਸ ਨੂੰ ਅਸੀਂ ਲਿਖਤੀ ਦਰਖਾਸਤ ਰਾਹੀਂ ਸੂਚਨਾ ਦੇ ਦਿੱਤੀ ਸੀ।
ਇਸ ਸਬੰਧੀ ਸਥਾਨਕ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਬਾਂਸਲ ਨੇ ਕਿਹਾ ਕਿ ਕਿਸਾਨ ਤੇ ਆੜ੍ਹਤੀ ਦਾ ਰਿਸ਼ਤਾ ਨਹੁੰ-ਮਾਸ ਵਾਂਗ ਹੈ, ਇਸ ਵਿੱਚ ਤਰੇੜ ਪਾਉਣ ਦੀਆਂ ਕਿਸੇ ਨੂੰ ਵੀ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਬਾਰੇ ਪੈਦਾ ਹੋਏ ਮਸਲੇ ਨੂੰ ਮਿਲ ਬੈਠ ਕੇ ਆਪਸੀ ਸਹਿਮਤੀ ਨਾਲ ਸੁਲਝਾਉਣਾ ਚਾਹੀਦਾ ਹੈ, ਕਿਸਾਨ ਆਗੂਆਂ ਦੀ ਕਰਜ਼ੇ ‘ਤੇ ਲਕੀਰ ਫੇਰਨ ਦੀ ਮੰਗ ਸਾਰੀ ਅਸਲੀਅਤ ਬਿਆਨ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੀਅਨ ਜਰਨਲਿਸਟ ਯੂਨੀਅਨ ਵਲੋਂ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਰਾਜਨ ਮਾਨ, ਅੰਮ੍ਰਿਤਸਰ
ਇੰਡੀਅਨ ਜਰਨਲਿਸਟ ਯੂਨੀਅਨ ਵਲੋਂ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਕਾਨਫਰੰਸ ਸਬੰਧੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤੀ ਗਈ। ਇਸ ਕਾਨਫਰੰਸ ਦੀ ਮੇਜ਼ਬਾਨੀ ਇੰਡੀਅਨ ਜਰਨਲਿਸਟ ਯੂਨੀਅਨ ਦੀ ਬਾਡੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਕੀਤੀ ਜਾਵੇਗੀ।
ਇਸ ਨੈਸ਼ਨਲ ਕਾਨਫਰੰਸ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ਼੍ਰੀ ਅੈਸ.ਐਨ.ਸਿਨਹਾ ਪੰਜਾਬ ਐੱਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਤੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਮੈਂਬਰ ਬਲਵਿੰਦਰ ਸਿੰਘ ਜੰਮੂ ,ਚੇਅਰਮੈਨ ਬਲਬੀਰ ਸਿੰਘ ਜੰਡੂ ਸੀਨੀਅਰ ਮੀਤ ਪ੍ਰਧਾਨ ਰਾਜਨ ਮਾਨ ਨੇ ਦੱਸਿਆ ਕਿ ਇਹ ਕਾਨਫਰੰਸ 27 ਤੇ 28 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਦੋ ਦਿਨਾਂ ਨੈਸ਼ਨਲ ਕਾਨਫਰੰਸ ਵਿੱਚ ਦੇਸ਼ ਭਰ ਚੋਂ 300 ਤੋਂ ਵਧੇਰੇ ਡੈਲੀਗੇਟ ਭਾਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਕਿ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਨਾਲ ਨਾਲ ਉਹਨਾਂ ਉਪਰ ਨਿੱਤ ਦਿਨ ਹੋ ਰਹੇ ਹਮਲਿਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।
ਉਹਨਾਂ ਕਿਹਾ ਕਿ ਅੱਜ ਦੇਸ਼ ਅੰਦਰ ਕਈ ਪੱਤਰਕਾਰਾਂ ਨੂੰ ਦੇਸ਼ ਦੇ ਹਾਕਮਾਂ ਨੇ ਮੌਤ ਦੇ ਮੂੰਂਹ ਵਿੱਚ ਧਕੇਲਿਆ ਹੈ, ਹਾਕਮ ਧਿਰ ਵਲੋਂ ਜਿਸ ਤਰੀਕੇ ਨਾਲ ਮੀਡੀਆ ਹਾਊਸਾਂ ਉਪਰ ਕਬਜ਼ੇ ਕਰਕੇ ਪੱਤਰਕਾਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਕਈ ਪੱਤਰਕਾਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਪੱਤਰਕਾਰਾਂ ਉਪਰ ਹਰ ਤਰੀਕੇ ਨਾਲ ਕੀਤੇ ਜਾ ਰਹੇ ਹਮਲੇ ਪ੍ਰੈਸ ਦੀ ਆਜ਼ਾਦੀ ਲਈ ਵੱਡਾ ਖਤਰਾ ਹੈ। ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਜਾਵੇਗੀ।
ਸ਼੍ਰੀ ਸਿਨਹਾ ਨੇ ਕਿਹਾ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇਸ਼ ਦਾ ਸਭ ਤੋਂ ਵੱਡੀ ਯੂਨੀਅਨ ਹੈ ਜੋ ਪੱਤਰਕਾਰਾਂ ਦੇ ਹੱਕਾਂ ਲਈ ਹਮੇਸ਼ਾਂ ਲੜਦੀ ਹੈ। ਉਹਨਾਂ ਦੱਸਿਆ ਕਿ ਇਸ ਯੂਨੀਅਨ ਦੇ 5 ਮੈਂਬਰ ਪ੍ਰੈਸ ਕੌਂਸਲ ਆਫ ਇੰਡੀਆ ਵਿੱਚ ਹਨ। ਇਸ ਮੌਕੇ ਤੇ ਪਹਿਲਾਂ ਤੋਂ ਬਣਾਈਆਂ ਗਈਆਂ 6 ਵੱਖ ਵੱਖ ਕਮੇਟੀਆਂ ਦਾ ਨੂੰ ਪੂਰੀ ਤਰ੍ਹਾਂ ਆਪੋ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਕਿਹਾ ਗਿਆ। ਮੀਟਿੰਗ ਵਿੱਚ ਵੱਖ ਵੱਖ ਸਾਥੀਆਂ ਵਲੋਂ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪੋ ਆਪਣੇ ਸੁਝਾਅ ਦਿੱਤੇ ਗਏ ਜਿੰਨਾਂ ਦੇ ਵਿਚਾਰ ਚਰਚਾ ਕੀਤੀ ਗਈ।
ਇਸ ਮੀਟਿੰਗ ਵਿੱਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਖਜਾਨਚੀ ਸ਼੍ਰੀ ਪ੍ਰੇਮ ਨਾਥ ਭਾਰਗਵ ,ਸੁਰਜੀਤ ਸਿੰਘ ਹਿੰਦੋਸਤਾਨ ਟਾਈਮਜ਼ ,ਜੀਐਸ ਪਾਲ ਦਾ ਟ੍ਰਿਬਿਊਨ, ਰੋਹਿਤ ਚੌਧਰੀ ਰੈਜੀਡੈਂਟ ਐਡੀਟਰ ਦੈਨਿਕ ਭਾਸਕਰ, ਜਗਤਾਰ ਸਿੰਘ ਲਾਂਬਾ ਪੰਜਾਬੀ ਟ੍ਰਿਬਿਊਨ,ਸੰਜੇ ਗਰਗ ਦੈਨਿਕ ਸਵੇਰਾ,ਰਾਕੇਸ਼ ਗੁਪਤਾ ਇੰਡੀਆ ਟੀਵੀ,ਪੰਕਜ਼ ਸ਼ਰਮਾਂ ਏ ਐਨ ਆਈ,ਦਵਿੰਦਰ ਸਿੰਘ ਭੰਗੂ ਪੰਜਾਬੀ ਟ੍ਰਿਬਿਊਨ, ਸੰਜੀਵ ਗੁਪਤਾ ਜੱਗਬਾਣੀ ਅਵਦੇਸ਼ ਲਾਲੀ ਜੱਗਬਾਣੀ,ਸੁਰਿੰਦਰਪਾਲ ਦੇਸ਼ ਸੇਵਕ, ਦਿਲਬਾਗ ਸਿੰਘ ਸਪੋਕਸਮੈਨ ਸ਼ਾਮਿਲ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਪੰਚੀ ਤੋਂ ਕੇਂਦਰੀ ਮੰਤਰੀ ਤੱਕ ਦੇ ਰਾਜਸੀ ਸਫ਼ਰ ਦੌਰਾਨ ਢੀਂਡਸਾ ਨੇ ਕਬੂਲੀ ਹਰ ਚੁਣੌਤੀ
ਅਸਤੀਫੇ ਦੀ ਵੱਡੇ ਪੱਧਰ ‘ਤੇ ਚਰਚਾ
ਸੰਗਰੂਰਸ਼੍ਰੋਮਣੀ ਅਕਾਲੀ ਦਲ ਦਾ ‘ਦਿਮਾਗ’ ਕਹੇ ਜਾਣ ਵਾਲੇ ਪਾਰਟੀ ਦੇ ਕੱਦਾਵਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਦੇ ਐਲਾਨ ਪਿੱਛੋਂ ਪੰਜਾਬ ਦੇ ਸਮੁੱਚੇ ਰਾਜਸੀ ਹਲਕਿਆਂ ‘ਚ ਜ਼ੋਰਦਾਰ ਚਰਚਾ ਚੱਲ ਰਹੀ ਹੈ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜੜ੍ਹ ਲਾਉਣ ਵਾਲਿਆਂ ‘ਚੋਂ ਸ੍ਰ. ਢੀਂਡਸਾ ਇੱਕ ਰਹੇ ਹਨ ਪੜ੍ਹੇ ਲਿਖੇ, ਸੂਝਵਾਨ ਤੇ ਸਿਆਸੀ ਰਮਜ਼ਾਂ ਦੀ ਗੂੜ੍ਹ ਸੂਝ ਰੱਖਣ ਵਾਲੇ ਢੀਂਡਸਾ ਨੂੰ ਪਾਰਟੀ ਦੇ ਸੁਪਰੀਮੋ ਪਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪਾਰਟੀ ਦੀ ਰੂਹ ਕਹਿ ਕੇ ਵਡਿਆਇਆ ਕਿਉਂਕਿ ਸ੍ਰ. ਢੀਂਡਸਾ ਨੇ ਆਰੰਭ ਤੋਂ ਪਰਕਾਸ਼ ਸਿੰਘ ਬਾਦਲ ਦਾ ਉਨ੍ਹਾਂ ਦੀ ਪਾਰਟੀ ਅੰਦਰਲੇ ਸਿਆਸੀ ਵਿਰੋਧੀਆਂ ਨੂੰ ਪਛਾੜਨ ਲਈ ਹਰ ਪੱਖੋਂ ਪੂਰਾ ਸਮਰਥਨ ਕੀਤਾ ਤੇ ਬਾਦਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਾਉਣ ਲਈ ਜੀ ਜਾਨ ਲਾ ਦਿੱਤੀ, ਚਾਹੇ ਉਹ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਸੱਤਾਹੀਣ ਕਰਨਾ ਹੋਵੇ ਜਾਂ ਹਰਚੰਦ ਸਿੰਘ ਲੌਂਗੋਵਾਲ ਦੇ ਬਰਾਬਰ ਦਾ ਪਾਰਟੀ ਅੰਦਰ ਧੜਾ ਕਾਇਮ ਕਰਨਾ ਹੋਵੇ ਪੰਜਾਬ ‘ਚ ਸਰਕਾਰ ਬਣਾਉਣ ‘ਚ ਸਫ਼ਲ ਹੋਣ ਪਿੱਛੋਂ ਪਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ, ਸਗੋਂ ਪਾਰਟੀ ਦੇ ਸਭ ਤੋਂ ਜਿੰਮੇਵਾਰ ਅਹੁਦਿਆਂ ‘ਤੇ ਰੱਖਿਆ
ਢੀਂਡਸਾ ਦਾ ਰਾਜਸੀ ਸਫ਼ਰ
ਜ਼ਿਲ੍ਹਾ ਸੰਗਰੂਰ ਦੇ ਪਿੰਡ ਉਭਾਵਾਲ ‘ਚ 9 ਅਪਰੈਲ 1936 ‘ਚ ਜਨਮੇ ਢੀਂਡਸਾ ਨੂੰ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਬੀਏ ਕਰਨ ਉਪਰੰਤ ਪਿੰਡ ਵਾਸੀਆਂ ਵੱਲੋਂ ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ ਕਿਉਂਕਿ ਉਸ ਸਮੇਂ ਏਨਾ ਪੜ੍ਹਿਆ ਲਿਖਿਆ ਪਿੰਡ ਵਿੱਚ ਕੋਈ ਹੋਰ ਵਿਅਕਤੀ ਨਹੀਂ ਸੀ ਇਸ ਤੋਂ ਬਾਅਦ ਢੀਂਡਸਾ ਨੇ ਰਾਜਨੀਤੀ ‘ਚ ਹੀ ਆਪਣਾ ਭਵਿੱਖ ਤਲਾਸ਼ਣ ਦਾ ਫੈਸਲਾ ਕੀਤਾ ਬਲਾਕ ਸੰਮਤੀ ਦੀ ਚੋਣ ਲੜੀ ਤੇ ਜਿੱਤ ਵੀ ਹਾਸਲ ਕੀਤੀ ਇਸ ਪਿੱਛੋਂ ਢੀਂਡਸਾ ਨੇ ਧਨੌਲਾ ਤੋਂ ਆਜ਼ਾਦ ਤੌਰ ‘ਤੇ ਚੋਣ ਲੜੀ ਪਰ ਉਹ ਬੁਰੀ ਤਰ੍ਹਾਂ ਹਾਰ ਗਏ ਇਸ ਪਿੱਛੋਂ ਤਜਰਬੇ ‘ਚ ਹੋਏ ਵਾਧੇ ਤੋਂ ਬਾਅਦ ਧਨੌਲੇ, ਸੰਗਰੂਰ, ਸੁਨਾਮ ਤੋਂ 1972, 1977, 1980, 1985 ‘ਚ ਚਾਰ ਵਾਰ ਵੱਖ-ਵੱਖ ਹਲਕਿਆਂ ਦੇ ਵਿਧਾਇਕ ਰਹੇ ਉਨ੍ਹਾਂ ਲਗਾਤਰ ਆਪਣੇ ਪ੍ਰਭਾਵ ‘ਚ ਵਾਧਾ ਕੀਤਾ ਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਰਹੇ
ਇਸ ਉਪਰੰਤ ਉਨ੍ਹਾਂ ਸਿਆਸਤ ‘ਚ ਵੱਡੀ ਛਾਲ ਮਾਰਦਿਆਂ 1998 ‘ਚ ਕੇਂਦਰੀ ਸਿਆਸਤ ਵੱਲ ਰੁਖ਼ ਕੀਤਾ ਤੇ ਰਾਜ ਸਭਾ ਦੀ ਮੈਂਬਰੀ ਹਾਸਲ ਕੀਤੀ 2004 ‘ਚ ਹੋਈਆਂ ਲੋਕ ਸਭਾ ਚੋਣਾਂ ‘ਚ ਉਹਨਾਂ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਤੇ ਇਸੇ ਟਰਮ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਕੇਂਦਰੀ ਵਜਾਰਤ ‘ਚ ਕੇਂਦਰੀ ਰਸਾਇਣ ਮੰਤਰੀ ਬਣੇ ਇਸ ਉਪਰੰਤ ਲਗਾਤਾਰ ਦੋ ਲੋਕ ਸਭਾ ਚੋਣਾਂ ‘ਚ ਉਹਨਾਂ ਨੂੰ ਵੱਡੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਪਰ 2010 ‘ਚ ਉਹ ਮੁੜ ਰਾਜ ਸਭਾ ਮੈਂਬਰ ਚੁਣੇ ਗਏ ਸੁਖਦੇਵ ਸਿੰਘ ਢੀਂਡਸਾ ਦੇ ਇਕਲੌਤੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵੀ ਪੰਜਾਬ ਦੀ ਸਿਆਸਤ ‘ਚ ਬਹੁਤ ਹੀ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਖੇਡ ਮੰਤਰੀ ਵਲੋਂ ਏਸ਼ੀਅਨ ਚੈਂਪੀਅਨ ਹਾਕਮ ਭੱਠਲਾਂ ਨੂੰ ਤੁਰੰਤ 10 ਲੱਖ ਦੀ ਮੱਦਦ ਕਰਨ ਦਾ ਐਲਾਨ
ਜਿਗਰ ਦੀ ਬਿਮਾਰੀ ਨਾਲ ਜੂਝ ਰਿਹਾ ਹਾਕਮ ਸਿੰਘ ਐਥਲੀਟ | Commando Officers
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਜਿਲ੍ਹੇ ਦੇ ਪਿੰਡ ਭੱਠਲਾਂ ਦੇ ਵਸਨੀਕ ਅਤੇ ਏਸ਼ੀਅਨ ਚੈਂਪੀਅਨ ਐਥਲੀਟ ਹਾਕਮ ਸਿੰਘ ਭੱਠਲਾਂ ਦੇ ਇਲਾਜ ਲਈ ਕੇਂਦਰੀ ਖੇਡ ਮੰਤਰੀ ਰਾਜਵਰਧਨ ਰਾਠੌੜ ਵਲੋਂ ਤੁਰੰਤ 10 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕਰ ਦਿੱਤਾ। ਕੇਂਦਰੀ ਖੇਡ ਮੰਤਰੀ ਸ਼੍ਰੀ ਰਾਠੌੜ ਨੇ ਟਵੀਟ ਕਰਕੇ ਹਾਕਮ ਸਿੰਘ ਨੂੰ ਦੇਸ਼ ਦੇ ਹੀਰੋ ਦੱਸਦਿਆਂ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁਖਮੰਤਰੀ ਅਮਰਿੰਦਰ ਸਿੰਘ ਵਲੋਂ ਵੀ ਹਰ ਸੰਭਵ ਮਦਦ ਦਾ ਭਰੋਸਾ ਦਿਵਾਉਂਦਿਆ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਮਦਦ ਕਰਨ ਦਾ ਹੁਕਮ ਕੀਤਾ ਸੀ। ਜਿਸ ਉਪਰੰਤ ਡੀ ਸੀ ਬਰਨਾਲਾ ਨੇ ਤੁਰੰਤ 20 ਹਜਾਰ ਦਾ ਚੈੱਕ ਭੇਂਟ ਕੀਤਾ ਅਤੇ ਦਵਾਈਆਂ ਦਾ ਸਾਰਾ ਖਰਚਾ ਰੈਡ ਕ੍ਰਾਸ ਵਲੋਂ ਓੜਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਸਾਵਧਾਨ! ਟੈਟੂ ਬਣਵਾਉਣ ਨਾਲ ਹੋ ਸਕਦੈ ਕੈਂਸਰ
ਸੰਗਰੂਰ ਦੇ ਸਿਵੀਆ ਹਸਪਤਾਲ ਚ ਚੱਲ ਰਹੇ ਇਲਾਜ ‘ਚ ਡਾਕਟਰਾਂ ਵਲੋਂ ਵੀ ਕਮਰੇ ਦੀ ਸਹੂਲਤ ਮੁਫ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਦੇ ਸੂਬਾਈ ਆਗੂ ਵਿੰਨਰਜੀਤ ਗੋਲਡੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਨੂੰਹ ਬੀਬੀ ਗਗਨਜੀਤ ਢੀਂਡਸਾ ਨੇ ਵੀ ਹਾਲ ਚਾਲ ਜਾਣਿਆ ਅਤੇ ਢੁਕਵੀਂ ਮਦਦ ਦਾ ਭਰੋਸਾ ਦਿਵਾਇਆ ਹੈ। ਪੀੜਤ ਹਾਕਮ ਸਿੰਘ ਦੀ ਧਰਮਪਤਨੀ ਬੇਅੰਤ ਕੌਰ , ਪੁੱਤਰ ਸੁਖਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ, ਕੇਦਰੀ ਖੇਡ ਮੰਤਰੀ ਅਤੇ ਬਰਨਾਲਾ ਪ੍ਰਸਾਸ਼ਨ ਦਾ ਸ਼ੁਕਰਾਨਾ ਕੀਤਾ ਹੈ। ਜਿਕਰਯੋਗ ਹੈ ਕਿ ਹਾਕਮ ਸਿੰਘ ਨੇ 1978 ‘ਚ ਬੈਂਕਾਕ ਵਿਖੇ ਅਤੇ 1979 ‘ਚ ਟੋਕੀਓ ਵਿਖੇ ਹੋਈਆਂ ਏਸ਼ੀਅਨ ਖੇਡਾਂ ‘ਚ ਉਸੇ 20 ਕਿੱਲੋਮੀਟਰ ‘ਵਾਕ’ ‘ਚ ਦੋ ਵਾਰ ਸੋਨ ਤਮਗ਼ਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਸੀ।
14 ਸਾਲ ਫੌਜ ਚ ਵੀ ਉਨ੍ਹਾਂ ਸੇਵਾਵਾਂ ਦਿਤੀਆਂ। 2003 ‘ਚ ਉਸਨੂੰ ਪੰਜਾਬ ਸਰਕਾਰ ਨੇ ਐਥਟਿਕਸ ਕੋਚ ਵਜੋਂ ਕਾਂਸਟੇਬਲ ਭਰਤੀ ਕਰ ਲਿਆ ਸੀ। ਜਿਸ ਦੌਰਾਨ ਹਾਕਮ ਸਿੰਘ ਭੱਠਲਾਂ ਨੇ ਪੀਏਪੀ ਜਲੰਧਰ ਵਿਖੇ ਕਈ ਖਿਡਾਰੀ ਪੈਦਾ ਕੀਤੇ। 29 ਅਗਸਤ 2008 ‘ਚ ਰਾਸ਼ਟਰਪਤੀ ਭਵਨ ਵਿਖੇ ਦੇਸ਼ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਖੇਡਾਂ ਦੇ ਸਰਵੋਤਮ ‘ਧਿਆਨ ਚੰਦ ਲਾਈਫ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਸਨੂੰ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ।
ਸਪੀਕਰ ਰਾਣਾ ਕੇਪੀ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੁੰ ਚਿੱਠੀ ਲਿਖੀ
ਪੰਜਾਬ ਦੇ 2 ਵਿਧਾਇਕਾਂ ਨੂੰ ਕੈਨੇਡਾ ‘ਚ ਦਾਖ਼ਲਾ ਨਾ ਦੇਣ ਦੇ ਮਾਮਲੇ ‘ਤੇ ਕਾਰਵਾਈ ਦੀ ਮੰਗ | Rana KP Singh
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕੇਂਦਰੀ  ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਓਟਾਵਾ ਹਵਾਈ ਅੱਡੇ ਵਿਖੇ ਪੰਜਾਬ ਦੇ 2 ਵਿਧਾਇਕਾਂ ਸ੍ਰੀ ਕੁਲਤਾਰ ਸਿੰਘ ਸੰਧਵਾਂ ਤੇ ਸ੍ਰੀ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ‘ਚ ਦਾਖ਼ਲ ਨਾ ਹੋਣ ਦੇਣ ਸਬੰਧੀ ਮਾਮਲੇ ‘ਤੇ ਕਾਰਵਾਈ ਦੀ ਮੰਗ ਕੀਤੀ ਹੈ। (Rana KP Singh)
ਇਸ ਮੁੱਦੇ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਪੀਕਰ ਨੇ ਲਿਖਿਆ ਕਿ, ”ਭਾਰਤ ਤੇ ਕੈਨੇਡਾ ਦੀਆਂ ਸਾਰੀਆਂ ਵਿਧਾਨਕ ਸੰਸਥਾਵਾਂ ਰਾਸ਼ਟਰਮੰਡਲ  ਪਾਰਲੀਮੈਂਟਰੀ ਐਸੋਸੀਏਸ਼ਨ ਦੀਆਂ ਸ਼ਾਖਾਵਾਂ ਹਨ ਤੇ ਦੋਵੇਂ ਦੇਸ਼ਾਂ ਦੇ ਵਿਧਾਨਕ ਸੰਸਥਾਵਾਂ ਦੇ ਮੈਂਬਰ ਸੀਪੀਏ (ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ) ਦੇ ਮੈਂਬਰ ਹਨ ਇੱਕ ਪਾਸੇ ਤਾਂ ਅਸੀਂ ਦੋਵਾਂ ਦੇਸ਼ਾਂ ਦੇ ਵਿਧਾਇਕਾਂ ਦਰਮਿਆਨ ਸੀਪੀਏ ਗਤੀਵਿਧੀਆਂ ਜਿਵੇਂ ਭਾਈਚਾਰਾ, ਆਪਸੀ ਸਾਝ ਅਤੇ ਸਹਿਯੋਗ, ਅਨੁਭਵਾਂ ਦੇ ਆਦਾਨ ਪ੍ਰਦਾਨ ਤੇ ਸਬੰਧਾਂ ਦੇ ਸੁਧਾਰ ਆਦਿ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਵਿਧਾਇਕਾਂ/ਲੋਕ ਨੁਮਾਇੰਦਿਆਂ ਨਾਲ ਅਪਮਾਨਜਨਕ ਵਿਵਹਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਜਾਇਜ਼ ਵੀਜ਼ਾ ਰੱਖਣ ਵਾਲੇ ਇਨ੍ਹਾਂ ਨੁਮਾਇੰਦਿਆਂ ਵੱਲੋਂ ਓਟਾਵਾ ਹਵਾਈ ਅੱਡੇ ਵਿਖੇ ਆਪਣੀ ਪਹਿਚਾਣ ਦਾ ਖੁਲਾਸਾ ਕੀਤਾ ਗਿਆ ਤਾਂ ਕੈਨੇਡੀਅਨ ਅਥਾਰਟੀਆਂ ਦਾ ਫਰਜ਼ ਬਣਦਾ ਸੀ ਕਿ ਉਹ ਇਨ੍ਹਾਂ ਵਿਧਾਇਕਾਂ ਦੀ ਸਹਾਇਤਾ ਕਰਦੇ ਤੇ  ਹਲੀਮੀ ਭਰਿਆ ਵਤੀਰਾ ਅਖ਼ਤਿਆਰ ਕਰਦੇ ਸਪੀਕਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਲਾਤ ਭਾਵੇਂ ਜੋ ਵੀ ਸਨ, ਪੰਜਾਬ ਦੇ ਵਿਧਾਇਕਾਂ ਪ੍ਰਤੀ ਕੈਨੇਡੀਅਨ ਅਥਾਰਟੀਆਂ ਵੱਲੋਂ ਦਿਖਾਇਆ ਗਿਆ ਅਜਿਹਾ ਵਤੀਰਾ ਸਹੀ ਨਹੀਂ ਸੀ, ਜੋ ਕਿ ਇੱਕ ਗੰਭੀਰ ਚਿੰਤਾ ਦੀ ਗੱਲ ਹੈ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਦੀ ਮੰਗ ਕਰਦਿਆਂ, ਰਾਣਾ ਕੇ. ਪੀ. ਸਿੰਘ ਨੇ  ਮੰਗ ਕੀਤੀ ਕਿ ਇਸ ਮਾਮਲੇ ਦੀ ਢੁਕਵੀਂ ਪੜਤਾਲ ਕੀਤੀ ਜਾਵੇ ਤੇ ਇਸ ਮੁੱਦੇ ਨੂੰ ਉੱਚਿਤ ਕੈਨੇਡੀਅਨ ਅਥਾਰਟੀਆਂ ਕੋਲ ਉਠਾਇਆ ਜਾਵੇ ਤਾਂ ਜੋ ਸਾਡੇ ਦੇਸ਼ ਦੇ ਲੋਕ ਨੁਮਾਇੰਦੇ ਭਵਿੱਖ ‘ਚ ਅਜਿਹੇ ਭੱਦੇ ਤੇ ਅਪਮਾਨਜਨਕ ਵਤੀਰੇ ਦਾ ਸ਼ਿਕਾਰ ਨਾ ਹੋਣ।
ਕਿਹਾ: ਨਰੇਗਾ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਵਰਕਰਾਂ ਤੋਂ ਲਏ 100-100 ਰੁਪਏ
ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ: ਨਰੇਗਾ ਵਰਕਰਾਂ ਵੱਲੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਜਿੱਥੇ ਦਿਨ ਭਰ ਹੱਡ ਭੰਨਵੀਂ ਮਿਹਨਤ ਕੀਤੀ ਜਾਂਦੀ ਹੈ, ਉੱਥੇ ਹੀ ਕੁਝ ਵਿਅਕਤੀਆਂ ਵੱਲੋਂ ਜੱਥੇਬੰਦੀਆਂ ਬਣਾ ਕਿ ਇਨ੍ਹਾਂ ਮਜ਼ਦੂਰਾਂ ਦੀ ਕਥਿਤ ਤੌਰ ‘ਤੇ ਵੱਡੇ ਪੱਧਰ ‘ਤੇ ਲੁੱਟ ਕੀਤੀ ਜਾ ਰਹੀ ਹੈ ।
ਅਜਿਹਾ ਹੀ ਮਾਮਲਾ ਪਿੰਡ ਕੋਟਲੀ ਸੰਘਰ ‘ਚ ਸਾਹਮਣੇ ਆਇਆ ਜਿੱਥੋਂ ਦੇ ਨਰੇਗਾ ਵਰਕਰਾਂ ਨੇ ਨਰੇਗਾ ਵਰਕਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਲਾ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਗੁਰਮੀਤ ਕੌਰ ਮਹਿਣਾ ‘ਤੇ ਪ੍ਰਤੀ ਵਰਕਰ 100-100 ਰੁਪਏ ਲੈਣ ਦੇ ਦੋਸ਼ ਲਾਏ ਹਨ
ਪਿੰਡ ਕੋਟਲੀ ਸੰਘਰ ਨਿਵਾਸੀ ਗੁਰਨੈਬ ਸਿੰਘ ਪੱਪੀ, ਦਵਿੰਦਰ ਸਿੰਘ, ਤੋਤੀ ਸਿੰਘ, ਗੁਰਮੀਤ ਸਿੰਘ, ਬਲਕਰਨ ਸਿੰਘ, ਹਰਜੀਤ ਕੌਰ, ਗੁਰਬਿੰਦਰ ਸਿੰਘ, ਬਲਦੇਵ ਸਿੰਘ ਅਤੇ ਜੁਗਰਾਜ ਸਿੰਘ ਆਦਿ ਨੇ ਦੱਸਿਆ ਕਿ ਕਾਲਾ ਸਿੰਘ ਤੇ ਗੁਰਮੀਤ ਕੌਰ ਨੇ 15-10-2015 ਨੂੰ ਪਿੰਡ ਦੇ 32 ਨਰੇਗਾ ਵਰਕਰਾਂ ਨੂੰ ਕੰਮ ਦਿਵਾਉਣ ਅਤੇ ਯੂਨੀਅਨ ਦੇ ਕਾਰਡ ਬਣਾਉਣ ਦੇ ਨਾਂ ‘ਤੇ 3600 ਰੁਪਏ ਲਏ ਸਨ ਅਤੇ ਨਰੇਗਾ ਵਰਕਰਾਂ ਨੂੰ ਇਹ ਯਕੀਨ ਦੁਆਇਆ ਸੀ ਕਿ ਤੁਹਾਨੂੰ ਜੇਕਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਯੂਨੀਅਨ ਹਰ ਵਰਕਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ
ਨਾਲ ਹੀ ਉਨ੍ਹਾਂ ਵਰਕਰਾਂ ਨੂੰ ਯੂਨੀਅਨ ਦੇ ਮੈਂਬਰਸ਼ਿਪ ਕਾਰਡ ਬਣਾ ਕੇ ਦੇਣ ਦਾ ਵੀ ਯਕੀਨ ਦਵਾਇਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕਾਲਾ ਸਿੰਘ ਅਤੇ ਗੁਰਮੀਤ ਕੌਰ ਵੱਲੋਂ ਪਿੰਡ ਦੇ 50 ਨਰੇਗਾ ਵਰਕਰਾਂ ਨੂੰ ਵਾਟਰ ਵਰਕਸ ‘ਤੇ ਨਰੇਗਾ ਦਾ ਕੰਮ ਦਵਾਇਆ ਗਿਆ ਸੀ ਪਰ ਉਸ ਕੀਤੇ ਕੰਮ ਦੀ ਹਾਜ਼ਰੀ ਨਾ ਪੈਣ ਕਾਰਨ ਵਰਕਰਾਂ ਨੂੰ ਮਿਹਨਤਾਨਾ ਨਹੀਂ ਮਿਲਿਆ। ਪਿੰਡ ਕੋਟਲੀ ਸੰਘਰ ਨਿਵਾਸੀ ਉਕਤ ਵਿਅਕਤੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੱਥੇਬੰਦੀ ਦੇ ਨਾਂ ‘ਤੇ ਵਰਕਰਾਂ ਨੂੰ ਠੱਗਣ ਵਾਲੇ ਲੋਟੂ ਟੋਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।
ਕੌਮੀ ਪ੍ਰਧਾਨ ਨੂੰ ਜਮ੍ਹਾ ਕਰਵਾ ਦਿੱਤੇ ਹਨ ਪੈਸੇ
ਇਸ ਸਬੰਧੀ ਜਦ ਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੁਰਮੀਤ ਮਹਿਣਾ ਵੱਲੋਂ ਮੈਂਬਰਸ਼ਿਪ ਦੇ ਕਾਰਡਾਂ ਲਈ ਨਰੇਗਾ ਵਰਕਰਾਂ ਤੋਂ ਪੈਸੇ ਇਕੱਤਰ ਕੀਤੇ ਗਏ ਸੀ ਅਤੇ ਉਹ ਪੈਸੇ ਉਨ੍ਹਾਂ ਨੇ ਨਰੇਗਾ ਵਰਕਰਜ਼ ਯੂਨੀਅਨ ਦੇ ਕੌਮੀ ਪ੍ਰਧਾਨ ਜੈ ਸਿੰਘ ਕੋਲ ਫਿਲੌਰ ਸਥਿਤ ਦਫ਼ਤਰ ਵਿਖੇ ਜਮ੍ਹਾਂ ਕਰਵਾ ਦਿੱਤੇ ਸਨ
ਪੈਸਿਆਂ ਦੀਆਂ ਰਸੀਦਾਂ ਵੀ ਕੱਟ ਕੇ ਵਰਕਰਾਂ ਨੂੰ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਕਾਰਡ ਬਣਾਉਣ ਲਈ ਵਰਕਰਾਂ ਤੋਂ ਇੱਕ-ਇੱਕ ਫੋਟੋ ਅਤੇ ਰਸੀਦ ਦੀ ਫੋਟੋ ਕਾਪੀ ਮੰਗੀ ਹੈ ਤਾਂ ਕਿ ਕਾਰਡ ਬਣਾਏ ਜਾ ਸਕਣ ਪਰ ਅਜੇ ਤੱਕ ਵਰਕਰਾਂ ਵੱਲੋਂ ਆਪਣੀ ਫੋਟੋ ਤੇ ਰਸੀਦ ਦੀ ਫੋਟੋ ਕਾਪੀ ਨਹੀਂ ਦਿੱਤੀ ਗਈ ਹੈ। ਨਰੇਗਾ ਦੇ ਦੁਆਏ ਕੰਮ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਟਰ ਵਰਕਸ ‘ਤੇ ਕੰਮ ਨਹੀਂ ਦੁਆਇਆ ਗਿਆ ਇਹ ਕੰਮ ਨਰੇਗਾ ਵਰਕਰਾਂ ਨੇ ਆਪਣੀ ਮਰਜ਼ੀ ਨਾਲ ਹੀ ਕੀਤਾ ਹੈ। ਉਨ੍ਹਾਂ ਕਿਹਾ ਉਹ  ਕੰਮ ਦੇ ਪੈਸੇ ਦਵਾਉਣ ਲਈ ਮਜ਼ਦੂਰਾਂ ਦੇ ਨਾਲ ਖੜ੍ਹ ਕੇ ਸੰਘਰਸ਼ ਤਾਂ ਕਰ ਸਕਦੇ ਹਾਂ ਪਰ ਪੈਸੇ ਤਾਂ ਸਬੰਧਿਤ ਵਿਭਾਗ ਨੇ ਹੀ ਦੇਣੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਜਿੰਦਰ ਸਿੰਘ ਹੇਰ ਸਰਵਸੰਮਤੀ ਨਾਲ ਬਣੇ ਯੂਨੀਅਨ ਦੇ ਪ੍ਰਧਾਨ
ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਬਲਾਕ ਅੰਮ੍ਰਿਤਸਰ-3 ਇਕਾਈ ਦਾ ਗਠਨ
ਰਾਜਨ ਮਾਨ, ਅੰਮ੍ਰਿਤਸਰ: ਸਿੱਖਿਆ ਬਲਾਕ ਅੰਮ੍ਰਿਤਸਰ-3 ਨਾਲ ਸਬੰਧਿਤ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਦਾ ਇੱਕ ਆਮ ਇਜਲਾਸ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ ਜੇਲ੍ਹ ਵਿਖੇ ਹੋਇਆ। ਜਿਸ ਦੌਰਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ,ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਮੌਜੂਦਗੀ ਚ ਬਲਾਕ ਦੇ ਅਧਿਆਪਕਾਂ ਨੇ ਆਪਣੀ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਬਲਾਕ ਪੱਧਰੀ ਇਕਾਈ ਦਾ ਗਠਨ ਕੀਤਾ।
ਹਰਜੀਤ ਮਾਲਾਂਵਾਲੀ ਜਨਰਲ ਸਕੱਤਰ ਚੁਣੇ ਗਏ
ਇਸ ਚੋਣ ਦੌਰਾਨ ਸਰਵਸੰਮਤੀ ਨਾਲ ਸੁਖਜਿੰਦਰ ਸਿੰਘ ਹੇਰ ਬਲਾਕ ਪ੍ਰਧਾਨ,ਹਰਜੀਤ ਸਿੰਘ ਮਾਲਾਂਵਾਲੀ ਜਨਰਲ ਸਕੱਤਰ,ਮਲਕੀਤ ਸਿੰਘ ਭੁੱਲਰ ਵਿੱਤ ਸਕੱਤਰ, ਪ੍ਰਦੀਪ ਸਿੰਘ ਕੰਬੋਅ,ਤਜਿੰਦਰ ਸਿੰਘ ਲੱਕੀ,ਹਰਪ੍ਰੀਤ ਸਿੰਘ ਮੱਲੂਨੰਗਲ (ਤਿੰਨੇ ਸੀਨੀਅਰ ਮੀਤ ਪ੍ਰਧਾਨ) ਨਵਦੀਪ ਸਿੰਘ ਬਾਬਾ, ਸੰਦੀਪ ਸਿੰਘ ਕੰਗ,ਸਤਬੀਰ ਸਿੰਘ (ਤਿੰਨੇ ਮੀਤ ਪ੍ਰਧਾਨ), ਰਜਿੰਦਰ ਕੌਰ ਸੈਣੀ ਪ੍ਰੈੱਸ ਸਕੱਤਰ, ਰਣਬੀਰ ਕੌਰ,ਬਲਜਿੰਦਰ ਕੌਰ,ਪਾਇਲ ਕਪੂਰ ਅਤੇ ਅਨੀਤਾ ਸ਼ਰਮਾ ਸਲਾਹਕਾਰ ਚੁਣੇ ਗਏ। ਜਦ ਕਿ ਬਲਵਿੰਦਰ ਸਿੰਘ ਬੱਲ ਦੀ ਚੋਣ ਜਿਲ੍ਹਾ ਕਮੇਟੀ ਮੈਂਬਰ ਵੱਜੋ ਕੀਤੀ ਗਈ।
ਅੰਮ੍ਰਿਤਸਰ ਜਿਲ੍ਹਾ ਇਕਾਈ ਦੀ ਚੋਣ 16 ਨੂੰ : ਪੰਨੂ, ਘੁੱਕੇਵਾਲੀ,ਬੋਪਾਰਾਏ
ਇਸ ਮੌਕੇ ਇਕੱਤਰ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੂਬਾ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਐਲੀਮੈਂਟਰੀ ਸਕੂਲਾਂ ਚ ਕੰਮ ਕਰਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਿਛਲੇ ਸਮੇਂ ਚ ਜਥੇਬੰਦੀ ਵੱਲੋਂ ਸਰਕਾਰਾਂ ਤੇ ਦਬਾਅ ਪਾ ਕੇ ਕਰਵਾਏ ਗਏ ਮਿਸਾਲੀ ਕੰਮਾਂ ਸਦਕਾ ਅੱਜ ਪੂਰੇ ਪੰਜਾਬ ਅੰੰਦਰ ਜਥੇਬੰਦੀ ਦਾ ਘੇਰਾ ਹੋਰ ਵਿਸ਼ਾਲ ਹੋ ਰਿਹਾ ਹੈ।
ਉਨ੍ਹਾਂ ਅੱਜ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੁਖਜਿੰਦਰ ਸਿੰਘ ਹੇਰ ਤੇ ਬਾਕੀ ਮੈਂਬਰਾਂ ਦੀ ਚੋਣ ਨਾਲ ਜਿੱਥੇ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ ਉੱਥੇ ਹੀ,ਬਲਾਕ ਅੰਮ੍ਰਿਤਸਰ-3 ਦੇ ਅਧਿਆਪਕਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਸੌਖਾਲਾ ਹੋਵੇਗਾ। ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੀ ਚੋਣ ਲਗਭਗ ਮੁਕੰਮਲ ਹੋ ਗਈ ਹੈ ਤੇ ਜਿਲ੍ਹਾ ਇਕਾਈ ਦੀ ਚੋਣ 16 ਜੁਲਾਈ ਐਤਵਾਰ ਨੂੰ ਏਅਰਪੋਰਟ ਰੋਡ ਤੇ ਸਥਿਤ ਬ੍ਰਦਰਜ਼ ਫ਼ਾਰਮ ਵਿਖੇ ਹੋਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਇਸ ਚੋਣ ਦੌਰਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤਜਿੰਦਰਪਾਲ ਸਿੰਘ ਮਾਨ,ਪਰਮਬੀਰ ਸਿੰਘ ਪੰਨੂ ਰੋਖੇ, ਜਤਿੰਦਰਪਾਲ ਸਿੰਘ ਰੰਧਾਵਾ, ਸੁਖਦੇਵ ਸਿੰਘ ਵੇਰਕਾ,ਯਾਦਮਨਿੰਦਰ ਸਿੰਘ ਧਾਰੀਵਾਲ,ਰਜਿੰਦਰ ਸਿੰਘ ਰਾਜਾਸਾਂਸੀ,ਮਨਪ੍ਰੀਤ ਸਿੰਘ ਸੰਧੂ,ਗੁਰਿੰਦਰ ਸਿੰਘ ਮੀਰਾਂਕੋਟ,ਪ੍ਰਸ਼ੋਤਮ ਲਾਲ, ਸੁਰਿੰਦਰਪਾਲ ਸਿੰਘ ਬੂਆਨੰਗਲੀ,ਮਨਜਿੰਦਰ ਸਿੰਘ ਅਦਲੀਵਾਲ,ਬਲਦੇਵ ਰਾਜ,ਕੁਲਬੀਰ ਸਿੰਘ,ਨਿਸ਼ਾਨ ਸਿੰਘ,ਨਵਨੀਤ ਕੌਰ,ਗੁਰਮਿੰਦਰ ਕੌਰ ਆਦਿ ਅਧਿਆਪਕ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।