Land - Sach Kahoon Punjabi
ਪੰਚਾਇਤ ਵਿਭਾਗ ਨੇ ਪਿੰਡ ਬੁਟਾਹਰੀ ’ਚ ਕਰੀਬ 32 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਬੁਟਾਹਰੀ ਵਿਖੇ ਕਰੀਬ 32 ਏਕੜ 7 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਦਿੱਤੀ। ਮੰਤਰੀ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਦੀ ਵਿੱਢੀ ਮੁਹਿੰਮ ਤਹਿਤ ਵਿਭਾਗ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁਟਾਹਰੀ ਵਿਖੇ ਕਰੀਬ 32 ਏਕੜ 7 ਕਨਾਲ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ।
ਕੈਬਿਨੇਟ ਮੰਤਰੀ (ਉਨ੍ਹਾਂ ਦੱਸਿਆ ਕਿ ਕੁਲੈਕਟ ਦੀ ਅਦਾਲਤ ’ਚ ਚੱਲ ਰਹੇ ਕੇਸ ਦਾ ਫੈਸਲਾ ਡੀਡੀਪੀਓ ਵੱਲੋਂ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਇਹ ਜ਼ਮੀਨ ਪੰਚਾਇਤ ਵਿਭਾਗ ਵੱਲੋਂ ਕਬਜਾ ਮੁਕਤ ਕਰਵਾਈ ਗਈ ਅਤੇ ਕਬਜਾਧਾਰਕ ਮੌਕੇ ’ਤੇ ਸਟੇਅ ਆਰਡਰ ਵੀ ਨਹੀਂ ਦਿਖਾ ਸਕੇ। ਕੈਬਨਿਟ ਮੰਤਰੀ) ਦੇ ਨਾਲ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਬੀ ਡੀ ਪੀ ਓ ਵੱਲੋਂ ਕਬਜਾਧਾਰੀਆਂ ਨੂੰ ਪਹਿਲਾਂ ਮਾਰਚ 2023 ਵਿੱਚ ਨੋਟਿਸ ਭੇਜਿਆ ਗਿਆ, ਉਪਰੰਤ ਕੁਲੈਕਟਰ ਦੀ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਕਬਜਾਧਾਰਕਾਂ ਨੂੰ ਸੰਮਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 6 ਵਿਅਕਤੀਆ ਵੱਲੋਂ ਸਵੈਇੱਛਾ ਨਾਲ ਕਬਜਾ ਛੱਡਿਆ ਗਿਆ ਹੈ, 4 ਵਿਅਕਤੀ ਹਾਜ਼ਰ ਨਹੀਂ ਹੋਏ ਜਦਕਿ 11 ਵਿਅਕਤੀਆਂ ਵੱਲੋਂ ਵਕੀਲ ਕੀਤੇ ਗਏ ਪਰ ਉਹ ਅਦਾਲਤ ਵਿੱਚ ਸਬੰਧਿਤ ਜ਼ਮੀਨ ਸਬੰਧੀ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ ਪੇਸ਼ ਨਹੀਂ ਕਰ ਸਕੇ।
ਇਹ ਵੀ ਪੜ੍ਹੋ : IND Vs SL : ਸ਼ਮੀ, ਸਿਰਾਜ ਦਾ ਕਹਿਰ, Sri Lanka ਦੇ ਸ਼ੇਰ ਸਮੇਂ ਤੋਂ ਪਹਿਲਾਂ ਹੀ ਢੇਰ
ਉਨ੍ਹਾਂ ਦੱਸਿਆ ਕਿ ਕੁਲੈਕਟ ਦੀ ਅਦਾਲਤ ’ਚ ਚੱਲ ਰਹੇ ਕੇਸ ਦਾ ਫੈਸਲਾ ਡੀਡੀਪੀਓ ਵੱਲੋਂ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਇਹ ਜ਼ਮੀਨ ਪੰਚਾਇਤ ਵਿਭਾਗ ਵੱਲੋਂ ਕਬਜਾ ਮੁਕਤ ਕਰਵਾਈ ਗਈ ਅਤੇ ਕਬਜਾਧਾਰਕ ਮੌਕੇ ’ਤੇ ਸਟੇਅ ਆਰਡਰ ਵੀ ਨਹੀਂ ਦਿਖਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਗਵਿੰਦਰਜੀਤ ਸਿੰਘ ਸੰਧੂ ਜੁਆਇੰਟ ਡਾਇਰੈਕਟਰ, ਵਿਨੋਦ ਕੁਮਾਰ ਗਾਗਟ ਡਿਪਟੀ ਡਾਇਰੈਕਟਰ, ਨਵਦੀਪ ਕੌਰ ਡੀ.ਡੀ.ਪੀ.ਓ, ਅਮਰਦੀਪ ਸਿੰਘ ਬੀ.ਡੀ.ਪੀ.ਓ ਤੋਂ ਇਲਾਵਾ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਲੁਧਿਆਣਾ : ਪਿੰਡ ਬੁਟਾਹਰੀ ਵਿਖੇ ਕਬਜ਼ਾ ਮੁਕਤ ਕਰਵਾਈ ਗਈ ਜ਼ਮੀਨ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ।
ਸੰਗਰੂਰ,(ਗੁਰਪ੍ਰੀਤ ਸਿੰਘ) | ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ, ਮਲੇਰਕੋਟਲਾ, ਭਵਾਨੀਗੜ੍ਹ ਅਤੇ ਪਟਿਆਲਾ ਦੇ ਦਲਿਤ ਮਜ਼ਦੂਰਾਂ ਨੇ ਕਾਫਲਾ ਬਣਾ ਕੇ ਸੰਗਰੂਰ-ਪਟਿਆਲਾ ਬਾਲਦ ਕਲਾਂ ਵਿਖੇ ਪੱਕਾ ਧਰਨਾ ਲਾਇਆ ਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਰੱਵਈਏ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਧਰਨੇ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ ਮਲੌਦ, ਗੁਰਮੁੱਖ ਸਿੰਘ, ਮਨਪ੍ਰੀਤ ਭੱਟੀਵਾਲ, ਹਰਨੇਕ ਸਿੰਘ, ਗੁਰਵਿੰਦਰ ਬੋੜਾਂ, ਗੁਰਪ੍ਰੀਤ ਖੇੜੀ ਤੇ ਗੁਰਦੀਪ ਧੰਦੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਪਟਿਆਲੇ ਧਰਨੇ ਸਮੇਂ ਦਲਿਤਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਪਰ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਸਲੇ ਉੱਥੇ ਹੀ ਖੜ੍ਹੇ ਹਨ। ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਹੋਏ ਪਰਚੇ ਰੱਦ ਕਰਨ ਦਾ ਭਰੋਸਾ ਵੀ ਲਾਰਾ ਹੀ ਰਿਹਾ ਤੇ ਮਾਤਾ ਗੁਰਦੇਵ ਕੌਰ ਦੇ ਕਾਤਲ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ। ਇਸ ਤੋਂ ਇਲਾਵਾਂ ਮੁੱਖ ਮੰਗਾਂ ਦਲਿਤਾਂ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ 99 ਸਾਲਾ ਪਟੇ ‘ਤੇ ਦਿੱਤੀ ਜਾਵੇ, 10-10 ਮਰਲੇ ਦੇ ਪਲਾਟ ਮਜ਼ਦੂਰਾਂ ਨੂੰ ਤੁਰੰਤ ਦਿੱਤੇ ਜਾਣ। ਨਜੂਲ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ ਤੇ ਨਜਾਇਜ਼ ਕਬਜੇ ਛੁਡਾਏ ਜਾਣ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਬਿਨਾਂ ਕਿਸੇ ਸ਼ਰਤ ਰੱਦ ਕੀਤੇ ਜਾਣ, ਸੰਘਰਸ਼ ਦੌਰਾਨ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਜਗਦੀਪ ਸਿੰਘ ਜਲੂਰ ਤੇ ਰਣਜੀਤ ਸਿੰਘ ਬਾਲਦ ਕਲਾਂ ਦੀ ਭਰਤੀ ਤੋਂ ਰੋਕ ਹਟਾਕੇ ਨੌਕਰੀ ਤੁਰੰਤ ਦਿੱਤੀ ਜਾਵੇ, 10 ਏਕੜ ਤੋਂ ਉਪਰਲੀ ਜ਼ਮੀਨ ਛੋਟੀ ਕਿਸਾਨੀ ‘ਚ ਵੰਡੀ ਜਾਵੇ। ਉਪਰੋਕਤ ਮੰਗਾਂ ਦਾ ਜਦੋਂ ਤੱਕ ਹੱਲ ਨਹੀਂ ਕੀਤਾ ਜਾਵੇਗਾ। ਉਦੋਂ ਤੱਕ ਲੜਾਈ ਜਾਰੀ ਰੱਖੀ ਜਾਵੇਗੀ। ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਨੂੰ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਤੱਕ ਚਲਾਇਆ ਜਾਵੇਗਾ। ਅੱਜ ਦੇ ਇਸ ਚੱਕੇ ਜਾਮ ਵਿੱਚ ਇਸਤਰੀ ਜਾਗਰਿਤੀ ਮੰਚ ਦੀ ਸੂਬਾਈ ਆਗੂ ਅਮਨ ਦਿਊਲ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹਰਨੇਕ ਸਿੰਘ ਖੁੱਡੀਕਲਾਂ, ਪਰਮਜੀਤ ਕੌਰ ਬਾਲਦ ਕਲਾਂ, ਗੁਰਵਿੰਦਰ ਬੋੜਾ, ਭਜਨ ਕੌਰ ਝਨੇੜੀ, ਸੁਖਵਿੰਦਰ ਹਥੋਆ, ਭੋਲਾ ਨਿਆਮਤਪੁਰ, ਰਾਜ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੀਰੋ ਸਾਈਕਲ ਨੂੰ 100 ਏਕੜ ਜ਼ਮੀਨ ਅਲਾਟ ਲਈ ਸਮਝੌਤਾ
ਪ੍ਰੋਜੈਕਟ ਨਾਲ ਸੂਬੇ ‘ਚ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ
ਲੁਧਿਆਣਾ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ‘ਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲ ਲਿਮਟਿਡ ਨੂੰ 100 ਏਕੜ ਜ਼ਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ, ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ।
ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ‘ਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਐੱਮਡੀ ਰਾਹੁਲ ਭੰਡਾਰੀ ਤੇ ਹੀਰੋ ਸਾਈਕਲ ਲਿਮਟਿਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਮੌਕੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਉਦਯੋਗ, ਸੀਆਈਆਈ, ਪੀਐੱਚਡੀ ਚੈਂਬਰ ਆਫ ਕਾਮਰਸ ਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣਾ ਨੇੜੇ ਆਧੁਨਿਕ ਬੁਨਿਆਂਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇੱਕ ਨਵਾਂ ਉਦਯੋਗਿਕ ਪਾਰਕ ਸਥਾਪਤ ਕੀਤਾ ਜਾਵੇ। ਇਸ ਸੰਦਰਭ ਵਿੱਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁਲ ਨਜ਼ਦੀਕ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ‘ਚ ਪੀਐੱਸਆਈਈਸੀ ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰੋਜੈਕਟ ਹੀਰੋ ਸਾਈਕਲ ਲਿਮਟਿਡ ਤੇ ਇਸ ਦੇ ਨਾਲ ਜੁੜੇ ਸਪਲਾਇਰਾਂ/ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਤੇ ਇਹ ਪ੍ਰੋਜੈਕਟ 36 ਮਹੀਨਿਆਂ ‘ਚ ਅਮਲ ‘ਚ ਆਵੇਗਾ।
ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲ ਲਿਮਟਿਡ ਦੀ ਚੋਣ ਉਦੇਸ਼, ਮੁਕਾਬਲਾ ਤੇ ਤਕਨੀਕੀ ਬੋਲੀ ਪ੍ਰਕਿਰਿਆ ਰਾਹੀਂ ‘ਪ੍ਰੋਜਕੈਟ ਕੰਪਨੀ’ ਵਜੋਂ ਕੀਤੀ ਗਈ ਹੈ, ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟੈਕ ਵੈਲੀ ‘ਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲ ਲਿਮਟਿਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ ‘ਤੇ ਸੂਬਾ ਸਰਕਾਰ ਦੇ ਰਿਣੀ ਹਨ। ਸ੍ਰੀ ਮੁੰਜਾਲ ਨੇ ਦੱਸਿਆ ਕਿ ਇਕੱਲਾ ਹੀਰੋ ਗਰੁੱਪ ਸਾਲਾਨਾ 10 ਮਿਲੀਅਨ ਸਾਈਕਲ ਬਣਾਉਂਦਾ ਹੈ ਜੋ ਵਿਸ਼ਵ ‘ਚ ਬਣਦੇ ਕੁੱਲ ਸਾਈਕਲਾਂ ਦਾ 7.5 ਫੀਸਦੀ ਹੈ। ਹੀਰੋ ਸਾਈਕਲ ਲਿਮਟਿਡ ਨੇ ਉਦਯੋਗਿਕ ਪਾਰਕ ‘ਚ ਸਹਾਇਕ ਸਨਅਤੀ ਯੂਨਿਟਾਂ ਦੀ ਸਥਾਪਨਾ ਲਈ ਅਤੀ ਆਧੁਨਿਕ ਤਕਨਾਲੋਜੀ ਵਾਲੇ ਆਲਮੀ ਪੱਧਰ ‘ਤੇ ਪ੍ਰਸਿੱਧ ਮੈਨੂਫੈਕਚਰਿੰਗ ਕੰਪਨੀਆਂ ਨੂੰ ਸੱਦਾ ਦਿੱਤਾ ਹੈ। ਹੀਰੋ ਸਾਈਕਲ ਲਿਮਟਿਡ ਨੂੰ ਇਹ ਜ਼ਮੀਨ ਨਾ ਸਿਰਫ ਉਦਯੋਗਿਕ ਮੰਤਵ ਲਈ ਵਰਤੋਂ ਕਰਨ ਵਾਸਤੇ ਦਿੱਤੀ ਗਈ ਹੈ, ਸਗੋਂ ਵੇਅਰਹਾਊਸਿੰਗ, ਲਾਜੀਸਟਿਕਜ਼, ਖੋਜ ਤੇ ਵਿਕਾਸ ਕੇਂਦਰ ਤੇ ਹੁਨਰ ਵਿਕਾਸ ਕੇਂਦਰਾਂ ਵਰਗਾ ਢਾਂਚਾ ਕਾਇਮ ਕਰਨ ਲਈ ਵੀ ਮੁਹੱਈਆ ਕਰਵਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਯੰਗ ਫਾਰਮਰਜ਼ ਐਸੋਸੀਏਸ਼ਨ ਕੋਲੋਂ ਪੰਚਾਇਤੀ ਜ਼ਮੀਨ ਛੁਡਾਉਣ ਦਾ ਰੇੜਕਾ ਵਧਿਆ
ਸਟੇਅ ਤੋਂ ਬਾਅਦ ਅਧਿਕਾਰੀਆਂ ਨੇ ਪੈਰ ਪਿੱਛੇ ਖਿੱਚੇ, ਪਿੰਡ ਵਾਸੀ ਪੰਚਾਇਤੀ ਵਾਲੀ ਥਾਂ ‘ਤੇ ਡਟੇ
ਪਟਿਆਲਾ। ਇੱਥੋਂ ਕੁਝ ਦੂਰ ਪਿੰਡ ਰੱਖੜਾ ਵਿਖੇ ਯੰਗ ਫਾਰਮਰਜ਼ ਐਸੋਸੀਏਸ਼ਨ ਕੋਲੋਂ ਪੰਚਾਇਤੀ ਜ਼ਮੀਨ ਦਾ ਕਬਜਾ ਛੁਡਾਉਣ ਦੇ ਮਾਮਲੇ ਨੂੰ ਲੈ ਕੇ ਰੇੜਕਾ ਵਧ ਗਿਆ ਹੈ। ਕਬਜਾ ਕਾਰਵਾਈ ਮੁਕੰਮਲ ਕਰਨ ਉਪਰੰਤ ਮਿਲੇ ਸਟੇਅ ਆਰਡਰਾਂ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਰੱਦ ਕਰਨ ਤੇ ਪਿੰਡ ਵਾਸੀ ਭੜਕ ਉੱਠੇ। ਜਿਨ੍ਹਾਂ ਦੇ ਖਿਲਾਫ਼ ਦੁਰਵਿਵਹਾਰ ਦੇ ਦੋਸ਼ ਲਾਉਂਦਿਆਂ ਮਾਲ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਕੇਸ ਵੀ ਦਰਜ਼ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਯੰਗ ਫਾਰਮਰਜ਼ ਐਸੋਸੀਏਸ਼ਨ ਨੂੰ ਕਈ ਵਰ੍ਹੇ ਪਹਿਲਾ ਅਲਾਟ ਹੋਈ ਪੰਚਾਇਤੀ ਜ਼ਮੀਨ ਦੇ ਖਿਲਾਫ਼ ਪਿੰਡ ਦੀ ਪੰਚਾਇਤ ਵੱਲੋਂ ਅਦਾਲਤੀ ਕੇਸ ਲੜਿਆ ਜਾ ਰਿਹਾ ਸੀ। ਜੋ ਪੰਚਾਇਤ ਦੇ ਹੱਕ ਵਿੱਚ ਹੋ ਗਿਆ, ਜਿਸ ਤਹਿਤ ਹੀ 5 ਤਾਰੀਖ ਨੂੰ ਲੈਂਡ ਕੁਲੈਕਟਰ ਕਮ ਡੀਡੀਪੀਓ ਵੱਲੋਂ ਇਹ ਜ਼ਮੀਨ ਕਬਜਾ ਮੁਕਤ ਕਰਵਾਉਣ ਦੇ ਆਰਡਰ ਜਾਰੀ ਕੀਤੇ। ਜਿਸ ਤਹਿਤ ਹੀ ਮਾਲ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਕਬਜਾ ਕਾਰਵਾਈ ਮੁਕੰਮਲ ਕਰਕੇ ਕਈ ਪਿੰਡ ਵਾਸੀਆਂ ਦੇ ਦਸਤਖ਼ਤ ਵੀ ਕਰਵਾਏ, ਪਰ ਇਸ ਦੌਰਾਨ ਹੀ ਇਨ੍ਹਾਂ ਅਧਿਕਾਰੀਆਂ ਨੂੰ ਸਬੰਧਿਤ ਧਿਰ ਵੱਲੋਂ ਹਾਈਕੋਰਟ ਵੱਲੋਂ ਮਿਲੀ ਸਟੇਅ ਦੇ ਦਸਤਾਵੇਜ ਦਿਖਾਉਣ ਤੇ ਇਹ ਅਧਿਕਾਰੀ ਕਬਜਾ ਕਾਰਵਾਈ ਨੂੰ ਅਧਿਕਾਰਤ ਰੂਪ ਦੇਣ ਤੋਂ ਪਿੱਛੇ ਹਟਣ ਲੱਗੇ। ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਉੱਧਰ ਅਜਿਹੀ ਕਬਜਾ ਕਾਰਵਾਈ ਲਈ ਪੁੱਜੇ ਕਾਨੂੰਨਗੋ ਸਤਿੰਦਰ ਕੁਮਾਰ ਨੇ ਪਿੰਡ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਸਮੇਤ ਡੇਢ ਦਰਜ਼ਨ ਹੋਰਨਾਂ ਦੇ ਖਿਲਾਫ਼ ਸਰਕਾਰੀ ਅਧਿਕਾਰੀਆ ਨਾਲ ਦੁਰਵਿਵਹਾਰ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਤਹਿਤ ਥਾਣਾ ਬਖਸੀਵਾਲਾ ਦੀ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ।
ਦੂਜੇ ਬੰਨੇ ਇਸ ਕੇਸ ਦੀ ਪੈਰਵਾਈ ਕਰਦੇ ਆ ਰਹੇ ਪਿੰਡ ਵਾਸੀਆਂ ਨੇ ਕਬਜਾ ਕਾਰਵਾਈ ਮੁਕੰਮਲ ਹੋਈ ਕਰਾਰ ਦਿੰਦਿਆਂ ਕੱਲ੍ਹ ਤੋਂ ਹੀ ਇਸ ਥਾਂ ਵਿੱਚ ਸਹਿਜ ਪਾਠ ਸਹਿਬ ਆਰੰਭ ਕਰਵਾਇਆ ਹੋਇਆ ਹੈ। ਇਸ ਦੇ ਨਾਲ ਹੀ ਦਰਜ਼ਨਾ ਪਿੰਡ ਵਾਸੀਆਂ ਨੇ ਰਾਤ ਵੀ ਇੱਥੇ ਹੀ ਬਿਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਰਾਜਸੀ ਦਬਾਅ ਹੇਠ ਅਧਿਕਾਰੀ ਪੈਰ ਪਿਛਾਂਹ ਖਿੱਚ ਰਹੇ ਹਨ, ਸਗੋਂ ਉਨ੍ਹਾਂ ਦੇ ਝੂਠਾ ਕੇਸ ਵੀ ਦਰਜ਼ ਕਰਵਾ ਦਿੱਤਾ ਹੈ। ਇਸੇ ਦੌਰਾਨ ਯੰਗ ਫਾਰਮਜ਼ ਐਸੋਸੀਏਸਨ ਦੇ ਮੁੱਖੀ ਭਗਵਾਨ ਦਾਸ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਟੇਅ ਆਰਡਰ 6 ਦਸੰਬਰ ਨੂੰ ਜਾਰੀ ਹੋਏ ਹਨ ਜਦਕਿ ਕਾਰਵਾਈ 7 ਦਸੰਬਰ ਨੂੰ ਕੀਤੀ ਗਈ ਹੈ। ਉਨ੍ਹਾਂ ਨੇ ਇੱਥੇ ਪਾਠ ਰਖਵਾਉਣ ਬਾਰੇ ਪਿੰਡ ਵਾਸੀਆਂ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਲਿਤਾਂ ਵੱਲੋਂ ਜ਼ਮੀਨੀ ਹੱਕਾਂ ਲਈ ਮੋਤੀ ਮਹਿਲ ਵੱਲ ਰੋਸ ਮਾਰਚ
ਹਜ਼ਾਰਾਂ ਦੀ ਗਿਣਤੀ ‘ਚ ਮਰਦ ਤੇ ਔਰਤਾਂ ਵੱਲੋਂ ਅਨਾਜ ਮੰਡੀ ਤੋਂ ਗੁਰਦੁਆਰਾ ਦੁੱਖ ਨਿਵਾਰਨ ਚੌਂਕ ਤੱਕ ਮਾਰਚ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਅੱਜ ਵੱਡੀ ਗਿਣਤੀ ਦਲਿਤਾਂ ਵੱਲੋਂ ਨਜ਼ੂਲ ਜ਼ਮੀਨਾਂ ਦੇ ਮਾਲਕਾਨਾ ਹੱਕ, ਪੰਚਾਇਤੀ ਜ਼ਮੀਨਾਂ ਵਿਚੋਂ ਤੀਸਰਾ ਹਿੱਸਾ 99 ਸਾਲਾਂ ਪਟੇ ‘ਤੇ ਦੇਣ, ਲੋੜਵੰਦ ਪਰਿਵਾਰਾਂ ਲਈ ਰਿਹਾਇਸ਼ੀ ਪਲਾਟਾਂ ਦਾ ਪ੍ਰਬੰਧ ਕਰਕੇ ਉਸਾਰੀ ਲਈ ਗ੍ਰਾਂਟ ਜਾਰੀ ਕਰਨ ਤੇ ਸੰਘਰਸ਼ ਦੌਰਾਨ ਆਗੂਆਂ ‘ਤੇ ਦਰਜ ਸਾਰੇ ਝੂਠੇ ਕੇਸ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਅਨਾਜ ਮੰਡੀ ‘ਚ ਰੈਲੀ ਕਰਨ ਉਪਰੰਤ ਗੁਰਦੁਆਰਾ ਦੁੱਖ ਨਿਵਾਰਨ ਚੌਂਕ ਤੱਕ ਮਾਰਚ ਕਰਕੇ ਜਾਮ ਲਗਾਇਆ ਗਿਆ।
ਇਸ ਮੌਕੇ ਸੀਨੀਅਰ ਆਗੂ ਗੁਰਮੁੱਖ ਸਿੰਘ ਅਤੇ ਬਲਵਿੰਦਰ ਜਲੂਰ, ਜ਼ਿਲ੍ਹਾ ਆਗੂ ਪਰਮਜੀਤ ਕੌਰ ਤੇ ਮਨਪ੍ਰੀਤ ਭੱਟੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਜ਼ਮੀਨ ਦੀ ਮੰਗ ਕਰਦੇ ਦਲਿਤਾਂ ‘ਤੇ ਜਬਰ ਢਾਹਿਆ ਗਿਆ ਸੀ, ਬਾਲਦ ਕਲਾਂ ਤੇ ਜਲੂਰ ਇਸਦੇ ਗਵਾਹ ਹਨ। ਉਸੇ ਨਕਸ਼ੇ ਕਦਮ ‘ਤੇ ਚੱਲਦਿਆਂ ਕਾਂਗਰਸ ਵੱਲੋਂ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ ਹੈ।
ਕਾਂਗਰਸ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਦਲਿਤਾਂ ਨੂੰ ਮਿਲੀਆਂ ਸਹੂਲਤਾਂ ‘ਤੇ ਕੱਟ ਲਾਉਂਦਿਆਂ ਨਜ਼ੂਲ ਤੇ ਪੰਚਾਇਤੀ ਜ਼ਮੀਨਾਂ ਸਬੰਧੀ ਦਲਿਤਾਂ ਦੇ ਹੱਕ ‘ਚ ਜਾਰੀ ਨੋਟੀਫਿਕੇਸ਼ਨਾਂ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਕੀਤੇ ਵਾਅਦੇ ਮੁਤਾਬਿਕ ਨਾ ਪਲਾਟ ਦਿੱਤੇ ਗਏ ਨਾ ਘਰ-ਘਰ ਰੁਜ਼ਗਾਰ ਦਿੱਤਾ ਗਿਆ ਤੇ ਨਾ ਹੀ ਪੰਚਾਇਤੀ ਜ਼ਮੀਨ ਘੱਟ ਰੇਟ ਦਿੱਤੀ ਗਈ ਹੈ।
ਗੁਰਦੀਪ ਧੰਦੀਵਾਲ ਤੇ ਗੁਰਵਿੰਦਰ ਬੋੜਾਂ ਨੇ ਦੱਸਿਆ ਕਿ ਧਰਨੇ ਤੋਂ ਇੱਕ ਦਿਨ ਪਹਿਲਾਂ ਸਾਬਕਾ ਐੱਮ ਪੀ ਪਰਨੀਤ ਕੌਰ ਤੇ ਪੰਚਾਇਤੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਉਪਰੋਕਤ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਦਲਿਤਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ ਅੱਜ ਮਾਰਚ ਤੋਂ ਬਾਅਦ ਲਗਾਏ ਜਾਮ ਵਿੱਚ ਡਿਊਟੀ ਮੈਜਿਸਟਰੇਟ ਵੱਲੋਂ ਪਹੁੰਚ ਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਦਸ ਦਿਨਾਂ ਦੇ ਅੰਦਰ ਮੀਟਿੰਗ ਕਰਵਾ ਕੇ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ।
ਅੰਤ ਵਿੱਚ ਆਗੂਆਂ ਨੇ ਕਿਹਾ ਕਿ ਜੇਕਰ ਦਲਿਤਾਂ ਦੀਆਂ ਉਪਰੋਕਤ ਮੰਗਾਂ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਰੇਲਾਂ ਤੇ ਸੜਕ ਮਾਰਗਾਂ ‘ਤੇ ਚੱਕਾ ਜਾਮ ਕੀਤਾ ਜਾਵੇਗਾ। ਰੈਲੀ ਨੂੰ ਜ਼ਿਲ੍ਹਾ ਆਗੂ ਗੁਰਪ੍ਰੀਤ ਖੇੜੀ, ਹਰਬੰਸ ਕੌਰ ਕੁਲਾਰਾਂ, ਸੁਖਵਿੰਦਰ ਹਥੋਆ, ਬਲਵੰਤ ਬਿਨਾਂਹੇੜੀ, ਅਜਾਇਬ ਸਿੰਘ ਕਾਮੀਕਲਾਂ ਅਤੇ ਜਗਦੇਵ ਸਿੰਘ ਚੌਂਦਾ ਨੇ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਂਹ ਕਾਰਨ ਜ਼ਮੀਨ ਧਸੀ, 3 ਮੌਤਾਂ
ਮ੍ਰਿਤਕਾਂ ‘ਚ ਇੱਕ 10 ਸਾਲ ਦਾ ਬੱਚਾ ਵੀ ਸ਼ਾਮਲ, ਮੁੰਬਈ ‘ਚ ਹੋਇਆ ਪਾਣੀ-ਪਾਣੀ
ਮੁੰਬਈ, (ਏਜੰਸੀ/ਸੱਚ ਕਹੂੰ ਨਿਊਜ਼)। ਮੁੰਬਈ ‘ਚ ਐਤਵਾਰ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਵਾਪਰੀਆਂ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੁੰਬਈ ਅਤੇ ਇਸ ਨਾਲ ਲੱਗਦੇ ਇਲਾਕਿਆਂ ‘ਚ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤ ਲੋਕਾਂ ਨੂੰ ਜਗ੍ਹਾ-ਜਗ੍ਹਾ ਪਾਣੀ ਇਕੱਠਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਖੇਤਰੀ ਆਫਤਾ ਪ੍ਰਬੰਧਨ ਸਾਖਾ ਦੇ ਮੁਖੀ ਸੰਤੋਸ਼ ਕਦਮ ਨੇ ਅੱਜ ਇੱਥੇ ਦੱਸਿਆ ਕਿ ਮੁੰਬਈ ਨਾਲ ਲੱਗਦੇ ਠਾਣੇ ਜ਼ਿਲ੍ਹੇ ਦੇ ਅੰਬਰਨਾਥ ਤਾਲੁਕਾ ਦੇ ਵਾਦੋਲ ਪਿੰਡ ‘ਚ ਇੱਕ ਘਰ ‘ਤੇ ਅੱਜ ਸਵੇਰੇ ਨੇੜੇ ਦੀ ਕੰਧ ਡਿੱਗ ਗਈ, ਜਿਸ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਇੱਥੇ ਮੈਟਰੋ ਸਿਨੇਮਾ ਨੇੜੇ ਦਰੱਖਤ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਠਾਣੇ ‘ਚ ਇੱਕ ਹਾਊਸਿੰਗ ਕੰਪਲੈਕਸ ‘ਚ ਇੱਕ ਕੰਧ ਡਿੱਗਣ ਕਾਰਨ ਦੋ ਕਾਰ ਸਮੇਤ ਤਿੰਨ ਵਾਹਨ ਨੁਕਸਾਨੇ ਗਏ।  ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਧਸਣ ਕਾਰਨ ਲਗਭਗ 15-20 ਕਾਰਾਂ ਮਲਬੇ ਹੇਠਾਂ ਡਿੱਗ ਗਈਆਂ ਹਨ।
ਮੁੰਬਈ ‘ਚ ਮਾਨਸੂਨ ਐਤਵਾਰ ਤੋਂ ਫਿਰ ਸਰਗਰਮ : ਮੌਸਮ ਵਿਭਾਗ
ਉੱਧਰ, ਗੁਜਰਾਤ ‘ਚ ਵੀ ਜੰਮ ਕੇ ਮੀਂਹ ਪੈ ਰਿਹਾ ਹੈ। ਇੱਥੇ ਵਲਸਾੜ ਦੇ ਉਮਬੇਰਗਾਂਵ ‘ਚ ਲਗਾਤਾਰ ਮੀਂਹ ਕਾਰਨ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਹੇਠਲੇ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਅਨੁਸਾਰ ਦੱਖਣੀ, ਮੱਧ ਗੁਜਰਾਤ ਅਤੇ ਸੌਰਾਸਟਰ ‘ਚ ਆਉਣ ਵਾਲੇ 24 ਘੰਟਿਆਂ ‘ਚ ਭਾਰੀ ਮੀਂਹ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਸਵੇਰੇ 5.30 ਤੱਕ ਕੋਲਾਬਾ ‘ਚ 90 ਐਮਐਮ ਅਤੇ ਸਾਂਤਾਕਰੂਜ ‘ਚ 195 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ‘ਚ ਓੜੀਸ਼ਾ, ਪੱਛਮੀ ਬੰਗਾਲ ਦੇ ਬਾਕੀ ਹਿੱਸਿਆਂ, ਗੁਜਰਾਤ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਅਤੇ ਮਹਾਰਾਸ਼ਟਰ ਦੇ ਬਾਕੀ ਹਿੱਸਿਆਂ ਅਤੇ ਪੂਰਬੀ ਉੱਤਰ ਪ੍ਰਦੇਸ਼ ‘ਚ ਮੀਂਹ ਪਵੇਗਾ।
ਵਿਧਾਇਕ ਸੰਦੋਆ ‘ਤੇ ਰੇਤ ਮਾਫੀਆ ਵਲੋਂ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿੰਦਾ
ਪਟਿਆਲਾ (ਸੱਚ ਕਹੂੰ ਨਿਊਜ਼)। ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਸਰਕਾਰ ਦੀ ਸ਼ਹਿ ‘ਤੇ ਰੇਤ ਅਤੇ ਭੂ ਮਾਫੀਆ ਗੁੰਡਾਗਰਦੀ ਦੀਆਂ ਸਮੁੱਚੀਆਂ ਹੱਦਾਂ ਟੱਪ ਚੁੱਕਾ ਹੈ। ਇਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸ਼ਰੇਆਮ ਰੇਤ ਅਤੇ ਭੂ ਮਾਫੀਆ ਦੇ ਗੁੰਡੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਘੁੰਮ ਰਹੇ ਹਨ। ਹੁਣ ਤਾਂ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਤਾਂ ਵੀ ਪਾਰ ਕਰ ਗਈ ਕਿ ਲੋਕਾਂ ਦੇ ਚੁਣੇ ਗਏ ਨੁਮਾਇੰਦਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ।
ਪਹਿਲਾਂ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਘਨੌਰ ਹਲਕੇ ‘ਚ ਸ਼ਰੇਆਮ ਮਾਈਨਿੰਗ ਮਾਫੀਆ ਨੇ ਇੱਕ ਅਧਿਕਾਰੀ ਦੀ ਕੁੱਟਮਾਰ ਕੀਤੀ ਫਿਰ ਉਸ ਨੂੰ ਥਾਣੇ ‘ਚ ਬੰਦ ਕਰਕੇ ਕੁੱਟਿਆ ਗਿਆ। ਹੁਣ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਸ਼ਰੇਆਮ ਰੇਤ ਅਤੇ ਭੂ ਮਾਫੀਆ ਨੇ ਬੜੀ ਬੁਰੀ ਤਰਾਂ ਕੁੱਟਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਇੰਝ ਲੱਗ ਰਿਹਾ ਹੈ ਜਿਵੇਂ ਲੋਕਤੰਤਰ ਨਹੀਂ ਸਗੋਂ ਭੂ ਮਾਫੀਆ ਤੇ ਰੇਤ ਮਾਫੀਆ ਦਾ ਰਾਜ ਹੋਵੇ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੀ ਗੁੰਡਾਗਰਦੀ ਦੀ ਸਖਤ ਨਿੰਦਾ ਕਰਦਾ ਹੈ ਅਤੇ ਇਹ ਕਹਿਣ ਤੋਂ ਵੀ ਗੁਰੇਜ ਨਹੀਂ ਕਰਦਾ ਕਿ ਅਜਿਹੇ ਹਮਲੇ ਸਰਕਾਰੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਚਾਹੀਦਾ ਹੈ ਕਿ ਰੇਤ ਅਤੇ ਭੂ ਮਾਫੀਆ ਦੇ ਇਨਾਂ ਗੁੰਡਿਆਂ ਨੂੰ ਨੱਥ ਪਾਈ ਜਾਵੇ ਅਤੇ ਇਸ ਦੀ ਵੱਡੇ ਪੱਧਰ ‘ਤੇ ਜਾਂਚ ਕਰਕੇ ਇਨਾਂ ਗੁੰਡਿਆਂ ਨੂੰ ਸ਼ਹਿ ਦੇਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਹਾਜ਼ਰ ਸਨ।
ਰਿਜ਼ਰਵ ਕੋਟੇ ਦੀ ਜ਼ਮੀਨਾਂ ਠੇਕੇ ਤੇ ਲੈਣ ਲਈ ਡੀਸੀ ਦਫ਼ਤਰ ਮੂਹਰੇ ਜ਼ੋਰਦਾਰ ਰੋਸ ਧਰਨਾ
ਸ਼ਹਿਰ ਵਿੱਚੋਂ ਦੀ ਕੀਤਾ ਰੋਸ ਪ੍ਰਦਰਸ਼ਨ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਲੈਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਸ਼ਹਿਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਡੀਸੀ ਦਫ਼ਤਰ ਮੂਹਰੇ ਧਰਨਾ ਲਾਇਆ ਗਿਆ।
ਸੰਗਰੂਰ, ਸੁਨਾਮ, ਧੂਰੀ, ਭਵਾਨੀਗੜ੍ਹ ਬਲਾਕ ਦੇ ਜਿਨ੍ਹਾਂ ਪਿੰਡਾਂ ਦੀ ਅਜੇ ਬੋਲੀ ਹੋਣੀ ਰਹਿੰਦੀ ਹੈ, ਉਨ੍ਹਾਂ ਪਿੰਡਾਂ ਤੋਂ ਪਹੁੰਚੇ ਸਮੂਹ ਦਲਿਤ ਮਜ਼ਦੂਰ ਭਾਈਚਾਰੇ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਨਿੰਦੀ, ਜ਼ਿਲ੍ਹਾ ਆਗੂ ਧਰਮਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਰਿਜਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਹਰ ਹਾਲਤ ਵਿੱਚ ਲੈ ਕੇ ਰਹਾਂਗੇ, ਕਿਉਂਕਿ ਜ਼ਮੀਨ ਸਾਡੇ ਮਾਣ ਸਨਮਾਨ ਦਾ ਪ੍ਰਤੀਕ ਹੈ।
ਪਿੰਡਾਂ ਵਿੱਚ ਕਈ ਕਈ ਵਾਰ ਬੋਲੀਆਂ ਰੱਦ ਹੋ ਚੁੱਕੀਆਂ ਹਨ, ਸਮੂਹ ਦਲਿਤ ਭਾਈਚਾਰੇ ਦਸਤਖਤ ਅੰਗੂਠੇ ਲਗਵਾ ਕੇ ਸਬੰਧਿਤ ਬੀਡੀਪੀਓ ਨੂੰ ਮੰਗ ਪੱਤਰ ਦੇ ਚੁਕੇ ਹਨ, ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਮੂਹ ਦਲਿਤ ਮਜ਼ਦੂਰ ਭਾਈਚਾਰਾ ਇਹ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ‘ਤੇ ਇਸ ਕਰਕੇ ਲੈਣਾ ਚਾਹੁੰਦਾ ਹੈ ਤਾਂ ਜੋ ਦਲਿਤ ਮਜ਼ਦੂਰ  ਔਰਤਾਂ ਨੂੰ ਜ਼ਲੀਲ ਨਾ ਹੋਣਾ ਪਵੇ। ਮਜ਼ਦੂਰ ਭਾਈਚਾਰੇ ਸਾਰੇ ਸਾਧਨਾਂ ਤੋਂ ਵਾਂਝਾ ਹੈ। ਕਈ ਪਿੰਡਾਂ ਵਿੱਚ ਦਲਿਤ ਮਜ਼ਦੂਰ ਨੂੰ ਉਪਜਾਊ ਜ਼ਮੀਨ ਨਹੀਂ ਦਿੱਤੀ ਜਾ ਰਹੀ ਨਾ ਹੀ ਪਿੰਡ ਦੇ ਕਈ ਟੱਕਾਂ ਵਿੱਚ ਪਾਣੀ ਦਾ ਪ੍ਰਬੰਧ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰ ਹਾਲਤ ਵਿੱਚ ਇਹ ਜ਼ਮੀਨਾਂ ਦਲਿਤ ਭਾਈਚਾਰੇ ਨੂੰ ਦਿਵਾਈਆਂ ਜਾਣਗੀਆਂ।
ਜ਼ਮੀਨ ਐਕਵਾਇਰ ਕਰਨ ਦਾ ਵਿਰੋਧ
ਗੁਜਰਾਤ ਦੇ ਪੰਜ ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਇੱਛਾ ਮੌਤ
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗੁਜਰਾਤ ਦੇ ਸੀਐਮ ਨੂੰ ਭੇਜੀ ਚਿੱਠੀ
ਅਹਿਮਾਦਬਾਦ (ਏਜੰਸੀ)। ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ‘ਚ ਕਰੀਬ 5,000 ਤੋਂ ਜ਼ਿਆਦਾ ਕਿਸਾਨ ਰਾਜ ਬਿਜਲੀ ਉਪਕ੍ਰਮ ਵੱਲੋਂ ਭੂਮੀ ਐਕਵਾਇਰ ਕੀਤੇ ਜਾਣ ਖਿਲਾਫ਼ ਸੰਘਰਸ਼ਸ਼ੀਲ ਹਨ। ਇਨ੍ਹਾਂ ਕਿਸਾਨ (Land Acquisition) ਪਰਿਵਾਰਾਂ ਨੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇੱਛਾ ਮੌਤ ਦੀ ਆਗਿਆ ਮੰਗੀ ਹੈ। ਕਿਸਾਨ ਸੰਗਠਨ ਦੇ ਇੱਕ ਆਗੂ ਨੇ ਅਜਿਹਾ ਦਾਅਵਾ ਕੀਤਾ ਹੈ। ਕਿਸਾਨਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਇੱਕ ਸੰਗਠਨ ਗੁਜਰਾਤ ਖੇਦੁਜ ਸਮਾਜ ਦੇ ਮੈਂਬਰ ਤੇ ਇੱਕ ਸਥਾਨਕ ਕਿਸਾਨ ਕੇਂਦਰ ਸਿੰਘ ਗੋਹਿਲ ਨੇ ਦਾਅਵਾ ਕੀਤਾ ਕਿ ਇਸ ਕਦਮ ਨਾਲ ਪ੍ਰਭਾਵਿਤ ਹੋਣ ਵਾਲੇ 12 ਪਿੰਡਾਂ ਦੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਾ ਕੇ ਕੁੱਲ 5,259 ਵਿਅਕਤੀਆਂ ਨੇ ਇੱਛਾ ਮੌਤ ਦੀ ਮੰਗ ਕੀਤੀ ਹੈ। ਕਿਉਂਕਿ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਨੂੰ ਸੂਬਾ ਸਰਕਾਰ ਤੇ ਗੁਜਰਾਤ ਬਿਜਲੀ ਨਿਗਮ ਲਿਮਟਿਡ (ਜੀਪੀਸੀਐੱਲ) ਵੱਲੋਂ ਜ਼ਬਰਦਸਤੀ ਖੋਇਆ ਜਾ ਰਿਹਾ ਹੈ।
ਪੁਲਿਸ ਸੁਰੱਖਿਆ ਹੇਠ ਐੱਸਜੀਪੀਸੀ ਨੇ ਵਾਹੀ ਜ਼ਮੀਨ
ਅਸ਼ੋਕ ਵਰਮਾ, ਬਠਿੰਡਾ: ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਭਾਈਰੂਪਾ ਵਿਚ ਕਰੀਬ ਦੋ ਮਹੀਨੇ ਮਗਰੋਂ ਲੰਗਰ ਕਮੇਟੀ ਤੋਂ 161 ਏਕੜ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ।
ਵਿਰੋਧ ਨਾ ਹੋਣ ਕਾਰਨ ਭਾਈਰੂਪਾ ‘ਚ ਬਣੀ ਰਹੀ ਸ਼ਾਂਤੀ
ਇਸ ਸਬੰਧੀ ਬਠਿੰਡਾ ਜੋਨ ਦੇ ਆਈ.ਜੀ ਦੇ ਦਖਲ ਨਾਲ ਦੋ ਦਿਨ ਪਹਿਲਾਂ ਐਸ.ਜੀ.ਪੀ.ਸੀ ਤੇ ਲੰਗਰ ਕਮੇਟੀ ਵਿਚਕਾਰ ਸਮਝੌਤਾ ਹੋ ਗਿਆ ਸੀ ਹਾਲਾਂਕਿ ਕਬਜਾ ਲੈਣ ਲਈ ਵੀਰਵਾਰ ਸ਼ਾਮ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਪਰ ਅੱਜ ਸਵੇਰ ਵਕਤ ਐਸ.ਜੀ.ਪੀ.ਸੀ. ਨੇ ਲੰਗਰ ਕਮੇਟੀ ਵਾਲੀ ਜਮੀਨ ਨੂੰ ਟਰੈਕਟਰਾਂ ਨਾਲ ਵਾਹ ਦਿੱਤਾ  ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਕਿਸੇ ਨੇ  ਵੀ ਅੱਜ ਵਿਰੋਧ ਨਹੀਂ ਕੀਤਾ ਜਿਸ ਦੇ ਸਿੱਟੇ ਵਜੋਂ ਪਿੰਡ ਭਾਈਰੂਪਾ ਵਿਚ ਅਮਨ ਸ਼ਾਂਤੀ ਬਣੀ ਰਹੀ।
ਬਠਿੰਡਾ ਪੁਲੀਸ ਦੇ ਅਫਸਰਾਂ ਨੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਤੇ ਸੁਰੱਖਿਆ ਦੇ ਮੱਦੇਨਜ਼ਰ  ਵਿਵਾਦਤ ਜ਼ਮੀਨ ਵਾਲੀ ਥਾਂ ਤੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਸੀ। ਐਸ.ਪੀ (ਡੀ) ਬਿਕਰਮਜੀਤ ਸਿੰਘ ਦੀ ਅਗਵਾਈ ਵਿਚ ਅੱਜ ਸਵੇਰ ਵਕਤ ਹੀ ਪਿੰਡ ਭਾਈਰੂਪਾ ‘ਚ ਪੁਲਿਸ ਮੌਕੇ ਤੇ ਪੁੱਜ ਗਈ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ  ਅਮਰੀਕ ਸਿੰਘ ਕੋਟਸ਼ਮੀਰ , ਮੇਜਰ ਸਿੰਘ ਢਿੱਲੋਂ (ਰਾਮਪੁਰਾ),ਗੁਰਤੇਜ ਸਿੰਘ ਢੱਡੇ, ਮੋਹਨ ਸਿੰਘ ਬੰਗੀ, ਤੋਂ ਇਲਾਵਾ ਐਸ.ਜੀ.ਪੀ.ਸੀ ਦੇ ਸਕੱਤਰ ਕੇਵਲ ਸਿੰਘ ਨੇ ਅੱਜ ਆਪਣੀ ਦੇਖ ਰੇਖ ਵਿਚ ਜ਼ਮੀਨ ਦਾ ਕਬਜ਼ਾ ਲਿਆ।
ਅਮਨ ਅਮਾਨ ਨਾਲ ਸ਼ੁਰੂ ਹੋਈ ਵਹਾਈ
ਐਸ.ਪੀ (ਡੀ) ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਅੱਜ ਅਮਨ ਸ਼ਾਂਤੀ ਨਾਲ ਜ਼ਮੀਨ ਦੀ ਵਹਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਾਰੀਆਂ ਹੀ ਧਿਰਾਂ ਨੇ ਸਹਿਯੋਗ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਸ਼ਾਮ ਹੁਦਿੰਆਂ ਭਾਈਰੂਪਾ ਚੋਂ ਪੁਲੀਸ ਨੂੰ ਵਾਪਿਸ ਸੱਦ ਲਿਆ ਗਿਆ ਹੈ  ਉਨ੍ਹਾਂ ਦੱਸਿਆ ਕਿ ਦਿਆਲਪੁਰਾ ਅਤੇ ਫੂਲ ਥਾਣੇ ਦੀ ਪੁਲੀਸ ਨੂੰ ਇੱਕ ਦੋ ਦਿਨ ਹਾਲਾਤਾਂ ਤੇ ਨਜ਼ਰ ਰੱਖਣ  ਦੀ ਹਦਾਇਤ ਕੀਤੀ ਗਈ ਹੈ
ਲੰਗਰ ਕਮੇਟੀ ਵੱਲੋਂ ਸਮਝੌਤੇ ਤੋਂ ਇਨਕਾਰ
ਦੂਜੇ ਪਾਸੇ ਲੰਗਰ ਕਮੇਟੀ ਦੇ ਆਗੂਆਂ ਨੇ ਅੱਜ ਪ੍ਰੈਸ ਬਿਆਨ ਜਾਰੀ ਕੀਤਾ ਹੈ ਜਿਸ ‘ਚ ਆਖਿਆ ਹੈ ਕਿ ਕੁਝ ਅਕਾਲੀ ਆਗੂਆਂ ਵੱਲੋਂ ਸਮਝੌਤਾ ਕਰਨ ਸਬੰਧੀ ਲਾਏ ਜਾ ਰਹੇ ਇਲਜਾਮਾਂ ‘ਚ ਕੋਈ ਸਚਾਈ ਨਹੀਂ ਹੈ ਲੰਗਰ ਕਮੇਟੀ ਦੇ ਆਗੂ ਸ੍ਰੀ ਰਾਜਵਿੰਦਰ ਸਿੰਘ ਨੇ ਕਿਸੇ ਅਕਾਲੀ ਆਗੂ ਦਾ ਨਾਮ ਲੈਣ ਅਤੇ ਸ਼੍ਰੋਮਣੀ ਕਮੇਟੀ ਨਾਲ ਕਿਸੇ ਵੀ ਕਿਸਮ ਦੇ ਸਮਝੌਤੇ ਤੋਂ ਵੀ ਇਨਕਾਰ ਕੀਤਾ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਤੇ ਉਮੀਦ ਹੈ ਕਿ ਫੈਸਲਾ ਲੰਗਰ ਕਮੇਟੀ ਦੇ ਹੱਕ ‘ਚ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਸਤੇ ‘ਚੋਂ ਚੱਟਾਨਾਂ ਅਤੇ ਮਲਬਾ ਹਟਾਉਣ  ਦੇ ਕਾਰਜ ਜਾਰੀ
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਰਾਮਬਨ ਵਿੱਚ ਭਾਰੀ ਮੀਂਹ ਪੈਣ ਤੋਂ ਬਾਅਦ ਕੌਮੀ ਰਾਜਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਤੀਰਥਯਾਤਰੀਆਂ ਨੂੰ ਜੰਮੂ ਤੋਂ ਸ੍ਰੀਨਗਰ ਵਿਚਕਾਰ ਰੋਕਿਆ ਗਿਆ ਹੈ।
ਐਡਮਨਿਸਟਰੇਸ਼ਨ ਨੇ ਉਨ੍ਹਾਂ ਨੂੰ ਜੰਮੂ ਦੇ ਬੇਸ ਕੈਂਪ ਵਿੱਚ ਹੀ ਦਿਨ ਗੁਜ਼ਾਰਨ ਲਈ ਕਿਹਾ ਹੈ। ਉੱਧਰ, ਰਸਤੇ ‘ਚੋਂ ਚਟਾਨਾਂ ਅਤੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਈਵੇ ਨੂੰ ਖੋਲ੍ਹਣ ਦਾ ਕੰਮ ਕਰੀਬ 50 ਫੀਸਦੀ ਹੋ ਗਿਆ।
ਸ੍ਰੀ ਅਮਰਨਾਥ ਸ਼੍ਰਾਈਨ ਬੋਰਡ (ਐੱਸਏਐੱਸਬੀ) ਦੇ ਇੱਕ ਦਫ਼ਤਰੀ ਬੁਲਾਰੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਬਾਲਟਾਨ ਅਤੇ ਪਹਿਲਗਾਮ ਦੋਵੇਂ ਰਸਤਿਆਂ ਤੋਂ ਫਿਲਹਾਲ ਯਾਤਰਾ ਰੋਕ ਦਿੱਤੀ ਗਈ ਹੈ।
ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ
ਕੁਝ ਜ਼ਰੂਰੀ ਨੁਕਤੇ
ਪਾਣੀ ਦੇ ਉਪਲੱਬਧ ਸੋਮਿਆਂ ਦੀ 85% ਤੋਂ ਵੱਧ ਖੇਤੀਬਾੜੀ ਵਿੱਚ ਵਰਤੋਂ ਹੁੰਦੀ ਹੈ ਸਿੰਚਾਈ ਲਈ ਵਰਤੇ ਪਾਣੀ ਦਾ 75% ਤੋਂ ਵੱਧ ਹਿੱਸਾ ਜ਼ਮੀਨ ਹੇਠਲਾ ਪਾਣੀ ਪੂਰਾ ਕਰਦਾ ਹੈ ਸਾਡੇ ਪਾਣੀ ਦੇ ਸੋਮੇ ਸੀਮਤ ਹਨ ਇਨ੍ਹਾਂ ਦੀ ਯੁਕਤੀ ਨਾਲ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ, ਜੋ ਕਿ ਖੇਤੀ ਪੱਧਰ ‘ਤੇ ਬਹੁਤ ਸਾਰੀਆਂ ਤਕਨੀਕਾਂ ਅਪਣਾਉਣ ਰਾਹੀਂ ਵਧਾਈ ਜਾ ਸਕਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਹੇਠ ਲਿਖੇ ਕੁਝ ਜ਼ਰੂਰੀ ਨੁਕਤੇ ਵਿਕਸਿਤ ਕੀਤੇ ਹਨ:-
ਲੇਜ਼ਰ ਲੈਵਲਿੰਗ:
ਅੱਜ-ਕੱਲ੍ਹ ਪੰਜਾਬ ਵਿੱਚ ਲੇਜ਼ਰ ਲੈਵਲਰ ਖੇਤਾਂ ਨੂੰ ਪੱਧਰ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ ਇਸ ਤਕਨੀਕ ਨਾਲ ਕੀਤੇ ਤਜ਼ਰਬਿਆਂ ਤੋਂ ਪਤਾ ਲੱਗਦਾ ਹੈ ਕਿ ਲੇਜ਼ਰ ਲੈਵਲਰ (ਕੰਪਿਊਟਰ ਕਰਾਹੇ) ਨਾਲ 25-30 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਇੱਕ ਏਕੜ ਖੇਤ ਨੂੰ ਪੱਧਰ ਕਰਨ ਲਈ 1-2 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਲੇਜ਼ਰ ਲੈਵਲਿੰਗ ਦੀ ਅਨੁਮਾਨਤ ਲਾਗਤ 500-600 ਰੁਪਏ ਪ੍ਰਤੀ ਘੰਟਾ ਹੈ ਇਸਦੀ ਵਰਤੋਂ ਨਾਲ ਖੇਤ ਵਿੱਚ ਪਾਣੀ ਇੱਕੋ-ਜਿਹਾ ਲੱਗਦਾ ਹੈ, ਨਦੀਨ ਘੱਟ ਪੈਦਾ ਹੁੰਦੇ ਹਨ ਖਾਦ ਵੀ ਬਰਾਬਰ ਪੈਂਦੀ ਹੈ, ਜਿਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ
ਸਿੰਚਾਈ ਦਾ ਨੇਮ:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਵੱਖ-ਵੱਖ ਫਸਲਾਂ ਲਈ ਸਿੰਚਾਈ ਦਾ ਨੇਮ ਵਿਕਸਿਤ ਕੀਤਾ ਹੈ ਝੋਨੇ ਲਈ 2 ਦਿਨਾਂ ਦੇ ਅੰਤਰਾਲ ਬਾਅਦ ਪਾਣੀ ਲਾਉਣ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਤੇ 8 ਸਿੰਚਾਈਆਂ ਬਚਦੀਆਂ ਹਨ ਇਸ ਤੋਂ ਇਲਾਵਾ ਝੋਨੇ ਦੀ ਸਿੰਚਾਈ ਵਾਸਤੇ ਟੈਂਸ਼ੀਓਮੀਟਰ ਦੀ ਵਰਤੋਂ ਨਾਲ 20-25% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਕਣਕ ਵਿੱਚ 2 ਸਿੰਚਾਈਆਂ ਬਚ ਸਕਦੀਆਂ ਹਨ ਦੇਰ ਨਾਲ ਝੋਨਾ ਲਾਉਣ ਨਾਲ 3 ਲੱਖ ਹੈਕ-ਮੀਟਰ ਪਾਣੀ ਬਚਾ ਸਕਦੇ ਹਾਂ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ 3 ਸੈਂਟੀਮੀਟਰ ਤੱਕ ਘਟਾਇਆ ਜਾ ਸਕਦਾ ਹੈ
ਖਾਲੀਆਂ ਵਿੱਚ ਸਿੰਚਾਈ:
ਇਹ ਤਕਨੀਕ ਵੱਟਾਂ ‘ਤੇ ਲਾਈਆਂ ਜਾਣ ਵਾਲੀਆਂ ਫ਼ਸਲਾਂ ਲਈ ਲਾਭਦਾਇਕ ਹੈ ਇਸ ਨਾਲ ਖੁੱਲ੍ਹੇ ਪਾਣੀ ਨਾਲੋਂ ਬਿਨਾ ਝਾੜ ਦੇ ਨੁਕਸਾਨ ਦੇ 20-25% ਪਾਣੀ ਦੀ ਬੱਚਤ ਹੋ ਜਾਂਦੀ ਹੈ ਇਹ ਤਰੀਕਾ ਭਾਰੀ ਮਿੱਟੀ ਵਾਲੇ ਇਲਾਕਿਆਂ ਲਈ ਠੀਕ ਹੈ
ਫੁਹਾਰਾ ਸਿੰਚਾਈ:
ਇਹ ਤਕਨੀਕ ਊਬੜ-ਖਾਬੜ ਜ਼ਮੀਨ, ਰੇਤਲੀ ਜਾਂ ਚੀਕਣੀ ਮਿੱਟੀ ਵਾਲੀ ਜ਼ਮੀਨ ਲਈ ਲਾਭਦਾਇਕ ਹੈ ਫੁਹਾਰਾ ਸਿੰਚਾਈ, ਸਿਆੜ ਵਿੱਚ ਸਿੰਚਾਈ ਕਰਨ ਨਾਲੋਂ 1.5 ਗੁਣਾ ਕੁਸ਼ਲ ਹੈ
ਤੁਪਕਾ ਸਿੰਚਾਈ:
ਤੁਪਕਾ ਸਿੰਚਾਈ ਪ੍ਰਣਾਲੀ ਦੀ ਕੁਸ਼ਲਤਾ 90% ਹੈ ਇਹ ਤਕਨੀਕ ਹਰ ਤਰ੍ਹਾਂ ਦੀ ਫਸਲ ਲਈ ਵਰਤੀ ਜਾ ਸਕਦੀ ਹੈ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਦੇ ਨਾਲ-ਨਾਲ ਖਾਦ ਦੀ ਵੀ ਬੱਚਤ ਹੁੰਦੀ ਹੈ ਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਤੁਪਕਾ ਸਿੰਚਾਈ ਪ੍ਰਣਾਲੀ ਫਸਲਾਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਲਈ ਵਰਤੀ ਜਾ ਸਕਦੀ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਤਕਨੀਕ ਦੀ ਕਣਕ, ਮੱਕੀ, ਪਿਆਜ਼, ਕਿੰਨੂ, ਆਲੂ ਅਤੇ ਮਿਰਚਾਂ ਲਈ ਸਿਫਾਰਿਸ਼ ਕੀਤੀ ਹੈ, ਫਰਟੀਗੇਸ਼ਨ ਯਾਨੀ ਸਿੰਚਾਈ ਦੇ ਨਾਲ ਹੀ ਖਾਦ ਪਾਉਣਾ ਇਸ ਤਕਨੀਕ ਦੀ ਇੱਕ ਹੋਰ ਮਹੱਤਤਾ ਹੈ
ਵਰਖਾ ਦੇ ਪਾਣੀ ਨੂੰ ਸੰਭਾਲਣਾ:
ਵਰਖਾ ਦੇ ਪਾਣੀ ਨੂੰ ਸੰਭਾਲਣਾ ਇੱਕ ਆਸਾਨ ਅਤੇ ਕਿਫ਼ਾਇਤੀ ਤਕਨੀਕ ਹੈ ਇਸ ਨਾਲ ਨਾ ਸਿਰਫ਼ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਬਲਕਿ ਘਟਦੇ ਪਾਣੀ ਦਾ ਪੱਧਰ ਵੀ ਪਤਾ ਲੱਗਦਾ ਹੈ ਪਾਣੀ ਇੱਕ ਜਗ੍ਹਾ ਇਕੱਠਾ ਨਹੀਂ ਹੁੰਦਾ, ਜਿਸ ਨਾਲ ਸੜਕਾਂ ਖਰਾਬ ਨਹੀਂ ਹੁੰਦੀਆਂ ਅਤੇ ਮੱਛਰ ਵੀ ਪੈਦਾ ਨਹੀਂ ਹੁੰਦੇ 1 ਸੈਂਟੀਮੀਟਰ ਮੀਂਹ ਨਾਲ 100 ਵਰਗ ਮੀਟਰ ਛੱਤ ਦੇ ਖੇਤਰਫਲ ਵਿੱਚੋਂ 1000 ਲੀਟਰ ਪਾਣੀ ਬਚਾਇਆ ਜਾ ਸਕਦਾ ਹੈ
ਕਿਆਰੇ ਦਾ ਆਕਾਰ:
ਕਣਕ ਪੰਜਾਬ ਦੀ ਮੁੱਖ ਫਸਲ ਹੈ ਇਸਦੀ ਸਿੰਚਾਈ ਲਈ ਕਿਸਾਨ ਬਾਰਡਰ ਸਿੰਚਾਈ ਤਕਨੀਕ ਅਪਣਾਉਂਦਾ ਹੈ ਜਿਸ ਨਾਲ ਪਾਣੀ ਦੀ ਕੁਸ਼ਲਤਾ ਘਟਦੀ ਹੈ ਪਾਣੀ ਦੀ ਉਪਲੱਬਧਤਾ ਮੁਤਾਬਕ ਫ਼ਸਲ ਦਾ ਉਤਪਾਦਨ ਵਧਾਉਣ ਲਈ ਖੇਤ ਦੇ ਆਕਾਰ ਨੂੰ ਬਦਲਣਾ ਸੰਭਵ ਹੈ ਤਾਂ ਜੋ ਪਾਣੀ ਦੀ ਵਰਤੋਂ ਪ੍ਰਭਾਵੀ ਹੋ ਸਕੇ ਝੋਨੇ ਲਈ ਖੇਤ ਪੱਧਰ ਅਤੇ ਇੱਕ ਏਕੜ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਣਾ ਹੈ
ਡਾਈਕ ਦੀ ਉਚਾਈ ਵਿੱਚ ਵਾਧਾ:
ਮੀਂਹ ਦੇ ਪਾਣੀ ਦੀ ਸੰਭਾਲ ਲਈ ਸਰਵੋਤਮ ਡਾਈਕ ਦੀ ਉਚਾਈ ਦੀ, ਜੋ ਕਿ 17.5 ਸੈਂ.ਮੀ., 22.5 ਸੈਂ.ਮੀ. ਅਤੇ 27.5 ਸੈਂ.ਮੀ. ਲਾਈਟ, ਮੀਡੀਅਮ ਅਤੇ ਹੈਵੀ ਕਿਸਮ ਦੀ ਮਿੱਟੀ ਲਈ ਹੈ, ਦੀ ਸਿਫਾਰਸ਼ ਕੀਤੀ ਗਈ ਹੈ ਇਸ ਨਾਲ ਪਾਣੀ ਦੀ ਵਰਤੋਂ ਘਟਦੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਹੁੰਦੀ ਹੈ
ਮਲਚਿੰਗ ਰਾਹੀਂ ਪਾਣੀ ਦੀ ਬੱਚਤ:
ਮਲਚਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਫ਼ਸਲ ਨੂੰ ਪਾਣੀ ਦੀ ਲੋੜ ਘਟ ਜਾਂਦੀ ਹੈ, ਝਾੜ ਅਤੇ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਇਸ ਤਕਨੀਕ  ਵਿੱਚ ਮਿੱਟੀ ਨੂੰ 25 ਮਾਇਕਰੋਨ ਦੀ ਪਲਾਸਟਿਕ ਸ਼ੀਟ ਨਾਲ ਢੱਕਿਆ ਜਾਂਦਾ ਹੈ ਜਿਸਦੇ ਨਾਲ ਵਾਸ਼ਪੀਕਰਨ ਘਟ ਜਾਂਦਾ ਹੈ ਅਤੇ ਥੋੜ੍ਹੀ ਵੱਧ ਗਰਮੀ ਪੈਦਾ ਕਰਨ ਕਰਕੇ ਫਸਲ ਅਗੇਤੀ ਹੋ ਜਾਂਦੀ ਹੈ ਮਲਚ ਦੀ ਵਰਤੋਂ ਨਾਲ ਨਦੀਨ ਮੁਕਤ ਵਾਤਾਵਰਨ ਪੈਦਾ ਹੁੰਦਾ ਹੈ ਤੇ ਗੋਡੀ ਕਰਨ ਦੀ ਮਜ਼ਦੂਰੀ ਵੀ ਬਚਦੀ ਹੈ
ਵਰਖਾ ਦੇ ਪਾਣੀ ਨੂੰ ਸੰਭਾਲਣਾ ਇੱਕ ਆਸਾਨ ਅਤੇ ਕਿਫ਼ਾਇਤੀ ਤਕਨੀਕ ਹੈ ਇਸ ਨਾਲ ਨਾ ਸਿਰਫ਼ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਬਲਕਿ ਘਟਦੇ ਪਾਣੀ ਦਾ ਪੱਧਰ ਵੀ ਪਤਾ ਲੱਗਦਾ ਹੈ ਪਾਣੀ ਇੱਕ ਜਗ੍ਹਾ ਇਕੱਠਾ ਨਹੀਂ ਹੁੰਦਾ ਜਿਸ ਨਾਲ ਸੜਕਾਂ ਖਰਾਬ ਨਹੀਂ ਹੁੰਦੀਆਂ ਅਤੇ ਮੱਛਰ ਵੀ ਪੈਦਾ ਨਹੀਂ ਹੁੰਦੇ