Cm - Sach Kahoon Punjabi
16 ਫਰਵਰੀ ਨੂੰ ਸੀਐਮ ਅਹੁਦੇ ਦੀ ਸਹੁੰ ਚੁੱਕਣਗੇ ਕੇਜਰੀਵਾਲ
‘ਆਪ’ ਨੇ 70 ‘ਚੋਂ 62 ਸੀਟਾਂ ਜਿੱਤੀਆਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕੀਤੀ। ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਅਹੁਦੇ (Kejriwal CM) ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 16 ਫਰਵਰੀ ਐਤਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਉਪ ਰਾਜਪਾਲ ਨਾਲ ਮੁਲਾਕਾਤ ਕਰਕੇ ਤਾਰੀਖ ਨਿਰਧਾਰਤ ਕੀਤੀ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਦਿੱਲੀ ‘ਚ 70 ਵਿੱਚੋਂ 62 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ, ਭਾਜਪਾ ਸਿਰਫ 8 ਸੀਟਾਂ ‘ਤੇ ਸਿਮਟ ਗਈ। ਦੂਜੇ ਪਾਸੇ, ਦਿੱਲੀ ‘ਚ ਲਗਾਤਾਰ ਤਿੰਨ ਵਾਰ ਸੱਤਾ ਵਿਚ ਰਹੀ ਕਾਂਗਰਸ ਪਾਰਟੀ ਸਾਫ਼ ਹੋ ਗਈ। ਪਾਰਟੀ ਇਕ ਵੀ ਸੀਟ ਨਹੀਂ ਜਿੱਤ ਸਕੀ।
ਜੇ ਅਸੀਂ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਕੁੱਲ ਵੋਟ ਦਾ ਹਿੱਸਾ 53.57 ਫੀਸਦੀ ਸੀ। ਭਾਜਪਾ ਨੂੰ 38.51 ਫੀਸਦੀ ਵੋਟਾਂ ਮਿਲੀਆਂ। ਕਾਂਗਰਸ ਦਾ ਖਾਤਾ ਨਹੀਂ ਖੁੱਲਿਆ ਅਤੇ ਇਸਦੀ ਵੋਟ ਹਿੱਸੇਦਾਰੀ 4.26 ਫੀਸਦੀ ਸੀ। ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਸਮਰਥਕਾਂ ਅਤੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ। ਉਸੇ ਸਮੇਂ, ਦਿੱਲੀ ਕਾਂਗਰਸ ਦੇ ਮੁਖੀ ਸੁਭਾਸ਼ ਚੋਪੜਾ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਇਹ ਵੀ ਕਿਹਾ ਕਿ ਪਾਰਟੀ ਦਿੱਲੀ ਦੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਸਵੀਕਾਰਦੀ ਹੈ ਅਤੇ ਸਕਾਰਾਤਮਕ ਵਿਰੋਧ ਦੀ ਭੂਮਿਕਾ ਨਿਭਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਦਘਾਟਨ ਸਮਾਰੋਹ ‘ਤੇ ਅਕਾਲੀ ਦਲ ਦਾ ਕਬਜ਼ਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਸੱਦਾ ਪੱਤਰ ‘ਚ ਸ਼ਾਮਲ
ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਦੇ ਬਠਿੰਡਾ ਵਿਖੇ ਖੁੱਲ੍ਹਣ ਵਾਲੇ ਏਮਜ਼ ਦੇ ਉਦਘਾਟਨ ਮੌਕੇ ਬਾਦਲ ਪਰਿਵਾਰ ਦਾ ਹੀ ਸਾਰੇ ਪ੍ਰੋਗਰਾਮ ਮੌਕੇ ਕਬਜ਼ਾ ਹੋਵੇਗਾ। ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਲੈ ਕੇ ਵਿਧਾਨ ਸਭਾ ਹਲਕੇ ਦੀ ਵਿਧਾਇਕ ਰੂਪਿੰਦਰ ਕੌਰ ਰੂਬੀ ਨੂੰ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਇਸ ਸਮਾਗਮ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸੱਦਾ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਤੱਕ ਗਾਇਬ ਹੈ, ਇਸ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਵੱਲੋਂ ਕੁਝ ਬੋਲਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਸੱਦਾ ਪੱਤਰ ਵਿੱਚ ਨਾਂਅ ਨਾ ਲਿਖਣ ਦੇ ਮਾਮਲੇ ਵਿੱਚ ਨਰਾਜ਼ਗੀ ਜ਼ਰੂਰ ਜਤਾ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਦਾ ਪਹਿਲਾ ਏਮਜ਼ ਸੋਮਵਾਰ ਤੋਂ ਕੰਮ ਸ਼ੁਰੂ ਕਰੇਗਾ ਹੈ, ਜਿਸ ਦਾ ਆਰਜ਼ੀ ਤੌਰ ‘ਤੇ ਉਦਘਾਟਨ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਆ ਰਹੇ ਹਨ ਤੇ ਉਨ੍ਹਾਂ ਨਾਲ ਮੰਚ ‘ਤੇ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹਿਣਗੇ।
ਹਲਕੇ ਦੀ ਵਿਧਾਇਕ ਰੁਪਿੰਦਰ ਰੂਬੀ ਨੂੰ ਨਹੀਂ ਮਿਲਿਆ ਸੱਦਾ
ਇਸ ਸਰਕਾਰੀ ਸਮਾਗਮ ‘ਤੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦਾ ਹੀ ਕਬਜ਼ਾ ਰਹੇਗਾ, ਜਿਸ ਦੀ ਇੱਕ ਝਲਕ ਕੇਂਦਰ ਸਰਕਾਰ ਵਲੋਂ ਭੇਜੇ ਗਏ ਸੱਦਾ ਪੱਤਰ ਤੋਂ ਹੀ ਦਿਖਾਈ ਦੇ ਰਹੀ ਹੈ। ਕੇਂਦਰੀ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਸੱਦਾ ਪੱਤਰ ਵਿੱਚ ਡਾ. ਹਰਸ਼ ਵਰਧਨ ਅਤੇ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਨਾਅ ਸ਼ਾਮਲ ਕੀਤਾ ਗਿਆ ਹੈ। ਇਸ ਸੱਦਾ ਪੱਤਰ ਵਿੱਚ ਬਲਬੀਰ ਸਿੱਧੂ ਬਤੌਰ ਸੂਬਾ ਸਿਹਤ ਮੰਤਰੀ ਅਤੇ ਓ.ਪੀ. ਸੋਨੀ ਬਤੌਰ ਮੈਡੀਕਲ ਖੋਜ ਅਤੇ ਰਿਸਰਚ ਮੰਤਰੀ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ ਪਰ ਇਸ ਸੱਦਾ ਪੱਤਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਹੈ।
ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸਿਹਤ ਕਾਰਨਾਂ ਕਰਕੇ ਇਸ ਸਮਾਗਮ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਇਸ ਸੱਦਾ ਪੱਤਰ ਵਿੱਚ ਉਨਾਂ ਦਾ ਨਾਅ ਸ਼ਾਮਲ ਕੀਤਾ ਜਾ ਸਕਦਾ ਸੀ ਏਮਜ਼  ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ‘ਚ ਪੈਦਾ ਹੈ ਪਰ ਹਲਕੇ ਦੀ ਵਿਧਾਇਕ ਰੁਪਿੰਦਰ ਕੌਰ ਰੁਬੀ ਨੂੰ ਸੱਦਾ ਪੱਤਰ ਅਤੇ ਸਟੇਜ ‘ਤੇ ਥਾਂ ਦੇਣ ਦੀ ਥਾਂ ‘ਤੇ ਉਨਾਂ ਨੂੰ ਸਮਾਗਮ ਲਈ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ ਹੈ। ਰੂਪਿੰਦਰ ਕੌਰ ਰੂਬੀ ਨੂੰ ਅਖ਼ਬਾਰਾਂ ਰਾਹੀਂ ਹੀ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਨੂੰ ਏਮਜ ਦਾ ਉਦਘਾਟਨ ਹੋ ਰਿਹਾ ਹੈ, ਜਦੋਂ ਕਿ ਸਰਕਾਰੀ ਤੌਰ ‘ਤੇ ਨਾ ਹੀ ਸੱਦਾ ਦਿੱਤਾ ਗਿਆ ਅਤੇ ਨਾ ਹੀ ਕੋਈ ਫੋਨ ਕੀਤਾ ਗਿਆ ਹੈ।
ਮੁੱਖ ਮੰਤਰੀ ਮੈਡੀਕਲ ਕਰਨਾ ਕਰਕੇ ਨਹੀਂ ਜਾ ਰਹੇ ਹਨ ਪਰ ਨਾਂਅ ਸ਼ਾਮਲ ਨਾ ਕਰਨਾ ਗਲਤ
ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੁਝ ਜਿਆਦਾ ਨਹੀਂ ਕਹਿਣਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਅ ਸੱਦਾ ਪੱਤਰ ਵਿੱਚ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਗਲਤ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਪ੍ਰੋਟੋਕਾਲ ਅਨੁਸਾਰ ਸੱਦਾ ਪੱਤਰ ਤਿਆਰ ਹੁੰਦਾ ਹੈ ਤਾਂ ਇਸ ਸੱਦਾ ਪੱਤਰ ਵਿੱਚ ਵੀ ਪ੍ਰੋਟੋਕਾਲ ਤੋੜਿਆਂ ਗਿਆ ਹੈ, ਕਿਉਂਕਿ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਅਤੇ ਅੰਮ੍ਰਿਤਸਰ ਦੇ ਰਾਜ ਸਭਾ ਮੈਂਬਰ ਦਾ ਨਾਂਅ ਕਿਹੜੇ ਪ੍ਰੋਟੋਕਾਲ ਅਨੁਸਾਰ ਪਾਇਆ ਗਿਆ ਹੈ। ਜੇਕਰ ਸੰਸਦ ਮੈਂਬਰ ਹੋਣ ਕਰਕੇ ਨਾਅ ਸ਼ਾਮਲ ਕੀਤਾ ਗਿਆ ਹੈ ਤਾਂ ਪੰਜਾਬ ਵਿੱਚ ਹੋਰ ਵੀ 18 ਲੋਕ ਸਭਾ ਅਤੇ ਰਾਜ ਸਭਾ ਮੈਂਬਰ ਹਨ, ਉਨਾਂ ਦਾ ਨਾਅ ਤਾਂ ਸ਼ਾਮਲ ਨਹੀਂ ਕੀਤਾ।
ਸਰਕਾਰੀ ਸਮਾਗਮ ਨੂੰ ਅਕਾਲੀ ਦਲ ਨੇ ਨਿੱਜੀ ਬਣਾ ਲਿਆ ਐ : ਰੂਬੀ
ਵਿਧਾਇਕ ਰੂਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਹ ਇਸ ਗਲ ਨੂੰ ਲੈ ਕੇ ਹੈਰਾਨ ਹਨ ਕਿ ਵਿਧਾਇਕ ਹੋਣ ਦੇ ਨਾਤੇ ਉਨਾਂ ਨੂੰ ਸਟੇਜ ‘ਤੇ ਬਿਠਾਉਣਾ ਤਾਂ ਕੀ ਸੀ, ਉਨਾਂ ਨੂੰ ਤਾਂ ਸੱਦਾ ਪੱਤਰ ਤੱਕ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਸੱਦਾ ਪੱਤਰ ਦੇ ਫੋਨ ਦੀ ਉਡੀਕ ਵਿੱਚ ਹਨ ਪਰ ਕੇਂਦਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਅੱਗੇ ਝੁਕੀ ਹੋਈ ਨਜ਼ਰ ਆ ਰਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਿੱਜੀ ਸਮਾਗਮ ਬਣਾ ਲਿਆ ਹੈ, ਅਤੇ ਹਰਸਿਮਰਤ ਕੌਰ ਬਾਦਲ ਦੇ ਇਸ਼ਾਰੇ ‘ਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਇਹ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਅਧਿਕਾਰੀਆਂ ਲਈ ਠੀਕ ਨਹੀਂ ਹੈ।
ਪਰਕਾਸ਼ ਸਿੰਘ ਬਾਦਲ ਦੇ ਨਾਂਅ ‘ਤੇ ਵੀ ਹੋ ਰਿਹਾ ਐ ਇਤਰਾਜ਼
ਕਾਂਗਰਸ ਸਣੇ ਆਮ ਆਦਮੀ ਪਾਰਟੀ ਵਲੋਂ ਪਰਕਾਸ਼ ਸਿੰਘ ਬਾਦਲ ਦਾ ਏਮਜ਼ ਦੇ ਉਦਘਾਟਨੀ ਸੱਦਾ ਪੱਤਰ ਵਿੱਚ ਨਾਂਅ ਸ਼ਾਮਲ ਕਰਨ ਦਾ ਇਤਰਾਜ਼ ਕੀਤਾ ਜਾ ਰਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਬਠਿੰਡਾ ਹਲਕੇ ਦੇ ਵਿਧਾਇਕ ਮਨਪ੍ਰੀਤ ਬਾਦਲ ਦਾ ਨਾਂਅ ਛੱਡ ਕੇ ਦੂਜੇ ਜ਼ਿਲੇ ਦੇ ਹਲਕੇ ਲੰਬੀ ਦੇ ਵਿਧਾਇਕ ਪਰਕਾਸ਼ ਸਿੰਘ ਬਾਦਲ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ, ਇਹ ਗਲਤ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਵੀ ਇਹੋ ਹੀ ਇਤਰਾਜ਼ ਹੈ ਕਿ ਵਿਧਾਨ ਸਭਾ ਹਲਕੇ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਛੱਡ ਕੇ ਦੂਰ ਹਲਕੇ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਿਫਟ ਪੰਪਾਂ ਨੂੰ ਬੰਦ ਕਰਨ ਦਾ ਮੁੱਖ ਮੰਤਰੀ ਨੇ ਨਹੀਂ ਕੀਤਾ ਐਲਾਨ : ਵੜਿੰਗ
ਲਿਫਟ ਪੰਪ ਮੋਰਚਾ ਯੂਨੀਅਨ ਨੇ ਧਰਨਾ ਕੀਤਾ ਸਮਾਪਤ
ਮੇਵਾ ਸਿੰਘ/ਲੰਬੀ/ਮੰਡੀ ਕਿੱਲਿਆਂਵਾਲੀ। ਸਿੰਚਾਈ ਵਿਭਾਗ ਪੰਜਾਬ ਵੱਲੋਂ ਸਰਹਿੰਦ ਨਹਿਰ ‘ਤੇ ਸਰਕਾਰ ਦੀ ਮਨਜੂਰੀ ਨਾਲ ਲਾਏ ਗਏ ਲਿਫਟ ਪੰਪਾਂ ਨੂੰ ਬੰਦ ਕਰਕੇ ਮੋਘਾ-ਹੌਦੀ ਸਿਸਟਮ ਕਰਨ ਤਹਿਤ ਕੀਤੇ ਗਏ ਫੈਸਲੇ ਖਿਲਾਫ ਲਿਫਟ ਪੰਪ ਮੋਰਚਾ ਯੂਨੀਅਨ ਵੱਲੋਂ ਪੰਜਾਵਾ ਨਹਿਰ ਦੇ ਪੁਲ ‘ਤੇ ਲਾਏ ਗਏ 13ਵੇਂ ਦਿਨ ਦੇ ਧਰਨੇ ਵਿਚ ਸ਼ਾਮਲ ਹੁੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ ਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਨੇ ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਆਖਿਆ ਕਿ ਲ਼ਿਫਟ ਪੰਪਾਂ ਨੂੰ ਬੰਦ ਕਰਨ ਦਾ ਕੋਈ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਨਹੀਂ ਕੀਤਾ। CM
ਕਿਉਂਕਿ ਜੇਕਰ ਮੁੱਖ ਮੰਤਰੀ ਵੱਲੋਂ ਲਿਫਟ ਪੰਪ ਬੰਦ ਕਰਨ ਦਾ ਐਲਾਨ ਹੁੰਦਾ ਤਾਂ ਘੱਟੋ-ਘੱਟ ਉਹ ਅੱਜ ਇਸ ਧਰਨੇ ਵਿਚ ਨਾ ਪਹੁੰਚਦੇ। ਉਨ੍ਹਾਂ ਆਖਿਆ ਕਿ ਇਹ ਸ਼ਰਾਰਤ ਭਰਿਆ ਕੰਮ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਕਾਰ ਕੋਲ ਗਲਤ ਰਿਪੋਰਟਾਂ ਭੇਜ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਉਹ ਸਰਕਾਰ ਨੂੰ ਕਿਸਾਨਾਂ ਖਿਲਾਫ ਗਲਤ ਰਿਪੋਰਟਾਂ ਭੇਜਣ ਤੋਂ ਬਾਜ ਆਉਣ ਰਾਜਾ ਵੜਿੰਗ ਨੇ ਆਖਰ ਵਿਚ ਕਿਹਾ ਕਿ ਉਹ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਤੇ ਕਿੱਕੀ ਢਿੱਲੋਂ ਲਿਫਟ ਪੰਪਾਂ ਦੇ ਸਾਰੇ ਮਸਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਉਸ ਤੋਂ ਬਾਅਦ ਉਹ ਇੱਥੇ ਆ ਕੇ ਲਿਫਟ ਪੰਪਾਂ ਨੂੰ ਪਹਿਲਾਂ ਵਾਂਗ ਰੈਗੂਲਰ ਚੱਲਣ ਦਾ ਐਲਾਨ ਕਰਨਗੇ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਇਹ ਵੀ ਆਖਿਆ ਕਿ ਜਿੱਥੇ-ਜਿੱਥੇ ਨਹਿਰ ਬਣਨ ਦਾ ਕੰਮ ਪੂਰਾ ਹੋ ਚੁੱਕਿਆ। CM
ਸਿੰਜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਚੱਲ ਰਹੇ
ਉੱਥੇ ਕਿਸਾਨ ਪਾਈਪਾਂ ਜੋੜ ਕੇ ਆਪਣੇ ਲਿਫਟ ਪੰਪ ਚਾਲੂ ਕਰ ਸਕਦੇ ਹਨ, ਜੇਕਰ ਵਿਭਾਗ ਦਾ ਕੋਈ ਅਧਿਕਾਰੀ ਕਿਸਾਨਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਦਾ ਡਰ ਦਿੰਦਾ ਹੈ ਤਾਂ ਉਸ ਨੂੰ ਕਹਿ ਦਿਉ ਜੋ ਵੀ ਕਾਨੂੰਨੀ ਕਾਰਵਾਈ ਕਰਨੀ ਹੈ ਰਾਜਾ ਵÎੜਿੰਗ ‘ਤੇ ਕਰ ਦਿਉ। ਰਾਜਾ ਵੜਿੰਗ ਦੇ ਵਿਸ਼ਵਾਸ ਦਿਵਾਉਣ ‘ਤੇ ਲਿਫਟ ਪੰਪ ਮੋਰਚਾ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਹੁਸਨਰ ਨੇ 13 ਦਿਨਾਂ ਤੋਂ ਚੱਲਿਆ ਆ ਰਿਹਾ ਰੋਸ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।  ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ।
ਇਸ ਦੇ ਨਾਲ ਜਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਧਰਨੇ ਵਿਚ ਸ਼ਾਮਲ ਕੁਝ ਕਿਸਾਨਾਂ ਰਣਜੋਧ ਸਿੰਘ ਲੰਬੀ, ਲਾਲੀ ਲੰਬੀ ਤੇ ਦੱਸਿਆ ਕਿ ਇਹ ਜੋ ਲ਼ਿਫਟ ਪੰਪ ਚੱਲ ਰਹੇ ਹਨ, ਉਹ ਸਿੰਚਾਈ ਵਿਭਾਗ ਵੱਲੋਂ ਮਨਜੂਰ ਹਨ, ਅਤੇ ਸਿੰਜਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਪਾਣੀ ਮੁੱਲ ਲੈ ਰਹੇ ਹਾਂ, ਜਦੋਂ ਕਿ ਸਾਰੇ ਪੰਜਾਬ ਵਿਚ ਨਹਿਰੀ ਪਾਣੀ ਕਿਸਾਨਾਂ ਨੂੰ ਸਿੰਚਾਈ ਲਈ ਮੁਫਤ ਮਿਲ ਰਿਹਾ ਹੈ।
ਇਸ ਮੌਕੇ ਬਲਕਾਰ ਸਿੰਘ ਹੁਸਨਰ, ਰਣਜੋਧ ਸਿੰਘ ਲੰਬੀ, ਜਗਮੀਤ ਸਿੰਘ ਨੀਟੂ, ਰਾਜਭੁਪਿੰਦਰ ਸਿੰਘ ਲੰਬੀ, ਰਛਪਾਲ ਸਿੰਘ ਖੁੱਡੀਆਂ, ਬਲਰਾਜ ਸਿੰਘ ਲੰਬੀ, ਗੁਰਸੇਵਕ ਸਿੰਘ ਲੰਬੀ, ਗੁਰਬਾਜ ਸਿੰਘ ਵਣਵਾਲਾ, ਪੱਪੀ ਸਰਪੰਚ ਮਿੱਠੜੀ, ਜਸਵਿੰਦਰ ਸਿੰਘ ਭਾਗੂ, ਸਵਰਨ ਸਿੰਘ, ਦਰਸਨ ਸਿੰਘ ਵੜਿੰਗ, ਨੱਥੂ ਰਾਮ ਗਾਂਧੀ, ਜਸਪਾਲ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਜਗਦੇਵ ਸਿੰਘ ਲੰਬੀ, ਨਿਰਮਲ ਸਿੰਘ ਵਣਵਾਲਾ, ਗੁਰਤੇਜ ਸਿੰਘ ਪੰਚ,ਅਮਨਦੀਪ ਸਿੰਘ ਲਾਲਬਾਈ, ਸੁਖਮੰਦਰ ਸਿੰਘ ਨੰਬਰਦਾਰ, ਦਿਲਜਿੰਦਰ ਸਿੰਘ ਵਣਵਾਲਾ, ਗੁਰਸੇਵਕ ਸਿੰਘ ਵਣਵਾਲਾ, ਜਗਵੀਰ ਸਿੰਘ ਲੰਬੀ, ਸੰਮੀ ਲੰਬੀ, ਰੋਮੀ ਲੰਬੀ, ਸੁਖ ਰਖਾਲਾ, ਸਰਪੰਚ ਕੁਲਵੰਤ ਸਿੰਘ ਆਦਿ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਊਧਵ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ
ਸ਼ਿਵ ਸੈਨਾ, ਐਨਸੀਪੀ ਦੇ 2-2 ਤੇ ਕਾਂਗਰਸ ਦੇ 1 ਵਿਧਇਕ ਨੇ ਵੀ ਚੁੱਕੀ ਸਹੁੰ
ਮੁੰਬਈ। ਊਧਵ ਠਾਕਰੇ (59) ਨੇ ਵੀਰਵਾਰ ਸ਼ਾਮ 6:40 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਤੁਰੰਤ ਬਾਅਦ, ਊਧਵ ਨੇ ਝੁੱਕ ਕੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸ਼ਿਵਾਜੀ ਪਾਰਕ ਵਿਖੇ ਲਗਭਗ 70 ਹਜ਼ਾਰ ਸਮਰਥਕਾਂ ਤੋਂ ਇਲਾਵਾ ਐਮ ਕੇ ਸਟਾਲਿਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਭਾਜਪਾ ਨੇਤਾ ਦੇਵੇਂਦਰ ਫੜਨਵੀਸ, ਮਨਸੇ ਮੁਖੀ ਰਾਜ ਠਾਕਰੇ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਮੌਜੂਦ ਸਨ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਊਧਵ ਨੂੰ ਵਧਾਈ ਦਿੱਤੀ, ਸਮਾਰੋਹ ਵਿਚ ਸ਼ਾਮਲ ਨਾ ਹੋਣ ‘ਤੇ ਅਫ਼ਸੋਸ ਵੀ ਜਤਾਇਆ। ਰਾਜਪਾਲ ਭਗਤ ਸਿੰਘ ਕੋਸ਼ਰੀ ਨੇ ਊਧਵ ਨੂੰ ਸਹੁੰ ਚੁਕਾਈ। CM
ਸ਼ਨਿੱਚਰਵਾਰ, 6 ਦਿਨ ਪਹਿਲਾਂ, ਉਨ੍ਹਾਂ ਨੇ ਭਾਜਪਾ ਦੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ। ਊਧਵ ਆਪਣੀ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਬੈਠਕ ਵਿਚ ਕਿਸਾਨਾਂ ਦੇ ਕਰਜ਼ਾ ਮੁਆਫੀ ਸੰਬੰਧੀ ਕੋਈ ਫੈਸਲਾ ਲੈ ਸਕਦੇ ਹਨ। ਊਧਵ ਤੋਂ ਬਾਅਦ ਸ਼ਿਵ ਸੈਨਾ ਦੇ ਵਿਧਾਇਕ ਦਲ ਦੇ ਨੇਤਾ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ ਨੇ ਵੀ ਸਹੁੰ ਚੁੱਕੀ। ਇਸ ਤੋਂ ਬਾਅਦ ਐਨ ਸੀ ਪੀ ਵਿਧਾਇਕ ਦਲ ਦੇ ਨੇਤਾ ਜੈਅੰਤ ਪਾਟਿਲ, ਛਗਨ ਭੁਜਬਲ ਅਦੇ ਬਾਅਦ ‘ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ 8 ਵਾਰ ਵਿਧਾਇਕ ਬਾਲਾਸਾਹਿਬ ਥੋਰਾਟ ਨੇ ਸਹੁੰ ਚੁੱਕੀ। CM
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
6: 40 ਵਜੇ ਊਧਵ ਠਾਕਰੇ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਅਜੀਤ ਪਵਾਰ ਮੰਤਰੀ ਕਿਸੇ ਵੀ ਅਹੁਦੇ ਦੀ ਸਹੁੰ ਨਹੀਂ ਚੁੱਕਣਗੇ
ਮੁੰਬਈ। ਮਹਾਰਾਸ਼ਟਰ ਵਿੱਚ ਵੀਰਵਾਰ ਤੋਂ ਠਾਕਰੇ ਦਾ ਰਾਜ ਸ਼ੁਰੂ ਹੋ ਰਿਹਾ ਹੈ। ਊਧਵ ਠਾਕਰੇ ਅੱਜ ਸ਼ਾਮ 6.40 ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਊਧਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਵੀ ਭੇਜਿਆ। ਅਜੀਤ ਪਵਾਰ ਮੰਤਰੀ ਅਹੁਦੇ ਦੀ ਸਹੁੰ ਨਹੀਂ ਲੈਣਗੇ। ਸ਼ਰਦ ਪਵਾਰ ਦੇ ਨਜ਼ਦੀਕੀ ਛਗਨ ਭੁਜਬਲ ਅਤੇ ਜੈਯੰਤ ਪਾਟਿਲ ਨੂੰ ਮੰਤਰੀਆਂ ਵਜੋਂ ਸਹੁੰ ਚੁਕਾਈ ਜਾ ਸਕਦੀ ਹੈ। ਕਾਂਗਰਸ ਨੇ ਮੰਤਰੀ ਦੇ ਅਹੁਦੇ ਲਈ ਬਾਲਾਸਾਹਿਬ ਥੋਰਾਤ ਦਾ ਨਾਮ ਭੇਜਿਆ ਹੈ। ਅਸ਼ੋਕ ਚਵਾਨ ਅਤੇ ਪ੍ਰਿਥਵੀ ਰਾਜ ਚਵਾਨ ਵਿਚੋਂ ਕੋਈ ਵੀ ਸਪੀਕਰ ਬਣਾਇਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਸਹੁੰ ਚੁੱਕਣ ਤੋਂ ਬਾਅਦ ਊਧਵ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ ਮੁੱਖ ਮੰਤਰੀ ਵਜੋਂ ਪਹਿਲਾ ਫੈਸਲਾ ਲੈ ਸਕਦੇ ਹਨ। ਇਸਦੇ ਨਾਲ, ਫਸਲਾਂ ਬੀਮਾ ਯੋਜਨਾ ਦੀ ਸਮੀਖਿਆ ਦਾ ਵੀ ਫੈਸਲਾ ਕੀਤਾ ਜਾ ਸਕਦਾ ਹੈ। ਗੱਠਜੋੜ ਦੀ ਪ੍ਰੈਸ ਕਾਨਫਰੰਸ ਵਿਚ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਨੇ ਕਿਹਾ- ”ਨਾਹਰ ਰਿਫਾਇਨਰੀ ਅਤੇ ਬੁਲੇਟ ਟ੍ਰੇਨ ਪ੍ਰਾਜੈਕਟ ਬਾਰੇ ਮੰਤਰੀ ਮੰਡਲ ਦੀ ਬੈਠਕ ਵਿਚ ਵਿਚਾਰ ਵਟਾਂਦਰੇ ਕੀਤੇ ਜਾਣਗੇ। ਅਸੀਂ ਇਕ ਕਾਨੂੰਨ ਬਣਾਵਾਂਗੇ ਤਾਂ ਜੋ ਰਾਜ ਵਿਚ ਆਉਣ ਵਾਲੀਆਂ ਨਵੀਆਂ ਕੰਪਨੀਆਂ ਵਿਚ ਰੁਜ਼ਗਾਰ ਦੇ 80% ਮੌਕੇ ਮਹਾਰਾਸ਼ਟਰ ਦੇ ਅਸਲ ਨਿਵਾਸੀਆਂ ਲਈ ਰਾਖਵੇਂ ਹੋਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰੀ ਸੀਐੱਮ ਨਾਲ ਸਿੱਧੀ ਗੱਲ ਐ!
ਅੰਕੁਰ ਤਾਂਗੜੀ
‘ਮੇਰੀ ਸੀਐੱਮ ਨਾਲ ਸਿੱਧੀ ਗੱਲ ਹੈ’ ਇਹ ਬੋਲ ਅੱਜ-ਕੱਲ੍ਹ ਹਰ ਤੀਜਾ-ਚੌਥਾ ਆਦਮੀ ਕਹਿੰਦਾ ਹੈ। ਅਸੀਂ ਕਿਸੇ ਵੀ ਬੈਠਕ ਵਿਚ ਇਹ ਆਮ ਸੁਣਦੇ ਹਾਂ ਕਿ ਮੇਰੇ ਚਾਚੇ, ਮਾਮੇ, ਮਾਸੜ ਆਦਿ ਦੀ ਸੀਐੱਮ ਨਾਲ ਸਿੱਧੀ ਗੱਲ ਹੈ, ਪਰ ਜਦੋਂ ਕਿਸੇ ਆਪਣੇ ਖਾਸ ਨੂੰ ਕਹਿਦੋ ਕਿ ਸਾਨੂੰ ਸੀਐੱਮ ਲੈਵਲ ‘ਤੇ ਇੱਕ ਛੋਟਾ ਜਿਹਾ ਕੰਮ ਹੈ ਤਾਂ ਉਸੇ ਮਾਮੇ, ਚਾਚੇ, ਮਾਸੜ ਨੂੰ ਹੱਥਾਂ-ਪੈਰਾਂ ਦੀ ਪੈ ਜਕਦੀ ਹੈ।  ਅਜਿਹੇ ਇਨਸਾਨ ਇੱਕ-ਇੱਕ ਮਹੀਨਾ ਫੋਨ ਨਹੀਂ ਚੁੱਕਦੇ। ਅਜਿਹੀ ਹੀ ਮਿਲਦੀ-ਜੁਲਦੀ ਘਟਨਾ ਸਾਡੇ ਗੁਆਂਢ ‘ਚ ਵਾਪਰੀ। ਮੇਰਾ ਦੋਸਤ, ਜੋ ਉਮਰ ‘ਚ ਮੇਰੇ ਤੋਂ ਵੱਡਾ ਸੀ, ਹਰ ਗੱਲ ਵਿੱਚ ਕਹਿ ਦਿੰਦਾ ਕਿ ਮੇਰੇ ਚਾਚੇ ਦੀ ਡੀਜੀਪੀ ਨਾਲ ਸਿੱਧੀ ਗੱਲਬਾਤ ਹੈ। ਡੀਜੀਪੀ ਹਰ ਕੰਮ ਮੇਰੇ ਚਾਚੇ ਕੋਲੋਂ ਪੁੱਛ ਕੇ ਕਰਦਾ ਹੈ।
ਇੱਕ ਦਿਨ ਗਲੀ ‘ਚ ਜਾਂਦੇ ਇੱਕ ਪਤੀ-ਪਤਨੀ ਵਿੱਚ ਉਸ ਦਾ ਮੋਟਰਸਾਈਕਲ ਵੱਜ ਗਿਆ। ਝਗੜਾ ਸ਼ੁਰੂ ਹੋ ਗਿਆ। ਗੱਲ ਹੱਥੋਪਾਈ ਤੱਕ ਪਹੁੰਚ ਗਈ। ਪਤੀ-ਪਤਨੀ ਨੇ ਪੁਲਿਸ ‘ਚ ਰਿਪੋਰਟ ਲਿਖਾ ਦਿੱਤੀ ਹਾਲੇ ਤੱਕ ਥਾਣੇ ਤੋਂ ਚਾਚੇ ਦੇ ਭਤੀਜੇ ਨੂੰ ਕੋਈ ਫੋਨ ਨਹੀਂ ਆਇਆ ਸੀ ਉਹ ਸਾਰੇ ਲੋਕਾਂ ਨੂੰ ਦੱਸਦਾ ਫਿਰਦਾ ਸੀ ਕਿ ਕੱਲ੍ਹ ਰੇਸ਼ਮਾ (ਬਦਲਿਆ ਨਾਂਅ) ਦੇ ਪਤੀ ਦੀ ਚੰਗੀ ਖੜਕਾਈ ਕੀਤੀ। ਸਾਨੂੰ ਵੀ ਦੱਸ ਰਿਹਾ ਸੀ ਕਿ ਰੇਸ਼ਮਾ ਦੇ ਘਰ ਵਾਲੇ ਦੀ ਤਸੱਲੀ ਕਰਾ ਦਿੱਤੀ। ਮੁਹੱਲੇ ‘ਚ ਚਾਮ੍ਹਲ਼ਿਆ ਫਿਰਦਾ ਸੀ ਲਓ ਜੀ ਥਾਣੇ ਤੋਂ ਸਾਡੇ ਸਾਹਮਣੇ ਹੀ ਫੋਨ ਆਉਂਦਾ ਹੈ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਠਾਣੇ ਆ ਜਾਓ। ਹਾਲੇ ਤੱਕ ਚਾਚੇ ਦੇ ਭਤੀਜੇ ਦੇ ਹੋਸ਼ ਟਿਕਾਣੇ ਨਹੀਂ ਆਏ ਸਨ ਉਹ ਕਹਿਣ ਲੱਗਾ, ਇਨ੍ਹਾਂ ਪਤੀ-ਪਤਨੀ ਨੂੰ ਮਜ਼ਾ ਚਖਾਉਣਾ ਪੂਰਾ ਚਾਚੇ ਦੇ ਭਤੀਜੇ ਨੇ ਦੋ-ਤਿੰਨ ਫੋਨ ਕੀਤੇ ਅਤੇ ਉਸ ਤੋਂ ਬਾਅਦ ਕਹਿੰਦਾ, ਮੈਨੂੰ ਪਟਿਆਲੇ ਜਾਣਾ ਪੈਣਾ ਹੈ ਪਰ ਜਦੋਂ ਉਹ ਪੁਲਿਸ ਥਾਣੇ ਨਾ ਪਹੁੰਚ ਪਟਿਆਲੇ ਚਲੇ ਗਿਆ ਤਦ ਤੱਕ ਪਰਚਾ ਕੱਟਿਆ ਗਿਆ ਤੇ ਸਾਨੂੰ ਫ਼ੋਨ ਕਰਕੇ ਕਹਿੰਦਾ, ਅੱਜ ਪਤੀ-ਪਤਨੀ ਦੀ ਪੂਰੀ ਤਸੱਲੀ ਹੋਣੀ ਥਾਣੇ ‘ਚ ਅਸੀਂ ਜਦੋਂ ਉਸ ਨੂੰ ਦੱਸਿਆ ਕਿ ਤੇਰੇ ਖਿਲਾਫ ਪਰਚਾ ਕੱਟਿਆ ਗਿਆ ਹੈ। ਕੇਸ ਕੋਰਟ ‘ਚ ਜਾਊਗਾ ਤੁਰੰਤ ਹੀ ਮੇਰੇ ਦੂਸਰੇ ਦੋਸਤਾਂ ਤੋਂ ਸਲਾਹ ਲੈਣ ਲੱਗਾ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ?
ਅਸੀਂ ਕਿਹਾ, ਚਾਚਾ ਜੀ ਨੂੰ ਕਹੋ, ਤਾਂ ਕਹਿੰਦਾ, ਇਹ ਸ਼ਿਕਾਇਤ ਔਰਤ ਵੱਲੋਂ ਹੈ। ਉੱਥੇ ਚਾਚਾ ਜੀ ਸਾਹਮਣੇ ਬਦਨਾਮੀ ਹੋਵੇਗੀ ਸਾਡੇ ਸਾਹਮਣੇ ਚਾਚੇ ਦਾ ਭਤੀਜਾ ਰੋਣ ਲੱਗਾ ਤੇ ਕਹਿੰਦਾ, ਮੇਰਾ ਫ਼ੈਸਲਾ ਕਰਵਾਓ ਅਸੀਂ ਸ਼ਹਿਰ ਦੇ ਕੁਝ ਬੰਦਿਆਂ ਨੂੰ ਵਿੱਚ ਪਾਇਆ ਤੇ ਸ਼ਰਤ ਤਹਿਤ ਫੈਸਲਾ ਹੋਇਆ ਕਿ ਉਸ ਪਤੀ-ਪਤਨੀ ਤੋਂ ਪੈਰਾਂ ਨੂੰ ਹੱਥ ਲਾ ਕੇ ਮੁਆਫੀ ਮੰਗਣੀ ਪਵੇਗੀ।  ਭਤੀਜਾ ਜੀ ਤਿਆਰ ਹੋ ਗਏ। ਫੈਸਲਾ ਤਾਂ ਹੋ ਗਿਆ ਕਾਗਜ਼ੀ ਕਾਰਵਾਈ ਬਾਕੀ ਸੀ। ਆਉਂਦਿਆਂ ਹੀ ਕਹਿਣ ਲੱਗਾ, ਜੇਕਰ ਕੇਸ ਰੇਸ਼ਮਾ ਨਾ ਕਰਦੀ ਤਾਂ ਇਨ੍ਹਾਂ ਨੂੰ ਦੱਸਦਾ… ਅਸੀਂ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ
ਪਿਛਲੇ ਸਮਿਆਂ ‘ਚ ਅਜਿਹਾ ਘੱਟ ਹੁੰਦਾ ਸੀ ਅੱਜ ਸੀਐੱਮ ਤੋਂ ਥੱਲੇ ਕੋਈ ਗੱਲ ਹੀ ਨਹੀਂ ਕਰਦਾ ਪਹਿਲੇ ਸਮੇਂ ‘ਚ ਸਰਪੰਚ, ਡੀਸੀ, ਐਸਐਸਪੀ ਨਾਲ ਸਿੱਧੀ ਗੱਲ ਕਹਿੰਦੇ ਸਨ। ਸਕੂਲਾਂ ਵਿੱਚ ਬੱਚਿਆਂ ਨੂੰ ਮਾਸਟਰ ਤੱਕ ਦਾ ਡਰ ਹੁੰਦਾ ਸੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਲੋਕਾਂ  ‘ਚ ਮੈਂ-ਮੈਂ ਇੰਨੀ ਹੈ ਕਿ ਉਹ ਬੋਲਣ ਵੇਲੇ ਨਹੀਂ ਸੋਚਦੇ ਕਿ ਅਸੀਂ ਕੀ ਬੋਲਦੇ ਹਾਂ। ਮੇਰੀ ਸੀਐੱਮ ਨਾਲ ਸਿੱਧੀ ਗੱਲ ਹੈ ਕਹਿ ਤਾਂ ਦਿੰਦੇ ਹਨ ਪਰ ਦੇਖਿਆ ਜਾਵੇ ਤਾਂ ਸੀਐੱਮ ਦੇ ਮੰਤਰੀ, ਵਿਧਾਇਕ ਵੀ ਪਹਿਲਾਂ ਸੌ ਵਾਰੀ ਸੋਚਦੇ ਹਨ ਕਿ ਸੀਐੱਮ ਸਾਹਿਬ ਨੂੰ ਕਿਵੇਂ ਮਿਲਿਆ ਜਾਵੇ! ਵਿਧਾਇਕ ਆਪ ਤਾਂ ਓਐੱਸਡੀ ਜਾਂ ਪੀ ਏ ਕੋਲ ਬੈਠ ਕੇ ਆ ਜਾਂਦੇ ਹਨ। ਸੀਐੱਮ ਸਾਹਿਬ ਮੰਤਰੀਆਂ ਤੇ ਵਿਧਾਇਕਾਂ ਨੂੰ ਤਾਂ ਬਹੁਤ ਮੁਸ਼ਕਲ ਨਾਲ ਟਾਈਮ ਦਿੰਦੇ ਹਨ ਅਜਿਹੀ ਹਾਲਤ ਵਿੱਚ ਉਹ ਆਮ ਬੰਦੇ ਨੂੰ ਕਿਵੇਂ ਬੜੀ ਆਸਾਨੀ ਨਾਲ ਮਿਲ ਸਕਦੇ ਹਨ? ਇਹ ਇੱਕ ਵੱਡਾ ਸਵਾਲ ਹੈ।
ਖਾਸਕਰ ਪੰਜਾਬ ਵਿੱਚ… ਪਹਿਲੇ ਸਮੇਂ ਮਾਂ-ਪਿਓ ਇਹ ਨਹੀਂ ਦੱਸਦੇ ਸਨ ਕਿ ਸਾਡੀ ਸੋਚ ਕੀ ਹੈ ਤਾਂ ਕਿ ਸਾਡਾ ਬੱਚਾ ਹੰਕਾਰੇ ਨਾ, ਪਰ ਅੱਜ ਦੇ ਸਮੇਂ ਵਿੱਚ ਲੋਕਾਂ ਨੇ ਰੁਝਾਨ ਬਣਾ ਲਿਆ ਹੈ ਕਿ ਸਾਡੀ ਸੋਚ ਬਾਰੇ ਹਰ ਬੰਦੇ ਨੂੰ ਪਤਾ ਹੋਵੇ। ਸਕੂਲ ਕਾਲਜ ਦੇ ਬਾਹਰ ਅਸੀਂ ਆਮ ਦੇਖਦੇ ਹਾਂ ਕਿ ਕਿਸੇ ਵੱਡੇ ਅਧਿਕਾਰੀ ਨੂੰ ਸਰਕਾਰ ਨੇ ਜੋ  ਸਹੂਲਤਾਂ ਦਿੱਤੀਆਂ ਹਨ ਉਨ੍ਹਾਂ ਦਾ ਉਪਯੋਗ ਜ਼ਿਆਦਾਤਰ ਉਨ੍ਹਾਂ ਦੇ ਬੱਚੇ ਕਰਦੇ ਹਨ। ਬੱਚਿਆਂ ਨੂੰ ਸਕੂਲਾਂ ‘ਚ ਗੰਨਮੈਨ ਛੱਡਣ ਆਉਂਦੇ ਹਨ ਸੋਸ਼ਲ ਮੀਡੀਆ ‘ਤੇ ਹਰ ਦੂਜਾ ਵਿਅਕਤੀ ਆਪਣੀਆਂ ਫੋਟੋਆਂ ਵੱਡੇ ਅਧਿਕਾਰੀ, ਸੈਲੀਬ੍ਰਿਟੀਜ਼ ਜਾਂ ਮੰਤਰੀਆਂ ਨਾਲ ਪਾਉਂਦਾ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੇਰੀ ਕਿੰਨੀ ਚੜ੍ਹਾਈ ਹੈ। ਇਹ ਬਿਲਕੁਲ ਸੱਚ ਹੈ ਕਿ ਜਿਹੜੇ ਬੰਦੇ ਦੀ ਸੱਚਮੁੱਚ ਹੀ ਸੀਐੱਮ ਜਾਂ ਪੀਐੱਮ ਨਾਲ ਸਿੱਧੀ ਗੱਲਬਾਤ ਹੋਵੇ ਉਹ ਸ਼ੋਅ ਨਹੀਂ ਕਰਦਾ ਉਹ ਕਤਰਾਉਂਦਾ ਹੈ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਜ਼ਿਆਦਾਤਰ ਵਗਾਰਾਂ ਹੀ ਪਾਉਣਗੇ।
ਚੰਡੀਗੜ੍ਹ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਨਵਰੀ, 2017 ਵਿੱਚ ਹੋਏ ਧਮਾਕੇ ਦੀ ਜਾਂਚ ਰਿਪੋਰਟ | Chief Minister
ਸੌਂਪਣ ‘ਚ ਦੇਰੀ ਲਈ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਪੜਤਾਲ ਦੀ ਹਦਾਇਤ | Chief Minister
ਬਟਾਲਾ (ਰਾਜਨ ਮਾਨ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਸੰਘਣੀ ਵਸੋਂ ਵਾਲੇ ਇਲਾਕਿਆਂ ‘ਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਪਟਾਕੇ ਬਣਾਉਣ ਵਾਲੇ ਸਾਰੇ ਯੂਨਿਟਾਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਅਜਿਹੇ ਗੈਰ-ਕਾਨੂੰਨੀ ਯੂਨਿਟ ਬੰਦ ਕਰਵਾਉਣ ਲਈ ਫੌਰੀ ਕਦਮ ਚੁੱਕਣ ਦੀ ਹਦਾਇਤ ਕੀਤੀ ਅਤੇ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਰਤਣ ਲਈ ਆਖਿਆ।
ਬੁੱਧਵਾਰ ਨੂੰ ਹੋਏ ਭਿਆਨਕ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਅਤੇ ਇਲਾਜ ਅਧੀਨ ਕੁਝ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਬਾਦੀ ਵਾਲੇ ਇਲਾਕਿਆਂ ਵਿੱਚ ਅਜਿਹੇ ਯੂਨਿਟ ਚਲਾਉਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ ਕਿਉਂ ਜੋ ਇਸ ਨਾਲ ਉਥੇ ਰਹਿੰਦੇ ਲੋਕਾਂ ਦੇ ਜਾਨ-ਮਾਲ ਨੂੰ ਖਤਰਾ ਖੜਾ ਹੁੰਦਾ ਹੈ ਇਸ ਧਮਾਕੇ ਵਿੱਚ 23 ਵਿਅਕਤੀ ਮਾਰੇ ਗਏ ਜਦਕਿ 20 ਵਿਅਕਤੀ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਮੁੱਖ ਮੰਤਰੀ ਪਟਾਕਾ ਫੈਕਟਰੀ ਦੇ ਨਾਲ ਲਗਦੇ ਇਲਾਕੇ ਵਿੱਚ ਰਹਿਣ ਵਾਲੇ ਪੀੜਤ ਪਰਿਵਾਰਾਂ ਨੂੰ ਵੀ ਮਿਲੇ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਸੰਘਣੀ ਵਸੋਂ ਵਾਲੇ ਇਲਾਕਿਆ ਵਪਾਰਕ ਥਾਵਾਂ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਉਨਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਧਮਾਕੇ ਨਾਲ ਜਾਇਦਾਦਾਂ ਨੂੰ ਪਹੁੰਚੇ ਨੁਕਸਾਨ ਦਾ ਅਨੁਮਾਨ ਛੇਤੀ ਲਾਉਣ ਲਈ ਆਖਿਆ ਤਾਂ ਕਿ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ।
ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਜੁੜੇ ਕਾਰਨਾਂ ਦਾ ਪਤਾ ਲਾਉਣ ਲਈ ਉਨ੍ਹਾਂ ਪਹਿਲਾਂ ਹੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹੋਏ ਹਨ। ਇਹ ਪੁੱਛੇ ਜਾਣ ‘ਤੇ ਕਿ ਜਨਵਰੀ, 2017 ਵਿੱਚ ਇਸੇ ਥਾਂ ‘ਤੇ ਹੋਏ ਧਮਾਕੇ ਦੀ ਘਟਨਾ ਦੀ ਜਾਂਚ ਰਿਪੋਰਟ ਅਜੇ ਲੰਬਿਤ ਹੈ ਤਾਂ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਸੌਂਪਣ ਵਿੱਚ ਹੋਈ ਬੇਲੋੜੀ ਦੇਰੀ ‘ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਬਾਰੇ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਮਾਰਚ, 2017 ਵਿਚ ਸੱਤਾ ‘ਚ ਆਈ।
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਜਦਕਿ ਇਹ ਘਟਨਾ 2 ਮਹੀਨੇ ਪਹਿਲਾਂ ਵਾਪਰੀ ਸੀ ਜਿਸ ਕਰਕੇ ਨਾਲੋ-ਨਾਲ ਵੱਖਰੇ ਤੌਰ ‘ਤੇ ਇਹ ਜਾਂਚ ਵੀ ਕਰਵਾਈ ਜਾਵੇਗੀ ਕਿ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਪਿਛਲੀ ਜਾਂਚ ਨੂੰ ਮੁਕੰਮਲ ਕਿਉਂ ਨਹੀਂ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਤੋਂ ਇਲਾਵਾ ਜ਼ਖਮੀਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ ਉਨਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ, ਉਸ ਬਾਰੇ ਡਿਪਟੀ ਕਮਿਸ਼ਨਰ ਪਾਸੋਂ ਰਿਪੋਰਟ ਹਾਸਲ ਹੋਣ ਤੋਂ ਤੁਰੰਤ ਬਾਅਦ ਬਣਦਾ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਮਾਜਿਕ ਸੁਰੱਖਿਆ, ਮਹਿਲਾਵਾਂ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ, ਵਿਧਾਇਕ ਫਤਹਿ ਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਤੇ ਰਾਜਕੁਮਾਰ ਚੱਬੇਵਾਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ, ਪੰਜਾਬ ਅਧੀਨ ਚੋਣ ਸੇਵਾਵਾਂ ਬੋਰਡ ਦੇ ਚੇਅਰਮੈਨੇ ਰਮਨ ਬਹਿਲ, ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ ਪੁਰਸਾਰਥਾ ਅਤੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਆਈ.ਜੀ. ਬਾਰਡਰ ਰੇਂਜ, ਐੱਸ.ਪੀ.ਐੱਸ. ਪਰਮਾਰ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ
ਰੂਪਨਗਰ ਦਾ ਦੌਰਾ ਕਰਕੇ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ
ਚੰਡੀਗੜ/ਰੂਪਨਗਰ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਫੌਰੀ ਤੌਰ ‘ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਢੁਕਵਾਂ ਮਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। (Chief Minister Punjab)
ਮੁੱਖ ਮੰਤਰੀ ਨੇ ਇਹ ਐਲਾਨ ਰੂਪਨਗਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੀਤੇ ਜਿੱਥੇ ਉਨਾਂ ਨੇ ਅੱਜ ਪਿਛਲੇ 72 ਘੰਟਿਆਂ ਤੋਂ ਮੋਹਲੇਧਾਰ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹੜਾਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਜ਼ਿਲੇ ਵਿੱਚ ਛੱਤ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਸੂਬੇ ਵਿੱਚ ਹੜਾਂ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਡਰੇਨੇਜ਼ ਦੇ ਚੀਫ ਇੰਜੀਨੀਅਰ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਬਿਆਸ ਅਤੇ ਰਾਵੀ ਦਰਿਆਵਾਂ ਦੀ ਸਮੁੱਚੀ ਸਥਿਤੀ ਕਾਬੂ ਹੇਠ ਹੈ। ਭਾਵੇਂ ਕਿ ਸਤਲੁਜ ਦਰਿਆ ਦੇ ਨਾਲ ਲਗਦੇ ਇਲਾਕਿਆਂ ਅਤੇ ਫ਼ਿਰੋਜ਼ਪੁਰ ਵਿੱਚ ਹਰੀਕੇ ਹੈੱਡਵਰਕਸ ਵਿਖੇ ਦਰਿਆ ਦੇ ਵਹਾਅ ਵਾਲੇ ਇਲਾਕਿਆਂ ਵਿੱਚ ਖਤਰਾ ਮੰਡਰਾ ਰਿਹਾ ਹੈ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਬਰਕਰਾਰ ਰੱਖਣ ਲਈ ਵਾਧੂ ਪਾਣੀ ਛੱਡਿਆ ਗਿਆ ਸੀ ਜੋ ਮੌਜੂਦਾ ਸਮੇਂ 1681.23 ਫੁੱਟ ‘ਤੇ ਵਹਿ ਰਿਹਾ। (Chief Minister Punjab)
ਆਈ.ਆਈ.ਟੀ. ਰੂਪਨਗਰ ਦੇ ਵਿਦਿਆਰਥੀਆਂ ਜਿਨਾਂ ਨੂੰ ਭਾਰੀ ਹੜਾਂ ਕਾਰਨ ਉਥੋਂ ਹਟਾਉਣਾ ਪਿਆ, ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਉਨਾਂ ਦੇ ਮੁੜ ਕੈਂਪਸ ਜਾਣ ਤੱਕ ਇਨਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਪੰਜਾਬ ਭਵਨ ਅਤੇ ਕਿਸਾਨ ਭਵਨ ਵਿੱਚ ਕਰਨ ਨੂੰ ਯਕੀਨੀ ਬਣਾਇਆ ਜਾਵੇ। ਰੂਪਨਗਰ ਹੈੱਡਵਰਕਸ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਸ਼ਾਮਪੁਰਾ ਵਿਖੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਉੱਥੇ ਝੁੱਗੀ-ਝੋਂਪੜੀ ਵਾਲਿਆਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਖੈਰਾਬਾਦ ਪਿੰਡ ਵਿਖੇ ਹੜਗ੍ਰਸਤ ਸੜਕ ਰਾਹੀਂ ਜਾ ਕੇ ਮੁੱਖ ਮੰਤਰੀ ਨੇ ਦੀਆਂ ਦੁੱਖ-ਤਕਲੀਫਾਂ ਨੂੰ ਧੀਰਜ ਨਾਲ ਸੁਣੀਆਂ ਅਤੇ ਇਸ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ।
ਰਾਹੁਲ ਦਾ ਦਰਦ : ਹਾਰ ਤੋਂ ਬਾਅਦ ਨਾ ਸੀਐੱਮ, ਨਾ ਪ੍ਰਦੇਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਯੂਥ ਕਾਂਗਰਸ ਨੇ ਅਸਤੀਫੇ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ
ਮੈਂ ਇੱਥੇ ਹੀ ਰਹਾਂਗਾ ਤੇ ਤੁਹਾਡੀ ਲੜਾਈ ਲੜਾਂਗਾ
ਨਵੀਂ ਦਿੱਲੀ, ਏਜੰਸੀ
ਆਪਣੇ ਜ਼ਿੱਦ ‘ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਪਰ ਉਸ ਤੋਂ ਬਾਅਦ ਵੀ ਕਿਸੇ ਮੁੱਖ ਮੰਤਰੀ, ਜਨਰਲ ਸਕੱਤਰ ਜਾਂ ਸੂਬਾ ਪ੍ਰਧਾਨਾਂ ਨੇ ਹਾਰ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਨਹੀਂ ਦਿੱਤਾ ।
ਇਹ ਗੱਲ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਮੀਟਿੰਗ ‘ਚ ਵਰਕਰਾਂ ਤੇ ਆਗੂਆਂ ਨੂੰ ਕਹੀ ਆਪਣਾ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਯੂਥ ਕਾਂਗਰਸ ਨੂੰ ਕਿਹਾ, ‘ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਪਰ ਤੁਸੀਂ ਲੋਕ ਚਿੰਤਾ ਨਾ ਕਰੋ ਮੈਂ ਕਿਤੇ ਨਹੀਂ ਜਾਵਾਂਗਾ ਤੁਹਾਡੀ ਲੜਾਈ ਮਜ਼ਬੂਤੀ ਨਾਲ ਲੜਾਂਗਾ ਦਰਅਸਲ, ਬੁੱਧਵਾਰ ਨੂੰ ਯੂਥ ਕਾਂਗਰਸ ਦੇ ਵਰਕਰ ਰਾਹੁਲ ਗਾਂਧੀ ਦੇ ਘਰ ਦੇ ਸਾਹਮਣੇ ਇਕੱਠੇ ਹੋਏ ਸਨ ਵਰਕਰਾਂ ਦੀ ਮੰਗ ਸੀ ਕਿ ਰਾਹੁਲ ਗਾਂਧੀ ਅਸਤੀਫਾ ਨਾ ਦੇਣ ਤੇ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਣੇ ਰਹਿਣ ਰਾਹੁਲ ਗਾਂਧੀ ਦੀ ਹਮਾਇਤ ‘ਚ ਉਨ੍ਹਾਂ ਦੇ ਘਰ ਦੇ ਬਾਹਰ ਜਦੋਂ ਕੌਮੀ ਕਾਰਜਕਾਰਨੀ ਦੇ ਮੈਂਬਰ ਬੈਠੇ ਤਾਂ ਰਾਹੁਲ ਨੇ ਸਭ ਨੂੰ ਆਪਣੇ ਘਰ ‘ਤੇ ਸੱਦਾ ਦਿੱਤਾ ਤੇ ਉਨ੍ਹਾਂ ਨਾਲ ਆਪਣੇ ਮਨ ਦੀ ਗੱਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
973 ਡਾਕਟਰਾਂ ਨੇ ਦਿੱਤਾ ਅਸਤੀਫ਼ਾ, ਡਾਕਟਰਾਂ ਦੀ ਹੜਤਾਲ ਤੇ ਹਿੰਸਾ ‘ਤੇ ਕੇਂਦਰ ਨੇ ਮਮਤਾ ਤੋਂ ਮੰਗੀ ਰਿਪੋਰਟ
ਡਾਕਟਰਾਂ ਦੀ ਹੜਤਾਲ ਨਾਲ ਮਰੀਜ਼ ਹੋਏ ਪ੍ਰੇਸ਼ਾਨ
ਏਜੰਸੀ, ਕੋਲਕਾਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ ‘ਤੇ ਗਏ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਉਨ੍ਹਾਂ ਨੂੰ ਫਿਰ ਤੋਂ ਕੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਹਿੰਸਾ ਦੀਆਂ ਘਟਨਾਵਾਂ ਨੂੰ ਮੰਦਭਾਗਾ ਦੱਸਦਾਂ ਕਿਹਾ ਕਿ ਇਸ ਮਾਮਲੇ ‘ਚ ਛੇਤੀ ਹੀ ਹੱਲ ‘ਤੇ ਪਹੁੰਚਿਆ ਜਾਵੇਗਾ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ‘ਚ ਆਪਣੇ ਸਹਿਯੋਗੀਆਂ ‘ਤੇ ਹਮਲਿਆਂ ਖਿਲਾਫ਼ ਡਾਕਟਰਾਂ ਦੀ ਹੜਤਾਲ ਕਾਰਨ ਅੱਜ ਵੀ ਹਸਪਤਾਲਾਂ ਦੇ  ਬਾਹਰ ਰੋਗੀ ਵਿਭਾਗ (ਓਪੀਡੀ) ਦਾ ਕੰਮਕਾਜ ਬੰਦ ਰਿਹਾ ਹੜਤਾਲ ਕਰ ਰਹੇ ਡਾਕਟਰ ਲਗਾਤਾਰ ਲੋੜੀਂਦੀ ਸੁਰੱਖਿਆ ਦੀ ਮੰਗ ਕਰ ਰਹੇ ਹਨ ਇਸ ਦਰਮਿਆਨ ਡਾਕਟਰਾਂ ਦੀ ਹੜਤਾਲ ‘ਤੇ ਗ੍ਰਹਿ ਮੰਤਰਾਲੇ ਨੇ ਮਮਤਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਕੇਂਦਰੀ ਦੀ ਐਡਵਾਈਜਰੀ ‘ਚ ਕਿਹਾ ਗਿਆ ਹੈ ਕਿ ਡਾਕਟਰਾਂ ਦੀ ਹੜਤਾਲ ਦਾ ਅਸਰ ਪੂਰੇ ਦੇਸ਼ ‘ਚ ਪੈ ਰਿਹਾ ਹੈ
ਕੇਂਦਰ ਨੇ ਮਮਤਾ ਤੋਂ ਪੁੱÎਛਆ ਹੈ ਕਿ ਹੜਤਾਲ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਕੀ ਕਦਮ ਚੁੱਕੇ ਹਨ ਜ਼ਿਕਰਯੋਗ ਹੈ ਕਿ ਸਮੱਸਿਆ ਦਾ ਹੱਲ ਕੱਢਣ ਲਈ ਪੰਜ ਸੀਨੀਅਰ ਡਾਕਟਰਾਂ ਨੇ ਸ਼ੁੱਕਰਵਾਰ ਸ਼ਾਮ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਸੀ ਮੀਟਿੰਗ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬੈਨਰਜੀ ਨੇ ਮੁੱਦੇ ‘ਤੇ ਚਰਚਾ ਕਰਨ ਲਈ ਜੂਨੀਅਰ ਡਾਕਟਰਾਂ ਨੂੰ ਅੱਜ ਸ਼ਾਮ ਪੰਜ ਵਜੇ ਸੂਬਾ ਸਕੱਤਰੇਤ ਨਾਬੰਨਾ ਸੱਦਿਆ ਹੈ ਹੜਤਾਲੀ ਜੂਨੀਅਰ ਡਾਕਟਰਾਂ ਨੇ ਹਾਲਾਂਕਿ ਇਸ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ, ਜਿਸ ਨਾਲ ਡਾਕਟਰਾਂ ਤੇ ਸੂਬਾ ਸਰਕਾਰ ਦਰਮਿਆਨ ਜਾਰੀ ਅੜਿੱਕਾ ਛੇਤੀ ਸਮਾਪਤ ਹੋਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ ਜੂਨੀਅਰ ਡਾਕਟਰਾਂ ਨੇ ਐਲਾਨ ਕੀਤਾ ਕਿ ਉਹ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਸੂਬਾ ਸਕੱਤਰੇਤ ‘ਚ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰਨਗੇ ਓਧਰ, ਏਮਜ਼ ਦਿੱਲੀ ਦੇ ਰੇਜੀਡੈਂਟ ਡਾਕਟਰ ਸ਼ਨਿੱਚਰਵਾਰ ਨੂੰ ਕੰਮ ‘ਤੇ ਪਰਤ ਆਏ ਹਾਲਾਂਕਿ ਉਨ੍ਹਾਂ ਦਾ ਸਾਂਕੇਤਿਕ ਵਿਰੋਧ ਹੁਣ ਵੀ ਜਾਰੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਮਾਰ ਹੋਣ ਕਾਰਨ ਡਾਕਟਰਾਂ ਵੱਲੋਂ ਅਰਾਮ ਦੀ ਸਲਾਹ
ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 29 ਨਵੰਬਰ ਨੂੰ ਲੱਗ ਰਹੇ ਮੈਗਾ ਰੋਜ਼ਗਾਰ ਮੇਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਮਾਰ ਹੋਣ ਕਾਰਨ ਨਹੀਂ ਪੁੱਜ ਰਹੇ। ਮੁੱਖ ਮੰਤਰੀ ਦੀ ਆਮਦ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਪਿਛਲੇ ਕਈ ਦਿਨਾਂ ਤੋਂ ਪੱਬਾਂਭਾਰ ਹੁੰਦਿਆਂ ਆਪਣੀਆਂ ਤਿਆਰੀਆਂ ਨੂੰ ਵਿੱਢਿਆ ਹੋਇਆ ਸੀ। ਮੁੱਖ ਮੰਤਰੀ ਵੱਲੋਂ ਇੱਥੇ ਦੂਜੇ ਸਮਾਗਮ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਵੀ ਸਿਰਕਤ ਕਰਨੀ ਸੀ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਮੈਗਾ ਰੋਜ਼ਾਗਾਰ ਮੇਲੇ ਦੌਰਾਨ ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾਣੇ ਸਨ, ਜੋ ਕਿ ਪਹਿਲਾਂ ਵੱਖ-ਵੱਖ ਕੰਪਨੀਆਂ ਵੱਲੋਂ ਸਲੈਕਟ ਕੀਤੇ ਗਏ ਸਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਮੇਲੇ ਵਿੱਚ 20 ਹਜਾਰ ਦੇ ਕਰੀਬ ਨੌਜਵਾਨ ਪੁੱਜ ਰਹੇ ਹਨ
ਜਿਸ ਸਬੰਧੀ ਸਾਰੇ ਪ੍ਰਬੰਧ ਪੂਰੇ ਕਰਨ ਦੀ ਗੱਲ ਆਖੀ ਜਾ ਰਹੀ ਹੈ।  ਇਸ ਰੁਜ਼ਗਾਰ ਮੇਲੇ ਸਬੰਧੀ ਸ਼ਹਿਰ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਫਲੈਕਸ ਬੋਰਡ ਸਮੇਤ ਬੈਨਰ ਲੱਗ ਚੁਕੇ ਹਨ। ਉਂਜ ਦੁਪਹਿਰ ਤੋਂ ਬਾਅਦ ਮੁੱਖ ਮੰਤਰੀ ਦੇ ਬਿਮਾਰ ਹੋਣ ਕਰਕੇ ਚੰਡੀਗੜ੍ਹ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕਿ ਵਾਇਰਲ ਹੋਣ ਕਾਰਨ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਅਰਾਮ ਦੀ ਸਲਾਹ ਦਿੱਤੀ ਗਈ ਹੈ, ਜਿਸ ਦੌਰਾਨ Àਹਂ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਨਿਯੁਕਤੀ ਪੱਤਰ ਪ੍ਰੋਗਾਮ ਵਿੱਚ ਨਹੀਂ ਆ ਰਹੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਦੀ ਥਾਂ ਹੁਣ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੌਜਵਾਨਾਂ ਨੂੰ ਉਕਤ ਨਿਯੁਕਤੀ ਪੱਤਰ ਦੇਣਗੇ।
ਮੁੱਖ ਮੰਤਰੀ ਵੱਲੋਂ ਕੱਲ੍ਹ ਇੱਥੇ ਦੂਜੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨੀ ਸੀ, ਜੋ ਕਿ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਆਪਣੀ ਜਨਰਲ ਬਾਡੀ ਦਾ ਕਰਵਾਇਆ ਜਾ ਰਿਹਾ ਹੈ।  ਇਸ ਸਮਾਗਮ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਪੁੱਜ ਰਹੇ ਹਨ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਆਪਣੇ ਪ੍ਰਬੰਧ ਪੁਖਤਾ ਹਨ ਅਤੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਮੁੱਖ ਮੰਤਰੀ ਵੱਲੋਂ 100 ਬਿਸਤਰਿਆਂ ਵਾਲੇ ਕੈਂਸਰ ਹਸਪਤਾਲ ਦਾ ਉਦਘਾਟਨ
ਸੰਗਰੂਰ ਵਿਖੇ ਆਨਕੌਲੋਜੀ ਟ੍ਰੇਨਿੰਗ ਸੈਂਟਰ ਦੀ ਸਥਾਪਤੀ ਦਾ ਐਲਾਨ
ਮੁੱਲਾਂਪੁਰ ਕੈਂਸਰ ਹਸਪਤਾਲ ਦੀ ਪ੍ਰਗਤੀ ਦਾ ਜਾਇਜ਼ਾ, ਅਗਲੇ ਸਾਲ ਦੀਵਾਲੀ ਤੱਕ ਇਸ ਨੂੰ ਮੁਕੰਮਲ ਕਰਨ ਦੇ ਨਿਰਦੇਸ਼
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਾਜ਼ਿਬ ਦਰਾਂ ‘ਤੇ ਕੈਂਸਰ ਦਾ ਇਲਾਜ ਮੁਹੱਈਆ ਕਰਵਾਉਣ ਸਬੰਧੀ ਆਪਣੀ ਸਰਕਾਰ ਦੇ ਮਿਸ਼ਨ ਅੱਗੇ ਖੜ੍ਹਦੇ ਹੋਏ ਅੱਜ ਸੰਗਰੂਰ ਵਿਖੇ 100 ਬਿਸਤਰਿਆਂ ਦੇ ਅਤਿ-ਆਧੁਨਿਕ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦੀ ਸਥਾਪਨਾ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ ਅਤੇ ਉਦਘਾਟਨ ਕੀਤੇ ਗਏ ਇਸ ਨਵੇਂ ਹਸਪਤਾਲ ਵਿੱਚ ਅਤਿ-ਅਧੁਨਿਕ ਆਨਕੋਲੋਜੀ ਟ੍ਰੇਨਿੰਗ ਸੈਂਟਰ ਦੀ ਯੋਜਨਾ ਵੀ ਬਣਾਈ ਗਈ ਹੈ। ਉਨਾਂ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੀ.ਡਬਲਿਊ.ਡੀ. ਮੰਤਰੀ ਵਿਜੇ ਇੰਦਰ ਸਿੰਗਲਾ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਲਈ ਕੈਂਸਰ ਰੋਕਥਾਮ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਜਿਸ ਹੇਠ ਕੈਂਸਰ ਦੇ ਜੋਖ਼ਮ ਕਾਰਕਾਂ ਅਤੇ ਬਿਮਾਰੀ ਸਬੰਧੀ ਹਿਫਾਜਤੀ ਕਾਰਨਾਂ ਬਾਰੇ ਵਿਆਪਕ ਸਿਹਤ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਕੈਂਸਰ ਦਾ ਪਤਾ ਲਾਉਣ ਅਤੇ ਇਸ ਇਲਾਜ ਨੂੰ ਸੁਖਾਲੇ ਢੰਗ ਨਾਲ ਪ੍ਰਾਪਤ ਕਰਨ ਵਾਸਤੇ ਇਸ ਸਬੰਧੀ ਸੁਵਿਧਾਵਾਂ ਨੂੰ ਲੋਕਾਂ ਦੇ ਦਰਾਂ ‘ਤੇ ਮੁਹੱਈਆ ਕਰਾਇਆ ਜਾਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਚੰਡੀਗੜ ਦੇ ਨੇੜੇ ਮੁੱਲਾਂਪੁਰ ਵਿਖੇ ਬਣਾਏ ਜਾ ਰਹੇ ਟਾਟਾ ਕੈਂਸਰ ਹਸਪਤਾਲ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਗਲੀ ਦੀਵਾਲੀ ਤੱਕ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਹਸਪਤਾਲ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਸਬੰਧਤ ਕਰਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 29 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਵਿਖੇ ਤੀਜੇ ਦਰਜ਼ੇ ਦੇ ਕੈਂਸਰ ਕੇਅਰ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਸਤੰਬਰ, 2019 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਵੀ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੰਗਰੂਰ ਸਿਵਲ ਹਸਪਤਾਲ ਵਾਸਤੇ ਸੱਤ ਕਰੋੜ ਰੁਪਏ ਦਾ ਵੀ ਐਲਾਨ ਕੀਤਾ।
ਇਸ ਮੌਕੇ ਬ੍ਰਹਮ ਮਹਿੰਦਰਾ ਅਤੇ ਵਿਜੇ ਇੰਦਰ ਸਿੰਗਲਾ ਦੇ ਨਾਲ ਮੁੱਖ ਮੰਤਰੀ ਨੇ ਨਵੇਂ ਕੈਂਸਰ ਹਸਪਤਾਲ ਵਿਖੇ ਸੁਵਿਧਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਸਪਤਾਲ ਦਾ ਗੇੜਾ ਵੀ ਮਾਰਿਆ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਨਾਲ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 588 ਡਾਕਟਰ ਛੇਤੀ ਹੀ ਸਿਹਤ ਵਿਭਾਗ ਨੂੰ ਜੁਆਇਨ ਕਰ ਲੈਣਗੇ ਅਤੇ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨਾਂ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਮਰੀਜਾਂ ਦੀ ਤਹਿ-ਦਿਲੋਂ ਸੇਵਾ ਕਰਨ ਲਈ ਸਮਰਥ ਹੋ ਸਕਣ।
ਸ਼੍ਰੀ ਸਿੰਗਲਾ ਨੇ ਸੰਗਰੂਰ ਵਿਖੇ ਕੈਂਸਰ ਹਸਪਤਾਲ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਰਦੇਸ਼ਾਂ ‘ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਪਦਮਸ਼੍ਰੀ ਡਾ. ਆਰ.ਏ. ਵਧਵਾ ਦੇ ਨਾਲ ਆਪਣੀ ਪਹਿਲੀ ਮੀਟਿੰਗ ਦਾ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਹ ਹਸਪਤਾਲ ਦਵਾਈਆਂ ‘ਤੇ 66 ਫੀਸਦੀ ਸਬਸਿਡੀ ਦੇਵੇਗਾ ਅਤੇ ਟੈਸਟਾਂ ਦੀਆਂ ਦਰਾਂ ਵਾਜ਼ਬ ਹੋਣਗੀਆਂ। ਇਸ ਤੋਂ ਇਲਾਵਾ ਬਿਮਾਰੀ ਦਾ ਪਤਾ ਲੱਗਣ ‘ਤੇ ਉਸ ਦਾ ਮੁਫ਼ਤ ਇਲਾਜ਼ ਹੋਵੇਗਾ।
ਡਾ. ਆਰ.ਏ. ਬਡਵੇ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਰਾਹੀਂ ਬੀ.ਐਸਸੀ. ਦੇ ਪੰਜ ਕੋਰਸ ਚਲਾ ਰਿਹਾ ਹੈ। ਇਸ ਤੋਂ ਇਲਾਵਾ ਇਸ ਅਕਾਦਮਿਕ ਸਾਲ ਤੋਂ ਹਿਸਟੋਪਾਥ ਦੀ ਮਾਸਟਰ ਡਿਗਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਅੱਗੇ ਦੱਸਿਆ ਕਿ ਬੀ.ਐਸਸੀ., ਆਈ.ਸੀ.ਯੂ. ਅਤੇ ਆਨਕੋਲੋਜ਼ੀ ਨਰਸਿੰਗ ਬਾਰੇ ਡਿਪਲੋਮਾ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਐਚ.ਪੀ.ਸੀ.ਐਲ. ਦੇ ਅਨੂਪ ਗੁਪਤਾ, ਐਚ.ਐਮ.ਈ.ਸੀ. ਦੇ ਚਰਨਜੀਤ ਸਿੰਘ, ਆਈ.ਓ.ਸੀ. ਦੇ ਰਵਿੰਦਰ ਸਿੰਘ ਨੰਦਾ ਅਤੇ ਕੈਂਸਰ ਦੇ ਮਰੀਜ਼ਾਂ ਦੀ ਭਲਾਈ ਲਈ ਸੇਵਾਵਾਂ ਵਾਸਤੇ ਮੁਨੀਸ਼ ਗਰਗ ਅਤੇ ਅਨੂਪ ਸਿੰਗਲਾ ਨੂੰ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ, ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਦੇ ਚੇਅਰਮੈਨ ਵੀ ਹਨ, ਵੱਲੋਂ ਸਕੂਲ ਕੈਂਪਸ ਵਿੱਚ ਗਰਿੱਡ ਨਾਲ ਜੁੜੇ ਹੋਏ ਰੂਫ਼ ਟੋਪ ਸੋਲਰ ਪਲਾਂਟ ਦਾ ਉਦਘਾਟਨ ਵੀ ਕੀਤਾ। 120 ਕਿਲੋਵਾਟ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ 52.80 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ, ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਰਜਿੰਦਰ ਕੌਰ ਭੱਠਲ, ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਦਲਵੀਰ ਸਿੰਘ ਗੋਲਡੀ, ਬੁਲਾਰਾ ਪੰਜਾਬ ਕਾਂਗਰਸ ਦਮਨ ਥਿੰਦ ਬਾਜਵਾ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਐਡੀਸ਼ਨਲ ਚੀਫ ਸੈਕਟਰੀ ਸਿਹਤ ਸਤੀਸ਼ ਚੰਦਰਾ ਵੀ ਉਨਾਂ ਦੇ ਨਾਲ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।