Gippy Grewal - Sach Kahoon Punjabi

Gippy Grewal Air Canada: ਏਅਰ ਕੈਨੇਡਾ ਫਲਾਈਟ ’ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਬਦਸਲੂਕੀ
Gippy Grewal Air Canada: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਉਡਾਣ ਦੌਰਾਨ ਆਪਣੇ ਨਾਲ ਵਾਪਰੀ ਘਟਨਾ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਦੀ ਸੀਟ ਲਈ ਭੁਗਤਾਨ ਕੀਤਾ ਸੀ, ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਵਿੱਚ ਸੀਟ ਦਿੱਤੀ ਗਈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਸੈਕਟਰ-17 ਵਿੱਚ ਹਰਿਆਣਾ ਸਰਕਾਰ ਦੇ ਦੋ ਦਫ਼ਤਰ ਖਾਲੀ ਕਰਨ ਦੇ ਹੁਕਮ

ਗਿੱਪੀ ਗਰੇਵਾਲ ਮੁਤਾਬਕ ਜਦੋਂ ਉਨ੍ਹਾਂ ਨੇ ਇਸ ਸਬੰਧੀ ਏਅਰਲਾਈਨ ਦੇ ਸਟਾਫ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਉਨ੍ਹਾਂ ਦੀ ਪੋਸਟ ਮੁਤਾਬਕ ਸਟਾਫ਼ ਵੱਲੋਂ ਕਥਿਤ ਤੌਰ ’ਤੇ ਕਿਹਾ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਗਿੱਪੀ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਇਸ ਬਾਰੇ ਲਗਾਤਾਰ ਸਵਾਲ ਕੀਤੇ ਤਾਂ ਉਨ੍ਹਾਂ ਦੀ ਮੱਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਉਡਾਣ ਲੈਣ ਜਾਂ ਛੱਡਣ ਦੀ ਗੱਲ ਕਹੀ ਗਈ। ਉਨ੍ਹਾਂ ਮੁਤਾਬਕ ਮਾਮਲਾ ਪੁੱਛਣ ’ਤੇ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰਨ ਦੀ ਗੱਲ ਵੀ ਕੀਤੀ ਗਈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਸੈਕਟਰ-17 ਵਿੱਚ ਹਰਿਆਣਾ ਸਰਕਾਰ ਦੇ ਦੋ ਦਫ਼ਤਰ ਖਾਲੀ ਕਰਨ ਦੇ ਹੁਕਮ

ਗਿੱਪੀ ਗਰੇਵਾਲ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਏਅਰਲਾਈਨ ਤੋਂ ਕਿਸੇ ਤਰ੍ਹਾਂ ਦੀ ਵਾਧੂ ਸਹੂਲਤ ਦੀ ਮੰਗ ਨਹੀਂ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸਿਰਫ਼ ਇਹ ਸੀ ਕਿ ਜਿਸ ਬਿਜ਼ਨਸ ਕਲਾਸ ਸੀਟ ਲਈ ਉਨ੍ਹਾਂ ਨੇ ਭੁਗਤਾਨ ਕੀਤਾ ਹੈ, ਉਹੀ ਸੀਟ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਸੀਟ ਬਦਲਣ ਦਾ ਕਾਰਨ ਦੱਸਿਆ ਜਾਵੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਦੌਰਾਨ ਏਅਰਲਾਈਨ ਵੱਲੋਂ ਉਨ੍ਹਾਂ ਤੋਂ ਮੁਆਫ਼ੀ ਤੱਕ ਨਹੀਂ ਮੰਗੀ ਗਈ। ਗਿੱਪੀ ਨੇ ਇਸ ਪੂਰੇ ਮਾਮਲੇ ਨੂੰ ਆਪਣਾ ਬਹੁਤ ਮਾੜਾ ਤਜ਼ਰਬਾ ਦੱਸਦਿਆਂ ਏਅਰਲਾਈਨ ਦੇ ਰਵੱਈਏ ’ਤੇ ਨਿਰਾਸ਼ਾ ਜ਼ਾਹਰ ਕੀਤੀ।

ਗਿੱਪੀ ਗਰੇਵਾਲ ਦੀ ਪੋਸਟ ਤੋਂ ਬਾਅਦ ਏਅਰ ਕੈਨੇਡਾ ਨੇ ‘ਐਕਸ’ ’ਤੇ ਜਵਾਬ ਦਿੰਦਿਆਂ ਘਟਨਾ ’ਤੇ ਖੇਦ ਪ੍ਰਗਟ ਕੀਤਾ ਅਤੇ ਮੁਆਫ਼ੀ ਮੰਗੀ। ਏਅਰਲਾਈਨ ਨੇ ਗਿੱਪੀ ਨੂੰ ਕਿਹਾ ਕਿ ਉਹ ਆਪਣਾ ਬੁਕਿੰਗ ਰੈਫਰੈਂਸ ਅਤੇ ਟਿਕਟ ’ਤੇ ਦਰਜ ਪੂਰਾ ਨਾਮ ਜਾਂ ਨਾਮਾਂ ਦੀ ਜਾਣਕਾਰੀ ਨਿੱਜੀ ਸੁਨੇਹੇ ਰਾਹੀਂ ਭੇਜਣ, ਤਾਂ ਜੋ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ ਏਅਰਲਾਈਨ ਦੇ ਜਵਾਬ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਗਿੱਪੀ ਗਰੇਵਾਲ ਨੂੰ ਬਿਜ਼ਨਸ ਕਲਾਸ ਦੀ ਥਾਂ ਇਕਾਨਮੀ ਕਲਾਸ ਵਿੱਚ ਕਿਉਂ ਬਿਠਾਇਆ ਗਿਆ ਜਾਂ ਸੀਟ ਬਦਲਣ ਦੀ ਸਥਿਤੀ ਕਿਹੜੇ ਕਾਰਨਾਂ ਕਰਕੇ ਪੈਦਾ ਹੋਈ।

Gippy Grewal: ਗਿੱਪੀ ਗਰੇਵਾਲ ਦੀ ਮੋਹਾਲੀ ਅਦਾਲਤ ’ਚ ਅੱਜ ਸੁਣਵਾਈ
ਗੈਂਗਸਟਰ ਦਿਲਪ੍ਰੀਤ ਵੱਲੋਂ ਧਮਕੀ ਦੇਣ ਦਾ ਮਾਮਲਾ

ਪਹਿਲਾਂ 4 ਵਾਰ ਪੇਸ਼ ਨਹੀਂ ਹੋਏ ਸਨ

ਮੋਹਾਲੀ (ਸੱਚ ਕਹੂੰ ਨਿਊਜ਼)। Gippy Grewal: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਮਾਮਲੇ ’ਚ ਕਰੀਬ ਛੇ ਸਾਲ ਪੁਰਾਣੇ ਕੇਸ ’ਚ ਅੱਜ (ਮੰਗਲਵਾਰ) ਮੁਹਾਲੀ ਅਦਾਲਤ ’ਚ ਸੁਣਵਾਈ ਹੋਵੇਗੀ। ਪਿਛਲੀਆਂ ਚਾਰ ਸੁਣਵਾਈਆਂ ’ਚ ਉਹ ਪੇਸ਼ ਨਹੀਂ ਹੋਏ। ਵਕੀਲਾਂ ਨੇ ਅਦਾਲਤ ’ਚ ਦੱਸਿਆ ਸੀ ਕਿ ਗਿੱਪੀ ਗਰੇਵਾਲ ਅਜੇ ਵਿਦੇਸ਼ ’ਚ ਹਨ। ਉੱਥੇ ਉਨ੍ਹਾਂ ਦੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਅਜਿਹੇ ’ਚ ਉਨ੍ਹਾਂ ਨੂੰ ਕੁੱਝ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਇੱਕ ਵਾਰ ਤਾਂ ਉਨ੍ਹਾਂ ਖਿਲਾਫ ਜਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਉਨ੍ਹਾਂ ਨੂੰ 5,000 ਰੁਪਏ ਦਾ ਜਮਾਨਤੀ ਬਾਂਡ ਭਰਨ ਲਈ ਵੀ ਕਿਹਾ ਗਿਆ ਸੀ।

ਫੋਨ ’ਤੇ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ | Gippy Grewal

ਇਹ ਮਾਮਲਾ 31 ਮਈ 2018 ਦਾ ਹੈ। 4 ਵਜੇ ਅਦਾਕਾਰ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ’ਤੇ ਇੱਕ ਵੌਇਸ ਅਤੇ ਟੈਕਸਟ ਮੈਸੇਜ ਆਇਆ। ਇਸ ਮੈਸੇਜ ’ਚ ਉਨ੍ਹਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ’ਚ ਲਿਖਿਆ ਗਿਆ ਸੀ ਕਿ ਇਹ ਸੰਦੇਸ਼ ਜਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਸੀ। ਤੁਸੀਂ ਗੱਲ ਕਰੋ, ਨਹੀਂ ਤਾਂ ਤੁਹਾਡੀ ਹਾਲਤ ਪਰਮੀਸ਼ ਵਰਮਾ ਤੇ ਚਮਕੀਲਾ ਵਰਗੀ ਹੋ ਜਾਵੇਗੀ।

Read This : Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੋਰਟ ਵੱਲੋਂ ਸੰਮਨ

ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ। ਮੋਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ’ਚ ਪੇਸ਼ ਨਹੀਂ ਹੋ ਰਹੇ ਹਨ। ਜਦੋਂ ਉਨ੍ਹਾਂ ਨੂੰ ਇਹ ਧਮਕੀ ਮਿਲੀ ਤਾਂ ਉਹ ਆਪਣੀ ਫਿਲਮ ‘ਕੈਰੀ ਆਨ ਜੱਟਾ 2’ ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸਨ।

ਇਸ ਲਈ ਜਾਰੀ ਹੋਇਆ ਸੀ ਵਾਰੰਟ | Gippy Grewal

ਇਸ ਤੋਂ ਪਹਿਲਾਂ 4 ਜੁਲਾਈ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਅਦਾਕਾਰ ਗਿੱਪੀ ਗਰੇਵਾਲ ਨੂੰ ਵਾਰੰਟ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੂੰ 10 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਗਿਆ ਹੈ। ਪਰ ਬੇਲੀਫ ਨੇ ਅਦਾਲਤ ’ਚ ਦੱਸਿਆ ਸੀ ਕਿ ਗਿੱਪੀ ਫਿਲਹਾਲ ਪੰਜਾਬ ’ਚ ਨਹੀਂ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੈਨੇਡਾ ਗਏ ਹੋਏ ਹਨ। ਹਾਲਾਂਕਿ ਅਦਾਲਤ ਦਾ ਮੰਨਣਾ ਹੈ ਕਿ ਗਿੱਪੀ ਗਰੇਵਾਲ ਇਸ ਮਾਮਲੇ ’ਚ ਸ਼ਿਕਾਇਤਕਰਤਾ ਹੈ। ਨਾਲ ਹੀ, ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ। ਅਜਿਹੇ ’ਚ ਉਨ੍ਹਾਂ ਦਾ ਅਦਾਤਲ ’ਚ ਪੇਸ਼ ਹੋਣਾ ਜ਼ਰੂਰੀ ਹੈ। Gippy Grewal

Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੋਰਟ ਵੱਲੋਂ ਸੰਮਨ
ਮੋਹਾਲੀ ’ਚ ਚੱਲ ਰਿਹਾ ਹੈ 2018 ਤੋਂ ਮਿਲੀ ਧਮਕੀ ਦਾ ਕੇਸ

ਗਵਾਹੀ ਹੋਣੀ ਅਜੇ ਬਾਕੀ ਹੈ

ਮੋਹਾਲੀ (ਸੱਚ ਕਹੂੰ ਨਿਊਜ਼)। Gippy Grewal; ਚੰਡੀਗੜ੍ਹ ਨਾਲ ਲਗਦੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਕੋਰਟ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਨੂੰ ਕੋਰਟ ’ਚ ਪੇਸ਼ ਹੋਣ ਲਈ ਜਮਾਨਤੀ ਸੰਮਨ ਭੇਜਿਆ ਹੈ। ਇਸ ਸੰਮਨ ਉਨ੍ਹਾਂ ਵੱਲੋਂ 2018 ’ਚ ਸੰਦੇਸ਼ ਰਾਹੀਂ ਗੈਂਗਸਟਰ ਦਿਲਪ੍ਰੀਤ ਬਾਬਾ ਤੋਂ ਮਿਲੀ ਧਮਕੀ ਦੇ ਮਾਮਲੇ ’ਚ ਭੇਜਿਆ ਗਿਆ ਹੈ। ਇਸ ਮਾਮਲੇ ’ਚ ਮੋਹਾਲੀ ਦੇ ਫੇਜ਼-8 ਪੁਲਿਸ ਸਟੇਸ਼ਨ ’ਚ ਕੇਸ ਦਰਜ਼ ਕੀਤਾ ਗਿਆ ਸੀ। ਮੋਹਾਲੀ ਕੋਰਟ ਵੱਲੋਂ 24 ਜੁਲਾਈ ਨੂੰ ਵੀ ਪੇਸ਼ ਹੋਣ ਲਈ 5 ਹਜ਼ਾਰ ਰੁਪਏ ਦਾ ਜਮਾਨਤੀ ਸੰਮਨ ਭੇਜਿਆ ਗਿਆ ਸੀ। ਜੋ ਕਿ ਕੋਰਟ ’ਚ ਵਾਪਸ ਆ ਗਿਆ ਹੈ। ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ। ਗਿੱਪੀ ਗਰੇਵਾਲ ਦੀ ਅਦਾਲਤ ’ਚ ਗਵਾਈ ਹੋਣੀ ਹੈ। Punjabi Singer

Read This : Punjab News: ਮੁੱਖ ਮੰਤਰੀ ਦੀ ਕਿਸਾਨਾਂ ਨੂੰ ਅਪੀਲ, ਕਰ ਲਵੋ ਇਹ ਕੰਮ…

ਜਾਣੋ ਕੀ ਹੈ ਮਾਮਲਾ | Gippy Grewal

31 ਮਈ 2018 ਨੂੰ ਗਿੱਪੀ ਗਰੇਵਾਲ ਨੂੰ ਇੱਕ ਅਣਪਛਾਤੇ ਨੰਬਰ ਤੋਂ ਉਨ੍ਹਾਂ ਦੇ ਵਹਾਟਸਐਪ ’ਤੇ ਇੱਕ ਸੰਦੇਸ਼ ਆਇਆ ਸੀ। ਇਸ ਸੰਦੇਸ਼ ’ਚ ਉਨ੍ਹਾਂ ਨੂੰ ਇੱਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ ’ਤੇ ਵਹਾਟਸਐੱਪ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਸੰਦੇਸ਼ ਰੰਗਦਾਰੀ ਮੰਗਣ ਲਈ ਕੀਤਾ ਗਿਆ ਹੈ। ਤੁਸੀਂ ਗੱਲ ਕਰ ਲਵੋ ਨਹੀਂ ਤਾਂ ਤੁਹਾਡਾ ਹਾਲ ਪਰਮਿਸ਼ ਵਰਮਾ ਤੇ ਚਮਕੀਲਾ ਵਰਗਾ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੋਹਾਲੀ ਪੁਲਿਸ ਨੂੰ ਦਿੱਤੀ ਸੀ। ਮੋਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ਼ ਕਰ ਲਿਆ ਸੀ। ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ, ਪਰ ਉਹ ਅਦਾਲਤ ’ਚ ਪੇਸ਼ ਨਹੀਂ ਹੋ ਰਹੇ ਹਨ।

ਹੁਣ ਕੈਨੇਡਾ ’ਚ ਹਨ ਗਿੱਪੀ ਗਰੇਵਾਲ | Gippy Grewal

ਜਾਣਕਾਰੀ ਮੁਤਾਬਕ ਇਸ ਸਮੇਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਕੈਨੇਡਾ ’ਚ ਹਨ। ਇਸ ਕਾਰਨ ਉਨ੍ਹਾਂ ਨੂੰ ਅਦਾਲਤ ਦੇ ਸੰਮਨ ਨਹੀਂ ਮਿਲ ਰਹੇ ਹਨ। ਪਰ ਇਸ ਮਾਮਲੇ ’ਚ ਗਿੱਪੀ ਗਰੇਵਾਲ ਦੇ ਮੁੱਖ ਸ਼ਿਕਾਇਤਕਰਤਾ ਹੋਣ ਕਾਰਨ ਉਨ੍ਹਾਂ ਦੀ ਗਵਾਹੀ ਜ਼ਰੂਰੀ ਹੈ। ਇਸ ਲਈ ਅੱਜ ਅਦਾਲਤ ਵੱਲੋਂ ਉਨ੍ਹਾਂ ਨੂੰ ਦੋਵਾਰਾ ਫਿਰ ਤੋਂ ਸੰਮਨ ਭੇਜਿਆ ਗਿਆ ਹੈ। Gippy Grewal

ਅਦਾਕਾਰ ਗਿੱਪੀ ਗਰੇਵਾਲ ਨੇ ਤੋੜਿਆ ਲਾਕਡਾਊਨ, ਪੁਲਿਸ ਨੇ ਕੀਤਾ ਗ੍ਰਿਫਤਾਰ
ਲਾਕਡਾਊਨ ਦੇ ਬਾਵਜੂਦ ਕੀਤੀ ਜਾ ਰਹੀ ਸੀ ਫਿਲਮੀ ਦੀ ਸੂਟਿੰਗ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਫਿਲਮੀ ਕਲਾਕਾਰਾਂ ਵੱਲੋਂ ਲਗਾਤਾਰ ਕੋਵਿਡ ਨਿਯਮਾਂ ਦੀ ਉਲੰਘਣਾ ਕਰਕੇ ਆਪਣੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਪ੍ਰ੍ਰਸਿੱਧ ਪੰਜਾਬੀ ਫਿਲਮਕਾਰ ਤੇ ਗਾਇਕ ਗਿੱਪੀ ਗਰੇਵਾਲ ਸਮੇਤ ਉਸਦੀ ਟੀਮ ਵਿਰੁੱਧ ਕੋਵਿਡ ਨਿਯਮਾਂ ਦੀ ਉਲੰਘਣਾ ਤਹਿਤ ਬਨੂੜ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਗਿੱਪੀ ਗਰੇਵਾਲ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਕੁਝ ਸਮੇਂ ਬਾਅਦ ਹੀ ਗਿੱਪੀ ਗਰੇਵਾਲ ਨੂੰ ਜ਼ਮਾਨਤ ਦਿੰਦਿਆਂ ਰਿਹਾਅ ਵੀ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਗਿੱਪੀ ਗਰੇਵਾਲ ਵੱਲੋਂ ਬਨੂੜ ਦੇ ਇੱਕ ਪਿੰਡ ਵਿੱਚ ਲਾਕਡਾਉੂਨ ਦੇ ਬਾਵਜੂਦ ਆਪਣੀ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਟੀਮ ਵਿੱਚ 100 ਤੋਂ ਵਧੇਰੇ ਲੋਕ ਮੌਜੂਦ ਸਨ। ਜਿਨ੍ਹਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇਸ ਫਿਲਮ ਦੀ ਸ਼ੂਟਿੰਗ ਸਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ’ਤੇ ਪੁਲਿਸ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਫਿਲਮ ਦਾ ਸੈੱਟ ਸਮੇਤ ਕਾਫ਼ੀ ਗੱਡੀਆਂ ਉੱਥੇ ਮੌਜੂਦ ਸਨ।

ਪੁਲਿਸ ਵੱਲੋਂ ਜਦੋਂ ਸੂਟਿੰਗ ਦੀ ਪਰਮਿਸ਼ਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਪਰਮਿਸ਼ਨ ਨਹੀਂ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਕਡਾਊਨ ਦੀ ਉਲੰਘਣਾ ਤਹਿਤ ਪਰਚਾ ਦਰਜ਼ ਕਰਕੇ ਗਿੱਪੀ ਗਰੇਵਾਲ ਸਮੇਤ ਉਸਦੇ ਟੀਮ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਬਨੂੜ ਦੇ ਸਾਬਕਾ ਐਮ.ਸੀ. ਵੱਲੋਂ ਗਿੱਪੀ ਗਰੇਵਾਲ ਦੀ ਜ਼ਮਾਨਤ ਦੇ ਦਿੱਤੀ ਗਈ , ਜਿਸ ਤੋਂ ਬਾਅਦ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦੇ ਪੁੱਜਣ ’ਤੇ ਕਈ ਲੋਕ ਇੱਧਰ ਉਧਰ ਖੇਤਾਂ ਰਾਹੀਂ ਭੱਜ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਰਫਿਊ ਤੋੜਨ ਤਹਿਤ ਧਾਰਾ 188 ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਗਿੱਪੀ ਗਰੇਵਾਲ ਦੇ ਟਵੀਟ ਨੇ ਪ੍ਰਸ਼ੰਸਕ ਕੀਤੇ ਖੁਸ਼
ਨਵੀਆਂ ਦੋ ਫਿਲਮਾਂ ਦਾ ਕੀਤਾ ਐਲਾਨ

ਚੰਡੀਗੜ੍ਹ। ਅਲੋਪ ਹੁੰਦੀ ਪਾਲੀਵੁੱਡ ਦੀ ਦਿੱਖ ਨੂੰ ਦੁਬਾਰਾ ਚਮਕਾਉਣ ਵਾਲੇ ਪੰਜਾਬੀ ਅਦਾਕਾਰ ਵਜੋਂ ਜਾਣੇ ਜਾਂਦੇ ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਖੁਸ਼ ਕਰਨ ਦੀ ਇੱਕ ਹੋਰ ਕੋਸਿ਼ਸ਼ ਕੀਤੀ ਹੈ।ਪਾਲੀਵੁੱਡ ਵਿਚ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਨੇ ਇਕ ਨਵੀਂ ਤਸਵੀਰ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਗਿੱਪੀ ਨੇ ਅਪਣੀਆਂ ਦੋ ਫਿਲਮਾਂ ਦੀ ਰਿਲੀਜ਼ ਤਰੀਖ ਦੱਸੀ ਹੈ। ਇਨ੍ਹਾਂ ਵਿਚੋਂ ਪਹਿਲੀ ਫਿਲਮ ‘ਮੰਜੇ ਬਿਸਤਰੇ 2’, ਜੋ ਕਿ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਦੂਜੀ ਫਿਲਮ ਦਾ ਨਾਂਅ ਅਜੇ ਫਾਈਨਲ ਨਹੀਂ ਹੋਇਆ ਹੈ। ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਨ੍ਹਾਂ ਫਿਲਮਾਂ ਵਿਚ ਗਿੱਪੀ ਗਰੇਵਾਲ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਇਹ ਦੋਵੇਂ ਫਿਲਮਾਂ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣਾਇਆਂ ਜਾ ਰਹੀਆਂ ਹਨ। ਗਿੱਪੀ ਗਰੇਵਾਲ ਦੀ ‘ਮੰਜੇ ਬਿਸਤਰੇ’ ਫਿਲਮ ਜੋ 2017 ਵਿਚ ਆਈ ਸੀ ਉਹ ਬਹੁਤ ਜਿਆਦਾ ਮਸ਼ਹੂਰ ਹੋਈ ਸੀ।

ਸਰੋਤਿਆਂ ਵਲੋਂ ਇਸ ਫਿਲਮ ਨੂੰ ਬਹੁਤ ਜਿਆਦਾ ਪਿਆਰ ਦਿਤਾ ਗਿਆ ਸੀ। ਗਿਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਬਹੁਤ ਜਿਆਦਾ ਪੰਜਾਬੀ ਗੀਤ ਗਾਏ ਹਨ ਜੋ ਸਰੋਤਿਆਂ ਵਲੋਂ ਬਹੁਤ ਜਿਆਦਾ ਪਸੰਦ ਕੀਤੇ ਜਾਂਦੇ ਹਨ। ਗਿੱਪੀ ਗਰੇਵਾਲ ਨੇ ‘ਹਥਿਆਰ’, ‘ਫੁਲਕਾਰੀ’, ਵਰਗੇ ਮਸ਼ਹੂਰ ਗੀਤ ਗਾਏ ਹਨ।

ਪਾਲੀਵੁੱਡ ਵਿਚ ਇਕ ਦੌਰ ਸੀ ਜਦੋਂ ਬਹੁਤ ਜਿਆਦਾ ਘੱਟ ਫਿਲਮਾਂ ਬਣਨ ਲੱਗ ਗਈਆਂ ਸਨ। ਪਰ ਗਿੱਪੀ ਗਰੇਵਾਲ ਨੇ ਪੰਜਾਬੀ ਫਿਲਮਾਂ ਵਿਚ ਕੰਮ ਕਰਕੇ ਪਾਲੀਵੁੱਡ ਸਿਨੇਮੇ ਨੂੰ ਦੁਬਾਰਾ ਤੋਂ ਕਾਇਮ ਕੀਤਾ। ਜਿਸ ਤੋਂ ਬਾਅਦ ਪੰਜਾਬੀ ਸਿਨੇਮੇ ਵਿਚ ਰੰਗ ਬਿਖਰਨੇ ਸ਼ੁਰੂ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ