Fire - Sach Kahoon Punjabi
Mumbai Fire: ਮੁੰਬਈ ਦੇ ਧਾਰਾਵੀ ਇਲਾਕੇ ’ਚ ਲੱਗੀ ਭਿਆਨਕ ਅੱਗ, ਰੇਲ ਸੇਵਾਵਾਂ ’ਚ ਪਿਆ ਵਿਘਨ
Mumbai Fire: ਮੁੰਬਈ, (ਆਈਏਐਨਐਸ)। ਮੁੰਬਈ ਦੇ ਧਾਰਾਵੀ ਇਲਾਕੇ ਵਿੱਚ ਸ਼ਨਿੱਚਰਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਦਹਿਸ਼ਤ ਫੈਲ ਗਈ। ਇਹ ਅੱਗ ਨਵਰੰਗ ਕੰਪਾਊਂਡ, ਪਲਾਟ ਨੰਬਰ 1, ਰੇਲਵੇ ਕਰਾਸਿੰਗ ਦੇ ਨੇੜੇ ਅਤੇ ਨੂਰ ਰੈਸਟੋਰੈਂਟ ਦੇ ਨੇੜੇ ਸਥਿਤ ਇੱਕ ਗੋਦਾਮ ਵਿੱਚ ਲੱਗੀ। ਸਥਾਨਕ ਨਿਵਾਸੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਕਾਰਨ ਕਈ ਫਾਇਰ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਰਿਪੋਰਟਾਂ ਅਨੁਸਾਰ, ਅੱਗ ਜ਼ਮੀਨ ਤੋਂ ਇਲਾਵਾ ਇੱਕ ਝੁੱਗੀ-ਝੌਂਪੜੀ ਵਾਲੇ ਗੋਦਾਮ ਤੱਕ ਸੀਮਤ ਹੈ। ਅੱਗ ਨੂੰ ਲੈਵਲ 1 ਫਾਇਰ ਕਾਲ ਘੋਸ਼ਿਤ ਕੀਤਾ ਗਿਆ ਹੈ। ਖੁਸ਼ਕਿਸਮਤੀ ਨਾਲ, ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
ਬੀਐਮਸੀ ਦੀ ਮੁੰਬਈ ਫਾਇਰ ਬ੍ਰਿਗੇਡ (ਐਮਏਯੂਬੀ), ਪੁਲਿਸ, 108 ਐਂਬੂਲੈਂਸਾਂ ਅਤੇ ਬੀਐਮਸੀ ਵਾਰਡ ਸਟਾਫ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਇਸ ਦੌਰਾਨ ਅੱਗ ਨੇੜਲੇ ਮਾਹਿਮ ਸਟੇਸ਼ਨ ਖੇਤਰ ਵਿੱਚ ਫੈਲ ਗਈ, ਜਿੱਥੇ ਕਈ ਝੌਂਪੜੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਰਿਪੋਰਟਾਂ ਅਨੁਸਾਰ, ਅੱਗ ਦੁਪਹਿਰ 12:15 ਵਜੇ ਦੇ ਕਰੀਬ ਲੱਗੀ। ਅੱਗ ਬੁਝਾਉਣ ਲਈ ਕਈ ਫਾਇਰ ਗੱਡੀਆਂ ਮੌਕੇ ‘ਤੇ ਪਹੁੰਚੇ। ਇਸ ਵੇਲੇ ਅੱਗ ‘ਤੇ ਕਾਬੂ ਪਾਉਣ ਲਈ ਸੱਤ ਫਾਇਰ ਗੱਡੀਆਂ ਅਤੇ ਸੱਤ ਪਾਣੀ ਦੀਆਂ ਜੈੱਟੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਅੱਗ ਕਾਰਨ ਹਾਰਬਰ ਲਾਈਨ ‘ਤੇ ਸਥਾਨਕ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਅੱਗ ਦੀ ਤੀਬਰਤਾ ਕਾਰਨ ਫਾਇਰ ਅਧਿਕਾਰੀ ਬਚਾਅ ਕਾਰਜ ਜਾਰੀ ਰੱਖ ਰਹੇ ਹਨ। ਅੱਗ ਲੱਗਣ ਦਾ ਕਾਰਨ ਫਿਲਹਾਲ ਅਣਜਾਣ ਹੈ।
ਇਹ ਵੀ ਪੜ੍ਹੋ: G20 Summit: ਪੀਐਮ ਮੋਦੀ ਅਤੇ ਮੇਲੋਨੀ ਦੀ ਮੁਲਾਕਾਤ, ਮੁਸਕਰਾਉਂਦੇ ਹੋਏ ਇੱਕ-ਦੂਜੇ ਨੂੰ ਨਮਸਤੇ ਅਤੇ ਪੁੱਛਿਆ ਹਾਲ-ਚਾਲ
ਪੱਛਮੀ ਰੇਲਵੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਪੋਸਟ ਵਿੱਚ ਲਿਖਿਆ, “ਮਾਹਿਮ ਅਤੇ ਬਾਂਦਰਾ ਦੇ ਵਿਚਕਾਰ ਪੂਰਬੀ ਪਾਸੇ ਹਾਰਬਰ ਲਾਈਨ ਦੇ ਨੇੜੇ ਝੌਂਪੜੀਆਂ ਵਿੱਚ ਦੁਪਹਿਰ 12:15 ਵਜੇ ਦੇ ਕਰੀਬ ਲੱਗੀ ਅੱਗ ਕਾਰਨ, ਸੁਰੱਖਿਆ ਉਪਾਅ ਵਜੋਂ ਓਵਰਹੈੱਡ ਉਪਕਰਣਾਂ ਨੂੰ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ।” ਇਸ ਦੇ ਮੱਦੇਨਜ਼ਰ, ਸਥਿਤੀ ਕਾਬੂ ਵਿੱਚ ਆਉਣ ਤੱਕ ਹਾਰਬਰ ਲਾਈਨ ਰੇਲ ਸੇਵਾਵਾਂ ਨੂੰ ਨਿਯਮਤ ਕਰ ਦਿੱਤਾ ਗਿਆ ਹੈ।” ਰੇਲਵੇ ਨੇ ਪੋਸਟ ਵਿੱਚ ਅੱਗੇ ਕਿਹਾ ਕਿ ਕਿਸੇ ਵੀ ਯਾਤਰੀ ਜਾਂ ਰੇਲਗੱਡੀ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਉਹ ਨਿਯਮਤ ਕੀਤੇ ਗਏ ਹਨ ਅਤੇ ਘਟਨਾ ਸਥਾਨ ਤੋਂ ਦੂਰ ਹਨ। Mumbai Fire
Barnala In Fire: ਖੇਤਾਂ ’ਚ ਨਾੜ ਨੂੰ ਲੱਗੀ ਭਿਆਨਕ ਅੱਗ, ਡੇਰਾ ਪ੍ਰੇਮੀਆਂ ਨੇ ਫਾਇਰ ਬ੍ਰਿਗੇਡ ਨਾਲ ਮਿਲ ਕੇ ਪਾਇਆ ਕਾਬੂ
ਬਰਨਾਲਾ ’ਚ ਸੰਘਣੀ ਆਬਾਦੀ ਦੇ ਨੇੜੇ ਖੇਤਾਂ ’ਚ ਕਣਕ ਦੇ ਨਾੜ ਨੂੰ ਲੱਗੀ ਅੱਗ
Barnala In Fire: (ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਦੀ ਪਿਆਰਾ ਕਲੋਨੀ ਦੀ ਸੰਘਣੀ ਆਬਾਦੀ ਦੇ ਨੇੜੇ ਖੇਤਾਂ ਵਿੱਚ ਲੱਗੀ ਅਚਾਨਕ ਅੱਗ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਤੂੜੀ ਬਣਾਉਣ ਲਈ 6 ਕਿੱਲਿਆਂ ਵਿੱਚ ਛੱਡੇ ਕਣਕ ਦਾ ਨਾੜ ਕੁਝ ਹੀ ਮਿੰਟਾਂ ਵਿੱਚ ਰਾਖ਼ ਬਣ ਗਿਆ। ਅੱਗ ਬੁਝਾਉਣ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸ਼ਲਾਘਾਯੋਗ ਰੋਲ ਨਿਭਾਇਆ ਗਿਆ।
ਇਹ ਵੀ ਪੜ੍ਹੋ: Bathinda Crime News: ਪੁਲਿਸ ਤੋਂ ਬਚਣ ਲਈ ਮੁਲਜ਼ਮਾਂ ਨੇ ਮਾਰੀ ਓਵਰਬ੍ਰਿਜ ਤੋਂ ਛਾਲ, ਚਾਰ ਜਣੇ ਜ਼ਖਮੀ
ਜਾਣਕਾਰੀ ਮੁਤਾਬਕ ਪਿਆਰਾ ਕਲੋਨੀ ਦੇ ਨਾਲ ਲਗਦੇ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਦੇ ਵੱਡੇ-ਵੱਡੇ ਭਾਂਬੜ ਨਿੱਕਲਣੇ ਸ਼ੁਰੂ ਹੋ ਗਏ, ਜਿਸ ਨੂੰ ਵੇਕ ਕੇ ਆਸੇ-ਪਾਸੇ ਰਹਿੰਦੇ ਕਲੋਨੀ ਵਾਸੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਅਤੇ ਉਨ੍ਹਾਂ ਨੇ ਇਸ ਸਬੰਧੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਏਨੇ ਨੂੰ ਡੇਰਾ ਸੱਚਾ ਸੌਦਾ ਦੀ ਆਈਟੀਵਿੰਗ ਦੇ ਮੈਂਬਰ ਗੁਰਪਿਆਰ ਸਿੰਘ ਇੰਸਾਂ ਵੱਲੋਂ ਇਸ ਸਬੰਧੀ ਸੂਚਨਾ ਤੁਰੰਤ ਬਲਾਕ ਬਰਨਾਲਾ ਦੇ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਪਾ ਦਿੱਤੀ, ਜਿਸ ’ਤੇ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਡੇਰਾ ਪ੍ਰੇਮੀ ਘਟਨਾ ਵਾਲੀ ਥਾਂ ’ਤੇ ਪੁੱਜ ਗਏ ਅਤੇ ਅੱਗ ਬੁਝਾਉਣ ਦੇ ਕਾਰਜਾਂ ਵਿੱਚ ਜੁਟ ਗਏ।
6 ਕਿੱਲਿਆਂ ਵਿੱਚ ਕਣਕ ਦੀ ਨਾੜ ਸੜੀ | Barnala In Fire
ਨੇੜੇ ਹੀ ਰਹਿੰਦੇ ਗੁਰਚਰਨ ਸਿੰਘ ਬੈਟਰੀਆਂ ਵਾਲੇ ਨੇ ਦੱਸਿਆ ਕਿ ਅੱਗ ਏਨੀ ਜ਼ਿਆਦਾ ਭਿਆਨਕ ਸੀ ਕਿ ਜੇਕਰ ਇਸ ’ਤੇ ਥੋੜ੍ਹਾ ਸਮਾਂ ਹੋਰ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਘਰਾਂ ਤੱਕ ਵੀ ਪਹੁੰਚ ਸਕਦੀ ਸੀ ਅਤੇ ਵੱਡਾ ਨੁਕਸਾਨ ਕਰ ਸਕਦੀ ਸੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸ਼ਲਾਘਯੋਗ ਕੰਮ ਕੀਤਾ ਗਿਆ। ਡੇਰਾ ਪ੍ਰੇਮੀ ਹਨੀ ਬਾਂਸਲ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਸਿੱਖਿਆ ਅਨੁਸਾਰ ਹਰ ਸਮੇਂ ਮਾਨਵਤਾ ਭਲਾਈ ਤੇ ਕੁਦਰਤੀ ਆਫ਼ਤਾਂ ਵਿੱਚ ਸੇਵਾ ਕਾਰਜਾਂ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਹੀ ਸਮੇਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਵੱਡੀ ਗਿਣਤੀ ਵਿੱਚ ਆ ਰਹੇ ਹੋਰ ਡੇਰਾ ਪ੍ਰੇਮੀਆਂ ਨੂੰ ਵਾਪਿਸ ਪਰਤਣਾ ਪਿਆ।
ਇਸ ਮੌਕੇ ਪ੍ਰੇਮੀ ਰੋਹਿਤ ਬਾਂਸਲ, ਗੁਰਚਰਨ ਸਿੰਘ ਇੰਸਾਂ, ਕਰਮਜੀਤ ਸਿੰਘ ਏਅਰ ਫੋਰਸ, ਹਰਦੇਵ ਸਿੰਘ, ਜਗਦੇਵ ਸਿੰਘ ਇੰਸਾਂ, ਨੱਥਾ ਸਿੰਘ ਤੋਂ ਇਲਾਵਾ ਹੋਰ ਵੀ ਡੇਰਾ ਪ੍ਰੇਮੀ ਮੌਜ਼ੂਦ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਬਾਠ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਤਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਲੱਗਣ ਕਾਰਨ ਤਕਰੀਬਨ 6 ਕਿੱਲਿਆਂ ਵਿੱਚ ਕਣਕ ਦਾ ਨਾੜ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਦੀਆਂ ਗੱਡੀਆਂ ਤੇ ਕਰਮਚਾਰੀਆਂ ਤੇ ਸਮਾਜ ਸੇਵੀਆਂ ਦੀ ਮੱਦਦ ਨਾਲ ਛੇਤੀ ਹੀ ਅੱਗ ’ਤੇ ਕਾਬੂ ਪਾ ਲਿਆ।
Wheat Caught Fire: ਖੜੀ ਕਣਕ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਤੇ ਇਲਾਕੇ ਦੇ ਲੋਕਾਂ ਨੇ ਪਾਇਆ ਕਾਬੂ
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਬੁਝਾਈ ਅੱਗ
Wheat Caught Fire: (ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਤਲਵੰਡੀ ਸਾਬੋ ਰੋਡ ਤੇ ਪੈਟਰੋਲ ਪੰਪ ਲਾਗੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਨੂੰ ਅੱਗ ਲੱਗ ਗਈ। ਭਾਵੇ ਮੌਕੇ ’ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸਿਸ਼ ਕੀਤੀ ਪਰ ਹਵਾ ਤੇਜ਼ ਕਾਰਨ ਅੱਗ ਦਾ ਜਿਆਦਾ ਫੈਲਾਅ ਹੋ ਗਿਆ। ਆਖਰ ਤਲਵੰਡੀ ਸਾਬੋ ਤੇ ਸਰਦੂਲਗੜ੍ਹ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।
ਇਸ ਸਬੰਧੀ ਬਿੱਕਰ ਸਿੰਘ ਨਥੇਹਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਸੰਦੀਪ ਸਿੰਘ ਪੰਚ, ਮੁਖਿੰਦਰ ਸਿੰਘ ਰਿਟਾ: ਥਾਣੇਦਾਰ, ਕੁਲਵੰਤ ਸਿੰਘ ਤੇ ਬਲਤੇਜ ਸਿੰਘ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਕਿਸਾਨਾਂ ਦੀ ਕਰੀਬ 6 ਏਕੜ ਖੜੀ ਕਣਕ ਨੂੰ ਅੱਗ ਲੱਗ ਗਈ ਜਦੋਂ ਕਿ ਇੱਕ ਏਕੜ ਕਣਕ ਦਾ ਨਾੜ ਮੱਚ ਗਿਆ। ਕਣਕ ਨੂੰ ਅੱਗ ਲੱਗਣ ਦਾ ਕਾਰਨ ਲਾਗੇ ਹੀ ਤੂੜੀ ਵਾਲੀ ਚੱਲ ਰਹੀ ਮਸ਼ੀਨ ’ਚੋਂ ਨਿਕਲਿਆ ਚਗਿਆੜਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab News: ਹੁਣ 7 ਦਿਨਾਂ ’ਚ ਬਣਾਉਣਾ ਪਏਗਾ ਡਰਾਇਵਿੰਗ ਲਾਇਸੰਸ, ਨਹੀਂ ਤਾਂ ਅਧਿਕਾਰੀਆਂ ਖ਼ਿਲਾਫ਼ ਹੋਏਗੀ ਕਾਰਵਾਈ
ਮੌਕੇ ’ਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਜਿਵੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਹੀ ਪਿੰਡ ਨਥੇਹਾ ਵਿੱਚੋਂ ਲੋਕਾਂ ਨੂੰ ਬੁਲਾਇਆ ਪਰ ਜਦੋਂ ਅੱਗ ’ਤੇ ਕਾਬੂ ਪੈਦਾ ਨਜ਼ਰ ਨਾ ਆਇਆ ਤਾਂ ਤਲਵੰਡੀ ਸਾਬੋ ਅਤੇ ਸਰਦੂਲਗੜ੍ਹ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਅੱਗ ’ਤੇ ਕਾਬੂ ਬੜੀ ਮੁਸੱਕਤ ਨਾਲ ਪਾਇਆ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਪਾਲ ਸਿੰਘ ਨੇ ਕਿਸਾਨਾਂ ਦੀ ਨੁਕਸਾਨੀ ਫਸਲ ਦਾ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। Wheat Caught Fire
Moga News: ਅੱਗ ਲੱਗਣ ਨਾਲ ਗਰੀਬਾਂ ਦੀਆਂ 15 ਝੁੱਗੀਆਂ ਹੋਈਆਂ ਸੜ ਕੇ ਸੁਆਹ
Moga News: (ਵਿੱਕੀ ਕੁਮਾਰ) ਮੋਗਾ। ਮੋਗਾ ਵਿਖੇ ਐਤਵਾਰ ਦੇਰ ਰਾਤ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇ ਨਾਲ-ਨਾਲ ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਚੀਕ ਪੁਕਾਰ ਪੈ ਗਈ। ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਮੋਗਾ ਦੀ ਲੱਕੜ ਮੰਡੀ ਨੇੜੇ ਦੇਰ ਰਾਤ ਨੂੰ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਅੱਗ ਨਾਲ 14 ਤੋਂ 15 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਜੇਕਰ ਮੌਕੇ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨਾਲ ਪਹੁੰਚਦੇ ਤਾਂ ਵੱਡੇ ਨੁਕਸਾਨ ਹੋਣ ਦੀ ਸੰਭਾਵਨਾ ਸੀ। Moga News
ਇਹ ਵੀ ਪੜ੍ਹੋ: England News: ਇੰਗਲੈਂਡ ਦੀ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
ਇਸ ਮੌਕੇ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 11 ਕੁ ਵਜੇ ਝੁੱਗੀ ਝੌਂਪੜੀ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ, ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਝੁੱਗੀਆਂ ਵਿਚ ਰਹਿਣ ਵਾਲੀ ਮਾਲਤੀ ਦੇਵੀ ਨੇ ਦੱਸਿਆ ਕਿ ਅੱਗ ਕਰੀਬ 11.30 ਵਜੇ ਲੱਗੀ। ਅਸੀਂ ਸੌਂ ਰਹੇ ਸੀ, ਸਾਡੇ ਬੇਟੇ ਨੇ ਦੇਖਿਆ ਕਿ ਅੱਗ ਲੱਗੀ ਹੋਈ ਸੀ। ਅਸੀਂ ਬੜੀ ਮੁਸ਼ਕਿਲ ਨਾਲ ਘਰੋਂ ਬਾਹਰ ਆਏ। ਉਨ੍ਹਾਂ ਕਿਹਾ ਕਿ ਸਾਡਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੱਦਦ ਦੀ ਮੰਗ ਕਰਦੇ ਹਾਂ। Moga News
Fire News: ਨਿਰਮਾਣ ਅਧੀਨ ਹੋਟਲ ’ਚ ਲੱਗੀ ਅੱਗ, 6 ਦੀ ਮੌਤ ਅਤੇ 25 ਜ਼ਖਮੀ
Fire News: ਬੁਸਾਨ, (ਆਈਏਐਨਐਸ)। ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ਬੁਸਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਟਲ ਦੀ ਉਸਾਰੀ ਵਾਲੀ ਥਾਂ ‘ਤੇ ਅੱਗ ਲੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਬੁਸਾਨ ਫਾਇਰ ਹੈੱਡਕੁਆਰਟਰ ਦੇ ਅਨੁਸਾਰ, ਨਿਰਮਾਣ ਅਧੀਨ ਬੈਨੀਅਨ ਟ੍ਰੀ ਹੋਟਲ ਵਿੱਚ ਅੱਗ ਸਵੇਰੇ 10:50 ਵਜੇ (ਸਥਾਨਕ ਸਮੇਂ ਅਨੁਸਾਰ) ਲੱਗੀ। ਅੱਗ ਸ਼ਾਇਦ ਤਿੰਨ ਇਮਾਰਤਾਂ ਵਿੱਚੋਂ ਪਹਿਲੀ ਮੰਜ਼ਿਲ ‘ਤੇ ਇੱਕ ਸਵੀਮਿੰਗ ਪੂਲ ਦੇ ਨੇੜੇ ਸਟੋਰ ਕੀਤੇ ਇੰਸੂਲੇਟਿੰਗ ਪਦਾਰਥ ਤੋਂ ਸ਼ੁਰੂ ਹੋਈ ਸੀ।
ਫਾਇਰਫਾਈਟਰਜ਼ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਤੱਕ ਅੱਗ ਲਗਭਗ ਬੁਝ ਗਈ ਸੀ। ਬੁਸਾਨ ਫਾਇਰ ਏਜੰਸੀ ਦੇ ਬਚਾਅ ਅਧਿਕਾਰੀ ਪਾਰਕ ਹਿਊੰਗ-ਮੋ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, “ਜਦੋਂ ਅਸੀਂ ਘਟਨਾ ਵਾਲੀ ਥਾਂ ‘ਤੇ ਪਹੁੰਚੇ, ਤਾਂ ਇਮਾਰਤ ਦਾ ਅੰਦਰਲਾ ਹਿੱਸਾ ਕਾਲੇ ਧੂੰਏਂ ਨਾਲ ਭਰਿਆ ਹੋਇਆ ਸੀ।” “ਮ੍ਰਿਤਕਾਂ ਨੂੰ ਉਸ ਥਾਂ ‘ਤੇ ਪਾਇਆ ਗਿਆ ਜਿੱਥੇ ਅੱਗ ਲੱਗੀ ਸੀ, ਅਜਿਹਾ ਲੱਗਦਾ ਹੈ ਕਿ ਉਹ ਬਚ ਨਹੀਂ ਸਕੇ ਕਿਉਂਕਿ ਦਰਵਾਜ਼ੇ ਦੇ ਨੇੜੇ ਬਹੁਤ ਅੱਗ ਸੀ।
ਇਹ ਵੀ ਪੜ੍ਹੋ: Delhi BJP: ਦਿੱਲੀ ’ਚ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ, ਤਾਰੀਖ਼ ਦਾ ਹੋਇਆ ਖੁਲਾਸਾ!
ਫਾਇਰਫਾਈਟਰਜ਼ ਨੇ ਹੈਲੀਕਾਪਟਰ ਦੀ ਮੱਦਦ ਨਾਲ ਅੰਦਰ ਫਸੇ ਲੋਕਾਂ ਨੂੰ ਬਚਾਇਆ, ਪਰ ਬਾਅਦ ਵਿੱਚ ਛੇ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 14 ਹੋਰਾਂ ਨੂੰ ਛੱਤ ਤੋਂ ਸੁਰੱਖਿਅਤ ਬਚਾਇਆ ਗਿਆ, ਜਦੋਂ ਕਿ ਸੌ ਤੋਂ ਵੱਧ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। “ਅਸੀਂ ਇਸ ਵੇਲੇ ਇਮਾਰਤ ਦੇ ਅੰਦਰਲੇ ਹਿੱਸੇ ਦੀ ਤਲਾਸ਼ੀ ਲੈ ਰਹੇ ਹਾਂ। ਪੁਲਿਸ ਅਤੇ ਸਥਾਨਕ ਸਰਕਾਰ ਕਰਮਚਾਰੀਆਂ (ਜੋ ਅੰਦਰ ਸਨ) ਦੀ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਲਗਜ਼ਰੀ ਰਿਜ਼ੋਰਟ ਹੋਟਲ ਦਾ ਨਿਰਮਾਣ ਅਪ੍ਰੈਲ 2022 ਵਿੱਚ ਸ਼ੁਰੂ ਹੋਇਆ ਸੀ ਅਤੇ ਇਸਦਾ ਉਦਘਾਟਨ ਇਸ ਸਾਲ ਹੋਣਾ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਜਦੋਂ ਅੱਗ ਲੱਗੀ ਤਾਂ ਸੈਂਕੜੇ ਕਾਮੇ ਘਟਨਾ ਸਥਾਨ ਦੇ ਨੇੜੇ ਮੌਜੂਦ ਸਨ। ਦੱਖਣੀ ਕੋਰੀਆ ਦੇ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੋਕ ਨੇ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਸਾਰੇ ਉਪਲਬਧ ਕਰਮਚਾਰੀਆਂ ਅਤੇ ਉਪਕਰਣਾਂ ਨੂੰ ਇਕੱਠਾ ਕਰਨ ਦੇ ਆਦੇਸ਼ ਦਿੱਤੇ। Fire News
Welfare Work: ਮੈਡੀਕਲ ਸਟੋਰ ਨੂੰ ਲੱਗੀ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ
Welfare Work: (ਅਜਯ ਕਮਲ) ਰਾਜਪੁਰਾ। ਅੱਜ ਸਵੇਰੇ ਕਰੀਬ 3 ਵਜੇ ਪੁਰਾਣਾ ਰਾਜਪੁਰਾ ਵਿਖੇ ਅਚਾਨਕ ਇੱਕ ਮੈਡੀਕਲ ਸਟੋਰ ਨੂੰ ਅੱਗ ਲੱਗ ਗਈ, ਜਿਸ ਨੂੰ ਮੌਕੇ ’ਤੇ ਪਹੁੰਚੇ ਡੇਰਾ ਪ੍ਰੇਮੀਆਂ ਅਤੇ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਮੌਜੂਦ 15 ਮੈਂਬਰ ਜਸਪਾਲ ਇੰਸਾਂ ਨੇ ਦੱਸਿਆ ਕਿ ਉਹ ਸਵੇਰੇ ਲਗਭਗ 3 ਵਜੇ ਉੱਠੇ ਤਾਂ ਅਚਾਨਕ ਬਾਹਰੋਂ ਪਟਾਕੇ ਵਰਗੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਦੇਵੀ ਮੰਦਰ ਦੀ ਦੁਕਾਨਾਂ ਵਿੱਚ ਬਣੇ ਮਿੱਤਲ ਮੈਡੀਕਲ ਸਟੋਰ ਦੇ ਸ਼ਟਰ ਵਿੱਚੋਂ ਅੱਗ ਨਿਕਲ ਰਹੀ ਸੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਫਾਈਲ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਵੀ ਫੋਨ ਕਰ ਦਿੱਤਾ ਅਤੇ ਨਾਲ ਦੀ ਨਾਲ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਵਿਭਾਗ ਨੂੰ ਵੀ ਫੋਨ ਕਰ ਦਿੱਤਾ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਫੰਡ ਜਾਰੀ
ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਤੇ ਡੇਰਾ ਪ੍ਰੇਮੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਅਤੇ ਮੈਡੀਕਲ ਸਟੋਰ ਵਿੱਚੋਂ ਦਵਾਈਆਂ ਬਾਹਰ ਕੱਢੀਆਂ ਗਈਆਂ, ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਮੌਕੇ ’ਤੇ ਪਹੁੰਚੇ ਮਿੱਤਰ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਜਿਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੱਗ ਵਿੱਚੋਂ ਦੁਕਾਨ ’ਚੋਂ ਸਮਾਨ ਸੁਰੱਖਿਅਤ ਬਾਹਰ ਕੱਢਿਆ। ਇਸ ਮੌਕੇ ਜਸਪਾਲ ਇੰਸਾਂ, ਦਵਿੰਦਰ ਇੰਸਾਂ, ਰਾਜੀਵ ਇੰਸਾਂ, ਸਿਕੰਦਰ ਇੰਸਾਂ, ਸ਼ਿਵ ਇੰਸਾਂ, ਅਵਤਾਰ ਇੰਸਾਂ, ਕਰਨ ਇੰਸਾਂ, ਰੱਖਾ ਇੰਸਾਂ ਅਤੇ ਹੋਰ ਮੁਹੱਲੇ ਵਾਸੀਆਂ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਲੋਕਾਂ ਵੱਲੋਂ ਡੇਰਾ ਪ੍ਰੇਮੀਆਂ ਦੀ ਸਲਾਘਾ ਕੀਤੀ ਗਈ ਜੋ ਕਿ ਸਵੇਰੇ 4 ਵਜੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਵਿੱਚ ਜੁਟ ਗਏ , ਜਿਸ ਕਾਰਨ ਹੋਰ ਦੁਕਾਨਾਂ ਸੜਨ ਤੋਂ ਬਚ ਗਈਆਂ। Welfare Work
ਅੱਗ ਲੱਗਣ ਕਾਰਨ ਫਲੈਟ ਦਾ ਸਾਰਾ ਸਮਾਨ ਸੜ ਕੇ ਸੁਆਹ
Fire News: ਗਾਜ਼ੀਆਬਾਦ, (ਏਜੰਸੀ)। ਯੂਪੀ ਦੇ ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਫਲੈਟ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫਲੈਟ ਵਿੱਚ ਦਹਿਸ਼ਤ ਫੈਲ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਅਤੇ ਨੇੜੇ ਦੇ ਫਲੈਟਾਂ ਨੂੰ ਵੀ ਬਚਾਉਣ ‘ਚ ਸਫਲਤਾ ਹਾਸਲ ਕੀਤੀ। ਜਿਸ ਫਲੈਟ ‘ਚ ਅੱਗ ਲੱਗੀ, ਉਸ ‘ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਫਲੈਟ ‘ਚੋਂ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਕਾਰਨ ਫਲੈਟ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ: Punjab Highway News: ਪੰਜਾਬ ’ਚ ਜਮੀਨਾਂ ਦੇ Rate ਹੋਣਗੇ ਦੁੱਗਣੇ, ਆ ਗਈ ਵੱਡੀ ਖਬਰ, ਪੜ੍ਹੋ…
ਫਾਇਰ ਡਿਪਾਰਟਮੈਂਟ ਗਾਜ਼ੀਆਬਾਦ ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਸ਼ੁੱਕਰਵਾਰ ਨੂੰ ਫਾਇਰ ਸਟੇਸ਼ਨ ਵੈਸ਼ਾਲੀ ’ਤੇ ਤੜਕੇ 4 ਵਜੇ ਅਨੁਸ਼ਠਾ ਨਾਂ ਦੀ ਔਰਤ ਨੇ ਦੱਸਿਆ ਕਿ ਇੰਦਰਾਪੁਰਮ ਦੀ ਆਦਿਤਿਆ ਮੈਗਾ ਸਿਟੀ ਸੁਸਾਇਟੀ ਦੇ ਇਕ ਫਲੈਟ ‘ਚ ਅੱਗ ਲੱਗੀ ਹੈ। ਸੂਚਨਾ ਮਿਲਦੇ ਹੀ ਇੰਚਾਰਜ ਅਧਿਕਾਰੀ ਤਿੰਨ ਟੈਂਕਰ ਲੈ ਕੇ ਮੌਕੇ ‘ਤੇ ਰਵਾਨਾ ਹੋ ਗਏ ਅਤੇ ਫਾਇਰ ਸਟੇਸ਼ਨ ਸਾਹਿਬਾਬਾਦ ਤੋਂ ਵੀ ਇਕ ਟੈਂਕਰ ਮੰਗਵਾਇਆ ਗਿਆ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਅਭਿਨਵ ਸਵਰੂਪ ਨਾਂ ਦੇ ਵਿਅਕਤੀ ਦੇ ਫਲੈਟ ਨੰਬਰ ਸੀਸੀ-605 ‘ਚ ਅੱਗ ਲੱਗ ਗਈ ਸੀ। Fire News
ਫਲੈਟ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਫਾਇਰ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਹੋਜ਼ ਪਾਈਪ ਨੂੰ ਪੌੜੀਆਂ ਰਾਹੀਂ ਵਿਛਾ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਲੈਟ ਵਿੱਚ ਰੱਖਿਆ ਸਮਾਨ ਲਗਭਗ ਪੂਰੀ ਤਰ੍ਹਾਂ ਸੜ ਗਿਆ। ਫਾਇਰ ਬ੍ਰਿਗੇਡ ਦੇ ਚੱਲਦਿਆਂ ਆਸ-ਪਾਸ ਦੇ ਫਲੈਟਾਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਕਾਰਨ ਨੇੜਲੇ ਫਲੈਟਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
Fire Accident: ਦੇਵਾਸ, (ਏਜੰਸੀ)। ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ ਸ਼ਨਿੱਚਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਨਯਾਪੁਰ ਇਲਾਕੇ ‘ਚ ਇਕ ਘਰ ਨੂੰ ਲੱਗੀ ਭਿਆਨਕ ਅੱਗ ‘ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦਿਨੇਸ਼ ਕਾਰਪੇਂਟਰ, ਉਸ ਦੀ ਪਤਨੀ ਗਾਇਤਰੀ, ਬੇਟੀ ਇਸ਼ਿਕਾ ਅਤੇ ਬੇਟਾ ਚਿਰਾਗ ਸ਼ਾਮਲ ਹਨ।
ਇਹ ਵੀ ਪੜ੍ਹੋ:Sushila Meena: ਸਚਿਨ ਤੇਂਦੁਲਕਰ ਨੇ ਇੱਕ ਕੁੜੀ ਦੀ ਗੇਂਦਬਾਜ਼ੀ ਦਾ ਵੀਡੀਓ ਸਾਂਝਾ ਕੀਤਾ, ਪ੍ਰਸ਼ੰਸਕ ਬੋਲੋ ਲੇਡੀ ਜ਼ਹੀਰ …
ਜਾਣਕਾਰੀ ਅਨੁਸਾਰ ਘਰ ਦੇ ਹੇਠਾਂ ਦੁੱਧ ਦੀ ਡੇਅਰੀ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਇਮਾਰਤ ਦੀ ਦੂਜੀ ਮੰਜ਼ਿਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸਥਾਨਕ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਪਰਿਵਾਰਕ ਮੈਂਬਰਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ।
ਐਸਪੀ ਪੁਨੀਤ ਗਹਿਲੋਦ ਨੇ ਦੱਸਿਆ ਕਿ ਇਹ ਡੇਅਰੀ ਸੰਚਾਲਕ ਦਿਨੇਸ਼ ਕਾਰਪੇਂਟਰ ਦਾ ਘਰ ਹੈ, ਉਹ ਹੇਠਾਂ ਦੁਕਾਨ ਚਲਾਉਂਦਾ ਸੀ ਅਤੇ ਉਪਰਲੀ ਮੰਜ਼ਿਲ ‘ਤੇ ਪਰਿਵਾਰ ਸਮੇਤ ਰਹਿੰਦਾ ਸੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਸੀਂ ਸਾਰੀਆਂ ਪ੍ਰਸ਼ਾਸਨਿਕ ਟੀਮਾਂ ਦੇ ਸਹਿਯੋਗ ਨਾਲ ਜਾਂਚ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਹੋਣ। ਐਸਪੀ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸੰਭਵ ਹੈ ਕਿ ਪਹਿਲੀ ਮੰਜ਼ਿਲ ‘ਤੇ ਕੋਈ ਜਲਣਸ਼ੀਲ ਸਮੱਗਰੀ ਰੱਖੀ ਗਈ ਹੋਵੇ, ਜਿਸ ਕਾਰਨ ਅੱਗ ਹੋਰ ਫੈਲ ਗਈ। ਦੂਜੀ ਮੰਜ਼ਿਲ ‘ਤੇ ਮੌਜੂਦ ਲੋਕਾਂ ਨੂੰ ਸਮੇਂ ਸਿਰ ਬਚਾਇਆ ਨਹੀਂ ਜਾ ਸਕਿਆ। ਫਿਲਹਾਲ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Fire Accident
Amloh News: ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਲੱਗੀ ਅੱਗ, ਦੋ ਵਹੀਕਲ ਸਡ਼ੇ
ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਪਾਇਪ ਨੂੰ ਲੱਗੀ ਅੱਗ | Amloh News
Amloh News: (ਅਨਿਲ ਲੁਟਾਵਾ) ਅਮਲੋਹ। ਅਮਲੋਹ ਵਾਰਡ ਨੰ. 2 ’ਚ ਗੈਸ ਸਿਲੰਡਰ ਦੇ ਪਾਇਪ ਨੂੰ ਅੱਗ ਲੱਗਣ ਕਾਰਨ ਮੋਟਰਸਾਇਕਲ ਤੇ ਐਕਟਿਵਾ ਸਕੂਟਰੀ ਪੂਰੀ ਤਰ੍ਹਾਂ ਸੜ੍ਹ ਗਏ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ. 2 ਦੇ ਵਾਸੀ ਅਖਿਲ ਸ਼ਰਮਾ ਦੇ ਘਰ ਵਿਖੇ ਵਿਹੜੇ ਵਿੱਚ ਲੱਗੇ ਗੈਸ ਸਿਲੰਡਰ ’ਤੇ ਚਾਹ ਬਣਾਉਣ ਸਮੇਂ ਪਾਇਪ ਨੂੰ ਅੱਗ ਲੱਗਣ ਕਾਰਨ ਮੋਟਰਸਾਈਕਲ ਅਤੇ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਸੜ ਗਏ ਹਨ।
ਇਹ ਵੀ ਪੜ੍ਹੋ: Bharat Bhushan Ashu: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕ…
ਘਰ ਮਾਲਕ ਅਖਿਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਮੇਰੇ ਘਰ ਦੇ ਬਾਹਰ ਗਲੀ ਵਿੱਚ ਵਾਰਡ ਨੰਬਰ ਦੋ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਦੀ ਚੋਣ ਰੈਲੀ ਸੀ। ਜਿਸ ਵਿੱਚ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨੇ ਵੀ ਚੋਣ ਪ੍ਰਚਾਰ ਕਰਨ ਲਈ ਅਜੇ ਪੁੱਜਣਾ ਹੀ ਸੀ। ਮੇਰੇ ਘਰ ਵਿੱਚ ਚਾਹ ਬਣਾਉਣ ਲਈ ਜਿਵੇਂ ਹੀ ਗੈਸ ਚੂਲੇ ਨੂੰ ਅੱਗ ਲਗਾਈ ਤਾਂ ਅੱਗ ਗੈਸ ਪਾਈਪ ਨੂੰ ਲੱਗ ਗਈ। ਜਿਸ ਕਾਰਨ ਮੇਰੇ ਦੋ ਵਹੀਕਲ ਬਿਲਕੁਲ ਹੀ ਸੜ ਗਏ। ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਬਝਾਉਣ ਲਈ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬਗਰੇਡ ਦੀ ਗੱਡੀ ਅਤੇ ਅਮਲੋਹ ਪੁਲਿਸ ਮੌਕੇ ’ਤੇ ਪੁੱਜੀ ਤੇ ਅੱਗ ’ਤੇ ਕਾਬੂ ਪਾਇਆ। ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਕਾਂਗਰਸ ਬਲਾਕ ਦਾ ਜਗਵੀਰ ਸਿੰਘ ਸਲਾਣਾ ’ਤੇ ਕਾਂਗਰਸ ਉਮੀਦਵਾਰ ਨੇ ਵੀ ਮੌਕੇ ’ਤੇ ਪੁੱਜ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। Amloh News
Fire: ਕਰਿਆਨਾ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਦੇ ਲਾਗਲੇ ਪਿੰਡ ਚੱਠਾ ਨਨਹੇੜਾ ਵਿਖੇ ਰਾਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੀ ਕਰਿਆਣਾ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਰਪੰਚ ਬਿਰਜ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤਕਰੀਬਨ 8 ਵਜੇ ਸ਼ਾਰਟ ਸਰਕਟ ਕਾਰਨ ਦੁਕਾਨ ਅੰਦਰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੇ ਪਾਣੀ ਦੀ ਮੱਦਦ ਨਾਲ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ ਪਰੰਤੂ ਉਦੋਂ ਤੱਕ ਦੁਕਾਨ ‘ਚ ਪਿਆ ਸਮਾਨ ਸੜ ਚੁੱਕਿਆ ਸੀ। Fire
ਇਹ ਵੀ ਪੜ੍ਹੋ: Today News: ਅਮਿਤ ਸ਼ਾਹ ਦਾ ਵੱਡਾ ਐਲਾਨ, ਦਿੱਲੀ ਦੀ ਹਵਾ ’ਚ ਘੁਟਿਆ ਦਮ, ਪੜ੍ਹੋ ਇੱਕ ਕਲਿੱਕ ’ਚ ਦੇਸ਼ ਦੀਆਂ 5 ਵੱਡੀਆਂ ਖਬ…
ਉਨ੍ਹਾਂ ਦੱਸਿਆ ਕਿ ਦੁਕਾਨਦਾਰ ਰਾਮਜੀਤ ਸਿੰਘ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਦੁਕਾਨ ਤੋਂ ਹੀ ਕਰ ਰਿਹਾ ਸੀ। ਇਸ ਗਰੀਬ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਮਾਲੀ ਸਹਾਇਤਾ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਸਰਪੰਚ ਭੋਲਾ ਸਿੰਘ, ਪੰਚ ਕਾਲੂ ਮਹੰਤ, ਸੁਖਦੇਵ ਸਿੰਘ ਪਿੱਲੂ, ਸੇਮਾ ਸਿੰਘ, ਹੈਪੀ ਸਿੰਘ, ਨਰੰਗ ਸਿੰਘ, ਏਕਮ ਸਿੰਘ, ਹਰਮੇਸ਼ ਸਿੰਘ, ਸਨੀ ਸਿੰਘ, ਚਮਕੌਰ ਸਿੰਘ, ਕੋਕੀ ਸਿੰਘ ਮੋਜੂਦ ਸਨ।
Fire Accident: ਦੀਵਾਲੀ ਮੌਕੇ ਪਟਾਖਿਆਂ ਨਾਲ ਦਸ ਥਾਵਾਂ ’ਤੇ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਫਾਇਰ ਬ੍ਰਿਗੇਡ ਦੀ ਚੌਕਸੀ ਕਾਰਨ ਵੱਡੇ ਹਾਦਸੇ ਹੋਣੋਂ ਟਲੇ | Fire Accident
Fire Accident: (ਮੇਵਾ ਸਿੰਘ) ਅਬੋਹਰ। ਇਸ ਵਾਰ ਇਲਾਕਾ ਨਿਵਾਸੀਆਂ ਨੇ ਦੀਵਾਲੀ ਦਾ ਤਿਉਹਾਰ 31 ਅਕਤੂਬਰ ਵੀਰਵਾਰ ਤੇ ਇਕ ਨਵੰਬਰ ਸ਼ੁੱਕਰਵਾਰ ਦੀ ਰਾਤ ਨੂੰ ਲਗਾਤਾਰ 2 ਦਿਨਾਂ ਮਨਾਇਆ ਗਿਆ। ਇਸੇ ਤਹਿਤ ਬੀਤੀ ਰਾਤ ਲੋਕਾਂ ਵੱਲੋਂ ਚਲਾਏ ਗਏ ਪਟਾਖਿਆਂ ਕਾਰਨ ਇਲਾਕੇ ਅੰਦਰ 7 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਰਗੇਡ ਦੀ ਚੌਕਸੀ ਕਾਰਨ ਮੌਕੇ ’ਤੇ  ਕਾਬੂ ਪਾ ਲਿਆ ਗਿਆ।
ਇਹ ਵੀ ਪੜ੍ਹੋ: Bathinda News: ਡੀਸੀ ਤੇ ਐੱਸਐੱਸਪੀ ਵੱਲੋਂ ਵੱਖ-ਵੱਖ ਪਿੰਡਾਂ ਦੇ ਖੇਤਾਂ ਦਾ ਦੌਰਾ
ਇਸੇ ਤਰ੍ਹਾਂ ਵੀਰਵਾਰ ਦੀ ਰਾਤ 31 ਅਕਤੂਬਰ ਨੂੰ ਸ਼ਹਿਰ ਅੰਦਰ 4 ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਜਾਣਕਾਰੀ ਦਿੰਦਿਆਂ ਫਾਇਰ ਅਫਸਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਮੈਟਰੋ ਕਾਲੌਨੀ ਤੇ ਉਤਮ ਬਿਹਾਰ ਕਾਲੌਨੀ, ਨਿਊ ਸੂਰਜ ਨਗਰੀ ਵਿਚ ਖਾਲੀ ਪਏ ਪਲਾਟ ਵਿਚ ਪਏ ਕੂੜਾ ਕਰਕਟ ਨੂੰ ਪਟਾਖਾ ਡਿੱਗਣ ਕਰਕੇ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਣ ’ਤੇ ਫਾਇਰ ਬਿਰਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚਕੇ ਅੱਗ ’ਤੇ ਕਾਬੂ ਪਾ ਲਿਆ ਗਿਆ।
ਇਸ ਤੋਂ ਇਲਾਵਾ ਸੁੰਦਰ ਨਗਰੀ ਵਿਚ ਇਕ ਕਵਾੜ ਦੇ ਗੋਦਾਮ ਵਿਚ ਵੀ ਅੱਗ ਲੱਗਣ ਦੀ ਘਟਨਾ ਸਾਹਮਣੇ ਆਉਣ ’ਤੇ ਅੱਗ ਦੀਆਂ ਲਾਟਾਂ ਨੁੂੰ ਦੇਖਕੇ ਲੋਕਾਂ ਨੇ ਇਸ ਦੀ ਸੂਚਨਾ ਵੀ ਫਾਇਰ ਬ੍ਰਿਗੇਡ ਨੂੰ ਕਰਨ ’ਤੇ ਬੜੀ ਮੁਸ਼ੱਕਤ ਨਾਲ ਅੱਗ ¦ਤੇ ਕਾਬੂ ਪਾਇਆ ਗਿਆ। ਫਾਇਰ ਅਫਸਰ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਪਿੰਡ ਦਤਾਰਾਂਵਾਲੀ ਵਿਚ ਨਰਮੇ ਦੀਆਂ ਛਟੀਆਂ ਨੂੰ ਲੱਗੀ ਅੱਗ ’ਤੇ ਵੀ ਮੌਕੇ ਪਹੁੰਚੀ ਫਾਇਰ ਬਿਰਗੇਡ ਦੀ ਟੀਮ ਨੇ ਕਾਬੂ ਪਾਇਆ। ਉਨਾਂ ਦੱਸਿਆ ਕਿ ਸਾਰੇ ਥਾਵਾਂ ’ਤੇ ਅੱਗ ਲੱਗਣ ਦਾ ਕਾਰਨ ਪਟਾਖਿਆਂ ਦੀਆਂ ਚਿੰਗਾਰੀਆਂ ਡਿੱਗਣਾ ਹੀ ਮੰਨਿਆ ਜਾ ਰਿਹਾ ਹੈ। Fire Accident
Fire: ਫ਼ਰਨੀਚਰ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਧੂਰੀ ਤੋਂ ਅੱਗ ਬੁਝਾਉਂ ਗੱਡੀਆਂ ਦੇਰੀ ਨਾਲ ਪੁੱਜਣ ’ਤੇ ਲੋਕਾਂ ’ਚ ਰੋਸ | Fire
Fire: (ਰਵੀ ਗੁਰਮਾ) ਸ਼ੇਰਪੁਰ। ਕਸਬਾ ਸ਼ੇਰਪੁਰ-ਝਲੂਰ ਰੋਡ ’ਤੇ ਸਥਿੱਤ ਫਰਨੀਚਰ ਬਣਾਉਣ ਵਾਲੀ ਫੈਕਟਰੀ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਏਸ਼ੀਅਨ ਸਟੀਲ ਇੰਡਸਟਰੀਜ਼ ’ਚ ਲੰਘੀ ਰਾਤ ਕਰੀਬ 12 ਤੋਂ 1 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਵਿਚ ਪਿਆ ਸਮਾਨ ਗੱਦੇ, ਸੋਫ਼ੇ, ਮੇਜ਼, ਕੁਰਸੀਆਂ, ਪੇਟੀਆਂ, ਟਰੰਕ ਅਲਮਾਰੀਆਂ, ਲੱਕੜ ਦੇ ਪਲਾਈ ਬੋਰਡ, ਸੋਫਿਆਂ ਵਾਲੇ ਕੱਪੜੇ ਅਤੇ ਹੋਰ ਇਸ ਤਰ੍ਹਾਂ ਦਾ ਸਮਾਨ, ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਸੜ ਕੇ ਸਵਾਹ ਹੋ ਗਿਆ।
ਇਹ ਵੀ ਪੜ੍ਹੋ: School Van Accident: ਸਕੂਲ ਵੈਨ ਦਾ ਟਾਇਰ ਫਟਣ ਕਾਰਨ ਦਰੱਖ਼ਤ ਨਾਲ ਟਕਰਾਈ, ਮਾਪਿਆਂ ਦੇ ਇਕਲੌਤੇ ਬੱਚੇ ਦੀ ਮੌਤ
ਫੈਕਟਰੀ ਦੇ ਮਾਲਕ ਮਨੀਸ਼ ਕੁਮਾਰ ਗੰਡੇਵਾਲ ਨੇ ਦੱਸਿਆ ਕਿ ਉਹ ਰਾਤ ਸਮੇਂ ਕਰੀਬ 11 ਵਜੇ ਦੇ ਫੈਕਟਰੀ ਤੋਂ ਆਪਣੇ ਘਰ ਕੰਮ ਨਿਪਟਾ ਕੇ ਗਏ ਸਨ ਅਤੇ ਉਨ੍ਹਾਂ ਨੂੰ ਸਾਢੇ 12 ਤੋਂ 1 ਵਜੇ ਦੇ ਕਰੀਬ ਫੈਕਟਰੀ ਵਿਚ ਅੱਗ ਲੱਗ ਜਾਣ ਸਬੰਧੀ ਪਤਾ ਲੱਗਿਆ ਜਿਸ ਤੋਂ ਬਾਅਦ ਉਹ ਤੁਰੰਤ ਫੈਕਟਰੀ ਪਹੁੰਚੇ। ਭਿਆਨਕ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਉਸ ਤੋਂ ਪਹਿਲਾਂ ਲਾਗਲੇ ਪਿੰਡ ਦੇ ਲੋਕਾਂ ਅਤੇ ਨੌਜਵਾਨ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ, ਨਸ਼ਾ ਰੋਕੂ ਕਮੇਟੀ ਦੇ ਨੌਜਵਾਨਾਂ ਵੱਲੋਂ ਸਮਾਜ ਸੇਵੀ ਬਲਵਿੰਦਰ ਸਿੰਘ ਬਿੰਦਾ, ਗੋਪੀ ਗਰੇਵਾਲ ਦੀ ਅਗਵਾਈ ਹੇਠ ਆਪਣੀ ਤਿਆਰ ਕਰਵਾਈ ਅੱਗ ਬੁਝਾਊ ਗੱਡੀ ਨਾਲ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਕਰਦੇ ਰਹੇ, ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ।
ਕੁਝ ਸਮੇਂ ਬਾਅਦ ਹੀ ਬਰਨਾਲਾ ਤੋਂ ਪੁੱਜੀਆਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਨਸ਼ਾ ਰੋਕੂ ਕਮੇਟੀ ਮੈਂਬਰਾਂ ਨੇ ਲਗਾਤਾਰ ਪੰਜ-ਛੇ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਫੈਕਟਰੀ ਅੰਦਰ ਪਏ ਲੱਖਾਂ ਰੁਪਏ ਦੇ ਸਮਾਨ ਸਮੇਤ ਫੈਕਟਰੀ ਦਾ ਸੈਡ ਸੜ ਕੇ ਸਵਾਹ ਹੋ ਗਿਆ। ਫੈਕਟਰੀ ਦੇ ਮਾਲਕਾਂ ਨੇ ਦੱਸਿਆ ਕਿ ਇਸ ਵਿੱਚ ਲਗਭਗ 50 ਤੋਂ 70 ਲੱਖ ਤੋਂ ਉੱਪਰ ਨੁਕਸਾਨ ਹੋਣ ਦਾ ਅਨੁਮਾਨ ਹੈ ਕਿਉਂਕਿ ਅਜੇ ਤੱਕ ਪੂਰੇ ਸਮਾਨ ਦੀ ਗਿਣਤੀ ਨਹੀਂ ਹੋ ਸਕੀ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਫੈਕਟਰੀ ਦੀ ਕੰਧ ਦੇ ਨਾਲ ਇੱਕ ਪੈਟਰੋਲ ਪੰਪ ਹੋਣ ਹੈ, ਪਰ ਵੱਡਾ ਹਾਦਸਾ ਹੋਣੋਂ ਬਚ ਗਿਆ ਧੂਰੀ ਤੋਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਕਾਫੀ ਲੇਟ ਪਹੁੰਚਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ Fire
ਫਾਇਰ ਬ੍ਰਿਗੇਡ ਗੱਡੀ ਲਿਆਉਣ ਦੀ ਮੰਗ ਉੱਠੀ
ਬੀਤੀ ਰਾਤ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਕਸਬੇ ਅੰਦਰ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਗੱਡੀ ਲਿਆਉਣ ਦੀ ਮੰਗ ਉਠਾਈ ਗਈ। ਲੋਕਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਕਿ ਕਸਬੇ ਅੰਦਰ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਕਸਬੇ ਅੰਦਰ ਫਾਇਰ ਬਿ੍ਰਗੇਡ ਦੀ ਗੱਡੀ ਨਾ ਹੋਣ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ, ਕਿਉਂਕਿ ਬਰਨਾਲਾ ਜਾਂ ਧੂਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਵਿੱਚ ਦੇਰੀ ਹੋ ਜਾਂਦੀ ਹੈ ਜਿਸ ਕਰਕੇ ਲੋਕਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਜਾਂਦਾ ਹੈ ਸਮਾਜ ਸੇਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਹਰਪ੍ਰੀਤ ਸਿੰਘ ਹੈਪੀ ਤੂਰ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਮੰਗ ਕੀਤੀ ਕਿ ਕਸਬੇ ਅੰਦਰ ਜਲਦੀ ਹੀ ਫਾਇਰ ਬ੍ਰਿਗੇਡ ਦੀ ਗੱਡੀ ਸਰਕਾਰ ਵੱਲੋਂ ਨਿਯੁਕਤ ਕੀਤੀ ਜਾਵੇ। Fire