History - Sach Kahoon Punjabi
ਸ੍ਰੀਲੰਕਾ ਤੋਂ ਡਾ. ਅਨੂਥਥਰਦੇਵੀ ਵਿਦਿਆਲੰਕਾਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਸੱਤਵੀਂ ਦੱਖਣੀ ਏਸ਼ੀਆਈ ਇਤਿਹਾਸ ਕਾਨਫਰੰਸ ਸੈਨੇਟ ਹਾਲ ਵਿਖੇ ਹੋਏ ਉਦਘਾਟਨੀ ਸਮਾਰੋਹ ਨਾਲ ਆਰੰਭ ਹੋ ਗਈ। ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਪ੍ਰਸੰਗ ਵਿੱਚ ਦੱਖਣੀ ਏਸ਼ੀਆ ਦੇ ਮੁਲਕਾਂ ਵਿੱਚ ਵਪਾਰ, ਵਪਾਰਕ ਮਾਰਗਾਂ ਅਤੇ ਯਾਤਰਾਵਾਂ ਦੇ ਵਿਸ਼ੇ ‘ਤੇ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤੀ। ਉਦਘਾਟਨੀ ਭਾਸ਼ਣ ਕੈਨੇਡਾ ਤੋਂ ਆਏ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਅਤੇ ਕੁੰਜੀਵਤ ਭਾਸ਼ਣ ਕਨੂਰ ਯੂਨੀਵਰਸਿਟੀ ਕੇਰਲਾ ਦੇ ਵਾਈਸ ਚਾਂਸਲਰ ਪ੍ਰੋ. ਗੋਪੀਨਾਥ ਰਵਿੰਦਰਨ ਨੇ ਦਿੱਤਾ। ਇਸ ਮੌਕੇ ਐਮ. ਐੱਲ. ਏ. ਘਨੌਰ ਮਦਨ ਲਾਲ ਅਤੇ ਯੂਨੀਵਰਸਿਟੀ ਆਫ਼ ਕੋਲੰਬੋ, ਸ੍ਰੀਲੰਕਾ ਤੋਂ ਡਾ. ਅਨੂਥਥਰਦੇਵੀ ਵਿਦਿਆਲੰਕਾਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਦੱਖਣ ਏਸ਼ੀਆਈ ਮੁਲਕਾਂ ਵਿੱਚ ਆਪਸੀ ਰਿਸ਼ਤਿਆਂ ਅਤੇ ਵਪਾਰ ਦੇ ਪ੍ਰਫੁੱਲਿਤ ਹੋਣ ਵਿੱਚ ਗੁਰੂ ਨਾਨਕ ਸਾਹਿਬ ਦਾ ਫਲਸਫਾ ਇੱਕ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਕਾਂ ਦੇ ਆਪਸੀ ਵਖਰੇਵੇਂ ਅਤੇ ਮੱਤਭੇਦਾਂ ਨੂੰ ਗੁਰੂ ਸਾਹਿਬ ਦੇ ‘ਮਿੱਠਤ ਨੀਵੀਂ ਨਾਨਕਾ’ ਵਾਲੇ ਦ੍ਰਿਸ਼ਟੀਕੋਣ ਨਾਲ ਨਜਿੱਠਣਾ ਹੀ ਬਿਹਤਰ ਹੈ।
ਉਦਘਾਟਨੀ ਭਾਸ਼ਣ ਦੌਰਾਨ ਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਇਤਿਹਾਸ ਦੇ ਵਿਸ਼ੇ ਵਿੱਚ ਮਿਤੀਆਂ ਦੀ ਪ੍ਰਮਾਣਿਕਤਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਪਣੇ ਅਨੁਭਵ ਦੇ ਅਧਾਰ ‘ਤੇ ਸਿੱਖ ਇਤਿਹਾਸ ਵਿਚਲੀਆਂ ਬਹੁਤ ਸਾਰੀਆਂ ਅਹਿਮ ਘਟਨਾਵਾਂ ਦੀਆਂ ਮਿਤੀਆਂ ਬਾਰੇ ਸਵਾਲ ਉਠਾਉਂਦਿਆਂ ਤਰਕਪੂਰਨ ਢੰਗ ਨਾਲ ਉਨ੍ਹਾਂ ਬਾਰੇ ਵਿਸਥਾਰ ਵਿਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੈਲੰਡਰ ਸਬੰਧੀ ਸਿਧਾਂਤਕ ਗਿਆਨ ਨੂੰ ਵੀ ਪਾਠਕ੍ਰਮਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।
ਵਿਸ਼ੇਸ ਮਹਿਮਾਨ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ। ਇਸ ਲਈ ਬਾਬੇ ਨਾਨਕ ਦਾ ਸੁਨੇਹਾ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤਾਂ ‘ਤੇ ਅਮਲ ਕਰਨਾ ਚਾਹੀਦਾ ਹੈ। ਕੁੰਜੀਵਤ ਭਾਸ਼ਣ ਦੌਰਾਨ ਪ੍ਰੋ. ਗੋਪੀਨਾਥ ਰਵਿੰਦਰਨ ਨੇ ਬਹੁਤ ਹੀ ਬਰੀਕੀ ਨਾਲ ਇਤਿਹਾਸ ਅਤੇ ਭੂਗੋਲ ਦੇ ਵਿਸ਼ੇ ਨੂੰ ਆਪਸ ਵਿਚ ਜੋੜਦਿਆਂ ਦੱਖਣ ਏਸ਼ੀਆਈ ਭੂਗੋਲਿਕ ਖਿੱਤੇ ਵਿਚਲੇ ਆਪਸੀ ਸਬੰਧਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ।  ਇਸ ਮੌਕੇ 6ਵੀਂ ਦੱਖਣੀ ਏਸ਼ੀਆਈ ਕਾਨਫਰੰਸ ਦੀਆਂ ਪ੍ਰੋਸੀਡਿੰਗਜ਼ ਅਤੇ ਆਸਟਰੇਲੀਆ ਤੋਂ ਪਹੁੰਚੇ ਲੇਖਕ ਅਮਨਦੀਪ ਸਿੰਘ ਸਿੱਧੂ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਸ਼ਮੀਰ ਦਾ ਬਦਲਿਆ ਇਤਿਹਾਸ, ਉਪ ਰਾਜਪਾਲ ਨਿਯੁਕਤ
ਮੁਰਮੂ ਜੰਮੂ ਕਸ਼ਮੀਰ ਤੇ ਮਾਥੁਰ ਬਣੇ ਲੱਦਾਖ ਦੇ ਉਪ ਰਾਜਪਾਲ, ਕਾਨੂੰਨ-ਪ੍ਰਬੰਧ ਤੇ ਪੁਲਿਸ ‘ਤੇ ਕੇਂਦਰ ਦਾ ਸਿੱਧਾ ਹੋਵੇਗਾ ਕੰਟਰੋਲ
ਏਜੰਸੀ/ਨਵੀਂ ਦਿੱਲੀ। ਗੁਜਰਾਤ ਕੈਡਰ ਦੇ 1985 ਬੈਂਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ (ਸੇਵਾ ਮੁਕਤ) ਗਿਰੀਸ਼ ਚੰਦਰ ਮੁਰਮੂ ਨੇ ਨਵੇ ਬਣੇ ਜੰਮੂ-ਕਸ਼ਮੀਰ ਕੇਂਦਰੀ ਪ੍ਰਬੰਧ ਵਾਲੇ ਸੂਬੇ ਦੇ ਪਹਿਲੇ ਉਪ ਰਾਜਪਾਲ (ਐਲਜੀ) ਦੇ ਅਹੁਦੇ ਦੀ ਅੱਜ ਸਹੁੰ ਚੁੱਕੀ ਜੰਮੂ ਕਸ਼ਮੀਰ ਹਾਈ ਕੋਰਟ ਦੀ ਮੁੱਖ ਜੱਜ ਗੀਤਾ ਮਿੱਤਲ ਨੇ ਸਥਿਤ ਰਾਜ ਭਵਨ ‘ਚ ਮੁਰਮੂ ਨੂੰ ਅਹੁਦੇ ਦੇ ਗੁਪਤ ਭੇਤ ਗੁੱਝੇ ਰੱਖਣ ਦੀ ਸਹੁੰ ਚੁਕਾਈ ਮੁਰਮੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਆਗੂਆਂ ‘ਚੋਂ ਇੱਕ ਮੰਨਿਆ ਜਾਂਦਾ ਹੈ।
ਇਸੇ ਵਜ੍ਹਾ ਨਾਲ ਉਨ੍ਹਾਂ ਕੇਂਦਰੀ ਵਿੱਤ ਮੰਤਰਾਲੇ ‘ਚ ਖਰਚ ਵਿਭਾਗ ਦਾ ਸਕੱਤਰ ਅਹੁਦਾ ਵੀ ਸੌਂਪਿਆ ਗਿਆ ਸੀ ਦਰਅਸਲ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਮੁਰਮੂ ਉਨ੍ਹਾਂ ਦੇ ਮੁੱਖ ਸਕੱਤਰ ਸਨ ਇਸ ਤੋਂ ਪਹਿਲਾਂ ਸਵੇਰੇ ਜਸਟਿਸ ਮਿੱਤਲ ਨੇ ਤ੍ਰਿਪੁਰਾ ਬੈਂਚ ਦੇ ਸੇਵਾ ਮੁਕਤ ਆਈਏਐਸ ਅਧਿਕਾਰੀ ਰਾਧਾਕ੍ਰਿਸ਼ਨ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਅਹੁਦੇ ਦੀ ਸਹੁੰ ਚੁੱਕੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਅੱਜ ਜੰਮੂ-ਕਸ਼ਮੀਰ ਤੇ ਲੱਦਾਖ ਅਧਿਕਾਰਿਕ ਤੌਰ ‘ਤੇ ਦੋ ਕੇਂਦਰੀ ਪ੍ਰਬੰਧ ਪ੍ਰਦੇਸ਼ ਬਣ ਗਏ ਕੇਂਦਰ ਸਰਕਾਰ ਨੇ ਬੀਤੀ ਪੰਜ ਅਗਸਤ ਨੂੰ ਕਸ਼ਮੀਰ ਨਾਲ ਸਬੰਧਿਤ ਸੰਵਿਧਾਨ ਦੀ ਧਾਰਾ  370 ਦੀਆਂ ਜ਼ਿਆਦਾਤਰ ਤਜਵੀਜ਼ਾਂ ਨੂੰ ਹਟਾਉਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਲੱਦਾਖ ਤੇ ਜੰਮੂ ਕਸ਼ਮੀਰ ਦੇ ਰੂਪ ‘ਚ ਵੰਡਿਆ ਗਿਆ ਸੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਦੇਰ ਰਾਤ ਜਾਰੀ ਨੋਟੀਫਿਕੇਸ਼ਨ ‘ਚ ਮੰਤਰਾਲੇ ਦੇ ਜੰਮੂ-ਕਸ਼ਮੀਰ ਸੰਭਾਗ ਨੇ ਸੂਬੇ ‘ਚ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਸਮੇਤ ਕਈ ਕਦਮਾਂ ਦੀ ਸ਼ਲਾਘਾ ਕੀਤੀ ਸੀ ਤਜਵੀਜ਼ ਹਲਕਾਬੰਦੀ ਦੇ ਅਨੁਸਾਰ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ‘ਚ ਸੱਤ ਸੀਟਾਂ ਵਧ ਸਕਦੀਆਂ ਹਨ ਤੇ ਇਨ੍ਹਾਂ ਸੀਟਾਂ ਦੇ ਵਧਣ ‘ਤੇ ਕੇਂਦਰ ਸ਼ਾਸਿਤ ਜੰਮੂ।
370 ਨੇ ਕਸ਼ਮੀਰ ਨੂੰ ਅੱਤਵਾਦ ਤੋਂ ਸਿਵਾਏ ਕੁਝ ਨਹੀਂ ਦਿੱਤਾ : ਮੋਦੀ
ਕੇਵੜੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਅਧੂਰੇ ਸੁਫ਼ਨੇ ਨੂੰ ਪੂਰਾ ਕਰਨ ਵਰਗਾ ਦੱਸਦਿਆਂ ਅੱਜ ਕਿਹਾ ਕਿ ਇਸ ਨੇ ਸੂਬੇ ‘ਚ ਵੱਖਵਾਦ ਤੇ ਅੱਤਵਾਦੀ ਨੂੰ ਉਤਸ਼ਾਹ ਦੇਣ ਦਾ ਕੰਮ ਕੀਤਾ ਸੀ ਤੇ ਦੇਸ਼ ਦੇ ਲੋਕਾਂ ਦਰਮਿਆਨ ਇੱਕ ਅਣਦਿਸਦੀ ਦੀਵਾਰ ਖੜੀ ਕਰ ਦਿੱਤੀ ਸੀ ਮੋਦੀ ਨੇ ਅੱਜ ਸਰਦਾਰ ਪਟੇਲ ਦੀ 144ਵੀਂ ਜੈਅੰੰਤੀ ਮੌਕੇ ਇੱਥੇ ਉਨ੍ਹਾਂ ਦੀ ਵਿਸ਼ਵ ਦੀ ਵੱਡੀ ਮੂਰਤੀ ਸਟੈਚਊ ਆਫ਼ ਯੂਨਿਟੀ ਦੇ ਨੇੜੇ ਹੋਏ ਇੱਕ ਪ੍ਰੋਗਰਾਮ ‘ਚ ਇਹ ਗੱਲ ਕਹੀਕਸ਼ਮੀਰ ਦੀ ਵਿਧਾਨ ਸਭਾ ‘ਚ 90 ਸੀਟਾਂ ਹੋ ਜਾਣਗੀਆਂ।
ਜਾਣੋ ਕੌਣ ਹਨ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ?
ਜੰਮ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਬਣਨ ਵਾਲੇ ਗਿਰੀਸ਼ ਚੰਦਰ ਮੁਰਮੂ 1985 ਬੈਂਚ ਦੇ ਗੁਜਰਾਤ ਕੈਡਰ ਦੇ ਆਈਏਐਸ ਅਫ਼ਸਰ ਹਨ।
ਗਿਰੀਸ਼ ਚੰਦਰ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇ ਮੰਦ ਅਫ਼ਸਰਾਂ ‘ਚੋਂ ਮੰਨੇ ਜਾਂਦੇ ਹਨ ਗੁਜਰਾਤ ‘ਚ ਮੋਦੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹ ਉਨ੍ਹਾਂ ਦੇ ਮੁੱਖ ਸਕੱਤਰ ਰਹਿ ਚੁੱਕੇ ਹਨ
ਇੱਕ ਮਾਰਚ 2019 ਤੋਂ ਉਹ ਵਿੱਤ ਮੰਤਰਾਲੇ ‘ਚ ਖਰਚ ਸਕੱਤਰ ਦੀ ਜਿੰਮੇਵਾਰੀ ਦੇਖ ਰਹੇ ਸਨ।
21 ਨਵੰਬਰ1959 ਨੂੰ ਪੈਦਾ ਹੋਏ ਮੁਰਮੂ ਨੇ ਓਡੀਸ਼ਾ ਦੇ ਉਤਕਲ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ‘ਚ ਮਾਸਟਰਜ਼ ਦੀ ਪੜ੍ਹਾਈ ਕਰਨ ਦੇ ਨਾਲ ਬਰਮਿੰਘਮ ਯੂਨੀਵਰਸਿਟੀ ਤੋਂ ਐਮਬੀਏ ਦੀ ਵੀ ਡਿਗਰੀ ਹਾਸਲ ਕੀਤੀ।
ਖਰਚ ਸਕੱਤਰ ਹੋਣ ਤੋਂ ਪਹਿਲਾਂ ਉਹ ਮਾਲ ਵਿਭਾਗ ‘ਚ ਪ੍ਰਮੁੱਖ ਸਕੱਤਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਢ ਲੱਖ ਦੀ ਰਿਸ਼ਵਤ ਮੰਗਣ ਸਬੰਧੀ ਆਡੀਓ ਕਲਿੱਪ ਹੋਈ ਵਾਇਰਲ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਾਵਰਕੌਮ ਵੱਲੋਂ ਆਪਣੇ ਮੁੱਖ ਇੰਜੀਨੀਅਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਅੱਤਲ ਕੀਤਾ ਗਿਆ ਹੈ ਪਾਵਰਕੌਮ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੈ ਕਿ ਕਿਸੇ ਮੁੱਖ ਇੰਜੀਨੀਅਰ ਖਿਲਾਫ਼ ਐਨੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਮੁੱਖ ਇੰਜੀਨੀਅਰ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਹੈ, ਜਿਸ ਸਬੰਧੀ ਉਕਤ ਐਕਸ਼ਨ ਲਿਆ ਗਿਆ ਹੈ ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਮਿਲੀ ਜਾਣਕਾਰੀ ਅਨੁਸਾਰ ਮੁੱਖ ਇੰਜੀਨੀਅਰ ਬਾਰਡਰ ਜੋਨ ਵਿਰੁੱਧ ਕੁਰੱਪਸ਼ਨ ਸਬੰਧੀ ਆਡੀਓ ਕਲਿੱਪ ਵਾਇਰਲ ਹੋਈ ਸੀ।
ਜਿਸ ਵਿੱਚ ਉਕਤ ਇੰਜੀਨੀਅਰ ਕਿਸੇ ਕੰਟਰੈਕਟਰ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਸਬੰਧੀ ਪਾਵਰਕੌਮ ਮੈਨੇਜ਼ਮੈਂਟ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪਟਿਆਲਾ ਵਿਖੇ  ਪੂਰਨਕਾਲੀ ਡਾਇਰੈਕਟਰਜ਼ ਦੀ ਮੀਟਿੰਗ ਬੁਲਾਈ ਗਈ ਅਤੇ ਸਬੰਧਤ ਮੁੱਖ ਇੰਜੀਨੀਅਰਜ ਨੂੰ ਆਪਣਾ ਪੱਖ ਪੇਸ ਕਰਨ ਲਈ ਕਿਹਾ ਗਿਆ, ਪ੍ਰੰਤੂ ਸਬੰਧਤ ਮੁੱਖ ਇੰਜੀਨੀਅਰ ਆਪਣੇ ‘ਤੇ ਲੱਗੇ ਭ੍ਰਿਸ਼ਟਾਚਾਰ ਸਬੰਧੀ ਦੋਸ਼ ਦੇ ਸਬੂਤ ਵੱਜੋਂ ਪ੍ਰਾਪਤ ਹੋਈ ਆਡੀਓ ਕਲਿੱਪ ਦੀ ਸੱਚਾਈ ਨੂੰ ਨਕਾਰ ਨਹੀਂ ਸਕਿਆ।
ਜਿਸ ਨੂੰ ਵਿਚਾਰਨ ਉਪਰੰਤ ਪੂਰਨਕਾਲੀ ਡਾਇਰੈੱਕਟਰਜ ਵੱਲੋਂ ਅੱਜ ਸਬੰਧਤ ਮੁੱਖ ਇੰਜੀਨੀਅਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਇਸ ਤੋਂ ਇਲਾਵਾ ਪੂਰਨਕਾਲੀ ਡਾਇਰੈੱਕਟਰਜ. ਵੱਲੋਂ ਸਿਕਾਇਤ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਆਪਣੇ ਉੱਚ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ   ਜਿਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਪੜ੍ਹਤਾਲ ਰਿਪੋਰਟ ਪੇਸ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਪਾਵਰਕੌਮ ਦੇ ਸੀਐਮਡੀ ਸ੍ਰੀ ਬਲਦੇਵ ਸਿੰਘ ਸਰਾਂ ਦਾ ਕਹਿਣਾ ਹੈ ਕਿ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਛੋਟਾ ਕਰਮਚਾਰੀ ਹੈ ਜਾਂ ਉੱਚ ਅਧਿਕਾਰੀ ਜੇਕਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲੰਬਿਤ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਇਸ ਤੋਂ ਪਹਿਲਾਂ ਕਈ ਜੀ ਅਤੇ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।
ਵਾਇਰਲ ਹੋਈ ਆਡੀਓ ਕਲਿੱਪ ‘ਚ ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਠੇਕੇਦਾਰਾਂ ਨਾਲ ਗੱਲਬਾਤ ਕਰ ਰਹੇ ਹਨ ਕਿ ਡੇਢ ਲੱਖ ਰੁਪਏ ਉਨ੍ਹਾਂ ਨੂੰ ਪੁੱਜਦੇ ਕੀਤੇ ਜਾਣ ਕਿਉਂਕਿ ਉਨ੍ਹਾਂ ਦਾ ਕੰਮ 5 ਲੱਖ ਰੁਪਏ ਦਾ ਸੀ ਰਿਕਾਰਡਿੰਗ ਵਿਚ ਸਪੱਸ਼ਟ ਹੋ ਰਿਹਾ ਹੈ ਕਿ ਬਿਜਲੀ ਦੇ ਠੇਕੇ ਦੇਣ ਸਬੰਧੀ ਕਮਿਸ਼ਨ ਦੀ ਵੱਡੀ ਡੀਲ ਹੋਈ ਹੈ ਇਸ ਨੂੰ ਲੈ ਕੇ ਇਕ ਠੇਕੇਦਾਰ ਨੇ ਸਾਰੀ ਗੱਲਬਾਤ ਆਪਣੇ ਫੋਨ ‘ਤੇ ਰਿਕਾਰਡ ਕਰ ਕੇ ਉਸ ਦੀ ਕਾਪੀ ਪਾਵਰਕਾਮ ਦੇ ਅਧਿਕਾਰੀ ਨੂੰ ਭੇਜ ਦਿੱਤੀ ਹੈ ਚੀਫ਼ ਇੰਜੀਨੀਅਰ ਠੇਕੇਦਾਰ ਨਾਲ ਬੜੀ ਖੁੱਲ੍ਹੀ-ਡੁੱਲ੍ਹੀ ਗੱਲ ਕਰ ਰਿਹਾ ਹੈ ਬਾਕੀ ਠੇਕੇਦਾਰਾਂ ਦੇ ਕਮਿਸ਼ਨ ਦੀ ਵੀ ਗੱਲ ਹੋ ਰਹੀ ਹੈ ਪਾਵਰਕਾਮ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ ਕੋਲ ਜਦੋਂ ਇਹ ਆਡਿਓ ਜੋ ਕਿ 9 ਮਿੰਟ ਦੀ ਹੈ, ਪੁੱਜੀ ਤਾਂ ਉਨ੍ਹਾਂ ਨੇ ਇਸ ‘ਤੇ ਤੁਰੰਤ ਐਕਸ਼ਨ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਓ! ਜਾਣੀਏ ਇਤਿਹਾਸਕ ਜੋੜ ਮੇਲਾ ਗੁਰੂ ਕੀ ਢਾਬ ਦਾ ਇਤਿਹਾਸ
15 ਤੋਂ 19 ਸਤੰਬਰ ਤੱਕ ਚੱਲਣ ਵਾਲੇ ਇਤਿਹਾਸਕ ਜੋੜ ਮੇਲੇ ‘ਤੇ ਵਿਸ਼ੇਸ਼
ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ 19 ਸਤੰਬਰ ਤੱਕ ਚੱਲੇਗਾ। ਸਾਡਾ ਪੰਜਾਬ ਪੂਰੇ ਸੰਸਾਰ ਵਿੱਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ, ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲੱਗਦੇ ਹੀ ਰਹਿੰਦੇ ਹਨ। ਇਹਨਾਂ ਵਿੱਚੋਂ ਜੈਤੋ, ਫਰੀਦਕੋਟ (ਮਾਲਵੇ) ਵਿਚ ਲੱਗਣ ਵਾਲੇ ਵੱਡੇ ਅਤੇ ਇਤਿਹਾਸਕ ਜੋੜ ਮੇਲਿਆਂ ਵਿਚ ਜੈਤੋ ਨੇੜੇ ਪਿੰਡ ਗੁਰੂ ਕੀ ਢਾਬ ਵਿਖੇ ਮਨਾਏ ਜਾਣ ਵਾਲੇ ਜੋੜ ਮੇਲੇ ਦੀ ਆਪਣੀ ਵਿਸ਼ੇਸ਼ ਧਾਰਮਿਕ, ਸਮਾਜਿਕ, ਇਤਿਹਾਸਕ ਅਤੇ ਰਾਜਨੀਤਕ ਮਹੱਤਤਾ ਹੈ। ਇਹ ਸਥਾਨ ਜੈਤੋ-ਕੋਟਕਪੂਰਾ ਸੜਕ ‘ਤੇ ਜੈਤੋ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।
ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ
‘ਸੂਰਜ ਪ੍ਰਕਾਸ਼’ ਗਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ ‘ਤੇ ਮੌਜੂਦ ਸ਼ਰੀਂਹ ਦੇ ਇੱਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇੱਕ ਵਿਅਕਤੀ ਨਿੱਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ ‘ਰਾਜ਼ੀ ਹੈਂ ਹੁਸੈਨ ਮੀਆਂ’ ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ ‘ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ, ‘ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਅੱਜ ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।
‘ ਏਨਾ ਕਹਿ ਕੇ ਉਹ ਵਿਅਕਤੀ ਉੱਥੋਂ ਚਲਿਆ ਗਿਆ। ਬਾਅਦ ਵਿਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ! ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇੱਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ‘ਸੂਰਜ ਪ੍ਰਕਾਸ਼’ ਵਿਚ ਇਸ ਸਥਾਨ ਨੂੰ ‘ਦੋਦਾ ਤਾਲ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਤੀਰਥ ਅਸਥਾਨ ‘ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ।
ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ
ਇਸ ਇਤਿਹਾਸਕ ਸਥਾਨ ਉੱਪਰ ਸਿੱਖ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਅੱਠ ਚੁੰਡਾ ਸਰੋਵਰ ਹੈ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਇੱਥੇ ਮਨਾਇਆ ਜਾਣ ਵਾਲਾ ਜੋੜ ਮੇਲਾ ਹਰ ਸਾਲ 31 ਭਾਦੋਂ ਨੂੰ ਸ਼ੁਰੂ ਹੁੰਦਾ ਹੈ ਅਤੇ 3 ਅੱਸੂ ਨੂੰ ਪੂਰੇ ਸਿਖਰਾਂ ‘ਤੇ ਹੁੰਦਾ ਹੈ, ਜਦੋਂ ਹਜਾਰਾਂ ਦੀ ਗਿਣਤੀ ਵਿਚ ਦੂਰੋਂ-ਨੇੜਿਓਂ ਪਹੁੰਚੇ ਸ਼ਰਧਾਲੂ ਇੱਥੇ ਮੱਥਾ ਟੇਕਦੇ ਹਨ ਅਤੇ ਇਸ਼ਨਾਨ ਕਰਦੇ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ 19 ਸਤੰਬਰ ਤੱਕ ਚੱਲੇਗਾ।
ਇੱਥੇ ਦੀਵਾਨ ਸੱਜਦੇ ਹਨ ਅਤੇ ਢਾਡੀ ਜੱਥੇ ਸਿੱਖ ਇਤਿਹਾਸ ਦੀਆਂ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਦੇ ਹਨ। 3 ਅੱਸੂ ਨੂੰ ਇੱਥੇ ਕੀਤੀ ਜਾਂਦੀ ਰਾਜਸੀ ਕਾਨਫਰੰਸ ਵੀ ਇਸ ਮੇਲੇ ਦੀ ਰੌਣਕ, ਸ਼ਾਨ ਅਤੇ ਮਹੱਤਤਾ ਵਿਚ ਵਾਧਾ ਕਰਦੀ ਹੈ। ਮੇਲੇ ਦੌਰਾਨ ਪਿੰਡ ਵਾਸੀਆਂ ਵਿਚਲਾ ਚਾਅ ਅਤੇ ਉਨ੍ਹਾਂ ਦੀ ਪ੍ਰਾਹੁਣਚਾਰੀ ਵੇਖਣਯੋਗ ਹੁੰਦੀ ਹੈ। ਇਸ ਮੇਲੇ ਦੌਰਾਨ ਵੱਖ-ਵੱਖ ਖੇਡਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦੂਰ-ਨੇੜੇ ਦੇ ਪਿੰਡਾਂ ਤੋਂ ਬੱਚੇ, ਨੌਜਵਾਨ, ਬਜੁਰਗ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ, ਟਰੱਕਾਂ, ਬੱਸਾਂ, ਕਾਰਾਂ, ਮੋਟਰ ਸਾਈਕਲਾਂ ਆਦਿ ‘ਤੇ ਇਸ ਮੇਲੇ ਦਾ ਆਨੰਦ ਲੈਣ ਲਈ ਆਉਂਦੇ ਹਨ। ਇਸ ਮੇਲੇ ਦੀਆਂ ਤਿਆਰੀਆਂ ਮਹੀਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਸਿੰਧੂ ਨੇ ਰਚਿਆ ਇਤਿਹਾਸ ਇਤਿਹਾਸ
ਬੈਡਮਿੰਟਨ ‘ਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਪੀਵੀ ਸਿੰਧੂ | PV Sindhu
ਬਾਸੇਲ (ਏਜੰਸੀ)। ਭਾਰਤ ਦੀ ਪੀਵੀ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਅੱਜ ਇਕਤਰਫਾ ਅੰਦਾਜ਼ ‘ਚ 21-7, 21-7 ਨਾਲ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਸਿੰਧੂ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਸਿੰਧੂ ਪਿਛਲੇ ਦੋ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰੀ ਸੀ ਪਰ ਇਸ ਵਾਰ ਉਨ੍ਹਾਂ ਨੇ ਮੌਕਾ ਨਹੀਂ ਗਵਾਇਆ ਅਤੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਓਕੁਹਾਰਾ ਨੂੰ ਹਰਾਇਆ ਓਲੰਪਿਕ ਰਜਤ ਜੇਤੂ ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਪੰਜਵਾਂ ਤਮਗਾ ਹੈ ਉਹ ਇਸ ਤੋਂ ਪਹਿਲਾਂ ਦੋ ਰਜਤ ਅਤੇ ਦੋ ਕਾਂਸੀ ਤਮਗਾ ਜਿੱਤ ਚੁੱਕੀ ਹੈ। (PV Sindhu)
ਇਹ ਵੀ ਪੜ੍ਹੋ : ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੱਜ ਰੋਹਿਤ-ਅਗਰਕਰ ਕਰ ਸਕਦੇ ਹਨ ਅਸਟਰੇਲੀਆ ਖਿਲਾਫ ਟੀਮ ਦਾ ਐਲਾਨ
ਪੰਜਵਾਂ ਦਰਜਾ ਸਿੰਧੂ ਨੇ ਤੀਜਾ ਦਰਜਾ ਓਕੁਹਾਰਾ ਨੂੰ 37 ਮਿੰਟਾਂ ‘ਚ ਹਰਾ ਕੇ ਭਾਰਤ ‘ਚ ਜਸ਼ਨ ਦੀ ਲਹਿਰ ਦੌੜਾ ਦਿੱਤੀ ਸਿੰਧੂ ਦਾ 2019 ‘ਚ ਇਹ ਪਹਿਲਾ ਖਿਤਾਬ ਹੈ ਅਤੇ ਇਹ ਖਿਤਾਬ ਵੀ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ ‘ਚ ਮਿਲਿਆ ਜਿਸ ਦੀ ਭਾਰਤ ਨੂੰ ਕਈ ਸਾਲਾਂ ਤੋਂ ਉਡੀਕ ਸੀ ਭਾਰਤੀ ਬੈਡਮਿੰਟਨ ਇਤਿਹਾਸ ‘ਚ 25 ਅਗਸਤ 2019 ਦਿਨ ਸੁਨਹਿਰੀ ਅੱਖਰਾਂ ‘ਚ ਦਰਜ ਹੋ ਗਿਆ ਵਿਸ਼ਵ ਚੈਂਪੀਅਨਸ਼ਿਪ ‘ਚ 2017 ਅਤੇ 2018 ‘ਚ ਰਜਤ ਤਮਗਾ ਅਤੇ 2013 ਅਤੇ 2014 ‘ਚ ਕਾਂਸੀ ਤਮਗਾ ਜਿੱਤ ਚੁੱਕੀ ਸਿੰਧੂ ਇਸ ਤਰ੍ਹਾਂ ਪਿਛਲੇ ਅੱਠ ਮਹੀਨਿਆਂ ਦਾ ਖਿਤਾਬੀ ਸੋਕਾ ਸ਼ਾਨਦਾਰ ਅੰਦਾਜ਼ ‘ਚ ਸਮਾਪਤ ਕੀਤਾ ਸਿੰਧੂ ਨੇ ਆਪਣੀ ਖਿਤਾਬੀ ਜਿੱਤ ਨਾਲ ਭਾਰਤੀਆਂ ਦਾ ਪਹਿਲੇ ਵਿਸ਼ਵ ਬੈਡਮਿੰਟਨ ਖਿਤਾਬ ਦਾ ਸੁਫਨਾ ਪੂਰਾ ਕਰ ਦਿੱਤਾ। (PV Sindhu)
ਇੱਕ-ਇੱਕ ਵੋਟ ਸਿਰਜਦੀ ਨਵਾਂ ਇਤਿਹਾਸ
ਗਿਆਨ ਸਿੰਘ
ਭਾਰਤੀ ਚੋਣ ਕਮਿਸ਼ਨ ਵੱਲੋਂ ਸੱਤ ਪੜਾਵਾਂ ਵਿਚ ਹੋਣ 17ਵੀਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ, ਪੰਜਾਬ ਨੂੰ ਆਖਰੀ ਸਤਵੇਂ ਗੇੜ ਵਿਚ ਰੱਖਿਆ ਗਿਆ ਤੇ ਵੋਟਾਂ ਪਾਉਣ ਦੀ ਮਿਤੀ 19 ਮਈ ਨਿਸ਼ਚਿਤ ਕੀਤੀ ਗਈ। ਲੋਕ ਸਭਾ ਚੋਣਾਂ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਚੋਣਾਂ ਕਰਵਾਉਣ ਲਈ ਜੰਗੀ ਪੱਧਰ ‘ਤੇ ਤਿਆਰੀਆਂ ਆਰੰਭ ਕਰ ਦਿੱਤੀਆਂ, ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ‘ਚ ਸੁਧਾਈ ਦਾ ਕੰਮ ਵੀ ਮੁਕੰਮਲ ਕਰਨਾ ਆਰੰਭ ਕਰ ਦਿੱਤਾ। ਮੱਤਦਾਤਾਵਾਂ ਨੂੰ ਵੋਟ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕੀਤੇ ਗਏ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਮੱਤਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਨ ਲਈ ਸਾਰੇ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਚੇਤਨਾ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਹਰ ਉਸ ਵਿਅਕਤੀ, ਜਿਸਦੀ ਉਮਰ 18 ਸਾਲ ਦੀ ਹੋਵੇ, ਦੀ ਵੋਟ ਬਣੀ ਹੋਵੇ। ਵੋਟ ਬਣਾਉਣਾ ਹੀ ਲਾਜ਼ਮੀ ਨਹੀਂ ਸਗੋਂ ਉਸ ਤੋਂ ਵੀ ਜਰੂਰੀ ਹੈ ਕਿ ਮੱਤਦਾਤਾ ਮੱਤਦਾਨ ਵਾਲੇ ਦਿਨ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਯਕੀਨੀ ਤੌਰ ‘ਤੇ ਕਰੇ। ਵੋਟਰਾਂ ਖਾਸਕਰ ਨਵੇਂ ਦਰਜ ਨੌਜਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਤੇ ਨੈਤਿਕ ਵੋਟਿੰਗ ਲਈ ਉਤਸ਼ਾਹਿਤ ਕਰਨ ਖਾਤਰ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ) ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੇਜ ਕੀਤੀਆਂ ਗਈਆਂ।  19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਸਵੀਪ ਪ੍ਰੋਜੈਕਟ ਤਹਿਤ ਚਲਾਏ ਜਾਣ ਵਾਲੇ ਮੱਤਦਾਤਾ ਜਾਗਰੂਕਤਾ ਅਭਿਆਨ ਦੌਰਾਨ ਚੇਤਨਾ ਮੁਹਿੰਮ ਤਹਿਤ ਸਾਰੇ ਸਰਕਾਰੀ ਅਧਿਕਾਰੀ/ਕਮਰਚਾਰੀ ਵੱਲੋਂ ਵੋਟਰਾਂ ਤੋਂ ਪ੍ਰਣ ਕਰਵਾਇਆ ਗਿਆ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਯਕੀਨੀ ਬਣਾਉਣ।
ਸਿਆਸੀ ਪਾਰਟੀਆਂ, ਗੈਰ-ਸਰਕਾਰੀ ਸੰਗਠਨਾਂ, ਨਹਿਰੂ ਯੁਵਾ ਕੇਂਦਰਾਂ ਰਾਹੀਂ ਨੌਜਵਾਨ ਮੈਂਬਰਾਂ ਨੂੰ ਵੋਟਰ ਰਜਿਸਟ੍ਰੇਸ਼ਨ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਤੋਂ ਸਵੀਪ ਗਤੀਵਿਧੀਆਂ ਲਈ ਸਹਿਯੋਗ ਲਿਆ ਗਿਆ। ਹਰੇਕ ਬਾਲਗ ਨੂੰ ਵੋਟ ਬਣਾਉਣ ਲਈ ਪ੍ਰੇਰਿਆ ਤੇ ਉਹਨਾਂ ਤੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਪ੍ਰੇਰਿਤ ਕਰਨ ਲਈ ਵੀ ਸਹਿਯੋਗ ਲਿਆ। ਕਿਸੇ ਵਿਅਕਤੀ ਦਾ ਵੋਟਰ ਕਾਰਡ ਬਣਿਆ ਹੋਇਆ ਹੋਵੇ, ਉਸ ਦਾ ਨਾਂਅ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਤਾਂ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ। ਨਵਾਂ ਵੋਟਰ ਕਾਰਡ ਬਣਾਉਣ ਤੇ ਵੋਟਰ ਕਾਰਡ ਵਿੱਚ ਦਰੁਸਤੀ ਲਈ ਵੀ ਸਬੰਧਤ ਬੀ.ਐਲ.ਓ. ਨਾਲ ਸੰਪਰਕ ਕਰਨਾ ਚਾਹੀਦਾ ਸੀ ਜੋ ਸਮਾਂ ਬੀਤ ਚੁੱਕਾ ਹੈ। ਕੋਈ ਵੀ ਵਿਅਕਤੀ ਵੈਬਸਾਈਟ ‘ਤੇ ਉਪਲੱਬਧ ਵੋਟਰ ਸੂਚੀ ‘ਤੇ ਆਪਣੀ ਵੋਟ ਚੈੱਕ ਕਰ ਸਕਦਾ ਹੈ। ਜਿਨ੍ਹਾਂ ਨੌਜਵਾਨਾਂ ਨੇ ਵੋਟਰ ਬਣਨ ਲਈ ਹੰਭਲਾ ਮਾਰਿਆ ਹੁਣ ਉਹ ਲੋਕਤੰਤਰ ਦੀ ਮੁੱਖ ਪ੍ਰਕਿਰਿਆ ਦੇ ਭਾਗੀਦਾਰ ਬਣ ਕੇ ਆਪਣੇ ਅਧਿਕਾਰ ਨੂੰ ਪਹਿਚਾਨਣ। ਐਨ.ਐਸ.ਐਸ, ਐਨ.ਸੀ.ਸੀ, ਲੇਬਰ ਅਤੇ ਰੁਜ਼ਗਾਰ ਵਿਭਾਗ, ਵਿੱਤੀ ਸੰਸਥਾਨ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਸਿਵਲ ਸਪਲਾਈਜ਼ ਵਿਭਾਗ ਆਪਣੇ ਨਾਲ ਜੁੜੇ ਸੰਸਥਾਨਾਂ, ਮੈਂਬਰਾਂ, ਕਰਮਚਾਰੀਆਂ ਤੇ ਡੀਲਰਾਂ ਜਾਂ ਉਪਭੋਗਤਾਵਾਂ ਨੂੰ ਵੋਟਰ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਕਰਦੇ ਰਹੇ ਤੇ ਚੋਣ ਕਮਿਸ਼ਨ ਵੱਲੋਂ ਛਾਪੀ ਪ੍ਰਚਾਰ ਸਮੱਗਰੀ ਨੂੰ ਡਿਸਪਲੇਅ ਕਰਦੇ ਰਹੇ। ਸਿੱਖਿਆ ਸੰਸਥਾਵਾਂ, ਯੁਵਕ ਸੇਵਾਵਾਂ, ਖੇਡਾਂ ਤੇ ਸੱਭਿਆਚਾਰਕ ਵਿਭਾਗ ਵੱਲੋਂ ਪ੍ਰੋਫੈਸ਼ਨਲ ਕਲਚਰਲ ਗਰੁੱਪਾਂ ਜ਼ਰੀਏ ਡਰਾਮੇ ਤੇ ਹੋਰ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਦੂਰਦਰਸ਼ਨ, ਆਲ ਇੰਡੀਆ ਰੇਡੀਓ ਤੇ ਹੋਰ ਸਰਕਾਰੀ ਮੀਡੀਆ ਸਵੀਪ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਆਪਣੀ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾ ਕੇ ਇਸ ਮੁਹਿੰਮ ਨੂੰ ਮਜਬੂਤ ਕੀਤਾ ਗਿਆ। ਲੋਕਾਂ ਨੂੰ ਲੋਕਤੰਤਰ ਲਈ ਵੋਟ ਦੀ ਮਹਤੱਤਾ ਤੇ ਵੋਟ ਦੇ ਹੱਕ ਸਬੰਧੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਸੰਦੇਸ਼ ਭੇਜਣ ਲਈ ਸੋਸ਼ਲ ਮੀਡੀਏ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ।
ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੇ ਇਸਤੇਮਾਲ ਪ੍ਰਤੀ ਜਾਗਰੂਕ ਕਰਕੇ ਲੋਕਤੰਤਰ ਦੀ ਮਜਬੂਤੀ ਲਈ ਚਲਾਈਆਂ ਗਈਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਵੱਖ-ਵੱਖ ਵਿਭਾਗਾਂ ਦੀ ਮਜ਼ਬੂਤ ਭਾਗੀਦਾਰੀ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨੌਜਵਾਨ ਲੜਕੇ/ਲੜਕੀਆਂ ਸਬੰਧੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਇਹ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਕਿ ਉਸ ਦੀ ਸੰਸਥਾ ਦੇ ਸਾਰੇ ਯੋਗ ਵਿਦਿਆਰਥੀਆਂ ਦੀਆਂ ਵੋਟਾਂ ਬਣ ਗਈਆਂ ਹਨ। ਆਸ਼ਾ ਵਰਕਰ, ਏ.ਐਨ.ਐਮ. ਤੇ ਆਂਗਣਵਾੜੀ ਵਰਕਰਾਂ ਨੇ ਵੀ ਘਰ-ਘਰ ਤੱਕ ਸੰਦੇਸ਼ ਪਹੁੰਚਾਉਣ ਲਈ ਚੇਤਨਾ ਮੁਹਿੰਮ ਜਾਰੀ ਰੱਖੇ। ਨਵੀਆਂ ਪੰਚਾਇਤਾਂ ਦੀ ਸਿਖਲਾਈ ਦੌਰਾਨ ਵੀ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਬੈਨਰ ਲਾਉਣ ਅਤੇ ਸਲੋਗਨ ਲਿਖਣ ਦੀ ਮੁਹਿੰਮ ਵੀ ਆਰੰਭੀ ਜਾਵੇਗੀ, ਜਾਗਰਤੀ ਰੈਲੀਆਂ ਤੇ ਮਾਰਚ ਕੱਢੇ ਗਏ।
ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗ ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਲਈ ਭੇਜੇ ਮਟੀਰੀਅਲ ਜ਼ਰੀਏ ਵੈੱਬਸਾਈਟਸ ਤੇ ਹੋਰ ਗਤੀਵਿਧੀਆਂ ਜ਼ਰੀਏ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕਰਦੇ ਰਹੇ। ਨਗਰ ਨਿਗਮ/ਨਗਰ ਕੌਂਸਲਾਂ ਸ਼ਹਿਰੀ ਖੇਤਰਾਂ ਵਿਚ ਵੋਟਰਾਂ ਦੇ ਫ਼ਰਜ਼ਾਂ ਤੋਂ ਜਾਣੂੰ ਕਰਵਾਉਣ ਲਈ ਸਲੋਗਨ ਲਿਖਵਾ ਕੇ ਬੋਰਡ ਲਵਾਏ ਗਏ।
ਭਾਰਤ ਦੇ ਚੋਣ ਕਮਿਸ਼ਨਰ ਦੇ ਆਦੇਸ਼ ਜਾਰੀ ਕਰਨ ਤੋਂ ਮੰਤਵ ਸਪੱਸ਼ਟ ਸਾਹਮਣੇ ਹੈ ਕਿ ਹਰ ਵੋਟਰ ਦੀ ਜ਼ਮੀਰ ਨੂੰ ਟੁੰਬਿਆ ਜਾਵੇ ਤੇ ਉਸ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇ। ਸੱਚਮੁੱਚ ਵੋਟਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦੈ ਤੇ ਵਿਕਾਸ ਲਈ ਆਪਣੀ ਮਨਪਸੰਦ ਦੇ ਚੰਗੇ ਉਮੀਦਵਾਰਾਂ ਨੂੰ ਚੁਣ ਕੇ ਲੋਕਸਭਾ ਵਿਚ ਭੇਜਣਾ ਚਾਹੀਦੈ।
ਲੋਕ ਸਭਾ ਚੋਣਾਂ ਦੇ ਐਲਾਨ ਨਾਲ ਜਿੱਥੇ ਸਰਕਾਰੀ ਮਸ਼ੀਨਰੀ ਨੇ ਸਰਗਰਮੀਆਂ ਤੇਜ਼ ਕੀਤੀਆਂ ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀਆਂ ਗਤੀਵਿਧੀਆਂ ਤੋਂ ਲੈ ਕੇ 17 ਲਈ ਸ਼ਾਮ 6 ਵੱਜੇ ਤੱਕ ਪ੍ਰਚਾਰ ਲਈ ਵੱਡੇ-ਵੱਡੇ ਲੀਡਰਾਂ, ਫਿਲਮ ਸਟਾਰਾਂ ਦੀਆਂ ਰੈਲੀਆਂ ਤੇ ਮਾਰਚ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਕੀਤੇ।
ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਇਲੈਕਟ੍ਰੋਨਿਕ ਵੋਟਰ ਮਸ਼ੀਨਾਂ ਨਾਲ ਵੀਵੀਪੈਟ ਮਸ਼ੀਨਾਂ ਲਾਉਣ ਤੇ ਪੰਜ-ਪੰਜ ਬੂਥਾਂ ਦੀਆਂ ਪਰਚੀਆਂ ਦੀ ਗਿਣਤੀ ਕਰਨ ਦੇ ਆਦੇਸ਼ ਦੇਣ ਨਾਲ ਵੋਟਰਾਂ ਵਿਚ ਕੁਝ ਹੱਦ ਤੱਕ ਭਰੋਸੇਯੋਗਤਾ ਬਣੀ ਹੈ ਪਰ ਅਸਲ ਤਸਵੀਰ ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆਵੇਗੀ। ਭਾਰਤ ਦੇ ਵੋਟਰ ਜੋ ਕਿਸੇ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਲਈ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਵਾਧੂ ਬਟਨ ‘ਨੋਟਾ’ ਲਾ ਦਿੱਤਾ ਗਿਆ ਹੈ। ਚੋਣ ਮੁਹਿੰਮ ਦੌਰਾਨ ਜਿਸ ਤਰ੍ਹਾਂ ਵੋਟਰਾਂ ਨੇ ਉਮੀਦਵਾਰਾਂ ਨਾਲ ਸਵਾਲ-ਜਵਾਬ ਕਰਨ ਦੀ ਕੋਸ਼ਿਸ ਕੀਤੀ ਹੈ ਉਸ ਤੋਂ ਜਾਪਦਾ ਹੈ ਕਿ ਕੁਝ ਵੋਟਰ ‘ਨੋਟਾ’ ‘ਤੇ ਆਪਣਾ ਪ੍ਰਗਟਾਵਾ ਕਰਨਗੇ। ਲੋਕਾਂ ਨੂੰ ਸਰਕਾਰਾਂ/ਉਮੀਦਵਾਰਾਂ ਦੀ ਕਾਰਗੁਜ਼ਾਰੀ ਵਿਰੁੱਧ ਲਾਮਬੰਦ ਕਰਨ ਲਈ ਕੁਝ ਸੰਗਠਨ ਸਰਗਰਮ ਹਨ ਤੇ ਵੋਟਰਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਵੋਟਾਂ ਪਾਉਣ ਸਮੇਂ ਆਪਣੀ ‘ਵੋਟ’ ਦੀ ਸਹੀ ਵਰਤੋਂ ਕਰਨ।
ਪੰਜਾਬ ‘ਚ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਆਖਰੀ 48 ਘੰਟਿਆਂ ਦੌਰਾਨ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ‘ਤੇ ਚੋਣ ਕਮਿਸ਼ਨ ਦੀ ਬਾਜ ਅੱਖ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਨਾਲ ਸਬੰਧਤ ਹਰ ਅਧਿਕਾਰੀ ਤੇ ਕਰਮਚਾਰੀ ਦੀ ਕਾਰਗੁਜ਼ਾਰੀ ਉੱਪਰ ਕਮਿਸ਼ਨ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ ਦੇ ਸੂਝਵਾਨ ਵੋਟਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਵੋਟ ਦਾ ਮਹੱਤਵ ਸਮਝਣ। ਨੌਜਵਾਨ ਵੋਟਰਾਂ ਦੀਆਂ ਵੋਟਾਂ ਕਰਨੀਆਂ ਨਵੇਂ ਯੁੱਗ ਦਾ ਆਗਾਜ਼। ਉਹ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੀ ਮਨਪਸੰਦ ਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਵਾਲੇ ਉਮੀਦਵਾਰਾਂ ਦੀ ਸ਼ਾਂਤੀਪੂਰਵਿਕ ਢੰਗ ਨਾਲ ਚੋਣ ਕਰਨ, ਜੇਕਰ ਉਮੀਦਵਾਰ ਪਸੰਦ ਨਹੀਂ ਤਾਂ ‘ਨੋਟਾ’ ਦੀ ਵਰਤੋਂ ਕਰਨ ਤੋਂ ਗੁਰੇਜ਼ ਨਾ ਕਰਨ। ਪੰਜਾਬ ਵਿਚ 19 ਮਈ ਨੂੰ 17ਵੀਂ ਲੋਕ ਸਭਾ ਲਈ ਪੈਣ ਵਾਲੀਆਂ ਵੋਟਾਂ ਕੇਂਦਰ ਦੀ ਅਗਲੀ ਸਰਕਾਰ ਦਾ ਭਵਿੱਖ ਤੈਅ ਕਰਨਗੀਆਂ ਤੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹਣਗੀਆਂ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
ਨਿਊ ਦਸਮੇਸ਼ ਨਗਰ, ਮੋਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਫੌਜੀ ਸੈਟੇਲਾਈਟ ਅਮੀਸੈੱਟ ਤੇ 28 ਵਿਦੇਸ਼ੀ ਨੈਨੋ ਸੈਟੇਲਾਈਟ ਕੀਤੇ ਸਥਾਪਿਤ
ਸ੍ਰੀਹਰੀਕੋਟਾ | ਭਾਰਤ ਨੇ ਅੱਜ ਆਪਣੇ ਪੋਲਰ ਰਾਕੇਟ ਤੋਂ ਇੱਕ ਫੌਜੀ ਸੈਟੇਲਾਈਟ ਅਮੀਸੈਟ ਤੇ 28 ਵਿਦੇਸ਼ੀ ਨੈਨੋ ਉਪਗ੍ਰਹਿਆਂ ਦਾ ਪ੍ਰੀਖਣ ਕਰਕੇ ਇਤਿਹਾਸ ਰਚ ਦਿੱਤਾ ਰਾਕੇਟ ਪੀਐਸਐਲਵੀ-ਸੀ 45 ਨੇ ਆਪਣੇ 47ਵੇਂ ਮਿਸ਼ਨ ‘ਤੇ 436 ਕਿਲੋਗ੍ਰਾਮ ਭਾਰੀ ਅਮੀਸੈਟ ਤੇ ਲਿਥੁਆਨੀਆ, ਸਪੇਨ, ਸਵਿੱਟਜ਼ਰਲੈਂਡ ਤੇ ਅਮਰੀਕਾ ਦੇ 28 ਉਪਗ੍ਰਹਿਆਂ ਨੂੰ ਉਨ੍ਹਾਂ ਦੀ ਤੈਅ ਸ਼੍ਰੇਣੀਆਂ ‘ਚ ਸਥਾਪਿਤ ਕੀਤਾ 27 ਘੰਟਿਆਂ ਦੀ ਉਲਟੀ ਗਿਣਤੀ ਖਤਮ ਹੋਣ ਤੋਂ ਬਾਅਦ ਪੀਐਸਐਲਵੀ-ਸੀ 45 ਰਾਕੇਟ ਦਾ ਇੱਥੋਂ ਕਰੀਬ 125 ਕਿੱਲੋਮੀਟਰ ਦੂਰ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਸਵੇਰੇ 9:27 ਮਿੰਟ ‘ਤੇ ਪ੍ਰੀਖਣ ਕੀਤਾ ਗਿਆ ਇਸਰੋ ਨੇ ਕਿਹਾ ਕਿ ਅਮੀਸੈਟ ਉਪਗ੍ਰਹਿ ਦਾ ਮਕਸਦ ਬਿਜਲੀ ਚੁੰਬਕੀ ਸਪੈਕਟਰਮ ਨੂੰ ਮਾਪਣਾ ਹੈ ਹਾਲਾਂਕਿ ਉਸਨੇ ਉਪਗ੍ਰਹਿ ਦੀ ਜਾਣਕਾਰੀਆਂ ਸਬੰਧੀ ਕੋਈ ਹੋਰ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਹਰੀਕੋਟਾ ਤੋਂ ਪੋਲਟ ਰਾਕੇਟ ਪੀਐਸਐਲਵੀ-ਸੀ45 ਤੋਂ ਅਮੀਸੈਟ ਉਪਗ੍ਰਹਿ ਦੇ ਸਫ਼ਲ ਪ੍ਰੀਖਣ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ  ਇਸਰੋ ਮੁਖੀ ਕੇ. ਸਿਵਨ ਨੇ ਮਿਸ਼ਨ ਕੰਟਰੋਲ ਕੇਂਦਰ ‘ਚ ਕਿਹਾ, ਅੱਜ, ਪੀਐਸਐਲਵੀ ਸੀ 45 ਨੇ 748 ਕਿਲੋਮੀਟਰ ਦੂਰ ਸ਼੍ਰੇਣੀ ‘ਚ ਇਸਰੋ ਨਿਰਮਿਤ ਅਮੀਸੈਟ ਦੇਨਾਲ ਹੀ 504 ਕਿਲੋਮੀਟਰ ਦੂਰ ਸਥਿਤ ਸ਼੍ਰੇਣੀ ‘ਚ 28 ਵਿਦੇਸ਼ੀ ਉਪਗ੍ਰਹਿਆਂ ਨੂੰ ਸਫ਼ਲਤਾਪੂਰਵਕ ਸ਼੍ਰੇਣੀ ‘ਚ ਸਥਾਪਿਤ ਕੀਤਾ ਸੋਮਵਾਰ ਦੇ ਪ੍ਰੀਖਣ ‘ਤੇ ਉਨ੍ਹਾਂ ਕਿਹਾ ਕਿ ਆਪਣੀ ਤਰ੍ਹਾਂ ਦਾ ਵੱਖਰਾ ਇਹ ਮਿਸ਼ਨ ਇਸਰੋ ਲਈ ਬਹੁਤ ਖਾਸ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਦੇ ਰਹਿਬਰ : ਧਰਮਸੋਤ
ਅੱਧੀ ਦਰਜਨ ਤੋਂ ਵੱਧ ਮੁਲਕਾਂ ਤੋਂ ਪੁੱਜੇ 250 ਤੋਂ ਵੱਧ ਵਿਦਵਾਨ, 15 ਤਕਨੀਕੀ ਸੈਸ਼ਨਾਂ ਦੌਰਾਨ 185 ਪਰਚੇ ਪੜ੍ਹੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 6ਵੀਂ ਦੱਖਣੀ ਏਸ਼ੀਅਨ ਇਤਿਹਾਸ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕੁੱਲ ਦੁਨੀਆਂ ਤੱਕ ਪੁੱਜਦਾ ਕਰਨ ਦਾ ਅਹਿਦ ਕਰਨ ਦੇ ਨਾਲ ਅੱਜ ਇੱਥੇ ਸਮਾਪਤ ਹੋ ਗਈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਮੁਲਕਾਂ ਤੋਂ ਪੁੱਜੇ 250 ਤੋਂ ਵੱਧ ਵਿਦਵਾਨਾਂ ਵੱਲੋਂ 15 ਤਕਨੀਕੀ ਸੈਸ਼ਨਾਂ ਦੌਰਾਨ 185 ਪਰਚੇ ਪੜ੍ਹੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਨ ਸੁਨੇਹੇ ਸਮੇਤ ਉਨ੍ਹਾਂ ਵੱਲੋਂ ਦੱਬੇ-ਕੁਚਲੇ ਲੋਕਾਂ ਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਦਿੱਤੇ ਉਪਦੇਸ਼ ਤੇ ਫ਼ਿਲਾਸਫ਼ੀ ਉੱਪਰ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਸਮਾਗਮਾਂ ਦੀ ਲੜੀ ਤਹਿਤ ਕਰਵਾਈ ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿਸੇ ਇੱਕ ਧਰਮ, ਫਿਰਕੇ ਜਾਂ ਇੱਕ ਇਨਸਾਨ ਲਈ ਨਹੀਂ, ਸਗੋਂ ਇਹ ਪੂਰੀ ਕਾਇਨਾਤ ਲਈ ਸਰਬ ਸਾਂਝਾ ਉਪਦੇਸ਼ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਦੇ ਰਹਿਬਰ ਸਨ। ਇਸ ਮੌਕੇ ਧਰਮਸੋਤ ਨੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਹਲਕਾ ਰਾਜਪੁਰਾ ਦੇ ਵਿਧਾਇਕ ਤੇ ਵਿਧਾਨ ਸਭਾ ‘ਚ ਚੀਫ਼ ਵਿੱਪ ਹਰਦਿਆਲ ਸਿੰਘ ਕੰਬੋਜ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੇ ਸੰਬੋਧਨ ਮੌਕੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਦਿੱਤੇ ਹੋਕੇ ‘ਤੇ ਅਮਲ ਕਰਦਿਆਂ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹਰ ਪਿੰਡ ਵਿਖੇ 550 ਬੂਟੇ ਲਾਏ ਜਾ ਰਹੇ ਹਨ। ਪੰਜਾਬ ਆਰਟ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਇਸ ਕਾਨਫਰੰਸ ਦੀ ਵਿਦਾਇਗੀ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਇਸ ਕਾਨਫਰੰਸ ‘ਚ ਹੋਈ ਵਿਚਾਰ ਚਰਚਾ ‘ਚ ਇਹ ਸਾਹਮਣੇ ਆਇਆ ਹੈ ਕਿ ਗੁਰੂ ਨਾਨਕ ਦੇਵ ਜੀ ਕੁਲ ਦੁਨੀਆਂ ਦੇ ਰਹਿਬਰ ਸਨ ਤੇ ਉਨ੍ਹਾਂ ਦਾ ਉਪਦੇਸ਼ ਵਿਸ਼ਵ ਸ਼ਾਂਤੀ ਲਈ ਆਪਣਾ ਖਾਸ ਮਹੱਤਵ ਰੱਖਦਾ ਹੈ। ਕਾਨਫਰੰਸ ਦੌਰਾਨ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਤੇ ਇਤਿਹਾਸ ਵਿਭਾਗ ਦੇ ਮੁਖੀ ਤੇ ਕਾਨਫਰੰਸ ਦੇ ਡਾਇਰੈਕਟਰ ਡਾ. ਮੁਹੰਮਦ ਇਦਰੀਸ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੌਮਾਂਤਰੀ ਕਾਨਫਰੰਸ ਦਾ ਆਗ਼ਾਜ਼ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਰਵਾਇਆ ਸੀ। ਇਸ ਮੌਕੇ ਪ੍ਰੋ. ਬੀ. ਐੱਸ. ਘੁੰਮਣ ਨੇ ਸ. ਧਰਮਸੋਤ, ਸ. ਕੰਬੋਜ, ਸ੍ਰੀ ਰਾਜ ਕੁਮਾਰ ਹੰਸ, ਨੇਪਾਲ ਤੋਂ ਆਏ ਯੋਗੇਸ਼ ਰਾਜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸਰੋ ਨੇ ਰਚਿਆ ਇਤਿਹਾਸ
ਸਫਲਤਾਪੂਰਵਕ ਪੁਲਾੜ ‘ਚ ਦਾਖਲ
ਸ੍ਰੀ ਹਰੀਕੋਟਾ| ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਆਪਣੇ ਕਮਿਊਨੀਕੇਸ਼ਨ ਸੈਟੇਲਾਈਟ ਜੀਐਸਐਲਵੀ-ਐਫ11/ਜੀਸੈਟ-7ਏ ਨੂੰ ਲਾਂਚ ਕਰ ਦਿੱਤਾ ਗਿਆ ਹੈ ਲਾਂਚਿਕ ਕੁਝ ਦੇਰ ਬਾਅਦ ਉਹ ਸਫਲਤਾਪੂਰਵਕ ਪੁਲਾੜ ‘ਚ ਦਾਖਲ ਹੋ ਗਿਆ ਇਹ ਸੈਟੇਲਾਈਟ ਭਾਰਤੀ ਹਵਾਈ ਫੌਜ ਲਈ ਬਹੁਤ ਖਾਸ ਹੈ ਇਸ ਸੈਟੇਲਾਈਟ ਦੀ ਲਾਗਤ 500-800 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਸ ‘ਚ 4 ਸੋਲਰ ਪੈਨਲ ਲਾਏ ਗਏ ਹਨ, ਜਿਨ੍ਹਾਂ ਜ਼ਰੀਏ ਲਗਭਗ 3.3.ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਇਸ ‘ਚ ਹਾਲ ‘ਚ ਅੱਗੇ ਪਿੱਛੇ ਜਾਣ ਜਾਂ ਉਪਰ ਜਾਣ ਲਈ ਬਾਈ-ਪ੍ਰੋਪੇਲੈਂਟ ਦਾ ਕੈਮੀਕਲ ਪ੍ਰੋਪਲਸ਼ਨ ਸਿਸਟਮ ਵੀ ਦਿੱਤਾ ਗਿਆ ਹੈ
ਜੀਐਸਐਲਵੀ-ਐਫ11 ਦੀ ਇਹ 13ਵੀਂ ਉਡਾਣ ਹੋਵੇਗੀ ਅਤੇ ਸੱਤਵੀਂ ਵਾਰ ਇਹ ਇੰਡੀਜੇਨਸ ਕ੍ਰਾਯੋਨਿਕ ਇੰਜਣ ਦੇ ਨਾਲ ਲਾਂਚ ਹੋਵੇਗਾ ਜ਼ਿਕਰਯੋਗ ਹੈ ਕਿ ਜੀਸੈਟ-7ਏ ਦਾ ਭਾਰ 2,250 ਕਿਲੋਗ੍ਰਾਮ ਹੈ ਇਹ ਕੂ-ਬੈਂਡ ‘ਚ ਸੰਚਾਰ ਦੀ ਸੁਵਿਧਾ ਮੁਹੱਂਈਆ ਕਰਵਾਏਗਾ ਇਸਰੋ ਦਾ ਇਹ 39ਵਾਂ ਸੰਚਾਰ ਸੈਟੇਲਾਈਟ ਹੋਵੇਗਾ ਅਤੇ ਇਸ ਨੂੰ ਖਾਸ ਤੌਰ ‘ਤੇ ਭਾਰਤੀ ਹਵਾਈ ਫੌਜ ਨੂੰ ਬਿਹਤਰ ਸੰਚਾਰ ਸੇਵਾ ਦੇਣ ਦੇ ਉਦੇਸ਼ ਨਾਲ ਲਾਂਚ ਕੀਤਾ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਟੇਸਟ ਮੈਚ ਅੱਜ ਤੋਂ; ਇਤਿਹਾਸ ਬਦਲਣ ਦਾ ਮੌਕਾ ਭਾਰਤ ਕੋਲ
ਭਾਰਤ-ਆਸਟਰੇਲੀਆ 4 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ
ਆਸਟਰੇਲੀਆ ‘ਚ 70 ਸਾਲ ਦੇ ਇਤਿਹਾਸ ‘ਚ ਟੈਸਟ ਲੜੀ ਨਹੀਂ ਜਿੱਤ ਸਕਿਆ ਹੈ ਭਾਰਤ
ਤੇਜ਼ ਗੇਂਦਬਾਜ਼ਾਂ ਦੇ ਮਾਫ਼ਿਕ ਰਹਿ ਸਕਦੀ ਹੈ ਪਿੱਚ
ਏਜੰਸੀ,
ਐਡੀਲੇਡ, 5 ਦਸੰਬਰ
ਵਿਰਾਟ ਕੋਹਲੀ ਦੀ ਅਗਵਾਈ ‘ਚ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਭਾਰਤ ਆਸਟਰੇਲੀਆਈ ਜਮੀਨ ‘ਤੇ ਆਪਣੀ ਪਹਿਲੀ ਟੈਸਟ?ਲੜੀ ਜਿੱਤਣ ਦਾ ਇਤਿਹਾਸ ਰਚਣ ਦੀ ਕੋਸ਼ਿਸ਼ ਲਈ ਐਡੀਲੇਡ ‘ਚ ਪਹਿਲੀ ਪ੍ਰੀਖਿਆ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਭਾਰਤ ਪਿਛਲੇ 70 ਸਾਲ ‘ਚ ਆਸਟਰੇਲੀਆ?’ਚ ਟੈਸਟ ਲੜੀ ਨਹੀਂ ਜਿੱਤਿਆ ਹੈ ਪਰ ਇਸ ਵਾਰ ਉਸਦੇ ਕਪਤਾਨ?ਸਟੀਵਨ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਪਾਬੰਦੀ ਕਾਰਨ ਟੀਮ ਤੋਂ?ਬਾਹਰ ਹੋਣ ਕਾਰਨ?ਭਾਰਤੀ ਟੀਮ ਕੋਲ ਲੜੀ ਜਿੱਤ ਕੇ ਇਤਾਸ ਨੂੰ ਬਦਲਣ ਦਾ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ
ਹਾਲਾਂਕਿ ਆਸਟਰੇਲੀਆ ਦੀਆਂ ਉਛਾਲ ਭਰੀਆਂ ਪਿੱਚਾਂ ਭਾਰਤ ਲਈ ਹਮੇਸ਼ਾਂ ਹੀ ਅਬੂਝ ਰਹੀਆਂ ਹਨ ਅਤੇ ਇਸ ਵਾਰ ਵੀ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀਪੂਰਨ ਰਹਿ ਸਕਦੀਆਂ ਹਨ ਕਿਉਂਕਿ ਇਸ ਵਾਰ ਵੀ  ਤੇਜ਼ ਗੇਂਦਬਾਜ਼ਾਂ ਨੂੰ ਇੱਥੇ ਸਫ਼ਲਤਾ ਮਿਲ ਸਕਦੀ ਹੈ ਅਤੇ ਇਹੀ ਕਾਰਨ ਹੈ ਕਿ ਆਸਟਰੇਲੀਆ ਨੇ ਚਾਰ ਤੇਜ਼ ਗੇਂਦਬਾਜ਼ਾਂ ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜ਼ਲਵੁਡ ਅਤੇ ਨਾਥਨ ਲਿਓਨ ਨੂੰ ਸ਼ਾਮਲ ਕੀਤਾ ਹੈ ਜਦੋਂਕਿ ਭਾਰਤ ਵੱਲੋਂ ਗੇਂਦਬਾਜ਼ੀ ਹਮਲੇ ਦੀ ਕਮਾਨ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਆਰ.ਅਸ਼ਵਿਨ ਸੰਭਾਲਣਗੇ
ਇਹਨਾਂ ਕਮਜੋਰੀਆਂ ਦਾ ਕਰਨਾ ਹੋਵੇਗਾ ਹੱਲ
ਭਾਰਤ ਸਾਹਮਣੇ ਇਸ ਲੜੀ ਦੌਰਾਨ ਦੋ ਮਸਲੇ ਹਨ ਸਭ ਤੋਂ ਪਹਿਲਾ ਤਾਂ ਬੱਲੇਬਾਜ਼ੀ ‘ਚ ਕਪਤਾਨ ਕੋਹਲੀ ‘ਤੇ ਨਿਰਭਰਤਾ ਘੱਟ ਕਰਨੀ ਹੋਵੇਗੀ  ਕੋਹਲੀ ਤੋਂ ਇਲਾਵਾ ਪਿਛਲੀਆਂ ਲੜੀਆਂ ‘ਚ ਚੇਤੇਸ਼ਵਰ ਪੁਜਾਰਾ , ਮੁਰਲੀ ਵਿਜੇ ਅਤੇ ਕੇਐਲ ਰਾਹੁਲ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਹਾਲਾਂਕਿ ਭਾਰਤ ਨੇ ਪਿਛਲੇ ਅੱਠ ਟੈਸਟ ‘ਚ ਚਾਰ ਵੱਖ-ਵੱਖ ਸਲਾਮੀ ਜੋੜੀਆਂ ਵੀ ਉਤਾਰੀਆਂ ਹਨ
ਪ੍ਰਿਥਵੀ ਸ਼ਾ ਦੀ ਸੱਟ ਕਾਰਨ ਹੁਣ ਇੱਕ ਵਾਰ ਫਿਰ ਰਾਹੁਲ ਅਤੇ ਵਿਜੇ ਪਾਰੀ ਦੀ ਸ਼ੁਰੂਆਤ ਕਰਨਗੇ ਭਾਰਤ ਸੱਤ ਤਜ਼ਰਬੇਕਾਰ ਖਿਡਾਰੀਆਂ ਨਾਲ ਖੇਡੇਗਾ ਜੋ ਆਸਟਰੇਲੀਆ ‘ਚ ਪਹਿਲਾਂ ਵੀ ਟੈਸਟ?ਮੈਚ ਖੇਡੇ ਹਨ ਜਦੋਂਕਿ ਆਸਟਰੇਲੀਆ ‘ਚ ਸਿਰਫ਼ ਨਾਥਨ ਲਿਓਨ 2014-15 ਲੜੀ ‘ਚ ਭਾਰਤ ਵਿਰੁੱਧ ਖੇਡੇ ਸਨ ਕਾਗਜ਼ਾਂ ‘ਚ ਭਾਵੇਂ ਹੀ ਟੈਸਟ ਰੈਂਕਿੰਗ ‘ਚ ਨੰਬਰ ਇੱਕ ਟੀਮ ਭਾਰਤ ਮਜ਼ਬੂਤ ਲੱਗ ਰਹੀ ਹੈ ਪਰ ਇਸ ਦੇ ਬਾਵਜ਼ੂਦ ਪੰਜਵੀਂ ਰੈਂਕ ਆਸਟਰੇਲੀਆ ਆਪਣੇ ਮੈਦਾਨ ‘ਤੇ ਜਿੱਤ ਦੀ ਹੱਕਦਾਰ ਹੈ ਅਤੇ ਉਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਕਿਉਂਕਿ ਭਾਰਤ ਨੇ ਇਸ ਸਾਲ ਤਿੰਨ ਵਿਦੇਸ਼ੀ ਲੜੀਆਂ ਹਾਰੀਆਂ ਹਨ
ਅਜਿਹਾ ਹੈ ਭਾਰਤ ਦਾ ਆਸਟਰੇਲੀਆ ‘ਚ ਪ੍ਰਦਰਸ਼ਨ
ਇਸ ਵਾਰ ਭਾਰਤ ਦਾ ਇਸ ਲੜੀ ‘ਚ ਮੁੱਖ ਟੀਚਾ 70 ਸਾਲਾਂ ‘ਚ ਪਹਿਲੀ ਵਾਰ ਆਸਟਰੇਲੀਆ ‘ਚ ਲੜੀ ਜਿੱਤਣ ਦਾ ਹੋਵੇਗਾ ਆਸਟਰੇਲੀਆਈ ਧਰਤੀ ‘ਤੇ ਭਾਰਤ ਨੇ ਹੁਣ ਤੱਕ 44 ਟੈਸਟ ਖੇਡ ਕੇ ਸਿਰਫ਼ ਪੰਜ ਜਿੱਤੇ ਹਨ ਪਿਛਲੇ 70 ਸਾਲ ‘ਚ 11 ਦੌਰਿਆਂ ‘ਤੇ ਭਾਰਤ ਨੇ 9 ਲੜੀਆਂ?ਹਾਰੀਆਂ ਅਤੇ ਦੋ ਲੜੀਆਂ ਡਰਾਅ ਕਰਵਾਈਆਂ ਪਹਿਲਾਂ ਸੁਨੀਲ ਗਾਵਸਕਰ ਦੀ ਕਪਤਾਨੀ ‘ਚ 1980-81,1984-85 ਅਤੇ ਫਿਰ ਸੌਰਵ ਗਾਂਗੁਲੀ ਦੇ ਕਪਤਾਨ ਰਹਿੰਦੇ 2003-04 ‘ਚ ਲੜੀ ਡਰਾਅ ਰੱਖਣ ਦਾ ਰਿਕਾਰਡ ਹੈ
ਐਡੀਲੇਡ ਓਵਲ ਮੈਦਾਨ ‘ਤੇ ਭਾਰਤ ਦਾ ਪ੍ਰਦਰਸ਼ਨ
ਐਡੀਲੇਡ ਦੇ ਮੈਦਾਨ ‘ਤੇ ਭਾਰਤ ਨੇ 1948 ‘ਚ ਪਹਿਲਾ ਟੈਸਟ ਮੈਚ ਖੇਡਿਆ ਸੀ ਅਤੇ ਹੁਣ ਤੱਕ ਟੀਮ ਇੰਡੀਆ ਇੱਥੇ 11 ਟੈਸਟ ਮੈਚ ਖੇਡ ਚੁੱਕੀ ਹੈ ਜਿਸ ਵਿੱਚ ਭਾਰਤ ਨੂੰ 7 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਭਾਰਤ ਨੇ ਦਸੰਬਰ 2003 ‘ਚ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਇੱਥੇ 4 ਵਿਕਟਾਂ ਨਾਲ ਆਪਣਾ ਇੱਕੋ ਇੱਕ ਟੈਸਟ ਮੈਚ ਜਿੱਤਿਆ ਸੀ ਜਿਸ ਵਿੱਚ ਰਾਹੁਲ ਦ੍ਰਵਿੜ ਦੀਆਂ 233 ਅਤੇ ਨਾਬਾਦ 72 ਦੌੜਾਂ ਦਾ ਮੁੱਖ ਯੋਗਦਾਨ ਰਿਹਾ ਸੀ ਉਸ ਤੋਂ ਬਾਅਦ ਭਾਰਤ ਇੱਥੇ 3 ਟੈਸਟ ਮੈਚ ਖੇਡ ਚੁੱਕਾ ਹੈ ਜਿੰਨ੍ਹਾਂ ਵਿੱਚੋਂ 2 ‘ਚ ਮਾਤ ਅਤੇ ਇੱਕ ਡਰਾਅ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਟੀ20 ਮੈਚ;ਭਾਰਤ ਰਚ ਸਕਦਾ ਹੈ ਇਤਿਹਾਸ
ਆਸਟਰੇਲੀਆ ‘ਚ ਲਗਾਤਾਰ 5 ਮੈਚ ਜਿੱਤਣ ਦਾ ਰਿਕਾਰਡ ਬਣਾ ਸਕਦੀ ਹੈ ਟੀਮ
ਬ੍ਰਿਸਬੇਨ, 20 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਬ੍ਰਿਸਬੇਨ ਦੇ ਗਾਬਾ ‘ਚ ਵਿਸ਼ਵ ਦੀ ਦੂਸਰੀ ਰੈਂਕ ਭਾਰਤੀ ਟੀਮ ਤੀਸਰੀ ਰੈਂਕ ਆਸਟਰੇਲੀਆ ਦੀਆਂ ਤੇਜ਼ ਅਤੇ ਉਛਾਲ ਭਰੀਆਂ ਮੁਸ਼ਕਲ ਪਿੱਚਾਂ ‘ਤੇ ਆਪਣੀ ਮਜ਼ਬੂਤ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ ‘ਤੇ ਜਿੱਤ ਦਰਜ ਕਰਨਾ ਚਾਹੇਗੀ
ਪਾਬੰਦੀ ਝੱਲ ਰਹੇ ਸਮਿੱਥ ਅਤੇ ਵਾਰਨਰ ਦੇ ਬਿਨਾਂ ਆਸਟਰੇਲੀਆ ਵਿਰੁੱਧ ਭਾਰਤ ਕੋਲ ਜਿੱਤ ਦਾ ਮੌਕਾ
ਇਸ ਲੜੀ ‘ਚ ਆਸਟਰੇਲੀਆ ਦੇ ਦੋ ਨਾਕਾਰਾਤਮਕ ਪਹਿਲੂ?ਦੇਖਦਿਆਂ ਭਾਰਤ ਨੂੰ?ਜਿੱਤ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ  ਪਹਿਲਾ, ਆਸਟਰੇਲੀਆ ਦੀ ਟੀਮ ਆਪਣੇ ਕਪਤਾਨ?ਸਟੀਵ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਗੇਂਦ ਨਾਲ ਛੇੜਖਾਨੀ ਦੇ ਦੋਸ਼ ‘ਚ ਲੱਗੀ ਪਾਬੰਦੀ ਕਾਰਨ ਟੀਮ ਚੋਂ ਬਾਹਰ ਹੋਣ ਬਾਅਦ ਇੱਕ ਵੀ ਟੀ20 ਲੜੀ ਨਹੀਂ ਜਿੱਤ ਸਕੀ ਹੈ ਉਸਨੂੰ ਜੂਨ ‘ਚ ਇੰਗਲੈਂਡ ਨੇ, ਜਿੰਬਾਬਵੇ ‘ਚ ਤਿਕੋਣੀ ਲੜੀ ਦੇ ਫਾਈਨਲ ‘ਚ ਅਤੇ ਉਸ ਤੋਂ?ਬਾਅਦ ਯੂਏਈ ‘ਚ ਦੁਵੱਲੀ ਲੜੀ ‘ਚ 3-0 ਨਾਲ ਪਾਕਿਸਤਾਨ?ਨੇ ਹਰਾਇਆ ਹੈ  ਦੂਸਰਾ, ਭਾਰਤ ਦਾ ਆਸਟਰੇਲੀਆ ‘ਚ ਪਿਛਲਾ ਟੀ20 ਰਿਕਾਰਡ ਕਾਫ਼ੀ ਚੰਗਾ ਹੈ ਪਿਛਲੀ ਲੜੀ ‘ਚ ਭਾਰਤ ਨੇ ਐਮਐਸ ਧੋਨੀ ਦੀ ਕਪਤਾਨੀ ‘ਚ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ ਹਾਲਾਂਕਿ ਇਸ ਸਭ?ਦੇ ਬਾਵਜ਼ੂਦ ਭਾਰਤੀ ਟੀਮ ਨੂੰ ਚੌਕਸ ਰਹਿਣਾ ਹੋਵੇਗਾ ਅਤੇ ਇਹ ਸਮਝਣਾ ਹੋਵੇਗਾ ਕਿ ਕਿਸੇ ਵੀ ਟੀਮ ਨੂੰ ਉਸਦੇ ਘਰ ‘ਚ ਘੱਟ ਸਮਝਣ ਦੀ ਗਲਤੀ ਕਰਨੀ ਕਿਸੇ ਸਮੇਂ ਵੀ ਮਹਿੰਗੀ ਪੈ?ਸਕਦੀ ਹੈ
ਭਾਰਤ ਦੇ ਇਤਿਹਾਸਕ ਪਹਿਲੂ ਦੀ ਗੱਲ ਕਰੀ ਜਾਵੇ ਤਾਂ ਇਸ ਲੜੀ ਦਾ ਪਹਿਲਾ ਮੈਚ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨਵਾਂ ਇਤਿਹਾਸ ਵੀ ਰਚ ਸਕਦੀ ਹੈ ਭਾਰਤ ਨੇ ਆਸਟਰੇਲੀਆ ਨੂੰ 2011-12 ਦੇ ਆਸਟਰੇਲੀਆ ਦੌਰੇ ‘ਤੇ ਟੀ20 ਲੜੀ ਦਾ ਆਖ਼ਰੀ ਮੈਚ ਹਰਾਇਆ ਸੀ ਉਸ ਤੋਂ ਬਾਅਦ 2015-16 ਦੇ ਆਸਟਰੇਲੀਆ ਦੌਰੇ ‘ਤੇ ਉਹਨਾਂ ਤਿੰਨੇ ਮੈਚ ਜਿੱਤਦਿਆਂ ਲੜੀ ਆਪਣੇ ਨਾਂਅ ਕੀਤੀ ਅਤੇ ਜੇਕਰ ਹੁਣ ਬ੍ਰਿਸਬੇਨ ‘ਚ ਹੋਣ ਵਾਲੇ ਪਹਿਲੇ ਟੀ 20 ਮੈਚ ‘ਚ ਵੀ ਭਾਰਤ ਜਿੱਤਦਾ ਹੈ ਤਾਂ ਉਹ ਆਸਟਰੇਲੀਆਈ ਧਰਤੀ ‘ਤੇ ਲਗਾਤਾਰ 5 ਟੀ20 ਮੈਚ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਭਾਰਤ ਨੇ ਨਵੰਬਰ 2017 ਤੋਂ ਹੁਣ ਤੱਕ 7 ਟੀ20 ਲੜੀਆਂ ਜਿੱਤੀਆਂ ਹਨ ਉਸਨੂੰ ਆਖ਼ਰੀ ਵਾਰ ਜੁਲਾਈ 2017 ‘ਚ ਵੈਸਟਇੰਡੀਜ਼ ਨੇ ਹਰਾਇਆ ਸੀ
ਕੋਹਲੀ ‘ਤੇ ਪ੍ਰਦਰਸ਼ਨ ਦੁਹਰਾਉਣ ਦੀ ਜਿੰਮ੍ਹੇਦਾਰੀ
ਭਾਰਤ ਦੀ ਟੀਮ ਬਿਨਾਂ ਸ਼ੱਕ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਨਾਲ ਮਜ਼ਬੂਤ ਹੋਈ ਹੈ ਅਤੇ ਦੇਖਣਾ ਇਹ ਹੈ ਕਿ ਅਰਾਨ ਫਿੰਚ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਤੇ ਕਿਵੇਂ ਰੋਕ ਲਾਉਂਦੀ ਹੈ ਕੋਹਲੀ ਨੇ 2016 ਦੀ ਲੜੀ ‘ਚ 3 ਪਾਰੀਆਂ ‘ਚ 199 ਦੌੜਾਂ ਬਣਾਈਆਂ ਸਨ ਗਾਬਾ ਦੀ ਉਛਾਲ ਭਰੀ ਪਿੱਚ ‘ਤੇ ਭੁਵਨੇਸ਼ਵਰ , ਬੁਮਰਾਹ ਅਤੇ ਖਲੀਲ ਉਪਯੋਗੀ  ਹੋ ਸਕਦੇ ਹਨ ਸਪਿੱਨ ਦਾ ਮੋਰਚਾ ਕੁਲਦੀਪ ਯਾਦਵ ਤੋਂ ਇਲਾਵਾ ਕੁਰਣਾਲ ਜਾਂ ਚਹਿਲ ‘ਤੇ ਹੋਵੇਗਾ
ਆਸਟਰੇਲੀਆ ‘ਤੇ ਹੋਵੇਗਾ ਦਬਾਅ: ਆਸਟਰੇਲੀਆ ਟੀਮ ਅਜੇ ਤੱਕ ਮਾਰਚ ‘ਚ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਉੱਭਰ ਨਹੀਂ ਸਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਤਿਹਾਸ : ਕ੍ਰਿਸ਼ਨ ਦੀ ਰਿਪੋਰਟ ਬਣ ਸਕਦੀ ਐ, ਚੇਅਰਮੈਨ ਲਈ ਬਿਪਤਾ
ਇੱਕ ਹਫ਼ਤੇ ‘ਚ ਸਿੱਖਿਆ ਸਕੱਤਰ ਨੂੰ ਜਾਂਚ ਰਿਪੋਰਟ ਸੌਂਪਣ ਦੇ ਆਦੇਸ਼ ਜਾਰੀ
ਰਾਜਸਥਾਨ ਨਾਲ ਸਬੰਧਤ ਹੋਣ ਕਾਰਨ ਵੱਡੀ ਗਲਤੀ ਕਰ ਗਏ ਬੋਰਡ ਦੇ ਚੇਅਰਮੈਨ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਛਿੜੀ 12ਵੀ ਦੀ ਇਤਿਹਾਸ ਦੀ ਕਿਤਾਬ ‘ਤੇ ਮਹਾਂਭਾਰਤ ਸਬੰਧੀ ਹੁਣ ਸਿੱਖਿਆ ਵਿਭਾਗ ਦੇ ਕ੍ਰਿਸ਼ਨ ਕੁਮਾਰ ਰਿਪੋਰਟ ਪੇਸ਼ ਕਰਨਗੇ। ਇਸ ਸੰਦੇਸ਼ ਵਿੱਚ ਕ੍ਰਿਸ਼ਨ ਕੁਮਾਰ ਕਈ ਸਿੱਖਿਆ ਬੋਰਡ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਬੋਰਡ ਦੇ ਚੇਅਰਮੈਨ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦੇ ਸਕਦੇ ਹਨ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਇਸ ਮਹਾਂਭਾਰਤ ਦੇ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਅਧਿਕਾਰੀ ਖ਼ਿਲਾਫ਼ ਸਜਾ ਸੁਣਾਉਣ ਦੀ ਕਾਰਵਾਈ ਕਰ  ਸਕਦੇ।  ਹਾਲਾਂਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਸ ਵਾਰ ਜਾਂਚ ਕਰਨ ਲਈ ਕੋਈ ਜ਼ਿਆਦਾ ਸਮਾਂ ਨਹੀਂ ਸਗੋਂ ਸਿਰਫ਼ ਇੱਕ ਹਫ਼ਤਾ ਹੀ ਦਿੱਤਾ ਗਿਆ ਹੈ, ਜਿਸ ਵਿੱਚ ਉਹ ਸਾਰੇ ਮਾਮਲੇ ਦੀ ਜੜ੍ਹ ਤੱਕ ਜਾਂਦੇ ਹੋਏ ਆਪਣੀ ਰਿਪੋਰਟ ਤਿਆਰ ਕਰਨਗੇ।
ਇਸ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਬਲੀ ਤੱਕ ਚੜ੍ਹਨ ਦੇ ਅਸਾਰ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਾਂਭਾਰਤ ਛੇੜੀ ਹੋਈ ਹੈ। ਪੰਜਾਬ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਉਲੀਕਦੇ ਹੋਏ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਦੋਸ਼ੀ ਤੱਕ ਕਰਾਰ ਦਿੱਤਾ ਹੋਇਆ ਹੈ। ਇਸੇ ਮਹਾਂਭਾਰਤ ਵਿੱਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਧਰਨਾ ਦਿੱਤਾ, ਉਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਤੱਕ ਘੇਰੀ ਜਾ ਚੁੱਕੀ ਹੈ। ਇਸ ਵਧਦੇ ਦਬਾਅ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਓ.ਪੀ. ਸੋਨੀ ਤੋਂ ਜੁਆਬ ਮੰਗੀਆਂ ਹੋਇਆ ਹੈ ਤਾਂ ਓ.ਪੀ. ਸੋਨੀ ਨੇ ਇਸ ਮਾਮਲੇ ਵਿੱਚ ਮੁਕੰਮਲ ਜਾਂਚ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ। ਕ੍ਰਿਸ਼ਨ ਕੁਮਾਰ ਨੇ ਇੱਕ ਹਫ਼ਤੇ ਤੱਕ ਸਿੱਖ ਇਤਿਹਾਸ ਨੂੰ ਜਾਰੀ ਕਰਨ ਵਿੱਚ ਗਲਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਰਿਪੋਰਟ ਦੇਣੀ ਹੋਏਗੀ ਅਤੇ ਇਹ ਗਲਤੀ ਹੋਣ ਦਾ ਮੁੱਖ ਕਾਰਨ ਵੀ ਦੱਸਣਾ ਹੋਏਗੀ। ਜਿਸ ਤੋਂ ਬਾਅਦ ਕਾਰਵਾਈ ਹੋਣਾ ਲਗਭਗ ਤੈਅ ਹੈ।
ਇਸ ਨਾਲ ਹੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਰਾਜਸਥਾਨ ਬੈਕਗਰਾਉਂਡ ਹੋਣ ਦੇ ਕਾਰਨ ਇਸ ਗਲਤੀ ਨੂੰ ਸਮਾਂ ਰਹਿੰਦੇ ਫੜ ਨਹੀਂ ਸਕੇ ਅਤੇ ਜਿਹੜੀ ਗਲਤੀ ਹੁਣ ਮਹਾਂਭਾਰਤ ਦਾ ਰੂਪ ਧਾਰਨ ਕਰ ਚੁੱਕੀ ਹੈ। ਜੇਕਰ ਇਸ ਰਿਪੋਰਟ ਵਿੱਚ ਕਿਸੇ ਵੀ ਥਾਂ ‘ਤੇ ਚੇਅਰਮੈਨ ਦਾ ਰੋਲ ਆ ਗਿਆ ਤਾਂ ਉਨਾਂ ਦੀ ਬਲੀ ਚੜਨੀ ਪੱਕੀ ਹੈ, ਕਿਉਂਕਿ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਮੁੜ ਤੋਂ ਇਹੋ ਜਿਹੀ ਗਲਤੀ ਹੋਵੇ ਅਤੇ ਚੇਅਰਮੈਨ ਦੀ ਬੈਕਗਰਾਊਂਡ ਪੰਜਾਬ ਦੀ ਨਾ ਹੋਣ ਦੇ ਕਾਰਨ ਗਲਤੀ ਮੁੜ ਤੋਂ ਹੋਣ ਲਈ ਇਨਕਾਰੀ ਵੀ ਨਹੀਂ ਕੀਤੀ ਜਾ ਸਕਦੀ ਹੈ। ਹਫ਼ਤੇ ਬਾਅਦ ਨਹੀਂ ਬਖ਼ਸ਼ੇ ਜਾਣਗੇ ਦੋਸ਼ੀ : ਸਿੱਖਿਆ ਮੰਤਰੀ ਓ. ਪੀ. ਸੋਨੀ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਸ਼ਨ ਕੁਮਾਰ ਨੂੰ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਅਗਲੇ ਹਫ਼ਤੇ ਰਿਪੋਰਟ ਆਉਣ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਗਲਤੀ ਕਿਥੇ ਅਤੇ ਕਿਵੇਂ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।