Trapped - Sach Kahoon Punjabi
ਐਫਏਟੀਐਫ ਨੇ ਬਲੈਕ ਲਿਸਟ ‘ਚ ਪਾਉਣ ਦੀ ਦਿੱਤੀ ਸਖ਼ਤ ਚਿਤਾਵਨੀ
ਏਜੰਸੀ/ਪੈਰਿਸ। ਅੱਤਵਾਦੀਆਂ ਦਾ ਹਮਦਰਦ ਪਾਕਿਸਤਾਨ ਟੇਰਰ ਫੰਡਿੰਗ ਸਬੰਧੀ ਫਿਲਹਾਲ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਉਸ ਨੂੰ ਅੱਗੇ ਕੁਝ ਹੋਰ ਮਹੀਨਿਆਂ ਦੀ ਮੋਹਲਤ ਮਿਲ ਗਈ ਹੈ ਸ਼ੁੱਕਰਵਾਰ ਨੂੰ ਫਾਈਨੈਂਸ਼ਲ ਐਕਸ਼ਨ ਟਾਸਟ ਫੋਰਸ (ਐਫਏਟੀਐਫ) ਨੇ ਪਾਕਿਸਤਾਨ ਨੂੰ ਸਖ਼ਤ ਨਿਰਦੇਸ਼ ਦਿੱਤਾ ਕਿ ਫਰਵਰੀ 2020 ਤੱਕ ਉਹ ਪੂਰਾ ਐਕਸ਼ਨ ਪਲਾਨ ਤਿਆਰ ਕਰਕੇ ਉਸ ‘ਤੇ ਅੱਗੇ ਵਧੇ ਜੇਕਰ ਤੈਅ ਸਮੇਂ ‘ਚ ਪਾਕਿਸਤਾਨ ਫੌਜ ਅਜਿਹਾ ਕਰਨ ‘ਚ ਨਾਕਾਮ ਰਹਿੰਦੀ ਹੈ ਤਾਂ ਉਸ ਨੂੰ ਸਖ਼ਤ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।
ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਤੇ ਬਿਜਨੈਸ ‘ਤੇ ਵੀ ਮੈਂਬਰਾਂ ਨੂੰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ ਚੀਨ, ਮਲੇਸ਼ੀਆ ਤੇ ਤੁਰਕੀ ਦੀ ਹਮਾਇਤ ਕਾਰਨ ਫਿਲਹਾਲ ਪਾਕਿਸਤਾਨ ਬਲੈਕਲਿਸਟ ਹੋਣ ਤੋਂ ਬਚ ਗਿਆ, ਪਰ ਹੁਣ ਗ੍ਰੇ ਲਿਸਟ ਤੋਂ ਨਿਕਲਣਾ ਨਾਮੁਮਕਿਨ ਜਿਹਾ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਫਏਟੀਐਫ ਨੇ ਭਾਵੇਂ ਹਾਲੇ ਪਾਕਿਸਤਾਨ ਨੂੰ ਗਰੇਅ ਲਿਸਟ ‘ਚ ਹੀ ਰੱਖਿਆ ਹੈ, ਪਰ ਅੱਤਵਾਦ ਖਿਲਾਫ਼ ਜ਼ਰੂਰੀ ਕਦਮ ਨਾ ਉਠਾਉਣ ਕਾਰਨ ਆਉਣ ਵਾਲੇ ਕੁਝ ਸਾਲਾਂ ‘ਚ ਉਸਦੇ ਲਈ ਇਸ ਲਿਸਟ ‘ਚੋਂ ਬਾਹਰ ਨਿਕਲਣਾ ਅਸੰਭਵ ਹੈ ਇਸ ਦੇ ਨਾਲ ਹੀ ਕੌਮਾਂਤਰੀ ਸੰਸਥਾ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਪਾਕਿ ਨੂੰ 2020 ਫਰਵਰੀ ‘ਚ ਬਲੈਕ ਲਿਸਟ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ ਸੂਤਰਾਂ ਦਾ ਇਹ ਵੀ ਕਹਿਣਾ ਹੈ ।
ਇਸ ਫੈਸਲੇ ਨੂੰ ਜਨਤਕ ਕਰਕੇ ਐਫਏਟੀਐਫ ਨੇ ਖਾਸ ਸੰਦੇਸ਼ ਦਿੱਤਾ ਹੈ ਕੌਮਾਂਤਰੀ ਵਿਸ਼ਵ ਸੰਸਥਾਵਾਂ ਨੂੰ ਐਫਏਟੀਐਫ ਨੇ ਪਾਕਿਸਤਾਨ ਨੂੰ ਫਰਵਰੀ 2020 ਤੋਂ ਹੋਰ ਸਹਾਇਤਾ ਨਾ ਦੇਣ ਲਈ ਤਿਆਰ ਰਹਿਣ ਦਾ ਸੰਕੇਤ ਵੀ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਫਏਟੀਐਫ ਨੇ ਜੂਨ 2018 ‘ਚ ਪਾਕਿਸਤਤਾਨ ਨੂੰ ਗਰੇਅ ਲਿਸਟ ‘ਚ ਪਾਇਆ ਸੀ ਤੇ 27 ਪੁਆਇੰਟ ਦਾ ਐਕਸ਼ਨ ਪਲਾਨ ਦਿੰਦਿਆਂ ਇੱਕ ਸਾਲ ਦਾ ਸਮਾਂ ਦਿੱਤਾ ਸੀ।
ਕੀ ਹੈ ਐਫਏਟੀਐਫ?
ਵਿੱਤੀ ਕਾਰਵਾਈ ਕਾਰਜਬਲ ਜਾਂ ਫਾਈਨੇਂਸ਼ੀਅਲ ਐਕਸ਼ਨ ਟਾਸਕ ਫੋਰਸ ਇੱਕ ਕੌਮਾਂਤਰੀ ਵਿੱਤੀ ਨਿਆਮਕ ਸੰਸਥਾ ਹੈ। ਜੋ ਮਨੀ ਲਾਂਡ੍ਰਿੰਗ ਤੇ ਟੇਰਰ ਫਾਈਨੇਂਸ਼ਿੰਗ ਦੀ ਰੋਕਥਾਮ ਲਈ ਕੰਮ ਕਰਦੀ ਹੈ। ਭਾਰਤ ਸਮੇਤ 39 ਮੁਲਕ ਇਸ ਦੇ ਮੈਂਬਰ ਹਨ ਤੇ ਇਸ ਦੇ ਨਾਲ ਹੀ ਆਈਐਮਐਫ, ਵਿਸ਼ਵ ਬੈਂਕ ਵਰਗੀਆਂ ਕਈ ਕੌਮਾਂਤਰੀ ਵਿੱਤੀ ਸੰਸਥਾਵਾਂ ਵੀ ਐਫਏਟੀਐਫ ਨਾਲ ਜੁੜੀਆਂ ਹਨ ਬੀਤੇ ਤੀਹ ਸਾਲਾਂ ਤੋਂ ਕੰਮ ਕਰ ਰਹੇ ਐਫਏਟੀਐਫ ਨੇ ਅੱਤਵਾਦ ਦੀ ਆਰਥਿਕ ਮੱਦਦ ਰੋਕਣ ਤੇ ਕਾਲੇ ਧਨ ‘ਤੇ ਲਗਾਮ ਪਾਉਣ ਲਈ ਕਈ ਪੈਮਾਨੇ ਬਣਾਏ ਹਨ। ਜਿਨ੍ਹਾਂ ਦੇ ਅਧਾਰ ‘ਤੇ ਮੁਲਕਾਂ ਦੇ ਵਿੱਤੀ ਵਾਤਾਵਰਨ ਤੇ ਸੰਸਥਾਵਾਂ ਦੇ ਕੰਮਕਾਜ ਦਾ ਮੁਲਾਂਕਣ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਨੈਸ਼ਨਲ ਬੈਂਕ ਦੇ ਚਾਰ ਅਫ਼ਸਰਾਂ ਖਿਲਾਫ਼ ਕੇਸ ਦਰਜ
ਅਸ਼ੋਕ ਵਰਮਾ, ਬਠਿੰਡਾ
ਫਰਜ਼ੀ ਦਸਤਾਵੇਜ਼ਾਂ ਤੇ ਗਰੰਟੀ ਦੇਣ ਵਾਲਿਆਂ ਦੇ ਜਾਅਲੀ ਦਸਤਖਤ ਕਰਕੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਰਜਿੰਦਰ ਕੁਮਾਰ ਵੱਲੋਂ 12.5 ਕਰੋੜ ਰੁਪਏ ਦਾ ਕਰਜਾ ਲੈ ਕੇ ਠੱਗੀ ਮਾਰਨ ਦੇ ਪੁਰਾਣੇ ਮਾਮਲੇ ‘ਚ ਹੁਣ ਪੁਲਿਸ ਦੇ ਸ਼ਿਕੰਜੇ ‘ਚ ਬੈਂਕ ਦੇ ਉੱਚ ਅਧਿਕਾਰੀ ਫਸ ਗਏ ਹਨ ਕੋਤਵਾਲੀ ਪੁਲਿਸ ਨੇ ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐਮ ਪਰਵੀਨ ਸਿੰਗਲਾ, ਸਹਾਇਕ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਭਾਟੀਆ, ਚੀਫ ਮੈਨੇਜਰ ਸੁਸ਼ੀਲ ਜੈਨ ਅਤੇ ਕਿੱਕਰ ਬਜ਼ਾਰ ਬਰਾਂਚ ਦੇ ਮੈਨੇਜ਼ਰ ਸੰਜੀਵ ਮੱਕੜ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਗਰਸੈਨ ਨਗਰ ਬਠਿੰਡਾ ਦੇ ਨਿਵਾਸੀ ਕੁਨਾਲ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਦੱਸਿਆ ਕਿ ਅਪਰੈਲ 2018 ‘ਚ ਉਸ ਨੂੰ ਡੈਬਿਟਸ ਰਿਕਵਰੀ ਟ੍ਰਿਬਿਊਨਲ ਚੰਡੀਗੜ੍ਹ ਨੇ ਨੋਟਿਸ ਭੇਜਿਆ ਸੀ ਜਿਸ ‘ਚ ਮੈਸਰਜ਼ ਕੇਜੀ ਐਕਸਪੋਰਟ ਨਾਂਅ ਦੀ ਕੰਪਨੀ ਵੱਲੋਂ ਬਣਾਈ 12.5 ਕਰੋੜ ਰੁਪਏ ਦੀ ਲਿਮਟ ‘ਚ ਉਸ ਦੀ (ਕੁਨਾਲ ਗਰਗ) ਗਰੰਟੀ ਹੈ ਤੇ ਕਰਜਾ ਲੈਣ ਵਾਲੇ ਨੇ ਬੈਂਕ ਦਾ ਪੈਸਾ ਵਾਪਸ ਨਹੀਂ ਕੀਤਾ ਹੈ ਕੁਨਾਲ ਗਰਗ ਨੇ ਕਿਹਾ ਕਿ ਨੋਟਿਸ ਦੇਖਣ ‘ਤੇ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿਉਂਕਿ ਉਸ ਦਾ ਕੇਜੀਐਕਸਪੋਰਟ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਨਾ ਹੀ ਇਸ ਕੰਪਨੀ ਦੇ ਕਿਸੇ ਕਰਜੇ ਜਾਂ ਲਿਮਟ ਆਦਿ ‘ਚ ਉਸ ਨੇ ਗਰੰਟੀ ਦੇ ਤੌਰ ‘ਤੇ ਕਿਸੇ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ ਹਨ
ਆਰਟੀਆਈ ਤਹਿਤ ਕੰਪਨੀ ਮਾਲਕ ਦਾ ਖੁਲਾਸਾ
ਕੁਨਾਲ ਗਰਗ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪੀਐਨਬੀ ਤੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਲਈ ਤਾਂ ਉਸ ਨੂੰ ਪਤਾ ਲੱਗਾ ਕਿ ਕੰਪਨੀ ਦਾ ਮਾਲਕ ਰਜਿੰਦਰ ਕਮਾਰ ਗੁਪਤਾ ਵਾਸੀ ਬਠਿੰਡਾ ਹੈ ਪ੍ਰਾਪਤ ਦਸਤਾਵੇਜ਼ਾਂ ਤੋਂ ਜਾਣਕਾਰੀ ਮਿਲੀ ਕਿ ਕਰਜੇ ਲਈ ਦਿੱਤੀ ਅਰਜੀ ਦੇ ਗਰੰਟੀ ਦੇਣ ਵਾਲੇ ਵਜੋਂ ਮਧੂ ਗੁਪਤਾ ਪਤਨੀ ਰਜਿੰਦਰ ਗੁਪਤਾ, ਰਾਖੀ ਗੁਪਤਾ, ਅੰਜੂ ਗਰਗ ਤੇ ਤਨੀਸ਼ਾ ਗਰਗ ਦੇ ਨਾਂਅ ਦਰਜ ਹਨ ਮਧੂ ਗੁਪਤਾ ਦੀ ਕੋਠੀ ‘ਤੇ 52.50 ਲੱਖ, ਰਾਖੀ ਗੁਪਤਾ ਦੀ ਕੋਠੀ ‘ਤੇ 47.85 ਲੱਖ, ਅੰਜੂ ਗਰਗ ਦਾ ਪਲਾਟ 86 ਲੱਖ, ਤਨੀਸ਼ਾ ਗਰਗ ਦੇ ਪਲਾਟ ਦੀ ਕੀਮਤ 45 ਲੱਖ ਅਤੇ ਇੱਕ ਹੋਰ ਪਲਾਟ 1.79 ਕਰੋੜ ਰੁਪਏ ਦੀ ਸੰਪੱਤੀ ਗਰੰਟੀ ਦਿੱਤੀ ਗਈ ਹੈ ਗਰੰਟਰ ਦੇ ਤੌਰ ‘ਤੇ ਕੁਨਾਲ ਗਰਗ ਦਾ ਨਾ ਕੋਈ ਕਾਗਜ਼ ਪੱਤਰ ਲੱਗਾ ਹੈ ਅਤੇ ਉਸ ਦੇ ਦਸਤਖਤ ਵੀ ਫਰਜ਼ੀ ਹਨ
ਐਸ.ਪੀ. ਦੀ ਪੜਤਾਲ ‘ਤੇ ਦਰਜ ਹੋਇਆ ਮਾਮਲਾ
ਕੁਨਾਲ ਗਰਗ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਐਸ.ਪੀ. ਟਰੈਫਿਕ ਰਾਕੇਸ਼ ਕੁਮਾਰ ਨੇ ਕੀਤੀ ਸੀ ਉਨ੍ਹਾਂ ਨੇ ਆਪਣੀ ਰਿਪੋਰਟ ‘ਚ ਆਖਿਆ ਹੈ ਕਿ ਚੀਫ ਮੈਨੇਜਰ ਸੁਸ਼ੀਲ ਜੈਨ, ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐਮ ਪਰਵੀਨ ਸਿੰਗਲਾ, ਸਹਾਇਕ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਭਾਟੀਆ ਅਤੇ ਮੈਨੇਜ਼ਰ ਸੰਜੀਵ ਮੱਕੜ ਨੇ ਗਰੰਟੀ ਦੇ ਵਾਲਿਆਂ ਦੀ ਸਹਿਮਤੀ ਤੋਂ ਬਗੈਰ ਅਤੇ ਫਰਜ਼ੀ ਦਸਤਖਤਾਂ ਦੇ ਅਧਾਰ ‘ਤੇ ਹੀ ਰਜਿੰਦਰ ਕੁਮਾਰ ਗੁਪਤਾ ਦੀ ਸੰਪਤੀ ਦਾ ਕੋਈ ਦਸਤਾਵੇਜ਼ ਹਾਸਲ ਕੀਤੇ ਬਿਨਾਂ ਹੀ ਉਸ ਦਾ 12.5 ਕਰੋੜ ਰੁਪਏ ਦਾ ਕਰਜਾ ਪਾਸ ਕਰ ਦਿੱਤਾ ਪੜਤਾਲ ਕਰਨ ‘ਤੇ ਜਦੋਂ ਇਸ ਸਬੰਧੀ ਤੱਥ ਸਾਹਮਣੇ ਆ ਗਏ ਤਾਂ ਥਾਣਾ ਕੋਤਵਾਲੀ ਪੁਲਿਸ ਨੇ ਨਾਮਜਦ ਚਾਰਾਂ ਬੈਂਕ ਅਧਿਕਾਰੀਆਂ ਖਿਲਾਫ ਧਾਰਾ 409, 419, 420, 467, 468, 471 ਤਹਿਤ ਮੁਕੱਦਮਾ ਦਰਜ ਕੀਤਾ ਹੈ
ਪਹਿਲਾਂ ਵੀ ਰਜਿੰਦਰ ਕੁਮਾਰ ਖਿਲਾਫ਼ ਕੇਸ ਦਰਜ
ਕਰੋੜਾਂ ਦੀ ਠੱਗੀ ਦੇ ਇਸ ਮਾਮਲੇ ‘ਚ ਰਾਖੀ ਗੁਪਤਾ ਦੀ ਸ਼ਕਾਇਤ ‘ਤੇ 12 ਜੁਲਾਈ 2018 ਨੂੰ ਥਾਣਾ ਸਿਵਲ ਲਾਈਨ ‘ਚ ਭਗਵਾਨ ਦਾਸ, ਉਸ ਦੀ ਲੜਕੀ ਤਨੀਸ਼ਾ ਗਰਗ, ਉਸ ਦੇ ਸਹੁਰੇ ਰਜਿੰਦਰ ਗੁਪਤਾ ਅਤੇ ਰਾਕੇਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਰਾਖੀ ਗੁਪਤਾ ਅਨੁਸਾਰ ਰਜਿੰਦਰ ਕੁਮਾਰ ਉਸ ਦਾ ਜੀਜਾ ਹੈ ਜਿਸ ਵੱਲੋਂ ਫਰਜ਼ੀਵਾੜਾ ਕੀਤਾ ਗਿਆ ਫੌਰੈਂਸਿਕ ਰਿਪੋਰਟ ‘ਚ ਸਾਹਮਣੇ ਆਇਆ ਸੀ ਕਿ ਤਨੀਸ਼ਾ ਗਰਗ ਨੇ ਰਾਖੀ ਗੁਪਤਾ ਦੇ ਜਾਅਲੀ ਦਸਤਖਤ ਕੀਤੇ ਸਨ
ਮੁਲਜ਼ਮਾਂ ਦੀ ਤਲਾਸ਼ ਜਾਰੀ
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਨਾਮਜ਼ਦ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧ ‘ਚ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ
ਮਾਮਲਾ ਪੁਰਾਣਾ, ਕੇਸ ਦਰਜ ਬਾਰੇ ਨਹੀਂ ਜਾਣਕਾਰੀ
ਪੰਜਾਬ ਨੈਸ਼ਨਲ ਬੈਂਕ ਦੇ ਡੀਜੀਐਮ ਰਮੇਸ਼ ਗੋਇਲ ਦਾ ਕਹਿਣਾ ਸੀ ਕਿ ਬੈਂਕ ਕਰਜੇ ਨਾਲ ਜੁੜਿਆ ਇਹ ਮਾਮਲਾ ਪੁਰਾਣਾ ਹੈ ਜਿਸ ਬਾਰੇ ਬੈਂਕ ਨੇ ਆਪਣੇ ਪੱਧਰ ‘ਤੇ ਜਾਂਚ ਕੀਤੀ ਸੀ ਉਨ੍ਹਾਂ ਕਿਹਾ ਕਿ ਹੁਣ ਪੁਲਿਸ ਨੇ ਕਿਸ ਅਧਾਰ ‘ਤੇ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਹੈ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਐਫਆਈਆਰ ਨਹੀਂ ਪੜ੍ਹ ਲੈਂਦੇ ਤਾਂ ਇਸ ਸਬੰਧ ‘ਚ ਕੁਝ ਕਹਿਣਾ ਠੀਕ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੱਗਿਆ ਦੇ ਬਿਆਨ ਨਾਲ ਪਿਆ ਪੁਆੜਾ
ਹੇਮੰਤ ਕਰਕਰੇ ‘ਤੇ ਟਿੱਪਣੀ ਕਰਕੇ ਵਿਵਾਦਾਂ ‘ਚ ਘਿਰੀ ਭਾਜਪਾ ਉਮੀਦਵਾਰ
ਕਾਂਗਰਸ ਨੇ ਭਾਜਪਾ ਨੂੰ ਘੇਰਿਆ, ਵਿਰੋਧ ਮਗਰੋਂ ਪ੍ਰੱਗਿਆ ਨੇ ਸ਼ਬਦ ਵਾਪਸ ਲਏ
ਭੋਪਾਲ, ਏਜੰਸੀ
ਮਾਲੇਗਾਂਵ ਬੰਬ ਧਮਾਕੇ ਮਾਮਲੇ ‘ਚ ਮੁਲਜ਼ਮ ਤੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੇ ਮੁੰਬਈ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ‘ਤੇ ਬੜੀ ਅਪਮਾਨ ਭਰੀ ਟਿੱਪਣੀ ਕੀਤੀ ਹੈ ਕਾਂਗਰਸ ਵੱਲੋਂ ਪ੍ਰੱਗਿਆ ਦਾ ਵਿਰੋਧ?ਕੀਤੇ ਜਾਣ ‘ਤੇ ਆਖਰ ਉਸ ਨੇ ਇਹ ਟਿੱਪਣੀ ਵਾਪਸ ਲੈ ਲਈ ਭਾਜਪਾ ਨੇ  ਇਸ ਨੂੰ ਪ੍ਰੱਗਿਆ ਦੀ ਨਿੱਜੀ ਟਿੱਪਣੀ ਕਰਾਰ ਦਿੱਤਾ ਹੈ।
ਪ੍ਰੱਗਿਆ ਨੇ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੇ ਲਾਲਘਾਟੀ ਖੇਤਰ ‘ਚ ਭੋਪਾਲ ਉਤਰ ਵਿਧਾਨ ਸਭਾ ਹਲਕੇ ਦੇ ਭਾਜਪਾ ਵਰਕਰਾਂ ਦੀ ਮੀਟਿੰਗ ‘ਚ ਮੁੰਬਈ ਏਟੀਐਸ ਦੇ ਮਰਹੂਮ ਮੁਖੀ ਦਾ ਨਾਂਅ ਲੈਂਦਿਆਂ ਕਿਹਾ ਕਿ ਹੇਮੰਤ ਕਰਕਰੇ ਨੇ ਮਾਲੇਗਾਂਵ  ਧਮਾਕੇ ਦੇ ਮਾਮਲੇ ‘ਚ ਬਿਨਾ ਕਸੂਰ ਤੋਂ ਜੇਲ੍ਹ ਭੇਜਿਆ ਸੀ ਉਸ ਨੇ ਕਿਹਾ ਕਿ ਸੁਰੱਖਿਆ ਕਮਿਸ਼ਨ ਵੱਲੋਂ ਉਸ ਨੂੰ ਬੇਕਸੂਰ ਦੱਸੇ ਜਾਣ ਦੇ ਬਾਵਜ਼ੂਦ ਕਰਕਰੇ ਨੇ ਕਿਹਾ ਕਿ ਉਹ ਉਸ (ਪ੍ਰੱਗਿਆ) ਨੂੰ ਨਹੀਂ ਛੱਡੇਗਾ ਉਸ ਨੇ ਆਖਿਆ ਕਿ ਹੇਮੰਤ ਕਰਕਰੇ ਨੇ ਉਸ ਨੂੰ ਬਹੁਤ ਹੀ ਤਸੀਹੇ ਦਿੱਤੇ ਪ੍ਰੱਗਿਆ ਨੇ ਕਿਹਾ ਕਿ ਉਸ ਨੇ ਦੁਖੀ ਹੋ ਕੇ ਹੇਮੰਤ ਕਰਕੇ ਨੂੰ ਸਰਾਪ ਦਿੱਤਾ ਤੇ ਪੂਰੇ ਸਵਾ  ਮਹੀਨੇ ਬਾਅਦ ਉਸ ਦੀ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਮੌਤ ਹੋ ਗਈ।
ਪ੍ਰੱਗਿਆ ਦੀ ਇਸ ਟਿੱਪਣੀ ਦੀ ਕਾਂਗਰਸ ਨੇ ਵਿਰੋਧਤਾ ਕਰਦਿਆਂ ਭਾਜਪਾ ਖਿਲਾਫ਼ ਘੇਰਾਬੰਦੀ ਸ਼ੁਰੂ ਕਰ ਦਿੱਤੀ ਆਖਰ ਭਾਜਪਾ ਨੇ ਵਿਚਲਾ ਰਸਤਾ ਕੱਢਦਿਆਂ ਇਸ ਨੂੰ ਪ੍ਰੱਗਿਆ ਦੀ ਨਿੱਜੀ ਟਿੱਪਣੀ ਕਰਾਰ ਦੇ ਦਿੱਤਾ ਭਾਜਪਾ ਆਗੂ ਤੇ ਐਡਵੋਕੇਟ ਨਲਿਨ  ਨੇ ਕਿਹਾ ਕਿ ਪ੍ਰੱਗਿਆ ਨੇ ਕਾਫ਼ੀ ਲੰਮਾ ਸਮਾਂ ਕੇਸ ਦਾ ਸਾਹਮਣਾ ਕੀਤਾ ਹੈ ਇਸ ਕਰਕੇ ਉਸ ਦੀ ਨਜ਼ਰ ‘ਚ ਕੋਈ ਗੱਲ ਸਹੀ ਹੋ ਸਕਦੀ ਹੈ ਭਾਜਪਾ ਆਗੂ ਨੇ ਕਿਹਾ ਕਿ ਪਾਰਟੀ ਹੇਮੰਤ ਕਰਕਰੇ ਨੂੰ ਸ਼ਹੀਦ ਮੰਨਦੀ ਹੈ ਅਤੇ ਉਸ ਦਾ ਪੂਰਾ ਸਤਿਕਾਰ ਕਰਦੀ ਹੈ ਭਾਜਪਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪ੍ਰੱਗਿਆ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ਼ਬਦ ਵਾਪਸ ਲੈ ਲਏ ਹਨ।
ਸ਼ਹੀਦ ਕਰਕਰੇ ਦੀ ਸ਼ਹਾਦਤ ‘ਤੇ ਸਾਨੂੰ ਮਾਣ : ਦਿਗਵਿਜੈ ਸਿੰਘ
ਸ਼ਹੀਦ ਹੇਮੰਤ ਕਰਕਰੇ ‘ਤੇ ਪ੍ਰੱਗਿਆ ਦੇ ਬਿਆਨ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ, ਹੇਮੰਤ ਕਰਕਰੇ ਫਰਜ਼ਾਂ ਦੀ ਪਾਲਣਾ ਕਰਨ ਵਾਲੇ ਅਧਿਕਾਰੀ ਸਨ, ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਸ਼ਹਾਦਤ ਦਿੱਤੀ ਤੇ ਉਨ੍ਹਾਂ ਦੀ ਸ਼ਹਾਦਤ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਜਿਸ ਨੇ ਦੇਸ਼ ਲਈ ਸ਼ਹਾਦਤ ਦਿੱਤੀ, ਉਸ ਸਬੰਧੀ ਸਾਨੂੰ ਵਿਵਾਦਿਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮਾਫ਼ੀ ਮੰਗੇ, ਕਾਰਵਾਈ ਕਰੇ
ਨਵੀਂ ਦਿੱਲੀ ਪ੍ਰੱਗਿਆ ਠਾਕੁਰ ਦੀ ਮੁੰਬਈ ਹਮਲੇ ‘ਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਸਬੰਧੀ ਕੀਤੀ ਗਈ ਵਿਵਾਦਿਤ ਟਿੱਪਣੀ ਸਬੰਧੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਫ਼ੀ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਪ੍ਰੱਗਿਆ ਖਿਲਾਫ਼ ਕਾਰਵਾਈ ਕਰਨ ਪਾਰਟੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪ੍ਰੱਗਿਆ ਦੇ ਕਥਿੱਤ ਵਿਵਾਦਿਤ ਬਿਆਨ ਨਾਲ ਜੁੜੀ ਵੀਡੀਓ ਸ਼ੇਅਰ ਕਰਦਿਆਂ ਕਿਹਾ, ‘ਮੋਦੀ ਜੀ, ਸਿਰਫ਼ ਭਾਜਪਾਈ ਹੀ 26/11 ਦੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ਧ੍ਰੋਹੀ ਐਲਾਨ ਕਰਨ ਦਾ ਜ਼ੁਰਮ ਕਰ ਸਕਦੇ ਹਨ ਇਹ ਦੇਸ਼ ਦੇ ਹਰ ਫੌਜੀ ਦਾ ਅਪਮਾਨ ਹੈ ਜੋ ਅੱਤਵਾਦ ਨਾਲ ਲੜਦੇ ਹੋਏ ਭਾਰਤ ਮਾਂ ਲਈ ਪ੍ਰਾਣਾਂ ਦੀ ਕੁਰਬਾਨੀ ਦਿੰਦੇ ਹਨ ਉਨ੍ਹਾਂ ਕਿਹਾ, ਤੁਸੀਂ ਦੇਸ਼ ਤੋਂ ਮਾਫ਼ੀ ਮੰਗੋ ਤੇ ਪ੍ਰੱਗਿਆ ‘ਤੇ ਕਾਰਵਾਈ ਕਰੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿਰਾਸਤ ‘ਚ ਲਏ ਗਏ ਵਿਦਿਆਰਥੀਆਂ ਦੀ ਮੱਦਦ ਸਾਡੀ ਪਹਿਲ : ਸਵਰਾਜ
ਵਾਸ਼ਿੰਗਟਨ | ਅਮਰੀਕਾ ‘ਚ ਗ੍ਰਿਫ਼ਤਾਰ ਭਾਰਤੀ ਵਿਦਿਆਰਥੀਆਂ ਨੂੰ ਬਚਾਉਣਾ ਇਸ ਸਮੇਂ ਵਿਦੇਸ਼ ਮੰਤਰਾਲੇ ਦੀ ਪਹਿਲਕਦਮੀ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰਕੇ ਦੱਸਿਆ, ‘ਹਿਰਾਸਤ ‘ਚ ਲਏ ਗਏ ਭਾਰਤੀ ਸਟੂਡੈਂਟਸ ਦੀ ਮੱਦਦ ਕਰਨ ਲਈ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਅਮਰੀਕੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਹਿਰਾਸਤ ਸਟੂਡੈਂਟਸ ਦੀ ਮੱਦਦ ਕਰਨਾ ਸਾਡੀ ਪਹਿਲੀ ਹੈ
ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਅਮਰੀਕੀ ਅਥਾਰਿਟੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ 129 ਵਿਦਿਆਰਥੀਆਂ ਲਈ 24/7 ਹਾਟਲਾਈਨ ਸਰਵਿਸ ਸ਼ੁਰੂ ਕੀਤੀ ਹੈ ਇਨ੍ਹਾਂ ਵਿਦਿਆਰਥੀਆਂ ‘ਤੇ ‘ਪੇ ਐਂਡ ਸਟੇਅ’ ਯੂਨੀਵਰਸਿਟੀ ਵੀਜ਼ਾ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ ਅਮਰੀਕਾ ‘ਚ ਰਹਿਣ ਲਈ ਅਮਰੀਕੀ ਯੂਨੀਵਰਸਿਟੀ ਦੇ ਫਰਜ਼ੀ ਦਸਤਾਵੇਜ਼ ਬਣਾਉਣ ਦੇ ਦੋਸ਼
‘ਚ 130 ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚ 129 ਭਾਰਤੀ ਜਾਂ ਭਾਰਤੀ ਮੂਲ ਦੇ ਅਮਰੀਕੀ ਹਨ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੰਬਰ 202-322-1190 ਤੇ 202-340-2590 ਚੌਬੀ ਘੰਟੇ ਸੇਵਾ ‘ਚ ਰਹਿਣਗੇ ਇਸ ਫ੍ਰਾਂਡ ਦਾ ਭਾਂਡਾਫੋੜ ਹੋਣ ਤੋਂ ਬਾਅਦ ਪ੍ਰਭਾਵਿਤ ਵਿਦਿਆਰਥੀਆਂ ਦੀ ਮੱਦਦ ਲਈ ਇੱਕ ਨੋਡਲ ਅਫ਼ਸਰ ਨੂੰ ਤਾਇਨਾਤ ਕੀਤਾ ਗਿਆ ਹੈ ਇਹ ਅਫ਼ਸਰ ਇਸ ਨਾਲ ਸਬੰਧਿਤ ਸਾਰੇ ਮਾਮਲਿਆਂ ‘ਚ ਕਾਰਡੀਨੇਟ ਕਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਸਮਾਜ ਦੀ ਤਰੱਕੀ ਦਾ ਅਧਾਰ ਹੈ ਸਿੱਖਿਆ ਸ਼ਾਸਤਰੀਆਂ ਦੀ ਨਜ਼ਰ ‘ਚ ਸਿੱਖਿਆ ਇੱਕ ਗੈਰ-ਸਿਆਸੀ ਵਿਸ਼ਾ ਹੈ ਜਿਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿੱਖਿਆ ਮਾਹਿਰਾਂ ਦੀ ਰਾਇ ਜ਼ਰੂਰੀ ਹੈ ਪਰ ਇਹ ਸਾਡਾ ਦੇਸ਼ ਹੈ ਜੋ ਸਿੱਖਿਆ ‘ਤੇ ਸਿਆਸੀ ਫੈਸਲੇ ਥੋਪਣ ਤੋਂ ਗੁਰੇਜ਼ ਨਹੀਂ ਕਰਦਾ ਹੈ ਕੇਂਦਰ ਦੀ ਐੱਨਡੀਏ ਸਰਕਾਰ ਨੇ 2009 ਦੇ ਸਿੱਖਿਆ ਅਧਿਕਾਰ ਐਕਟ ‘ਚ ਤਬਦੀਲੀ ਕਰ ਦਿੱਤੀ ਹੈ ਜਿਸ ‘ਚ ਅੱਠਵੀਂ ਤੱਕ ਦੇ ਬੱਚਿਆਂ ਨੂੰ ਪਾਸ/ਫੇਲ੍ਹ ਕੀਤਾ ਜਾਵੇਗਾ ਪਿਛਲੀ ਯੂਪੀਏ ਸਰਕਾਰ ਨੇ ਸਿੱਖਿਆ ਅਧਿਕਾਰ ਐਕਟ ਲਿਆਂਦਾ ਸੀ ਇਹ ਇੱਕ ਖੇਡ ਜਿਹੀ ਬਣ ਗਈ ਹੈ ਕਿ ਜਿਸ ਵੀ ਪਾਰਟੀ ਦੀ ਸਰਕਾਰ ਆਉਂਦੀ ਹੈ ਪਿਛਲੀ ਸਰਕਾਰ ਦੇ ਫੈਸਲੇ ਨੂੰ ਪਲਟਣ ‘ਚ ਆਪਣੀ ਪ੍ਰਾਪਤੀ ਦਰਸਾਉਣ ਦਾ ਯਤਨ ਕਰਦੀ ਹੈ ।
ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਇਮਾਰਤਾਂ, ਸਰਕਾਰੀ ਸਕੀਮਾਂ ਦੇ ਨਾਂਅ ਬਦਲਣ ਵਾਂਗ ਹੈ ਅਜਿਹਿਆਂ ਫੈਸਲਿਆਂ ਲਈ ਕੋਈ ਫੰਡ ਦੀ ਜ਼ਰੂਰਤ ਵੀ ਨਹੀਂ ਤੇ ਚਰਚਾ/ਸ਼ੁਹਰਤ ਬਹੁਤ ਮਿਲ ਜਾਂਦੀ ਹੈ ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਦਾ ਨਾਂਅ ਨੀਤੀ ਆਯੋਗ ਕਰ ਦਿੱਤਾ ਹੈ, ਉੱਤਰ ਪ੍ਰਦੇਸ਼ ‘ਚ ਕੁਝ ਸ਼ਹਿਰਾਂ ਦੇ ਨਾਂਅ ਬਦਲ ਦਿੱਤੇ ਹਨ ਇਹ ਰੁਝਾਨ ਰਾਜਨੀਤਕ ਫਾਇਦੇ ਲਈ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਦੇਸ਼ ਨੂੰ ਮਿਲਣ ਵਾਲਾ ਕੁਝ ਵੀ ਨਹੀਂ ਜਿੱਥੋਂ ਤੱਕ ਸਿੱਖਿਆ ਦਾ ਸਬੰਧ ਹੈ ਇਹਨਾਂ ਸਿਆਸੀ ਤਜ਼ਰਬਿਆਂ ਨਾਲ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਵੱਲੋਂ ਪੜ੍ਹਾਈ ਵਿਚਾਲੇ ਛੱਡਣ ਦਾ ਰੁਝਾਨ ਖ਼ਤਮ ਨਹੀਂ ਹੋਇਆ ਉਹਨਾਂ ਕਾਰਨਾਂ ਨੂੰ ਖਤਮ ਕਰਨ ਦਾ ਯਤਨ ਨਹੀਂ ਕੀਤਾ ਗਿਆ ਜੋ ਸਿੱਖਿਆ ‘ਚ ਅਸਲ ਰੁਕਾਵਟ ਹਨ ਬੱਚੇ ਦਾ ਫੇਲ੍ਹ ਜਾਂ ਪਾਸ ਹੋਣ ਦਾ ਮੁੱਦਾ ਅਧਿਆਪਕਾਂ ਦੀ ਘਾਟ ਤੇ ਸਕੂਲਾਂ ‘ਚ ਲੋੜੀਂਦੇ ਪ੍ਰਬੰਧਾਂ ਨਾਲ ਜੁੜਿਆ ਹੋਇਆ ਹੈ ਫੇਲ੍ਹ ਬੱਚਾ ਨਹੀਂ ਹੁੰਦਾ ਸਗੋਂ ਸਰਕਾਰ, ਮਾਪੇ ਤੇ ਸਿੱਖਿਆ ਪ੍ਰਸ਼ਾਸਨ ਫੇਲ੍ਹ ਹੁੰਦਾ ਹੈ, ਜੋ ਲੋੜੀਂਦਾ ਮਾਹੌਲ ਕਾਇਮ ਕਰਨ ‘ਚ ਨਾਕਾਮ ਰਹਿੰਦੇ ਹਨ ਸਰਕਾਰੀ ਸਕੂਲਾਂ ‘ਚ ਮਾਪਿਆਂ ਤੇ ਅਧਿਆਪਕਾਂ ਦਰਮਿਆਨ ਤਾਲਮੇਲ ਹੀ ਪੈਦਾ ਨਹੀਂ ਹੋ ਸਕਿਆ ਬੱਚੇ ਦੀ ਮਾਨਸਿਕਤਾ ਤੇ ਘਰੇਲੂ ਮਾਹੌਲ ਲਈ ਕੋਈ ਚਰਚਾ ਨਹੀਂ ਹੋ ਸਕੀ ਅਜਿਹੇ ਹਾਲਾਤਾਂ ‘ਚ ਸਿਰਫ ਅਧਿਆਪਕ ਵੱਲੋਂ ਦਿੱਤੇ ਅੰਕਾਂ ਦੇ ਅਧਾਰ ‘ਤੇ ਵੀ ਫੇਲ੍ਹ ਜਾਂ ਪਾਸ ਦਾ ਫੈਸਲਾ ਸਿੱਖਿਆ ਦੀ ਕਸੌਟੀ ਨਹੀਂ ਬਣ ਸਕਦਾ ਸਕੂਲਾਂ ‘ਚ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ ।
ਅਧਿਆਪਕ ਸ਼ਬਦ ਨਾਲ ਕੰਟਰੈਕਟ ਸ਼ਬਦ ਲਾ ਕੇ ਅਧਿਆਪਕ ਦੇ ਰੁਤਬੇ ਨੂੰ ਵਿਗਾੜ ਕੇ ਰੱਖ ਦਿੱਤਾ ਹੈ ਇੱਕ ਸਕੂਲ ‘ਚ  ਇੱਕੋ ਕੰਮ ਕਰਨ ਲਈ ਦੋ ਅਧਿਆਪਕਾਂ ‘ਤੇ ਕੱਚੇ ਤੇ ਪੱਕੇ ਅਧਿਆਪਕ ਦਾ ਠੱਪਾ ਲਾ ਦਿੱਤਾ ਹੈ ਬਰਾਬਰ ਯੋਗਤਾ ਵਾਲੇ ਅਧਿਆਪਕ ਨੂੰ ਚੌਥਾ ਦਰਜ਼ਾ ਮੁਲਾਜ਼ਮ ਤੋਂ ਵੀ ਘੱੱਟ ਤਨਖਾਹ ਹੀਣਭਾਵਨਾ ਤੇ ਬੇਚੈਨੀ ਦਾ ਕਾਰਨ ਬਣ ਰਹੀ ਹੈ ਪ੍ਰੀਖਿਆ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ ਪਰ ਪ੍ਰੀਖਿਆ ਹੀ ਸਿੱਖਿਆ ਦੀ ਇੱਕੋ-ਇੱਕ ਕਸੌਟੀ ਵੀ ਨਹੀਂ ਵੱਖ-ਵੱਖ ਸਰਕਾਰਾਂ ਇੱਕ-ਦੂਜੇ ਦੇ ਫੈਸਲੇ ਨੂੰ ਕੱਟਣ-ਕਟਾਉਣ ਨਾਲੋਂ ਸਿੱਖਿਆ ਢਾਂਚੇ ਦੀਆਂ ਉਨ੍ਹਾਂ ਖਾਮੀਆਂ ਨੂੰ ਲੱਭਣ ਜੋ ਬੱਚੇ ਨੂੰ ਸਿੱਖਣ ‘ਚ ਰੁਕਾਵਟ ਬਣ ਰਹੀਆਂ ਹਨ ਸਿਆਸੀ ਮਾਅਰਕੇਬਾਜ਼ੀ ਸਿੱਖਿਆ ਦਾ ਨੁਕਸਾਨ ਕਰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪਣੇ-ਆਪ ਨੂੰ ਹਨੂਮਾਨ ਭਗਤ ਦੱਸ ਕੇ ਕੀਤਾ ਬਚਾਅ
ਚੰਡੀਗੜ੍ਹ, ਹਨੂਮਾਨ ਜੀ ਦੀ ਜਾਤ-ਪਾਤ ਸਬੰਧੀ ਜਿੱਥੇ ਦੇਸ਼ ਭਰ ਦੀ ਸਿਆਸਤ ਵਿੱਚ ਭੁਚਾਲ ਆਇਆ ਹੋਇਆ ਤਾਂ ਠੀਕ ਉਸੇ ਸਮੇਂ ਵਿਵਾਦਗ੍ਰਸਤ ਬਿਆਨਾਂ ਦੇ ਕਾਰਨ ਸੁਰਖ਼ੀਆਂ ਵਿੱਚ ਰਹਿਣ ਵਾਲੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਨੂਮਾਨ ਚਾਲੀਸਾ ਦੀਆਂ ਗਲਤ ਤੁਕਾਂ ਲਿਖਦੇ ਹੋਏ ਛੇੜੇ ਇਸ ਤਾਜ਼ਾ ਵਿਵਾਦ ਦਾ ਅਸਰ ਇਸ ਹੱਦ ਤੱਕ ਦੇਖਣ ਨੂੰ ਮਿਲਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਨੂੰ ਸਾਹਮਣੇ ਆ ਕੇ ਆਪਣੇ ਲੀਡਰਾਂ ਨੂੰ ਧਰਮ ਦੇ ਮਾਮਲੇ ਵਿੱਚ ਜੁਬਾਨ ਸੰਭਾਲ ਕੇ ਬੋਲਣ ਤੱਕ ਦੀ ਨਸੀਹਤ ਦੇ ਦਿੱਤੀ ਹੈ।   ਸ਼ਨਿੱਚਰਵਾਰ ਨੂੰ ਸਾਰਾ ਦਿਨ ਵਿਵਾਦ ਰਹਿਣ ਤੋਂ ਬਾਅਦ ਸ਼ਾਮ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਵਾਦਗ੍ਰਸਤ ਟਵੀਟ ਡਲੀਟ ਕਰਦੇ ਹੋਏ ਇੱਕ ਹੋਰ ਟਵੀਟ ਕੀਤਾ ਹੈ, ਜਿਸ ਵਿੱਚ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਵਿਰੋਧੀਆਂ ਨੇ ਨਿਸ਼ਾਨੇ ‘ਤੇ ਲੈਣ ਲਈ ਗਲਤ ਪ੍ਰਚਾਰ ਕੀਤਾ ਹੈ, ਜਦੋਂ ਕਿ ਉਹ ਖ਼ੁਦ ਹਨੂਮਾਨ ਭਗਤ ਹਨ।
ਸ਼ਨਿੱਚਰਵਾਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕਰਦੇ ਹੋਏ ਹਨੂਮਾਨ ਚਲੀਸਾ ਦੀਆਂ ਕੁਝ ਤੁਕਾਂ ਨੂੰ ਲਿਖਿਆ ਸੀ, ਜਿਸ ਵਿੱਚ ਹਨੂਮਾਨ ਦੀ ਜਾਤ ਬਾਰੇ ਕੁਝ ਹਿੱਸਾ ਨਸ਼ਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਆਸੀ ਹਲਕੇ ਵਿੱਚ ਕਾਫ਼ੀ ਜਿਆਦਾ ਚਰਚਾ ਹੋ ਗਈ ਅਤੇ ਇਸ ਮੁੱਦੇ ‘ਤੇ ਵਿਵਾਦ ਪੈਦਾ ਹੋ ਗਿਆ। ਕੁਝ ਹਿੰਦੂ ਸੰਗਠਨਾਂ ਨੇ ਕਾਂਗਰਸੀ ਵਿਧਾਇਕ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਤਾਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਨੂੰ ਹਿੰਦੂ ਭਾਵਨਾਵਾਂ ਨਾਲ ਖਿਲਵਾੜ ਕਰਾਰ ਦੇ ਦਿੱਤਾ। ਇਸੇ ਦੌਰਾਨ ਹੀ ਭਾਜਪਾ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਬਿਆਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹਿੰਦੂ ਸੰਗਠਨ ਦੇ ਨਾਲ ਹੀ ਭਾਜਪਾ ਨੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਸਬੰਧੀ ਮੰਗ ਕਰ ਦਿੱਤੀ।
ਸ਼ਵੇਤ ਮਲਿਕ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਕਾਂਗਰਸ ਪੰਜਾਬ ਵਿੱਚ ਹਿੰਦੂ ਭਾਵਨਾਵਾਂ ਨੂੰ ਭੜਕਾ ਕੇ ਦੰਗੇ ਕਰਵਾਉਣਾ ਚਾਹੁੰਦੀ ਹੈ ਉਨ੍ਹਾਂ ਨੇ ਕਿਹਾ ਕਿ ਉਹ ਹਿੰਦੂ ਲੀਡਰਾਂ ਅਤੇ ਹਿੰਦੂਆਂ ਨੂੰ ਅਪੀਲ ਕਰਦੇ ਹਨ ਕਿ ਕਾਂਗਰਸ ਦੀ ਚਾਲ ਵਿੱਚ ਨਾ ਆ ਕੇ ਕੋਈ ਵੀ ਗਲਤ ਕਦਮ ਨਾ ਚੁੱਕਣ, ਜਿਸ ਨਾਲ ਦੰਗੇ ਜਾਂ ਫਿਰ ਕੋਈ ਨੁਕਸਾਨ ਹੋ ਸਕਦਾ ਹੋਵੇ।
ਇਸ ਵਿਵਾਦ ਤੋਂ ਬਾਅਦ ਜਲੰਧਰ ਵਿਖੇ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਅਧਿਕਾਰ ਨਹੀਂ ਹੈ, ਉਨ੍ਹਾਂ ਨੇ ਟਵੀਟ ਨੂੰ ਨਹੀਂ ਦੇਖਿਆ ਹੈ ਅਤੇ ਜਲਦ ਹੀ ਟਵੀਟ ਨੂੰ ਦੇਖਣ ਤੋਂ ਬਾਅਦ ਮਾਮਲੇ ਦੀ ਤਹਿ ਤੱਕ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸੀ ਲੀਡਰ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਲਿਆ ਕਰਨ।
ਵਿਵਾਦਗ੍ਰਸਤ ਬਿਆਨ ਬਣ ਚੁੱਕੇ ਹਨ ਵੜਿੰਗ ਦੀ ਪਹਿਚਾਣ
ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਹਿਚਾਣ ਹੁਣ ਵਿਵਾਦ ਵਾਲੇ ਬਿਆਨ ਬਣ ਚੁੱਕੇ ਹਨ। ਪਿਛਲੇ 2-3 ਮਹੀਨੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਦੋਂ ਵੀ ਨਾਂਅ ਸਾਹਮਣੇ ਆਇਆ ਤਾਂ ਉਸ ਪਿੱਛੇ ਕੋਈ ਨਾ ਕੋਈ ਬਿਆਨ ਹੀ ਸੀ। ਰਾਜਸਥਾਨ ਵਿਧਾਨ ਸਭਾ ਚੋਣਾਂ ਮੌਕੇ ਰਾਜਾ ਵੜਿੰਗ ਨੇ ਵੋਟ ਨਾ ਦੇਣ ‘ਤੇ ਪੰਜਾਬ ਆਉਣ ਵਾਲੇ ਰਾਜਸਥਾਨੀਆਂ ‘ਤੇ ਕੁੱਤੇ ਛੱਡਣ ਦਾ ਬਿਆਨ ਦਿੱਤਾ ਸੀ ਤਾਂ ਦੋ ਦਿਨ ਪਹਿਲਾਂ ਹੀ ਪੰਚਾਇਤੀ ਚੋਣਾਂ ਵਿੱਚ ਸਰਕਾਰ ਕੋਲ ਨਾਮਜ਼ਦਗੀ ਕਾਗ਼ਜ਼ ਇੱਧਰ-ਉੱਧਰ ਕਰਨ ਦੇ ਕਈ ਤਰੀਕੇ ਹੋਣ ਸਬੰਧੀ ਬਿਆਨ ਦਿੱਤਾ ਸੀ। ਹੁਣ ਤਾਜ਼ਾ ਹਨੂਮਾਨ ਚਾਲੀਸਾ ਦੇ ਵਿਵਾਦ ਵਿੱਚ ਰਾਜਾ ਵੜਿੰਗ ਫਸ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਤੇ ਆਪ ਨੇ ਮੰਗਿਆ ਅਸਤੀਫਾ, ਸੀਐਮ ਆਪਣੇ ਬਿਆਨ ‘ਤੇ ਕਾਇਮ
ਧੀਆਂ ਦੇ ਅਪਮਾਨ ‘ਤੇ ਅਸਤੀਫਾ ਦੇਣ ਖੱਟਰ : ਸੁਰਜੇਵਾਲਾ
ਚੰਡੀਗੜ੍ਹ (ਅਨਿਲ ਕੱਕੜ)। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਜਬਰ-ਜਨਾਹ ਦੀਆਂ ਘਟਨਾਵਾਂ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਦੀਆਂ ਧੀਆਂ ਦਾ ਅਪਮਾਨ ਹੋਇਆ ਹੈ ਅਤੇ ਮੁੱਖ ਮੰਤਰੀ ਨੂੰ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਮਾਫੀ ਮੰਗਣੀ ਚਾਹੀਦੀ ਹੈ ਸੁਰਜੇਵਾਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੱਟਰ ਦਾ ਬਿਆਨ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਲਿਬਾਨੀ ਸੋਚ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ : ਨਵ ਨਿਯੁਕਤ ਡੀਐਸਪੀ ਮੋਹਿਤ ਸਿੰਗਲਾ ਦਾ ਕੀਤਾ ਸਨਮਾਨ
ਇਸ ਤੋਂ ਸਾਫ ਹੈ ਕਿ ਖੱਟਰ ਲੜਕੇ ਅਤੇ ਲੜਕੀਆਂ ਦੇ ਮੇਲ-ਮਿਲਾਪ ਅਤੇ ਔਰਤਾਂ ਅਤੇ ਪੁਰਸ਼ਾਂ ਦੀ ਆਪਸੀ ਗੱਲਬਾਤ ‘ਤੇ ਪਾਬੰਦੀ ਲਾਉਣਾ ਚਾਹੁੰਦੇ ਹਨ ਉਨ੍ਹਾਂ ਨੇ ਕਿਹਾ ਕਿ ਹਰਿਆਣਾ ‘ਚ ਆਏ ਦਿਨ ਜਬਰ-ਜਨਾਹ ਅਤੇ ਸਾਮੂਹਿਕ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਲੜਕੇ ਅਤੇ ਲੜਕੀਆਂ ਅਤੇ ਮਹਿਲਾ ਅਤੇ ਪੁਰਸ਼ਾਂ ਦਰਮਿਆਨ ਗੱਲਬਾਤ ਕਰਨਾ ਹੈ ਸੁਰਜੇਵਾਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਔਰਤਾਂ ਦੀ ਆਜ਼ਾਦੀ ਸਬੰਧੀ ਮੁੱਖ ਮੰਤਰੀ ਨੇ ਇਤਰਾਜ਼ਯੋਗ ਬਿਆਨ ਦਿੱਤਾ ਸੀ ਕਾਂਗਰਸ ਬੁਲਾਰੇ ਨੇ ਇਸ ਸਬੰਧੀ ਟਵੀਟ ਕਰਕੇ ਵੀ ਕਿਹਾ, ‘ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਭਾਜਪਾ ਦੀ ‘ਤਾਲਿਬਾਨੀ ਸੋਚ’ ਫਿਰ ਹੋਈ ਉਜਾਗਰ ਜਰਾ ਸੋਚੋ-ਨੌਜਵਾਨ ਲੜਕੇ ਲੜਕੀਆਂ ਮਿਲਣ, ਗੱਲ ਕਰਨ ਤਾਂ ਉਹ ਜਬਰ-ਜਨਾਹ ਦਾ ਕਾਰਨ ਕਿਵੇਂ ਹੋ ਸਕਦਾ ਹੈ।
ਇਹ ਵੀ ਪੜ੍ਹੋ : UPI Money Transfer : Online ਗਲਤ ਅਕਾਊਂਟ ’ਚ ਪਾ ਦਿੱਤਾ ਫੰਡ? ਜਾਣੋ ਕਿਵੇਂ ਹੋਵੇਗਾ ਰਿਫੰਡ!
ਕੀ 80 ਫੀਸਦੀ ਜਬਰ-ਜਨਾਹ ਦੀਆਂ ਘਟਨਾਵਾਂ ਝੂਠੀਆਂ ਹਨ? ਪਰ ਭਾਜਪਾ ਅਗਵਾਈ ਦਾ ਇਹੀ ਮੰਨਣਾ ਹੈ ਧੀਆਂ ਦੇ ਅਪਮਾਨ ਲਈ ਮਾਫੀ ਮੰਗੋ’ ਜ਼ਿਕਰਯੋਗ ਹੈ ਕਿ ਖੱਟਰ ਨੇ ਸ਼ੁੱਕਰਵਾਰ ਨੂੰ ਪੰਚਕੂਲਾ ਜ਼ਿਲ੍ਹੈ ਦੇ ਕਾਲਕਾ ਸ਼ਹਿਰ ‘ਚ ਕਿਹਾ ਸੀ, ‘ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜਬਰਜਨਾਹ ਅਤੇ ਛੇੜਛਾੜ ਦੀਆਂ ਜੋ ਘਟਨਾਵਾਂ ਹਨ, ਇਹ 80 ਤੋਂ 90 ਫੀਸਦੀ ਜਾਣਕਾਰਾਂ ਦਰਮਿਆਨ ਹੁੰਦੀ ਹੈ ਮੁਲਜ਼ਮ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਹਨ ਕਈ ਮਾਮਲਿਆਂ ‘ਚ ਤਾਂ ਉਹ ਇੱਕ ਦੂਜੇ ਨੂੰ ਲੰਮੇ ਸਮੇਂ ਤੱਕ ਜਾਣਦੇ ਹਨ ਅਤੇ ਇੱਕ ਦਿਨ ਬਹਿਸ ਹੋ ਜਾਂਦੀ ਹੈ ਤਾਂ ਉਸ ਦਿਨ ਐਫਆਈਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ‘ਉਸ ਨੇ ਮੇਰਾ ਬਲਾਤਕਾਰ ਕੀਤਾ’।
ਅਜਿਹੇ ਬਿਆਨ ਦੇਣ ਵਾਲੇ ਸੀਐਮ ਦੇ ਸੂਬੇ ‘ਚ ਔਰਤਾਂ ਕਿਵੇਂ ਸੁਰੱਖਿਅਤ ਹੋਣਗੀਆਂ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਬਰ-ਜਨਾਹ ਦੀਆਂ ਘਟਨਾਵਾਂ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਵਾਦਿਤ ਬਿਆਨ ਦੀ ਅੱਜ ਆਲੋਚਨਾ ਕੀਤੀ ਅਤੇ ਇਸ ਸੂਬੇ ‘ਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਚੁੱਕਿਆ ਕੇਜਰੀਵਾਲ ਨੇ ਟਵੀਟ ਕੀਤਾ, ‘ਖੱਟਰ ਦੇ ਬਿਆਨ ਸਬੰਧੀ ਔਰਤਾਂ ‘ਚ ਗੁੱਸਾ ਹੈ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਮੁੱਖ ਮੰਤਰੀ ਉਨ੍ਹਾਂ ਖਿਲਾਫ਼ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਹੈ ਤਾਂ ਉਨ੍ਹਾਂ ਦੇ ਸੂਬੇ ‘ਚ ਔਰਤਾਂ ਕਿਵੇਂ ਸੁਰੱਖਿਅਤ ਹੋ ਸਕਦੀਆਂ ਹਨ।
ਸੀਐਮ ਖੱਟਰ ਦੀ ਸਫਾਈ, ਸਹਿਮਤੀ ਨਾਲ ਜਬਰ-ਜਨਾਹ ਦੀ ਗੱਲ ਮੈਂ ਨਹੀਂ ਕਹੀ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਵਾਦਿਤ ਬਿਆਨ ‘ਤੇ ਅੱਜ ਸਫਾਈ ਦਿੰਦਿਆਂ ਕਿਹਾ ਕਿ ਮੇਰੇ ਬਿਆਨ ‘ਤੇ ਸਿਆਸਤ ਨਾ ਹੋਵੇ, ਸਹਿਮਤੀ ਨਾਲ ਜਬਰ-ਜਨਾਹ ਦੀ ਗੱਲ ਮੈਂ ਨਹੀਂ ਕਹੀ ਇਹ ਮੇਰੇ ਵੱਲੋਂ ਕਹੀ ਗਈ ਗੱਲ ਨਹੀਂ ਹੈ ਇਹ ਜਾਂਚ ਤੋਂ ਸਾਹਮਣੇ ਆਇਆ ਫੈਕਟ ਹੈ, ਇਸ ਨੂੰ ਸਮਾਜਿਕ ਤੌਰ ‘ਤੇ ਡੀਲ ਕਰਨਾ ਚਾਹੀਦਾ ਹੈ ਇਸ ‘ਚ ਸਿਆਸਤ ਨਹੀਂ ਵੇਖਣੀ ਚਾਹੀਦੀ।
ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼
ਨਵੀਂ ਦਿੱਲੀ, 13 ਅਕਤੂਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਵੀ ‘ਮੀ ਟੂ’ ਮੁਹਿੰਮ ਦੀ ਚਪੇਟ ‘ਚ ਆ ਗਏ ਹਨ ਅਤੇ ਟਵਿੱਟਰ ‘ਤੇ ਇੱਕ ਮਹਿਲਾ ਨੇ ਉਹਨਾਂ ਨੂੰ ਨੌਕਰੀ ਲਈ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ
ਬੀਸੀਸੀਆਈ ‘ਚ ਅਪਰੈਲ 2016 ਤੋਂ ਸੀਈਓ ਦੀ ਭੂਮਿਕਾ ਨਿਭਾ ਰਹੇ ਜੌਹਰੀ ਦੇ ਨਾਂਅ ਦਾ ਜ਼ਿਕਰ ਟਵਿਟਰ ‘ਤੇ ਲੇਖਿਕਾ ਹਰਨਿਧ ਕੌਰ ਨੇ ਕੀਤਾ ਹੈ ਜਿੰਨ੍ਹ੍ਰਾਂ ਪੀੜਤ ਮਹਿਲਾ ਦੀ ਆਪਬੀਤੀ ਨੂੰ ਆਪਣੇ ਸੋਸ਼ਲ ਨੈਟਵਰਕਿੰਗ ਅਕਾਉਂਟ ‘ਤੇ ਸਾਂਝਾ ਕੀਤਾ ਹੈ ਲੇਖਿਕਾ ਨੇ ਦੱਸਿਆ ਕਿ ਜੌਹਰੀ ਓਦੋਂ ਡਿਸਕਵਰੀ ਚੈਨਲ ਦੇ ਸਾਬਕਾ ਅਧਿਕਾਰੀ ਸਨ ਅਤੇ ਪੀੜਤਾ ਵੱਲੋਂ ਜੌਹਰੀ ‘ਤੇ ਨੌਕਰੀ ਦੇ ਬਹਾਨੇ ਫਾਇਦਾ ਉਠਾਉਣ ਦਾ ਦੋਸ਼ ਲਾਇਆ ਹੈ
ਹਰਿਨਿਧ ਨੇ ਲਿਖਿਆ ਕਿ ਮੀਡੀਆ ‘ਚ ਕਈ ਆਲ੍ਹਾ ਅਧਿਕਾਰਾਂ ਦੇ ਨਾਂਅ ਦੇ ਈਮੇਲ ਭੇਜੇ ਗਏ ਹਨ, ਪੀੜਤਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਰਿਆਂ ਦੇ ਨਾਂਵਾਂ ਦਾ ਖੁਲਾਸਾ ਨਾ ਕਰੋ, ਰਾਹੁਲ ਜੌਹਰੀ ਤੁਹਾਡਾ ਸਮਾਂ ਪੂਰਾ ਹੋ ਗਿਆ ਹੈ ਜੌਹਰੀ ਬੀਸੀਸੀਆਈ ਤੋਂ ਪਹਿਲਾਂ ਡਿਸਕਵਰੀ ਨੈਟਵਰਕ ਏਸ਼ੀਆ ਪੈਸਿਫਿਕ ਦੇ ਕਾਰਜਕਾਰੀ ਮਹਾਪ੍ਰਬੰਧਕ ਰਹੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਚ ਅਤੇ ਸਭ ਤੋਂ ਛੋਟੇ ਬੱਚੇ ਨੂੰ ਆਖਰੀ ਦਿਨ ਬਚਾਇਆ ਗਿਆ | Children
ਥਾਈਲੈਂਡ, (ਏਜੰਸੀ)। ਗੁਫ਼ਾ ‘ਚੋਂ 17 ਦਿਨਾਂ ਬਾਅਦ ਬਾਹਰ ਆਏ ਸਾਰੇ ‘ਬ੍ਰਿਲੀਅੰਟ 13’ ਕੋਚ ਤੇ ਸਭ ਤੋਂ ਛੋਟਾ ਬੱਚਾ ਆਖਰੀ ਦਿਨ ਬਚਾਇਆ ਗਿਆ ਥਾਈਲੈਂਡ ਦੀ ਗੁਫ਼ਾ ਅੰਦਰ ਫਸੇ ਬਾਕੀ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ 19 ਗੋਤਾਖੋਰ ਥਾਈਲੈਂਡ ਦੀ ਥੰਮ ਲਿਆਂਗ ਗੁਫ਼ਾ ਅੰਦਰ ਦਾਖਲ ਹੋਏ ਸਨ ਪਿਛਲੇ 17 ਦਿਨਾਂ ਤੋਂ ਬੱਚੇ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਅੰਦਰ ਫਸੇ ਹੋਏ ਸਨ| ਇਹ ਐਲਾਨ ਥਾਈਲੈਂਡ ਦੀ ਨੇਵੀ ਵੱਲੋਂ ਕੀਤਾ ਗਿਆ ਹੈ, ਜਿਸਦੇ ਕਮਾਂਡੋ ਇਸ ਮਿਸ਼ਨ ਵਿੱਚ ਸ਼ਾਮਲ ਸਨ, ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੁਰੱਖਿਅਤ ਹਨ ਗੁਫ਼ਾ ਵਿੱਚ ਫਸੇ ਬੱਚਿਆਂ ‘ਚੋਂ ਪਹਿਲਾਂ ਬਚਾਏ ਗਏ 8 ਬੱਚੇ ਵੀ ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਹਨ। (Children)
ਪਹਿਲਾਂ ਗੁਫ਼ਾ ਤੋਂ ਬਾਹਰ ਲਿਆਂਦੇ ਗਏ ਬੱਚਿਆਂ ਦੇ ਬੀਤੇ ਦੋ ਦਿਨਾਂ ‘ਚ ਕਈ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ 7 ਦਿਨਾਂ ਲਈ ਨਿਗਰਨੀ ਤੇ ਰੱਖਿਆ ਜਾਵੇਗਾ| ਦੋ ਬੱਚਿਆਂ ਦਾ ਫੇਫੜਿਆਂ ਦਾ ਇਲਾਜ ਚੱਲ ਰਿਹਾ ਹੈ| ਸਿਹਤ ਮੰਤਰਾਲੇ ਦੇ ਸਕੱਤਰ ਜੇਸਾਦਾ ਚੋਕੇਦਾਮਰੋਂਗਸੁਕ ਨੇ ਦੱਸਿਆ, ਬੱਚੇ ਇਸ ਵੇਲੇ ਤੰਦਰੁਸਤ ਹਨ ਸਭ ਦੀ ਮਾਨਸਿਕ ਸਥਿਤੀ ਚੰਗੀ ਹੈ ਜ਼ਿਕਰਯੋਗ ਹੈ ਕਿ ਥੇਮ ਲਿਆਂਗ ਗੁਫ਼ਾ ‘ਚ ਚੱਲ ਰਹੇ ਇਸ ਬਚਾਅ ਕਾਰਜ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ| ਮੁਸ਼ਕਲ ਹਾਲਾਤਾਂ ‘ਚ ਵੀ ਇੰਨੇ ਦਿਨਾਂ ਤੱਕ ਸੰਘਰਸ਼ ਕਰਨ ਵਾਲੀ ਟੀਮ ਦੇ ਮੈਂਬਰਾਂ ਨੂੰ ਬ੍ਰਿਲੀਅੰਟ 13 ਦਾ ਨਾਂਅ ਦਿੱਤਾ ਗਿਆ ਹੈ। (Children)
ਵਿਜੈ ਮਾਲਿਆ ਦੀ ਤਰਜ ‘ਤੇ ਪਿਛਲੇ ਦਿਨੀਂ ਨੀਰਵ ਮੋਦੀ ਦੁਆਰਾ ਪੀਐਨਬੀ ਬੈਂਕ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜਾ ਘੋਟਾਲਾ ਕਰਕੇ ਵਿਦੇਸ਼ ਭੱਜਣ ਦੀ ਘਟਨਾ ਨੇ ਪੂਰੇ ਬੈਂਕਿੰਗ ਸਿਸਟਮ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਨੀਰਵ ਮੋਦੀ ਦੇ ਮਾਮਲੇ ਦੇ ਉਜਾਗਰ ਹੁੰਦਿਆਂ ਹੀ ਰੋਟਾਮੈਕ ਦਾ ਮਾਮਲਾ ਵੀ ਸਾਹਮਣੇ ਆ ਗਿਆ ਹੈ। ਇਸ ਨੇ ਪੂਰੀ ਬੈਂਕਿੰਗ ਸਿਸਟਮ ਵਿਵਸਥਾ ਨੂੰ ਸ਼ੱਕ ਦੇ ਕਟਹਿਰੇ ਵਿੱਚ ਲਿਆ ਦਿੱਤਾ ਹੈ। ਆਖ਼ਰ ਇੰਨਾ ਸਭ ਇੱਕ ਦਿਨ ਵਿੱਚ ਤਾਂ ਹੋ ਨਹੀਂ ਸਕਦਾ?  ਸਵਾਲ ਇਹ ਉੱਠਦਾ ਹੈ ਕਿ ਆਖ਼ਰ ਬੈਂਕਾਂ ਦੀ ਅੰਦਰੂਨੀ ਸੁਰੱਖਿਆ ਵਿਵਸਥਾ ਕਿੱਥੇ ਚਲੀ ਗਈ ਹੈ।
ਕਿਸੇ ਜ਼ਮਾਨੇ ‘ਚ ਬੈਂਕਾਂ ਦੇ ਨੌਕਰਸ਼ਾਹਾਂ ਨੂੰ ਸਭ ਤੋਂ ਸਨਮਾਨਿਤ ਮੰਨਿਆ ਜਾਂਦਾ ਸੀ, ਪਰ ਜਿਸ ਤਰ੍ਹਾਂ ਆਏ ਦਿਨ ਬੈਂਕਾਂ ਦੀ ਕਾਰਜ ਪ੍ਰਣਾਲੀ ਆਮ ਜਨਤਾ ਦੇ ਸਾਹਮਣੇ ਆ ਰਹੀ ਹੈ ਤੇ ਉੱਚ ਪੱਧਰ ‘ਤੇ ਸ਼ਮੂਲੀਅਤ ਜਾਂ ਸ਼ਮੂਲੀਅਤ ਨਾ ਕਹੀਏ, ਤਾਂ ਘੱਟੋ-ਘੱਟ ਲਾਪ੍ਰਵਾਹੀ ਸਾਫ਼ ਤੌਰ ‘ਤੇ ਸਾਹਮਣੇ ਆ ਰਹੀ ਹੈ ਉਸ ਨਾਲ ਸਾਰੀ ਬੈਂਕਿੰਗ ਵਿਵਸਥਾ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਕਿਉਂਕਿ ਜੋ ਕਰਜਾ ਐਨਪੀਏ  ਦੇ ਦਾਇਰੇ ਵਿੱਚ ਆ ਰਿਹਾ ਹੈ ਉਹ ਲੱਖ-ਦੋ ਲੱਖ ਦਾ ਕਰਜਾ ਨਹੀਂ ਹੈ।
ਇਹ ਵੀ ਪੜ੍ਹੋ : ਰਾਜਪਾਲ ਤੇ ਸਰਕਾਰ ਦਾ ਟਕਰਾਅ
ਕਿਸੇ ਪਿੰਡ, ਕਸਬੇ ਦੀ ਬੈਂਕ ਬ੍ਰਾਂਚ ਮੈਨੇਜਰ ਦੁਆਰਾ ਮਨਜ਼ੂਰ ਕਰਜਾ ਵੀ ਨਹੀਂ ਹੋ ਸਕਦਾ ਕਿਉਂਕਿ ਹਜ਼ਾਰਾਂ ਕਰੋੜਾਂ ਦੇ ਕਰਜੇ ਹੇਠਲੇ ਪੱਧਰ ਤੋਂ ਮਨਜੂਰ ਹੁੰਦੇ ਹੀ ਨਹੀਂ ਹਨ । ਫਿਰ ਇਸ ਤਰ੍ਹਾਂ ਦੇ ਵੱਡੇ ਕਰਜੇ ਦੀ ਮਨਜ਼ੂਰੀ ਦੀ ਵੀ ਇੱਕ ਵਿਵਸਥਾ ਹੁੰਦੀ ਹੋਵੇਗੀ ਜਿਸ ਵਿੱਚ ਨਿਸ਼ਚਿਤ ਰੂਪ ਨਾਲ ਸੀਨੀਅਰ ਲੋਕ ਜੁੜੇ ਹੋਏ ਹੁੰਦੇ ਹਨ । ਇਸਦੇ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੁਆਰਾ ਬੈਂਕਾਂ ਨੂੰ ਵੱਡੇ ਅਤੇ ਐਨਪੀਏ ਦੀ ਕਗਾਰ ‘ਤੇ ਖੜ੍ਹੇ ਕਰਜਿਆਂ ‘ਤੇ ਨਿਗਰਾਨੀ ਰੱਖਣ ਦੀ ਜ਼ਿੰਮੇਦਾਰੀ ਉੱਚ ਪੱਧਰ ‘ਤੇ ਹੋਣ  ਦੇ ਬਾਵਜ਼ੂਦ ਇੰਨੀ ਵੱਡੀ ਰਾਸ਼ੀ  ਦੇ ਕਰਜ਼ਿਆਂ ਨੂੰ ਰਡਾਰ ਉੱਤੇ ਨਾ ਰੱਖਣਾ ਕਿਤੇ ਨਾ ਕਿਤੇ ਬੈਂਕਾਂ ਦੀ ਲਾਪ੍ਰਵਾਹੀ ਨੂੰ ਹੀ ਦਰਸਾਉਂਦਾ ਹੈ।
ਇਹ ਵੀ ਸਮਝ ਤੋਂ ਬਾਹਰ ਹੈ ਕਿ ਬੈਂਕਾਂ ਦੇ ਲੇਖਾ ਪ੍ਰੀਖਣ ਦੌਰਾਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਕਿਉਂ ਨਹੀਂ ਆਉਂਦੇ? ਬੈਂਕਾਂ ਦੀ ਪੂਰੀ ਲੇਖਾ ਪ੍ਰੀਖਣ ਵਿਵਸਥਾ ਹੀ ਇਸ ਤਰ੍ਹਾਂ  ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਸ਼ੱਕ  ਦੇ ਘੇਰੇ ਵਿੱਚ ਆ ਜਾਂਦੀ ਹੈ । ਕਿਉਂਕਿ ਲੇਖਾ ਪ੍ਰੀਖਕਾਂ ਨੂੰ ਵੱਡੇ ਕਰਜ਼ਿਆਂ ਦੀ ਮਨਜੂਰੀ ਅਤੇ ਉਨ੍ਹਾਂ ਦੀ ਦੇਣਦਾਰੀ ਨੂੰ ਤਾਂ ਜਾਂਚਣਾ-ਪਰਖਣਾ ਹੀ ਚਾਹੀਦਾ ਹੈ । ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਦੇਸ਼ ਦੇ ਇੱਕ ਦਰਜਨ ਬਕਾਏਦਾਰਾਂ ਵਿੱਚ ਹੀ 3 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਾਕੀ ਹਨ। ਕਿਸਾਨਾਂ ਜਾਂ ਛੋਟੇ ਬਕਾਏਦਾਰਾਂ ਵਿੱਚ ਬਕਾਏ ਦੀ ਵਸੂਲੀ ਵਿੱਚ ਤਾਂ ਬੈਂਕ ਪੂਰੀ ਜਾਨ ਲਾ ਦਿੰਦੇ ਹਨ ਪਰ ਪ੍ਰਭਾਵਸ਼ਾਲੀ ਲੋਕਾਂ ਵਿੱਚ ਬਕਾਇਆ ਲੱਖਾਂ ਕਰੋੜਾਂ ਰੁਪਏ ਦੀ ਵਸੂਲੀ ਵੱਲ ਧਿਆਨ ਨਾ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਐਨਪੀਏ ਦੀ ਬਿਮਾਰੀ ਦਿਨ-ਪ੍ਰਤੀਦਿਨ ਵਧਦੀ ਹੀ ਜਾ ਰਹੀ ਹੈ। ਹਾਲੀਆ ਰਿਪੋਰਟ  ਅਨੁਸਾਰ ਸਿਰਫ਼ 12 ਅਦਾਰਿਆਂ ਦੇ ਵਿਰੁੱਧ ਹੀ ਤਿੰਨ ਲੱਖ ਕਰੋੜ ਰੁਪਏ ਤੋਂ ਜਿਆਦਾ ਬਕਾਇਆ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਜੇਲ੍ਹ ਫਾਜ਼ਿਲਕਾ ਵਿਖੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
ਮਜੇ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਨੌਜਵਾਨਾਂ ਨੂੰ ਐਂਟਰਪ੍ਰੋਨਿਉਰ ਬਣਾਉਣ ਦਾ ਸੁਫ਼ਨਾ ਬੈਂਕਾਂ ਦੇ ਅਸਹਿਯੋਗ  ਕਾਰਨ ਹੀ ਪੂਰਾ ਨਹੀਂ ਹੋ ਰਿਹਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ  ਦੇ ਤਹਿਤ ਪੂਰੀ ਪ੍ਰਕਿਰਿਆ ਅਪਣਾਉਂਦੇ ਹੋਏ ਬੈਂਕਾਂ ਨੂੰ ਮਨਜ਼ੂਰ ਕਰਕੇ ਭੇਜੇ ਜਾਣ ਵਾਲੇ ਬਿਨੈ ਪੱਤਰਾਂ ‘ਚੋਂ ਅਪ੍ਰਵਾਨ ਕਰਨ ਦੀ ਗਿਣਤੀ 80 ਫ਼ੀਸਦੀ ਤੋਂ ਵੀ Àੁੱਪਰ ਜਾ ਰਹੀ ਹੈ। ਜਦੋਂ ਕਿ ਇਹ ਕਰਜਾ ਤਾਂ ਰੁਜ਼ਗਾਰਮੁਖੀ ਹੋਣ, ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਯੋਜਨਾ ਅਤੇ ਕੁੱਝ ਲੱਖ ਤੱਕ ਹੀ ਸੀਮਤ ਹੋਣ ਵਾਲਾ ਕਰਜਾ ਹੈ।
ਕਿਸਾਨਾਂ ਜਾਂ ਗਰੀਬਾਂ ਜਾਂ ਆਮ ਜਰੂਰਤਮੰਦ ਲੋਕਾਂ ਨੂੰ ਦਿੱਤੇ ਜਾਣ ਵਾਲੇ ਕਰਜਿਆਂ ਦੀ ਰਾਸ਼ੀ ਤਾਂ ਕੁੱਝ ਲੱਖ ਕਰੋੜ ਰੁਪਏ ਤੱਕ ਹੀ ਸੀਮਤ ਹੁੰਦੀ ਹੈ। ਜਿੱਥੋਂ ਤੱਕ ਉਨ੍ਹਾਂ ਦੀ ਵਸੂਲੀ ਦਾ ਸਵਾਲ ਹੈ ਇਸ ਵਰਗ ਦੇ ਜ਼ਿਆਦਾਤਰ ਲੋਕਾਂ ਦੁਆਰਾ ਸਮੇਂ ‘ਤੇ ਕਰਜਾ ਮੋੜ ਵੀ ਦਿੱਤਾ ਜਾਂਦਾ ਹੈ। ਹਾਲਾਂਕਿ ਸਮੇਂ-ਸਮੇਂ ‘ਤੇ ਸਰਕਾਰ ਦੁਆਰਾ ਰਾਜਨੀਤਕ ਫਾਇਦੇ ਲਈ ਲਿਆਂਦੀ ਜਾਣ ਵਾਲੀ ਕਰਜ਼ਾ ਮਾਫੀ ਜਾਂ ਛੋਟ ਯੋਜਨਾਵਾਂ ਸਮੇਂ ‘ਤੇ ਕਰਜਾ ਮੋੜਨ ਵਾਲੇ ਲੋਕਾਂ ਨੂੰ ਨਿਰਉਤਸਾਹਿਤ ਕਰਨ ਦਾ ਕਾਰਨ ਬਣਦੀਆਂ ਹਨ।
ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਦੀ ਕਰਜਾ ਮਾਫੀ ਨੂੰ ਲੈ ਕੇ ਅੰਦੋਲਨਾਂ ਦਾ ਦੌਰ ਜਾਰੀ ਹੈ । ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਕਿਸਾਨਾਂ ਦੇ ਕਰਜਿਆਂ ਦੀ ਮਾਫੀ ਦੇ ਐਲਾਨ ਵੀ ਕੀਤੇ ਗਏ ਹਨ ਵਿਚਾਰਯੋਗ ਇਹ ਹੈ ਕਿ ਸਮੇਂ ‘ਤੇ ਕਰਜਾ ਮੋੜਨ ਵਾਲੇ ਕਰਜ਼ਦਾਰਾਂ ਦਾ ਦੋਸ਼ ਕੀ ਹੈ? ਕਰਜਾ ਮਾਫੀ  ਦੇ ਜ਼ਰੀਏ ਉਨ੍ਹਾਂ ਨੂੰ ਨਿਰਉਤਸਾਹਿਤ ਹੀ ਕੀਤਾ ਜਾਂਦਾ ਹੈ ਅਤੇ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਹਾਂਲਾਕਿ ਇੱਥੇ ਇਹ ਵਿਸ਼ਾ ਅਲੱਗ ਹੋਵੇਗਾ। ਦੋ-ਇੱਕ ਸਾਲ ਪੁਰਾਣੇ ਅੰਕੜਿਆਂ  ਦੇ ਅਧਾਰ ‘ਤੇ ਹੀ ਸਮੀਖਿਆ ਕੀਤੀ ਜਾਵੇ ਤਾਂ ਉਸ ਸਮੇਂ ਬੈਂਕਾਂ ਦੀਆਂ ਜਮ੍ਹਾ ਰਾਸ਼ੀਆਂ ਨੂੰ ਲੈ ਕੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਨੋਟੀਫਾਈਡ ਬੈਂਕਾਂ ਵਿੱਚ 81310 ਅਰਬ ਰੁਪਏ ਜਮ੍ਹਾ ਸਨ।
ਇਹ ਜਮ੍ਹਾ ਰਾਸ਼ੀਆਂ ਬੱਚਤ ਖਾਤਿਆਂ ਅਤੇ ਫਿਕਸ ਡਿਪੋਜ਼ਿਟ ਦੇ ਰੂਪ ਵਿੱਚ ਜਮ੍ਹਾ ਹਨ। ਇਸ ਵਿੱਚ ਆਮ ਆਦਮੀ ਦੀ ਭਾਗੀਦਾਰੀ ਇਹੀ ਕੋਈ 49.8 ਫੀਸਦੀ ਸੀ, ਉੱਥੇ ਹੀ ਇਸ ਰਾਸ਼ੀ ਵਿੱਚ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਸ਼ਾਮਲ ਕਰ ਦਿੱਤਾ ਜਾਵੇ ਤਾਂ ਇਹ ਗਿਣਤੀ 60 ਫ਼ੀਸਦੀ ਦੇ ਆਸ-ਪਾਸ ਸੀ ।  ਬੈਂਕਾਂ ਵਿੱਚ ਜਮ੍ਹਾ ਕੁੱਲ ਡਿਪੋਜ਼ਿਟ ਵਿੱਚ 14 ਫ਼ੀਸਦੀ ਰਾਸ਼ੀ ਸਰਕਾਰ ਜਾਂ ਸਰਕਾਰ ਦੁਆਰਾ ਚਲਾਏ ਜਾਂਦੇ ਅਦਾਰਿਆਂ ਦੀ ਹੁੰਦੀ ਹੈ । ਬਚੀ-ਖੁਚੀ ਰਾਸ਼ੀ ਵਿੱਚ 6 ਫ਼ੀਸਦੀ ਜਮ੍ਹਾਵਾਂ ਦਾ ਯੋਗਦਾਨ ਪ੍ਰਵਾਸੀ ਭਾਰਤੀਆਂ ਦਾ ਹੁੰਦਾ ਹੈ।
ਇਸ ਤਰ੍ਹਾਂ 80 ਫ਼ੀਸਦੀ ਰਾਸ਼ੀ ਸਿੱਧੇ-ਸਿੱਧੇ ਸਰਕਾਰ ਜਾਂ ਆਮ ਆਦਮੀ ਦੀ ਹੋਣ ਦੇ ਬਾਵਜੂਦ ਬੈਂਕਾਂ ਵੱਲੋਂ ਵਿੱਤੀ ਸਮਾਵੇਸ਼ਨ ਦਾ ਲਾਭ ਚੁਣੇ ਹੋਏ ਲੋਕ ਹੀ ਲੈ ਸਕਦੇ ਹਨ। ਕਿਸਾਨਾਂ ਨੂੰ ਦਿੱਤੇ ਕਰਜੇ ਨੂੰ ਤਾਂ ਆਰਬੀਆਈ ਸੌ ਫੀਸਦੀ ਜੋਖ਼ਿਮ ਦੀ ਸ਼੍ਰੇਣੀ ਵਿੱਚ ਰੱਖ ਕੇ ਐਨਪੀਏ ਤੈਅ ਕਰਦੀ ਹੈ।  ਜਨਤਕ ਖੇਤਰ ਦੇ ਬੈਂਕਾਂ ਦੀਆਂ ਸਾਲਾਨਾ ਜਮ੍ਹਾਵਾਂ ਤੋਂ ਜਿਆਦਾ ਪੈਸਾ ਰਸੂਖਦਾਰਾਂ ਕੋਲ ਫਸਿਆ ਹੋਣ ਨਾਲ ਬੈਂਕਾਂ ਦੀ ਹਾਲਤ ‘ਤੇ ਅਸਰ ਪੈਣਾ ਸੁਭਾਵਕ ਹੈ।
ਇਹ ਵੀ ਠੀਕ ਹੈ ਕਿ ਵੱਡੇ ਕਰਜਿਆਂ ਦਾ ਫ਼ੈਸਲਾ ਵੀ ਸੀਨੀਅਰ ਪੱਧਰ ‘ਤੇ ਹੁੰਦਾ ਹੈ ਅਜਿਹੇ ਵਿੱਚ ਐਨਪੀਏ ਦੇ ਵਾਧੇ ਲਈ ਹੇਠਲੇ ਪੱਧਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ । ਇਸ ਲਈ ਬੈਂਕਾਂ ਦੀ ਸੀਨੀਅਰ ਮੈਨੇਜ਼ਮੈਂਟ ਨੂੰ ਜ਼ਿੰਮੇਦਾਰੀ ਵੀ ਲੈਣੀ ਹੋਵੇਗੀ ਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਕਰਜਿਆਂ ਦੀ ਵਸੂਲੀ ਲਈ ਸਖ਼ਤ ਕਦਮ ਚੁੱਕਣ ਦੇ ਯਤਨ ਵੀ ਕਰਨੇ ਹੋਣਗੇ । ਆਖ਼ਰ ਆਮ ਆਦਮੀ ਦੇ ਪੈਸੇ ਨੂੰ ਡੁੱਬੇ ਖਾਤਿਆਂ ਵਿੱਚ ਜਾਣ ਤੋਂ ਬਚਾਉਣ ਦੀ ਕਿਸੇ ਦੀ ਤਾਂ ਜ਼ਿੰਮੇਦਾਰੀ ਤੈਅ ਕਰਨੀ ਹੀ ਹੋਵੇਗੀ।
ਸਭ ਤੋਂ ਜ਼ਿਆਦਾ ਨਿਰਾਸ਼ਾਜਨਕ ਇਹ ਹੈ ਕਿ ਸਿਸਟਮ ਵਿੱਚ ਪ੍ਰਭਾਵ ਦਾ ਅਸਰ ਦਿਖਾਉਂਦੇ ਹੋਏ ਬੈਂਕਾਂ ਤੋਂ ਕਰਜਾ ਲੈ ਕੇ ਵਿਦੇਸ਼ ਚਲੇ ਜਾਣ ਨਾਲ ਸਰਕਾਰ ਦੀ ਛਵੀ ਖ਼ਰਾਬ ਹੁੰਦੀ ਹੈ। ਇੱਕ ਪਾਸੇ ਸਰਕਾਰ ਕਾਲੇ ਧਨ ਨੂੰ ਖ਼ਤਮ ਕਰਨ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ, ਬੈਂਕਾਂ ਨੂੰ ਰਾਹਤ ਪੈਕੇਜ ਦੇ ਕੇ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉਜਾਗਰ ਹੋਣ ਨਾਲ ਸਰਕਾਰੀ ਕੋਸ਼ਿਸ਼ਾਂ ਨੂੰ ਵੀ ਧੱਕਾ ਲੱਗਦਾ ਹੈ । ਦਰਅਸਲ ਬੈਂਕਾਂ ਦਾ ਪੈਸਾ ਆਮ ਜਨਤਾ ਦੀ ਸਖ਼ਤ ਮਿਹਨਤ ਦਾ ਪੈਸਾ ਹੈ। ਕਰਜਾ ਲੈ ਕੇ ਨਾ ਮੋੜਨ ਨਾਲ ਇੱਕ ਪਾਸੇ ਜਿੱਥੇ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਡੁੱਬੇ ਖਾਤਿਆਂ ਵਿੱਚ ਚਲਾ ਜਾਂਦਾ ਹੈ, ਉੱਥੇ ਹੀ ਪੂਰਾ ਬੈਂਕਿੰਗ ਸਿਸਟਮ ਇਸ ਨਾਲ ਪ੍ਰਭਾਵਿਤ ਹੁੰਦਾ ਹੈ। ਇਹੀ ਨਹੀਂ ਦੇਸ਼ ਦਾ ਆਰਥਕ ਵਿਕਾਸ ਇਸ ਕਦਰ ਪ੍ਰਭਾਵਿਤ ਹੋ ਰਿਹਾ ਹੈ ਕਿ ਇਸ ਲੱਖਾਂ ਕਰੋੜ ਰੁਪਏ ਨੂੰ ਦੇਸ਼ ਦੇ ਵਿਕਾਸ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਸਥਾਰ ਵਿੱਚ ਖ਼ਰਚ ਕੀਤਾ ਜਾ ਸਕਦਾ ਹੈ।
ਬੇਲੋੜੇ ਰੂਪ ਨਾਲ ਮਨੁੱਖੀ ਵਸੀਲੇ  ਨੂੰ ਐਨਪੀਏ ਦੀ ਵਸੂਲੀ ਵਿੱਚ ਲਾਉਣ ਵਿੱਚ ਮਨੁੱਖੀ ਕਿਰਤ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੀ ਵਰਤੋਂ ਰਚਨਾਤਮਕ ਅਤੇ ਵਿਕਾਸਾਤਮਕ ਕੰਮਾਂ ਵਿੱਚ ਕੀਤੀ ਜਾ ਸਕਦੀ ਹੈ। ਕੇਅਰ ਰੇਟਿੰਗ ਸੰਸਥਾ ਦਾ ਮੁਲਾਂਕਣ ਹੈ ਕਿ ਪ੍ਰਤੀਕੂਲ ਬਜ਼ਾਰ ਸਥਿਤੀ ਵੀ ਸਮੇਂ ‘ਤੇ ਕਰਜਾ ਅਦਾਇਗੀ ਵਿੱਚ ਅੜਿੱਕਾ ਰਹੀ ਹੈ। ਹਾਲਾਂਕਿ ਕੇਅਰ ਦਾ ਹੀ ਮੁਲਾਂਕਣ ਹੈ ਕਿ ਨਿੱਜੀ ਬੈਂਕਾਂ ਦੇ ਮੁਕਾਬਲੇ ਜਨਤਕ ਖੇਤਰ ਦੇ ਬੈਂਕਾਂ ਦਾ ਐਨਪੀਏ ਜ਼ਿਆਦਾ ਵਧਿਆ ਹੈ।
ਹੁਣ ਬੈਂਕਾਂ ਦੇ ਪ੍ਰਬੰਧ ਸੰਚਾਲਕ ਪੱਧਰ ਤੱਕ ਵੱਡੇ ਕਰਜਦਾਰਾਂ ਤੋਂ ਵਸੂਲੀ ਦੀ ਨਿਯਮਿਤ ਸਮੀਖਿਆ ਹੋਣ ਲੱਗੀ ਹੈ। ਕਰਜਾ ਵੰਡ ਵਿੱਚ ਗੁਣਵੱਤਾ ਅਤੇ ਕਿਸ਼ਤ ਬਕਾਇਆ ਹੁੰਦਿਆਂ ਹੀ ਬੈਂਕ ਜਾਗਰੂਕ ਹੋ ਜਾਵੇ ਤਾਂ ਡੁੱਬੇ ਖਾਤੇਂ ਵਿੱਚ ਕਰਜਾ ਫਸਣ ਦੀ ਸੰਭਾਵਨਾ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ । ਬੈਂਕਾਂ ਦੇ ਐਨਪੀਏ ਵਿੱਚ ਵਾਧਾ ਕਿਤੇ ਨਾ ਕਿਤੇ ਬੈਂਕਿੰਗ ਖੇਤਰ ਦੀ ਕਮਜ਼ੋਰੀ ਨੂੰ ਵੀ ਉਜਾਗਰ ਹੈ। ਬੈਂਕਾਂ ਦੀ ਆਡੀਟਿੰਗ ਵਿਵਸਥਾ ਨੂੰ ਵੀ ਸਖ਼ਤ ਅਤੇ ਮਜ਼ਬੂਤ ਕਰਨਾ ਅੱਜ ਦੀ ਲੋੜ ਹੋ ਗਈ ਹੈ। ਕਰਜਾ ਵੰਡ ਸਹਿਜ਼,  ਸਰਲ ਅਤੇ ਪ੍ਰਕਿਰਿਆ ਆਸਾਨ ਹੋਣੀ ਚਾਹੀਦੀ ਹੈ ਪਰ ਕਰਜਿਆਂ ਦੀ ਵਸੂਲੀ ਵਿੱਚ ਓਨੀ ਹੀ ਸਖਤੀ ਅਤੇ ਛੋਟ ਹੋਵੇਗੀ ਤਾਂ ਨਿਸ਼ਚਿਤ ਰੂਪ ਨਾਲ ਦੇਰ-ਸਵੇਰ ਐਨਪੀਏ ਦੇ ਪੱਧਰ ਵਿੱਚ ਕਮੀ ਆਵੇਗੀ।
ਦਿਨ ਭਰ ਪ੍ਰਸ਼ਾਸਨ ਨਾਲ ਗਊ ਸੇਵਾ ‘ਚ ਜੁਟੇ ਰਹੇ ਸ਼ਰਧਾਲੂ
ਦੇਵੀਲਾਲ ਬਾਰਨਾ, ਕੁਰੂਕੁਸ਼ੇਤਰ: ਪ੍ਰੀ-ਮਾਨਸੂਨ ਦੇ ਮੀਂਹ ਤੋਂ ਬਾਅਦ ਮਥਾਨਾ ਦੀ ਸਰਕਾਰੀ ਗਊਸ਼ਾਲਾ ‘ਚ ਬਣੀ ਦਲਦਲ ‘ਚ ਫਸਣ ਨਾਲ ਗਾਵਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਮਾਨ ਸੰਭਾਲੀ ਸੇਵਾਦਾਰਾਂ ਨੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਦੇ ਹੋਏ ਦਲਦਲ ‘ਚ ਫਸੀਆਂ ਗਊਆਂ ਨੂੰ ਬਾਹਰ ਕੱਢ ਕੇ ਦੂਜੀ ਗਊਸ਼ਾਲਾ ‘ਚ ਭੇਜਣ ਤੋਂ ਇਲਾਵਾ ਉਨ੍ਹਾਂ ਲਈ ਚਾਰਾ ਪਾਉਣ ਤੇ ਹੋਰ ਰਾਹਤ ਕਾਰਜ ‘ਚ ਦਿਨ ਭਰ ਜੁਟੇ ਰਹੇ
ਪੂਜਨੀਕ ਗੁਰੂ ਜੀ ਦੇ ਇੱਕ ਟਵੀਟ ਨਾਲ ਹੀ ਸੇਵਾ ਲਈ ਪੁੱਜੇ ਸੇਵਾਦਾਰ
ਦਰਅਸਲ ਮਥਾਨਾ ਗਊਸ਼ਾਲਾ ‘ਚ ਗਊਆਂ ਦੇ ਮਰਨ ਦੀ ਖਬਰ ਮੁੱਕੇਬਾਜ਼ ਮਨੋਜ ਕੁਮਾਰ ਨੇ ਟਵੀਟ ਰਾਹੀਂ ਪੂਜਨੀਕ ਗੁਰੂ ਜੀ ਨੂੰ ਦਿੱਤੀ ਤੇ ਮੱਦਦ ਦੀ ਗੁਹਾਰ ਲਾਈ ਇਸ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਰਾਤੀਂ 9:11 ਮਿੰਟ ‘ਤੇ ਟਵੀਟ ਰਾਹੀਂ ਕੁਰੂਕੁਸ਼ੇਤਰ ਤੇ ਆਲੇ-ਦੁਆਲੇ ਦੇ ਸੇਵਾਦਾਰਾਂ ਨੂੰ ਗਊਸ਼ਾਲਾ ‘ਚ ਤੁਰੰਤ ਸੇਵਾ ਕਰਨ ਦਾ ਸੰਦੇਸ਼ ਦਿੱਤਾ ਸੀ ਇਸ ਤੋਂ ਬਾਅਦ ਜ਼ਿਲ੍ਹੇ ਭਰ ਤੋਂ ਸੇਵਾਦਾਰ ਮਥਾਨਾ ਗਊਸ਼ਾਲਾ ਪਹੁੰਚ ਗਏ ਤੇ ਸੇਵਾ ‘ਚ ਜੁਟ ਗਏ 45 ਮੈਂਬਰ ਸੰਦੀਪ ਇੰਸਾਂ, ਜੋਗਿੰਦਰ, ਜਸਬੀਰ, ਰਮੇਸ਼ ਰੋਹੀਲਾ ਤੇ ਆਸ਼ੀਸ਼ ਛਾਛੀਆ ਨੇ ਸਰਪੰਚ ਪਤੀ ਤੇਜ਼ਪਾਲ ਰਾਹੀਂ  ਵਧੀਕ ਕਮਿਸ਼ਨਰ ਧਰਮਬੀਰ ਸਿੰਘ  ਨਾਲ ਸੰਪਰਕ ਕੀਤਾ ਸੇਵਾਦਾਰਾਂ ਨੇ ਰਾਤ ਨੂੰ ਹੀ ਮੋਰਚਾ ਸੰਭਾਲ ਲਿਆ ਤੇ ਐਤਵਾਰ ਨੂੰ ਵੀ ਦਿਨ ਭਰ ਗਊਆਂ ਨੂੰ ਦਲਦਲ ‘ਚੋਂ ਕੱਢ ਕੇ ਉਨ੍ਹਾਂ ਨੂੰ ਦੂਜੀ ਗਊਸ਼ਾਲਾ ‘ਚ ਪਹੁੰਚਾਉਣ ‘ਚ ਜੁਟੇ ਰਹੇ
7 ਏਕੜ ਜ਼ਮੀਨ ‘ਤੇ ਬਣੀ ਹੈ ਗਊਸ਼ਾਲਾ
ਸੜਕਾਂ ‘ਤੇ ਬੇਸਹਾਰਾ ਘੁੰਮ ਰਹੀਆਂ ਗਊਆਂ ਦੀ ਦੇਖਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਥਾਨਾ ਗ੍ਰਾਮ ਪੰਚਾਇਤ ਦੀ ਲਗਭਗ 7 ਏਕੜ ਜ਼ਮੀਨ ‘ਤੇ ਗਊਸ਼ਾਲਾ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਮੀਂਹ ਦੌਰਾਨ ਗਊਸ਼ਾਲਾ ‘ਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਨਾਲ ਚਾਰੇ ਪਾਸਿਓਂ ਦਲਦਲ ਹੋ ਗਈ, ਜਿਸ ਕਾਰਨ ਕਈ ਗਾਵਾਂ ਉਸ ‘ਚ ਫਸ ਕੇ ਮਰ ਗਈਆਂ
ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ
ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ ਖਤਮ ਕਰ ਲਏ ਸਨ, ਜਿਸ ਨਾਲ ਖਾੜੀ ਖੇਤਰ ਵਿੱਚ ਸੰਕਟ ਗਹਿਰਾ ਗਿਆ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਤਰ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਐਕਸਪ੍ਰੈਸ ਵੱਲੋਂ 25 ਜੂਨ ਨੂੰ ਅੱਠ ਜੁਲਾਈ ਤੱਕ ਕੇਰਲਾ ਅਤੇ ਦੋਹਾ ਦਰਮਿਆਨ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਨ੍ਹਾਂ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ 186 ਸੀਟਾਂ ਵਾਲੀ ਬੋਇੰਗ 737 ਦੀ ਵਰਤੋਂ ਕੀਤੀ ਜਾਵੇਗੀ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜੈੱਟ ਏਅਰਵੇਜ਼ ਮੁੰਬਈ ਤੋਂ ਦੋਹਾ ਦਰਮਿਆਨ ਵਾਧੂ ਉਡਾਣਾਂ ਸ਼ੁਰੂ ਕਰੇਗਾ। ਉੱਧਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭਰੋਸਾ ਦਿੱਤਾ ਕਿ ਕਤਰ ਤੋਂ ਭਾਰਤੀ ਨਾਗਰਿਕਾਂ ਨੂੰ ਸਮੇਂ ਨਾਲ ਵਾਪਸ ਲਿਆਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।