Mars - Sach Kahoon Punjabi
Scientists ਦਾ ਦਾਅਵਾ, ਮੰਗਲ ਗ੍ਰਹਿ ’ਤੇ ਜਿਉਂਦੇ ਰਹਿ ਸਕਦੇ ਹਨ ਇਹ ਜਾਨਵਰ, ਪੜ੍ਹੋ
ਮੰਗਲ ਗ੍ਰਹਿ ਨੂੰ ਲੈ ਕੇ ਇੱਕ ਵੱਡਾ ਅਪਡੇਟ ਆ ਰਿਹਾ ਹੈ। ਲੋਕਾਂ ਨੂੰ ਹਮੇਸ਼ਾ ਇਹ ਸਵਾਲ ਹੁੰਦਾ ਹੈ ਕਿ ਕੀ ਮੰਗਲ ਗ੍ਰਹਿ ’ਤੇ ਰਹਿਣਾ ਸੰਭਵ ਹੈ। ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ। ਵਿਗਿਆਨੀਆਂ ਮੁਤਾਬਕ ਚੂਹੇ ਮੰਗਲ ਗ੍ਰਹਿ ’ਤੇ ਵੀ ਜਿਉਂਦੇ ਰਹਿ ਸਕਦੇ ਹਨ। ਵਿਗਿਆਨੀਆਂ ਮੁਤਾਬਕ ਜੁਆਲਾਮੁਖੀ ਦੇ ਸਿਖਰ ’ਤੇ ਰਹਿਣ ਵਾਲੇ ਚੂਹਿਆਂ ਦੀ ਖੋਜ ਤੋਂ ਪਤਾ ਚੱਲਦਾ ਹੈ ਕਿ ਥਣਧਾਰੀ ਜੀਵ ਮੰਗਲ ’ਤੇ ਰਹਿ ਸਕਦੇ ਹਨ। ਵਿਗਿਆਨੀਆਂ ਨੇ ਆਪਣੀ ਖੋਜ ’ਚ ਸਿੱਟਾ ਕੱਢਿਆ ਕਿ ਚੂਹੇ ਅਜਿਹੀਆਂ ਥਾਵਾਂ ’ਤੇ ਮੁਸ਼ਕਲ ਵਾਤਾਵਰਣ ’ਚ ਰਹਿ ਸਕਦੇ ਹਨ। ਇਸ ਤੋਂ ਪਹਿਲਾਂ ਦੀ ਖੋਜ ਨੇ ਦਿਖਾਇਆ ਸੀ ਕਿ ਅਜਿਹੀਆਂ ਥਾਵਾਂ ’ਤੇ ਸਤਨਧਾਰੀ ਜੀਵ ਦਾ ਜੀਵਨ ਸੰਭਵ ਨਹੀਂ ਹੈ। ਹੁਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੂਹਿਆਂ ਦੇ ਪਿੰਜਰ ਦੀ ਖੋਜ ਨੇ ਇਸ ਪੁਰਾਣੀ ਥਿਊਰੀ ਨੂੰ ਬਦਲ ਦਿੱਤਾ ਹੈ।
ਵਿਗਿਆਨੀਆਂ ਦਾ ਦਾਅਵਾ | Rats Survive On Mars
2020 ਦੇ ਸ਼ੁਰੂ ’ਚ, ਅਮਰੀਕੀ ਪ੍ਰੋਫੈਸਰ ਜੇ ਸਟੋਰਜ ਅਤੇ ਉਸ ਦੇ ਸਾਥੀ ਪਰਬਤਾਰੋਹੀ ਮਾਰੀਓ ਪੇਰੇਜ ਮਾਮਾਨੀ ਨੂੰ ਚਿਲੀ-ਅਰਜਨਟੀਨਾ ਦੀ ਸਰਹੱਦ ’ਤੇ ਲੂਲੈਲਾਕੋ ਜਵਾਲਾਮੁਖੀ ਦੀ 22,000 ਫੁੱਟ ਉੱਚੀ ਚੋਟੀ ’ਤੇ ਇੱਕ ਪੱਤੇ-ਕੰਨ ਵਾਲੇ ਚੂਹੇ ਦੇ ਜਿਉਂਦਾ ਹੋਣ ਦਾ ਸਬੂਤ ਮਿਲਿਆ। ਇਸ ਤੋਂ ਪਹਿਲਾਂ ਇੰਨੀ ਉੱਚਾਈ ’ਤੇ ਕੋਈ ਸਤਨਧਾਰੀ ਜੀਵ ਨਹੀਂ ਮਿਲਿਆ ਸੀ।
ਚੂਹੇ ਬੇਹੱਦ ਖਤਰਨਾਕ ਵਾਤਾਵਰਨ ’ਚ ਰਹਿ ਸਕਦੇ ਹਨ ਜਿਉਂਦੇ
ਇੱਕ ਖੋਜ ਦੇ ਅਨੁਸਾਰ, ਵਿਗਿਆਨੀਆਂ ਨੇ ਪਾਇਆ ਕਿ ਇਹ ਜੀਵ ਅਜਿਹੇ ਪਹੁੰਚ ਤੋਂ ਬਾਹਰ, ਮੰਗਲ ਵਰਗੇ ਵਾਤਾਵਰਣ ’ਚ ਜਵਾਲਾਮੁਖੀ ਦੇ ਸਿਖਰ ’ਤੇ ਰਹਿ ਸਕਦੇ ਹਨ। ਜਦੋਂ ਸਿੱਖਿਅਤ ਪਰਬਤਾਰੋਹੀ ਇੱਥੇ ਜਾਂਦੇ ਹਨ ਤਾਂ ਉਨ੍ਹਾਂ ਦੀ ਸਿਖਲਾਈ ਕਾਰਨ ਉਹ ਇੱਕ ਦਿਨ ’ਚ ਇੰਨੀ ਉਚਾਈ ਨੂੰ ਬਰਦਾਸ਼ਤ ਕਰ ਸਕਦੇ ਹਨ। ਇਹ ਵੱਡੀ ਗੱਲ ਹੈ ਕਿ ਇਹ ਚੂਹੇ ਇੰਨੀ ਉਚਾਈ ’ਤੇ ਰਹਿ ਰਹੇ ਹਨ। ਪਿਛਲੀ ਖੋਜ ’ਚ, ਵਿਗਿਆਨੀਆਂ ਨੇ ਥਣਧਾਰੀ ਜੀਵਾਂ ਦੀ ਸਰੀਰਕ ਸਹਿਣਸੀਲਤਾ ਨੂੰ ਘੱਟ ਸਮਝਿਆ ਹੈ।
ਇਹ ਵੀ ਪੜ੍ਹੋ : ਕਿੱਡਾ ਸੀ ਤੇ ਕਿੱਡਾ ਰਹਿ ਗਿਆ ਪੰਜਾਂ ਦਰਿਆਵਾਂ ਵਾਲਾ ਪੰਜਾਬ
ਖੋਜ ’ਚ ਵਿਗਿਆਨੀਆਂ ਨੂੰ ਕੀ ਮਿਲਿਆ | Rats Survive On Mars
ਅਮਰੀਕੀ ਪ੍ਰੋਫੈਸਰ ਸਟੋਰਜ ਮੁਤਾਬਕ ਜਦੋਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਚੱਟਾਨਾਂ ਦੀ ਖੋਜ ਕਰਨੀ ਸ਼ੁਰੂ ਕੀਤੀ ਤਾਂ ਚੋਟੀ ’ਤੇ ਚੂਹਿਆਂ ਦੀਆਂ ਮਮੀ ਮਿਲੀਆਂ। ਫਿਰ 6 ਹਜਾਰ ਮੀਟਰ ਤੋਂ ਵੱਧ ਦੀ ਉਚਾਈ ਵਾਲੇ ਕਈ ਜੁਆਲਾਮੁਖੀ ਦੇ ਸਿਖਰ ’ਤੇ 13 ਚੂਹਿਆਂ ਦੇ ਪਿੰਜਰ ਮਿਲੇ ਸਨ। ਖੋਜ ਤੋਂ ਪਤਾ ਲੱਗਾ ਹੈ ਕਿ ਦੋ ਜੁਆਲਾਮੁਖੀ ਦੇ ਸਿਖਰ ’ਤੇ ਮਿਲੇ ਮਰੇ ਹੋਏ ਚੂਹਿਆਂ ਦੇ ਅਵਸ਼ੇਸ਼ ਕੁਝ ਦਹਾਕੇ ਪੁਰਾਣੇ ਸਨ।
ਚੂਹੇ ਮੰਗਲ ਵਰਗੇ ਵਾਤਾਵਰਣ ’ਚ ਰਹਿ ਸਕਦੇ ਹਨ | Rats Survive On Mars
ਵਿਗਿਆਨੀਆਂ ਦੇ ਸਮਿਟ ਮਮੀਜ ਦੇ ਜੈਨੇਟਿਕ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਉਹ ਪੱਤੇ-ਕੰਨ ਵਾਲੇ ਚੂਹੇ ਦੀ ਇੱਕ ਪ੍ਰਜਾਤੀ ਨਾਲ ਸਬੰਧਤ ਸਨ ਜਿਸ ਨੂੰ ਫਾਈਲੋਟਿਸ ਵੈਕਾਰਮ ਕਿਹਾ ਜਾਂਦਾ ਹੈ, ਜੋ ਕਿ ਖੇਤਰ ’ਚ ਘੱਟ ਉਚਾਈ ’ਤੇ ਪਾਈ ਜਾਂਦੀ ਹੈ। ਇਸ ਨੇ ਇਹ ਸਵਾਲ ਉਠਾਇਆ ਕਿ ਚੱਟਾਨਾਂ ਅਤੇ ਬਰਫ ਦੀ ਬੰਜਰ ਦੁਨੀਆਂ ’ਚ ਇਹ ਜੀਵ ਕਿਵੇਂ ਜੀ ਸਕਦੇ ਹਨ, ਜਿੱਥੇ ਤਾਪਮਾਨ ਕਦੇ ਵੀ ਜੀਰੋ ਤੋਂ ਉੱਪਰ ਨਹੀਂ ਜਾਂਦਾ ਅਤੇ ਬਹੁਤ ਘੱਟ ਆਕਸੀਜਨ ਹੁੰਦੀ ਹੈ। ਪ੍ਰੋਫੈਸਰ ਸਟੋਰਜ ਨੇ ਕਿਹਾ ਕਿ ਸਾਫ ਜਾਪਦਾ ਹੈ ਕਿ ਚੂਹੇ ਆਪਣੀ ਮਰਜੀ ਨਾਲ ਉੱਥੇ ਪਹੁੰਚੇ ਸਨ। ਉਸ ਦਾ ਕਹਿਣਾ ਹੈ ਕਿ ਅਟਾਕਾਮਾ ਪਹਾੜਾਂ ਦਾ ਮਾਹੌਲ ਇੰਨਾ ਅਸਥਿਰ ਹੈ ਕਿ ਨਾਸਾ ਮੰਗਲ ’ਤੇ ਜੀਵਨ ਦੀ ਖੋਜ ਕਰਨ ਦਾ ਅਭਿਆਸ ਕਰਨ ਲਈ ਉੱਥੇ ਗਿਆ ਸੀ। ਮਿਲੇ ਚੂਹਿਆਂ ਦੇ ਪਿੰਜਰ ਤੋਂ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਇਹ ਚੂਹੇ ਮੰਗਲ ਵਰਗੇ ਵਾਤਾਵਰਣ ’ਚ ਰਹਿ ਸਕਦੇ ਹਨ।
ਅੱਠਵੀਂ ਵਾਰ ਮੰਗਲ ‘ਤੇ ਸਫ਼ਲਤਾਪੂਵਰਕ ਉੱਤਰਨ ‘ਚ ਕਾਮਯਾਬ
ਲਾਂਸ ਏਂਜਲਸ (ਏਜੰਸੀ)। ਅਮਰੀਕਾ ਦੀ ਪੁਲਾੜ ਏਜੰਸੀ ਨਾਂਸਾ ਦਾ ਇਨਸਾਈਟ ਲੈਂਡਰ ਸੋਮਵਾਰ ਨੂੰ ਮੰਗਲ ਗ੍ਰਹਿ ‘ਤੇ ਸੁਰੱਖਿਅਤ ਉਤਾਰਿਆ ਗਿਆ। ਇਸ ਪੁਲਾੜ ਯਾਨ ਦੇ ਮੰਗਲ ਗ੍ਰਹਿ ‘ਤੇ ਉੱਤਰਨ ਦੇ ਨਾਲ ਹੀ ਨਾਸਾ ਦੇ ਦੋ ਸਾਲਾਂ ਤੱਕ ਚੱਲਣ ਵਾਲੇ ਉਸ ਮਿਸ਼ਨ ਦੀ ਸ਼ੁਰੂਆਤ ਹੋ ਗਈ ਜਿਸ ‘ਚ ਮੰਗਲ ਗ੍ਰਹਿ ਨਾਲ ਜੁੜੇ ਪੁਲਾੜ ਦੇ ਰਹੱਸਾਂ ਬਾਰੇ ਪਤਾ ਲਾਇਆ ਜਾਵੇਗਾ।
ਨਾਸਾ ਦਾ ਇਨਸਾਈਟ ਲੈਂਡਰ ਦਾ ਇਸ ਸਾਲ ਪੰਜ ਮਈ ਨੂੰ ਪ੍ਰੀਖਣ ਕੀਤਾ ਗਿਆ ਸੀ। ਸਾਲ 2012 ‘ਚ ਕਿਉਰੋਸਿਟੀ ਰੋਵਰ ਤੋਂ ਬਾਅਦ ਲਾਲ ਗ੍ਿਰਹ ਦੇ ਰਹੱਸਾਂ ਦੀ ਖੋਜ ਲਈ ਪੂਰਨ ਰੂਪ ‘ਚ ਪਰੰਪਰਿਤ ਨਾਸਾ ਦਾ ਇਹ ਪਹਿਲਾ ਮਿਸ਼ਨ ਹੈ। ਇਨਸਾਈਟ ਲੈਂਡਰ ਛੇ ਮਹੀਨਿਆਂ ‘ਚ ਕਰੀਬ 48 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮੰਗ ਗ੍ਰਹਿ ‘ਤੇ ਪਹੁੰਚਿਆ। ਇਨਸਾਈਟ ਲੈਂਡਰ ਭਾਰਤੀ ਸਮੇਂ ਅਨੁਸਾਰ ਸੋਮਵਾਰ ਦੇਰ ਰਾਤ ਕਰੀਬ ਇੱਕ ਵੱਜ ਕੇ 17 ਮਿੰਟਾਂ ‘ਤੇ ਮੰਗਲ ਗ੍ਰਹਿ ‘ਤੇ ਉੱਤਰਿਆ।
ਨਾਸਾ ਦੇ ਇਸ ਮਿਸ਼ਨ ਦਾ ਟੀਚਾ ਇਨਸਾਈਟ ਲੈਂਡਰ ਦੇ ਜ਼ਰੀਏ ਮੰਗ ਦੀ ਸਤਹਿ ਅਤੇ ਉਸ ਦੇ ਅੰਤਰਿਕ ਹਿੱਸਿਆਂ ਦਾ ਅਧਿਐਨ ਕਰਨਾ ਹੈ। ਇਨਸਾਈਟ ਲੈਂਡਰ ਨੂੰ ਮੰਗਲ ‘ਤੇ ਉੱਤਰਨ ਲਈ ਸੱਤ ਮਿੰਟ ਦੇ ਮਹੱਤਵਪਰਨ ਸਮੇਂ ਦੌਰਾਨ ਆਪਣੀ ਗਤੀ 20 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਤੱਕ ਘੱਟ ਕਰਨੀ ਪਈ।
ਇਨਸਾਈਟ ਲੈਂਡਰ ਦੇ ਮੰਗਲ ਗ੍ਰਹਿ ‘ਤੇ ਸਫ਼ਲਤਾਪੂਰਵਕ ਉੱਤਰ ਤੋਂ ਬਾਅਦ ਨਾਸਾ ਦੇ ਐਂਡਮਿਨੀਸਟੇਟਰ ਜਿਮ ਬ੍ਰਿਡੇਨਸਟਾਈਨ ਨੇ ਕਿਹਾ ਕਿ ਅਸੀਂ ਮਾਨਵ ਇਤਿਹਾਸ ‘ਚ ਅੱਜ ਅੱਠਵੀਂ ਵਾਰ ਮੰਗਲ ‘ਤੇ ਸਫ਼ਲਤਾਪੂਵਰਕ ਉੱਤਰਨ ‘ਚ ਕਾਮਯਾਬ ਰਹੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।