Qatar - Sach Kahoon Punjabi
ਕਤਰ ’ਚ ਭਾਰਤ ਦੀ ਕੂਟਨੀਤਿਕ ਜਿੱਤ
ਕਤਰ ਦੀ ਅਪੀਲ ਅਦਾਲਤ ਨੇ ਭਾਰਤ ਦੇ ਸਾਬਕਾ ਨੇਵੀ ਅਧਿਕਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਮੌਤ ਦੀ ਸਜ਼ਾ ਨੂੰ ਘੱਟ ਕਰਨ ਦਾ ਨਿਰਦੇਸ਼ ਦਿੱਤਾ ਹੈ ਫੈਸਲੇ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਚਿਰਾਂ ਤੋਂ ਉਡੀਕਿਆ ਜਾ ਰਿਹਾ ਫੈਸਲਾ ਸੀ ਅਤੇ ਹੁਣ ਉਹ ਇਨ੍ਹਾਂ ਅਧਿਕਾਰੀਆਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਕਾਨੂੰਨੀ ਸਲਾਹਕਾਰਾਂ ਨਾਲ ਮਿਲ ਕੇ ਅੱਗੇ ਦੀ ਕਾਰਵਾਈ ’ਤੇ ਵਿਚਾਰ ਕਰੇਗਾ ਅਦਾਲਤ ਦੇ ਫੈਸਲੇ ਨੂੰ ਭਾਰਤ ਦੀ ਕੂਟਨੀਤਿਕ ਜਿੱਤ ਕਿਹਾ ਜਾ ਰਿਹਾ ਹੈ ਖਾਸ ਤੌਰ ’ਤੇ ਇਸ ਲਈ ਕਿ ਇਸ ਮਾਮਲੇ ਸਬੰਧੀ ਕਤਰ ਲਗਾਤਾਰ ਸਖ਼ਤ ਸੰਦੇਸ਼ ਦੇ ਰਿਹਾ ਸੀ ਸਜ਼ਾ ਪ੍ਰਾਪਤ ਫੌਜ ਅਧਿਕਾਰੀ ਕਤਰ ਦੀ ਰਾਜਧਾਨੀ ਦੋਹਾ ’ਚ ਗਲੋਬਲ ਟੈਕਨਾਲੋਜੀ ਐਂਡ ਕੰਸਲਟੈਂਸੀ ਨਾਂਅ ਦੀ ਨਿੱਜੀ ਕੰਪਨੀ ’ਚ ਕੰਮ ਕਰਦੇ ਸਨ ਇਹ ਕੰਪਨੀ ਕਤਰ ਦੀ ਫੌਜ ਨੂੰ ਟੇ੍ਰਨਿੰਗ ਅਤੇ ਟੈਕਨੀਕਲ ਕੰਸਲਟੈਂਸੀ ਸਰਵਿਸ ਪ੍ਰੋਵਾਇਡ ਕਰਾਉਂਦੀ ਹੈ। (Qatar)
ਇਹ ਵੀ ਪੜ੍ਹੋ : ਸੂਬੇ ਦੇ ਜੀ.ਐਸ,ਟੀ ਵਿੱਚ ਹੋਇਆ ਭਾਰੀ ਵਾਧਾ: ਹਰਪਾਲ ਸਿੰਘ ਚੀਮਾ
ਕਤਰ ਦੀ ਇੰਟੈਲੀਜੈਂਸ ਦੇ ਸਟੇਟ ਸਕਿਊਰਿਟੀ ਬਿਊਰੋ ਨੇ ਇਨ੍ਹਾਂ ਨੂੰ 30 ਅਗਸਤ, 2022 ਨੂੰ ਗ੍ਰਿਫ਼ਤਾਰ ਕੀਤਾ ਸੀ ਕਤਰ ਦਾ ਦੋਸ਼ ਹੈ ਕਿ ਭਾਰਤ ਦੇ ਸਾਬਕਾ ਫੌਜ ਅਧਿਕਾਰੀ ਕਤਰ ਦੇ ਹਾਈਟੈਕ ਸਬਮਰੀਨ ਪ੍ਰੋਗਰਾਮ ਦੀ ਗੁਪਤ ਜਾਣਕਾਰੀ ਇਜ਼ਰਾਇਲ ਨੂੰ ਦੇ ਰਹੇ ਸਨ ਦੋਹਾ ’ਚ ਭਾਰਤੀ ਦੂਤਘਰ ਨੂੰ ਸਤੰਬਰ ਦੇ ਅੱਧ ’ਚ ਪਹਿਲੀ ਵਾਰ ਇਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਦੱਸਿਆ ਗਿਆ ਗ੍ਰਿਫ਼ਤਾਰ ਅਧਿਕਾਰੀਆਂ ਨੇ ਕਈ ਵਾਰ ਜ਼ਮਾਨਤ ਪਟੀਸ਼ਨ ਲਾਈ ਪਰ ਜ਼ਮਾਨਤ ਨਾ ਮਿਲੀ ਇਸ ਤੋਂ ਬਾਅਦ ਭਾਰਤ ਸਰਕਾਰ ਸਰਗਰਮ ਹੋਈ ਇੱਕ ਦਸੰਬਰ ਨੂੰ ਵਾਤਾਵਰਨ ਸੁਰੱਖਿਆ ਸੰਮੇਲਨ (ਕੋਪ-28) ਤੋਂ ਪਹਿਲਾਂ ਦੁਬਈ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਮੁਲਾਕਾਤ ਵੀ ਕੀਤੀ ਕਿਹਾ ਜਾ ਰਿਹਾ ਹੈ। (Qatar)
ਇਹ ਵੀ ਪੜ੍ਹੋ : ਤੇਲ ਪਵਾਉਣ ਆਏ ਨੌਜਵਾਨ ’ਤੇ ਪੈਟਰੋਲ ਪੰਪ ਮਾਲਕ ਨੇ ਚਲਾਈ ਗੋਲੀ, ਪਈਆਂ ਭਾਜੜਾਂ
ਕਿ ਇਸ ਸੰਪੇਖ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਫੌਜੀਆਂ ਦੀ ਸਜ਼ਾ ਦਾ ਮਾਮਲਾ ਵੀ ਚੁੱਕਿਆ ਸੀ ਮੋਦੀ-ਅਲ ਥਾਨੀ ਦੀ ਇਸ ਮੁਲਾਕਾਤ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਸਾਬਕਾ ਫੌਜੀਆਂ ਨੂੰ ਦੂਜੀ ਕਾਂਸੁਲਰ ਐਕਸੈੱਸ ਦਿੱਤੀ ਗਈ, ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਸ਼ਾਇਦ ਕਤਰ ਹੁਣ ਇਸ ਮਾਮਲੇ ’ਚ ਨਰਮ ਰੁਖ ਅਪਣਾਏ ਸਾਬਕਾ ਸਮੁੰਦਰੀ ਫੌਜੀਆਂ ਨੂੰ ਸਜ਼ਾ-ਏ-ਮੌਤ ਦੇ ਫੈਸਲੇ ਨਾਲ ਪੂਰਾ ਦੇਸ਼ ਹੈਰਾਨ ਸੀ ਕਤਰ ਦੇ ਫੈਸਲੇ ’ਤੇ ਸਵਾਲ ਵੀ ਉੱਠ ਰਹੇ ਸਨ ਕਿਉਂਕਿ ਕਤਰ ਸਰਕਾਰ ਨੇ ਨਾ ਤਾਂ ਦੋਸ਼ਾਂ ਨੂੰ ਜਨਤਕ ਕੀਤਾ ਸੀ ਅਤੇ ਨਾ ਹੀ ਪਰਿਵਾਰ ਵਾਲਿਆਂ ਨੂੰ ਦੋਸ਼ਾਂ ਦੀ ਕੋਈ ਰਸਮੀ ਜਾਣਕਾਰੀ ਦਿੱਤੀ ਸੀ ਅਜਿਹੇ ’ਚ ਕਤਰ ਦੀ ਮਨਸ਼ਾ ’ਤੇ ਸਵਾਲ ਉੱਠ ਰਹੇ ਸਨ ਕਤਰ ਦਾ ਦਾਅਵਾ ਹੈ ਕਿ ਉਸ ਕੋਲ ਲੋੜੀਂਦੇ ਸਬੂਤ ਹਨ। (Qatar)
ਇਹ ਵੀ ਪੜ੍ਹੋ : PCA ਦਾ ਨਵਾਂ ਸਟੇਡੀਅਮ ਬਣਕੇ ਤਿਆਰ, ਹੁਣ New Chandigarh ’ਚ ਹੋਇਆ ਕਰਨਗੇ ਅੰਤਰਰਾਸ਼ਟਰੀ ਕ੍ਰਿਕੇਟ ਮੁਕਾਬਲੇ
ਜਿਨ੍ਹਾਂ ਨੂੰ ਇਲੈਕਟ੍ਰਾਨਿਕ ਡਿਵਾਇਸ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ ਪਰ ਸਵਾਲ ਇਹ ਸੀ ਕਿ ਜੇਕਰ ਕਤਰ ਕੋਲ ਗ੍ਰਿਫ਼ਤਾਰ ਭਾਰਤੀ ਅਧਿਕਾਰੀਆਂ ਖਿਲਾਫ਼ ਕੋਈ ਸਬੂਤ ਹਨ, ਤਾਂ ਉਹ ਉਸ ਨੂੰ ਭਾਰਤ ਸਰਕਾਰ ਨਾਲ ਸਾਂਝਾ ਕਿਉਂ ਨਹੀਂ ਕਰ ਰਿਹਾ? ਜੇਕਰ ਅਸਲ ’ਚ ਕਤਰ ਸਰਕਾਰ ਕੋਲ ਕੋਈ ਸਬੂਤ ਸੀ ਤਾਂ ਉਹ ਇਨ੍ਹਾਂ ਸਬੂਤਾਂ ਨੂੰ ਵਿਸ਼ਵ ਭਾਈਚਾਰੇ ਸਾਹਮਣੇ ਰੱਖ ਕੇ ਆਪਣੇ ਖਿਲਾਫ਼ ਬਣ ਰਹੇ ਪਰਸੈਪਸ਼ਨ ਨੂੰ ਕਿਉਂ ਨਹੀਂ ਰੋਕ ਰਿਹਾ ਹੈ ਅਜਿਹੇ ’ਚ ਸੰਭਾਵਨਾ ਇਸ ਗੱਲ ਦੀ ਵੀ ਪ੍ਰਗਟ ਕੀਤੀ ਜਾ ਰਹੀ ਸੀ।
ਕਿ ਹਮਾਸ ’ਤੇ ਭਾਰਤ ਦੇ ਰੁਖ ਤੋਂ ਨਰਾਜ਼ ਹੋ ਕੇ ਕਤਰ ਨੇ ਇਹ ਫੈਸਲਾ ਲਿਆ ਹੋਵੇ ਹਾਲਾਂਕਿ, ਜਿਸ ਸਮੇਂ ਕਤਰ ਸਰਕਾਰ ਨੇ ਸਾਬਕਾ ਫੌਜ ਅਧਿਕਾਰੀਆਂ ਲਈ ਮੌਤ ਦੀ ਸਜ਼ਾ ਦੀ ਸਜਾ ਦਾ ਐਲਾਨ ਕੀਤਾ ਸੀ ਉਸ ਸਮੇਂ ਵੀ ਇਹ ਤੈਅ ਸੀ ਕਿ ਕਤਰ ਨੇ ਚਾਹੇ ਮੌਤ ਦੀ ਸਜ਼ਾ ਦੇ ਐਲਾਨ ’ਚ ਜਲਦਬਾਜੀ ਕਰ ਦਿੱਤੀ ਹੋਵੇ ਪਰ ਸਜਾ ਨੂੰ ਲਾਗੂ ਕਰਨਾ ਉਸ ਲਈ ਸੌਖਾ ਨਹੀਂ ਹੋਵੇਗਾ ਕਿਉਂਕਿ ਸਜ਼ਾ ’ਤੇ ਸਟੇਅ ਲਈ ਭਾਰਤ ਕੋਲ ਕਈ ਬਦਲ ਸਨ। (Qatar)
ਇਹ ਵੀ ਪੜ੍ਹੋ : Rajasthan Police : ਉਤਕਲ ਰੰਜਨ ਸਾਹੂ ਨੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਚਾਰਜ ਸੰਭਾਲਿਆ
ਜਿਸ ਤਰ੍ਹਾਂ ਰਾਸ਼ਟਰਧ੍ਰੋਹ ਦੇ ਮਾਮਲਿਆਂ ’ਚ ਕਤਰ ਦੀ ਸੁਪਰੀਮ ਕੋਰਟ ਨੇ ਮੌਤ ਦੀ ਸਜਾ ਨੂੰ ਉਮਰ ਕੈਦ ’ਚ ਬਦਲਿਆ ਹੈ, ਉਸ ਨੂੰ ਦੇਖਦਿਆਂ ਵੀ ਲੱਗ ਰਿਹਾ ਸੀ ਕਿ ਦੇਰ-ਸਵੇਰ ਕਤਰ ਦੀ ਅਦਾਲਤ ਇਸ ਮਾਮਲੇ ’ਚ ਵੀ ਸਜ਼ਾ ਨੂੰ ਘੱਟ ਕਰ ਦੇਵੇਗੀ ਵਪਾਰ ਸਬੰਧਾਂ ਜ਼ਰੀਏ ਵੀ ਭਾਰਤ ਕਤਰ ਨੂੰ ਝੁਕਣ ਲਈ ਮਜ਼ਬੂਰ ਕਰ ਸਕਦਾ ਸੀ 2021-22 ’ਚ ਦੋਵਾਂ ਦੇਸ਼ਾਂ ਵਿਚਕਾਰ 15.03 ਬਿਲੀਅਨ ਡਾਲਰ ਦਾ ਵਪਾਰ ਹੋਇਆ ਭਾਰਤ ਨੂੰ ਸਪੈਸ਼ਲ ਕਾਰੋਬਾਰੀ ਦੋਸਤ ਦੇ ਤੌਰ ’ਤੇ ਟ੍ਰੀਟ ਕਰਨ ਵਾਲਾ ਕਤਰ ਭਾਰਤ ਨੂੰ 13.19 ਬਿਲੀਅਨ ਡਾਲਰ ਦਾ ਨਿਰਯਾਤ ਕਰਦਾ ਹੈ ਜਦੋਂਕਿ ਕਤਰ ਭਾਰਤ ਤੋਂ ਸਿਰਫ਼ 1.83 ਬਿਲੀਅਨ ਡਾਲਰ ਦਾ ਆਯਾਤ ਕਰਦਾ ਹੈ ਕਾਰੋਬਾਰੀ ਪੱਲੜਾ ਕਤਰ ਦੇ ਪੱਖ ’ਚ ਝੁਕਿਆ ਹੋਇਆ ਹੈ। (Qatar)
ਇਹ ਵੀ ਪੜ੍ਹੋ : Arvind Kejriwal : ਕੇਜਰੀਵਾਲ ਨੇ ਤੀਜੀ ਵਾਰ ED ਸਾਹਮਣੇ ਪੇਸ਼ ਹੋਣ ਤੋਂ ਕੀਤਾ ਇਨਕਾਰ, ਕੀ ਹੁਣ ਹੋਵੇਗੀ ਗ੍ਰਿਫਤਾਰ?
ਇਸ ਤੋਂ ਇਲਾਵਾ ਭਾਰਤ ਆਪਣੀ ਕੁੱਲ ਜ਼ਰੂਰਤ ਦੀ 90 ਫੀਸਦੀ ਗੈਸ ਕਤਰ ਤੋਂ ਆਯਾਤ ਕਰਦਾ ਹੈ ਦੂਜੇ ਪਾਸੇ ਖੁਰਾਕ ਸਪਲਾਈ ਦੇ ਮਾਮਲੇ ’ਚ ਕਤਰ ਕਾਫ਼ੀ ਹੱਦ ਤੱਕ ਭਾਰਤ ’ਤੇ ਨਿਰਭਰ ਕਰਦਾ ਹੈ ਕਤਰ ਖਾੜੀ ਦਾ ਇੱਕ ਬਹੁਤ ਛੋਟਾ ਪਰ ਭਾਰਤ ਲਈ ਮਹੱਤਵਪੂਰਨ ਦੇਸ਼ ਹੈ ਕਤਰ ਨਾਲ ਭਾਰਤ ਦੇ ਚੰਗੇ ਸਬੰਧ ਹਨ ਸਾਲ 2017 ’ਚ ਜਦੋਂ ਗਲਫ ਕੌਪਰੇਸ਼ਨ ਕਾਊਂਸਿਲ ਨੇ ਕਤਰ ’ਤੇ ਅੱਤਵਾਦ ਦੀ ਹਮਾਇਤ ਦਾ ਦੋਸ਼ ਲਾ ਕੇ ਕਾਊਂਸਿਲ ਤੋਂ ਬਾਹਰ ਕਰ ਦਿੱਤਾ ਸੀ ਉਸ ਸਮੇਂ ਭਾਰਤ ਨੇ ਬਿਨਾਂ ਕਿਸੇ ਸ਼ਰਤ ਕਤਰ ਨੂੰ ਅਨਾਜ ਭੇਜਿਆ ਸੀ ਕਤਰ ਦੀ ਕੁੱਲ 25 ਲੱਖ ਦੀ ਅਬਾਦੀ ’ਚੋਂ 6.5 ਲੱਖ ਭਾਰਤੀ ਹਨ 6000 ਤੋਂ ਜ਼ਿਆਦਾ ਛੋਟੀਆਂ-ਵੱਡੀਆਂ ਭਾਰਤੀ ਕੰਪਨੀਆਂ ਕਤਰ ’ਚ ਕਾਰੋਬਾਰ ਕਰ ਰਹੀਆਂ ਹਨ ਕਤਰ ਦੇ ਵਿਕਾਸ ਅਤੇ ਉਸ ਦੀ ਇਕੋਨਮੀ ’ਚ ਭਾਰਤੀਆਂ ਦੀ ਵੱਡੀ ਭੂਮਿਕਾ ਹੈ। (Qatar)
ਇਹੀ ਵਜ੍ਹਾ ਹੈ ਕਿ ਪੂਰੇ ਮਾਮਲੇ ’ਚ ਭਾਰਤ ਕੂਟਨੀਤਿਕ ਤਰੀਕੇ ਨਾਲ ਅੱਗੇ ਵਧਿਆ ਅਤੇ ਸਾਬਕਾ ਫੌਜੀਆਂ ਦੀ ਸਜਾ ਨੂੰ ਘੱਟ ਕਰਵਾਉਣ ’ਚ ਸਫਲ ਹੋਇਆ ਹਾਲਾਂਕਿ, ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੈਦ ਦੀ ਮਿਆਦ ਕਿੰਨੀ ਹੋਵੇਗੀ ਪਰ ਜਿਸ ਤਰ੍ਹਾਂ ਭਾਰਤ ਅਤੇ ਕਤਰ ਵਿਚਕਾਰ ਸਜ਼ਾਯਾਫਤਾ ਕੈਦੀਆਂ ਨੂੰ ਇੱਕ-ਦੂਜੇ ਦੇ ਦੇਸ਼ ’ਚ ਤਬਦੀਲ ਕਰਨ ਦਾ ਸਮਝੌਤਾ ਹੈ, ਉਸ ਤੋਂ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਦੇਰ-ਸਵੇਰ ਸਾਬਕਾ ਫੌਜ ਅਧਿਕਾਰੀਆਂ ਨੂੰ ਸਵਦੇਸ਼ ਲਿਆਂਦਾ ਜਾ ਸਕਦਾ ਹੈ। (Qatar)
ਕਤਰ ’ਚ ਭਾਰਤ ਦੀ ਕੂਟਨੀਤੀ ਤੇ ਕਾਨੂੰਨੀ ਲੜਾਈ ਰੰਗ ਲਿਆਈ
ਰਾਹਤ : ਕਤਰ ’ਚ ਅੱਠ ਸਾਬਕਾ ਨੇਵੀ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਰੱਦ | Qatar
ਕਤਰ ’ਚ ਅੱਠ ਸਾਬਕਾ ਨੇਵੀ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਰੱਦ ਹੋ ਗਈ ਹੈ ਉਨ੍ਹਾਂ ਨੂੰ ਹੁਣ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ ਉਹ ਸਜਾ ਕਿੰਨੇ ਸਾਲ ਦੀ ਹੋਵੇਗੀ, ਇਹ ਅਦਾਲਤ ਦੇ ਫੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਇਹ ਅਦਾਲਤੀ ਫੈਸਲਾ ਭਾਰਤ ਅਤੇ ਉਸ ਦੇ ਸਾਬਕਾ ਸਮੁੰਦਰੀ ਫੌਜੀਆਂ ਲਈ ਸੁਖਦਾਈ ਅਤੇ ਰਾਹਤਪੂਰਨ ਹੈ, ਕਿਉਂਕਿ ਜਾਸੂਸੀ ਦੇ ਅਸਪੱਸ਼ਟ ਦੋਸ਼ਾਂ ’ਤੇ ਭਾਰਤੀ ਵਿਦੇਸ਼ਾਂ ’ਚ ਜੇਲ੍ਹ ਦੀ ਸਜ਼ਾ ਝੱਲਦੇ ਰਹੇ ਹਨ ਕਤਰ ’ਚ ਮੌਤ ਦੀ ਸਜ਼ਾ ਨੇ ਭਾਰਤ ਨੂੰ ਹੈਰਾਨੀ ਦੇ ਨਾਲ-ਨਾਲ ਸਦਮੇ ’ਚ ਵੀ ਪਾ ਦਿੱਤਾ ਸੀ ਫੌਜ ਦੇ ਸੱਤ ਸਾਬਕਾ ਅਧਿਕਾਰੀਆਂ ਅਤੇ ਇੱਕ ਸਾਬਕਾ ਮਲਾਹ ਨੂੰ ਕਤਰ ਦੀ ਖੂਫ਼ੀਆ ਏਜੰਸੀ ਨੇ 30 ਅਗਸਤ, 2022 ਨੂੰ ਗ੍ਰਿਫ਼ਤਾਰ ਕਰ ਲਿਆ ਸੀ। (Qatar)
ਇਸ ’ਚ ਨੇਵੀ ਦੇ ਸਾਬਕਾ ਕੈਪਟਨ ਨਵਤੇਜ਼ ਸਿੰਘ ਗਿੱਲ, ਕੈਪਟਨ ਵੀਰੇਂਦਰ ਕੁਮਾਰ ਵਰਮਾ, ਕੈਪਟਨ ਸੌਰਵ ਵਸ਼ਿਸ਼ਠ, ਕਮਾਂਡਰ ਅਮਿਤ ਨਾਗਪਾਲ, ਕਮਾਂਡਰ ਪ੍ਰਨੇਂਦੂ ਤਿਵਾੜੀ, ਕਮਾਂਡਰ ਸੁਗੁਨਾਕਰ ਪਾਕਲਾ, ਕਮਾਂਡਰ ਸੰਜੀਵ ਗੁਪਤਾ ਅਤੇ ਸਮੁੰਦਰੀ ਫੌਜੀ ਰਾਗੇਸ਼ ਸ਼ਾਮਲ ਹਨ ਇਹ ਉੱਥੇ ਓਮਾਨ ਦੇ ਇੱਕ ਫੌਜੀ ਅਧਿਕਾਰੀ ਵੱਲੋਂ ਚਲਾਏ ਜਾਂਦੇ ਅਲ ਦਹਿਰਾ ਗਲੋਬਲ ਟੈਕਨਾਲੋਜਿਜ਼ ਐਂਡ ਕੰਸਲਟਿੰਗ ਸਰਵਿਸੇਜ ਕੰਪਨੀ ਲਈ ਕੰਮ ਕਰ ਰਹੇ ਸਨ, ਜੋ ਕਤਰ ਦੀ ਸਮੁੰਦਰੀ ਫੌਜ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦੇ ਰਹੇ ਸਨ ਕਤਰ ਦੇ ਸਰਕਾਰੀ ਅਫ਼ਸਰ ਅਪਰਾਧ ਦਾ ਖੁਲਾਸਾ ਨਹੀਂ ਕਰ ਰਹੇ ਸਨ ਅਤੇ ਨਾ ਹੀ ਦੋਸ਼ਾਂ ਨੂੰ ਜਨਤਕ ਕਰ ਰਹੇ ਸਨ ਇਹ ਦੋਸ਼ ਜ਼ਰੂਰ ਸਾਹਮਣੇ ਆਇਆ ਕਿ ਸਾਬਕਾ ਸਮੁੰਦਰੀ ਫੌਜੀਆਂ ਨੇ ਕਤਰ ਦੀ ਇੱਕ ਮਹੱਤਵਪੂਰਨ ਪਣਡੁੱਬੀ ਯੋਜਨਾ ਦੀ ਸੰਵੇਦਨਸ਼ੀਲ ਸੂੁਚਨਾ ਇਜ਼ਰਾਇਲ ਨੂੰ ਦਿੱਤੀ ਸੀ।
ਵਰਤਮਾਨ ਸੰਦਰਭਾਂ ’ਚ ਭਾਰਤ ਇਜ਼ਰਾਇਲ ਦਾ ਮਿੱਤਰ-ਦੇਸ਼ ਹੈ, ਜਦੋਂ ਕਿ ਕਤਰ ਹਮਾਸ ਦੀ ਸਿਆਸੀ ਅਗਵਾਈ ਦੀ ਆਰਥਿਕ ਮੱਦਦ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਨਾਹ ਵੀ ਦਿੰਦਾ ਰਿਹਾ ਹੈ, ਪਰ ਪਣਡੁੱਬੀ ਵਾਲੀ ਸੂਚਨਾ ਸਬੰਧੀ ਕਤਰ ਦੇ ਦੋਸ਼ਾਂ ਦਾ ਆਧਾਰ ਪੁਖਤਾ ਨਹੀਂ ਸੀ ਅਤੇ ਨਾ ਹੀ ਸਬੂਤ ਸਨ ਫਿਲਹਾਲ ਭਾਰਤ ਦੀ ਕੂਟਨੀਤਿਕ ਅਤੇ ਕਾਨੂੰਨੀ ਲੜਾਈ ਰੰਗ ਲਿਆਈ ਅਤੇ 8 ਭਾਰਤੀ ਮੌਤ ਦੀ ਸਜ਼ਾ ਤੋਂ ਬਚ ਗਏ ਭਾਰਤ ਅਤੇ ਕਤਰ ਦਰਮਿਆਨ 2015 ਦਾ ਇੱਕ ਸਮਝੌਤਾ ਹੈ, ਜਿਸ ਤਹਿਤ ਸਜਾਯਾਫਤਾ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਦੇਸ਼ ’ਚ ਹੀ ਤਬਦੀਲ ਕਰਨ ਦੀ ਤਜਵੀਜ਼ ਹੈ ਉਹ ਬਾਕੀ ਸਜ਼ਾ ਆਪਣੇ ਹੀ ਦੇਸ਼ ’ਚ ਕੱਟ ਸਕਦੇ ਹਨ ਮੌਜੂਦਾ ਮਾਮਲੇ ’ਚ ਕੀ ਹੁੰਦਾ ਹੈ, ਉਸ ਦਾ ਖੁਲਾਸਾ ਆਉਣ ਵਾਲੇ ਦਿਨਾਂ ’ਚ ਹੀ ਹੋਵੇਗਾ। (Qatar)
ਇਨ੍ਹਾਂ ਸਾਬਕਾ ਫੌਜੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀ ਇਸ ਲਈ ਸਰਕਾਰ ਨੇ ਕਤਰ ਦੀ ਇੱਕ ਦੂਜੀ ਅਦਾਲਤ ’ਚ ਸਾਬਕਾ ਸਮੁੰਦਰੀ ਫੌਜੀਆਂ ਨੂੰ ਮਿਲੀ ਮੌਤ ਦੀ ਸਜਾ ਖਿਲਾਫ਼ ਅਪੀਲ ਦਾਇਰ ਕੀਤੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੀ ਦੁਬਈ ’ਚ ਮੁਲਾਕਾਤ ਵਾਤਾਵਰਨ ਦੇ ਕਾਪ-28 ਸਿਖ਼ਰ ਸੰਮੇਲਨ ਦੌਰਾਨ ਹੋਈ ਸੀ ਪ੍ਰਧਾਨ ਮੰਤਰੀ ਨੇ ਸਾਬਕਾ ਸਮੁੰਦਰੀ ਫੌਜੀਆਂ ਦੀ ਗ੍ਰਿਫ਼ਤਾਰੀ ਅਤੇ ਸਜ਼ਾ-ਏ-ਮੌਤ ਦਾ ਜਿਕਰ ਕੀਤਾ ਸੀ ਜਾਂ ਨਹੀਂ, ਸਰਕਾਰ ਉਸ ਸਬੰਧੀ ਬਿਲਕੁਲ ਖਾਮੋਸ਼ ਹੈ ਬੀਤੇ ਸਾਲ ਅਗਸਤ ’ਚ ਭਾਰਤ ਦੇ ਸਾਬਕਾ ਸਮੁੰਦਰੀ ਫੌਜੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਜੇਲ੍ਹ ’ਚ ਰੱਖਿਆ ਗਿਆ ਸੀ। (Qatar)
ਮਾਮਲੇ ਨੂੰ ਪੂਰੀ ਤਰ੍ਹਾਂ ‘ਗੁਪਤ’ ਬਣਾ ਦਿੱਤਾ ਗਿਆ ਸੀ ਦੋਵੇਂ ਹੀ ਸਰਕਾਰਾਂ ਨੇ ਦੋਸ਼ਾਂ ’ਤੇ ਜਨਤਕ ਗੱਲਬਾਤ ਕਰਨ ’ਚ ਸੰਕੋਚ ਵਰਤਿਆ ਹਾਲਾਂਕਿ ਕਤਰ ’ਚ ਭਾਰਤ ਦੇ ਵਣਜ ਦੂਤ ਅਤੇ ਕਾਨੂੰਨੀ ਟੀਮ ਨੂੰ ਸਾਬਕਾ ਸਮੁੰਦਰੀ ਫੌਜੀਆਂ ਨੂੰ ਮਿਲਣ ਦੀ ਇਜਾਜਤ ਦਿੱਤੀ ਗਈ ਕਤਰ ’ਚ 8 ਲੱਖ ਤੋਂ ਜਿਆਦਾ ਭਾਰਤੀ ਕੰਮ ਕਰਦੇ ਹਨ ਪੂਰੇ ਪੱਛਮੀ ਏਸ਼ੀਆ ’ਚ ਭਾਰਤੀਆਂ ਦੀ ਕੰਮਕਾਜੀ ਅਬਾਦੀ ਸਭ ਤੋਂ ਜਿਆਦਾ ਹੈ, ਲਿਹਾਜ਼ਾ ਜਾਜੂਸੀ ਦੇ ਦੋਸ਼ ਸਹਿਜ ਅਤੇ ਚੁਣੌਤੀਪੂਰਨ ਹਨ ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਸ਼ਰੀਆ ਕਾਨੂੰਨਾਂ ’ਤੇ ਚੱਲਣ ਵਾਲੀਆਂ ਕਤਰ ਦੀਆਂ ਅਦਾਲਤਾਂ ਤੋਂ ਵੀ ਅਜਿਹੇ ਫੈਸਲੇ ਦੀ ਉਮੀਦ ਘੱਟ ਹੀ ਸੀ।
ਭਾਜਪਾ ਦੀ ਸਾਬਕਾ ਬੁਲਾਰਾ ਨੁਪੂਰ ਸ਼ਰਮਾ ਦੇ ਬਿਆਨ ’ਤੇ ਭਾਰਤ ਦੀ ਆਲੋਚਨਾ ਕਰਨ ਵਾਲੀ ਕਤਰ ਸਰਕਾਰ ਦੀ ਅਵਾਜ਼ ਖਾੜੀ ਦੇਸ਼ਾਂ ਦੀਆਂ ਸਭ ਤੋਂ ਤੇਜ਼ ਅਵਾਜਾਂ ’ਚੋਂ ਇੱਕ ਸੀ ਨੁਪੂਰ ਸ਼ਰਮਾ ਮਾਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਉਤਾਰ-ਚੜ੍ਹਾਅ ਦੇਖਿਆ ਗਿਆ ਸੀ ਭਾਰਤ ਅਤੇ ਕਤਰ ਵਿਚਕਾਰ ਕਸ਼ਮੀਰ ਅਤੇ ਭਾਰਤੀ ਮੁਸਲਮਾਨਾਂ ਸਬੰਧੀ ਵੀ ਤਣਾਅ ਰਿਹਾ ਹੈ 2022 ’ਚ ਕਤਰ ’ਚ ਹੋਏ ਫੀਫਾ ਵਰਲਡ ਕੱਪ ਫੁੱਟਬਾਲ ਦੇ ਉਦਘਾਟਨ ਸਮਾਰੋਹ ਲਈ ਵਿਵਾਦਾਪੂਰਨ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਨੂੰ ਸੱਦਾ ਦਿੱਤੇ ਜਾਣ ਦੀਆਂ ਖਬਰਾਂ ’ਤੇ ਭਾਰਤ ’ਚ ਵੀ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ ਸਨ। (Qatar)
ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਅੰਤਰਰਾਸ਼ਟਰੀ ਮਾਮਲੇ ਕਈ ਵਾਰ ਬਹੁਤ ਲੰਮੇ ਖਿੱਚੇ ਜਾਂਦੇ ਹਨ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਰਬਜੀਤ ਸਿੰਘ ਦੇ ਮਾਮਲੇ ’ਚ ਅਜਿਹਾ ਦੇਖਿਆ ਹੈ ਸਰਬਜੀਤ ਨੂੰ ਪਾਕਿਸਤਾਨ ਦੀ ਜੇਲ੍ਹ ’ਚੋਂ ਛੁਡਾਉਣ ’ਚ ਮੌਜੂਦਾ ਮਨਮੋਹਨ ਸਿੰਘ ਦੀ ਸਰਕਾਰ ਸਫਲ ਨਹੀਂ ਹੋ ਸਕੀ ਸੀ ਕਤਰ ’ਚ ਅੱਠ ਸਾਬਕਾ ਫੌਜੀਆਂ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਭਾਰਤੀ ਕੂਟਨੀਤੀ ਦੀ ਜਿੱਤ ਹੀ ਮੰਨੀ ਜਾਣੀ ਚਾਹੀਦੀ ਹੈ ਵਿਦੇਸ਼ ਮੰਤਰਾਲੇ ਨੇ ਕੂਟਨੀਤਿਕ ਪੱਧਰ ’ਤੇ ਇਸ ਮਾਮਲੇ ’ਚ ਕਾਫੀ ਮਿਹਨਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਤਰ ਦੇ ਅਮੀਰ ਨਾਲ ਇਸ ਮਾਮਲੇ ’ਚ ਗੱਲਬਾਤ ਕੀਤੀ ਸੀ ਫਿਲਹਾਲ ਜਾਜੂਸੀ ਦੇ ਦੋਸ਼ ਹਾਲੇ ਹਟਾਏ ਨਹੀਂ ਗਈ ਹਨ ਇਸ ਦਾ ਅਰਥ ਇਹੀ ਹੈ ਕਿ ਭਾਰਤ ਸਰਕਾਰ ਨੂੰ ਹਾਲੇ ਹੋਰ ਲੜਾਈ ਲੜਨੀ ਪਵੇਗੀ। (Qatar)
ਇਨ੍ਹਾਂ ਲੋਕਾਂ ਨੂੰ ਬੇਗੁਨਾਹ ਸਾਬਤ ਕਰਨ ਲਈ ਹਾਲੇ ਹੋਰ ਕੂਟਨੀਤਿਕ ਚਾਰੇ ਬਣਾਏ ਜਾਣ ਦੀ ਜ਼ਰੂਰਤ ਹੈ ਅਲ ਦਹਿਰਾ ਗਲੋਬਲ ਟੈਕਨਾਲੋਜੀ ਐਂਡ ਕੰਸਟਿੰਗ ਸਰਵਿਸੇਜ ਕੰਪਨੀ ਸ਼ੱਕੀ ਗਤੀਵਿਧੀਆਂ ’ਚ ਸ਼ਾਮਲ ਰਹੀ ਹੈ ਇਸ ਦੀ ਕੋਈ ਪੁਖਤਾ ਜਾਣਕਾਰੀ ਜਾਂ ਸਬੂਤ ਨਹੀਂ ਹੈ ਇਸ ਆਧਾਰ ’ਤੇ ਕੰਪਨੀ ਨੂੰ ‘ਕਾਲੀ ਸੂਚੀ ’ਚ ਪਾ ਦੇਣਾ ਚਾਹੀਦਾ ਅਤੇ ਭਾਰਤੀ ਹੁਣ ਵੀ ਇਸ ਕੰਪਨੀ ’ਚ ਤਾਇਨਾਤ ਹਨ ਜਾਂ ਕੰਪਨੀ ਛੱਡ ਚੁੱਕੇ ਹਨ, ਪਰ ਵਿਦੇਸ਼ੀ ਕੰਪਨੀਆਂ ’ਚ ਸ਼ਾਮਲ ਹੋਣ ਤੋਂ ਪਹਿਲਾਂ ਭਾਰਤੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਕੰਪਨੀਆਂ ਦੀ ਪਿੱਠਭੂਮੀ ਕੀ ਰਹੀ ਹੈ ਜਿਨ੍ਹਾਂ ਦੇਸ਼ਾਂ ਦੀ ਨਿਆਂਇਕ ਵਿਵਸਥਾ ‘ਬਲੈਕ ਬਾਕਸ’ ਵਰਗੀ ਹੈ, ਉੱਥੇ ਨੌਕਰੀ ਨਹੀਂ ਕਰਨੀ ਚਾਹੀਦੀ ਆਖਰ ਨਿਆਂਇਕ ਇਨਸਾਫ ਤਾਂ ਜ਼ਰੂਰੀ ਹੈ ਲਗਭਗ ਇਹ ਮਾਮਲਾ ਭਾਰਤੀਆਂ ਨੂੰ ਕਈ ਵੱਡੇ ਸਬਕ ਦੇ ਸਕਦਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਇਹ ਸਬਕ ਲੈਣਾ ਚਾਹੀਦਾ ਅਤੇ ਵਿਦੇਸ਼ ਜਾਣ ਦੀ ਅੰਨ੍ਹੀ ਦੌੜ ’ਚ ਸ਼ਾਮਲ ਨਾ ਰਹੇ। (Qatar)
ਡੇਢ ਘੰਟੇ ਤੱਕ ਪੁੱਛਗਿੱਛ ਕੀਤੀ (Amritpal Singh )
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਲਿਆ। ਸੁਰੱਖਿਆ ਅਧਿਕਾਰੀਆਂ ਨੇ ਕਰੀਬ ਡੇਢ ਘੰਟਾ ਤਰਸੇਮ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਨੂੰ ਘਰ ਵਾਪਸ ਭੇਜ ਦਿੱਤਾ। ਸੂਤਰਾਂ ਅਨੁਸਾਰ ਤਰਸੇਮ ਸਿੰਘ ਕਤਰ ਜਾ ਰਹੇ ਹਨ ਪਰ ਉਨਾਂ ਨੂੰ ਵਿਦੇਸ਼ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਪਤਨੀ ਨੂੰ ਵੀ ਵਿਦੇਸ਼ ਜਾਣ ਤੋ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਾ ਕਰ ਸਕਣ ਕਾਰਨ ਗੋਲ ਰਹਿਤ ਡਰਾਅ ਰਿਹਾ ਮੈਚ | stubble
ਦੋਹਾ (ਏਜੰਸੀ)। ਭਾਰਤੀ ਸੀਨੀਅਰ ਫੁੱਟਬਾਲ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਏਸ਼ੀਅਨ ਚੈਂਪੀਅਨ ਕਤਰ ਨੂੰ ਇੱਥੇ ਜਾਸਿਮ ਬਿਨ ਹਮਾਦ ਸਟੇਡੀਅਮ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ ਕਤਰ 2022 ਦੇ ਦੂਜੇ ਗਰੁੱਪ ਈ ਮੈਚ ਅਤੇ ਏਐਫਸੀ ਏਸ਼ੀਅਨ ਕੱਪ ਚੀਨ 2023 ਦੇ ਸੰਯੁਕਤ ਕੁਆਲੀਫਾਇਰ ਮੁਕਾਬਲੇ ‘ਚ ਗੋਲਰਹਿਤ ਡਰਾਅ ‘ਤੇ ਰੋਕ ਸਭ ਨੂੰ ਹੈਰਾਨ ਕਰ ਦਿੱਤਾ ਦੋਹਾ ‘ਚ ਹੋਏ ਮੁਕਾਬਲੇ ‘ਚ ਭਾਰਤੀ ਟੀਮ ਨੇ ਲਜਵਾਬ ਪ੍ਰਦਰਸ਼ਨ ਕਰਦਿਆਂ ਵਿਰੋਧੀ ਮਜ਼ਬੂਤ ਟੀਮ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਤੈਅ ਸਮੇਂ ‘ਚ ਗੋਲ ਰਹਿਤ ਡਰਾਅ ‘ਤੇ ਖਤਮ ਹੋਇਆ।
ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ
ਫੀਫਾ ਰੈਂਕਿੰਗ ‘ਚ 62ਵੇਂ ਨੰਬਰ ਦੀ ਕਤਰ ਅਤੇ 103ਵੀਂ ਰੈਂਕਿੰਗ ਦੀ ਭਾਰਤੀ ਟੀਮ ਦਰਮਿਆਨ ਇਸ ਮੁਕਾਬਲੇ ‘ਚ ਹਾਲਾਂਕਿ ਏਸ਼ੀਅਨ ਚੈਂਪੀਅਨ ਟੀਮ ਦਾ ਹੀ ਪਲੜਾ ਭਾਰੀ ਮੰਨਿਆ ਜਾ ਰਿਹਾ ਸੀ ਜਿਸ ਨੇ ਯੂਏਈ 2019 ਦੇ ਏਐਫਸੀ ਏਸ਼ੀਅਨ ਕੱਪ ਮੁਕਾਬਲੇ ‘ਚ ਜਪਾਨ ਨੂੰ ਫਾਈਨਲ ‘ਚ 3-1 ਨਾਲ ਹਰਾਇਆ ਸੀ ਮੁੱਖ ਕੋਚ ਇਗੋਲ ਸਿਤਮਾਕ ਨੇ ਆਪਣੇ ਓਮਾਨ ‘ਚ ਖੇਡੇ ਗਏ ਪਹਿਲੇ ਮੈਚ ਦੇ ਲਾਈਨਅਪ ‘ਚ ਹਾਲਾਂਕਿ ਚਾਰ ਬਦਲਾਅ ਕੀਤੇ ਸਨ ਟੀਮ ਦੇ ਸਟਾਰ ਖਿਡਾਰੀ ਸੁਨੀਲ ਛੇਤਰੀ ਹਾਲਾਂਕਿ ਵਾਇਰਲ ਬੁਖਾਰ ਕਾਰਨ ਇਸ ਮੈਚ ਦਾ ਹਿੱਸਾ ਨਹੀਂ ਬਣ ਸਕੇ ਅਤੇ ਸਟੈਂਡ ਤੋਂ ਹੀ ਉਨ੍ਹਾਂ ਨੇ ਪੂਰਾ ਮੈਚ ਵੇਖਿਆ ਬਲੂ ਟਾਈਗਰਜ਼ ਨੇ ਮੈਚ ਦੇ ਪਹਿਲੇ ਹਾਫ ‘ਚ ਦਬਾਅ ‘ਤੇ ਕਾਬੂ ਪਾਇਆ।
ਮੈਚ ਦੇ 51ਵੇਂ ਮਿੰਟ ‘ਚ ਉਦਾਂਤਾ ਨੇ ਸਹਲ ਦੇ ਪਾਸ ‘ਤੇ ਵਿਰੋਧੀ ਟੀਮ ਦੇ ਅਬਦੇਲਕਰੀਮ ਹਸਨ ਨੂੰ ਪਾਰ ਕਰਕੇ ਮਾਨਵੀਰ ਸਿੰਘ ਨੂੰ ਗੇਂਦ ਪਾਸ ਕਰਵਾਈ ਪਰ ਇਹ ਉਨ੍ਹਾਂ ਲਈ ਕਾਫੀ ਦੂਰ ਰਹੀ ਛੇ ਮਿੰਟ ਬਾਅਦ ਸਹਲ ਨੇ ਕਤਰੀ ਮਿਡਫੀਲਡਰ ਨੂੰ ਫਿਰ ਛਕਾਇਆ ਅਸੀਮ ਮਦੀਬੋ ਦੇ ਫਾਊਲ ਕਰਨ ‘ਤੇ ਉਨ੍ਹਾਂ ਨੂੰ ਫਿਰ ਯੈਲੋ ਕਾਰਡ ਮਿਲ ਗਿਆ ਇਸ ਸਮੇਂ ਤੱਕ ਭਾਰਤੀ ਖਿਡਾਰੀਆਂ ਦਾ ਆਤਮਵਿਸ਼ਵਾਸ ਕਾਫੀ ਮਜ਼ਬੂਤ ਹੋ ਗਿਆ ਅਤੇ ਉਨ੍ਹਾਂ ਨੇ ਵਿਰੋਧੀ ਟੀਮ ਨੂੰ ਗੇਂਦ ‘ਤੇ ਕਬਜ਼ਾ ਬਣਾਉਣ ਦਾ ਮੌਕਾ ਨਹੀਂ ਦਿੱਤਾ ਮੁਕਾਬਲੇ ਦੇ ਲਗਭਗ ਇੱਕ ਘੰਟੇ ਬਾਅਦ ਭਾਰਤੀ ਟੀਮ ਨੂੰ ਫਿਰ ਤੋਂ ਗੋਲ ਦਾ ਵਧੀਆ ਮੌਕਾ ਮਿਲਿਆ ਪਰ ਅਨੀਰੁੱਧ ਥਾਪਾ ਕਾਰਨਰ ਤੋਂ ਖੁੰਝ ਗਏ ਮੈਚ ਦੇ 9 ਮਿੰਟ ਬਾਕੀ ਰਹਿੰਦੇ ਉਦਾਂਤਾ ਨੇ ਅਬਦੇਲਕਰੀਮ ਨੂੰ ਫਿਰ ਤੋਂ ਝਕਾਨੀ ਦਿੱਤੀ ਪਰ ਉਹ ਫਿਰ ਤੋਂ ਜਬਰਦਸਤ ਗੋਲ ਦੇ ਮੌਕੇ ਤੋਂ ਬੇਹੱਦ ਨੇੜਿਓਂ ਖੁੰਝ ਗਏ ਭਾਰਤ ਹੁਣ ਆਪਣਾ ਅਗਲਾ ਮੁਕਾਬਲਾ 15 ਅਕਤੂਬਰ ਨੂੰ ਬੰਗਲਾਦੇਸ਼ ਨਾਲ ਕੱਲਕੱਤਾ ਦੇ ਯੁਵਾ ਭਾਰਤੀ ਕ੍ਰਣਾਂਗਨ ‘ਚ ਖੇਡੇਗਾ।
ਮੈਨੂੰ ਆਪਣੇ ਖਿਡਾਰੀਆਂ ‘ਤੇ ਮਾਣ : ਛੇਤਰੀ
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ ਛੇਤਰੀ ਨੇ ਟਵੀਟ ਕੀਤਾ, ਪ੍ਰਿਅ ਭਾਰਤ, ਇਹ ਮੇਰੀ ਟੀਮ ਹੈ ਅਤੇ ਇਹ ਮੇਰੇ ਲੜਕੇ ਹਨ ਇਸ ਸਮੇਂ ਮੈਂ ਕਿੰਨਾ ਮਾਣ ਮਹਿਸੂਸ ਕਰ ਰਿਹਾ ਹਾਂ ਇਸ ਦਾ ਬਿਆਨ ਨਹੀਂ ਕਰ ਸਕਦਾ ਅੰਕ ਸੂਚੀ ਦੇ ਹਿਸਾਬ ਨਾਲ ਇਹ ਇੱਕ ਵੱਡਾ ਨਤੀਜਾ ਨਹੀਂ ਹੈ, ਪਰ ਮੁਕਾਬਲੇ ਸਬੰਧੀ ਇਹ ਵੱਡਾ ਹੈ ਕੋਚਿੰਗ ਸਟਾਫ ਅਤੇ ਡ੍ਰੈਸਿੰਗ ਰੂਪ ਨੂੰ ਇਸ ਦਾ ਬਹੁਤ ਵੱਡਾ ਸਿਹਰਾ ਜਾਂਦਾ ਹੈ।
ਕਤਰ ਨਾਲ ਡਿਪਲੋਮੈਟਿਕ ਸਬੰਧ ਖਤਮ
ਨਵੀਂ ਦਿੱਲੀ: ਕਤਰ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਭਾਰਤ ਏਅਰਲਿਫ਼ਟ ਦੇ ਜ਼ਰੀਏ ਕੱਢੇਗਾ। ਇਸ ਲਈ ਅਗਲੇ ਹਫ਼ਤੇ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਹਾਲ ਹੀ ਵਿੱਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਸਮੇਤ ਸੱਤ ਮੁਸਲਿਮ ਦੇਸ਼ਾਂ ਨੇ ਕਤਰ ਦੇ ਨਾਲ ਡਿਪਲੋਮੈਟਿਕ ਸਬੰਧ ਖਤਮ ਕਰ ਲਏ ਸਨ, ਜਿਸ ਨਾਲ ਖਾੜੀ ਖੇਤਰ ਵਿੱਚ ਸੰਕਟ ਗਹਿਰਾ ਗਿਆ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਤਰ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਐਕਸਪ੍ਰੈਸ ਵੱਲੋਂ 25 ਜੂਨ ਨੂੰ ਅੱਠ ਜੁਲਾਈ ਤੱਕ ਕੇਰਲਾ ਅਤੇ ਦੋਹਾ ਦਰਮਿਆਨ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਨ੍ਹਾਂ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਲਈ 186 ਸੀਟਾਂ ਵਾਲੀ ਬੋਇੰਗ 737 ਦੀ ਵਰਤੋਂ ਕੀਤੀ ਜਾਵੇਗੀ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜੈੱਟ ਏਅਰਵੇਜ਼ ਮੁੰਬਈ ਤੋਂ ਦੋਹਾ ਦਰਮਿਆਨ ਵਾਧੂ ਉਡਾਣਾਂ ਸ਼ੁਰੂ ਕਰੇਗਾ। ਉੱਧਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭਰੋਸਾ ਦਿੱਤਾ ਕਿ ਕਤਰ ਤੋਂ ਭਾਰਤੀ ਨਾਗਰਿਕਾਂ ਨੂੰ ਸਮੇਂ ਨਾਲ ਵਾਪਸ ਲਿਆਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।