Robbed - Sach Kahoon Punjabi
Crime News: ਸੇਲ ਮੈਨੇਜਰ ’ਤੇ ਕਾਪੇ ਨਾਲ ਹਮਲਾ ਕਰਕੇ ਹਜ਼ਾਰਾਂ ਰੁਪਏ ਲੁੱਟੇ
Crime News: ਵਾਰਦਾਤ ਸੀਸੀਟੀਵੀ ’ਚ ਕੈਦ
Crime News: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਪਿੰਡ ਚੰਨਣਖੇੜਾ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਪੰਪ ਮੁਲਾਜ਼ਮਾਂ ’ਤੇ ਹਮਲਾ ਕਰਕੇ ਹਜ਼ਾਰਾਂ ਰੁਪਏ ਦੀ ਨਗਦੀ ਲੁੱਟ ਲਈ। ਲੁੱਟ ਦੀ ਇਹ ਘਟਨਾ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਐਵਰਗਰੀਨ ਪੈਟਰੋਲ ਪੰਪ ਦੇ ਮਾਲਕ ਅਤੇ ਮਾਡਲ ਟਾਊਨ ਅਬੋਹਰ ਦੇ ਵਸਨੀਕ ਸ਼ੰਕਰ ਪੁੱਤਰ ਟੇਕਚੰਦ ਨੇ ਦੱਸਿਆ ਕਿ ਉਨਾਂ ਦੇ ਪੰਪ ਦਾ ਸੇਲਜ਼ ਮੈਨੇਜਰ ਕਮਰੇ ’ਚ ਬੈਠ ਕੇ ਹਿਸਾਬ ਕਰ ਰਿਹਾ ਸੀ ਇਸ ਦੌਰਾਨ 2 ਨਕਾਬਪੋਸ਼ ਲੜਕੇ ਆਏ, ਜਿੰਨਾ ’ਚੋਂ ਇਕ ਨੇ ਕਮਰੇ ਵਿਚ ਬੈਠੇ 2 ਪੰਪ ਮੁਲਾਜ਼ਮਾਂ ਨੂੰ ਬੰਨ ਲਿਆ, ਜਦੋਕਿ ਦੂਸਰੇ ਨਕਾਬਪੋਸ਼ ਨੇ ਸੇਲਜ ਮੈਨੇਜਰ ’ਤੇ ਕਾਪੇ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਤੋਂ ਬਾਅਦ ਉਸ ਕੋਲੋਂ ਕਰੀਬ 45 ਹਜ਼ਾਰ ਲੁੱਟ ਲਏ ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: Fire News: ਘਰ ਨੂੰ ਲੱਗੀ ਅਚਾਨਕ ਭਿਆਨਕ ਅੱਗ, ਮੌਕੇ ’ਤੇ ਪਹੁੰਚੀ ਫਾਇਰ ਬਿਗ੍ਰੇਡ
ਘਟਨਾ ਤੋਂ ਬਾਅਦ ਸੈੱਲ ਮੈਨੇਜਰ ਨੇ ਇਸ ਦੀ ਸੂਚਨਾ ਪੰਪ ਮਾਲਕ ਨੂੰ ਦਿੱਤੀ, ਜਿਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਲੁੱਟ ਦੀ ਇਹ ਘਟਨਾ ਉੱਥੇ ਲੱਗੇ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਓਧਰ, ਸਦਰ ਪੁਲਿਸ ਦਾ ਕਹਿਣਾ ਹੈ ਕਿ ਇਸ ਲੁੱਟ-ਖੋਹ ਦੀ ਘਟਨਾ ਬਾਰੇ ਸ਼ਿਕਾਇਤ ਮਿਲੀ ਹੈ, ਜਿਸ ਦੀ ਜਲਦੀ ਹੀ ਜਾਂਚ ਕੀਤੀ ਜਾਵੇਗੀ। Crime News
ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ
ਸੀਸੀਟੀਵੀ ਦੀ ਫੁਟੇਜ ਦੇ ਅਧਾਰ ’ਤੇ ਪੁਲਿਸ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟੀ  (Robbery)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਵਾਰ ਫ਼ਿਰ ਹਥਿਆਰਾਂ ਦੀ ਨੋਕ ’ਤੇ ਦੁਕਾਨ ਅੰਦਰੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ ’ਚ ਪਿਸਤੌਲ ਦਿਖਾ ਕੇ ਲੁੱਟ ਰਹੇ 3 ਨਕਾਬਪੋਸ਼ ਲੁਟੇਰੇ ਦਿਖਾਈ ਦੇ ਰਹੇ ਹਨ। ਜਿੰਨਾਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਦੁਕਾਨਦਾਰ ਦੇ ਪੈਰ ’ਤੇ ਗੋਲੀ ਲੱਗਣ ਦੀ ਜਾਣਕਾਰੀ ਮਿਲੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੇ ਅਧਾਰ ’ਤੇ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟ ਗਈ ਹੈ। (Robbery)
ਮਾਮਲਾ ਸ਼ੁੱਕਰਵਾਰ ਰਾਤ ਸਾਢੇ ਕੁ 11 ਵਜੇ ਦਾ ਦੱਸਿਆ ਜਾ ਰਿਹਾ ਹੈ। ਜਦੋਂ ਚੰਡੀਗੜ ਰੋਡ ’ਤੇ ਸਥਿੱਤ ਇੱਕ ਮੈਡੀਕਲ ਦੀ ਦੁਕਾਨ ’ਚ ਇੱਕ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ ਲੁਟੇਰੇ ਘੁਸ ਗਏ। ਜਿੰਨਾਂ ਨੇ ਦੁਕਾਨ ਅੰਦਰ ਵੜਦਿਆਂ ਹੀ ਆਪਣੇ ਹੱਥ ’ਚ ਫ਼ੜੇ ਪਿਸਤੌਲ ਦੁਕਾਨਦਾਰ ’ਤੇ ਤਾਣਦਿਆਂ ਕਾਊਂਟਰ ਦੇ ਦਰਾਜ਼ ’ਚ ਫਰੋਲਾ- ਫਰੋਲੀ ਸ਼ੁਰੂ ਕਰ ਦਿੱਤੀ ਅਤੇ ਇੱਕ ਨੇ ਦੁਕਾਨਦਾਰ ਵੱਲੋਂ ਕਾਊਂਟਰ ’ਤੇ ਰੱਖਿਆ ਗਿਆ ਬੈਗ, ਲੈਪਟਾਪ ਤੇ ਦੁਕਾਨਦਾਰ ਦਾ ਮੋਬਾਇਲ ਆਪਣੇ ਕਬਜੇ ’ਚ ਲੈ ਲਿਆ ਅਤੇ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। (Robbery)
ਇਹ ਵੀ ਪਡ਼੍ਹੋ: ਪੁਲਿਸ ਵੱਲੋਂ ਸਕੂਲ ’ਚ ਧਮਕੀ ਭਰੇ ਪੱਤਰ ਤੇ ਡੁਪਲੀਕੇਟ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਕਾਬੂ
ਦੁਕਾਨਦਾਰ ਮੁਤਾਬਿਕ ਬੈਗ ਵਿੱਚ ਇੱਕ ਲੱਖ ਰੁਪਏ ਦੀ ਨਗਦੀ ਸੀ। ਇਸ ਦੌਰਾਨ ਲੁਟੇਰਿਆਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਪੈਰ ’ਤੇ ਇੱਕ ਗੋਲੀ ਲੱਗਣ ਨਾਲ ਦੁਕਾਨਦਾਰ ਜਖ਼ਮੀ ਹੋ ਗਿਆ ਜੋ ਸਿਵਲ ਹਸਪਤਾਲ ਵਿਖੇ ਇਲਾਜ਼ ਅਧੀਨ ਹੈ। ਪੀੜਤ ਦੁਕਾਨਦਾਰ ਸੂਰਜ ਰਾਜਪੂਤ ਵਾਸੀ ਸਰਪੰਚ ਕਲੋਨੀ ਨੇ ਦੱਸਿਆ ਕਿ ਲੰਘੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਜਾਣ ਲਈ ਤਿਆਰ ਹੀ ਖੜਾ ਸੀ, ਕਿ ਇੱਕਦਮ 3 ਵਿਅਕਤੀ ਦੁਕਾਨ ਅੰਦਰ ਆ ਧਮਕੇ। ਜਿੰਨਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਦੁਕਾਨ ਅੰਦਰ ਵੜਦਿਆਂ ਹੀ ਉਸ ’ਤੇ ਪਿਸਤੌਲ ਤਾਣ ਦਿੱਤੇ। (Robbery)
ਉਨਾਂ ਦੱਸਿਆ ਕਿ ਲੁਟੇਰਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਉਸ ਕੋਲੋਂ ਇੱਕ ਲੱਖ ਰੁਪਏ ਦੀ ਨਗਦੀ ਵਾਲਾ ਬੈਗ ਤੋਂ ਇਲਾਵਾ ਮੋਬਾਇਲ ਤੇ ਲੈਪਟਾਪ ਲੈ ਕੇ ਫਰਾਰ ਹੋ ਗਏ ਹਨ। ਰਾਜਪੂਤ ਨੇ ਦੱਸਿਆ ਕਿ ਜਾਂਦੇ ਜਾਂਦੇ ਲੁਟੇਰਿਆਂ ਨੇ ਉਸ ਵੱਲ ਦੋ ਗੋਲੀਆਂ ਵੀ ਚਲਾਈਆਂ, ਜਿੰਨਾਂ ਵਿੱਚੋਂ ਇੱਕ ਗੋਲੀ ਉਸ ਦੇ ਪੈਰ ਵਿੱਚ ਲੱਗੀ ਹੈ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੰਪਰਕ ਕੀਤੇ ਜਾਣ ’ਤੇ ਥਾਣਾ ਜਮਾਲਪੁਰ ਦੇ ਐਸਐਚਓ ਜਸਪਾਲ ਸਿੰਘ ਨੇ ਕਿਹਾ ਕਿ ਘਟਨਾਂ ਦੀ ਸੂਚਨਾ ਉਨਾਂ ਨੂੰ ਮਿਲ ਗਈ ਹੈ ਪਰ ਉਹ ਸਵੇਰ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਣ ਵਾਲੀ ਰੈਲੀ ਵਾਲੇ ਸਥਾਨ ’ਤੇ ਡਿਉਟੀ ’ਤੇ ਹਨ। ਉਨਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਦੇ ਅਧਾਰ ’ਤੇ ਜਾਂਚ ਆਰੰਭ ਦਿੱਤੀ ਗਈ ਹੈ ਜਲਦ ਹੀ ਲੁਟੇਰੇ ਉਨਾਂ ਦੀ ਸਿਕੰਜੇ ’ਚ ਹੋਣਗੇ।
ਪਿਸਤੌਲ ਦੀ ਨੋਕ ’ਤੇ ਨੌਜਵਾਨ ਤੋਂ 24 ਹਜ਼ਾਰ ਤੇ ਮੋਬਾਈਲ ਫੋਨ ਲੁੱਟਿਆ
(ਸਤੀਸ਼ ਜੈਨ) ਰਾਮਾਂ ਮੰਡੀ। ਸੂਬੇ ਵਿੱਚ ਅਪਰਾਧੀਆਂ ਦਾ ਮਨੋਬਲ ਕਿੰਨਾ ਉੱਚਾ ਹੈ ਅਤੇ ਲੁੱਟ-ਖੋਹ ਦਾ ਬਜ਼ਾਰ ਕਿਸ ਕਦਰ ਗਰਮ ਹੈ ਇਸ ਦਾ ਜਿਉਂਦਾ ਜਾਗਦਾ ਸਬੂਤ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਸੋਮਵਾਰ ਸ਼ਾਮ ਨੂੰ ਰਾਮਾਂ ਮੰਡੀ ਦੇ ਨਾਲ ਲੱਗਦੇ ਪਿੰਡ ਬਾਘਾ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਪਿਸਤੌਲ ਦੀ ਨੋਕ ’ਤੇ 24 ਹਜ਼ਾਰ ਦੀ ਨਗਦੀ ਅਤੇ ਮੋਬਾਈਲ ਫ਼ੋਨ ਲੁੱਟ ਲਿਆ। (Robbery Incident)
ਇਹ ਵੀ ਪੜ੍ਹੋ : ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪੱਤਰਕਾਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਪੀੜਤ ਨੌਜਵਾਨ ਪਿ੍ਰੰਸ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਮੋਬਾਈਲ ਫ਼ੋਨ ਅਤੇ ਇਸ ਦਾ ਸਮਾਨ ਵੇਚਣ ਦਾ ਕੰਮ ਕਰਦਾ ਹੈ ਅਤੇ ਸੋਮਵਾਰ ਸ਼ਾਮ ਨੂੰ ਉਹ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਅਤੇ ਉਸਦਾ ਮੋਟਰਸਾਈਕਲ ਨੂੰ ਰੋਕ ਲਿਆ। ਉਹਨਾਂ ਨੇ ਪਿਸਤੌਲ ਦੀ ਨੋਕ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਨੇ ਥਾਣੇ ’’ਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਣ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਦੇ ਰਾਜ ਵਿੱਚ ਲੁਟੇਰਿਆਂ ਦੇ ਹੌਂਸਲੇ ਐਨੇ ਜਿਆਦਾ ਵਧ ਗਏ ਹਨ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਰਿਹਾ। Robbery Incident
ਚਾਕੂ ਦੀ ਨੋਕ ’ਤੇ ਸਾਇਕਲ ਸਵਾਰ ਲੁੱਟਿਆ
ਸਾਇਕਲ ਸਵਾਰ ਵਿਅਕਤੀਆਂ ਕੋਲੋਂ ਲੁੱਟੇ 20 ਹਜ਼ਾਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਲੁੱਟਾਂ-ਖੋਹਾਂ ਦਾ ਸ਼ਿਲਸਿਲਾ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਮੁਸ਼ਤੈਦ ਹੈ ਪਰ ਲੁਟੇਰੇ ਦੋ ਕਦਮ ਅੱਗੇ ਹੀ ਚੱਲ ਰਹੇ ਹਨ। (Crime News) ਜਿੰਨਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਨੂੰ ਦੋ ਕਦਮ ਅੱਗੇ ਹੋਣਾ ਪੈਣਾ ਹੈ। ਮਾਮਲਾ ਸਥਾਨਕ ਸ਼ਹਿਰ ਦਾ ਹੀ ਹੈ, ਜਿੱਥੇ ਬਦਮਾਸਾਂ ਨੇ ਸ਼ਾਮ ਢਲਦਿਆਂ ਹੀ ਸਾਇਕਲ ਸਵਾਰ ਦੋ ਵਿਅਕਤੀਆਂ ਨੂੰ ਘੇਰਿਆ ਅਤੇ ਚਾਕੂ ਦੀ ਨੋਕ ’ਤੇ ਉਨਾਂ ਪਾਸੋਂ 20 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਬੇਖੌਫ਼ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅੱਜ ਫਿਰ ਘਟੇ ਗੈਸ ਸਿਲੰਡਰ ਦੇ ਭੇਅ, ਜਾਣੋ ਕਿੰਨੇ ਵਿੱਚ ਮਿਲੇਗਾ ਸਿਲੰਡਰ
ਪੁਲਿਸ ਕੋਲ ਲਿਖਾਈ ਸ਼ਿਕਾਇਤ ’ਚ ਕਮਲੇਸ਼ ਨੇ ਦੱਸਿਆ ਕਿ ਉਹ ਪਿੰਡ ਜੱਸੜ ਵਿਖੇ ਗਿੰਨੀ ਫੂਡ ਪ੍ਰੋਡੈਕਟਸ ’ਚ ਨੋਕਰੀ ਕਰਦਾ ਹੈ। 30 ਅਗਸਤ ਨੂੰ ਸ਼ਾਮੀ ਸਾਢੇ ਕੁ 7 ਵਜੇ ਦੇ ਕਰੀਬ ਆਪਣੇ (Crime News) ਸਾਥੀ ਮੁਹੰਮਦ ਸ਼ਾਹਿਦ ਨਾਲ ਸਾਇਕਲ ’ਤੇ ਸਾਹਨੇਵਾਲ ਨੂੰ ਜਾ ਰਹੇ ਸੀ। ਜਦੋਂ ਉਹ ਟਿੱਬਾ ਪੁਲ ਨਜ਼ਦੀਕ ਪਹੁੰਚੇ ਤਾਂ ਪੀਬੀ 10- ਐੱਚ ਵਾਈ 4735 ਹੀਰੋ ਹਾਂਡਾ ਮੋਟਰਸਾਇਕਲ ’ਤੇ ਸਵਾਰ ਦੋ ਨਾਮਲੂਮ ਵਿਅਕਤੀਆਂ ਨੇ ਉਨਾਂ ਨੂੰ ਰੋਕਿਆ ਅਤੇ ਉਸਦੀ ਗਰਦਨ ’ਤੇ ਚਾਕੂ ਰੱਖ ਕੇ ਉਸਦੀ (ਕਮਲੇਸ਼) ਜੇਬ ਵਿੱਚੋਂ 20 ਹਜ਼ਾਰ ਰੁਪਏ ਦੀ ਨਗਦੀ ਕੱਢਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਨਾਂ ਤੁਰੰਤ ਪੁਲਿਸ ਨੂੰ ਸੂਚਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ। ਕਮਲੇਸ਼ ਦੀ ਸ਼ਿਕਾਇਤ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਮਲੇਸ਼ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ (Amritsar Airport ) ਹਵਾਈ ਅੱਡੇ ‘ਤੇ ਇੱਕ ਵਿਦੇਸ਼ ਜਾ ਰਹੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ’ਤੇ ਲੋਡਰ ਨੇ ਬੜੀ ਚਲਾਕੀ ਨਾਲ ਬਜ਼ੁਰਗ ਔਰਤ ਦੇ ਸੋਨੇ ਦੇ ਗਹਿਣੇ ਲੁੱਟ ਲਏ। ਸ਼ਾਤਿਰ ਲੋਡਰ ਨੇ ਇਸ ਗੱਲ ਦਾ ਬਜ਼ੁਰਗ ਔਰਤ ਨੂੰ ਪਤਾ ਵੀ ਨਾ ਚੱਲਣ ਦਿੱਤਾ। ਇਸ ਚੋਰ ਦੀ ਪਛਾਣ ਉਮਰਪੁਰਾ ਅਜਨਾਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਵਜੋਂ ਹੋਈ ਹੈ। ਹਾਲਾਂਕਿ ਔਰਤ ਦੀ ਸ਼ਿਕਾਇਤ ਤੋਂ ਬਾਅਦ ਏਅਰਪੋਰਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਗਹਿਣੇ ਵੀ ਬਰਾਮਦ ਕਰ ਲਏ ਹਨ।  ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇੰਜ ਮਾਰੀ ਠੱਗੀ (Amritsar Airport )
ਪੀੜਤ ਬਜ਼ੁਰਗ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਲੰਡਨ ਜਾਣ ਵਾਲੀ ਫਲਾਈਟ ਲੈਣ ਲਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ ਸੀ ਪਰ ਚੈੱਕ-ਇਨ ਦੌਰਾਨ ਲੋਡਰ ਉਸ ਦੇ ਸਾਹਮਣੇ ਆ ਗਿਆ। ਲੋਡਰ ਨੇ ਉਸ ਨੂੰ ਗਹਿਣੇ ਪਾ ਕੇ ਫਲਾਈਟ ਵਿਚ ਨਾ ਚੜ੍ਹਨ ਦੀ ਹਦਾਇਤ ਕੀਤੀ ਅਤੇ ਗਹਿਣੇ ਉਤਾਰਨ ਲਈ ਕਿਹਾ। ਲੋਡਰ ਗੋਪੀ ਬਜ਼ੁਰਗ ਔਰਤ ਨੂੰ ਟਰਮੀਨਲ ਦੇ ਹਾਲ ਵਿੱਚ ਲੈ ਗਿਆ ਅਤੇ ਉਸ ਨੂੰ ਸੋਨੇ ਦੀਆਂ ਚੂੜੀਆਂ ਉਤਾਰ ਕੇ ਬੈਗ ਵਿੱਚ ਰੱਖਣ ਲਈ ਕਿਹਾ।
ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਨੂੰ ਮੁੱਖ ਮੰਤਰੀ ਮਾਨ ਦੀ ਚੇਤਾਵਨੀ, ਰਿਸ਼ਵਤ ਮੰਗਣ ਦੀ ਜਾਣਕਾਰੀ ਸਾਂਝੀ ਕਰੋ
ਇਸ ਤੋਂ ਬਾਅਦ ਮਹਿਲਾ ਨੂੰ ਫਲਾਈਟ ਵੱਲ ਜਾਣ ਲਈ ਕਿਹਾ ਗਿਆ। ਇਹ ਵੀ ਦੱਸਿਆ ਗਿਆ ਕਿ ਉਸ ਦਾ ਸਮਾਨ ਬੈਗ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਲੈਂਡਿੰਗ ਤੋਂ ਬਾਅਦ ਉਹ ਇਸਨੂੰ ਬਾਹਰ ਕੱਢ ਸਕਦੀ ਹੈ। ਔਰਤ ਨੂੰ ਇਸ ਗੱਲ ਦਾ ਪਤਾ ਉਦੋਂ ਚੱਲਿਆ ਜਦੋਂ ਜਦੋਂ ਉਸ ਨੇ ਲੰਡਨ ਪਹੁੰਚ ਕੇ ਆਪਣਾ ਸਾਮਾਨ ਚੈੱਕ ਕੀਤਾ। ਇਸ ਦੀ ਸੂਚਨਾ ਉਸ ਨੇ ਆਪਣੀ ਬੇਟੀ ਨੂੰ ਦਿੱਤੀ। ਬੇਟੀ ਦੀ ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਲੋਡਰ ਉਮਰਪੁਰਾ ਅਜਨਾਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫਤਾਰ ਕਰ ਲਿਆ।
ਦੋ ਮਹਿਲਾ ਕਾਂਸਟੇਬਲਾਂ ਨੇ ਵਿਖਾਈ ਬਹਾਦਰੀ, ਬੈਂਕ ਨੂੰ ਲੁੱਟਣ ਤੋਂ ਬਚਾਇਆ
ਬਹਾਦਰ ਮਹਿਲਾ ਪੁਲਿਸ ਮੁਲਾਜ਼ਮ ਤਿੰਨ ਲੁਟੇਰਿਆਂ ਨਾਲ ਭਿੜ ਗਈਆਂ
ਪਟਨਾ (ਏਜੰਸੀ)। ਬਿਹਾਰ ਦੇ ਹਾਜੀਪੁਰ ‘ਚ ਦੋ ਬਹਾਦਰ ਮਹਿਲਾ ਕਾਂਸਟੇਬਲਾਂ (Women Constables) ਨੇ ਬੈਂਕ ਲੁੱਟਣ ਆਏ ਲੁਟੇਰਿਆਂ ਨੂੰ ਭਜਾ ਦਿੱਤਾ। ਬੈਂਕ ਲੁੱਟਣ ਲਈ ਤਿੰਨ ਲੁਟੇਰੇ ਹਥਿਆਰਾਂ ਨਾਲ ਆਏ ਸਨ। ਮਹਿਲਾ ਕਾਂਸਟੇਬਲ ’ਤੇ ਪਿਸਤੌਲ ਤਾਣ ਦਿੱਤੀ ਅਤੇ ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ, ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਵੀ ਆਪਣੀ ਰਾਈਫਲ ਲੁਟੇਰਿਆਂ ’ਤੇ ਤਾਣ ਦਿੱਤੀ। ਲੁਟੇਰਿਆਂ ਨੇ ਮਹਿਲਾ ਕਾਂਸਟੇਬਲ ਦੀ ਰਾਈਫਲ ਲੁੱਟਣ ਦੀ ਕੋਸ਼ਿਸ਼ ਕੀਤੀ, ਝੜਪ ‘ਚ ਮਹਿਲਾ ਕਾਂਸਟੇਬਲ ਵੀ ਜ਼ਖਮੀ ਹੋ ਗਈ। ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।।
ਕੁਝ ਵੀ ਹੋ ਜਾਵੇ, ਬੈਂਕ ਨੂੰ ਲੁੱਟਣ ਨਹੀਂ ਦੇਵਾਂਗੀ : ਸ਼ਾਂਤੀ ਕੁਮਾਰੀ
ਇਸ ਸਾਰੀ ਘਟਨਾ ‘ਤੇ ਮਹਿਲਾ ਕਾਂਸਟੇਬਲ ਸ਼ਾਂਤੀ ਕੁਮਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਕੁਝ ਵੀ ਹੋ ਜਾਵੇ, ਅਸੀਂ ਤੁਹਾਨੂੰ ਬੈਂਕ ਲੁੱਟਣ ਜਾਂ ਹਥਿਆਰ ਖੋਹਣ ਨਹੀਂ ਦੇਵਾਂਗੇ। ਸਾਡੇ ਸਾਥੀ ਵੱਲ ਵੀ ਰਾਈਫਲ ਤਾਣਈ ਸੀ, ਉਹ ਡਰ ਕੇ ਭੱਜ ਗਏ। ਉਹ ਤਿੰਨ ਜਣੇ ਸਨ।
ਕੀ ਹੈ ਪੂਰਾ ਮਾਮਲਾ
ਪਟਨਾ ਦੇ ਸਦਰ ਥਾਣਾ ਖੇਤਰ ਦੇ ਸੇਂਦੁਆਰੀ ਚੌਕ ਸਥਿਤ ਗ੍ਰਾਮੀਣ ਬੈਂਕ ‘ਚ ਤਾਇਨਾਤ ਦੋ ਮਹਿਲਾ ਕਾਂਸਟੇਬਲ (Women Constables) ਜੂਹੀ ਕੁਮਾਰੀ ਅਤੇ ਸ਼ਾਂਤੀ ਕੁਮਾਰੀ ਨੇ ਇਹ ਬਹਾਦਰੀ ਵਿਖਾਈ। ਜਦੋਂ ਅਪਰਾਧੀ ਮੂੰਹ ‘ਤੇ ਮਾਸਕ ਪਾ ਕੇ ਅੰਦਰ ਆਏ ਤਾਂ ਉਥੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਭਜਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੇਅਰਮੈਨ ਐਨ.ਕੇ. ਸਿੰਘ ਤਾਜ ਹੋਟਲ ‘ਚ ਠਹਿਰੇ 2 ਦਿਨ, ਸਿਰਫ਼ ਕਮਰੇ ਦਾ ਕਿਰਾਇਆ ਪਿਆ 2 ਲੱਖ 31 ਹਜ਼ਾਰ 460
ਪੈਸੇ ਬਚਾਉਣ ਚਲੀ ਸਰਕਾਰ ਹੋਈ ਲੁੱਟ ਦਾ ਸ਼ਿਕਾਰ, ਪੰਦਰਵੇਂ ਵਿੱਤ ਕਮਿਸ਼ਨ ਦੀ ਆਓ-ਭਗਤ ‘ਤੇ ਖਰਚ ਹੋਏ 27 ਲੱਖ 38 ਹਜ਼ਾਰ
ਤਾਜ ਹੋਟਲ ਵਲੋਂ ਦਿੱਤੇ ਗਏ ਬਿਲਾ ਵਿੱਚ 1 ਲੱਖ 28 ਹਜ਼ਾਰ 436 ਦਾ ਨਹੀਂ ਦਿੱਤਾ ਗਿਆ ਵੇਰਵਾ, ਸਰਕਾਰ ਨੇ ਕਰ ਦਿੱਤੀ ਅਦਾਇਗੀ
ਚੰਡੀਗੜ, (ਅਸ਼ਵਨੀ ਚਾਵਲਾ)। ਖਾਲੀ ਖਜਾਨੇ ਨੂੰ ਬਚਾਉਣ ਵਿੱਚ ਲਗੀ ਪੰਜਾਬ ਸਰਕਾਰ ਨੂੰ ਪੰਦਰਵੇਂ ਵਿੱਤ ਕਮਿਸ਼ਨ (Finance Commission) ਦੀ ਪੰਜਾਬ ਫੇਰੀ ਦੌਰਾਨ ਰੱਜ ਕੇ ਲੁੱਟ ਦਾ ਸ਼ਿਕਾਰ ਹੋ ਗਈ ਹੈ। ਤਾਜ਼ ਹੋਟਲ ਵਿੱਚ ਠਹਿਰੇ ਕਮਿਸ਼ਨ ਦੇ ਅਧਿਕਾਰੀਆਂ ਦੀ ਆਓ-ਭਗਤ ‘ਤੇ ਜਿੱਥੇ ਪੰਜਾਬ ਸਰਕਾਰ ਨੇ 27 ਲੱਖ 38 ਹਜ਼ਾਰ 698 ਰੁਪਏ ਖ਼ਰਚ ਕਰ ਦਿੱਤੇ, ਉਥੇ ਹੀ ਇਸ ਕਮਿਸ਼ਨ ਦੇ ਮੁੱਖ ਅਧਿਕਾਰੀ ਐਨ.ਕੇ. ਸਿੰਘ ਜਿਹੜੇ ਕਮਰੇ ਵਿੱਚ ਠਹਿਰੇ ਉਸ ਕਮਰੇ ਦਾ ਕਿਰਾਇਆ 1 ਲੱਖ 15 ਹਜ਼ਾਰ 730 ਰੁਪਏ ਰੋਜ਼ਾਨਾ ਦਾ ਲਿਆ ਗਿਆ ਹੈ ਅਤੇ 2 ਦਿਨ ਲਈ ਸਰਕਾਰ ਤੋਂ 2 ਲੱਖ 31 ਹਜ਼ਾਰ 460 ਰੁਪਏ ਚਾਰਜ ਕਰ ਲਏ ਗਏ ਹਨ।
ਜਦੋਂ ਕਿ ਤਾਜ ਹੋਟਲ ਚੰਡੀਗੜ ਵਿਖੇ ਸਭ ਤੋਂ ਮਹਿੰਗੇ ਪ੍ਰੈਜੀਡੈਂਸੀਅਲ ਸੂਟ 37 ਹਜ਼ਾਰ ਤੋਂ ਜਿਆਦਾ ਦਾ ਕਿਰਾਇਆ ਹੀ ਨਹੀਂ ਹੈ, ਸਗੋਂ ਜਿਆਦਾ ਗਿਣਤੀ ਵਿੱਚ ਕਮਰੇ ਅਤੇ ਹੋਟਲ ਵਿੱਚ ਸਮਾਗਮ ਦੀ ਬੁਕਿੰਗ ਕਰਵਾਉਣ ਮੌਕੇ ਇਸ ਰੇਟ ਵਿੱਚ ਵੀ 20 ਫੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਵਲੋਂ ਅਦਾਇਗੀ ਕੀਤੇ ਗਏ ਆਪਣੇ ਆਪ ਵਿੱਚ ਹੀ ਸੁਆਲ਼ੀਆ ਨਿਸ਼ਾਨ ਲਗਾ ਰਹੇ ਹਨ ਕਿ ਸਿਰਫ਼ 2 ਦਿਨ ਦੇ ਪ੍ਰੋਗਰਾਮ ‘ਤੇ ਜਿਥੇ 27 ਲੱਖ ਰੁਪਏ ਦਾ ਖ਼ਰਚ ਕਰ ਦਿੱਤਾ ਗਿਆ ਹੈ ਤੇ ਉਥੇ ਹੀ 37 ਹਜ਼ਾਰ ਰੁਪਏ ਵਾਲੇ ਕਮਰੇ ਦੇ ਕਮਰੇ ਦਾ ਕਿਰਾਇਆ ਵੀ ਕਾਫ਼ੀ ਜਿਆਦਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਦਰਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਵਿੱਚ ਪਿਛਲੇ ਸਾਲ 29 ਅਤੇ 30 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਦੇ ਹੋਏ ਵੱਡੇ ਪੱਧਰ ‘ਤੇ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਸਿੰਘ ਆਪਣੇ 6 ਸੀਨੀਅਰ ਮੈਂਬਰਾਂ ਨਾਲ ਇਥੇ ਹੀ ਪੁੱਜੇ ਸਨ, ਜਿਨਾਂ ਦੇ ਰਹਿਣ ਲਈ ਚੰਡੀਗੜ੍ਹ ਵਿਖੇ ਤਾਜ ਹੋਟਲ ‘ਚ ਬੁਕਿੰਗ ਕੀਤੀ ਗਈ ਸੀ। ਤਾਜ ਹੋਟਲ ਵਿਖੇ ਪੰਦਰਵੇਂ ਵਿੱਤ ਕਮਿਸ਼ਨ ਵਲੋਂ 2 ਦਿਨ ਤੱਕ ਮੀਟਿੰਗਾਂ ਕਰਨ ਦੇ ਨਾਲ ਹੀ ਇਸੇ ਹੋਟਲ ਵਿੱਚ ਹੀ ਦੋ ਦਿਨ ਲਈ ਠਹਿਰੇ ਸਨ।
ਪੰਦਰਵੇਂ ਵਿੱਤ ਕਮਿਸ਼ਨ ਤੋਂ ਜ਼ਿਆਦਾ ਤੋਂ ਜਿਆਦਾ ਫੰਡ ਲੈਣ ਲਈ ਪੰਜਾਬ ਸਰਕਾਰ ਨੇ ਇਨਾਂ ਦੀ ਆਓ-ਭਗਤ ਲਈ ਕੋਈ ਵੀ ਕਸਰ ਨਹੀਂ ਛੱਡੀ ਪਰ ਇਸ ਦੌਰਾਨ ਹੀ ਪੰਜਾਬ ਸਰਕਾਰ ਲੁੱਟ ਦਾ ਵੀ ਸ਼ਿਕਾਰ ਹੋ ਗਈ ਹੈ, ਜਿਥੇ ਕਿ ਤਾਜ ਹੋਟਲ ਵਲੋਂ ਦਿੱਤੇ ਗਏ ਬਿਲ ਦੀ ਅਦਾਇਗੀ ‘ਤੇ ਕਾਫ਼ੀ ਜਿਆਦਾ ਸੁਆਲ਼ੀਆ ਨਿਸ਼ਾਨ ਲਗ ਰਹੇ ਹਨ।
ਤਾਜ ਹੋਟਲ ਵਿੱਚ ਪੰਦਰਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਕੇ. ਸਿੰਘ 29 ਅਤੇ 30 ਜਨਵਰੀ ਦੀ ਰਾਤ ਲਈ ਕਮਰੇ ਦੀ ਬੁਕਿੰਗ ਕੀਤੀ ਗਈ। ਤਾਜ ਹੋਟਲ ਵਲੋਂ ਇਨਾਂ ਦੋ ਦਿਨ ਦੇ ਕਿਰਾਏ ਵਜੋਂ ਹੀ 2 ਲੱਖ 31 ਹਜ਼ਾਰ 460 ਰੁਪਏ ਵਸੂਲੇ ਗਏ ਹਨ, ਜਿਸ ਵਿੱਚ 98 ਹਜ਼ਾਰ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 1 ਲੱਖ 97 ਹਜ਼ਾਰ ਕਿਰਾਇਆ ਅਤੇ 17 ਹਜ਼ਾਰ 270 ਰੁਪਏ ਦੇ ਹਿਸਾਬ ਨਾਲ ਦੋ ਦਿਨ ਦੀ ਜੀਐਸਟੀ 34 ਹਜ਼ਾਰ 460 ਰੁਪਏ ਚਾਰਜ ਕੀਤੀ ਗਈ ਹੈ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਤਾਜ ਹੋਟਲ ਵਿਖੇ ਸਭ ਤੋਂ ਮਹਿੰਗਾ ਕਮਰਾ ਪ੍ਰੈਜੀਡੈਂਸੀਅਲ ਸੂਟ ਹੈ, ਜਿਸ ਦਾ ਆਮ ਜਨਤਾ ਤੋਂ ਹੀ ਕਿਰਾਇਆ 37 ਹਜ਼ਾਰ ਰੁਪਏ ਲਿਆ ਜਾ ਰਿਹਾ ਹੈ, ਜਿਸ ‘ਤੇ ਕਈ ਵਾਰੀ 20 ਫੀਸਦੀ ਦਾ ਤੱਕ ਡਿਸਕਾਊਂਟ ਵੀ ਮਿਲ ਜਾਂਦਾ ਹੈ।
ਮੈਂਬਰਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਰੁਪਏ
ਇਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੇਅਰਮੈਨ ਐਨ. ਕੇ. ਸਿੰਘ ਨਾਲ ਆਏ ਪੰਦਰਵੇਂ ਵਿੱਤ ਕਮਿਸ਼ਨ ਦੇ 6 ਮੈਂਬਰਾਂ ਨੂੰ ਵੀ ਤਾਜ ਹੋਟਲ ਵਿੱਚ ਚੰਗੇ ਕਮਰੇ ਵਿੱਚ ਠਹਿਰਾਇਆ ਗਿਆ ਸੀ ਪਰ ਉਨਾਂ ਦੇ ਕਮਰੇ ਦਾ ਕਿਰਾਇਆ ਸਿਰਫ਼ 13 ਹਜ਼ਾਰ ਹੀ ਚਾਰਜ ਕੀਤਾ ਗਿਆ ਹੈ। ਜਿਹੜਾ ਕਿ ਚੇਅਰਮੈਨ ਐਨ. ਕੇ. ਸ਼ਰਮਾ ਦੇ ਕਮਰੇ ਦੇ ਕਿਰਾਏ ਤੋਂ ਕਾਫ਼ੀ ਜਿਆਦਾ ਘੱਟ ਹੈ। ਇੱਥੇ। ਹੀ ਉਨਾਂ ਦੇ ਨਾਲ ਆਏ ਉੱਚ ਅਧਿਕਾਰੀਆਂ ਨੂੰ ਜਿਹੜੇ ਕਮਰੇ ਵਿੱਚ ਠਹਿਰਾਇਆ ਗਿਆ, ਉਨਾਂ ਕਮਰੇ ਦਾ ਕਿਰਾਇਆ ਸਿਰਫ਼ 8 ਹਜ਼ਾਰ ਰੁਪਏ ਪ੍ਰਤੀ ਦਿਨ ਦਾ ਖ਼ਰਚ ਆਇਆ ਹੈ।
ਕਿੰਨਾ ਆਇਆ ਕਿਸ ਚੀਜ਼ ‘ਤੇ ਖ਼ਰਚ ?
ਕਿਸਮ                                                   ਖ਼ਰਚ
ਕਮਰੇ ‘ਤੇ ਖ਼ਰਚ                               8 ਲੱਖ 42 ਹਜ਼ਾਰ 426 ਰੁਪਏ
2 ਦਿਨ ਖਾਣੇ ਅਤੇ ਮੀਟਿੰਗ ਖਰਚ         18 ਲੱਖ 96 ਹਜ਼ਾਰ 272 ਰੁਪਏ
ਕੁਲ ਖ਼ਰਚ                                       27 ਲੱਖ 38 ਹਜ਼ਾਰ 698 ਰੁਪਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਟਰਾਂ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਦੇ ਲੁੱਟੇ ਜਾ ਰਹੇ ਨੇ ਧਨਾਢਾਂ ਵੱਲੋਂ ਬੁੱਲੇ
7 ਜਣਿਆਂ ਵੱਲੋਂ ਹੀ 10 ਮੋਟਰ ਕੁਨੈਕਸ਼ਨਾਂ ‘ਤੇ ਛੱਡੀ ਗਈ ਹੈ ਮੁਫ਼ਤ ਸਬਸਿਡੀ
ਬਾਦਲ ਪਰਿਵਾਰ ਚੋਂ ਸਿਰਫ਼ ਮਨਪ੍ਰੀਤ ਬਾਦਲ ਨੇ ਹੀ 3 ਮੋਟਰ ਕੂਨੈਕਸ਼ਨਾਂ ‘ਤੇ ਤਿਆਗੀ ਸਬਸਿਡੀ
ਇਨ੍ਹਾਂ 7 ਜਣਿਆਂ ਵਿੱਚ ਜਿਆਦਾਤਰ ਕਾਂਗਰਸੀ, ਹੋਰ ਧਨਾਂਢ ਕਾਂਗਰਸੀਆਂ ‘ਤੇ ਨਹੀਂ ਹੋਇਆ ਮੁੱਖ ਮੰਤਰੀ ਦੀ ਅਪੀਲ ਦਾ ਅਸਰ
ਪੰਜਾਬ ਅੰਦਰ 14.5 ਲੱਖ ਹਨ ਟਿਊਬਵੈੱਲ ਕੁਨੈਕਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਟਿਊਬਵੈੱਲਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੇ ਬੁੱਲੇ ਧਨਾਢਾਂ ਵੱਲੋਂ ਖੁੱਲ੍ਹ ਕੇ ਲੁੱਟੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵੱਡੇ ਰਾਜਨੀਤਿਕ ਆਗੂ ਵੀ ਮੁਫ਼ਤ ਬਿਜਲੀ ਦਾ ਮੋਹ ਨਹੀਂ ਛੱਡ ਰਹੇ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਭਾਵੇਂ ਆਪਣੀ ਸਰਕਾਰ ਆਉਣ ਤੋਂ ਬਾਅਦ ਸਰਦੇ-ਪੁੱਜਦੇ ਲੋਕਾਂ ਨੂੰ ਟਿਊਬਵੈੱਲਾਂ ‘ਤੇ ਮੁਫ਼ਤ ਮਿਲਣ ਵਾਲੀ ਬਿਜਲੀ ‘ਤੇ ਸਬਸਿਡੀ ਤਿਆਗਣ ਦੀ ਅਪੀਲ ਕੀਤੀ ਗਈ ਸੀ, ਪਰ ਉਨ੍ਹਾਂ ਨੇ ਤਾਂ ਕੀ ਛੱਡਣੀ ਸੀ, ਸਗੋਂ ਧਨਾਢ ਕਾਂਗਰਸੀਆਂ ਨੇ ਵੀ ਮਹਾਰਾਜਾ ਸਾਹਬ ਦੇ ਬੋਲ ਨਹੀਂ ਪੁਗਾਏ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ਼ ਸੱਤ ਵਿਅਕਤੀਆਂ ਵੱਲੋਂ ਹੀ ਮੁਫ਼ਤ ਬਿਜਲੀ ਦਾ ਤਿਆਗ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਕਾਂਗਰਸੀ ਆਗੂ ਹਨ। ਉਂਜ ਟਿਊਬਵੈੱਲਾਂ ਲਈ ਮੁਫ਼ਤ ਬਿਜਲੀ ਗਰੀਬ ਅਤੇ ਆਮ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਵੇਲੇ 14.5 ਲੱਖ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਹਨ ਜਿਨ੍ਹਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸ ਮੁਫ਼ਤ ਬਿਜਲੀ ਦੇ ਇਵਜ਼ ਵਜੋਂ ਪਾਵਰਕੌਮ ਨੂੰ ਸਰਕਾਰ ਵੱਲੋਂ 6060. 27 ਕਰੋੜ ਰੁਪਏ ਸਬਸਿਡੀ ਵਜੋਂ ਦਿੱਤੇ ਜਾ ਰਹੇ ਹਨ। ਸਬਸਿਡੀ ਦਾ ਜਿਆਦਾ ਭਾਰ ਪੈਣ ਕਾਰਨ ਸਰਕਾਰ ਪਾਵਰਕੌਮ ਨੂੰ ਸਮੇਂ ਸਿਰ ਸਬਸਿਡੀ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਪਾਵਰਕੌਮ ਦਾ ਆਪਣਾ ਤਵਾਜਨ ਬਿਗੜ ਰਿਹਾ ਹੈ।
ਮੁਫ਼ਤ ਬਿਜਲੀ ਗਰੀਬ ਅਤੇ ਕੁਝ ਏਕੜ ਵਾਲੇ ਕਿਸਾਨਾਂ ਲਈ ਹੀ ਲਾਭਦਾਇਕ ਹੈ
ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸਰਦੇ ਪੁੱਜਦੇ ਅਤੇ ਧਨਾਂਢਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਮੁਫ਼ਤ ਸਬਸਿਡੀ ਦਾ ਤਿਆਗ ਕਰਨ, ਕਿਉਂਕਿ ਇਹ ਮੁਫ਼ਤ ਬਿਜਲੀ ਗਰੀਬ ਅਤੇ ਕੁਝ ਏਕੜ ਵਾਲੇ ਕਿਸਾਨਾਂ ਲਈ ਹੀ ਲਾਭਦਾਇਕ ਹੈ। ਇਸ ਅਪੀਲ ਦਾ ਅਸਰ ਹੋਰਨਾਂ ਪਾਰਟੀਆਂ ਦੇ ਰਾਜਨੀਤਿਕ ਆਗੂਆਂ ‘ਤੇ ਤਾਂ ਦੂਰ ਦੀ ਗੱਲ, ਸਗੋਂ ਖੁਦ ਕਾਂਗਰਸੀਆਂ ‘ਤੇ ਵੀ ਨਹੀਂ ਹੋਇਆ। ਪਾਵਰਕੌਮ ਤੋਂ ਜੋ ਜਾਣਕਾਰੀ ਹਾਸਲ ਹੋਈ ਹੈ, ਉਹ ਹੈਰਾਨ ਕਰਨ ਵਾਲੀ ਹੈ।  14 ਲੱਖ ਤੋਂ ਵੱਧ ਟਿਊਬਵੈੱਲ ਕੁਨੈਕਸ਼ਨਾਂ ਵਿੱਚੋਂ ਸਿਰਫ਼ 10 ਕੁਨੈਕਸ਼ਨਾਂ ‘ਤੇ ਹੀ 7 ਵਿਅਕਤੀਆਂ ਵੱਲੋਂ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਇਨ੍ਹਾਂ 7 ਵਿਅਕਤੀਆਂ ‘ਚੋਂ ਜਿਆਦਾਤਰ ਕਾਂਗਰਸੀ ਹੀ ਹਨ। ਜਿਨ੍ਹਾਂ ਵੱਲੋਂ ਸਬਸਿਡੀ ਛੱਡੀ ਗਈ ਹੈ ਉਨ੍ਹਾਂ ਵਿੱਚ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਵਾਸੀ ਧਾਰੋਵਾਲੀ ਸ਼ਾਮਲ ਹਨ। ਸੁਖਜਿੰਦਰ ਸਿੰਘ ਕੈਬਨਿਟ ਮੰਤਰੀ ਹਨ ਜਿਨ੍ਹਾਂ ਵੱਲੋਂ ਆਪਣੇ ਦੋ ਮੋਟਰ ਕੁਨੈਕਸ਼ਨਾਂ ‘ਤੇ ਸਬਸਿਡੀ ਛੱਡੀ ਗਈ ਹੈ। ਇੱਕ ਕੁਨੈਕਸ਼ਨ ‘ਤੇ ਮਈ 2017 ਜਦਕਿ ਦੂਜੇ ਕੁਨੈਕਸ਼ਨ ‘ਤੇ ਜੂਨ 2018 ਨੂੰ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਵਰਕੌਮ ਦੇ ਰਿਕਾਰਡ ਅਨੁਸਾਰ ਸੁਨੀਲ ਕੁਮਾਰ ਵਾਸੀ ਪੰਜਕੋਸੀ ਜ਼ਿਲ੍ਹਾ ਫਾਜਿਲਕਾ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਬਿਜਲੀ ਸਬਸਿਡੀ ਛੱਡੀ ਗਈ ਹੈ। ਇਹ ਸੁਨੀਲ ਕੁਮਾਰ ਜਾਖੜ ਹਨ, ਜੋ ਕਾਂਗਰਸ ਦੇ ਪ੍ਰਧਾਨ ਹਨ। ਪੰਜਕੋਸੀ ਦੇ ਹੀ ਅਜੇਵੀਰ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ।
ਸਿਰਫ਼ ਮਨਪ੍ਰੀਤ ਬਾਦਲ ਵੱਲੋਂ ਹੀ ਆਪਣੇ ਤਿੰਨ ਮੋਟਰ ਕੁਨੈਕਸ਼ਨਾਂ ‘ਤੇ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ
ਬਾਦਲ ਪਰਿਵਾਰ ਵਿੱਚੋਂ ਸਿਰਫ਼ ਮਨਪ੍ਰੀਤ ਬਾਦਲ ਵੱਲੋਂ ਹੀ ਆਪਣੇ ਤਿੰਨ ਮੋਟਰ ਕੁਨੈਕਸ਼ਨਾਂ ‘ਤੇ ਮੁਫ਼ਤ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ ਜਦਕਿ ਬਾਦਲ ਪਰਿਵਾਰ ਵਿੱਚੋਂ ਹੋਰ ਕਿਸੇ ਵੱਲੋਂ ਵੀ ਸਬਸਿਡੀ ਨਹੀਂ ਛੱਡੀ ਗਈ ਹੈ। ਖਜਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮਈ 2017 ਤੇ ਮਈ 2018 ਵਿੱਚ ਇਸ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਆਪਣੇ ਇੱਕ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ। ਇਸ ਤੋਂ ਇਲਾਵਾ ਸੁਖਪ੍ਰੀਤ ਕੌਰ ਕਾਂਗੜ ਵੱਲੋਂ ਇੱਕ ਟਿਊੱਬਵੈੱਲ ਕੁਨੈਕਸ਼ਨ ‘ਤੇ ਬਿਜਲੀ ਸਬਸਿਡੀ ਛੱਡੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਹੀ ਮਹਿਰਾਜ ਵਾਸੀ ਕਮਲਜੀਤ ਦਿਓਲ ਵੱਲੋਂ ਆਪਣੇ ਇੱਕ ਮੋਟਰ ਕੁਨੈਕਸ਼ਨ ‘ਤੇ ਸਬਸਿਡੀ ਛੱਡੀ ਗਈ ਹੈ। ਇਸ ਤਰ੍ਹਾਂ ਉਂਗਲਾਂ ‘ਤੇ ਗਿਣਨ ਜੋਗੇ 7 ਜਣਿਆਂ ਵੱਲੋਂ ਹੀ ਮੁਫ਼ਤ ਬਿਜਲੀ ਸਬਸਿਡੀ ਦਾ ਤਿਆਗ ਕੀਤਾ ਗਿਆ ਹੈ।
ਸੁਆਲ ਇਹ ਪੈਦਾ ਹੋ ਰਿਹਾ ਹੈ ਕਿ ਜਦੋਂ ਵੱਖ-ਵੱਖ ਪਾਰਟੀਆਂ ਦੇ ਧਨਾਂਢ ਰਾਜਨੀਤਿਕ ਆਗੂ ਹੀ ਮੁਫ਼ਤ ਦੀ ਬਿਜਲੀ ਦਾ ਖਹਿੜਾ ਨਹੀਂ ਛੱਡ ਰਹੇ ਤਾਂ ਪੰਜਾਬ ਦੇ ਹੋਰਨਾਂ ਘਰਾਣਿਆ ਤੋਂ ਕਿੱਥੋਂ ਉਮੀਦ ਕੀਤੀ ਜਾ ਸਕਦੀ ਹੈ। ਉਂਜ ਇਨ੍ਹਾਂ ਆਗੂਆਂ ਵੱਲੋਂ ਸਟੇਜਾਂ ‘ਤੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਸੰਘ ਪਾੜ-ਪਾੜ ਕੇ ਜ਼ਰੂਰ ਕੀਤੀਆਂ ਜਾਦੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਅੰਦਰ 80 ਫੀਸਦੀ ਤੋਂ ਵੱਧ ਮੋਟਰ ਕੁਨੈਕਸ਼ਨ ਧਨਾਢ ਤੇ ਅਮੀਰ ਕਿਸਾਨਾਂ ਦੇ ਹਨ ਜਦਕਿ 18.48 ਫੀਸਦੀ ਉਹ ਕਿਸਾਨ ਹਨ ਜੋ 2.5 ਤੋਂ 5 ਏਕੜ ਤੱਕ ਰਕਬੇ ਦੇ ਮਾਲਕ ਹਨ। ਇਸ ਤਰ੍ਹਾਂ ਪੰਜਾਬ ਸਰਕਾਰ ਦੀ ਸਬਸਿਡੀ ਦਾ ਵੱਡਾ ਹਿੱਸਾ ਪੂੰਜੀਪਤੀ ਕਿਸਾਨਾਂ ਨੂੰ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘਰਾਚੋਂ ‘ਚ ਲੁਟੇਰੇ ਏਟੀਐੱਮ ਮਸ਼ੀਨ ਹੀ ਪੁੱਟ ਲੈ ਗਏ
ਸੱਚ ਕਹੂੰ ਨਿਊਜ਼, ਭਵਾਨੀਗੜ੍ਹ
ਬੀਤੀ ਰਾਤ ਇੱਥੋਂ ਥੋੜ੍ਹੀ ਦੂਰ ਭਵਾਨੀਗੜ੍ਹ-ਸੁਨਾਮ ਮੁੱਖ ਸੜਕ ਤੇ ਸਥਿੱਤ ਪਿੰਡ ਘਰਾਚੋਂ ਵਿਖੇ ਲੁਟੇਰੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੀ ਏਟੀਐਮ ਮਸ਼ੀਨ ਪੁੱਟਕੇ ਲੈ ਗਏ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਸੰਗਰੂਰ ਅਤੇ ਭਵਾਨੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚਕੇ ਪੜਤਾਲ ‘ਚ ਜੁਟ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਕਰਮਚਾਰੀ ਨੇ ਏਟੀਐੱਮ ਦੇ ਜਿੰਦਰੇ ਟੁੱਟਣ ਸਬੰਧੀ ਉਸਨੂੰ ਫੋਨ ਕਰਕੇ ਦੱਸਿਆ। ਇਸ ਉਪਰੰਤ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੈਂਕ ਅਧਿਕਾਰੀ ਨੇ ਦੱਸਿਆ ਕਿ ਰਾਤ ਸਮੇਂ ਏਟੀਐੱਮ ਬੰਦ ਹੋਣ ਕਰਕੇ ਲੁਟੇਰਿਆਂ ਨੇ ਏਟੀਐੱਮ ਮਸ਼ੀਨ ਵਾਲੇ ਸ਼ਟਰ ਦੇ ਜਿੰਦਰੇ ਗੈਸ ਕਟਰ ਨਾਲ ਕੱਟਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਏਟੀਐੱਮ ਮਸ਼ੀਨ, ਜਿਸ ਵਿੱਚ 17300 ਰੁਪਏ ਸਨ ਨੂੰ ਪੁੱਟਕੇ ਲੈ ਗਏ।
ਘਟਨਾ ਸਥਾਨ ‘ਤੇ ਪਹੁੰਚੇ ਹਰਿੰਦਰ ਸਿੰਘ ਐੱਸਪੀ (ਡੀ) ਸੰਗਰੂਰ ਤੇ ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਤੇ ਫਿਰ ਗੈਸ ਕਟਰ ਨਾਲ ਜਿੰਦਰੇ ਤੋੜਕੇ ਅੰਦਰ ਦਖਲ ਹੁੰਦਿਆਂ ਹੀ ਅੰਦਰਲਾ ਸੀਸੀਟੀਵੀ ਕੈਮਰਾ ਵੀ ਤੋੜ ਦਿੱਤਾ। ਇਸ ਉਪਰੰਤ ਲੁਟੇਰੇ ਏਟੀਐੱਮ ਮਸ਼ੀਨ ਨੂੰ ਪੁੱਟਕੇ ਨਕਦੀ ਸਮੇਤ ਲੈ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੈਂਕ ਦੇ ਬਾਹਰ ਚਾਰ ਪਹੀਆਂ ਵਾਲੇ ਵਹੀਕਲਾਂ ਦੇ ਟਾਇਰਾਂ ਦੇ ਨਿਸ਼ਾਨ ਤੋਂ ਅੰਦਾਜ਼ਾ ਲੱਗਦਾ ਹੈ ਕਿ ਉਹ ਮਸ਼ੀਨ ਨੂੰ ਕਿਸੇ ਵਾਹਨ ਰਾਹੀਂ ਲੈਕੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਕੇ ਪੜਤਾਲ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਮਣਾ, (ਸੁਨੀਲ ਚਾਵਲਾ) | ਗੰਨ ਪੁਆਇੰਟ ‘ਤੇ 5 ਨਕਾਬਪੋਸ਼ ਲੁਟੇਰੇ ਸਮਾਣਾ ਦੇ ਪਿੰਡ ਬੰਮਨਾ ਵਿਖੇ ਸਥਿਤ ਓਬੀਸੀ ਬੈਂਕ ਦੀ ਬ੍ਰਾਂਚ ਵਿੱਚੋਂ ਦਿਨ ਦਿਹਾੜੇ 7 ਲੱਖ 27 ਹਜ਼ਾਰ 530 ਰੁਪਏ ਲੁੱਟ ਕੇ ਫਰਾਰ ਹੋ ਗਏ ਮੌਕੇ ‘ਤੇ ਪੁੱਜੇ ਐਸਐਸਪੀ ਪਟਿਆਲਾ ਅਤੇ ਦੂਜੇ ਅਧਿਕਾਰੀਆਂ ਨੇ ਘਟਨਾਂ ਦਾ ਜਾਇਜਾ ਲੈਣ ਤੇ ਬੈਂਕ ਦੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਆਲੇ ਦੁਆਲੇ ਨਾਕਾਬੰਦੀ ਕਰਵਾ ਦਿੱਤੀ ਹੈ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਜਾਣਕਾਰੀ ਅਨੁਸਾਰ ਸਮਾਣਾ ਭਵਾਨੀਗੜ੍ਹ ਰੋਡ ‘ਤੇ ਸਥਿਤ ਪਿੰਡ ਬੰਮਨਾ ਦੇ ਉਰੀਐਂਟਲ ਬੈਂਕ ਆਫ਼ ਕਾਮਰਸ ਵਿਖੇ ਅੱਜ ਕਰੀਬ 1 ਵੱਜ ਕੇ 35 ਮਿੰਟ ‘ਤੇ ਕਾਰ ਵਿੱਚ 5 ਲੁਟੇਰੇ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਆਏ ਤੇ ਉਨ੍ਹਾਂ ਵਿੱਚੋਂ 4 ਲੁਟੇਰੇ ਬੈਂਕ ਵਿਚ ਦਾਖ਼ਲ ਹੋ ਗਏ, ਜਦੋਂਕਿ ਇੱਕ ਲੁਟੇਰਾ ਸਟਾਰਟ ਕਾਰ ‘ਚ ਹੀ ਬੈਠਾ ਰਿਹਾ ਬੈਂਕ ਵਿੱਚ ਦਾਖ਼ਲ ਹੋਏ ਚਾਰੋਂ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਟਲ ਸਨ ਤੇ ਉਨ੍ਹਾਂ ਬੈਂਕ ਵਿੱਚ ਦਾਖ਼ਲ ਹੁੰਦੇ ਸਮੇਂ ਬੈਂਕ ਦੇ ਸਕਿਊਰਟੀ ਗਾਰਡ ਬਲਜੀਤ ਸਿੰਘ ਤੋਂ ਉਸਦੀ ਬੰਦੂਕ ਤੇ ਕਾਰਤੂਸ ਵੀ ਖੋਹ ਲਏ ਉਨ੍ਹਾਂ ਤੁਰੰਤ ਕੈਸ਼ੀਅਰ ਨਿਤਨ ਕੋਲ ਜਾ ਕੇ ਗੰਨ ਦੀ ਨੋਕ ‘ਤੇ ਉਸ ਪਾਸੋਂ ਸਾਰਾ ਕੈਸ਼ ਇੱਕਠਾ ਕਰਕੇ ਬੈਗ ਵਿੱਚ ਭਰ ਲਿਆ ਜੋ ਕਿ 7 ਲੱਖ 27 ਹਜ਼ਾਰ 530 ਰੁਪਏ ਸਨ, ਤੇ ਲੈ ਕੇ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ ਸੂਚਨਾ ਮਿਲਣ ‘ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ, ਐਸਪੀਡੀ ਹਰਮੀਤ ਸਿੰਘ, ਡੀਐਸਪੀ ਸਮਾਣਾ ਜਸਵੰਤ ਸਿੰਘ ਮਾਂਗਟ ਸਮੇਤ ਦੂਜੇ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਬੈਂਕ ਦੇ ਸੀਸੀਟੀਵੀ ਫੁਟੇਜ ਚੈੱਕ ਕਰਨ, ਬੈਂਕ ਦੇ ਅਧਿਕਾਰੀਆਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਇੱਕਠੀ ਕਰਕੇ ਤੁਰੰਤ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਨਾਕਾਬੰਦੀ ਕਰਵਾ ਦਿੱਤੀ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਲਈ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਤੇ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਜਦੋਂਕਿ ਫੋਰੈਂਸਿਕ ਟੀਮ ਨੇ ਵੀ ਮੌਕੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਟੇਰੇ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ
ਰਾਮਪੁਰਾ ਫੂਲ | ਰਾਮਪੁਰਾ ਫੂਲ ‘ਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਕੈਸ਼ ਕੰਪਨੀ ਦੇ ਮੁਲਾਜ਼ਮ ਕੋਲੋਂ 9 ਲੱਖ 42 ਹਜਾਰ ਰੁਪਏ ਦੀ ਨਕਦੀ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਾਜ਼ਮ ਦੀ ਕੰਨਪਟੀ ‘ਤੇ ਬੰਦੂਕ ਤਾਣੇ ਜਾਣ ਦਾ ਪਤਾ ਲੱਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਆਏ ਦਿਨ ਸ਼ਹਿਰ ਵਿਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਅੰਦਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਉਪਰੰਤ ਆਮ ਲੋਕ ਅਤੇ ਵਪਾਰੀ ਵਰਗ ਡਰ ਅਤੇ ਸਹਿਮ ਦੇ ਮਾਹੌਲ ਵਿਚ ਹਨ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ-ਬਰਨਾਲਾ ਸੜਕ ‘ਤੇ ਪੈਂਦੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਨੂੰ ਸੰਜੀਵ ਜੇਠੀ ਨਾਂਅ ਦੇ ਵਿਆਕਤੀ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਪੰਪ ਤੋਂ ਬਲਕਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਢਿਪਾਲੀ ਨਾਂਅ ਦਾ ਵਿਅਕਤੀ ਲੱਖਾਂ ਰੁਪਏ ਦੀ ਨਕਦੀ ਲੈ ਕੇ ਬੈਂਕ ਆਫ ਇੰਡੀਆ ਵਿਚ ਕੈਸ਼  ਜਮ੍ਹਾਂ ਕਰਵਾਉਣ ਲਈ ਆਪਣੇ ਹੀਰੋ ਹਾਂਡਾ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਹ ਵਿਅਕਤੀ  ਰੇਡੀਐਂਟ ਕੈਸ਼ ਮੈਨੇਜਮੈਂਟ ਸਰਵਿਸ ਕੰਪਨੀ ਵਿਚ ਮੁਲਾਜ਼ਮ ਲੱਗਿਆ ਹੋਇਆ ਹੈ।  ਬਲਕਰਨ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਜਦੋ ਉਹ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਕੋਲ ਪੁੱਜਿਆ ਤਾਂ ਦੋ ਨਕਾਬਪੋਸ ਕਾਲੇ ਰੰਗ ਦੇ ਮੋਟਰਸਾਈਕਲ  ਲੁਟੇਰੇ ਜਿਸ ਵਿਚੋਂ ਇੱਕ ਨੇ ਹੈਲਮੈਟ ਅਤੇ ਦੂਜੇ ਨੇ ਕੱਪੜੇ ਨਾਲ ਮੂੰਹ ਬੰਨਿਆ ਹੋਇਆ ਸੀ, ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੰਨਪਟੀ ਤੇ ਬੰਦੂਕ ਤਾਣ ਕੇ  ਉਸ ਕੋਲੋਂ 9 ਲੱਖ 42 ਹਜਾਰ ਰੁਪਏ ਦੀ ਰਕਮ ਖੋਹ ਕੇ ਖੋਹ ਕੇ ਭੱਜ ਗਏ  ਇਸ ਮੁਲਾਜਮ ਕੋਲ 4/5 ਲੱਖ ਰੁਪਏ ਹੋਰ ਵੀ ਦੱਸੇ ਜਾ ਰਹੇ ਹਨ, ਜੋਂ ਉਸ ਦੀਆਂ ਜੇਬ੍ਹਾਂ ਵਿਚ ਹੋਣ ਕਾਰਨ ਬਚ ਗਏ।  ਇਸ ਮਾਮਲੇ ਕਪਤਾਨ ਪੁਲਿਸ ਸਵਰਨ ਸਿੰਘ ਖੰਨਾ ਨੇ ਕਿਹਾ ਕਿ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਪੂਰੇ ਜਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ  ਫੜਣ ਲਈ ਟੀਮਾਂ ਬਣਾ ਦਿੱਤੀਆਂ  ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਥਿਆਰਾਂ ਸਮੇਤ ਪੁਲਿਸ ਨੇ 6 ਲੁਟੇਰੇ ਵੀ ਕੀਤੇ ਕਾਬੂ
ਪ੍ਰੈੱਸ ਕਾਨਫਰੰਸ ਦੌਰਾਨ ਐਸਪੀ ਜਾਣਕਾਰੀ ਦਿੱਤੀ
ਫਿਰੋਜ਼ਪੁਰ(ਸੱਚ ਕਹੂੰ ਨਿਊਜ਼) ਚਾਰ ਦਿਨ ਪਹਿਲਾਂ ਜ਼ੀਰਾ ਰੋਡ ‘ਤੇ ਪਿੰਡ ਸ਼ਾਦੇ ਹਾਸ਼ਮ ਕੋਲ ਅੱਧੀ ਰਾਤ ਨੂੰ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਬਲ ‘ਤੇ ਲੁੱਟੇ ਬਾਸਮਤੀ ਦੇ ਭਰੇ ਕੈਂਟਰ ਨੂੰ ਪੁਲਿਸ ਨੇ ਬਰਾਮਦ ਕਰਦਿਆਂ 6 ਲੁਟੇਰਿਆਂ ਨੂੰ ਹਥਿਆਰਾਂ ਅਤੇ ਇੱਕ ਸਕਾਰਪਿਓ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਬਲਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਵਾਸੀ ਮਾਸੀ ਜੋਆ ਨੇ ਥਾਣਾ ਕੁਲਗੜੀ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਤ ਦੇ ਕਰੀਬ ਸਵਾ 1 ਵਜੇ ਉਹ ਫਿਰੋਜ਼ਪੁਰ ਸਾਈਡ ਤੋਂ ਕੈਂਟਰ ਪੀਬੀ 10 ਈਐੱਚ 3253 ਬਾਸਮਤੀ ਨਾਲ ਭਰ ਕੇ ਲਿਜਾ ਰਿਹਾ ਸੀ ਤਾਂ ਸ਼ਾਦੇ ਹਾਸ਼ਮ ਕੋਲ ਇੱਕ ਗੱਡੀ ਸਕਾਰਪਿਓ ਰੰਗ ਚਿੱਟਾ ਉਸਦੇ ਕੈਂਟਰ ਅੱਗੇ ਲਾ ਕੇ 6 ਮੋਨੇ ਨੌਜਵਾਨ 315 ਬੋਰ ਬੰਦੂਕ ਤਾਣ ਕੇ ਉਸ ਕੋਲੋਂ ਕੈਂਟਰ, ਮੋਬਾਇਲ ਤੇ 8 ਹਜ਼ਾਰ ਨਗਦੀ ਖੋਹ ਕੇ ਲੈ ਗਏ।
ਐੱਸਪੀ (ਡੀ) ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇੰਸਪੈਕਟਰ ਜਸਵੰਤ ਸਿੰਘ ਥਾਣਾ ਮੁਖੀ ਕੁਲਗੜੀ ਤੇ ਇੰਸਪੈਕਟਰ ਅਚਤਾਰ ਸਿੰਘ ਇੰਚਾਰਜ ਸੀਆਈਏ ਸਟਾਫ਼ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦਿਆਂ ਲੁੱਟ ਦੇ ਹੈੱਡ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ, ਸਾਜਨ ਉਰਫ ਘੁੱਲਾ ਪੁੱਤਰ ਸ਼ਿੰਦਾ ਸਿੰਘ ਵਾਸੀਆਨ ਸੱਦੂ ਸ਼ਾਹ, ਰਾਹੁਲ ਉਰਫ ਕੇਤੀ ਪੁੱਤਰ ਸ਼ਿੰਦਾ ਵਾਸੀ ਸ਼ੇਰਖਾ, ਗੁਰਪ੍ਰੀਤ ਸਿੰਘ ਉਰਫ ਬੱਚੀ ਪੁੱਤਰ ਹਰਭਜਨ ਸਿੰਘ, ਰਾਜਾ ਉਰਫ ਸੰਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਵਲੂਰ, ਸਾਵਨ ਪੁੱਤਰ ਮੇਜਰ ਸਿੰਘ ਵਾਸੀ ਬਸਤੀ ਖਜ਼ੂਰ ਵਾਲੀ ਨੂੰ ਸਮੇਤ ਸਕਾਰਪਿਓ ਪੀਬੀ 46 ਈ 8517, ਬਾਸਮਤੀ ਦਾ ਭਰਿਆ ਕੈਂਟਰ, ਰਾਈਫਲ 315 ਬੋਰ ਸਮੇਤ 6 ਕਾਰਤੂਸ, 2 ਕਾਪੇ, ਤਿੰਨ ਡਾਂਗਾਂ-ਸੋਟੇ ਬਰਾਮਦ ਕੀਤੇ ਹਨ, ਜਿਨ੍ਹਾਂ ਵੱਲੋਂ ਜ਼ੀਰਾ ਇਲਾਕੇ ‘ਚ ਹੋਰ ਵੀ ਵਾਰਦਾਤਾਂ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਲੈ ਕੇ ਉਕਤ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।