Employment - Sach Kahoon Punjabi
ਰੁਜ਼ਗਾਰ ਤੇ ਆਰਥਿਕਤਾ
ਐਪਲ ਨੇ ਚੀਨ ਤੋਂ ਹੱਥ ਖਿੱਚ ਕੇ ਭਾਰਤ ’ਚ ਆਪਣਾ ਉਤਪਾਦਨ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਸਿੱਧਾ ਫਾਇਦਾ ਭਾਰਤ ਨੂੰ ਹੋਵੇਗਾ। ਛੇ ਲੱਖ ਦੇ ਕਰੀਬ ਭਾਰਤੀਆਂ ਨੂੰ ਸਿੱਧੇ-ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ। ਰੁਜ਼ਗਾਰ ਦਾ ਸਬੰਧ ਹੁਣ ਅੰਤਰਰਾਸ਼ਟਰੀ ਬਣ ਗਿਆ ਹੈ। ਵੱਡੀਆਂ ਕੰਪਨੀਆਂ ਜਿਸ ਦੇਸ਼ ਅੰਦਰ ਆਪਣੇ ਪਲਾਂਟ ਚਲਾਉਣਗੀਆਂ ਉੱਥੇ ਰੁਜ਼ਗਾਰ ਵਧਣਾ ਤੈਅ ਹੈ। ਭਾਵੇਂ ਦੇਸ਼ ਅੰਦਰ ਰੁਜ਼ਗਾਰ ਦੀਆਂ ਆਪਣੀਆਂ ਸੰਭਾਵਨਾਵਾਂ ਵੀ ਬੇਸ਼ੁਮਾਰ ਹੁੰਦੀਆਂ ਹਨ ਫਿਰ ਵੀ ਅੰਤਰਰਾਸ਼ਟਰੀ ਪੱਧਰ ਦੇ ਮੌਕਿਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਇਸ ਆਰਥਿਕ ਸਿਧਾਂਤ ਤੇ ਪਰਸਥਿਤੀਆਂ ਨੂੰ ਸਮਝਣਾ ਜ਼ਰੂਰੀ ਹੈ। ਜ਼ਰੂਰਤ ਅਜੇ ਰਾਜਨੀਤੀ ਤੇ ਆਰਥਿਕਤਾ ’ਚ ਇਸ ਸੰਤੁਲਨ ਨੂੰ ਸਾਧਣ ਦੀ ਹੈ। ਸਿਆਸੀ ਪੱਧਰ ’ਤੇ ਬਹੁਤ ਸਾਰੇ ਫੈਸਲੇ ਅਜਿਹੇ ਹੋ ਜਾਂਦੇ ਹਨ ਜਿਨ੍ਹਾਂ ਨਾਲ ਵਕਤੀ ਤੌਰ ’ਤੇ ਸਿਆਸੀ ਫਾਇਦਾ ਤਾਂ ਹੋ ਜਾਂਦਾ ਹੈ ਪਰ ਲੰਮੇ ਸਮੇਂ ਲਈ ਆਰਥਿਕਤਾ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰਦਾ ਜਾਂਦਾ ਹੈ। ਜਨਤਾ ਨੂੰ ਮੁਫਤ ਦੀਆਂ ਰਿਉੜੀਆਂ ਵੰਡਣ ਦੀ ਬਜਾਇ ਅਰਥਸ਼ਾਸਤਰੀ ਨੀਤੀਆਂ ਮੁਤਾਬਿਕ ਹੀ ਫੈਸਲੇ ਲੈਣ ਦੀ ਲੋੜ ਹੈ।
Read Also : Aadhaar Card Update: ਅਧਾਰ ਕਾਰਡ ਸਬੰਧੀ 31 ਅਗਸਤ ਨੂੰ ਡਾਕਖਾਨੇ ’ਚ ਲੱਗੇਗਾ ਕੈਂਪ
ਮੁਫਤ ਬਿਜਲੀ ਦੀ ਸਹੂਲਤ ਵਰਗੇ ਫੈਸਲੇ ਕਈ ਰਾਜਾਂ ਨੇ ਲਏ ਹਨ ਜੋ ਉਨ੍ਹਾਂ ਦੀ ਆਰਥਿਕਤਾ ਲਈ ਮੁਸੀਬਤ ਬਣ ਗਏ ਹਨ। ਕਲਿਆਣਕਾਰੀ ਸਕੀਮਾਂ ਤੇ ਮੁਫਤ ਦੀਆਂ ਰਿਉੜੀਆਂ ’ਚ ਬਹੁਤ ਵੱਡਾ ਫਰਕ ਹੁੰਦਾ ਹੈ। ਜੇਕਰ ਆਰਥਿਕਤਾ ਮਜ਼ਬੂਤ ਹੋਵੇਗੀ ਤਾਂ ਦੁਨੀਆ ਭਰ ਦੀਆਂ ਕੰਪਨੀਆਂ ਨਿਵੇਸ਼ ਕਰਨਗੀਆਂ। ਜ਼ਰੂਰਤ ਹੈ ਆਰਥਿਕ ਫੈਸਲਿਆਂ ਨੂੰ ਆਰਿਥਕ ਦ੍ਰਿਸ਼ਟੀ ਨਾਲ ਵੇਖਣ ਦੀ।
ਰੁਜ਼ਗਾਰ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਦਾ ਦੌਰ
ਦੇਸ਼ ਅੰਦਰ ਲੋਕ ਸਭਾ ਚੋਣਾਂ ਦੇ ਦੋ ਗੇੜ ਪੂਰੇ ਹੋ ਚੁੱਕੇ ਹਨ। ਸਿਆਸੀ ਪਾਰਟੀਆਂ ਲਈ ਇਹ ਸਮਾਂ ਕਰੋ ਜਾਂ ਮਰੋ ਵਾਂਗ ਨਜ਼ਰ ਆ ਰਿਹਾ ਹੈ। ਬਿਨਾਂ ਸ਼ੱਕ ਜੋਸ਼ ਅਤੇ ਉਤਸ਼ਾਹ ਕਿਸੇ ਵੀ ਖੇਤਰ ਲਈ ਜ਼ਰੂਰੀ ਹੈ ਪਰ ਹਾਲਾਤ ਇਹ ਹਨ ਕਿ ਪਾਰਟੀਆਂ ਦਾ ਇੱਕ-ਦੂਜੇ ’ਤੇ ਹਮਲਾਵਰ ਰੁਖ ਇੰਨਾ ਜ਼ਿਆਦਾ ਸਖ਼ਤ ਹੈ ਕਿ ਸਿਆਸਤ ਦਾ ਆਦਰਸ਼ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। (Employment)
ਇੱਕ-ਦੂਜੇ ਦੀ ਅਲੋਚਨਾ ਕਰਨ ਦੀ ਬਜਾਇ ਇੱਕ-ਦੂਜੇ ਨੂੰ ਬਦਨਾਮ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਹ ਵੀ ਬਿਨਾਂ ਕਿਸੇ ਤੱਥਾਂ ਤੇ ਸਬੂਤਾਂ ਦੇ। ਆਗੂਆਂ ਨੇ ਇਹ ਧਾਰ ਲਿਆ ਹੈ ਕਿ ਜਿੰਨਾ ਵੀ ਜ਼ਿਆਦਾ ਬੋਲਿਆ ਜਾਵੇ ਉਨਾ ਹੀ ਥੋੜ੍ਹਾ ਹੈ। ਸਿਆਸਤ ਦਾ ਦੌਰ ਧੁੰਦਲਾ ਨਜ਼ਰ ਆ ਰਿਹਾ ਹੈ। ਇਸ ਦੂਸ਼ਣਬਾਜ਼ੀ ’ਚ ਸੱਚਾਈ ਅਤੇ ਜਨਤਾ ਦੇ ਬੁਨਿਆਦੀ ਮੁੱਦੇ ਬੁਰੀ ਤਰ੍ਹਾਂ ਰੁਲ਼ ਗਏ ਹਨ। ਬੇਰੁਜ਼ਗਾਰੀ, ਅਮਨ ਤੇ ਕਾਨੂੰਨ ਪ੍ਰਬੰਧ ਜਿਹੇ ਮੁੱਦਿਆਂ ਦੀ ਚਰਚਾ ਹੀ ਨਹੀਂ ਰਹਿ ਗਈ। ਚੋਣਾਂ ਦਾ ਪੱਧਰ ਹੇਠਾਂ ਚਲਾ ਗਿਆ ਹੈ। (Employment)
ਲੋਕਤੰਤਰ ਸਿਰਫ਼ ਬਿਆਨਾਂ ਦੀ ਜ਼ੋਰ-ਅਜ਼ਮਾਈ ਤੋਹਮਤਬਾਜ਼ੀ ਨਹੀਂ ਹੋਣੀ ਚਾਹੀਦੀ। ਇੱਕ-ਦੂਜੇ ਲਈ ਨਫ਼ਰਤ ਦੀ ਬਜਾਇ ਸਦਭਾਵਨਾ ਤੇ ਸਨਮਾਨ ਦੀ ਭਾਵ ਨਾ ਜ਼ਰੂਰੀ ਹੈ। ਚੰਗਾ ਹੋਵੇ, ਜੇਕਰ ਸਿਆਸੀ ਆਗੂ ਪੂਰੀ ਜਿੰਮੇਵਾਰੀ ਨਾਲ ਬਿਆਨ ਦੇਣ ਤੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਦੀ ਬਜਾਇ ਜਨਤਾ ਨੂੰ ਮੁਖਾਤਬ ਹੋਣ। ਰਾਜਨੀਤੀ ’ਚ ਵਿਰੋਧ ਜ਼ਰੂਰੀ ਹੈ ਪਰ ਇਹ ਬੇਬੁਨਿਆਦ ਜਾਂ ਸਿਰਫ ਵੋਟਾਂ ਲਈ ਪੈਂਤਰੇਬਾਜ਼ੀ ਨਾ ਬਣੇ।
Also Read : ਅਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ’ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ
ਰੁਜ਼ਗਾਰ ਲਈ ਸਹੀ ਯੋਜਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਕਰਮਾ ਯੋਜਨਾ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਹੁਨਰਮੰਦ ਨੂੰ ਤਿੰਨ ਲੱਖ ਦਾ ਕਰਜ਼ਾ ਬਿਨਾਂ ਕਿਸੇ ਗਾਰੰਟੀ ਤੋਂ ਮਿਲੇਗਾ ਇਸ ਦੇ ਨਾਲ ਹੀ ਕਰਜ਼ਾ ਘੱਟ ਵਿਆਜ਼ ਦਰ ’ਤੇ ਮਿਲੇਗਾ ਇਹ ਤਜ਼ਵੀਜ ਵੀ ਠੀਕ ਹੈ ਕਿ ਪਹਿਲੇ ਗੇੜ ’ਚ ਇੱਕ ਲੱਖ ਦਾ ਕਰਜਾ ਮੋੜੇ ਜਾਣ ਤੋਂ ਬਾਅਦ ਅੱਗੇ ਲਈ ਦੋ ਲੱਖ ਦਾ ਹੋਰ ਕਰਜ਼ਾ ਦਿੱਤਾ ਜਾਵੇਗਾ ਸਰਕਾਰ ਤੇ ਸਕੀਮ ਦੇ ਹੱਕਦਾਰ ਦੋਵਾਂ ਲਈ ਇਹ ਤਜਵੀਜ਼ ਸਹੀ ਹੈ ਅਸਲ ’ਚ ਕਰਜ਼ੇ ਦਾ ਉਦੇਸ਼ ਉਤਪਾਦਕਤਾ ਨਾਲ ਜੁੜਿਆ ਹੋਣਾ ਚਾਹੀਦਾ ਹੈ ਤਾਂ ਕਿ ਕਰਜ਼ਾ ਲੈਣ ਵਾਲਾ ਆਪਣਾ ਕੰਮ ਚਲਾਏ ਤੇ ਕਿਸ਼ਤਾਂ ਵਾਪਸ ਕਰੇ ਆਮ ਲੋਕਾਂ ਦੀ ਧਾਰਨਾ ਇਹ ਬਣ ਜਾਂਦੀ ਹੈ ਕਿ ਕਰਜ਼ੇ ਨੂੰ ਉਤਪਾਦਕ ਕੰਮ ’ਚ ਲਾਉਣ ਦੀ ਬਜਾਇ ਉਸ ਦੀ ਵਰਤੋਂ ਗੈਰ-ਉਤਪਾਦਕ ਕੰਮਾਂ ਜਾਂ ਘਰੇਲੂ ਖਰੀਦਦਾਰੀ ਲਈ ਕੀਤੀ ਜਾਂਦੀ ਹੈ। (Employment)
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਵਰਕਸ਼ਾਪ ਨੂੰ ਲੱਗੀ ਭਿਆਨਕ ਅੱਗ, 8-10 ਗੱਡੀਆਂ ਸੜ ਕੇ ਸੁਆਹ
ਕਰਜ਼ੇ ਦਾ ਅਸਲ ਮਨੋਰਥ ਰੁਜ਼ਗਾਰਮੁਖ ਹੋਣਾ ਚਾਹੀਦਾ ਹੈ ਇਸ ਲਈ ਜ਼ਰੂਰੀ ਹੈ ਕਿ ਕਰਜ਼ੇੇ ਦੀ ਸਹੂਲਤ ਰੁਜ਼ਗਾਰ ਨੂੰ ਵਧਾਉਣ ਵਾਲੀ ਹੋਵੇ ਅਜਿਹੀਆਂ ਸਕੀਮਾਂ ਰਿਉੜੀਆਂ ਵੰਡਣ ਵਾਲੇ ਰੁਝਾਨ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਅਸਲ ’ਚ ਕਰੋੜਾਂ ਨੌਜਵਾਨ ਹਨ ਜੋ ਕਰਜ਼ੇ ਦੀ ਅਸਲ ਸੁਵਿਧਾ ਨਾ ਹੋਣ ਕਰਕੇ ਕਿਸੇ ਹੁਨਰ ਵੱਲ ਧਿਆਨ ਨਹੀਂ ਦਿੰਦੇ ਕਿਸੇ ਕੰਮ ਨੂੰ ਸਿੱਖਣ ਦਾ ਤਾਂ ਹੀ ਫਾਇਦਾ ਹੈ ਜੇਕਰ ਹੁਨਰ ਸਿੱਖਣ ਤੋਂ ਬਾਅਦ ਪੈਸਾ ਲਾ ਕੇ ਆਪਣਾ ਕੰਮ ਸ਼ੁਰੂ ਕੀਤਾ ਜਾਵੇ ਅਸਲ ’ਚ ਸਿਆਸਤ ’ਚ ਮੁਫ਼ਤ ਜਾਂ ਸਸਤੇ ਦਾ ਰੁਝਾਨ ਜ਼ਿਆਦਾ ਹੈ ਬੇਰੁਜ਼ਗਾਰੀ ਭੱਤੇ ’ਤੇ ਵੀ ਜ਼ਿਆਦਾ ਸਿਆਸਤ ਚੱਲ ਰਹੀ ਹੈ ਵੱਖ-ਵੱਖ ਸੂਬਿਆਂ ਅੰਦਰ ਸਰਕਾਰਾਂ ਵੱਲੋਂ ਬੇਰੁਜ਼ਗਾਰੀ ਭੱਤੇ ਲਈ ਚੋਣਾਂ ਵੇਲੇ ਬਹੁਤ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ। (Employment)
ਬਹੁਤੇ ਐਲਾਨ ਸਿਰਫ ਕਾਗਜ਼ ਤੱਕ ਹੀ ਸੀਮਤ ਹੰੁਦੇ ਹਨ ਜਾਂ ਫਿਰ ਸਰਕਾਰ ਬਣਨ ਦੇ ਬਾਵਜ਼ੂਦ ਚਾਰ ਸਾਲ ਤੱਕ ਉਨ੍ਹਾਂ ਬਾਰੇ ਚਰਚਾ ਵੀ ਨਹੀਂ ਹੰੁਦੀ ਕਈ ਵਾਰ ਤਾਂ ਵਾਅਦਾ ਕਰਨ ਵਾਲੀ ਪਾਰਟੀ ਦੂਜੀ ਵਾਰ ਵੀ ਸਰਕਾਰ ਬਣਾ ਲੈਂਦੀ ਹੈ ਪਰ ਵਾਅਦੇ ਪਿਛਲੇ ਵੀ ਪੂਰੇ ਨਹੀਂ ਹੁੰਦੇ ਹਨ ਅਸਲ ’ਚ ਇਹ ਚੋਣਾਂ ਦੀ ਸਿਆਸਤ ਹੀ ਆਰਥਿਕ ਨੀਤੀਆਂ ’ਚ ਵੱਡੀ ਰੁਕਾਵਟ?ਬਣਦੀ ਹੈ ਸਰਕਾਰ ਨੂੰ ਪੈਸਾ ਵੰਡਣਾ ਚਾਹੀਦਾ ਹੈ ਪਰ ਤਰੀਕੇ ਨਾਲ ਵੰਡੇ ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇ ਤੇ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਵੇ ਸਿਰਫ ਵੋਟਾਂ ਲਈ ਮੁਫਤ ਦਾ ਰੁਝਾਨ ਸਹੀ ਨਹੀਂ ਸੂਬਾ ਸਰਕਾਰਾਂ ਨੂੰ ਵੀ ਮੁਫਤ ਦੀ ਪੈਂਤਰੇਬਾਜ਼ੀ ਛੱਡ ਕੇ ਰੁਜ਼ਗਾਰ ਨੂੰ ਰਫਤਾਰ ਦੇਣ ਵਾਲੀ ਨੀਤੀ ’ਤੇ ਕੰਮ ਕਰਨਾ ਚਾਹੀਦਾ ਹੈ। (Employment)
ਪਿੰਡ ਭੜੋਲੀ ਵਾਲਾ ਵਿਖੇ ਲੜਕੀਆਂ ਦੀ ਇਕਾਈ ਦਾ ਗਠਨ
ਜਲਾਲਾਬਾਦ (ਰਜਨੀਸ਼ ਰਵੀ) । ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਵੱਲੋਂ ਸਭ ਲਈ ਰੁਜ਼ਗਾਰ ਦੀ ਪ੍ਰਾਪਤੀ ਲਈ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” (ਬਨੇਗਾ) ਕਾਨੂੰਨ ਪਾਸ ਕਰਵਾਉਣ ਲਈ ਪਿੰਡਾਂ ਤੋਂ ਜਿਲਾ ਹੈੱਡਕੁਆਰਟਰ ਵੱਲ ਪੈਦਲ ਮਾਰਚ ਕਰਨ ਦੀਆਂ ਤਿਆਰੀਆਂ ਪੂਰੀ ਤਰਾਂ ਜ਼ੋਰ ਫੜ ਲਿਆ ਹੈ ਅਤੇ ਪਿੰਡਾਂ ਕਸਬਿਆਂ ਵਿੱਚ ਇਸ ਸਬੰਧੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਮਾਰਚ ਸ਼ਾਮਲ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਅੱਜ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਮੀਟਿੰਗ ਭੜੋਲੀ ਵਾਲਾ ਵਿਖੇ ਕੀਤੀ ਹੈ,ਜਿੱਥੇ ਵੱਡੀ ਗਿਣਤੀ ਵਿੱਚ ਹਾਜਰ ਲੜਕੀਆਂ ਅਤੇ ਨੌਜਵਾਨ ਲੜਕਿਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥਣ ਲੜਕੀਆਂ ਦੀ ਪੰਜਾਬ ਦੀ ਕੋ-ਕਨਵੀਨਰ ਸੰਜਨਾ ਢਾਬਾਂ ਨੇ ਕਿਹਾ ਕਿ ਸਭ ਲਈ ਮੁਫ਼ਤ ਅਤੇ ਲਾਜਮੀ ਵਿਦਿਆ ਦੀ ਪ੍ਰਾਪਤੀ ਅਤੇ ਸਭ ਲਈ ਰੁਜ਼ਗਾਰ ਦੀ ਗਰੰਟੀ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਏ ਆਈ ਐਸ ਐਫ ਦੀ ਸੂਬਾਈ ਆਗੂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਦੇ ਚੁਣੇ ਜਾਂਦੇ ਨੁਮਾਇੰਦਿਆਂ ਵੱਲੋਂ ਵੋਟਾਂ ਤੋਂ ਪਹਿਲਾਂ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਅਨੇਕਾਂ ਵਾਅਦੇ ਕੀਤੇ ਜਾਂਦੇ ਹਨ, ਪ੍ਰੰਤੂ ਸੱਤਾ ਹਥਿਆਉਣ ਤੋਂ ਬਾਅਦ ਲੋਕਾਂ ਵੱਲੋਂ ਚੁਣੇ ਜਾਂਦੇ ਸਿਆਸੀ ਆਗੂ ਸਭ ਵਾਅਦਿਆਂ ਤੋਂ ਮੁੱਕਰ ਜਾਂਦੇ ਹਨ।
ਇਹ ਵੀ ਪੜ੍ਹੌ : ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਪ੍ਰੀਖਿਆ ਨਤੀਜਾ ਰਿਹਾ 100 ਫੀਸਦੀ
ਉਨ੍ਹਾਂ ਕਿਹਾ ਕਿ ਸਭ ਲਈ ਰੁਜ਼ਗਾਰ ਅਤੇ ਵਿਦਿਆ ਦੀ ਪ੍ਰਾਪਤੀ ਲਈ ਦੇਸ਼ ਦੀ ਪਾਰਲੀਮੈਂਟ ਬਣੇ ਇਸ ਲਈ ਨੌਜਵਾਨ ਚੇਤੰਨ ਹੋ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਲਈ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” “ਬਨੇਗਾ” ਬਣਨਾ ਚਾਹੀਦਾ ਹੈ,ਜਿਸ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ। ਬਨੇਗਾ ਕਾਨੂੰਨ ਬਾਰੇ ਵਿਸਤਾਰ ਨਾਲ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਹਰੇਕ ਅਣਪੜ੍ਹ ਅਤੇ ਅਣਸਿੱਖਿਅਤ ਲਈ ਘੱਟੋ-ਘੱਟ 25 ਹਜ਼ਾਰ ਰੁਪਏ, ਅਰਧ-ਸਿੱਖਿਅਤ ਲਈ 30 ਹਜ਼ਾਰ ਰੁਪਏ, ਸਿਖਿਅਤ ਲਈ 35 ਹਜ਼ਾਰ ਰੁਪਏ ਅਤੇ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਹੋਵੇ ਅਤੇ ਕੰਮ/ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਤਨਖਾਹ ਦਾ ਅੱਧ ਦਿੱਤਾ ਜਾਵੇ।
ਰੁਜ਼ਗਾਰ ਦੀ ਪ੍ਰਾਪਤੀ ਲਈ ਵੱਖ-ਵੱਖ ਪਿੰਡਾਂ ਤੋਂ ਸ਼ੁਰੂ ਹੋ ਕੇ ਤਿੰਨ ਕਾਫ਼ਲੇ 28 ਮਈ ਨੂੰ ਲਾਧੂਕਾ ਵਿਖੇ ਪਹੁੰਚਣਗੇ ਅਤੇ ਅਗਲੇ ਦਿਨ 29 ਮਈ ਨੂੰ ਪੈਦਲ ਰਵਾਨਾ ਹੋ ਕੇ ਫਾਜ਼ਿਲਕਾ ਪਹੁੰਚਣਗੇ। ਇਸ ਮੌਕੇ ਸ਼ਿਮਲਾ ਰਾਣੀ ਨੂੰ ਪਿੰਡ ਭੜੋਲੀ ਵਾਲਾ ਇਕਾਈ ਦੀ ਪ੍ਰਧਾਨ,ਅਮਨਦੀਪ ਕੌਰ ਸਕੱਤਰ, ਪ੍ਰਿਅੰਕਾ ਮੀਤ ਪ੍ਰਧਾਨ,ਅਨੀਤਾ ਰਾਣੀ ਮੀਤ ਸਕੱਤਰ ਅਤੇ ਕਮਲਦੀਪ ਕੌਰ ਨੂੰ ਖ਼ਜ਼ਾਨਚੀ ਚੁਣਿਆ ਗਿਆ।
ਨੌਜਵਾਨਾਂ ਲਈ ਖੁਸ਼ਖਬਰੀ ! ਹੁਣ ਰੁਜ਼ਗਾਰ ਦੇਣ ਲਈ ਹਰ ਵੀਰਵਾਰ ਲੱਗਿਆ ਕਰੇਗਾ ਮੇਲਾ
ਮੋਹਾਲੀ (ਐੱਮ ਕੇ ਸ਼ਾਇਨਾ)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਹਰ ਮਹੀਨੇ ਲਗਾਏ ਜਾਣ ਵਾਲੇ ਰੋਜ਼ਗਾਰ ਕੈਂਪ ਹੁਣ ਹਰ ਵੀਰਵਾਰ ਨੂੰ ਲਗਾਏ ਜਾਣਗੇ, ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਸਕਣ।
ਇਹ ਕੈਂਪ ਰੋਜ਼ਗਾਰ ਵਿਭਾਗ ਵਿੱਚ ਹੀ ਲਗਾਏ ਜਾਣਗੇ | Employment
ਜਾਣਕਾਰੀ ਅਨੁਸਾਰ ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਹੁਕਮ ਦਿੱਤੇ ਹਨ ਕਿ ਵਿਭਾਗ ਵੱਲੋਂ ਹਰ ਮਹੀਨੇ ਦੇ ਅੰਤਰਾਲ ’ਤੇ ਰੋਜ਼ਗਾਰ ਕੈਂਪ ਹਰ ਹਫ਼ਤੇ ਲਾਇਆ ਜਾਵੇਗਾ। ਇਹ ਕੈਂਪ ਡੀ.ਸੀ.ਕੰਪਲੈਕਸ ਵਿੱਚ ਬਣੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਲਗਾਏ ਜਾਣਗੇ। ਜਿੱਥੇ ਸ਼ਹਿਰ ਦੇ 8ਵੀਂ/10ਵੀਂ/12ਵੀਂ/ਗ੍ਰੈਜੂਏਟ ਅਤੇ ਮਾਸਟਰ ਡਿਗਰੀ ਵਰਗੀ ਵਿਦਿਅਕ ਯੋਗਤਾ ਵਾਲੇ ਉਮੀਦਵਾਰ ਇਸ ਵਿੱਚ ਹਿੱਸਾ ਲੈ ਸਕਦੇ ਹਨ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਨ੍ਹਾਂ ਪਲੇਸਮੈਂਟ ਕੰਪਲੈਕਸਾਂ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਬੈਂਕ, ਬੀਮਾ ਕੰਪਨੀਆਂ, ਆਟੋਮੋਬਾਈਲ ਕੰਪਨੀਆਂ, ਮੈਨੂਫੈਕਚਰਿੰਗ ਅਤੇ ਲੌਜਿਸਟਿਕ ਕੰਪਨੀਆਂ, ਰਿਟੇਲ, ਮਾਲ, ਬੀਪੀਓ, ਆਈਟੀ ਆਦਿ ਸੈਕਟਰ ਦੀਆਂ ਕੰਪਨੀਆਂ ਸ਼ਾਮਲ ਹੋਣਗੀਆਂ। ਅਜਿਹੀ ਸਥਿਤੀ ਵਿੱਚ ਯੋਗ ਉਮੀਦਵਾਰ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ।
ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਬਣਾਇਆ ਜਾ ਸਕਦਾ ਹੈ। ਵੀਰਵਾਰ ਦੇ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਯੋਗ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਵਿਭਾਗ ਦੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ ਰੋਜ਼ਗਾਰ ਕੈਂਪ ਵਿੱਚ ਭਾਗ ਲੈਣ ਲਈ ਹਰ ਵੀਰਵਾਰ ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਵਪਾਰ ਬਿਊਰੋ ਦੇ ਦਫ਼ਤਰ ਪਹੁੰਚ ਸਕਦੇ ਹਨ।
ਕੈਂਪ ਕੱਲ੍ਹ ਸਵੇਰੇ 10 ਵਜੇ ਸ਼ੁਰੂ ਹੋਵੇਗਾ | Employment
16 ਫਰਵਰੀ ਨੂੰ ਸਵੇਰੇ 10 ਵਜੇ ਲਗਾਏ ਜਾ ਰਹੇ ਨੌਕਰੀ ਕੈਂਪ ਵਿੱਚ ਐਕਸਿਸ ਬੈਂਕ, ਏਲੀਨਾ ਆਟੋ, ਐਮਜੀ ਬੇਕਰ (ਨਿਕ ਬੇਕਰ) ਅਤੇ ਕਵਾਡਰੈਂਟ ਟੈਲੀਵੈਂਚਰ ਕੰਪਨੀਆਂ ਦੇ ਨੁਮਾਇੰਦੇ ਭਾਗ ਲੈਣਗੇ। ਇਸ ਕੈਂਪ ਵਿੱਚ ਕੁਆਲਿਟੀ ਆਡੀਟਰ, ਅਕਾਊਂਟੈਂਟ, ਕੁੱਕ, ਵੇਟਰ, ਕਾਊਂਟਰ ਸਰਵਿਸ, ਰਿਲੇਸ਼ਨਸ਼ਿਪ ਅਫਸਰ, ਕਸਟਮਰ ਕੇਅਰ ਐਗਜ਼ੀਕਿਊਟਿਵ ਆਦਿ ਦੀਆਂ ਅਸਾਮੀਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। 10ਵੀਂ, 12ਵੀਂ, ਗ੍ਰੈਜੂਏਸ਼ਨ (ਕਿਸੇ ਵੀ ਸਟ੍ਰੀਮ ਵਿੱਚ) ਅਤੇ ਹੋਟਲ ਮੈਨੇਜਮੈਂਟ, ਆਈ.ਟੀ.ਆਈ. (ਫਿਟਰ/ਟਰਨਰ/ਮਕੈਨਿਕ/ਫੂਡ ਪ੍ਰੋਡਕਸ਼ਨ/ਬੇਕਰੀ) ਆਦਿ ਇਸ ਵਿੱਚ ਭਾਗ ਲੈ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
71 ਹਜ਼ਾਰ ਲੋਕਾਂ ਨੂੰ ਪ੍ਰਧਾਨ ਮੰਤਰੀ ਨੇ ਦਿੱਤਾ ਰੁਜ਼ਗਾਰ ਦਾ ਤੋਹਫਾ
ਪ੍ਰਧਾਨ ਮੰਤਰੀ (PM Modi) ਨੇ ਲਗਭਗ 71 ਹਜ਼ਾਰ ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ
ਨਵੀਂ ਦਿੱਲੀ (ਸੱਚ ਕਹੂੰ)। ਰੁਜ਼ਗਾਰ ਮੇਲੇ ਦੇ ਹਿੱਸੇ ਵਜੋਂ ਲਗਭਗ 71,000 ਨਿਯੁਕਤੀ ਪੱਤਰ ਸੌਂਪਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਹੋਏ ਸਮਰੱਥਾ ਨਿਰਮਾਣ ‘ਤੇ ਧਿਆਨ ਦੇਣ ਦੀ ਅਪੀਲ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘ਮੈਂ ਦੇਸ਼ ਦੇ ਨੌਜਵਾਨਾਂ ਨੂੰ ਨਵੇਂ ਮੌਕਿਆਂ ਦਾ ਫਾਇਦਾ ਉਠਾਉਣ ਦੀ ਅਪੀਲ ਕਰਾਂਗਾ।
ਮੈਨੂੰ ਯਕੀਨ ਹੈ ਕਿ ਤੁਸੀਂ ਆਪਣੀ ਸਮਰੱਥਾ ਨੂੰ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੋਗੇ। ਅੱਜ ਦੇ ਨਿਯੁਕਤੀ ਪੱਤਰ ਸਿਰਫ਼ ਦਾਖ਼ਲੇ ਦਾ ਸਾਧਨ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਰਾਹੀਂ ਨਿਯੁਕਤੀ ਪੱਤਰ ਦੇਣ ਦੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਅਤੇ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ।
ਮੈਂ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੱਤਾ
ਪ੍ਰਧਾਨ ਮੰਤਰੀ (PM Modi) ਨੇ ਕਿਹਾ, ‘ਕੰਮ ਕਰਦੇ ਸਮੇਂ ਆਪਣੀ ਸਮਰੱਥਾ ਵਧਾਉਣ ‘ਤੇ ਧਿਆਨ ਦਿਓ। ਸਿੱਖਣ ਵੇਲੇ ਆਪਣੀ ਕਾਬਲੀਅਤ ਵਧਾਓ। ਆਪਣੇ ਸੀਨੀਅਰਾਂ ਤੋਂ ਚੰਗੀਆਂ ਗੱਲਾਂ ਸਿੱਖੋ। ਮੈਂ ਲਗਾਤਾਰ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਅੰਦਰਲੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੱਤਾ। ਮੈਂ ਹਰ ਕਿਸੇ ਤੋਂ, ਛੋਟੀਆਂ-ਛੋਟੀਆਂ ਗੱਲਾਂ ਤੋਂ ਸਿੱਖਦਾ ਰਹਿੰਦਾ ਹਾਂ।
ਉਨ੍ਹਾਂ ਕਿਹਾ ਕਿ ਇਸ ਆਦਤ ਕਾਰਨ ਉਹ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮੈਂ (ਪ੍ਰਧਾਨ ਮੰਤਰੀ) ਇੱਕ ਸਮੇਂ ਵਿੱਚ ਇੱਕ ਤੋਂ ਵੱਧ ਕੰਮ ਸੰਭਾਲਣ ਵਿੱਚ ਕਦੇ ਵੀ ਝਿਜਕ ਨਹੀਂ ਕਰਦਾ। ਮੋਦੀ ਨੇ ਕਿਹਾ ਕਿ ਨੌਕਰੀ ਮੇਲਾ ਨੌਜਵਾਨਾਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਵਿਕਾਸ ਵਿੱਚ ਉਤਪ੍ਰੇਰਕ ਬਣਾਉਣ ਦੀ ਸਰਕਾਰ ਦੀ ਕੋਸ਼ਿਸ਼ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਰਿਵਰਤਨ ਦੀ ਹਨੇ੍ਹਰੀ’ਚ ਖ਼ਤਮ ਹੋ ਰਿਹਾ ਰੁਜ਼ਗਾਰ
ਕੌਮਾਂਤਰੀ ਮਜਦੂਰ ਜੱਥੇਬੰਦੀ ਦੀ ਇੱਕ ਰਿਪੋਰਟ ਅਨੁਸਾਰ ਸਾਲ 2012 ਤੱਕ ਦੁਨੀਆਂ ਭਰ ਵਿੱਚ 19.7 ਕਰੋੜ ਮਜਦੂਰ ਵਰਗ ਕੰਮ ਤੋਂ ਵਾਂਝਾ ਸੀ। ਇਹ ਅੰਕੜੇ ਹਰ ਸਾਲ ਵਧ ਰਹੇ ਹਨ। ਭਾਰਤ ਵਿੱਚ ਵੀ ਬੇਰੁਜਗਾਰੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਕਹਿਣ ਨੂੰ ਤਾਂ ਭਾਰਤ ਦੀ ਕੁੱਲ ਕੌਮੀ ਵਿਕਾਸ ਦਰ ਪੌੜੀਆਂ ਚੜ੍ਹ ਰਹੀ ਹੈ ਪਰ ਆਰਗੇਨਾਈਜੇਸਨ ਆਫ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਨੇ ਹਿੰਦੋਸਤਾਨ ਦੀ ਸੰਨ 2017 ਦੇ ਆਰਥਿਕ ਸਰਵੇਖਣ ਦੀ ਜੋ ਰਿਪੋਰਟ ਜਾਰੀ ਕੀਤੀ ਹੈ, ਵਿੱਚ ਖੁਲਾਸੇ ਕੀਤੇ ਗਏ ਹਨ ਕਿ 15 ਤੋਂ 29 ਸਾਲ ਦੇ 30 ਪ੍ਰਤੀਸ਼ਤ ਨੌਜਵਾਨ ਬੇਕਾਰੀ ਦੀ ਮਾਰ ਝੱਲ ਰਹੇ ਹਨ। ਇਹ ਗਿਣਤੀ ਅੱਜ 4 ਕਰੋੜ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
ਮਸ਼ੀਨੀ ਤੇ ਆਧੁਨਿਕੀਕਰਨ ਤਰੱਕੀ ਜ਼ਰੂਰੀ ਹੈ ਪਰ ਇਸ ਦੌਰਾਨ ਵੱਡੀ ਅਬਾਦੀ ਦੇ ਰੁਜ਼ਗਾਰ ਨੂੰ ਵੀ ਵੇਖਣਾ ਪਵੇਗਾ ਅੱਜ ਪੂਰੀ ਦੁਨੀਆਂ ਬਹੁਤ ਤੇਜੀ ਨਾਲ ਬਦਲ ਰਹੀ ਹੈ। ਪੁਰਾਣੇ ਸਮੇਂ ਨੂੰ ਯਾਦ ਕਰੋ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜੰਗਲ-ਪਾਣੀ ਜਾਣ ਸਮੇਂ ਸੁਬ੍ਹਾ ਕਿੱਕਰ, ਟਾਹਲੀ ਜਾਂ ਨਿੰਮ ਦੀ ਦਾਤਣ ਤੋੜ ਕੇ ਕਰਦੇ ਸੀ। ਤੇ ਬੱਕਰੀਆਂ ਚਾਰਨ ਵਾਲੇ ਸ਼ਾਮ ਸਮੇਂ ਸ਼ਹਿਰਾਂ ਦੇ ਬਜਾਰਾਂ ਵਿੱਚ ਕਿੱਕਰ ਦੀਆਂ ਦਾਤਣਾਂ ਘੜ ਕੇ ਵੇਚਦੇ ਸਨ ਜੋ ਕਿ ਰੁਜਗਾਰ ਦੇ ਵਧੀਆ ਸਾਧਨ ਸਨ ਤੇ ਲੋਕਾਂ ਦੇ ਦੰਦ ਵੀ ਮਜਬੂਤ ਬਣੇ ਰਹਿੰਦੇ ਸਨ। ਜਮਾਨਾ ਬਦਲਿਆ ਅੱਜ ਵਿਰਲੇ ਸ਼ਹਿਰਾਂ ਵਿੱਚ ਦਾਤਣਾਂ ਵੇਚਣ ਵਾਲੇ ਮਿਲਦੇ ਹਨ ਤੇ ਪਿੰਡਾਂ ਵਿੱਚ ਵੀ ਪੁਰਾਣੇ ਬਜੁਰਗ ਹੀ ਦਾਤਣ ਭਾਲਦੇ ਹਨ। ਤਰ੍ਹਾਂ-ਤਰ੍ਹਾਂ ਦੀਆਂ ਟੁੱਥ ਪੇਸਟਾਂ ਨੇ ਸਾਡੀ ਦਾਤਣ ਖੋਹ ਕੇ ਦਾਤਣਾਂ ਦਾ ਰੁਜ਼ਗਾਰ ਖਤਮ ਕਰ ਦਿੱਤਾ ਹੈ।
ਕਿਸੇ ਸਮੇਂ ਕਿਤਾਬਾਂ ਦੀਆਂ ਜਿਲਦਾਂ ਬੰਨ੍ਹਣ ਵਾਲਿਆਂ ਦਾ ਕਾਰੋਬਾਰ ਸਿਖਰ ’ਤੇ ਹੁੰਦਾ ਸੀ। ਇਕੱਲੀ ਕਿਤਾਬ ਦੀ ਜਿਲਦ ਬੰਨ੍ਹਣ ਦੀ ਕੋਈ ਵਿਰਲਾ ਹੀ ਹਾਮੀ ਭਰਦਾ ਸੀ। ਅੱਜ ਸਪਾਇਰਲ ਬਾਈਡਿੰਗ ਨੇ ਉਨ੍ਹਾਂ ਨੂੰ ਬੇਰੁਜਗਾਰੀ ਦੀ ਦਲਦਲ ਵੱਲ ਧੱਕ ਦਿੱਤਾ ਹੈ। ਭਾਵੇਂ ਜ਼ਮਾਨੇ ਨਾਲ ਉਨ੍ਹਾਂ ਨੇ ਕਾਰੋਬਾਰ ਬਦਲੇ ਹਨ ਪਰ ਇਹ ਸਾਈਡ ਬਿਜਨਸ ਸੀ। ਦੂਜੇ ਪਾਸੇ ਅਖਬਾਰ ਅਤੇ ਖਾਕੀ ਕਾਗਜ਼ ਦੇ ਲਿਫਾਫਿਆਂ ਦੇ ਰੁਜਗਾਰ ਨਾਲ ਦਿਨ ਸਮੇਂ ਔਰਤਾਂ ਆਪੋ-ਆਪਣੇ ਘਰਾਂ ਵਿੱਚ ਫਾਲਤੂ ਗੱਲਾਂ ਮਾਰਨ ਦੀ ਬਜਾਏ ਇਸ ਰੁਜਗਾਰ ਨਾਲ ਘਰ ਦਾ ਖਰਚਾ ਕੱਢ ਲੈਂਦੀਆਂ ਸਨ। ਕਾਰਪੋਰੇਟ ਘਰਾਣਿਆਂ ਦੇ ਪਲਾਸਟਿਕ ਲਿਫਾਫੇ ਨੇ ਇਸ ਰੁਜਗਾਰ ਨੂੰ ਵੱਡੀ ਸੱਟ ਮਾਰ ਕੇ ਖਤਮ ਕੀਤਾ ਹੈ। ਇਨ੍ਹਾਂ ਲਿਫਾਫਿਆਂ ਦਾ ਕੰਮ ਕਿਧਰੇ ਖੰਭ ਲਾ ਕੇ ਉੱਡ ਗਿਆ।
ਅੱਜ ਤੋਂ ਦੋ ਦਹਾਕੇ ਪਹਿਲਾਂ ਤੱਕ ਸੜਕਾਂ ਬਣਾਉਣ ਲਈ ਰਾਜਸਥਾਨ ਦੇ ਮਜਦੂਰ ਮਸ਼ਹੂਰ ਸਨ ਤੇ ਉਨ੍ਹਾਂ ਦੀਆਂ ਔਰਤਾਂ ਵੀ ਇਸ ਕੰਮ ਵਿੱਚ ਮਾਹਿਰ ਹੁੰਦੀਆਂ ਸਨ। ਅੱਜ ਮਸ਼ੀਨੀਕਰਨ ਉਨ੍ਹਾਂ ਦੀ ਕਿਰਤ ਨੂੰ ਦਿਉ ਵਾਂਗ ਨਿਗਲ ਗਿਆ ਹੈ। ਵੱਡੇ ਪ੍ਰਾਈਵੇਟ ਘਰਾਣਿਆਂ ਕੋਲ ਠੇਕੇ ਹਨ ਤੇ ਹਾਥੀ ਕੱਦ ਮਸ਼ੀਨਰੀ ਨੇ ਬੇਰੁਜ਼ਗਾਰੀ ਨੂੰ ਵੱਡੀ ਤਾਦਾਦ ਵਿੱਚ ਜਨਮ ਦਿੱਤਾ ਹੈ। ਜੇਕਰ ਕਿਧਰੇ ਟੈਲੀਫੋਨ ਵਾਲਿਆਂ ਨੇ ਤਾਰਾਂ ਪਾਉਣੀਆਂ ਹੁੰਦੀਆਂ ਸਨ, ਵਾਟਰ ਸਪਲਾਈ ਜਾਂ ਸੀਵਰੇਜ ਸਪਲਾਈ ਦੀ ਪਾਈਪ ਲਾਈਨ ਪਾਉਣੀ ਹੁੰਦੀ ਸੀ, ਬਹੁਗਿਣਤੀ ਮਜਦੂਰਾਂ ਦੀ ਲੋੜ ਪੈਂਦੀ ਸੀ। ਜਿਸ ਨਾਲ ਅਨੇਕਾਂ ਹਿੰਮਤੀ ਮਜਦੂਰਾਂ ਦੇ ਚੁੱਲ੍ਹੇ ਅੱਗ ਬਲਦੀ ਸੀ। ਜੇ. ਸੀ. ਬੀ. ਜਾਂ ਅੰਡਰ ਗਰਾਊਂਡ ਪਾਈਪ ਰਾਹੀਂ ਡਿ੍ਰਲ ਕਰਕੇ ਕੇਬਲ ਤਾਰਾਂ ਪਾਉਣ ਵਾਲੀ ਮਸ਼ੀਨਰੀ ਨੇ ਲੱਖਾਂ ਮਜ਼ਦੂਰਾਂ ਦੇ ਚੁੱਲ੍ਹਿਆਂ ਨੂੰ ਠੰਢਾ ਕੀਤਾ ਹੈ ਤੇ ਅੱਗੇ ਵੀ ਅਜਿਹਾ ਵਰਤਾਰਾ ਲਗਾਤਾਰ ਵਾਪਰ ਰਿਹਾ ਹੈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇੱਥੇ ਕਣਕ ਦੀ ਵਾਢੀ ਹੱਥੀਂ ਵੱਢਣ ਦਾ ਰਿਵਾਜ ਰੁਜ਼ਗਾਰ ਦਾ ਮੁੱਖ ਸਾਧਨ ਸੀ। ਜਿਸ ਨਾਲ ਕਿਰਤੀ ਵਰਗ ਸਾਰੇ ਸਾਲ ਦੀ ਰੋਟੀ ਲਈ ਕਣਕ ਜੋੜ ਲੈਂਦਾ ਸੀ। ਕੰਬਾਈਨ ਕਲਚਰ ਨੇ ਜਿੱਥੇ ਸਮੇਂ ਦੀ ਬੱਚਤ ਕੀਤੀ ਹੈ, ਉੱਥੇ ਇਨ੍ਹਾਂ ਕਿਰਤੀ ਕਾਮਿਆਂ ਦੀ ਰੋਟੀ ਵਿੱਚ ਵੀ ਲੱਤ ਮਾਰੀ ਹੈ। ਜਿਸ ਦੇ ਬੁਰੇ ਪ੍ਰਭਾਵ ਕਰਕੇ ਕਿਰਤੀ ਕਾਮਿਆਂ ਦੇ ਬੱਚੇ ਅੱਜ ਨਸ਼ੇ ਦੀ ਦਲਦਲ ਵਿੱਚ ਫਸੇ ਹਨ। ਦੁਨੀਆਂ ਨੂੰ ਪੈਸਾ ਬਹੁਤ ਤੇਜੀ ਨਾਲ ਘੁੰਮਾ ਰਿਹਾ ਹੈ। ਦੋ ਦਹਾਕੇ ਪਹਿਲਾਂ ਤੱਕ ਦੁਕਾਨਾਂ, ਫੈਕਟਰੀਆਂ ਤੇ ਹੋਰ ਕੰਮਾਂ ਦੀ ਮਸ਼ਹੂਰੀ ਲਈ ਚੰਗੇ ਪੇਂਟਰ ਲੱਭਦੇ ਹੀ ਨਹੀਂ ਸਨ। ਉਨ੍ਹਾਂ ਕੋਲ ਕੰਮ ਹੀ ਏਨਾ ਸੀ ਬਹੁਤੇ ਤਾਂ ਰਾਤਾਂ ਲਾ ਕੇ ਕੰਮ ਨਿਬੇੜਦੇ ਸਨ ਪਰੰਤੂ ਜਦੋਂ ਦੀਆਂ ਫਲੈਕਸ ਪਿ੍ਰੰਟਿੰਗ ਮਸ਼ੀਨਾਂ ਆਈਆਂ ਹਨ, ਉਦੋਂ ਤੋਂ ਪੇਂਟਰਾਂ ਨੂੰ ਰੋਟੀ ਦੇ ਲਾਲੇ ਪਏ ਹਨ।
ਇਸ ਦਾ ਹੀ ਸਮਕਾਲੀ ਰੁਜਗਾਰ ਦਾ ਵੱਡਾ ਸਾਧਨ ਐਸਟੀਡੀ, ਪੀਸੀਓ ਸੀ। ਹਰ ਗਲੀ, ਚੁਰਾਹੇ, ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਬਜਾਰਾਂ ਆਦਿ ਜਿੱਧਰ ਨਿਗ੍ਹਾ ਮਾਰੋ ਪੀਸੀਓ ਹੀ ਨਜ਼ਰੀਂ ਪੈਂਦੇ ਸਨ ਤੇ ਲੋਕ ਲਾਈਨਾਂ ’ਚ ਲੱਗ ਕੇ ਕਾਲ ਕਰਦੇ ਤੇ ਸੁਣਦੇ ਸਨ। ਜਿਸ ਨਾਲ ਲੱਖਾਂ-ਕਰੋੜਾਂ ਲੋਕ ਦੇਸ਼ ’ਚ ਇਸ ਰੁਜ਼ਗਾਰ ਨਾਲ ਆਪਣਾ ਪੇਟ ਪਾਲਦੇ ਸਨ। ਮੋਬਾਈਲ ਫੋਨ ਨੇ ਇਸ ਧੰਦੇ ਨੂੰ ਗਧੇ ਦੇ ਸਿੰਗਾਂ ਵਾਂਗੂ ਗਾਇਬ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਅਜਿਹੇ ਵਰਤਾਰੇ ਲਗਾਤਾਰ ਵਾਪਰਨ ਕਰਕੇ ਬੇਰੁਜਗਾਰੀ ਅੱਜ ਲਗਾਤਾਰ ਅਮਰਵੇਲ ਵਾਂਗ ਵਧਦੀ ਜਾ ਰਹੀ ਹੈ ਸੁਨੇਹੇ ਤੇ ਰਿਸ਼ਤੇਦਾਰਾਂ ਦੀ ਖੈਰ-ਸੁੱਖ ਦੇ ਕਾਰਡ, ਨੀਲੇ ਲਿਫਾਫੇ ਤੇ ਬਰੰਗ ਚਿੱਠੀਆਂ ਰਾਹੀਂ ਡਾਕੀਏ ਘਰ-ਘਰ ਵੰਡਦੇ ਸਤਿਕਾਰ ਦੇ ਪਾਤਰ ਸਨ। ਮੋਬਾਇਲ ਫੋਨ ਨੇ ਇਹ ਦੂਰੀਆਂ ਵੀ ਖਤਮ ਕਰਕੇ ਡਾਕੀਏ ਨੂੰ ਸਿਰਫ ਦਫਤਰੀ ਡਾਕ ਤੇ ਜਰੂਰੀ ਕਿਸਮ ਦੀਆਂ ਕਿਤਾਬਾਂ ਵੰਡਣ ਤੱਕ ਸੀਮਤ ਕਰ ਦਿੱਤਾ ਹੈ।
ਕਿਸੇ ਸਮੇਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨੇ ਬੋਲਦਿਆਂ ਕਿਹਾ ਸੀ ਕਿ ਸਾਡਾ ਦੇਸ ਵੱਧ ਮੈਨ ਪਾਵਰ ਵਾਲਾ ਦੇਸ਼ ਹੈ, ਇਸ ਲਈ ਮਸ਼ੀਨ ਨਾਲੋਂ ਵੱਧ ਮੈਨ ਪਾਵਰ ਵਰਤੀ ਜਾਵੇ ਪਰ ਇਹ ਚੀਜ਼ਾਂ ਲਾਗੂ ਨਹੀਂ ਹੋ ਸਕੀਆਂ ਮਸ਼ੀਨਾਂ ਦੇ ਹੁੰਦਿਆਂ ਮਸ਼ੀਨਾਂ ਤੋਂ ਕੰਮ ਨਾ ਲੈਣਾ ਬਹੁਤ ਮੁਸ਼ਕਲ ਹੈ ਅਸਲ ਵਿੱਚ ਪੈਸਾ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਘੱਟ ਖਰਚਾ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ਸਰਕਾਰਾਂ ਨੂੰ ਅੱਜ ਦੇ ਮਸ਼ੀਨੀਕਰਨ ਯੁੱਗ ਵਿੱਚ ਨਵੇਂ ਜਮਾਨੇ ਮੁਤਾਬਿਕ ਹਰ ਵਿਅਕਤੀ ਨੂੰ ਰੁਜਗਾਰ ਦੇਣ ਲਈ ਵਚਨਬੱਧ ਹੋਣਾ ਪਵੇਗਾ। ਜਿਸ ਲਈ ਉਪਰਾਲੇ ਕੀਤੇ ਜਾਣ ਤੇ ਸਰਕਾਰਾਂ ਨੂੰ ਸਲਾਹਾਂ ਦੇਕੇ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਹੈ ਮਸੀਨੀਕਰਨ ਤੇ ਆਧੁਨਿਕਤਾ ਦੀ ਹਨ੍ਹੇਰੀ ਵਿੱਚ ਨਵੇਂ ਰੁਜ਼ਗਾਰ ਵਸੀਲੇ ਲੱਭਣ ਕਿਉਂਕਿ ਮਨੁੱਖੀ ਸਰੀਰ ਨੂੰ ਚੱਲਦਾ ਰੱਖਣ ਲਈ ਭੋਜਨ ਦੀ ਜਰੂਰਤ ਹੈ, ਭੋਜਨ ਖਰੀਦਣ ਲਈ ਪੈਸਾ ਚਾਹੀਦਾ ਹੈ।
ਪੈਸਾ ਕਮਾਉਣ ਲਈ ਰੁਜਗਾਰ ਦੀ ਜਰੂਰਤ ਹੈ। ਉਲਟਾ ਸਰਕਾਰਾਂ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਧੜਾਧੜ ਕਾਰਪੋਰੇਟ ਘਰਾਣਿਆਂ ਹੱਥ ਵੇਚ ਰਹੀਆਂ ਹਨ। ਚੀਨ ਵਾਂਗ ਸਰਕਾਰਾਂ ਹਰ ਵਿਅਕਤੀ ਲਈ ਘਰ-ਘਰ ਰੁਜਗਾਰ ਦੇ ਵਸੀਲੇ ਪੈਦਾ ਕਰਕੇ ਦੇਣ। ਬੇਰੁਜਗਾਰੀ ਕਾਰਨ ਬੱਚੇ ਸਟੱਡੀ ਵੀਜੇ ’ਤੇ ਵੀਹ-ਵੀਹ ਲੱਖ ਖਰਚਕੇ ਵਿਦੇਸਾਂ ਵੱਲ ਰੁਖ ਕਰ ਰਹੇ ਹਨ। ਆਉਣ ਵਾਲੇ 10 ਸਾਲਾਂ ਬਾਅਦ ਪੰਜਾਬ ਵਿੱਚ ਇਸ ਦੇ ਨਤੀਜੇ ਦੇਖਣ ਨੂੰ ਆਮ ਹੀ ਮਿਲਣਗੇ ਕਿੱਧਰੇ ਨੌਜਵਾਨ ਦਿਸੇਗਾ ਤਾਂ ਉਸ ਨੂੰ ਸਾਰੇ ਘੁੱਟ-ਘੁੱਟ ਕੇ ਮਿਲਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
education minister ਦੀ ਕੋਠੀ ਨੇੜੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ
ਸੰਗਰੂਰ-ਲੁਧਿਆਣਾ ਰੋਡ ਕੀਤਾ ਜਾਮ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਅੱਜ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ ਵੱਲੋਂ ਵੱਡੀ ਗਿਣਤੀ ‘ਚ ਮੰਤਰੀ ਦੀ ਕੋਠੀ ਅੱਗੇ ਵੱਡਾ ਇਕੱਠ ਕਰਕੇ ‘ਰੁਜ਼ਗਾਰ ਦੀ ਲੋਹੜੀ’ ਮੰਗੀ ਗਈ ਤੇ ਪੰਜਾਬ ਸਰਕਾਰ ਖ਼ਿਲਾਫ਼ ਡਟਵਾਂ ਰੋਸ-ਮੁਜ਼ਾਹਰਾ ਕੀਤਾ। ਕਰੀਬ ਦੋ ਘੰਟੇ ਮੰਤਰੀ ਦੀ ਕੋਠੀ ਅੱਗੇ ਮੁਜ਼ਾਹਰਾ ਕਰਨ ਤੋਂ ਬਾਅਦ ਇੱਕ ਘੰਟੇ ਲਈ ਸੰਗਰੂਰ-ਲੁਧਿਆਣਾ ਮੁੱਖ-ਮਾਰਗ ਜਾਮ ਕਰ ਦਿੱਤਾ ਗਿਆ ਜਿਸ ਉਪਰੰਤ ਐਸਡੀਐੱਮ ਸੰਗਰੂਰ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੋਈ ਗੱਲਬਾਤ ਕਰਕੇ ਐਲਾਨ ਕੀਤਾ ਕਿ 14 ਜਨਵਰੀ ਦੀ ਕੈਬਨਿਟ ਮੀਟਿੰਗ ‘ਚ ਅਧਿਆਪਕ ਭਰਤੀ ਦਾ ਏਜੰਡਾ ਆਵੇਗਾ ਅਤੇ ਸਿੱਖਿਆ ਮੰਤਰੀ ਨਾਲ 18 ਜਨਵਰੀ ਨੂੰ ਪੈੱਨਲ ਮੀਟਿੰਗ ਤੈਅ ਕਰਵਾਈ ਗਈ। ਬੇਰੁਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ 14 ਜਨਵਰੀ ਨੂੰ ਕੈਬਨਿਟ-ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ਅਨੁਸਾਰ ਨਵੀਂ-ਭਰਤੀ ਦਾ ਏਜੰਡਾ ਨਾ ਪਾਸ ਕੀਤਾ ਗਿਆ ਤਾਂ 26 ਜਨਵਰੀ ਨੂੰ ‘ਗੁਪਤ-ਐਕਸ਼ਨ’ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਾਨਸਾ ਵਿਖੇ 28 ਜਨਵਰੀ ਨੂੰ ਦੌਰੇ ਤੇ ਘੇਰਿਆ ਜਾਵੇਗਾ।
ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਦੀਪਕ ਕੰਬੋਜ਼, ਸੁਖਵਿੰਦਰ ਢਿੱਲਵਾਂ, ਸੰਦੀਪ ਸਾਮਾ, ਗੁਰਜੀਤ ਕੌਰ ਖੇੜੀ, ਦੀਪ ਬਨਾਰਸੀ, ਨਿੱਕਾ ਸਮਾਓਂ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 12 ਹਜ਼ਾਰ ਈਟੀਟੀ ਅਤੇ 15 ਹਜ਼ਾਰ ਬੀਐੱਡ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ,  ਟੈਸਟ ਪਾਸ ਕਰਨ ਦੇ ਬਾਵਜੂਦ ਓਵਰਏਜ਼ ਹੋ ਰਹੇ ਉਮੀਦਵਾਰਾਂ ਲਈ ਉਮਰ ਸ਼ਰਤ 37 ਤੋਂ 42 ਸਾਲ ਕੀਤੀ ਜਾਵੇ , ਬੈਕਲਾਗ ਦੀਆਂ 161 ਈਟੀਟੀ ਤੇ ਬੈਕਲਾਗ ਐਸ. ਸੀ 595 ਦਾ ਹੱਲ ਅਤੇ ਬੀਐੱਡ ਦੀਆਂ 90 ਅਸਾਮੀਆਂ ਸਬੰਧੀ ਵੀ ਭਰਤੀ ਨਿਯਮਾਂ ‘ਚ ਸੋਧ ਕਰਕੇ ਨਿਯੁਕਤੀ ਹੋਵੇ ਆਦਿ ਇਹਨਾਂ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਲਾਇਆ ਪੱਕਾ-ਮੋਰਚਾ ਚੁੱਕਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਬਿਨਾਂ ਨਹੀਂ ਛੱਡਾਂਗਾ ਸੂਬੇ ਦੀ ਸਿਆਸਤ: ਅਮਰਿੰਦਰ
ਨੌਜਵਾਨਾਂ ਨੂੰ ਭਾਰਤ ਦਾ ਜਮਹੂਰੀ ਤੇ ਧਰਮ ਨਿਰਪੇਖ ਸਰੂਪ ਬਚਾਉਣ ਲਈ ਅੱਗੇ ਆਉਣ ਦਾ ਸੱਦਾ
ਯੂਥ ਕਾਂਗਰਸ ਨੂੰ ਆਪਣੀ ਸਰਕਾਰ ਵੱਲੋਂ ਪੂਰਾ ਸਮੱਰਥਨ ਦੇਣ ਦਾ ਭਰੋਸਾ
ਅਸ਼ਵਨੀ ਚਾਵਲਾ(ਚੰਡੀਗੜ੍ਹ) ‘ਸਾਡਾ ਨਾਅਰਾ, ਕੈਪਟਨ ਦੁਬਾਰਾ’ ਦੇ ਨਾਅਰਿਆਂ ਦੀ ਗੂੰਜ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਓਦੋਂ ਤੱਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ, ਜਦੋਂ ਤੱਕ ਉਹ ਨੌਜਵਾਨਾਂ ਲਈ ਰੋਜ਼ਗਾਰ ਅਤੇ ਪ੍ਰਗਤੀਸ਼ੀਲ ਪੰਜਾਬ ਵਿੱਚ ਸਾਰਿਆਂ ਦੀ ਤਰੱਕੀ ਲਈ ਢੁਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ।ਅੱਜ ਇੱਥੇ ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਯੂਥ ਕਾਂਗਰਸੀ ਮੈਂਬਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਸੂਬੇ ਦੀ ਇਸ ਦੀ ਤਰੱਕੀ ਤੇ ਵਿਕਾਸ ਲਈ ਇਸ ਨੂੰ ਆਪਣੀ ਅਗਵਾਈ ਦੇਣੀ ਜਾਰੀ ਰੱਖਣਗੇ।
ਨੌਜਵਾਨਾਂ ਦੇ ਇਕੱਠ ਦੌਰਾਨ ਨਾਅਰਿਆਂ ਦੀ ਗੂੰਜ ਵਿੱਚ ਮੁੱਖ ਮੰਤਰੀ ਨੇ ਤਹੱਈਆ ਕਰਦਿਆਂ ਕਿਹਾ,”ਇਹ ਮੇਰਾ ਸੂਬਾ ਹੈ ਅਤੇ ਤੁਸੀਂ ਸਾਰੇ ਮੇਰੇ ਆਪਣੇ ਲੋਕ ਹੋ। ਮੈਂ ਤੁਹਾਡੀ ਖਾਤਰ ਸਦਾ ਇੱਥੇ ਹੀ ਰਹਾਂਗਾ ਅਤੇ ਤਦ ਤੱਕ ਕਿਤੇ ਨਹੀਂ ਜਾਵਾਂਗਾ, ਜਦੋਂ ਤੱਕ ਪੰਜਾਬ ਦੇ ਹਰੇਕ ਨਾਗਰਿਕ ਦੀ ਭਲਾਈ ਨੂੰ ਯਕੀਨੀ ਨਹੀਂ ਬਣਾ ਲੈਂਦਾ।” ਬਹੁਤੇ ਨੌਜਵਾਨ ਤਾਂ ਇਹ ਮੰਗ ਕਰਦੇ ਵੀ ਸੁਣੇ ਗਏ ਕਿ ਉਨਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਹੋਰ ਕਈ ਵਾਰ ਸੂਬੇ ਦੀ ਵਾਗਡੋਰ ਸੰਭਾਲਦੇ ਰਹਿਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਨਾਂ ਦੀ ਸਰਕਾਰ ਪੂਰਾ ਸਮਰਥਨ ਦੇਵੇਗੀ। ਉਨਾਂ ਨੇ ਨੌਜਵਾਨ ਆਗੂਆਂ ਨਾਲ ਵਾਅਦਾ ਕੀਤਾ ਕਿ ਸੂਬੇ ਅਤੇ ਇੱਥੋਂ ਦੇ ਨੌਜਵਾਨਾਂ ਦੇ ਹਿੱਤ ਵਿੱਚ ਕਿਸੇ ਵੀ ਕੰਮ ਲਈ ਉਨਾਂ ਨੂੰ ਸਾਰੇ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਹੋਰਾਂ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਸੰਵਿਧਾਨ ਦੀ ਪ੍ਰਸਤਾਵਨਾ ਨਾਲ ਛੇੜਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ
ਭਾਜਪਾ ‘ਤੇ ਵਰ੍ਹਦਿਆਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਨਾਲ ਛੇੜਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨਾਂ ਕਿਹਾ,”ਮੁਲਕ ਦਾ ਮੌਜੂਦਾ ਦੌਰ ਲੋਕ ਰਾਜ ਵਾਲਾ ਨਹੀਂ ਸਗੋਂ ਗੁੰਡਾ ਰਾਜ ਵਾਲਾ ਹੈ। ਉਨਾਂ ਨੇ ਮੁਲਕ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਅਗਵਾਈ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਪੰਜਾਬ ਲਈ ਆਪਣੀ ਸਰਕਾਰ ਦੇ ਵਿਕਾਸ ਏਜੰਡੇ ਦਾ ਜ਼ਿਕਰ ਕਰਦਿਆਂ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ’ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਪ੍ਰਾਈਵੇਟ ਸੈਕਟਰ ਵੱਡੇ ਪੱਧਰ ‘ਤੇ ਸਹਿਯੋਗ ਕਰ ਰਿਹਾ ਹੈ। ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਪੰਜਾਬ ਦੀ  ਬਰਬਾਦੀ ਲਈ ਜਿੰਮੇਵਾਰ ਦੱਸਿਆ।ਇਸ ਮੌਕੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਯੂਥ ਵਿੰਗ ਭਵਿੱਖ ਦੇ ਲੀਡਰ ਤਿਆਰ ਕਰਨ ਦੀ ਨਰਸਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
11 ਜੂਨ ਨੂੰ ਦਰਦਨਾਕ ਸੜਕ ਹਾਦਸੇ ‘ਚ ਹੋਈ ਸੀ ਮੌਤ
ਰਾਜਨ ਮਾਨ, ਅੰਮ੍ਰਿਤਸਰ
ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੀ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਉਸ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਯਤਨਾਂ ਨਾਲ ਅੱਜ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਨਾਲ ਸਬੰਧਿਤ ਮ੍ਰਿਤਕ ਜਸਕਰਨ ਹਾਲੇ ਸਾਲ ਪਹਿਲਾਂ ਹੀ ਮਜਦੂਰੀ ਕਰਨ ਲਈ ਮਸਕਟ ਗਿਆ ਸੀ ਮਸਕਟ ਜਾਣ ਤੋਂ ਕੁਝ ਸਮਾਂ ਬਾਅਦ ਜਸਕਰਨ ਨੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਮਸਕਟ ਤੋਂ ਦੁਬਈ ਲਈ ਸਮਾਨ ਦੀ ਢੋਆ ਢੁਆਈ ਕਰਦਾ ਸੀ ਕਿ ਅਚਾਨਕ ਬੀਤੀ 10 ਜੂਨ ਦੀ ਰਾਤ ਨੂੰ ਜਦ ਉਹ ਦੁਬਈ ਤੋਂ ਸੀਮਿੰਟ ਲੈ ਕੇ ਮਸਕਟ ਜਾ ਰਿਹਾ ਸੀ
ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ ਇਹ ਹਾਦਸਾ ਏਨਾ ਦਰਦਨਾਕ ਸੀ ਕਿ ਹਾਦਸੇ ਤੋਂ ਥੋੜ੍ਹੇ ਸਮੇਂ ਬਾਅਦ ਹੀ ਭਾਵ 11 ਜੂਨ ਨੂੰ ਦੁਬਈ ਵਿਖੇ ਹੀ ਉਸ ਦੀ ਮੌਤ ਹੋ ਗਈ ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸ ਦੇ ਦੋਸਤ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ‘ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਡਾ. ਓਬਰਾਏ ਨਾਲ ਸੰਪਰਕ ਕਰਕੇ ਜਸਕਰਨ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਪੀਲ ਕੀਤੀ, ਜਿਸ ‘ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਇਸ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਨੌਜ਼ਆਨ ਦੇ ਦੋਸਤ ਮਨਦੀਪ ਸਿੰਘ ਤੋਂ ਇਲਾਵਾ ਉਸਦਾ ਚਾਚਾ ਨਛੱਤਰ ਸਿੰਘ, ਗੁਰਦੀਪ ਸਿੰਘ, ਭਰਾ ਮਨਜਿੰਦਰ ਸਿੰਘ, ਜਸਪਾਲ ਸਿੰਘ, ਜਤਿੰਦਰ, ਤਰਨ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੋਟਰ ਦੀ ਪਹਿਲ ਰੁਜ਼ਗਾਰ ਦੇ ਮੌਕੇ, ਸਰਕਾਰ ਦਾ ਪ੍ਰਦਰਸ਼ਨ ਔਸਤ ਤੋਂ ਹੇਠਾਂ
2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਰਾਏ ਰੱਖੀ
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਸੀ ਸਰਵੇ
ਨਵੀਂ ਦਿੱਲੀ,ਏਜੰਸੀ
ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵੋਟਰਾਂ ਲਈ ਰੁਜ਼ਗਾਰ ਦੇ ਮੌਕੇ, ਸਿਹਤ ਸੇਵਾਵਾਂ ਤੇ ਪੀਣ ਦਾ ਪਾਣੀ ਨੂੰ ਸਭ ਤੋਂ ਵੱਧ ਪਹਿਲ ਹੈ ਅਕਤੂਬਰ ਤੋਂ ਦਸੰਬਰ 2018 ਦਰਮਿਆਨ ਸਰਵੇ ਕਰਵਾਇਆ ਗਿਆ ਸੀ ਸੋਮਵਾਰ ਜਾਰੀ ਰਿਪੋਰਟ ਅਨਸਾਰ, ਮੋਦੀ ਸਰਕਾਰ ਦਾ ਪ੍ਰਦਰਸ਼ਨ ਔਸਤ ਤੋਂ ਹੇਠਾਂ ਕਰਾਰ ਦਿੱਤਾ ਗਿਆ ਸਰਵੇ ‘ਚ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਗਿਆ ਸੀ, ਜਿਸ ‘ਚ 2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਸਲਾਹ ਰੱਖੀ ਏਡੀਆਰ ਦੇ ਸੰਸਥਾਪਕ ਮੈਂਬਰ ਜਗਦੀਪ ਛੋਕਰ ਨੇ ਦੱÎਸਆ ਕਿ ਅੱਤਵਾਦ ਨੂੰ ਵੀ ਸਰਵੇ ਦੇ 31 ਮੁੱਦਿਆਂ ‘ਚ ਸ਼ਾਮਲ ਕੀਤਾ ਗਿਆ ਸੀ ਸਰਵੇ ‘ਚ ਇਹ 30ਵੇਂ ਪਾਇਦਾਨ ‘ਤੇ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਸਰਕਾਰ ਰੁਜ਼ਗਾਰ ਦੇਣ ਦੀ ਬਜਾਇ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਰਾਹੀਂ ਖੱਜਲ-ਖੁਆਰ ਕਰ ਰਹੀ ਹੈ : ਭਗਵੰਤ ਮਾਨ
ਮਾਲੇਰਕੋਟਲਾ (ਗੁਰਤੇਜ ਜੋਸ਼ੀ) | ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਰੁਜ਼ਗਾਰ ਮੇਲੇ ਲਾ ਕੇ ਖੱਜਲ-ਖੁਆਰ ਕਰ ਰਹੀ ਹੈ ਅਜਿਹੇ ਮੇਲੇ ਵੱਡੀਆਂ ਕੰਪਨੀਆਂ ਵੱਲੋ ਪਹਿਲਾਂ ਵੀ ਲਗਵਾਏ ਜਾਂਦੇ ਸਨ ਇਸ ਤਰ੍ਹਾਂ ਥਾਂ-ਥਾਂ ਰੁਜ਼ਗਾਰ ਮੇਲੇ ਲਵਾਉਣ ਨਾਲ ਸਾਰੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਸਗੋਂ ਨੌਜਵਾਨ ਖੱਜਲ-ਖੁਆਰ ਹੀ ਹੁੰਦੇ ਹਨ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਮਂੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਮਲੇਰਕੋਟਲਾ ਵਿਖੇ ਆਪਣੀ ਫੇਰੀ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜਾ ਮੁਆਫੀ ਵਿਚ ਵੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਤੇ ਆਪਣੇ ਚਹੇਤਿਆਂ ਦੇ ਕਰਜੇ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵਾਅਦੇ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਕੀਤੇ ਸਨ ਉਹ ਉਨ੍ਹਾਂ ਤੇ ਪੂਰੀ ਨਹੀਂ ਉਤਰੀ।ਇਸ ਲਈ ਲੋਕ ਕੈਪਟਨ ਸਰਕਾਰ ਤੋਂ ਨਾ ਖੁਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਸਿਵਲ ਹਸਪਤਾਲ ਦਾ ਸੁਧਾਰ ਕਰਨ ਦੀ ਵਜਾਏ ਸਿਵਲ ਹਸਪਤਾਲ ਖੰਡਰ ਬਣਦੇ ਜਾ ਰਹੇ ਹਨ
ਸਿਵਲ ਹਸਪਤਾਲ ‘ਚ ਡਾਕਟਰਾਂ ਅਤੇ ਸਟਾਫ ਦੀ ਕਮੀ ਹੈ ਅਤੇ ਦਵਾਈਆਂ ਦੀ ਵੀ ਕਮੀ ਹੈ ਮੈਂ ਆਪਣੇ ਐਂਮ.ਪੀ ਕੋਟੇ ਚੋਂ 35 ਤੋਂ 40 ਫੀਸਦੀ ਫੰਡ ਸਕੂਲਾਂ ਤੇ ਖਰਚ ਕੀਤਾ ਹੈ ਤੇ ਕੁਲ 09 ਕਰੋੜ ਦੇ ਕਰੀਬ ਸਕੂਲਾਂ ਦੀਆਂ ਬਿਲਡਿੰਗਾਂ ‘ਤੇ ਖਰਚ ਕੀਤਾ ਹੈ ਤੇ ਮੈਂ ਆਪਣੇ ਪੰਜ ਸਾਲਾਂ ਦਾ 25 ਕਰੋੜ ਰੁਪਇਆ  ਕੇਂਦਰ ਸਰਕਾਰ ਤੋਂ ਲੈ ਲਿਆ ਹੈ ਜੋ ਆਉਣ ਵਾਲੇ ਦਸ ਦਿਨਾਂ ਦੇ ਅੰਦਰ ਅੰਦਰ ਪੂਰਾ ਖਰਚ ਕਰ ਦਿਤਾ ਜਾਵੇਗਾ।
ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁਲੀ, ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਡਾ. ਜਮੀਲ ਉਰ ਰਹਿਮਾਨ, ਚੰਦ ਸਿੰਘ, ਸ਼ਹਿਬਾਜ ਰਾਣਾ, ਮੁਮਤਾਜ ਅੰਜੁਮ ਨਾਗੀ, ਦਾਉਦ ਅਲੀ ਆਦਿ ਹਾਜ਼ਰ ਸਨ। Bhagwant Maan
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।