Satguru ji - Sach Kahoon Punjabi
Saint Dr MSG: ਪਿਆਰੇ ਸਤਿਗੁਰੂ ਜੀ ਦੀ ਰਹਿਮਤ ਨਾਲ ਬੱਚੇ ਦੀ ਅੱਖ ਹੋਈ ਠੀਕ
ਖੇਡ ਰਹੇ ਬੱਚਿਆਂ ’ਚੋਂ ਕਿਸੇ ਬੱਚੇ ਨੇ ਮਨਦੀਪ ਦੀ ਸੱਜੀ ਅੱਖ ’ਚ ਤੀਰ ਮਾਰ ਦਿੱਤਾ ਸੀ
Saint Dr MSG: 13 ਮਾਰਚ 1993 ਦੀ ਗੱਲ ਹੈ ਉਸ ਸਮੇਂ ਮੇਰਾ ਲੜਕਾ ਮਨਦੀਪ ਸਿੰਘ ਲੱਗਭੱਗ ਚਾਰ ਸਾਲ ਦਾ ਸੀ। ਖੇਡ ਰਹੇ ਬੱਚਿਆਂ ’ਚੋਂ ਕਿਸੇ ਬੱਚੇ ਨੇ ਮਨਦੀਪ ਦੀ ਸੱਜੀ ਅੱਖ ’ਚ ਤੀਰ ਮਾਰ ਦਿੱਤਾ, ਜਿਸ ਨਾਲ ਬੱਚੇ ਦੀ ਅੱਖ ਦਾ ਡੇਲਾ ਦੁਫਾੜ ਹੋ ਗਿਆ ਬੱਚੇ ਨੂੰ ਉਸੇ ਸਮੇਂ ਦਿਸਣਾ ਬੰਦ ਹੋ ਗਿਆ ਅਤੇ ਦਰਦ ਨਾਲ ਉਸ ਦਾ ਬੁਰਾ ਹਾਲ ਹੋ ਗਿਆ ਅਸੀਂ ਬੱਚੇ ਨੂੰ ਪਿੰਡ ਦੇ ਡਾਕਟਰ ਕੋਲ ਦਿਖਾਇਆ ਉਸ ਨੇ ਅੱਖ ’ਚ ਦਵਾਈ ਪਾ ਕੇ ਕਿਹਾ ਕਿ ਇਸ ਨੂੰ ਸ਼ਹਿਰ ਲੈ ਜਾਓ ਉਸ ਤੋਂ ਬਾਅਦ ਅਸੀਂ ਮਨਦੀਪ ਨੂੰ ਫਾਜ਼ਿਲਕਾ ਸ਼ਹਿਰ ਲੈ ਗਏ ਸ਼ਹਿਰ ’ਚ ਇੱਕ ਨੇਤਰ ਮਾਹਿਰ ਨੂੰ ਦਿਖਾਇਆ ਤਾਂ ਉਸ ਨੇ ਅੱਖ ਦੀ ਹਾਲਤ ਦੇਖ ਕੇ ਆਪਣੀ ਅਸਮਰੱਥਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਅੱਖ ਕਦੇ ਵੀ ਠੀਕ ਨਹੀਂ ਹੋ ਸਕਦੀ।
ਇਸ ਦੇ ਪੱਥਰ ਦਾ ਆਨਾ (ਅੱਖ ਦਾ ਅੰਦਰੂਨੀ ਹਿੱਸਾ) ਪਵਾਉਣਾ ਪਵੇਗਾ ਇਸ ਨੂੰ ਕਿਸੇ ਵੱਡੇ ਸ਼ਹਿਰ ਪਟਿਆਲਾ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਦਿਖਾ ਲਵੋ! ਮੈਨੂੰ ਆਪਣੇ ਪਿਆਰੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਇੰਨਾ ਵਿਸ਼ਵਾਸ ਸੀ ਕਿ ਡਾਕਟਰ ਚਾਹੇ ਕੁਝ ਵੀ ਕਹੇ, ਪਰ ਪਿਤਾ ਜੀ ਮੇਰੇ ਬੱਚੇ ਦੀ ਅੱਖ ਜ਼ਰੂਰ ਠੀਕ ਕਰ ਦੇਣਗੇ।
ਇਹ ਵੀ ਪੜ੍ਹੋ: Shah Satnam Ji Specialty Hospital: ਡੇਂਗੂ ਪੀੜਤਾਂ ਲਈ ਵਰਦਾਨ ਸਾਬਿਤ ਹੋ ਰਿਹੈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ
ਮੈਂ ਪਿਆਰੇ ਸਤਿਗੁਰੂ ਜੀ ਦਾ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾਇਆ ਅਤੇ ਬੱਚੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਿਆ ਇਹ ਸੋਚ ਕੇ ਕਿ ਉੱਥੇ ਅੱਖਾਂ ਦੇ ਵੱਡੇ-ਵੱਡੇ ਡਾਕਟਰ ਹਨ ਉਹ ਜ਼ਰੂਰ ਮੇਰੇ ਬੱਚੇ ਦੀ ਅੱਖ ਠੀਕ ਕਰ ਦੇਣਗੇ ਉੱਥੇ ਪਹੁੰਚ ਕੇ ਅਸੀਂ ਅੱਖਾਂ ਦੇ ਤਿੰਨ ਮਾਹਿਰਾਂ ਤੋਂ ਜਾਂਚ ਕਰਵਾਈ, ਪਰ ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ ਹਾਲਾਂਕਿ ਉਨ੍ਹਾਂ ’ਚੋਂ ਇੱਕ ਵੱਡੇ ਡਾਕਟਰ ਨੇ ਕਿਹਾ ਕਿ ਵੱਡਾ ਆਪ੍ਰੇਸ਼ਨ ਕਰਨਾ ਪਵੇਗਾ,
ਪਰ ਨਜ਼ਰ ਠੀਕ ਹੋਣ ਦੀ ਕੋਈ ਗਰੰਟੀ ਨਹੀਂ ਹੈ ਸ਼ਾਇਦ ਦਸ ਪੈਸੇ ਨਜ਼ਰ ਠੀਕ ਹੋ ਜਾਵੇ ਪਰ ਮੇਰੇ ਮਨ ਨੂੰ ਤਸੱਲੀ ਨਾ ਮਿਲੀ ਮੈਂ ਆਪਣੇ ਬੱਚੇ ਨੂੰ ਉੱਥੋਂ ਡੇਰਾ ਸੱਚਾ ਸੌਦਾ ਸਰਸਾ ਲੈ ਆਇਆ। ਦਰਬਾਰ ’ਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕੀਤੇ ਅਤੇ ਬੱਚੇ ਨੂੰ ਵੀ ਦਰਸ਼ਨ ਕਰਵਾਏ ਮਨ ਅੰਦਰ ਹੀ ਮੈਂ ਆਪਣੇ ਪਿਆਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਅਰਦਾਸ ਕੀਤੀ ਕਿ ਬੱਚੇ ਦੀ ਅੱਖ ਆਪ ਜੀ ਹੀ ਠੀਕ ਕਰ ਸਕਦੇ ਹੋ ਜੀ, ਨਹੀਂ ਤਾਂ ਦੁਨੀਆਦਾਰੀ ਦੇ ਡਾਕਟਰਾਂ ਵੱਲੋਂ ਤਾਂ ਜਵਾਬ ਹੀ ਹੈ।
ਉਸ ਰਾਤ ਸ਼ਾਹ ਮਸਤਾਨਾ ਜੀ ਧਾਮ ’ਚ ਰਹੇ ਉਸ ਰਾਤ ਮੈਨੂੰ ਸੁਫ਼ਨਾ ਆਇਆ ਜਿਵੇਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਡਾਕਟਰ ਬਣ ਕੇ ਸ਼ਾਹ ਮਸਤਾਨਾ ਜੀ ਧਾਮ ’ਚ ਬਾਗ ਵੱਲ ਜਾਣ ਵਾਲੇ ਰਾਹ ’ਤੇ ਇੱਕ ਤਖਤਪੋਸ਼ ’ਤੇ ਲਿਟਾ ਕੇ ਮੇਰੇ ਬੱਚੇ ਦੀ ਅੱਖ ਦਾ ਆਪ੍ਰੇਸ਼ਨ ਕਰ ਦਿੱਤਾ ਹੋਵੇ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਪੂਜਨੀਕ ਗੁਰੂ ਜੀ ਨੇ ਮੇਰੇ ਬੱਚੇ ਦਾ ਕਰਮ ਖੁਦ ਚੁੱਕ ਲਿਆ ਹੈ।
ਪਿਆਰੇ ਸਤਿਗੁਰੂ ਜੀ ਦੀ ਰਹਿਮਤ ਦਾ ਕਮਾਲ
ਹੁਣ ਬੱਚਾ ਜ਼ਲਦੀ ਹੀ ਠੀਕ ਹੋ ਜਾਵੇਗਾ। ਮੈਂ ਆਪਣੇ ਬੇਟੇ ਦੀ ਅੱਖ ਦਾ ਆਪ੍ਰੇਸ਼ਨ ਕਰਵਾਉਣ ਲਈ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਿਆ। ਪਿਆਰੇ ਸਤਿਗੁਰੂ ਜੀ ਦੀ ਅਜਿਹੀ ਰਹਿਮਤ ਹੋਈ ਕਿ ਬੱਚੇ ਨੂੰ ਰਾਹ ’ਚ ਹੀ ਉਸ ਖਰਾਬ ਅੱਖ ’ਚੋਂ ਦਿਖਾਈ ਦੇਣ ਲੱਗ ਗਿਆ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਉੱਥੇ ਸਾਡਾ ਇਸ ਤਰ੍ਹਾਂ ਖਿਆਲ ਰੱਖਿਆ ਗਿਆ ਜਿਵੇਂ ਕਿ ਕਿਸੇ ਵੱਡੇ ਮੰਤਰੀ ਨੇ ਸਾਡੀ ਸਿਫਾਰਿਸ਼ ਕੀਤੀ ਹੋਵੇ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰਾ ਸਤਿਗੁਰੂ ਹਰ ਸਮੇਂ ਸਾਡੇ ਨਾਲ ਹੈ, ਸਾਡੀ ਮੱਦਦ ਕਰ ਰਿਹਾ ਹੈ। ਆਪ੍ਰੇਸ਼ਨ ਤੋਂ ਬਾਅਦ ਵੀ ਮੈਨੂੰ ਪੂਜਨੀਕ ਹਜ਼ੂਰ ਪਿਤਾ ਜੀ ਦੇ ਡਾਕਟਰ ਦੇ ਰੂਪ ’ਚ ਦਰਸ਼ਨ ਹੋਏ। Saint Dr MSG
ਓਧਰ ਬੱਚੇ ਦੀ ਅੱਖ ਦਾ ਆਪ੍ਰੇਸ਼ਨ ਸਫਲ ਰਿਹਾ, ਅੱਖ ਬਿਲਕੁਲ ਠੀਕ ਹੋ ਗਈ ਆਪ੍ਰੇਸ਼ਨ ਤੋਂ ਚਾਰ ਦਿਨ ਬਾਅਦ ਮੇਰੀ ਪਤਨੀ ਸਵੇਰੇ ਤਿੰਨ ਵਜੇ ਉੱਠ ਕੇ ਸਿਮਰਨ ’ਚ ਬੈਠ ਗਈ ਉਸ ਨੇ ਮਨ ਦੇ ਪ੍ਰਭਾਵ ਕਾਰਨ ਸਿਮਰਨ ਦੌਰਾਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਉਲ੍ਹਾਂਭਾ ਦਿੱਤਾ ਕਿ ਪਿਤਾ ਜੀ, ਆਪ ਜੀ ਨੇ ਮੈਨੂੰ ਮੇਰੇ ਬੱਚੇ ਦੀ ਅੱਖ ਖਰਾਬ ਕਰਕੇ ਸਜ਼ਾ ਦਿੱਤੀ ਹੈ। ਸਾਨੂੰ ਜਗ੍ਹਾ-ਜਗ੍ਹਾ ਠੋ੍ਹਕਰਾਂ ਖਾਣੀਆਂ ਪਈਆਂ ਹਨ ਪਿਤਾ ਜੀ, ਕਿੰਨਾ ਚੰਗਾ ਹੁੰਦਾ ਕਿ ਆਪ ਜੀ ਬੱਚੇ ਦੀ ਅੱਖ ਘਰ ’ਚ ਹੀ ਠੀਕ ਕਰ ਦਿੰਦੇ ਜੋ ਦਸ ਹਜ਼ਾਰ ਰੁਪਏ ਮੈਂ ਬੱਚੇ ਦੀ ਅੱਖ ਦੇ ਆਪ੍ਰੇਸ਼ਨ ’ਤੇ ਲਾਏ ਹਨ, ਉਹ ਦੀਨ-ਦੁਖੀਆਂ ਦੀ ਮੱਦਦ ’ਚ ਲਾਉਂਦੀ।
ਇਹ ਵੀ ਪੜ੍ਹੋ: ਰੂਹਾਨੀਅਤ : ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ
ਮਨ ਦੀਆਂ ਇਸ ਤਰ੍ਹਾਂ ਦੀਆਂ ਸੋਚਾਂ ’ਚ ਡੁੱਬੀ ਮੇਰੀ ਪਤਨੀ ਨੂੰ ਉਸੇ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪ੍ਰਤੱਖ ਰੂਪ ’ਚ ਦਰਸ਼ਨ ਦਿੱਤੇ ਅਤੇ ਸਿਰ ’ਤੇ ਆਪਣੇ ਪਵਿੱਤਰ ਕਰ-ਕਮਲ ਰੱਖਦੇ ਹੋਏ ਬਚਨ ਫਰਮਾਏ, ‘‘ਬੇਟਾ, ਤੁਹਾਡਾ ਜਾਨੀ ਨੁਕਸਾਨ ਹੋਣਾ ਸੀ ਜੋ ਮਾਲਕ ਨੇ ਅੱਖ ’ਤੇ ਪਾ ਕੇ ਕੱਟ ਦਿੱਤਾ ਫਿਰ ਤੂੰ ਬਹੁਤ ਰੋਣਾ ਸੀ ਜੋ ਸਾਨੂੰ ਬਰਦਾਸ਼ਤ ਨਹੀਂ ਹੋਣਾ ਸੀ’’ ਪੂਜਨੀਕ ਹਜ਼ੂਰ ਪਿਤਾ ਜੀ, ਅਸੀਂ ਤਾਂ ਗਲਤੀਆਂ ਦੇ ਪੁਤਲੇ ਹਾਂ ਸਾਨੂੰ ਮਾਫ ਕਰ ਦੇਣਾ ਇਸ ਤਰ੍ਹਾਂ ਆਪਣੀ ਦਇਆ, ਮਿਹਰ, ਰਹਿਮਤ ਬਣਾਈ ਰੱਖਣਾ ਜੀ, ਅਸੀਂ ਜਨਮਾਂ-ਜਨਮਾਂ ਤੱਕ ਵੀ ਆਪ ਜੀ ਵੱਲੋਂ ਕੀਤੇ ਉਪਕਾਰਾਂ ਦਾ ਬਦਲਾ ਨਹੀਂ ਚੁਕਾ ਸਕਦੇ। Saint Dr MSG
Shah Mastana Ji Maharaj: ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ
ਪਿਆਰੇ ਸਤਿਗੁਰੂ ਜੀ ਸਿੱਧੇ ਰਾਹ ਪਾਇਆ | Shah Mastana Ji Maharaj
Shah Mastana Ji Maharaj: ਮਾਲਾ ਸਿੰਘ ਪੁੱਤਰ ਸ੍ਰੀ ਦਲ ਸਿੰਘ ਪਿੰਡ ਬੁੱਧਰਵਾਲੀ ਸ੍ਰੀ ਗੰਗਾਨਗਰ ਦਾ ਨਿਵਾਸੀ ਹੈ ਉਸਨੇ ਦੱਸਿਆ ਕਿ ਸੰਨ 1957 ਦੀ ਗੱਲ ਹੈ ਸ਼ਾਹ ਮਸਤਾਨਾ ਜੀ ਮਹਾਰਾਜ ਬੁੱਧਰਵਾਲੀ ਪਿੰਡ ’ਚ ਪਧਾਰੇ ਹੋਏ ਸਨ ਇਸ ਪਿੰਡ ਦੀ ਆਸ-ਪਾਸ ਦੀ ਸਾਧ-ਸੰਗਤ ਦੀ ਅਰਜ਼ ’ਤੇ ਆਪ ਜੀ ਨੇ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦਿਨਾਂ ’ਚ ਇਲਾਕੇ ’ਚ ਬਹੁਤ ਤੇਜ਼ ਹਨੇਰੀ ਚੱਲਿਆ ਕਰਦੀ ਸੀ ਅਤੇ ਕਾਫ਼ੀ ਸਮੇਂ ਤੋਂ ਵਰਖਾ ਵੀ ਨਹੀਂ ਹੋਈ ਸੀ ਮਨਮੁੱਖ ਲੋਕ ਇਸ ਗੱਲ ਦਾ ਪ੍ਰਚਾਰ ਕਰ ਰਹੇ ਸਨ ਕਿ ਜਿੱਧਰ ਡੇਰਾ ਬਣ ਰਿਹਾ ਹੈ, ਉੱਧਰ ਤੋਂ ਹੀ ਵਰਖਾ ਆਇਆ ਕਰਦੀ ਸੀ ਇਸ ਬੇਪਰਵਾਹ ਜੀ ਨੇ ਡੇਰਾ ਬਣਵਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਹੁਣ ਵਰਖਾ ਨਹੀਂ ਆਵੇਗੀ Shah Mastana Ji Maharaj
ਇਸ ਪਿੰਡ ਦਾ ਪ੍ਰੀਤਮ ਸਿੰਘ ਵੀ ਇਹਨਾਂ ਮਨਮੁੱਖ ਲੋਕਾਂ ’ਚ ਸ਼ਾਮਿਲ ਸੀ ਡੇਰਾ ਬਣਾਉਣ ਦੇ ਲਈ ਸਾਧ-ਸੰਗਤ ਨੇ ਪਿੰਡ ਦੇ ਤਲਾਬ ’ਚੋਂ ਕੱਚੀਆਂ ਇੱਟਾਂ ਕੱਢੀਆਂ ਹੋਈਆਂ ਸਨ। ਸੇਵਾਦਾਰ ਜਦੋਂ ਵੀ ਸੇਵਾ ਕਰਦੇ ਤਾਂ ਉੱਚੀ ਆਵਾਜ਼ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਉਂਦੇ ਇਸ ਦਿਨ ਕੁਝ ਭਗਤ ਇੱਟਾਂ ਦੀ ਟਰਾਲੀ ਭਰ ਕੇ ਡੇਰਾ ਸੱਚਾ ਸੌਦਾ ਬੁੱਧਰਵਾਲੀ ’ਚ ਲਿਆ ਰਹੇ ਸਨ ਜੋ ਭਗਤ ਟਰਾਲੀ ਦੇ ਉੱਪਰ ਬੈਠੇ ਸਨ, ਉੱਚੀ ਆਵਾਜ਼ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾਉਂਦੇ ਆ ਰਹੇ ਸਨ।
ਇਹ ਵੀ ਪੜ੍ਹੋ: ਰੂਹਾਨੀਅਤ : ਖੁਦਗਰਜ਼ੀ ਹਨ ਬਹੁਤੇ ਦੁਨਿਆਵੀ ਰਿਸ਼ਤੇ-ਨਾਤੇ
ਰਸਤੇ ’ਚ ਪ੍ਰੀਤਮ ਸਿੰਘ ਨੇ ਜਦੋਂ ਭਗਤਾਂ ਨੂੰ ਖੁਸ਼ੀ-ਖੁਸ਼ੀ ਸੇਵਾ ਕਰਦੇ ਹੋਏ ਦੇਖਿਆ ਤਾਂ ਉਸ ਤੋਂ ਸਹਿਣ ਨਹੀਂ ਹੋਇਆ ਉਹ ਈਰਖਾ ਨਾਲ ਅੱਗ-ਬਬੂਲਾ ਹੋ ਗਿਆ ਅਤੇ ਟਰਾਲੀ ’ਤੇ ਬੈਠੇ ਭਗਤਾਂ ਦੇ ਪੱਥਰ ਮਾਰਨ ਲੱਗਿਆ ਸੇਵਾਦਾਰਾਂ ਨੇ ਮਾਲਕ ਦੇ ਹੁਕਮ ’ਚ ਰਹਿੰਦਿਆਂ ਉਸਨੂੰ ਕੁਝ ਨਹੀਂ ਕਿਹਾ ਅਤੇ ਸਿੱਧਾ ਡੇਰਾ ਸੱਚਾ ਸੌਦਾ ’ਚ ਆ ਗਏ। ਉਸ ਸਮੇਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਰਬਾਰ ’ਚ ਟਹਿਲ ਰਹੇ ਸਨ ਸੇਵਾਦਾਰਾਂ ਨੇ ਸਾਰੀ ਗੱਲ ਆਪ ਜੀ ਨੂੰ ਸੁਣਾਈ। ਇਸ ’ਤੇ ਸਤਿਗੁਰੂ ਜੀ ਨੇ ਵਚਨ ਫ਼ਰਮਾਇਆ, ‘‘ਵਰੀ, ਆਪ ਹੀ ਸੀਧਾ ਹੋ ਜਾਏਗਾ’’ ਸੇਵਾਦਾਰਾਂ ਨੇ ਅਰਜ਼ ਕੀਤੀ ਕਿ ਸਾਈਂ ਜੀ! ਜੇਕਰ ਤੁਹਾਡਾ ਹੁਕਮ ਹੋਵੇ ਤਾਂ ਅਸੀਂ ਉਹਨੂੰ ਫੜ੍ਹ ਕੇ ਲੈ ਆਈਏ। ਇਸ ’ਤੇ ਦਿਆਲੂ ਸ਼ਹਿਨਸ਼ਾਹ ਜੀ ਨੇ ਵਚਨ ਫ਼ਰਮਾਏ, ‘‘ਵੇਹ ਆਪ ਹੀ ਜਹਾਂ ਪਰ ਆ ਜਾਏਗਾ, ਔਰ ਸੀਧਾ ਹੋ ਜਾਏਗਾ ਉਸੇ ਕੁਛ ਨਹੀਂ ਕਹਿਨਾ।’’
ਸਾਧ-ਸੰਗਤ ਵੀ ਮਨ ਹੀ ਮਨ ਵਰਖਾ ਕਰਨ ਲਈ ਅਰਦਾਸ ਕਰਨ ਲੱਗੀ
ਉਸ ਸਮੇਂ ਕੁਝ ਲੋਕ ਇਕੱਠੇ ਹੋ ਕੇ ਆਪ ਜੀ ਦੇ ਕੋਲ ਆਏ ਅਤੇ ਵਰਖਾ ਦੇ ਲਈ ਅਰਜ਼ ਕੀਤੀ। ਇਸ ’ਤੇ ਦਾਤਾ ਜੀ ਨੇ ਫ਼ਰਮਾਇਆ, ‘‘ ਪੁੱਟਰ, ਯਹਾਂ ਬਾਰਿਸ਼ ਕਰਵਾਨੇ ਨਹੀਂ ਆਏ, ਮਾਲਿਕ ਕੀ ਰਜ਼ਾ ਮੇਂ ਰਹਿਨਾ ਚਾਹੀਏ ਬਾਰਿਸ਼ ਕਰੇ ਤੋ ਉਸਕੀ ਮਰਜ਼ੀ ਨਾ ਕਰੇ ਤੋਂ ਭੀ ਉਸਕੀ ਮੌਜ’’ ਉਸ ਦਿਨ ਵੀ ਹਨੇਰੀ ਚੱਲ ਰਹੀ ਸੀ ਆਸ਼ਰਮ ’ਚ ਵੀ ਕਾਫ਼ੀ ਧੂੜ ਮਿੱਟੀ ਜਮ੍ਹਾ ਹੋ ਗਈ ਜੋ ਸਾਧ-ਸੰਗਤ ਉੱਥੇ ਸੇਵਾ ਕਰ ਰਹੀ ਸੀ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਹੋਈ ਅੰਤ ਸਾਧ-ਸੰਗਤ ਵੀ ਮਨ ਹੀ ਮਨ ਵਰਖਾ ਕਰਨ ਲਈ ਅਰਦਾਸ ਕਰਨ ਲੱਗੀ ਕਿ ਹੇ ਸ਼ਹਿਨਸ਼ਾਹ! ਜੇਕਰ ਬਾਰਿਸ਼ ਹੋ ਜਾਵੇ ਤਾਂ ਰੇਤ ਨੂੰ ਹਟਾਉਣਾ ਸੌਖਾ ਹੋ ਜਾਵੇਗਾ। ਕੁਲ ਮਾਲਿਕ ਦਾਤਾ ਜੀ ਤਾਂ ਸਭ ਦੇ ਅੰਦਰ ਦੀ ਜਾਣਦੇ ਹਨ।
ਸੰਗਤ ਦੀ ਜਾਇਜ਼ ਇੱਛਾ ਨੂੰ ਜਲਦੀ ਸੁਣਦੇ ਹਨ ਬਸ! ਫ਼ਿਰ ਦੇਰ ਕੀ ਸੀ ਥੋੜ੍ਹੇ ਸਮੇਂ ਦੇ ਬਾਅਦ ਹੀ ਬਾਰਿਸ਼ ਸ਼ੁਰੂ ਹੋ ਗਈ ਰਾਤ ਭਰ ਬਰਸਾਤ ਹੁੰਦੀ ਰਹੀ ਉਹਨਾਂ ਨਿੰਦਿਆ ਕਰਨ ਵਾਲਿਆਂ ਦੀ ਸ਼ੰਕਾ ਵੀ ਦੂਰ ਹੋ ਗਈ ਜਿਹੜੇ ਇਹ ਕਹਿਦੇ ਸੀ ਕਿ ਡੇਰਾ ਬਣਨ ਕਰਕੇ ਬਰਸਾਤ ਨਹੀਂ ਹੋ ਰਹੀ ਪ੍ਰੀਤਮ ਸਿੰਘ ਵੀ ਆਪਣੇ ਕੀਤੇ ’ਤੇ ਅੰੰਦਰ ਹੀ ਅੰਦਰ ਪਛਤਾਵਾ ਕਰਨ ਲੱਗਿਆ ਕੁਝ ਦਿਨਾਂ ਬਾਅਦ ਉਹ ਡੇਰਾ ਸੱਚਾ ਸੌਦਾ , ਬੁੱਧਰਵਾਲੀ ’ਚ ਆਇਆ ਉਸ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ’ਚ ਆਪਣੀ ਗਲਤੀ ਲਈ ਮਾਫੀ ਮੰਗੀ ਅਤੇ ਉਹ ਸਦਾ ਲਈ ਮਾਲਕ ਦਾ ਭਗਤ ਬਣ ਗਿਆ। Shah Mastana Ji Maharaj
ਪੂਜਨੀਕ ਬੇਪ੍ਰਵਾਹ ਸਾਂਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ | MSG Bhandara
1 ਜਨਵਰੀ 1958। ਪੂਜਨੀਕ ਬੇਪ੍ਰਵਾਹ ਸਾਂਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਜਦ ਨੇਜੀਆ ਖੇੜਾ ਤੋਂ ਸ਼ਾਹ ਮਸਤਾਨਾ ਜੀ ਧਾਮ ਜਾਣ ਲੱਗੇ ਤਾਂ ਸਵੇਰੇ ਹੀ ਇੱਕ ਸੇਵਾਦਾਰ ਵੱਲੋਂ ਪਰਸ ਰਾਮ ਪਿੰਡ ਬੇਗੂ ਦੇ ਕੋਲ ਸੰਦੇਸ਼ ਭੇਜਿਆ ਕਿ ਉਹ ਜਲਦੀ ਤੋਂ ਜਲਦੀ ਸਾਨੂੰ ਮਿਲੇ ਥੋੜੀ ਦੇਰ ਬਾਅਦ ਪੂਜਨੀਕ ਬੇਪਰਵਾਹ ਜੀ ਸਾਧ-ਸੰਗਤ ਨੂੰ ਆਸ਼ੀਰਵਾਦ ਦਿੰਦੇ ਹੋਏ ਪੈਦਲ ਹੀ ਸ਼ਾਹ ਮਸਤਾਨਾ ਜੀ ਧਾਮ ਸਰਸਾ ਵੱਲ ਚੱਲ ਪਏ ਕੁਝ ਸਤਿਸੰਗੀ ਸੇਵਾਦਾਰ ਸ਼ਹਿਨਸ਼ਾਹ ਜੀ ਦੇ ਨਾਲ ਸਨ ਸਵੇਰ ਦੇ ਕਰੀਬ ਸਾਢੇ ਅੱਠ ਵਜੇ ਦਾ ਸਮਾਂ ਸੀ ਥੋੜ੍ਹਾ ਚੱਲ ਕੇ ਬੇਪਰਵਾਹ ਜੀ ਨੇ ਬਚਨ ਫ਼ਰਮਾਇਆ, ‘‘ਪਰਸ ਰਾਮ ਦੇ ਖੇਤ ’ਚ ਜਾਣਾ ਹੈ, ਉਸ ਦਾ ਵਾਅਦਾ ਪੂਰਾ ਕਰਨਾ ਹੈ’’ ਸਤਿਗੁਰੂ ਜੀ ਚੱਲਦੇ-ਚੱਲਦੇ ਉਸ ਦਰੱਖਤ ਦੇ ਹੇਠਾਂ ਆ ਗਏ ਜਿਹੜਾ ਸ਼ਾਹ ਸਤਿਨਾਮ ਜੀ ਧਾਮ ਦੇ 50 ਨੰਬਰ ਕਮਰੇ ਦੇ ਕੋਲ ਹੈ ।
ਸ਼ਹਿਨਸ਼ਾਹ ਜੀ ਉਸ ਦਰੱਖਤ ਦੀ ਛਾਂ ’ਚ ਬੈਠ ਗਏ ਸਭ ਸੇਵਾਦਾਰ ਵੀ ਸ਼ਹਿਨਸ਼ਾਹ ਜੀ ਕੋਲ ਹੀ ਬੈਠ ਗਏ ਪਿਆਰੇ ਸਤਿਗੁਰੂ ਜੀ ਨੇ ਬਚਨ ਫ਼ਰਮਾਇਆ, ‘‘ਵੇਖ ਵਰੀ ਚਾਰੇ ਪਾਸੇ ਲੱਖਾ ਦੀ ਗਿਣਤੀ ’ਚ ਸੰਗਤ ਹੈ’’ ਸਤਿ ਬ੍ਰਹਮਚਾਰੀ ਸੇਵਾਦਾਰ ਦਾਦੂ ਬਾਗੜੀ ਖੜਾ ਹੋ ਕੇ ਬੋਲਿਆ ਕਿ ਸਾਂਈ ਜੀ, ਇੱਥੇ ਤਾਂ ਅਸੀਂ ਗਿਣਤੀ ਦੇ ਹੀ ਆਦਮੀ ਹਾਂ, ਲੱਖਾਂ ਨਹੀਂ। ਕੁੱਲ ਮਾਲਿਕ ਸਤਿਗੁਰੂ ਜੀ ਨੇ ਬਚਨ ਫਰਮਾਇਆ , ‘‘ਥੋੜੇ ਸਮੇਂ ’ਚ ਤੁਹਾਡੇ ਸਾਹਮਣੇ ਸਤਿਗੁਰੂ ਦਾ ਬਹੁਤ ਵੱਡਾ ਕਾਰਖਾਨਾ ਬਣੇਗਾ ਪੁੱਟਰ, ਇੱਥੇ ਰੂਹਾਨੀ ਕਾਲਜ਼ ਬਣਾਵਾਗੇ’’ ਇੰਨੇ ’ਚ ਪਰਸ ਰਾਮ ਬੇਗੂ ਵਾਲਾ ਆ ਗਿਆ। ਪਰਸ ਰਾਮ ਨੇ ਆਉਦੇ ਹੀ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ’ਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾਇਆ।
ਸਤਿਗੁਰੂ ਜੀ ਦੇ ਪਵਿੱਤਰ ਬਚਨ ਹੋ ਰਹੇ ਨੇ ਪੂਰੇ
ਦਿਆਲੂ ਸਤਿਗੁਰੂ ਜੀ ਨੇ ਪਰਸ ਰਾਮ ਤੋਂ ਪੁੱਛਿਆ, ‘‘ਪੁੱਟਰ! ਅਸੀਂ ਇਹ ਜ਼ਮੀਨ ਮੁੱਲ ਲੈਣੀ ਹੈ, ਕੀ ਭਾਅ ਮਿਲੇਗੀ? ’’ ਪਰਸ ਰਾਮ ਨੇ ਕਿਹਾ ਸਾਂਈ ਜੀ! ਮੇਰੀ ਤਾਂ ਵੀਹ ਵਿੱਘੇ ਜ਼ਮੀਨ ਹੈ, ਇੰਜ ਹੀ ਲੈ ਲਓ ਦਿਆਲੂ ਸਤਿਗੁਰੂ ਜੀ ਨੇ ਬਚਨ ਫ਼ਰਮਾਏ,‘‘ਅਸੀਂ ਇੰਜ ਨਹੀਂ ਲਵਾਂਗੇ, ਮੁੱਲ ਲਵਾਂਗੇ’’ ਸਤਿਗੁਰੂ ਜੀ ਨੇ ਆਪਣੀ ਡੰਗੋਰੀ ਉੱਪਰ ਉਠਾਕੇ ਇਸ਼ਾਰੇ ਨਾਲ ਚਾਰੇ ਪਾਸੇ ਘੁਮਾਉਂਦੇ ਹੋਏ ਬਚਨ ਫਰਮਾਇਆ,‘‘ ਪੁੱਟਰ! ਇੰਨੀ ਇੰਨੀ ਜ਼ਮੀਨ ਲਵਾਂਗੇ ਅਤੇ ਪੈਸੇ ਦੇ ਕੇ ਹੀ ਲਵਾਂਗੇ।’’ ਉਸ ਦਿਨ ਬੇਪਰਵਾਹ ਜੀ ਪੈਂਦਲ ਚੱਲ ਕੇ ਹੀ ਸ਼ਾਹ ਮਸਤਾਨਾ ਜੀ ਧਾਮ ਤੱਕ ਆਏ ਸਨ
ਦਰਬਾਰ ਦੇ ਪਹਿਲਾਂ ਵਾਲੇ ਦਰਵਾਜੇ ਕੋਲ ਖੜ੍ਹੇ ਹੋ ਕੇ ਬਚਨ ਫਰਮਾਇਆ,‘‘ਅੱਜ ਅਸੀਂ ਦਰਬਾਰ ’ਚ ਨਵਾਂ ਨਮੂਨਾ ਮਨਜੂਰ ਕਰਕੇ ਆਏ ਹਾਂ ’’ ਇੰਨੇ ਬਚਨ ਫਰਮਾਕੇ ਸਤਿਗੁਰੂ ਜੀ ਦਰਬਾਰ ਅੰਦਰ ਚਲੇ ਗਏ ਚਲਦੇ-ਚੱਲਦੇ ਬੇਪ੍ਰਵਾਹ ਜੀ ਘੰਟਾ ਘਰ ਦੇ ਕੋਲ ਠਹਿਰ ਗਏ ਉਸ ਸਮੇਂ ਸਾਂਈਂ ਜੀ ਦੇ ਨਾਲ 10-15 ਸੇਵਾਦਾਰ ਸਨ ਸੱਚੇ ਸਤਿਗੁਰੂ ਜੀ ਨੇ ਘੰਟੇ ਵੱਲ ਵੇਖ ਕੇ ਇਸ਼ਾਰਾ ਕਰਦੇ ਹੋਏ ਬਚਨ ਫ਼ਰਮਾਇਆ,‘‘ਜਿਵੇਂ ਘੰਟਾ ਚੱਲਦਾ ਹੈ, ਇੰਜ ਹੀ ਆਪਣੀ ਉਮਰ ਘਟਦੀ ਜਾ ਰਹੀ ਹੈ।
ਇਸ ਲਈ ਦੋ ਘੰਟੇ ਰੋਜ਼ਾਨਾ ਭਜਨ ਸਿਮਰਨ ਕਰਨਾ ਚਾਹੀਦਾ ’’ ਫਿਰ ਬੇਪਰਵਾਹ ਜੀ ਸੱਚਖੰਡ ਹਾਲ ’ਤੇ ਬਣੇ ਚਬਾਰੇ ’ਤੇ ਚੜ੍ਹਦੇ ਸਮੇਂ ਪੌੜੀਆਂ ’ਤੇ ਰੁਕ ਗਏ ਅਤੇ ਹੇਠਾਂ ਖੜੇ ਸਤਿ ਬ੍ਰਹਮਚਾਰੀ ਸੇਵਾਦਾਰ ਦਾਦੂ ਬਾਗੜੀ ਅਤੇ ਹੋਰ ਸੇਵਾਦਾਰਾਂ ’ਤੇ ਆਪਣੀ ਦਇਆ ਮਿਹਰ ਭਰੀ ਦਿ੍ਰਸਟੀ ਪਾਉਂਦੇ ਹੋਏ ਫ਼ਰਮਾਇਆ,‘‘ ਜਦੋਂ ਅਸੀਂ ਫਿਰ ਨਵੀਂ ਬਾਡੀ ਧਾਰ ਕੇ ਆਵਾਂਗੇ ਤਾਂ ਦਾਦੂ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ੳਸ ਜਗ੍ਹਾ ਲੱਖਾਂ ਲੋਕ ਅਇਆ ਕਰਨਗੇ, ਜੋ ਅੱਜ ਅਸੀਂ ਮਨਜ਼ੂਰ ਕਰਕੇ ਆਏ ਹਾਂ’’ 10-15 ਦਿਨ ਬਾਅਦ ਬੇਪ੍ਰਵਾਹ ਸਾਂਈ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਲੋਕਪੁਰ ਧਾਮ, ਨੇਜੀਆ ਖੇੜਾ ਤੋਂ ਸ਼ਾਹ ਮਸਤਾਨਾ ਜੀ ਧਾਮ ਲਈ ਚੱਲੇ।
ਸਤਿਗੁਰੂ ਜੀ ਦੇ ਪਵਿੱਤਰ ਬਚਨ ਹੋ ਰਹੇ ਨੇ ਪੂਰੇ | MSG Bhandara
ਉਸ ਦਿਨ ਸੱਚੇ ਸਤਿਗੁਰੂ ਜੀ ਦੇ ਨਾਲ ਕਾਫੀ ਸਤਿਸੰਗੀ ਸਨ ਸਤਿਗੁਰੂ ਜੀ ਤੁਰਦੇ -ਤੁਰਦੇ ਉਸ ਦਰੱਖਤ ਦੇ ਕੋਲ ਆ ਗਏ ਜੋ ਸ਼ਾਹ ਸਤਿਨਾਮ ਜੀ ਧਾਮ ’ਚ ਆਰੇ ਕੋਲ ਹੈ ਸੱਚੇ ਪਾਤਸ਼ਾਹ ਜੀ ਉਥੇ ਰੁਕ ਗਏ ਅਤੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਫਰਮਾਏ,‘‘ਜਗ੍ਹਾਂ ਤਾਂ ਕਾਬਲ ਹੈ ’’ ਏਨਾ ਕਹਿ ਕੇ ਸਤਿਗੁਰੂ ਜੀ ਅੱਗੇ ਚੱਲ ਪਏ ਇਸ ਤਰ੍ਹਾਂ ਇੱਕ ਵਾਰ ਫੇਰ ਸ਼ਹਿਨਸ਼ਾਹ ਜੀ ਨੇਜੀਆਂ ਖੇੜਾ ਪਿੰਡ ਵੱਲ ਜਾ ਰਹੇ ਸਨ ਜਦੋਂ ਸਤਿਗੁਰੂ ਜੀ ਉਸ ਟਿੱਬੇ ਕੋਲ ਪਹੁੰਚੇ ( ਜਿੱਥੇ ਹੁਣ ਸ਼ਾਹ ਸਤਿਨਾਮ ਜੀ ਧਾਮ ਦਾ ਤੇਰਾਵਾਸ ਬਣਿਆ ਹੋਇਆ ਹੈ) ਤਾਂ ਪਿਆਰੇ ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ ਇੱਥੇ ਰੰਗ ਭਾਗ ਲੱਗ ਜਾਣਗੇ ਜੰਗਲ ’ਚ ਮੰਗਲ ਹੋ ਜਾਵੇਗਾ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।
ਪਿਅਰੇ ਸਤਿਗੁਰੂ ਜੀ ਨੇ ਜੀਵ ਦਾ ਮੌਤ ਜਿਹਾ ਭਿਆਨਕ ਕਰਮ ਕੰਕਰ ’ਚ ਬਦਲਿਆ
ਪੂਜਨੀਕ ਪਰਮ ਪਿਤਾ ਜੀ ਫ਼ਰਮਾਇਆ ,‘‘ਬੇਟਾ, ਸਿਮਰਨ ਕਰੋ ਅਤੇ ਸਤਿਗੁਰੂ ’ਤੇ ਵਿਸਵਾਸ਼ ਰੱਖੋ’’
ਇਹ ਗੱਲ ਨਵੰਬਰ, 1972 ਦੀ ਹੈ ਅਸੀਂ ਸਤਿਸੰਗ ਸੁਣਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਆਏ ਹੋਏ ਸਾਂ। ਸਾਡੇ ਨਾਲ ਪਿੰਡ ਖੂਈਆਂ ਮਲਕਾਣਾ ਦੀ ਇੱਕ ਭੈਣ ਰਾਮ ਪਿਆਰੀ ਵੀ ਆਈ ਹੋਈ ਸੀ। ਉਸ ਦਾ ਲੱਗਭੱਗ ਡੇਢ ਸਾਲ ਦਾ ਲੜਕਾ ਜਿਹੜਾ ਕਾਫ਼ੀ ਸਮੇਂ ਤੋਂ ਬਿਮਾਰ ਸੀ, ਇਸ ਸਮੇਂ ਉਹ ਬੇਹੋਸ਼ੀ ’ਚ ਸੀ ਤੇ ਜਿਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ।
ਉਹ ਬੱਚੇ ਨੂੰ ਪੂਜਨੀਕ ਪਰਮ ਪਿਤਾ ਜੀ ਤੋਂ ਆਸ਼ੀਰਵਾਦ ਦਿਵਾਉਣ ਲਈ ਆਪਣੇ ਨਾਲ ਲੈ ਕੇ ਆਈ ਸੀ। ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਸਨ। ਸ਼ਬਦਬਾਣੀ ਚੱਲ ਰਹੀ ਸੀ ਸਤਿਸੰਗ ਸਮਾਪਤੀ ਤੋਂ ਬਾਅਦ ਉਹ ਭੈਣ ਆਪਣੇ ਬਿਮਾਰ ਬੱਚੇ ਬਾਰੇ ਬੇਨਤੀ ਕਰਨ ਲਈ ਪੂਜਨੀਕ ਪਰਮ ਪਿਤਾ ਜੀ ਕੋਲ ਗਈ ਅਤੇ ਬੱਚੇ ਦੀ ਇਸ ਹਾਲਤ ਨੂੰ ਦੇਖ ਕੇ ਫੁੱਟ-ਫੁੱਟ ਰੋਣ ਲੱਗੀ।
ਪੂਜਨੀਕ ਪਰਮ ਪਿਤਾ ਜੀ ਨੇ ਮਾਂ ਦੀ ਮਮਤਾ ਅਤੇ ਬੱਚੇ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਫ਼ਰਮਾਇਆ ,‘‘ਬੇਟਾ, ਸਿਮਰਨ ਕਰੋ ਅਤੇ ਸਤਿਗੁਰੂ ’ਤੇ ਵਿਸਵਾਸ਼ ਰੱਖੋ’’ ਉਸ ਭੈਣ ਨੇ ਫਿਰ ਰੋਂਦੇ ਹੋਏ ਬੇਨਤੀ ਕੀਤੀ, ‘‘ਸਾਡੇ ਤਾਂ ਤੁਸੀਂ ਹੀ ਹੋ, ਸਾਨੂੰ ਤਾਂ ਸਿਰਫ਼ ਤੁਹਾਡਾ ਹੀ ਸਹਾਰਾ ਹੈ’’ ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਕੁਝ ਖੰਡ ਦੇ ਦਾਣੇ ਮੰਗਵਾਏ ਅਤੇ ਉਸ ਬੱਚੇ ਦੇ ਮੂੰਹ ’ਚ ਪਾਏ। ਸਾਰੀ ਸਾਧ-ਸੰਗਤ ਨੇ ਪਿਆਰੇ ਸਤਿਗੁਰੂ ਜੀ ਦੀ ਇਸ ਅਨੋਖੀ ਲੀਲ੍ਹਾ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਖੰਡ ਦਾ ਤਾਂ ਇੱਕ ਬਹਾਨਾ ਹੀ ਸੀ, ਅਸਲ ’ਚ ਇਹ ਪਿਆਰੇ ਸਤਿਗੁਰੂ ਜੀ ਦੀ ਰਹਿਮਤ ਹੀ ਸੀ ਉਹ ਬੱਚਾ ਜਿਹੜਾ ਬਿਲਕੁਲ ਬੇਹੋਸ਼ ਪਿਆ ਸੀ, ਹੋਸ਼ ’ਚ ਆ ਗਿਆ ਇਹ ਦੇਖ ਕੇ ਸਾਰੀ ਸਾਧ-ਸੰਗਤ ਖੁਸ਼ੀ ਨਾਲ ਨੱਚਣ ਲੱਗੀ।
ਸੰਤੋਸ਼ ਕੁਮਾਰੀ, ਸਰਸਾ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਤਿਗੁਰੂ ਜੀ ਨੇ ਭਟਕੇ ਜੀਵ ਨੂੰ ਸਿੱਧੇ ਰਾਹ ਪਾਇਆ ਤੇ ਤੰਦਰੁਸਤੀ ਬਖ਼ਸ਼ੀ
ਸਤਿਗੁਰੂ ਜੀ ਨੇ ਭਟਕੇ ਜੀਵ ਨੂੰ ਸਿੱਧੇ ਰਾਹ ਪਾਇਆ ਤੇ ਤੰਦਰੁਸਤੀ ਬਖ਼ਸ਼ੀ
ਮੈਂ ਸੰਨ 1976 ’ਚ ਨਾਮ ਸ਼ਬਦ ਪ੍ਰਾਪਤ ਕੀਤਾ ਲੱਗਭੱਗ 6 ਸਾਲ ਤੱਕ ਪੂਰੇ ਵਿਸਵਾਸ਼ ਨਾਲ ਸਤਿਸੰਗ ਸੁਣਦਾ ਰਿਹਾ ਤੇ ਸੇਵਾ-ਸਿਮਰਨ ਕਰਦਾ ਰਿਹਾ, ਜਿਸ ਨਾਲ ਮੈਨੂੰ ਅਪਾਰ ਖੁਸ਼ੀਆਂ ਮਿਲੀਆਂ। ਅਚਾਨਕ ਮੈਂ ਮਨ ਦੇ ਧੱਕੇ ਚੜ੍ਹ ਕੇ ਫਿਰ ਉਹੀ ਬੁਰੇ ਕੰਮਾਂ ’ਚ ਫਸ ਗਿਆ। ਸੇਵਾ ਤੇ ਸਿਮਰਨ ਸਭ ਕੁਝ ਭੁੱਲ ਗਿਆ। ਬੁਰੇ ਕਰਮਾਂ ਦੀ ਵਜ੍ਹਾ ਨਾਲ ਮੈਂ ਦੁਖੀ ਤੇ ਪ੍ਰੇਸ਼ਾਨ ਰਹਿਣ ਲੱਗਿਆ। ਮੈਂ ਬਹੁਤ ਬਿਮਾਰ ਹੋ ਗਿਆ ਅਤੇ ਮੈਨੂੰ ਸੰਗਰੂਰ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਪਰ ਮੇਰੀ ਸਿਹਤ ’ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।
ਮੈਂ ਇੰਨਾਂ ਕਮਜ਼ੋਰ ਹੋ ਗਿਆ ਕਿ ਤੁਰ ਫਿਰ ਨਹੀਂ ਸਕਦਾ ਸੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਮੇਰੇ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਸੀ ਸਾਰੇ ਪਰਿਵਾਰ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਖੁਦ ਦਰਸ਼ਨ ਦਿੱਤੇ ਅਤੇ ਮੈਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ’ ਦਾ ਨਾਅਰਾ ਲਾਇਆ। ਪੂਜਨੀਕ ਪਰਮ ਪਿਤਾ ਜੀ ਨੇ ਪਵਿੱਤਰ ਬਚਨ ਫ਼ਰਮਾਏ, ‘‘ਬੇਟਾ, ਘਬਰਾ ਨਾ, ਠੀਕ ਹੋ ਜਾਵੇਗਾ ਇਹ ਤੇਰੇ ਕਰਮਾਂ ਦਾ ਚੱਕਰ ਸੀ’’ ਮੈਂ ਹੱਥ ਜੋੜ ਕੇ ਪੂਜਨੀਕ ਪਰਮ ਪਿਤਾ ਜੀ ਤੋਂ ਆਪਣੇ ਕੀਤੇ ਬੁਰੇ ਕਰਮਾਂ ਦੀ ਮੁਆਫੀ ਮੰਗੀ।
ਉਸ ਸਮੇਂ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕਰਨ ਲੱਗਾ ਦਿਨੋ-ਦਿਨ ਮੇਰੀ ਹਾਲਤ ’ਚ ਸੁਧਾਰ ਹੋਣ ਲੱਗਿਆ ਅਤੇ ਮੈਂ ਛੇਤੀ ਹੀ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਕੁਝ ਦਿਨਾਂ ਬਾਅਦ ਮੈਂ ਪਰਿਵਾਰ ਸਮੇਤ ਦਰਬਾਰ ਆਇਆ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਮਾਫੀ ਮੰਗੀ ਪੂਜਨੀਕ ਪਰਮ ਪਿਤਾ ਜੀ ਨੇ ਮਾਫੀ ਦੇ ਕੇ ਮੈਨੂੰ ਕਰਮਾਂ ਦੇ ਭਾਰ ਤੋਂ ਮੁਕਤ ਕਰ ਦਿੱਤਾ।
ਹਰਬੰਸ ਲਾਲ , ਬੁਢਲਾਡਾ (ਪੰਜਾਬ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੇਵਾ ਦੌਰਾਨ ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਸੇਵਾਦਾਰਾਂ ਨੂੰ ਕੀਤਾ ਨਿਹਾਲ
ਸੇਵਾ ਦੌਰਾਨ ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਸੇਵਾਦਾਰਾਂ ਨੂੰ ਕੀਤਾ ਨਿਹਾਲ
ਭੱਠੇ ਵਾਲੇ ਖੇਤ ’ਚ ਨਰਮਾ ਚੁਗਣ ਦਾ ਅੱਜ ਆਖਰੀ ਦਿਨ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਬਚਨ ਫਰਮਾਇਆ, ‘‘ ਬੇਟਾ! ਅੱਜ ਸਾਰਾ ਨਰਮਾ ਚੁਗਕੇ ਕੰਮ ਖਤਮ ਕਰਨਾ ਹੈ’’ ਬਸ! ਫਿਰ ਕੀ ਸੀ, ਆਪਣੇ ਮੁਰਸ਼ਿਦ-ਏ-ਕਾਮਿਲ ਦੇ ਬਚਨ ਸੁਣ ਕੇ ਨਾਲ ਸਭ ਸੇਵਾਦਾਰ, ਭੈਣ-ਭਾਈ ਤੁਰੰਤ ਭੱਠੇ ਵਾਲੇ ਖੇਤ ਪਹੁੰਚ ਗਏ ਉਸ ਦਿਨ ਸੇਵਾਦਾਰਾਂ ’ਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਥੋੜੀ ਦੇਰ ਬਾਅਦ ਮਿਹਰਬਾਨ ਦਾਤਾਰ ਜੀ ਵੀ ਸਿੱਧੇ ਸੇਵਾਦਾਰਾਂ ਕੋਲ ਆ ਗਏ ਸਭ ਸੇਵਾਦਾਰਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਪਿਆਰੇ ਸਤਿਗੁਰੂ ਜੀ ਨੇ ਸਭ ਨੂੰ ‘ਬੱਲੇ-ਸਾਵਾਂ’ ਦੇ ਬਚਨਾਂ ਨਾਲ ਪ੍ਰੇਮ ਭਰਿਆ ਆਸ਼ੀਰਵਾਦ ਦਿੱਤਾ ਅਤੇ ਸਾਰੇ ਖੇਤ ’ਚ ਚੱਕਰ ਲਾਇਆ ਅਤੇ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਦਰਸ਼ਨਾਂ ਨਾਲ ਨਿਹਾਲ ਕੀਤਾ ਜਦੋਂ ਸਤਿਗੁਰੂ ਜੀ ਉਥੋ ਵਾਪਸ ਦਰਬਾਰ ਵੱਲ ਆ ਰਹੇ ਸਨ , ਤਾਂ ਇੱਕ ਛੋਟੀ ਨਹਿਰ ਦੀ ਪਟੜੀ ਕੋਲ ਪ੍ਰੇਮੀ ਪਰਿਵਾਰ ਦੀ ਇੱਕ ਛੋਟੀ ਬੱਚੀ ਜੋਰ-ਜੋਰ ਨਾਲ ਕਹਿਣ ਲੱਗੀ, ‘‘ਪਿਤਾ ਜੀ ਆ ਗਏ, ਪਿਤਾ ਜੀ ਆ ਗਏ’’, ਇਸ ’ਤੇ ਉਸ ਸਾਰੇ ਪਰਿਵਾਰ ਨੇ ਅੱਗੇ ਆ ਕੇ ਆਪਣੇ ਪਿਆਰੇ ਦਾਤਾ ਜੀ ਦੇ ਦਰਸ਼ਨ ਕੀਤੇ ਅਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ।
ਪਰਮ ਪਿਤਾ ਜੀ ਥੋੜੀ ਦੇਰ ਲਈ ਉਥੇ ਰੁਕੇ ਅਤੇ ਉਸ ਪਰਿਵਾਰ ਦਾ ਹਾਲ ਚਾਲ ਪੁੱਛਿਆ ਅਤੇ ਆਪਣਾ ਭਰਪੂਰ ਆਸ਼ੀਰਵਾਦ ਦਿੱਤਾ ਤੇ ਵਾਪਿਸ ਦਰਬਾਰ ’ਚ ਆ ਗਏ। ਥੋੜੀ ਦੇਰ ਬਾਅਦ ਜਿਹੜੀ ਸਾਧ-ਸੰਗਤ ਭੱਠੇ ਵਾਲੇ ਖੇਤ ’ਤੇ ਸੇਵਾ ’ਤੇ ਗਈ ਹੋਈ , ਉਹ ਵੀ ਆਪਣਾ ਸਾਰਾ ਕੰਮ ਪੂਰਾ ਕਰਕੇ ਦਰਬਾਰ ਆ ਗਈ ਇਹ ਜਾਣਕੇ ਪੂਜਨੀਕ ਸ਼ਹਿਨਸ਼ਾਹ ਜੀ ਅਤਿਅੰਤ ਪ੍ਰਸੰਨ ਹੋਏ ਅਤੇ ਸਭ ਸੇਵਾਦਾਰਾਂ ਨੂੰ ਉਥੇ ਆਪਣੇ ਕੋਲ ਬੁਲਾ ਕੇ ਸੇਬ ਅਤੇ ਕੇਲਿਆਂ ਦਾ ਪ੍ਰਸ਼ਾਦ ਦਿੰਦੇ ਹੋਏ ਅਤਿਅੰਤ ਖੁਸ਼ੀਆਂ ਪ੍ਰਦਾਨ ਕੀਤੀਆਂ।.
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਿਆਰੇ ਸਤਿਗੁਰੂ ਜੀ ਨੇ ਸੁਣੀ ਜੀਵ ਦੀ ਤੜਫ਼, ਦਿੱਤੇ ਦਰਸ਼ਨ
ਪਿਆਰੇ ਸਤਿਗੁਰੂ ਜੀ (Satguru Ji) ਨੇ ਸੁਣੀ ਜੀਵ ਦੀ ਤੜਫ਼, ਦਿੱਤੇ ਦਰਸ਼ਨ
ਡੇਰਾ ਸ਼ਰਧਾਲੂ ਲਾਲ ਸਿੰਘ ਇੰਸਾਂ ਪੁੱਤਰ ਸੱਚਖੰਡਵਾਸੀ ਸ਼੍ਰੀ ਗੁੱਜਰ ਸਿੰਘ ਪਿੰਡ ਹਮਝੇੜੀ ਬਲਾਕ ਪਾਤੜਾਂ ਜ਼ਿਲ੍ਹਾ ਪਟਿਆਲਾ ਤੋਂ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਤੇ ਅਪਾਰ ਰਹਿਮਤ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ:-
ਸੰਨ 2004 ਦੀ ਗੱਲ ਹੈ, ਮੈਂ ਹੋਰ ਸੇਵਾਦਾਰਾਂ ਨਾਲ ਦਰਬਾਰ ’ਚ ਸੇਵਾ ’ਤੇ ਆਇਆ ਹੋਇਆ ਸੀ ਉਨ੍ਹਾਂ?ਦਿਨਾਂ ਮੈਂ ਇੱਕ ਕੋਠੀ ’ਚ ਪੱਥਰਾਂ ਦੀ ਰਗੜਾਈ ਕਰ ਰਿਹਾ ਸੀ ਮੈਨੂੰ ਕੁਝ ਦਿਨਾਂ ਤੋਂ ਪਿਆਰੇ ਸਤਿਗੁਰੂ ਜੀ (Satguru Ji) ਦੇ ਦਰਸ਼ਨ ਨਹੀਂ ਹੋਏ ਸਨ। ਮੇਰੇ ਦਿਲ ’ਚ ਖਿਆਲ ਆਇਆ ਕਿ ਮੈਂ ਆਪਣਾ ਘਰ-ਬਾਰ ਛੱਡ ਕੇ ਇਹ ਸੇਵਾ ’ਤੇ ਆਇਆ ਹਾਂ, ਪਰ ਦਰਸ਼ਨ ਫਿਰ ਵੀ ਨਹੀਂ ਹੋ ਰਹੇ ਉਸ ਸਮੇਂ ਸ਼ਾਮ ਹੋ ਗਈ ਸੀ ਮੇਰੇ ਦਿਲ ’ਚ ਦਰਸ਼ਨ ਕਰਨ ਦੀ ਇੰਨੀ ਤੜਫ਼ ਬਣ ਗਈ ਕਿ ਮੈਨੂੰ ਵੈਰਾਗ ਆ ਗਿਆ ਮੇਰੇ ਨਾਲ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਬਿਨਾ ਦੱਸੇ ਉੱਥੋਂ ਚੱਲ ਪਿਆ ਕਿ ਅੱਜ ਤਾਂ ਦਰਸ਼ਨ ਕਰਨੇ ਹੀ ਕਰਨੇ ਹਨ, ਭਾਵੇਂ ਕੁਝ ਵੀ ਹੋ ਜਾਵੇ ਮੈਨੂੰ ਉੱਥੇ ਜੋ ਵੀ ਮਿਲਿਆ ਉਸੇ ਨੂੰ ਪੁੱਛਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ, ਕਿੱਥੇ ਮਿਲਣਗੇ।
ਡੇਰਾ ਸ਼ਰਧਾਲੂ ਭਾਈਆਂ ਨੇ ਮੈਨੂੰ ਦੱਸਿਆ ਕਿ ਇਸ ਸਮੇਂ ਪਿਤਾ ਜੀ 12 ਨੰਬਰ ਮੋਟਰ ’ਤੇ ਮਿਲਣਗੇ ਜਿਸ ਦਾ ਨਾਂਅ ਹੁਣ 20 ਨੰਬਰ ਮੋਟਰ ਹੈ ਮੈਂ ਸੋਚਿਆ ਕਿ ਮੋਟਰ ਡੇਢ-ਦੋ ਕਿਲੋਮੀਟਰ ਦੂਰ ਹੈ, ਪਰ ਦਰਸ਼ਨ ਤਾਂ ਜ਼ਰੂਰ ਹੀ ਕਰਨੇ ਹਨ ਮੈਂ ਸੋਚਿਆ ਕਿ ਮੇਰੇ ਉੱਥੇ ਜਾਣ ਤੋਂ ਪਹਿਲਾਂ ਸਤਿਗੁਰੂ ਜੀ ਕਿਤੇ ਚਲੇ ਨਾ ਜਾਣ ਬਸ ਇਸੇ ਗੱਲ ’ਤੇ ਮੇਰੀ ਅੱਖਾਂ ’ਚੋਂ ਵੈਰਾਗ ਦੇ ਹੰਝੂਆਂ ਦੀ ਝੜੀ ਲੱਗ ਗਈ ਮੈਂ 20 ਨੰਬਰ ਮੋਟਰ ਵੱਲ ਭੱਜ ਪਿਆ ਆਪਣੇ ਮਨ ਹੀ ਮਨ ’ਚ ਗੱਲ ਕਹਿ ਰਿਹਾ ਸੀ ਕਿ ਪਿਤਾ ਜੀ ਅੱਜ ਦਰਸ਼ਨ ਜ਼ਰੂਰ ਦੇਣਾ।
ਮੈਂ ਬਿਨਾ ਉੱਚੀ-ਨੀਂਵੀ ਜਗ੍ਹਾ ਦੇਖ ਪੂਰੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ ਕਈ ਵਾਰ ਰਸਤੇ ’ਚ ਅੜਕ ਕੇ ਡਿੱਗਿਆ, ਫਿਰ ਉਠ ਕੇ ਭੱਜਿਆ ਅੱਖਾਂ ’ਚ ਬੇਤਹਾਸ਼ਾ ਹੰਝੂ ਵਹਿ ਰਹੇ ਸਨ ਦਿਲ ’ਚ ਤੜਫ ਸੀ ਦਰਸ਼ਨਾਂ ਦੀ ਜਦੋਂ ਮੈਂ ਮੋਟਰ ’ਤੇ ਪਹੁੰਚਿਆ ਤਾਂ ਮੇਰੇ ਸਾਹ ਰੇਲ ਦੇ ਇੰਜਨ ਦੀ ਤਰ੍ਹਾਂ ਚੱਲ ਰਹੇ ਸਨ ਮੈਂ ਬੜੀ ਮੁਸ਼ਕਲ ਨਾਲ ਸਾਹ ਰੋਕ ਕੇ ਉੱਥੇ ਮੋਟਰ ਦੇ ਏਰੀਏ ’ਚ ਖੜ੍ਹੇ ਸ਼ਰਧਾਲੂਆਂ ਤੋਂ ਪੁੱਛਿਆ ਕਿ ਪਿਤਾ ਜੀ ਇੱਥੇ ਆਏ ਸਨ? ਹੁਣ ਕਿਸ ਪਾਸੇ ਹਨ ਉਨ੍ਹਾਂ ਸ਼ਰਧਾਲੂ ਭਾਈਆਂ ਨੇ ਦੱਸਿਆ ਕਿ ਪਿਤਾ ਜੀ ਤਾਂ ਕਾਫੀ ਸਮਾਂ ਪਹਿਲਾਂ ਇੱਥੋਂ ਚੱਲੇ ਗਏ ਮੈਂ ਫਿਰ ਵੈਰਾਗ ’ਚ ਫੁੱਟ-ਫੁੱਟ ਕੇ ਰੋਣ ਲੱਗਿਆ ਮੈਨੂੰ ਅਜਿਹਾ ਲੱਗਿਆ ਕਿ ਮੇਰੇ ਤੋਂ ਕੁਝ ਖੁੁੱਸ ਗਿਆ ਹੈ।
ਮੈਂ ਨਿਰਾਸ਼ ਹੋ ਕੇ ਉੱਥੋਂ ਵਾਪਸ ਚੱਲ ਪਿਆ ਦਿਲ ’ਚ ਇੰਨੀ ਤੜਫ ਸੀ ਕਿ ਪੂਜਨੀਕ ਹਜ਼ੂਰ ਪਿਤਾ ਜੀ ਦਰਸ਼ਨ ਦੇਣ ਤਾਂ ਹੀ ਮੈਂ ਬਚਾਂਗਾ ਮੈਂ ਨਿਰਾਸ਼ਾ ਦੇ ਆਲਮ ’ਚ ਡੁੱਬਿਆ ਹੋਇਆ ਵਾਪਸ ਜਾਂਦਾ ਹੋਇਆ ਸੋਚ ਰਿਹਾ ਸੀ ਕਿ ਮੇਰੇ ਤੋਂ ਕੋਈ ਗੁਨਾਹ ਹੋ ਗਿਆ ਹੈ ਜਾਂ ਮੇਰੇ ’ਚ ਕੋਈ ਕਮੀ ਹੈ, ਜਿਸ ਕਾਰਨ ਮੈਨੂੰ ਦਰਸ਼ਨ ਨਹੀਂ ਹੋ ਰਹੇ ਮੈਂ ਥਕਿਆ-ਹਾਰਿਆ ਹੌਲੀ-ਹੌਲੀ ਚੱਲ ਰਿਹਾ ਸੀ ਪਰ ਦਰਸ਼ਨਾਂ ਦੀ ਤੜਫ ਹੁਣ ਵੀ ਲੱਗੀ ਹੋਈ ਸੀ, ਕਿ ਸਤਿਗੁਰੂ ਜੀ ਮਿਲੇ ਤਾਂ ਹੀ ਜ਼ਿੰਦਗੀ ਹੈ।
ਮੈਂ ਚੱਲਦਾ-ਚੱਲਦਾ ਬੇਰੀਆਂ ਵਾਲੇ ਰਸਤੇ ’ਤੇ ਪਹੁੰਚਿਆ, ਜਿੱਥੇ ਆਰਾ ਮਸ਼ੀਨ ਲੱਗੀ ਹੋਈ ਹੈ ਆਰੇ ਵਾਲੇ ਮੋੜ ਤੋਂ ਵੀ ਪਿੱਛੇ ਸੀ ਕਿ ਪਿੱਛੇ ਤੋਂ ਇੱਕ ਗੱਡੀ ਆਈ, ਜਿਸ ਦਾ ਰੰਗ ਅਸਮਾਨੀ ਸੀ ਮੈਂ ਸੋਚਿਆ ਕਿ ਗੱਡੀ ਆ ਰਹੀ ਹੈ, ਮੈਂ ਸਾਈਡ ’ਤੇ ਹੋ ਜਾਵਾ ਮੈਂ ਸਾਈਡ ’ਚ ਹੋ ਕੇ ਖੜ੍ਹਾ ਹੋ ਗਿਆ ਗੱਡੀ ਦੀ ਲਾਈਟ ਬਿਲਕੁਲ ਡਿੰਮ ਸੀ ਜਦੋਂ ਮੈਂ ਗੱਡੀ ਵੱਲ ਦੇਖਿਆ ਤਾਂ ਅੰਦਰ ਵਾਲੀ ਲਾਈਟ ਜਗ ਪਈ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਗੱਡੀ ਦੇ ਅੰਦਰ ਬੈਠੇ ਪੂਜਨੀਕ ਹਜ਼ੂਰ ਪਿਤਾ ਜੀ ਮੈਨੂੰ ਦੇਖ ਕੇ ਮੁਸਕੁਰਾ ਰਹੇ ਸਨ ਮੈਂ ਸਜਦਾ ਕੀਤਾ, ਪਿਤਾ ਜੀ ਨੇ ਮੈਨੂੰ ਪਵਿੱਤਰ ਅਸ਼ੀਰਵਾਦ ਪ੍ਰਦਾਨ ਕੀਤਾ। ਮੈਂ ਹੈਰਾਨ ਰਹਿ ਗਿਆ ਕਿ ਪਿਤਾ ਜੀ ਕੱਲੇ ਹੀ ਗੱਡੀ ’ਤੇ ਆਏ, ਨਾ ਕੋਈ ਗੱਡੀ ਅੱਗੇ ਸੀ , ਨਾ ਹੀ ਕੋਈ ਗੱਡੀ ਪਿੱਛੇ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਨਾ ਨਾ ਰਿਹਾ। ਮੈਂ ਖੁਸ਼ੀ ’ਚ ਪਾਗਲਾਂ ਦੀ ਤਰ੍ਹਾਂ ਹੋ ਗਿਆ। ਮੈਨੂੰ ਆਪਣੇ ਆਪ ਦੀ ਸੁਧ ਨਾ ਰਹੀ ਫਿਰ ਮੈਨੂੰ ਨਹੀਂ ਪਤਾ ਚੱਲਿਆ ਕਿ ਗੱਡੀ ਕਿੱਧਰ ਗਈ ਉਸ ਤੋਂ ਬਾਅਦ ਮੈਂ ਸੇਵਾ ਵਾਲੀ ਜਗ੍ਹਾ ’ਤੇ ਆ ਕੇ ਸੇਵਾ ’ਚ ਲੱਗ ਗਿਆ ਜਦੋਂ ਕਦੇ ਮੈਨੂੰ ਇਹ ਰੋਮਾਂਚਕਾਰੀ ਘਟਨਾ ਯਾਦ ਆਉਦੀ ਹੈ ਤਾਂ ਮੈਂ ਖੁਸ਼ੀ ਨਾਲ ਝੂਮ ਉਠਦਾ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਿਆਰੇ ਸਤਿਗੁਰੂ ਜੀ ਦੀ ਰਹਿਮਤ, ਜੀਵ ਦਾ ਦੁੱਖ ਹੋਇਆ ਦੂਰ
ਪਿਆਰੇ ਸਤਿਗੁਰੂ ਜੀ ਦੀ ਰਹਿਮਤ, ਜੀਵ ਦਾ ਦੁੱਖ ਹੋਇਆ ਦੂਰ
ਇਹ ਸੰਨ 1967 ਦੀ ਗੱਲ ਹੈ ਉਨ੍ਹਾਂ ਦਿਨਾਂ ਮੇਰੇ ਲੱਤ ’ਚ ਫੋੜਾ ਨਿਕਲਿਆ ਹੋਇਆ ਸੀ, ਜਿਸ ਦੇ ਕਾਰਨ ਮੈਂ ਚੱਲਣ-ਫਿਰਨ ’ਚ ਅਸਮਰਥ ਸੀ ਪੂਜਨੀਕ ਪਰਮ ਪਿਤਾ ਜੀ ਉਸ ਦਿਨ ਸਤਿਸੰਗ ਫ਼ਰਮਾਉਣ ਲਈ ਰਾਮਾਂ ਮੰਡੀ ਹੁੰਦੇ ਹੋਏ ਪਿੰਡ ਭਾਗੀਵਾਂਦਰ ਪਧਾਰੇ ਮੈਨੂੰ ਪਿੰਡ ਦੇ ਕੁਝ ਸਤਿਸੰਗੀਆਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ ਆਪਣੇ ਪਿੰਡ ਤੋਂ ਹੋ ਕੇ ਜਾਣਗੇ ਇਹ ਖਬਰ ਸੁਣ ਕੇ ਮੈਂ ਵਿਰਾਗ ’ਚ ਆ ਗਿਆ ਅਤੇ ਰੋਣ ਲੱਗਿਆ ਅੰਦਰ ਤੋਂ ਮੈਨੂੰ ਖਿਆਲ ਆਇਆ ਕਿ ਪੂਜਨੀਕ ਪਰਮ ਪਿਤਾ ਜੀ ਮੈਨੂੰ ਮਿਲਣ ਜ਼ਰੂਰ ਆਉਣਗੇ ਜੇਕਰ ਬੇਟਾ ਬਿਮਾਰ ਹੋ ਤਾਂ ਉਸ ਦਾ ਬਾਪ ਉਸ ਨੂੰ ਮਿਲੇ ਬਿਨਾ ਕਿਵੇਂ ਜਾ ਸਕਦਾ ਹੈ ਇਹ ਸੋਚ ਕੇ ਮੈਂ ਹੋਰ ਫੁੱਟ-ਫੁੱਟ ਕੇ ਰੋਣ ਲੱਗਿਆ।
ਉਸ ਸਮੇਂ ਦੇ ਦੁੱਖ ਦਾ ਅਹਿਸਾਸ ਸ਼ਾਇਦ ਮੇਰੇ ਸਤਿਗੁਰੂ ਤੋਂ ਇਲਾਵਾ ਹੋਰ ਕਿਸੇ ਨੂੰ?ਨਹੀਂ ਸੀ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਦੀ ਜੀਪ ਅਚਾਨਕ ਸਾਡੇ ਘਰ ਕੋਲ ਆ ਕੇ ਰੁਕੀ ਸਾਡੇ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ ਪੂਜਨੀਕ ਪਰਮ ਪਿਤਾ ਜੀ ਪਲੰਘ ’ਚ ਬਿਰਾਜਮਾਨ ਹੋ ਗਏ ਮੈ ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ’ਚ ਬੈਠ ਕੇ ਰੋਣ ਲੱਗਿਆ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ ਰੋ ਨਾ ਦੱਸ, ਕੀ ਤਕਲੀਫ ਹੈ?’’ ਮੈਂ ਆਪਣੇ ਫੋੜੇ ਬਾਰੇ ਪੂਜਨੀਕ ਪਰਮ ਪਿਤਾ ਜੀ ਨੂੰ ਦੱਸਿਆ ਫਿਰ ਮੈਂ ਕਿਹਾ, ‘‘ਪਿਤਾ ਜੀ, ਆਪ ਜੀ ਦੇ ਦਰਸ਼ਨ ਹੋ ਗਏ ਹਨ, ਹੁਣ ਸਾਰੀ ਤਕਲੀਫ ਦੂਰ ਹੋ ਗਈ ਹੈ’’ ਮੇਰੇ ਪੈਰ ’ਤੇ ਨਿਕਲਿਆ ਹੋਇਆ ਫੋੜਾ ਕੁਝ ਦਿਨਾਂ ’ਚ ਆਪਣੇ ਆਪ ਹੀ ਠੀਕ ਹੋ ਗਿਆ ਇਸ ਤਰ੍ਹਾਂ ਦਿਆਲੂ ਦਾਤਾਰ ਜੀ ਨੇ ਮੇਰੀ ਤੜਫ ਨੂੰ ਦੇਖਦੇ ਹੋਏ ਸਾਡੇ ਘਰ ਪਧਾਰ ਕੇ ਦਰਸ਼ਨ ਦਿੱਤੇ ਤੇ ਭਿਆਨਕ ਬਿਮਾਰੀ ਤੋਂ ਮੁਕਤੀ ਦਿਵਾਈ।
ਸ਼੍ਰੀ ਇੰਦਰ ਸਿੰਘ, ਜੱਜਲ, ਬਠਿੰਡਾ (ਪੰਜਾਬ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
…ਜਦੋਂ ਸਤਿਗੁਰੂ ਜੀ ਨੇ ਜੀਵ ਨੂੰ ਪਹਿਲਾਂ ਹੀ ਆਖ਼ਰੀ ਸਮੇਂ ਬਾਰੇ ਦੱਸਿਆ
ਜਗਦੀਸ਼ ਕੁਮਾਰ ਇੰਸਾਂ ਦੱਸਦੇ ਹਨ ਉਨ੍ਹਾਂ ਦੀ ਧਰਮ ਪਤਨੀ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਹਿਲਾਂ ਹੀ ਮੌਤ ਦਾ ਅਹਿਸਾਸ ਕਰਵਾ ਦਿੱਤਾ ਸੀ ਜਗਦੀਸ਼ ਕੁਮਾਰ ਦੱਸਦੇ ਹਨ ਕਿ ਉਹਨਾਂ ਧਰਮ ਪਤਨੀ ਫੂਲਪਤੀ ਦੇਵੀ ਇੰਸਾਂ ਤੇ ਉਹ ਡੇਰਾ ਸੱਚਾ ਸੌਦਾ, ਸਰਸਾ ਦਰਬਾਰ ’ਚ ਸੇਵਾ ਕਰਦੇ ਸਨ ਦੋਵਾਂ ਦਾ ਇਕੱਠਿਆਂ ਡੇਰਾ ਸੱਚਾ ਸੌਦਾ ਆਉਣਾ-ਜਾਣਾ ਹੁੰਦਾ ਸੀ।
ਫੂਲਪਤੀ ਦੇਵੀ ਇੰਸਾਂ ਕਈ ਸਾਲਾਂ ਤੋਂ ਲੰਗਰ ਘਰ ’ਚ ਸੇਵਾ ਕਰਦੀ ਆ ਰਹੀ ਸੀ। ਇਹੀ ਨਹੀਂ, ਉਸ ਨੇ ਆਪਣੇ ਆਖਰੀ ਸਮੇਂ ’ਚ ਵੀ 29 ਸਤੰਬਰ ਤੋਂ 6 ਅਕਤੂਬਰ 2015 ਤੱਕ ਨਵੇਂ ਧਾਮ ’ਚ ਸੇਵਾ ਕੀਤੀ ਅਗਲੇ ਦਿਨ 7 ਅਕਤੂਬਰ ਦੀ ਸ਼ਾਮ ਨੂੰ ਸ਼ਾਹ ਮਸਤਾਨਾ ਜੀ ਧਾਮ ਤੋਂ ਉਹ ਦੋਵੇਂ ਘਰ ਲਈ ਰਵਾਨਾ ਹੋਏ। ਉਸ ਦੌਰਾਨ ਫੂਲਪਤੀ ਨੇ ਆਪਣੇ ਨਾਲ ਸੇਵਾ ਕਰਨ ਵਾਲੀਆਂ ਭੈਣਾਂ ਨੂੰ ਦੱਸਿਆ ਕਿ ਇਹ ਮੇਰੀ ਆਖਰੀ ਸੇਵਾ ਹੈ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਉਸ ਦਾ ਆਖਰੀ ਸਮਾਂ ਨਜ਼ਦੀਕ ਹੈ ਘਰ ਆਉਣ ਤੋਂ ਬਾਅਦ ਫੂਲਪਤੀ ਨੇ ਆਪਣੇ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ, ਜਿਸ ਤੋਂ ਬਾਅਦ ਅਸੀਂ 17 ਅਕਤੂਬਰ ਨੂੰ ਪਿੰਡ ਹਥਵਾਲਾ ਚਲੇ ਗਏ ਤਿੰਨ ਦਿਨ ਉੱਥੇ ਰਹਿਣ ਤੋਂ ਬਾਅਦ 20 ਅਕਤੂਬਰ ਨੂੰ ਫਿਰ ਵਾਪਸ ਪਿੰਡ ਸਿਵਾਹਾ ਆ ਗਏ ਘਰ ਪਹੁੰਚਦੇ ਹੀ ਫੂਲਪਤੀ ਨੇ ਕਿਹਾ ਕਿ ਮੈਂ ਜੋ ਫੋਟੋ ਬਣਵਾਈ ਸੀ, ਉਹ ਮੰਗਵਾ ਲਓ ਦਰਅਸਲ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਫੋਟੋਗ੍ਰਾਫਰ ਤੋਂ ਫੋਟੋ ਬਣਵਾਈ ਸੀ ਅਸੀਂ ਫੋਟੋਗ੍ਰਾਫਰ ਕਰਮਬੀਰ ਪਿੰਡ ਬਰਾੜ ਖੇੜਾ, ਜ਼ਿਲ੍ਹਾ ਜੀਂਦ ਨੂੰ ਫੋਨ ਕਰਕੇ ਫੋਟੋ ਲਿਆਉਣ ਲਈ ਕਹਿ ਦਿੱਤਾ।
ਫੂਲਪਤੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਹੋਇਆਂ ਦੇਹਾਂਤ ਮਗਰੋਂ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅਤੇ ਇਸ ਸਬੰਧ ’ਚ ਫਾਰਮ ਵੀ ਭਰਿਆ ਹੋਇਆ ਸੀ। 22 ਅਕਤੂਬਰ ਦੀ ਰਾਤ ਨੂੰ 12 ਵਜੇ ਅਚਾਨਕ ਉਸ ਨੂੰ ਸਤਿਗੁਰੂ ਦੀ ਰਹਿਮਤ ਨਾਲ ਸਰੀਰਦਾਨ ਬਾਰੇ ਖਿਆਲ ਆਇਆ। ਇਸ ਦੌਰਾਨ ਫੂਲਪਤੀ ਨੇ ਮੈਨੂੰ ਸਰੀਰਦਾਨ ਦਾ ਫਾਰਮ ਲਿਆਉਣ ਲਈ ਆਖਿਆ ਮੈਂ ਉਸ ਨੂੰ ਜਦੋਂ ਫਾਰਮ ਲਿਆ ਕੇ ਦਿੱਤਾ ਤਾਂ ਉਸ ਨੇ ਕਿਹਾ ਕਿ ਵੇਖੋ, ਮੈਂ ਇਹ ਸਰੀਰਦਾਨ ਦਾ ਫਰਮ ਭਰਿਆ ਹੋਇਆ ਹੈ, ਮੇਰਾ ਸਰੀਰਦਾਨ ਕਰ ਦਿਓ ਮੇਰੇ ਦੇਹਾਂਤ ਮਗਰੋਂ ਬਲਾਕ ਜੁਲਾਣਾ ਫੋਨ ਕਰ ਦਿਓ ਤਾਂ ਕਿ ਸੇਵਾਦਾਰ ਮ੍ਰਿਤਕ ਦੇਹ ਨੂੰ ਸਮੇਂ ’ਤੇ ਦਾਨ ਕਰ ਸਕਣ।
ਇਨ੍ਹਾਂ ਵਿਚਾਰਾਂ ਵਿੱਚ ਅਗਲੀ ਸਵੇਰ ਫੂਲਪਤੀ ਨੇ ਦੁਨਿਆਵੀ ਲੈਣ-ਦੇਣ ਦਾ ਹਿਸਾਬ ਕਰ ਦਿੱਤਾ। ਰਾਜੂ ਦੀ ਵਹੁਟੀ ਨੂੰ 70 ਰੁਪਏ ਦੇਣ ਦੀ ਗੱਲ ਕਹਿੰਦੇ ਹੋਏ ਉਸ ਨੇ ਦੱਸਿਆ ਕਿ ਸੂਟ ਸਿਵਾਉਣ ਲਈ ਟੇੇਲਰ ਸ਼ੀਲਾ ਨੂੰ 950 ਰੁਪਏ ਦੇਣੇ ਹਨ ਹਾਲਾਂਕਿ ਉਨ੍ਹਾਂ ਦੀ ਸਿਹਤ ਠੀਕ ਸੀ ਪਰ ਉਨ੍ਹਾਂ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਬੱਸ ਇਸ ਦੁਨੀਆ ਤੋਂ ਜਾਣ ਦੀ ਤਿਆਰੀ ਹੈ।
24 ਅਕਤੂਬਰ ਨੂੰ ਫੂਲਪਤੀ ਸਾਰੇ ਪਰਿਵਾਰ ਨੂੰ ਮਿਲੀ ਸ਼ਾਮ ਨੂੰ 9 ਵਜੇ ਜਦੋਂ ਵੱਡਾ ਬੇਟਾ ਸੁਰਿੰਦਰ ਘਰ ਆਇਆ ਤਾਂ ਉਸ ਨੇ ਕਿਹਾ ਕਿ ਮਾਂ ਜੀ, ਤੁਹਾਡੀ ਅਵਾਜ ਕੁਝ ਬਦਲੀ ਜਿਹੀ ਲੱਗ ਰਹੀ ਹੈ, ਕੱਲ੍ਹ ਤੁਹਾਨੂੰ ਰੋਹਤਕ ਪੀਜੀਆਈ ਚੈੱਕਅਪ ਕਰਵਾਉਣ ਲਈ ਲੈ ਚੱਲਾਂਗੇ ਉਦੋਂ ਉਹ ਕਹਿਣ ਲੱਗੀ ਕਿ ਮੇਰਾ ਤਾਂ ਟਾਈਮ ਆ ਗਿਆ ਹੈ, ਮੈਨੂੰ ਕਿਤੇ ਵੀ ਲੈ ਕੇ ਜਾਣ ਦੀ ਜਰੂਰਤ ਨਹੀਂ ਹੈ, ਮੇਰਾ ਸਭ ਲੈਣ-ਦੇਣ ਮੁਕੰਮਲ ਹੋ ਗਿਆ ਜੋ ਦੋ ਲੈਣ-ਦੇਣ ਰਹਿ ਗਏ ਹਨ ਉਸ ਬਾਰੇ ਮੈਂ ਜਗਦੀਸ਼ ਕੁਮਾਰ ਨੂੰ ਦੱਸ ਦਿੱਤਾ ਹੈ। ਉਸੇ ਰਾਤ ਤਕਰੀਬਨ 1:30 ਵਜੇ ਫੂਲਪਤੀ ਨੇ ਪੀਣ ਲਈ ਗਰਮ ਪਾਣੀ ਮੰਗਿਆ, ਪਾਣੀ ਪੀ ਕੇ ਬਾਹਰ ਕੁਰਸੀ ’ਤੇ ਬੈਠ ਗਈ ਉਸ ਦੌਰਾਨ ਅਸੀਂ ਦੋਵੇਂ ਪਤੀ-ਪਤਨੀ ’ਕੱਠੇ ਹੀ ਬੈਠੇ ਸੀ ਫੂੁਲਪਤੀ ਕਹਿਣ ਲੱਗੀ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਮੇਰੇ ਗੋਡਿਆਂ ਦੀ ਜਾਨ ਹੀ ਨਿੱਕਲ ਰਹੀ ਹੈ।
ਗੱਲਾਂ ਕਰਦੇ-ਕਰਦੇ ਹੀ ਅਸੀਂ ਦੋਵਾਂ ਨੇ ਚਾਹ ਪੀਤੀ ਕੁਝ ਦੇਰ ਬਾਅਦ ਹੀ ਬੇਟਾ ਸੁਰਿੰਦਰ ਸਾਡੇ ਕੋਲ ਆ ਗਿਆ ਤੇ ਕਹਿਣ ਲੱਗਾ, ‘‘ਮਾਂ ਜੀ ਤਿਆਰ ਹੋ ਜਾਓ, ਸਵੇਰ ਵਾਲੀ ਗੱਡੀ ’ਤੇ ਰੋਹਤਕ ਜਾਵਾਂਗੇ, ਮੈਂ ਵੀ ਨਹਾ ਕੇ ਤਿਆਰ ਹੋ ਜਾਂਦਾ ਹਾਂ’ ਫੂਲਪਤੀ ਕਹਿਣ ਲੱਗੀ, ‘‘ਬੇਟਾ ਤੂੰ ਜ਼ਿੱਦ ਕਰ ਰਿਹਾ ਹੈਂ, ਮੈਨੂੰ ਕਿਤੇ ਵੀ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ ਮੇਰਾ ਆਖਰੀ ਸਮਾਂ ਆ ਚੁੱਕਾ ਹੈ’’ ਇੰਨੇ ਵਿੱਚ ਮੈਂ ਥੋੜ੍ਹੀ ਦੇਰ ਟਹਿਲਣ ਦਾ ਬਹਾਨਾ ਜਿਹਾ ਬਣਾ ਕੇ ਘੁੰਮਣ ਚਲਾ ਗਿਆ। ਤਕਰੀਬਨ 3:55 ਵਜੇ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਫੂਲਪਤੀ ਇੰਸਾਂ ਮੰਜੇ ’ਤੇ ਅਰਾਮ ਨਾਲ ਲੇਟੀ ਹੋਈ ਸੀ ਉਹ ਆਪਣੇ ਮਾਲਕ ਸਤਿਗੁਰੂ ਜੀ ਦੀ ਗੋਦ ’ਚ ਜਾ ਸਮਾਈ ਸੀ। ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਹੈ ਕਿ ਪਰਿਵਾਰ ਦਾ ਸਤਿਗੁਰੂ ਦੇ ਪ੍ਰਤੀ ਅਜਿਹਾ ਪ੍ਰੇਮ ਹਮੇਸ਼ਾ ਹੀ ਬਣਿਆ ਰਹੇ ਜੀ!
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਰਵ ਧਰਮ ਸੰਗਮ ਦਾ ਪਾਠ ਪੜ੍ਹਾਇਆ ਸਤਿਗੁਰੂ ਜੀ ਨੇ
ਸਰਸਾ। ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਧਰਤੀ ‘ਤੇ ਬੁਰਾਈਆਂ ਨੇ ਜਨਮ ਲਿਆ ਤੇ ਲੋਕਾਂ ‘ਚ ਮਾਨਵਤਾ ਦਮ ਤੋੜਨ ਲੱਗੀ, ਉਦੋਂ-ਉਦੋਂ ਪਰਮਾਤਮਾ ਖੁਦ ਸੰਤ, ਪੀਰ, ਫ਼ਕੀਰ ਦੇ ਰੂਪ ‘ਚ ਮਾਨਵਤਾ ਨੂੰ ਸਹੀ ਮਾਰਗ ਦਿਖਾਉਣ ਲਈ ਅਵਤਾਰ ਧਾਰਦੇ ਰਹੇ ਹਨ ਤੇ ਅਜਿਹੀ ਹੀ ਇੱਕ ਅਲੌਕਿਕ ਜੋਤ, ਸੰਮਤ ਬਿਕਰਮੀ 1948 ਭਾਵ ਸੰਨ 1891 ‘ਚ ਕੱਤਕ ਪੂਰਨਮਾਸ਼ੀ ਦੇ ਦਿਨ ਇਸ ਧਰਤੀ ‘ਤੇ ਪ੍ਰਗਟ ਹੋਈ
ਪਿੰਡ ਕੋਟੜਾ, ਤਹਿਸੀਲ ਗੰਧੇਅ, ਰਿਆਸਤ ਕੁਲਾਇਤ (ਬਲੋਚਿਸਤਾਨ) ‘ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਅਵਤਾਰ ਧਾਰ ਕੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਲੋਕਾਂ ਨੂੰ ਰਾਮ ਨਾਮ ਨਾਲ ਹੀ ਨਹੀਂ ਜੋੜਿਆ, ਸਗੋਂ ਪਰਮਾਤਮਾ ਨੂੰ ਪਾਉਣ ਦਾ ਸੌਖਾ ਤੇ ਅਸਲ ਮਾਰਗ ਵੀ ਦਿਖਾਇਆ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਤੇ ਧਰਮ, ਜਾਤ, ਮਜ੍ਹਬ ਦੇ ਫੇਰ ‘ਚ ਉਲਝੇ ਮਨੁੱਖ ਨੂੰ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਤੋਂ ਜਾਣੂ ਕਰਵਾ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ
ਬੇਪਰਵਾਹ ਸਾਈਂ ਜੀ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਡੇਰਾ ਸੱਚਾ ਸੌਦਾ ਨੇ ਪੂਰੇ ਵਿਸ਼ਵ ‘ਚ ਸਰਵ ਧਰਮ ਸੰਗਮ ਦੀ ਵਿਸ਼ੇਸ਼ ਪਹਿਚਾਣ ਬਣਾਈ ਹੈ ਪੂਜਨੀਕ ਬੇਪਰਵਾਹ ਸਾਈਂ ਜੀ ਦਾ ਸੰਦੇਸ਼ ਸੀ ਕਿ ਪਰਮਾਤਮਾ ਇੱਕ ਹੈ ਤੇ ਉਸ ਨੂੰ ਪਾਉਣ ਲਈ ਪੈਸਾ, ਬਾਹਰੀ ਦਿਖਾਵਾ ਜਾਂ ਪਾਖੰਡ ਦੀ ਲੋੜ ਨਹੀਂ ਹੈ ਸਗੋਂ ਪਰਮਾਤਮਾ ਨੂੰ ਪਾਉਣ ਲਈ ਦਿਲ ਵਿਚ ਸੱਚੀ ਸ਼ਰਧਾ, ਤੜਫ਼ ਤੇ ਪ੍ਰੇਮ ਦੀ ਜ਼ਰੂਰਤ ਹੈ।
ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਬਣਾਇਆ ‘ਬਾਗੜ ਦਾ ਬਾਦਸ਼ਾਹ’
ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਪਰਮਾਤਮਾ ਪ੍ਰਤੀ ਅਸੀਮ ਭਗਤੀ, ਅਟੁੱਟ ਲਗਨ, ਪਿਆਰ ਅਤੇ ਆਸਥਾ ਨੂੰ ਵੇਖਦਿਆਂ ਹੁਕਮ ਫ਼ਰਮਾਇਆ ਕਿ ‘ਹੇ ਮਸਤਾਨਾ! ਤੂੰ ਬਾਗੜ ‘ਚ ਜਾ, ਉੱਥੇ ਜਾ ਕੇ ਰਾਮ ਨਾਮ ਦਾ ਡੰਕਾ ਵਜਾ ਲੋਕਾਂ ਨੂੰ ਸੱਚਾਈ ਦਾ ਅਹਿਸਾਸ ਕਰਵਾ ਅਤੇ ਰੂਹਾਂ ਨੂੰ ਇਸ ਭਵਸਾਗਰ ਤੋਂ ਪਾਰ ਲੰਘਾਉਣ ਦਾ ਪਰਉਪਕਾਰ ਕਰ’ ਇਸ ‘ਤੇ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਮੁਰਸ਼ਿਦ ਦੇ ਚਰਨਾਂ ‘ਚ ਅਰਜ਼ ਕੀਤੀ, ‘ਸਾਈਂ ਜੀ! ਇਹ ਜੋ ਸਰੀਰ ਹੈ ਇੰਨਾ ਪੜ੍ਹਿਆ-ਲਿਖਿਆ ਨਹੀਂ ਹੈ ਕਿਵੇਂ ਗ੍ਰੰਥ ਪੜ੍ਹਾਂਗੇ, ਕਿਵੇਂ ਲੋਕਾਂ ਨੂੰ ਸਮਝਾਵਾਂਗੇ ਅਸੀਂ ਸਿਰਫ ਸਿੰਧੀ ਭਾਸ਼ਾ ਹੀ ਜਾਣਦੇ ਹਾਂ
ਇੱਧਰ ਦੇ ਲੋਕ ਕਿਵੇਂ ਸਾਡੀ ਭਾਸ਼ਾ ਸਮਝਣਗੇ’ ਇਸ ‘ਤੇ ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਫ਼ਰਮਾਇਆ, ‘ਮਸਤਾਨਾ, ਤੈਨੂੰ ਕਿਸੇ ਗ੍ਰੰਥ ਦੀ ਜ਼ਰੂਰਤ ਨਹੀਂ, ਤੇਰੀ ਆਵਾਜ਼ ਮਾਲਿਕ ਦੀ ਆਵਾਜ਼ ਹੋਵੇਗੀ ਜੋ ਲੋਕ ਸਤਿਸੰਗ ‘ਚ ਆਉਣਗੇ, ਉਹ ਰਾਮ ਦਾ ਨਾਮ ਲੈਣਗੇ ਤਾਂ ਉਨ੍ਹਾਂ ਦਾ ਬੇੜਾ ਪਾਰ ਹੋ ਜਾਵੇਗਾ ਇਸ ਤਰ੍ਹਾਂ ਦਾਤਾ ਸਾਵਣ ਸਿੰਘ ਜੀ ਮਹਾਰਾਜ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੂੰ ਬਾਗੜ ਦਾ ਬਾਦਸ਼ਾਹ ਬਣਾ ਕੇ ਸਾਲ 1946 ‘ਚ ਰਾਮ ਨਾਮ ਜਪਾਉਣ ਲਈ ਸਰਸਾ ਭੇਜ ਦਿੱਤਾ
ਪੂਜਨੀਕ ਬੇਪਰਵਾਹ ਜੀ ਸਰਸਾ ਪਹੁੰਚ ਗਏ ਅਤੇ ਜਲਦ ਹੀ ਉਹ ਪਵਿੱਤਰ ਦਿਨ ਵੀ ਆ ਗਿਆ ਜਦੋਂ ਪੂਜਨੀਕ ਸਾਈਂ ਜੀ ਨੇ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਸਥਿਤ ਸਰਸਾ-ਭਾਦਰਾ ਮਾਰਗ ‘ਤੇ ਕਹੀ ਦਾ ਟੱਕ ਲਾ ਕੇ ਡੇਰਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਵਿਰਾਨ ਇਲਾਕਾ, ਊਬੜ-ਖਾਬੜ ਜ਼ਮੀਨ, ਕਿਤੇ ਕੰਡੇਦਾਰ ਝਾੜੀਆਂ ਤੇ ਕਿਤੇ ਡੂੰਘੇ ਟੋਏ ਕੁਝ ਹੀ ਸਮੇਂ ‘ਚ ਇੱਥੇ ਵਿਸ਼ਾਲ ਅਤੇ ਸੁੰਦਰ ਡੇਰਾ ਬਣ ਕੇ ਤਿਆਰ ਹੋ ਗਿਆ ਆਸ਼ਰਮ ‘ਚ ਲਾਏ ਗਏ ਆਕਰਸ਼ਕ ਚਿੱਤਰਕਾਰੀ ਨਾਲ ਸਜੇ ਦਰਵਾਜ਼ੇ ਅੱਜ ਵੀ ਇੱਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ।
ਰੂਹਾਂ ਦੀ ਸੁਣ ਕੇ ਪੁਕਾਰ, ਸਾਈਂ ਜੀ ਨੇ ਲਿਆ ਅਵਤਾਰ….
ਇੱਕ ਵਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਸਾਵਣ ਸ਼ਾਹ ਜੀ ਦੇ ਚਰਨਾਂ ਵਿਚ ਅਰਜ਼ ਕੀਤੀ, ”ਸਾਈਂ ਜੀ! ਰਸਤੇ ‘ਚ ਬਹੁਤ ਚੜ੍ਹਾਈਆਂ ਹਨ, ਬਹੁਤ ਡੂੰਘਾਈਆਂ ਹਨ ਕਿਤੇ ਤਿਕੋਣੀ, ਕਿਤੇ ਭੰਵਰ ਗੁਫਾ, ਅਨੇਕਾਂ ਮੰਜਿਲਾਂ ਹਨ ਅਸੀਂ ਕਿਵੇਂ ਲੋਕਾਂ ਨੂੰ ਸਮਝਾਵਾਂਗੇ? ਅਭਿਆਸੀ ਤਾਂ ਇਨ੍ਹਾਂ ‘ਚ ਫਸ ਜਾਣਗੇ ਕਿਵੇਂ ਨਿਕਲਣਗੇ? ਇਨ੍ਹਾਂ ਚੱਕਰਾਂ ‘ਚ ਨਾ ਫਸਾਓ ਸਾਨੂੰ ਤਾਂ ਕੁਝ ਅਜਿਹਾ ਨਾਮ ਦਿਓ, ਜਿਸ ਨੂੰ ਅਸੀਂ ਨਾਮ ਦੇਈਏ ਉਸ ਦਾ ਇੱਕ ਪੈਰ ਇੱਥੇ (ਧਰਤੀ ‘ਤੇ) ਤੇ ਦੂਜਾ ਸੱਚਖੰਡ ‘ਚ ਹੋਵੇ ਵਿਚਲੇ ਚੱਕਰਾਂ ਨੂੰ ਖ਼ਤਮ ਕਰੋ ਜੇਕਰ ਜੀਵ ਲਗਨ ਨਾਲ ਨਾਮ ਸਿਮਰਨ ਕਰੇ ਤਾਂ ਉਸ ਨੂੰ ਕਿਤੇ ਰੁਕਾਵਟ ਨਾ ਆਵੇ ਅਤੇ ਮਾਲਿਕ ਦੇ ਦਰਸ਼-ਦੀਦਾਰ ਤੱਕ ਪਹੁੰਚ ਜਾਵੇ ਰਸਤੇ ‘ਚ ਕਿਸੇ ਸਟੇਸ਼ਨ ‘ਤੇ ਗੱਡੀ ਰੋਕਣੀ ਨਾ ਪਵੇ, ਐਕਸਪ੍ਰੱੈਸ ਹੀ ਬਣ ਜਾਵੇ” ਇਸ ‘ਤੇ ਪੂਜਨੀਕ ਬਾਬਾ ਜੀ ਨੇ ਕਿਹਾ, ”ਠੀਕ ਹੈ ਭਾਈ, ਤੇਰੀ ਇਹ ਗੱਲ ਵੀ ਮਨਜੂਰ ਹੈ”।
‘ਖੇਮਾ ਮੱਲ’ ਜੀ ਤੋਂ ਬਣੇ ‘ਮਸਤਾਨਾ ਸ਼ਾਹ ਬਲੋਚਿਸਤਾਨੀ’
ਆਪ ਜੀ ਆਪਣੇ ਸਤਿਗੁਰੂ ਮੌਲਾ ਦੇ ਪ੍ਰੇਮ ਵਿਚ ਕਮਰ ‘ਤੇ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਨੱਚਦੇ ਅਤੇ ਮੌਲਾ ਸਤਿਗੁਰੂ ਸਾਈਂ ਸਾਵਣ ਸ਼ਾਹ ਜੀ ਰੋਜ਼ਾਨਾ ਨਵੇਂ-ਨਵੇਂ ਬਚਨਾਂ ਦੀ ਵਰਖਾ ਆਪ ਜੀ ‘ਤੇ ਕਰਦੇ ਰਹਿੰਦੇ ਪੂਜਨੀਕ ਸਾਵਣ ਸ਼ਾਹ ਸਾਈਂ ਜੀ ਨੇ ਆਪ ਜੀ ਦਾ ਨਾਂਅ ਖੇਮਾਮੱਲ ਜੀ ਤੋਂ ‘ਮਸਤਾਨਾ ਸ਼ਾਹ ਬਲੋਚਿਸਤਾਨੀ’ ਰੱਖਿਆ।
ਆਪ ਜੀ ਦੇ ਅੰਦਰ ਪ੍ਰਭੂ ਭਗਤੀ ਲਗਨ ਬਚਪਨ ਤੋਂ ਹੀ ਸੀ ਇਸ ਦੌਰਾਨ ਆਪ ਜੀ ਦੀ ਮੁਲਾਕਾਤ ਕਈ ਵੱਡੇ-ਵੱਡੇ ਮਹਾਤਮਾਵਾਂ ਨਾਲ ਹੋਈ ਜੋ ਰਿਧੀਆਂ-ਸਿਧੀਆਂ ਨਾਲ ਭਰਪੂਰ ਸਨ, ਪਰੰਤੂ ਸੱਚਾ ਮੋਕਸ਼, ਪਰਮਾਤਮਾ ਦੇ ਮਿਲਾਪ ਦੀ ਸਮਰੱਥਾ ਉਨ੍ਹਾਂ ਵਿਚ ਨਹੀਂ ਸੀ ਅੰਤ ਵਿਚ ਆਪ ਜੀ ਡੇਰਾ ਬਾਬਾ ਜੈਮਲ ਸਿੰਘ ਬਿਆਸ (ਪੰਜਾਬ) ‘ਚ ਪਹੁੰਚੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਉਨ੍ਹੀਂ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਸਿਕੰਦਰਪੁਰ ਵਿਚ ਸਨ ਉੱਥੋਂ ਆਪ ਜੀ ਸਿਕੰਦਰਪੁਰ ਪਹੁੰਚੇ
ਪੂਜਨੀਕ ਬਾਬਾ ਜੀ ਦੇ ਜਿਵੇਂ ਹੀ ਆਪ ਜੀ ਨੇ ਦਰਸ਼ਨ ਕੀਤੇ, ਤਨ-ਮਨ-ਧਨ ਸਭ ਕੁਝ ਉਨ੍ਹਾਂ ‘ਤੇ ਕੁਰਬਾਨ ਕਰਕੇ ਉਨ੍ਹਾਂ ਨੂੰ ਆਪਣਾ ਸਤਿਗੁਰੂ, ਮੌਲਾ, ਖੁਦ-ਖੁਦਾ ਮੰਨ ਲਿਆ ਸੋ ਉਸ ਦਿਨ ਤੋਂ ਸਤਿਗੁਰੂ ਪ੍ਰੇਮ ਦੀਆਂ ਗਾਥਾਵਾਂ ਆਪ ਜੀ ਨੂੰ ਹਰ ਸਮੇਂ ਮਤਵਾਲਾ ਬਣਾਈ ਰੱਖਦੀਆਂ ਆਪ ਜੀ ਆਪਣੇ ਸਤਿਗੁਰੂ ਮੌਲਾ ਦੇ ਪ੍ਰੇਮ ਵਿਚ ਕਮਰ ‘ਤੇ ਮੋਟੇ-ਮੋਟੇ ਘੁੰਗਰੂ ਬੰਨ੍ਹ ਕੇ ਨੱਚਦੇ ਅਤੇ ਮੌਲਾ ਸਤਿਗੁਰੂ ਸਾਈਂ ਸਾਵਣ ਸ਼ਾਹ ਜੀ ਰੋਜ਼ਾਨਾ ਨਵੇਂ-ਨਵੇਂ ਬਚਨਾਂ ਦੀ ਵਰਖਾ ਆਪ ਜੀ ‘ਤੇ ਕਰਦੇ ਰਹਿੰਦੇ ਪੂਜਨੀਕ ਸਾਵਣ ਸ਼ਾਹ ਸਾਈਂ ਜੀ ਨੇ ਆਪ ਜੀ ਦਾ ਨਾਂਅ ਖੇਮਾਮੱਲ ਜੀ ਤੋਂ ‘ਮਸਤਾਨਾ ਸ਼ਾਹ ਬਲੋਚਿਸਤਾਨੀ’ ਰੱਖਿਆ।
ਬਚਪਨ ਦੇ ਚੋਜ ਵੇਖ ਮੂੰਹ ‘ਚ ਉਂਗਲਾਂ ਪਾ ਲੈਂਦੇ ਸਨ ਲੋਕ
ਪੂਜਨੀਕ ਬੇਪਰਵਾਹ ਜੀ ਦੇ ਨੂਰੀ ਬਚਪਨ, ਉਨ੍ਹਾਂ ਦੇ ਨਿਰਾਲੇ ਚੋਜ, ਆਏ ਦਿਨ ਜੀਵਨ ਦੀ ਅਦਭੁੱਤਤਾ ਨੂੰ ਨਿਹਾਰ ਕੇ ਲੋਕ ਦੰਦਾਂ ਹੇਠ ਉਂਗਲਾਂ ਦੱਬ ਲੈਣ ਲਈ ਮਜ਼ਬੂਰ ਹੋ ਜਾਂਦੇ ਸਨ ਆਪ ਜੀ ਦੇ ਜੀਵਨ ਦੀ ਸਰਲਤਾ, ਸਾਦਗੀ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਅਤੇ ਉਹ ਆਪ ਜੀ ਵੱਲ ਆਪਣੇ-ਆਪ ਹੀ ਖਿੱਚਿਆ ਚਲਿਆ ਆਉਂਦਾ ਹਾਲੇ ਆਪ ਜੀ ਛੋਟੀ ਉਮਰ ‘ਚ ਹੀ ਸਨ ਕਿ ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਹੱਥ ਆਪ ਜੀ ਦੇ ਸਿਰ ਤੋਂ ਉੱਠ ਗਿਆ
ਇਸ ‘ਤੇ ਪੂਜਨੀਕ ਮਾਤਾ ਜੀ ਨੇ ਇੱਕ ਮਾਂ ਦੇ ਨਾਲ-ਨਾਲ ਪਿਤਾ ਦਾ ਵੀ ਫਰਜ਼ ਅਦਾ ਕਰਦਿਆਂ ਆਪ ਜੀ ਨੂੰ ਪਵਿੱਤਰ ਸੰਸਕਾਰਾਂ ਨਾਲ ਪਾਲ਼ਿਆ ਥੋੜ੍ਹਾ ਵੱਡੇ ਹੋਣ ‘ਤੇ ਆਪ ਜੀ ਵੀ ਆਪਣੀ ਪੂਜਨੀਕ ਮਾਤਾ ਜੀ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਲਈ ਹਮੇਸ਼ਾ ਸੁਚੇਤ ਰਹਿੰਦੇ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਆਪ ਜੀ ਨੂੰ ਖੋਆ (ਖੋਏ ਦੀ ਮਠਿਆਈ) ਵੇਚਣ ਲਈ ਭੇਜਿਆ ਸਿਰ ‘ਤੇ ਮਠਿਆਈ ਵਾਲਾ ਥਾਲ ਰੱਖ ਕੇ ਆਪ ਜੀ ਆਪਣੇ ਘਰੋਂ ਬਾਹਰ ਪਿੰਡ ਲਈ ਨਿੱਕਲੇ, ਰਸਤੇ ‘ਚ ਇੱਕ ਜਗ੍ਹਾ ਆਪ ਜੀ ਨੂੰ ਸਾਧੂ ਮਿਲੇ ਜੋ ਕਿ ਭੁੱਖ ਨਾਲ ਬੇਚੈਨ ਸਨ ਆਪ ਜੀ ਨੇ ਸਾਰੀ ਮਠਿਆਈ ਉਨ੍ਹਾਂ ਸਾਧੂਆਂ ਨੂੰ ਖੁਆ ਦਿੱਤੀ
ਆਪ ਜੀ ਨੇ ਸੋਚਿਆ ਕਿ ਖਾਲੀ ਹੱਥ ਜਾ ਕੇ ਮਾਤਾ ਜੀ ਨੂੰ ਕੀ ਜਵਾਬ ਦੇਵਾਂਗੇ ਇੰਨੇ ‘ਚ ਉੱਥੇ ਇੱਕ ਆਦਮੀ ਆ ਗਿਆ ਉਹ ਕਿਸੇ ਮਜ਼ਦੂਰ ਦੀ ਭਾਲ ‘ਚ ਸੀ ਆਪ ਜੀ ਉਸ ਨਾਲ ਤੁਰ ਪਏ ਅਤੇ ਉਸ ਦੇ ਖੇਤਾਂ ‘ਚ ਦਿਨ ਭਰ ਸਖ਼ਤ ਮਿਹਨਤ ਕੀਤੀ ਉਹ ਕਿਸਾਨ ਵੇਖ ਕੇ ਹੈਰਾਨ ਰਹਿ ਗਿਆ ਕਿ ਇਹ ਇੱਕ ਛੋਟਾ ਜਿਹਾ ਬੱਚਾ ਹੈ, ਇਸ ਨੇ ਇੱਕ ਤਕੜੇ ਆਦਮੀ ਤੋਂ ਵੀ ਜ਼ਿਆਦਾ ਕੰਮ ਕੀਤਾ ਹੈ, ਜ਼ਰੂਰ ਹੀ ਇਹ ਕੋਈ ਖਾਸ ਹੈ ਉਹ ਆਪ ਜੀ ਦੇ ਨਾਲ ਆਪ ਜੀ ਦੇ ਘਰ ਪੂਜਨੀਕ ਮਾਤਾ ਜੀ ਨੂੰ ਮਿਲਿਆ ਮਜ਼ਦੂਰੀ ਦੇ ਪੈਸੇ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਦਿੰਦਿਆਂ ਸਾਰੀ ਗੱਲ ਦੱਸ ਦਿੱਤੀ ਪੂਜਨੀਕ ਮਾਤਾ ਜੀ ਦੀਆਂ ਅੱਖਾਂ ਵੀ ਛਲਕ ਪਈਆਂ ਅਤੇ ਉਨ੍ਹਾਂ ਨੇ ਆਪ ਜੀ ਨੂੰ ਸੀਨੇ ਨਾਲ ਲਾ ਲਿਆ ਇਹ ਸਭ ਵੇਖ ਕੇ ਉਹ ਕਿਸਾਨ ਭਾਈ ਵੀ ਅਨੰਦ ਨਾਲ ਭਰ ਗਿਆ ਫਰਜ਼ ਨਿਭਾਉਣ ਦਾ ਅਜਿਹੀ ਉਦਾਹਰਨ ਆਪਣੇ-ਆਪ ‘ਚ ਬੇਮਿਸਾਲ ਹੈ।
ਪੁੱਤਰ ਤਾਂ ਤੁਹਾਡੇ ਘਰ ਜਨਮ ਲਵੇਗਾ, ਪਰ ਉਹ ਦੁਨੀਆਂ ਤਾਰਨ ਲਈ ਆਵੇਗਾ…
ਆਪ ਜੀ ਦੇ ਪੂਜਨੀਕ ਪਿਤਾ ਜੀ, ਜੋ ਕਿ ਆਪਣੇ ਪਿੰਡ ਵਿਚ ਮਠਿਆਈ ਦੀ ਦੁਕਾਨ ਕਰਦੇ ਸਨ, ਆਪਣੇ ਇਲਾਕੇ ‘ਚ ਸ਼ਾਹ ਜੀ ਦੇ ਨਾਂਅ ਨਾਲ ਮਸ਼ਹੂਰ ਸਨ ਪੂਜਨੀਕ ਮਾਤਾ-ਪਿਤਾ ਜੀ ਬੇਹੱਦ ਧਾਰਮਿਕ ਬਿਰਤੀ ਅਤੇ ਪਰਮਾਤਮਾ ਦੇ ਸ਼ਰਧਾਵਾਨ ਭਗਤ ਸਨ ਘਰ ‘ਚ ਚਾਰ ਲੜਕੀਆਂ ਪੈਦਾ ਹੋਈਆਂ, ਪਰ ਪੁੱਤਰ ਪ੍ਰਾਪਤੀ ਦੀ ਇੱਛਾ ਉਨ੍ਹਾਂ ਨੂੰ ਹਰ ਸਮੇਂ ਸਤਾਉਂਦੀ ਰਹਿੰਦੀ ਪਿੰਡ ਵਿਚ ਆਉਣ ਵਾਲੇ ਜੋ ਵੀ ਸਾਧੂ-ਮਹਾਤਮਾ ਉਨ੍ਹਾਂ ਨੂੰ ਮਿਲਦੇ ਉਹ ਸੱਚੇ ਦਿਲੋਂ ਉਨ੍ਹਾਂ ਦੀ ਸੇਵਾ ਕਰਦੇ ਅਤੇ ਉਨ੍ਹਾਂ ਦੇ ਸਾਹਮਣੇ ਪੁੱਤਰ ਪ੍ਰਾਪਤੀ ਦੀ ਇੱਛਾ ਵੀ ਪ੍ਰਗਟ ਕਰਦੇ ਇੱਕ ਵਾਰ ਉਨ੍ਹਾਂ ਦੀ ਮੁਲਾਕਾਤ ਇੱਕ ਮਸਤ ਮੌਲਾ ਫਕੀਰ ਨਾਲ ਹੋਈ ਪੂਜਨੀਕ ਮਾਤਾ ਜੀ ਨੇ ਫਕੀਰ ਦੀ ਭਰਪੂਰ ਸੇਵਾ ਕੀਤੀ ਅਤੇ ਪੁੱਤਰ ਪ੍ਰਾਪਤੀ ਦੀ ਇੱਛਾ ਪ੍ਰਗਟ ਕੀਤੀ
ਪੂਜਨੀਕ ਮਾਤਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਫਕੀਰ ਨੇ ਕਿਹਾ, ਮਾਤਾ ਜੀ, ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਦੁਨੀਆਂ ਨੂੰ ਤਾਰਨ ਲਈ ਆਵੇਗਾ, ਤੁਹਾਡੇ ਕੰਮ ਨਹੀਂ ਆਵੇਗਾ ਜੇਕਰ ਮਨਜ਼ੂਰ ਹੈ ਤਾਂ ਦੱਸੋ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਦੇ ਬਚਨਾਂ ‘ਤੇ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ‘ਸਾਨੂੰ ਮਨਜ਼ੂਰ ਹੈ’ ਇਸ ਤਰ੍ਹਾਂ ਪੂਜਨੀਕ ਮਾਤਾ-ਪਿਤਾ ਜੀ ਦੀ ਸੱਚੀ ਤੜਫ ਅਤੇ ਸੇਵਾ-ਭਾਵਨਾ ਤੋਂ ਖੁਸ਼ ਹੋ ਕੇ ਪਰਮ ਪਿਤਾ ਪਰਮਾਤਮਾ ਨੇ ਉਨ੍ਹਾਂ ਦੀ ਮਨੋਕਾਮਨਾ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਆਪ ਜੀ (ਸ਼ਾਹ ਮਸਤਾਨਾ ਜੀ) ਦੇ ਰੂਪ ਵਿਚ ਅਲੌਕਿਕ ਪੁੱਤਰ ਦੀ ਪ੍ਰਾਪਤੀ ਹੋਈ ਪੂਜਨੀਕ ਮਾਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਖੇਮਾ ਮੱਲ ਰੱਖਿਆ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ
28 ਫਰਵਰੀ 1960 ਨੂੰ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਅਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ  ਸਾਹਿਬਜ਼ਾਦੇ ਹਰਬੰਸ ਸਿੰਘ ਜੀ ਨੂੰ ਆਪਣਾ ਗੱਦੀਨਸ਼ੀਨ ਐਲਾਨ ਕੇ ਡੇਰਾ ਸੱਚਾ ਸੌਦਾ ਦੀ ਗੁਰਗੱਦੀ ‘ਤੇ ਬਿਰਾਜਮਾਨ ਕਰਕੇ ਉਨ੍ਹਾਂ ਨੂੰ ਰੂਹਾਨੀਅਤ ਅਤੇ ਡੇਰਾ ਸੱਚਾ ਸੌਦਾ ਦੀ ਵਾਂਗਡੋਰ ਸੌਂਪ ਦਿੱਤੀ ਆਪ ਜੀ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਹਰਬੰਸ ਸਿੰਘ ਜੀ ਨੂੰ ਖੁਦ-ਖੁਦਾ ਦੇ ਰੂਪ ‘ਚ ਜ਼ਾਹਿਰ ਕਰ ਦਿੱਤਾ ਅਤੇ ਖੰਡਾਂ-ਬ੍ਰਹਿਮੰਡਾਂ ਦੇ ਮਾਲਿਕ ਨੂੰ ਸ਼ਾਹ ਸਤਿਨਾਮ ਜੀ ਪੁਕਾਰਿਆ ਆਪ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲ ਇਸ਼ਾਰਾ ਕਰਦਿਆਂ ਸਾਧ-ਸੰਗਤ ਨੂੰ ਬਚਨ ਫ਼ਰਮਾਏ, ”ਚਾਹੇ ਤੁਹਾਨੂੰ ਕੋਈ ਸੋਨੇ ਦੇ ਭਾਂਡੇ ਬਣਾ ਦੇਵੇ, ਸੋਨੇ ਦੀ ਧਰਤੀ ਬਣਵਾ ਦੇਵੇ ਜਾਂ ਸੋਨੇ ਦਾ ਮੰਜਾ ਬਣਵਾ ਦੇਵੇ, ਪਰੰਤੂ ਤੁਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਅਸੀਂ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਕੀਤਾ ਹੈ, ਸਤਿਗੁਰੂ ਬਣਾਇਆ ਹੈ ਇਹ ਸਾਡਾ ਹੀ ਰੂਪ ਹਨ ਇਨ੍ਹਾਂ ਨੂੰ ਸਾਡੇ ਤੋਂ ਵੀ ਵਧ ਕੇ ਸਮਝਣਾ ਹੈ” ਡੇਰਾ ਸੱਚਾ ਸੌਦਾ ਦੇ ਉੱਜਵਲ ਭਵਿੱਖ ਬਾਰੇ ਆਪ ਜੀ ਨੇ ਅਨੇਕਾਂ ਇਲਾਹੀ ਬਚਨ ਫ਼ਰਮਾਏ ਅਤੇ 18 ਅਪਰੈਲ 1960 ਨੂੰ ਚੋਲ਼ਾ ਬਦਲ ਲਿਆ
‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਮਨਜ਼ੂਰ ਕੀਤਾ
ਆਪ ਜੀ ਹਮੇਸ਼ਾ ‘ਧੰਨ-ਧੰਨ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’ ਬੋਲਦੇ ਸਨ ਜਿਸ ‘ਤੇ ਡੇਰਾ ਬਿਆਸ ‘ਚ ਰਹਿਣ ਵਾਲੇ ਕੁਝ ਸਤਿਸੰਗੀ ਭਾਈਆਂ ਇਸ ਗੱਲ ‘ਤੇ ਨਰਾਜ਼ਗੀ ਪ੍ਰਗਟਾਈ ਕਿ ਬੇਪਰਵਾਹ ਸ਼ਾਹ ਮਸਤਾਨਾ ਜੀ ‘ਰਾਧਾ-ਸਵਾਮੀ’ ਕਿਉਂ ਨਹੀਂ ਬੋਲਦੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੂਜਨੀਕ ਸਾਵਣ ਸ਼ਾਹ ਜੀ ਮਹਾਰਾਜ ਨੂੰ ਕੀਤੀ ਪੂਜਨੀਕ ਬਾਬਾ ਜੀ ਨੇ ਆਪ ਜੀ ਨੂੰ ਇਸ ਬਾਰੇ ਪੁੱਛਿਆ ਤਾਂ ਆਪ ਜੀ ਨੇ ਬੇਨਤੀ ਕੀਤੀ, ‘ਹੇ ਸੱਚੇ ਪਾਤਸ਼ਾਹ ਜੀ, ਅਸੀਂ ਰਾਧਾ-ਸਵਾਮੀ ਨੂੰ ਨਹੀਂ ਵੇਖਿਆ ਅਸੀਂ ਤਾਂ ਸਿਰਫ ਤੁਹਾਨੂੰ ਵੇਖਿਆ ਹੈ ਜੋ ਵੇਖਿਆ ਹੈ ਉਹੀ ਬੋਲਦੇ ਹਾਂ, ‘ਧੰਨ-ਧੰਨ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’ ਆਪ ਜੀ ਨੇ ਪੂਜਨੀਕ ਬਾਬਾ ਜੀ ਨੂੰ ਪ੍ਰਾਰਥਨਾ ਕੀਤੀ, ‘ਹੇ ਸੱਚੇ ਪਾਤਸ਼ਾਹ ਜੀ, ਸਾਡੇ ਲਈ ਆਪ ਹੀ ਸਭ ਕੁਝ ਹੋ
ਜੇਕਰ ਕਿਸੇ ਨੇ ਆਪਣੇ ਮਾਲਿਕ ਨੂੰ ਵੇਖਿਆ ਹੈ ਤਾਂ ਦੱਸੇ? ਪਰ ਅਸੀਂ ਆਪਣੇ ਮੁਰਸ਼ਿਦ ਦਾਤਾ ਨੂੰ ਸਭ ਦੇ ਸਾਹਮਣੇ ਪ੍ਰਤੱਖ ਕਰਕੇ ਵਿਖਾ ਸਕਦੇ ਹਾਂ’ ਇਸ ‘ਤੇ ਪੂਜਨੀਕ ਸਾਵਣ ਸ਼ਾਹ ਜੀ ਨੇ ਫਰਮਾਇਆ, ‘ਕੋਈ ਲਫਜ਼ਾਂ ਦੇ ਪਿੱਛੇ ਪੈ ਗਿਆ, ਕੋਈ ਰੌਸ਼ਨੀ ਦੇ ਪਿੱਛੇ ਪੈ ਗਿਆ ਪਰੰਤੂ ਸਾਨੂੰ ਕਿਸੇ ਨੇ ਨਹੀਂ ਫੜਿਆ ਕੋਈ ਨਸੀਬਾਂ ਵਾਲਾ ਹੋਵੇ ਤਾਂ ਸਾਨੂੰ ਫੜੇ ਮਸਤਾਨਾ ਸ਼ਾਹ! ਤੁਸੀਂ ਬੜੇ ਨਸੀਬਾਂ ਵਾਲੇ ਹੋ’ ਬਾਬਾ ਜੀ ਨੇ ਮੁਸਕਰਾਉਂਦਿਆਂ ਆਪ ਜੀ ਨੂੰ ‘ਧੰਨ-ਧੰਨ ਸਾਵਣ ਸ਼ਾਹ ਨਿਰੰਕਾਰ ਤੇਰਾ ਹੀ ਆਸਰਾ’ ਬੋਲਣ ਦੀ ਬਜਾਇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲਣ ਦਾ ਹੁਕਮ ਦਿੱਤਾ।
133 ਮਾਨਵਤਾ ਭਲਾਈ ਕਾਰਜਾਂ ਨਾਲ ਅੱਗੇ ਵਧ ਰਿਹਾ 6 ਕਰੋੜ ਦਾ ਕਾਰਵਾਂ
ਸਾਲ 1960 ‘ਚ ਪੂਜਨੀਕ ਸਾਈਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਚੋਲ਼ਾ ਬਦਲਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪ ਜੀ ਦੇ ਹੁਕਮ ਅਨੁਸਾਰ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਸਮੇਤ ਦੇਸ਼ ਦੇ ਅਨੇਕਾਂ ਸੂਬਿਆਂ ‘ਚ ਜਾ-ਜਾ ਕੇ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕੀਤਾ ਦੁਨੀਆ ਦੇ ਨਕਸ਼ੇ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਅਜਿਹਾ ਕੋਈ ਹਿੱਸਾ ਨਹੀਂ ਜਿੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੌਜ਼ੂਦ ਨਾ ਹੋਣ ਹਜ਼ਾਰਾਂ ਤੋਂ ਸ਼ੁਰੂ ਹੋਇਆ ਇਹ ਕਾਰਵਾਂ ਅੱਜ ਕਰੋੜਾਂ ‘ਚ ਤਬਦੀਲ ਹੋ ਚੁੱਕਾ ਹੈ ਵਰਤਮਾਨ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 133 ਮਾਨਵਤਾ ਭਲਾਈ ਕਾਰਜਾਂ ਨਾਲ 6 ਕਰੋੜ ਤੋਂ ਵੀ ਜ਼ਿਆਦਾ ਸ਼ਰਧਾਲੂ ਨੇਕੀ, ਭਲਾਈ ਦੇ ਕੰਮਾਂ ‘ਚ ਲੱਗੇ ਹੋਏ ਹਨ| (Sarv Dharam Sangam)
ਸਾਧ-ਸੰਗਤ ਦੇਸ਼ ਵਿਦੇਸ਼ ‘ਚ ਖੂਨਦਾਨ, ਵਿੱਦਿਆਦਾਨ, ਸਰੀਰਦਾਨ, ਅੱਖਾਂਦਾਨ, ਲੋੜਵੰਦਾਂ ਨੂੰ?ਮਕਾਨ ਬਣਾ ਕੇ ਦੇਣਾ, ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ‘ਚ ਸਹਿਯੋਗ ਦੇਣਾ, ਕੁਦਰਤੀ ਆਫਤਾ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਵਰਗੇ ਕਾਰਜ ਲਗਾਤਾਰ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।