Met - Sach Kahoon Punjabi

STI ਦੇ ਹੱਥ ਲੱਗੇ ਅਹਿਮ ਸੁਰਾਗ: ਡੀਜੀਪੀ ਅਰੋੜਾ
ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਡੀਜੀਪੀ

ਰਘਬੀਰ ਸਿੰਘ, ਲੁਧਿਆਣਾ:ਸਥਾਨਕ ਸਲੇਮ ਟਾਬਰੀ ਵਿਖੇ ਹੋਏ ਪਾਦਰੀ ਸੁਲਤਾਨ ਮਸੀਹ ਕਤਲ ਕਾਂਡ ਦੇ ਸਬੰਧ ਵਿੱਚ ਅੱੈਸਆਈਟੀ ਨੂੰ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ। ਇਸ ਸਬੰਧੀ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਉਮੀਦ ਹੈ ਕਿ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ।

ਇਹ ਵਿਚਾਰ ਅੱਜ ਪਾਦਰੀ ਸੁਲਤਾਨ ਮਸੀਹ ਦੇ ਘਰ ਪਹੁੰਚੇ ਡੀਜੀਪੀ ਸੁਰੇਸ਼ ਅਰੋੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਕਤਲ ਕਾਂਡ ਪਿੱਛੇ ਅੱਤਵਾਦੀ ਹੱਥ ਹੋਣ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਬਤ ਨਹੀਂ ਹੋ ਜਾਂਦਾ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਦੱਸਿਆ ਕਿ ਇੰਟੈਲੀਜੈਂਸ ਨੇ ਇਸ ਮਾਮਲੇ ਸਬੰਧੀ ਸੀਬੀਆਈ ਨਾਲ ਜਾਣਕਾਰੀ ਸਾਂਝੀ ਕਰਨ ਲਈ ਮੀਟਿੰਗ ਕੀਤੀ ਹੈ। ਜਿਸ ਤਰ੍ਹਾਂ ਹੀ ਕੋਈ ਹੋਰ ਅਹਿਮ ਸੁਰਾਗ ਹੱਥ ਲੱਗੇਗਾ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ।

ਸੁਲਤਾਨ ਮਸੀਹ ਦੇ ਫੋਨ ਦੀ ਕਾਲ ਡਿਟੇਲ ਦੀ ਜਾਂਚ ਵੀ ਕੀਤੀ ਜਾਵੇਗੀ। ਰਸਤੇ ਵਿੱਚ ਪੈਂਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਪੁਲਿਸ ਕਬਜੇ ਵਿੱਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਗੁਆਂਢੀ ਦੇਸ਼ ਪਿਛਲੇ ਸਮਿਆਂ ਵਿੱਚ ਕਈ ਕੋਸ਼ਿਸ਼ਾਂ ਕਰਦਾ ਰਿਹਾ ਹੈ ਪ੍ਰੰਤੂ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

ਕਤਲ ਕਾਂਡ ‘ਚ ਕਿਸੇ ਗੈਂਗਸਟਰ ਦਾ ਹੱਥ ਹੋਣ ਤੋਂ ਕੀਤਾ ਇਨਕਾਰ

ਲੋਕ ਆਪਸੀ ਭਾਈਚਾਰਾ ਕਾਇਮ ਰੱਖ ਰਹੇ ਹਨ ਜੋ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਨੇ ਕਤਲ ਕਾਂਡ ਪਿੱਛੇ ਕਿਸੇ ਨਿੱਜੀ ਰੰਜਿਸ਼ ਜਾਂ ਗੈਂਗਸਟਰ ਦਾ ਹੱਥ ਹੋਣ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਰਿਵਾਰ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਦੁਸ਼ਮਣੀ ਹੋਣ ਦੀ ਗੱਲ ਨੂੰ ਨਕਾਰਿਆ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨ ਮਸੀਹ ਦੇ ਬੇਟੇ ਨੂੰ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ ਹੈ।

ਡੀਜੀਪੀ ਸੁਰੇਸ਼ ਅਰੋੜਾ ਅੱਜ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਉਨ੍ਹਾਂ ਨੇ ਪਰਿਵਾਰ ਨਾਲ ਬੰਦ ਕਮਰੇ ਵਿੱਚ ਗੱਲਬਾਤ ਵੀ ਕੀਤੀ। ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਵੀ ਲਿਆ।

ਇਸ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਚੰਡੀਗੜ੍ਹ ਤੋਂ ਫਾਦਰ ਮਾਰਟੀਨ ਕੇ.ਈ. ਸਮੇਤ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਮੇਤ ਹੋਰ ਸ਼ਹਿਰਾਂ ‘ਚੋਂ ਵੱਡੀ ਗਿਣਤੀ ਵਿੱਚ ਪਾਦਰੀ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਫਾਦਰ ਮਾਰਟੀਨ ਨੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਤਸੱਲੀ ਪ੍ਰਗਟ ਕੀਤੀ।

ਅੱਜ ਸਵੇਰ ਤੋਂ ਹੀ ਸੁਲਤਾਨ ਮਸੀਹ ਦੇ ਘਰ ਅੱਗੇ ਸਖਤ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਪੁਲਿਸ ਕਮਿਸ਼ਨਰ ਆਰ. ਐਨ. ਢੋਕੇ, ਡੀਸੀਪੀ ਧਰੂਮਨ ਨਿੰਬਲੇ ਸਮੇਤ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੋਨੀਆ ਨੂੰ ਮਿਲੀ ਮੀਰਾ ਕੁਮਾਰ, ਮੀਟਿੰਗ ਅੱਜ
ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਅੱਜ ਹੋਣੀ ਹੈ। ਇਸ ਦਰਮਿਆਨ, ਬੁੱਧਵਾਰ ਨੂੰ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਦਿੱਲੀ ਵਿੱਚ ਸੋਨਆ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਉਮੀਦਵਾਰ ਵਜੋਂ ਉਨ੍ਹਾਂ ਦਾ ਨਾਂਅ ਵੀ ਚਰਚਾ ਵਿੱਚ ਆ ਗਿਆ ਹੈ। ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦਰ ਦਲਿਤ ਹਨ ਅਤੇ ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਅਤੇ ਉਸੇ ਵਰਗ ‘ਚੋਂ ਆਉਣ ਵਾਲੀ ਮੀਰਾ ਕੁਮਾਰ ਨੂੰ ਵਿਰੋਧੀ ਆਪਣਾ ਉਮੀਦਵਾਰ ਬਣਾ ਸਕਦਾ ਹੈ।

ਮੀਰਾ ਕੁਮਾਰ ਸਾਬਕਾ ਉੱਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੀ ਬੇਟੀ ਹੈ। ਇਸ ਦਰਮਿਆਨ, ਲੈਫ਼ਟ ਪਾਰਟੀਆਂ ਦੀ ਸੂਚੀ ਵਿੱਚ ਭੀਮ ਰਾਓ ਅੰਬੇਦਕਰ ਦੇ ਪੋਤੇ ਅਤੇ ਸਾਬਕਾ ਸਾਂਸਦ ਪ੍ਰਕਾਸ਼ ਅੰਬੇਦਕਰ ਦਾ ਨਾਂਅ ਰਾਸ਼ਟਰਪਤੀ ਉਮੀਦਵਾਰ ਵਜੋਂ ਸਭ ਤੋਂ ਉੱਪਰ ਹੈ।

ਜੇਕਰ ਮੀਰਾ ਕੁਮਾਰ-ਰਾਮਨਾਥ ਕੋਵਿੰਦ ਆਹਮੋ-ਸਾਹਮਣੇ ਹੋਏ ਤਾਂ…?

ਸਿੱਖਿਆ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਰਾਮਨਾਥ ਕੋਵਿੰਦਰ ਅਤੇ ਮੀਰਾ ਕੁਮਾਰ ਦੋਵੇਂ ਹੀ ਕਾਬਲ ਵਿਅਕਤੀ ਹਨ। ਲੋਕ ਸਭਾ ਸਪੀਕਰ ਦੇ ਰੂਪ ਵਿੱਚ ਮੀਰਾ ਕੁਮਾਰ ਦੀ ਸਫ਼ਲ ਪਾਰਟੀ ਨੂੰ ਦੇਸ਼ ਦੀ ਜਨਤਾ ਵੇਖ ਚੁੱਕੀ ਹੈ। ਮੀਰਾ ਕੁਮਾਰ ਅਗਲੀ ਪੀੜ੍ਹੀ ਦੀ ਦਲਿਤ ਹੈ। ਅਸਲ ਵਿੱਚ ਉਹ ਸਾਬਕਾ ਉੱਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੀ ਪੁੱਤਰੀ ਹੈ ਅਤੇ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਵਰਗੇ ਪ੍ਰਸਿੱਧ ਸਿੱਖਿਆ ਅਦਾਰੇ ਤੋਂ ਪੜ੍ਹਾਈ ਕੀਤੀ ਹੈ। ਉਹ 1970 ਵਿੱਚ ਭਾਰਤੀ ਵਿਦੇਸ਼ ਸੇਵਾ ਲਈ ਚੁਣੀ ਗਈ ਅਤੇ ਕਈ ਦੇਸ਼ਾਂ ਵਿੱਚ ਡਿਪਲੋਮੈਂਟ ਦੇ ਰੂਪ ਵਿੱਚ ਸੇਵਾਵਾਂ ਦੇ ਚੁੱਕੀ ਹੈ।

ਮੀਰ ਕੁਮਾਰ 72 ਸਾਲ ਦੀ ਹੈ, ਰਾਮਨਾਥ ਕੋਵਿੰਦ 71 ਸਾਲ ਦੇ ਹਨ

ਦੂਜੇ ਪਾਸੇ, ਕੋਵਿੰਦ ਇੱਕ ਕਾਨਪੁਰ ਦਿਹਾਤੀ ਜ਼ਿਲ੍ਹੇ ਦੇ ਇੱਕ ਪਿੰਡ ‘ਚ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ। ਉਨ੍ਹਾਂ ਨੇ ਕਾਨਪੁਰ ਦੇ ਇੱਕ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜਨ ਤੋਂ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ।  ਉਨ੍ਹਾਂ ਦਾ ਪ੍ਰਸ਼ਾਸਨਿਕ ਤਜਰਬਾ ਬਿਹਾਰ ਦੇ ਰਾਜਪਾਲ ਦੇ ਰੂਪ ਵਿੱਚ ਹੈ। ਦੋਵਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ। ਕੋਵਿੰਦ ਦੀ ਚੋਣ ਵੀ ਪ੍ਰਸ਼ਾਸਨਿਕ ਸੇਵਾ ਲਈ ਹੋ ਚੁੱਕੀ ਸੀ। ਪਰ ਉਨ੍ਹਾਂ ਨੇ ਨੌਕਰੀ ਕਰਨ ਦੀਜਗ੍ਹਾ ਵਕਾਲਤ ਕਰਨਾ ਪਸੰਦ ਕੀਤਾ। ਮੀਰਾ ਕੁਮਾਰ 72 ਸਾਲ ਦੀ ਹੈ ਜਦੋਂਕਿ ਰਾਮਨਾਥ ਕੋਵਿੰਦ 71 ਸਾਲ ਦੇ ਹਨ।