Riots - Sach Kahoon Punjabi
ਸੈਮ ਪਿਤ੍ਰੋਦਾ ਦੇ ਦਿੱਲੀ ਦੰਗਿਆਂ ਬਾਰੇ ਬਿਆਨ ਤੋਂ ਭਖ਼ੀ ਸਿਆਸਤ
ਵਿਰੋਧ ਤੋਂ ਬਾਅਦ ਪਿਤ੍ਰੋਦਾ ਨੇ ਮੰਗੀ ਮਾਫ਼ੀ,  ਹਿੰਦੀ ਬੋਲਣ ‘ਚ ਦੱਸੀ ਦਿੱਕਤ
ਨਵੀਂ ਦਿੱਲੀ, ਏਜੰਸੀ
1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਬਿਆਨ ‘ਤੇ ਹੰਗਾਮੇ ਤੋਂ ਬਾਅਦ  ਪਿਤ੍ਰੋਦਾ ਨੇ ਮਾਫ਼ੀ ਮੰਗ ਲਈ ਹੈ ਸੈਮ ਪਿਤ੍ਰੋਦਾ ਨੇ ਕਿਹਾ, ‘ਮੇਰੀ ਹਿੰਦੀ ਚੰਗੀ ਨਹੀਂ ਹੈ, ਇਸ ਲਈ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਮੇਰੇ ਕਹਿਣ ਦਾ ਮਤਲਬ ਸੀ ਕਿ ਜੋ ਹੂਆ ਵੋ ਬੁਰਾ ਹੂਆ, ਮੈਂ ਆਪਣੇ ਦਿਮਾਗ ‘ਚ ਬੁਰਾ ਦਾ ਅਨੁਵਾਦ ਨਹੀਂ ਕਰ ਸਕਿਆ ਸੀ’ ਪਿਤ੍ਰੋਦਾ ਨੇ ਕਿਹਾ, ‘ਮੈਨੂੰ ਦੁੱਖ ਹੈ ਕਿ ਮੇਰੇ ਬਿਆਨ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਮੈਂ ਮਾਫ਼ੀ ਮੰਗਦਾ ਹਾਂ’
ਪਿਤ੍ਰੋਦਾ ਨੇ ਕਿਹਾ, ‘ਮੇਰਾ ਕਹਿਣ ਦਾ ਭਾਵ ਸੀ ਕਿ ਮੂਵ ਆਨ (ਅੱਗੇ ਵਧਦੇ ਹਾਂ) ਸਾਡੇ ਕੋਲ ਚਰਚਾ ਕਰਨਲਈ ਬਹੁਤ ਕੁਝ ਹੈ, ਜਿਵੇਂ ਕਿ ਭਾਜਪਾ ਨੇ ਪਿਛਲੇ ਪੰਜ ਸਾਲਾਂ ‘ਚ ਕੀ ਕੀਤਾ ਤੇ ਕੀ ਦਿੱਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕਾਂਗਰਸ ਆਗੂ ਸਮੈ ਪਿਤ੍ਰੋਦਾ ਨੇ ਇਸ ਮਾਮਲੇ ‘ਤੇ ਕੁਝ ਅਜਿਹਾ ਕਹਿ ਦਿੱਤਾ ਕਿ ਭਾਜਪਾ ਨੂੰ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹਣ ਦਾ ਮੌਕਾ ਮਿਲ ਗਿਆ ਸੈਮ ਪਿਤ੍ਰੋਦਾ ਜਦੋਂ ਭਾਜਪਾ ‘ਤੇ ਹਮਲਾ ਬੋਲ ਰਹੇ ਸਨ ਤਾਂ 1984 ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ’84 ‘ਚ ਹੂਆ ਤੋਂ ਹੂਆ…’ ਇਸ ‘ਤੇ ਭਾਜਪਾ ਨੇ ਇਤਰਾਜ਼ਗੀ ਦਰਜ ਕਰਵਾਈ ਹੈ ਭਾਜਪਾ ਅੱਜ ਦਿੱਲੀ ‘ਚ ਸੈਮ ਪਿਤ੍ਰੋਦਾ ਦੇ ਖਿਲਾਫ਼ ਪ੍ਰਦਰਸ਼ਨ ਵੀ ਕਰ ਰਹੀ ਹੈ।
ਅਮਰਿੰਦਰ ਨੇ ਪ੍ਰਗਟਾਈ ਅਸਹਿਮਤੀ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਤ੍ਰੋਦਾ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਬਿਆਨ ਨਾਲ ਅਸਹਿਮਤ ਹਨ ਉਨ੍ਹਾਂ ਕਿਹਾ 1984 ਦੰਗਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਭਾਜਪਾ ਨੇ ਖੋਲ੍ਹਿਆ ਮੋਰਚਾ
ਸੈਮ ਪਿਤ੍ਰੋਦਾ ਦੇ ਇਸ ਬਿਆਨ ਤੋਂ ਬਾਅਦ ਹੀ ਭਾਜਪਾ ਉਨ੍ਹਾਂ ‘ਤੇ ਹਮਲਾਵਰ ਹੈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਪਿਤ੍ਰੋਦਾ ਦੇ ਬਿਆਨ ਨੂੰ ਟਵਿੱਟ ਕੀਤਾ ਤੇ ਕਾਂਗਰਸ ਨੂੰ ਸਵਾਲ ਕੀਤਾ ਤਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਿਤ੍ਰੋਦਾ ਦੀਆਂ ਟਿੱਪਣੀਆਂ ਹੈਰਾਨ ਕਰਨ ਵਾਲੀਆਂ ਹਨ ਤੇ ਕਿਸੇ ਨੂੰ ਵੀ ਇਸ ਦੀ ਉਮੀਦ ਨਹੀਂ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
1984 ਦੰਗੇ : ਸੁਪਰੀਮ ਕੋਰਟ ਨੇ ਕੀਤਾ 9 ਲੋਕਾਂ ਨੂੰ ਬਰੀ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ ‘ਚ 9 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ‘ਚ ਅੱਗਜਨੀ ਅਤੇ ਦੰਗਾ ਭੜਕਾਉਣ ਦੇ ਮਾਮਲੇ ‘ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਨਵੰਬਰ 2018 ‘ਚ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਹੁਣ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਰਿਹਾਅ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹਨ। ਕੋਈ ਗਵਾਹ ਇਨ੍ਹਾਂ ਦੀ ਸਿੱਧੇ ਤੌਰ ‘ਤੇ ਪਛਾਣ ਨਹੀਂ ਕਰ ਸਕਿਆ। ਦਰਅਸਲ ਕਰੀਬ 34 ਸਾਲ ਪਹਿਲਾਂ 1984 ‘ਚ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ‘ਚ ਸਿੱਖ ਵਿਰੋਧੀ ਦੰਗੇ ਹੋਏ ਸਨ। ਇਸ ਮਾਮਲੇ ‘ਚ ਦਿੱਲੀ ਦੀ ਕੜਕੜਡੂਮਾ ਕੋਰਟ ਨੇ ਦੰਗਾ ਭੜਕਾਉਣ ਅਤੇ ਘਰਾਂ ਨੂੰ ਸਾੜਨ ਦੇ ਦੋਸ਼ ‘ਚ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਮਾਮਲੇ ਦੀ ਅਪੀਲ ਦਿੱਲੀ ਹਾਈ ਕੋਰਟ ‘ਚ ਗਈ। ਮਾਮਲੇ ‘ਚ ਸੁਣਵਾਈ ਕਰਨ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਬਰਕਰਾਰ ਰੱਖੀ। ਇਸ ਤੋਂ ਬਾਅਦ ਮਾਮਲੇ ਦੀ ਅਪੀਲ ਸੁਪਰੀਮ ਕੋਰਟ ‘ਚ ਕੀਤੀ ਗਈ ਅਤੇ ਕੋਰਟ ਨੇ ਇਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਪਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰੋਦਾ ਪਾਟਿਆ ਦੰਗਾ : ਸੁਪਰੀਮ ਕੋਰਟ ਨੇ ਦਿੱਤੀ ਬਾਬੂ ਬਜਰੰਗੀ ਨੂੰ ਜਮਾਨਤ
21 ਸਾਲ ਦੀ ਮਿਲੀ ਸੀ ਜੇਲ
ਨਵੀਂ ਦਿੱਲੀ। ਨਰੋਦਾ ਪਾਟਿਆ ਦੰਗੇ ਦੇ ਮਾਮਲੇ ‘ਚ ਦੋਸ਼ੀ ਬਜਰੰਗੀ ਨੇ ਦੇਸ਼ ਦੀ ਉੱਚ ਅਦਾਲਤ ‘ਚ ਦਾਖਲ ਆਪਣੀ ਜਮਾਨਤ ਅਪੀਲ ‘ਚ ਕਿਹਾ ਸੀ ਕਿ ਉਹ ਸਾਰੀਰਿਕ ਰੂਪ ‘ਚ ਠੀਕ ਨਹੀਂ ਹੈ ਅਤੇ ਕੁਝ ਵਕਤ ਪਹਿਲਾਂ ਉਸਦੀ ਬਾਈਪਾਸ ਸਰਜਰੀ ਹੋਈ ਹੈ, ਪਿਛਲੇ ਸਾਲ ਅਪ੍ਰੈਲ ‘ਚ ਗੁਜਰਾਤ ਹਾਈ ਕੋਰਟ ਨੇ ਬਾਬੂ ਬਜਰੰਗੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 21 ਸਾਲ ਦੀ ਜੇਲ ਦੀ ਸਜਾ ਸੁਣਾਈ ਸੀ। ਗੁਜਰਾਤ ‘ਚ 2002 ‘ਚ ਨਰੋਦਾ ਪਾਟਿਆ ਦੰਗੇ ਦੇ ਮਾਮਲੇ ਦੇ ਦੋਸ਼ੀ ਬਜਰੰਗ ਦਲ ਦੇ ਬਾਬੂ ਬਜਰੰਗੀ ਨੂੰ ਸੁਪਰੀਮ ਕੋਰਟ ਵੱਲੋਂ ਜਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ‘ਚ ਨਰੋਦਾ ਪਾਟਿਆ ਦੰਗੇ ਦੇ ਮਾਮਲੇ ‘ਚ ਸਜਾ ਕੱਟ ਰਹੇ ਚਾਰ ਦੋਸ਼ੀਆਂ ਉਮੇਸ਼ ਭਾਈ ਭਾਰਵਾਡ, ਰਾਜਕੁਮਾਰ, ਹਰਸ਼ਦ ਅਤੇ ਪ੍ਰਕਾਸ਼ ਭਾਈ ਰਾਠੌੜ ਨੂੰ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
1984 ਦੰਗਾ : ਸੱਜਣ ਕੁਮਾਰ ਨੇ ਕੀਤਾ ਆਤਮ ਸਮਰਪਣ, ਜੇਲ੍ਹ ਭੇਜਿਆ ਗਿਆ
ਨਵੀਂ ਦਿੱਲੀ, 1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਹੋਈ ਹੈ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਨੇ ਅੱਜ ਦਿੱਲੀ ਦੇ ਕੜਕੜਡੂਮਾ ਕੋਰਟ ‘ਚ ਆਤਮ ਸਮਰਪਣ ਕਰ ਦਿੱਤਾ ਕੋਰਟ ਨੇ ਉਨ੍ਹਾਂ ਪੂਰਬੀ ਦਿੱਲੀ ਸਥਿਤ ਮੰਡੋਲੀ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਹੈ ਸੱਜਣ ਤੋਂ ਪਹਿਲਾਂ 2 ਦੋਸ਼ੀਆਂ ਮਹਿੰਦਰ ਯਾਦਵ ਤੇ ਕਿਸ਼ਨ ਖੋਖਰ ਨੇ ਵੀ ਆਤਮ ਸਮਰਪਣ ਕੀਤਾ ਕੋਰਟ ਨੇ ਮਹਿੰਦਰ ਯਾਦਵ ਨੂੰ ਆਪਣੀ ਟਹਿਲਣ ਵਾਲੀ ਸੋਟੀ ਤੇ ਚਸ਼ਮੇ ਨੂੰ ਜੇਲ੍ਹ ਲਿਜਾਣ ਦੀ ਆਗਿਆ ਦੇ ਦਿੱਤੀ
ਯਾਦਵ ਤੇ ਖੋਖਰ ਨੂੰ 10-10 ਸਾਲ ਦੀ ਸਜ਼ਾ ਹੋਈ ਹੈ 17 ਸਤੰਬਰ ਨੂੰ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦਿੱਲੀ ਕੈਂਟ ਇਲਾਕੇ ‘ਚ 5 ਸਿੱਖਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਸੀ ਹਾਈਕੋਰਟ ਨੇ ਕੁਮਾਰ ਦੇ ਆਤਮ ਸਮਰਪਣ ਕਰਨ ਲਈ 31 ਦਸੰਬਰ ਤੱਕ ਦੀ ਹੱਦ ਤੈਅ ਕੀਤੀ ਸੀ ਉਨ੍ਹਾਂ ਮੈਟ੍ਰੋਪੋਲੀਅਨ ਮੈਜਿਸਟ੍ਰੇਟ ਅਦੀਤੀ ਗਰਗ ਸਾਹਮਣੇ ਆਤਮ ਸਮਰਪਣ ਕੀਤਾ ਕੋਰਟ ਨੇ ਸੱਜਣ ਕੁਮਾਰ ਦੀ ਸੁੱਰਖਿਆ ਸਬੰਧੀ ਅਪੀਲ ਨੂੰ ਸਵੀਕਾਰ ਕੀਤਾ ਉਨ੍ਹਾਂ ਇੱਕ ਵੱਖ ਵਾਹਨ ‘ਚ ਜੇਲ੍ਹ ਲਿਜਾਂਦਾ ਗਿਆ ਸੱਜਣ ਨੇ ਕੋਰਟ ‘ਚ ਖੁਦ ਨੂੰ ਤਿਹਾੜ ਜੇਲ੍ਹ ‘ਚ ਰੱਖਣ ਦੀ ਗੁਜਾਰਿਸ਼ ਕੀਤੀ, ਪਰ ਕੋਰਟ ਨੇ ਉਨ੍ਹਾਂ ਦੀ ਇਹ ਮੰਗ ਠੁਕਰਾ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੰਗਿਆਂ ਬਾਰੇ ਅਮਰਿੰਦਰ ਤੇ ਸੁਖਬੀਰ ਵਿਚਾਲੇ ਤੋਹਮਤਬਾਜ਼ੀ
ਰਾਜੀਵ ਗਾਂਧੀ ਖਿਲਾਫ਼ ਮਤਾ ਪਾਸ ਕਰਨ ਲਈ ਅਮਰਿੰਦਰ ਸੱਦਣ ਵਿਸੇਸ਼ ਸੈਸ਼ਨ : ਸੁਖਬੀਰ
ਸੱਚ ਕਹੂੰ ਨਿਊਜ਼, ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਪਾਸ ਕਰਨ ਲਈ ਵਿਧਾਨ ਸਭਾ ਦੀ ਇੱਕ ਉਚੇਚੀ ਬੈਠਕ ਬੁਲਾਉਣ ਲਈ ਆਖਿਆ ਹੈ
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ‘ਚ ਕਾਂਗਰਸ ਪਾਰਟੀ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇਗੀ ਤੇ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ’ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ ਲੈ ਕੇ ਆਵੇਗੀਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ ਇਸ ਮਤੇ ਦੀ ਹਮਾਇਤ ਕਰੇਗਾ, ਸਗੋਂ ਇਹ ਵੀ ਅਪੀਲ ਕਰਦਾ ਹੈ ਕਿ ਸਾਰੇ ਲੋਕਾਂ ਇਹ ਸਪੱਸ਼ਟ ਸੁਨੇਹਾ ਭੇਜਣ ਲਈ ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਜਾਵੇ ਕਿ ਮਨੁੱਖਤਾ ਖ਼ਿਲਾਫ ਅਪਰਾਧਾਂ ਲਈ ਸਮਾਜ ‘ਚ ਕੋਈ ਥਾਂ ਨਹੀਂ ਹੈ  ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਵੀ ਇਸ ਪ੍ਰਸਤਾਵਿਤ ਮਤੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਆਪ ਦੀ ਪੰਜਾਬ ਇਕਾਈ ਨੂੰ ਹੁਣ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਰਾਜੀਵ ਗਾਂਧੀ ਤੇ ਗਾਂਧੀ ਦੇ ਪਿੱਠੂਆਂ, ਜਿਨ੍ਹਾਂ ਨੇ ਦਿੱਲੀ ‘ਚ ਸਿੱਖਾਂ ਦਾ ਕਤਲੇਆਮ ਕੀਤਾ ਸੀ, ਦੀਆਂ ਕਾਰਵਾਈਆਂ ਦਾ ਸਮਰਥਨ ਕਰਦੀ ਹੈ ਜਾਂ ਨਹੀਂ
’84 ਦੇ ਦੰਗਿਆਂ ਸਮੇਂ ਸੁਖਬੀਰ ਬੋਰੀ-ਬਿਸਤਰਾ ਬੰਨ੍ਹ ਕੇ ਅਮਰੀਕਾ ਭੱਜ ਗਿਆ ਸੀ : ਅਮਰਿੰਦਰ
ਚੰਡੀਗੜ੍ਹ |  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਸਬੰਧੀ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ‘ਤੇ ਮੋੜਵਾਂ ਵਾਰ ਕਰਦਿਆਂ ਕਿਹਾ ਹੈ ਕਿ ਜਦੋਂ ਇਹ ਹਿੰਸਾ ਸ਼ੁਰੂ ਹੋਈ ਉਸ ਸਮੇਂ ਅਕਾਲੀ ਦਲ ਦਾ ਪ੍ਰਧਾਨ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਅਮਰੀਕਾ ਭੱਜ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੰਗਿਆਂ ਲਈ ਗਾਂਧੀਆਂ ‘ਤੇ ਦੋਸ਼ ਮੜ੍ਹਨ ਦਾ ਸੁਖਬੀਰ ਦਾ ਬਿਆਨ ਪੂਰੀ ਤਰ੍ਹਾਂ ਆਧਾਰਹੀਣ ਤੇ ਬੇਤੁਕਾ ਹੈ  ਉਨ੍ਹਾਂ ਕਿਹਾ ਕਿ ਗਾਂਧੀਆਂ ਦਾ ਇਸ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਉਨ੍ਹਾਂ ਕਿਹਾ ਕਿ ਬਾਦਲ ਘਟਨਾਵਾਂ ਦੇ ਸਮੇਂ ਉੱਥੇ ਹਾਜ਼ਰ ਹੀ ਨਹੀਂ ਸੀ ਤੇ ਉਹ ਆਪਣੇ ਪੂਰੀ ਤਰ੍ਹਾਂ ਬੇਜ਼ਾਨ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਜਨਤਾ ‘ਚ ਉਭਾਰਨ ਲਈ ਗਾਂਧੀ ਪਰਿਵਾਰ ਦਾ ਨਾਂਅ ਦੰਗਿਆਂ ‘ਚ ਘੜੀਸ ਰਿਹਾ ਹੈ ਮੁੱਖ ਮੰਤਰੀ ਨੇ ਸੁਖਬੀਰ ਦੇ ਉਸ ਬਿਆਨ ਨੂੰ ਮੁੱਢੋਂ ਰੱਦ ਕੀਤਾ ਜਿਸ ‘ਚ ਉਸ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਗਾਂਧੀਆਂ ਦਾ ਬਚਾਅ ਕਰ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਰਾਜੀਵ ਗਾਂਧੀ ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ‘ਤੇ ਸਨ ਜਦਕਿ ਰਾਹੁਲ ਗਾਂਧੀ ਸਕੂਲ ਪੜ੍ਹਦਾ ਇੱਕ ਬੱਚਾ ਸੀ ਉਨ੍ਹਾਂ ਦੀ ਦੰਗਿਆਂ ‘ਚ ਕੋਈ ਵੀ ਭੂਮਿਕਾ ਨਹੀਂ ਹੈ ਪੀੜਤਾਂ ਨੇ ਮੇਰੇ ਕੋਲ ਕੁਝ ਵਿਅਕਤੀਗਤ ਕਾਂਗਰਸੀ ਆਗੂਆਂ ਦੇ ਨਾਂਅ ਲਏ ਸਨ ਅਸਲ ‘ਚ ਆਰ.ਐੱਸ.ਐੱਸ./ ਬੀ.ਜੀ.ਪੀ. ਦੇ ਬਹੁਤ ਸਾਰੇ ਵਰਕਰਾਂ ਦੇ ਨਾਂਅ ਐੱਫ.ਆਈ.ਆਰ. ‘ਚ ਸ਼ਾਮਲ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਦੰਗਿਆਂ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਗਤ
ਕਿਹਾ , ‘ਆਖੀਰ ਪੀੜਤਾਂ ਨੂੰ ਨਿਆਂ ਮਿਲਿਆ’ , ਉਹ ਖ਼ੁਦ ਲੈਂਦੇ ਰਹੇ ਹਨ ਸਜਨ ਕੁਮਾਰ ਦਾ ਨਾਅ
ਨਾ ਹੀ ਕਾਂਗਰਸ ਅਤੇ ਨਾ ਹੀ ਗਾਂਧੀ ਇਸ ਸਾਜਿਸ਼ ਹੋਣ ਦੀ ਗੱਲ ਦੁਹਰਾਈ
ਗਾਂਧੀ ਪਰਿਵਾਰ ਦਾ ਨਾਂ ਇਸ ਮਾਮਲੇ ਵਿੱਚ ਘਸੀਟਣ ਲਈ ਬਾਦਲਾਂ ਦੀ ਆਲੋਚਨਾ
ਚੰਡੀਗੜ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਸਬੰਧ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਆਜ਼ਾਦ ਭਾਰਤ ਦੇ ਇਤਿਹਾਸ ਦੀ ਫ਼ਿਰਕੂ ਹਿੰਸਾ ਦੀ ਇਸ ਭਿਆਨਕ ਘਟਨਾ ਵਿੱਚ ਪੀੜਤਾਂ ਨੂੰ ਆਖਿਰਕਾਰ ਨਿਆਂ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਟਰਾਇਲ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਮੁਕਤ ਕਰਨ ਦੇ ਦਿੱਤੇ ਫੈਸਲੇ ਨੂੰ ਪਲਟਦਿਆਂ ਹਾਈਕੋਰਟ ਨੇ ਇਕ ਵਾਰੀ ਫੇਰ ਸਿੱਧ ਕਰ ਦਿੱਤਾ ਹੈ ਕਿ ਭਾਰਤ ਵਿੱਚ ਨਿਆਂਪਾਲਿਕਾ ਲਗਾਤਾਰ ਦੇਸ਼ ਦੀ ਜ਼ਮਹੂਰੀ ਪ੍ਰਣਾਲੀ ਦੇ ਇਕ ਥੰਮ ਵੱਜੋਂ ਮਜ਼ਬੂਤੀ ਨਾਲ ਖੜੀ ਹੈ।
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਨੂੰ ਦਿੱਲੀ ਹਾਈਕੋਰਟ ਵੱਲੋਂ ਉਮਰ ਕੈਦ ਦਿੱਤੇ ਜਾਣ ਦੇ ਫੈਸਲੇ ‘ਤੇ ਪ੍ਰਤਿਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਜ਼ਾ, ਹਿੰਸਾ ਦੇ  ਕਾਲੇ ਦਿਨਾਂ ਤੋਂ ਉਨਾਂ ਵੱਲੋਂ ਲਏ ਗਏ ਸਟੈਂਡ ਦੀ ਪੁਸ਼ਟੀ ਕਰਦੀ ਹੈ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਸੰਦਰਭ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਸ਼ਿਕਾਰ ਹੋਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸੱਜਣ ਕੁਮਾਰ ਦੇ ਨਾਲ ਸਾਬਕਾ ਕਾਂਗਰਸੀ ਆਗੂਆਂ ਧਰਮ ਦਾਸ ਸ਼ਾਸਤਰੀ, ਐਚ.ਕੇ.ਐਲ ਭਗਤ, ਅਰਜਨ ਦਾਸ ਦਾ ਨਾਂ ਪਿਛਲੇ 34 ਸਾਲਾਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ ‘ਤੇ ਲੈ ਰਹੇ ਹਨ ਜੋ ਉਨਾਂ ਨੂੰ ਦੰਗਿਆਂ ਦੌਰਾਨ ਦਿੱਲੀ ਦੇ ਪਨਾਹ ਕੈਂਪਾਂ ਵਿੱਚ ਪੀੜਤਾਂ ਨਾਲ ਨਿੱਜੀ ਤੌਰ ‘ਤੇ ਮਿਲਣ ਦੌਰਾਨ ਪ੍ਰਾਪਤ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੰਗਿਆਂ ਨਾਲ ਸਬੰਧਤ ਸੱਜਨ ਕੁਮਾਰ ਇਕੋ-ਇਕ ਹੀ ਕਾਂਗਰਸ ਦਾ ਜਿਉਂਦਾ ਆਗੂ ਹੈ ਜਦ ਕਿ ਬਾਕੀਆਂ ਦਾ ਦੇਹਾਂਤ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਨਾਹ ਕੈਂਪਾਂ ਵਿੱਚ ਪੀੜਤਾਂ ਨਾਲ ਵਿਚਾਰ ਚਰਚਾ ਦੌਰਾਨ ਸੱਜਣ ਕੁਮਾਰ ਦਾ ਨਾਂ ਬਾਰ-ਬਾਰ ਇਸ ਮਾਮਲੇ ਵਿੱਚ ਆਇਆ। ਪਿਛਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਮਾਮਲੇ ਵਿੱਚ ਫਾਂਸੀ ਦੀ ਪਹਿਲੀ ਸਜ਼ਾ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਇਨਾਂ ਸਾਲਾਂ ਦੌਰਾਨ ਦੰਗਿਆਂ ਵਿੱਚ ਵਿਅਕਤੀਗਤ ਤੌਰ ‘ਤੇ ਮੁੱਠੀਭਰ ਕਾਂਗਰਸ ਆਗੂਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਆ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੱਜਣ ਕੁਮਾਰ ਸਣੇ ਇਨਾਂ ਆਗੂਆਂ ਕੋਲ ਪਾਰਟੀ ਵੱਲੋਂ ਕੁੱਝ ਵੀ ਅਧਿਕਾਰਿਤ ਨਹੀ ਸੀ ਅਤੇ ਇਸ ਘਿਨਾਉਣੇ ਅਪਰਾਧ ਲਈ ਸਜ਼ਾ ਦੇ ਹੱਕਦਾਰ ਸਨ।
ਮੁੱਖ ਮੰਤਰੀ ਨੇ ਮੁੜ ਦੋਹਰਾਇਆ ਕਿ ਇਨਾਂ ਦੰਗਿਆਂ ਵਿੱਚ ਨਾ ਹੀ ਕਾਂਗਰਸ ਪਾਰਟੀ ਦੀ ਅਤੇ ਨਾ ਹੀ ਗਾਂਧੀ ਪਰਿਵਾਰ ਦੀ ਕੋਈ ਭੂਮਿਕਾ ਸੀ। ਉਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਪਣੇ ਸਿਆਸੀ ਆਕਾਵਾਂ ਦੀ ਤਰਫੋਂ ਇਸ ਮਾਮਲੇ ਵਿੱਚ ਲਗਾਤਾਰ ਗਾਂਧੀ ਪਰਿਵਾਰ ਦਾ ਨਾਂ ਘਸੀਟੇ ਜਾਣ ਲਈ ਬਾਦਲਾਂ ਦੀ ਤਿੱਖੀ ਆਲੋਚਨਾ ਕੀਤੀ ਜੋ ਕਿ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਤਿੰਨ ਸੂਬਿਆਂ ਦੀਆਂ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ‘ਚ ਲੋਕਾਂ ਵੱਲੋਂ ਦਿੱਤੇ ਸਪਸ਼ਟ ਫਤਵੇ ਦੇ ਕਾਰਨ ਪੂਰੇ ਹਿਲ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿੰਸਾ ਦੇ ਪਿਛੇ ਕਾਂਗਰਸ ਦੀ ਕੋਈ ਸਾਜਿਸ਼ ਨਹੀਂ ਸੀ ਅਤੇ ਉਨਾਂ ਵੱਲੋਂ ਰਾਹਤ ਕੈਂਪਾਂ ਦੇ ਕੀਤੇ ਗਏ ਦੌਰਿਆਂ ਦੌਰਾਨ ਇਕ ਵਾਰੀ ਵੀ ਗਾਂਧੀ ਪਰਿਵਾਰ ਦਾ ਨਾਂ ਸਾਹਮਣੇ ਨਹੀਂ ਆਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੌੜੇ ਸਿਆਸੀ ਹਿੱਤਾਂ ਦੇ ਵਾਸਤੇ ਇਸ ਵਿਵਾਦ ਤੇ ਸਾਜਿਸ਼ ਵਿੱਚ ਗਾਂਧੀ ਪਰਿਵਾਰ ਦਾ ਨਾਂ ਘਸੀਟਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ
ਨਵੀਂ ਦਿੱਲੀ,
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਦੂਜੇ ਦੋਸ਼ੀ ਨਰੇਸ਼ ਸਹਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਕਤਲ, ਕਤਲ ਦੀ ਕੋਸ਼ਿਸ਼, ਲੁੱਟਖਸੁੱਟ, ਆਗਜਨੀ ਤੇ ਹੋਰ ਧਾਰਾਵਾਂ ‘ਚ ਦੋਸ਼ੀ ਕਰਾਰ ਦਿੱਤਾ ਸੀ ਇਸ ਮਾਮਲੇ ‘ਤੇ ਪਹਿਲਾਂ 15 ਨਵੰਬਰਨੂੰ ਫੈਸਲਾ ਸੁਣਾਇਆ ਜਾਣਾ ਸੀ ਪਰ ਅਦਾਲਤ ਨੇ ਮੁਦੱਈ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 20 ਨਵੰਬਰ ਲਈ ਫੈਸਲਾ ਸੁਰੱਖਿਅ ਰੱਖ ਲਿਆ ਸੀ ਅਡੀਸ਼ਨਲ ਸੈਸ਼ਨ ਜੱਜ ਅਜੈ ਪਾਂਡੇ ਨੇ ਦੋਵਾਂ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਦੰਗਿਆਂ ‘ਚ ਮਹੀਪਾਲਪੁਰ ‘ਚ ਇੱਕ ਨਵੰਬਰ 1983 ਨੂੰ ਦੋ ਨੌਜਵਾਨਾਂ ਨੂੰ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।