Demonstration - Sach Kahoon Punjabi
ਬ੍ਰਿਟੇਨ ’ਚ ਪ੍ਰਦਰਸ਼ਨਕਾਰੀਆਂ ਨੇ ਹੋਟਲ ’ਚ ਲਾਈ ਅੱਗ
ਲੰਡਨ (ਏਜੰਸੀ)। London News: ਬ੍ਰਿਟੇਨ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲ ਹੋਣ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਕ ਹੋਰ ਹੋਟਲ ਦੀ ਇਮਾਰਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਇੰਗਲਿਸ਼ ਸ਼ਹਿਰ ਰੋਦਰਹੈਮ ਵਿੱਚ ਹਾਲੀਡੇ ਇਨ ਐਕਸਪ੍ਰੈਸ ਬਿਲਡਿੰਗ ’ਤੇ ਹਮਲਾ ਕੀਤਾ ਸੀ, ਜਿੱਥੇ ਪ੍ਰਵਾਸੀਆਂ ਨੂੰ ਰੱਖਿਆ ਗਿਆ ਹੈ।
ਦੰਗਾਕਾਰੀਆਂ ਨੇ ਦਰਵਾਜ਼ਿਆਂ ਨੂੰ ਅੱਗ ਲਾ ਦਿੱਤੀ, ਖਿੜਕੀਆਂ ਤੋੜ ਦਿੱਤੀਆਂ ਤੇ ਪੁਲਿਸ ’ਤੇ ਵਸਤੂਆਂ ਸੁੱਟੀਆਂ, ਜਿਸ ਦੀ ਰਿਪੋਰਟ ਡੇਲੀ ਮੇਲ ਨੇ ਦਿੱਤੀ ਹੈ। ਸਥਾਨਕ ਮੀਡੀਆ ਨੇ ਸ਼ਨਿੱਚਰਵਾਰ ਨੂੰ ਯੂਕੇ ਦੇ ਕਈ ਸ਼ਹਿਰਾਂ ’ਚ ਮੈਨਚੈਸਟਰ, ਲੀਡਜ, ਬੇਲਫਾਸਟ ਤੇ ਹੋਰ ਸ਼ਹਿਰਾਂ ਸਮੇਤ ਸੈਂਕੜੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦੀ ਰਿਪੋਰਟ ਕੀਤੀ। ਇੰਗਲੈਂਡ ਦੇ ਸਾਊਥਪੋਰਟ ’ਚ ਚਾਕੂ ਨਾਲ ਹਮਲੇ, ਜਿਸ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਕਈ ਬ੍ਰਿਟਿਸ਼ ਸ਼ਹਿਰਾਂ ’ਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
Read This : RS 2000 Note : 2 ਹਜ਼ਾਰ ਰੁਪਏ ਦੇ ਨੋਟ ਨਾਲ ਜੜਿਆ ਨਵਾਂ ਅਪਡੇਟ ਜਾਣ ਲਓ…
29 ਜੁਲਾਈ ਨੂੰ ਸਾਊਥਪੋਰਟ ’ਚ ਬੱਚਿਆਂ ਦੇ ਡਾਂਸ ਕਲੱਬ ’ਚ ਚਾਕੂ ਨਾਲ ਕੀਤੇ ਹਮਲੇ ’ਚ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ ਤੇ ਕਈ ਗੰਭੀਰ ਰੂਪ ਨਾਲ ਜਖਮੀ ਹੋ ਗਏ ਸਨ। ਇਸ ਘਟਨਾ ਕਾਰਨ ਪੁਲਿਸ ਨਾਲ ਭਾਰੀ ਵਿਰੋਧ ਤੇ ਝੜਪਾਂ ਹੋਈਆਂ, ਜਦੋਂ ਕਿ ਅਪੁਸਟ ਰਿਪੋਰਟਾਂ ਨੇ ਸੁਝਾਅ ਦਿੱਤਾ ਕਿ ਚਾਕੂ ਮਾਰਨ ਵਾਲਾ ਇੱਕ ਸ਼ਰਨਾਰਥੀ ਸੀ। ਬ੍ਰਿਟਿਸ਼ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸੱਜੇ ਪੱਖੀ ਇੰਗਲਿਸ਼ ਡਿਫੈਂਸ ਲੀਗ ’ਤੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ, ਜਦੋਂ ਕਿ ਦੇਸ਼ ਦੇ ਕੁਝ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਦੰਗਿਆਂ ਪਿੱਛੇ ਰੂਸ ਦਾ ਹੱਥ ਸੀ। ਲੰਡਨ ਸਥਿਤ ਰੂਸੀ ਦੂਤਘਰ ਨੇ ਇਨ੍ਹਾਂ ਦੋਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ। London News
ਐਸਵਾਈਐਲ : ਚੰਡੀਗੜ੍ਹ ’ਚ ਪ੍ਰਦਰਸ਼ਨ ਕਰ ਰਹੇ ਪੰਜਾਬ ਕਾਂਗਰਸ ਦੇ ਵਰਕਰ ਹਿਰਾਸਤ ’ਚ ਲਏ
ਐਸਵਾਈਐਲ (SYL) ਨਾਲ ਪੰਜਾਬ ਦੇ ਹਾਲਾਤ ਖਰਾਬ ਹੋਣਗੇ : ਰਾਜਾ ਵੜਿੰਗ
ਕਾਂਗਰਸ ਵਰਕਰਾਂ ਤੇ ਵਾਰਟ ਕੈਨਨ ਦੀ ਵਰਤੋਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਐਸਵਾਈਐਲ SYL ਦਾ ਮੁੱਦਾ ਪੰਜਾਬ ’ਚ ਕਾਫੀ ਭਖ ਗਿਆ ਹੈ। ਅੱਜ ਐਸਵਾਈਐਲ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ’ਚ ਪ੍ਰਦਰਸ਼ਨ ਕਰ ਰਹੇ ਪੰਜਾਬ ਕਾਂਗਰਸ ਦੇ ਵਰਕਰਾਂ ਵੱਲੋਂ ਪੰਜਾਬ ਗਵਰਨਰ ਹਾਊਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕਾਂਗਰਸੀ ਵਰਕਰ ਗਵਰਨਰ ਹਾਊਸ ਵੱਲ ਜਾ ਰਹੇ ਸਨ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਾਂਗਰਸ ਵਰਕਰ ਨਾ ਰੁੱਕੇ ਤਾਂ ਪੁਲਿਸ ਨੂੰ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਜੋੜਾਮਾਜਰਾ ਨੇ ਪੰਜਵੇਂ ਨਾਭਾ ਕਬੱਡੀ ਕੱਪ ਦਾ ਸਟੀਕਰ ਕੀਤਾ ਜਾਰੀ
ਇਸ ਦੌਰਾਨ ਪੁਲਿਸ ਦੀ ਕਾਂਗਰਸੀ ਵਰਕਰਾਂ ਨਾਲ ਮਾਮੂਲੀ ਧੱਕਾ-ਮੁੱਕੀ ਵੀ ਹੋ ਗਈ ਤੇ ਪੁਲਿਸ ਨੇ ਕਾਂਗਰਸ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਐਸਵਾਈਐਲ ਨਾਲ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਐਸਵਾਈਐਲ ਦੇ ਨਾਂਅ ’ਤੇ ਪੰਜਾਬ ਨਾ ਧੱਕਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਨਾ ਤਾਂ ਪੰਜਾਬ ਕਿਸੇ ਵੀ ਸਰਵੇ ਟੀਮ ਨੂੰ ਇੰਟਰ ਹੋਣ ਦਿੱਤਾ ਜਾਵੇਗਾ ਅਤੇ ਨਾ ਕੀ ਪੰਜਾਬ ’ਚ ਐਸਵਾਈਐਲ ਲਿੰਕ ਨਹਿਰ ਬਣਨ ਦਿੱਤੀ ਜਾਵੇਗੀ।
ਟੈੱਟ ਪਾਸ ਬੇਰੁਜ਼ਗਾਰਾਂ ਵੱਲੋਂ ਬ੍ਰਹਮ ਮਹਿੰਦਰਾ ਦੀ ਕੋਠੀ ਅੱਗੇ ਪ੍ਰਦਰਸ਼ਨ
8 ਦੀ ਕੈਬਨਿਟ ਮੀਟਿੰਗ ‘ਚ ਮਸਲੇ ਹੱਲ ਕਰਵਾਉਣ ਲਈ ਦਿੱਤਾ ਮੰਗ ਪੱਤਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਾਰਨ ਚਰਚਾ ‘ਚ ਆਏ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੈਬੇਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਅੱਗੇ ਰੋਸ-ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਉਨ੍ਹਾਂ ਦੇ ਨਿੱਜੀ ਸਹਾਇਕ ਨੂੰ ਮੰਗ-ਪੱਤਰ ਸੌਂਪਿਆ ਗਿਆ। ਟੈੱਟ ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕ ਆਗੂ ਗੁਰਜੰਟ ਸਿੰਘ ਅਤੇ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਅਮਨ ਸੇਖਾ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ  ਈ ਟੀ ਟੀ ਤੇ ਬੀਐੱਡ ਅਧਿਆਪਕਾਂ ਦੀ ਮੰਗਾਂ ਦਾ ਏਜੰਡਾ ਲਿਆਂਦਾ ਜਾਵੇਗਾ। Unemployed
18 ਨੂੰ ਮਸਲਿਆਂ ਦਾ ਹੱਲ ਨਾ ਹੋਣ ‘ਤੇ 25 ਨੂੰ  ਵੱਡਾ ਪ੍ਰਦਰਸ਼ਨ
ਉਨ੍ਹਾਂ ਕਿਹਾ ਕਿ 18 ਦਸੰਬਰ ਨੂੰ ਮਸਲਿਆਂ ਦਾ ਹੱਲ ਨਾ ਹੋਣ ‘ਤੇ 25 ਦਸੰਬਰ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੀਆਂ ਕਿਸਾਨ,ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।ਆਗੂਆਂ ਨੇ ਦੱਸਿਆ ਕਿ ਮੁੱਖ ਮੰਗਾਂ ‘ਚ ਈਟੀਟੀ ਦੀ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਖਤਮ ਕਰਨਾ ਅਤੇ  ਬੀਐੱਡ ਅਧਿਆਪਕਾਂ ਦੀ ਭਰਤੀ ਲਈ ਗ੍ਰੈਜੂਏਸ਼ਨ ‘ਚੋਂ 55 ਫੀਸਦੀ ,ਈਟੀਟੀ ਦੀਆਂ 12 ਹਜ਼ਾਰ ਅਤੇ ਬੀਐੱਡ ਦੀਆਂ 15 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣਾ, ਉਮਰ ਹੱਦ 37 ਤੋਂ 42 ਸਾਲ ਕਰਨਾ ਸ਼ਾਮਲ ਹੈ। ਇਸ ਮੌਕੇ ਸੂਬਾ ਆਗੂ ਕੁਲਵਿੰਦਰ ਨਦਾਮਪੁਰ, ਰਣਵੀਰ ਨਦਾਮਪੁਰ, ਗੁਰੀ ਨਾਭਾ, ਦਿਲਬਾਗ ਮੰਡਵੀ, ਗੁਰਪ੍ਰੀਤ ਕਕਰਾਲਾ, ਗੁਰਦੀਪ  ਫਤਿਹਪੁਰ, ਗੁਰਵਿੰਦਰ ਧਨੇਠਾ, ਸੋਨੀਆ, ਉਰਮਿਲਾ, ਰਜਨੀ, ਗੁਰਪ੍ਰੀਤ ਕੌਰ, ਹਰਅਵਤਾਰ ਸਿੰਘ, ਕੁਲਦੀਪ ਸਿੰਘ, ਸ਼ੋਕੀ ਸਮਾਣਾ, ਸਹਿਲ, ਹਰਵਿੰਦਰ ਸ਼ਰਮਾ, ਅਤਿੰਦਰ ਘੱਗਾ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ, ਨੌਜਵਾਨ ਭਾਰਤ ਸਭਾ ਦੇ ਹਰਿੰਦਰਪਾਲ ਸੈਣੀਮਾਜਰਾ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੰਦੀਪ ਕੌਰ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਰੀਆਂ ਪ੍ਰੀਖਿਆਵਾਂ ਮੁਲਤਵੀ, ਯੂਨੀਵਰਸਿਟੀ ਬੰਦ
ਏਜੰਸੀ/ਨਵੀਂ ਦਿੱਲੀ । ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ ‘ਚ ਜਾਮੀਆ ਮਿਲੀਆ ਇਸਲਾਮੀਆ ‘ਚ ਵਿਦਿਆਰਥੀਆਂ ਦਾ ਅੱਜ ਲਗਾਤਾਰ ਦੂਜੇ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਤੇ ਹਲਾਤ ਤਨਾਅਪੂਰਨ ਦੇਖਦਿਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਤੇ 16 ਦਸੰਬਰ ਤੋਂ ਸਰਦ ਰੁੱਤ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਹੈ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ਼ ਖਿਲਾਫ਼ ਅੱਜ ਯੂਨੀਵਰਸਿਟੀ ਬੰਦ ਦਾ ਸੱਦਾ ਦਿੱਤਾ ਸੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਹੋਣ ਵਾਲੀ ਸੈਮੇਸਟਰ ਦੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਜਾਮੀਆ ਸਿੱਖਿਆ ਸੰਘ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਹਮਾਇਤ ਦਿੱਤੀ ਇਸ ਦੇ ਨਾਲ ਹੀ ਜਾਮੀਆ ਦੇ ਸਾਬਕਾ ਵਿਦਿਆਰਥੀਆਂ ਨੇ ਵੀ ਪ੍ਰਦਰਸ਼ਨ ਨੂੰ ਅਪਣੀ ਹਮਾਇਤ ਦਿੱਤੀ।
ਸ਼ੁੱਕਰਵਾਰ ਨੂੰ ਨਾਗਰਿਕਤਾ ਕਾਨੂੰਨ ਸਬੰਧੀ ਸੰਸਦ ਤੱਕ ਮਾਰਚ ਕੀਤਾ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਨੇ ਨਾਗਰਿਕਤਾ ਕਾਨੂੰਨ ਸਬੰਧੀ ਸੰਸਦ ਤੱਕ ਮਾਰਚ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਜਾਮੀਆ ਦੇ ਮੁੱਖ ਗੇਟ ਕੋਲ ਰੋਕ ਲਿਆ ਤੇ ਲਾਠੀਚਾਰਜ਼ ਕੀਤਾ, ਜਿਸ ‘ਚ ਕਰੀਬ 70 ਵਿਦਿਆਰਥੀ ਜ਼ਖਮੀ ਹੋ ਗਏ ਵਿਦਿਆਰਥੀਆਂ ਨੇ ਵੀ ਪੁਲਿਸ ‘ਤੇ ਪੱਥਰਬਾਜ਼ੀ ਕੀਤੀ, ਜਿਸ ‘ਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਮਖੀ ਹਨ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਹੈ ਤੇ ਹੁਣ ਉਨ੍ਹਾਂ ਨੂੰ ਅਧਿਆਪਕਾਂ ਦਾ ਵੀ ਹਮਾਇਤ ਪ੍ਰਾਪਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਭਵਨ ‘ਚ ਕਾਂਗਰਸ ਦਾ ਪ੍ਰਦਰਸ਼ਨ
ਨਵੀਂ ਦਿੱਲੀ, ਏਜੰਸੀ।
ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਦੇ ਪੱਖ ‘ਚ ਪਾਰਟੀ ਦੇ ਆਗੂਆਂ ਨੇ ਕਰਨਾਟਕ ਤੇ ਗੋਆ ਦੇ ਮੁੱਦਿਆਂ ‘ਤੇ ਅੱਜ ਸੰਸਦ ਭਵਨ ਪਰਿਸਰ ‘ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦੇ ਪੱਖ ‘ਚ ਪ੍ਰਦਰਸ਼ਨ ਕੀਤਾ ਤੇ ਬੀਜੇਪੀ ‘ਤੇ ਲੋਕਤੰਤਰ ਦੇ ਕਤਲ ਦਾ ਦੋਸ਼ ਲਾਇਆ। ਕਾਂਗਰਸ ਆਗੂਆਂ ਨੇ ਕਿਹਾ ਕਿ ਭਾਜਪਾ ਚੁਣੀ ਹੋਈ ਸਰਕਾਰ ਨੂੰ ਪਿੱਛੇ ਛੱਡ ਕੇ ਲੋਕਤੰਤਰ ਨੂੰ ਨਸ਼ਟ ਕਰ ਰਹੀ ਹੈ। ਇਸ ਦੌਰਾਨ ਪਾਰਟੀ ਦੇ ਕਈ ਸੰਸਦ ਹੱਥਾਂ ‘ਚ ਬੈਨਰ ਲਏ ਹੋਏ ਸਨ ਜਿਸ ‘ਤੇ ਲੋਕਤੰਤਰ ਬਚਾਓ ਜਿਹੇ ਨਾਅਰੇ ਲਿਖੇ ਹੋਏ ਸਨ। ਕਾਂਗਰਸ ਦਾ ਦੋਸ਼ ਹੈ ਕਿ ਗੋਆ ‘ਚ ਉਸਦੇ ਵਿਧਾਇਕਾ ਨੂੰ ਤੋੜਿਆ ਗਿਆ ਤੇ ਕਰਨਾਟਕ ‘ਚ ਵੀ ਕਾਂਗਰਸ-ਜਨਤਾ ਦਲ (ਐਸ) ਦੀ ਗਠਬੰਧਨ ਨੂੰ ਸਰਕਾਰ ਰੋਕਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਨਸ਼ਨਰਜ਼ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ
ਮੋਤੀ ਮਹਿਲ ਵੱਲ ਰੋਸ ਮਾਰਚ ਕਰਦਿਆਂ ਨੂੰ ਫੁਹਾਰਾ ਚੌਕ ‘ਤੇ ਰੋਕਿਆ, ਪਾਂਡਵ ਨੇ ਧਰਨੇ ਵਿੱਚ ਆਕੇ ਲਿਆ ਮੰਗ ਪੱਤਰ
ਪਟਿਆਲਾ। ਸੂਬਾ ਭਰ ਦੇ ਪੈਨਸ਼ਨਰਜ਼ ਵੱਲੋਂ ਅੱਜ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਹ ਭਰਪੂਰ ਰੋਸ ਪ੍ਰਰਦਸ਼ਨ ਕਰਦਿਆ ਧਰਨਾ ਦਿੱਤਾ ਗਿਆ। ਧਰਨੇ ਦੇ ਕਾਰਨ ਅੱਜ ਮਾਲ ਰੋਡ ਪੂਰੀ ਤਰ੍ਹਾਂ ਬੰਦ ਰਿਹਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਗਿਆ, ਜਿਨ੍ਹਾਂ ਨੂੰ ਪੁਲਿਸ ਵੱਲੋਂ ਫੁਹਾਰਾ ਚੌਕ ਕੋਲ ਰੋਕ ਕੇ ਉੱੋਥੋਂ ਮੰਗ ਪੱਤਰ ਹਾਸਲ ਕੀਤਾ ਗਿਆ।
ਇਸ ਮੌਕੇ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਧਰਨੇ ਵਿੱਚ ਪੰਜਾਬ ਸਰਕਾਰ ਅਤੇ ਪਾਵਰਕੌਮ ਵੱਲੋਂ ਬਿਜਲੀ ਪੈਨਸ਼ਨਰਜ਼ ਦੀਆਂ ਮੰਗਾਂ ਜਿਨ੍ਹਾਂ ਵਿੱਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨਾ, ਬਿਜਲੀ ਕਨਸ਼ੈਸ਼ਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਲਾਗੂ ਕਰਨਾ, ਐਸੋਸੀਏਸ਼ਨ ਦੇ ਫੀਲਡ ਯੂਨਿਟਾਂ ਲਈ ਯੋਗ ਸਥਾਨ ਡੀ.ਏ. ਦੀਆਂ ਕਿਸ਼ਤਾਂ ਦਾ 22 ਮਹੀਨਿਆਂ ਦਾ ਬਕਾਇਆ ਜਨਵਰੀ 2017 ਅਤੇ ਜੁਲਾਈ 2017 ਦੀ ਕਿਸ਼ਤ ਨਾ ਦੇਣਾ, 23 ਸਾਲਾ ਸਲਾਨਾ ਤਰੱਕੀ ਸਾਰੇ ਸਬੰਧਤ ਮੁਲਾਜਮਾਂ ਨੂੰ ਬਿਨ੍ਹਾਂ ਸ਼ਰਤ ਦੇਣਾ ਆਦਿ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਬਿਜਲੀ ਰਿਆਇਤ ਸਬੰਧੀ ਕਾਰਪੋਰੇਸ਼ਨ, ਪੰਜਾਬ ਸਰਕਾਰ ਪੱਧਰ ਤੇ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਯੂ.ਪੀ., ਛੱਤਿਸਗੜ੍ਹ, ਉਤਰਾਖੰਡ ਅਤੇ ਦਿੱਲੀ ਪਾਵਰ ਕਾਰਪੋਰੇਸ਼ਨਾਂ ਵੱਲੋਂ ਉਨ੍ਹਾਂ ਦੇ ਬਿਜਲੀ ਰਿਟਾਇਰੀਆਂ ਨੂੰ ਇਹ ਰਿਆਇਤ ਮਿਲ ਰਹੀ ਹੈ ਪਰੰਤੂ ਸਾਡੀ ਮੰਗ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਾਵਰਕੌਮ ਦੇ ਪੈਨਸ਼ਨਰਜ਼ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰੋਸ ਧਰਨੇ ਉਪਰੰਤ ਪੈਨਸ਼ਨਰਜ਼ ਵੱਲੋਂ ਮੋਤੀ ਮਹਿਲ ਵੱਲ ਨੂੰ ਮਾਰਚ ਕੀਤਾ ਗਿਆ। ਜਿਸ ਨੂੰ ਫੁਆਰਾ ਚੌਂਕ ਦੇ ਕੋਲ ਪ੍ਰਸ਼ਾਸ਼ਨ ਵੱਲੋਂ ਰੋਕ ਦਿੱਤਾ ਗਿਆ।  ਉੱਥੇ ਹੀ ਪੈਨਸ਼ਨਰਜ਼ ਨੇ ਆਪਣਾ ਰੋਸ ਮੁਜਾਹਰਾ ਸ਼ੁਰੂ ਕਰ ਦਿੱਤਾ। ਇਸ ਰੋਸ ਮੁਜਾਹਰੇ ਵਿੱਚ ਪ੍ਰਸ਼ਾਸ਼ਨ ਵੱਲੋਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਬਿਜਲੀ ਕਾਰਪੋਰੇਸ਼ਨ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਂਡਵ ਵੱਲੋਂ ਇਸ ਧਰਨੇ ਵਿੱਚ ਪਹੁੰਚ ਕੇ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਮੂੰਹ ਪੈਨਸ਼ਨਰਜ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਕੋਡ ਆਫ ਕੰਡਕਟ ਖਤਮ ਹੋਣ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਿੱਤੀ ਜਾਵੇਗੀ । ਇਸ ਭਰੋਸੇ ਤੋਂ ਬਾਅਦ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਇਹ ਧਰਨਾ ਸਮਾਪਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਨਿਯਮਤ ਸਮੇਂ ਤੇ ਕਾਰਵਾਈ ਨਾ ਹੋਈ ਤਾਂ ਫਿਰ ਸੰਘਰਸ਼ ਕੀਤਾ ਜਾਵੇਗਾ।
ਇਸ ਰੋਸ ਧਰਨੇ ਵਿੱਚ ਗੁਰਨਾਮ ਸਿੰਘ ਗਿੱਲ ਲੁਧਿਆਣਾ, ਰਾਧੇ ਸਿਆਮ ਰੋਪੜ, ਪ੍ਰਕਾਸ਼ ਚੰਦਰ ਮੁਕਤਸਰ, ਪ੍ਰੇਮ ਸੁੱਖ ਹੁਸ਼ਿਆਰਪੁਰ, ਐਸ.ਐਸ.ਟੀਨਾ ਮੀਤ ਪ੍ਰਧਾਨ, ਸੰਤੋਖ ਸਿੰਘ ਬੋਪਾਰਾਏ , ਹਰਬੰਸ ਸਿੰਘ ਰੰਧਾਵਾ, ਹੰਸ ਰਾਜ , ਜਗੀਰ ਸਿੰਘ, ਚੇਤ ਸਿੰਘ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਪੈਨਸਰਜ਼ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੀਬੀਆਈ ਦੇ ਦਫਤਰਾਂ ਬਾਹਰ ਕਾਂਗਰਸ ਦਾ ਪ੍ਰਦਰਸ਼ਨ
ਏਜੰਸੀ, ਨਵੀਂ ਦਿੱਲੀ
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਖੁਦਮੁਖਤਿਆਰੀ ਨੂੰ ਨਸ਼ਟ ਕਰ ਰਹੇ ਹਨ ਅਤੇ ਇਸਦੇ ਵਿਰੋਧ ‘ਚ ਪਾਰਟੀ ਦੇਸ਼ ਭਰ ‘ਚ ਅੱਜ ਸੀਬੀਆਈ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਇਸ ਪ੍ਰਸੰਗ ‘ਚ ਪ੍ਰਦੇਸ਼ ਇਕਾਈਆਂ ਨੂੰ ਪੱਤਰ ਲਿਖਕੇ 11 ਵਜੇ ਤੋਂ ਪ੍ਰਦਰਸਨ ਸ਼ੁਰੂ ਕਰਨ ਨੂੰ ਕਿਹਾ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੱਲ੍ਹ ਸ਼ਾਮ ਪੱਤਰਕਾਰ ਸੰਮੇਲਨ ‘ਚ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨ ਸੀਬੀਆਈ ‘ਚ ਸਰਕਾਰ ਦੇ ਗ਼ੈਰ-ਕਾਨੂੰਨੀ ਦਖਲਅੰਦਾਜ਼ੀ ਖਿਲਾਫ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸੀਬੀਆਈ ਨਿਦੇਸ਼ਕ ਆਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਅਤੇ ਉਨ੍ਹਾਂ ਦੀ ਜਗ੍ਹਾ ਏਮ ਨਾਗੇਸ਼ਵਰ ਰਾਵ ਨੂੰ ਮੱਧਵਰਤੀ ਨਿਦੇਸ਼ਕ ਬਣਾਉਣ ਨੂੰ ਗੈਰ ਸੰਵਿਧਾਨਿਕ ਦੱਸ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ
ਰੋਸ ਪ੍ਰਦਰਸ਼ਨ ਕਾਰਨ ਆਵਾਜਾਈ ਰਹੀ ਠੱਪ
ਬਿਜਲੀ ਕਾਮਿਆਂ ਵੱਲੋਂ  26 ਸਤੰੰਬਰ ਨੂੰ ਇੱਕ ਰੋਜ਼ਾ ਹੜਤਾਲ ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਅੱਜ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਮਾਲ ਰੋਡ ਉੱਪਰ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ।  ਇਸ ਭਾਰੀ ਇਕੱਠ ਵਿੱਚ ਮੁਲਾਜ਼ਮ ਆਗੂਆਂ ਵੱਲੋਂ 26 ਸਤੰਬਰ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਮੈਨੇਜ਼ਮੈਂਟ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ, ਤਾਂ ਉਹ ਆਪਣਾ ਸੰਘਰਸ ਹੋਰ ਤਿੱਖਾ ਵਿੱਢਣਗੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਜਾਣਕਾਰੀ ਅਨੁਸਾਰ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ‘ਚ ਸ਼ਾਮਲ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਜ਼ੋਰਦਾਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬੀ.ਐੱਸ.ਸੇਖੋਂ ਨੇ ਕਿਹਾ ਕਿ ਮੈਨੇਜ਼ਮੈਂਟ ਚਾਰ ਵਾਰ ਮੀਟਿੰਗਾਂ ਦੌਰਾਨ ਮੰਗਾਂ ਮੰਨ ਕੇ ਆਪਣੇ ਹੀ ਫੈਸਲਿਆਂ ਤੋਂ ਉਲਟ ਰਹੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ।
ਇਹ ਵੀ ਪੜ੍ਹੋ : ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲਾ, ਗੈਂਗਸਟਰ ਦੇ ਵੱਜੀ ਗੋਲੀ
ਉਨ੍ਹਾਂ ਕਿਹਾ ਕਿ 1 ਦਸੰਬਰ 2011 ਤੋਂ ਪੇ ਬੈਂਡ ਦੇਣ ਅਤੇ ਬੰਦ ਕੀਤੇ ਸਰਕਾਰੀ ਥਰਮਲ ਪਲਾਂਟ ਮੁੜ ਚਾਲੂ ਕਰਨ, 23 ਸਾਲ ਦੀ ਸੇਵਾ ਦਾ ਲਾਭ ਬਿਨਾਂ ਸ਼ਰਤ ਦੇਣ, ਵਰਕਚਾਰਜ,  ਕੰਟਰੈਕਟ ਉੱਪਰ ਰੱਖੇ ਲਾਈਨਮੈਨ ਐਸ.ਐਸ.ਏ. ਨੂੰ ਅਕਤੂਬਰ 2018 ‘ਚ 2 ਸਾਲ ਪੂਰੇ ਹੋਣ ‘ਤੇ ਰੈਗੂਲਰ ਤਨਖਾਹ ਸਕੇਲ ‘ਚ ਰੈਗੂਲਰ ਕਰਨ ਬਾਰੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੇ ਹੱਕ ਵਿੱਚ ਚੋਣਾਂ ਤੋਂ ਪਹਿਲਾਂ ਬਿਆਨ ਦਿੱਤੇ ਜਾਂਦੇ ਸਨ।
ਉਹੀ ਕਾਂਗਰਸ ਹੁਣ ਮੁਲਾਜ਼ਮਾਂ ਨੂੰ ਧਰਨੇ ਲਾਉਣ ਲਈ ਮਜ਼ਬੂਰ ਕਰ ਰਹੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਫਲਜੀਤ ਸਿੰਘ, ਜੈਲ ਸਿੰਘ, ਬ੍ਰਿਜ ਲਾਲ ਅਤੇ ਸੁਖਦੇਵ ਸਿੰਘ ਰੋਪੜ ਨੇ ਕਿਹਾ ਕਿ ਇੱਕ ਦੋ ਫੈਸਲੇ, ਜੋ ਮੈਨੇਜ਼ਮੈਂਟ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ। ਉਹ ਸਮਝੌਤਿਆਂ ਅਨੁਸਾਰ ਨਹੀਂ ਸਗੋਂ ਪਹਿਲਾਂ ਮਿਲਦੇ ਲਾਭਾਂ ਨੂੰ ਵੀ ਖੋਹਣ, ਘਟਾਉਣ ਦਾ ਕੋਝਾ ਯਤਨ ਕੀਤਾ ਗਿਆ।  ਆਗੂਆਂ ਨੇ ਮੈਨੇਜ਼ਮੈਂਟ ਉੱਪਰ ਹੋਰ ਦੋਸ਼ ਲਾਇਆ ਕਿ ਉਹ ਸਹਿਮਤੀਆਂ ਨੂੰ ਲਾਗੂ ਕਰਨ ਦੀ ਥਾਂ ਅਣਉਚਿਤ ਲੇਬਰ ਅਮਲ ਅਤੇ ਟਕਰਾਓ ਦੀ ਨੀਤੀ ਨਾਲ ਅਦਾਰੇ ਦਾ ਮਾਹੌਲ ਵਿਗਾੜ ਰਹੀ ਹੈ। (Electrical Workers)
ਆਗੂਆਂ ਨੇ ਮੈਨੇਜ਼ਮੈਂਟ ਦੀ ਇਸ ਧੱਕੜ ਨੀਤੀ ਦਾ ਵਿਰੋਧ ਕਰਨ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 26 ਸਤੰਬਰ ਨੂੰ ਪੂਰੇ ਪੰਜਾਬ ਅੰਦਰ ਇੱਕ ਰੋਜ਼ਾ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਬਿਜਲੀ ਕਾਮੇ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ ਅਤੇ ਚੇਅਰਮੈਨ ਸਮੇਤ ਡਾਇਰੈਕਟਰਜ਼ ਦੇ ਫੀਲਡ ‘ਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨ ਦਾ ਐਲਾਨ ਵੀ ਕੀਤਾ।  ਇਸ ਮੌਕੇ  ਅਵਤਾਰ ਕੈਂਥ, ਰਵੇਲ ਸਿੰਘ ਸਹਾਏਪੁਰ, ਰਣਬੀਰ ਪਾਤੜਾਂ, ਅਮਰੀਕ ਨੂਰਪੁਰੀ, ਕਾਰਜਵਿੰਦਰ ਸਿੰਘ, ਪਰਮਜੀਤ ਸਿੰਘ ਦਸੂਹਾ, ਸੁਰਿੰਦਰ ਪਾਲ ਸ਼ਰਮਾ, ਰਛਪਾਲ ਸੰਧੂ, ਪਰਮਜੀਤ ਭੀਖੀ, ਬਲਦੇਵ ਸਿੰਘ, ਮਹਿੰਦਰ ਨਾਥ, ਹਰਜਿੰਦਰ ਸਿੰਘ ਦੁਧਾਲਾ, ਕਮਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਸਟੇਅ ਦੇ ਬਾਵਜੂਦ ਦਿੱਤਾ ਧਰਨਾ | Electrical Workers
ਇੱਧਰ ਬਿਜਲੀ ਮੁਲਾਜ਼ਮਾਂ ਦੇ ਧਰਨੇ ਨੂੰ ਦੇਖਦਿਆਂ ਮੈਨੇਜ਼ਮੈਂਟ ਵੱਲੋਂ ਅਦਾਲਤ ‘ਚ ਜਾ ਕੇ ਸਟੇਅ ਲਿਆ ਗਿਆ ਸੀ ਕਿ 300 ਮੀਟਰ ਦੇ ਏਰੀਏ ਵਿੱਚ ਧਰਨਾ ਪ੍ਰਦਰਸ਼ਨ ਨਾ ਹੋਵੇ ਪਰ ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟ ਅੱਗੇ ਇਸ ਦੇ ਬਾਵਜੂਦ ਧਰਨਾ ਦਿੱਤਾ ਗਿਆ। ਇਸ ਸਬੰਧੀ ਪਾਵਰਕੌਮ ਦੇ ਆਗੂਆਂ ਦਾ ਕਹਿਣਾ ਹੈ ਕਿ ਹਰੇਕ ਬੰਦੇ ਨੂੰ ਸ਼ਾਂਤੀ ਪੂਰਵਕ ਆਪਣਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ਾਂਤੀਪੂਰਵਕ ਧਰਨਾ ਦਿੱਤਾ ਗਿਆ ਹੈ।
ਲੋਕਾਂ ਦੀ ਜਾਨ ਦਾ ਖੌਅ ਬਣੇ ਨਿੱਤ ਦੇ ਧਰਨੇ-ਪ੍ਰਦਰਸ਼ਨ
ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫਲਾਈਟ ਫੜਨੀ ਹੋਵੇ, ਇੰਟਰਵਿਊ ‘ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿੱਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚੱਲਦਾ ਹੈ ਕਿ ਕਿਤੇ ਰਸਤੇ ਵਿੱਚ ਕਿਸੇ ਜਥੇਬੰਦੀ ਨੇ ਜਾਮ ਨਾ ਲਾ ਰੱਖਿਆ ਹੋਵੇ। ਖਾਸ ਤੌਰ ‘ਤੇ ਮੰਡੀਆਂ ਦੇ ਸੀਜ਼ਨ ਵਿੱਚ ਤਾਂ ਕੋਈ ਨਾ ਕੋਈ ਸੜਕ ਜਾਮ ਹੀ ਰਹਿੰਦੀ ਹੈ। ਕੋਈ ਮਰੇ ਚਾਹੇ ਜੀਵੇ, ਜਾਮ ਲਾਉਣ ਵਾਲਿਆਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਜਾਮ ਲਾਉਣ ਲੱਗਿਆਂ ਵੱਡੀ ਉਮਰ ਦੇ ਚੌਧਰੀ ਮੋਹਰੀ ਹੁੰਦੇ ਹਨ ਪਰ ਬਾਦ ਵਿੱਚ ਕਮਾਂਡ ਛੋਕਰ ਵਾਧੇ ਦੇ ਹੱਥ ਆ ਜਾਂਦੀ ਹੈ। ਉਹ ਜਾਮ ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੀਆਂ ਗੱਡੀਆਂ-ਮੋਟਰਸਾਇਕਲ ਭੰਨਣ ਲੱਗਿਆਂ ਮਿੰਟ ਲਾਉਂਦੇ ਹਨ।
ਇਹ ਵੀ ਪੜ੍ਹੋ : ਮੀਡੀਆ ਟਰਾਇਲ ਨੂੰ ਨਕੇਲ
ਮੋਹਤਬਰ ਇੱਕ ਪਾਸੇ ਪੁਲਿਸ ਨੂੰ ਕਹੀ ਜਾਣਗੇ ਧਰਨਾ ਗਲਤ ਲੱਗਾ ਹੈ, ਪਰ ਦੋ ਕੁ ਮਿੰਟਾਂ ਬਾਦ ਆਪ ਵੀ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹੁੰਦੇ ਹਨ। ਪੁੱਛਣ ‘ਤੇ ਕਹਿਣਗੇ ਕਿ ਲੋਕਾਂ ਨਾਲ ਤਾਂ ਫਿਰ ਬੈਠਣਾ ਹੀ ਪੈਂਦਾ ਹੈ। ਬੇਮੁਹਾਰੇ ਧਰਨਿਆਂ ਅਤੇ ਸੜਕ ਜਾਮਾਂ ਨੇ ਲੋਕਾਂ ਦਾ ਜਿਉਣਾ ਹਰਾਮ ਕਰ ਕੇ ਰੱਖ ਦਿੱਤਾ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ ਦਾ ਬਚਣਾ ਮਰਨਾ ਰੱਬ ਦੇ ਹੱਥ ਹੁੰਦਾ ਹੈ, ਡਾਕਟਰ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਹਨ। ਪਰ ਜੇ ਕਿਤੇ ਮਰੀਜ਼ ਦੀ ਮੌਤ ਹੋ ਜਾਵੇ ਤਾਂ ਡਾਕਟਰਾਂ ਦੀ ਸ਼ਾਮਤ ਆ ਜਾਂਦੀ ਹੈ। ਹਸਪਤਾਲ ਦੀ ਭੰਨ ਤੋੜ ਅਤੇ ਡਾਕਟਰਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ।
ਧੱਕੇ ਨਾਲ ਹੀ ਡਾਕਟਰ ‘ਤੇ ਪਰਚਾ ਦਰਜ਼ ਕਰਾਉਣ ਦੀ ਮੰਗ ਲੈ ਕੇ ਸੜਕ ਜਾਮ ਕਰ ਦਿੱਤੀ ਜਾਂਦੀ ਹੈ। ਅਸਲ ਵਿੱਚ ਬਹੁਤੀ ਵਾਰ ਮੁੱਦਾ ਹਸਪਤਾਲ ਦੀ ਫੀਸ ਬਚਾਉਣ ਦਾ ਹੁੰਦਾ ਹੈ। ਇਹੋ ਜਿਹੇ ਲੋਕਾਂ ਦੀਆਂ ਹਰਕਤਾਂ ਦਾ ਖਮਿਆਜ਼ਾ ਸ਼ਰੀਫ਼ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰੀ ਹਸਪਤਾਲ ਡਰਦੇ ਮਾਰੇ ਗੰਭੀਰ ਬਿਮਾਰਾਂ ਦਾ ਇਲਾਜ਼ ਕਰਨ ਦੀ ਬਜਾਏ ਕੇਸ ਪੀ.ਜੀ.ਆਈ. ਆਦਿ ਨੂੰ ਰੈਫਰ ਕਰਨ ਵਿੱਚ ਹੀ ਭਲਾਈ ਸਮਝਦੇ ਹਨ। ਬਹੁਤੀ ਵਾਰ ਹੰਗਾਮਾ ਕਰਨ ਵਾਲਿਆਂ ਦਾ ਮਰੀਜ਼ ਬਹੁਤ ਬ੍ਰਿਧ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਗ੍ਰਸਤ ਹੁੰਦਾ ਹੈ। ਪਤਾ ਉਨ੍ਹਾਂ ਨੂੰ ਵੀ ਹੁੰਦਾ ਹੈ ਕਿ ਇਸ ਨੇ ਮਰਨਾ ਹੀ ਸੀ।
ਹਾਲਾਤ ਇਹ ਹੋ ਗਏ ਹਨ ਕਿ ਲੋਕ ਕਤਲ-ਜਬਰ ਜਨਾਹ ਵਰਗੇ ਗੰਭੀਰ ਕੇਸਾਂ ਦੀ ਤਫ਼ਤੀਸ਼ ਵੀ ਖੁਦ ਹੀ ਕਰਨਾ ਚਾਹੁੰਦੇ ਹਨ। ਕਿਸੇ ਨਵ ਵਿਆਹੁਤਾ ਦੀ ਮੌਤ ਹੋਣੀ ਦੁੱਖਦਾਈ ਘਟਨਾ ਹੈ। ਪਰ ਉਸ ਮੌਤ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਘਾਗ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਰੇ ਸਹੁਰਾ ਪਰਿਵਾਰ ਦੇ ਨਾਂਅ ਲਿਖਾਏ ਜਾਂਦੇ ਹਨ। ਲੜਕੀ ਨੇ ਭਾਵੇਂ ਆਤਮ ਹੱਤਿਆ ਕੀਤੀ ਹੋਵੇ, ਮੁਕੱਦਮਾ ਕਤਲ ਦਾ ਹੀ ਦਰਜ਼ ਕਰਵਾਇਆ ਜਾਂਦਾ ਹੈ। ਚਲੋ ਮੰਨਿਆ ਪਤੀ ਜਾਂ ਸੱਸ-ਸਹੁਰੇ ਨੇ ਦਾਜ ਦੀ ਮੰਗ ਕੀਤੀ ਹੋਵੇ ਪਰ ਦਿਉਰ, ਜੇਠ, ਜੇਠਾਣੀ, ਦਰਾਣੀ ਨੇ ਦਾਜ ਕੀ ਕਰਨਾ ਹੈ? ਆਪਣੇ ਘਰ ਸੁੱਖੀ ਸਾਂਦੀ ਵੱਸ ਰਹੇ ਨਨਾਣ-ਜਵਾਈ ਵੀ ਵਿੱਚੇ ਟੰਗ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕਤਲ, ਸੱਟ ਫੇਟ ਅਤੇ ਜਬਰ ਜਨਾਹ ਆਦਿ ਦੇ ਕੇਸਾਂ ‘ਚ ਵੀ ਝੂਠੇ ਨਾਂਅ ਲਿਖਵਾਏ ਜਾਂਦੇ ਹਨ।
ਗੱਲ ਇੱਥੇ ਹੀ ਨਹੀਂ ਖਤਮ ਹੋ ਜਾਂਦੀ। ਜਦ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ, ਲੋਕ ਪੁਲਿਸ ਨੂੰ ਨਾ ਤਾਂ ਮਰਨ ਵਾਲੇ ਦਾ ਪੋਸਟਮਾਰਟਮ ਕਰਨ ਦੇਂਦੇ ਹਨ ਤੇ ਨਾ ਹੀ ਅੰਤਿਮ ਸਸਕਾਰ ਕਰਦੇ ਹਨ। ਫਿਰ ਜੇ ਬੰਦੇ ਗ੍ਰਿਫ਼ਤਾਰ ਕਰ ਲਉ ਤਾਂ ਕਹਿਣਗੇ ਇਥੇ ‘ਕੱਠ ਵਿੱਚ ਲੈ ਕੇ ਆਓ।ਇਸ ਤੋਂ ਇਲਾਵਾ ਬੇਰੁਜ਼ਗਾਰ ਯੂਨੀਅਨਾਂ, ਕਿਸਾਨ-ਮਜ਼ਦੂਰ ਯੂਨੀਅਨਾਂ, ਸਿਆਸੀ ਪਾਰਟੀਆਂ,  ਮੁਲਾਜ਼ਮ ਜਥੇਬੰਦੀਆਂ, ਗੱਲ ਕੀ ਕਿਸੇ ਨਾ ਕਿਸੇ ਵੱਲੋਂ ਬੰਦ ਜਾਂ ਸੜਕ ਜਾਮ ਦੀ ਕਾਲ ਆਈ ਹੀ ਰਹਿੰਦੀ ਹੈ। ਅੱਜ ਕਲ ਟਰੈਫਿਕ ਐਨੀ ਹੈ ਕਿ 10 ਮਿੰਟ ਦੇ ਜਾਮ ਨਾਲ ਹੀ ਮੀਲਾਂ ਤੱਕ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਸਰਕਾਰ ਤੋਂ ਮੰਗਾਂ ਮਨਾਉਣ ਦਾ ਇਹੋ ਤਰੀਕਾ ਸਮਝਿਆ ਜਾਂਦਾ ਹੈ ਕਿ ਆਮ ਪਬਲਿਕ ਨੂੰ ਪਰੇਸ਼ਾਨ ਕੀਤਾ ਜਾਵੇ। ਪਰ ਇਸ ਸਭ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਬਜ਼ਾਰ ਬੰਦ ਹੋਣ ‘ਤੇ ਗਰੀਬ ਦਿਹਾੜੀਦਾਰਾਂ ਦੇ ਘਰ ਚੁੱਲ੍ਹਾ ਨਹੀਂ ਬਲ਼ਦਾ।
ਇਹ ਵੀ ਪੜ੍ਹੋ : ਹਵਾਈ ਅੱਡੇ ’ਤੇ ਛੇ ਅਜ਼ਗਰ, ਇੱਕ ਕਾਲੀ ਗਾਲ੍ਹੜ ਜ਼ਬਤ
ਧਰਨਾਕਾਰੀ ਅਜਿਹੀ ਜਗ੍ਹਾ ਜਾਮ ਲਾਉਂਦੇ ਹਨ ਜਿੱਥੇ ਆਮ ਲੋਕ ਵੱਧ ਤੋਂ ਵੱਧ ਪਰੇਸ਼ਾਨ ਹੋਣ। ਜਾਣ ਬੁੱਝ ਕੇ ਚੌਕਾਂ ਅਤੇ ਫਲਾਈ ਉਵਰਾਂ ਨੂੰ ਜਾਮ ਕੀਤਾ ਜਾਂਦਾ ਹੈ। ਜੇ ਲੋਕ ਵਿਚਾਰੇ ਲੰਘਣ ਲਈ ਚੋਰ ਮੋਰੀ ਲੱਭ ਲੈਣ ਤਾਂ ਉਥੇ ਵੀ ਜਾਮ ਲਾ ਦਿੱਤਾ ਜਾਂਦਾ ਹੈ। ਛੋਟੀ ਉਮਰ ਦੇ ਛੋਕਰਿਆਂ ਨੂੰ ਨਾ ਲੋਕਾਂ ਨਾਲ ਬੋਲਣ ਦੀ ਅਕਲ ਹੁੰਦੀ ਹੈ ਨਾ ਤਮੀਜ਼। ਬਠਿੰਡਾ ਸ਼ਹਿਰ ਵਿੱਚ ਪਿਛਲੇ ਸਮੇਂ ਵਿੱਚ ਬਹੁਤ ਧਰਨੇ ਲੱਗਦੇ ਰਹੇ ਹਨ। ਧਰਨਾਕਾਰੀਆਂ ਦੀ ਮਨ ਭਾਉਂਦੀ ਜਗ੍ਹਾ ਬੱਸ ਸਟੈਂਡ ਦੇ ਸਾਹਮਣੇ ਸੀ। ਛੁੱਟੀ ਵੇਲੇ ਸਕੂਲਾਂ ਦੀਆਂ ਵੈਨਾਂ ਜਾਮ ਵਿੱਚ ਫਸ ਜਾਂਦੀਆਂ ਸਨ। ਛੋਟੇ-ਛੋਟੇ ਕੇ.ਜੀ, ਨਰਸਰੀ ਦੇ ਬੱਚੇ ਭੁੱਖ ਨਾਲ ਵਿਲਕਦੇ ਵੇਖੇ ਨਹੀਂ ਸਨ ਜਾਂਦੇ। ਪਰ ਧਰਨਾਕਾਰੀਆਂ ‘ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ। ਅਜਿਹੇ ਘਟਨਾ ਕ੍ਰਮ ਵਿੱਚ ਪੁਲਿਸ ਦੋਵੇਂ ਪਾਸੇ ਫ਼ਸ ਜਾਂਦੀ ਹੈ।
ਜਦੋਂ ਫਸਾਦੀ ਰੋਡ ਜਾਮ ਕਰਦੇ ਹਨ ਤਾਂ ਲੋਕ ਕੁਦਰਤੀ ਤੌਰ ‘ਤੇ ਪੁਲਿਸ ਦੇ ਗਲ਼ ਹੀ ਪੈਂਦੇ ਹਨ ਕਿ ਸਾਨੂੰ ਰਸਤਾ ਲੈ ਕੇ ਦਿਓ। ਧਰਨਾਕਾਰੀ ਆਕੜਦੇ ਹਨ ਕਿ ਹੱਥ ਲਾ ਕੇ ਵਿਖਾਓ। ਕਈ ਯੂਨੀਅਨਾਂ ਜਿਨ੍ਹਾਂ ਦਾ ਧੰਦਾ ਹੀ ਧਰਨਾ ਪ੍ਰਦਰਸ਼ਨ ਕਰਨਾ ਹੈ, ਜਾਣ ਬੁੱਝ ਕੇ 80-80 ਸਾਲ ਦੇ ਮਰੀਅਲ ਬੁੱਢੇ ਲੈ ਕੇ ਆਉਂਦੇ ਹਨ ਕਿ ਪੁਲਿਸ ਲਾਠੀਚਾਰਜ ਕਰੇ ਤੇ ਇਹ ਮਰਨ ਤਾਂ ਜੋ ਫਿਰ ਪ੍ਰਸ਼ਾਸਨ ਦੇ ਗਲ ਰੱਸਾ ਪਾਈਏ। ਇਹ ਸੰਗਠਨ ਵਿਰੋਧ ਪ੍ਰਗਟਾਉਣ ਲਈ ਨਵੇਂ ਤੋਂ ਨਵਾਂ ਅਜੀਬ ਤਰੀਕਾ ਅਪਣਾਉਂਦੇ ਹਨ। ਕੋਈ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਜਾਂਦਾ ਹੈ, ਕੋਈ ਨਹਿਰ ‘ਚ ਛਾਲ ਮਾਰ ਦੇਂਦਾ ਹੈ ਤੇ ਕੋਈ ਤੇਲ ਛਿੜਕ ਕੇ ਅੱਗ ਲਾਉਣ ਦੀ ਧਮਕੀ ਦੇਂਦਾ ਹੈ। ਇਸ ਤਰ੍ਹਾਂ ਦੀ ਹਰਕਤ ਕਰਦਾ ਹੋਇਆ ਜੇ ਕੋਈ ਮਰ ਜਾਵੇ ਤਾਂ ਮੀਡੀਆ ਪਿੱਛੇ ਪੈ ਜਾਂਦਾ ਹੈ ਕਿ ਪੁਲਿਸ ਨੇ ਬਚਾਇਆ ਕਿਉਂ ਨਹੀਂ।
ਇਹ ਵੀ ਪੜ੍ਹੋ : ਆਦਿਤਿਆ-ਐਲ1 ਨੂੰ ਮਿਲੀ ਵੱਡੀ ਸਫਲਤਾ
ਹੁਣ ਸੈਂਕੜੇ ਟੈਂਕੀਆਂ ਦੀ ਰਾਖੀ ਕੌਣ ਕਰ ਸਕਦਾ ਹੈ? ਜੇ ਪੁਲਿਸ ਟੈਂਕੀ ‘ਤੇ ਚੜ੍ਹੇ ਬੰਦੇ ਨੂੰ ਉੱਪਰ ਜਾ ਕੇ ਉਤਾਰਨ ਦੀ ਕੋਸ਼ਿਸ਼ ਕਰੇ ਤੇ ਉਹ ਥੱਲੇ ਡਿੱਗ ਪਵੇ ਜਾਂ ਛਾਲ ਮਾਰ ਦੇਵੇ ਤਾਂ ਨਵਾਂ ਸਕੈਂਡਲ ਬਣ ਜਾਂਦਾ ਹੈ। ਪੰਜਾਬ ਵਿੱਚ ਕਿਸੇ ਮਹਿਕਮੇ ਕੋਲ ਅਜਿਹੇ ਮਜ਼ਬੂਤ ਜਾਲ ਨਹੀਂ ਹਨ ਜੋ ਐਨੀ ਉਚਾਈ ਤੋਂ ਡਿੱਗਣ ਵਾਲੇ ਸ਼ਖਸ ਨੂੰ ਬਚਾ ਸਕਣ। ਕੁਝ ਸਾਲ ਪਹਿਲਾਂ ਇੱਕ ਔਰਤ ਟੈਂਕੀ ‘ਤੇ ਚੜ੍ਹ ਕੇ ਪ੍ਰਸ਼ਾਸਨ ਨੂੰ ਪੈਟਰੌਲ ਪਾ ਕੇ ਡਰਾਉਂਦੀ ਹੋਈ ਸੱਚੀਂ ਸੜ ਕੇ ਮਰ ਗਈ ਸੀ। ਸੜਕ ਜਾਮ ਕਿਸੇ ਵੀ ਬੇਗੁਨਾਹ ‘ਤੇ ਝੂਠਾ ਮੁਕੱਦਮਾ ਦਰਜ਼ ਕਰਾਉਣ ਦਾ ਵਧੀਆ ਹਥਿਆਰ ਬਣ ਗਿਆ ਹੈ। ਮੌਤ ਦੇ ਕਾਰਨ ਹੋਰ ਹੁੰਦੇ ਹਨ।
ਪਰ ਪਰਚਾ ਕੁਝ ਹੋਰ ਹੀ ਕਹਾਣੀ ਬਣਾ ਕੇ ਦਰਜ਼ ਕਰਵਾਇਆ ਜਾਂਦਾ ਹੈ। ਪਿੱਛੇ ਜਿਹੇ ਹੋਏ ਇੱਕ ਕੇਸ ਵਿੱਚ ਵਿਅਹੁਤਾ ਔਰਤ ਦੇ ਪਿੰਡ ਦੇ ਦੇਸੀ ਡਾਕਟਰ ਨਾਲ ਸਬੰਧ ਸਨ। ਇੱਕ ਦਿਨ ਪਤੀ ਨੇ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ ਤੇ ਉਸ ਦੇ ਮਾਪੇ ਬੁਲਾ ਲਏ। ਮਾਪਿਆਂ ਨੇ ਭਰੀ ਪੰਚਾਇਤ ਵਿੱਚ ਕਹਿ ਦਿੱਤਾ ਕਿ ਇਸ ਨੇ ਸਾਡੀ ਇੱਜ਼ਤ ਰੋਲ ਦਿੱਤੀ ਹੈ, ਇਹ ਸਾਡੇ ਲਈ ਮਰ ਗਈ ਤੇ ਅਸੀਂ ਇਸ ਲਈ ਮਰ ਗਏ। ਉਸ ਨੂੰ ਨਾ ਉਸ ਦਾ ਪਤੀ ਘਰ ਵੜਨ ਦੇਵੇ ਤੇ ਨਾ ਮਾਪੇ। ਸ਼ਰਮ ਦੀ ਮਾਰੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਮਾਪਿਆਂ ਨੇ ਸਾਰੀ ਗੱਲ ਪਤਾ ਹੋਣ ਦੇ ਬਾਵਜ਼ੂਦ ਠੋਕ ਕੇ ਸਹੁਰਾ ਪਰਿਵਾਰ ‘ਤੇ ਪਰਚਾ ਦਰਜ਼ ਕਰਵਾਇਆ ਤੇ ਕਈ ਦਿਨ ਰੋਡ ਜਾਮ ਰੱਖ ਕੇ ਸਾਰੇ ਗ੍ਰਿਫ਼ਤਾਰ ਕਰਵਾਏ। ਜਿਸ ਡਾਕਟਰ ਕਾਰਨ ਉਹ ਲੜਕੀ ਮਰੀ, ਉਹ ਪੂਰੀ ਬੇਸ਼ਰਮੀ ਨਾਲ ਸਭ ਤੋਂ ਅੱਗੇ ਵਧ ਕੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇ ਮਾਰ ਰਿਹਾ ਸੀ।
ਇਹ ਵੀ ਪੜ੍ਹੋ : ਸ੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾਇਆ, ਹੁਣ ਭਾਰਤ-ਸ੍ਰੀਲੰਕਾ ’ਚ ਹੋਵੇਗਾ ਫਾਈਨਲ ਮੁਕਾਬਲਾ
ਧਰਨੇ ਪ੍ਰਦਰਸ਼ਨ ਅਤੇ ਸੜਕਾਂ ‘ਤੇ ਜਾਮ ਲਾਉਣ ਵਾਲੀਆਂ ਘਟਨਾਵਾਂ ਪੰਜਾਬ ਵਿੱਚ ਦਿਨੋਂ -ਦਿਨ ਵਧਦੀਆਂ ਜਾ ਰਹੀਆਂ ਹਨ। ਨਿੱਕੀ-ਨਿੱਕੀ ਗੱਲ ‘ਤੇ ਜਾਮ ਲਾ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਤਪਾ ਮੰਡੀ ਇੱਕ ਯੂਨੀਅਨ ਨੇ 15 ਕੁ ਬੰਦੇ ਲਿਆ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਬਠਿੰਡਾ-ਦਿੱਲੀ ਟਰੇਨ ਰੋਕ ਲਈ ਸੀ। ਪਰ ਗਨੀਮਤ ਹੈ ਕਿ ਪੁਲਿਸ ਦੇ ਜਾਣ ਤੋਂ ਪਹਿਲਾਂ ਹੀ ਦੁਖੀ ਹੋਏ ਮੁਸਾਫ਼ਰਾਂ ਨੇ ਉਨ੍ਹਾਂ ਦੀ ਚੰਗੀ ਥੱਪੜਾਈ ਕਰ ਕੇ ਟਰੈਕ ਤੋਂ ਖਦੇੜ ਦਿੱਤਾ। ਇਹੋ ਜਿਹੀਆਂ ਘਟੀਆ ਹਰਕਤਾਂ ਕਰ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਜਿਹੜਾ ਬੰਦਾ ਆਪਣੇ ਪਰਿਵਾਰ ਸਮੇਤ ਲੰਮੇ ਸਫ਼ਰ ‘ਤੇ ਜਾ ਰਿਹਾ ਹੈ, ਉਹ ਅਜਿਹੇ ਜਾਮ ਵਿੱਚ ਫਸ ਕੇ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਕਈ ਮੰਗਾਂ ਜਾਇਜ਼ ਵੀ ਹੁੰਦੀਆਂ ਹਨ, ਪਰ ਸੜਕਾਂ ‘ਤੇ ਜਾਮ ਲਾ ਕੇ ਬਿਮਾਰਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।