Building Collapse - Sach Kahoon Punjabi
Building Collapse: ਜੈੱਕਾਂ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ
ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਵਾਪਰਿਆ ਭਿਆਨਕ ਹਾਦਸਾ
Building Collapse: (ਜਸਵੀਰ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਫਰਵਾਹੀ ਵਿਖੇ ਐਤਵਾਰ ਤੜਕਸਾਰ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ’ਚ ਜੈੱਕਾਂ ਦੀ ਮੱਦਦ ਨਾਲ ਉੱਚੇ ਚੁੱਕੇ ਜਾ ਰਹੇ ਮਕਾਨ ਹੇਠਾਂ ਸੁੱਤੇ ਪਏ 3 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੁਆਰਾ ਮਲਬੇ ਨੂੰ ਹਟਾਉਣ ਦਾ ਕੰਮ ਆਰੰਭ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਫਰਵਾਹੀ ਦੇ ਨਿਵਾਸੀ ਵਿਸ਼ਾਲ ਪੁੱਤਰ ਸਵ. ਜੀਵਨ ਕੁਮਾਰ ਦੇ ਮਕਾਨ ਦੀਆਂ ਕੰਧਾਂ ਸੀਵਰੇਜ਼ ਦਾ ਪਾਣੀ ਪੈਣ ਕਾਰਨ ਇੱਕ ਪਾਸੇ ਤੋਂ ਬੈਠ ਗਈਆਂ ਸਨ। ਇਸ ਦੀ ਉਨ੍ਹਾਂ ਵੱਲੋਂ ਮੁਰੰਮਤ ਵਜੋਂ ਮੋਗਾ ਦੇ ਰਣਜੀਤ ਠੇਕੇਦਾਰ ਪਾਸੋਂ ਜੈੱਕ ਲਗਾ ਕੇ ਘਰ ਨੂੰ ਉੱਚਾ ਚੁਕਵਾਏ ਜਾਣ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਐਤਵਾਰ ਸਵੇਰੇ ਕਰੀਬ 4 ਕੁ ਵਜੇ ਜਦੋਂ ਮਕਾਨ ਅੰਦਰ ਚਾਰ ਮਜ਼ਦੂਰ ਸੁੱਤੇ ਹੋਏ ਸਨ ਤਾਂ ਅਚਾਨਕ ਇੱਕ ਪਾਸੇ ਦੀ ਕੰਧ ਝੁਕਣ ਕਾਰਨ ਪੂਰਾ ਲੈਂਟਰ ਤੇ ਇਮਾਰਤ ਉਨ੍ਹਾਂ ਦੇ ਉੱਪਰ ਆ ਡਿੱਗੀ। ਇਸ ਤੋਂ ਪਹਿਲਾਂ ਕਿ ਸੁੱਤੇ ਪਏ ਮਜ਼ਦੂਰ ਬਾਹਰ ਨਿੱਕਲਦੇ ਕੁੱਝ ਮਿੰਟਾਂ ’ਚ ਪੂਰਾ ਮਕਾਨ ਅਚਾਨਕ ਢਹਿ ਢੇਰੀ ਹੋ ਗਿਆ। ਮਕਾਨ ਦੇ ਡਿੱਗਣ ਦੀ ਅਵਾਜ਼ ਇੰਨੀ ਜ਼ਿਆਦਾ ਸੀ ਕਿ ਵੱਡੀ ਗਿਣਤੀ ਪਿੰਡ ਵਾਸੀ ਆਪ- ਮੁਹਾਰੇ ਹੀ ਘਟਨਾ ਸਥਾਨ ’ਤੇ ਪੁੱਜ ਗਏ। ਜਦੋਂ ਕਿ ਤੁਰੰਤ ਮੱਦਦ ਦੇ ਮੱਦੇਨਜ਼ਰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਂਟ ਕਰਵਾਈ ਗਈ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ।
ਇਹ ਵੀ ਪੜ੍ਹੋ: Road Accident: ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਔਰਤਾਂ ਸਮੇਤ ਛੇ ਜ਼ਖਮੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਡਿਊਟੀ ਅਫ਼ਸਰ ਕੁਲਵੰਤ ਸਿੰਘ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਤੇ ਜੇਸੀਬੀ ਮਸ਼ੀਨਾਂ ਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ ਗਏ। ਭਾਰੀ ਮੁਸ਼ੱਕਤ ਨਾਲ ਤਿੰਨ ਮਜ਼ਦੂਰਾਂ ਨੂੰ ਕੱਢ ਕੇ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਹਾਲੇ ਵੀ ਮਲਬੇ ਹੇਠੋਂ ਮੱਦਦ ਲਈ ਦੀਆਂ ਅਵਾਜ਼ਾਂ ਆ ਰਹੀਆਂ ਸਨ। ਜਿਸ ਕਰਕੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ। ਉੱਧਰ ਹਸਪਤਾਲ ਪਹੁੰਚਾਏ ਗਏ ਤਿੰਨੋਂ ਮਜ਼ਦੂਰਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿੰਨ੍ਹਾਂ ਦੀ ਪਛਾਣ ਬੋਬੀ ਸਿੰਘ, ਪ੍ਰਿੰਸ ਤੇ ਗੁਰਜੀਤ ਸਿੰਘ ਵਾਸੀਆਨ ਮੋਗਾ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਚੌਥੇ ਮਜ਼ਦੂਰ ਦੀ ਭਾਲ ਲਈ ਮਲਬੇ ਨੂੰ ਹਟਾਉਣ ਦਾ ਕੰਮ ਲਗਾਤਾਰ ਜਾਰੀ ਸੀ।
ਜਾਣਕਾਰੀ ਅਨੁਸਾਰ ਮਕਾਨ ਨੂੰ ਚੁੱਕਣ ਲਈ ਕੁੱਲ ਚਾਰ ਮਜ਼ਦੂਰ ਕੰਮ ਕਰ ਰਹੇ ਸਨ, ਜਿੰਨ੍ਹਾਂ ਵਿੱਚ ਇੱਕ ਮਜ਼ਦੂਰ ਖੁਸ਼ਕਿਸਮਤੀ ਨਾਲ ਹਾਦਸੇ ਤੋਂ ਪਹਿਲੀ ਸ਼ਾਮ ਘਰ ਚਲਾ ਗਿਆ ਸੀ, ਜਿਸ ਸਦਕਾ ਉਸਦੀ ਜਾਨ ਬਚ ਗਈ। ਉਪ ਕਪਤਾਨ ਪੁਲਿਸ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਤਿੰਨ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਸਰ : ਕਾਹਿਰਾ (ਏਜੰਸੀ)। ਮਿਸਰ ਦੇ ਉੱਤਰੀ ਸ਼ਹਿਰ ਅਲੈਗਜ਼ੈਂਡਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮਿਸਰ ਦੀ ਅਧਿਕਾਰਤ ਅਹਿਰਾਮ ਆਨਲਾਈਨ ਨਿਊਜ਼ ਵੈੱਬਸਾਈਟ ਨੇ ਦਿੱਤੀ। ਅਹਿਰਾਮ ਵੈੱਬਸਾਈਟ ਨੇ ਕਿਹਾ ਕਿ ਪੁਲਿਸ, ਸਿਵਲ ਡਿਫੈਂਸ ਯੂਨਿਟਾਂ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇੱਕ ਸਥਾਨਕ ਨਿਵਾਸੀ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਤਿੰਨ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਦੇ ਕੁਝ ਹਿੱਸੇ ਹੀ ਬਚੇ ਹਨ।
ਇਹ ਵੀ ਪੜ੍ਹੋ: IND vs ENG : ਧਰਮਸ਼ਾਲਾ ਟੈਸਟ ’ਚ ਭਾਰਤ ਨੇ ਇੰਗਲੈਂਡ ਨੂੰ ਹਰਾ ਰਚਿਆ ਇਤਿਹਾਸ
ਅਲੈਗਜ਼ੈਂਡਰੀਆ ਦੀ ਮਿਉਂਸਪਲ ਅਥਾਰਟੀ ਦੇ ਇੱਕ ਇੰਜੀਨੀਅਰ ਸਹਿਰ ਸ਼ਾਬਾਨ ਨੇ ਸਿਨਹੂਆ ਨੂੰ ਦੱਸਿਆ ਕਿ ਇਮਾਰਤ ਪੁਰਾਣੀ ਸੀ ਅਤੇ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਗਏ ਸਨ। ਅਹਿਰਾਮ ਦੀ ਵੈੱਬਸਾਈਟ ਮੁਤਾਬਕ ਸਥਾਨਕ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਦੇ ਸ਼ਹਿਰ ’ਚ ਉਸਾਰੀ ਅਧੀਨ ਬਿਲਡਿੰਗ ਡਿੱਗੀ, ਕਈ ਮਜ਼ਦੂਰ ਜਖਮੀ
ਉਕਤ ਬਿਲਡਿੰਗ ਦੀ ਨਹੀਂ ਲਈ ਗਈ ਸੀ ਪ੍ਰਵਾਨਗੀ : ਨਿਗਮ ਕਮਿਸ਼ਨਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ’ਚ ਨਜਾਇਜ਼ ਉਸਾਰੀਆਂ ਕਥਿਤ ਮਿਲੀਭੁਗਤ ਨਾਲ ਲਗਾਤਾਰ ਜਾਰੀ ਹਨ। ਅੱਜ ਇੱਕ ਉਸਾਰੀ ਅਧੀਨ ਬਣ ਰਹੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਇੱਥੇ ਕੰਮ ਕਰ ਰਹੇ ਅੱਧੀ ਦਰਜ਼ਨ ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਮਜ਼ਦੂਰਾਂ ਨੂੰ ਕਾਫ਼ੀ ਜੱਦੋਂ-ਜਹਿਦ ਤੋਂ ਬਾਅਦ ਹੇਠੋਂ ਕੱਢਿਆ ਗਿਆ। ਇਸ ਦੌਰਾਨ ਇੱਕ ਰਾਹੁਲ ਨਾ ਦੇ ਮਜ਼ਦੂਰ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਨੇੜੇ ਕਾਫ਼ੀ ਦਿਨਾਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਨਿਗਮ ਨੂੰ ਇਸ ਦੀ ਸੂਚਨਾ ਮਿਲਣ ’ਤੇ ਪਿਛਲੇ ਦਿਨੀਂ ਉਸਾਰੀ ਦਾ ਕੰਮ ਰੁਕਵਾਇਆ ਗਿਆ ਸੀ ਪਰ ਇਸ ਦੇ ਬਾਵਜ਼ੂਦ ਫਿਰ ਤੋਂ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਹੀ ਵੀਰਵਾਰ ਦੀ ਦੁਪਹਿਰ ਇਸ ਦਾ ਲੈਂਟਰ ਡਿੱਗ ਗਿਆ ਜਦ ਕਿ ਕੰਮ ਕਰ ਰਹੇ ਮਜ਼ਦੂਰ ਜਖਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਉਸਾਰੀ ਵਿਚ ਕਰੀਬ 8 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਮਲਬੇ ਹੇਠਾ ਆਉਣ ਕਾਰਨ ਜਖਮੀ ਹੋਏ ਹਨ । ਇਸ ਸਬੰਧੀ ਵਾਰਡ ਦੇ ਕੌਂਸਲਰ ਹਰੀਸ ਨਾਗਪਾਲ ਨੇ ਦੱਸਿਆ ਕਿ ਮੌਕੇ ’ਤੇ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਹੈ ਕਿ ਉਸਾਰੀ ਦਾ ਲੈਂਟਰ ਪਾਉਣ ਤੋਂ ਬਾਅਦ ਇਸ ਨੂੰ ਦਿੱਤੇ ਗਏ ਸਹਾਰੇ ਕਮਜ਼ੋਰ ਸਨ ਜਿਸ ਕਰਕੇ ਲੈਂਟਰ ਡਿੱਗ ਗਿਆ ਹੈ ਅਤੇ ਕੁਝ ਮਜ਼ਦੂਰ ਵੀ ਜਖ਼ਮੀ ਹੋਏ ਹਨ।
ਕੌਂਸਲਰ ਅਨੁਸਾਰ ਇਸ ਉਸਾਰੀ ਨੂੰ ਬਣਾਉਣ ਲਈ ਮਾਲਕ ਵੱਲੋਂ ਨਿਗਮ ’ਚ ਅਰਜ਼ੀ ਦਿੱਤੀ ਗਈ ਹੈ ਪ੍ਰੰਤੂ ਉਸਾਰੀ ਕਰਨ ਸਬੰਧੀ ਹਾਲੇ ਕੋਈ ਪ੍ਰਵਾਨਗੀ ਨਹੀਂ ਮਿਲੀ ਸੀ। ਉਕਤ ਬਿਲਡਿੰਗ ਕਾਫ਼ੀ ਲੰਮੀ ਸੀ, ਜਿਸ ਕਾਰਨ ਸਪੋਟ ਹਿੱਲਣ ਤੋਂ ਬਾਅਦ ਇਹ ਡਗਮਗਾ ਗਈ। ਇੱਧਰ ਇਸ ਮਾਮਲੇ ਸਬੰਧੀ ਜਦੋਂ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਦੀ ਕੋਈ ਪ੍ਰਵਾਨਗੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਬਿਲਡਿੰਗ ਨੂੰ ਡੇਗਣ ਦੇ ਹੁਕਮ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇੱਥੇ ਕੰਮ ਰੋਕਿਆ ਗਿਆ ਸੀ।
ਬਿਲਡਿੰਗ ਮਾਲਕਾ ਤੇ ਸਬੰਧਿਤ ਅਧਿਕਾਰੀਆਂ ’ਤੇ ਪਰਚਾ ਦਰਜ ਹੋਵੇ : ਆਗੂ
ਨਜਾਇਜ਼ ਬਿਲਡਿੰਗ ਦੇ ਹਾਦਸੇ ’ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਪਟਿਆਲਾ ਅੰਦਰ ਨਜਾਇਜ਼ ਬਿਲਡਿੰਗਾਂ ਹੀ ਬਣੀਆਂ ਹਨ, ਹੋਰ ਤਾਂ ਕੁਝ ਕੀਤਾ ਨਹੀਂ। ਅਕਾਲੀ ਆਗੁੂ ਹਰਪਾਲ ਜੁਨੇਜਾ ਨੇ ਕਿਹਾ ਕਿ ਉਹ ਸਾਲਾਂ ਤੋਂ ਕਹਿ ਰਹੇ ਹਨ ਕਿ ਅਣਗਿਣਤ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਹਨ, ਪਰ ਇਹ ਸਾਰਾ ਕੁਝ ਨਿਗਮ ਦੀ ਛਤਰ ਛਾਇਆ ਹੇਠ ਹੋ ਰਿਹਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਕੁੰਦਨ ਗੋਗੀਆ, ਨੰਦ ਕੁਮਾਰ ਜੋਨੀ ਨੇ ਮੰਗ ਕੀਤੀ ਕਿ ਅਣਗਿਣਤ ਨਜਾਇਜ ਬਿਲਡਿੰਗਾ ਬਣ ਰਹੀਆਂ ਹਨ, ਇਨ੍ਹਾਂ ਸਾਰਿਆਂ ਦੇ ਮਾਲਕਾਂ ਅਤੇ ਸਬੰਧਿਤ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਬੰਧਿਤ ਮਾਲਕ ਅਤੇ ਸਬੰਧਿਤ ਅਧਿਕਾਰੀਆਂ ਵਿਰੁਧ ਪਰਚਾ ਦਰਜ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਦੁਆਰੇ ਦੀ ਉਸਾਰੀ ਅਧੀਰ ਤਿੰਨ ਸੇਵਾਦਾਰਾਂ ਦੀ ਮੌਤ, ਤਿੰਨ ਜਖਮੀ
ਗੁਰਦੁਆਰੇ ਦੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਡਿੱਗਣ ਨਾਲ ਹੋਈ ਤਿੰਨ ਵਿਅਕੀਤਆਂ ਦੀ ਮੌਤ
ਹਨੂੰਮਾਨਗੜ੍ਹ, ਏਜੰਸੀ।
ਰਾਜਸਥਾਨ ‘ਚ ਹਨੂੰਮਾਨਗੜ੍ਹ ਜਿਲ੍ਹੇ ਨੋਹਰ ਥਾਣਾ ਖੇਤਰ ‘ਚ ਅੱਜ ਇੱਕ ਗੁਰਦੁਆਰੇ ਦੀ ਉਸਾਰੀ ਅਧੀਨ ਕੰਧ ਡਿੱਗਣ ਨਾਲ ਤਿੰਨ ਸੇਵਾਦਾਰਾਂ ਦੀ ਮੌਤ ਹੋ ਗਈ ਜਦੋਂ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਨੋਹਰ ਦੇ ਸਰਕਲ ਪੁਲਿਸ ਇੰਸਪੈਕਟਰ ਈਸ਼ਵਰ ਸਿੰਘ ਨੇ ਦੱਸਿਆ ਕਿ ਨੋਹਰ ਤੋਂ ਕਰੀਬ ਪੰਜ ਕਿੱਲੋਮੀਟਰ ਦੂਰ ਸਹਾਰਣਾਂ ਦੀ ਢਾਣੀ ‘ਚ ਸਥਿਤ ਗੁਰਦੁਆਰੇ ‘ਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਨਾਲ ਇੱਕ ਮੰਿਜਲਾ ਭਵਨ ‘ਤੇ ਦੂਜੀ ਮੰਜਿਲ ਦੀ ਉਸਾਰੀ ਤੋਂ ਬਾਅਦ ਤੀਜੀ ਮੰਜਿਲ ਦਾ ਕੰਮ ਚੱਲ ਰਿਹਾ ਸੀ। ਸ਼ਨਿੱਚਰਵਾਰ ਦੇਰ ਰਾਤ ਗੁਰਦੁਆਰੇ ਦੀ ਹੇਠਲੀ ਮੰਜਿਲ ‘ਚ ਸਥਿਤ ਇੱਕ ਕਮਰੇ ‘ਚ ਸੇਵਾਦਾਰ ਸੌ ਰਹੇ ਸਨ। ਸਵੇਰੇ ਕਰੀਬ ਪੌਦੇ ਤਿੰਨ ਵਜੇ ਅਚਾਨਕ ਉਸਾਰੀ ਵਾਲੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਢਹਿ ਗਿਆ ਇਸ ਨਾਲ ਪਹਿਲੀ ਤੇ ਦੂਜੀ ਮੰਜਿਲ ਵੀ ਢਹਿ ਗਈ। ਇਸ ਮਲਬੇ ‘ਚ ਹੇਠਲੀ ਮੰਜਿਲ ‘ਚ ਸੌ ਰਹੇ ਸੇਵਾਦਾਰ ਦੱਬ ਗਏ। ਉਨ੍ਹਾਂ ਦੱਸਿਆ ਕਿ ਤਿੰਲ ਵਜੇ ਇਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਲਬਾ ਹਟਾਕੇ ਤਿੰਨ ਵਿਅਕਤੀਆਂ ਨੂੰ ਕੱਢ ਕੇ ਨੋਹਰ ਦੇ ਸਰਕਾਰੀ ਹਸਪਤਾਲ ‘ਚ ਪਹੁੰਚਾਇਆ ਜਿੱਥੇ ਉਨ੍ਹਾਂ ਨੇ ਹਰਿਆਣਾ ਦੇ ਸਰਸਾ ਭੇਜ ਦਿੱਤਾ ਗਿਆ। ਕਾਫੀ ਮੁਸ਼ਕਲਾਂ ਤੋਂ ਬਾਅਦ ਤਿੰਨ ਸੇਵਾਦਾਰਾਂ ਨੂੰ ਵੀ ਕੱਢਿਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਸਰਕਾਰੀ ਹਸਪਤਾਲ ‘ਚ ਭੇਜ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।