poisonous - Sach Kahoon Punjabi
ਪਿਓ-ਪੁੱਤ ਨੇ ਨਿਗਲੀ ਜ਼ਹਿਲੀ ਦਵਾਈ
ਪਿਤਾ ਦੀ ਮੌਤ, ਪੁੱਤਰ ਦੀ ਹਾਲਤ ਨਾਜ਼ੁਕ
ਬਟਾਲਾ  | ਪਿੰਡ ਗੁੱਜਰਪੁਰਾ ਵਿਖੇ ਪਿਓ-ਪੁੱਤ ਵੱਲੋਂ ਜ਼ਹਿਰ ਖਾਣ ਨਾਲ ਪਿਤਾ ਦੀ ਮੌਤ ਤੇ ਲੜਕੇ ਦੀ ਹਾਲਤ ਨਾਜ਼ੁਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਘਟਨਾ ਮੰਗਲਵਾਰ ਦੁਪਹਿਰ ਬਾਅਦ ਦੀ ਦੱਸੀ ਜਾ ਰਹੀ ਹੈ ਪਿਓ ਦੀ ਪਛਾਣ ਤਰਲੋਕ ਪੁੱਤਰ ਅਮਰਨਾਥ ਤੇ ਅਤੇ ਪੁੱਤਰ  ਪੁੱਤਰ ਅਮਨਦੀਪ ਵਜੋਂ ਹੋਈ ਹੈ ਇਸ ਸਬੰਧੀ ਮ੍ਰਿਤਕ ਤਰਲੋਕ ਦੀ ਪਤਨੀ ਰਾਣੀ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਬਾਅਦ ਉਹ ਘਰ ‘ਚ ਮੌਜੂਦ ਨਹੀਂ ਸੀ ਤੇ ਉਸ ਦੀ ਗੈਰ ਹਾਜ਼ਰੀ ‘ਚ ਉਸ ਦੇ ਪਤੀ ਤਰਲੋਕ ਪੁੱਤਰ ਅਮਰਨਾਥ ਤੇ ਉਸ ਦੇ 22 ਸਾਲਾ ਪੁੱਤਰ ਅਮਨਦੀਪ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਦੋਵਾਂ ਦੀ ਹਾਲਤ ਖਰਾਬ ਹੋਣ ਲੱਗੀ, ਜਿਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦੋਂ ਮ੍ਰਿਤਕ ਦੀ ਪਤਨੀ ਨੂੰ ਉਹਨ੍ਹਾਂ ਦੇ ਜ਼ਹਿਰ ਖਾਣ ਦਾ ਕਾਰਣ ਪੁੱਛਿਆ ਗਿਆ ਤਾਂ ਉਹ ਉਸ ਦਾ ਕੋਈ ਕਾਰਣ ਨਾ ਦੱਸ ਸਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(Drug)
ਪ੍ਰਦੂਸ਼ਣ ਨਾਲ ਜ਼ਹਿਰੀਲੀ ਗੈਸ ਦੇ ਚੈਂਬਰ ਬਣਦੇ ਸ਼ਹਿਰ
ਦੀਪਕ ਤਿਆਗੀ
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਦਾ ਖੇਤਰ ਦੀਵਾਲੀ ਦੇ ਤਿਉਹਾਰ ਤੋਂ ਬਾਦ ਇੱਕ ਵਾਰ ਫਿਰ ਮੀਡੀਆ ਦੀ ਜਬਰਦਸਤ ਚਰਚਾ ‘ਚ ਸ਼ਾਮਲ ਹੈ ਹਰ ਵਾਰ ਵਾਂਗ ਇਸ ਵਾਰ ਵੀ ਚਰਚਾ ਦੀ ਵਜ੍ਹਾ ਹੈ ਦਿੱਲੀ ‘ਚ ਵਧਦਾ ਹਵਾ ਪ੍ਰਦੂਸ਼ਣ, ਆਪਣੇ ਜਾਨਲੇਵਾ ਹਵਾ ਪ੍ਰਦੂਸ਼ਣ ਲਈ ਸੰਸਾਰ ‘ਚ ਪ੍ਰਸਿੱਧ ਹੋ ਗਈ ਦੇਸ਼ ਦੀ ਰਾਜਧਾਨੀ ਦਿੱਲੀ ਦੀਵਾਲੀ ਤੋਂ ਬਾਦ ਕਾਲੇ ਧੂੰਏਂ ਦੇ ਬੱਦਲਾਂ ਦੀ ਬੁੱਕਲ ‘ਚ ਲੁਕੀ ਹੋਈ ਹੈ ਹਵਾ ਪ੍ਰਦੂਸ਼ਣ ਦੇ ਚੱਲਦੇ ਲੋਕਾਂ ਨੂੰ ਸੂਰਜ ਦੇ ਦਰਸ਼ਨ ਬਹੁਤ ਹੀ ਮੁਸ਼ਕਲ ਨਾਲ ਹੋ ਰਹੇ ਹਨ, ਪਰ ਅਸੀਂ ਫ਼ਿਰ ਵੀ ਸੁਧਰਨ ਦਾ ਨਾਂਅ ਨਹੀਂ ਲੈਂਦੇ ਹਾਂ ਆਪਣੇ ਹੀ ਹੱਥੀਂ ਆਪਣੇ ਪਿਆਰੇ ਚਮਨ ‘ਚ ਅੱਗ ਲਾ ਦਿੰਦੇ ਹਾਂ ਤੇ ਸਵਰਗ ਵਰਗੀ ਧਰਤੀ ਨੂੰ ਖੁਦ ਹੀ ਪ੍ਰਦੂਸ਼ਿਤ ਕਰਕੇ ਨਰਕ ਬਣਾ ਲੈਂਦੇ ਹਾਂ।
ਅਸੀਂ ਸਾਰੇ ਆਪਣੇ ਆਲੇ-ਦੁਆਲੇ ਦੇਖੀਏ ਤਾਂ ਈਸ਼ਵਰ ਦੀ ਬਣਾਈ ਇਸ ਅਦਭੁੱਤ ਦੁਨੀਆ ਦੇ ਨਿਰਾਲੇ ਕੁਦਰਤ ਦੇ ਨਜਾਰਿਆਂ ਨੂੰ ਦੇਖ ਕੇ ਸਾਡਾ ਤਨ-ਮਨ ਖਿੜ ਜਾਂਦਾ ਹੈ ਭਗਵਾਨ ਨੇ ਸਾਨੂੰ ਕੁਦਰਤ ਦੀ ਬੁੱਕਲ ‘ਚ ਹਰ ਪਾਸੇ ਨਦੀਆਂ, ਕੁਦਰਤੀ ਸੰਗੀਤਮਈ ਝਰਨੇ, ਮਨਮੋਹਕ ਕੁਦਰਤੀ ਪਹਾੜ, ਤਰ੍ਹਾਂ-ਤਰ੍ਹਾਂ ਦੇ ਸੁੰਦਰ ਜੀਵ-ਜੰਤੂ, ਸੁੰਦਰ ਫੁੱਲ, ਕੰਦਮੂਲ-ਫ਼ਲ, ਤਰ੍ਹਾਂ-ਤਰ੍ਹਾਂ ਦੇ ਅਨਾਜ, ਵੇਲਾਂ-ਬੂਟੇ, ਹਰੇ-ਭਰੇ ਛੋਟੇ ਤੇ ਵਿਸ਼ਾਲ ਦਰੱਖਤ, ਪਿਆਰੇ-ਪਿਆਰੇ ਚਹਿਕਦੇ ਪੰਛੀ ਆਦਿ ਨਾਲ ਭਰਪੂਰ ਸਵਰਗ ਰੂਪੀ ਸੁੰਦਰ ਸੰਸਾਰ ਦਿੱਤਾ ਹੈ, ਇਹ ਉੁਹ ਸੰਸਾਰ ਹੈ ਜੋ ਆਦਿਕਾਲ ਤੋਂ ਤੇ ਅੱਜ ਵੀ ਸਾਡੇ ਸਾਰੇ ਇਨਸਾਨਾਂ ਦੀ ਖਿੱਚ ਦਾ ਹਮੇਸ਼ਾ ਕੇਂਦਰ ਬਿੰਦੂ ਰਿਹਾ ਹੈ ਪਰ ਅੱਜ ਇਨਸਾਨ ਨੇ ਆਪਣੀ ਜਗਿਆਸਾ ਅਤੇ ਨਵੀਆਂ-ਨਵੀਆਂ ਖੋਜਾਂ ਦੀ ਇੱਛਾ ‘ਚ ਜਦੋਂ ਤੋਂ ਕੁਦਰਤ ਦੇ ਕੰਮਾਂ ‘ਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਉਦੋਂ ਵਾਤਾਵਰਨ ਦੀ ਹਾਲਤ ਦਿਨ-ਪ੍ਰਤੀਦਿਨ ਚਿੰਤਾਜਨਕ ਹੋ ਕੇ ਬੇਹੱਦ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਅੱਜ ਦੇਸ਼ ‘ਚ ਜ਼ਹਿਰੀਲੀ ਹੁੰਦੀ ਆਬੋ-ਹਵਾ ਦੀ ਵਜ੍ਹਾ ਨਾਲ ਸਾਹ, ਐਲਰਜੀ ਸਬੰਧੀ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਸਾਰੇ ਦੇਸ਼ ਵਾਸੀਆਂ ‘ਤੇ ਬਹੁਤ ਤੇਜ਼ੀ ਨਾਲ ਮੰਡਰਾ ਰਿਹਾ ਹੈ।
ਜ਼ਹਿਰੀਲੀ ਹਵਾ ਦੇ ਚੱਲਦਿਆਂ ਲੋਕਾਂ ਦੀ ਰੋਗ ਰੋਕੂ ਸਮਰੱਥਾ ਘਟਣ ਨਾਲ ਤੇ ਗੰਭੀਰ ਬਿਮਾਰੀਆਂ ਦੇ ਵਧਣ ਨਾਲ ਦੇਸ਼ ‘ਚ ਮੌਤ ਦਰ ‘ਚ ਕਾਫ਼ੀ ਤੇਜ਼ੀ ਨਾਲ ਇਜਾਫ਼ਾ ਹੋਇਆ ਹੈ ਪ੍ਰਦੂਸ਼ਣ ਦੀ ਵਜ੍ਹਾ ਨਾਲ ਦਮ ਤੋੜਦੇ ਲੋਕਾਂ ਦੇ ਅੰਕੜਿਆਂ ‘ਚ ਸਾਲ ਦਰ ਸਾਲ ਬਹੁਤ ਹੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਮਰੀਕਾ ਦੀਆਂ ਦੋ ਸੰਸਥਾਵਾਂ ਹੈਲਥ ਇਫੈਕਟਸ ਇਸਟੀਚਿਊਟ ਅਤੇ ਇਸਟੀਚਿਊਟ ਫ਼ਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਊਏਸ਼ਨ ਨੇ ਹਾਲ ਹੀ ‘ਚ ਵਿਸ਼ਵ ਭਰ ‘ਚ ਹਵਾ ਦੀ ਗੁਣਵੱਤਾ ਨਾਲ ਸਬੰਧਿਤ ਅੰਕੜਿਆਂ ‘ਤੇ ਆਪਣੀ ਇੱਕ ਵਿਸਥਾਰਤ ਰਿਪੋਰਟ ਜਾਰੀ ਕੀਤੀ ਸੀ, ‘ਸਟੇਟ ਆਫ਼ ਗਲੋਬਲ ਏਅਰ-2019’ ਇਸ ਰਿਪੋਰਟ ਅਨੁਸਾਰ ਸੰਸਾਰ ਭਰ ‘ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ 5 ਮਿਲੀਅਨ ਮੌਤਾਂ ‘ਚੋਂ 50 ਫੀਸਦੀ ਮੌਤਾਂ ਭਾਰਤ ਅਤੇ ਚੀਨ ‘ਚ ਹੀ ਹੁੰਦੀਆਂ ਹਨ ਜੋ ਕਿ ਬਹੁਤ ਹੀ ਭਿਆਨਕ ਸਥਿਤੀ ਨੂੰ ਦਰਸ਼ਾਉਣ ਵਾਲੇ ਅੰਕੜੇ ਹਨ।
ਇਸ ਸਰਵੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲੰਮੇ ਸਮੇਂ ਤੱਕ ਘਰ ਤੋਂ ਬਾਹਰ ਰਹਿਣ ਜਾਂ ਘਰ ‘ਚ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਸਾਲ 2017 ‘ਚ ਸਟਰੋਕ, ਡਾਇਬਟੀਜ਼, ਹਾਰਕ ਅਟੈਕ, ਫੇਫੜਿਆਂ ਦੇ ਕੈਂਸਰ ਜਾਂ ਫੇਫੜਿਆਂ ਆਦਿ ਦੀਆਂ ਗੰਭੀਰ ਬਿਮਾਰੀਆਂ ਨਾਲ ਸੰਸਾਰ ‘ਚ ਲਗਭਗ 50 ਲੱਖ ਲੋਕਾਂ ਦੀ ਮੌਤ ਹੋਈ ਹੈ ਇਸ ਰਿਪੋਰਟ ਅਨੁਸਾਰ ਅੱਜ ਭਾਰਤ ‘ਚ ਹਵਾ ਪ੍ਰਦੂਸ਼ਣ ਹੁਣ ਸਿਹਤ ਲਈ ਸਭ ਤੋਂ ਖਤਰਨਾਕ ਜੋਖ਼ਮਾਂ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ, ਜੋ ਕਿ ਹੁਣ ਦੇਸ਼ ‘ਚ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ ਜੋ ਦੇਸ਼ ‘ਚ ਤੰਬਾਕੂਨੋਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੇ ਠੀਕ ਉੱਪਰ ਹੈ 2017 ‘ਚ ਭਾਰਤ ਦੀ ਲਗਭਗ 60 ਫੀਸਦੀ ਅਬਾਦੀ ਘਰੇਲੂ ਪ੍ਰਦੂਸ਼ਣ ਦੇ ਸੰਪਰਕ ‘ਚ ਸੀ ਇਸ ਰਿਪੋਰਟ ‘ਚ ਜਦੋਂ ਭਾਰਤ ਵੀ ਹਵਾ ਗੁਣਵੱਤਾ ਦਾ ਅਧਿਐਨ ਕੀਤਾ ਗਿਆ ਹੈ, ਤਾਂ ਪਾਇਆ ਗਿਆ ਕਿ ਸੰਸਾਰ ‘ਚ ਸਭ ਤੋਂ ਜਿਆਦਾ ਭਾਰਤ ‘ਚ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ ਜੋ ਕਿ ਭਵਿੱਖ ‘ਚ ਦੇਸ਼ਹਿੱਤ ਲਈ ਠੀਕ ਨਹੀਂ ਹੈ ਇੱਥੇ ਦੱਸਣਯੋਗ ਹੈ ਕਿ ਨਾਈਟ੍ਰੋਜਨ, ਸਲਫਰ ਆਕਸਾਈਡ ਅਤੇ ਕਾਰਬਨ ਖਾਸ ਕਰਕੇ ਪੀਐਮ 2.5 ਵਰਗੇ ਹਵਾ ਪ੍ਰਦੂਸ਼ਕ ਤੱਤਾਂ ਨੂੰ ਇਸ ਸਮੇਂ ਮੌਤ ਦਾ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਹੈ ਠੀਕ ਉਸ ਤਰ੍ਹਾਂ ‘ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ’ ਨੇ ਆਪਣੀ ਰਿਪੋਰਟ ‘ਚ ਜਿਨ੍ਹਾਂ ਸ਼ਹਿਰਾਂ ਨੂੰ ਸਭ ਤੋਂ ਜਿਆਦਾ ਪ੍ਰਦੂਸ਼ਿਤ ਸ਼ਹਿਰ ਮੰਨਿਆ ਹੈ ਪਰ ਫਿਰ ਵੀ ਸਰਕਾਰ ਨਾ ਜਾਣੇ ਕਿਉਂ ਉਨ੍ਹਾਂ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਸਬੰਧੀ ਆਈਆਂ ਰਿਪੋਰਟਾਂ ਨੂੰ ਖਾਸ ਤਵੱਜੋਂ ਨਹੀਂ ਦਿੰਦੀ ਹੈ, ਜਿਸ ਦੇ ਚੱਲਦਿਆਂ ਦੇਸ਼ ‘ਚ ਨਾ ਤਾਂ ਸਹੀ ਢੰਗ ਨਾਲ ਪ੍ਰਦੂਸ਼ਣ ਕੰਟਰੋਲ ਹੋ ਪਾ ਰਿਹਾ ਹੈ ਤੇ ਨਾ ਹੀ ਸਹੀ ਅੰਕੜੇ ਸਾਰੇ ਦੇਸ਼ ਵਾਸੀਆਂ ਦੇ ਸਾਹਮਣੇ ਆ ਰਹੇ ਹਨ ਪਰ ਵਿਦੇਸ਼ੀ ਸੰਸਥਾਵਾਂ ਦੀ ਰਿਪੋਰਟ ‘ਚ ਦਿੱਤੀ ਗਈ ਇਸ ਗੱਲ ਨਾਲ ਤਾਂ ਸਹਿਮਤ ਹੋਇਆ ਜਾ ਸਕਦਾ ਹੈ ਕਿ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਦੇਸ਼ ‘ਚ ਹੋਣ ਵਾਲੀਆਂ ਮੌਤਾਂ ਦੀ ਜੋ ਗਿਣਤੀ ਇਸ ਰਿਪੋਰਟ ‘ਚ ਦਿੱਤੀ ਗਈ ਹੈ ਉਸਦੀ ਗਿਣਤੀ ਘੱਟ ਜਾਂ ਵੱਧ ਤਾਂ ਹੋ ਸਕਦੀ ਹੈ, ਪਰ ਇਹ ਵੀ ਕੌੜੀ ਸੱਚਾਈ ਹੈ ਕਿ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਦੇਸ਼ ਦੇ ਸ਼ਹਿਰ ਦਿਨ-ਪ੍ਰਤੀਦਿਨ ਜ਼ਹਿਰੀਲੇ ਗੈਸ ਦੇ ਚੈਂਬਰ ਬਣਦੇ ਜਾ ਰਹੇ ਹਨ ਅਤੇ ਉਸ ਨਾਲ ਹੁਣ ਲੋਕ ਬੇਵਕਤੀ ਮੌਤੇ ਦੇ ਸ਼ਿਕਾਰ ਰਹੇ ਹਨ।
ਇਸ ਸੱਚਾਈ ਤੋਂ ਹੁਣ ਨਾ ਤਾਂ ਸਰਕਾਰ ਅਤੇ ਨਾ ਹੀ ਆਮ ਆਦਮੀ ਮੂੰਹ ਮੋੜ ਸਕਦਾ ਹੈ ਕਿਉਂਕਿ ਹੁਣ ਇਹ ਸਭ ਨੂੰ ਸਮਝ ਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਵਾਤਾਵਰਨੀ ਸਮੱਸਿਆ ਹੈ ਜਿਸਦਾ ਜਲਦੀ ਤੋਂ ਜਲਦੀ ਕਾਰਗਰ ਹੱਲ ਕਰਨ ਲਈ ਸਰਕਾਰ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਕਦਮ ਚੁੱਕਣੇ ਹੋਣਗੇ ਦੇਸ਼ ‘ਚ ਅੱਜ ਵੀ ਹਾਲਤ ਇਹ ਹੈ ਕਿ ਹਵਾ ਪ੍ਰਦੂਸ਼ਣ ਘੱਟ ਕਰਨ ਦੀਆਂ ਕੋਸ਼ਿਸਾਂ ਸਿਰਫ਼ ਦੇਸ਼ ਦੇ ਚੰਦ ਵੱਡੇ ਸ਼ਹਿਰਾਂ ਦਿੱਲੀ, ਮੁੰਬਈ ਆਦਿ ਵਰਗੇ ਮਹਾਂਨਗਰਾਂ ਤੱਕ ਕੇਂਦਰਿਤ ਰਹੀਆਂ ਹਨ ਇਸ ਗੰਭੀਰ ਸਮੱਸਿਆ ਦੇ ਮਸਲੇ ‘ਤੇ ਸਰਕਾਰਾਂ ਨੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਨਿਵਾਸੀਆਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ ਜੋ ਲੋਕਾਂ ਦੀ ਸਿਹਤ ਲਈ ਘਾਤਕ ਸਥਿਤੀ ਹੈ ਇਹ ਹਾਲਤ ਉਦੋਂ ਹੈ ਜਦੋਂ ਸਾਲ 2016 ‘ਚ ‘ਵਿਸ਼ਵ ਸਿਹਤ ਸੰਗਠਨ’ ਨੇ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਸੀ, ਉਨ੍ਹਾਂ ‘ਚ ਭਾਰਤ ਦੇ 10 ਸ਼ਹਿਰ ਸ਼ਾਮਲ ਸਨ ਫਿਰ ਵੀ ਹਾਲੇ ਤੱਕ ਸਰਕਾਰ ਨੇ ਛੋਟੇ ਸ਼ਹਿਰਾਂ ਤੇ ਪਿੰਡਾਂ ‘ਚ ਪ੍ਰਦੂਸ਼ਣ ਰੋਕਣ ਲਈ ਕੋਈ ਠੋਸ ਕਾਰਗਰ ਪਹਿਲ ਨਹੀਂ ਕੀਤੀ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਅਸੀਂ ਨਾ ਹੀ ਸਥਾਨਕ ਪ੍ਰਸ਼ਾਸਨ ਆਪਣੇ ਸ਼ਹਿਰਾਂ ‘ਚ ਹਵਾ ਪ੍ਰਦੂਸ਼ਣ ਦਾ ਅੰਦਾਜਾ ਠੀਕ ਤਰ੍ਹਾਂ ਲਾ ਪਾ ਰਹੇ ਹਾਂ, ਤਾਂ ਇਸਦੀ ਵਜ੍ਹਾ ਨਾਲ ਆਮ ਜਨਤਾ ਦੀ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਅੰਦਾਜ ਅਸੀਂ ਠੀਕ ਤਰ੍ਹਾਂ ਕਿਵੇਂ ਲਾ ਸਕਾਂਗੇ? ਇਸ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਘਾਟ ਦੀ ਸਥਿਤੀ ‘ਚ ਅਸੀਂ ਸੰਸਾਰਿਕ ਪੱਧਰ ‘ਤੇ ਕੀਤੇ ਜਾ ਰਹੇ ਇਨ੍ਹਾਂ ਵਿਦੇਸ਼ੀ ਅੰਕੜਿਆਂ ‘ਤੇ ਵਿਸ਼ਵਾਸ ਕਰਕੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਸਕਦੇ ਹਾਂ, ਜਦੋਂ ਤੱਕ ਕਿ ਸਾਡਾ ਢਾਂਚਾ ਪ੍ਰਭਾਵਸ਼ਾਲੀ ਰੂਪ ਨਾਲ ਵਿਕਸਿਤ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੇ ਕੋਲ ਵਿਦੇਸ਼ੀ ਅੰਕੜਿਆਂ ਅਤੇ ਰਿਪੋਰਟਾਂ ‘ਤੇ ਵਿਸ਼ਵਾਸ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਦਾ ਹੈ।
ਸਾਨੂੰ ਸਾਰਿਆਂ ਨੂੰ ਸਮਝਣਾ ਹੋਵੇਗਾ ਕਿ ਅੱਜ-ਕੱਲ੍ਹ ਸਾਡੇ ਦੇਸ਼ ਦੇ ਸਾਰੇ ਸ਼ਹਿਰਾਂ ‘ਚ ਤਰ੍ਹਾਂ-ਤਰ੍ਹਾਂ ਦਾ ਐਨਾ ਪ੍ਰਦੂਸ਼ਣ ਅਤੇ ਰੌਲਾ ਹੈ ਕਿ ਪੰਛੀ ਤੱਕ ਵੀ ਉੱਥੋਂ ਪਲਾਇਨ ਕਰਨ ਲੱਗੇ ਹਨ ਹੁਣ ਪੰਛੀਆਂ ਦੇ ਨਾਂਅ ‘ਤੇ ਸ਼ਹਿਰਾਂ ‘ਚ ਸਿਰਫ਼ ਕੁਝ ਗਿਣੇ-ਚੁਣੇ ਚੰਦ ਪ੍ਰਜਾਤੀਆਂ ਦੇ ਪੰਛੀ ਹੀ ਦੇਖਣ ਨੂੰ ਮਿਲਦੇ ਹਨ, ਅੱਜ ਸ਼ਹਿਰ ਅਤੇ ਪਿੰਡ ‘ਚ ਤਰ੍ਹਾਂ-ਤਰ੍ਹਾਂ ਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਲੋਕ ਆਏ ਦਿਨ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ ਪ੍ਰਦੂਸ਼ਣ ਦੇ ਚੱਲਦਿਆਂ ਸ਼ਹਿਰ ਦਾ ਤਾਂ ਹਰ ਦੂਜਾ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ  ਦੇ ਰੋਗਾਂ ਤੋਂ ਗ੍ਰਸਤ ਹੋ ਗਿਆ ਹੈ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸਦੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਤਾਂ ਹੁਣ ਐਨਾ ਹਵਾ ਪ੍ਰਦੂਸ਼ਣ ਵਧ ਗਿਆ ਕਿ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਐ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਦੇਸ਼ਵਾਸੀ ਸਰਕਾਰ ਦੇ ਨਾਲ ਮਿਲ ਕੇ ਫਾਇਲਾਂ ਤੋਂ ਬਾਹਰ ਆ ਕੇ ਜ਼ਮੀਨੀ ਪੱਧਰ ‘ਤੇ ਵਾਤਾਵਰਨ ਸੁਰੱਖਿਆ ਅਤੇ ਸੰਭਾਲ ਲਈ ਹਰ ਸੰਭਵ ਠੋਸ ਕਾਰਗਰ ਹੱਲ ਕਰੀਏ ਨਾ ਕਿ ਕਦੇ ਦੀਵਾਲੀ ਦੀ ਆਤਿਸ਼ਬਾਜੀ, ਕਦੇ ਪਰਾਲੀ ਸਾੜਨ, ਕਦੇ ਵਾਹਨਾਂ ਦੇ ਧੂੰਏਂ ਦੇ ਚੱਲਦਿਆਂ ਪ੍ਰਦੂਸ਼ਣ, ਕਦੇ ਉਦਯੋਗਿਕ ਇਕਾਈਆਂ ਨਾਲ ਜਾਂ ਕਦੇ  ਬੇਹੱਦ ਨਿਰਮਾਣ ਕਾਰਜਾਂ ਦੇ ਚੱਲਦਿਆਂ ਗੰਭੀਰ ਪ੍ਰਦੂਸ਼ਣ ਹੋ ਰਿਹਾ ਹੈ ‘ਤੇ ਗੱਲ ਟਾਲ ਕੇ ਆਪਣੀ ਜਿੰਮੇਵਾਰੀ ਤੋਂ ਭੱਜੀਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੋਟੇ ਕਣਾਂ ਦੇ ਪੱਧਰ ਪੁੱਜੇ 800 ਤੋਂ ਪਾਰ, ਹਵਾ ‘ਚ ਸਾਹ ਲੈਣ ਹੋਇਆ ਔਖਾ
ਸੰਦੀਪ ਸਿੰਹਮਾਰ/ਹਿਸਾਰ। ਝੋਨੇ ਦੀ ਪਰਾਲੀ ਸਾੜਨ ਨਾਲ ਹਰਿਆਣਾ ‘ਚ ਬੇਕਾਬੂ ਹੁੰਦੇ ਜਾ ਹਵਾ ਪ੍ਰਦੂਸ਼ਣ ਕਾਰਨ ਖੁੱਲ੍ਹੀ ਹਵਾ ‘ਚ ਸਾਹ ਲੈਣਾ ਦੁੱਭਰ ਹੋ ਗਿਆ ਹੈ ਇੱਕ ਹੀ ਦਿਨ ‘ਚ ਹਰਿਆਣਾ ਦੀ ਹਵਾ ਗੁਣਵੱਤਾ ਸੂਚਕਾਂਕ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਤੇ ਰਾਜਧਾਨੀ ਦਿੱਲੀ ਨੂੰ ਪਛਾੜ ਕੇ ਸਭ ਤੋਂ ਪ੍ਰਦੂਸ਼ਿਤ ਹੋ ਗਈ ਬੀਤੇ ਕੱਲ੍ਹ ਜਿੱਥੇ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 500 ਤੋਂ ਪਾਰ ਜਾਣ ‘ਤੇ ਕੇਜਰੀਵਾਲ ਸਰਕਾਰ ਨੇ ਹੈਲਥ ਐਮਰਜੰਸੀ ਐਲਾਨ ਕਰਕੇ ਦਿੱਲੀ ਦੇ ਸਕੂਲਾਂ ‘ਚ 5 ਨਵੰਬਰ ਤੱਕ ਛੁੱਟੀ ਦਾ ਐਲਾਨ ਕਰਨਾ ਪਿਆ ਸੀ ਤਾਂ ਹੁਣ ਹਰਿਆਣਾ ‘ਚ ਸਥਿਤੀ ਦਿੱਲੀ ਤੋਂ ਵੀ ਬਦਤਰ ਹੋ ਗਈ ਹੈ।
ਅੱਜ ਸੂਬੇ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ‘ਚੋਂ ਸਭ ਤੋਂ ਖਤਰਨਾਕ ਜ਼ਹਿਰਲੀ ਹਵਾ ਹਿਸਾਰ ਦੀ ਰਹੀ ਹਿਸਾਰ ਸ਼ਹਿਰ ਦੇ ਅਰਬਨ ਇਸਟੇਟ ਦੂਜਾ ਹਵਾ ਗੁਣਵੱਤਾ ਸੂਚਕਾਂਕ ਪਾਰਟੀਕੂਲਰ ਮੈਟਰ ਆਪ ਟੂ 2.5 (ਛੋਟੇ ਕਣ) ਤੇ 10 (ਵੱਡੇ ਕਣ) ਦਾ ਪੱਧਰ 800 ਤੋਂ ਪਾਰ ਪਹੁੰਚ ਗਿਆ ਦੁਪਹਿਰ ਬਾਅਦ ਤੱਕ ਵੀ 799 ‘ਤੇ ਹੀ ਰੁਕਿਆ ਰਿਹਾ ਚਿੰਤਾ ਦੀ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਹਿਸਾਰ ਦਾ 2.5 ਹਵਾ ‘ਚ ਛੋਟੇ ਕਣਾਂ ਦਾ ਪੱਧਰ 460 ਵੀ ਕਰਾਸ ਨਹੀਂ ਕਰ ਸਕਿਆ ਸੀ।
ਹਿਸਾਰ ਦੀ ਆਬੋਹਵਾ ਨੂੰ ਵਿਸ਼ਵ ਹਵਾ ਪ੍ਰਦੂਸ਼ਣ:
ਅਸਲ ਸਮਾਂ ਹਵਾ ਗੁਣਵੱਤਾ ਸੂਚਕਾਂਕ ਨੇ ਵੀ ਆਪਣੇ ਹਵਾ ਗੁਣਵੱਤਾ ਸਕੇਲ ‘ਤੇ ਹਿਸਾਰ ਦੀ ਹਵਾ ਨੂੰ ਖਤਰਨਾਕ ਕਰਾਰ ਦਿੱਤਾ ਹੈ ਹਿਸਾਰ ‘ਚ ਅਚਾਨਕ ਵੱਡੇ ਹਵਾ ਪ੍ਰਦੂਸ਼ਣ ਤੋਂ ਚਿੰਤਤ ਕਮਿਸ਼ਨਰ ਅਸ਼ੋਕ ਕੁਮਾਰ ਮੀਣਾ ਨੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਮਰਜੰਸੀ ਬੋਰਡ ਵੀ ਸੱਦੀ ਡੀਸੀ ਮੀਣਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਖੇਤੀ ਵਿਭਾਗ ਨੂੰ ਸਾਂਝੀਆਂ ਟੀਮਾਂ ਬਣਾ ਕੇ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕਥਾਮ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ।ਜੇਕਰ ਸਮੇਂ ਸਿਰ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਨਾਲ ਖੇਤਾਂ ‘ਚ ਪਰਾਲੀ ਨਾ ਸਾੜਨ ਸਬੰਧੀ ਅਭਿਆਨ ਚਲਾਉਂਦੇ ਤਾਂ ਅੱਜ ਹਰਿਆਣਾ ਦਿੱਲੀ ਐਨਸੀਆਰ ਦੀ ਪ੍ਰਦੂਸ਼ਣ ਦੀ ਦ੍ਰਿਸ਼ਟੀ ਤੋਂ ਅਜਿਹੀ ਖਤਰਨਾਕ ਹਾਲਤ ਨਾ ਹੁੰਦੀ।
ਕੇਂਦਰ ਨੂੰ ਚਿੱਠੀ ‘ਚ ਅਮਰਿੰਦਰ ਬੋਲੇ, ਪੰਜਾਬ ਦੇ ਨਾਲ ਬਾਕੀ ਦੇਸ਼ ਵੀ ਜ਼ਿੰਮੇਵਾਰ
ਇਸ ਦਰਮਿਆਨ ਦਿੱਲੀ ‘ਚ ਪ੍ਰਦੂਸ਼ਣ ਤੇ ਖੇਤਾ ‘ਚ ਪਰਾਲੀ ਸਾੜੇ ਜਾਣ ਸਬੰਧੀ ਸਿਆਸੀ ਜੰਗ ਛਿੜ ਗਈ ਹੈ ਪੰਜਾਬ ਦੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਤੁਰੰਤ ਸਹਾਇਤਾ ਦੀ ਮੰਗ ਕੀਤੀ ਹੈ ਉਨ੍ਹਾਂ ਕੇਂਦਰ ਨੂੰ ਲਿਖੀ ਚਿੱਠੀ ‘ਚ ਕਿਹਾ, ‘ਮੈਂ ਇਹ ਚਿੱਠੀ ਇਸ ਲਈ ਨਹੀਂ ਲਿਖ ਰਿਹਾ ਹਾਂ ਕਿ ਪੰਜਾਬ ਸੂਬੇ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਸਕਾਂ ਸਾਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਪਰ ਬਾਕੀ ਦੇਸ਼ ਵੀ ਇਸ ਲਈ ਓਨਾ ਹੀ ਜ਼ਿੰਮੇਵਾਰ ਹੈ ਤੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਵੀ’।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਹਿਰੀਲੀ ਸ਼ਰਾਬ ਪੀਣ ਨਾਲ 27 ਦੀ ਮੌਤ, 302 ਬਿਮਾਰ
ਇਰਾਨ ‘ਚ 1979 ਤੋਂ ਲੱਗੀ ਹੋਈ ਹੈ ਸ਼ਰਾਬ ‘ਤੇ ਪਾਬੰਦੀ
ਤੇਹਰਾਨ, ਏਜੰਸੀ।
ਇਰਾਨ ਦੇ ਵੱਖ-ਵੱਖ ਸੂਬਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 302 ਲੋਕ ਬਿਮਾਰ ਹੋ ਗਏ ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰੇਡੀਓ ਫ੍ਰੀ ਯੂਰਪ/ ਰੇਡੀਓ ਲਿਬਰਟੀ ਅਤੇ ਇਰਾਨੀਅਨ ਲੇਬਰ ਨਿਊਜ਼ ਏਜੰਸੀ ਨੇ ਰਾਜ ਆਪਾਤਕਾਲ ਸੇਵਾ ਦੇ ਬੁਲਾਰੇ ਮੋਜਤਬਾ  ਖਾਲਿਦੀ ਨੇ ਦੱਸਿਆ ਕਿ ਹਾਲ ਹੀ ‘ਚ ਪੂਰੇ ਇਰਾਨ ‘ਚ 302 ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸ੍ਰੀ ਖਾਲਿਦੀ ਨੇ ਦੱਸਿਆ ਕਿ ਕਿ ਹੋਰਮੋਜਗਨ, ਉਤਰੀ ਖੋਰਾਸਾਨ, ਅਲਬੋਰਜ, ਕੋਹਗਿਲੁਯੇਹ ਅਤੇ ਬੋਅਰ ਅਹਿਮਦ ਰਾਜ ‘ਚ ਮੌਤਾਂ ਹੋਈਆਂ ਹਨ।
ਜਿਕਰਯੋਗ ਹੈ ਕਿ ਇਰਾਨ ‘ਚ 1979 ਤੋਂ ਸ਼ਰਾਬ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਦਾ ਉਲੰਘਣ ਕਰਨ ‘ਤੇ ਨਗਦ ਜੁਰਮਾਨਾ ਅਤੇ ਸਖ਼ਤ ਸਜ਼ਾ ਦੀ ਤਜਵੀਜ ਹੈ। ਇਸ ਦੇ ਬਾਵਜੂਦ ਕਈ ਇਰਾਨੀ ਲੋਕ ਵਿਦੇਸ਼ੀ ਅਤੇ ਦੇਸ਼ੀ ਸ਼ਰਾਬ ਪੀਂਦੇ ਹਨ ਜੋ ਗੈਰ ਕਾਨੂੰਨੀ ਤੌਰ ‘ਤੇ ਬਜ਼ਾਰ ‘ਚ ਮੁਹੱਈਆ ਹੈ। ਬੰਦਰ ਅੱਬਾਸ ਦੇ ਪੁਲਿਸ ਮੁਖੀ ਇਸਮਾਇਲ ਮਸ਼ਾਯੇਖ ਨੇ ਦੱਸਿਆ ਕਿ ਇੱਕ ਸ਼ਾਦੀਸ਼ੁਦਾ ਜੋੜੇ ਨੂੰ ਜ਼ਹਿਰੀਲੀ ਸ਼ਰਾਬ ਬਣਾਉਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸ਼ੱਕੀ ਵਿਤਰਕ ਨੂੰ ਹਿਰਾਸਤ ‘ਚ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਹਿਰੀਲਾ ਖਾਣਾ ਖਾਣ ਕਾਰਨ ਲੜਕੀ ਦੀ ਮੌਤ
ਮਾਤਾ ਪਿਤਾ ਦੀ ਹਾਲਤ ਗੰਭੀਰ
ਸੁਨੀਲ ਚਾਵਲਾ, ਸਮਾਣਾ: ਸਥਾਨਕ ਨਾਭਾ ਕਾਲੋਨੀ ਵਿਖੇ ਜ਼ਹਿਰੀਲਾ ਖਾਣਾ ਖਾਣ ਕਾਰਨ 16 ਸਾਲਾਂ ਲੜਕੀ ਦੀ ਮੌਤ ਹੋ ਗਈ ਜਦਕਿ ਲੜਕੀ ਦੇ ਮਾਤਾ ਪਿਤਾ ਜਿੰਦਗੀ ਅਤੇ ਮੌਤ ਨਾਲ ਲੜਾਈ ਲੜ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਾਭਾ ਕਾਲੋਨੀ ਵਿਖੇ ਟੇਲਰ ਦਾ ਕੰਮ ਕਰਦੇ ਗੁਰਮੀਤ ਸਿੰਘ (36) ਆਪਣੀ ਪਤਨੀ ਜਸਵਿੰਦਰ ਕੌਰ, 16 ਸਾਲਾ ਲੜਕੀ ਮੋਨਾ ਅਤੇ ਇੱਕ 3 ਸਾਲਾ ਲੜਕੀ ਨਾਲ ਰਹਿੰਦਾ ਸੀ। ਗੁਆਂਢੀਆਂ ਦੇ ਦੱਸੇ ਅਨੁਸਾਰ ਅੱਜ ਸਵੇਰੇ ਗੁਰਮੀਤ ਸਿੰਘ ਦੀ 3 ਸਾਲਾ ਲੜਕੀ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਉਸਦੇ ਮਾਤਾ ਪਿਤਾ ਅਤੇ ਵੱਡੀ ਭੈਣ ਸੁੱਤੇ ਪਏ ਹਨ ਤੇ ਉੱਠ ਨਹੀਂ ਰਹੇ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਲੜਕੀ ਮੋਨਾ ਦਮ ਤੋੜ ਚੁੱਕੀ ਸੀ ਜਦੋਂਕਿ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਸੀ।
ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ‘ਚ ਲੈ ਗਏ ਜਿੱਥੇ ਦੋਵੇਂ ਪਤੀ ਪਤਨੀ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਸਪਤਾਲ ‘ਚ ਇਲਾਜ ਦੌਰਾਨ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਜਿਹਾ ਕੀ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਪਤੀ-ਪਤਨੀ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲ ਦੀ ਡਾਕਟਰ ਡਾ.ਜੌਹਰੀ ਨੇ ਦੱਸਿਆ ਕਿ ਇਨ੍ਹਾਂ ਨੇ ਜਰੂਰ ਜ਼ਹਿਰੀਲਾ ਖਾਣਾ ਖਾਧਾ ਸੀ ਜਿਸ ਕਾਰਨ ਇਨ੍ਹਾਂ ਦੀ ਹਾਲਤ ਅਜਿਹੀ ਹੋਈ। ਇਸ ਬਾਰੇ ਜਦੋਂ ਸਿਟੀ ਪੁਲਿਸ ਦੇ ਸਬ ਇੰਸਪੈਕਟਰ ਭਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਹਸਪਤਾਲ ਵਿਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਫਿਲਹਾਲ ਉਹ ਕੁੱਝ ਵੀ ਦੱਸਣ ਤੋਂ ਅਸਮਰਥ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰ ਵਿਚ ਕੋਈ ਵੱਡਾ ਨਾ ਹੋਣ ਕਾਰਨ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਪੂਰਥਲਾ, 21 ਜੂਨ।ਸ਼ਹਿਰ ਵਿੱਚ ਗਰੀਬ ਤੋਂ ਤੰਗ ਆਏ ਇੱਕ ਪਰਿਵਾਰ ਦੇ 7 ਬੱਚਿਆਂ ਵਿੱਚੋਂ 6 ਨੇ ਜਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।ਇੱਕ ਜਣੇ ਦੀ ਹਾਲਤ ਗੰਭੀਰ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਸ ਨੂੰ ਸੁਸਾਇਡ ਨੋਟ ਮਿਲਿਆ
ਜਾਣਕਾਰੀ ਮੁਤਾਬਕ ਕਪੂਰਥਲਾ ਦੇ ਲਕਸ਼ਮੀ ਨਗਰ ‘ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਰਾਜ ਕਿਸ਼ੋਰ ਠਾਕੁਰ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਜਿਸ ਕਾਰਨ ਪਰਿਵਾਰ ਦੇ ਕੁਲ 7 ਬੱਚਿਆਂ ‘ਚੋਂ 6 ਨੇ ਮੰਗਲਵਾਰ ਨੂੰ ਬਰਗਰ ‘ਚ ਕਿਸੇ ਜ਼ਹਿਰੀਲੀ ਚੀਜ਼ ਨੂੰ ਮਿਲਾ ਕੇ ਖਾ ਲਿਆ, ਜਿਸ ਤੋਂ ਬਾਅਦ 5 ਦੀ ਮੌਤ ਹੋ ਗਈ ਅਤੇ ਪਰਿਵਾਰ ਦਾ ਇਕ ਮੈਂਬਰ ਸਰਕਾਰੀ ਹਸਪਤਾਲ ‘ਚ ਇਲਾਜ ਅਧੀਨ ਹੈ। ਪੁਲਸ ਨੂੰ ਪਰਿਵਾਰ ਦੇ ਵੱਡੇ ਬੇਟੇ ਅਭਿਨੰਦਨ ਦੀ ਜੇਬ ‘ਚੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ‘ਚ ਉਸ ਨੇ ਆਰਥਿਤ ਤੰਗੀ ਅਤੇ ਮਾਤਾ-ਪਿਤਾ ਦੀ ਪਰੇਸ਼ਾਨੀ ਦਾ ਜ਼ਿਕਰ ਕਰਦੇ ਹੋਏ ਬਹੁਤ ਹੀ ਭਾਵੁਕ ਢੰਗ ਨਾਲ ਅਪਾਣੇ ਬਾਕੀ ਪਰਿਵਾਰਕ ਸਾਥੀਆਂ ਨਾਲ ਜੀਵਨ ਲੀਲਾ ਖਤਮ ਕਰਨ ਦਾ ਜ਼ਿਕਰ ਕੀਤਾ ਹੈ।
ਪਰਿਵਾਰ ਦੇ ਮੁਖੀ ਰਾਜ ਕੁਮਾਰ ਮੁਤਾਬਕ ਉਨ੍ਹਾਂ ਦਾ ਵੱਡਾ ਬੇਟਾ ਆਗਿਆਕਰੀ ਅਤੇ ਸਮਝਦਾਰ ਸੀ ਪਰ ਘਰ ‘ਚ ਤੰਗੀ ਅਤੇ ਉਸ ਦੀ ਮਾਸੂਮੀਅਤ ਦੇ ਚੱਲਦੇ ਇਹ ਘਟਨਾ ਵਾਪਰੀ।
ਇਸ ਘਟਨਾ ਦੇ ਬਾਅਦ ਜਿਥੇ ਇਕ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕਾਂ ਦੀ ਖੁਦਕੁਸ਼ੀ ਲਈ ਕਿਸੇ ਜ਼ਹਿਰੀਲੀ ਚੀਜ਼ ਦੇ ਨਿਗਲਣ ਦੀ ਪੁਸ਼ਟੀ ਕੀਤੀ ਹੈ ਤਾਂ ਉਥੇ ਹੀ ਪੁਲਸ ਨੇ ਸੁਸਾਇਡ ਨੋਟ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।