UNICEF - Sach Kahoon Punjabi

UNICEF: ਜਲਵਾਯੂ ਬਦਲਾਅ ਨਾਲ ਬੱਚਿਆਂ ਦਾ ਜੀਵਨ ਖ਼ਤਰੇ ’ਚ
UNICEF: ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ) ਦੀ ਰਿਪੋਰਟ ‘ਲਰਨਿੰਗ ਇੰਟਰਪਟੇਡ: ਗਲੋਬਲ ਸਨੈਪਸ਼ਾਟ ਆਫ ਕਲਾਈਮੇਟ-ਰਿਲੇਟੇਡ ਸਕੂਲ ਡਿਸਰਪਸ਼ੰਸ ਇਨ 2024’ ਨੇ ਜਲਵਾਯੂ ਬਦਲਾਅ ਦੇ ਅਸਰਾਂ ’ਤੇ ਇੱਕ ਮਹੱਤਵਪੂਰਨ ਅਤੇ ਹੈਰਾਨ ਕਰਨ ਵਾਲੀ ਤਸਵੀਰ ਪੇਸ਼ ਕੀਤੀ ਹੈ ਇਸ ਰਿਪੋਰਟ ’ਚ ਜਲਵਾਯੂ ਬਦਲਾਅ ਕਾਰਨ ਬੱਚਿਆਂ ’ਚ ਹੋਣ ਵਾਲੇ ਸਰੀਰਕ, ਮਾਨਸਿਕ, ਵਿੱਦਿਅਕ ਅਤੇ ਸਿਹਤ ਸਬੰਧਿਤ ਅਸਰਾਂ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ ਹੁਣ ਤੱਕ ਜਲਵਾਯੂ ਬਦਲਾਅ ਅਤੇ ਗਲੋਬਲ ਵਾਰਮਿੰਗ ਦੇ ਵਾਤਾਵਰਨ ਅਤੇ ਖੇਤੀ ’ਤੇ ਅਸਰਾਂ ਬਾਰੇ ਕਈ ਅਧਿਐਨ ਸਾਹਮਣੇ ਆਏ ਸਨ, ਪਰ ਬੱਚਿਆਂ ਦੀ ਸਿੱਖਿਆ ’ਤੇ ਇਸ ਦੇ ਅਸਰ ’ਤੇ ਇਹ ਪਹਿਲਾ ਗੰਭੀਰ ਅਧਿਐਨ ਹੈ, ਜੋ ਪੂਰੀ ਦੁਨੀਆ ਦੇ ਨੀਤੀ-ਘਾੜਿਆਂ, ਸਿੱਖਿਆ ਮਾਹਿਰਾਂ, ਅਤੇ ਮਾਪਿਆਂ ਨੂੰ ਗੰਭੀਰ ਚਿੰਤਾ ’ਚ ਪਾਉਣ ਲਈ ਬਹੁਤ ਹੈ।

ਇਹ ਖਬਰ ਵੀ ਪੜ੍ਹੋ : Punjab News: ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ’ਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ : ਗੋਇਲ

ਇਹ ਰਿਪੋਰਟ ਸਰਕਾਰਾਂ ’ਤੇ ਵੀ ਦਬਾਅ ਪਾ ਰਹੀ ਹੈ ਕਿ ਉਹ ਜਲਵਾਯੂ ਬਦਲਾਅ ਦੇ ਬੱਚਿਆਂ ਅਤੇ ਸਿੱਖਿਆ ’ਤੇ ਹੋਣ ਵਾਲੇ ਖ਼ਤਰਨਾਕ ਅਸਰਾਂ ਨੂੰ ਘੱਟ ਕਰਨ ਲਈ ਤੁਰੰਤ ਪ੍ਰਭਾਵਸ਼ਾਲੀ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਰਿਪੋਰਟ ਅਨੁਸਾਰ, 2024 ’ਚ ਭਾਰਤ ’ਚ ਲੱਗਭੱਗ 5 ਕਰੋੜ ਵਿਦਿਆਰਥੀਆਂ ਦੀ ਸਿੱਖਿਆ ’ਤੇ ਲੂ ਅਤੇ ਵਧੇਰੇ ਗਰਮੀ ਦਾ ਗੰਭੀਰ ਅਸਰ ਪਿਆ ਓਸਲੋ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪੋਸਟ-ਡਾਕਟੋਰਲ ਫੈਲੋ ਡਾ. ਕੇਟਲਿਨ ਐਮ. ਪ੍ਰੇਂਟਿਸ ਅਤੇ ਉਨ੍ਹਾਂ ਦੇ ਸਹਿਕਰਮਚਾਰੀਆਂ ਨੇ ਜਲਵਾਯੂ ਬਦਲਾਅ ਦੇ ਇਸ ਅਸਰ ’ਤੇ ਵਿਸਥਾਰਿਤ ਅਧਿਐਨ ਕੀਤਾ ਹੈ, ਜੋ ‘ਨੇਚਰ ਕਲਾਈਮੇਟ ਚੇਂਜ’ ਪੱਤ੍ਰਿਕਾ ’ਚ ਪ੍ਰਕਾਸ਼ਿਤ ਹੋਇਆ ਹੈ। UNICEF

ਇਸ ਅਧਿਐਨ ’ਚ ਖਾਸ ਤੌਰ ’ਤੇ ਦੱਖਣੀ ਏਸ਼ੀਆ ਦੇ ਦੇਸ਼ਾਂ, ਜਿਵੇਂ ਭਾਰਤ, ਬੰਗਲਾਦੇਸ਼ ਅਤੇ ਕੰਬੋਡੀਆ ’ਚ ਅਪਰੈਲ ਮਹੀਨੇ ’ਚ ਆਉਣ ਵਾਲੀਆਂ ਬੇਹੱਦ ਗਰਮ ਹਵਾਵਾਂ (ਹੀਟਵੇਵ) ਕਾਰਨ ਸਿੱਖਿਆ ਵਿਵਸਥਾ ’ਤੇ ਪਏ ਨਕਾਰਾਤਮਕ ਅਸਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਭਾਰਤ ਨੂੰ ਜਲਵਾਯੂ ਬਦਲਾਅ ਦੇ ਸੰਦਰਭ ’ਚ ਇੱਕ ਬੇਹੱਦ ਸੰਵੇਦਨਸ਼ੀਲ ਦੇਸ਼ ਮੰਨਿਆ ਗਿਆ ਹੈ ਰਿਪੋਰਟ ਅਨੁਸਾਰ, ਸਾਲ 2024 ’ਚ ਦੁਨੀਆ ਦੇ 85 ਦੇਸ਼ਾਂ ’ਚ ਕੁੱਲ 24.2 ਕਰੋੜ ਬੱਚਿਆਂ ਦੀ ਪੜ੍ਹਾਈ ਮੌਸਮ ਦੇ ਉਲਟ ਹਾਲਾਤਾਂ ਕਾਰਨ ਪ੍ਰਭਾਵਿਤ ਹੋਈ ਇਸ ਦਾ ਮਤਲਬ ਇਹ ਹੈ ਕਿ ਹਰ ਸੱਤ ’ਚੋਂ ਇੱਕ ਬੱਚਾ ਜਲਵਾਯੂ ਸੰਕਟ ਕਾਰਨ ਕਦੇ ਨਾ ਕਦੇ ਸਕੂਲ ਨਹੀਂ ਜਾ ਸਕਿਆ ਖੋਜ ’ਚ ਇਹ ਵੀ ਦੱਸਿਆ ਗਿਆ ਕਿ ਵਧਦੀ ਗਰਮੀ ਅਤੇ ਜ਼ਿਆਦਾ ਗਰਮ ਦਿਨਾਂ ਨੇ ਨਾ ਸਿਰਫ਼ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ। UNICEF

ਸਗੋਂ ਉਨ੍ਹਾਂ ਦੇ ਪ੍ਰੀਖਿਆ ਨਤੀਜਿਆਂ ਨੂੰ ਵੀ ਖਰਾਬ ਕੀਤਾ ਰਿਪੋਰਟ ਨੇ ਚਿਤਵਾਨੀ ਦਿੱਤੀ ਹੈ ਕਿ ਜੇਕਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ, ਤਾਂ ਸਾਲ 2050 ਤੱਕ ਬੱਚਿਆਂ ਦੇ ਵਧੇਰੇ ਗਰਮੀ ਅਤੇ ਲੂ ਦੇ ਸੰਪਰਕ ’ਚ ਆਉਣ ਦੀ ਸੰਭਾਵਨਾ ਅੱਠ ਗੁਣਾ ਵਧ ਸਕਦੀ ਹੈ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਲਵਾਯੂ ਬਦਲਾਅ ਨਾ ਸਿਰਫ਼ ਬੱਚਿਆਂ ਦੀ ਸਿੱਖਿਆ, ਸਗੋਂ ਉਨ੍ਹਾਂ ਦੇ ਸਮੁੱਚੇ ਭਵਿੱਖ ਨੂੰ ਵੀ ਗੰਭੀਰ ਖਤਰੇ ’ਚ ਪਾ ਰਿਹਾ ਹੈ ਜੇਕਰ ਇਸ ਸੰਕਟ ਨਾਲ ਨਜਿੱਠਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ, ਤਾਂ ਇਸ ਦੇ ਲੰਮੇ ਸਮੇਂ ਦੇ ਨਤੀਜੇ ਨਾ ਸਿਰਫ਼ ਸਿੱਖਿਆ ’ਤੇ ਸਗੋਂ ਬੱਚਿਆਂ ਦੇ ਸਮੁੱਚੇ ਵਿਕਾਸ ’ਤੇ ਵੀ ਡੂੰਘਾ ਅਸਰ ਪਾਉਣਗੇ ਜਲਵਾਯੂ ਬਦਲਾਅ ਦਾ ਬੱਚਿਆਂ ’ਤੇ ਅਸਰ ਸਰੀਰਕ, ਮਾਨਸਿਕ ਅਤੇ ਵਿੱਦਿਅਕ ਤਿੰਨਾਂ ਦ੍ਰਿਸ਼ਟੀਕੋਣਾਂ ਨਾਲ ਖ਼ਤਰਨਾਕ ਹੋ ਸਕਦਾ ਹੈ। UNICEF

ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਖਤਰਾ ਵਧ ਜਾਂਦਾ ਹੈ ਹੈਜਾ, ਮਲੇਰੀਆ, ਡੇਂਗੂ, ਅਤੇ ਜੀਕਾ ਵਰਗੀਆਂ ਬਿਮਾਰੀਆਂ ਬੱਚਿਆਂ ਦੇ ਜੀਵਨ ਲਈ ਖ਼ਤਰਨਾਕ ਹੋ ਸਕਦੀਆਂ ਹਨ ਗਰਭ-ਅਵਸਥਾ ਦੌਰਾਨ ਵਧੇਰੇ ਗਰਮੀ ਦੇ ਸੰਪਰਕ ’ਚ ਆਉਣ ਨਾਲ ਬੱਚਿਆਂ ਦੇ ਜਨਮ ਸਮੇਂ ਘੱਟ ਵਜ਼ਨ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਇਸ ਤੋਂ ਇਲਾਵਾ, ਜਲਵਾਯੂ ਬਦਲਾਅ ਕਾਰਨ ਵਧ ਰਹੇ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ’ਚ ਆਉਣ ਨਾਲ ਬੱਚਿਆਂ ਦੀ ਸਿਹਤ ’ਤੇ ਹੋਰ ਵੀ ਮਾੜਾ ਅਸਰ ਪੈ ਸਕਦਾ ਹੈ ਮਾਨਸਿਕ ਸਿਹਤ ਵੀ ਇਸ ਸੰਕਟ ਨਾਲ ਪ੍ਰਭਾਵਿਤ ਹੁੰਦੀ ਹੈ ਬੱਚਿਆਂ ’ਚ ਟੈਨਸ਼ਨ, ਚਿੰਤਾ, ਨੀਂਦ ਸਬੰਧੀ ਵਿਕਾਰ ਅਤੇ ਸਿੱਖਣ ’ਚ ਮੁਸ਼ਕਲਾਂ ਵਰਗੀਆਂ ਸਮੱਸਿਆਵਾਂ ਉੱਭਰ ਸਕਦੀਆਂ ਹਨ ਬੱਚੇ ਬਾਲਗਾਂ ਦੀ ਤੁਲਨਾ ’ਚ ਜਲਵਾਯੂ ਅਤੇ ਵਾਤਾਵਰਨ ਬਦਲਾਵਾਂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ।

ਉਹ ਹੜ੍ਹ, ਸੋਕਾ, ਤੂਫਾਨ ਅਤੇ ਗਰਮੀ ਵਰਗੀਆਂ ਮੌਸਮੀ ਘਟਨਾਵਾਂ ਨਾਲ ਨਜਿੱਠਣ ’ਚ ਬਾਲਗਾਂ ਤੋਂ ਘੱਟ ਸਮਰੱਥ ਹੁੰਦੇ ਹਨ ਇਸ ਦੇ ਨਤੀਜੇ ਵਜੋਂ ਬੱਚਿਆਂ ਲਈ ਇਹ ਸੰਕਟ ਉਨ੍ਹਾਂ ਦੀ ਹੋਂਦ, ਸੁਰੱਖਿਆ, ਵਿਕਾਸ ਅਤੇ ਸਮਾਜਿਕ ਭਾਗੀਦਾਰੀ ਦੇ ਮੌਲਿਕ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਲਵਾਯੂ ਬਦਲਾਅ ਦੇ ਹੋਰ ਅਸਰਾਂ ’ਚ ਬੱਚਿਆਂ ਦੇ ਅਨਾਥ ਹੋਣ, ਤਸਕਰੀ, ਬਾਲ ਮਜ਼ਦੂਰੀ, ਸਿੱਖਿਆ ਅਤੇ ਵਿਕਾਸ ਦੇ ਮੌਕਿਆਂ ਦਾ ਨੁਕਸਾਨ, ਪਰਿਵਾਰ ਤੋਂ ਵੱਖ ਹੋਣਾ, ਬੇਘਰ ਹੋਣਾ ਅਤੇ ਮਾਨਸਿਕ ਕਮਜ਼ੋਰੀ ਸ਼ਾਮਲ ਹਨ ਇਹ ਸੰਕਟ ਪੂਰੀ ਦੁਨੀਆ ’ਚ ਮੌਜੂਦ ਹੈ, ਪਰ ਵਿਸ਼ੇਸ਼ ਰੂਪ ਨਾਲ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਇਸ ਦਾ ਅਸਰ ਜ਼ਿਆਦਾ ਹੈ ਜਲਵਾਯੂ ਬਦਲਾਅ ਖਿਲਾਫ ਸੰਸਾਰਿਕ ਯਤਨਾਂ ਦੀ ਕਮੀ ਨੇ ਇਸ ਸੰਕਟ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। UNICEF

ਅਮੀਰ ਅਤੇ ਤਾਕਤਵਰ ਦੇਸ਼ਾਂ ਵੱਲੋਂ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰਨਾ ਜਲਵਾਯੂ ਬਦਲਾਅ ਦੇ ਅਸਰਾਂ ਨੂੰ ਹੋਰ ਹੱਲਾਸ਼ੇਰੀ ਦੇ ਰਿਹਾ ਹੈ ਪਿਛਲੇ ਸਾਲ ’ਚ ਹੀ ਜਲਵਾਯੂ ਬਦਲਾਅ ਦੇ ਖਤਰਨਾਕ ਅਸਰਾਂ ਨੇ ਪੂਰੀ ਦੁਨੀਆ ਨੂੰ ਚਿੰਤਿਤ ਕਰ ਦਿੱਤਾ ਹੈ ਜੇਕਰ ਸੰਸਾਰਿਕ ਤਾਪਮਾਨ ’ਚ ਹੋਰ ਵਾਧਾ ਹੁੰਦਾ ਹੈ, ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਭਿਆਨਕ ਸੰਕਟ ਬਣ ਸਕਦਾ ਹੈ ਭਾਰਤ ਨੂੰ ਜਲਵਾਯੂ ਬਦਲਾਅ ਦੇ ਅਸਰਾਂ ਨਾਲ ਨਜਿੱਠਣ ਲਈ ਗੰਭੀਰ ਕਦਮ ਚੁੱਕਣੇ ਹੋਣਗੇ ਸਰਕਾਰ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਬੱਚਿਆਂ ਅਤੇ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਮਜ਼ਬੂਤ ਹੋਣ ਅਤੇ ਬੱਚਿਆਂ ’ਤੇ ਜਲਵਾਯੂ ਬਦਲਾਅ ਦੇ ਅਸਰਾਂ ਦੀ ਪਛਾਣ ਕੀਤੀ ਜਾਵੇ ਜਲਵਾਯੂ ਬਦਲਾਅ ਕਾਰਨ ਪ੍ਰਭਾਵਿਤ ਦੇਸ਼ਾਂ ਨੂੰ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੰਸਾਰਿਕ ਮੰਚਾਂ ’ਤੇ ਆਪਣੀ ਵਚਨਬੱਧਤਾ ਵਧਾਉਣੀ ਹੋਵੇਗੀ। UNICEF

ਇਸ ਦੇ ਨਾਲ ਹੀ, ਜਲਵਾਯੂ ਬਦਲਾਅ ਦੇ ਅਸਰਾਂ ਦਾ ਮੁਲਾਂਕਣ ਕਰਨ ਲਈ ਵਿਆਪਕ ਖੋਜ ਅਤੇ ਅਧਿਐਨ ਦੀ ਲੋੜ ਹੈ ਜੇਕਰ ਸਮਾਂ ਰਹਿੰਦੇ ਠੋਸ ਕਦਮ ਨਾ ਚੁੱਕੇ ਗਏ, ਤਾਂ ਇਸ ਦੇ ਅਸਰ ਚਿਰਕਾਲੀ ਹੋ ਸਕਦੇ ਹਨ ਸਮੁੱਚੇ ਤੌਰ ’ਤੇ, ਜਲਵਾਯੂ ਬਦਲਾਅ ਨੇ ਦੁਨੀਆ ਦੇ ਬੱਚਿਆਂ ਦੇ ਭਵਿੱਖ ਨੂੰ ਖਤਰੇ ’ਚ ਪਾ ਦਿੱਤਾ ਹੈ ਜੇਕਰ ਅਸੀਂ ਇਸ ਸੰਕਟ ਤੋਂ ਬਚਣਾ ਹੈ, ਤਾਂ ਸਾਨੂੰ ਜਲਵਾਯੂ ਬਦਲਾਅ ਸਬੰਧੀ ਤੁਰੰਤ ਕਾਰਵਾਈ ਕਰਨੀ ਹੋਵੇਗੀ ਇਹ ਸਿਰਫ਼ ਵਾਤਾਵਰਨ ਦਾ ਸੰਕਟ ਨਹੀਂ ਹੈ, ਸਗੋਂ ਇਹ ਬੱਚਿਆਂ ਦੀ ਹੋਂਦ, ਵਿਕਾਸ, ਅਤੇ ਸਿੱਖਿਆ ਦਾ ਸੰਕਟ ਵੀ ਹੈ ਸਾਨੂੰ ਜਲਵਾਯੂ ਬਦਲਾਅ ਦੇ ਅਸਰਾਂ ਨੂੰ ਘੱਟ ਕਰਨ ਲਈ ਠੋਸ ਨੀਤੀਆਂ ਅਤੇ ਸੰਸਾਰਿਕ ਸਹਿਯੋਗ ਦੀ ਲੋੜ ਹੈ ਜੇਕਰ ਅਸੀਂ ਹੁਣ ਵੀ ਚੁੱਪ ਰਹੇ, ਤਾਂ ਇਹ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਵੱਡੀ ਨਾਸਮਝੀ ਅਤੇ ਅਪਰਾਧ ਸਾਬਤ ਹੋਵੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਲਲਿਤ ਗਰਗ

ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੇਸਡਰ ਬਣੀ ਹਿਮਾ
ਹਿਮਾ ਇਸ ਨਾਲ ਸਚਿਨ ਤੇਂਦੁਲਕਰ,ਅਮਿਤਾਭ ਬੱਚਨ,  ਜਿਹੀਆਂ ਸ਼ਖ਼ਸ਼ੀਅਤਾਂ ਦੀ ਸ਼੍ਰੇਣੀ ‘ਚ ਆ ਗਈ ਹੈ

ਬੱਚਿਆਂ ਦੇ ਹੱਕਾਂ ਤੇ ਜਰੂਰਤਾਂ ਬਾਰੇ ਜਾਗਰੂਕਤਾ ਵਧਾਉਣ, ਬੱਚਿਆਂ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ‘ਚ ਹਿੱਸਾ ਲਵੇਗੀ ਹਿਮਾ

ਨਵੀਂ ਦਿੱਲੀ, 14 ਨਵੰਬਰ

ਭਾਰਤੀ ਅਥਲੈਟਿਕਸ ਦੀ ਨਵੀਂ ਸਨਸਨੀ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਦੌੜਾਕ ਹਿਮਾ ਦਾਸ ਨੂੰ ਯੂਨੀਸੇਫ ਇੰਡੀਆ ਨੇ ਆਪਣਾ ਪਹਿਲਾ ਯੂਥ ਅੰਬੈਸਡਰ ਬਣਾਇਆ ਹੈ ਹਿਮਾ ਇਸ ਕਰਾਰ ਦੇ ਨਾਲ ਅਮਿਤਾਭ ਬੱਚਨ, ਸਚਿਨ ਤੇਂਦੁਲਕਰ ਅਤੇ ਪ੍ਰਿਅੰਕਾ ਚੋਪੜਾ ਜਿਹੀਆਂ ਸ਼ਖ਼ਸ਼ੀਅਤਾਂ ਦੀ ਸ਼੍ਰੇਣੀ ‘ਚ ਆ ਗਈ Âੈ ਜੋ ਯੂਨੀਸੇਫ ਦੇ ਅੰਬੈਸਡਰ ਹਨ

18 ਸਾਲਾ ਹਿਮਾ ਨੇ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਤਹਿਲਕਾ ਮਚਾਇਆ ਸੀ ਅਤੇ ਇਸ ਸਾਲ ਏਸ਼ੀਆਈ ਖੇਡਾਂ ‘ਚ ਉਸਨੇ ਚਾਂਦੀ ਅਤੇ ਸੋਨ ਤਮਗਾ ਜਿੱਤਿਆ ਸੀ

ਯੂਨੀਸੇਫ ਇੰਡੀਆ ਨੇ ਹਿਮਾ ਦੀ ਮੌਜ਼ੂਦਗੀ ‘ਚ ਇਹ ਐਲਾਨ ਕੀਤਾ ਅਤੇ ਉਸ ਨਾਲ ਦੋ ਸਾਲ ਦਾ ਕਰਾਰ ਕੀਤਾ ਬਾਲ ਦਿਹਾੜੇ ‘ਤੇ ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੇਸਡਰ ਬਣਨ ਨੇ ਹਿਮਾ ਨੇ ਕਿਹਾ ਕਿ ਇਹ ਖ਼ਾਸ ਦਿਨ ਯੂਨੀਸੇਫ ਇੰਡੀਆ ਨੇ ਜੋ ਮੈਨੂੰ ਸਤਿਕਾਰ ਦਿੱਤਾ ਹੈ ਉਸ ਤੋਂ ਮੈਂ ਖੁਦ ਨੂੰ ਮਾਣਮੱਤੀ ਮਹਿਸੂਸ ਕਰ ਰਹੀ ਹਾਂ

ਸਚਿਨ ਤੇਂਦੁਲਕਰ ਦੀ ਵੱਡੀ ਪ੍ਰਸ਼ੰਸਕ ਹਿਮਾ ਨੇ ਕਿਹਾ ਕਿ ਮੈਂ ਬਚਪਨ ਤੋਂ ਹੀ ਸਚਿਨ ਨੂੰ ਦੇਖਿਆ ਹੈ ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਜਿਸ ਯੂਨੀਸੇਫ ਦੇ ਅੰਬੈਸਡਰ ਸਚਿਨ ਹਨ ਮੈਂ ਉਸ ਨਾਲ ਯੂਥ ਅੰਬੇਸਡਰ ਵਾਂਗ ਜੁੜ ਗਈ ਹਾਂ  ਹਿਮਾ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਉਹ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਾਂਗੇ ਜਿਸ ਦੀ ਮੱਦਦ ਨਾਲ ਉਹ ਅੱਗੇ ਵਧਣ ਅਤੇ ਆਪਣੇ ਲਈ ਸੁਨਹਿਰਾ ਭਵਿੱਖ ਬਣਾ ਸਕਣ ਯੂਨੀਸੇਫ ਇੰਡੀਆ ਦੀ ਮੈਂਬਰ ਲਾਰਾ ਸੀਗ੍ਰਿਸਟ ਨੇ ਕਿਹਾ ਕਿ ਯੂਨੀਸੇਫ ਇੰਡੀਆ ਦੀ ਪਹਿਲੀ ਯੂਥ ਅੰਬੈਸਡਰ ਹਿਮਾ ਇੱਕ ਨੌਜਵਾਨ ਅਥਲੀਟ ਹੈ ਅਤੇ ਉਹ ਦੇਸ਼ ‘ਚ ਲੱਖਾਂ ਨੋਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।