State Bank of India - Sach Kahoon Punjabi
State Bank Of India: ਐਸਬੀਆਈ 25,000 ਕਰੋੜ ਰੁਪਏ ਦਾ ਕਿਉਆਈਪੀ ਕਰ ਸਕਦਾ ਹੈ ਲਾਂਚ
State Bank Of India: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਦਾ ਸਭ ਤੋਂ ਵੱਡਾ ਬੈਂਕ, ਸਟੇਟ ਬੈਂਕ ਆਫ਼ ਇੰਡੀਆ (SBI), ਛੇਤੀ ਹੀ 25,000 ਕਰੋੜ ਰੁਪਏ ਦਾ ਇੱਕ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ (QIP) ਲਾਂਚ ਕਰ ਸਕਦਾ ਹੈ। ਇਹ ਜਾਣਕਾਰੀ ਕਈ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ QIP ਵਿੱਚ ਨਿਵੇਸ਼ਕਾਂ ਨੂੰ ਮੌਜੂਦਾ ਬਾਜ਼ਾਰ ਕੀਮਤ ਤੋਂ 2 ਤੋਂ 3 ਪ੍ਰਤੀਸ਼ਤ ਦੀ ਛੋਟ ਮਿਲ ਸਕਦੀ ਹੈ।
ਵਰਤਮਾਨ ਵਿੱਚ, SBI ਦਾ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ (NSE) ‘ਤੇ ਲਗਭਗ 828 ਰੁਪਏ ਦਾ ਵਪਾਰ ਕਰ ਰਿਹਾ ਹੈ। ਜੇਕਰ ਬੈਂਕ ਉਮੀਦ ਕੀਤੀ ਛੋਟ ਨਾਲ ਅੱਗੇ ਵਧਦਾ ਹੈ, ਤਾਂ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ ਦੀ ਇਸ਼ੂ ਕੀਮਤ ਇਸ ਪੱਧਰ ਤੋਂ ਥੋੜ੍ਹੀ ਘੱਟ ਹੋ ਸਕਦੀ ਹੈ। ਭਾਰਤੀ ਜੀਵਨ ਬੀਮਾ ਨਿਗਮ (LIC) ਇਸ QIP ਵਿੱਚ ਸਭ ਤੋਂ ਵੱਡਾ ਐਂਕਰ ਨਿਵੇਸ਼ਕ ਹੋ ਸਕਦਾ ਹੈ। LIC ਤੋਂ ਇਲਾਵਾ, ਬਹੁਤ ਸਾਰੇ ਘਰੇਲੂ ਮਿਊਚੁਅਲ ਫੰਡ ਵੀ SBI ਦੇ ਇਸ QIP ਵਿੱਚ ਹਿੱਸਾ ਲੈ ਸਕਦੇ ਹਨ।
ਇਹ ਵੀ ਪੜ੍ਹੋ: Weather: ਇਸ ਤਰੀਕ ਨੂੰ ਬੰਦ ਹੋ ਜਾਵੇਗਾ ਮੀਂਹ! ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ
QIP ਬੈਂਕ ਦੇ ਪੂੰਜੀ ਅਧਾਰ ਨੂੰ ਮਜ਼ਬੂਤ ਕਰਦਾ ਹੈ ਅਤੇ ਵਧਦੀ ਕਰਜ਼ਾ ਬੁੱਕ ਦਾ ਸਮਰਥਨ ਕਰਦਾ ਹੈ। ਇਹ ਬੈਂਕ ਨੂੰ ਰੈਗੂਲੇਟਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਵੀ ਮੱਦਦ ਕਰਦਾ ਹੈ। SBI ਨੇ ਆਖਰੀ ਵਾਰ ਜੂਨ 2017 ਵਿੱਚ ਇੱਕ ਯੋਗਤਾ ਪ੍ਰਾਪਤ ਸੰਸਥਾਗਤ ਪਲੇਸਮੈਂਟ (QIP) ਜਾਰੀ ਕੀਤਾ ਸੀ, ਜਦੋਂ ਇਸਨੇ 1 ਪ੍ਰਤੀਸ਼ਤ ਦੀ ਛੋਟ ‘ਤੇ 15,000 ਕਰੋੜ ਰੁਪਏ ਇਕੱਠੇ ਕੀਤੇ ਸਨ ਅਤੇ ਇਸ ਮੁੱਦੇ ਦੀ ਕੀਮਤ 287.25 ਰੁਪਏ ਪ੍ਰਤੀ ਸ਼ੇਅਰ ਸੀ। ਇਸ ਵਾਰ, ਬੈਂਕ ਤੋਂ ਇਸ ਤੋਂ ਕਿਤੇ ਜ਼ਿਆਦਾ ਇਕੱਠਾ ਕਰਨ ਦੀ ਉਮੀਦ ਹੈ, ਜਿਸ ਨਾਲ ਇਹ ਭਾਰਤੀ ਬਾਜ਼ਾਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਯੋਗਤਾ ਪ੍ਰਾਪਤ ਸੰਸਥਾਗਤ ਪਲੇਸਮੈਂਟ ਬਣ ਜਾਵੇਗਾ।
ਸਿਟੀਗਰੁੱਪ, ਐਚਐਸਬੀਸੀ, ਆਈਸੀਆਈਸੀਆਈ ਸਿਕਿਓਰਿਟੀਜ਼, ਕੋਟਕ ਇਨਵੈਸਟਮੈਂਟ ਬੈਂਕਿੰਗ, ਮੋਰਗਨ ਸਟੈਨਲੀ ਅਤੇ ਐਸਬੀਆਈ ਕੈਪੀਟਲ ਮਾਰਕਿਟ ਵਰਗੇ ਪ੍ਰਮੁੱਖ ਵਿੱਤੀ ਸੰਸਥਾਨ ਇਸ ਮੁੱਦੇ ਦਾ ਪ੍ਰਬੰਧਨ ਕਰ ਰਹੇ ਹਨ। ਪਿਛਲੇ ਪੰਜ ਦਿਨਾਂ ਵਿੱਚ, ਐਸਬੀਆਈ ਦੇ ਸ਼ੇਅਰਾਂ ਨੇ ਆਪਣੇ ਨਿਵੇਸ਼ਕਾਂ ਨੂੰ ਲਗਭਗ 2 ਪ੍ਰਤੀਸ਼ਤ ਰਿਟਰਨ ਦਿੱਤਾ ਹੈ। ਪਿਛਲੇ ਇੱਕ ਮਹੀਨੇ ਵਿੱਚ, ਐਸਬੀਆਈ ਦੇ ਸ਼ੇਅਰਾਂ ਨੇ ਲਗਭਗ 4.5 ਪ੍ਰਤੀਸ਼ਤ ਅਤੇ ਪਿਛਲੇ ਛੇ ਮਹੀਨਿਆਂ ਵਿੱਚ, ਐਸਬੀਆਈ ਦੇ ਸ਼ੇਅਰਾਂ ਨੇ ਲਗਭਗ 8 ਪ੍ਰਤੀਸ਼ਤ ਰਿਟਰਨ ਦਿੱਤਾ ਹੈ। ਇਸ ਦੇ ਨਾਲ ਹੀ, ਇਸ ਸਾਲ ਦੀ ਸ਼ੁਰੂਆਤ ਤੋਂ, ਐਸਬੀਆਈ ਨੇ 4.3 ਪ੍ਰਤੀਸ਼ਤ ਰਿਟਰਨ ਦਿੱਤਾ ਹੈ। State Bank Of India
ਸਟੇਟ ਬੈਂਕ ਵੱਲੋਂ ਆਈ ਵੱਡੀ ਖ਼ਬਰ! ਅੱਜ ਨੈੱਟ ਬੈਂਕਿੰਗ, ਮੋਬਾਇਲ ਐਪ, Yono ਹੋਣਗੀਆਂ ਬੰਦ!
ਨਵੀਂ ਦਿੱਲੀ। ਭਾਰਤੀ ਸਟੇਟ ਬੈਂਕ (State Bank of India) ਆਪਣੇ ਕਰੋੜਾਂ ਗਾਹਕਾਂ ਲਈ ਇੱਕ ਵੱਡੀ ਖ਼ਬਰ ਲੈ ਕੇ ਆਇਆ ਹੈ। ਐਸਬੀਆਈ ਨੇ ਸੂਚਿਤ ਕੀਤਾ ਹੈ ਕਿ ਨੈੱਟ ਬੈਂਕਿੰਗ ਅਤੇ ਮੋਬਾਇਲ ਐਂਡ ਵਰਗੇ ਉਸ ਦੇ ਡਿਜ਼ੀਟਲ ਸੰਚਾਲਨ, ਨਿਰਧਾਰਿਤ ਗਤੀਵਿਧੀਆਂ ਦੇ ਕਾਰਨ ਅੱਜ ਭਾਵ 23 ਮਾਰਚ 2024 ਨੂੰ ਅਸਥਾਈ ਰੂਪ ’ਚ ਕੰਮ ਨਹੀਂ ਕਰਨਗੀਆਂ। ਇਸ ਇੱਕ ਘੰਟੇ ਦੇ ਡਿਜ਼ੀਟਲ ਡਾਊਨਟਾਈਮ ਦੌਰਾਨ ਯੂਪੀਆਈ ਲਾਈਟ ਅਤੇ ਏਟੀਐੱਮ ਵਰਗੀਆਂ ਸੇਵਾਵਾਂ ਆਮ ਵਾਂਗ ਚੱਲਦੀਆਂ ਰਹਿਣਗੀਆਂ।
ਭਾਰਤੀ ਸਟੇਟ ਬੈਂਕ (State Bank of India) ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਉਸ ਦੇ ਕੁਝ ਡਿਜ਼ੀਟਲ ਐਪਸ, ਜਿਵੇਂ ਨੈੱਟ ਬੈਂਕਿੰਗ, ਮੋਬਾਇਲ ਐਪ, ਯੋਨੋ, 23 ਮਾਰਚ ਨੂੰ ਉਪਲੱਬਧ ਨਹੀਂ ਹੋਣਗੇ। ਬੈਂਕਾਂ ਨੇ ਆਪਣੀ ਵੈੱਬਸਾਈਟ ’ਤੇ ਲਿਖਿਆ ਹੈ ਕਿ ਇੰਟਰਨੈੱਟ ਬੈਂਕਿੰਗ, ਯੋਨੋ ਲਾਈਟ, ਯੋਨੋ ਬਿਜ਼ਨਸ ਦੀਆਂ ਸੇਵਾਵਾਂ ਨਿਰਧਾਰਿਤ ਗਤੀਵਿਧੀਆ ਕਾਰਨ ਵੈੱਬ ਅਤੇ ਮੋਬਾਇਲ ਐਪ, ਯੋਨੋ ਅਤੇ ਯੂਪੀਆਈ ਕੁਝ ਘੰਟਿਆਂ ਲਈ ਉਪਲੱਬਧ ਨਹੀਂ ਹੋਣਗੀਆਂ।
Also Read : Loan ਦਿਵਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦਾ ਦੋਸ਼, ਮਾਮਲਾ ਦਰਜ਼
ਸਟੇਟ ਬੈਂਕ ਆਫ਼ ਇੰਡੀਆ (State Bank of India) ਦੀ ਵੈਬਸਾਈਟ ਅਨੁਸਾਰ ਨਿਰਧਾਰਿਤ ਗਤੀਵਿਧੀ ਕਾਰਨ ਇਹ ਸੇਵਾਵਾਂ 23 ਮਾਰਚ 2024 ਨੂੰ 1:10 ਵਜੇ ਆਈਐੱਸਟੀ ਅਤੇ 2:10 ਵਜੇ ਆਈਐੱਸਟੀ ਦੇ ਦਰਮਿਆਨ ਉਪਲੱਬਧ ਨਹੀਂ ਹੋਣਗੀਆਂ। ਇਸ ਦੌਰਾਨ ਯੂਪੀਆਈ ਲਾਈਟ ਅਤੇ ਏਟੀਐੱਮ ਦੀਆਂ ਸੇਵਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ।
ਬੈਂਕ ਗਾਹਕਾਂ ਲਈ ਖੁਸ਼ਖਬਰੀ, ਸਟੇਟ ਬੈਂਕ ਆਫ਼ ਇੰਡੀਆ ਦੀ ਇਸ ਸਕੀਮ ’ਚ ਤੁਹਾਡੇ ਪੈਸੇ ਹੋ ਜਾਣਗੇ ਦੁੱਗਣੇ
ਭਾਰਤੀ ਸਟੇਟ ਬੈਂਕ (State Bank of India) ਹਰ ਵਾਰ ਆਪਣੇ ਗਾਹਕਾਂ ਲਈ ਇੱਕ ਤੋਂ ਵੱਧ ਸਕੀਮਾਂ ਲੈ ਕੇ ਆਉਂਦਾ ਹੈ। ਦਰਅਸਲ, ਸਟੇਟ ਬੈਂਕ ਇੱਕ ਅਜਿਹੀ ਸਕੀਮ ਚਲਾ ਰਿਹਾ ਹੈ, ਜਿਸ ਵਿੱਚ ਜੇਕਰ ਨਿਵੇਸ਼ ਕੀਤਾ ਜਾਵੇ ਤਾਂ ਗਾਹਕਾਂ ਦਾ ਪੈਸਾ ਦੁੱਗਣਾ ਹੋ ਜਾਵੇਗਾ। ਇਹ ਇੱਕ ਫਿਕਸਡ ਡਿਪਾਜ਼ਿਟ ਸਕੀਮ ਹੈ। ਤੁਹਾਨੂੰ ਦੱਸ ਦੇਈਏ ਕਿ ਭਾਵੇਂ ਬਾਜਾਰ ਵਿੱਚ ਨਿਵੇਸ਼ ਦੇ ਕਈ ਵਿਕਲਪ ਉਪਲੱਬਧ ਹਨ, ਫਿਰ ਵੀ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਹੈ। ਜੇਕਰ ਤੁਸੀਂ ਵੀ ਅਜਿਹੇ ਨਿਵੇਸ਼ ਦੀ ਭਾਲ ਕਰ ਰਹੇ ਹੋ, ਜਿਸ ਵਿੱਚ ਤੁਹਾਡੇ ਪੈਸੇ ਇੱਕ ਨਿਸਚਿਤ ਸਮੇਂ ਤੋਂ ਬਾਅਦ ਦੁੱਗਣੇ ਹੋ ਜਾਂਦੇ ਹਨ, ਤਾਂ ਐੱਸਬੀਆਈ ਦੀ ਇਹ ਸਕੀਮ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ।
ਬਹੁਤ ਸਾਰੇ ਵਿਕਲਪ ਹਨ | State Bank of India
ਐੱਸਬੀਆਈ ਆਪਣੇ ਗਾਹਕਾਂ ਨੂੰ ਐੱਫ਼ਡੀ ਦੇ ਵੱਖ-ਵੱਖ ਕਾਰਜਕਾਲਾਂ ਦੇ ਕਈ ਵਿਕਲਪ ਪੇਸ਼ ਕਰਦਾ ਹੈ, ਜਿਸ ਵਿੱਚ 7 ਦਿਨਾਂ ਦੀ ਤੋਂ 10 ਸਾਲਾਂ ਦੀ ਐੱਫ਼ ਸ਼ਾਮਲ ਹੈ। ਬੈਂਕ 3 ਫੀਸਦੀ ਤੋਂ 6.5 ਫੀਸਦੀ ਤੱਕ ਵਿਆਜ ਦਰਾਂ ਦੇ ਨਾਲ ਐਫਡੀ ਦੀ ਸਹੂਲਤ ਵੀ ਪ੍ਰਦਾਨ ਕਰ ਰਿਹਾ ਹੈ, ਇਸਦੇ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਐਫਡੀ ’ਤੇ 3.5 ਫੀਸਦੀ ਤੋਂ 7.5 ਫੀਸਦੀ ਤੱਕ ਵਿਆਜ ਦਿੱਤਾ ਜਾ ਰਿਹਾ ਹੈ।
ਤੁਹਾਡਾ ਪੈਸਾ ਦੁੱਗਣਾ ਕਿਵੇਂ ਹੋਵੇਗਾ?
ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਵਿੱਚ 10 ਸਾਲਾਂ ਲਈ 1 ਲੱਖ ਰੁਪਏ ਦੀ ਕਰਦੇ ਹੋ, ਤਾਂ ਪਰਿਪੱਕਤਾ ਦੇ ਸਮੇਂ ਤੁਹਾਨੂੰ ਜਮ੍ਹਾਂ ਰਕਮ ਦਾ ਦੁੱਗਣਾ ਰਿਟਰਨ ਮਿਲੇਗਾ। ਇਸ ਨਿਵੇਸ ’ਤੇ 6.5 ਫੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ। ਨਿਵੇਸਕਾਂ ਨੂੰ 10 ਸਾਲਾਂ ਵਿੱਚ ਲਗਭਗ 1,90,555 ਰੁਪਏ ਮਿਲਣਗੇ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੀਨੀਅਰ ਸਿਟੀਜਨਜ ਨੂੰ ਇਸ ‘ਤੇ 10 ਸਾਲਾਂ ਲਈ 7.5 ਫੀਸਦੀ ਵਿਆਜ ਦਿੱਤਾ ਜਾਂਦਾ ਹੈ, ਯਾਨੀ ਜੇਕਰ ਕੋਈ ਸੀਨੀਅਰ ਸਿਟੀਜਨ 10 ਸਾਲਾਂ ਲਈ 1 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 2,10,234 ਰੁਪਏ ਦਾ ਮੁਨਾਫ਼ਾ ਮਿਲੇਗਾ। ਪਰਿਪੱਕਤਾ ਇਸ ਰਕਮ ਵਿੱਚ 1,10,234 ਰੁਪਏ ਦੀ ਵਿਆਜ ਆਮਦਨ ਸ਼ਾਮਲ ਹੈ।
ਪੰਜ ਲੱਖ ਤੱਕ ਦਾ ਡਿਪਾਜ਼ਿਟ ਬੀਮਾ
ਜੇਕਰ ਤੁਸੀਂ ਬੈਂਕ ਦੇ ਗਾਹਕ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਤੁਹਾਡਾ ਬੈਂਕ ਡਿਫਾਲਟ ਹੋ ਜਾਂਦਾ ਹੈ ਜਾਂ ਦੀਵਾਲੀਆ ਹੋ ਜਾਂਦਾ ਹੈ, ਤਾਂ ਤੁਹਾਨੂੰ ਬੈਂਕ ਵਿੱਚ ਜਮ੍ਹਾ ਰਕਮ ’ਤੇ 5 ਲੱਖ ਰੁਪਏ ਤੱਕ ਦਾ ਬੀਮਾ ਕਵਰ ਮਿਲਦਾ ਹੈ। ਇਹ ਰਕਮ ਡਿਪਾਜ਼ਿਟ ਇੰਸੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸਨ ਦੁਆਰਾ ਗਾਹਕ ਨੂੰ ਦਿੱਤੀ ਜਾਂਦੀ ਹੈ। ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਪੂਰੀ ਤਰ੍ਹਾਂ ਰਿਜਰਵ ਬੈਂਕ ਦੀ ਮਲਕੀਅਤ ਵਾਲੀ ਕੰਪਨੀ ਹੈ।
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਇਹ ਹੋ ਸਕਦੇ ਨੇ ਫ਼ੈਸਲੇ
ਡਿਪਾਜ਼ਿਟ ਇੰਸੋਰੈਂਸ ਅਤੇ ਕ੍ਰੈਡਿਟ ਗਾਰੰਟੀ ਕਾਰਪੋਰੇਸਨ ਦੇਸ ਦੇ ਬੈਂਕਾਂ ਦਾ ਬੀਮਾ ਕਰਦੀ ਹੈ। ਇਸ ਤੋਂ ਪਹਿਲਾਂ ਇਸ ਐਕਟ ਤਹਿਤ ਬੈਂਕ ਡੁੱਬਣ ਜਾਂ ਦਿਵਾਲੀਆ ਹੋਣ ਦੀ ਸੂਰਤ ਵਿੱਚ 1 ਲੱਖ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਸੀ ਪਰ ਸਰਕਾਰ ਨੇ ਇਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਵਿਦੇਸ਼ੀ ਬੈਂਕ ਜਿਨ੍ਹਾਂ ਦੀਆਂ ਭਾਰਤ ਵਿੱਚ ਸ਼ਾਖਾਵਾਂ ਹਨ ਵੀ ਇਸ ਦੇ ਦਾਇਰੇ ਵਿੱਚ ਆਉਂਦੀਆਂ ਹਨ।
ਸਟੇਟ ਬੈਂਕ ਆਫ਼ ਇੰਡੀਆ ਦੀ ਲੱਡਾ ਬ੍ਰਾਂਚ ਲੁੱਟਣ ਦੀ ਕੋਸ਼ਿਸ਼ ਕਰਦੇ 2 ਪੁਲਿਸ ਵੱਲੋਂ ਕਾਬੂ
ਵੱਡੀ ਘਟਨਾ ਤੋਂ ਬਚਾਅ ਹੋਇਆ, ਸਿਰਫ਼ ਦੋ ਹਜ਼ਾਰ ਰੁਪਏ ਹੀ ਹੱਥ ਲੱਗੇ ਸਨ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਪੁਲਿਸ ਵੱਲੋਂ ਸਥਾਨਕ ਬੱਸ ਸਟੈਂਡ ਪਿੰਡ ਲੱਡਾ ਵਿਖੇ ਸਟੇਟ ਬੈਂਕ ਆਫ ਇੰਡੀਆ (State Bank of India) ਬ੍ਰਾਂਚ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ 2 ਲੁਟੇਰੇ ਕਾਬੂ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ ਕਰੀਬ 4:40 ਵਜੇ ਇਤਲਾਹ ਮਿਲੀ ਕਿ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਬੱਸ ਸਟੈਂਡ ਲੱਡਾ ਵਿਖੇ ਬੈਂਕ ਅੰਦਰੋਂ ਕੁਝ ਅਜੀਬ ਅਵਾਜਾਂ ਸੁਣਾਈ ਦੇ ਰਹੀਆਂ ਸਨ।
ਪੁਲਿਸ ਪਾਰਟੀ ਪਹਿਲਾਂ ਹੀ ਇਲਾਕਾ ਵਿੱਚ ਹੋਣ ਕਰਕੇ ਪੁਲਿਸ ਦੀ ਮੁਸਤੈਦੀ ਸਦਕਾ ਤੁਰੰਤ ਕਾਰਵਾਈ ਕਰਦੇ ਹੋਏ ਸੁਰਜੀਤ ਸਿੰਘ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੇ ਤੁਰੰਤ ਬੱਸ ਸਟੈਂਡ ਪਿੰਡ ਲੱਡਾ ਬੈਂਕ ਪੁੱਜੇ, ਜਿੱਥੇ ਬੈਂਕ ਦੇ ਅੰਦਰ ਭੀਖਨ ਰਾਮ ਪੁੱਤਰ ਕਿਸਨ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਥਾਣਾ ਮਤਲੋਡਾ ਜਿਲ੍ਹਾ ਪਾਨੀਪਤ ਨੂੰ ਚੈਸਟ ਤੋੜਦੇ ਹੋਏ ਅਤੇ ਬਾਹਰ ਨਿਗਰਾਨੀ ਉਤੇ ਖੜੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਗਿਆਨ ਚੰਦ ਵਾਸੀ ਨਾਇਕ ਬਸਤੀ ਲੱਡਾ ਕੋਠੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਅਤੇ ਉਸਦੇ ਖਿਲਾਫ਼ ਧਾਰਾ 392, 424,34 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਤਫ਼ਤੀਸ਼ ਦੇ ਦੌਰਾਨ ਦਰਾਜ ਤੋੜ ਕੇ ਕੱਢੇ ਕਰੀਬ 2000 ਰੁਪਏ ਬਰਾਮਦ ਕਰਵਾਏ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਊਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਭੀਖਨ ਰਾਮ ਕੱਲ੍ਹ ਹੀ ਲਵਪ੍ਰੀਤ ਸਿੰਘ ਉਰਫ ਲਵਲੀ ਨੂੰ ਮਿਲਿਆ ਸੀ ਜਿਸਨੇ ਕਿਹਾ ਕਿ ਮੈਨੂੰ ਕਿਤੇ ਨੌਕਰੀ ਲਗਵਾ ਦੇ ਤਾਂ ਲਵਪ੍ਰੀਤ ਸਿੰਘ ਉਕਤ ਨੇ ਕਿਹਾ ਕਿ ਆਪਾਂ ਬੱਸ ਸਟੈਂਡ ਪਿੰਡ ਲੱਡਾ ਵਿਖੇ ਮੌਜ਼ੂਦ ਬੈਂਕ ਹੀ ਲੁੱਟ ਲੈਂਦੇ ਹਾਂ ਤੇ ਆਪਣੀਆਂ ਸਾਰੀਆਂ ਗਰਜ਼ਾਂ ਸਰ ਜਾਣਗੀਆਂ। ਫਿਰ ਉਨ੍ਹਾਂ ਨੇ ਬੈਂਕ ਤੋੜਨ ਲਈ ਸੱਬਲ ’ਤੇ ਰਾਡ ਆਦਿ ਦਾ ਪ੍ਰਬੰਧ ਕੀਤਾ ਗਿਆ, ਸਲਾਬ ਮਸ਼ਵਰਾ ਕਰਨ ਤੋਂ ਬਾਅਦ ਅੱਜ ਸਵੇਰੇ ਕਰੀਬ 4:40 ਵਜੇ ਭੀਖਨ ਬੈਂਕ ਅੰਦਰ ਚੱਲ ਗਿਆ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਬੈਂਕ ਦੇ
ਬਾਹਰ ਖੜਾ ਰਿਹਾ, ਜਿਸਨੇ ਬੈਂਕ ਅੰਦਰ ਦਾਖਲ ਹੋ ਕੇ ਪਹਿਲਾਂ ਟੇਬਲ ਦੇ ਦਰਾਜ ਤੋੜੇ, ਦਰਾਜ ਵਿੱਚ ਪਏ 2000 ਰੁਪਏ ਚੁੱਕ ਲਏ ਤੇ ਚੈਸਟ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ’ਤੇ ਹੀ ਫੜੇ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਟੇਟ ਬੈਂਕ ਆਫ਼ ਇੰਡੀਆ ਦੇ ਕਾਊਂਟਰ ਤੋਂ ਪੰਜ ਲੱਖ ਚੋਰੀ
ਸਟੇਟ ਬੈਂਕ ਆਫ਼ ਇੰਡੀਆ ਦੇ ਕਾਊਂਟਰ ਤੋਂ ਪੰਜ ਲੱਖ ਚੋਰੀ
ਸੀਸੀਟੀਵੀ ‘ਚ ਕੈਦ ਹੋਈ ਚੋਰੀ ਦੀ ਪੂਰੀ ਘਟਨਾ
ਰਾਇਸੇਨ (ਏਜੰਸੀ)। ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦੇ ਸਾਂਚੀ ਰੋਡ ਸਥਿੱਤ ਸਟੇਟ ਬੈਂਕ ਆਫ਼ ਇੰਡੀਆ State Bank of India ਦੀ ਬ੍ਰਾਂਚ ਦੇ ਕੈਸ਼ ਕਾਊਂਟਰ ਤੋਂ ਪੰਜ ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਜ਼ਿਲ੍ਹੇ ਦੇ ਸਾਂਚੀ ਰੋਡ ਸਥਿੱਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਪੰਜ ਲੱਖ ਰੁਪਏ ਚੋਰੀ ਹੋ ਜਾਣ ਦੀ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰੇ ‘ਚ ਇੱਕ ਲੜਕੇ ਦੀ ਤਸਵੀਰ ਪੈਸੇ ਚੋਰੀ ਕਰਦਿਆਂ ਦੀ ਕੈਦ ਹੋਈ ਹੈ।
ਇਸ ‘ਚ ਇੱਕ ਔਰਤ ਦੇ ਵੀ ਸ਼ਾਮਲ ਹੋਣ ਦਾ ਪਤਾ ਲੱÎਗਆ ਹੈ। ਬੈਂਕ ਦੁਆਰਾ ਪੁਲਿਸ ‘ਚ ਕੀਤੀ ਗਈ ਸ਼ਿਕਾਇਤ ‘ਚ ਰੁਪਏ ਚੋਰੀ ਹੋਣ ਦਾ ਪਤਾ ਸ਼ਾਮ ਨੂੰ ਉਸ ਸਮੇਂ ਲੱਗਿਆ ਜਦੋਂ ਕੈਸ਼ ਦਾ ਮਿਲਾਣ ਕੀਤਾ ਜਾ ਰਿਹਾ ਸੀ। ਦੱਸਿਆ ਗਿਆ ਹੈ ਕਿ ਪੰਜ ਲੱਖ ਰੁਪਏ ਕੈਸ਼ ਕਾਊਂਟਰ ਤੋਂ ਐਨੀ ਸਫ਼ਾਈ ਨਾਲ ਚੋਰੀ ਕੀਤੇ ਗਏ ਕਿ ਬੈਂਕ ਕਰਮਚਾਰੀਆਂ ਸਮੇਤ ਉੱਥੇ ਮੌਜ਼ੂਦ ਲੋਕਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ।
ਸ਼ਾਮ ਵੇਲੇ ਕਾਊਂਟਰ ਕਲੋਜ਼ਿੰਗ ‘ਤੇ ਲੱਗਿਆ ਚੋਰੀ ਦਾ ਪਤਾ।
ਪੁਲਿਸ ਮਾਮਲਾ ਦਰਜ਼ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
#State_Bank_of_India
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਬੀਆਈ ਬੈਂਕ ਦੇ ਸੁਰੱਖਿਆ ਗਾਰਡ ਦੀ ਮੌਤ
2 ਲੁਟੇਰੇ ਮਾਰੂ ਹਥਿਆਰਾਂ ਤੇ ਲੁੱਟੀ ਰਕਮ ਸਮੇਤ ਕਾਬੂ : ਆਈ.ਜੀ ਰਾਏ
ਖੁਸ਼ਵੀਰ ਸਿੰਘ ਤੂਰ/ਤਰੁਣ ਕੁਮਾਰ ਸ਼ਰਮਾ, ਪਟਿਆਲਾ/ਨਾਭਾ
ਰਿਆਸਤੀ ਨਗਰੀ ਨਾਭਾ ਵਿਖੇ ਅੱਜ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆ ਵੱਲੋਂ ਦਿਨ-ਦਿਹਾੜੇ ਬੈਂਕ ਦੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮਾਰ ਕੇ ਸਟੇਟ ਬੈਂਕ ਆਫ਼ ਇੰਡੀਆ ਦੇ 50 ਲੱਖ ਰੁਪਏ ਲੁੱਟਣ ਦਾ ਸਮਾਚਾਰ ਹੈ   ਲੁਟੇਰਿਆਂ ਨੇ ਜਾਂਦੇ ਸਮੇਂ ਬੈਂਕ ਦੇ ਸੁਰੱਖਿਆ ਗਾਰਡ ‘ਤੇ ਫਾਇਰ ਕਰ ਦਿੱਤਾ, ਜਿਸ ਦੀ ਬਾਦ ਵਿੱਚ ਮੌਤ ਹੋ ਗਈ। ਸੁਰੱਖਿਆ ਗਾਰਡ ਦੀ ਪਛਾਣ ਪ੍ਰੇਮ ਚੰਦ (50) ਪੁੱਤਰ ਹਰੀ ਰਾਮ ਵਾਸੀ ਪਿੰਡ ਰੋਹਟੀ ਬਸਤਾ ਤਹਿਸੀਲ ਨਾਭਾ ਵਜੋਂ ਹੋਈ ਹੈ। ਇਹ ਘਟਨਾ ਝੋਨੇ ਦੇ ਚੱਲਦੇ ਸੀਜ਼ਨ ਵਿੱਚ ਭੀੜ ਭੜੱਕੇ ਵਾਲੇ ਖੁੱਲ੍ਹੇ ਖੇਤਰ ਵਿੱਚ ਬੈਂਕ ਦੀ ਨਵੀਂ ਅਨਾਜ ਮੰਡੀ ਦੀ ਸ਼ਾਖਾ ਦੇ ਬਾਹਰ ਵਾਪਰੀ ਹੈ, ਜਿਸ ਤੋਂ ਲੁਟੇਰਿਆਂ ਦੇ ਬੁਲੰਦ ਹੌਸਲੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਦੀ ਕੈਸ਼ ਕਾਰ ਦੇ ਡਰਾਇਵਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਬੈਂਕ ਦੇ ਕੈਸ਼ ਲਿਆਉਣ ਲਿਜਾਣ ਦਾ ਕੰਮ ਕਰਦਾ ਹੈ।
ਅੱਜ ਸਟੇਟ ਬੈਂਕ ਆਫ ਇੰਡੀਆ ਦੀ ਪਟਿਆਲਾ ਗੇਟ ਮੁੱਖ ਸ਼ਾਖਾ ਤੋਂ ਬੈਂਕ ਦੀ ਨਵੀਂ ਅਨਾਜ਼ ਮੰਡੀ ਸ਼ਾਖਾ ਤੱਕ ਕੈਸ਼/ਨਕਦੀ ਲਿਜਾ ਰਹੀ ਪ੍ਰਾਈਵੇਟ ਇੰਡੀਗਾ ਕਾਰ ਨੰਪੀਬੀ 10 ਬੀਐਸ 5751 ਲੈ ਕੇ ਜਿਉਂ ਹੀ ਉਹ ਬੈਂਕ ਦੇ ਬਾਹਰ ਪੁੱਜਾ ਤਾਂ ਅਚਾਨਕ ਲੁਟੇਰਿਆਂ ਨੇ ਪਿੱਛੋਂ ਆ ਕੇ ਰਿਵਾਲਵਰ ਦਿਖਾਈ ਅਤੇ 50 ਲੱਖ ਦੀ ਨਕਦੀ ਭਰਿਆ ਟਰੰਕ ਲੈ ਕੇ ਫਰਾਰ ਹੋ ਗਏ। ਇਸੇ ਦੌਰਾਨ ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਮੁਲਾਜ਼ਮ ਪ੍ਰੇਮ ਚੰਦ ‘ਤੇ ਫਾਇਰ ਕਰ ਦਿੱਤਾ ਜੋ ਕਿ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਘਟਨਾ ਤੋਂ ਬਾਦ ਆਸ ਪਾਸ ਦੇ ਲੋਕਾਂ ਨੇ ਤੁਰੰਤ ਫੱਟੜ ਸੁਰੱਖਿਆ ਮੁਲਾਜ਼ਮ ਨੂੰ ਨਾਭਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਲਿਆਂਦਾ ਜਿੱਥੋਂ ਉਸ ਦੀ ਵਿਗੜਦੀ ਹਾਲਤ ਦੇਖ ਕੇ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਹੀ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ।
ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਉਕਤ ਦੋ ਲੁਟੇਰਿਆਂ ਨੂੰ 4 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਇਸ ਦਾ ਖੁਲਾਸਾ ਪਟਿਆਲਾ ਜੋਨ ਦੇ ਆਈ.ਜੀ. ਸ. ਏ.ਐਸ. ਰਾਏ ਨੇ ਅੱਜ ਦੇਰ ਸ਼ਾਮ ਇੱਥੇ ਪੁਲਿਸ ਲਾਇਨ ਵਿਖੇ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ ਤੇ ਉਨ੍ਹਾਂ ਦੱਸਿਆ ਕਿ ਡੀਜੀਪੀ ਵੱਲੋਂ ਪਟਿਆਲਾ ਪੁਲਿਸ ਨੂੰ ਦਿੱਤਾ ਗਿਆ ਇੱਕ ਲੱਖ ਰੁਪਏ ਦਾ ਨਗ਼ਦ ਇਨਾਮ ਮ੍ਰਿਤਕ ਸ੍ਰੀ ਪ੍ਰੇਮ ਚੰਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।  ਸ. ਰਾਏ ਨੇ ਦੱਸਿਆ ਕਿ ਇਹ ਵਾਰਦਾਤ ਨਾਭਾ ਦੀ ਅਨਾਜ ਮੰਡੀ ‘ਚ ਅੱਜ ਉਸ ਸਮੇਂ ਵਾਪਰੀ ਜਦੋਂ ਐਸ.ਬੀ.ਆਈ. ਦਾ ਕਲਰਕ ਸ੍ਰੀ ਅੰਤਰਿਕਸ਼ ਵੈਦ ਤੇ ਸੁਰੱਖਿਆ ਗਾਰਡ ਸ੍ਰੀ ਪ੍ਰੇਮ ਚੰਦ 50 ਲੱਖ ਰੁਪਏ ਦੀ ਨਗ਼ਦੀ ਬੈਂਕ ਦੀ ਪਟਿਆਲਾ ਗੇਟ ਸਥਿੱਤ ਕਰੰਸੀ ਚੈਸਟ ਬ੍ਰਾਂਚ ਤੋਂ ਇੱਕ ਨਿਜੀ ਕਾਰ ‘ਚ ਲੈਕੇ ਆਪਣੀ ਬ੍ਰਾਂਚ ਆ ਰਹੇ ਸਨ ਤਾਂ ਇਨ੍ਹਾਂ ਦਾ ਪਿੱਛਾ ਕਰਦੇ ਆ ਰਹੇ ਦੋ ਜਣਿਆਂ ਨੇ ਇਨ੍ਹਾਂ ਨੂੰ ਨਗ਼ਦੀ ਵਾਲਾ ਬੈਗ ਉਤਾਰਨ ਸਮੇਂ ਹੀ ਗੋਲੀ ਮਾਰਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਆਈ.ਜੀ. ਨੇ ਦੱਸਿਆ ਕਿ ਐਸ.ਐਸ.ਪੀ. ਸ. ਸਿੱਧੂ ਅੱਜ ਆਪਣੀ ਪੂਰੀ ਟੀਮ ਸਮੇਤ ਨਾਭਾ ਵਿਖੇ ਹੀ ਸਨ ਉਨ੍ਹਾਂ ਦੱਸਿਆ ਕਿ ਸ. ਸਿੱਧੂ ਤੁਰੰਤ ਮੌਕੇ ‘ਤੇ ਪੁੱਜੇ ਅਤੇ ਪੇਸ਼ੇਵਰਾਨਾਂ ਪਹੁੰਚ ਅਪਣਾਉਂਦਿਆਂ ਤੁਰੰਤ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਅਤੇ ਸਾਰੇ ਫਰੰਟ ਖੋਲ੍ਹਦਿਆਂ ਇਸ ਆਪਰੇਸ਼ਨ ਦੀ ਖ਼ੁਦ ਅਗਵਾਈ ਕੀਤੀ ਅਤੇ ਮਹਿਜ 4 ਘੰਟਿਆਂ ਦੇ ਅੰਦਰ ਹੀ ਦੋਵੇਂ ਮੁਲਜਮਾਂ ਨੂੰ ਸੰਗਰੂਰ ਤੋਂ ਕਾਬੂ ਕਰ ਲਿਆ।  ਸ. ਰਾਏ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਪਛਾਣ ਜਗਦੇਵ ਸਿੰਘ ਤਾਰੀ ਪੁੱਤਰ ਕਰਨੈਲ ਸਿੰਘ ਉਮਰ 35 ਸਾਲ ਤੇ ਅਮਨਜੀਤ ਸਿੰਘ ਗੁਰੀ ਪੁੱਤਰ ਗੁਰਜੰਟ ਸਿੰਘ ਉਮਰ 37 ਸਾਲ ਵਾਸੀਅਨ ਸੰਗਰੂਰ ਵਜੋਂ ਹੋਈ। ਇਨ੍ਹਾਂ ਨੇ ਸੰਗਰੂਰ ਸਥਿੱਤ ਇੰਡੀਅਨ ਆਇਲ ਦੇ ਤੇਲ ਡਿਪੂ ‘ਤੇ ਤੇਲ ਵਾਲਾ ਟੈਂਕ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਲੁੱਟੀ ਗਈ ਰਕਮ 50 ਲੱਖ ਰੁਪਏ, ਇੱਕ 32 ਬੋਰ ਦਾ ਨਜ਼ਾਇਜ ਰਿਵਾਲਵਰ, ਸੁਰੱਖਿਆ ਗਾਰਡ ਤੋਂ ਖੋਹੀ 12 ਬੋਰ ਦੀ ਬੰਦੂਕ, ਵਾਰਦਾਤ ‘ਚ ਵਰਤਿਆ ਬੁਲਟ ਮੋਟਰਸਾਇਕਲ, ਕੱਪੜੇ ਆਦਿ ਬਰਾਮਦ ਕਰ ਲਏ ਗਏ।
ਪੁਲਿਸ ਦੀ ਚਿਤਾਵਨੀ ਨੂੰ ਕੀਤਾ ਅਣਗੋਲਿਆ
ਦਿਨ ਪ੍ਰਤੀ ਦਿਨ ਸੂਬੇ ਵਿੱਚ ਵਧਦੀਆਂ ਜਾ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹਨ। ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲੁਟੇਰਿਆਂ ਨੇ ਵੱਡੀਆਂ ਸਨਅਤਾਂ, ਪੈਟਰੋਲ ਪੰਪਾਂ ਅਤੇ ਬੈਂਕਾਂ ‘ਤੇ ਅੱਖ ਟਿਕਾ ਲਈ ਹੈ। ਐਕਟਿਵਾ ਸਵਾਰ ਕਿਸਾਨ ਦੀ ਲੁੱਟ ਤੋਂ ਬਾਦ ਰਿਲਾਇੰਸ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਜ਼ਖਮੀ ਕਰਕੇ ਲੁਟੇਰਿਆਂ ਨੇ ਪਿਛਲੇ ਮਹੀਨੇ ਹੀ 10 ਲੱਖ 34 ਹਜ਼ਾਰ ਦੀ ਲੁੱਟ ਕੀਤੀ ਸੀ, ਜਿਸ ਨੂੰ ਪੁਲਿਸ ਵੱਲੋਂ ਹੱਲ ਕਰਕੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਰਿਲਾਇੰਸ ਪੰਪ ਦੀ ਲੁੱਟ ਦੀ ਘਟਨਾ ਤੋਂ ਬਾਦ ਪੁਲਿਸ ਵੱਲੋਂ ਸਾਰੇ ਵਿੱਤੀ
ਅਦਾਰਿਆਂ ਨੂੰ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਗਏ ਸਨ ਕਿ 10 ਲੱਖ ਤੋ ਵੱਧ ਕੈਸ਼ ਇੱਕ ਥਾਂ ਤੋ ਦੂਜੀ ਥਾਂ ਲਿਜਾਉਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿ ਪੁਲਿਸ ਸੁਰੱਖਿਆ ਲਈ ਮੁਲਾਜ਼ਮ ਨਾਲ ਭੇਜ ਸਕੇ ਪਰੰਤੂ ਪੁਲਿਸ ਦੀ ਇਸ ਚਿਤਾਵਨੀ ਦਾ ਕਿਸੇ ਵੀ ਅਦਾਰੇ ‘ਤੇ ਕੋਈ ਅਸਰ ਦੇਖਣ ਨੂੰ ਨਹੀ ਮਿਲਿਆ ਹੈ। ਅੱਜ ਹੋਈ 50 ਲੱਖ ਦੀ ਲੁੱਟ ਦੀ ਘਟਨਾ ਸਮੇਂ ਵੀ ਬੈਂਕ ਨੇ ਪੁਲਿਸ ਦੀ ਆਫਰ ਦਾ ਫਾਇਦਾ ਨਾ ਚੁੱਕਿਆ ਅਤੇ ਨਾਭਾ ਵਿੱਚ ਲੁੱਟ ਦੀ ਸਭ ਤਂੋ ਵੱਡੀ ਵਾਰਦਾਤ ਵਾਪਰ ਗਈ। ਅੱਜ ਦੀ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਕਈ ਸਾਲ ਪਹਿਲਾਂ ਹੋਈ 32 ਲੱਖ ਦੀ ਏਟੀਐਮ ਲੁੱਟ ਦੀ ਘਟਨਾ ਦੀ ਯਾਦ ਕਰਵਾ ਦਿੱਤੀ ਜਿਸ ਨੂੰ ਪੁਲਿਸ ਅੱਜ ਤੱਕ ਟ੍ਰੇਸ ਨਹੀ ਕਰ ਪਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।