international yoga day - Sach Kahoon Punjabi
International Yoga Day: ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਅਨਮੋਲ ਖਜ਼ਾਨਾ
ਕੌਮਾਂਤਰੀ ਯੋਗ ਦਿਵਸ ’ਤੇ ਵਿਸ਼ੇਸ਼ | International Yoga Day
ਯੋਗ ਇੱਕ ਪ੍ਰਾਚੀਨ ਸੰਨਿਆਸੀ ਅਭਿਆਸ ਹੈ ਜੋ ਭਾਵੇਂ ਭਾਰਤ ਵਿਚ ਉਤਪੰਨ ਹੋਇਆ ਹੈ, ਪਰ ਹੁਣ ਦੁਨੀਆਂ ਭਰ ’ਚ ਯੋਗ ਹਰਮਨਪਿਆਰਤਾ ਹਾਸਲ ਕਰ ਚੁੱਕਾ ਹੈ। ਇਸ ਸਾਲ ਅਸੀਂ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੇ ਹਾਂ ਯੋਗ, ਜੋ ਸਰੀਰ ਅਤੇ ਦਿਮਾਗ ਵਿਚ ਇੱਕਸੁਰਤਾ ਪ੍ਰਾਪਤ ਕਰਨ ਲਈ ਸਰੀਰਕ, ਮਾਨਸਿਕ ਅਤੇ ਅਧਿਆਤਮਕ ਕਿਰਿਆਵਾਂ ਨੂੰ ਜੋੜਦਾ ਹੈ ਯੋਗ ਸ਼ਬਦ ਸੰਸਕਿ੍ਰਤ ਭਾਸ਼ਾ ’ਚੋਂ ਨਿੱਕਲਿਆ ਹੈ। ਜਿਸ ਦਾ ਅਰਥ ਹੈ ਜੋੜਨਾ ਜਾਂ ਇੱਕਜੁਟਤਾ ਭਾਵ ਇਸ ਵਿਧੀ ਨੂੰ ਸਰੀਰ ਅਤੇ ਆਤਮਾ ਦੇ ਮਿਲਣ ਦਾ ਸਾਧਨ ਵੀ ਦੱਸਿਆ ਗਿਆ ਹੈ। ਯੋਗਾਸੂਤਰਾ ਦੇ ਲੇਖਕ ਰਿਸ਼ੀ ਪਤੰਜਲੀ ਨੇ ਯੋਗ ਨੂੰ ਅੱਠ ਅੰਗਾਂ- ਯਮ, ਨਿਯਮ, ਆਸਣ, ਪ੍ਰਾਣਾਯਮ, ਪ੍ਰਤਿਆਹਰ, ਧਾਰਨਾ, ਧਿਆਨ ਅਤੇ ਸਮਾਧੀ ਰਾਹੀਂ ਪਰਿਭਾਸ਼ਿਤ ਕੀਤਾ ਹੈ। (International Yoga Day)
ਇਹ ਵੀ ਪੜ੍ਹੋ : ਰਾਖਵਾਂਕਰਨ : ਤਰਕ ਤੇ ਪੈਂਤਰੇਬਾਜ਼ੀ
ਯਮ-ਇਸਦੇ ਅਧੀਨ ਸੱਚ ਬੋਲਣਾ, ਲਾਲਚ ਨਾ ਕਰਨਾ, ਗੁੱਸਾ ਨਾ ਕਰਨਾ, ਸਵਾਰਥੀ ਨਾ ਹੋਣਾ ਆਦਿ ਸ਼ਾਮਲ ਹੈ। ਨਿਯਮ- ਇਸਦੇ ਅਧੀਨ ਪਵਿੱਤਰਤਾ, ਸੰਤੁਸ਼ਟੀ, ਤਪੱਸਿਆ, ਸਵੈ-ਅਨੁਸ਼ਾਸਨ, ਚੰਗੀਆਂ ਆਦਤਾਂ ਤੇ ਪਰਮਾਤਮਾ ’ਤੇ ਵਿਸ਼ਵਾਸ਼ ਕਰਨਾ ਸ਼ਾਮਲ ਹੈ। ਆਸਣ-ਇਸ ਵਿੱਚ ਵੱਖ-ਵੱਖ ਸਰੀਰਕ ਕਸਰਤਾਂ ਤੇ ਖਾਸ ਕਰਕੇ ਬੈਠਣ ਦਾ ਆਸਣ ਮਹੱਤਵਪੂਰਨ ਹੈ। ਪ੍ਰਾਣਾਯਾਮ- ਪ੍ਰਾਣਾਯਾਮ ਭਾਵ ਸਾਹ ’ਤੇ ਕੰਟਰੋਲ ਪ੍ਰਤਿਅਹਾਰ- ਪ੍ਰਤਿਅਹਾਰ ਬਾਹਰੀ ਸੰਸਾਰ ਦੁਆਰਾ ਨਿਯੰਤ੍ਰਿਤ ਹੋਣ ਤੋਂ ਰੋਕਣ, ਸਵੈ-ਗਿਆਨ ਦੀ ਭਾਲ ਕਰਨ ਤੇ ਆਪਣੇ ਅੰਦਰ ਦੀ ਦੁਨੀਆਂ ਵਿਚ ਸੁਤੰਤਰਤਾ ਪ੍ਰਾਪਤ ਕਰਨ ਦਾ ਅਨੁਭਵ ਕਰਨ ਵੱਲ ਧਿਆਨ ਖਿੱਚਣਾ ਸਖਾਉਂਦਾ ਹੈ। (International Yoga Day)
ਧਾਰਨਾ- ਇਸ ਵਿੱਚ ਇਕਾਗਰਤਾ ਭਾਵ ਫੋਕਸ-ਇੱਕ ਹੀ ਨਿਸ਼ਾਨੇ ’ਤੇ ਧਿਆਨ ਟਿਕਾਉਣਾ, ਦਿਮਾਗ ਜਾਂ ਮਨ ਵਿੱਚ ਕਿਸੇ ਸੰਕਲਪ ਜਾਂ ਵਿਚਾਰ ਨੂੰ ਸਥਿਰ ਕਰ ਲੈਣਾ ਸ਼ਾਮਲ ਹੈ। ਧਿਆਨ- ਧਿਆਨ ਦੀ ਵਸਤੂ ਦੇ ਸੁਭਾਅ ਬਾਰੇ ਡੂੰਘਾਈ ਨਾਲ ਜਾਣਨਾ ਸ਼ਾਮਲ ਹੈ। ਧਾਰਨਾ ਮਨ ਦੀ ਅਵਸਥਾ ਹੈ, ਧਿਆਨ ਮਨ ਦੀ ਪ੍ਰਕਿਰਿਆ ਹੈ। ਸਮਾਧੀ- ਸਮਾਧੀ ਸਿਮਰਨ ਦੇ ਵਿਸ਼ੇ ਨਾਲ ਜੋੜਨਾ ਹੈ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਜੋ ਭੂਗੋਲਿਕ ਦਿ੍ਰਸ਼ਟੀਕੋਣ ਤੋਂ ਸਭ ਤੋਂ ਵੱਡਾ ਤੇ ਲੰਮਾ ਦਿਨ ਹੁੰਦਾ ਹੈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਸਾਲ 2015 ਵਿੱਚ ਸੰਸਾਰ ਭਰ ਵਿੱਚ ਮਨਾਇਆ ਗਿਆ ਸੀ। (International Yoga Day)
ਇਹ ਵੀ ਪੜ੍ਹੋ : IND vs AFG: ਬੁਮਰਾਹ ਤੇ ਅਰਸ਼ਦੀਪ ਦੀ ਖਤਰਨਾਕ ਗੇਂਦਬਾਜ਼ੀ, ਭਾਰਤੀ ਟੀਮ ਦੀ ਸੁਪਰ-8 ‘ਚ ਜਿੱਤ ਨਾਲ ਸ਼ੁਰੂਆਤ
ਭਾਰਤ ਦੇ ਮਤੇ ਨੂੰ ਯੂਐਨ ਦੇ 193 ਮੈਂਬਰਾਂ ਵਿੱਚੋਂ 175 ਦੇਸ਼ਾਂ ਨੇ ਸਮੱਰਥਨ ਦਿੱਤਾ ਸੀ ਤੇ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਇੱਕ ਮਤੇ ’ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ’ਚ ਐਲਾਨਿਆ ਸੀ ਰਾਜਪਥ, ਨਵੀਂ ਦਿੱਲੀ ਵਿਖੇ ਮਨਾਏ ਪਹਿਲੇ ਯੋਗ ਸਮਾਗਮ ’ਚ 84 ਦੇਸ਼ਾਂ ਦੇ ਪਤਵੰਤੇ ਪਹੁੰਚੇ ਸਨ ਤੇ 35984 ਲੋਕਾਂ ਨੇ 35 ਮਿੰਟ 21 ਤਰ੍ਹਾਂ ਦੇ ਵੱਖ-ਵੱਖ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ ਸੀ। ਯੋਗ ਸ਼ਾਂਤੀ ਅਤੇ ਖੁਸ਼ਹਾਲੀ ਦੀ ਕੁੰਜੀ ਹੈ ਅਜੋਕੀ ਤੇਜ਼ ਰਫਤਾਰ ਤੇ ਭੱਜ-ਦੌੜ ਦੀ ਜ਼ਿੰਦਗੀ ਵਿੱਚ ਯੋਗ ਸਾਨੂੰ ਤਣਾਅ ਮੁਕਤ ਜੀਵਨ ਬਤੀਤ ਕਰਨ ਦਾ ਰਸਤਾ ਵੀ ਦਿਖਾਉਂਦਾ ਹੈ। (International Yoga Day)
ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤੀ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਮਜ਼ਬੂਤ ਹੋ ਸਕਦੇ ਹਾਂ, ਕਿਉਂਕਿ ਯੋਗ ਨੂੰ ਅਪਣਾਉਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਤੇ ਇਲਾਜ-ਦਵਾਈਆਂ ’ਤੇ ਵੱਡੇ ਪੱਧਰ ’ਤੇ ਹੋਣ ਵਾਲੇ ਖ਼ਰਚੇ ਦੀ ਬੱਚਤ ਹੋ ਸਕਦੀ ਹੈ। ਇਸ ਤੋਂ ਇਲਾਵਾ ਯੋਗ ਨੂੰ ਅਪਣਾਉਣ ਨਾਲ ਸਮਾਜ ਵਿੱਚ ਆਪਸੀ ਸਦਭਾਵਨਾ ਤੇ ਨੈਤਿਕ ਕਦਰਾਂ-ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ। ਯੋਗ ਨਾਲ ਆਪਣੇ ਸਰੀਰ ’ਤੇ ਨਿਯੰਤਰਣ ਰੱਖਿਆ ਜਾ ਸਕਦਾ ਹੈ। (International Yoga Day)
ਸਾਨੂੰ ਰੋਜ਼ਾਨਾ ਘੱਟੋ-ਘੱਟ 35-40 ਮਿੰਟ ਤੱਕ ਯੋਗ ਕਰਨਾ ਚਾਹੀਦਾ ਹੈ। ਯੋਗ ਰੋਗ ਮੁਕਤ ਜੀਵਨ ਬਤੀਤ ਕਰਨ, ਤਣਾਅ, ਡਿਪਰੈਸ਼ਨ ਤੇ ਚਿੰਤਾ ਮੁਕਤ ਰਹਿਣ ਦਾ ਉੱਤਮ ਢੰਗ ਹੈ। ਯੋਗਾ ਸਦੀਆਂ ਪੁਰਾਣੀ ਖਾਸ ਵਿਧੀ ਹੈ ਜਿਸ ਨਾਲ ਸਰੀਰ ਦਾ ਹਰ ਅੰਗ ਖਾਸਕਰ ਸਾਡਾ ਲਹੂ-ਚੱਕਰ ਸਹੀ ਰਹਿੰਦਾ ਹੈ, ਬਲੱਡ ਪ੍ਰੈਸ਼ਰ, ਸ਼ੂਗਰ, ਕਮਰ-ਦਰਦ ਤੇ ਹੋਰ ਜੋੜਾਂ-ਹੱਡੀਆਂ ਦੇ ਦਰਦ ਅਤੇ ਚਿੜਚਿੜੇਪਣ ਨੂੰ ਦੂਰ ਕਰਕੇ ਅਸੀਂ ਰੋਗ ਮੁਕਤ ਜੀਵਨ ਜੀ ਸਕਦੇ ਹਾਂ। ਯੋਗਾ ਹਰ ਉਮਰ-ਵਰਗ ਲਈ ਲਾਹੇਵੰਦ ਹੈ। ਯੋਗਾ ਨਾਲ ਸਰੀਰ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ।
ਯੋਗ ਅਭਿਆਸ ਕਰਨ ਵਾਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ | International Yoga Day
ਯੋਗ ਅਭਿਆਸ ਦੀ ਸ਼ੁਰੂਆਤ ਕਿਸੇ ਮਾਹਿਰ ਜਾਂ ਯੋਗ ਅਧਿਆਪਕ ਦੀ ਨਿਗਰਾਨੀ ਹੇਠ ਕਰਨਾ ਲਾਹੇਵੰਦ ਹੈ।
ਯੋਗ ਅਭਿਆਸ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਮੌਕੇ ਜਾਂ ਸ਼ਾਮ ਨੂੰ ਕਰਨਾ ਵਧੇਰੇ ਫਾਇਦੇਮੰਦ ਹੈ।
ਯੋਗਾ ਜ਼ਿਆਦਾ ਥਕਾਵਟ, ਬਿਮਾਰੀ, ਗੰਭੀਰ ਤਣਾਅ ਵਾਲੀ ਸਥਿਤੀ ਵਿਚ ਨਹੀਂ ਕੀਤਾ ਜਾਣਾ ਚਾਹੀਦਾ।
ਯੋਗਾ ਅਭਿਆਸ ਸ਼ੁਰੂ ਕਰਨ ਸਮੇਂ ਆਲੇ-ਦੁਆਲੇ, ਸਰੀਰ ਤੇ ਦਿਮਾਗ ਦੀ ਸਫਾਈ ਦਾ ਧਿਆਨ ਰੱਖੋ।
ਯੋਗਾ ਅਭਿਆਸ ਸ਼ਾਂਤ ਮਾਹੌਲ ’ਚ ਕਰਨਾ ਚਾਹੀਦਾ ਹੈ।
ਯੋਗ ਅਭਿਆਸ ਖਾਲੀ ਪੇਟ ਜਾਂ ਹਲਕੇ ਭੋਜਨ ਦੇ ਸੇਵਨ ਤੋਂ ਬਾਅਦ ਕੀਤਾ ਜਾਣਾ ਚਾਹੀਦੈ।
ਯੋਗ ਅਭਿਆਸ ਲਈ ਇੱਕ ਚਟਾਈ ਜਾਂ ਯੋਗਾ ਮੈਟ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਹਲਕੇ ਤੇ ਆਰਾਮਦਾਇਕ ਸੂਤੀ ਕੱਪੜੇ ਯੋਗ ਆਸਣ ਕਰਨ ’ਚ ਸਹਾਈ ਹੁੰਦੇ ਹਨ।
ਅਭਿਆਸ ਸੈਸ਼ਨ ਅਰਦਾਸ ਜਾਂ ਬੇਨਤੀ ਨਾਲ ਆਰੰਭ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਮਨ ਨੂੰ ਆਰਾਮ-ਸ਼ਾਂਤੀ ਮਿਲਦੀ ਹੈ ਤੇ ਵਾਤਾਵਰਨ ਅਨੁਕੂਲ ਬਣ ਜਾਂਦਾ ਹੈ।
ਯੋਗਾ ਅਭਿਆਸ ਹੌਲੀ-ਹੌਲੀ, ਅਰਾਮਦਾਇਕ ਵਿਧੀ ਨਾਲ, ਸਰੀਰ ਤੇ ਸਾਹ ਪ੍ਰਤੀ ਇਕਾਗਰਤਾ ਨਾਲ ਕੀਤੇ ਜਾਣ।
ਸਾਹ ਨੂੰ ਉਦੋਂ ਤੱਕ ਨਾ ਰੋਕੋ ਜਦੋਂ ਤੱਕ ਅਭਿਆਸ ਦੌਰਾਨ ਅਜਿਹਾ ਕਰਨ ਦਾ ਵਿਸ਼ੇਸ਼ ਤੌਰ ’ਤੇ ਸਿੱਖਿਅਕ ਜਾਂ ਅਧਿਆਪਕ ਵੱਲੋਂ ਆਦੇਸ਼ ਨਹੀਂ ਕੀਤਾ ਜਾਂਦਾ।
ਸਾਹ ਹਮੇਸ਼ਾ ਨੱਕ ਰਾਹੀਂ ਲੈਣਾ ਚਾਹੀਦਾ ਹੈ ਜਦੋਂ ਤੱਕ ਕਿ ਨਿਰਦੇਸ਼ ਨਾ ਦਿੱਤੇ ਜਾਣ।
ਯੋਗ ਆਸਣਾਂ ਨੂੰ ਆਪਣੀ ਸਰੀਰਕ ਸਮਰੱਥਾ ਅਨੁਸਾਰ ਹੀ ਕਰੋ।
ਚੰਗੇ ਨਤੀਜੇ ਪ੍ਰਾਪਤ ਕਰਨ ਲਈ ਕੁਝ ਸਮਾਂ ਲੱਗਦਾ ਹੈ, ਇਸ ਲਈ ਨਿਰੰਤਰ ਤੇ ਨਿਯਮਿਤ ਯੋਗ ਅਭਿਆਸ ਕਰਨਾ ਬਹੁਤ ਜਰੂਰੀ ਹੈ।
ਯੋਗਾ ਸੈਸ਼ਨ ਦਾ ਅੰਤ ਸਿਮਰਨ/ਡੂੰਘੀ ਚੁੱਪ /ਧਿਆਨ ਅਵਸਥਾ ਨਾਲ ਹੋਣਾ ਚਾਹੀਦਾ ਹੈ।
ਯੋਗ ਅਭਿਆਸ ਕਰਨ ਤੋਂ 20-30 ਮਿੰਟਾਂ ਬਾਅਦ ਹੀ ਨਹਾਓ।
ਅਭਿਆਸ ਦੇ 20-30 ਮਿੰਟਾਂ ਬਾਅਦ ਹੀ ਭੋਜਨ ਜਾਂ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਾ. ਪ੍ਰਭਦੀਪ ਸਿੰਘ ਚਾਵਲਾ
ਬੀ.ਈ.ਈ.
ਸਿਹਤ ਤੇ ਪਰਿਵਾਰ ਭਲਾਈ ਵਿਭਾਗ,
ਫਰੀਦਕੋਟ ਮੋ. 98146-56257
ਯੋਗ ਦਿਵਸ ’ਤੇ ਅਮਰੀਕਾ ਤੋਂ ਆਏ ਵੀਡੀਓ ਸੰਦੇਸ਼ ’ਚ ਪੀਐਮ ਮੋਦੀ ਨੇ ਯੋਗ ਦੇ ਮੰਤਰ ਦਿੱਤੇ
International Yoga Day 2023
ਨਿਊਯਾਰਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ (International Yoga Day 2023) ਦੇ ਜਰੀਏ ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ। ਅਮਰੀਕਾ ਦੇ ਦੌਰੇ ’ਤੇ ਆਏ ਮੋਦੀ ਨੇ ਬੁੱਧਵਾਰ ਨੂੰ 9ਵੇਂ ਅੰਤਰਰਾਸਟਰੀ ਯੋਗ ਦਿਵਸ ’ਤੇ ਇੱਕ ਵੀਡੀਓ ਸੰਦੇਸ਼ ’ਚ ਦੇਸ਼ ਵਾਸੀਆਂ ਨੂੰ ‘ਅੰਤਰਰਾਸਟਰੀ ਯੋਗ ਦਿਵਸ’ ’ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਵਾਰ ਉਹ ਵੱਖ-ਵੱਖ ਜ਼ਿੰਮੇਵਾਰੀਆਂ ਕਾਰਨ ਅਮਰੀਕਾ ’ਚ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਸਾਮ ਭਾਰਤੀ ਸਮੇਂ ਅਨੁਸਾਰ 5 ਵਜੇ ਸੰਯੁਕਤ ਰਾਸਟਰ ਦੇ ਮੁੱਖ ਦਫਤਰ ਵਿਖੇ ਆਯੋਜਿਤ ਯੋਗ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
180 ਤੋਂ ਵੱਧ ਦੇਸ਼ਾਂ ਦਾ ਇਕੱਠਾ ਹੋਣਾ ਇਤਿਹਾਸਕ ਮੌਕਾ
ਮੋਦੀ ਨੇ ਕਿਹਾ ਕਿ ਭਾਰਤ ਦੇ ਸੱਦੇ ’ਤੇ 180 ਤੋਂ ਵੱਧ ਦੇਸ਼ਾਂ ਦਾ ਇਕੱਠੇ ਹੋਣਾ ਇਤਿਹਾਸਕ ਅਤੇ ਬੇਮਿਸਾਲ ਹੈ। ਉਨ੍ਹਾਂ ਕਿਹਾ, ‘ਤੁਹਾਨੂੰ ਸਭ ਨੂੰ ਯਾਦ ਹੋਵੇਗਾ, 2014 ’ਚ ਜਦੋਂ ਸੰਯੁਕਤ ਰਾਸਟਰ ਮਹਾਸਭਾ ’ਚ ਯੋਗ ਦਿਵਸ ਦਾ ਪ੍ਰਸਤਾਵ ਆਇਆ ਤਾਂ ਰਿਕਾਰਡ ਗਿਣਤੀ ’ਚ ਦੇਸ਼ਾਂ ਨੇ ਇਸ ਦਾ ਸਮੱਰਥਨ ਕੀਤਾ ਸੀ। ਉਦੋਂ ਤੋਂ, ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ, ਅੰਤਰਰਾਸਟਰੀ ਯੋਗ ਦਿਵਸ ਦੁਆਰਾ ਇੱਕ ਵਿਸਵ ਭਾਵਨਾ।
Sharing my message on International Day of Yoga. https://t.co/4tGLQ7Jolo
— Narendra Modi (@narendramodi) June 21, 2023
ਮੋਦੀ ਨੇ ਕਿਹਾ ਕਿ ਇਸ ਸਾਲ ਯੋਗ ਦਿਵਸ ਦੇ ਪ੍ਰੋਗਰਾਮਾਂ ਨੂੰ ‘ਓਸਨ ਰਿੰਗ ਆਫ ਯੋਗ’ ਨੇ ਹੋਰ ਖਾਸ ਬਣਾਇਆ ਹੈ। ਇਹ ਯੋਗ ਦੇ ਵਿਚਾਰ ਅਤੇ ਸਮੁੰਦਰ ਦੇ ਪਸਾਰ ਦੇ ਆਪਸੀ ਸਬੰਧਾਂ ‘ਤੇ ਅਧਾਰਤ ਹੈ। ਫੌਜ ਦੇ ਜਵਾਨਾਂ ਨੇ ਸਾਡੇ ਜਲ ਸਰੋਤਾਂ ਨਾਲ ‘ਯੋਗ ਭਾਰਤਮਾਲਾ ਅਤੇ ਯੋਗ ਸਾਗਰਮਾਲਾ’ ਵੀ ਬਣਾਈ ਹੈ। ਇਸੇ ਤਰ੍ਹਾਂ ਭਾਰਤ ਦੇ ਆਰਕਟਿਕ ਤੋਂ ਅੰਟਾਰਕਟਿਕਾ ਤੱਕ ਦੇ ਦੋ ਖੋਜ ਅਧਾਰ ਅਰਥਾਤ ਧਰਤੀ ਦੇ ਦੋ ਧਰੁਵ ਵੀ ਯੋਗਾ ਨਾਲ ਜੁੜੇ ਹੋਏ ਹਨ। ਯੋਗ ਦੇ ਇਸ ਨਿਵੇਕਲੇ ਸਮਾਰੋਹ ਵਿੱਚ ਦੇਸ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਯੋਗਾ ਦੇ ਪ੍ਰਸਾਰ ਅਤੇ ਪ੍ਰਸਿੱਧੀ ਦੀ ਮਹਾਨਤਾ ਨੂੰ ਉਜਾਗਰ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਾ ਲਈ ਕਿਹਾ ਗਿਆ ਹੈ – ‘ਯੋਗਾ: ਕਰਮਾਸੁ ਕੌਸ਼ਲਮ’। ਭਾਵ, ਕਿਰਿਆ ਵਿੱਚ ਹੁਨਰ ਯੋਗਾ ਹੈ। ਆਜ਼ਾਦੀ ਦੇ ਸੁਨਹਿਰੀ ਯੁੱਗ ਵਿੱਚ ਇਹ ਮੰਤਰ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਅਸੀਂ ਆਪਣੇ ਫਰਜਾਂ ਨੂੰ ਸਮਰਪਿਤ ਹੁੰਦੇ ਹਾਂ, ਤਾਂ ਅਸੀਂ ਯੋਗ ਦੀ ਸੰਪੂਰਨਤਾ ਤੱਕ ਪਹੁੰਚਦੇ ਹਾਂ। ਯੋਗਾ ਦੁਆਰਾ ਅਸੀਂ ਨਿਰਸਵਾਰਥ ਕਿਰਿਆ ਨੂੰ ਜਾਣਦੇ ਹਾਂ, ਅਸੀਂ ਕਰਮ ਤੋਂ ਕਰਮਯੋਗ ਤੱਕ ਦੀ ਯਾਤਰਾ ਦਾ ਫੈਸਲਾ ਕਰਦੇ ਹਾਂ। ਮੈਨੂੰ ਯਕੀਨ ਹੈ, ਯੋਗਾ ਨਾਲ, ਅਸੀਂ ਆਪਣੀ ਸਿਹਤ ਨੂੰ ਵੀ ਸੁਧਾਰਾਂਗੇ, ਅਤੇ ਇਹਨਾਂ ਸੰਕਲਪਾਂ ਨੂੰ ਵੀ ਗ੍ਰਹਿਣ ਕਰਾਂਗੇ। ਸਾਡੀ ਸਰੀਰਕ ਤਾਕਤ, ਸਾਡਾ ਮਾਨਸਿਕ ਵਿਸਥਾਰ, ਸਾਡੀ ਚੇਤਨਾ ਸਕਤੀ, ਸਾਡੀ ਸਮੂਹਿਕ ਊਰਜਾ ਵਿਕਸਤ ਭਾਰਤ ਦਾ ਆਧਾਰ ਬਣੇਗੀ।
ਯੋਗ ਅਭਿਆਸ ਸਰੀਰਕ, ਮਾਨਸਿਕ ਤੇ ਆਤਮਿਕ ਇਕਾਗਰਤਾ ਦਾ ਢੰਗ
ਯੋਗ ਅਭਿਆਸ ਸਰੀਰਕ, ਮਾਨਸਿਕ ਤੇ ਆਤਮਿਕ ਇਕਾਗਰਤਾ ਦਾ ਢੰਗ
ਤੰਦਰੁਸਤੀ, ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ ਯੋਗਾ ਯੋਗਾ ਇੱਕ ਪ੍ਰਾਚੀਨ ਸੰਨਿਆਸੀ ਅਭਿਆਸ ਹੈ ਜੋ ਭਾਂਵੇ ਭਾਰਤ ਦੀ ਸੰਸਕਿ੍ਰਤੀ ਦਾ ਅਨਿਖੜਵਾਂ ਅੰਗ ਹੈ ਪਰ ਹੁਣ ਦੁਨੀਆਂ ਭਰ ’ਚ ਯੋਗ ਹਰਮਨ ਪਿਆਰਤਾ ਹਾਸਲ ਕਰ ਚੱੁਕਾ ਹੈ।ਦੇਸ਼ਾਂ-ਵਿਦੇਸ਼ਾਂ ਤੱਕ ਇਸਦਾ ਪ੍ਰਸਾਰ,ਪ੍ਰਚਾਰ ਅਤੇ ਵਿਸਥਾਰ ਸਿਖਰਾਂ ਤੇ ਹੈ,ਯੋਗ ਅਭਿਆਸ ਸਰੀਰਕ, ਮਾਨਸਿਕ ਅਤੇ ਆਤਮਿਕ ਇਕਾਗਰਤਾ ਦਾ ਢੰਗ ਹੈ, ਦੁਨੀਆਂ ਭਰ ਨੂੰ ਤੰਦਰੁਸਤੀ, ਸਦਭਾਵਨਾ ਅਤੇ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ ਯੋਗਾ, ਯੋਗ ਸ਼ਬਦ ਸੰਸਕਿ੍ਰਤ ਭਾਸ਼ਾ ਚੋਂ ਨਿੱਕਲਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਇੱਕਜੁਟਤਾ ਭਾਵ ਇਸ ਵਿਧੀ ਨੂੰ ਸਰੀਰ ਅਤੇ ਆਤਮਾ ਦੇ ਮਿਲਣ ਦਾ ਸਾਧਨ ਵੀ ਦੱਸਿਆ ਗਿਆ ਹੈ। ਨਿਯਮਿਤ ਤੌਰ ਤੇ ਯੋਗਾ ਦਾ ਅਭਿਆਸ ਕਰਨ ਦੇ ਬਹੁਤ ਸਾਰੇ ਲਾਭ ਹਨ ਯੋਗਾਸੂਤਰਾ ਦੇ ਲੇਖਕ ਰਿਸ਼ੀ ਪਤੰਜਲੀ ਨੇ ਯੋਗ ਨੂੰ ਅੱਠ ਅੰਗਾਂ- ਯਮ, ਨਿਯਮ,ਆਸਣ,ਪ੍ਰਾਣਾਯਮ, ਪ੍ਰਤਿਆਹਰ, ਧਾਰਨਾ, ਧਿਆਨ ਅਤੇ ਸਮਾਧੀ ਰਾਹੀ ਪ੍ਰਭਾਸ਼ਿਤ ਕੀਤਾ ਹੈ।
ਯਮ-ਇਸਦੇ ਅਧੀਨ ਸੱਚ ਬੋਲਣਾ, ਲਾਲਚ ਨਾ ਕਰਨਾ, ਗੁੱਸਾ ਨਾ ਕਰਨਾ, ਸਵਾਰਥੀ ਨਾ ਹੋਣਾ ਆਦਿ ਸ਼ਾਮਲ ਹੈ। ਨਿਯਮ- ਇਸਦੇ ਅਧੀਨ ਪਵਿੱਤਰਤਾ, ਸਤੰੁਸ਼ਟੀ, ਤਪੱਸਿਆ, ਸਵੈ- ਅਨੁਸ਼ਾਸਨ, ਚੰਗੀਆਂ ਆਦਤਾਂ ਅਤੇ ਪ੍ਰਮਾਤਮਾ ਤੇ ਵਿਸ਼ਵਾਸ਼ ਕਰਨਾ ਸ਼ਾਮਲ ਹੈ। ਆਸਣ-ਇਸ ਵਿੱਚ ਵੱਖ-ਵੱਖ ਸਰੀਰਕ ਕਸਰਤਾਂ ਅਤੇ ਖਾਸ ਕਰਕੇ ਬੈਠਣ ਦਾ ਆਸਣ ਮਹੱਤਵਪੂਰਨ ਹੈ। ਪ੍ਰਾਣਾਯਮ-ਪ੍ਰਾਣਾਯਮ ਭਾਵ ਸਾਹ ਤੇ ਕੰਟਰੋਲ-ਸਰੀਰ ਦੇ ਅੰਦਰ ਸਾਹ ਰਾਹੀ ਹਵਾ ਲੈ ਕੇ ਜਾਣੀ, ਬਾਹਰ ਕੱਢਣੀ ਅਤੇ ਸਾਹ ਰੋਕਣ ਦਾ ਅਭਿਆਸ ਸ਼ਾਮਲ ਹੈ।
ਪ੍ਰਤਿਅਹਾਰ- ਪ੍ਰਤਿਅਹਾਰ ਬਾਹਰੀ ਸੰਸਾਰ ਦੁਆਰਾ ਨਿਯੰਤਰਿਤ ਹੋਣ ਤੋਂ ਰੋਕਣ,ਸਵੈ-ਗਿਆਨ ਦੀ ਭਾਲ ਕਰਨ ਅਤੇ ਆਪਣੇ ਅੰਦਰ ਦੀ ਦੁਨੀਆਂ ਵਿਚ ਸੁਤੰਤਰਤਾ ਪ੍ਰਾਪਤ ਕਰਨ ਦਾ ਅਨੁਭਵ ਕਰਨ ਵੱਲ ਧਿਆਨ ਖਿੱਚਣਾ ਸਖਾਉਂਦਾ ਹੈ।
ਧਾਰਨਾ-ਇਸ ਵਿੱਚ ਇਕਾਗਰਤਾ ਭਾਵ ਫੋਕਸ-ਇੱਕ ਹੀ ਨਿਸ਼ਾਨੇ ਤੇ ਧਿਆਨ ਟਿਕਾਉਣਾ,ਦਿਮਾਗ ਜਾਂ ਮਨ ਵਿੱਚ ਕਿਸੇ ਸੰਕਲਪ ਜਾਂ ਵਿਚਾਰ ਨੂੰ ਸਥਿਰ ਕਰ ਲੈਣਾ ਸ਼ਾਮਲ ਹੈ। ਧਿਆਨ- ਧਿਆਨ ਦੀ ਵਸਤੂ ਦੇ ਸੁਭਾਅ ਬਾਰੇ ਢੁੰਘਾਈ ਨਾਲ ਜਾਨਣਾ ਸ਼ਾਮਲ ਹੈ। ਧਾਰਨਾ ਮਨ ਦੀ ਅਵਸਥਾ ਹੈ, ਧਿਆਨ ਮਨ ਦੀ ਪ੍ਰਕਿਰਿਆ ਹੈ।
ਸਮਾਧੀ- ਸਮਾਧੀ ਸਿਮਰਨ ਦੇ ਵਿਸੇ ਨਾਲ ਏਕਤਾ ਹੈ, ਸਮਾਧੀ ਉਹ ਰੂਹਾਨੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦਾ ਮਨ ਹਰ ਚੀਜ ਵਿਚ ਇੰਨਾ ਲੀਨ ਹੋ ਜਾਂਦਾ ਹੈ। ਭਾਂਵੇ ਵਿਸ਼ਵ ਭਰ ‘ਚ ਯੋਗਾ ਨਾਲ ਸਬੰਧਤ ਖੇਡ ਮੁਕਾਬਲੇ, ਪ੍ਰਦਰਸ਼ਣ ਸਮਾਗਮ, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਪਰ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ ਜੋ ਭੂਗੋਲਿਕ ਦਿ੍ਰਸ਼ਟੀਕੋਣ ਤੋਂ ਸਭ ਤੋਂ ਵੱਡਾ ਅਤੇ ਲੰਬਾ ਦਿਨ ਹੁੰਦਾ ਹੈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਸਾਲ 2015 ਵਿੱਚ ਸੰਸਾਰ ਭਰ ਵਿੱਚ ਦੇਖਿਆ ਗਿਆ ਸੀ,
ਭਾਰਤ ਦੇ ਮਤੇ ਨੂੰ ਯੂ.ਐਨ ਦੇ 193 ਮੈਬਰਾਂ ਵਿੱਚੋਂ 175 ਦੇਸ਼ਾਂ ਨੇ ਸਮਰਥਨ ਦਿੱਤਾ ਸੀ ਤੇ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਇਕ ਮਤੇ ‘ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ‘ਚ ਐਲਾਨਿਆਂ ਸੀ ਰਾਜਪਥ, ਨਵੀਂ ਦਿੱਲੀ ਵਿਖੇ ਮਨਾਏ ਪਹਿਲੇ ਯੋਗ ਸਮਾਗਮ ਵਿੱਚ 84 ਦੇਸ਼ਾਂ ਦੇ ਪੰਤਵੰਤੇ ਪਹੁੰਚੇ ਸਨ ਤੇ 35984 ਲੋਕਾਂ ਨੇ 35 ਮਿੰਟ 21 ਤਰਾਂ ਦੇ ਵੱਖ-ਵੱਖ ਯੋਗ ਆਸਣਾ ਦਾ ਪ੍ਰਦਰਸ਼ਨ ਕੀਤਾ ਸੀ।
ਯੋਗ ਸ਼ਾਂਤੀ ਅਤੇ ਖੁਸ਼ਹਾਲੀ ਦੀ ਕੁੰਜੀ ਹੈ, ਅਜੌਕੀ ਤੇਜ਼ ਰਫਤਾਰ ਤੇ ਭੱਜ-ਦੌੜ ਦੀ ਜ਼ਿੰਦਗੀ ਵਿੱਚ ਯੋਗ ਸਾਨੂੰ ਤਣਾਅ ਮੁਕਤ ਜੀਵਨ ਬਤੀਤ ਕਰਨ ਦਾ ਰਸਤਾ ਵੀ ਦਿਖਾਉਂਦਾ ਹੈ।ਯੋਗ ਨੂੰ ਅਪਣਾ ਕੇ ਅਸੀਂ ਤੰਦਰੁਸਤੀ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਮਜ਼ਬੂਤ ਹੋ ਸਕਦੇ ਹਾਂ, ਕਿਉਂਕਿ ਯੋਗ ਨੂੰ ਅਪਣਾਉਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਇਲਾਜ-ਦਵਾਈਆਂ ’ਤੇ ਵੱਡੇ ਪੱਧਰ ’ਤੇ ਹੋਣ ਵਾਲੇ ਖ਼ਰਚੇ ਦੀ ਬੱਚਤ ਹੋ ਸਕਦੀ ਹੈ।ਇਸ ਤੋਂ ਇਲਾਵਾ ਯੋਗ ਨੂੰ ਅਪਣਾਉਣ ਨਾਲ ਸਮਾਜ ਵਿੱਚ ਆਪਸੀ ਸਦਭਾਵਨਾ ਤੇ ਨੈਤਿਕ ਕਦਰਾਂ-ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ।ਯੋਗ ਨਾਲ ਆਪਣੇ ਸਰੀਰ ਤੇ ਨਿਯੰਤਰਣ ਰੱਖਿਆ ਜਾ ਸਕਦਾ ਹੈ।
ਯੋਗ ਕਸਰਤਾਂ ਦਾ ਸੁਮੇਲ ਹੈ, ਸ਼ਾਂਤੀ ਦਾ ਦੁਆਰ ਹੈ, ਸ਼ੁੱਧੀ ਦਾ ਰਸਤਾ ਹੈ। ਸਾਨੂੰ ਰੋਜ਼ਾਨਾਂ ਘੱਟੋ-ਘੱਟ 35-40 ਮਿੰਟ ਤੱਕ ਯੋਗ ਕਰਨਾ ਚਾਹੀਦਾ ਹੈ। ਯੋਗ ਰੋਗ ਮੁਕਤ ਜੀਵਨ ਬਤੀਤ ਕਰਨ,ਤਣਾਅ, ਡਿਪਰੈਸ਼ਨ ਤੇ ਚਿੰਤਾ ਮੁਕਤ ਰਹਿਣ ਦਾ ਉਤਮ ਢੰਗ ਹੈ।ਸਾਨੂੰ ਆਪਣੇ ਸਰੀਰ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਅਤੇ ਯੋਗਾ ਕਰਨਾ ਸਾਡੇ ਲਈ ਲਾਭਦਾਇਕ ਹੈ।
ਯੋਗਾ ਸਦੀਆਂ ਪੁਰਾਣੀ ਖਾਸ ਵਿਧੀ ਹੈ ਜਿਸ ਨਾਲ ਸਰੀਰ ਦਾ ਹਰ ਅੰਗ ਖਾਸ ਕਰ ਸਾਡਾ ਲਹੂ-ਚੱਕਰ ਸਹੀ ਰਹਿੰਦਾ ਹੈ, ਬਲੱਡ ਪ੍ਰੈਸ਼ਰ,ਸ਼ੂਗਰ,ਕਮਰ-ਦਰਦ ਤੇ ਹੋਰ ਜੋੜਾਂ-ਹੱਡੀਆਂ ਦੀਆਂ ਦਰਦਾਂ ਅਤੇ ਚਿੜਚੜਾਪਣ ਨੂੰ ਦੂਰ ਕਰਕੇ ਅਸੀ ਰੋਗ ਮੁਕਤ ਜੀਵਣ ਜੀਅ ਸਕਦੇ ਹਾਂ।ਯੋਗਾ ਹਰ ਉਮਰ-ਵਰਗ ਲਈ ਲਾਹੇਵੰਦ ਹੈ।ਯੋਗਾ ਨਾਲ ਸਰੀਰ ਅਤੇ ਮਨ ਨੂੰ ਖੁਸ਼ੀ ਮਿਲਦੀ ਹੈ। ਯੋਗ ਨਾਲ ਜਿਥੇ ਸਰੀਰ ਫੁਰਤੀਲਾ ਬਣ ਜਾਂਦਾ ਹੈ ਉਥੇ ਹੀ ਮਾਸਪੇਸ਼ੀਆਂ ਦੇ ਲਚਕੀਲਾਪਣ ‘ਚ ਵੀ ਵਾਧਾ ਹੁੰਦਾ ਹੈ।
ਯੋਗ ਅਭਿਆਸ ਕਰਨ ਵਾਲਿਆਂ ਲਈ ਦਿਸ਼ਾ ਨਿਰਦੇਸ਼:
-ਯੋਗ ਅੀਭਆਸ ਦੀ ਸ਼ੁਰਆਤ ਕਿਸੇ ਮਾਹਿਰ ਜਾਂ ਯੋਗ ਅਧਿਆਪਕ ਦੀ ਨਿਗਰਾਨੀ ਹੇਠ ਕਰਨਾ ਲਾਹੇਵੰਦ ਹੋ ਸਕਦਾ ਹੈ।
-ਯੋਗ ਅਭਿਆਸ ਸਵੇਰੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਮੌਕੇ ਜਾਂ ਸ਼ਾਮ ਨੂੰ ਕਰਨਾ ਵਧੇਰੇ ਫਾਇਦੇਮੰਦ ਹੈ।
-ਯੋਗਾ ਜਿਆਦਾ ਥਕਾਵਟ,ਬਿਮਾਰੀ,ਗੰਭੀਰ ਤਣਾਅ ਵਾਲੀ ਸਥਿਤੀ ਵਿਚ ਨਹੀਂ ਕੀਤਾ ਜਾਣਾ ਚਾਹੀਦਾ।
ਯੋਗ ਅਭਿਆਸ ਤੋਂ ਪਹਿਲਾਂ ਧਿਆਨ ਰੱਖਣ ਯੋਗ ਗੱਲਾਂ-
– ਯੋਗਾ ਅਭਿਆਸ ਸ਼ੁਰੂ ਕਰਨ ਸਮੇਂ ਆਲੇ ਦੁਆਲੇ,ਸਰੀਰ ਅਤੇ ਦਿਮਾਗ ਦੀ ਸਫਾਈ ਦਾ ਧਿਆਨ ਰੱਖੋ।
-ਯੋਗਾ ਅਭਿਆਸ ਸਾਂਤ ਮਾਹੌਲ ਵਿਚ ਆਰਾਮਦਾਇਕ ਤਨ ਅਤੇ ਮਨ ਨਾਲ ਕਰਨਾ ਚਾਹੀਦਾ ਹੈ।
-ਯੋਗ ਅਭਿਆਸ ਖਾਲੀ ਪੇਟ ਜਾਂ ਹਲਕੇ ਭੋਜਨ ਦੇ ਸੇਵਨ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ।
-ਯੋਗ ਅਭਿਆਸ ਲਈ ਇੱਕ ਚਟਾਈ,ਯੋਗਾ ਮੈਟ ਜਾਂ ਕੰਬਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
-ਹਲਕੇ ਅਤੇ ਆਰਾਮਦਾਇਕ ਸੂਤੀ ਕੱਪੜੇ ਯੋਗ ਆਸਣ ਕਰਨ ’ਚ ਸਹਾਈ ਹੁੰਦੇ ਹਨ।
ਯੋਗ ਅਭਿਆਸ ਦੇ ਦੌਰਾਨ ਧਿਆਨ ਰੱਖਣਯੋਗ ਗੱਲਾਂ-
-ਅਭਿਆਸ ਸੈਸ਼ਨ ਅਰਦਾਸ ਜਾਂ ਬੇਨਤੀ ਨਾਲ ਆਰੰਭ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਮਨ ਨੂੰ ਆਰਾਮ-ਸਾਂਤੀ ਮਿਲਦੀ ਹੈ ਅਤੇ ਵਾਤਾਵਰਣ ਅਨੁਕੂਲ ਬਣ ਜਾਂਦਾ ਹੈ।
-ਯੋਗਾ ਅਭਿਆਸ ਹੌਲੀ ਹੌਲੀ, ਆਰਾਮਦਾਇਕ ਵਿਧੀ ਨਾਲ, ਸਰੀਰ ਅਤੇ ਸਾਹ ਪ੍ਰਤੀ ਇਕਾਗਰਤਾ ਨਾਲ ਕੀਤੇ ਜਾਣ।
-ਸਾਹ ਨੂੰ ਉਦੋਂ ਤਕ ਨਾ ਰੋਕੋ ਜਦੋਂ ਤਕ ਅਭਿਆਸ ਦੌਰਾਨ ਅਜਿਹਾ ਕਰਨ ਦਾ ਵਿਸੇਸ ਤੌਰ ਤੇ ਸਿੱਖਿਅਕ ਜਾਂ ਅਧਿਆਪਕ ਵੱਲੋਂ ਆਦੇਸ਼ ਨਹੀਂ ਕੀਤਾ ਜਾਂਦਾ।
-ਸਾਹ ਹਮੇਸਾ ਨੱਕ ਰਾਹੀਂ ਲੈਣਾ ਚਾਹੀਦਾ ਹੈ ਜਦੋਂ ਤੱਕ ਕਿ ਨਿਰਦੇਸ ਨਾ ਦਿੱਤੇ ਜਾਣ।
-ਸਰੀਰ ਨੂੰ ਕੱਸ ਕੇ ਨਾ ਰੱਖੋ,ਜਾਂ ਸਰੀਰ ਨੂੰ ਝੰਜੋੜਣਾ ਜਾਂ ਧੱਕਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।
-ਯੋਗ ਆਸਣਾਂ ਨੂੰ ਆਪਣੀ ਸਰੀਰਕ ਸਮਰੱਥਾ ਅਨੁਸਾਰ ਹੀ ਕਰੋ।
-ਚੰਗੇ ਨਤੀਜੇ ਪ੍ਰਾਪਤ ਕਰਨ ਲਈ ਕੁਝ ਸਮਾਂ ਲੱਗਦਾ ਹੈ, ਇਸ ਲਈ ਨਿਰੰਤਰ ਅਤੇ ਨਿਯਮਤ ਯੋਗ ਅਭਿਆਸ ਕਰਨਾ ਬਹੁਤ ਜਰੂਰੀ ਹੈ।
-ਯੋਗਾ ਸੈਸਨ ਦਾ ਅੰਤ ਸਿਮਰਨ/ਡੂੰਘੀ ਚੁੱਪ /ਧਿਆਨ ਅਵਸਥਾ ਨਾਲ ਹੋਣਾ ਚਾਹੀਦਾ ਹੈ।
ਯੋਗ ਅਭਿਆਸ ਕਰਨ ਤੋਂ ਬਾਅਦ ਧਿਆਨ ਰੱਖਣਯੋਗ ਗੱਲਾਂ-
-ਯੋਗ ਅਭਿਆਸ ਕਰਨ ਤੋਂ 20-30 ਮਿੰਟਾਂ ਬਾਅਦ ਹੀ ਨਹਾਓ।
-ਅਭਿਆਸ ਦੇ 20-30 ਮਿੰਟਾਂ ਬਾਅਦ ਹੀ ਭੋਜਨ ਜਾਂ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬਲਾਕ ਐਕਸਟੈਂਸ਼ਨ ਐਜੂਕੇਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ,
ਫਰੀਦਕੋਟ
ਮੋ 98146-56257
ਡਾ.ਪ੍ਰਭਦੀਪ ਸਿੰਘ ਚਾਵਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੱਕ ਰੋਜ਼ਾ ‘ਯੋਗਾ ਕੈਂਪ’ ਲਾ ਕੇ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਯੋਗ ਦਿਵਸ’
ਇੱਕ ਰੋਜ਼ਾ ‘ਯੋਗਾ ਕੈਂਪ’ ਲਾ ਕੇ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਯੋਗ ਦਿਵਸ’
ਮਲੋਟ (ਮਨੋਜ)। ‘ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਇੱਕ ਰੋਜ਼ਾ ‘ਯੋਗਾ ਕੈਂਪ’ 21 ਜੂਨ ਦਿਨ ਮੰਗਲਵਾਰ ਨੂੰ ਸਵੇਰੇ 5:30 ਵਜੇ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ ਅਤੇ ਸੱਤਪਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੱਥੇ ਸਾਨੂੰ ਮਾਨਵਤਾ ਭਲਾਈ ਦੇ ਰਸਤੇ ਤੋਰਿਆ ਉਥੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਮੇਸ਼ਾਂ ਯੋਗਾ ਦੇ ਟਿਪਸ ਵੀ ਦੱਸੇ ਅਤੇ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ‘ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਸੰਬੰਧ ਵਿੱਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ 21 ਜੂਨ ਦਿਨ ਮੰਗਲਵਾਰ ਨੂੰ ‘ਇੱਕ ਰੋਜ਼ਾ ਯੋਗਾ ਕੈਂਪ’ ਸਵੇਰੇ 5:30 ਵਜੇ ਤੋਂ 7 ਵਜੇ ਤੱਕ ਲਗਾਇਆ ਜਾ ਰਿਹਾ ਹੈ
ਜਿਸ ਵਿੱਚ ਯੋਗਾ ਮਾਹਿਰ ਨਰਿੰਦਰ ਬਠਲਾ ਅਤੇ ਡਾ. ਰਮੇਸ਼ ਕੁਮਾਰ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗਾ ਦੇ ਟਿਪਸ ਦੱਸਣਗੇ। ਜ਼ਿੰਮੇਵਾਰਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਯੋਗਾ ਕੈਂਪ ਵਿੱਚ ਸਮੇਂ ਸਿਰ ਪਹੁੰਚ ਕੇ ਲਾਭ ਉਠਾਉ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਰ ਤਰ੍ਹਾਂ ਦੀ ਤੰਦਰੁਸਤੀ ਦਾ ਸਾਧਨ ਹੈ? ਯੋਗਾ
ਵਿਸ਼ਵ ਯੋਗਾ ਦਿਵਸ ’ਤੇ ਵਿਸ਼ੇਸ਼
ਯੋਗ ਇੱਕ ਅਜਿਹੀ ਪੱਧਤੀ ਹੈ, ਜੋ ਸਾਡੇ ਭਾਰਤ ਦੇਸ਼ ਦੇ ਲੋਕਾਂ ਨੂੰ ਆਪਣੀ ਅਮੀਰ ਸੰਸਕਿ੍ਰਤੀ ਵਿੱਚੋਂ ਮਿਲੀ ਹੈ ਕਿਉਂਕਿ ਇਸਨੂੰ ਕਰਨ ਲਈ ਕਿਸੇ ਪੈਸੇ ਦੀ ਨਹੀਂ ਬਲਕਿ ਢੁੱਕਵੇਂ ਸਮੇਂ ਅਤੇ ਖੁਸ਼ਗਵਾਰ ਮਾਹੌਲ ਦੀ ਜਰੂਰਤ ਹੁੰਦੀ ਹੈ। ਯੋਗ ਮਨੁੱਖਤਾ ਲਈ ਇੱਕ ਬਹੁਤ ਵੱਡਾ ਵਰਦਾਨ, ਕਲਾ, ਵਿਗਿਆਨ, ਪਰੰਪਰਾ ਅਤੇ ਦਾਰਸ਼ਨਿਕ ਸਿਧਾਂਤ ਸਾਬਿਤ ਹੋਇਆ ਹੈ ।
ਯੋਗ ਸੰਸਕਿ੍ਰਤ ਭਾਸ਼ਾ ਦਾ ਸਬਦ ਹੈ ਜੋ ਕਿ ਜੁਜ ਧਾਤੂ ਤੋਂ ਬਣਿਆ ਹੈ। ਇਹ ਸ਼ਬਦ ਪ੍ਰਾਣੀ ਦੀ ਇੱਕ ਅਜਿਹੀ ਵਿਧੀ ਨਾਲ ਸਬੰਧ ਰੱਖਦਾ ਹੈ, ਜਿਸ ਨਾਲ ਉਸ ਦੁਆਰਾ ਹਰ ਕੰਮ ਨੂੰ ਨਿੱਡਰ ਹੋ ਕੇ ਕਰਨ ਲਈ ਸਰੀਰਕ ਅਤੇ ਮਾਨਸਿਕ ਸ਼ਕਤੀ ਮਿਲਦੀ ਹੈ। ਇਸ ਨਾਲ ਵਿਅਕਤੀ ਸੁਖ-ਦੁੱਖ, ਖੁਸ਼ੀ-ਗਮੀ ਅਤੇ ਸਫਲਤਾ-ਅਸਫਲਤਾ ਵਿੱਚ ਵੀ ਸ਼ਾਂਤੀ ਅਨੁਭਵ ਕਰਦਾ ਹੈ । ਗੁਰੂਆਂ-ਪੀਰਾਂ ਨੇ ਮਨੁੱਖ ਦੇ ਦੁਖੀ ਜੀਵਨ ਨੂੰ ਅਨੁਭਵ ਕਰਕੇ ਇਸਦੇ ਕਾਰਨਾਂ ਨੂੰ ਲੱਭਣ ਦਾ ਯਤਨ ਕੀਤਾ। ਫਿਰ ਉਨ੍ਹਾਂ ਨੇ ਨਿਚੋੜ ਕੱਢਿਆ ਕਿ ਦੁੱਖ ਤੇ ਕਸਟ ਵਿਅਕਤੀ ਦੇ ਆਪਣੇ ਅਸਲੀ ਕੰਮ ਨੂੰ ਭੁੱਲ ਜਾਣ ਕਾਰਨ ਪੈਦਾ ਹੁੰਦੇ ਹਨ। ਇਸ ਲਈ ਉਨ੍ਹਾਂ ਨੇ ਮਨੁੱਖ ਨੂੰ ਸੁਖੀ ਤੇ ਸ਼ਾਂਤੀ ਭਰਿਆ ਜੀਵਨ ਬਤੀਤ ਕਰਨ ਲਈ ਇਸ ਯੋਗ ਵਿਧੀ ਦੇ ਸਹਾਰੇ ਆਪਣੇ ਮਨ, ਸਰੀਰ ਤੇ ਬੁੱਧੀ ਨੂੰ ਠੀਕ ਟਿਕਾਣੇ ਰੱਖ ਕੇ ਸਫਲ ਜਿੰਦਗੀ ਜਿਊਣ ਦੀ ਸਲਾਹ ਦਿੱਤੀ ।
ਯੋਗ ਨਾਲ ਇਨਸਾਨ ਦੀਆਂ ਸਰੀਰਕ, ਮਾਨਸਿਕ, ਇਖਲਾਕੀ ਅਤੇ ਅਧਿਆਤਮਕ ਲੋੜਾਂ ਦੀ ਪੂਰਤੀ ਹੁੰਦੀ ਹੈ। ਯੋਗ ਵਿਧੀ ਹਰੇਕ ਸ਼ਖਸ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਮ ਰੱਖਦੀ ਹੈ। ਇਸ ਵਿਧੀ ਦੇ ਅਧਾਰ ’ਤੇ ਵਿਅਕਤੀ ਆਪਣੇ ਮਨ, ਸਰੀਰ ਤੇ ਬੁੱਧੀ ਨੂੰ ਏਨਾ ਸ਼ਕਤੀਸ਼ਾਲੀ ਅਤੇ ਫੁਰਤੀਲਾ ਬਣਾ ਲੈਂਦਾ ਹੈ ਕਿ ਉਹ ਸਰੀਰਕ ਤੇ ਮਾਨਸਿਕ ਬਿਮਾਰੀ ਨੂੰ ਕਾਬੂ ਵਿੱਚ ਰੱਖਣ ਦੇ ਨਾਲ-ਨਾਲ ਦੁਨਿਆਵੀ ਔਕੜਾਂ ਨਾਲ ਵੀ ਨਜਿੱਠਣ ਲਈ ਜ਼ਿਆਦਾ ਦੇਰੀ ਨਹੀਂ ਲਾਉਂਦਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਆਲਸ, ਅਣਗਹਿਲੀ ਅਤੇ ਬੇਧਿਆਨੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਹਰੇਕ ਮਨੁੱਖ ਨੂੰ ਯੋਗ ਨਾਲ ਜੁੜਨਾ ਚਾਹੀਦਾ ਹੈ।
ਕੌਮਾਂਤਰੀ ਯੋਗ ਦਿਵਸ ਨੂੰ ਮਨਾਏ ਜਾਣ ਦੀ ਪਹਿਲ ਸਾਡੇ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 27 ਸਤੰਬਰ 2014 ਨੂੰ ‘ਸੰਯੁਕਤ ਰਾਸ਼ਟਰ ਮਹਾਂਸਭਾ’ ਵਿੱਚ ਆਪਣੇ ਭਾਸ਼ਣ ਦੌਰਾਨ ਕੀਤੀ ਗਈ। ਇਸੇ ਸਾਲ ਦੇ ਦਸੰਬਰ ਮਹੀਨੇ ਦੀ 11 ਤਰੀਕ ਨੂੰ ਸੰਯੁਕਤ ਰਾਸ਼ਟਰ ਵਿੱਚ 193 ਮੈਂਬਰ ਦੇਸ਼ਾਂ ਵੱਲੋਂ 21 ਜੂਨ ਨੂੰ ਵਿਸ਼ਵ ਯੋਗ ਦਿਵਸ ਮਨਾਉਣ ਲਈ ਮਨਜ਼ੂਰੀ ਮਿਲੀ । ਫਿਰ ਇਸ ਪ੍ਰਸਤਾਵ ਦਾ 177 ਦੇਸ਼ਾਂ ਨੇ ਸਮੱਰਥਨ ਵੀ ਕੀਤਾ । ਜਿਸ ਸਦਕਾ ਅੱਜ ਯੋਗਾ ਸਮੁੱਚੇ ਸੰਸਾਰ ਨੂੰ ਹਰ ਪੱਖੋਂ ਤੰਦਰੁਸਤੀ ਦੇਣ ਵਾਲੀ ਪ੍ਰਕਿਰਿਆ ਬਣ ਗਿਆ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ 21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਯੋਗ ਦਿਵਸ? ਕਿਸੇ ਹੋਰ ਦਿਨ ਕਿਉਂ ਨਹੀਂ? ਇਸ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਇਸ ਦਿਨ ਗਰਮੀ ਰੁੱਤ ਦੀ ਸਕਰਾਂਤੀ ਹੁੰਦੀ ਹੈ। ਇਸ ਦਿਨ ਸੂਰਜ ਧਰਤੀ ਦੇ ਨਜ਼ਰੀਏ ਨਾਲ ਉੱਤਰ ਤੋਂ ਦੱਖਣ ਵੱਲ ਚੱਲਣਾ ਸ਼ੁਰੂ ਕਰਦਾ ਹੈ। ਭਾਵ, ਸੂਰਜ ਜੋ ਹੁਣ ਤੱਕ ਉੱਤਰੀ ਅਰਧ ਗੋਲੇ ਦੇ ਸਾਹਮਣੇ ਸੀ, ਉਹ ਦੱਖਣੀ ਅਰਧ ਗੋਲੇ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ। ਯੋਗ ਦੇ ਨਜਰੀਏ ਨਾਲ ਇਹ ਸਮਾਂ ‘ਸੰਕਰਮਣ ਕਾਲ’ ਹੁੰਦਾ ਹੈ। ਨਾਲ ਹੀ ਸਾਲਾਨਾ ਕੈਲੰਡਰ ਅਨੁਸਾਰ 21 ਜੂਨ ਪੂਰੇ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ। ਇਸ ਦਿਨ ਕੁਦਰਤ, ਸੂਰਜ ਤੇ ਉਸਦਾ ਤੇਜ ਸਭ ਤੋਂ ਜ਼ਿਆਦਾ ਪ੍ਰਭਾਵੀ ਹੁੰਦਾ ਹੈ ।
ਅਜੋਕੇ ਸਮੇਂ ਵਿੱਚ ਲੋਕ ਵਧੇਰੇ ਤਣਾਅ, ਚਿੰਤਾ ਅਤੇ ਘਬਰਾਹਟ ਦਾ ਸ਼ਿਕਾਰ ਹੋ ਰਹੇ ਹਨ ਜੋ ਮੁੱਖ ਤੌਰ ’ਤੇ ਯੋਗ ਕਸਰਤਾਂ ਦੀ ਘਾਟ ਕਾਰਨ ਹੁੰਦਾ ਹੈ। ਇਸ ਲਈ ਸਾਨੂੰ ਚੰਗੀ ਸਿਹਤ ਅਤੇ ਸਦਭਾਵਨਾ ਦੀ ਪ੍ਰਾਪਤੀ ਲਈ ਯੋਗ ਦੀਆਂ ਤਕਨੀਕਾਂ ਦੀ ਸਖ਼ਤ ਜਰੂਰਤ ਹੈ। ਇਸ ਦਾ ਟੀਚਾ ਹੀ ਮਨ ਦੀਆਂ ਤਬਦੀਲੀਆਂ ਤੇ ਨਿਯੰਤਰਣ ਪਾ ਕੇ ਆਪਣੇ ਅੰਦਰੂਨੀ ਸਵੈ ਦਾ ਸਿੱਧਾ ਤਜਰਬਾ ਪ੍ਰਾਪਤ ਕਰਨਾ ਹੁੰਦਾ ਹੈ। ਯੋਗਾ ਸਾਡੀ ਜਿੰਦਗੀ ਦੀ ਜਾਗਦੀ ਹੋਈ ਉਹ ਕਿਰਨ ਹੈ, ਜੋ ਵਿਸ਼ਵਵਿਆਪੀ ਗਿਆਨ ਹੈ।
ਵਰਤਮਾਨ ਸਮੇਂ ਦੌਰਾਨ ਦੁਨੀਆਂ ਭਰ ’ਚ ਫੈਲ ਰਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਮਨੁੱਖੀ ਜੀਵਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਸ ਸਮੇਂ ਦੌਰਾਨ ਆਪਣੇ ਘਰਾਂ ਤੱਕ ਸੀਮਤ ਰਹਿਣਾ ਅਤੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਨਕਾਰਾਤਮਕ ਖਬਰਾਂ ਦਾ ਅਸਰ ਮਾਨਸਿਕ ਤੌਰ ’ਤੇ ਚੁਣੌਤੀ ਭਰਿਆ ਹੋ ਸਕਦਾ ਹੈ। ਆਪਣੀ ਅਤੇ ਸਮੁੱਚੇ ਪਰਿਵਾਰ ਦੀ ਚੰਗੀ ਸਿਹਤਯਾਬੀ ਲਈ ਵਿਹਲੇ ਸਮੇਂ ਵਿੱਚ ਯੁੱਗਾਂ-ਯੁੱਗਾਂ ਤੋਂ ਲਾਭਕਾਰੀ ਮੰਨੇ ਜਾਂਦੇ ਯੋਗਾ ਨੂੰ ਸਾਰਿਆਂ ਦੀ ਜੀਵਨਸ਼ੈਲੀ ਦਾ ਅਟੁੱਟ ਅੰਗ ਬਣਾਉਣ ਦੀ ਬੇਹੱਦ ਸਖ਼ਤ ਲੋੜ ਹੈ।
ਨਵੀਂ ਪੀੜ੍ਹੀ ਨੂੰ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਇਸ ਨੂੰ ਸਿੱਖਿਆ ਦੇ ਖੇਤਰ ਵਿੱਚ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਕਾਲਜਾਂ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ ਕਿਉਂਕਿ ਯੋਗਾ ਇੱਕ ਅਜਿਹਾ ਯੋਜਨਾਬੱਧ ਰਸਤਾ ਹੈ ਜੋ ਗਿਆਨ ਅਤੇ ਸਵੈ-ਬੋਧ ਲਈ ਅਗਵਾਈ ਕਰੇਗਾ ।
ਪ੍ਰੋ. ਗੁਰਸੇਵਕ ਸਿੰਘ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮਾਂਤਰੀ ਯੋਗ ਦਿਵਸ ‘ਤੇ 21 ਜੂਨ ਨੂੰ ਸ਼ਾਹ ਸਤਿਨਾਮ ਜੀ ਧਾਮ ‘ਚ ਸਮਾਰੋਹ
ਸੱਚ ਕਹੂੰ ਨਿਊਜ਼, ਸਰਸਾ
ਕੌਮਾਂਤਰੀ ਯੋਗ ਦਿਵਸ 21 ਜੂਨ 2019 ਨੂੰ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਤੇ ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ ਸਰਸਾ, ਦੇ ਸਹਿਯੋਗ ਨਾਲ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਮੁੱਖ ਸਮਾਰੋਹ ਕਰਵਾਇਆ ਜਾਵੇਗਾ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਂਦਾ ਹੈ ਪਿਛਲੇ 3 ਸਾਲਾਂ ਵਾਂਗ ਇਸ ਸਾਲ ਵੀ ਯੋਗ ਦਾ ਮੁੱਖ ਸਮਾਰੋਹ ਸ਼ਾਹ ਸਤਿਨਾਮ ਜੀ ਧਾਮ ਵਿਖੇ ਸਤਿਸੰਗ ਪੰਡਾਲ ‘ਚ ਸ਼ੈੱਡ ਹੇਠਾਂ ਕੀਤਾ ਜਾਵੇਗਾ ਪ੍ਰੋਗਰਾਮ ਦਾ ਸਮਾਂ ਸਵੇਰੇ 6 ਵਜੇ ਤੋਂ 8 ਵਜੇ ਤੱਕ ਰਹੇਗਾ ਇਸ ‘ਚ ਆਯੁਸ਼ ਮੰਤਰਾਲਾ ਭਾਰਤ ਸਰਕਾਰ ਵੱਲੋਂ ਤੈਅ ਕਾਮਨ ਯੋਗ ਪ੍ਰੋਟੋਕਾਲ ਤਹਿਤ ਯੋਗ ਆਸਣ ਕਰਵਾਏ ਜਾਣਗੇ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਚਾਹਵਾਨ ਯੋਗ ਉਪਾਸਕ ਸਮੇਂ ‘ਤੇ ਪਹੁੰਚ ਕੇ ਇਸ ਪ੍ਰੋਗਰਾਮ ‘ਚ ਸ਼ਾਮਲ ਹੋ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ
ਦੇਹਰਾਦੂਨ/ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ‘ਚ ਚੰਗੀ ਸਿਹਤ ਤੇ ਤੰਦਰੁਸਤੀ ਦੀ ਤਲਾਸ਼ ‘ਚ ਯੋਗ ਇੱਕ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ ਸ੍ਰੀ ਮੋਦੀ ਨੇ ਦੇਹਰਾਦੂਨ ਦੇ ਜੰਗਲਾਤ ਖੋਜ ਸੰਸਥਾਨ ‘ਚ ਅੱਜ ਹੋਏ ਚੌਥੇ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ‘ਚ ਕਿਹਾ ਕਿ ਪੂਰੇ ਵਿਸ਼ਵ ਨੇ ਯੋਗ ਨੂੰ ਆਪਣਾ ਲਿਆ ਹੈ ਤੇ ਇਸ ਦਾ ਉਦਾਹਰਨ ਇਹ ਹੈ ਕਿ ਕੌਮਾਂਤਰੀ ਪੱਧਰ ‘ਤੇ ਇਹ ਹਰ ਸਾਲ ਮਨਾਇਆ ਜਾਣ ਲੱਗਾ ਹੈ।
ਉਨ੍ਹਾਂ ਕਿਹਾ ਕਿ ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ ਤੇ ਇਹ ਲੋਕਾਂ ਨੂੰ ਆਪਸ ‘ਚ ਜੋੜਦਾ ਹੈ ਮੋਦੀ ਨੇ ਕਿਹਾ ਕਿ ਭਾਰਤੀਆਂ ਨੂੰ ਆਪਣੇ ਇਸ ਧਰੋਹਰ ‘ਤੇ ਮਾਣ ਹੋਣਾ ਚਾਹੀਦਾ ਹੈ ਤੇ ਇਸ ਨਾਲ ਇਸ ਦੀ ਮਜ਼ਬੂਤੀ ਨੂੰ ਉਤਸ਼ਾਹ ਦੇਣ ‘ਚ ਮੱਦਦ ਮਿਲੇਗੀ ਉਨ੍ਹਾਂ ਕਿਹਾ ਕਿ ਯੋਗ ਅੱਜ ਪੂਰੇ ਵਿਸ਼ਵ ‘ਚ ਏਕੀਕਰਨ ਦੀ ਬਹੁਤ ਵੱਡੀ ਤਾਕਤ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਸਰੀਰ ਨੂੰ  ਤੰਦਰੁਸਤ ਰੱਖਣ ਲਈ ਸਰੀਰਕ ਅਭਿਆਸ ਨਹੀਂ ਹੈ ਇਹ ਸਿਹਤ  ਭਰੋਸੇ ਦਾ ਪਾਸਪੋਰਟ ਹੈ, ਤੰਦਰੁਸਤੀ ਤੇ ਸਿਹਤ ਦੀ ਕੁੰਜੀ ਹੈ  ਯੋਗ ਸਿਰਫ਼ ਸਵੇਰੇ ਵੇਲੇ ਕੀਤੇ ਜਾਣ ਵਾਲਾ ਸਰੀਰਕ ਅਭਿਆਸ ਨਹੀਂ ਹੈ, ਮਿਹਨਤ ਤੇ ਸੰਪੂਰਨ ਜਾਗਰੂਕਤਾ ਨਾਲ ਕੀਤੇ ਜਾਣ ਵਾਲੀਆਂ ਰੋਜ਼ਾਨਾ ਗਤੀਵਿਧੀਆਂ ਵੀ ਯੋਗ ਦਾ ਹਿੱਸਾ ਹੈ।
…ਆਓ ਮਿਲ ਕੇ ਕਰੀਏ ਯੋਗ
ਸਰਸਾ:ਅੱਜ ਪੂਰੀ ਦੁਨੀਆ ਤੀਜਾ ਕੌਮਾਂਤਰੀ ਯੋਗ ਦਿਵਸ ਮਨਾ ਰਹੀ ਹੈ ਹਿੰਦੁਸਤਾਨ ‘ਚ ਵੀ ਇਸ ਦਿਵਸ ਨੂੰ ਪੂਰੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਏ ਜਾਣ ਦੀ ਤਿਆਰੀ ਹੈ, ਭਾਵ ਹਰ ਪਾਸੇ ਨਜ਼ਰ ਆ ਰਿਹਾ ਹੈ ਇਸ ਦਿਵਸ ਦਾ ਜਨੂੰਨ ਛੋਟਾ ਹੋਵੇ ਜਾਂ ਵੱਡਾ, ਮਹਿਲਾ ਹੋਵੇ ਜਾਂ ਪੁਰਸ਼ ਜਾਂ ਫਿਰ ਅਧਿਕਾਰੀ, ਕਰਮਚਾਰੀ ਜਾਂ ਵਿਦਿਆਰਥੀ ਦਫ਼ਤਰਾਂ ਤੋਂ ਲੈ ਕੇ ਪਾਰਕ, ਸਟੇਡੀਅਮ ਤੱਕ ਸਭ ਕੁਝ ਯੋਗਮਈ ਨਜ਼ਰ ਆ ਰਿਹਾ ਹੈ
ਆਖਰ ਆਪਣੀ ਗਵਾਚੀ ਹੋਈ ਵਿਰਾਸਤ ਅਤੇ ਪ੍ਰਾਚੀਨ ਪਰੰਪਰਾ ਦੇ ਬੇਸ਼ਕੀਮਤੀ ਤੋਹਫੇ ਨੂੰ ਫਿਰ ਤੋਂ ਸਹੇਜਣ ਅਤੇ ਦੁਨੀਆ ਭਰ ‘ਚ ਯੋਗ ਦਾ ਡੰਕਾ ਵਜਾਉਣ ਲਈ ਹਿੰਦੁਸਤਾਨ ਨੇ ਫਿਰ ਤੋਂ ਇਤਿਹਾਸਕ ਪਹਿਲ ਕੀਤੀ ਹੈ ਹਿੰਦੁਸਤਾਨ ਦੇ ਨਾਲ-ਨਾਲ ਹੁਣ ਦੁਨੀਆ ਨੇ ਵੀ ਇਹ ਮੰਨ ਲਿਆ ਹੈ ਕਿ ਯੋਗ ਹੀ ਇੱਕ ਅਜਿਹੀ ਕਿਰਿਆ ਹੈ ਜਿਸ ਨਾਲ ਨਿਰੋਗ ਰਿਹਾ ਜਾ ਸਕਦਾ ਹੈ
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਯੋਗ ਦੇ ਖੇਤਰ ‘ਚ ਹਿੰਦੁਸਤਾਨ ਦਾ ਕੀ ਹੈ ਯੋਗਦਾਨ ਅਤੇ ਕਿਸ ਨੇ ਯੋਗ ਦੀ ਦੁਨੀਆ ‘ਚ ਕੌਮਾਂਤਰੀ ਪੱਧਰ ‘ਤੇ ਬਜਵਾਇਆ ਭਾਰਤ ਦਾ ਡੰਕਾ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਨਾਂਅ ਆਖਰ ਕੌਣ ਨਹੀਂ ਜਾਣਦਾ ਅਧਿਆਤਮ ਦੇ ਨਾਲ-ਨਾਲ ਸਿੱਖਿਆ, ਖੇਡ, ਸਿਹਤ, ਖੇਤੀ ਸਮੇਤ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿਸ ‘ਚ ਡੇਰਾ ਸੱਚਾ ਸੌਦਾ ਦਾ ਸ਼ਲਾਘਾਯੋਗ ਯੋਗਦਾਨ ਨਾ ਹੋਵੇ
ਯੋਗ ਖੇਤਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਨ ‘ਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾਨ ਨੇ ਦੇਸ਼ ਨੂੰ ਹੁਣ ਤੱਕ 11 ਇੰਟਰਨੈਸ਼ਨਲ ਯੋਗ ਸਟਾਰ ਦਿੱਤੇ ਹਨ ਜੋ ਦੁਨੀਆ ਭਰ ‘ਚ ਯੋਗ ਦੇ ਖੇਤਰ ‘ਚ ਭਾਰਤ ਦਾ ਲੋਹਾ ਮਨਵਾ ਚੁੱਕੀਆਂ ਹਨ ਸਾਲ 2001 ਤੋਂ 2016 ਤੱਕ ਯੋਗ ਦੀ 8 ਵਰਲਡ ਕੱਪ ਅਤੇ 6 ਏਸ਼ੀਅਨ ਚੈਂਪੀਅਨਸ਼ਿਪ ‘ਚ ਭਾਰਤ ਦੀ ਅਗਵਾਈ ਕਰ ਰਹੇ ਇਹ ਇੰਟਰਨੈਸ਼ਨਲ ਯੋਗ ਸਟਾਰ 38 ਸੋਨ, 54 ਚਾਂਦੀ ਅਤੇ 41 ਕਾਂਸੀ ਤਮਗੇ ਸਮੇਤ ਦੇਸ਼ ਦੀ ਝੋਲੀ ‘ਚ ਕੁੱਲ 132 ਤਮਗੇ ਪਾ ਚੁੱਕੀਆਂ ਹਨ
ਇਹੀ ਨਹੀਂ ਇਸੇ ਸੰਸਥਾਨ ਨਾਲ ਜੁੜੇ ਇੰਟਰਨੈਸ਼ਨਲ ਯੋਗ ਸਟਾਰ ਇਲਮਚੰਦ ਇੰਸਾਂ ਵੀ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ‘ਚ ਹੋ ਚੁੱਕੇ ਕੌਮਾਂਤਰੀ ਯੋਗ ਮੁਕਾਬਲਿਆਂ ‘ਚ 250 ਤੋਂ ਜ਼ਿਆਦਾ ਤਮਗੇ ਹਾਸਲ ਕਰ ਚੁੱਕੇ ਹਨ ਤਾਂ ਆਓ ਅੱਜ ਇਸ ਤੀਜੇ ਕੌਮਾਂਤਰੀ ਯੋਗ ਦਿਵਸ ਮੌਕੇ ਅਸੀਂ ਸਾਰੇ ਮਿਲ ਕੇ ਸੰਕਲਪ ਕਰੀਏ ਕਿ ਅਸੀਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਦੇ ਹੋਏ ਅੱਜ ਤੋਂ ਹੀ ਰੋਜ਼ਾਨਾ ਯੋਗ ਕਰਨਾ ਸ਼ੁਰੂ ਕਰੀਏ ਅਤੇ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਣਾਉਣ ‘ਚ ਆਪਣਾ ਯੋਗਦਾਨ ਦਈਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ ਪਹਿਲ
ਕੌਮਾਂਤਰੀ ਯੋਗ ਦਿਵਸ ਦੀ ਪਹਿਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਆਪਣੇ ਭਾਸ਼ਣ ਦੌਰਾਨ ਕੀਤੀ ਸੀ ਜਿਸ ਤੋਂ ਬਾਅਦ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤਾ ਗਿਆ ਇਸ ਤੋਂ ਬਾਅਦ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ‘ਚ 193 ਮੈਂਬਰਾਂ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਨੂੰ ਮਨਾਉਣ ਦੇ ਮਤੇ ਨੂੰ ਮਨਜ਼ੂਰੀ ਮਿਲੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਮਤੇ ਨੂੰ 90 ਦਿਨਾਂ ਅੰਦਰ ਪੂਰਨ ਬਹੁਮਤ ਨਾਲ ਪਾਸ ਕੀਤਾ ਗਿਆ, ਜੋ ਸੰਯੁਕਤ ਰਾਸ਼ਟਰ ਸੰਘ ‘ਚ ਕਿਸੇ ਦਿਵਸ ਮਤੇ ਲਈ ਸਭ ਤੋਂ ਘੱਟ ਸਮਾਂ ਹੈ
ਵਿਦੇਸ਼ੀ ਵੀ ਖਿੱਚੇ ਚਲੇ ਆ ਰਹੇ ਹਨ ਭਾਰਤ
ਅੱਜ ਭਾਰਤ ਸਮੇਤ ਪੂਰੇ ਵਿਸ਼ਵ ‘ਚ ਯੋਗ ਦੀ ਗੁੰਜ ਹੈ ਕੀ ਅਮੀਰ, ਕੀ ਗਰੀਬ ਸਗੋਂ ਹਰ ਧਰਮ, ਜਾਤ, ਮਜ਼ਹਬ ਦੇ ਲੋਕ ਯੋਗ ਦੇ ਦੀਵਾਨੇ ਹੋ ਚੁੱਕੇ ਹਨ ਆਗੂ, ਅਦਾਕਾਰ, ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਿਤਾਰੇ ਯੋਗ ਕਰਦੇ ਅਤੇ ਉਸਦੀ ਤਾਰੀਫ ਕਰਦੇ ਨਜ਼ਰ ਆਉਣ ਲੱਗੇ ਹਨ ਯੋਗ ਹਮੇਸ਼ਾ ਤੋਂ ਹੀ ਵਿਦੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਆਇਆ ਹੈ ਜਿੱਥੇ ਅਮਰੀਕਾ ਸਮੇਤ ਪੂਰੇ ਯੂਰਪ ‘ਚ ਲੱਖਾਂ ਲੋਕ ਲਗਾਤਾਰ ਯੋਗ ਕਰ ਰਹੇ ਹਨ ਅਤੇ ਉਥੇ ਯੋਗ ਸਿੱਖਣ ਦੀ ਲਲਕ ਕਈ ਵਿਦੇਸ਼ੀਆਂ ਨੂੰ ਭਾਰਤ ਵੱਲ ਖਿੱਚ ਰਹੀ ਹੈ
ਹਰ ਉਮਰ ‘ਚ ਕਰ ਸਕਦੇ ਹੋ ਯੋਗ
ਯੋਗ ਕਿਸੇ ਵੀ ਉਮਰ ਦੇ ਤੰਦਰੁਸਤ ਮਹਿਲਾ-ਪੁਰਸ਼ ਕਰ ਸਕਦੇ ਹਨ ਸਿਹਤ ਸਬੰਧੀ ਪ੍ਰੇਸ਼ਾਨੀਆਂ ‘ਚ ਵੀ ਯੋਗ ਕੀਤਾ ਜਾ ਸਕਦਾ ਹੈ ਪਰ ਇਸ ‘ਚ ਕੁਝ ਸਾਵਧਾਨੀਆਂ ਦਾ ਧਿਆਨ ਰੱਖਣਾ ਹੁੰਦਾ ਹੈ ਜੋ ਵਿਅਕਤੀ ਸਰੀਰ ਨੂੰ ਬਹੁਤ ਜ਼ਿਆਦਾ ਘੁੰਮਾ ਫਿਰਾ ਨਹੀਂ ਸਕਦੇ, ਉਹ ਵੀ ਕੁਰਸੀ ‘ਤੇ ਆਰਾਮ ਨਾਲ ਬੈਠ ਕੇ ਯੋਗ ਕਰ ਸਕਦੇ ਹਨ ਯੋਗ ਹਰ ਕਿਸੇ ਦੀ ਜ਼ਰੂਰਤ ਹੈ ਕੰਮਕਾਜੀ ਲੋਕ ਆਪਣੇ ਦਫ਼ਤਰ ‘ਚ ਵੀ ਕੁਝ ਦੇਰ ਯੋਗ ਕਰਕੇ ਜ਼ਿਆਦਾ ਕੰਮ ਦੇ ਦਬਾਅ ਦੇ ਬਾਵਜੂਦ ਵੀ ਖੁਦ ਨੂੰ ਤਰੋਤਾਜਾ ਮਹਿਸੂਸ ਕਰ ਸਕਦੇ ਹਨ ਸਰੀਰਕ ਕੰਮ ਕਰਨ ਵਾਲੇ ਜਿਵੇਂ ਖਿਡਾਰੀ, ਐਥਲਿਟਸ, ਨਰਤਕ ਆਪਣੇ ਸਰੀਰ ਨੂੰ ਮਜ਼ਬੂਤ, ਊਰਜਾ ਭਰਪੂਰ ਅਤੇ ਲਚੀਲਾ ਬਣਾਈ ਰੱਖਣ ਲਈ ਯੋਗ ਕਰ ਸਕਦੇ ਹਨ ਵਿਦਿਆਰਥੀ ਮਨ ਦੀ ਇਕਾਗਰਤਾ ਅਤੇ ਧਿਆਨ ਲਈ ਯੋਗ ਕਰ ਸਕਦੇ ਹਨ
ਪ੍ਰਾਣਾਯਾਮ ਅਤੇ ਧਿਆਨ
ਪ੍ਰਾਣਾਯਾਮ ਆਪਣੇ ਸਾਹ ‘ਚ ਵਾਧੇ ਅਤੇ ਕੰਟਰੋਲ ਹੈ ਸਾਹ ਲੈਣ ਦੀ ਸਹੀ ਤਕਨੀਕ ਦਾ ਅਭਿਆਸ ਕਰਨ ਨਾਲ ਖੂਨ ਅਤੇ ਦਿਮਾਗ ‘ਚ ਆਕਸੀਜਨ ਦੀ ਮਾਤਰਾ ਵਧਾਈ ਜਾ ਸਕਦੀ ਹੈ, ਆਖਰ: ਇਸ ਨਾਲ ਪ੍ਰਾਣ ਜਾਂ ਮਹੱਤਵਪੂਰਨ ਜੀਵਨ ਊਰਜਾ ਦੇ ਕੰਟਰੋਲ ‘ਚ ਮੱਦਦ ਮਿਲਦੀ ਹੈ ਪ੍ਰਾਣਾਯਾਮ ਆਸਾਨੀ ਨਾਲ ਯੋਗ ਆਸਣ ਨਾਲ ਕੀਤਾ ਜਾ ਸਕਦਾ ਹੈ ਇਨ੍ਹਾਂ ਦੋ ਯੋਗ ਸਿਧਾਂਤਾਂ ਦਾ ਮਿਲਨ ਅਤੇ ਸਰੀਰ ਦਾ ਉੱਚਤਮ ਸ਼ੁੱਧੀਕਰਨ ਅਤੇ ਆਤਮਾਨੁਸ਼ਾਸਨ ਮੰਨਿਆ ਗਿਆ ਹੈ ਪ੍ਰਾਣਾਯਾਮ ਦੀ ਤਕਨੀਕ ਸਾਡੇ ਧਿਆਨ ਦੇ ਤਜ਼ਰਬੇ ਨੂੰ ਵੀ ਡੂੰਘਾ ਬਣਾਉਂਦੀ ਹੈ ਇਨ੍ਹਾਂ ਵਰਗਾਂ ‘ਚ ਤੁਸੀਂ ਅਨੇਕਾਂ ਤਰ੍ਹਾਂ ਦੇ ਪ੍ਰਾਣਾਯਾਮ ਤਕਨੀਕਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ
ਇਹ ਹਨ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਇੰਟਰਨੈਸ਼ਨਲ ਯੋਗ ਸਟਾਰ
ਕਹਿੰਦੇ ਹਨ ਕਿ ਜੇਕਰ ਹੌਂਸਲੇ ਬੁਲੰਦ ਹਨ ਤਾਂ ਕੋਈ ਵੀ ਡਗਰ ਮੁਸ਼ਕਲ ਨਹੀਂ ਹੈ ਇਸ ਜੁਮਲੇ ਨੂੰ ਸੱਚ ਕਰ ਵਿਖਾਇਆ ਹੈ ਸੱਚ ਖੇਡਾਂ ਦੀ ਨਰਸਰੀ ਕਹੇ ਜਾਣ ਵਾਲੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਕੌਮਾਂਤਰੀ ਯੋਗਾ ਦੀਆਂ ਉਨ੍ਹਾਂ ਖਿਡਾਰੀਆਂ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਯੋਗ ਦੇ ਖੇਤਰ ‘ਚ ਨਾ ਸਿਰਫ ਪੂਰੀ ਦੁਨੀਆ ‘ਚ ਆਪਣੇ ਹੁਨਰ ਦਾ ਲੋਹਾ ਮੰਨਵਾਇਆ ਸਗੋਂ ਦੇਸ਼ ਅਤੇ ਸੰਸਥਾਨ ਦਾ ਨਾਂਅ ਵੀ ਮਾਣ ਨਾਲ ਉੱਚਾ ਕੀਤਾ ਇਨ੍ਹਾਂ ਖਿਡਾਰੀਆਂ ਨੇ ਕੌਮਾਂਤਰੀ ਪੱਧਰ ‘ਤੇ ਜਲਵਾ ਵਿਖਾਉਂਦਿਆਂ ਚਾਰ ਵਾਰ ਵਿਸ਼ਵ ਚੈਂਪੀਅਨ ਦੀ ਟਰਾਫੀ ‘ਤੇ ਕਬਜ਼ਾ ਕਰਦਿਆਂ ਦੇਸ਼ ਦੀ ਝੋਲੀ ‘ਚ 132 ਤਮਗੇ ਪਾਏ ਅੱਜ ਅਸੀਂ ਤੁਹਾਨੂੰ ਉਨ੍ਹਾਂ ਸਾਰੀਆਂ ਖਿਡਾਰਣਾਂ ਨਾਲ ਜਾਣੂੰ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਯੋਗਾ ਦੇ ਖੇਤਰ ‘ਚ ਕੌਮਾਂਤਰੀ ਮੰਚ ‘ਤੇ ਹਿੰਦੁਸਤਾਨ ਦਾ ਨਾਂਅ ਚਮਕਾਇਆ ਹੈ
ਨੀਲਮ ਇੰਸਾਂ:
ਇੱਕ ਦੋ ਨਹੀਂ ਸਗੋਂ ਪੰਜ-ਪੰਜ ਯੋਗਾ ਦੀਆਂ ਵਿਸ਼ਵ ਕੱਪ ਚੈਂਪੀਅਨਸ਼ਿਪਾਂ ‘ਚ ਹਿੱਸਾ ਲੈਣ ਵਾਲੀ ਨੀਲਮ ਇੰਸਾਂ ਸ਼ਾਹ ਸਤਿਨਾਮ ਜੀ ਸੰਸਥਾਨ ਦੀ ਵਿਦਿਆਰਥਣ ਰਹਿ ਚੁੱਕੀ ਹੈ 32 ਤਮਗੇ ਹਾਸਲ ਕਰ ਚੁੱਕੀ ਨੀਲਮ ਨੇ ਦੱÎਸਿਆ ਕਿ 2001 ‘ਚ ਅਰਜਨਟੀਨਾ ‘ਚ ਹੋਏ ਯੋਗਾ ਦੇ ਵਿਸ਼ਵ ਕੱਪ ‘ਚ 2 ਕਾਂਸੀ ਤਮਗੇ, 2009 ‘ਚ ਇਟਲੀ ‘ਚ ਹੋਏ ਵਿਸ਼ਵ ਕੱਪ ‘ਚ 1 ਸੋਨ, 2010 ‘ਚ ਅਰਜਨਟੀਨਾ ‘ਚ ਹੋਏ ਯੋਗਾ ਵਿਸ਼ਵ ਕੱਪ ‘ਚ 2 ਸੋਨ ਅਤੇ 1 ਕਾਂਸੀ, 2012 ‘ਚ ਮਾਸਕੋ ‘ਚ ਚਾਂਦੀ, 2012 ‘ਚ ਮਾਸਕੋ ‘ਚ ਹੋਏ ਵਿਸ਼ਵ ਕੱਪ ‘ਚ 1 ਸੋਨ ਅਤੇ 2 ਚਾਂਦੀ ਤਮਗੇ ਹਾਸਲ ਕੀਤੇ ਹਨ, ਜਦੋਂਕਿ ਇਸ ਵਾਰ ਪੈਰਿਸ ‘ਚ ਹੋਈ ਵਿਸ਼ਵ ਕੱਪ ਚੈਂਪੀਅਨਸ਼ਿਪ ‘ਚ 2 ਸੋਨ, 3 ਚਾਂਦੀ ਤੇ 1 ਕਾਂਸੀ ਤਮਗਾ ਹਾਸਲ ਕੀਤਾ ਹੈ 3 ਤੋਂ 5 ਸਤੰਬਰ 2016 ਤੱਕ ਹੋਈ ਛੇਵੀਂ ਏਸ਼ੀਅਨ ਯੋਗਾ ਸਪੋਰਟਸ ਫੈਡਰੇਸ਼ਨ ਚੈਂਪੀਅਨਸ਼ਿਪ ‘ਚ ਉਨ੍ਹਾਂ ਨੇ 1 ਸੋਨ ਅਤੇ 1 ਚਾਂਦੀ ਤਮਗਾ ਹਾਸਲ ਕਰਕੇ ਦੇਸ਼ ਅਤੇ ਪਾਪਾ ਕੋਚ ਦਾ ਨਾਂਅ ਰੋਸ਼ਨ ਕੀਤਾ ਹੈ  ਨੀਲਮ ਇੰਸਾਂ ਨੇ ਦੱਸਿਆ ਕਿ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ ਉਸ ਨੂੰ ਬਹੁਤ ਖੁਸ਼ੀ ਹੈ ਅਤੇ ਉਹ ਬਹੁਤ ਲੱਕੀ ਹੈ ਕਿ ਉਸ ਨੂੰ ਵਰਲਡ ਦੇ ਬੈਸਟ ਕੋਚ ਪਾਪਾ ਕੋਚ ਨੇ ਕੋਚਿੰਗ ਦਿੱਤੀ ਹੈ
ਕਰਮਦੀਪ ਇੰਸਾਂ:
ਯੋਗਾ ‘ਚ ਕੌਮਾਂਤਰੀ ਪੱਧਰ ‘ਤੇ ਜਲਵਾ ਵਿਖਾ ਚੁੱਕੀ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਕੌਮਾਂਤਰੀ ਯੋਗਾ ਖਿਡਾਰੀ ਕਰਮਦੀਪ ਇੰਸਾਂ ਨੇ ਹੁਣ ਤੱਕ ਇੰਟਰਨੈਸ਼ਨਲ ਯੋਗਾ ਮੁਕਾਬਲਿਆਂ ‘ਚ ਤਿੰਨ ਦਰਜਨ ਤੋਂ ਵੀ ਜ਼ਿਆਦਾ ਸੋਨ, ਚਾਂਦੀ ਅਤੇ ਕਾਂਸੀ ਤਮਗੇ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ 9 ਫਰਵਰੀ 1996 ਨੂੰ ਪੰਜਾਬ ਦੇ ਸ੍ਰੀ ਮੁਕਤਸਰ ‘ਚ ਜਨਮੀ ਕਰਮਦੀਪ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਮੁਕਾਬਲੇ ‘ਚ ਹਿੱਸਾ ਲੈ ਕੇ 37 ਤਮਗੇ ਹਾਸਲ ਕਰ ਚੁੱਕੀ ਹੈ
ਕੀਰਤੀ ਇੰਸਾਂ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥੀ ਕੀਰਤੀ ਇੰਸਾਂ ਨੇ ਵੀ ਯੋਗ ਦੀ ਦੁਨੀਆ ‘ਚ ਚੰਗਾ ਖਾਸਾ ਨਾਂਅ ਕਮਾਇਆ ਹੈ ਹੁਣ ਤੱਕ 13 ਚਾਂਦੀ ਅਤੇ 8 ਕਾਂਸੀ ਤਮਗੇ ਸਮੇਤ 21 ਤਮਗੇ ਹਾਸਲ ਕਰਕੇ ਦੇਸ਼ ਅਤੇ ਸੰਸਥਾਨ ਦਾ ਨਾਂਅ ਚਮਕਾ ਚੁੱਕੀ ਕੀਰਤੀ ਇੰਸਾਂ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਮੈਨੂੰ ਖੇਡਾਂ ‘ਚ ਕਾਫੀ ਰੁਚੀ ਸੀ ਇਸੇ ਰੁਚੀ ਕਾਰਨ ਮੇਰੇ ਪਿਤਾ ਰਣਬੀਰ ਸਿੰਘ ਅਤੇ ਮਾਤਾ ਰਾਜਲ ਦੇਵੀ ਦਾ ਸੁਫਨਾ ਸੀ ਕਿ ਮੈਂ ਕਿਸੇ ਇੱਕ ਖੇਡ ਨੂੰ ਚੁਣ ਕੇ ਉਸ ‘ਚ ਪੂਰੀ ਲਗਨ ਨਾਲ ਮਿਹਨਤ ਕਰਕੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ ‘ਚ ਚਮਕਾਵੇ ਮੇਰੀ ਖੇਡਾਂ ‘ਚ ਰੁਚੀ ਹੋਣ ਕਾਰਨ ਉਨ੍ਹਾਂ ਨੇ ਅੱਠਵੀਂ ਜਮਾਤ ‘ਚ ਮੇਰਾ ਦਾਖਲਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਕਰਵਾ ਦਿੱਤਾ ਸੀ
ਸਵਪਨਿਲ ਇੰਸਾਂ:
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਇੱਕ ਹੋਰ ਕੌਮਾਂਤਰੀ ਯੋਗਾ ਖਿਡਾਰੀ ਸਵਪਨਿਲ ਇੰਸਾਂ ਵੀ ਹੁਣ ਤੱਕ ਅਨੇਕਾਂ ਯੋਗਾ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਯੋਗਾ ਚੈਂਪੀਅਨਸ਼ਿਪ ‘ਚ ਹਿੱਸਾ ਲੈ ਕੇ ਦੇਸ਼ ਨੂੰ 9 ਸੋਨ, 12 ਕਾਂਸੀ ਅਤੇ 9 ਚਾਂਦੀ ਸਮੇਤ ਕੁੱਲ 30 ਤਮਗੇ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਸਵਪਨਿਲ ਨੇ ਸਾਲ 2012 ‘ਚ ਮਾਸਕੋ ‘ਚ ਹੋਏ ਵਿਸ਼ਵ ਕੱਪ ਚੈਂਪੀਅਨਸ਼ਿਪ ‘ਚ 3 ਸੋਨ ਅਤੇ 2 ਚਾਂਦੀ ਤਮਗੇ ਹਾਸਲ ਕੀਤੇ ਸਨ ਜਦੋਂਕਿ 2013 ‘ਚ 3 ਸੋਨ, 1 ਸਿਲਵਰ ਅਤੇ 2 ਕਾਂਸੀ ਤਮਗਿਆਂ ‘ਤੇ ਕਬਜ਼ਾ ਕੀਤਾ ਸੀ ਉਸਨੇ ਦੱਸਿਆ ਕਿ ਹਮੇਸ਼ਾ ਲੜਕੀਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਪਰ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਖੇਡਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ
ਲਵਜੋਤ ਇੰਸਾਂ
ਸਰਸਾ ਦੇ ਪ੍ਰੀਤ ਨਗਰ ਦੀ ਗਲੀ ਨੰ.10 ਨਿਵਾਸੀ ਲਵਜੋਤ ਇੰਸਾਂ ਵੀ ਇੰਟਰਨੈਸ਼ਨਲ ਯੋਗ ਸਟਾਰ ਹੈ ਉਹ ਵੀ ਹੁਣ ਤੱਕ ਦੁਨੀਆ ਦੇ ਅਨੇਕਾਂ ਦੇਸ਼ਾਂ ‘ਚ ਹੋਈ ਵੱਖ-ਵੱਖ ਯੋਗਾ ਚੈਂਪੀਅਨਸ਼ਿਪ ‘ਚ ਇੱਕ ਸੋਨ, ਦੋ ਚਾਂਦੀ ਅਤੇ 4 ਕਾਂਸੀ ਤਮਗੇ ਸਮੇਤ ਕੁੱਲ ਸੱਤ ਤਮਗੇ ਹਾਸਲ ਕਰਕੇ ਭਾਰਤ ਦਾ ਨਾਂਅ ਚਮਕਾ ਚੁੱਕੀ ਹੈ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਵਿਦਿਆਰਥੀ ਰਹੀ ਲਵਜੋਤ ਇੰਸਾਂ ਨੇ ਸਿਰਫ 13 ਸਾਲ ਦੀ ਉਮਰ ‘ਚ ਹੀ ਸਟੇਟ ਯੋਗਾ ਚੈਂਪੀਅਨਸ਼ਿਪ ਅਤੇ ਏਸ਼ੀਅਨ ਯੋਗਾ ਚੈਂਪੀਅਨਸ਼ਿਪ ‘ਚ ਤਮਗੇ ਹਾਸਲ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ
ਇੰਨਾ ਹੀ ਨਹੀਂ ਲਵਜੋਤ ਨੇ ਬਿਨਾ ਕਿਸੇ ਪ੍ਰੋਫੈਸ਼ਨਲ ਕੋਚ ਦੇ ਆਪਣੇ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦੱਸੇ ਰਸਤੇ ‘ਤੇ ਚੱਲ ਕੇ ਸਪੈਸ਼ਲ ਕੋਚ ਰੱਖਣ ਵਾਲੇ ਖਿਡਾਰੀਆਂ ਨੂੰ ਧੂੜ ਚਟਾ ਕੇ ਢੇਰਾਂ ਤਮਗੇ ਆਪਣੇ ਨਾਂਅ ਕੀਤੇ