ਕੇਂਦਰ ਦੇ ਹਜ਼ਾਰ ਦਿਨਾਂ ‘ਤੇ ਭਾਰੇ ਪਏ ਕਾਂਗਰਸ ਦੇ 100 ਦਿਨ: ਜਾਖੜ

Congress, 0verwhelming, Center Govt, Sunil Jakhar,

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬੋਲੇ: ਹੁਣ ਸਰਕਾਰ ਦਾ ਹੋਇਆ ਕਿਸਾਨਾਂ ਦਾ ਕਰਜ਼ਾ

ਖੁਸ਼ਵੀਰ ਤੂਰ,ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਆਪਣੇ 100 ਦਿਨਾਂ ਅੰਦਰ ਕੀਤੇ ਹੋਏ ਕੰਮ ਕੇਂਦਰ ਸਰਕਾਰ ਦੇ ਇੱਕ ਹਜਾਰ ਦਿਨਾਂ ਤੇ ਵੀ ਭਾਰੂ ਹਨ। ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਪਹਿਲੇ 100 ਦਿਨਾਂ ਅੰਦਰ ਹੀ ਪੂਰਾ ਕਰਕੇ ਲੋਕਤੰਤਰ ‘ਚ ਲੋਕਾਂ ਦੇ ਟੁੱਟੇ ਹੋਏ ਵਿਸ਼ਵਾਸ ਨੂੰ ਕਾਇਮ ਕੀਤਾ ਹੈ।

ਇਹ ਦਾਅਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੇ ਪਹਿਲੀ ਵਾਰ ਅੱਜ ਪਟਿਆਲਾ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਕਰਜਾ ਮੁਆਫੀ ਇਤਿਹਾਸਕ ਫੈਸਲਾ ਹੈ ਅਤੇ 10 ਲੱਖ ਤੋਂ ਵੱਧ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਹੁਣ ਕਾਂਗਰਸ ਸਰਕਾਰ ਦਾ ਕਰਜਾ ਹੋ ਗਿਆ ਹੈ।

ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸਨ ਵਿੱਚ ਅਕਾਲੀ ਦਲ ਨੇ ‘ਆਪ’ ਨੂੰ ਆਪਣੇ ਕਾਬੂ ਵਿੱਚ ਕਰਕੇ ਉਨ੍ਹਾਂ ਨੂੰ ਵਰਤਿਆ ਹੈ। ਉਨ੍ਹਾਂ ਸੁਖਬੀਰ ਬਾਦਲ ਤੇ ਨਿਸਾਨਾ ਲਾਉਂÎਦਿਆ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੋ ਰਿਹਾ ਹੈ ਕਿ ਉਹ ਵਿਧਾਨ ਸਭਾ ਸੈਸਨ ਦੌਰਾਨ ਕਾਲੇ ਚੋਗੇ ਪਾ ਕੇ ਉਨਾਂ ਨੇ ਅਕਾਲੀ ਦਲ ਦੀ ਨੱਕ ਬਡਾ ਕੇ ਰੱਖ ਦਿੱਤੀ।

ਸੈਸ਼ਨ ਵਿੱਚ ਲੱਥੀਆਂ ਪੱਗਾਂ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਇੱਕ ਵੀਡੀਓ ਕਲਿਪ ਵਿੱਚ ਇੱਕ ਵਿਧਾਇਕ ਖੁਦ ਆਪਣੀ ਪੱਗ ਲਾਉਂਦਾ ਹੋਇਆਂ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਹੋਏ ਹਰ ਘਪਲੇ ਨੂੰ ਬੇਪਰਦ ਕਰਗੇ ਅਤੇ ਇਸ ਵਿੱਚ ਜੋਂ ਵੀ ਦੋਸੀ ਪਾਇਆ ਗਿਆ ਉਸ ਨੂੰ ਬਖਸਿਆ ਨਹੀਂ ਜਾਵੇਗਾ, ਚਾਹੇ ਸੁਖਬੀਰ ਸਿੰਘ ਬਾਦਲ ਹੀ ਕਿਉਂ ਨਾ ਹੋਵੇ। ਇਸ ਮੌਕੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਪੀਆਰਟੀਸੀ ਦੇ ਚੇਅਰਮੈਂਨ ਕੇ.ਕੇ. ਸ਼ਰਮਾ, ਸ਼ਹਿਰੀ ਪ੍ਰਧਾਨ ਪੀਕੇ ਪੁਰੀ ਆਦਿ ਵੀ ਹਾਜਰ ਸਨ।