T-20 World Cup: ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 185 ਦੌੜਾਂ ਦਾ ਟੀਚਾ

T-20 World Cup

T-20 World Cup : ਰਾਹੁਲ-ਕੋਹਲੀ ਨੇ ਲਗਾਇਆ ਅਰਧ ਸੈਂਕੜੇ

(ਸੱਚ ਕਹੂੰ ਨਿਊਜ਼) ਏਡੀਲੇਡ।  ਟੀ-20 ਵਿਸ਼ਵ ਕੱਪ (T-20 World Cup) ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਹੈ। ਬੰਗਲਾਦੇਸ਼ ਨੇ ਟਾਸ ਜਿੱਤਿਆ ਸੀ ਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਨੇ ਬਣਾਈਆਂ, ਉਨ੍ਹਾਂ ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ। ਕੈ ਐਲ ਰਾਹੁਲ ਨੇ ਵੀ ਤਾਬੜਤੋੜ ਬੱਲੇਬਾਜ਼ ਕਰਦਿਆਂ 50 ਦੌੜਾਂ ਦੀ ਪਾਰੀ ਖੇਡੀ।

ਰੋਹਿਤ ਸ਼ਰਮਾ ਜਲਦੀ ਆਊਟ ਹੋ ਗਏ। ਕੇਐੱਲ ਰਾਹੁਲ-ਵਿਰਾਟ ਕੋਹਲੀ ਵਿਚਾਲੇ 67 ਦੌੜਾਂ ਅਤੇ ਕੋਹਲੀ ਅਤੇ ਸੂਰਿਆ ਕੁਮਾਰ ਵਿਚਾਲੇ 38 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਨੇ ਅਰਧ ਸੈਂਕੜਾ ਜੜਿਆ। ਸੂਰਿਆ ਨੇ 187 ਦੀ ਸਟ੍ਰਾਈਕ ਰੇਟ ਨਾਲ 30 ਦੌੜਾਂ ਬਣਾਈਆਂ।

ਕੋਹਲੀ ਨੇ ਫਿਰ ਕਮਾਲ ਕਰ ਦਿੱਤਾ ਅਤੇ ਇਸ ਵਿਸ਼ਵ ਕੱਪ ਵਿੱਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 36ਵਾਂ ਅਰਧ ਸੈਂਕੜਾ ਹੈ। ਉਹ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ।

ਕੋਹਲੀ ਨੇ ਬਣਾਇਆ ਰਿਕਾਰਡ

ਵਿਕਟ ਕੋਹਲੀ ਟੀ-20 ਵਰਲਡ ਕੱਪ ‘ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬਲਲੇਜ਼ ਬਣ ਗਏ ਹਨ। ਉਸ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਨੇ 31 ਮੈਚਾਂ ‘ਚ 1016 ਦੌੜਾਂ ਬਣਾਈਆਂ।

ਰੋਹਿਤ ਦਾ ਫਲਾਪ ਸ਼ੋ ਜਾਰੀ

ਭਾਰਤ ਨੂੰ ਪਹਿਲਾਂ ਝਟਕਾ ਚੌਥੇ ਓਵਰ ਵਿੱਚ ਲੱਗਿਆ। ਹਸਨ ਮਹਿਮੂਦ ਦੇ ਤੀਜੇ ਓਵਰ ‘ਚ ਰੋਹਿਤ ਸ਼ਰਮਾ ਨੇ ਕੈਚ ਛੱਡਿਆ ਸੀ, ਉਹ ਸ਼ਾਟ ਬਾਲ ਪਾਲੀ ਅਤੇ ਯਾਸਿਰ ਅਲੀ ਨੇ ਆਸਾਨ ਕੈਚ ਲਪਕ ਲਿਆ। ਰੋਹਿਤ 8 ਗੇਂਦਾਂ ’ਚ 2 ਦੌੜਾਂ ਬਣਾ ਕੇ ਆਉਟ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ