ਪਤਨੀ ਦੇ ਕਤਲ ਮਾਮਲੇ ਵਿੱਚ ਇਲਿਆਸੀ ਨੂੰ ਉਮਰ ਕੈਦ

Suhaib Ilyasi, Sentenced, life Imprisonment, Murder Wife, Delhi Court

ਏਜੰਸੀ
ਨਵੀਂ ਦਿੱਲੀ, 20 ਦਸੰਬਰ।

ਅਦਾਲਤ ਨੇ 17 ਸਾਲ ਪਹਿਲਾਂ ਆਪਣੀ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਠਉਂਦੇ ਹੋਏ ਟੀਵੀ ਲੜੀਵਾਰ ਪ੍ਰੋਡਿਊਸਰ ਸੁਹੈਬ ਇਲਿਆਸੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 12 ਅਗਸਤ 2014 ਨੂੰ ਹਾਈਕੋਰਟ ਨੇ ਸੁਹੈਬ ਖਿਲਾਫ਼ ਪਤਨੀ ਅੰਜੂ ਦੇ ਕਤਲ ਦਾ ਮੁਕੱਦਮਾ ਚਲਾਉਣ ਦਾ ਨਿਰਦੇਸ਼ ਦਿੱਤਾ ਸੀ। ਹਾਈਕੋਰਟ ਨੇ ਕਿਹਾ ਸੀ ਕਿ ਅੰਜੂ ਦੀਆਂ ਦੋ ਭੈਣਾਂ ਦੇ ਬਿਆਂਨਾਂ ਨੂੰ ਵੇਖਣ ਤੋਂ ਬਾਅਦ ਪਹਿਲੇ ਨਜ਼ਰੀਏ ਸੁਹੈਬ ਖਿਲਾਫ਼ ਕਤਲ ਦਾ ਮਾਮਲਾ ਬਣਦਾ ਹੈ।

ਕੜਕੜਡੂਮਾ ਦੇ ਵਧੀਕ ਸੈਸ਼ਨ ਜੱਜ ਐੈੱਸ ਕੇ ਮਲਹੋਤਰਾ ਨੇ ਫੈਸਲੇ ਵਿੱਚ ਕਿਹਾ ਕਿ ਸਾਰੇ ਤੱਥਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਦਈ ਧਿਰ ਇਲਿਆਸੀ ‘ਤੇ ਦੋਸ਼ ਸਾਬਤ ਕਰਨ ਵਿੱਚ ਸਫ਼ਲ ਰਿਹਾ ਹੈ। ਅਦਾਲਤ ਨੇ ਇਲਿਆਸੀ ਦੇ ਇਸ ਤਰਕ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਫਰਜ਼ੀ ਤਰੀਕੇ ਨਾਲ ਫਸਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।